Punjab News
  ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ…ਰੂਪ ਸਿੰਘ:::: ਨਗਰ ਸੁਧਾਰ ਟਰੱਸਟ ਖੰਨਾ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ:::: ਬਜ਼ੁਰਗ ਜੋੜੇ ਨੇ ਵਿਆਹ ਕਰਾ ਕੇ ਇਤਿਹਾਸ ਰਚਿਆ:::: ਸਿੱਖ ਭਾਈਚਾਰੇ ਵੱਲੋਂ ਸੁੱਖ ਧਾਲੀਵਾਲ ਦਾ ਸਨਮਾਨ:::: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ:::: ਗਿਆਨ ਸਰੋਵਰੂ ਕਿਤਾਬ ਦੇ ਪ੍ਰਿੰਟਰ ਵਿਰੁੱਧ ਮਾਮਲਾ ਦਰਜ ਕਰਾਉਣਾ, ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਤੁੱਲ ਕਾਰਵਾਈ :- ਮਾਨ:::: ਨਵੇ ਜਿਲਾ ਸਿੱਖਿਆ ਅਫਸਰ ਨੇ ਚਾਰਜ ਸੰਭਾਲਿਆ:::: ਪਤੀ ਤੋਂ ਦੁਖੀ ਮਹਿਲਾ ਦੀ ਹਮਾਇਤ ਤੇ ਉਤਰੀ ਏ ਸੀ ਸੀ ਪੀ ਸੰਸਥਾ-ਸੰਸਥਾ ਦਾ ਵਫ਼ਦ ਮਹਿਲਾ ਨੂੰ ਲੈ ਕੇ ਐਸ ਪੀ (ਐਚ) ਨੂੰ ਮਿਲਿਆ:::: ਹਵਾਲਾਤੀਆਂ ਵਲੋਂ ਜੇਲ ਹੌਲਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ:::: ਮਹਿੰਗਾਈ ਦੇ ਮੁੱਦੇ ’ਤੇ ਸੰਸਦ ’ਚ ਭਾਰੀ ਹੰਗਾਮਾ-ਕਾਰਵਾਈ ਠੱਪ-ਕੰਮ-ਰੋਕੂ ਮਤੇ ਨੂੰ ਇਜਾਜ਼ਤ ਨਹੀਂ ਦਿੱਤੀ:::: ਚਾਰ ਲੱਖ ਦੀ ਧੋਖਾਧੜੀ ਦੇ ਕੇਸ ਵਿੱਚ ਇਕ ਵਿਰੁਧ ਕੇਸ ਦਰਜ:::: 45 ਸਾਲ ਬਾਦ ਵੀ ਨਹੀ ਮਿਲੀ 1965 ਦੇ ਸ਼ਹੀਦ ਦੀ ਵਿਧਵਾ ਨੂ ਪੈਨਸ਼ਨ:::: ਅਖੰਡ ਕੀਰਤਨੀ ਜਥਾ ਅਤੇ ਸਿਖ ਸੇਵਕ ਸੁਸਾਇਟੀ ਵ¤ਲੋਂ ਪਾਲਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ:::: :::: ਕਾਮਾਗਾਟਾਮਾਰੂ ਦੁਖਾਂਤ ਦੀ 96ਵੀਂ ਵਰ੍ਹੇਗੰਢ ’ਤੇ ਮੋਮਬੱਤੀਆਂ ਜਗਾਈਆਂ:::: ਸੀ. ਬੀ. ਆਈ. ਵੱਲੋਂ ਅਮਿਤ ਸ਼ਾਹ ਗ੍ਰਿਫ਼ਤਾਰ- 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਿਆ:::: ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਨਿਊਯਾਰਕ ਪੁੱਜਣ ’ਤੇ ਭਰਵਾਂ ਸਵਾਗਤ:::: ਦੁਸ਼ਮਣ ਬਾਤ ਕਰੇ ਅਣਹੋਣੀ-ਦਰਸ਼ਨ ਸਿੰਘ ਕਿੰਗਰਾ, ਬੇਕਰਸਫੀਲਡ:::: ਹੁਸ਼ਿਆਰਪੁਰ ਨੇੜੇ ਇੱਜ਼ਤ ਖ਼ਾਤਰ ਭਰਾ ਵੱਲੋਂ ਭੈਣ ਦੀ ਹੱਤਿਆ:::: ਬਰਤਾਨੀਆ ਦੇ ਪ੍ਰਧਾਨ ਮੰਤਰੀ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਦਿਵਾਉਣ-ਕੀਥ ਵਾਜ਼:::: ਜਗਾ ਜਗਾ ਬੱਸਾਂ ਖੜਿਆਂ ਕਰਨ ਨਾਲ ਕਾਦੀਆਂ ਨਿਵਾਸੀ ਪਰੇਸ਼ਾਨ:::: ਫਲੈਟ ਮਾਲਕਾਂ ਨੂੰ ਧੜਾਧੜ ਜਾਰੀ ਕੀਤੇ ਜਾ ਰਹੇ ਨੋਟਿਸਾਂ ਦੀ ਸਖ਼ਤ ਮੁਖ਼ਾਲਫਤ:::: ਐਡਵੋਕੇਟ ਫੁਲਕਾ ਗਿੱਦੜ ਭਬਕੀਆਂ ਦੀ ਪਰਵਾਹ ਕੀਤੇ ਬਿਨਾਂ ਪੀੜਤਾ ਦੀ ਪੈਰਵਾਈ ਕਰਨ – ਜਥੇ. ਬਲਦੇਵ ਸਿੰਘ:::: ਮੂਲੇਪੁਰ ਪੁਲਿਸ ਨੇ ਨੌਜਵਾਨ ਵਿਰੁਧ ਕੇਸ ਦਰਜ ਕੀਤਾ:::: ਬੱਚੇ ਡੁੱਬਣ ਮਗਰੋਂ ਪੰਚਾਇਤ ਖ਼ਿਲਾਫ਼ ਕੇਸ ਦਰਜ::::  
  ਸਰਗਰਮੀਆਂ

ਸ੍ਰੀ ਸੱਤਿਆ ਸਾਈ ਬੀ.ਐੱਡ ਕਾਲਜ ਵਿਚ ਸ਼ਾਨ-ਏ-ਰੁਖਸਤ ਸਮਾਰੋਹ ਕਰਵਾਇਆ

4mks_Parmjeet_03

ਸ੍ਰੀ ਮੁਕਤਸਰ ਸਾਹਿਬ, 4 ਜੂਨ (ਸ਼ਮਿੰਦਰਪਾਲ)-ਨਜ਼ਦੀਕੀ ਪਿੰਡ ਕੁਰਾਈਵਾਲਾ ਦੇ ਸ੍ਰੀ ਸੱਤਿਆ ਸਾਈ ਬੀ.ਐੱਡ ਕਾਲਜ ਵਿਚ ਸ਼ਾਨ-ਏ-ਰੁਖਸਤ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਮਦਨ ਲਾਲ ਮਿੱਡਾ ਅਤੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਕੇਵਲ ਬਾਘਲਾ, ਪ੍ਰਵੀਨ ਮਿੱਡਾ ਅਤੇ ਯਸ਼ ਕਾਲੜਾ ਨੇ ਸ਼ਮੂਲੀਅਤ ਕੀਤੀ। ਕਾਲਜ ਦੇ ਵਿਦਿਆਰਥੀ ਅਤੇ ਵਿਦਿਆਰਥਣਾ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਜਿਸ ਵਿਚ ਗੀਤ ਸੰਗੀਤ, ਮਾਡ¦ਿਗ, ਸਿੰਗਲ ਅਤੇ ਗਰੁੱਪ ਡਾਂਸ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹਿਆ। ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨਾ ਮਦਨ ਲਾਲ ਮਿੱਡਾ ਨੇ ਜੋਤੀ ਜਲਾ ਕੇ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ: ਭਪਿੰਦਰ ਸਿੰਘ ਨੇ ਬੀਤੇ ਸਮੇਂ ਦੌਰਾਨ ਵਿਦਿਆਰਥੀਆਂ ਦੁਆਰਾਂ ਸਮੇਂ ਸਮੇਂ ਤੇ ਕੀਤੀ ਗਈਆਂ ਪ੍ਰਾਪਤੀਆਂ ਸਬੰਧੀ ਰਿਪੋਰਟ ਪੜ•ੀ ਅਤੇ ਸਮਾਰੋਹ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਲਜ ਦੇ ਭਾਵੀ ਅਧਿਆਪਕਾਂ (ਵਿਦਿਆਰਥੀਆਂ) ਨੂੰ ਚਾਹੀਦਾ ਹੈ ਕਿ ਸਿੱਖਿਆ ਦੇ ਨਾਲ ਨਾਲ ਨੈਤਿਕ ਸਿੱਖਿਆ ਵੀ ਲੈ ਕੇ ਜਾਣ। ਕਿਉਕਿ ਕੱਲ• ਉਨ•ਾਂ ਬੱਚਿਆਂ ਨੇ ਅਧਿਆਪਕ ਬਣ ਕੇ ਦੇਸ਼ ਦੇ ਭਵਿੱਖ ਅਖਵਾਉਣ ਵਾਲੇ ਬੱਚਿਆਂ ਦੀ ਸਿੱਖਿਆ ਦੇਣੀ ਹੈ। ਉਨ•ਾ ਕਿਹਾ ਕਿ ਇੱਥੇ ਸਿੱਖਿਆ ਨਾਲ ਗਿਆਨ ਵਧਦਾ ਹੈ ਖੇਡਾਂ ਨਾਲ ਸਰੀਰ ਸਵੱਸਥ ਰਹਿੰਦਾ ਹੈ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਦੀ ਕਲਾ ਵਿਚ ਨਿਖਾਰ ਆਉਦਾ ਹੈ। ਇਸ ਸਮਾਰੋਹ ਵਿਚ ਪ੍ਰੀਤੀ ਐਂਡ ਪਾਰਟੀ ਨੇ ਗੀਤ ਜੋ ਦਿਨ ਕਾਲਜ ਵਿਚ ਗੁਜਾਰੇ ਮੁੜ ਕੇ ਲੱਭਣੇ ਨਹੀ ’ਤੇ ਡਾਂਸ ਕਰਕੇ ਵਾਹ ਵਾਹ ਖੱਟੀ ਉਸ ਤੋਂ ਬਾਅਦ ਗਗਨਦੀਪ ਨੇ ਇੰਗ¦ਿਸ਼, ਹਿੰਦੀ ਅਤੇ ਪੰਜਾਬੀ ਦੇ ਗੀਤਾਂ ਪੁੰਨ ਖਟ ਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ ਆਦਿ ਆਪਣੀ ਸੁਰੀਲੀ ਆਵਾਜ ਵਿਚ ਸੁਣਾ ਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਅਭਿਨੰਦੀ ਨੇ ਗੀਤਾਂ ਦੇ ਬੋਲ ਮੌਜ ਮਸਤੀਆਂ ਕਰਦੇ ਹਾਂ ਕਾਲਜ ਦੇ ਵਿਚ ਪੜ•ਦੇ ਹਾਂ ’ਤੇ ਡਾਂਸ ਕਰਕੇ ਪੰਡਾਲ ਵਿਚ ਬੈਠੇ ਦਰਸ਼ਕਾਂ ਨੂੰ ਤਾੜੀਆਂ ਵਜਾਉਣ ਲਈ ਮਜ਼ਬੂਰ ਕਰ ਦਿੱਤਾ। ਸਮਾਰੋਹ ਵਿਚ ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ  ਉਨਾਂ ਦੀ ਪ੍ਰਤਿਭਾ ਅਤੇ ਕਾਰਜ਼ਕੁਸ਼ਲਤਾ ਦੇ ਅਨੁਸਾਰ ਟਾਇਟਲ ਦਿੱਤੇ। ਸਮਾਰੋਹ ਵਿਚ ਲੜਕੀਆਂ ਵਿਚੋਂ ਆਕਰਸ਼ਕ ਹਾਸਿਆਂ ਲਈ ਰਾਬੀਆ, ਸੁੰਦਰ ਅੱਖਾਂ ਦੇ ਲਈ ਹਰਪ੍ਰੀਤ ਕੌਰ ਤੇ ਸੁੰਦਰ ਪਹਿਰਾਵੇ ਲਈ ਮਿਸ ਪੂਜਾ ਨੂੰ ਜਦੋਂ ਕਿ ਲੜਕਿਆਂ ਵਿਚ ਸੁੰਦਰ ਸਰੀਰ ਲਈ ਇਵਾਸ਼ੂ, ਜੈਕੀ ਸਟਾਇਲ ਲਈ ਰਮਨ ਕੁਮਾਰ ਤੇ ਸੁੰਦਰ ਪਹਿਰਾਵੇ ਲਈ ਅਤਰਜੀਤ ਸਿੰਘ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਮਿਸ ਫੇਅਰਵੈਲ ਦਾ ਖਿਤਾਬ ਸ਼ਾਇਨਾ ਤੇ  ਮਿਸਟਰ ਫੇਅਰਵੈਲ ਦਾ ਖਿਤਾਬ ਜੋਬਨਜੀਤ ਸਿੰਘ ਨੂੰ ਮਿਲਿਆ। ਇੰਨ•ਾਂ ਮੁਕਾਬਲਿਆਂ ਦੇ ਲਈ ਜੱਜਾਂ ਦੀ ਭੂਮਿਕਾ ਮਿਸ ਪਰਮਿੰਦਰ, ਮਿਸ ਅਨੁਵ, ਸ੍ਰੀਮਤੀ ਸੀਤਾ ਪਾਲ ਸ਼ਰਮਾ ਨੇ ਨਿਭਾਈ। ਅੰਤ ਵਿਚ ਆਏ ਮਹਿਮਾਾਂ ਵਿਚ ਵਿਸ਼ੇਸ ਮਹਿਮਾਨਾਂ ਨੂੰ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਦੀਪ ਠੁਕਰਾਲ, ਇਸਤਰੀ ਠੁਕਰਾਲ, ਨੀਰਜ ਸਚਦੇਵਾ ਤੇ ਮੀਤਪਾਲ ਕੌਰ ਸਮਾਰੋਹ ਨੂੰ ਸਫ਼ਲ ਬਨਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਈ।


ਲੋਕ ਸੰਪਰਕ ਵਿਭਾਗ ਦੇ ਕਰਮਚਾਰੀ ਨੂੰ ਸਦਮਾ-ਪ੍ਰਵਾਸੀ ਮਜੂਦਰ ਦੀ ਮੌਤ-ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

14 ਸਾਲਾਂ ਪ੍ਰਵਾਸੀ ਮਜੂਦਰ ਦੀ ਮੌਤ
ਫ਼ਤਹਿਗੜ•ਸਾਹਿਬ, 2 ਜੂਨ (ਗੁਰਪ੍ਰੀਤ ਮਹਿਕ)  ਪਿੰਡ ਸਾਨੀਪੁਰ ਵਿਖੇ ਇਕ ਕਿਸਾਨ ਦੇ ਘਰ ਕੰਮ ਕਰਦੇ 14 ਸਾਲਾਂ ਪ੍ਰਵਾਸੀ ਮਜਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਸੂਤਰਾਂ ਤੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨੰਦਲਾਲ ਵਾਸੀ ਸ਼ਾਹਬਾਜਪੁਰ ਬਿਹਾਰ ਪਿਛਲੇ ਇੱਕ ਸਾਲ ਤੋ ਹਰਦੀਪ ਸਿੰਘ ਦੇ ਘਰ ਕੰਮ ਕਰਦਾ ਸੀ ਅਤੇ ਬੀਤੇ ਦਿਨ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ ਅਤੇ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਲੈ ਜਾਇਆ ਗਿਆ ਜਿੱਥੋ ਡਾਕਟਰਾਂ ਨੇ ਕਿਸੇ ਵੱਡੇ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ ਤਾਂ ਉਕਤ ਮਜਦੂਰ ਨੂੰ ਬੱਸੀ ਪਠਾਣਾਂ ਦੇ ਇੱਕ ਨਿੱਜੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਖਬਰ ਲਿਖੇ ਜਾਣ ਤੱਕ ਨੰਦ ਲਾਲ ਦੀ ਲਾਸ਼ ਸਿਵਲ ਹਸਪਤਾਲ ਫ਼ਤਹਿਗੜ ਸਾਹਿਬ ਪੋਸਟ ਮਾਰਟਮ ਲਈ ਰੱਖੀ ਗਈ ਸੀ ਅਤੇ ਉਸ ਦੇ ਘਰਦਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਪੁਲਿਸ ਵੱਲੋ ਜਾਂਚ ਜਾਰੀ ਹੈ।

ਲੋਕ ਸੰਪਰਕ ਵਿਭਾਗ ਦੇ ਕਰਮਚਾਰੀ ਨੂੰ ਸਦਮਾ
ਫਤਹਿਗੜ ਸਾਹਿਬ, 2 ਜੂਨ (ਗੁਰਪ੍ਰੀਤ ਮਹਿਕ) :  ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ,ਫਤਹਿਗੜ• ਸਾਹਿਬ ਦੇ ਕਰਮਚਾਰੀ ਸ੍ਰੀ ਰਜਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਬੀਤੇ ਦਿਨੀ ਇੱਕ ਸੜਕ ਹਾਦਸੇ ਵਿੱਚ ਉਨਾਂ ਦਾ ਇਕਲੌਤਾ ਸਪੁੱਤਰ ਦਿਲਬਰ ਸਿੰਘ ਉਮਰ 22 ਸਾਲ ਗੰਭੀਰ ਰੂਪ ਵਿੱਚ ਜਖਮੀ ਹੋਣ ਤੋਂ ਬਾਅਦ ਪੀ.ਜੀ.ਆਈ. ਚੰਡੀਗੜ• ਵਿਖੇ ਜੇਰੇ ਇਲਾਜ ਸੀ ਪਰੰਤੂ ਉਹ ਜਖਮਾਂ ਦੀ ਤਾਬ ਨਾ ਸਹਿੰਦਾ ਹੋਇਆ 1 ਜੂਨ ਸ਼ਾਮ ਨੂੰ ਆਪਣੇ ਪਰਿਵਾਰ ਨੂੰ ਸਦਾ ਲਈ ਵਿਛੋੜਾ ਦੇ ਗਿਆ। ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਅੱਜ ਉਨਾਂ ਦੇ ਜੱਦੀ ਪਿੰਡ ਪਥਰੇੜੀ ਜੱਟਾਂ ਜ਼ਿਲਾ ਰੂਪ ਨਗਰ ਵਿਖੇ ਪੂਰੀਆਂ ਧਾਰਮਿਕ ਰਸਮਾਂ ਅਨੁਸਾਰ ਕੀਤਾ ਗਿਆ। ਦਫਤਰ ਦੇ ਸਮੂਹ ਅਧਿਕਾਰੀ , ਕਰਮਚਾਰੀਆਂ ਅਤੇ ਸਕੇ ਸਬੰਧੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਸਸਕਾਰ ਮੌਕੇ ਪੁੱਜ ਕੇ ਦੁੱਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਤੇ ਪਰਿਵਾਰ ਨੂੰ ਕੁਦਰਤ ਦਾ ਭਾਣਾ ਮੰਨਣ ਲਈ ਬਲ ਬਖਸ਼ਣ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਜ਼ਿਲ•ੇ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਵੀ ਦੁੱਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸ੍ਰੀ ਦਿਲਬਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਜਾਣ ਵਾਲੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 13 ਜੂਨ ਨੂੰ ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ ਪਿੰਡ ਪਥਰੇੜੀ ਜੱਟਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।
ਪੰਜਾਬ ਸਰਕਾਰ ਨੂੰ ਨੋਟਿਸ  ਜਾਰੀ
      ਫ਼ਤਹਿਗੜ ਸਾਹਿਬ, 2 ਜੂਨ  (ਗੁਰਪ੍ਰੀਤ ਮਹਿਕ) : ਭਾਵੇਂ ਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਕੀਤਾ ਜਾਣ ਵਾਲਾ ਘੱਲੂਘਾਰਾ ਯਾਦਗਾਰੀ ਮਾਰਚ ਪੰਜਾਬ ਦੇ ਅਮਨ-ਕਾਨੂੰਨ ਲਈ ਖਤਰਾ ਹੈ, ਪਰ ਹਾਈ ਕੋਰਟ ਨੇ ਪੰਚ ਪ੍ਰਧਾਨੀ ਦੇ ਵਕੀਲ ਰਾਜਵਿੰਦਰ ਬੈਂਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਦੱਸਿਆ ਜਾਵੇ ਕਿ ਪੰਚ ਪ੍ਰਧਾਨੀ ਦਲ ਜਮਹੂਰੀ ਤਰੀਕੇ ਨਾਲ ਯਾਦਗਾਰੀ ਮਾਰਚ ਕਿਉਂ ਨਹੀਂ ਕਰ ਸਕਦਾ? ਅਦਾਲਤ ਨੇ ਇਸ ਮਸਲੇ ਦੀ ਸੁਣਵਾਈ 4 ਜੂਨ ਦਿਨ ਸ਼ੁੱਕਰਵਾਰ ਉੱਤੇ ਪਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦੱਲ ਪੰਚ ਪ੍ਰਧਾਨੀ ਵੱਲੋ ਜਾਰੀ ਪ੍ਰੈਸ ਨੋਟ ਦੇ ਅਨੁਸਾਰ ਸਰਕਾਰੀ ਧਿਰ ਦਾ ਪੱਖ ਵਧੀਕ ਐਡਟੋਕੇਟ ਜਨਰਲ ਸ. ਗਰੇਵਾਲ ਵੱਲੋਂ ਕੀਤਾ ਗਿਆ, ਜਿਨਾਂ ਕਿਹਾ ਕਿ ਇਹ ਸਿੱਖ ਜਥੇਬੰਦੀਆਂ ‘ਖ਼ਾਲਿਸਤਾਨੀ ਵਿਚਾਰਧਾਰਾ’ ਦੀਆਂ ਹਾਮੀ ਹਨ ਅਤੇ ਅਜਿਹੇ ਮਾਰਚਾਂ ਰਾਹੀਂ ਪੰਜਾਬ ਦੇ ਅਮਨ-ਕਾਨੂੰਨ ਨੂੰ ਨੁਕਾਸਨ ਪਹੁੰਚ ਸਕਦਾ ਹੈ। ਦੂਸਰੇ ਪਾਸੇ ਪੰਚ ਪ੍ਰਧਾਨੀ ਦੇ ਵਕੀਲ ਐਡਵੋਕੇਟ ਰਾਜਵਿੰਦਰ ਬੈਂਸ ਨੇ ਭਖਵੀਂ ਬਹਿਸ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਅਪਾਣੇ ਇਤਿਹਾਸਕ ਦਿਹਾੜੇ ਮਨਾਉਣ ਲਈ ਅਜਿਹੇ ਮਾਰਚ ਕਰਨਾ ਉਨਾਂ ਦੀ ਮੁਵੱਕਿਲ ਜਥੇਬੰਦੀ ਦਾ ਮੁਢਲਾ, ਜਮਹੂਰੀ ਅਤੇ ਸੰਵਿਧਾਨਕ ਹੱਕ ਹੈ। ਉਨਾਂ ਅਪਾਣੀ ਦਲੀਲ ਦੇ ਹੱਕ ਵਿੱਚ ਉੱਚ ਅਦਾਲਤਾਂ ਦੇ ਕਈ ਫੈਸਲਿਆਂ ਦੇ ਹਵਾਲੇ ਵੀ ਦਿੱਤੇ ਅਤੇ ਅਦਲਾਤ ਕੋਲੋਂ ਜ਼ੋਰਦਾਰ ਤਰੀਕੇ ਨਾਲ ਸਰਕਾਰ ਨੂੰ ਮਾਰਚ ਉੱਪਰ ਲਗਾਈ ਗੈਰ-ਵਿਧਾਨਕ ਪਾਬੰਦੀ ਹਟਾਉਣ ਦੀ ਮੰਗ ਕੀਤੀ। ਹੁਣ ਅਦਾਲਤ ਵੱਲੋਂ ਇਸ ਸਬੰਧੀ 4 ਜੂਨ ਨੂੰ ਆਖਰੀ ਫੈਸਲਾ ਲਏ ਜਾਣ ਦੀ ਆਸ ਹੈ।ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰੀਕ ਸਿੰਘ ਈਸੜੂ ਤੇ ਜਥੇਬੰਦਕ ਸਕੱਤਰ ਸ. ਜਸਵੀਰ ਸਿੰਘ ਖੰਡੂਰ ਨੇ ਜਾਣਕਾਰੀ ਦਿੱਤੀ ਕਿ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਅਰਜ਼ੀ ਸੁਣਵਾਈ ਅਧੀਨ ਹੈ ਅਤੇ ਹਾਲੀਆ ਤੌਰ ਉੱਤੇ “ਘੱਲੂਘਾਰਾ ਯਾਦਗਾਰੀ ਮਾਰਚ” ਮੁਲਤਵੀ ਕਰ ਦਿੱਤਾ ਗਿਆ ਹੈ। ਭਾਈ ਚੀਮਾ ਨੇ ਕਿਹਾ ਕਿ “ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਇੱਕ ਜਮਹੂਰੀ ਪਾਰਟੀ ਹੈ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਅਣਚਾਹੇ ਟਕਰਾਅ ਨੂੰ ਵਧਾਇਆ ਜਾਵੇ। ਉਨ•ਾਂ ਸ਼ਹੀਦਾਂ ਦੀ ਯਾਦ ਵਿੱਚ ਨਿਕਲਣ ਵਾਲੇ ਇਸ ਯਾਦਗਾਰੀ ਮਾਰਚ ਨੂੰ ਰੋਕਣ ਲਈ ਪੰਜਾਬ ਸਰਕਾਰ ਦੀ ਕਰੜੀ ਨਿਖੇਧੀ ਕੀਤੀ। ਉਨਾਂ ਦੱਸਿਆ ਕਿ ਪਿਛਲੇ ਸਾਲ ਵੀ 5 ਜੂਨ ਨੂੰ ਪੰਚ ਪ੍ਰਧਾਨੀ ਨੇ ਤਰਨਤਾਰਨ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਸੀ ਜੋ ਪੂਰੀ ਤਰਾਂ ਸਫਲ ਅਤੇ ਪੁਰ-ਅਮਨ ਰਿਹਾ ਸੀ। ਉਨਾਂ ਦੱਸਿਆ ਕਿ ਉਨਾਂ ਦੇ ਦਲ ਨੇ ਸਾਲ 2005 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਕੇਸਗੜ• ਸਾਹਿਬ ਤੱਕ ਅਤੇ ਗੁ: ਜਫਰਨਾਮਾ ਸਾਹਿਬ ਤੋਂ ਤਖ਼ਤ ਦਮਦਮਾ ਸਾਹਿਬ ਤੱਕ ਦੋ ਵਿਸ਼ਾਲ ‘ਬੰਦੀ ਛੋੜ ਖ਼ਾਲਸਾ ਮਾਰਚ’ ਕੀਤੇ ਗਏ ਸਨ। ਸਾਲ 2008 ਵਿੱਚ ਭਗਤ ਰਵੀਦਾਸ ਜੀ ਦੇ ਆਗਮਨ ਦਿਹਾੜੇ ਮੌਕੇ ਫਤਹਿਗੜ• ਸਾਹਿਬ ਤੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਤੱਕ ਦੋ ਦਿਨਾ ਮਾਰਚ ਕੀਤਾ ਗਿਆ ਸੀ। ਸਾਲ 2007-08 ਦੌਰਾਨ ਮਾਲਵਾ ਖੇਤਰ ਵਿੱਚ ਅੱਧੀ ਦਰਜਨ ਦੇ ਕਰੀਬ “ਖਾਲਸਾ ਮਾਰਚ” ਕੀਤੇ। ਇਹ ਸਾਰੇ ਮਾਰਚ ਵੀ ਪੁਰ-ਅਮਨ ਹੀ ਰਹੇ।ਉਨਾਂ ਕਿਹਾ ਕਿ ਸਾਡੇ ਵੱਲੋਂ ਕੀਤੇ ਜਾ ਰਹੇ ਮਾਰਚ ਨਾਲ ਪੰਜਾਬ ਦੇ ਅਮਨ ਨੂੰ ਨਹੀਂ ਬਲਕਿ ਬਾਦਲ ਦਲ ਦੇ ਸਿਆਸੀ ਮੁਫਾਦਾਂ ਨੂੰ ਖ਼ਤਰਾ ਹੈ, ਜਿਸ ਕਾਰਨ ਬਾਦਲ-ਭਾਜਪਾ ਗਠਜੋੜ ਦੀ ਸਰਕਾਰ ਪੰਚ ਪ੍ਰਧਾਨੀ ਦੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਜੇਲੀਂ ਡੱਕ ਰਹੀ ਹੈ।


ਸੀਚੇਵਾਲ ‘ਚ ਸੰਤ ਅਵਤਾਰ ਸਿੰਘ ਜੀ ਦੀ ਬਰਸੀ ਮੌਕੇ ਕਵੀ ਦਰਬਾਰ ਤੇ ਢਾਡੀ ਦਰਬਾਰ ਦਾ ਆਯੋਜਨ

ਮਲਸੀਆਂ, 26 ਮਈ (ਸੁਖਦੀਪ ਸਚਦੇਵਾ)  ਨਿਰਮਲ ਕੁਟੀਆ ਸੀਚੇਵਾਲ ਵਿ¤ਚ ਸੰਤ ਅਵਤਾਰ ਸਿੰਘ ਜੀ ਦੀ 22ਵੀਂ ਸਾਲਾਨਾ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧੀ ਚਲ ਰਹੇ ਸਮਾਗਮਾਂ ਦੇ ਦੂਜੇ ਦਿਨ ਢਾਡੀ ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸਵੇਰੇ 8:30 ਵਜੇ ਜੱਪ ਜੱਗ ਦੇ ਭੋਗ ਪਾਏ ਗਏ। ਉਪਰੰਤ ਸਵੇਰੇ 9:30 ਵਜੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ ’ਚ ਸਜਾਏ ਢਾਡੀ ਦਰਬਾਰ ’ਚ ਗਿਆਨੀ ਗੁਰਚਰਨ ਸਿੰਘ ਰਸੀਆਂ, ਗਿਆਨੀ ਨੱਥਾ ਸਿੰਘ ਸੰਧਾ, ਗਿਆਨੀ ਸੁਖਦੇਵ ਸਿੰਘ ਬੂ, ਗਿਆਨੀ Read More..


ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦਾ ਗਠਨ-ਸਮਰਸੀਬਲ ਪੰਪ ਲਗਾਉਣ ਦੀ ਸ਼ੁਰੂਆਤ

ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦਾ ਗਠਨ
ਦਸਖਤੀ ਮੁਹਿੰਮ ਅਤੇ ਕਨਵੈਨਸ਼ਨਾਂ ਦਾ ਐਲਾਨ

ਜਗਰਾਉਂ, 25 ਮਈ (ਸੁਖਦੇਵ ਗਰਗ) : ਜਗਰਾਉਂ ਵਿਖੇ ਪੰਜਾਬ ਭਰ ਦੇ ਬੁੱਧੀਜੀਵੀਆਂ, ਲੇਖਕਾਂ, ਵਕੀਲਾਂ, ਨਾਟਕਕਾਰਾਂ ਅਤੇ ਰੰਗਕਰਮੀਆ ਦੀ ਸੂਬਾਈ ਮੀਟਿੰਗ ਨਾਮਵਰ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਦੇਸ਼ ਦੇ ਨੋਂ ਸੁੂਬਿਆ ਵਿੱਚ ਹਕੂਮਤ ਵੱਲੋਂ ਗਰੀਬ ਆਦਿਵਾਸੀ ਲੋਕਾਂ ਖਿਲਾਫ਼ ਬੋਲੇ ਫੌਜੀ ਧਾਵੇ ਅਪ੍ਰੇਸ਼ਨ ਗਰੀਨ ਹੰਟ ਖਿਲਾਫ਼ 21 ਮੈਂਬਰੀ ਅਪ੍ਰੇਸ਼ਨ ਹੰਟ ਵਿਰੋਧੀ ਜਮਹੂਰੀ ਫਰੰਟ ਦਾ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਦੀ ਅਗਵਾਈ ’ਚ ਗਠਨ ਕੀਤਾ ਗਿਆ। ਮੰਚ ਦੇ ਬੁਲਾਰੇ ਅਤੇ ਕੋ-ਕਨਵੀਨਰ ਡਾ: ਪਰਮਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮੀਟਿੰਗ ’ਚ ਫਰੰਟ ਦੀ ਆਧਾਰਸ਼ਿਲਾ, ਉਦੇਸ਼, ਮੰਗਾਂ ਅਤੇ ਅਗਲੀ ਵਿਉਂਤਬੰਦੀ ਬਾਰੇ ਵਿਸਥਾਰ ਵਿਚ ਵਿਚਾਰ ਚਰਚਾ ਕੀਤੀ ਗਈ। ਇਸ ਆਧਾਰਸ਼ਿਲਾ ’ਚ ਸਪਸ਼ਟ ਕੀਤਾ ਗਿਆ ਕਿ ਮਨਮੋਹਨ – ਚਿੰਦਬਰਮ ਸਰਕਾਰ ਵੱਲੋਂ ਕਾਰਪੋਰੇਟ ਸੈਕਟਰ ਦਾ ਆਦੀਵਾਸੀ ਲੋਕਾਂ ਦੇ ਘਰ, ਜੰਗਲ ਅਤੇ ਜ਼ਮੀਨ ਤੇ ਕਬਜ਼ਾ ਕਰਾਉਣ ਲਈ ਸਦੀਆਂ ਤੋਂ ਜੰਗਲਾਂ ’ਚ ਵਸੇ ਲੋਕਾਂ ਨੂੰ ਉਜਾੜਨ ਲਈ ਇਹ ਆਪ੍ਰੇਸ਼ਨ ਸ਼ੁਰੂ ਕਰਕੇ ਅੰਨਾ ਕਤਲੇਆਮ ਅਤੇ ਉਜਾੜਾ ਪਚਾਇਆ ਜਾ ਰਿਹਾ ਹੈ ਤਾਂ ਕਿ ਸੈਂਕੜੇ ਸਾਹਿਮਤੀ ਪੱਤਰਾਂ ਤਹਿਤ ਅਰਬਾਂ ਖਰਬਾ ਦਾ ਖਣਿਜ ਅਤੇ ਧਾਤਾਂ ਦੇਸ਼ੀ ਬਦੇਸ਼ੀ ਲੁਟੇਰਿਆ ਨੂੰ ਕੋਡੀਆਂ ਦੇ ਭਾਅ ਲੁਟਾਈਆ ਜਾ ਸਕਣ, ਵਿਸ਼ੇਸ਼ ਆਰਥਿਕ ਜਦੋਂ ਉਸਾਰੇ ਜਾ ਸਕਣ, ਵਿਕਾਸ ਤਾ ਇੱਕ ਬਹਾਨਾ ਹੈ, ਡਰਾਮਾ ਹੈ। ਹੁਣ ਤੱਕ 63 ਸਾਲਾਂ ’ਚ ਹਕੂਮਤ ਨੂੰ ਵਿਕਾਸ ਕਰਨ ਤੋਂ ਕਿਸਨੇ ਰੋਕਿਆ ਸੀ -ਕੀ ਬਾਕੀ ਗਰੀਬ ਸੂਬਿਆਂ ਦਾ ਵਿਕਾਸ ਹੋ ਗਿਆ ਹੈ। ਮੀਟਿੰਗ ਨੇ ਆਦਿਵਾਸੀਆਂ ਲੋਕਾਂ ਖਿਲਾਫ਼ ਵਿੱਢੇ ਆਪ੍ਰੇਸ਼ਨ ਗਰੀਨ ਹੰਟ ਨੂੰ ਤਰੁੰਤ ਬੰਦ ਕਰ, ਨੀਮ ਫੌਜੀ ਬਲ ਵਾਪਸ ਬੁਲਾਉਣ ਆਦਿ ਲੋਕ ਵਿਰੋਧੀ ਜਥੇਬੰਦੀਆਂ ਭੰਗ ਕਰਨ, ਵਿਸ਼ੇਸ਼ ਆਰਥਿਕ ਜੋਨ ਬਚਾਉਣ ਦੀ ਨੀਤੀ ਰੱਦ ਕਰਨ, ਵਿਕਾਸ ਪ੍ਰੋਜੈਕਟਾਂ ਅਤੇ ਥਾਵਾਂ ਦੀ ਖੁਦਾਈ ਦੇ ਨਾਂ ਤੇ ਆਦਿਵਾਸੀਆਂ ਦਾ ਉਜਾੜਾ ਬੰਦ ਕਰਨ, ਆਰਮਤ ਫੋਰਸਨ ਸਪੈਸ਼ਲ ਪਾਚਰ ਐਕਟ ਅਤੇ ਗੈਰਕਾਨੂੰਨੀ ਗਤੀਵਿਧੀਆ ਰੋਕੂ ਕਾਨੂੰਨ ਵਰਗੇ ਸਾਰੇ ਕਾਲੇ ਕਨੂੰਨ ਰੱਦ ਕਰਨ, ਝੂੁਠੇ ਪੁਲਿਸ ਮੁਕਾਬਲੇ ਬੰਦ ਕਰਨ, ਝੂਠੇ ਪੁਲਿਸ ਕੇਸਾਂ ’ਚ ਫਸਾਏ ਲੋਕਾਂ ਨੂੰ ਰਿਹਾਅ ਕਰਨ, ਅਪ੍ਰੇਸ਼ਨ ਗਰੀਨ ਹੰਟ ਦੇਸ਼ ਦੇ ਹੋਰ ਸੂਬਿਆਂ ’ਚ ਸ਼ੁਰੂ ਕਰਨ, ਸੀ. ਪੀ.ਆਈ (ਮ) ਤੇ ਲੱਗੀ ਪਾਬੰਦੀ ਹਟਾਉਣ ਆਦਿ ਮੰਗਾਂ ਸਬੰਧੀ ਅਤੇ ਮਤੇ ਪਾਸ ਕੀਤੇ ਗਏ। ਮੀਟਿੰਗ ਨੇ ਝੂਠੇ ਕੇਸਾਂ‘ਚ ਫਸਾਈ ਅਤੇ ਤਸ਼ੱਦਦ ਦਾ ਸ਼ਿਕਾਰ ਬਣਾਏ ਜਾ ਰਹੇ ਵਰਕਰਾਂ ਦਿਲਬਾਰਾ ਸਿੰਘ, ਸੰਜੀਵ ਮਿੱਟੂ, ਕਰਮ ਸੇਖਾ ਨੂੰ ਤਰੁੰਤ ਬਿਨਾ ਸ਼ਰਤ ਰਿਹਾ ਕਰਨ ਦੀ ਵੀ ਮੰਗ ਕੀਤੀ ਹੈ। ਮੀਟਿੰਗ ’ਚ ਇਸ ਬਹੁਤ ਹੀ ਗੰਭੀਰ ਮੁੱਦੇ ਤੇ ਲੋਕ ਰਾਏ ਲਾਮਬੰਦ ਕਰਨ ਲਈ ਪੰਜਾਬ ਭਰ ਦੇ ਬੁੱਧੀਜੀਵੀਆਂ ਨਾਲ ਸੰਪਰਕ ਬਣਾਉਣ ਦਸਤਖਤੀ ਮੁਹਿੰਮ ਮਹੀਨੇ ਭਰ ਲਈ ਵਿੱਢਣ, ਪੰਜਾਬ ਭਰ ਵਿਚ ਦਰਜਨ ਦੇ ਕਰੀਬ ਥਾਵਾਂ ਚੰਡੀਗੜ•, ਲੁਧਿਆਣਾ, ਸਮਰਾਲਾ, ਬਰਨਾਲਾ, ਬਠਿੰਡਾ, ਮੋਗਾ, ਅੰਮ੍ਰਿਤਸਰ ਆਦਿ ਵਿਖੇ ਕਨਵੈਨਸ਼ਨਾਂ ਕਰਨ, ਫਰੰਟ ਦੀ ਆਪਣੀ ਵੈਬਸਾਈਟ ਤਿਆਰ ਦਾ ਫੈਸਲਾ ਵੀ ਲਿਆ ਗਿਆ। ਇਸ ਸਮੇਂ ਪ੍ਰੋ: ਏ. ਕੇ. ਮਲੇਰੀ, ਯਸ਼ਪਾਲ ਨੂੰ ਕੋ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਸਮੇਂ ਪ੍ਰੋ: ਹਮਦਰਦਵੀਰ ਨੋਸ਼ਹਿਰਵੀ, ਅਤਰਜੀਤ, ਪ੍ਰੋ: ਜਗਮੋਹਨ ਸਿੰਘ, ਪ੍ਰੋ: ਬਲਦੇਵ , ਐਡਵੋਕੇਟ ਅਮਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਕੌਂਸਲਰ ਫੀਨਾ ਨੇ ਸਮਰਸੀਬਲ ਪੰਪ ਲਗਾਉਣ ਦੀ ਸ਼ੁਰੂਆਤ ਕੀਤੀ
ਜਗਰਾਉਂ, 25 ਮਈ (ਸੁਖਦੇਵ ਗਰਗ) : ਗਰਮੀ ਦੇ ਮੌਸਮ ਵਿੱਚ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਨਗਰ ਕੌਂਸਲ ਵੱਲੋਂ ਮਹੁੱਲਿਆ ਵਿੱਚ ਸਮਰਸੀਬਲ ਪੰਪ ਲਗਾਏ ਜਾਣ ਦੀ ਲੜੀ ਨੂੰ ਅੱਗੇ ਤੋਰਦਿਆ ਨਗਰ ਕੌਂਸਲ ਜਗਰਾਉਂ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸੱਭਰਵਾਲ ਫੀਨਾ ਨੇ ਵਾਰਡ ਨੰਬਰ 16 ਦੇ ਮਹੁੱਲਾ ਮਹੰਤਾਂ ਵਿਖੇ ਸਮਰਸੀਬਲ ਪੰਪ ਲਗਾਉਣ ਦੇ ਕੰਮ ਦੀ ਸ਼ੁਰੂਆਤ ਆਪਣੇ ਕਰ ਕਮਲਾਂ ਨਾਲ ਕੀਤੀ। ਸਮਰਸੀਬਲ ਪੰਪ ਦੀ ਲਗਾਉਣ ਤੋਂ ਪਹਿਲਾ ਭੂਮੀ ਪੂਜਨ ਕੀਤਾ ਗਿਆ। ਇਸ ਮੌਕੇ ਮਹੁੱਲਾ ਨਿਵਾਸੀਆਂ ਨੇ ਸਮਰਸੀਬਲ ਪੰਪ ਲਗਾਉਣ ਤੇ ਵਾਰਡ ਦੇ ਕੌਂਸਲਰ ਰਵਿੰਦਰ ਸੱਭਰਵਾਲ ਫੀਨਾ ਦੀ ਸ਼ੁਕਰੀਆ ਅਦਾ ਕਰਦਿਆ ਵਾਰਡ ਦੀਆ ਹੋਰ ਮੁਸ਼ਕਲਾਂ ਵੀ ਹੱਲ ਕਰਵਾਉਣ ਦੀ ਮੰਗ ਕੀਤੀ। ਇਸ ਸਮੇਂ ਜਗਰਾਉਂ ਸ਼ਹਿਰੀ  ਕਾਂਗਰਸ ਦੇ ਪ੍ਰਧਾਨ ਗੋਪਾਲ ਸ਼ਰਮਾ, ਆਰ ਐਸ. ਐਸ ਦੇ ਸੰਘ ਚਾਲਕ ਦਵਿੰਦਰ ਨਾਥ ਸਿੰਗਲਾ, ਲਵਲੀ ਸ਼ਰਮਾ, ਰਾਮੇਸ਼ ਕੁਮਾਰ, ਅਨੂਪ ਗਿਆਨ, ਮਲਕੀਤ ਸਿੰਘ, ਪ੍ਰਵੀਨ ਜੈਨ, ਬਿੱਟਾ ਹਾਂਡਾ, ਮਹਿੰਦਰ ਪਾਲ, ਰਾਹੁਲ ਗੋਤਮ, ਹਰਕੀਰਤ ਸਿੰਘ, ਅਮਨਦੀਪ ਸਿੰਘ, ਠੇਕੇਦਾਰ ਰਾਕੇਸ਼ ਬਾਂਸਲ, ਰਾਜ ਭਾਰਦਵਾਜ ਆਦਿ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਤੋਂ ਇਲਾਵਾ ਮਹੁੱਲੇ ਦੀਆਂ ਔਰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮਹੁੱਲਾ ਵਾਸੀਆਂ ਨੇ ਸਮਰਸੀਬਲ ਪੰਪ ਲੱਗਣ ਦੀ ਖ਼ੁਸੀ ਜਾਹਿਰ ਕਰਦਿਆ ਕਿਹਾ ਕਿ ਮਹੁੱਲੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਕਮੀ ਸੀ ਅਤੇ ਮਹੁੱਲਾ ਨਿਵਾਸੀ ਪਿਛਲੇ ਸਮੇਂ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਮਹੁੱਲੇ ਵਿੱਚ ਸਮਰਸੀਬਲ ਪੰਪ ਲਗਾਇਆ ਜਾਵੇ।


ਯੂਥ ਅਕਾਲੀ ਦੇ ਕੀਤਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਹੇਰਾਂ ਦਾ ਸਨਮਾਨ

ਯੂਥ ਅਕਾਲੀ ਦੇ ਕੀਤਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਹੇਰਾਂ ਦਾ ਸਨਮਾਨ

JAGRAON-17_May-05
ਜਗਰਾਉਂ, 17 ਮਈ (ਸੁਖਦੇਵ ਗਰਗ) : ਜਗਰਾਉਂ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਬਣਾਈ ਸ਼ਤਾਬਦੀ ਕਮੇਟੀ ਵੱਲੋਂ ਸਿੱਖ ਰਾਜ ਦੇ ਬਾਨੀ ਅਤੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫਤਿਹ ਦਿਵਸ ਦੀ ਤੀਸਰੀ ਸ਼ਤਾਬਦੀ ਸਮਰਪਿਤ ਨੂੰ ਜਗਰਾਉਂ ਵਿਖੇ ਕਰਵਾਏ ਤਿੰਨ ਰੋਜ਼ਾ ਸਮਾਗਮਾਂ ਨੂੰ ਸਫਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਰਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਦਾ ਯੂਥ ਅਕਾਲੀ ਦਲ ਜਗਰਾਉਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਯੂਥ ਅਕਾਲੀ ਦਲ ਜਗਰਾਉਂ ਸ਼ਹਿਰੀ ਦੇ ਪ੍ਰਧਾਨ ਦੀਪਇੰਦਰ ਸਿੰਘ ਭੰਡਾਰੀ, ਕੌਂਸਲਰ ਅਪਾਰ ਸਿੰਘ, ਮਨਪ੍ਰੀਤ ਸਿੰਘ ਇਆਲ਼ੀ ਚੇਅਰਮੈਨ ਜ਼ਿਲਾ ਪ੍ਰੀਸ਼ਦ ਲੁਧਿਆਣਾ, ਸ਼੍ਰੋਮਣੀ ਕਮੇਟੀ ਮੈਂਬਰ ਹਰਸੁਰਿੰਦਰ ਸਿੰਘ ਗਿੱਲ, ਭਾਈ ਗੁਰਚਰਨ ਸਿੰਘ ਗਰੇਵਾਲ ਸਮੇਤ ਜਗਰਾਉਂ ਦੀਆਂ ਸਾਰੀਆਂ ਧਾਰਮਿਕ ਸਿੱਖ ਜਥੇਬੰਦੀਆਂ ਦੇ ਆਗੂਆਂ, ਅਜੀਤ ਸਿੰਘ ਮਿਗਲਾਨੀ, ਭਾਈ ਲਛਮਣ ਸਿੰਘ, ਦਰਸ਼ਨ ਸਿੰਘ ਚਾਵਲਾ, ਡਾ: ਸੁਰਜਨ ਸਿੰਘ ਕਲਸੀ, ਸੁਖਦੇਵ ਸਿੰਘ ਜੀ. ਐਚ. ਜੀ ਅਕੈਡਮੀ, ਸਤਵਿੰਦਰ ਸਿੰਘ ਲਾਬਾਂ ਚੇਅਰਮੈਨ ਸਿੱਖ ਬ੍ਰਦਰਜ਼ ਵੈਲਫੇਅਰ ਸੁਸਾਇਟੀ ਆਦਿ ਨੇ ਕਿਹਾ ਕਿ ਸ਼ਤਾਬਦੀ ਕਮੇਟੀ ਦੇ ਸਰਪ੍ਰਸਤ ਅਤੇ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਜਗਰਾਉਂ ਵਿਖੇ ਕਰਵਾਏ ਸਮਾਗਮਾਂ ਦੀ ਸਫਲਤਾ ਲਈ ਵਧਾਈ ਦਿੱਤੀ। ਇਸ ਸਟੇਜ ਸਕੱਤਰ ਦੀ ਭੂਮਿਕਾ ਪ੍ਰਤਾਪ ਸਿੰਘ ਵੱਲੋਂ ਨਿਭਾਈ ਗਈ। ਇਸ ਸਮੇਂ ਪਿੰਰਸੀਪਲ ਚਰਨਜੀਤ ਸਿੰਘ, ਬਲਵਿੰਦਰ ਸਿੰਘ ਮੱਕੜ, ਇੰਦਰ ਪਾਲ ਸਿੰਘ ਪ੍ਰਬੰਧਕ ਗੁਰਦੁਆਰਾ ਗੁਰੂ ਨਾਨਕਪੁਰਾ, ਗੁਰਵਿੰਦਰ ਸਿੰਘ ਪੱਪੂ ਪ੍ਰਬੰਧਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ, ਜਸਪਾਲ ਸਿੰਘ ਛਾਬੜਾ, ਸੁਖਵਿੰਦਰ ਸਿੰਘ ਸਕੱਤਰ, ਰਾਜਿੰਦਰਪਾਲ ਸਿੰਘ ਮੱਕੜ, ਅਜੀਤ ਸਿੰਘ ਮਿਗਲਾਨੀ ਚੇਅਰਮੈਨ ਸਬਜ਼ੀ ਮੰਡੀ ਆੜਤੀ ਯੂਨੀਅਨ, ਡਾ: ਸੁਰਜਨ ਸਿੰਘ ਕਲਸੀ, ਹਰਮੀਤ ਸਿੰਘ ਬਜਾਜ, ਪ੍ਰਿਤਪਾਲ ਸਿੰਘ ਮਾਣੂੰਕੇ ਚੇਅਰਮੈਨ ਰਾਮਗੜੀਆ ਵੈਲਫੇਅਰ ਕੌਂਸਲ, ਅਮਰਜੀਤ ਸਿੰਘ ੳਬਰਾਏ ਕੈਸ਼ੀਅਰ ਸ਼ਤਾਬਦੀ ਕਮੇਟੀ, ਚਰਨਜੀਤ ਸਿੰਘ, ਰਾਗੀ ਭਾਈ ਤਰਲੋਕ ਸਿੰਘ, ਮਾਸਟਰ ਮਹਿੰਦਰ ਸਿੰਘ ਹੇਰਾਂ, ਦਰਸ਼ਨ ਸ਼ਰਮ ਸਿੰਘ ਮੁਲਤਾਨੀ, ਰਣਜੀਤ ਸਿੰਘ ਹੈਪੀ, ਰਣਜੀਤ ਸਿੰਘ  ਚੇਅਰਮੈਨ ਗੁਰੂ ਨਾਨਕ ਬਾਲ ਵਿਕਾਸ ਸੀਨੀ: ਸੈਕੰਡਰੀ ਸਕੂਲ, ਜਗਦੀਸ਼ਰ ਸਿੰਘ ਭੋਲਾ ਆਦਿ ਹਾਜ਼ਰ ਸਨ।


ਕੰਪਿਊਟਰ ਟ੍ਰੇਨਿੰਗ -ਸ਼ਾਨਦਾਰ ਸਵਾਗਤ -ਮੁੱਫਤ ਮੈਡੀਕਲ ਕੈਂਪ ਲੱਗਾ

ਪਟਵਾਰੀਆਂ ਨੇ ਕੰਪਿਊਟਰ ਟ੍ਰੇਨਿੰਗ ਲਈ

17_May_FGS_5
ਫ਼ਤਹਿਗੜ੍ਹ ਸਾਹਿਬ, 17 ਮਈ (ਗੁਰਪ੍ਰੀਤ ਮਹਿਕ ) : ਅੱਜ ਫ਼ਤਹਿਗੜ੍ਹ ਸਾਹਿਬ ਤਹਿਸੀਲ ਦੇ 13 ਪਟਵਾਰੀਆਂ ਨੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਫ਼ਤਹਿਗੜ੍ਹ ਸਾਹਿਬ ਵਿਖੇ ਸਕੂਲ ਦੇ ਕੰਪਿਊਟਰ ਰੂਮ ਵਿੱਚ ਦੁਪਹਿਰ ਢਾਈ ਵਜੇ ਤੋ ਲੈ ਕੇ ਸਾਢੇ 6 ਵਜੇ ਤੱਕ ਟ੍ਰੇਨਿੰਗ ਲਈ। ਪਟਵਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਦਫਤਰ ਵੱਲੋ ਆਏ ਕੰਪਿਊਟਰ ਮਾਹਿਰਾਂ ਨੇ ਦਿੱਤੀ। ਟ੍ਰੇਨਿੰਗ ਪ੍ਰਾਪਤ ਕਰ ਰਹੇ ਪਟਵਾਰੀਆਂ ਹਾਕਮ ਸਿੰਘ, ਸੁਖਵਿੰਦਰ ਸਿੰਘ, ਹਰਿੰਦਰ ਸਿੰਘ, ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਟ੍ਰੇਨਿੰਗ ਪ੍ਰਾਪਤ ਕਰ ਕੇ ਕਾਫੀ ਚੰਗਾ ਮਹਿਸੂਸ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅੱਜ ਉਨ੍ਹਾਂ ਨੂੰ ਪਹਿਲੇ ਦਿਨ ਕੰਪਿਊਟਰ ਤੇ ਪੰਜਾਬੀ ਦੀ ਟ੍ਰੇਨਿੰਗ ਦਿੱਤੀ ਗਈ। ਉਨ੍ਹਾ ਅੱਜ ਹੋਲੀ ਹੋਲੀ ਟਾਈਪਿੰਗ ਕੀਤੀ। ਉਨ੍ਹਾ ਨੂੰ ਉਮੀਦ ਹੈ ਕਿ ਉਹ ਛੇਤੀ ਹੀ ਕੰਪਿਊਟਰ ਸਿੱਖ ਜਾਣਗੇ। ਇਹ ਟ੍ਰੇਨਿੰਗ 20 ਦਿਨ ਤੱਕ ਜਾਰੀ ਰਹਿਗੀ।  ਟ੍ਰੇਨਿੰਗ ਦੇਣ ਵਾਲੇ ਕੰਪਿਊਟਰ ਮਾਹਿਰਾਂ ਨੇ ਦੱਸਿਆ ਕਿ ਪਟਵਾਰੀਆਂ ਨੂੰ ਸਕੂਲ ਸਮੇਂ ਤੋ ਬਾਅਦ ਟ੍ਰੇਨਿੰਗ ਦਿੱਤੀ ਜਾਵੇਗੀ । ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਰਾਜੀਵ ਕੈਂਥ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਪਟਵਾਰੀਆਂ ਨੂੰ ਦੱਸਿਆ ਜਾਵੇਗਾ ਕਿ ਰੈਵਨੀਊ ਰਿਕਾਰਡ ਨੂੰ ਕਿਸ ਤਰ੍ਹਾ ਕੰਪਿਊਟਰਾਜੀਡ ਕਰਨਾ ਹੈ ਤਾਂ ਜੌ ਉਹ ਆਪਣਾ ਕੰਮ ਵਧੇਰੇ ਚੰਗੀ ਤਰ੍ਹਾ ਕਰ ਸਕਣ। 
 ਫੋਟੋ ਕੈਪਸ਼ਨ : ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਫ਼ਤਹਿਗੜ੍ਹ ਸਾਹਿਬ ਦੀ ਕੰਪਿਊਟਰ ਲੈਬ ਵਿੱਚ ਕੰਪਿਊਟਰ ਸਿੱਖਣ ਆਏ ਪਟਵਾਰੀ। ਫੋਟੋ ਗੁਰਪ੍ਰੀਤ ਮਹਿਕ

  ਸਕੂਲ ਪੁੱਜਣ ਤੇ   ਸ਼ਾਨਦਾਰ ਸਵਾਗਤ ; ਜਿਲ੍ਹੇ ਦੀ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਸਿੱਖਿਆ ਅਫਸਰ ਨੇ ਵਧਾਈ ਤੱਕ ਨਾ ਦਿੱਤੀ

17_May_FGS_6 
ਫ਼ਤਹਿਗੜ੍ਹ ਸਾਹਿਬ, 17 ਮਈ (ਗੁਰਪ੍ਰੀਤ ਮਹਿਕ ) ਬਾਬਾ ਜੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀ ਦੀ ਪ੍ਰੀਖਿਆ ਵਿੱਚੋ ਸੂਬੇ ਵਿੱਚੋ ਦੂਜੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਹਰਮਨਜੀਤ ਕੌਰ ਦਾ ਅੱਜ ਸਕੂਲ ਪੁੱਜਣ ਤੇ ਜੋਰਦਾਰ ਢੰਗ ਨਾਲ ਸਵਾਗਤ ਕੀਤਾ ਹੈ। ਸਕੂਲ ਦੇ ਬਾਹਰ ਇੱਕ ਬੈਨਰ ਲੱਗਾ ਹੋਇਆ ਸੀ ਜਿਸ ਵਿੱਚ ਸਕੂਲ ਨੇ ਹਰਮਨਜੀਤ ਕੌਰ ਦਾ ਸਕੂਲ ਦਾ ਨਾਂ ਰੋਸ਼ਨ ਕਰਨ ਲਈ ਵਧਾਈ ਦਿੱਤੀ ਸੀ।
ਸਕੂਲ ਦੇ ਪ੍ਰਿੰਸੀਪਲ  ਪ੍ਰੋ: ਆਰ ਐਸ ਬਾਜਵਾ ਨੇ ਹਰਮਨਜੀਤ  ਕੌਰ ਦੀ ਹੌਸਲਾ ਅਫਜਾਈ ਕਰਦੇ ਹੋਏ ਉਸ  ਨੂੰ ਗਿਆਰਾ ਸੌ ਰੁਪਏ ਦਾ ਇਨਾਮ ਦਿੱਤਾ। ਪ੍ਰੋ: ਬਾਜਵਾ ਨੇ 14 ਸਾਲਾਂ ਹਰਮਨਜੀਤ ਕੌਰ ਨੂੰ ਸਕੂਲ ਦੇ 1800 ਦੇ ਕਰੀਬ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਕਿਹਾ। ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਹਰਮਨਜੀਤ ਕੌਰ ਜੋ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚੋ ਅਵੱਲ ਆਈ ਹੈ ਨੇ ਦੱਸਿਆ ਕਿ ਉਸ ਨੇ ਕਿਸ ਢੰਗ ਨਾਲ ਪੜ੍ਹਾਈ ਕੀਤੀ ਜਿਸ ਨਾਲ ਉਸ ਨੇ ਸੂਬੇ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪੁਹੰਚਣ ਤੇ ਹਰਮਨਜੀਤ ਕੌਰ ਅਤੇ ਉਸ ਦੇ ਭਰਾ ਸੁਖਮਨਜੀਤ ਸਿੰਘ ਨੇ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਪਾਰਟੀ ਦਿੱਤੀ। ਹਰਮਨਜੀਤ ਕੌਰ ਦੀ ਮਾਤਾ ਮਨਵਿੰਦਰ ਕੌਰ ਜੋਕਿ ਖੁਦ ਸਕੂਲ ਦੇ ਵਾਇਸ ਪ੍ਰਿੰਸੀਪਲ ਹਨ ਨੇ ਸਟਾਫ ਮੈਂਬਰਾਂ ਨੂੰ ਪਾਰਟੀ ਦਿੱਤੀ। ਸਟਾਫ ਮੈਂਬਰਾਂ ਨੇ ਵੀ ਉਨ੍ਹਾ ਦੇ ਪਰਿਵਾਰ ਨੂੰ ਵਧਾਈ ਦਿੱਤੀ। ਹਰਮਨਜੀਤ ਕੌਰ ਦੇ ਪਿਤਾ ਪ੍ਰੋ: ਬਿਕਰਮਜੀਤ ਸਿੰਘ ਸੰਧੂ ਜੋਕਿ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਦੇ ਪੋਸਟ ਗਰੇਜੂਏਟ ਕਾਮਰਸ ਵਿਭਾਗ ਦੇ ਮੁੱਖੀ ਹਨ, ਨੂੰ ਕਾਲਜ ਪੁੱਜਣ ਤੇ ਕਾਲਜ ਦੇ ਸਟਾਫ ਨੇ ਵਧਾਈ ਦਿੱਤੀ। ਭਾਵੇਂ ਕਿ ਹਰਮਨਜੀਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਦੂਰੋ ਦੂਰੋ ਵਧਾਈ ਸੰਦੇਸ਼ ਮਿਲੇ ਹਨ ਪ੍ਰੰਤੂ ਸੂਤਰਾਂ ਮੁਤਾਬਿਕ ਨਾ ਤਾ ਅੱਜ ਤੱਕ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਅਤੇ ਨਾ ਹੀ ਜਿਲ੍ਹਾ ਸਿੱਖਿਆ ਅਫਸਰ ਨੇ ਹਰਮਨਜੀਤ ਕੌਰ ਜਾਂ ਉਨ੍ਹਾ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਵਧਾਈ ਦਿੱਤੀ ਹੈ।
ਫੌਟੋ ਕੈਪਸ਼ਨ : ਹਰਮਨਜੀਤ  ਕੌਰ ਨੂੰ ਵਧਾਈ ਦਾ ਬੈਨਰ ਸਕੂਲ ਸਾਮਣੇ  ਲੱਗਾ ਦਖਾਈ ਦੇ ਰਿਹਾ ਹੈ। ਫੋਟੋ ਗੁਰਪ੍ਰੀਤ ਮਹਿਕ

ਮਾਨ ਦੇ ਇਖਲਾਕ ਤੋਂ ਸਮੁੱਚੀ ਸਿੱਖ ਕੌਮ ਜਾਣੂ, ਚੀਮਾ ਆਪਣੇ ਅਮਲਾਂ ਉ¤ਤੇ ਝਾਤ ਮਾਰਨ :- ਬੋਰਾਂ, ਘੱਲੂਮਾਜਰਾ

17_May_FGS_2
ਫਤਿਹਗੜ• ਸਾਹਿਬ, 17 ਮਈ (ਗੁਰਪ੍ਰੀਤ ਮਹਿਕ) :  ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਅਤੇ ਸਿੱਖ ਕੌਮ ਦੇ ਜਰਨੈਲਾਂ ਦੇ ਸਤਿਕਾਰ-ਮਾਣ ਨੂੰ ਕਿਸ ਤਰਾ ਕਾਇਮ ਰੱਖਣਾ ਹੈ, ਸ: ਸਿਮਰਨਜੀਤ ਸਿੰਘ ਮਾਨ, ਸ: ਬਾਦਲ ਅਤੇ ਚੀਮੇ ਵਰਗੇ ਅਖੌਤੀ ਆਗੂਆਂ ਤੋਂ ਕਿਤੇ ਬਿਹਤਰ ਜਾਣਦੇ ਹਨ। ਇਸ ਲਈ ਪੰਥਕ ਮੌਖੋਟੇ ਚਾੜੇ ਬੀਜੇਪੀ, ਆਰ ਐਸ ਐਸ ਅਤੇ ਹਿੰਦੂਤਵ ਤਾਕਤਾਂ ਦੀ ਗੁਲਾਮੀਅਤ ਕਰਨ ਵਾਲੇ ਅਜਿਹੇ ਗੈਰ ਇਖਲਾਕੀ ਆਗੂਆਂ ਨੂੰ ਸ: ਮਾਨ ਦੀ ਬੇਦਾਗ, ਨਿਧੜਕ ਅਤੇ ਦ੍ਰਿੜਤਾ ਭਰੀ ਸਖਸੀਅਤ ਸੰਬੰਧੀ ਕੁਝ ਵੀ ਬੋਲਣ ਤੋਂ ਪਹਿਲੇ ਆਪਣੇ ਵੱਲੋ ਕੀਤੇ ਜਾ ਰਹੇ ਪੰਥ ਵਿਰੋਧੀ ਅਮਲਾਂ ਉਤੇ ਜ਼ਰੂਰ ਝਾਤ ਮਾਰ ਲੈਣੀ ਚਾਹੀਦੀ ਹੈ। ਤਾਂ ਕਿ ਇਨਾ ਲੋਕਾਂ ਦੀ ਦਿਨੋ ਦਿਨ ਮਰਦੀ ਜਾ ਰਹੀ ਜ਼ਮੀਰ ਨੂੰ ਕੁਝ ਹਲੂਣਾ ਮਿਲ ਸਕੇ। ਇਹ ਲੋਕ ਗੁਲਾਮੀਅਤ ਵਾਲੀ ਮਾਰੂ ਸੋਚ ਨੂੰ ਤਿਆਗ ਕੇ, ਅਣਖ-ਗੈਰਤ ਅਤੇ ਆਜ਼ਾਦੀ ਨਾਲ ਜਿਊਣ ਦੇ ਮਨੁੱਖਤਾ ਪੱਖੀ ਮਹੱਤਵ ਨੂੰ ਸਮਝ ਸਕਣ।
  ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸੁਰਿੰਦਰ ਸਿੰਘ ਬੋਰਾਂ ਅਕਾਲਗੜ ਬੋਰਾਂ ਸਦਰ ਏ ਖਾਲਿਸਤਾਨ, ਗੁਰਦਿਆਲ ਸਿੰਘ ਘੱਲੂਮਾਜਰਾ, ਹਰਭਜਨ ਸਿੰਘ ਕਸ਼ਮੀਰੀ ਕ੍ਰਮਵਾਰ ਜ਼ਿਲਾ ਪ੍ਰਧਾਨ ਫਤਿਹਗੜ• ਸਾਹਿਬ ਅਤੇ ਪਟਿਆਲਾ, ਕੁਲਦੀਪ ਸਿੰਘ ਦਭਾਲੀ ਪ੍ਰਧਾਨ ਯੂਥ ਅਕਾਲੀ ਦਲ ਫਤਿਹਗੜ• ਸਾਹਿਬ, ਨਾਜ਼ਰ ਸਿੰਘ ਜ: ਸਕੱਤਰ ਫਤਿਹਗੜ• ਸਾਹਿਬ ਆਦਿ ਆਗੂਆਂ ਨੇ ਸਾਂਝੇ ਤੌਰ ਤੇ ਦਸਤਖਤ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਆਗੂਆਂ ਨੇ ਕਿਹਾ ਕਿ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋ ਕਾਇਮ ਕੀਤੇ ਗਏ ਖਾਲਸਾ ਰਾਜ ਦੀ ਸ਼ਤਾਬਦੀ ਦੇ ਮੁੱਖ ਸਮਾਗਮ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੱਤੀਆ ਪਹਿਣ ਕੇ ਬੈਠਣ ਵਾਲੇ ਸ਼੍ਰੀ ਬਾਦਲ ਅਤੇ ਵਿਆਨਾ ਕਾਂਡ ਉਪਰੰਤ ਸ਼੍ਰੀ ਦਰਬਾਰ ਸਾਹਿਬ ਪਾਏ ਗਏ ਭੋਗ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਡਾਹ ਕੇ ਬੈਠਣ ਵਾਲੇ ਸ: ਬਾਦਲ ਅਤੇ ਸ: ਰਣਧੀਰ ਸਿੰਘ ਚੀਮੇ ਵਰਗੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਸਤਿਕਾਰ ਕਰਦੇ ਹਨ, ਉਸ ਤੋਂ ਸਮੁੱਚੀ ਸਿੱਖ ਕੌਮ ਜਾਣੂ ਹੈ। ਆਗੂਆਂ ਨੇ ਕਿਹਾ ਕਿ ਸ: ਬਾਦਲ ਅਤੇ ਸ: ਚੀਮਾ ਇਹ ਦੱਸਣਗੇ ਕਿ ਸ਼੍ਰੀ ਗਡਕਰੀ, ਪੁੰਜ ਅਤੇ ਸ਼੍ਰੀ ਕਾਲੀਆ ਵਰਗੇ ਫਿਰਕੂ ਲੋਕਾਂ ਨੂੰ ਪੰਥਕ ਸਟੇਜਾਂ ਉ¤ਤੇ ਬੁਲਾ ਕੇ ਆਪਣੇ ਮਹਾਨ ਜਰਨੈਲਾਂ ਦੀ ਤੌਹੀਨ ਕਰਾਉਣ ਵਾਲੇ, ਪੰਥਕ ਕਦੋਂ ਤੋ ਹੋ ਗਏ ਹਨ? ਉਨਾ ਕਿਹਾ ਕਿ ਜਦੋਂ ਪੁੰਜ ਅਤੇ ਕਾਲੀਆ ਵਰਗੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨੂੰ ਸਤਿਕਾਰ ਨਾਲ ਲੈਣ ਦੀ ਬਜਾਏ ‘‘ਬੰਦਾ ਬੈਰਾਗੀ ਸੰਬੋਧਿਤ ਕਰ ਰਹੇ ਸਨ ਤਾਂ ਸਟੇਜ ਉ¤ਤੇ ਬੈਠੇ ਪੰਜੇ ਤਖਤਾਂ ਦੇ ਜਥੇਦਾਰ, ਸ਼੍ਰੀ ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ ਅਤੇ ਬਾਦਲ ਦਲੀਆਂ ਨਾਲ ਸੰਬੰਧਿਤ ਸਮੁੱਚੀ ਲੀਡਰਸ਼ਿਪ ਵਿੱਚੋਂ ਕਿਸੇ ਨੇ ਵੀ ਪੁੰਜ ਅਤੇ ਕਾਲੀਆ ਨੂੰ ਰੋਕਣ ਦੀ ਜੁਅੱਰਤ ਨਾ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸਤਿਕਾਰ ਨਾਲ ਨਾਮ ਲਿਆ ਜਾਵੇ। ਉਨਾ ਕਿਹਾ ਕਿ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਹੋਈ ਕਾਰਵਾਈ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਬੀਜੇਪੀ, ਆਰਐਸਐਸ ਜਾਂ ਕਾਂਗਰਸ ਦੇ ਦੁੱਮਛਲੇ ਬਣੇ ਬੈਠੇ ਇਨਾ ਅਖੌਤੀ ਆਗੂਆਂ ਦੇ ਡਰਾਮਿਆਂ ਨੂੰ ਸਿੱਖ ਕੌੰਮ ਨੇ ਪੂਰਨ ਤੌਰ ਤੇ ਨਕਾਰ ਦਿੱਤਾ ਹੈ। 17,000 ਦੀ ਨਫਰੀ ਵਾਲਾ ਪੰਡਾਲ, ਅੱਧ ਤੋਂ ਜਿਆਦਾ ਖਾਲੀ ਪਿਆ ਹੋਣਾ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਲੱਖਾਂ ਦੀ ਤਦਾਦ ਵਿੱਚ ਸ਼੍ਰੀ ਫਤਿਹਗੜ• ਸਾਹਿਬ ਵਿਖੇ ਨਮਸਤਕ ਹੋਣ ਵਾਲੀ ਸੰਗਤ ਨੇ, ਸ: ਬਾਦਲ, ਸ਼੍ਰੀ ਮੱਕੜ, ਧੁੰਮਾ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਬਲਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਤਕ ਹੋ ਕੇ ਸੰਗਤ ਨੇ ਆਪੋ ਆਪਣੇ ਘਰੇ ਜਾਣਾ ਬਿਹਤਰ ਸਮਝਿਆ। ਜਿਸ ਤੋਂ ਇਨਾ ਨੂੰ ਚਾਨਣ ਹੋ ਜਾਣਾ ਚਾਹੀਦਾ ਹੈ ਕਿ ਸਿੱਖ ਕੌਮ ਦੇ ਸਰਮਾਏ ਵਿੱਚੋ ਕਰੋੜਾਂ ਰੁਪਏ ਖਰਚ ਕਰਕੇ ਸਿਆਸੀ ਮਨੋਰਥਾਂ ਲਈ ਮਨਾਈਆ ਜਾ ਰਹੀਆਂ ਸ਼ਤਾਬਦੀਆਂ ‘‘ਖਾਲਸਾ ਪੰਥੂ ਦਾ ਕੁਝ ਨਹੀਂ ਸਵਾਰ ਸਕਣਗੀਆਂ ਬਲਕਿ ਸਿੱਖ ਕੌਮ ਹੁਣ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਇਨਾ ਅਖੌਤੀ ਆਗੂਆਂ ਨੂੰ ਆਪਣੀ ਵੋਟ ਸ਼ਕਤੀ ਰਾਹੀਂ ਸਬਕ ਸਿਖਾ ਕੇ ਰਹੇਗੀ। ਉਪਰੋਕਤ ਆਗੂਆਂ ਨੇ ਸ: ਰਣਧੀਰ ਸਿੰਘ ਚੀਮੇ ਦੇ ਵਰਕਰਾਂ ਗੁਰਮੀਤ ਸਿੰਘ ਧਾਲੀਵਾਲ ਅਤੇ ਗ੍ਰੰਥੀ ਦੀ ਸੇਵਾ ਕਰ ਰਹੇ ਜਗਦੀਪ ਸਿੰਘ ਜੱਗੀ, ਜਿਨਾ ਨੇ ਗਡਕਰੀ ਦੀ ਆਮਦ ਦਾ ਵਿਰੋਧ ਕਰ ਰਹੇ ਸਿੱਖ ਨੌਜਵਾਨ ਨੂੰ ਬੁਰੀ ਤਰਾ ਕੁੱਟਮਾਰ ਕੀਤੀ, ਉਨਾ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਉਨਾ ਨੂੰ ਆਪਣੇ ਕੀਤੇ ਦੀ ਸਜ਼ਾ ਖਾਲਸਾ ਪੰਥ ਜ਼ਰੂਰ ਦੇਵੇਗਾ ਅਤੇ ਪੰਥ ਵਿਰੋਧੀ ਕਾਰਵਾਈਆਂ ਕਰਨ ਵਾਲਾ ਕੋਈ ਵੀ ਸਖਸ਼ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰ ਸਕੇਗਾ।
ਜਾਤ ਪਾਤ ਉ¤ਤੇ ਅਧਾਰਿਤ ਮਰਦਮਸ਼ੁਮਾਰੀ ਕਰਾਉਣਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉ¤ਤੇ ਸ਼ਾਜਿਸੀ ਹਮਲਾ :- ਮਾਨ
 
ਫਤਿਹਗੜ ਸਾਹਿਬ, 17 ਮਈ (ਗੁਰਪ੍ਰੀਤ ਮਹਿਕ) :- ‘‘ਇਸ ਮੁਲਕ ਦੇ ਹੁਕਮਰਾਨਾਂ ਨੇ ਇੱਕ ਸੋਚੀ ਸਮਝੀ ਸ਼ਾਜਿਸ ਤਹਿਤ ਜਾਤਾਂ ਉ¤ਤੇ ਅਧਾਰਿਤ ਮਰਦਮਸ਼ੁਮਾਰੀ ਕਰਵਾਉਣ ਦੇ ਹੁਕਮਾਂ ਨੂੰ ਲਾਗੂ ਕਰਕੇ ਅਸਲੀਅਤ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਡਮੁੱਲੀ ਮਨੁੱਖਤਾ ਅਤੇ ਸਮਾਜ ਪੱਖੀ ਸੋਚ ਨੂੰ ਢਾਹ ਲਾਉਣਾ ਚਾਹੁੰਦੇ ਹਨ ਤਾਂ ਕਿ ਇਸ ਮੁਲਕ ਵਿੱਚ ਜਾਤਾਂ-ਬਰਾਦਰੀਆਂ ਦੀ ਗੱਲ ਨੂੰ ਉਛਾਲ ਕੇ ‘‘ਵੋਟ ਸਿਆਸਤੂ ਦੀ ਸ਼ਰਮਨਾਕ ਖੇਡ ਰਾਹੀਂ ਬਹੁਗਿਣਤੀ ਅਤੇ ਘੱਟ ਗਿਣਤੀਆਂ ਕੌਮਾਂ ਵਿੱਚ ਇੱਕ ਡੂੰਘੀ ਲਕੀਰ ਖਿੱਚੀ ਜਾ ਸਕੇ ਅਤੇ ਸਮਾਜ ਨੂੰ ਬਰਾਬਰਤਾ, ਸਦਭਾਵਨਾ ਅਤੇ ਆਪਸੀ ਪਿਆਰ ਦਾ ਸੰਦੇਸ਼ ਦੇਣ ਵਾਲੀ ਸਿੱਖ ਕੌਮ ਅਤੇ ਸਾਹਿਬ ਸ਼੍ਰੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜ਼ਜਬ ਕੀਤਾ ਜਾ ਸਕੇ। ਜਿਨਾ ਨੂੰ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿੱਚ ਬਿਲਕੁਲਕ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ੂ  ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਬਿਆਨ ਵਿੱਚ ਪ੍ਰਗਟ ਕੀਤੇ। ਉਨਾ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਜਾਤ-ਪਾਤ, ਅਮੀਰੀ-ਗਰੀਬੀ, ਛੁਆ-ਛਾਤ  ਆਦਿ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਹਿੱਤ ਅਕਹਿ ਅਤੇ ਅਸਹਿ ਦੁੱਖ-ਤਕਲੀਫਾਂ ਝੱਲਦੇ ਹੋਏ ਲੰਮਾ ਸਮਾ ਸੰਘਰਸ਼ ਕੀਤਾ। ਅੱਜ ਇਸ ਮੁਲਕ ਦਾ ਹੁਕਮਰਾਨ ਅਜਿਹੀ ਘਿਨੌਣੀ ਖੇਡ ਖੇਡ ਕੇ, ਜਾਤ ਪਾਤ ਉ¤ਤੇ ਅਧਾਰਿਤ ਮਰਦਮਸ਼ੁਮਾਰੀ ਕਰਵਾ ਕੇ, ਖਾਪ ਪੰਚਾਇਤਾਂ ਦੇ ਤਾਨਾਸ਼ਾਹੀ ਹੁਕਮਾਂ ਨੂੰ ਉਤਸ਼ਾਹਿਤ ਕਰਨ ਦੀ ਜਿੱਥੇ ਬੱਜਰ ਗੁਸਤਾਖੀ ਕਰ ਰਿਹਾ ਹੈ, ਉ¤ਥੇ ਵੱਖ ਵੱਖ ਸੂਬਿਆਂ ਅਤੇ ਕੌਮਾਂ ਦੇ ਵਿਕਾਸ ਨੂੰ ਅਤੇ ਨੌਕਰੀਆਂ ਦਿੰਦੇ ਸਮੇਂ ਬਹੁਗਿਣਤੀ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ ਨਾਲ ਵਿਤਕਰੇ ਅਤੇ ਬੇਇਨਸਾਫੀਆਂ ਹੋਣ ਦੀ ਸੰਭਾਵਨਾ ਹੋਰ ਪ੍ਰਬਲ ਹੋ ਜਾਵੇਗੀ ਜੋ ਕਿਸੇ ਸਮੇ ਵੀ ਸਮਾਜ ਲਈ ਅਤਿ ਵਿਸਫੋਟਕ ਹੋ ਸਕਦੀ ਹੈ। ਦੂਸਰਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਜਦੋਂ ਵੀ ਮੁਲਕ ਦੇ ਕਿਸੇ ਹਿੱਸੇ ਵਿੱਚ 1984-2002 ਗੁਜਰਾਤ ਜਾਂ ਦਿੱਲੀ ਵਰਗੇ ਕਤਲੇਆਮ ਹੋਣ ਤਾਂ ਘੱਟ ਗਿਣਤੀ ਕੌਮਾਂ ਦੇ ਘਰਾਂ ਅਤੇ ਮੈਬਰਾਂ ਦੀ ਪਹਿਚਾਣ ਕਰਨ ਵਿੱਚ ਬਹੁਗਿਣਤੀ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਘੱਟ ਗਿਣਤੀ ਕੌਮਾਂ ਉ¤ਤੇ ਦਹਿਸ਼ਤ ਪਾ ਕੇ ਰੱਖੀ ਜਾ ਸਕੇ।
 ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਜਾਤ-ਪਾਤ ‘ਤੇ ਅਧਾਰਿਤ ਹੋਣ ਜਾ ਰਹੀ ਮਰਦਮਸ਼ੁਮਾਰੀ ਸਮਾਜ ਵਿੱਚ ਵੱਡੇ ਪੱਧਰ ਉ¤ਤੇ ਨਫਰਤ ਅਤੇ ਹੀਣ ਭਾਵਨਾ ਉਤਪੰਨ ਕਰਨ ਵਾਲੀ ਹੈ, ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ। ਉਨਾ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਰਦਮਸ਼ੁਮਾਰੀ ਵਾਲੇ ਫਾਰਮਾਂ ਦੇ ਜਾਤ ਵਾਲੇ ਖਾਨੇ ਨੂੰ ਬਿਲਕੁਲ ਨਾ ਭਰਨ ਤਾਂ ਕਿ ਅਸੀਂ ਗੁਰੂ ਸਾਹਿਬਾਨ ਦੀ ਵੱਡਮੁੱਲੀ ਸੋਚ ਨੂੰ ਬਲ ਦੇ ਸਕੀਏ ਅਤੇ ਅਜਿਹੇ ਸਮਾਜ ਦੀ ਸਿਰਜਣਾ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਸਕੀਏ, ਜਿੱਥੇ ਕੋਈ ਵੀ ਇਨਸਾਨ ਦੂਸਰੇ ਇਨਸਾਨ ਨੂੰ ਨਫਰਤ ਨਾ ਕਰੇ ਅਤੇ ਕਿਸੇ ਵਿੱਚ ਵੀ ਹੀਣ ਭਾਵਨਾ ਉਤਪੰਨ ਨਾ ਹੋਵੇ ਬਲਕਿ ਬਰਾਬਰਤਾ ਅਤੇ ਸਦਭਾਵਨਾ ਦਾ ਮਾਹੌਲ ਉਸਾਰ ਕੇ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾ ਸਕੀਏ।
ਮੁੱਫਤ ਮੈਡੀਕਲ ਕੈਂਪ ਲੱਗਾ

17_May_FGS_3
ਫਤਿਹਗੜ• ਸਾਹਿਬ,17 ਮਈ(ਗੁਰਪ੍ਰੀਤ ਮਹਿਕ)  : ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲਾਈ ਕੇਂਦਰ ਸਮਸ਼ੇਰ ਨਗਰ ਵੱਲੋਂ ਵਿਸ਼ਵ ਪਰਿਵਾਰ ਦਿਵਸ ਦੇ ਮੌਕੇ ਤੇ ਪਿੰਡ ਕਲੌਂਦੀ ਵਿਖੇ ਡੀ ਬੀ ਆਯੂਵੈਦਿਕ ਕਾਲਜ ਅਤੇ ਹਸਪਤਾਲ  ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕਾਲਜ ਦੀ ਪ੍ਰਿੰਸੀਪਲ ਡਾ ਲਵਲੀਨ ਕੌਰ ਅਹੂਜਾ ਨੇ ਕੀਤਾ। ਉਨਾਂ ਨੇ ਭਰੂਣ ਹੱਤਿਆ ਰੋਕਣ ਅਤੇ ਲੜਕੀਆਂ ਦੇ ਪਾਲਣ-ਪੋਸ਼ਣ ਵਿੱਚ ਕਿਸੇ ਤਰਾਂ ਦਾ ਵਿਤਕਰਾ ਨਾ ਕਰਨ ਤੇ ਪ੍ਰੇਰਿਤ ਕੀਤਾ ਅਤੇ ਦੇਸੀ ਦਵਾਈਆਂ ਦੇ ਇਸਤੇਮਾਲ ਕਰਨ ਤੇ ਜੋਰ ਦਿੱਤਾ। ਇਸ ਕੈਂਪ ਦੀ ਪ੍ਰਧਾਨਗੀ ਕਿਸਾਨ ਸਿਖਲਾਈ ਕੇਂਦਰ ਦੇ ਨਿਰਦੇਸ਼ਕ ਮਹਿੰਦਰਪਾਲ ਵਰਮਾ ਨੇ ਕੀਤੀ। ਉਨਾਂ ਨੇ ਦੱਸਿਆ ਕਿ ਕੇਂਦਰ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਮੈਡੀਕਲ ਕੈਂਪ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਚੰਗੀ ਸਿਹਤ ਸਬੰਧੀ ਜਾਗਰੂਕ ਕੀਤਾ ਜਾ ਸਕੇ। ਉਨਾਂ ਨੇ ਨੌਜਵਾਨ ਪੀੜੀ ਨੂੰ ਨਸ਼ੇ ਨਾ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਨੇ ਆਪਣੇ ਆਦਾਰੇ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ• ਕੇ ਯੋਗਦਾਨ ਪਾਉਣ ਦਾ ਵਚਨ ਦਿੱਤਾ। ਇਸ ਕੈਂਪ ਵਿੱਚ ਡਾ ਐਚ ਐਸ ਬੈਨੀਪਾਲ ਅਤੇ ਡਾ ਦਰਪਣ ਸ਼ਰਮਾ ਦੀ ਟੀਮ ਵੱਲੋਂ 186 ਮਰੀਜਾਂ ਦਾ ਚੈਕਅੱਪ ਕੀਤਾ । ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲਾਈ ਕੇਂਦਰ ਸਮਸ਼ੇਰ ਨਗਰ ਵੱਲੋਂ ਇਨਾਂ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। 
 

 


ਗੁਰੂ ਰਵਿਦਾਸ ਨੂੰ ਦਿੱਤੀ 25 ਹਜ਼ਾਰ ਦੀ ਸਹਾਇਤਾ -ਅੱਠਵੀਂ ਦੇ ਨਤੀਜਿਆਂ ’ਚ ਰਹੀ ਚੜਤ

ਹਰਸੁਰਿੰਦਰ ਗਿੱਲ ਨੇ ਗੁਰਦੁਆਰਾ ਗੁਰੂ ਰਵਿਦਾਸ ਨੂੰ ਦਿੱਤੀ 25 ਹਜ਼ਾਰ ਦੀ ਸਹਾਇਤਾ
ਜਗਰਾਉਂ, 16 ਮਈ (ਸੁਖਦੇਵ ਗਰਗ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਾਰੇ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ ਲੜੀ ਤਹਿਤ ਸ਼੍ਰੋਮਣੀ ਕਮੇਟੀ ਮੈਂਬਰ ਹਰਸੁਰਿੰਦਰ ਸਿੰਘ ਗਿੱਲ ਵੱਲੋਂ ਅੱਜ ਜਗਰਾਉਂ ਦੇ ਗੁਰਦੁਆਰਾ ਗੁਰੂ ਰਵਿਦਾਸ ਜੀ ਮਹਾਰਾਜ ਦੀ ਪ੍ਰਬੰਧਕ ਕਮੇਟੀ ਨੂੰ 25 ਹਜ਼ਾਰ ਰੁਪਏ ਦੀ ਗਰਾਂਟ ਦਿੱਤੀ ਗਈ ਇਸ ਸਮੇਂ ਗੁਰਦੁਆਰਾ ਗੁਰੂ ਰਵਿਦਾਸ ਜੀ ਮਹਾਰਾਜ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਲਛਮਣ ਸਿੰਘ ਨੱਥੋਵਾਲ, ਦਲੀਪ ਸਿੰਘ ਸਿੱਧੂ, ਮਾਸਟਰ ਰਣਜੀਤ ਸਿੰਘ, ਭਜਨ ਸਿੰਘ ਭੱਟੀ, ਡਾ. ਰਾਜਪ੍ਰੀਤ ਸਿੰਘ, ਅਵਤਾਰ ਸਿੰਘ ਭੱਟੀ, ਸੰਤੋਖ ਸਿੰਘ, ਅਜੀਤ ਸਿੰਘ ਜੰਡੀ, ਹਰਚੰਦ ਸਿੰਘ ਨਾਗੀ, ਨੰਬਰਦਾਰ ਗੁਰਦੇਵ ਸਿੰਘ, ਡਾ. ਗੁਰਮੇਲ ਸਿੰਘ, ਡਾ. ਘੁਮੰਡਾ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਹਰਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਲਦੀ ਹੀ ਗੁਰਦੁਆਰਾ ਸਾਹਿਬ ਨੂੰ ਹੋਰ ਗ੍ਰਾਂਟ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰੇਕ ਗੁਰਦੁਆਰਾ ਸਾਹਿਬ ਜੀ ਸੇਵਾ ਲਈ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਉਸ ਲੜੀ ਤਹਿਤ ਅੱਜ ਗੁਰਦੁਆਰਾ ਸਾਹਿਬ ਨੂੰ ਗ੍ਰਾਂਟ ਦਿੱਤੀ ਗਈ ਹੈ।

ਪ੍ਰਮਾਤਮਾ ਹਰ ਕਣ ਕਣ ’ਚ ਵਸਦਾ ਹੈ : ਸੰਤ ਜਗਜੀਤ ਲੋਪੋਂ
ਜਗਰਾਉਂ, 16 ਮਈ (ਸੁਖਦੇਵ ਗਰਗ) : ਪ੍ਰਮਾਤਮਾ ਹਰ ਕਣ ਕਣ ਵਿੱਚ ਵਸਦਾ ਹੈ ਅਤੇ ਪ੍ਰਮਾਤਮਾ ਨੂੰ ਦੇਖਣ ਤੇ ਮਿਲਣ ਦੀ ਤਮੰਨਾ ਦਿਲੋਂ ਰੱਖਣ ਵਾਲਾ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਇਸ ਕਲਯੁਗੀ ਜ਼ਮਾਨੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਦੀ ਲਾਲਸਾ ਤਾਂ ਹਰ ਵਿਅਕਤੀ ਰੱਖਦਾ ਹੈ ਪਰ ਇਸ ਦੇ ਲਈ ਮਿਹਨਤ ਤੇ ਤਪੱਸਿਆ ਕਰਨ ਨੂੰ ਕੋਈ ਤਿਆਰ ਨਹੀਂ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਪੋ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਜਗਜੀਤ ਸਿੰਘ ਲੋਪੋ ਨੇ ਅੱਜ ਜਗਰਾਉਂ ਦੇ ਸੰਤ ਆਸ਼ਰਮ ਵਿੱਚ ਇਕੱਠੀ ਹੋਈਆਂ ਸੰਗਤਾਂ ਨੂੰ ਗੁਰਬਾਣੀ ਦੀ ਵਿਆਖਿਆ ਕਰਦਿਆਂ ਕੀਤਾ। ਸੰਤ ਲੋਪੋ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਰੋਜ਼ਾਨਾ ਇਕ ਘੰਟਾ ਸਵੇਰੇ ਅਤੇ ਇਕ ਘੰਟਾ ਸ਼ਾਮ ਨੂੰ ਗੁਰੂ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਗੁਰੂ ਦੀ ਅਰਾਧਨਾ ਕਰਨੀ ਚਾਹੀਦੀ ਹੈ ਤਾਂ ਹੀ ਵਿਅਕਤੀ ਅੰਦਰ ਨਿਮਰਤਾ, ਸੇਵਾ, ਸੰਤੋਖ ਦੀ ਭਾਵਨਾ ਪੈਦਾ ਹੋਵੇਗੀ। ਸੰਤ ਲੋਪੋ ਨੇ ਕਿਹਾ ਕਿ ਲੋਪੋ ਸੰਪਰਦਾਇ ਦੇ ਸੰਸਥਾਪਕ ਅਤੀ ਸਤਿਕਾਰਯੋਗ ਸਵਾਮੀ ਦਰਬਾਰਾ ਸਿੰਘ ਵੱਲੋਂ ਚਲਾਈ ਮਰਿਆਦਾ ਨੂੰ ਸਵਾਮੀ ਜੋਰਾ ਸਿੰਘ ਜੀ ਮਹਾਰਾਜ ਨੇ ਬੜੀ ਤਨਦੇਹੀ ਨਾਲ ਨਿਭਾਇਆ ਅਤੇ ਹੁਣ ਵੀ ਉਨ•ਾਂ ਦੇ ਦਰਸਾਏ ਮਾਰਗ ਦਰਸ਼ਨ ਤੇ ਚਲਦੇ ਹੋਏ ਲੋਪੋ ਸੰਪਰਦਾਇ ਵੱਲੋਂ ਅਨੇਕਾਂ ਸਮਾਜ ਸੇਵਾ ਦੇ ਕੰਮ ਚਲਾਏ ਜਾ ਰਹੇ ਹਨ। ਇਸ ਸਮੇਂ ਸੰਤ ਲੋਪੋ ਨੇ ਧਰਮ ਅਨੁਸਾਰ ਕੰਮ ਕਰਨ ਨਾਲ ਮਨ ਵਿਚ ਸ਼ੁੱਧਤਾ ਆਉਂਦੀ ਹੈ ਅਤੇ ਮਨ ਦੀ ਸ਼ੁੱਧਤਾ ਲਈ ਗੁਰਬਾਣੀ ਦਾ ਸਿਮਰਨ ਬਹੁਤ ਜ਼ਰੂਰੀ ਹੈ। ਸੰਤ ਲੋਪੋ ਨੇ ਕਿਹਾ ਕਿ ਵਿਅਕਤੀ ਨੂੰ ਹਮੇਸ਼ਾ ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਸੱਚ ਦੀ ਖਾਤਰ ਹਰ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਸਮੇਂ ਕਰਨਲ ਭਾਗ ਸਿੰਘ ਤਿਹਾੜਾ, ਸ਼ਿੰਦਰ ਸਿੰਘ ਲੋਪੋਂ, ਕੁਲਵੰਤ ਸਿੰਘ ਮਲਕ, ਜਸਵਿੰਦਰ ਸਿੰਘ ਕਨੇਡੀਅਨ, ਦਰਸ਼ਨ ਸਿੰਘ ਕਨੇਡੀਅਨ, ਕੁਲਵੰਤ ਸਿੰਘ ਮਾਂਗਟ, ਬੁੱਧ ਸਿੰਘ ਸਰਪੰਚ, ਭਗਰੀਰਥ ਸਿੰਘ ਗਿੱਲ, ਬਾਬੂ ਸਿੰਘ, ਬਾਬਾ ਜੋਗਿੰਦਰ ਸਿੰਘ, ਹਰਨੇਕ ਸਿੰਘ, ਕੁਲਦੀਪ ਸਿੰਘ, ਸੰਤੋਖ ਸਿੰਘ ਅਕਾਲਗੜ•, ਬੀਬੀ ਅਜਮੇਰ ਸਿੰਘ ਇੰਗਲੈਂਡ, ਕਰਮਜੀਤ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਲੋਪੋ, ਬਲਵੰਤ ਸਿੰਘ, ਭੁਪਿੰਦਰ ਸਿੰਘ ਫੌਜੀ ਖਡੂਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਖਡੂਰ ਅਤੇ ਇਲਾਕੇ ਦੀ ਸੰਗਤ ਹਾਜ਼ਰ ਸੀ।
====0====
ਸਰਵਹਿਤਕਾਰੀ ਵਿਦਿਆ ਸੰਮਤੀ ਦੀ ਅੱਠਵੀਂ ਦੇ ਨਤੀਜਿਆਂ ’ਚ ਰਹੀ ਚੜਤ
ਜਗਰਾਉਂ, 16 ਮਈ (ਸੁਖਦੇਵ ਗਰਗ) : ਅਖਿਲ ਭਾਰਤੀ ਸਿੱਖਿਆ ਸੰਮਤੀ ਦੀ ਪ੍ਰਾਂਤੀ ਇਕਾਈ ਸਰਵਹਿਤਕਾਰੀ ਸਿੱਖਿਆ ਸੰਮਤੀ ਨੇ ਪੰਜਾਬ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਅੱਠਵੀਂ ਦੇ ਨਤੀਜੇ ਵਿੱਚੋਂ ਅਹਿਮ ਮਾਰਕਾ ਮਾਰਦੇ ਹੋਏ ਪਹਿਲੀਆਂ ਦੋ ਪ੍ਰਮੁੱਖ ਪੁਜ਼ੀਸ਼ਨ ਹਾਸਲ ਕਰਕੇ ਪੰਜਾਬ ’ਚ ਬੋਲੇ ਬੋਲੇ ਕਰਵਾਈ ਹੈ। ਸਰਵਹਿਤਕਾਰੀ ਸਿੱਖਿਆ ਸੰਮਤੀ ਦੀ ਪੰਜਾਬ ’ਚ ਹੋਈ ਅਹਿਮ ਚੜਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਰਵਹਿਤਕਾਰੀ ਸਕੂਲ ਜਗਰਾਉਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਵਰਮਾ, ਓਪ ਪ੍ਰਧਾਨ ਵਾਸ ਦੇਵ ਸ਼ਰਮਾ, ਪ੍ਰਬੰਧਕ ਸੁਦਰਸ਼ਨ ਵਰਮਾ, ਅਸ਼ੋਕ ਗੋਇਲ, ਧਰਮ ਪਾਲ ਕਪੂਰ, ਦਵਿੰਦਰ ਨਾਥ ਸਿੰਗਲ, ਰਾਕੇਸ਼ ਕਤਿਆਲ, ਵਿਜੇ ਖੰਨਾ, ਰਵਿੰਦਰ ਗੁਪਤਾ, ਨੀਰਜ ਕੁਮਾਰ ਅਤੇ ਸਕੂਲ ਦੀ ਪ੍ਰਿੰਸੀਪਲ ਪ੍ਰੀਤਕਸ਼ਾ ਸ਼ਰਮਾ ਨੇ ਪੰਜਾਬ ’ਚੋ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਬਰਨਾਲਾ ਦੀ ਮਹਿਕ ਸ਼ਰਮਾ ਅਤੇ ਧੂਰੀ ਦੀ ਗਗਨਦੀਪ ਕੌਰ ਨੂੰ ਅਤੇ ਉਨਾਂ ਦੇ ਪਰਿਵਾਰ ਬਰਨਾਲਾ ਨੂੰ ਵਧਾਈ ਦਿੱਤੀ ਉੱਥੇ ਜਗਰਾਉਂ ਸਕੂਲ ’ਚੋ ਪਹਿਲੀ ਪੁਜ਼ੀਸ਼ਨ ਅਲੀਸ਼ਾ ਕੱਕੜ, ਦੂਸਰੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਵਿਜੇਤਾ ਸ਼ਰਮਾ ਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਸਿਮਰਨਜੀਤ ਕੌਰ ਤੇ ਆਰਤੀ ਦਾ ਮੂੰਹ ਮਿੱਠਾ ਕਰਵਾ ਕੇ, ਉਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਸਮੇਂ ਪ੍ਰਿੰਸੀਪਲ ਪ੍ਰੀਤਕਸ਼ਾ ਸ਼ਰਮਾ ਨੇ ਦੱਸਿਆ ਕਿ ਜਗਰਾਉਂ ਸਰਵਹਿਤਕਾਰੀ ਸਕੂਲ ਦੇ 67 ਬੱਚਿਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ ਸੀ ਜਿਨਾਂ ’ਚੋ 65 ਬੱਚਿਆਂ ਨੇ ਸ਼ਾਨਦਾਰ ਪ੍ਰਾਪਤੀ ਕਰਕੇ ਵਧੀਆ ਨੰਬਰ ਪ੍ਰਾਪਤ ਕੀਤੇ ਜਾਣ ਕਿ ਦੋ ਬੱਚਿਆਂ ਨੂੰ ਸਫਲਤਾ ਪ੍ਰਾਪਤ ਨਹੀਂ ਹੋ ਸਕੀ। ਇਸ ਮੌਕੇ ਮੀਨਾ ਕੁਮਾਰੀ, ਦਵਿੰਦਰ ਸਿੰਘ, ਸੰਦੀਪ ਗੁਪਤਾ, ਰਿੰਕੂ ਕੱਕੜ ਆਦਿ ਵੀ ਹਾਜ਼ਰ ਸਨ।
========0=====
ਗੋਲੀਆਂ ਸਮੇਤ ਪੁਲਿਸ ਨੇ ਇਕ ਕਾਬੂ ਕੀਤਾ
ਜਗਰਾਉਂ, 16 ਮਈ (ਸੁਖਦੇਵ ਗਰਗ) : ਪੁਲਿਸ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਹਰਿੰਦਰ ਸਿੰਘ ਚਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਵੱਲੋਂ ਨਸ਼ਾ ਵਿਰੋਧੀ ਚਲਾਈ ਮੁਹਿੰਮ ਜਾਗੋ ਨੂੰ ਉਸ ਵਕਤ ਹੋਰ ਹੁਲਾਰਾ ਮਿਲਿਆ ਜਦ ਐਸ ਆਈ ਹਰਭਜਨ ਸਿੰਘ ਚੀਮਾ ਇੰਚਾਰਜ ਐਂਟੀ ਨਾਰਕੋਟਿਕ ਸੈਲ ਲੁਧਿਆਣਾ ਦਿਹਾਤੀ ਨੇ ਆਪਣੀ ਪੁਲਿਸ ਪਾਰਟੀ ਨਾਲ ਪੁਲ ਨਹਿਰ ਗੋਰਸੀਆਂ ਮੱਖਣ ਥਾਣਾ ਸਿਧਵਾਂ ਬੇਟ ਦੀ ਹੱਦ ਵਿਚ ਮੌਜੂਦ ਸੀ ਤਾਂ ਦੀਪਕ ਸ਼ਰਮਾ ਵਾਸੀ ਪ੍ਰਤਾਪ ਨਗਰ ਜਗਰਾਉਂ ਮਾਲਕ ਗੌਰਵ ਮੈਡੀਕਲ ਹਾਲ ਭੂੰਦੜੀ ਆਪਣੇ ਸਕੂਟਰ ਨੰਬਰ ਪੀ ਬੀ 55 ਏ-8161 ਵੈਸਪਾ ਤੇ ਗੋਲੀਆਂ ਮੋਮੋਲਿਟ 32500, ਫਿਨੋਲਿਟ ਗੋਲੀਆਂ 4400, ਕੈਪਸੂਲ ਪਾਰਵਕ ਸਪਾਸ 1600, ਕੈਪਸੂਲ ਪਰੋਕਸੀਵਨ 224 ਅਤੇ 122 ਸ਼ੀਸ਼ੀਆਂ ਰੈਸਕਾਪ ਜੋ ਸਾਰੀਆਂ ਨਸ਼ੀਲੀਆਂ ਦਵਾਈਆਂ ਆਪਣੀ ਦੁਕਾਨ ਪਰ ਵੇਚਣ ਲਈ ਲੈ ਕੇ ਜਾ ਰਿਹਾ ਸੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮੁਕੱਦਮਾ ਨੰਬਰ 90 ਧਾਰਾ 22, 25, 61,85 ਐਨ ਡੀ ਪੀ ਐਸ ਐਕਟ ਅਧੀਨ ਦਰਜ ਕੀਤਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਨੂੰ ਵੱਖਰੇ ਤੌਰ ਤੇ ਸੂਚਿਤ ਕੀਤਾ ਗਿਆ ਹੈ ਅਤੇ ਇਸ ਤੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।
——–


ਪਾਣੀ ਵਾਲੀ ਟੈਂਕੀ ਦਾਨ -ਖੂਨ ਦਾਨ ਕੈਂਪ-ਫਿਰਕੂ ਵੰਡੀਆਂ ਪਾਉਣ ਤੋਂ ਸੰਕੋਚ ਕਰੇ

ਜੇ ਸੀ ਆਈ ਨੇ ਬੱਚਿਆਂ ਨੂੰ ਵਰਦੀਆਂ, ਬੂਟ, ਚੱਪਲ ਤੇ ਪਾਣੀ ਵਾਲੀ ਟੈਂਕੀ ਦਾਨ ਕੀਤੀ
ਬਾਬਾ ਅਰਵਿੰਦਰ ਸਿੰਘ ਨੇ ਸਕੂਲ ਨੂੰ ਇਨਵਰਟਰ ਦੇਣ ਦਾ ਕੀਤਾ ਐਲਾਨ
ਜਗਰਾਉਂ, 13 ਮਈ (ਸੁਖਦੇਵ ਗਰਗ) : ਪੂਰੀ ਦੁਨੀਆ ਵਿੱਚ ਇਨਸਾਨੀਅਤ ਦੀ ਸੇਵਾ ਕਰਨ ਵਾਲੀ ਸੰਸਥਾ ਜੇ ਸੀ ਆਈ ਜਗਰਾਉਂ ਦੇ ਨੌਜਵਾਨਾਂ ਵੱਲੋਂ ਅੱਜ ਜਗਰਾਉਂ ਦੀ ਘਾਹ ਮੰਡੀ ਵਿਖੇ ਸਥਿਤ ਗੌਰਮਿੰਟ ਪ੍ਰਾਇਮਰੀ ਸੈਂਟਰਲ ਸਕੂਲ (ਲੜਕੇ) ਦੇ ਗਰੀਬ ਪਰਿਵਾਰਾਂ ਦੇ ਪੜਦੇ ਸਕੂਲੀ ਬੱਚਿਆਂ ਨੂੰ ਵਰਦੀਆਂ, ਬੂਟ, ਚੱਪਲਾਂ ਅਤੇ ਸਕੂਲ ਲਈ ਦੋ ਪਾਣੀ ਵਾਲੀਆਂ ਟੈਂਕੀਆਂ ਦੇਣ ਲਈ ਇਕ ਸਮਾਗਮ ਦਾ ਆਯੋਜਿਤ ਕੀਤਾ। ਇਸ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਬਾਬਾ ਅਰਵਿੰਦਰ ਸਿੰਘ ਨੇ ਜਿੱਥੇ ਜੇ ਸੀ ਆਈ ਵੱਲੋਂ ਸਮਾਜ ਸੇਵਾ ਕੀਤੇ ਜਾ ਰਹੇ ਕੰਮਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਉਥੇ ਉਨਾਂ ਸਕੂਲ ਨੂੰ ਇਨਵਰਟਰ ਦੇਣ ਦਾ ਐਲਾਨ ਵੀ ਕੀਤਾ। ਬਾਬਾ ਅਰਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਗਰੀਬ ਦੀ ਮਦਦ ਕਰਨ ਨਾਲ ਮਨ ਨੂੰ ਜੋ ਸ਼ਾਂਤੀ ਮਿਲਦੀ ਹੈ ਉਹ ਹੋਰ ਕਿਸੇ ਸਮਾਜ ਸੇਵਾ ਨਾਲ ਨਹੀਂ ਮਿਲਦੀ। ਉਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਦਿਲ ਖੋਲ• ਕੇ ਸਮਾਜ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਸਮੇਂ ਬਲਾਕ ਸਿੱਖਿਆ ਅਫਸਰ ਮਹਿੰਦਰ ਸਿੰਘ ਕਮਾਲਪੁਰਾ ਨੇ ਵੀ ਜੇਸੀਜ਼ ਦੀ ਤਾਰੀਫ਼ ਕਰਨ ਦੇ ਨਾਲ ਦੱਸਿਆ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ•ਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਸਮੇਂ ਕੈਪਟਨ ਨਰੇਸ਼ ਵਰਮਾ ਅਤੇ ਕੌਂਸਲਰ ਅਪਾਰ ਸਿੰਘ ਸਾਬਕਾ ਪ੍ਰਧਾਨ ਜੇਸੀਜ਼ ਨੇ ਜੇ ਸੀ ਆਈ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਅੱਜ ਦੇ ਪ੍ਰੋਜੈਕਟ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ, ਰਾਜ ਕੁਮਾਰ ਵਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮੇਂ ਜੇ ਸੀ ਆਈ ਦੇ ਪ੍ਰਧਾਨ ਸੁਭਾਸ਼ ਮਿੰਕੂ, ਸਾਬਕਾ ਪ੍ਰਧਾਨ ਸਤਵਿੰਦਰ ਸੱਗੂ, ਪ੍ਰਦੀਪ ਗੁਪਤਾ, ਕ੍ਰਿਸ਼ਨ ਬਜਾਜ, ਡਾ. ਰਾਕੇਸ਼ ਭਾਰਦਵਾਜ, ਅਸ਼ੋਕ ਸ਼ਰਮਾ ਠੇਕੇਦਾਰ, ਕੌਂਸਲਰ ਸਰਿਤਾ ਕਤਿਆਲ, ਦੀਪਇੰਦਰ ਸਿੰਘ ਭੰਡਾਰੀ ਪ੍ਰਧਾਨ ਯੂਥ ਅਕਾਲੀ ਦਲ, ਹਰਦੇਵ ਸਿੰਘ ਬੋਬੀ, ਅਮਰਜੀਤ ਤਨੇਜਾ, ਰਾਕੇਸ਼ ਕਤਿਆਲ, ਪ੍ਰਧਾਨ ਅਮਰਜੀਤ ਸਿੰਘ, ਅਮਨਦੀਪ ਸਿੰਘ ਹੈਪੀ, ਸਕੂਲ ਇੰਚਾਰਜ ਸੰਦੀਪ ਕੁਮਾਰ, ਟੀਚਰ ਹਰਿੰਦਰ ਕੌਰ ਭੰਡਾਰੀ, ਮਧੂ ਬਾਲਾ, ਸੀ. ਐਚ. ਟੀ. ਅਮਰਜੀਤ ਕੌਰ, ਗੁਰਮੇਲ ਕੌਰ ਆਦਿ ਹਾਜ਼ਰ ਸਨ।
ਆਰਟ ਆਫ਼ ਲਿਵਿੰਗ ਨੇ ਲਗਾਇਆ ਖੂਨ ਦਾਨ ਕੈਂਪ
ਐਡਵੋਕੇਟ ਰਘਬੀਰ ਤੂਰ ਨੇ 69 ਵੀਂ ਖੂਨ ਦਾਨ ਕੀਤਾ
ਜਗਰਾਉਂ, 15 ਮਈ (ਸੁਖਦੇਵ ਗਰਗ) : ਵਿਅਕਤੀ ਨੂੰ ਤਣਾਅ ਮੁਕਤ ਜੀਵਨ ਜਿਉਣ ਦੀ ਕਲਾ ਸਿਖਾਉਣ ਵਾਲੀ ਸੰਸਥਾ ਆਰਟ ਆਫ਼ ਲਿਵਿੰਗ ਵੱਲੋਂ ਸੰਸਥਾ ਦੇ ਸੰਸਥਾਪਕ ਸ੍ਰੀ ਸ੍ਰੀ ਗੁਰੂ ਰਵੀਸੰਕਰ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ’ਚ ਇਨਸਾਨੀਅਤ ਦੀ ਸੇਵਾ ਹਿੱਤ ਖੂਨ ਦਾਨ ਕੈਂਪ ਲਗਾਇਆ। ਇਸ ਖੂਨ ਦਾਨ ਕੈਂਪ ’ਚ 60 ਵਿਅਕਤੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਇਸ ਖੂਨ ਦਾਨ ਕੈਂਪ ਦਾ ਉਦਘਾਟਨ ਲੋਕ ਸੇਵਾ ਸੁਸਾਇਟੀ (ਰਜਿ.) ਜਗਰਾਉਂ ਦੇ ਪ੍ਰਧਾਨ ਰਵਿੰਦਰ ਸਿੰਘ ਵਰਮਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਕੈਂਪ ਵਿੱਚ ਇੰਡੀਅਨ ਰੈੱਡ ਕਰਾਸ ਬਲੱਡ ਬੈਂਕ ਲੁਧਿਆਣਾ ਦੀ ਟੀਮ ਵੱਲੋਂ ਡਾ. ਕੁਲਦੀਪ ਸਿੰਘ ਦੀ ਅਗਵਾਈ ਹੇਠ ਮੈਡਮ ਗੁਰਮੀਤ ਕੌਰ, ਰਾਮ ਰਤਨ ਤੇ ਪਵਨ ਕੁਮਾਰ ਨੇ ਹਰੇਕ ਖੂਨ ਦਾਨ ਕਰਨ ਵਾਲੇ ਵਿਅਕਤੀ ਨੂੰ ਬੜੇ ਆਦਰ ਸਤਿਕਾਰ ਨਾਲ ਅੱਗੇ ਤੋਂ ਵੀ ਖੂਨ ਦਾਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਕੈਂਪ ਵਿੱਚ ਬਾਰ ਐਸੋਸੀਏਸ਼ਨ ਜਗਰਾਉਂ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਘਬੀਰ ਸਿੰਘ ਤੂਰ ਨੇ 69 ਵੀਂ ਖੂਨ ਦਾਨ ਕਰਕੇ ਖੂਨ ਦਾਨ ਕਰਨ ਤੋਂ ਘਬਰਾਉਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਸਾਲ ਵਿੱਚ ਦੋ ਵਾਰ ਖੂਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਖੂਨ ਦਾਨ ਕਰਨ ਨਾਲ ਵਿਅਕਤੀ ਅੰਦਰ ਕੋਈ ਕਮੀ ਨਹੀਂ ਆਉਂਦੀ ਅਤੇ ਸਰੀਰ ਵਿੱਚ ਇਕ ਵੱਖਰੀ ਕਿਸਮ ਦਾ ਜੋਸ਼ ਪੈਦਾ ਹੁੰਦਾ ਹੈ। ਇਸ ਸਮੇਂ ਆਰਟ ਆਫ਼ ਲਿਵਿੰਗ ਜਗਰਾਉਂ ਇਕਾਈ ਦੇ ਮੈਂਬਰ ਚੰਦਰ ਪ੍ਰਭਾ, ਮੀਨੂੰ ਗਾਲਿਬ, ਡਾ. ਦਿਲਪ੍ਰੀਤ ਸਿੰਘ, ਰਾਕੇਸ਼ ਸਿੰਗਲਾ, ਮਾਹੇਸ਼ ਸਿੰਗਲਾ, ਅਸ਼ੋਕ ਸ਼ਰਮਾ, ਅਜੇ ਸੂਦ, ਨਰੇਸ਼ ਗੁਪਤਾ, ਪ੍ਰਵੀਨ ਜੈਨ, ਗੌਰਵ ਸਿੰਗਲਾ, ਮਨੀਸ਼, ਡਾ. ਰਾਜੀਵ ਸ਼ਰਮਾ, ਅੰਕੁਰ ਗਗਨ, ਸਤੀਸ਼ ਬੱਗਾ, ਰਾਮੇਸ਼ ਸ਼ਰਮਾ, ਬਾਰ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਜੋਤੀ ਸਰੂਪ ਸਹਿਗਲ, ਮੀਤ ਪ੍ਰਧਾਨ ਪ੍ਰੀਤ ਇੰਦਰ ਕੌਸ਼ਲ, ਸਾਬਕਾ ਸੈਕਟਰੀ ਜਗਪਾਲ ਸਿੰਘ ਬੁੱਟਰ, ਸਾਬਕਾ ਪ੍ਰਧਾਨ ਮੀਤ ਪ੍ਰਧਾਨ ਰਣਜੀਤ ਸਿੰਘ ਰੂਮੀ, ਸਰਬਜੀਤ ਸਿੰਘ, ਪ੍ਰਸ਼ੋਤਮ ਅਗਰਵਾਲ ਆਦਿ ਹਾਜ਼ਰ ਸਨ।
ਡਾ. ਸੁਮਨ ਫਿਰਕੂ ਵੰਡੀਆਂ ਪਾਉਣ ਤੋਂ ਸੰਕੋਚ ਕਰੇ ਅਤੇ ਭਗਤ ਤੇ ਸਤਿਗੁਰੂ ਦੇ ਅਰਥਾਂ ਨੂੰ ਸਮਝੇ : ਡਾ. ਰਾਜਪ੍ਰੀਤ ਸਿੰਘ
ਜਗਰਾਉਂ, 13 ਮਈ (ਸੁਖਦੇਵ ਗਰਗ) : ਜਨਗਣਨਾ ਸਬੰਧੀ ਦਿੱਤੇ ਬਿਆਨ ਵਿੱਚ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਨਾਮ ਵਰਤਣ ਲਈ ਡਾ. ਸੁਮਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਡਾ. ਰਾਜਪ੍ਰੀਤ ਸਿੰਘ ਨੇ ਕਿਹਾ ਕਿ ਟਾਂਕ ਕਛੱਤਰੀ ਬਰਾਦਰੀ, ਸ਼੍ਰੋਮਣੀ ਭਗਤ ਰਾਮ ਦੇਵ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਤੇ ਫਖਰ ਮਹਿਸੂਸ ਕਰਦੀ ਹੈ। ਭਗਤਾਂ ਦੀ ਬਾਣੀ ਨੂੰ, ਜੋ ਵੀ ਮਾਣ ਸਤਿਕਾਰ, ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਦਿੱਤਾ ਉਸ ਨੂੰ ਤਾਂ ਕੋਈ ਅਕ੍ਰਿਤਘਣ ਹੀ ਮੰਨਣ ਤੋਂ ਇਨਕਾਰੀ ਹੋਵੇਗਾ। ਉਨਾਂ ਕਿਹਾ ਕਿ ਦਸਾਂ ਗੁਰੂਆਂ ਦੀ ਪ੍ਰਤੱਖ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਭਗਤਾਂ ਦੀ ਬਾਣੀ ਹੀ ਦਰਜ ਕਰਕੇ ਗੁਰੂ ਸਾਹਿਬਾਨ ਨੇ ਜਾਤ ਪਾਤ ਦੇ ਬੰਗਲਾਂ ਤੋਂ ਮੁਕਤ ਕਰਕੇ ਇਕ ਮਾਲਾ ਵਿੱਚ ਪਿਰੋਕੇ ਵੱਖਰੇ ਸਿੱਖ ਧਰਮ ਦੀ ਨੀਂਹ ਰੱਖ ਦਿੱਤੀ ਤਾਂ ਸਮੂਹ ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ ਹੈ ਕਿਵੇਂ ਚੰਦ ਕੁ ਲੋਕ, ਗੈਰ ਜ਼ੁੰਮੇਵਾਰ ਬਿਆਨ ਦੇ ਕੇ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਹਨ ਜਦੋਂ ਵੀ ਕੋਈ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦਾ ਹੈ ਤਾਂ ਉਸੇ ਸਮੇਂ ਉਹ ਉਨਾਂ ਸਾਰੇ ਗੁਰੂਆਂ, ਭਗਤਾਂ, ਅੱਗੇ ਵੀ ਨਤਮਸਤਕ ਹੁੰਦਾ ਹੈ ਜਿਨਾਂ ਦੀ ਬਾਣੀ ਇਸ ਵਿੱਚ ਦਰਜ ਹੈ। ਡਾ. ਰਾਜਪ੍ਰੀਤ ਸਿੰਘ ਨੇ ਕਿਹਾ ਕਿ ਸਮੂਹ ਸਿੱਖ ਕੌਮ ਜਾਤਾਂ ਧਰਮਾਂ ਤੋਂ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦੀ ਹੋਈ ਆਪਣੀਆਂ ਬੋਲੀ ਪੰਜਾਬੀ ਅਤੇ ਧਰਮ ਸਿੱਖ ਧਰਮ ਲਿਖਵਾ ਕੇ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਅਹਿਸਾਨਾਂ ਦਾ ਮੁੱਲ ਮੋੜਨ ਵੱਲ ਨੂੰ ਇਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰੀਏ ਅਤੇ ਉਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਪੰਜਾਬੀ ਹੋਣ ਦਾ ਸਬੂਤ ਦਾਈਏ। ਟਾਂਕ ਕਛੱਤਰੀ ਬਰਾਦਰੀ, ਨਾਮਦੇਵ ਜੀ ਨੇ ਭਗਤ, ਦਸ ਗੁਰੂਆਂ ਨੂੰ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦੀ ਹੈ ਇਸ ਵਿੱਚ ਕਿਸੇ ਨੂੰ ਸ਼ੰਕਾ ਨਹੀਂ ਹੋਣੀ ਚਾਹੀਦੀ। ਇਸ ਸਮੇਂ ਉਨਾਂ ਨਾਲ ਭਗਤ ਨਾਮਦੇਵ ਭਵਨ (ਗੁਰਦੁਆਰਾ ਕਛੱਤਰੀ ਟਾਂਕ) ਜਗਰਾਉਂ ਦੇ ਗੋਪਾਲ ਸਿੰਘ ਕੈਂਥ, ਗੁਰਦੀਪ ਸਿੰਘ ਜੱਸਲ, ਜਸਪਾਲ ਸਿੰਘ ਨਾਗੀ, ਹਰਵਿੰਦਰ ਸਿੰਘ ਨੈਨੀ ਆਦਿ ਹਾਜ਼ਰ ਸਨ।

ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਰਨ ਕਲੋਲ : ਦੇਸ਼ ਭਗਤ
ਜਗਰਾਉਂ, 13 ਮਈ (ਸੁਖਦੇਵ ਗਰਗ) : ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਤੇ ਕੌਮੀ ਬੁਲਾਰਾ ਕੁੱਲ ਹਿੰਦ ਕਾਂਗਰਸ ਕਮੇਟੀ ਨੇ ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ ਤੋਂ ਘਰੇਲੂ ਉਡਾਵਾ ਸ਼ੁਰੂ ਕਰਵਾ ਕੇ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਵਾਸੀਆਂ ਨਾਲ ਕੀਤਾ ਗਿਆ, ਵਾਅਦਾ ਪੂਰਾ ਕਰਕੇ ਆਪਣੀ ਕਹਿਣੀ ਤੇ ਕਰਨੀ ਉੱਤੇ ਖਰੇ ਉੱਤਰ ਕੇ, ਇਕ ਨਵਾਂ ਇਤਿਹਾਸ ਦੁਹਰਾਇਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਕੌਂਸਲਰ ਦਰਸ਼ਨ ਸਿੰਘ ਦੇਸ਼ ਭਗਤ ਨੇ ਕੀਤਾ। ਉਨਾਂ ਕਿਹਾ ਕਿ ਮਨੀਸ਼ ਤਿਵਾੜੀ ਦੀ ਸਖ਼ਤ ਮਿਹਨਤ ਸਦਕਾ ਹੀ ਲੁਧਿਆਣਾ ਵਾਲੀਆਂ ਲਈ ਹਵਾਈ ਸਫ਼ਰ ਕਰਨ ਆਸਾਨ ਹੋਇਆ ਹੈ। ਉਨਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਹਵਾਬਾਜ਼ੀ ਮੰਤਰੀ ਪ੍ਰਫੁੱਲ ਪਟੇਲ ਦਾ ਕੋਟਿਨ-ਕੋਟਿ ਧੰਨਵਾਦ ਕਰਦੇ ਹਾਂ। ਜਿੰਨਾਂ ਨੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦੀ ਮੰਗ ਨੂੰ ਜਲਦ ਪ੍ਰਵਾਨਗੀ ਦੇ ਕੇ ਲੋਕਾਂ ਲਈ ਨਵੀਂ ਸਹੂਲਤ ਪ੍ਰਦਾਨ ਕੀਤੀ। ਦੇਸ਼ ਭਗਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਾਹਨੇਵਾਲ ਏਅਰਪੋਰਟ ਉੱਤੇ ਲੋਕਾਂ ਨੂੰ ਕਾਰਗੋ ਦੀ ਵੀ ਸਹੂਲਤ ਜਲਦੀ ਮੁਹੱਈਆ ਕਰਵਾਉਣ ਤਾਂ ਜੋ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਹੋ ਸਕੇ। ਉਨਾਂ ਕਿਹਾ ਕਿ ਜੋ ਕੇਂਦਰ ਸਰਕਾਰ ਪੰਜਾਬ ਲਈ ਵਿਕਾਸ ਸਬੰਧੀ ਫੰਡ ਮੁਹੱਈਆ ਕਰਵਾ ਰਹੀ ਹੈ। ਉਹ ਸਿਰਫ਼ ਕਾਂਗਰਸ ਦੇ ਸੂਝਵਾਨ ਆਗੂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵਰਗੇ ਹੀ ਲੀਡਰ ਦੇਸ਼ ਦਾ ਤੇ ਪੰਜਾਬ ਦਾ ਵਿਕਾਸ ਵਧੀਆ ਸਕੀਮਾਂ ਚਲਾਕੇ ਹੀ ਕਰਵਾ ਰਹੇ ਹਨ ਨਾ ਸਿਰਫ਼ ਲਿਫਾਫੇਬਾਜ਼ੀ ਕਰਨ ਵਾਲੇ ਅਕਾਲੀ ਆਗੂ ਕਰਵਾ ਸਕਦੇ ਹੋਣ। ਇਹ ਤਾਂ ਸਿਰਫ਼ ‘ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਰਨ ਕਲੋਲ’ ਵਾਲੀ ਗੱਲ ਹੈ। ਉਨਾਂ ਹੋਰ ਕਿਹਾ ਕਿ ਪੰਜਾਬ ਵਿੱਚ ਵਿਕਾਸ ਸਬੰਧੀ ਕੰਮ ਹੋ ਰਹੇ ਹਨ ਉਹ ਸਿਰਫ਼ ਕੇਂਦਰ ਸਰਕਾਰ ਤੇ ਕਾਂਗਰਸ ਪਾਰਟੀ ਦੀ ਹੀ ਦੇਣ ਹੈ। ਅਕਾਲੀ ਆਗੂਆਂ ਨੇ ਪੱਲੇ ਤਾਂ ਕੁਝ ਵੀ ਨਹੀਂ। ਇਸ ਮੌਕੇ ਉਨਾਂ ਦੇ ਨਾਲ ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਭਜਨ ਸਿੰਘ ਬਰਸਾਲ ਸਾਬਕਾ ਮੈਂਬਰ ਜ਼ਿਲਾ ਪ੍ਰੀਸ਼ਦ, ਗੁਰਮੀਤ ਕੌਰ ਰਾਣੀ ਮੀਤ ਪ੍ਰਧਾਨ ਜ਼ਿਲ•ਾ ਮਹਿਲਾ ਕਾਂਗਰਸ, ਜਸਪਾਲ ਕੌਰ ਗਰੇਵਾਲ, ਜਥੇਬੰਦਕ ਸਕੱਤਰ ਜ਼ਿਲਾ ਮਹਿਲਾ ਕਾਂਗਰਸ, ਇੰਦਰਜੀਤ ਸਿੰਘ ਲੋਹਟ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਜਗਰਾਉਂ ਤੇ ਮਨਜੀਤ ਕੌਰ ਲੋਹਟ ਪ੍ਰਧਾਨ ਮਹਿਲਾ ਕਾਂਗਰਸ ਜਗਰਾਉਂ ਸ਼ਹਿਰੀ ਵੀ ਹਾਜ਼ਰ ਸਨ।
=====0=====


ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਕਲੱਬ ਰਜਿ: ਵੱਲੋ ਫਤਹਿ ਮਾਰਚ ਚ ਪੁੱਜੇ ਪੰਜ ਪਿਆਰਿਆਂ ਦਾ ਪੰਜ ਤੀਰਾਂ ਨਾਲ ਵਿਸੇਸ ਸਨਮਾਨ-ਲੋਕਾਂ ਦਾ ਦੇਖਣ ਨੂੰ ਭਾਰੀ ਉਤਸਾਹ ਮਿਲਿਆ

ਗਿੱਦੜਬਾਹਾ  (ਜਗਬੀਰ ਬਰਾੜ)- ਤਖਤ ਸ੍ਰੀ ਹਜੂਰ ਸਾਹਿਬ ਤੋ ਚੱਲੇ ਸ੍ਰੀ ਫਤਹਿਗੜ ਸਾਹਿਬ ਤੱਕ ਪੁੱਜਣ ਵਾਲੇ ਫਤਹਿ ਮਾਰਚ ਦਾ ਜਿਲ•ਾ ਬਠਿੰਡਾ ਦੇ ਸ੍ਰੀ ਦਮਦਮਾ ਸਾਹਿਬ ਤੋ ਜਿਲ•ਾ ਸ੍ਰੀ ਮੁਕਤਸਰ ਸਾਹਿਬ ਦੇ ਕਸਬਨੁਮਾ ਪਿੰਡ ਭਲਾਈਆਣਾ ਦੀ ਹੱਦ ਤੇ ਦੇਰ ਸਾਮ ਤਕਰੀਬਨ 8 ਵਜੇ ਪਹੁੰਚਣ ਉਪਰੰਤ ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਸਪੋਰਟਸ ਅਤੇ ਵੈਲਫੇਅਰ ਕਲੱਬ ਰਜਿ: ਭਲਾਈਆਣਾ ਅਤੇ ਇਲਾਕੇ ਦੀ ਸਮੂਹ ਸਾਧ ਸੰਗਤ ਵੱਲੋ ਭਰਪੂਰ ਸੁਆਗਤ ਕੀਤਾ ਗਿਆ। ਇਸ ਵਿਸਾਲ ਫਤਹਿ ਮਾਰਚ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ ਭਰਪੂਰ ਉਤਸਾਹ ਤੇ ਨੌਜਵਾਨ ਪੀੜੀ ਵਿੱਚ ਜੋਸ ਸੀ। ਇਸ ਸਮੇ ਥਾਂ ਥਾਂ ਤੇ ਚਾਹ,ਪਾਣੀ,ਜਲੇਬੀਆਂ ਸਮੇਤ ਹੋਰ ਅਨੇਕਾਂ ਵੰਨਗੀਆਂ ਦੇ ¦ਗਰ ਅਤੁੱਟ ਵਰਤੇ ਤੇ ਬੁੱਟਰ ਸਰੀਹ,ਲੁਹਾਰਾ ਤੇ ਭੁੱਲਰ ਵਿਖੇ ਵੀ ਸੁਆਗਤ ਕੀਤਾ ਗਿਆ। ਇਸ ਸਾਰੇ ਨਗਰ ਕੀਰਤਨ ਦੌਰਾਨ ਫੁੱਲਾਂ ਦੀ ਵਰਖਾ ਹੁੰਦੀ ਰਹੀ ਤੇ ਆਤਿਸਬਾਜੀਆਂ ਤੇ ਪਟਾਕਿਆਂ ਨਾਲ ਸੁਆਗਤ ਕੀਤਾ ਗਿਆ। ਇਸੇ ਦੌਰਾਨ ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਸਪੋਰਟਸ ਅਤੇ ਵੈਲਫੇਅਰ ਕਲੱਬ ਰਜਿ: ਵੱਲੋ ਪ੍ਰਧਾਨ ਜਸਪ੍ਰੀਤ ਸਿੰਘ ਭਲਾਈਆਣਾ ਦੀ ਅਗਵਾਈ ਵਿੱਚ ਪੰਜ ਪਿਆਰਿਆਂ ਨੂੰ ਪੰਜ ਤੀਰਾਂ ਨਾਲ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਪੰਜਾਬ ਵਿੱਚ ਵਧ ਰਹੇ ਜਬਰ ਜੁਲਮਾਂ,ਅੱਤਿਆਚਾਰ ਅਤੇ ਬੇਇਨਸਾਫੀ ਦਾ ਜਬਰਦਸਤ ਟਾਕਰਾ ਕਰਨ ਲਈ ਬਾਬਾ ਬੰਦਾਂ ਸਿੰਘ ਬਹਾਦਰ ਨੂੰ ਪੰਜ ਤੀਰ ਬਖਸਿਸ ਕਰਕੇ ਸਰਹਿੰਦ ਵਿਖੇ ਭੇਜਿਆ ਸੀ,ਜਿਸਦੇ ਨਕਸ ਏ ਕਦਮ ਚਲਦਿਆਂ ਫਤਹਿ ਦਿਵਸ ਨੂੰ ਸਮਰਪਿਤ ਕਲੱਬ ਵੱਲੋ ਇਹ ਉਪਰਾਲਾ ਕੀਤਾ ਗਿਆ। ਇਸ ਸਮੇ ਪੰਜ ਪਿਆਰਆਂਿ ਦਾ ਸੁਆਗਤ ਕਰਨ ਵਾਲਿਆਂ ਵਿੱਚ ਅਵਤਾਰ ਸਿੰਘ ਵਣਵਾਲਾ ਪੀ ਏ ਟੂ ਸੁਖਬੀਰ ਸਿੰਘ ਬਾਦਲ ੳੁੱਪ ਮੁੱਖ ਮੰਤਰੀ ਪੰਜਾਬ,ਜਗਦੀਪ ਸਿੰਘ ਕਾਲਾ ਸੋਢੀ ਪੀ ਏ ਟੂ ਸਾਬਕਾ ਸਾਂਸਦ ਗੁਰਦਾਸ ਸਿੰਘ ਬਾਦਲ,ਬੀਬੀ ਗੁਰਦਿਆਲ ਕੌਰ ਮੱਲਣ ਸਾਬਕਾ ਚੇਅਰਪ੍ਰਸਨ ਸਮਾਜ ਭਲਾਈ ਸਲਾਹਕਾਰ ਬੋਰਡ,ਜਥੇਦਾਰ ਗੁਰਪਾਲ ਸਿੰਘ ਗੋਰਾ,ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ  ਮੈਬਰ ਐਸ ਜੀ ਪੀ ਸੀ,ਜਥੇਦਾਰ ਨਵਤੇਜ ਸਿੰਘ,ਪੱਤਰਕਾਰ ਜਸਪ੍ਰੀਤ ਸਿੰਘ ਭਲਾਈਆਣਾ,ਗੁਰਬਿੰਦਰ ਸਿੰਘ ਗੋਰਾ,ਗੁਰਚਰਨ ਸਿੰਘ ਸਰਪੰਚ,ਡਾ ਇਕਬਾਲ ਸਿੰਘ ਮਾਨ,ਮੋਹਨ ਸਿੰਘ ਸਰਪੰਚ ਕੋਠੇ,ਜਗਤਾਰ ਸਰਮਾਂ,ਗੁਲਾਬ ਸਿੰਘ,ਬੱਗੀ ਬਰਾੜ,ਚੜਤ ਦੋਦਾ,ਸੁਖਪਾਲ ਸਿੰਘ ਦੋਦਾ,ਬਲਜਿੰਦਰ ਸਿੰਘ ਰਾਜਸਥਾਨੀ,ਜਗਦੀਪ ਸਿੰਘ ਅਤੇ ਭਰਪੂਰ ਸਿੰਘ ਖਾਲਸਾ ਮੈਬਰ ਧਰਮ ਪ੍ਰਚਾਰ ਕਮੇਟੀ ਵਿਸੇਸ ਤੌਰ ਤੇ ਸਾਮਲ ਸਨ।


 Previous

 

 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO