ਜਸਵੰਤ ਸਿੰਘ ‘ਅਜੀਤ’
ਇਕ ਸਮਾਂ ਸੀ, ਜਦੋਂ ਪੰਜਾਬ ਵਿਚ ਆਰੀਆ ਸਮਾਜ ਨੇ ਆਪਣੇ ਪੈਰ ਫੈਲਾਣੇ ਸ਼ੁਰੂ ਕੀਤੇ ਤਾਂ ਸਭ ਤੋਂ ਪਹਿਲਾਂ ਉਸਦੇ ਮੁਖੀਆਂ ਨੇ ਸਿੱਖਾਂ ਨੂੰ ਆਪਣੇ ਵਿਚ ਜਜ਼ਬ ਕਰਨ ਦੀ ਨੀਤੀ ਨੂੰ ਅਮਲ ਵਿਚ ਲਿਆਉਣ ਦਾ ਫੈਸਲਾ ਕਰ ਲਿਆ। ਇਸਦਾ ਕਾਰਣ ਇਹ ਸੀ ਕਿ ਉਹ ਸਮਝਦੇ ਸਨ ਕਿ ਜਿਵੇਂ ਉਨ੍ਹਾਂ ਦਾ ਮੂਰਤੀ ਪੂਜਾ ਵਿਚ ਵਿਸ਼ਵਾਸ ਨਹੀਂ, ਉਸੇ ਤਰ੍ਹਾਂ ਸਿਖ ਧਰਮ ਵਿਚ ਵੀ ਮੂਰਤੀ ਪੂਜਾ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ਇਸ ਕਰਕੇ ਸਿੱਖ ਬਹੁਤ ਜਲਦੀ ਹੀ ਉਨ੍ਹਾਂ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦੇ ਨਾਲ ਜੁੜ ਜਾਣਗੇ। ਜੇ ਸਿੱਖ ਉਨ੍ਹਾਂ ਦੇ ਨਾਲ ਆ ਜਾਣ ਤਾਂ ਪੂਰੇ ਪੰਜਾਬ ਵਿਚ ਉਨ੍ਹਾਂ ਨੂੰ ਆਪਣੇ ਪੈਰ ਫੈਲਾਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਇਗੀ।
ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਆਪਣੇ ਪ੍ਰਚਾਰ ਦੇ ਘੇਰੇ ਵਿਚ ਲਿਆਂਦਾ ਤੇ ਉਨ੍ਹਾਂ ਦੇ ਸਾਹਮਣੇ ਸਿੱਖ ਇਤਿਹਾਸ ਨੂੰ ਇਸਤਰ੍ਹਾਂ ਤੋੜ-ਮਰੋੜ ਕੇ ਪੇਸ਼ ਕਰਨਾ ਸ਼ੁਰੂ ਕੀਤਾ, ਜਿਸ ਨਾਲ ਉਨ੍ਹਾਂ ਵਿਚ ਇਹ ਭਰਮ ਪੈਦਾ ਹੋ ਜਾਏ ਕਿ ਸਿੱਖ ਧਰਮ ਕੋਈ ਅੱਡਰਾ ਜਾਂ ਸੁਤੰਤਰ ਧਰਮ ਨਹੀਂ ਹੈ, ਸਗੋਂ ਵਿਸ਼ਾਲ ਹਿੰਦੂ ਧਰਮ ਦਾ ਹੀ ਇਕ ਹਿਸਾ ਹੈ ਅਤੇ ਸਿੱਖ, ਹਿੰਦੂਆਂ ਦਾ ਹੀ ਇਕ ਕੇਸਾਧਾਰੀ ਤੇ ਸ਼ਸਤ੍ਰਧਾਰੀ ਅੰਗ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਹਿੰਦੂਆਂ ਦੀ ਰਖਿਆ ਦੇ ਲਈ ਸ਼ਸਤ੍ਰਧਾਰੀ ਦੇ ਰੂਪ ਵਿਚ ਤਿਆਰ ਕੀਤਾ ਸੀ। ਮੁਸਲਮਾਣ ਤਾਂ ਸਿੱਖਾਂ ਦੇ ਕਟੜ ਦੁਸ਼ਮਣ ਹਨ। ਜਿਨ੍ਹਾਂ ਨੇ ਨਾ ਕੇਵਲ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਤੇ ਸਾਹਿਬਜ਼ਾਦਿਆਂ ਨੂੰ ਹੀ ਸ਼ਹੀਦ ਕੀਤਾ, ਸਗੋਂ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਵਿਚ ਵੀ ਕੋਈ ਕਸਰ ਨਹੀਂ ਸੀ ਛਡੀ। ਆਰੀਆ ਸਮਾਜੀਆਂ ਨੇ ਸਿੱਖ ਨੌਜਵਾਨਾਂ ਨੂੰ ਭਰਮਾਉਣ ਲਈ, ਉਨ੍ਹਾਂ ਨੂੰ ਇਥੋਂ ਤਕ ਅਹਿਸਾਸ ਕਰਾਉਣਾ ਸ਼ੁਰੂ ਕਰ ਦਿਤਾ ਕਿ ਹੁਣ ਜਦ ਕਿ ਹਿੰਦੂਆਂ ਨੂੰ ਕੋਈ ਖਤਰਾ ਨਹੀਂ ਹੈ, ਕੇਸਾਧਾਰੀ ਤੇ ਸ਼ਸਤ੍ਰਧਾਰੀ ਬਣੇ ਰਹਿਣਾ ਕੋਈ ਜ਼ਰੂਰੀ ਨਹੀਂ ਰਹਿ ਗਿਆ ਹੋਇਆ।
(more…)
ਲੋਕਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦਾ ਇੱਕ ਕਰੋੜ ਦਾ ਫਾਇਦਾ ਹੋਇਆ
ਮੇਲਕ ਕੰਗਾ(ਮੋਗਾ), 20 (ਸੁਖਦੀਪ ਸਚਦੇਵਾ ਸ਼ਾਹਕੋਟ) ਸੰਸਾਰ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ––– ਪ੍ਰੇਰਨਾ ਸਦਕਾ ਮੋਗੇ ਜ਼ਿਲੇ ਦੇ ਸਤਲੁਜ ਦਰਿਆ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੇ ਸਾਢੇ ਛੇ ਕਿਲੋਮੀਟਰ ਲੰਬੇ ਧੁੱਸੀ ਬੰਨ੍ਹ ਨੂੰ ਦੋ ਮਹੀਨਿਆਂ ਦੇ ਰਿਕਾਰਡ ਸਮੇਂ ‘ਚ ਮਜਬੂਤ ਕਰ ਦਿੱਤਾ । ਲੋਕਾਂ ਦੇ ਸਹਿਯੋਗ ਨਾਲ ਮੁਕੰਮਲ ਕੀਤੇ ਬੰਨ੍ਹ ਦੁਆਲੇ ਦੋਵੇਂ ਪਾਸੀਂ ਲਗਭਗ ਦਸ ਹਜ਼ਾਰ ਬੂਟੇ ਲਗਾਏ ਜਾਣ ਦੀ ਮੁਹਿੰਮ ਵੀ ਸੰਤ ਸੀਚੇਵਾਲ ਨੇ ਸ਼ੁਰੂ ਕੀਤੀ ।
ਸੰਘੇੜਾ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਤੇ ਲੋਕਾਂ ਦੁਆਰਾ ਮਜ਼ਬੂਤ ਕੀਤਾ ਗਿਆ ਬੰਨ੍ਹ ਸੂਬੇ ਦੇ ਦੂਜੇ ਲੋਕਾਂ ਲਈ ਇੱਕ ਰੋਲ ਮਾਡਲ ਬਣ ਗਿਆ ਹੈ । ਜ਼ਿਕਰਯੋਗ ਹੈ ਕਿ 21 ਜੁਲਾਈ 2009 ਨੂੰ ਸੰਤ ਸੀਚੇਵਾਲ ਨੇ ਲਲਿਹੈਂਦੀ ਪਿੰਡ ਵਿੱਚ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਧੁੱਸੀ ਬੰਨ੍ਹ ‘ਚ ਪਏ ਪਾੜ ਨੂੰ ਪੂਰਨ ਲਈ ਆਪ ਅੱਗੇ ਆਉਣ ਤਾਂ ਜੋ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ – ਪਹਿਲਾਂ ਬੰਨ੍ਹ ਬਣਾ ਕੇ ਫਸਲਾਂ ਦੇ ਨੁਕਸਾਨ ਨੂੰ ਬਚਾਇਆ ਜਾ ਸਕੇ ।
ਦਿਲਚਸਪ ਗੱਲ ਇਹ ਹੈ ਕਿ ਜ਼ਿਲੇ ਦੇ ਸਿੰਚਾਈ ਤੇ ਡਰੇਨਜ਼ ਵਿਭਾਗ ਨੂੰ ਇਸ ਪੰਜ ਕਿਲੋਮੀਟਰ ਲੰਬੇ ਬੰਨ੍ਹ ਨੂੰ ਮਜਬੂਤ ਕਰਨ ਅਤੇ ਪਾੜ ਨੂੰ ਪੂਰਨ ਲਈ ਇੱਕ ਕਰੋੜ 17 ਲੱਖ ਦੇ ਕਰੀਬ ਮੋਟਾ ਬਜ਼ਟ ਬਣਾਇਆ ਸੀ । ਪਰ ਲੋਕਾਂ ਦੀ ਮਦਦ ਨਾਲ ਇਹ ਕੰਮ 34
(more…)
ਸ਼ਿਮਲਾ ਵਿਚ ਪੰਜ ਸਿਤਾਰਾ ਹੋਟਲਾਂ ਵਿਚ ਹੋਏ ਅਕਾਲੀ ਦਲ ਵਿਕਾਸ ਸਮੇਲੰਨ ਨੂੰ ਦੇਖਦਿਆਂ ਇੱਕ ਸਵਾਲ ਮੰਨ ਵਿਚ ਉੱਠਦਾ ਹੈ ਕਿ ਪੰਥ ਦੀ ਸਿਰਮੌਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਹੋ ਗਿਆ? ਕੀ ਇਹ ਉਹੀ ਅਕਾਲੀ ਦਲ ਹੈ ਜੋ ਹੇਠਲੇ ਪੱਧਰ ਤੇ ਆਮ ਲੋਕਾਂ ਚ ਵਿਚਰਿਆ ਕਰਦਾ ਸੀ। ਅੱਜ ਇਸ ਨੂੰ ਕੀ ਹੋਇਆ ਹੈ, ਜਿਸ ਨੇ ਪੰਜ ਤਾਰਾ ਹੋਟਲਾਂ ਵੱਲ ਨੂੰ ਰੁਖ ਕਰ ਲਿਆ। ਇੱਕ ਹੋਰ ਸਵਾਲ ਨਾਲ ਹੀ ਉਠਦਾ ਹੈ ਕਿ ਪੰਜਾਬ ਦੇ ਮਸਲਿਆਂ ਦੀ ਚਿੰਤਾ ਗੁਆਂਢੀ ਰਾਜ ਵਿਚ ਜਾ ਕੇ ਕਰਨਾ, ਉਹ ਵੀ ਪੰਜ ਤਾਰਾ ਹੋਟਲਾਂ ਚ ਕਿੰਨਾ ਕੁ ਜਾਇਜ਼ ਹੈ? ਅਜਿਹੇ ਕਈ ਪ੍ਰਸ਼ਨ ਮੰਨ ਵਿੱਚ ਉਠੱਦੇ ਹਨ। ਜਾਂ ਫਿਰ ਇਸ ਪ੍ਰਸ਼ਨ ਦਾ ਜਵਾਬ ਵੀ ਖੁਦ ਹੀ ਕੁਝ ਇਸ ਤਰ੍ਹਾਂ ਹੀ ਦੇਣਾ ਪੈਂਦਾ ਹੈ ਕਿ ਅੱਜ ਦੀ ਦੁਨੀਆ ਚੰਦ ਤੇ ਪਹੁੰਚ ਗਈ ਹੈ ਤੇ ਮੰਗਲ ਗ੍ਰਹਿ ਤੇ ਪਹੁੰਚਣ ਦੀ ਕੋਸ਼ਿਸ਼ ਵਿਚ ਹੈ ਤੇ ਕੀ ਸਾਡਾ ਸ਼੍ਰੋਮਣੀ ਅਕਾਲੀ ਦਲ ਆਧੁਨਿਕ ਯੁੱਗ ਵਿਚ ਗੁਰਦੁਆਰਿਆਂ ਤੱਕ ਹੀ ਸੀਮਤ ਰਹੇਗਾ। ਇਸ ਜਵਾਬ ਨਾਲ ਮੰਨ ਨੂੰ ਤਸੱਲੀ ਤਾਂ ਨਹੀਂ ਹੁੰਦੀ ਪਰ ਹਾਲ ਹੀ ਵਿਚ ਸ਼ਿਮਲਾ ਵਿਖੇ ਅਕਾਲੀ ਦਲ ਵੱਲੋਂ ਕੀਤੇ ਗਏ ਦੋ ਦਿਨਾਂ ਦੇ ਵਿਚਾਰ ਸੰਮੇਲਨ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਪਾਸੇ ਉਹ ਮਹਿਲਾਂ ਚ ਰਹਿਣ ਵਾਲੀ ਕਾਂਗਰਸ ਪਾਰਟੀ ਦੇਸ਼ ਦੇ ਹਾਲਾਤ ਦੇ ਮੱਦੇਨਜ਼ਰ ਖਰਚੇ ਘਟਾਉਣ ਲਈ ਆਪਣੇ ਮੰਤਰੀਆਂ ਨੂੰ ਪੰਜ ਤਾਰਾ ਹੋਟਲਾਂ ਚੋਂ ਕੱਢ ਕੇ ਆਪਣੇ ਘਰ ਚ ਰਹਿਣ ਲਈ ਕਹਿ ਰਹੀ ਹੈ ਤੇ ਕਾਂਗਰਸ ਦਾ ਉੱਭਰਦਾ ਸਿਤਾਰਾ ਰਾਹੁਲ ਗਾਂਧੀ ਮਹਿਲਾਂ ਚੋਂ ਨਿਕਲਕੇ ਝੌਂਪੜੀਆਂ ਚ ਜਾ ਕੇ ਗਰੀਬਾਂ ਚ ਵਿਚਰ ਰਿਹਾ ਹੈ ਤੇ ਦੂਜੇ ਪਾਸੇ ਕਿਸਾਨੀ ਭਾਈਚਾਰੇ ਨਾਲ ਜੁੜਿਆ ਅਕਾਲੀ ਦਲ ਪੰਜ ਸਿਤਾਰਾ ਹੋਟਲਾਂ ਵੱਲ ਨੂੰ ਰੁਖ ਕਰ ਰਿਹਾ ਹੈ। ਜਿੱਥੇ ਕਾਂਗਰਸ ਦੇ ਕਈ ਨੇਤਾ ਇਕੋਨਮੀ ਕਲਾਸ ਵਿੱਚ ਸਫਰ ਕ
(more…)
ਜਗਰਾਉਂ, 20 ਸਤੰਬਰ (ਸੁਖਦੇਵ ਗਰਗ) : ਗਊ ਬਚਾਓ, ਦੇਸ਼ ਬਚਾਓ ਦੀ ਮੁਹਿੰਮ ਹੇਠ ਵਿਸ਼ਵ ਮੰਗਲ ਗਊ ਗ੍ਰਾਮ ਯਾਤਰਾ 30 ਸਤੰਬਰ ਤੋਂ 17 ਜਨਵਰੀ ਤੱਕ ਦੇਸ਼ ’ਚ 20 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਅਤੇ ਇਸ ਯਾਤਰਾ ਵਿੱਚ ਪੂਰੇ ਦੇਸ਼ ’ਚੋਂ 50 ਕਰੋੜ ਲੋਕਾਂ ਦੇ ਹਸਤਾਖਰ ਕਰਵਾਏ ਜਾਣਗੇ ਤਾਂ ਕਿ ਇਹ ਹਸਤਾਖਰ ਭਾਰਤ ਦੇ ਰਾਸ਼ਟਰਪਤੀ ਨੂੰ ਦਿੱਤੇ ਜਾ ਸਕਣ ਇਸ ਮੁਹਿੰਮ ਤਹਿਤ ਅੱਜ ਜਗਰਾਉਂ ਤੋਂ ਇਕ ਗ੍ਰਾਮ ਗਾਊ ਯਾਤਰਾ ਸ਼ੁਰੂ ਕੀਤੀ ਗਈ ਜਿਸ ਨੂੰ ਲਾਲਾ ਮਦਨ ਲਾਲ ਬਾਂਸਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਗਊ ਯਾਤਰਾ ਅੱਜ ਜਗਰਾਉਂ ਤੋਂ ਸ਼ੁਰੂ ਹੋਈ ਜਿਹੜੀ ਬਤੋਲਵਾਲਾ, ਸਵੱਦੀ, ਰਾਮਗੜ• ਭੁੱਲਰ, ਤੱਪੜ, ਲੀਲਾ, ਬੰਗਸੀਪੁਰਾ, ਸਦਰ ਪੁਰਾ, ਸਿਧਵਾਂ ਬੇਟ, ਸਲੇਮਪੁਰਾ ਪਿੰਡ ਗਈ ਜਿੱਥੇ ਜਾ ਕੇ ਲੋਕਾਂ ਨੂੰ ਗਊ ਦੀ ਮਹੱਤਤਾ ਅਤੇ ਵਿਸ਼ਵ ਮੰਗਲ ਗਾਊ ਗ੍ਰਾਮ ਯਾਤਰਾ ਦੇ ਪ੍ਰੋਗਰਾਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਯਾਤਰਾ ਦਾ ਕੰਟਰੋਲ ਕਰ ਰਹੇ ਜਗਰਾਉਂ ਤਹਿਸੀਲ ਦੇ ਇੰਚਾਰਜ ਰਵਿੰਦਰ ਸਿੰਘ ਵਰਮਾ ਅਤੇ ਜਗਰਾਉਂ ਸ਼ਹਿਰ ਦੇ ਪ੍ਰਧਾਨ ਜਗਦੀਸ਼ ਓਹਰੀ ਨੇ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਜਿਹੜਾ ਹਸਤਾਖਰਾਂ ਵਾਲਾ
(more…)
ਜਗਰਾਉਂ, 20 ਸਤੰਬਰ (ਸੁਖਦੇਵ ਗਰਗ) : ਜਗਰਾਉਂ ਦੀ ਪੁਰਾਣੀ ਦਾਣਾ ਮੰਡੀ ’ਚ ਸ਼ਨੀਵਾਰ ਦੀ ਰਾਤ ਨੂੰ ਸ੍ਰੀ ਕ੍ਰਿਸ਼ਨਾ ਕਲੱਬ ਦੇ ਨੌਜਵਾਨਾਂ ਵੱਲੋਂ 6ਵਾਂ ਵਾਰਸ਼ਿਕ ਜਗਰਾਤਾ ਬੜੀ ਸਰਧਾ ਤੇ ਧੂਮ ਧਾਮ ਨਾਲ ਕਰਵਾਇਆ ਗਿਆ। ਜਗਰਾਤੇ ਵਿੱਚ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ’ਚੋਂ ਲਿਆਂਦੀ ਪਵਿੱਤਰ ਜੋਤ ਨੂੰ ਬੈੱਡ ਵਾਜਿਆ ਨਾਲ ਪੁਰਾਣੀ ਦਾਣਾ ਮੰਡੀ ਦੇ ਮੰਦਿਰ ’ਚੋਂ ਜਗਰਾਤੇ ਵਾਲੀ ਜਗ•ਾ ਸੁੰਦਰ ਬਣੇ ਭਵਨ ਵਿੱਚ ਲਿਆਂਦਾ ਗਿਆ ਜਿੱਥੇ ਸਤੀਸ਼ ਗਰਗ ਦੇ ਪਰਿਵਾਰ ਵੱਲੋਂ ਪੂਜਾ ਕਰਵਾਉਣ ਦੀ ਅਹਿਮ ਰਸਮ ਅਦਾ ਕੀਤੀ ਗਈ। ਮਹਾਂਮਾਈ ਦੀ ਅਪਾਰ ਕ੍ਰਿਪਾ ਨਾਲ ਆਯੋਜਿਤ ਇਸ ਵਿਸ਼ਾਲ ਜਗਰਾਤੇ ’ਚ ਬਤੌਰ ਮੁੱਖ ਮਹਿਮਾਨ ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਧਾਇਕ ਗੁਰਦੀਪ ਸਿੰਘ ਭੈਣੀ, ਵਿਧਾਇਕ ਈਸ਼ਰ ਸਿੰਘ ਮੇਹਰਬਾਨ ਅਤੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਘੂੜਾ ਨੇ ਸ਼ਿਰਕਤ ਕੀਤੀ। ਜਗਰਾਤੇ ਵਿੱਚ ਮਹਾਂਮਾਈ ਦੀ ਭੇਟਾਂ ਦਾ ਆਰੰਭ ਸੋਨੂੰ ਖੁੱਲਰ ਨੇ ਗਣੇਸ਼ ਵੰਦਨਾ ਨਾਲ ਕੀਤਾ ਉਸ ਤੋਂ ਉਨਾਂ ਨੇ ਨਾਨ ਸਟਾਪ ਭੇਟਾਂ ਦਾ ਗੁਣਗਾਨ ਕਰਦਿਆਂ ਹਾਜ਼ਰੀਆਂ ਕਬੂਲ ਕਰੋ, ਮੰਗਲਾ ਚਰਨ, ਏਸਾ ਘਰ ਦੇ ਜਿਸ ਵਿੱਚ ਤੁਮਾਰਾ ਮੰਦਰ ਹੋ, ਰੰਗ ਬਰਸੇ ਦਰਬਾਰ
(more…)
ਜਗਰਾਉਂ, 20 ਸਤੰਬਰ (ਸੁਖਦੇਵ ਗਰਗ) : ਪ੍ਰਮਾਤਮਾ ਇੱਕ ਅਤੇ ਸਰਬ ਸ਼ਕਤੀਮਾਨ ਹੈ। ਜੋ ਇਨਸਾਨ ਪ੍ਰਮਾਤਮਾ ਨੂੰ ਪਾ ਲੈਂਦਾ ਹੈ ਉਸਦਾ ਸੰਸਾਰਿਕ ਜੀਵਾਂ ਤੋਂ ਮੋਹ ਭੰਗ ਹੋ ਜਾਂਦਾ ਹੈ ਅਤੇ ਉਸਨੂੰ ਹਰ ਚੰਗੇ ਮਾੜੇ ਕੰਮ ਦੀ ਪਹਿਚਾਣ ਇੱਕ ਜੌਹਰੀ ਵਾਂਗ ਹੋ ਜਾਂਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸੰਤ ਆਸ਼ਰਮ ਜਗਰਾਉਂ ਲੋਪੋ ਸੰਪਰਦਾਇ ਦੇ ਮੌਜੂਦਾ ਮਹਾਂਪੁਰਸ਼ ਸੰਤ ਜਗਜੀਤ ਸਿੰਘ ਲੋਪੋ ਨੇ ਸੁਆਮੀ ਦਰਬਾਰਾ ਸਿੰਘ ਅਤੇ ਸੁਆਮੀ ਜੋਰਾ ਸਿੰਘ ਜੀ ਯਾਦ ਵਿਚ ਪਿੰਡ ਮਲਕ ਤੇ ਰਾਮਗੜ• ਭੁੱਲਰ ਦੀਆਂ ਸੰਗਤਾਂ ਵੱਲੋਂ ਰਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਸੰਗਤਾਂ
(more…)
ਗੜ੍ਹਸ਼ੰਕਰ, 19 ਸਤੰਬਰ (ਰਮਨਦੀਪ ਸਿੰਘ ਅਰੋੜਾ)-ਪਿੰਡ ਗੱਜਰ ਵਿਖੇ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਵਿਛਾਉਣ ਦੇ ਕੰਮ ਦਾ ਚੌਧਰੀ ਨੰ ਲਾਲ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ ਨੇ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਹਲਕਾ ਇੰਚਾਰਜ ਗੜ੍ਹਸ਼ੰਕਰ ਸ੍ਰੀ ਮਹਿੰਦਰ ਪਾਲ ਮਾਨ, ਸ੍ਰੀ ਅਵਤਾਰ ਸਿੰਘ , ਚੌਧਰੀ ਬਲਦੇਵ ਰਾਜ ਖੇਪੜ, ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਬਾਦਲ, ਡਾ. ਕਰਮਜੀਤ ਹਸਤੀਰ ਆਦਿ ਹਾਜ਼ਰ ਸਨ। ਇਸ ਮੌਕੇ ਸਰਪੰਚ ਸੁਦੇਸ਼ ,ਭਜਨ ਲਾਲ, ਜੁਗਿੰਦਰ ਸਿੰਘ ਸਾਬਕਾ ਸਰਪੰਚ, ਸਰਪੰਚ ਸੋਨੀ, ਜੇਜੋਂ, ਦਿਲਬਾਗ ਸਿੰਘ ਸਰਪੰਚ, ਸਤਨਾਮ ਸਿੰਘ, ਮੈਂਬਰ ਬਲਾਕ ਸੰਮਤੀ ਮਾਹਿਲਪੁਰ, ਚੌਧਰੀ ਕਰਮ ਚੰਦ, ਸਤੀਸ਼ ਪੀਟਾ , ਪ੍ਰੋ. ਉਪਿੰਦਰਜੀਤ ਸਿੰਘ ਤੇ ਡਾ. ਜੁਗਿੰਦਰ ਸਿੰਘ ਪ੍ਰਭਾਕਰ ਆਦਿ ਨੇ ਚੌਧਰੀ ਨੰਦ ਲਾਲ ਦਾ ਧੰਨਵਾਦ ਕੀਤਾ।
ਗੜ੍ਹਸ਼ੰਕਰ, 19 ਸਤੰਬਰ (ਰਮਨਦੀਪ ਸਿੰਘ ਅਰੋੜਾ)-ਉਪ- ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪੰਜਾਬ ਦਿਨੋਂ ਦਿਨ ਤਰੱਕੀ ਵੱਲ ਵੱਧ ਰਿਹਾ ਹੈ ਤੇ ਆਉਣ ਵਾਲੇ ਸਮੇਂ ਪੰਜਾਬ ਵਿਕਾਸ ਪੱਖੋਂ ਮੋਹਰੀ ਸੂਬਾ ਬਣ ਜਾਵੇਗਾ। ਇਨ੍ਹਾਂ ਵਿਚਾਰ ਦਾ ਪ੍ਰਗਟਾਵਾ ਸਾਬਕਾ ਮੰਤਰੀ ਤੇ ਵਿਧਾਇਕ ਮਾਹਿਲਪੁਰ ਸ: ਸੋਹਣ ਸਿੰਘ ਠੰਡਲ ਨੇ ਇਥੇ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ: ਜਿੰਦਰ ਸਿੰ੍ਯਘ ਗਿ¤ਲ, ਸ: ਹਰਪ੍ਰੀਤ ਸਿੰਘ ਰਿੰਕੂ ਬੇਦੀ, ਸ:ਗੁਰਵਿੰਦਰ ਸਿੰਘ ਬਸਿਆਲਾ, ਸ: ਬਲਵੀਰ ਸਿੰਘ ਰੁੜਕੀ ਖਾਸ, ਸ: ਕੰਵਲਜੀਤ ਸਿੰਘ ਮੋਰਾਂਵਾਲੀ, ਸ: ਕੁਲਰਾਜਵੀਰ ਸਿੰਘ ਵੀ ਹਾਜ਼ਰ ਸਨ।
ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਗੁਰਪ੍ਰੀਤ ਮਹਿਕ) : ਇਕ ਵਿਆਹ ਸਮਾਗਮ ਦੀ ਉਸ ਸਮੇਂ ਚਰਚਾ ਛਿੜ ਗਈ ਜਦੋ ਬਰਾਤੀ ਪੰਜਾਬ ਪੁਲਿਸ ਦੀ ਬੱਸ ਵਿੱਚ ਆਏ। ਆਮ ਤੌਰ ਤੇ ਬਰਾਤ ਨਿੱਜੀ ਵਾਹਨਾਂ ਵਿੱਚ ਹੀ ਆਉਂਦੀ ਹੈ ਪ੍ਰੰਤੂ ਜਦੋ ਪੰਜਾਬ ਪੁਲਿਸ ਦੀ ਬੱਸ ਵਿੱਚ ਸਵਾਰ ਹੋ ਕੇ ਬਰਾਤੀ ਆਏ ਤਾਂ ਇਹ ਦੇਖ ਕੇ ਲੋਕ ਦੰਗ ਰਹਿ ਗਏ।
ਪਹਿਲਾਂ ਤਾਂ ਲੋਕਾਂ ਨੂੰ ਭੁਲੇਖਾ ਪਿਆ ਕਿ ਪੰਜਾਬ ਪੁਲਿਸ ਦੀ ਬੱਸ ਕਿਸੇ ਵਿਸ਼ੇਸ਼ ਓਪਰੇਸ਼ਨ ਤਹਿਤ ਆਈ ਹੈ ਪ੍ਰੰਤੂ ਬਾਅਦ ਵਿੱਚ ਪਤਾ ਲੱਗਾ ਕਿ ਇਹ ਤਾਂ ਵਿਆਹ ਸਮਾਗਮ ਵਿੱਚ ਬਰਾਤੀਆਂ ਨੂੰ ਲੈ ਕੇ ਆਈ ਹੈ। ਇਸ ਬੱਸ ਓਪਰ ਵਿਆਹਣ ਜਾ ਰਹੇ ਮੁੰਡੇ ਕੁੜੀ ਦੇ ਨਾਂ ਦਾ ਸਟੀਕਰ ਵੀ ਲੱਗਾ ਹੋਇਆ ਸੀ।
ਮੰਡੀ ਗੋਬਿੰਦਗੜ੍ਹ ਦੇ ਚੌੜਾ ਬਾਜਾਰ ਨਿਵਾਸੀ ਇਕ ਲੜਕੀ ਦਾ ਵਿਆਹ ਐਤਵਾਰ ਨੂੰ ਹੋਣਾ ਨਿਯਤ ਹੋਇਆ ਸੀ ਅਤੇ ਬਰਾਤ ਮਨਸਾ ਦੇਵੀ ਨੇੜੇ ਇੱਕ ਪਿੰਡ ਤੋ ਆਈ ਸੀ। ਮੁੰਡੇ ਦਾ ਜੀਜਾ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਦੱਸਿਆ ਜਾਂਦਾ ਹੈ ਅਤੇ ਉਸ ਦੀ ਚੰਗੀ
(more…)
ਚੰਡੀਗੜ• 20 ਸਤੰਬਰ:ਰਾਸਟਰੀ ਦਿਹਾਤੀ ਰੋਜਗਾਰ ਗਰੰਟੀ ਐਕਟ(ਨਰੇਗਾ) ਨੁੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਇਕ ਵਿਸੇਸ਼ ਮੁਹਿੰਮ ਆਰੰਭੀ ਗਈ ਹੈ ਅਤੇ ਇਸ ਸਬੰਧ ਵਿਚ ਇਸ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਨ੍ਵੂੰ ਜਵਾਬਦੇਹ ਬਣਾਇਆ ਗਿਆ ਹੈ। ਇਹ ਜਾਣਕਾਰੀ ਅੱਜ ਇਥੇ ਪੰਜਾਬ ਦੇ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਦਿਤੀ।ਉਹਨਾ ਕਿਹਾ ਕਿ ਰਾਜ ਵਿਚ ਨਰੇਗਾ ਦੇ ਹੇਠ ਦਿਹਾਤੀ ਪਰਿਵਾਰਾਂ ਨੂੰ 5.24 ਲੱਖ ਜਾਬ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਕੇਂਦਰ ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਪੰਜਾਬ ਲਈ 172 ਕਰੋੜ ਰੁਪਏ ਦੀ ਮੁਢਲੀ ਅਲਾਟਮੈਂਟ ਕੀਤੀ ਹੈ ਜਿਸ ਵਿਚੋ ਪਹਿਲੀ ਕਿਸਤ ਵਜੋਂ 85.20 ਕਰੋੜ ਰੁਪਏ ਪ੍ਰਾਪਤ ਹੋ ਚੁਕੇ ਹਨ। 60 ਫੀਸਦੀ ਰਕਮ ਵਰਕਰਾਂ ਦੀ ਵੇਂਜ ਤੇ ਖਰਚ ਕੀਤੀ ਜਾਵੇਗੀ ਜਦਕਿ ਬਾਕੀ 40 ਪ੍ਰਤੀਸ਼ਤ ਭੌਤਕੀ ਵਸਤਾਂ ਤੇ ਖਰਚੇ ਜਾਣਗੇ। (more…)