ਚਮਤਕਾਰ ਹੀ ਹੈ ਓਬਾਮਾ ਤੇ ਮਨਮੋਹਨ ਸਿੰਘ ਦਾ ਸਿਖ਼ਰ ’ਤੇ ਪੁੱਜਣਾ-ਖੁਸ਼ਵੰਤ ਸਿੰਘArticles 
ਕੁਝ ਸਮਾਂ ਪਹਿਲਾਂ ਹੀ ਅਮਰੀਕਾ ਵਿਚ ਕਾਲੇ ਲੋਕਾਂ ਨੂੰ ਨੀਗਰੋ, ਨੀਗਰਸ, ਬਲੈਕੀ ਕਿਹਾ ਜਾਂਦਾ ਸੀ ਅਤੇ ਉਨ੍ਹਾਂ ਦੇ ਨਾਲ ਤੀਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਵਹਾਰ ਕੀਤਾ ਜਾਂਦਾ ਸੀ ਤੇ ਉਹ ਸਿਰਫ਼ ਦੂਸਰੇ ਕਾਲੇ ਲੋਕਾਂ ਨਾਲ ਹੀ ਰਹਿ ਸਕਦੇ ਸਨ। ਜਿਨ੍ਹਾਂ ਨੇ ਬਿਨਾਂ ਕਿਸੇ ਵਿਰੋਧ ਦੇ ਆਪਣੇ ਲਈ ਇਹ ਹੇਠਲੇ ਦਰਜੇ ਦਾ ਰੁਤਬਾ ਸਵੀਕਾਰ ਕਰ ਲਿਆ, ਉਨ੍ਹਾਂ ਨੂੰ ਅੰਕਲ ਟੋਮ ਕਿਹਾ ਗਿਆ, ਜਿਨ੍ਹਾਂ ਨੇ ਵਿਰੋਧ ਕੀਤਾ, ਉਨ੍ਹਾਂ ਨੂੰ ਕਲੂ ਕਲਾਕਸ ਕਲੈਨ ਦੇ ਗੈਂਗ ਨੇ ਮਾਰਿਆ-ਕੁੱਟਿਆ। ਹੌਲੀ-ਹੌਲੀ ਗੋਰੇ ਅਮਰੀਕਨਾਂ ਦਾ ਨਜ਼ਰੀਆ ਬਦਲਿਆ। ਭੱਦੇ ਜਾਤੀਵਾਦੀ ਨਾਵਾਂ ਨਾਲ ਪੁਕਾਰਨ ਦੀ ਬਜਾਏ ਉਹ ਕਾਲੇ ਲੋਕਾਂ ਨੂੰ ਐਫਰੋ-ਅਮਰੀਕਨ ਕਹਿਣ ਲੱਗੇ। ਫਿਰ ਅਚਾਨਕ ਗੋਰਿਆਂ ਦੇ ਮਨ ਵਿਚ ਤਬਦੀਲੀ ਆਈ, ਜਿਸ ਤਹਿਤ ਉਨ੍ਹਾਂ ਨੇ ਇਕ ਐਫਰੋ-ਅਮਰੀਕਨ ਜੋ ਇਕ ਅਫਰੀਕੀ ਮੁਸਲਮਾਨ ਪਿਤਾ ਅਤੇ ਇਕ ਗੋਰੀ ਅਮਰੀਕਨ ਔਰਤ ਦਾ ਬੇਟਾ ਸੀ, ਨੂੰ ਆਪਣੇ ਉਸ ਦੇਸ਼ ਦਾ ਰਾਸ਼ਟਰਪਤੀ ਭਾਰੀ ਬਹੁਮਤ ਨਾਲ ਚੁਣ ਲਿਆ, ਜੋ ਦੁਨੀਆ ਦਾ ਸਭ ਤੋਂ ਅਮੀਰ ਅਤੇ ਸਭ ਤੋਂ ਜ਼ਿਆਦਾ ਤਾਕਤਵਰ ਦੇਸ਼ ਹੈ। ਹੁਣ ਉਹ ਉਸ ਧਰਤੀ ’ਤੇ ਸਭ ਤੋਂ ਜ਼ਿਆਦਾ ਸਤਿਕਾਰਯੋਗ ਵਿਅਕਤੀ ਬਣ ਗਿਆ ਹੈ। ਇਹ ਇਕ ਚਮਤਕਾਰ ਸੀ। ਇਸ ਤੋਂ ਵੀ ਜ਼ਿਆਦਾ ਇਹ ਹੋਇਆ ਕਿ ਉਸ ਦੀ ਪਤਨੀ ਮਿਸ਼ੇਲ ਓਬਾਮਾ ਜਿਸ ਦੀ ਪਿੱਠਭੂਮੀ ਵੀ ਓਬਾਮਾ ਵਰਗੀ ਹੀ ਸੀ, ਵੀ ਆਪਣੇ ਵਧੀਆ ਦਿੱਖ ਵਾਲੇ ਪਤੀ ਦੀ ਤਰ੍ਹਾਂ ਫੈਸ਼ਨ ਦੀ ਦੁਨੀਆ ਦਾ ਆਦਰਸ਼ ਬਣ ਗਈ।ਇਹ ਚਮਤਕਾਰ ਕਿਵੇਂ ਹੋਇਆ, ਇਸ ਬਾਰੇ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਪੁਸਤਕ ‘ਮਿਸ਼ੇਲ ਓਬਾਮਾ : ਫਸਟ ਲੇਡੀ ਆਫ ਹੋਪ’ ਵਿਚ ਐਲੀਜ਼ਾਬੇਥ ਲਾਈਟ ਫੁੱਟ (ਓਮ ਬੁਕ ਇੰਟਰਨੈਸ਼ਨਲ) ਦੁਆਰਾ ਦੱਸਿਆ ਗਿਆ ਹੈ। ਉਨ੍ਹਾਂ ਨੇ ਸ਼ਿਕਾਗੋ ਵਿਚ ਮਿਸ਼ੇਲ ਦੇ ਬਚਪਨ ਤੋਂ ਲੈ ਕੇ ਪਿੰ੍ਰਸਟਨ ਅਤੇ ਹਾਰਵਰਡ ਵਿਚ ਉਸ ਦੀ ਸਿੱਖਿਆ ਅਤੇ ਓਬਾਮਾ ਦੇ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਬਾਰੇ ਦੱਸਿਆ ਹੈ। ਮਿਸ਼ੇਲ ਆਪਣੇ ਪਤੀ ਨਾਲ ਭਵਿੱਖ ਦਾ ਸੁਪਨਾ ਦੇਖਦੀ ਹੈ, ‘ਸਾਡੀ ਤਾਂ ਮਾਮੂਲੀ ਜਿਹੀ ਇਹ ਆਸਥਾ ਹੈ ਕਿ ਜਿਵੇਂ ਇਹ ਦੁਨੀਆ ਚਲ ਰਹੀ ਹੈ, ਉਸ ਨਾਲ ਕੰਮ ਨਹੀਂ ਚੱਲੇਗਾ-ਸਾਡਾ ਫ਼ਰਜ਼ ਹੈ ਕਿ ਅਸੀਂ ਇਹ ਲੱਭਣ ਲਈ ਸੰਘਰਸ਼ ਕਰੀਏ ਕਿ ਦੁਨੀਆ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਹੀ ਇਕ ਸੂਤਰ ਹੈ ਜੋ ਮੇਰੀ ਅਤੇ ਬਰਾਕ ਦੀ ਜੀਵਨ ਯਾਤਰਾ ਵਿਚ ਇਕੋ ਜਿਹਾ ਹੈ ਅਤੇ ਦੂਸਰੀਆਂ ਬਹੁਤ ਸਾਰੀਆਂ ਯਾਤਰਾਵਾਂ ਵੀ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਰਾਤ ਅਸੀਂ ਇਥੇ ਆਏ ਹਾਂ ਜਦੋਂ ਇਤਿਹਾਸ ਇਕ ਨਵੀਂ ਉਮੀਦ ਦੇ ਨਾਲ ਸਾਡੇ ਸਾਹਮਣੇ ਮੌਜੂਦ ਹੈ।’ ਓਬਾਮਾ ਦੇ ਉਭਾਰ ਤੋਂ ਜ਼ਿਆਦਾ ਚਮਤਕਾਰ ਡਾ: ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੂੰ ਹਾਸਲ ਹੋਈ ਪ੍ਰਸਿੱਧੀ ਹੈ। ਸੰਤ ਭਿੰਡਰਾਂਵਾਲਿਆਂ ਨਾਲ ਸੰਬੰਧਿਤ ਘਟਨਾਕ੍ਰਮ, ਸਾਕਾ ਨੀਲਾ ਤਾਰਾ ਦੇ ਵਾਪਰਨ ਅਤੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ ਤੋਂ ਪਿੱਛੋਂ ਕੀ ਕੋਈ ਕਦੇ ਸੋਚ ਸਕਦਾ ਸੀ ਕਿ ਇਕ ਸਿੱਖ ਲਗਾਤਾਰ ਦੂਸਰੀ ਵਾਰ ਵੀ ਭਾਰਤ ਦਾ ਪ੍ਰਧਾਨ ਮੰਤਰੀ ਚੁਣਿਆ ਜਾਵੇਗਾ। ਸ੍ਰੀਮਤੀ ਗੁਰਸ਼ਰਨ ਕੌਰ ਮੇਰੇ ਕੋਲ ਅਕਸਰ ਆਇਆ ਕਰਦੇ ਸਨ ਪਰ ਜਦੋਂ ਮੈਂ ਉਨ੍ਹਾਂ ਨੂੰ ਆਪਣੀ ਜੀਵਨੀ ਲਿਖਣ ਲਈ ਉਕਸਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਮੇਰੇ ਨਾਲ ਮੇਲ-ਮਿਲਾਪ ਰੱਖਣਾ ਛੱਡ ਦਿੱਤਾ। ਓਬਾਮਾ ਅਤੇ ਮਨਮੋਹਨ ਸਿੰਘ ਦੇ ਵਿਚਕਾਰ ਇਕਲੌਤਾ ਫ਼ਰਕ ਇਹ ਹੈ ਕਿ ਓਬਾਮਾ ਮਨਮੋਹਨ ਸਿੰਘ ਤੋਂ ਕਰੀਬ ਇਕ ਫੁੱਟ ¦ਮੇ ਹਨ। ਇਸ ਤੋਂ ਬਿਨਾਂ ਬਰਾਕ ਓਬਾਮਾ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਮੁਖੀ ਹਨ, ਜਦੋਂ ਕਿ ਮਨਮੋਹਨ ਸਿੰਘ ਨੂੰ ਅੱਜ ਦੁਨੀਆ ਦੇ ਆਗੂਆਂ ਵਿਚੋਂ ਸਭ ਤੋਂ ਬੁੱਧੀਮਾਨ ਆਗੂ ਦੇ ਰੂਪ ਵਿਚ ਸਤਿਕਾਰ ਪੂਰਵਕ ਸੁਣਿਆ ਜਾਂਦਾ ਹੈ।ਇਕ ਸਮਾਂ ਸੀ ਜਦੋਂ ਮੇਰੀ ਪਤਨੀ, ਮੈਂ ਅਤੇ ਸਾਡਾ ਗੂੜ੍ਹਾ ਦੋਸਤ ਸਾਡਾ ਪਾਲਤੂ ਜਰਮਨ ਸ਼ੈਫਰਡ ਕੁੱਤਾ ਸਿੰਬਾ ਹਰ ਰਾਤ ਖਾਣਾ ਖਾਣ ਤੋਂ ਬਾਅਦ ਖਾਨ ਮਾਰਕੀਟ ਦਾ ਚੱਕਰ ਲਾਇਆ ਕਰਦੇ ਸੀ। ਸਿੰਬਾ ਸਾਡੇ ਸਾਹਮਣੇ ਕੋਈ ਬਦਲ ਨਹੀਂ ਸੀ ਛੱਡਦਾ। ਜਿਵੇਂ ਹੀ ਅਸੀਂ ਸਾਰਾ ਖਾਣਾ ਖਾ ਲੈਂਦੇ ਸੀ, ਉਹ ਮੇਰੇ ਸਾਹਮਣੇ ਮੇਰੀ ਖੂੰਡੀ ਲੈ ਆਉਂਦਾ ਅਤੇ ਆਪਣੀਆਂ ਅੱਖਾਂ ਨਾਲ ਸਾਨੂੰ ਮਨਾਉਣ ਲਗਦਾ ਕਿ ਅਸੀਂ ਉਸ ਨੂੰ ਕੁਝ ਖਾਣ ਨੂੰ ਲਿਆ ਕੇ ਦੇਈਏ, ਫਿਰ ਅਸੀਂ ਵੀ ਉਸ ਦੇ ਪਿੱਛੇ-ਪਿੱਛੇ ਤੁਰ ਪੈਂਦੇ। ਉਹ ਸਾਡੇ ਤੋਂ ਪਹਿਲਾਂ ਉਥੇ ਪਹੁੰਚ ਜਾਂਦਾ ਅਤੇ ਆਈਸਕ੍ਰੀਮ ਵੇਚਣ ਵਾਲੇ ਦੇ ਕੋਲ ਆਪਣੀ ਪੂਛ ਹਿਲਾਉਂਦੇ ਹੋਏ ਖੜ੍ਹਾ ਹੋ ਜਾਂਦਾ। ਅਸੀਂ ਉਸ ਦੇ ਲਈ ਇਕ ਆਈਸਕ੍ਰੀਮ ਖਰੀਦਦੇ, ਜਿਸ ਨੂੰ ਉਹ ਬੜੇ ਚਾਅ ਨਾਲ ਖਾਂਦਾ। ਅਸੀਂ ਪਾਨ ਵਾਲੇ ਦੀ ਦੁਕਾਨ ’ਤੇ ਜਾਂਦੇ ਅਤੇ ਪਾਨ ਦੇ ਦੋ ਬੀੜੇ ਖਰੀਦਦੇ। ਇਹ ਬਹੁਤ ਪਹਿਲਾਂ ਦੀ ਗੱਲ ਹੈ। ਸਿੰਬਾ ਦੀ ਮੌਤ ਹੋ ਗਈ ਅਤੇ ਅਸੀਂ ਪਾਨ ਚਬਾਉਣਾ ਛੱਡ ਦਿੱਤਾ। ਸਾਡਾ ਖਾਨ ਮਾਰਕੀਟ ਆਉਣਾ-ਜਾਣਾ ਵੀ ਘੱਟ ਹੋ ਗਿਆ। ਕੁਝ ਇਕ ਸਾਲ ਤੱਕ ਬਸ ਅਸੀਂ ਉਥੇ ਦੰਦਾਂ ਦੇ ਡਾਕਟਰ ਮਹਿਤਾ ਦੇ ਕੋਲ ਹੀ ਜਾਇਆ ਕਰਦੇ ਸੀ। ਜਦੋਂ ਉਹ ਕਿਸੇ ਦੂਸਰੀ ਜਗ੍ਹਾ ’ਤੇ ਚਲੇ ਗਏ ਤਾਂ ਮੈਨੂੰ ਇਕ ਨਵਾਂ ਦੰਦਾਂ ਦਾ ਡਾਕਟਰ ਲੱਭਣਾ ਪਿਆ। ਮੈਂ ਡਾ: ਧੀਰਜ ਵੋਹਰਾ ਬਾਰੇ ਕਾਫੀ ਕੁਝ ਸੁਣਿਆ ਸੀ, ਜੋ ਕਿ ਖਾਨ ਮਾਰਕੀਟ ਵਿਚ ਆਪਣੇ ਪਿਤਾ ਦੇ ਨਾਲ ਬਹੁਤ ਵਧੀਆ ਪ੍ਰੈਕਟਿਸ ਕਰ ਰਹੇ ਸਨ। ਮੈਂ ਦੰਦ ਦਿਖਾਉਣ ਲਈ ਪੌਣੇ ਤਿੰਨ ਵਜੇ ਦਾ ਸਮਾਂ ਲਿਆ ਜਦੋਂ ਮਾਰਕੀਟ ਵਿਚ ਜ਼ਿਆਦਾ ਭੀੜ ਨਹੀਂ ਹੁੰਦੀ। ਇਸ ਤਰ੍ਹਾਂ ਮੈਂ ਦੋ ਸਾਲ ਬਾਅਦ ਖਾਨ ਮਾਰਕੀਟ ਗਿਆ। ਮੈਂ ਉਥੇ ਸਾਰਾ ਕੁਝ ਦੇਖ ਕੇ ਹੈਰਾਨ ਰਹਿ ਗਿਆ। ਅਜਿਹਾ ਲਗਦਾ ਸੀ ਕਿ ਪੂਰਾ ਇਲਾਕਾ ਬਿਲਕੁਲ ਹੀ ਬਦਲ ਗਿਆ ਹੋਵੇ। ਸੜਕਾਂ ਅਤੇ ਉਨ੍ਹਾਂ ਦੀਆਂ ਪਟੜੀਆਂ ’ਤੇ ਇੱਟਾਂ-ਪੱਥਰਾਂ ਦੇ ਢੇਰ ਲੱਗੇ ਹੋਏ ਸਨ। ਹਰੇਕ ਇੰਚ ਦੀ ਵਿੱਥ ’ਤੇ ਕਾਰਾਂ ਖੜ੍ਹੀਆਂ ਸਨ। ਹਰ ਕੋਈ ਕੀੜੀ ਦੀ ਚਾਲ ਨਾਲ ਚਲ ਰਿਹਾ ਸੀ। ਕਾਰਾਂ ਏਨੀਆਂ ਭੀੜੀਆਂ ਖੜ੍ਹੀਆਂ ਸਨ ਕਿ ਉਨ੍ਹਾਂ ਵਿਚਲੀ ਵਿੱਥ ਬਹੁਤ ਘੱਟ ਸੀ। ਇਸ ਨਾਲ ਕਾਰ ਵਿਚ ਬੈਠਣਾ ਅਤੇ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਮੈਂ ਕਿਸੇ ਤਰ੍ਹਾਂ ਡਾ: ਵੋਹਰਾ ਦਾ ਕਲੀਨਿਕ ਲੱਭਿਆ ਅਤੇ ਅੰਦਰ ਜਾਣ ਲਈ ਮਲਬੇ ਦੇ ਢੇਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਛੋਟੇ ਵੋਹਰਾ ਨੇ ਮੈਨੂੰ ਦੇਖ ਲਿਆ ਤੇ ਮੇਰਾ ਹੱਥ ਫੜ ਕੇ ਅੰਦਰ ਲੈ ਗਏ ਤੇ ਆਪਣੇ ਪਿਤਾ ਨਾਲ ਮੇਰੀ ਮੁਲਾਕਾਤ ਕਰਾਈ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਰਾਸ਼ਟਰ ਮੰਡਲ ਖੇਡਾਂ ਲਈ ਸ਼ਹਿਰ ਨੂੰ ਆਧੁਨਿਕ ਬਣਾਉਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਕਾਰੋਬਾਰ ਵਿਚ ਕੋਈ ਫ਼ਰਕ ਤਾਂ ਨਹੀਂ ਪਿਆ। ਉਨ੍ਹਾਂ ਨੇ ਜਵਾਬ ਦਿੱਤਾ ਕਿ ਤੁਸੀਂ ਖ਼ੁਦ ਸੋਚ ਸਕਦੇ ਹੋ ਕਿਉਂਕਿ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹੋ।ਮੈਂ ਖ਼ੁਦ ਵੀ ਕਈ ਵਾਰ ਇਹ ਸ਼ਿਕਾਇਤ ਕੀਤੀ ਹੈ ਕਿ ਸਰਕਾਰ ਇਨ੍ਹਾਂ ਖੇਡਾਂ ਨੂੰ ਏਨੀ ਜ਼ਿਆਦਾ ਅਹਿਮੀਅਤ ਦੇ ਕੇ ਬੇਕਾਰ ਹੀ ਏਨਾ ਜ਼ਿਆਦਾ ਪੈਸਾ ਬਰਬਾਦ ਕਰ ਰਹੀ ਹੈ, ਜੋ ਕਿ ਗਰੀਬਾਂ ਲਈ ਵੱਧ ਤੋਂ ਵੱਧ ਸਕੂਲ ਅਤੇ ਕਲੀਨਿਕ ਬਣਾਉਣ ’ਤੇ ਖਰਚ ਹੋ ਸਕਦਾ ਹੈ।
ਹੜ੍ਹ ਦੇ ਕਾਰਨ ਅਤੇ ਸਰਕਾਰੀ ਵਿਉਂਤਬੰਦੀ-ਚਰਨਜੀਤ ਮੰਡੌਲੀArticles 
ਮੌਨਸੂਨ ਦੀ ਪਹਿਲੀ ਬਾਰਸ਼ ਨੇ ਪੰਜਾਬ, ਹਰਿਆਣਾ ਦੇ ਪੁਆਧ ਇਲਾਕੇ ਵਿਚ ਹਰ ਸਾਲ ਦੀ ਤਰ੍ਹਾਂ ਹੜ੍ਹਾਂ ਦੇ ਰੂਪ ਵਿਚ ਆਪਣਾ ਕਹਿਣ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਲਾਲੜੂ, ਡੇਰਾਬਸੀ ਬਨੂੜ ਤੋਂ ਲੈ ਕੇ ਘਨੌਰ, ਦੇਵੀਗੜ੍ਹ, ਪਾਤੜਾਂ, ਮੂਨਕ ਤੇ ਸਰਦੂਲਗੜ੍ਹ ਤਕ, ਜਿਥੇ ਵੀ ਕਿਤੇ ਘੱਗਰ ਲੰਘਿਆ, ਤਬਾਹੀ ਮਚਾਉਂਦਾ ਗਿਆ। ਹਰ ਪਾਸੇ ਹੀ ਪਾਣੀ। ਲੋਕੀਂ ਕੋਠਿਆਂ ’ਤੇ ਬੈਠ ਕੇ ਦਿਨ-ਰਾਤ ਪਾਣੀ ਦੇ ਘਟਣ ਦਾ ਇੰਤਜ਼ਾਰ ਕਰਦੇ ਰਹੇ। ਹਰਿਆਣਾ ਦਾ ਘੱਗਰ ਅਤੇ ਟਾਂਗਰੀ ਨਾਲ ਲੱਗਦਾ ਅੰਬਾਲਾ ਸ਼ਹਿਰ ਸਮੁੱਚਾ ਹੀ ਪਾਣੀ ਵਿਚ ਤੈਰਦਾ ਨਜ਼ਰ ਆਇਆ। ਸਮੇਂ ਦੇ ਹਾਕਮਾਂ, ਮੰਤਰੀਆਂ, ਮੁੱਖ ਮੰਤਰੀਆਂ ਦੇ ਹਵਾਈ ਦੌਰੇ, ਸੜਕਾਂ ’ਤੇ ਚੋਂ-ਚੋਂ ਕਰਦੀਆਂ ਕਾਰਾਂ ਦੇ ਕਾਫ਼ਲੇ, ਰਾਹਤ ਕਾਰਜਾਂ ਲਈ ਵੱਡੇ-ਵੱਡੇ ਦਿਸ਼ਾ ਨਿਰਦੇਸ਼ਾਂ ਦੇ ਅਖ਼ਬਾਰੀ ਬਿਆਨ, ਪਾਣੀ ਦੇ ਲਾਂਘਿਆਂ ਦੀ ਸਫਾਈ ਦੇ ਹੁਕਮ, ਰਾਹਤ ਰਾਸ਼ੀਆਂ ਦੇ ਐਲਾਨ, ਇਹੋ ਕੁਝ ਸੁਣਨ ਨੂੰ ਮਿਲਦਾ ਹੈ, ਹੜ੍ਹਾਂ ਦੇ ਵੇਲੇ। ਲੋਕ ਡੁੱਬ ਰਹੇ ਹੁੰਦੇ ਹਨ, ਤਬਾਹ ਹੋ ਰਹੇ ਹੁੰਦੇ ਹਨ ਤੇ ਕੁਝ ਦਿਨ ਬਾਅਦ ਸਾਰਾ ਕੁਝ ਸ਼ਾਂਤ। ਹਾਕਮ ਭੁੱਲ ਜਾਂਦੇ ਹਨ, ਲੋਕੀ ਭੁੱਲ ਜਾਂਦੇ ਹਨ ਇਹ ਸਾਰਾ ਕੁਝ। ਸਮੇਂ ਦੇ ਹਾਕਮ ਅਕਾਲੀ-ਕਾਂਗਰਸੀ ਹੜ੍ਹਾਂ ਦਾ ਸਾਰਾ ਦੋਸ਼ ਇਕ ਦੂਜੇ ਉਪਰ ਸੁੱਟਦੇ ਹਨ, ਪਰ ਪਰਨਾਲਾ ਉਥੇ ਦਾ ਉਥੇ। ਵੋਟਾਂ ਸਮੇਂ ਅਕਾਲੀ ਪਾਰਟੀ ਦਾ ਉਮੀਦਵਾਰ ਕਹਿੰਦਾ ਹੈ ਕਿ ਤੁਸੀਂ ਕਾਂਗਰਸ ਦੇ ਵਲ ਕੱਢ ਦਿਓ, ਮੈਂ ਘੱਗਰ ਦੇ ਕੱਢ ਦਿਆਂਗਾ। ਕਾਂਗਰਸ ਪਾਰਟੀ ਦਾ ਉਮੀਦਵਾਰ ਕਹਿੰਦਾ ਕਿ ਇਸ ਸਬੰਧੀ ਪ੍ਰਾਜੈਕਟ ਤਿਆਰ ਹੈ। ਬਰਸਾਤ ਤੋਂ ਪਹਿਲਾਂ-ਪਹਿਲਾਂ ਕੰਮ ਸ਼ੁਰੂ ਹੋ ਜਾਣਾ ਹੈ। ਉਪਰੋਕਤ ਬਿਆਨ ਸੱਤਾ ਤਬਦੀਲੀ ਦੇ ਨਾਲ ਹੀ ਬਿਲਕੁਲ ਉਲਟ ਹੋ ਜਾਂਦੇ ਹਨ। ਲੋਕੀ ਹਰ ਸਾਲ ਡੁੱਬਦੇ ਨੇ, ਫਸਲਾਂ ਤਬਾਹ ਹੁੰਦੀਆਂ ਹਨ, ਘਰ ਢਹਿੰਦੇ ਹਨ ਤੇ ਲੀਡਰਾਂ ਦੇ ਬਿਆਨ, ਹਰ ਸਾਲ ਹੜ੍ਹਾਂ ਦੇ ਵੇਲੇ ਇਹੀ ਕਹਾਣੀ ਦੁਹਰਾਈ ਜਾਂਦੀ ਹੈ। ਲੋੜ ਹੈ ਇਸ ਸਭ ਕਾਸੇ ਨੂੰ ਬਦਲਣ ਦੀ, ਹੜ੍ਹਾਂ ਦੀ ਰੋਕਥਾਮ ਲਈ ਬੁਨਿਆਦੀ ਢਾਂਚਾ ਉਸਾਰਨ ਦੀ, ਕੁਝ ਇਨਕਲਾਬੀ ਤਬਦੀਲੀਆਂ ਲਿਆਉਣ ਦੀ।ਭਾਵੇਂ ਇਹ ਇਕ ਕੁਦਰਤੀ ਕਰੋਪੀ ਹੈ, ਪਰ ਵਿਉਂਤਬੰਦੀ ਦੇ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਘੱਗਰ ਦਰਿਆ ਇਕ ਬਰਸਾਤੀ ਦਰਿਆ ਹੈ। ਸਭ ਤੋਂ ਪਹਿਲਾਂ ਇਸ ਦੇ ਵਿੰਗ-ਵਲ ਕੱਢ ਕੇ ਇਸ ਦੇ ਦੋਵੇਂ ਪਾਸੇ ਬੰਨ੍ਹਾਂ ਦੀ ਉਸਾਰੀ ਕੀਤੀ ਜਾਵੇ। ਇਸ ਦੇ ਨਾਲ ਨਾਲ ਜਿਵੇਂ ਪੰਚਕੂਲਾ ਕੋਲ ਡੈਮ ਦੀ ਉਸਾਰੀ ਕੀਤੀ ਗਈ ਹੈ, ਇਸੇ ਤਰ੍ਹਾਂ ਦੇ ਹੋਰ ਡੈਮ ਉਸਾਰ ਕੇ ਪਾਣੀ ਨੂੰ ਛੋਟੇ-ਛੋਟੇ ਸੂਇਆਂ, ਕੱਸੀਆਂ ਰਾਹੀਂ ਵੰਡਿਆ ਜਾਵੇ। ਕਈ ਵਾਰ ਅਜਿਹਾ ਹੁੰਦਾ ਹੈ ਕਿ ਉਪਰਲੇ ਪਾਸੇ ਮੀਂਹ ਪੈ ਜਾਂਦਾ ਹੈ ਤੇ ਇਹ ਪਾਣੀ ਸਾਰੇ ਪਾਸੇ ਅੱਗੇ ਤਕ ਤਬਾਹੀ ਮਚਾਉਂਦਾ ਹੈ। ਜਿਵੇਂ ਹੁਣ ਹੋਇਆ ਹੈ। ਭਾਵੇਂ ਸਰਦੂਲਗੜ੍ਹ ਇਲਾਕੇ ਵਿਚ ਬਾਰਸ਼ ਨਹੀਂ ਹੋਈ, ਪਰ ਘੱਗਰ ਦੇ ਪਾਣੀ ਨੇ ਉਥੇ ਤਬਾਹੀ ਮਚਾਈ ਹੋਈ ਹੈ। ਜੇਕਰ ਪਾਣੀ ਸੂਏ, ਨਹਿਰਾਂ ਕੱਸੀਆਂ ਰਾਹੀਂ ਚੈਨੇਲਾਈਜ਼ ਹੋਵੇਗਾ ਤਾਂ ਇਹ ਪਾਣੀ ਤਬਾਹੀ ਮਚਾਉਣ ਦੀ ਬਜਾਏ ਸਿੰਚਾਈ ਲਈ ਕੰਮ ਆ ਸਕਦਾ ਹੈ। ਘਨੌਰ ਇਲਾਕੇ ਵਿਚ ਘੱਗਰ ਸਤਲੁਜ-ਯਮੁਨਾ ਲਿੰਕ ਨਹਿਰ ਨਰਵਾਣਾ ਬਰਾਂਚ ਨਹਿਰ ਤੇ 25 ਦਰ੍ਹਾ ਚੋਅ ਇਕੱਠੇ ਹੋਣ ਕਰਕੇ ਕਿਸੇ ਇਕ ਦਾ ਬੰਨ੍ਹ ਟੁੱਟ ਕੇ ਤਬਾਹੀ ਮਚਾਉਂਦਾ ਹੈ ਤੇ ਇਸ ਪਾਣੀ ਦੀ ਟੱਕਰ ਨਰਵਾਣਾ ਬਰਾਂਚ ਨਹਿਰ ਨਾਲ ਲੱਗ ਕੇ ਪਾਣੀ ਰੁਕ ਜਾਂਦਾ ਹੈ। ਨਹਿਰ ਹੇਠਲੇ ਸਾਈਫਨ ਘੱਟ ਹੋਣ ਕਰਕੇ ਪਾਣੀ ਹੌਲੀ-ਹੌਲੀ ਨਿਕਲਦਾ ਹੈ। ਜਿਥੇ ਨਵੇਂ ਸਾਈਫਨ ਲਾਉਣ ਦੀ ਲੋੜ ਹੈ, ਉਥੇ ਬਰਸਾਤੀ ਨਾਲਿਆਂ ਤੇ ਸਾਈਫਨਾਂ ਦੀ ਸਫਾਈ ਦੀ ਬਹੁਤ ਲੋੜ ਹੈ।ਬੁਨਿਆਦੀ ਢਾਂਚੇ ਦੇ ਤੌਰ ’ਤੇ ਹਰ ਪਿੰਡ ਵਿਚ ਬੋਰ ਕਰਵਾ ਕੇ ਵਾਧੂ ਪਾਣੀ ਨੂੰ ਧਰਤੀ ਹੇਠ ਡਿਸਚਾਰਜ ਕਰਨ ਦਾ ਪ੍ਰਬੰਧ ਕੀਤਾ ਜਾਵੇ। ਇਸ ਲਈ ਸਰਕਾਰ ਵੱਲੋਂ ਪੰਚਾਇਤਾਂ ਨੂੰ ਲੋੜੀਂਦੀ ਗਰਾਂਟ ਮੁਹੱਈਆ ਕਰਾਈ ਜਾਵੇ। ਉਪਰੋਕਤ ਦੇ ਨਾਲ-ਨਾਲ ਸਰਕਾਰ ਹਰ ਕਿਸਾਨਾਂ ਨੂੰ ਪ੍ਰੇਰ ਕੇ ਹਰ ਖੇਤ ਵਿਚ ਇਕ ਛੋਟਾ ਜਿਹਾ ਛੱਪੜ ਬਣਵਾਵੇ, ਜਿਸ ਵਿਚ ਬਰਸਾਤੀ ਪਾਣੀ ਇਕੱਠਾ ਹੋਣ ’ਤੇ ਕਿਸਾਨ ਇਸ ਨੂੰ ਦੁਬਾਰਾ ਸਿੰਚਾਈ ਲਈ ਵਰਤ ਸਕੇ ਅਤੇ ਇਸ ਦੇ ਨਾਲ-ਨਾਲ ਇਸੇ ਛੱਪੜ ਵਿਚ ਬੋਰ ਕਰਕੇ ਵਾਧੂ ਪਾਣੀ ਨੂੰ ਧਰਤੀ ਹੇਠ ਡਿਸਚਾਰਜ ਕਰਨ ਦਾ ਪ੍ਰਬੰਧ ਕਰਾਏ।॥ ਇਸ ਸਭ ਕਾਸੇ ਲਈ ਸਰਕਾਰ ਕਿਸਾਨਾਂ ਨੂੰ ਸਬਸਿਡੀਆਂ ਮੁਹੱਈਆ ਕਰਾਵੇ।ਪਿੰਡਾਂ ਅਤੇ ਸ਼ਹਿਰਾਂ ਵਿਚ ਹਰ ਘਰ ਵਿਚ ਖੇਤਰਫਲ ਦੇ ਹਿਸਾਬ ਨਾਲ ਬੋਰ ਕਰਵਾ ਕੇ ਬਰਸਾਤੀ ਪਾਣੀ ਨੂੰ ਡਿਸਚਾਰਜ ਕਰਨ ਦਾ ਪ੍ਰਬੰਧ ਕਰਵਾਵੇ। ਉਪਰੋਕਤ ਪ੍ਰਬੰਧ ਨਾਲ ਜਿੱਥੇ ਹੜ੍ਹਾਂ ਉਤੇ ਰੋਕਥਾਮ ਲੱਗੇਗੀ ਉਥੇ ਧਰਤੀ ਹੇਠਲੇ ਘੱਟ ਰਹੇ ਪਾਣੀ ਦੇ ਪੱਧਰ ’ਤੇ ਵੀ ਰੋਕ ਲੱਗੇਗੀ।ਉਪਰੋਕਤ ਸਭ ਕੁਝ ਕਰਵਾਉਣ ਲਈ ਸਰਕਾਰ ਲੋਕਾਂ ਨੂੰ ਵਿਸ਼ੇਸ਼ ਸਬਸਿਡੀਆਂ ਦੇਵੇ, ਉਥੇ ਮੀਡੀਆ ਤੇ ਹੋਰ ਸਾਧਨਾਂ ਨਾਲ ਇਸ ਸਬੰਧੀ ਲੋਕ ਲਹਿਰ ਉਸਾਰਨ ਲਈ ਪ੍ਰਚਾਰ ਕਰੇ
ਜੀ-20 ਸਿਖਰ ਸੰਮੇਲਨ ਅਤੇ ਸਿੱਖਾਂ ਦੀ ਪ੍ਰਾਪਤੀ– ਗੁਰਸੇਵਕ ਸਿੰਘ ਧੌਲਾ, ਮੋਬਾArticles ਟੋਰਾਂਟੋ ਵਿਚ ਹੋਏ ਜੀ-20 ਸਿਖਰ ਸੰਮੇਲਨ ਸਮੇਂ ਲੋਕਾਂ ਵਲੋਂ ਵਿਕਾਸਸ਼ੀਲ ਦੇਸ਼ਾਂ ਦੇ ਆਗੂਆਂ ਦਾ ਕੀਤਾ ਗਿਆ ਵਿਰੋਧ ਉਹਨਾਂ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦੇਵੇਗਾ ਕਿ ਆਖਰ ਲੋਕ ਹਿੱਤਾਂ ਦੀ ਪ੍ਰਵਾਹ ਕੀਤੇ ਬਿਨਾਂ ਪੱਛਮੀ ਨੀਤੀਆਂ ਸੌਖੀ ਤਰ•ਾਂ ਲਾਗੂ ਨਹੀਂ ਹੋ ਸਕਣੀਆਂ। ਇਹ ਸਿਖਰ ਸੰਮੇਲਨ ਅਜਿਹਾ ਮੌਕਾ ਹੁੰਦਾ ਹੈ ਜਿਸ ਵਿਚ ਇਸ ਧਰਤੀ ਦੇ ਵੱਡੇ ਫੈਸਲਿਆਂ ਨੂੰ ਅੰਤਿਮ ਰੂਪ ਦੇਣਾ ਹੁੰਦਾ ਹੈ। ਅਜਿਹੇ ਸਮੇਂ ਆਮ ਲੋਕਾਂ ਵੱਲੋਂ ਸਿਖਰ ਸੰਮੇਲਨ ਵਿਚ ਪੁੱਜੇ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਸਾਹਮਣੇ ਰੋਸ ਪ੍ਰਦਰਸ਼ਨ ਕਰਨੇ ਇਸ ਗੱਲ ਦਾ ਸੂਚਕ ਹਨ ਕਿ ਲੋਕ ਆਪਣੇ ਉਤੇ ਧੱਕੇ ਨਾਲ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦੇ।
ਜੀ-20 ਅਤੇ ਜੀ-8 ਸਿਖਰ ਸੰਮੇਲਨ ਵਿਚ ਪੁੱਜਣ ਤੋਂ ਪਹਿਲਾਂ ਕਨੇਡਾ ਦੇ ਸਿੱਖਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਸੀ ਕਿ ਸੰਮੇਲਨ ਤੋਂ ਪਹਿਲਾਂ ਉਹਨਾਂ ਦੇ ਕੁਝ ਪੱਖ ਸੁਣ ਲਏ ਜਾਣ ਤਾਂ ਕਿ ਭਾਰਤ ਵਿਚ ਘੱਟ ਗਿਣਤੀ ਲੋਕਾਂ ਨਾਲ ਹੋ ਰਹੀਆਂ ਬੇਇਨਸਾਫੀਆਂ ਬਾਰੇ ਦੇਸ਼ ਦੇ ਪ੍ਰਮੁੱਖ ਆਗੂਆਂ ਨੂੰ ਚਾਨਣ ਹੋ ਸਕੇ। ਭਾਰਤੀ ਪ੍ਰਧਾਨ ਮੰਤਰੀ ਨੇ ਸਗੋਂ ਆਪਣੇ ਲੋਕਾਂ ਦੀ ਗੱਲ ਸੁਣਨ ਦੀ ਥਾਂ ਇਕ ਗੈਰ-ਜ਼ਿੰਮੇਵਾਰਾਨਾ ਬਿਆਨ ਵਿਚ ਕਿਹਾ ਕਿ ‘ਸਿੱਖ ਅੱਤਵਾਦ ਨੇ ਦੋ ਦਹਾਕਿਆਂ ਤੱਕ ਭਾਰਤ ਨੂੰ ਪ੍ਰੇਸ਼ਾਨ ਕਰੀ ਰੱਖਿਆ ਹੈ ਇਸ ਲਈ ਕਨੇਡਾ ਸਰਕਾਰ ਨੂੰ ਇਹਨਾਂ ’ਤੇ ਗਹਿਰੀ ਨਿਗ•ਾ ਰੱਖਣੀ ਚਾਹੀਦੀ ਹੈ। ਦੁਨੀਆਂ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੋਵੇ ਜਦ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਹੀ ਦੇਸ਼ ਦੇ ਲੋਕਾਂ ਪ੍ਰਤੀ ਅਜਿਹਾ ਬਿਆਨ ਦਿੱਤਾ ਹੋਵੇ। ਸ. ਮਨਮੋਹਨ ਸਿੰਘ ਨੇ ਇਹ ਵੀ ਆਖਿਆ ਕਿ ਸਿੱਖਾਂ ਦੀ ਕਾਲੀ ਸੂਚੀ ਖਤਮ ਨਹੀਂ ਕੀਤੀ ਜਾਵੇਗੀ। ਅਸਲ ਵਿਚ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਬਿਆਨ ਅਚਾਨਕ ਹੀ ਨਿਕਲਿਆ ਕੋਈ ਵਾਕ ਨਹੀਂ, ਸਗੋਂ ਪੱਛਮੀ ਮੁਲਕਾਂ ਦੀ ਲੋਕਰਾਜੀ ਨੀਤੀਆਂ ਨੂੰ ਦਬਾਅ ਕੇ ਗੈਰਮਾਨਵਵਾਦੀ ਨੀਤੀਆਂ ਨੂੰ ਲਾਗੂ ਕਰਨ ਦੀ ਅੰਦਰੂਨੀ ਆਵਾਜ਼ ਹੈ।
ਇਸ ਸਿਖਰ ਸੰਮੇਲਨ ਸਮੇਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਭਾਰਤੀ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੀਆਂ ਸਿਫਤਾਂ ਦੇ ਪੁਲ ਬੰਨ ਦਿੱਤੇ। ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਦੇ ਗੁਣ ਗਾਉਣ ਦਾ ਕਾਰਨ ਵੀ ਸਪੱਸ਼ਟ ਹੈ ਕਿ ਉਹ ਭਾਰਤ ਵਿਚ ਪੱਛਮੀ ਨੀਤੀਆਂ ਨੂੰ ਬੜੀ ਚੰਗੀ ਤਰ•ਾਂ ਲਾਗੂ ਕਰਨ ਵਿਚ ਵਿਕਾਸਸ਼ੀਲ ਦੇਸ਼ਾਂ ਦਾ ਸਹਾਈ ਹੋ ਰਿਹਾ ਹੈ। ਜੀ-20 ਸਿਖਰ ਸੰਮੇਲਨ ਮੌਕੇ ਬਰਤਾਨੀਆ ਅਤੇ ਫਰਾਂਸ ਵੱਲੋਂ ਭਾਰਤ ਨੂੰ ਸੁਰੱਖਿਆ ਕੌਂਸਲ ਵਿਚ ਸਥਾਈ ਸੀਟ ਦੇਣ ਦੀ ਹਮਾਇਤ ਕਰਨੀ ਵੀ ਆਮ ਲੋਕਾਂ ਦੇ ਹੱਕਾਂ ਦੀ ਅਣਦੇਖੀ ਕਰਨ ਵਾਲਿਆਂ ਦੀ ਹਮਾਇਤ ਕਰਨ ਦੇ ਬਰਾਬਰ ਹੀ ਗਿਣੀ ਜਾਵੇਗੀ। ਭਾਰਤੀ ਪ੍ਰਧਾਨ ਮੰਤਰੀ ਨੇ ਸਿਖਰ ਸੰਮੇਲਨ ਤੋਂ ਬਾਅਦ ਮੀਡੀਆ ਨੂੰ ਜੋ ਜਾਣਕਾਰੀ ਦਿੱਤੀ ਉਹ ਸਭ ਤੋਂ ਵੱਧ ਧਿਆਨਦੇਣਯੋਗ ਹੈ। ਸ. ਮਨਮੋਹਨ ਸਿੰਘ ਨੇ ਇਸ ਮੌਕੇ ਆਖਿਆ ਕਿ ‘‘ਮੈਂ ਸਿੱਖ ਹਾਂ, ਭਾਰਤ ਦੀਆਂ ਫੌਜਾਂ ਦਾ ਮੁਖੀ ਇਕ ਸਿੱਖ ਰਿਹਾ ਹੈ ਭਾਰਤ ਦੇ ਕਈ ਰਾਜਪਾਲ ਅਤੇ ਰਾਜਦੂਤ ਸਿੱਖ ਹਨ’’ ਉਹਨਾਂ ਦੇ ਇਸ ਕਥਨ ਦਾ ਭਾਵ ਇਹ ਸੀ ਕਿ ਭਾਰਤ ਵਿਚ ਸਿੱਖ ਮੌਜਾਂ ਮਾਣ ਰਹੇ ਹਨ ਇਸ ਲਈ ਟਰਾਂਟੋ ਵਿਚ ਸਿੱਖਾਂ ਦਾ ਰੋਸ ਮੁਜ਼ਾਹਰਾ ਅਤੇ ਹੋਰ ਸਿੱਖ ਮੰਗਾਂ ਕੋਈ ਮੁੱਦਾ ਨਹੀਂ ਹਨ। ਆਪਣੇ ਹੀ ਲੋਕਾਂ ਦੀਆਂ ਮੰਗਾਂ ਨੂੰ ਬੁਰੀ ਤਰ•ਾਂ ਨਕਾਰ ਦੇਣਾ ਕੀ ਲੋਕਤੰਤਰ ਹੈ?
ਜਦੋਂ ਸ. ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੇ ਇਕ ਸਿੱਖ ਦੇ ਪ੍ਰਧਾਨ ਮੰਤਰੀ ਬਣ ਜਾਣ ਦੀਆਂ ਖੁਸ਼ੀਆਂ ਮਨਾਈਆਂ ਸਨ। ਕੌਮ ਦੇ ਸੂਝਵਾਨਾਂ ਨੇ ਉਸ ਸਮੇਂ ਹੀ ਇਹ ਅੰਦਾਜ਼ਾ ਲਾ ਲਿਆ ਸੀ ਕਿ ਹੁਣ ਇਕ ਸਿੱਖ ਪਾਸੋਂ ਹੀ ਕੌਮ ਪ੍ਰਤੀ ਮਾੜੇ ਫੈਸਲਿਆਂ ’ਤੇ ਦਸਤਖ਼ਤ ਕਰਵਾ ਲਏ ਜਾਣਗੇ, ਭਾਰਤੀ ਹੁਕਮਰਾਨਾਂ ਨੇ 1984 ਵਿਚ ਗਿਆਨੀ ਜ਼ੈਲ ਸਿੰਘ ਤੋਂ ਫਿਰ ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐਸ. ਗਿੱਲ ਅਤੇ ਬੇਅੰਤ ਸਿੰਘ (ਮੁੱਖ ਮੰਤਰੀ) ਰਾਹੀਂ ਸਿੱਖ ਨੌਜਵਾਨਾਂ ਦਾ ਘਾਣ ਕਰਵਾ ਕੇ ਪਹਿਲਾਂ ਹੀ ਅਜਿਹੇ ਸਫਲ ਤਜ਼ਰਬੇ ਕਰ ਲਏ ਹੋਏ ਸਨ। ਸੂਝਵਾਨ ਸਿੱਖ ਸਮਝਦੇ ਸਨ ਕਿ ਸ. ਮਨਮੋਹਨ ਸਿੰਘ ਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਨਾਲ ਸਿੱਖਾਂ ਨੂੰ ਲਾਭ ਦੀ ਥਾਂ ਸਗੋਂ ਵਧੇਰੇ ਨੁਕਸਾਨ ਹੋਣ ਦੇ ਸ਼ੰਕੇ ਹਨ। ਸ. ਮਨਮੋਹਨ ਸਿੰਘ ਦੇ ਪ੍ਰਸੰਸ਼ਕਾਂ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਨਾਲ ਸਿੱਖ ਦਿੱਖ ਦੀ ਵੱਖਰੀ ਪਹਿਚਾਣ ਨੂੰ ਦੁਨੀਆਂ ਭਰ ਵਿਚ ਮਸ਼ਹੂਰ ਕਰਨ ਵਜੋਂ ਲਿਆ ਸੀ। ਹੁਣ ਜਦੋਂ ਜੀ-20 ਸਿਖਰ ਸੰਮੇਲਨ ਸਮੇਂ ਸੱਚ ਸਭ ਦੇ ਸਾਹਮਣੇ ਹੈ ਤਾਂ ਅਜੇ ਵੀ ਸਾਡੀ ਕੌਮ ਨੂੰ ਚਾਹੀਦਾ ਹੈ ਕਿ ਉਹ ਡੂੰਘੇ ਵਿਚਾਰ ਕੀਤੇ ਬਿਨਾਂ ਕਿਸੇ ਕੌਮੀ ਮਾਮਲੇ ਵਿਚ ਜਨਤਕ ਤੌਰ ’ਤੇ ਟਿੱਪਣੀਆਂ ਨਾ ਕਰਿਆ ਕਰਨ। ਕਈ ਵਾਰ ਕਿਸੇ ਦੀ ਸਰਹੁਤਾ ਕਰਨ ਤੋਂ ਬਾਅਦ (ਸੱਚ ਸਾਹਮਣੇ ਆਉਣ ਤੋਂ ਬਾਅਦ) ਉਸੇ ਜੀਭ ਨਾਲ ਫਿਰ ਮੁਖਾਲਫਿਤ ਕਰਨੀ ਮੁਸ਼ਕਲ ਹੋ ਜਾਂਦੀ ਹੈ।
ਸ੍ਰ. ਮਨਮੋਹਨ ਸਿੰਘ ਦਾ ਸਿੱਖੀ ਪਿਆਰ ਦੇਖ ਲੈਣ ਤੋਂ ਬਾਅਦ ਜੀ-20 ਸਿਖਰ ਸੰਮੇਲਨ ਤੋਂ ਇਕ ਚੰਗੀ ਸਿੱਖਿਆ ਵੀ ਮਿਲਦੀ ਹੈ। ਭਾਰਤੀ ਪ੍ਰਧਾਨ ਮੰਤਰੀ ਦੇ ਸਿੱਖਾਂ ਪ੍ਰਤੀ ਬਿਆਨ ਦਾ ਜਦੋਂ ਦੁਨੀਆਂ ਭਰ ਵਿਚ ਭਾਰੀ ਵਿਰੋਧ ਹੋਇਆ ਤਾਂ ਭਾਰਤੀ ਹੁਕਮਰਾਨਾਂ ਨੂੰ ਆਪਣੀ ਗਲਤੀ ਦਾ ਤੁਰੰਤ ਅਹਿਸਾਸ ਹੋ ਗਿਆ। ਸਿੱਖਾਂ ਦੀ ਇਕਜੁਟਤਾ ਦੇਖ ਕੇ ਸਿੱਖਾਂ ਦੇ ਗੁੱਸੇ ਨੂੰ ਠੰਡਾ ਕਰਨ ਲਈ ਸ. ਮਨਮੋਹਨ ਸਿੰਘ ਨੇ ਤੁਰੰਤ ਦਿੱਲੀ ਸਿੱਖ ਕਤਲੇਆਮ ਦੀ ਮਾਫੀ ਮੰਗ ਲਈ ਅਤੇ ਭਾਰਤੀ ਵਿਦੇਸ਼ ਸਕੱਤਰ ਨਿਰੂਪਮਾ ਰਾਹੀ ਨੇ ਕਿਹਾ ਕਿ ‘ਭਾਰਤ ਸਿੱਖਾਂ ਦੀ ਕਾਲੀ ਸੂਚੀ ’ਤੇ ਮੁੜ ਨਜ਼ਰਸਾਨੀ ਕਰ ਸਕਦਾ ਹੈ’। ਪ੍ਰਧਾਨ ਮੰਤਰੀ ਨੂੰ ਇਹ ਸਪੱਸ਼ਟ ਕਰਨਾ ਪਿਆ ਕਿ ‘ਸਿੱਖ ਸ਼ਾਂਤੀ ਪਸੰਦ ਲੋਕ ਹਨ, ਪਰ ਕੁਝ ਕੁ ਲੋਕਾਂ ਨੇ ਹੀ ਅੱਤਵਾਦ ਦਾ ਰਾਹ ਫੜਿਆ ਹੈ’। ਭਾਵੇਂ ਸੰਕੋਚਵੇਂ ਸ਼ਬਦਾਂ ਵਿਚ ਹੀ ਸਹੀ ਪਰ ਸਿੱਖਾਂ ਦੀ ਏਕਤਾ ਨੇ ਦੁਨੀਆਂ ਦੀ ਵੱਡੀ ਤਾਕਤ ਦੇ ਵਿਚਾਰਾਂ ਨੂੰ ‘‘ਪੁੱਠੇ ਪੈਰੀਂ’’ ਕਰ ਦਿੱਤਾ। ਇਹ ਸਿੱਖਾਂ ਦੀ ਵੱਡੀ ਪ੍ਰਾਪਤੀ ਹੈ।
ਬਰਸੀ ਤੇ ਵਿਸ਼ੇਸ਼ -ਸੰਤ ਦੀਵਾਨ ਸਿੰਘ ਜੀ, ਨਡਾਲੋਂArticles 
ਪਰਮਜੀਤ ਸਿੰਘ ਸਰੋਆ -9855895558
ਮਹਾਨ ਸ਼ਖਸ਼ੀਅਤਾਂ ਦੇ ਜੀਵਨ ਚਰਿੱਤਰ ਇਤਿਹਾਸ ਅਤੇ ਕੌਮਾਂ ਦੀ ਜਿੰਦ ਜਾਨ ਹੁੰਦੇ ਹਨ । ਮਹਾਂ ਪੁਰਖ ਅਕਾਲ ਪੁਰਖ ਦੇ ਭੇਜੇ ਹੋਏ ਜਗਤ ਦਾ ਹਨੇਰਾ ਦੂਰ ਕਰਨ ਲਈ ਆਉਂਦੇ ਹਨ ਜਿੰਨ੍ਹਾ ਨੂੰ ਅਕਾਲ ਪੁਰਖ ਵੱਲੋਂ ਬੇਅੰਤ ਸ਼ਕਤੀਆਂ ਹਾਸਲ ਹੁੰਦੀਆਂ ਹਨ । ਉਹਨਾਂ ਵੱਲੋਂ ਕੀਤਾ ਹੋਇਆ ਕੰਮ ਅਕਾਲ ਪੁਰਖ ਨੂੰ ਪ੍ਰਵਾਨ ਹੁੰਦਾ ਹੈ ਤੇ ਉਹ ਦੁਨੀਆਂ ਨੂੰ ਪ੍ਰਮਾਤਮਾ ਨਾਲ ਜੋੜਨ ਦਾ ਕਾਰਜ ਕਰਦੇ ਹਨ । ਗੁਰਬਾਣੀ ਅੰਦਰ ਸਾਧ ਪੁਰਸ਼ ਦੀ ਮਹਿਮਾ ਨੂੰ ਬਿਆਨ ਕਰਦੇ ਹੋਏ ਫੁਰਮਾਇਆ ਗਿਆ ਹੈ :- Read More..
ਕੀ ਕਦੀ ਸਮੁਚਾ ਸੱਚ ਸਾਹਮਣੇ ਆ ਪਾਇਗਾ?Articles 
ਜੂਨ-ਚੌਰਾਸੀ ਦੇ ਘਲੂਘਾਰੇ, ਅਰਥਾਤ ਨੀਲਾ ਤਾਰਾ ਸਾਕੇ ਨੂੰ ਵਾਪਰਿਆਂ ਛੱਬੀ ਵਰ੍ਹੇ ਬੀਤਣ ਨੂੰ ਆ ਰਹੇ ਹਨ। ਪ੍ਰੰਤੂ ਇਸਦੀ ਯਾਦ ਸਿੱਖ-ਦਿਲਾਂ ਦੇ ਵਿੱਚ ਅੱਜ ਵੀ ਕਲ੍ਹ ਦੀ ਘਟਨਾ ਵਾਂਗ ਤਾਜ਼ਾ ਹੈ। ਜਦੋਂ ਵੀ ਜੂਨ ਦਾ ਮਹੀਨਾ ਨੇੜੇ ਆਉਣ ਲਗਦਾ ਹੈ, ਇਸ ਘਲੂਘਾਰੇ ਨੂੰ ਯਾਦ ਕਰ ਉਨ੍ਹਾਂ ਦਾ ਸਾਰਾ ਸ਼ਰੀਰ ਕੰਬ ਉਠਦਾ ਹੈ ਅਤੇ ਉਨ੍ਹਾਂ ਦਾ ਦਿਲ ਲਹੂ ਦੇ ਅਥਰੂ ਰੋਣ ਤੇ ਮਜਬੂਰ ਹੋ ਜਾਂਦਾ ਹੈ। ਇਸ ਘਲੂਘਾਰੇ ਨੂੰ ਹੋਂਦ ਵਿਚ ਲਿਆਉੇਣ ਦੇ ਲਈ ਭਾਰਤੀ ਫੌਜ ਵਲੋਂ ਟੈਂਕਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਪੁਰ ਇਸਤਰ੍ਹਾਂ ਚੜ੍ਹਾਈ ਕੀਤੀ ਗਈ, ਜਿਵੇਂ ਦੇਸ਼ ਵਿਚੋਂ ਕਿਸੇ ਵਿਦੇਸ਼ੀ ਹਮਲਾਵਰ ਨੂੰ ਖਦੇੜਨਾ ਹੋਵੇ। ਅੰਧਾਧੁੰਦ ਗੋਲੀਆਂ ਅਤੇ ਗੋਲੇ ਦਾਗ਼ੇ ਗਏ, ਜਿਨ੍ਹਾਂ ਨੇ ਹਜ਼ਾਰਾਂ ਮਾਸੂਮਾਂ ਅਤੇ ਬੇ-ਗੁਨਾਹਵਾਂ ਨੂੰ ਮੌਤ ਦੀ ਨੀਂਦਰੇ ਸੁਲਾ ਦਿਤਾ। ਸ੍ਰੀ ਹਰਿਮੰਦਿਰ ਸਾਹਿਬ ਦੀਆਂ ਪਵਿਤ੍ਰ ਦੀਵਾਰਾਂ ਗੋਲੀਆਂ ਦੇ ਨਾਲ ਛਾਣਨੀ-ਛਾਣਨੀ ਕਰ ਦਿਤੀਆਂ ਗਈਆਂ। ਜ਼ੁਲਮ ਅਤੇ ਅਨਿਆਇ ਦੇ ਵਿਰੁਧ ਸੰਘਰਸ਼ ਕਰਨ ਦੇ ਪ੍ਰੇਰਨਾ-ਸ੍ਰੋਤ–ਧਰਮ ਅਤੇ ਸ਼ਕਤੀ ਦੀ ਸਾਂਝ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਨੂੰ ਢਾਹ ਢੇਰੀ ਕਰ ਦਿਤਾ ਗਿਆ। ਜਿਸਦੇ ਨਾਲ ਹਰ ਸਿੱਖ ਦਾ ਦਿਲ ਚੀਤਕਾਰ ਕਰ ਉਠਿਆ, ਪਰ ਸੰਸਾਰ ਭਰ ਵਿਚੋਂ ਕਿਸੇ ਨੇ ਵੀ ਨਾ ਤਾਂ ਇਸ ਭਿਆਨਕ ਕਾਂਡ, ਜਿਸਨੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਲੂਹ ਸੁੱਟੀਆਂ ਸਨ, ਪੁਰ ਅਫਸੋਸ ਪ੍ਰਗਟ ਕੀਤਾ ਅਤੇ ਨਾ ਹੀ ਸਿੱਖਾਂ ਪ੍ਰਤੀ ਹਮਦਰਦੀ ਦੇ ਦੋ ਸ਼ਬਦ ਹੀ ਕਹੇ। Read More..
ਖਾਲਸਾ ਰਾਜ ਦੇ 300 ਸਾਲਾ ‘ਫਤਹਿ ਦਿਵਸ’ ‘ਤੇ-ਹਲੇਮੀਂ ਰਾਜ ਦਾ ਉਸਰਈਆ ਬਾਬਾ ਬੰਦਾ ਸਿੰਘ ਬਹਾਦਰArticles
ਡਾ ਰਘਬੀਰ ਸਿੰਘ ਬੈਂਸ
ਸਿੱਖ ਇਤਿਹਾਸ ਸੂਰਮਿਆਂ, ਯੋਧਿਆਂ ਤੇ ਸੂਰਬੀਰਾਂ ਦੀਆਂ ਸ਼ਹਾਦਤਾਂ ਨਾਲ ਲਾਲੋ-ਲਾਲ ਹੋਇਆ ਪਿਆ ਹੈ ਜਿਨ੍ਹਾਂ ਨੇ ਧਰਮ, ਸਿਧਾਂਤ, ਅਸੂਲ ਤੇ ਮਨੁੱਖਤਾ ਦੀ ਇੱਜ਼ਤ-ਆਬਰੂ ਦੀ ਖਾਤਰ ਆਪਣੀਆਂ ਜਾਨਾਂ ਤੱਕ ਵੀ ਕੁਰਬਾਨ ਕਰ ਦਿੱਤੀਆਂ । ਸਿੱਖੀ ਦੀ ਆਨ ਤੇ ਸ਼ਾਨ ਲਈ ਇਨ੍ਹਾਂ ਮਰਜੀਵੜਿਆਂ ਨੂੰ ਚਰਖੜੀਆਂ ਤੇ ਚਾੜ੍ਹਿਆ ਗਿਆ, ਜਿਊਂਦੇ ਜੀ ਉਨ੍ਹਾਂ ਦੀਆਂ ਖੋਪਰੀਆਂ ਉਤਾਰੀਆਂ ਗਈਆਂ, ਬੰਦ ਬੰਦ ਕੱਟੇ ਗਏ, ਆਰਿਆਂ ਨਾਲ ਚੀਰੇ ਗਏ ਤੇ ਮਾਵਾਂ ਦੇ ਮਾਸੂਮ ਬੱਚੇ ਉਨ੍ਹਾਂ ਦੀਆਂ ਗੋਦਾਂ ਵਿੱਚ ਕੋਹੇ ਗਏ ਪਰ ਉਨ੍ਹਾਂ ਸਿੰਘਾਂ ਤੇ ਸਿੰਘਣੀਆਂ ਨੇ ਆਪਣਾ ਧਰਮ ਤੇ ਸਾਹਸ ਨਹੀਂ ਹਾਰਿਆ । ਸਦਾ ਚੜ੍ਹਦੀ ਕਲਾ ਵਿੱਚ ਰਹੇ ਅਤੇ ਵਾਹਿਗੁਰੂ ਪ੍ਰਮੇਸ਼ਵਰ ਦਾ ਸ਼ੁਕਰਾਨਾ ਹੀ ਕਰਦੇ ਰਹੇ ।ਇਸ ਲੰਬੀ ਕਤਾਰ ਵਿੱਚ ਖਾਲਸਾ ਰਾਜ ਦੇ ਪ੍ਰਥਮ ਉਸਰਈਏ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਗੂੜ੍ਹੀ ਸਿਆਹੀ ਵਿੱਚ ਅੰਕਤ ਹੋਇਆ ਮਿਲਦਾ ਹੈ । Read More..
ਮੁਜ਼ਲੂਮਾਂ, ਗਰੀਬਾਂ, ਕਮਜ਼ੋਰਾਂ ਦੇ ਰਾਖੇ ਆਪ ਹੀ ਹੋ ਰਹੇ ਹਨ ਗੁੰਮਰਾਹ-ਸਤਿੰਦਰ ਕੌਰ ਪੰਧੇਰ(ਕੈਲਗਰੀ)Articles 
ਸਾਰਾਂ ਪੰਜਾਬ ਜਾਂਦਾ ਹੈ ਸਾਧ ਬਣਦਾ।
ਹਰ ਨਵਾ ਮੁੰਡਾ ਉਠ ਸਾਧ ਹੈ ਬੱਣਦਾ।
ਮੇਹਨਤ ਕਰਨ ਨੂੰ ਜੀਅ ਨਹੀਂ ਕਰਦਾ।
ਅੱਜ ਕੱਲ ਰੁਜ਼ਗਾਰ ਵੀ ਨਹੀਂ ਲੱਭਦਾ।
ਸਾਧਾਂ ਦੀ ਜੈ-ਜੈ ਕਾਰ ਹੈ ਜੱਗ ਕਰਦਾ।
ਮਜ਼ਦੂਰ ਗੋਲਕਾਂ ਮਾਇਆਂ ਨਾਲ ਭਰਦਾ।
ਸਾਧਾਂ ਨੂੰ ਫੋਰਨ ਦਾ ਵੀਜ਼ਾਂ ਛੇਤੀ ਲੱਗਦਾ।
ਕਨੇਡਾ ਆਂ ਮਾਇਆਂ ਦੀਆਂ ਪੰਡਾਂ ਬੰਨਦਾ।
ਕਮੇਟੀਆਂ ਨੂੰ ਲਾਟਰੀ ਦਾ ਟਿਕਟ ਲੱਗਦਾ।
ਇੱਕ ਬੀਬੀ ਤੋਂ ਦੂਜੀ ਤੀਜੀ ਨੂੰ ਪੱਤਾਂ ਹੈ ਲੱਗਦਾ।
ਨੀ ਕੁੜੀਓ ਸਾਧ ਕਰਨੀ ਵਾਲਾਂ ਬਾਬਾ ਲੱਗਦਾ।
ਹੋਜੋ ਇੱਕਠੀਆਂ ਅੱਧੀ ਰਾਤ ਨੂੰ ਦਿਵਾਨ ਹੈ ਲੱਗਦਾ।
ਪਤੀ ਜੀ ਵਿਚਾਰਾਂ ਮੰਜੇ ਉਤੇ ਹੈ ਪਾਸੇ ਮਾਰਦਾ।
ਸਾਧ ਕਹੇ ਸਿਮਰਨ ਜਿਹੜਾਂ ਅੱਖਾਂ ਬੰਦ ਕਰਦਾ।
ਉਸੇ ਦਾ ਬੀਬੀਓ ਦਸਵਾਂ ਦਿਵਾਰ ਝੱਟ ਹੈ ਖੁੱਲਦਾ।
ਤਪਲੇ ਚੰਮਟੇ ਖੜਕਾਂ ਸਾਧ ਪਖੰਡ ਬੜੇ ਹੈ ਕਰਦਾ।
ਬ੍ਰਹਿਮ ਗਿਆਨੀ ਹੈ, ਭਾਵੇਂ ਤੀਵੀਂਆਂ ਠੱਗਦਾ।
ਸੱਤੀ ਕਹੇ ਝੱਲਕਾਂਰਿਆਂ ਤੋਂ ਅੱਗੇ ਨਹੀ ਦਿਸਦਾ।
ਸਾਧਾਂ ਦੀਆਂ ਚਾਲਾਂ ਕੋਲੋਂ ਸਤਵਿੰਦਰ ਤੂੰ ਬੱਚ ਜਾ।
ਸ੍ਰੀ ਗੁਰੂ ਗ੍ਰੰਥਿ ਕਹੇ, ਜਿਹੜਾਂ ਘਰ-ਬਾਰ ਛੱਡਦਾ।
ਉਹ ਪਖੰਡੀ ਹੈ, ਉਹ ਨਹੀਂ ਮੇਰਾ ਸਿੱਖ ਲੱਗਦਾ।
ਘਰ ਬਹਿ ਕੇ ਜਿਹੜਾਂ ਕਿਰਤ ਕਮਾਈ ਕਰਦਾ।
ਉਸੇ ਦੀ ਗੁਰੂ ਮਾਹਾਰਾਜ ਬਾਂਹ ਲੋਕੋਂ ਫੱੜਦਾ।
ਆਪਣੇ ਅੰਦਰ ਸਾਰੇ ਝਾਤੀ ਮਾਰੀਏ।ਅਸੀਂ ਕਰ ਕੀ ਰਹੇ ਹਾਂ? ਸਾਰੀ ਦਿਹਾੜੀ ਵਿੱਚ ਕੀ ਕੀਤਾ ਹੈ? ਕਿਸੇ ਨੂੰ ਪਾਣੀ ਪਲਾਇਆਂ ਹੈ। ਜਾਂ ਕਾਲੇ ਕਾਂ ਵਾਂਗ ਕਿਸੇ ਦੇ ਹੱਥਾਂ ਉਤੋਂ ਰੋਟੀ ਖੋਹੀ ਹੈ। ਧਰਮ ਤੇ ਲੋਕਾਂ ਤੋਂ ਵੱਖ ਹੋ ਕੇ ਅਸੀਂ ਜੀਅ ਨਹੀਂ ਸਕਦੇ। ਜਦੋ ਲੋਕਾਂ ਤੇ ਰਿਸ਼ਤਿਆਂ ਵੱਲੋ ਬੰਦਾਂ ਕੱਲਾਂ ਰਹਿ ਜਾਂਦਾ ਹੈ। ਫਿਰ ਧਰਮ ਦਾ ਲੜ ਹੋਰ ਘੁੱਟ ਕੇ ਫੜਦਾ ਹੈ। ਕਿਉਂਕਿ ਸਾਨੂੰ ਸਮਾਂ ਗੁਜ਼ਾਰਨ ਲਈ ਕੋਈ ਆਹਰ ਚਾਹੀਦਾ ਹੈ। ਜਿਸ ਦਿਨ ਕੰਮ ਤੋਂ ਛੁੱਟੀ ਹੁੰਦੀ ਹੈ। ਉਸੇ ਦਿਨ ਹੀ ਬਹੁਤੇ ਲੋਕਾਂ ਦਾ, Read More..
ਕਿਧਰ ਗਏ ਸਿਧਾਂਤ, ਜਿਨ੍ਹਾਂ ’ਤੇ ਪਹਿਰਾ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ–ਜਸਵੰਤ ਸਿੰਘ ‘ਅਜੀਤ’Articles 
ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਆਗੂਆਂ ਵਲੋਂ ਇਕ ਪ੍ਰੈਸ ਨੋਟ ਜਾਰੀ ਕਰਕੇ ਲੋਕਾਂ ਨੂੰ ਇਹ ਜਾਣਕਾਰੀ ਦਿਤੀ ਗਈ ਸੀ, ਕਿ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਅਰੰਭ ਹੋਏ ‘ਸਰਹੰਦ ਫ਼ਤਹ ਮਾਰਚ’ ਦੇ ਆਇਆ ਨਗਰ ਮਹਿਰੌਲੀ (ਦਿੱਲੀ) ਬਾਰਡਰ ਤੇ ਪੁਜਣ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਲਾਲ ਕ੍ਰਿਸ਼ਨ ਅਡਵਾਨੀ, ਓਮ ਪ੍ਰਕਾਸ਼ ਚੌਟਾਲਾ, ਮਮਤਾ ਬੈਨਰਜੀ, ਮਾਇਆਵਤੀ, ਸੁਸ਼ਮਾ ਸਵਰਾਜ. ਵਿਜੈ ਕੁਮਾਰ ਮਲ੍ਹੋਤਰਾ ਅਤੇ ਹੋਰ ਰਾਜਸੀ ਪਾਰਟੀਆਂ ਦੇ ਨੇਤਾਗਣ, ਉਸਦਾ ਸੁਆਗਤ ਕਰਨ ਦੇ ਲਈ ਪਹੁੰਚ ਰਹੇ ਹਨ। ਪਰ ਜਦੋਂ ਫ਼ਤਹਿ ਮਾਰਚ ਦਿੱਲੀ ਬਾਰਡਰ ਤੇ ਪੁਜਾ, ਤਾਂ ਆਸ ਦੇ ਵਿਰੁਧ ਐਲਾਨੇ ਗਏ ਕਾਂਗ੍ਰਸ-ਵਿਰੋਧੀ ਦਰਜਨ-ਭਰ ਆਗੂਆਂ ਵਿਚੋਂ ਕੇਵਲ ਓਮ ਪ੍ਰਕਾਸ਼ ਚੌਟਾਲਾ ਤੇ ਵਿਜੈ ਕੁਮਾਰ ਮਲ੍ਹੋਤਰਾ ਹੀ ਦੇ ਹੀ ਦਰਸ਼ਨ ਹੋਏ। ਬਾਕੀ ਕਿਥੇ ਰਹਿ ਗਏ? ਇਸਦਾ ਕੋਈ ਸੰਤੋਸ਼-ਜਨਕ ਜੁਆਬ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਿਸੇ ਵੀ ਮੁੱਖੀ ਵਲੋਂ ਨਹੀਂ ਸੀ ਦਿਤਾ ਜਾ ਸਕਿਆ। ਗ਼ੈਰ-ਐਲਾਨੇ ਗਏ ਅਕਾਲੀ ਆਗੂਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਕਤ੍ਰ ਜਨਰਲ ਤੇ ਰਾਜਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਦਲ ਦੇ ਜਨਰਲ ਸਕਤ੍ਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੌਕੇ ਤੇ ਜ਼ਰੂਰ ਨਜ਼ਰ ਆਏ। Read More..
ਡਾ.ਹਰਮਿੰਦਰ ਸਿੰਘ ਗਿਲ ਵਲੋਂ ਲੋਕਾਂ ਦੀ ਸਿਹਤ ਸਬੰਧੀ ਜਾਗਰਤੀ ਮੁਹਿੰਮArticles 
ਸੈਨਹੌਜੇ- ਹੋਮਿਉਪੈਥਿਕ ਵਾਈਬਜ਼ ਸੰਨੀਵੇਲ ਵੱਲੋਂ ਗੁਰਦੁਆਰਾ ਸਾਹਿਬ ਸੈਨਹੌਜ਼ੇ ਵਿਖੇ ਅਰੰਭ ਕੀਤੀ ਗਈ ਹੈਲਥ ਅਵੇਅਰਨੈਸ ਮੁਹਿੰਮ ਦੌਰਾਨ ਡਾ. ਹਰਮਿੰਦਰ ਸਿੰਘ ਗਿੱਲ ਹੋਮਿਉਪੈਥਿਕ ਕੰਨਸਲਟੈਂਟ ਹੋਰਾਂ ਦੇ ਉਚੇਚੇ ਸੱਦੇ ਤੇ ਫਾਰਮਾਨੈਕਸ ਕੰਪਨੀ ਦੇ ਨਿਊਟਰੀਸ਼ਨਲ ਮਾਹਰਾਂ ਦੀ ਟੀਮ ਨੇ ਤਕਰੀਬਨ ਚਾਰ ਸੌ ਆਦਮੀਆਂ ਤੇ ਔਰਤਾਂ ਦੀ ਐਟੀਂਔਕਸੀਡੈਟਲ ਸੇਹਤ ਦਾ ਮੁਆਇਨਾ ਕੀਤਾ। ਪਹਿਲੀ ਵਾਰ ਕੀਤੀ ਗਈ ਅਜਿਹੀ ਸਟੱਡੀ ਨਾਲ ਜਿੱਥੇ ਲੋਕਾਂ ਨੂੰ ਆਪਣੀ ਸੇਹਤ ਪ੍ਰਤੀ ਜਾਗਰੂਕਤਾ ਕਾਇਮ ਕੀਤੀ ਗਈ ਉਥੇ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਖਾਸ ਕਰ ਪੰਜਾਬੀ ਜਾਂ ਸਿੱਖ ਭਾਈਚਾਰੇ ਦੀ ਸੇਹਤ ਸਬੰਧੀ ਕਈ ਨਵੇਂ ਤੱਥ ਸਾਹਮਣੇ ਆਏ ਹਨ।
ਫਾਰਮਾਨੈਕਸ ਕੰਪਨੀ ਵਲੋਂ ਨਵੇਂ ਬਣਾਏ ਗਏ ਨਵੀਨਤਮ ਟੈਕਨਾਲੋਜੀ ਦੇ ਸਕੈਨਰਾਂ ਦੀ ਮੱਦਦ ਨਾਲ ਹਰਮਿੰਦਰ ਸਿੰਘ ਅਤੇ ਫਾਰਮਾਨੈਕਸ ਕੰਪਨੀ ਦੇ ਨਿਊਟਰੀਸ਼ਨਲ ਮਾਹਰਾਂ ਦੀ ਟੀਮ ਨੂੰ ਮਿਲੇ ਨਤੀਜਿਆਂ ਨੂੰ ਘੌਖਣ ਤੇ ਕੁੱਝ ਹੈਰਾਨੀਜਨਕ ਤੱਤ ਸਾਹਮਣੇ ਆਏ ਹਨ।
ਜਿਹਨਾਂ ਵਿਚ ਇਹ ਸਿਧ ਹੋਇਆ ਕਿ ਸ਼ਾਕਾਹਾਰੀ ਭੋਜਨ ਤੁਹਾਡੀ ਐਂਟੀਔਕਸੀਡੈਂਟਲ ਸੇਹਤ ਨੂੰ ਮਾਸਾਹਾਰੀ ਭੋਜਨ ਦੇ ਮੁੱਕਾਬਲਤਨ ਤੱਕੜ•ਾ ਰੱਖਦਾ ਹੈ, ਔਰਤਾਂ ਆਦਮੀਆਂ ਦੇ ਮੁਕਾਬਲੇ ਸਿਹਤਮੰਦ ਪਾਈਆਂ ਗਈਆਂ।ਨਵੀਂ ਪਨੀਰੀ ਅਤੇ ਛੋਟੀ ਉਮਰ ਦੇ ਬੱਚਿਆਂ ਦਾ ਲੈਵਲ ਕਾਫ਼ੀ ਘੱਟ ਸੀ, ਸ਼ਰਾਬ ਜਾਂ ਤਮਾਕੂ ਦੀ ਕਿਸੇ ਸਮੇਂ ਵਰਤੋਂ ਕਰਨ ਵਾਲਿਆਂ ਦੇ ਸਕੋਰ ਨਸ਼ਾ ਨਾਂ ਕਰਨ ਵਾਲਿਆਂ ਦੇ ਮੁੱਕਾਬਲਤਨ ਕਾਫੀ ਥੱਲੇ ਸਨ, ਘੱਟ ਨੀਂਦ ਵੀ ਤੁਹਾਡੀ ਐਂਟੀਔਕਸੀਡੈਂਟਲ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ।ਸਿਹਤ ਸਬੰਧੀ ਇਸ ਆਪਣੀ ਇਸ ਮੁਹਿੰਮ ਦੌਰਾਨ ਡਾ.ਗਿਲ ਨੇ ਇਸ ਪਤਰਕਾਰ ਨਾਲ ਗਲਬਾਤ ਕਰਦਿਆਂ ਦਸਿਆ ਕਿ ਇਸ ਸਕੈਨਰ ਦੀ ਮੱਦਦ ਨਾਲ ਬਿਨਾਂ ਕੋਈ ਖੂਨ ਲਿਆਂ ਸਿਰਫ਼ ਇੱਕ ਘੱਟ ਤਾਪਮਾਨ ਵਾਲੇ ਨੀਲੇ ਲੇਜ਼ਰ ਅੱਗੇ ਰੱਖ ਕੇ ਹੱਥ ਦੀ ਹਥੇਲੀ ਤੋਂ ਇੱਕ ਮਿੰਟ ਦੇ ਸਮੇਂ ਵਿੱਚ ਚਮੜ•ੀ ਦਾ ਕੈਰੋਟਿਨੋਇਡ ਸਕੋਰ ਲਿਆ ਜਾ ਸਕਦਾ ਹੈ। ਇਹ ਅੰਕੜ•ਾ ਤੁਹਾਡੀ ਬੀਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਜਾਂ ਐਂਟੀਔਕਸੀਡੈਂਟਲ ਸੇਹਤ ਦਾ ਮਾਪਦੰਡ ਹੈ। ਆਪਣੇ ਰੋਜ਼ ਦੇ ਖਾਣ ਪੀਣ ਦੇ ਅਚਾਰ ਵਿੱਚ ਫ਼ਲ ਸਬਜ਼ੀਆਂ ਦੀ ਮਾਤਰਾ ਵੱਧਾ ਕੇ ਇਹ ਸ਼ਕਤੀ ਵਧਾਈ ਜਾ ਸਕਦੀ ਹੈ। ਭਾਰ ਕੱਦ ਮੁੱਤਾਬਿਕ ਰੱਖਣ ਅਤੇ ਮਾਸ ਪੇਸ਼ੀਆਂ ਤੇ ਚਰਬੀ ਦਾ ਅੱਨੁਪਾਤ ਠੀਕ ਰੱਖਣਾ ਵੀ ਐਂਟੀਔਕਸੀਡੈਂਟਲ ਸਿਹਤ ਲਈ ਜਿਆਦਾ ਲਾਹੇਵੰਦ ਹੈ। ਦਿਨ ਵਿੱਚ ਪਾਣੀ ਦੇ 7-8 ਗਲਾਸ ਪੀਣੇ ਸਿਹਤ ਲਈ ਲਾਹੇਵੰਦ ਹਨ।ਡਾ ਗਿਲ ਨੇ ਦਸਿਆ ਕਿ ਪਾਣੀ ਆਪਣੀ ਚੱਮੜ•ੀ ਦੀ ਚੱਮਕ ਦੱਮਕ ਕਾਇਮ ਰੱਖਣ ਦੇ ਨਾਲ ਨਾਲ ਸਰੀਰ ਅੰਦਰਲੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਬਹੁਤ ਸਹਾਈ ਹੁੰਦਾ ਹੈ। ਸਰੀਰ ਵਿਚੱਲੇ ਸੈਲਾਂ ਦੀ ਮੁਰੰਮਤ ਲਈ ਨੀਂਦ ਵੀ ਖੁਰਾਕੀ ਤੱਤਾਂ ਜਿੰਨੀ ਹੀ ਮਹੱਤਵ ਪੂਰਨ ਹੈ। ਉਹਨਾਂ ਦਸਿਆ ਕਿ ਉਪਰ ਦੱਸੀਆਂ ਸਾਵਧਾਨੀਆਂ ਵਰਤ ਕੇ ਆਪਣੀ ਐਂਟੀਔਕਸੀਡੈਂਟਲ ਸਿਹਤ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਪਰ ਜ਼ਿਆਦਾ ਵਿਗੜ•ੀਆਂ ਸਥਿੱਤੀਆਂ ਵਿੱਚ ਬਾਹਰੀ ਸਪਲੀਮੈਂਟਸ ਜਾਂ ਵਿਟਾਮਿਨਾਂ ਦੀ ਵਰਤੋਂ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਸਹਾਈ ਹੁੰਦੀ ਹੈ। ਪਰ ਨਾਲ ਨਾਲ ਇਹ ਜਾਨਣਾ ਵੀ ਅਤੀ ਜ਼ਰੂਰੀ ਹੈ ਕਿ ਕੀ ਤੁਹਾਡੇ ਦੁਆਰਾ ਵਰਤੋਂ ਵਿੱਚਲੇ ਸਪਲੀਮੈਂਟਸ ਜਾਂ ਵਿਟਾਮਿਨ ਕੰਮ ਵੀ ਕਰ ਰਹੇ ਹਨ ਜਾਂ ਨਹੀਂ?
ਡਾ ਗਿਲ ਨੇ ਦਸਿਆ ਕਿ ਉਹ ਹੋਮਿਉਪੈਥਿਕ ਇਲਾਜ ਦੇ ਨਾਲ ਨਾਲ ਇਸ ਨਵੀਨਤਮ ਤਕਨਾਲੋਜੀ ਵਾਲੇ ਸਕੈਨਰ ਨਾਲ ਆਪਣੇ ਦਫ਼ਤਰ ਵਿੱਚ ਮਰੀਜਾਂ ਦੀ
ਐਂਟੀਔਕਸੀਡੈਂਟਲ ਸੇਹਤ ਦਾ ਮੁਆਇਨਾ ਬਿੱਲਕੁਲ ਫ਼ਰੀ ਕਰਦੇ ਹਨ। ਇਹਨਾਂ ਨਾਲ ਸਿਹਤ ਸਬੰਧੀ ਮੁੱਢਲਾ ਮਸ਼ਵਰਾ ਵੀ ਫੋਨ ਤੇ ਕੀਤਾ ਜਾ ਸਕਦਾ ਹੈ।
ਹੋਮਿਉਪੈਥਿਕ ਇਲਾਜ ਹੀ ਇਕ ਅਜਿਹਾ ਇਲਾਜ ਹੈ ਜਿਸ ਰਾਹੀਂ ਤੁਸੀਂ ਕੁਦਰਤੀ ਤਰੀਕੇ ਨਾਲ ਪੁਰਾਣੀਆਂ ਅਤੇ ਨਵੀਆਂ ਬੀਮਾਰੀਆਂ ਤੋਂ ਛੁੱਟਕਾਰਾ ਸਕਦੇ ਹੋ। ਹੋਮਿਉਪੈਥੀ ਬਦਲਵੇਂ ਇਲਾਜ ਦੀ ਇੱਕ ਅਜਿਹੀ ਪ੍ਰਣਾਲੀ ਹੈ ਜਿਹੜੀ ਪਿਛਲੇ ਦੋ ਸੌ ਸਾਲਾਂ ਤੋ ਵੀ ਪੁਰਾਣੀ ਹੈ ਅਤੇ ਅਜੋਕੇ ਸਮੇਂ ਵਿਚ ਵੀ ਜਿਥੇ ਦੂਸਰੀਆਂ ਪ੍ਰਣਾਲੀਆਂ ਦੇ ਮੁਕਾਬਲੇ ਕਾਰਗਰ ਸਿਧ ਹੋ ਰਹੀ ਹੈ। ਹੋਮਿਉਪੈਥਿਕ ਦੁਆਈਆਂ ਬੀਮਾਰੀ ਨੂੰ ਜੜੋਂ ਕਢਦੀਆਂ ਹਨ ਅਤੇ ਇਹਨਾਂ ਦਾ ਸਰੀਰ ਉਪਰ ਕੋਈ ਸਾਈਡ ਈਫ਼ੈਕਟ ਵੀ ਨਹੀਂ ਹੁੰਦਾ।ਇਕ ਸਵਾਲ ਦੇ ਜਵਾਬ ਵਿਚ ਡਾ.ਗਿਲ ਨੇ ਦਸਿਆ ਕਿ ਉਹਨਾਂ ਨੂੰ ਹੋਮਿਉਪੈਥੀ ਵਿਚ 15 ਸਾਲ ਤੋ ਵੀ ਵਧ ਤਜੱਰਬਾ ਹੈ ਅਤੇ ਉਹ ਪੰਜਾਬ ਸਰਕਾਰ ਦੇ ਹੋਮਿਉਪੈਥਿਕ ਵਿਭਾਗ ਵਿੱਚ ਬਤੌਰ ਹੋਮਿਉਪੈਥਿਕ ਮੈਡੀਕਲ ਆਫੀਸਰ ਕਈ ਸਾਲ ਕੰਮ ਕਰ ਚੁੱਕੇ ਹਨ।ਉਹਨਾਂ ਦਸਿਆ ਕਿ ਉਹ ਹਫਤੇ ਦੇ ਛੇ ਦਿਨ ਮਰੀਜਾਂ ਦੀ ਸੇਵਾ ਵਿਚ ਸੋਮਵਾਰ ਤੋ ਸ਼ਨੀਵਾਰ ਤਕ 10 ਤੋ 6 ਵਜੇ ਤਕ ਖੁਲੇ ਰਹਿੰਦੇ ਹਨ।ਤੇ ਉਹਨਾਂ ਨਾਲ ਫੋਨ ਨੰਬਰ 408-737-7100 ਤੇ ਕਿਸੇ ਵੀ ਵੇਲੇ ਸੰਪਰਕ ਕੀਤਾ ਜਾ ਸਕਦਾ ਹੈ।
|