ਜਰਮਨੀ- ਸਰਦੂਲ ਸਿੰਘ ਸੇਖੋਂ- ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਵੱਲੋ ਲਿਖਤੀ ਬਿਆਨ ਜਾਰੀ ਕਰਦਿਆ ਕਿਹਾ ਕਿ ਜੋ ਹਿੰਦੂ ਸੁਰੱਖਿਆ ਸਮਿਤੀ ਦੇ ਮੁੱਖੀ ਸੰਜੀਵ ਦਾਸ ਵੱਲੋ ਸਿੱਖ ਕੌਮ ਦੇ ਯੋਧੇ ਭਾਈ ਜਗਤਾਰ ਸਿੰਘ ਤਾਰਾ ਜਿਸ ਤੇ ਦੋਸ਼ ਹੈ ਕਿ ਉਸ ਨੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਅੱਜ ਦੇ ਜਕਰੀਏ, ਬੇਅੰਤ ਸਿੰਹੁ ਮੁੱਖ ਮੰਤਰੀ ਪੰਜਾਬ ਨੂੰ ਸੋਧਾ ਲਾ ਕਿ ਨਰਕ ਪੁਰੀ ਭੇਜ ਕਿ ਸਿੱਖ ਕੌਮ ਦੀ ਪੱਗ ਸਿਰ ਤੇ ਰੱਖੀ ਸੀ,ਅੱਜ ਪੰਜਾਬ ਦੀ ਧਰਤੀ ਤੇ ਸਿੱਖ ਕੌਮ ਵਿਰੋਧੀ ਲੋਕ ਭਾਈ ਤਾਰਾ ਦੇ ਸਿਰ ਤੇ ਸੱਤ ਲੱਖ ਦਾ ਇਨਾਮ ਰੱਖ ਰਹੇ ਹਨ ਸਰਕਾਰ ਅਜਿਹੇ ਗਲਤ ਲੋਕ ਜੋ ਆਪਣੇ ਆਪ ਨੂੰ ਕਾਨੂੰਨ ਤੋ ਵੀ ਉਪਰ ਸਮਝ ਰਹੇ ਹਨ ਦੇ ਖਿਆਲ ਸਰਕਾਰ ਸਖਤ ਕਾਰਵਾਈ ਕਰੇ ।ਉਹਨਾਂ ਕਿਹਾ ਅੱਜ ਫਿਰ ਪੰਥ ਦੋਖੀ ਲੋਕ ਸਿਰ ਚੁੱਕ ਰਹੇ ਹਨ ਜੋ ਕਿ ਸਿੱਖ ਕੌਮ ਦੀ ਅਣਖ ਨੂੰ ਵੰਗਾਰ ਰਹੇ ਹਨ ਜਿਸ ਦਾ ਸਿੱਖ ਕੌਮ ਮੂੰਹ ਤੋੜ ਜੁਵਾਬ ਦੇਵੇਗੀ । ਉਹਨਾਂ ਕਿਹਾ ਇਹਨਾਂ ਲੋਕਾ ਨੂੰ ਇਤਹਾਸ ਪੜ੍ਹ ਲੈਣਾ ਚਾਹੀਦਾ ਹੈ, ਜਿਸ ਕਿਸੇ ਨੇ ਵੀ ਸਿੱਖ ਕੌਮ ਦੇ ਨੋਜਵਾਨਾ ਦੇ ਮੁੱਲ ਪਾਏ ਉਹ ਇਸ ਜਹਾਨੋ ਹਾਰ ਕਿ ਹੀ ਗਿਆ । ਉਹਨਾਂ ਕਿਹਾ ਭਾਈ ਜਗਤਾਰ ਸਿੰਘ ਤਾਰਾ ਸਿੱਖ ਕੌਮ ਦਾ ਮਾਣ ਹੈ ਉਸ ਦੇ ਸਿਰ ਦਾ ਮੁੱਲ ਲੈਣ ਵਾਲੇ ਨੂੰ ਲੱਖ ਵਾਰ ਸੋਚਣਾ ਪਵੇਗਾ ।
(more…)
ਚੰਡੀਗੜ੍ਹ, 29 ਸਤੰਬਰ:ਵਿਕਟੋਰੀਆ (ਆਸਟ੍ਰੇਲੀਆ) ਸਰਕਾਰ ਦੀ ਮੰਤਰੀ ਜਸਿੰਟਾ ਐਲਨ ਦੀ ਅਗਵਾਈ ਅਧੀਨ ਇੱਕ ਚਾਰ-ਮੈਂਬਰੀ ਵਫਦ ਅੱਜ ਇੱਥੇ ਪੰਜਾਬ ਦੀ ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਨੂੰ ਮਿਲਿਆ ਅਤੇ ਦੋਹਾਂ ਮੁਲਕਾਂ ਵਿਚਕਾਰ ਅਮਨ ਅਤੇ ਕਾਨੂੰਨ ਅਤੇ ਸਮਾਜਿਕ-ਆਰਿਥਕ ਅਤੇ ਵਿਦਿਆ ਦੇ ਵੱਖ ਵੱਖ ਮੁੱਦਿਆਂ ‘ਤੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।
ਡਾ. ਉਪਿੰਦਰਜੀਤ ਕੌਰ ਨੇ ਵਫਦ ਨਾਲ ਗੱਲਬਾਤ ਕਰਦਿਆਂ ਭਾਰਤੀ ਵਿਦਿਆਰਥੀਆਂ ਜਿਨਾਂ ਵਿੱਚੋਂ ਜਿਆਦਾਤਰ ਪੰਜਾਬੀ ਹਨ, ਨਾਲ ਆਸਟ੍ਰੇਲੀਆ ਵਿੱਚ ਹੋ ਰਹੇ ਹਮਲਿਆਂ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਵਫਦ ਦੀ ਅਗਵਾਈ ਕਰ ਰਹੇ ਆਸਟ੍ਰੇਲੀਆਈ ਮੰਤਰੀ ਨੇ ਭਰੋਸਾ ਦਿਵਾਇਆ ਕਿ
(more…)
ਜਗਰਾਉਂ, 29 ਸਤੰਬਰ (ਸੁਖਦੇਵ ਗਰਗ) : ਯੂਨੀਵਰਸਲ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸੂਚਨਾ ਐਕਟ ਅਧੀਨ ਪਿੰਡ ਹਸਨਪੁਰ ਵਿਚ ਗਲੀ ਦੇ ਕੀਤੇ ਨਜ਼ਾਇਜ ਕਬਜ਼ੇ ਸਬੰਧੀ ਭੇਜੀ ਸ਼ਿਕਾਇਤ ਉਪਰ ਕੀਤੀ ਕਾਰਵਾਈ ਅਤੇ ਸਰਕਾਰੀ ਜਾਇਦਾਦ ਤੇ ਨਜ਼ਾਇਜ ਕਬਜ਼ੇ ਰੋਕਣ ਸਬੰਧੀ ਨਿਯਮਾਂ ਦੀ ਸੂਚਨਾ ਆਰ. ਟੀ. ਆਈ. ਐਕਟ ਅਧੀਨ ਮੰਗਣ ਲਈ ਨਿਯਮਾਂ ਅਨੁਸਾਰ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਭੇਜੇ ਪੱਤਰ ਦੇ ਅਸਿਸਟੈਂਟ ਪਬਲਿਕ ਇਨਫਰਮੇਸ਼ਨ ਅਫਸਰ/ ਜ਼ਿਲਾ ਮਾਲ ਅਫਸਰ ਲੁਧਿਆਣਾ ਵੱਲੋਂ ਮੂਲ ਰੂਪ ਵਾਪਸ ਕਰਨ ਤੇ ਕੀਤੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਡਵੀਜ਼ਨਲ ਕਮਿਸ਼ਨਰ ਪਟਿਆਲਾ/ਅਪੀਲੇਟ ਅਥਾਰਟੀ ਪਟਿਆਲਾ ਨੇ ਆਪਣੇ ਪੱਤਰ ਰਾਹੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਪਣਾ ਸਪਸ਼ਟੀਕਰਨ ਤਿੰਨ ਦਿਨਾਂ ਦੇ ਅੰਦਰ ਅੰਦਰ ਦੇਣ ਲਈ ਕਿਹਾ ਹੈ। ਇਸ ਸਬੰਧੀ ਪ੍ਰੈਸ ਨੂੰ
(more…)
ਜਗਰਾਉਂ, 28 ਸਤੰਬਰ (ਸੁਖਦੇਵ ਗਰਗ) : ਬੀਤੇ ਲੰਬੇ ਸਮੇਂ ਤੋਂ ਰੇਲਵੇ ਕਰਾਸਿੰਗ ਫਾਟਕਾਂ ਉੱਪਰ ਬਣਾਇਆ ਜਾ ਰਿਹਾ ਪੁਲ ਹੁਣ ਲੋਕਾਂ ਲਈ ਜਾਨ ਲੇਵਾ ਸਾਬਤ ਹੋਣਾ ਸ਼ੁਰੂ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਅੰਤਿਮ ਸਾਲ ਵਿਚ ਇਸ ਪੁਲ ਦਾ ਨਿਰਮਾਣ ਸ਼ੁਰੂ ਹੋਇਆ ਸੀ ਅਤੇ ਅੱਜ ਤੱਕ ਅਧੂਰਾ ਹੀ ਹੈ। ਕੀੜੀ ਦੀ ਚਾਲ ਨਾਲ ਚੱਲ ਰਿਹਾ ਪੁਲ ਨਿਰਮਾਣ ਜਿਥੇ ਸ਼ਹਿਰ ਵਾਸੀਆਂ ਲਈ ਭਾਰੀ ਸਿਰਦਰਦੀ ਬਣਿਆ ਹੋਇਆ ਹੈ ਉਥੇ ਹੁਣ ਇਹ ਨਿਰਮਾਣ ਕਾਰਜ ਪੁਲ ਦੇ ਮੁਲਾਜ਼ਮਾਂ ਲਈ ਵੀ ਭਾਰੂ ਸਿੱਧ ਹੋਣ ਲੱਗ ਪਿਆ ਹੈ। ਬੀਤੇ ਕੁਝ ਸਮਾਂ ਪਹਿਲਾਂ ਪੁਲ ਨਿਰਮਾਣ ਵਿਚ ਲੱਗਾ ਹੋਇਆ ਇਕ ਮੁਲਾਜ਼ਮ ਉਪਰੋਂ ਡਿੱਗ ਕੇ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ ਸੀ ਅਤੇ ਅੱਜ ਸਵੇਰੇ ਇਸ ਪੁਲ ਤੋਂ ਡਿੱਗ ਕੇ ਸਹਾਇਕ ਇੰਜੀਨੀਅਰ ਜੋਗਿੰਦਰ ਸਿੰਘ ਵਾਸੀ ਪਿੰਡ ਥਰੀਕੇ ਦੀ ਮੌਤ ਹੋ ਗਈ। ਵਰਣਨਯੋਗ ਹੈ ਕਿ (more…)
ਜਗਰਾਉਂ, 28 ਸਤੰਬਰ (ਸੁਖਦੇਵ ਗਰਗ) : ਨੈਸ਼ਨਲ ਕੰਜੀਉਮਰ ਅਵੇਅਰਨੈਸ ਗਰੁੱਪ ਜਗਰਾਉਂ ਵੱਲੋਂ ਪਰਮਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਜਿਸ ਵਿੱਚ 04 ਅਕਤੂਬਰ ਨੂੰ ਲਗਾਏ ਜਾ ਰਹੇ ਖ਼ੂਨ-ਦਾਨ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿਚ ਬੋਲਦਿਆਂ ਪ੍ਰਧਾਨ ਪਰਮਿੰਦਰ ਸਿੰਘ ਧਾਲੀਵਾਲ ਨੇ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਕਿਹਾ ਅਤੇ ਮੁਸ਼ਕਲਾਂ ਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਰੇਲਵੇ ਪੁਲ ਬਨਣ ਵਿੱਚ ਹੋ ਰਹੀ ਦੇਰੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ। ਇਸ ਮੌਕੇ ਜਨਰਲ ਸਕੱਤਰ ਰਵਿੰਦਰ ਸਿੰਘ ਅਤੇ ਪੈਟਰਨ ਸੁੱਚਾ ਸਿੰਘ ਨੇ ਸ਼ਹਿਰ ਦੀਆਂ ਟੱਟੀਆਂ ਸੜਕਾਂ, ਪਾਣੀ ਅਤੇ ਬਿਜਲੀ ਦੀ ਕਿੱਲਤ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਸਬੰਧੀ ਠੋਸ ਕਾਰਵਾਈ ਦਾ ਭਰੋਸਾ ਦਿੱਤਾ। ਚੇਅਰਮੈਨ ਰਜਨੀਸ਼
(more…)
ਲੁਧਿਆਣਾ (ਜਗਰੂਪ ਸਿੰਘ ਜਰਖੜ)- ਜਰਖੜ ਹਾਕੀ ਅਕੈਡਮੀ ਦੇ ਚੇਅਰਮੈਨ ਅਤੇ ਦਸਮੇਸ਼ ਪਬਲਿਕ ਸਕੂਲ ਕੈਂਡ ਦੇ ਬਾਨੀ ਲਖਵੀਰ ਸਿੰਘ ਗਰੇਵਾਲ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਣ ਲੰਡਨ(ਇੰਗਲੈਂਡ) ਵਿਖੇ ਦੇਹਾਂਤ ਹੋ ਗਿਆ। ਉਹ 45 ਵਰਿ•ਆਂ ਦੇ ਸਨ। ਉਹ ਆਪਣੇ ਪਿਛੇ ਵਿਧਵਾ ਪਤਨੀ, ਦੋ ਬੇਟੇ ਅਤੇ ਇਕ ਬੇਟੀ ਨੂੰ ਛੱਡ ਗਏ ਹਨ। ਇੰਗਲੈਂਡ ਤੋਂ ਉਨਾਂ ਦੇ ਛੋਟੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਸਵ. ਲਖਵੀਰ ਸਿੰਘ ਗਰੇਵਾਲ ਦਾ ਸਸਕਾਰ 4 ਅਕਤੂਬਰ ਦਿਨ ਐਤਵਾਰ ਨੂੰ ਲੰਡਨ ਵਿਖੇ ਹੀ ਕੀਤਾ ਜਾਵੇਗਾ। ਲਖਵੀਰ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਜਰਖੜ ਹਾਕੀ ਅਕੈਡਮੀ ਨੇ ਜਿਥੇ ਪਿਛਲੇ 2 ਸਾਲਾਂ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ, ਉਥੇ ਦਸਮੇਸ਼ ਪਬਲਿਕ ਸਕੂਲ, ਕੈਂਡ ਦੇ ਐਮ. ਡੀ. ਵੀ ਸਨ।
(more…)
ਸ਼ਾਹਕੋਟ, 29 ਸਤੰਬਰ (ਸੁਖਦੀਪ ਸਚਦੇਵਾ) ਸ਼ਾਹਕੋਟ ਦੀ ਇੰਮਪਲਾਈਜ਼ ਕਲੌਨੀ ਦੀ ਸੜਕ ਜਿਸ ਦੀ ਕਿ ਹਾਲਤ ਕਾਫੀ ਖਸਤਾ ਸੀ, ਜਿਸ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਸਨ ਅਤੇ ਇਹ ਸੜਕ ਥੋੜ੍ਹਾ ਜਿਹਾ ਮੀਂਹ ਪੈਂਣ ‘ਤੇ ਛੱਪੜ ਦਾ ਰੂਪ ਧਾਰ ਲੈਂਦੀ ਸੀ ਦਾ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਹਾਲ ਨਹੀਂ ਪੁੱਛਿਆ . ਇਹ ਸੜਕ ਅੱਗੋਂ ਸਬ-ਡਵੀਜ਼ਨ ਸ਼ਾਹਕੋਟ ਨੂੰ ਬਹੁਤ ਸਾਰੇ ਪਿੰਡਾਂ ਨਾਲ ਜੋੜਦੀ ਹੈ ਅਤੇ ਇਥੋਂ ਲੋਕਾਂ ਦੀ ਕਾਫੀ ਆਉਣੀ ਜਾਣੀ ਰਹਿੰਦੀ ਹੈ, ਪਰ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਇਹ ਸੜਕ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਆ ਰਹੀ ਸੀ . ਅੱਜ ਇਸ ਸੜਕ ‘ਤੇ ਇਸੇ ਹੀ ਕਲੌਨੀ ਵਿੱਚ ਰਹਿੰਦੇ ਬਲਵਿੰਦਰ ਸਿੰਘ ਨੇ ਆਪਣੀ ਨੇਕ ਕਮਾਈ ਵਿੱਚੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਟਰੈਕਟਰਾਂ ਰਾਹੀਂ ਬਹੁਤ ਸਾਰੀਆਂ ਟਰਾਲੀਆਂ ਇਸ ਸੜਕ ‘ਤੇ ਮਿੱਟੀ ਦੀਆਂ ਪਵਾ ਕੇ ਸੜਕ ਵਿੱਚ ਪਏ ਟੋਇਆਂ ਨੂੰ ਭਰਿਆ ਅਤੇ ਸੜਕ
(more…)
ਬਰੈਂਪਟਨ/ਸਤੰਬਰ 26-2009:-ਸਿੱਖ ਭਾਵੇਂ ਭਾਰਤ ਅੰਦਰ ਪੁਲੀਸ ਦੀ ਨੌਕਰੀ ਕਰਦਾ ਹੋਵੇ, ਪੱਤਰਕਾਰੀ ਕਰਦਾ ਹੋਵੇ ਜਾਂ ਫੌਜ ਵਿੱਚ ਦੇਸ਼ ਦੀ ਹੱਦਾਂ ਤੇ ਕੁਰਬਾਨੀਆਂ ਦੇ ਰਿਹਾ ਹੋਵੇ, ਸ੍ਰੀ ਦਰਬਾਰ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਨੇ ਹਰ ਸਿੱਖ ਦੇ ਹਿਰਦੇ ਨੂੰ ਝੰਜੋੜਿਆ ਹੈ। ਉਪਰੰਤ ਦਿੱਲੀ ਸਿੱਖ ਕਤਲੇਆਮ ਨੇ ਸਿੱਖ ਨੂੰ ਗਹਿਰੇ ਸਦਮੇ ਦੇ ਆਲਮ ਵਿੱਚ ਧੱਕ ਦਿੱਤਾ। ਹਰ ਗੈਰਤਮੰਦ ਸਿੱਖ ਸੋਚ ਰਿਹਾ ਹੈ ਕਿ ਜਿਸ ਮੁਲਕ ਲਈ ਅਸੀਂ 93% ਕੁਰਬਾਨੀਆਂ ਕੀਤੀਆਂ ਹੋਣ ਉਸ ਮੁਲਕ ਵਿੱਚ ਸਾਡੀ ਨਸ਼ਲਕੁਸ਼ੀ ਕਰਨ ਦੀ ਪ੍ਰਕ੍ਰਿਆ ਕਿਵੇਂ ਹੋ ਗਈ ਹੈ। ਕਾਂਗਰਸ ਦੇ ਗੁੰਡਿਆਂ ਨੇ ਸਿੱਖਾਂ ਦਾ ਕਤਲੇਆਮ
(more…)
ਮੁਕਤਸਰ, 29 ਸਤੰਬਰ (ਸ਼ਮਿੰਦਰਪਾਲ) – ਸਥਾਨਕ ਸ਼ਹਿਰ ਵਿੱਚ ਜਿੱਥੇ ਨਗਰ ਕੌਂਸਲ ਪਿਛਲੇ ਲਗਭਗ ਇੱਕ ਹਫਤੇ ਤੋਂ ਨਜਾਇਜ ਕਬਜੇ ਹਟਾਓ ਅਭਿਆਨ ਜਾਰੀ ਹੈ ਉੱਥੇ ਦੂਸਰੇ ਪਾਸੇ ਲੋਕਾਂ ਨੇ ਵੀ ਸਾਇਦ ਅਸੀਂ ਨਹੀਂ ਸੁਧਰਾਂਗੇ ਦੀ ਤਰਜ ਤੇ ਨਜਾਇਜ ਕਬਜੇ ਨਾ ਹਟਾਉਂਣ ਦੀ ਸੂੰਹ ਖਾ ਰੱਖੀ ਹੈ। ਵਰਨਣਯੋਗ ਹੈ ਕਿ ਨਗਰ ਕੌਂਸਲ ਵੱਲੋਂ ਹਾਈਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਪਿਛਲੇ ਲੱਗਭਗ ਇੱਕ ਹਫਤੇ ਤੋਂ ਨਜਾਇਜ ਕਬਜੇ ਹਟਾਓ ਅਭਿਆਨ ਜਾਰੀ ਹੈ। ਜਿਸ ਤਹਿਤ ਕੌਂਸਲ ਵੱਲੋਂ ਸ਼ਹਿਰ ਦੇ ਲੱਗਭਗ ਸਾਰੇ ਖੇਤਰਾਂ ਵਿੱਚ ਰਾਊਂਡ ਲਾ ਕੇ
(more…)
ਪੰਚਨਦ ਤੇ ਸਿਰਦਾਰ ਪੁਸਤਕਾਂ ਲੋਕ ਅਰਪਣ ਸਮਾਗਮ ਦੀ ਸ਼ਾਨਦਾਰ ਸਫਲਤਾ
ਸਰੀ (ਹਰਜੀਤ ਸਿੰਘ ਗਿੱਲ):ਮਹਾਨ ਸਿੱਖ ਚਿੰਤਕ, ਵਿਦਵਾਨ ਤੇ ਸਿੱਖ ਕੌਮ ਦੀ ਬੇਨਿਆਜ਼ ਹਸਤੀ ਸਿਰਦਾਰ ਕਪੂਰ ਸਿੰਘ ਜੀ ਦੀ ਪਹਿਲੀ ਜਨਮ ਸ਼ਤਾਬਦੀ ਸਮਾਰੋਹ 19 ਸਤੰਬਰ 2009 ਨੂੰ ਨਿਊਟਨ ਪਬਲਿਕ ਲਾਇਬ੍ਰੇਰੀ ਸਰੀ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।ਸਮਾਗਮ ਵਿਚ ਪੂਰੇ ਲੋਅਰ ਮੇਨਲੈਂਡ ਦੀਆਂ ਪਰਮੁੱਖ ਹਸਤੀਆਂ ਪੰਥ ਦਰਦੀ, ਲੇਖਕ, ਵਿਦਵਾਨ, ਇਤਿਹਾਸਕਾਰ, ਪੱਤਰਕਾਰ, ਬੁੱਧੀਜੀਵੀ, ਸਮਾਜ ਸੇਵੀ, ਅਧਿਆਪਕ, ਵਿਦਿਆਰਥੀਆਂ ਦੀ ਭਰਵੀ ਹਾਜ਼ਰੀ ਨੇ ਅਨੂਠੇ ਉਤਸ਼ਾਹ ਦਾ ਸਬੂਤ ਦਿੱਤਾ।ਮੰਚ ਦੀ ਕਾਰਵਾਈ ਸਮਾਗਮ ਦੇ ਕੋਆਰਡੀਨੇਟਰ ਸ.ਭਗਵਾਨ ਸਿੰਘ ਨੇ ਸਮਾਗਮ ਦਾ ਸੰਚਾਲਨ ਕਰਦੇ ਹੋਏ ਟਰੱਸਟ ਦੇ ਰੂਹੇ ਰਵਾ ਸ. ਜੈਤੇਗ ਸਿੰਘ ਅਨੰਤ ਤੇ ਸਮਾਗਮ ਦੀ ਪ੍ਰਧਾਨਗੀ ਹਿਤ ਸਿਆਟਲ ਤੋਂ ਪੁੱਜੇ ਨਾਮਵਰ ਸ਼ਾਇਰ ਵਿਦਵਾਨ ਸ. ਹਰਭਜਨ ਸਿੰਘ ਬੈਂਸ ਨੂੰ ਸਟੇਜ ਤੇ ਆਉਣ ਦਾ
(more…)