Punjab News

March 2, 2010

ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਬਜਟ ਮਜਦੂਰ ਵਿਰੋਧੀ ਲੋਕ, ਦੇਸ਼ ਵਿਰੋਧੀ ਅਤੇ ਮਹਿੰਗਾਈ ਵਧਾਉਂਣ ਵਾਲਾ -ਸਾਥੀ ਇੰਦਰਜੀਤ

AAAAA

ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਸ਼ਮਿੰਦਰਪਾਲ)-ਲਾਲ ਝੰਡਾ ਇੱਟ ਭੱਠਾ ਮਜਦੂਰ ਯੂਨੀਅਨ, ਪੰਜਾਬ ਜੋਨ ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ  ਮੁਕਤਸਰ ਵਿਖੇ ਗੁਰਮੇਲ ਸਿੰਘ, ਸਾਥੀ ਜਸਪਾਲ ਸਿੰਘ ਰਣ ਸਿੰਘ ਵਾਲਾ, ਸਾਥ ਚਿਮਨ ਲਾਲ ਦੀ ਪ੍ਰਧਾਨਗੀ ਹੇਠ ਇੱਕ ਵਿਸ਼ਾਲ ਰੈਲੀ ਕੀਤੀ ਗਈ। (more…)

ਪੰਜਾਬ ਦੇ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾ ਦੌਰਾਨ ਸੁਚੇਤ ਹੋ ਕੇ ਵੋਟਾਂ ਦਾ ਇਸਤੇਮਾਲ ਕਰਨ -ਮਾਨ

2parmjeet_mks06

ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਸ਼ਮਿੰਦਰਪਾਲ)-ਆਲ ਇੰਡੀਆਂ ਸ਼੍ਰੋਮਣੀ ਅਕਾਲੀ ਦਲ ਦੀ  ਮੀਟਿੰਗ ਬੀਤੇ ਦਿਨੀਂ ਮੁਕਤਸਰ ਵਿਖੇ ਸ: ਜਸਵੰਤ ਸਿੰਘ ਮਾਨ ਕੌਮੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਹ ਜਾਣਕਾਰੀ ਜਿਲਾ ਮੁਕਤਸਰ ਦੇ ਪ੍ਰਧਾਨ ਗੁਰਦੇਵ ਸਿੰਘ ਜੋਹਲ (more…)

2parmjeet_mks05

ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਸ਼ਮਿੰਦਰਪਾਲ)-ਅੱਜ ਗੁਰੂ ਗੋਬਿੰਦ ਸਿੰਘ ਪਾਰਕ ਮੁਕਤਸਰ ਵਿਖੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾ ਦੇ ਹੱਕ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ। ਜਿਸ ਦੌਰਾਨ ਵੱਡੀ ਗਿਣਤੀ ਵਿੱਚ (more…)

ਅਨੁ ਝੰਜੀ ਕੋਸਲਰ ਬਸੀ ਪਠਾਣਾਂ ਦੀ ਪਸਵਕ ਕਮੇਟੀ ਦੇ ਮੈਂਬਰ ਬਣੇ-ਬਾਦਲ ਹਕੂਮਤ ਵੱਲੋਂ ਪੰਜਾਬੀਆਂ ਨੂੰ ਨਸ਼ਈ ਬਣਾਉਣ ਵੱਲ ਤੁਰਨ ਦੀ ਕਾਰਵਾਈ ਮੰਦਭਾਗੀ :- ਟਿਵਾਣਾ

ਅਨੁ ਝੰਜੀ ਕੋਸਲਰ ਬਸੀ ਪਠਾਣਾਂ ਦੀ ਪਸਵਕ ਕਮੇਟੀ ਦੇ ਮੈਂਬਰ ਬਣੇ

AAAAAA

ਬਸੀ ਪਠਾਣਾ , 2 ਮਾਰਚ (ਜਗਦੇਵ ) : ਅਨੁ ਝੰਜੀ ਕੋਸਲਰ ਬਸੀ ਪਠਾਣਾਂ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਸੀ ਪਠਾਣਾਂ ਤੇ ਲਾਲਾ ਲਾਜਪਤ ਰਾਏ ਸਕੂਲ ਤੇ ਬਸੀ ਪਠਾਣਾ ਦੀ ਪਸਵਕ ਕਮੇਟੀ ਦੇ ਮੈਂਬਰ ਬਣੇ।                  

ਸਮੂਹ ਵਿਧਾਇਕਾਂ ਦੀ ਵਿਸ਼ੇਸ ਮੀਟਿੰਗ 4 ਨੂੰ ਚੰਡੀਗੜ ’ਚ ਹੋਵੇਗੀ : ਮਨਪ੍ਰੀਤ ਬਾਦਲ

 ਫਤਿਹਗੜ ਸਾਹਿਬ, 2 ਮਾਰਚ (ਜਗਦੇਵ ) :- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਵਿੱਤ ਤੇ ਯੋਜਨਾ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ  ਸ਼੍ਰੋਮਣੀ ਅਕਾਲੀ ਭਾਰਤੀ ਜਨਤਾ ਪਾਰਟੀ-ਐਸੋਸੀਏਟ ਮੈਂਬਰਜ਼ ਵਿਧਾਨਕਾਰ ਪਾਰਟੀ ਦੇ ਲੀਡਰ ਸ੍ਰ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਵਿਧਾਨਕਾਰ ਪਾਰਟੀ ਦੇ ਸਮੂਹ ਐਮ.ਐਲ.ਏਜ਼ ਸਾਹਿਬਾਨ ਦੀ ਅਗਲੀ ਮੀਟਿੰਗ, ਵੀਰਵਾਰ ਮਿਤੀ 4 ਮਾਰਚ, 2010 ਨੂੰ ਉਸੇ ਦਿਨ ਵਿਧਾਨ ਸਭਾ ਵਿੱਚ ਮਾਨਯੋਗ ਰਾਜਪਾਲ ਜੀ ਦੇ ਭਾਸ਼ਣ ਦੀ ਸਮਾਪਤੀ ਤੋਂ ਤੁਰੰਤ ਬਾਅਦ ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਪੰਜਾਬੀ ਰਿਜ਼ਨਲ ਕਮੇਟੀ ਹਾਲ, ਪਹਿਲੀ ਮੰਜ਼ਿਲ ਚੰਡੀਗੜ• ਵਿਖੇ ਰੱਖੀ ਹੈ। ਇਸ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਏਜੰਡੇ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨਾਂ ਸ਼ੋਮਣੀ ਅਕਾਲੀ ਦਲ, ਬੀ.ਜੇ.ਪੀ ਅਤੇ ਐਸੋਸੀਏਟ ਮੈਂਬਰਜ਼ ਵਿਧਾਨਕਾਰ ਪਾਰਟੀ ਦੇ ਸਮੂਹ ਐਮ.ਐਲ.ਏਜ਼ ਸਾਹਿਬਾਨ ਨੂੰ ਇਸ ਮੀਟਿੰਗ ਵਿੱਚ ਸਮੇਂ ਸਿਰ ਪੁੱਜਣ ਦੀ ਅਪੀਲ ਵੀ ਕੀਤੀ।
ਡੇਰਾਵਾਦ ਸਿੱਖਾਂ ਨੂੰ ਗੁਰੂ ਨਾਨਕ ਦੇ ਸਿਧਾਂਤ ਅਤੇ ਸਿੱਖਿਆਵਾਂ ਨਾਲੋਂ ਤੋੜਣ ਦਾ ਕੰਮ ਕਰ ਰਿਹੈ : ਪੰਚ ਪ੍ਰਧਾਨੀ 
  ਡੇਰੇਦਾਰਾਂ ਤੇ ਸਿਅਸਤਦਾਨਾਂ ਦੀ ਬਦਲੌਤ ਹੀ ਪੰਥ ਦੁਸ਼ਮਣ ਅੱਜ ਦਲਿਤਾਂ ਨੂੰ ਸਿੱਖੀ ਤੋਂ ਦੂਰ ਕਰ ਰਹੇ ਹਨ
ਫ਼ਤਿਹਗੜ• ਸਾਹਿਬ, 2 ਮਾਰਚ (ਜਗਦੇਵ) :  ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਕਮਿੱਕਰ ਸਿੰਘ ਮੁਕੰਦਪੁਰ ਅਤੇ ਸਕੱਤਰ ਜਰਨਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਪਣਪ ਚੁੱਕਿਆ ਡੇਰਾਵਾਦ ਸਿੱਖਾਂ ਨੂੰ ਗੁਰੂ ਨਾਨਕ ਦੇ ਸਿਧਾਂਤ ਅਤੇ ਸਿੱਖਿਆਵਾਂ ਨਾਲੋਂ ਤੋੜਣ ਦਾ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਮਨੁੱਖ ਅਤੇ ਪ੍ਰਮਾਤਮਾ ਵਿਚਕਾਰ ਕਿਸੇ ਵਿਚੋਲੇ ਦੀ ਹੋਂਦ ਨਾ ਮੰਨ ਕੇ ਬ੍ਰਾਹਮਣਵਾਦ ਤੇ ਪੁਜਾਰੀਵਾਦ ਨੂੰ ਨਾਕਾਰ ਕੇ ਮਨੁੱਖ ਦਾ ਅਕਾਲ ਪੁਰਖ ਨਾਲ ਸਿੱਧਾ ਸਬੰਧ ਦਰਸਾਇਆ ਸੀ ਪਰ ਅੱਜ ਅਪਣੇ-ਆਪ ਨੂੰ ਸਿੱਖ ਅਖਵਾਉਂਦੇ ਡੇਰੇਦਾਰਾਂ ਨੇ ਖੁਦ ਬ੍ਰਾਹਮਣਾਂ ਤੇ ਪੁਜਾਰੀਆਂ ਦਾ ਕੰਮ ਸੰਭਾਲ ਲਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਇਹ ਲੋਕ ਹਰ ਉਹ ਕੰਮ ਕਰ ਰਹੇ ਹਨ ਜਿਸ ਤੋਂ ਗੁਰੂ ਸਾਹਿਬਾਨ ਨੇ ਸਾਨੂੰ ਰੋਕਿਆ ਸੀ। ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਪੇਸ਼ ਵਡਮੁੱਲੀ ਜੀਵਨ-ਜਾਂਚ ਨਾਲ ਜੋੜਨ ਦੀ ਥਾਂ ਅਪਣੇ ਨਾਲ ਲੋਕਾਂ ਨੂੰ ਜੋੜ ਕੇ ਸਿੱਖੀ ਦੇ ਨਾਂ ਹੇਠ ਅਪਣਾ ਗੁਰੂਡੰਮ ਚਲਾ ਰਹੇ ਹਨ। ਉਨਾਂ ਕਿਹਾ ਕਿ ਹਰ ਡੇਰੇਦਾਰ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਭਾਵੇਂ ਉਹ ਅਪਣੇ ਆਪ ਨੂੰ ਸਿੱਖ ਅਖਵਾਉਂਦੇ ਹੋਣ, ਗੁਰੂ ਸਾਹਿਬ ਜਾਂ ਸਿੱਖ ਸਿਧਾਂਤਾਂ ਦੀ ਨਿਰਾਦਰ ਸਹਿਜੇ ਹੀ ਬਰਦਾਸ਼ਤ ਕਰ ਜਾਣਗੇ ਪਰ ਅਪਣੇ ਡੇਰੇਦਾਰ ਬਾਰੇ ਦਿੱਤੇ ਗਏ ਸੁਝਾਓ ਤੋਂ ਹੀ ਬੁਖਲਾਹਟ ਵਿਚ ਆ ਜਾਂਦੇ ਹਨ, ਕਿਉਂਕਿ ਇਨਾਂ ਲੋਕਾਂ ਅੰਦਰ ਸਿੱਖੀ ਪ੍ਰਤੀ ਨਹੀਂ ਸਗੋਂ ਡੇਰਦਾਰਾਂ ਪ੍ਰਤੀ ਸ਼ਰਧਾ ਹੁੰਦੀ ਹੈ। ਉਨਾਂ ਕਿਹਾ ਕਿ ਸਮੁੱਚਾ ਡੇਰਵਾਦ ਕੌਮ ਨੂੰ ਇਕ ਸੂਤਰ ਵਿੱਚ ਬੰਨ ਕੇ ਅਕਾਲ ਤਖ਼ਤ ਸਾਹਿਬ ਤੇ ਇਕ ਕੇਸ਼ਰੀ ਨਿਸ਼ਾਨ ਸਾਹਿਬ ਦੀ ਛਤਰ-ਛਾਇਆ ਹੇਠ ਇਕੱਠੇ ਰੱਖਣ ਦੀ ਬਜਾਏ ਅਲੱਗ-ਅਲੱਗ ਸੰਪਰਦਾਵਾਂ ਵਿਚ ਵੰਡਣ ਦਾ ਕੰਮ ਕਰ ਰਿਹਾ ਹੈ। ਇਸ ਲਈ ਹੀ ਇਨਾਂ ਲੋਕਾਂ ਨੇ ਅਕਾਲ ਤਖ਼ਤ ਸਹਿਬ ਦੇ ਮੁਕਾਬਲੇ ਤੇ ਅਪਣੀਆਂ ‘ਮਰਿਯਾਦਾਵਾਂ’ ਚਲਾ ਰੱਖੀਆਂ ਹਨ। ਉਨਾਂ ਕਿਹਾ ਕਿ ਡੇਰਿਆਂ ਵਿਚ ਸਿੱਖ ਧਰਮ ਨਾਲ ਸਬੰਧਿਤ ਦਿਨ-ਤਿਉਹਾਰ ਅਤੇ ਗੁਰਪੁਰਬ ਮਨਾਉਣ ਦੀ ਥਾਂ ਇਹ ਲੋਕ ਅਪਣੇ ਡੇਰਾ ਮੁਖੀਆਂ ਦੇ ਜਨਮ ਦਿਨ ਮਨਾਉਣ ਨੂੰ ਤਰਜੀਹ ਦਿੰਦੇ ਹਨ। ਇਹੋ ਡੇਰੇਦਾਰ ਗੁਰੁ ਨਾਨਕ ਸਾਹਿਬ ਦੇ ਠਏਕੁ ਪਿਤਾ ਏਕਸ ਕੇ ਹਮ ਬਾਰਿਕੂ ਸਿਧਾਂਤ ਤੋਂ ਉਲਟ ਦਲਿਤ ਵਰਗ ਨੂੰ ਸਿੱਖੀ ਤੋਂ ਦੂਰ ਕਰ ਰਹੇ ਹਨ। ਉਨਾਂ ਕਿਹਾ ਕਿ ਪੰਥਕ ਮਖੌਟਾ ਪਹਿਨ ਕੇ ਇਹ ਲੋਕ ਦਲਿਤ ਵਰਗ ਪ੍ਰਤੀ ਨਫ਼ਰਤ ਭਰੇ ਪੌਰਾਣਿਕ ਕਿੱਸੇ-ਕਹਾਣੀਆਂ ਸੁਣਾ ਕੇ ਸਿੱਖ ਕੌਮ ਨਾਲ ਇਹ ਲੋਕ ਧ੍ਰੋਹ ਕਮਾ ਰਹੇ ਹਨ ਤੇ ਲੋਕਾਂ ਵਿਚ ਜਾਤ-ਪਾਤੀ ਨਫ਼ਰਤ ਪੈਦਾ ਕਰਕੇ ਵੱਖਰੇ ਗੁਰਦੁਆਰੇ ਉਸਾਰਨ ਦੀ ਕਵਾਇਦ ਚਲਾਉਣ ਲਈ ਇਹ ਲੋਕ ਧਾਰਮਿਕ ਅਪਰਾਧੀ ਹਨ। ਉਨਾਂ ਕਿਹਾ ਕਿ ਇਹ ਲੋਕ ਰਾਜਨੀਕਿ ਲੋਕਾਂ ਦੀ ਸੱਤਾ ਦੀ ਭੁੱਖ ਮਿਟਾਉਣ ਲਈ ਕੌਮ ਵਿਚ ਜਾਤ-ਪਾਤੀ ਵੰਡੀਆਂ ਪਾ ਕੇ ਦਲਿਤ ਸਮਾਜ ਨੂੰ ਸਿੱਖ ਪੰਥ ਤੋਂ ਦੂਰ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਅਧੀਨ ਇਤਿਹਾਸਕ ਗੁਰਦੁਆਰਿਆਂ ਨਾਲੋਂ ਇਨਾਂ ਦੇ ਡੇਰਿਆਂ ’ਚ ਕਿਤੇ ਵੱਧ ਸਹੂਲਤਾਂ ਉਪਲੱਬਧ ਹੁੰਦੀਆਂ ਹਨ ਤਾਂ ਕਿ ਲੋਕਾਂ ਨੂੰ ਸਿੱਖੀ ਦੇ ਮੁੱਖ ਧੁਰੇ ਤੋਂ ਤੋੜ ਕੇ ਇਨਾਂ ਸਿੱਖ ਵਿਰੋਧੀ ਡੇਰਿਆਂ ਵੱਲ ਖਿਚਿਆ ਜਾ ਸਕੇ। ਅਕਾਲੀ ਦਲ ਬਾਦਲ ਦੇ ਸਿਆਸੀ ਮਨੋਰਥਾ ਲਈ ਮੌਜ਼ੂਦਾ ਸ਼੍ਰੋਮਣੀ ਕਮੇਟੀ ਦਾ ਇਨਾਂ ਡੇਰਿਆਂ ਪ੍ਰਤੀ ਵਤੀਰਾ ਹਮੇਸਾਂ ਸਹਿਯੋਗੀ ਕਿਸਮ ਦਾ ਹੀ ਰਿਹਾ ਹੈ।ਉਨਾਂ ਕਿਹਾ ਕਿ ਸਮੁੱਚੇ ਸਿੱਖ ਪੰਥ ਨੂੰ ਇਸ ਡੇਰਾ ਇੰਡਸਟਰੀ ਤੋਂ ਸੁਚੇਤ ਹੋਣ ਦੀ ਲੋੜ ਹੈ।
ਬਾਦਲ ਹਕੂਮਤ ਵੱਲੋਂ ਪੰਜਾਬੀਆਂ ਨੂੰ ਨਸ਼ਈ ਬਣਾਉਣ ਵੱਲ ਤੁਰਨ ਦੀ ਕਾਰਵਾਈ ਮੰਦਭਾਗੀ :- ਟਿਵਾਣਾ
ਫਤਿਹਗੜ• ਸਾਹਿਬ, 2 ਮਾਰਚ (ਜਗਦੇਵ ) :- ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ 25 ਦਸੰਬਰ 2010 ਨੂੰ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਸ਼ਹੀਦ ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਉਤੇ ਫਤਿਹਗੜ ਸਾਹਿਬ ਦੀ ਅਕਾਲੀ ਦਲ ਵਲੋਂ ਲਗਾਈ ਗਈ ਸਟੇਜ ਤੋਂ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਪੂਰਨ ਨਸ਼ਾਬੰਦੀ ਲਾਗੂ ਕੀਤੀ ਜਾਵੇਗੀ ਤਾਂ ਕਿ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖ ਕੇ ਉ¤ਚੇ ਇਖਲਾਕ ਵਾਲੇ ਸ਼ਹਿਰੀ ਬਣਾਇਆ ਜਾ ਸਕੇ। ਪਰ ਬਹੁਤ ਦੁੱਖ ਅਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਸਰਕਾਰ ਆਪਣੀ ਨਵੀਂ ਨੀਤੀ ਅਧੀਨ ਪਹਿਲੇ ਨਾਲੋ ਵੀ ਜਿਆਦਾ ਸ਼ਰਾਬ ਵੇਚਣ ਅਤੇ ਵੱਡੇ ਸ਼ਹਿਰਾਂ ਵਿੱਚ ਸ਼ਰਾਬ ਦੀਆਂ ਪਰਚੂਨ ਦੁਕਾਨਾਂ ਖੋਲਣ ਉ¤ਤੇ ਅਮਲ ਕਰਨ ਜਾ ਰਹੀ ਹੈ ਤਾਂ ਕਿ ਟੈਕਸ ਦੇ ਰੂਪ ਵਿੱਚ ਆਪਣੀ ਆਮਦਨ ਨੂੰ ਵਧਾਇਆ ਜਾ ਸਕੇ। ਉਨਾਂ ਵੱਲੋ ਫਤਿਹਗੜ ਸਾਹਿਬ ਦੀ ਸਟੇਜ ਉਤੇ ਸਿੱਖ ਕੌਮ ਨਾਲ ਕੀਤੇ ਗਏ ਵਾਅਦੇ ਨੂੰ ਵਿਸਾਰ ਕੇ ਹਰ ਗਲੀ, ਮੁਹੱਲੇ ਵਿੱਚ ਸ਼ਰਾਬ ਦੀ ਵਿਕਰੀ ਕਰਨ ਦੀ ਗੱਲ ਕਰਨਾ ਅਤਿ ਮੰਦਭਾਗੀ, ਪੰਜਾਬ ਅਤੇ ਸਿੱਖ ਕੌਮ ਦੇ ਅਮੀਰ ਵਿਰਸੇ-ਸਭਿਆਚਾਰ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਹੈ। ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੌੜੀ ਹੈ।ੂ ਉਨਾ ਕਿਹਾ ਕਿ ਜਦੋਂ ਅੱਜ ਪੰਜਾਬੀ ਅਤੇ ਸਿੱਖ ਸਮਾਜ ਦੇ ਬੱਚਿਆਂ ਵਿੱਚ ਨਸ਼ਿਆਂ ਦੇ ਵੱਧਦੇ ਸੇਵਨ ਦੇ ਰੁਝਾਨ, ਪਤਿਤ ਹੋਣ, ਅਸ਼ਲੀਲ ਤੇ ਅਸੱਭਿਅਕ ਬੋਲਾਂ ਵਾਲੀਆਂ ਫਿਲਮਾਂ ਵੇਖਣ ਅਤੇ ਗੀਤ ਸੁਣਨ, ਆਪਣੇ ਨਾਵਾਂ ਨਾਲ ਕੌਰ ਅਤੇ ਸਿੰਘ ਨਾ ਲਿਖਣ ਦੀ ਬਿਮਾਰੀ ਦਾ ਰੁਝਾਨ ਵੱਧਦਾ ਜਾ ਰਿਹਾ ਹੈ, ਜਿਸ ਸਮੇਂ ਪੰਜਾਬੀ ਨੌਜਵਾਨੀ ਵਿੱਚ ਬੇਰੁਜ਼ਗਾਰੀ, ਦਾਜ-ਦਹੇਜ ਅਤੇ ਭਰੂਣ ਹੱਤਿਆ ਆਦਿ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦੀ ਸਖਤ ਲੋੜ ਹੈ, ਉਸ ਸਮੇਂ ਬਾਦਲ ਹਕੂਮਤ ਵੱਲੋਂ ਸ਼ਰਾਬ ਦੀ ਵਿਕਰੀ ਨੂੰ ਵਧਾਉਣ ਦਾ ਅਮਲ ਕਰਨਾ ਬਲਦੀ ਉਤੇ ਤੇਲ ਪਾਉਣ ਦੀ ਕਾਰਵਾਈ ਹੈ। ਉਨਾ ਕਿਹਾ ਕਿ ਕਿਸੇ ਸਰਕਾਰ ਜਾਂ ਪ੍ਰਸ਼ਾਸਨ ਦੀ ਆਮਦਨ ਵਧਾਉਣ ਲਈ ਗੈਰ ਸਮਾਜਿਕ ਤੇ ਗੈਰ ਇਖਲਾਕੀ ਕਾਰਵਾਈਆਂ ਦਾ ਸਹਾਰਾ ਲੈਣ ਦੀ ਸੋਚ ਤਾਂ ਅਤਿ ਖਤਰਨਾਕ ਇਲਾਜ ਹੈ। ਜੋ ਪਹਿਲੇ ਨਾਲੋਂ ਵੀ ਵਧੇਰੇ ਨਿਘਾਰ ਉਤਪੰਨ ਕਰ ਦੇਵੇਗਾ ਅਤੇ ਇਨਸਾਨੀ ਕਦਰਾਂ-ਕੀਮਤਾਂ ਦਾ ਜ਼ਨਾਜ਼ਾ ਕੱਢ ਦੇਵੇਗਾ।

ਮੰਡੀ ਗੋਬਿੰਦਗੜ ਵਿਖੇ ਭਾਈ ਲਾਲੋ ਜੀ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਇਆ।

02PATJAGDEVBhambri1

ਮੰਡੀ ਗੋਬਿੰਦਗੜ•, 2 ਮਾਰਚ (ਜਗਦੇਵ ) :- ਭਾਈ ਲਾਲੋ ਜੀ ਸੇਵਾ ਦਲ ਅਤੇ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਸੇਵਾ ਦ¤ਲ ਮੰਡੀ ਗੋਬਿੰਦਗੜ ਵਲੋਂ ਸਾਂਝੇ ਤੌਰ ਤੇ ਬਾਬਾ ਵਿਸ਼ਵਕਰਮਾ ਭਵਨ ਮੰਡੀ ਗੋਬਿੰਦਗੜ ਵਿਖੇ ਬ੍ਰਹਮਗਿਆਨੀ ਭਾਈ ਲਾਲੋ ਜੀ ਦੀ ਯਾਦ ਵਿਚ (more…)

ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪੰਜਾਬ ਵਿਕਾਸ ਵੱਲ : ਗਿੱਲ

GILL

ਜਗਰਾਉਂ, 02 ਮਾਰਚ (ਸੁਖਦੇਵ ਗਰਗ) : ਤਿੰਨ ਸਾਲਾਂ ਦੇ ਬਾਦਲ ਸਰਕਾਰ ਦੇ ਰਾਜ ਵਿੱਚ ਜਿਹੜੀਆਂ ਯੋਜਨਾਵਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦੂਰ-ਅੰਦੇਸ਼ ਸੋਚ ਸਦਕਾ ਲਾਗੂ ਹੋ ਰਹੀਆਂ ਹਨ। ਉਨਾਂ ਦਾ ਫਲ ਜਲਦੀ ਹੀ ਪੰਜਾਬ ਦੇ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ। ਜਿਸ ਤੋਂ ਬਾਅਦ ਪੰਜਾਬ ’ਚ ਕਿਸੇ ਕਿਸਮ ਦੀ ਕੋਈ ਥੋੜ ਨਹੀਂ ਰਹੇਗੀ। ਇਹ ਦਾਅਵਾ ਸਥਾਨਿਕ ਸ਼੍ਰੋਮਣੀ ਕਮੇਟੀ ਮੈਂਬਰ ਹਰਸੁਰਿੰਦਰ ਸਿੰਘ ਗਿੱਲ ਨੇ ਕੀਤਾ।

(more…)

ਡੀ ਐਸ ਪੀ ਨੇ ਲੋਕਾਂ ਦੇ ਸਹਿਯੋਗ ਨਾਲ ਸਮੱਸਿਆ ਹੱਲ ਕਰਨ ਦਾ ਦਿੱਤਾ ਭਰੋਸਾ

JAGRAON-02_March_04

ਜਗਰਾਉਂ, 02 ਮਾਰਚ (ਸੁਖਦੇਵ ਗਰਗ) : ਜਗਰਾਉਂ ਸ਼ਹਿਰ ਅੰਦਰ ਦਿਨ ਬ ਦਿਨ ਵਧ ਰਹੀ ਟਰੈਫ਼ਿਕ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਅੱਜ ਯੂਥ ਵੈਲਫੇਅਰ ਸੁਸਾਇਟੀ ਜਗਰਾਉਂ ਦੇ ਨੌਜਵਾਨਾਂ ਨੇ ਡੀ. ਐਸ. ਪੀ. ਭੁਪਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ। (more…)

ਪਾਕਿਸਤਾਨ ਨੂੰ ਹਰਾ ਕੇ ਜਿੱਤੇ ਭਾਰਤ ਦੀ ਖੁਸ਼ੀ ’ਚ ਲੱਡੂ ਵੰਡੇ

JAGRAON-02_March_03 
ਜਗਰਾਉਂ, 02 ਮਾਰਚ (ਸੁਖਦੇਵ ਗਰਗ) : ਦਿੱਲੀ ਵਿਖੇ ਚੱਲ ਰਹੇ ਹਾਕੀ ਵਿਸ਼ਵ ਕੱਪ 2010 ਦੇ ਪਹਿਲੇ ਮੈਚ ’ਚ ਭਾਰਤ ਨੇ ਪਾਕਿਸਤਾਨ ਨੂੰ ਤਿੰਨ ਗੋਲਾਂ ਦੇ ਫਰਕ ਨਾਲ ਹਰਾ ਕੇ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਜਗਰਾਉਂ ਦੇ ਹੀਰੋ ਹਾਂਡਾ ਸ਼ੋਅ ਰੂਮ ਵਿੱਚ ਵਿਧਾਇਕ ਗੁਰਦੀਪ ਸਿੰਘ ਭੈਣੀ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਅਤੇ ਭਾਰਤ ਦੀ ਟੀਮ ਨੂੰ ਵਿਸ਼ਵ ਕੱਪ 2010 ਜਿੱਤਣ ਲਈ ਸ਼ੁਭਕਾਮਨਾਵਾਂ ਵੀ ਭੇਜੀਆਂ ਗਈਆਂ। ਇਸ ਮੌਕੇ ਏਸ਼ੀਅਨ ਹਾਕੀ ਖਿਡਾਰੀ ਹਰਦੀਪ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ। ਏ. ਐਸ. ਆਟੋ ਮੋਬਾਇਲਜ਼ ਦੇ ਐਮ ਡੀ ਗੁਰਿੰਦਰ ਸਿੰਘ ਸਿੱਧੂ ਵੱਲੋਂ ਆਯੋਜਿਤ ਕੀਤੇ ਸਮਾਗਮ ਹਾਜ਼ਰ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਮੱਲ•ਾ, ਕੌਂਸਲਰ ਅਪਾਰ ਸਿੰਘ, ਐਡਵੋਕੇਟ ਮੋਹਣ ਸਰੂਪ ਸਹਿਗਲ, ਬਾਪੂ ਸੋਹਣ ਸਿੰਘ ਸਲੇਮਪੁਰਾ, ਤਰਸੇਮ ਲਾਲ, ਰਾਜ ਕੁਮਾਰ ਭੱਲਾ, ਗੋਪਾਲ ਸ਼ਰਮਾ, ਸਰਬਜੀਤ ਸਿੰਘ, ਸੁਰਿੰਦਰਪਾਲ ਸਿੰਘ ਕਨੇਡਾ, ਠਾਕੁਰਜੀਤ ਸਿੰਘ, ਗੁਰਮੇਲ ਸਿੰਘ ਪ੍ਰਧਾਨ ਇੰਜੀ. ਐਸੋਸੀਏਸ਼ਨ, ਤੇਜਿੰਦਰ ਸਿੰਘ, ਕਮਲਜੀਤ ਸਿੰਘ, ਲਖਵੀਰ ਸਿੰਘ, ਅਤਰ ਸਿੰਘ, ਗੁਰਦਿਆਲ ਸਿੰਘ, ਰੀਤੂ ਸ਼ਰਮਾ, ਆਵਾ ਸ਼ਰਮਾ ਆਦਿ ਅਨੇਕਾਂ ਭਾਰਤੀਆਂ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਭਾਰਤੀ ਸ਼ੇਰ ਵਿਸ਼ਵ ਕੱਪ 2010 ਜ਼ਰੂਰ ਜਿੱਤਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਦ ਵਿਸ਼ਵ ਕੱਪ ਜਗਰਾਉਂ ਆਇਆ ਸੀ ਤਾਂ ਉਨ•ਾਂ ਦੀ ਇਕ ਝਲਕ ਪਾਉਣ ਲਈ ਲੋਕਾਂ ਦਾ ਸੈਲਾਬ ਉਮੜ ਪਿਆ ਸੀ ਅਤੇ ਉਹੀ ਲੋਕਾਂ ਦੀ ਇਹ ਦਿੱਲੀ ਇੱਛਾ ਹੈ ਕਿ ਵਿਸ਼ਵ ਕੱਪ 2010 ਭਾਰਤ ਵਿੱਚ ਹੀ ਰਹੇ।

ਡੇਰੇਦਾਰਾਂ ਤੇ ਸਿਅਸਤਦਾਨਾਂ ਦੀ ਬਦਲੌਤ ਹੀ ਪੰਥ ਦੁਸ਼ਮਣ ਅੱਜ ਦਲਿਤਾਂ ਨੂੰ ਸਿੱਖੀ ਤੋਂ ਦੂਰ ਕਰ ਰਹੇ ਹਨ

harpal cheema

ਫ਼ਤਿਹਗੜ੍ਹ ਸਾਹਿਬ, 2 ਮਾਰਚ (ਗੁਰਪ੍ਰੀਤ ਮਹਿਕ)   ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਕਮਿੱਕਰ ਸਿੰਘ ਮੁਕੰਦਪੁਰ ਅਤੇ ਸਕੱਤਰ ਜਰਨਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਪਣਪ ਚੁੱਕਿਆ ਡੇਰਾਵਾਦ ਸਿੱਖਾਂ ਨੂੰ (more…)

ਬੀਵੀਪੁਰ ਵਿਖੇ ਕਾਨੂੰਨੀ ਜਾਣਕਾਰੀ ਦੇਣ ਲਈ ਕੈਂਪ-ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ-ਬਜਟ ਬਾਰੇ ਵਿਚਾਰ ਚਰਚਾ

ਕੈਦ ਅਤੇ ਜੁਰਮਾਨੇ ਦੀ ਸ਼ਜਾ ਸੁਣਾਈ
ਫ਼ਤਹਿਗੜ੍ਹ ਸਾਹਿਬ 2 ਮਾਰਚ(ਗੁਰਪ੍ਰੀਤ ਮਹਿਕ) ਅਮਲੋਹ ਦੀਆਂ ਮਾਨਯੋਗ ਅਦਾਲਤਾਂ ਨੇ ਪੰਜ ਵਿਅਕਤੀਆਂ ਅਲੱਗ ਅਲੱਗ ਮਾਮਲਿਆਂ ਵਿੱਚ ਕੈਦ ਅਤੇ ਜੁਰਮਾਨੇ ਦੀ ਸਜਾ ਸੁਣਾਈ ਹੈ। ਥਾਣਾ ਮੰਡੀ ਗੋਬਿੰਦਗੜ੍ਹ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ 31 ਦਸੰਬਰ 2000 ਨੂੰ ਧਰਮਿੰਦਰ ਸਿੰਘ  ਵਾਸੀ ਡਡਹੇੜੀ ਦੇ ਬਿਆਨਾਂ ਤੇ ਮੇਜਰ ਸਿੰਘ , ਸ਼ੇਰ ਸਿੰਘ, ਮਨਜੀਤ ਕੌਰ ਅਤੇ ਹਰਜਿੰਦਰ ਕੌਰ ਦੇ ਖਿਲਾਫ ਲੜਾਈ ਝਗੜੇ ਦਾ ਮਾਮਲਾ ਦਰਜ ਕੀਤਾ ਸੀ। ਮਾਨਯੋਗ ਅਦਾਲਤ ਨੇ ਮੇਜਰ ਸਿੰਘ ਅਤੇ ਸ਼ੇਰ ਸਿੰਘ ਨੂੰ 1 ਸਾਲ ਦੀ ਕੈਦ ਅਤੇ ਪੰਜ-ਪੰਜ ਸੌਂ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸੇ ਤਰ੍ਹਾਂ ਥਾਣਾ ਮੰਡੀ ਗੋਬਿੰਦਗੜ੍ਹ ਦੇ ਸਹਾਇਕ ਥਾਣੇਦਾਰ ਅਜੈਬ ਸਿੰਘ ਨੇ ਜੀ ਟੀ ਰੋਡ ਮੰਡੀ ਗੋਬਿੰਦਗੜ੍ਹ ਤੋਂ ਨਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜੈਨਪੁਰ ਮੁਜਫਰਨਗਰ ਉਤਰ ਪ੍ਰਦੇਸ਼ ਅਤੇ ਤਿਲਕਰਾਜ ਪੁੱਤਰ ਕ੍ਰਿਸ਼ਨ ਲਾਲ ਵਾਸੀ ਚੰਦਰਪੁਰੀ ਕਲੋਨੀ ਅੰਬਾਲਾ ਨੂੰ ਕਾਰ ਨੰਬਰ ਐਚ ਆਰ 48ਏ0050 ਵਿੱਚੋਂ 120 ਬੋਤਲਾਂ ਸ਼ਰਾਬ ਸਮੇਤ ਗ੍ਰਿਫਤਾਰ ਕਰ ਮਾਮਲਾ ਦਰਜ ਕੀਤਾ ਸੀ। ਮਾਨਯੋਗ ਅਦਾਲਤ ਨੇ ਨਰਿੰਦਰ ਸਿੰਘ ਅਤੇ ਤਿਲਕਰਾਜ ਨੂੰ ਛੇ ਮਹੀਨੇ ਕੈਦ ਅਤੇ ਪੰਜ-ਪੰਜ ਸੋਂ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।
ਇਸੇ ਤਰ੍ਹਾਂ ਅਮਲੋਹ ਪੁਲਸ ਨੇ ਰਜਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਸਮਸ਼ਪੁਰ ਦੇ ਬਿਆਨਾਂ ਤੇ 18 ਮਈ 2001 ਨੂੰ ਬਲਵਿੰਦਰ ਸਿੰਘ ਅਤੇ ਉਸਦੇ ਭਰਾ ਪਰਮਜੀਤ ਸਿੰਘ ਤਰਸੇਮ ਸਿੰਘ , ਭਰਜਾਈਆਂ ਕਰਮਜੀਤ ਕੌਰ ਅਤੇ ਪਰਮਜੀਤ ਕੌਰ ਅਤੇ ਭਤੀਜੇ ਗੁਰਪ੍ਰੀਤ ਸਿੰਘ ਵਿੱਕੀ ਖਿਲਾਫ ਕੁੱਟ ਮਾਰ ਕਰਨ ਅਤੇ ਦਾਜ ਮੰਗਣ ਦਾ ਮਾਮਲਾ ਦਰਜ ਕੀਤਾ ਸੀ। ਮਾਨਯੋਗ ਅਦਾਲਤ ਨੇ ਬਲਵਿੰਦਰ ਸਿੰਘ ਨੂੰ ਇਕ ਸਾਲ ਦੀ ਕੈਦ ਅਤੇ ਪੰਜ ਸੌਂ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।  
ਬਜਟ ਬਾਰੇ ਵਿਚਾਰ ਚਰਚਾ

 2_March_FGS_3
ਫ਼ਤਹਿਗੜ੍ਹ ਸਾਹਿਬ 2 ਮਾਰਚ(ਗੁਰਪ੍ਰੀਤ ਮਹਿਕ) ਬਾਬਾ ਬੰਦਾ ਸਿੰਘ ਬਹਾਦਰ ਇੰਜੀਨਿਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਲੋਂ ਭਾਰਤ ਦੇ ਆਰਥਿਕ ਬਜਟ ਬਾਰੇ ਇਕ ਪੈਨਲ ਡਿਸਕਸ਼ਨ ਸ਼ੁਕਰਵਾਰ 5 ਮਾਰਚ ਨੂੰ ਕਾਲਜ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿੱਚ ਕਰਵਾਈ ਜਾਵੇਗੀ।ਇਹ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ: ਮਨਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਦੇ ਅਰਥਿਕ ਮਾਹਿਰ ਇਸ ਵਿਚਾਰ ਚਰਚਾ ਵਿੱਚ ਭਾਗ ਲੈਣਗ। ਉਹਨਾਂ ਇਹ ਵੀ ਦੱਸਿਆ ਕਿ ਚਾਰ ਪ੍ਰਧਾਨ ਮੰਤਰੀਆਂ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰ ਰਹਿ ਚੁੱਕੇ ਡਾ. ਸਰਦਾਰਾ ਸਿੰਘ ਜੌਹਲ ਇਸ ਵਿਚਾਰ ਚਰਚਾ ਵਿਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। ਇਸ ਵਿਚਾਰ ਚਰਚਾ ਵਿਚ ਭਾਗ ਲੈਣ ਲਈ ਪਹੁੰਚ ਰਹੇ ਵਿਦਵਾਨਾ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਕਰਮਜੀਤ ਸਿੰਘ, ਗੁਰੁ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਗਿਆਨ ਜਯੋਤੀ ਇੰਸਟੀਚਿਊਟ ਮੋਹਾਲੀ ਦੇ ਡਾ: ਵਿਮਲ ਅਗਰਵਾਲ  ਅਤੇ ਆਰਥਿਕ ਮਾਮਲਿਆਂ ਬਾਰੇ ਛਪਦੇ ਅਖਬਾਰ ‘ਬਿਜਨਸ ਸਟੈਂਡਰਡ’ ਦੀ ਬਿਊਰੋ ਚੀਫ ਕੋਮਲ ਅਮਿਤ ਗੇਰਾ ਸ਼ਾਮਿਲ ਹਨ। ਇਹ ਵਿਚਾਰ ਚਰਚਾ ਕਾਲਜ ਦੇ ਐਮ ਬੀ ਏ ਵਿਭਾਗ ਅਤੇ ਕੰਪਿਊਟਰ ਸਾਇੰਸ ਵਿਭਾਗ ਦਾ ਸਾਂਝਾ ਉ¤ਦਮ ਹੈ ਜਿਸ ਦੇ ਕੋਆਰਡੀਨੇਟਰ ਪ੍ਰੋਫੈਸਰ ਗੁਰਪਾਲ ਸਿੰਘ ਅਤੇ ਪ੍ਰਫੈਸਰ ਗਗਨ ਦੀਪ ਸ਼ਰਮਾ ਨੂੰ ਬਣਾਇਆ ਗਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੋਵਾਂ ਕੋਆਰਡੀਨੇਟਰਾਂ ਨੇ ਦੱਸਿਆ ਕਿ ਬਦਲਦੇ ਆਲਮੀ ਆਰਥਿਕ ਸੰਦਰਭਾਂ ਵਿਚ ਭਾਰਤ ਦਾ ਇੱਕ ਵੱਡੀ ਸ਼ਕਤੀ ਵਜੋਂ ਉਭਰਨਾ ਇਹਨਾਂ ਸਮਿਆਂ ਵਿੱਚ ਬਣਾਈਆਂ ਗਈਆਂ ਆਰਥਿਕ ਨੀਤੀਆਂ ਉ¤ਤੇ ਹੀ ਨਿਰਭਰ ਕਰੇਗਾ। ੳਹਨਾਂ ਇਹ ਵੀ ਦੱਸਿਆ ਕਿ ਭਾਰਤੀ ਅਰਥ ਵਿਵਸਥਾ ਉਹਨਾਂ ਕੁਝ ਕੂ ਅਰਥ ਵਿਵਸਥਾਵਾਂ ਵਿਚੋਂ ਇਕ ਹੈ ਜਿਹਨਾਂ ਨੇ ਆਰਥਿਕ ਮੰਦੀ ਨੂੰ ਸਹਿਜ ਨਾਲ ਪਾਰ ਕਰ ਲਿਆ ਹੈ। ਇਸ ਵਿਚਾਰ ਚਰਚਾ ਲਈ ਕਿਸੇ ਵੀ ਕਾਲਜ ਦੀ ਵਿਦਿਆਰਥੀ ਆਪਣੀ ਰਜਿਸਟਰੇਸ਼ਨ ਕਾਲਜ ਦੀ ਵੈਬਸਾਈਟ ਉ¤ਤੇ ਜਾ ਕੇ ਜਾਂ ਕੋਆਰਡੀਨੇਟਰਾਂ ਨਾਲ ਸੰਪਰਕ ਕਰ ਕੇ 2 ਮਾਰਚ ਤੋਂ ਪਹਿਲਾਂ ਪਹਿਲਾਂ ਕੀਤੀ ਜਾ ਸਕਦੀ ਹੈ।
ਮੁਕਾਬਲੇ ਕਰਵਾਏ ਗਏ
ਫਤਿਹਗੜ੍ਹ ਸਾਹਿਬ, 2 ਮਾਰਚ(ਗੁਰਪ੍ਰੀਤ ਮਹਿਕ) : ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਜੋਨ, ਯੁਵਾ ਮਾਮਲੇ ਅਤੇ ਖੇਡ ਮਤਰਾਲਾ ਭਾਰਤ ਸਰਕਾਰ ਵੱਲੋਂ, ਨਹਿਰੂ ਯੁਵਾ ਕੇਂਦਰ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਰਾਜ ਪੱਧਰੀ ਕਲਚਰ ਅਤੇ ਹਥਕਲਾ ਮੇਲਾ 3,4,5 ਮਾਰਚ ਨੂੰ ਸਟਾਰ ਰਿਜੋਰਟ ਵਿਖੇ ਕਰਵਾਇਆ ਜਾ ਰਿਹਾ ਹੈ , ਜਿਸ ਵਿੱਚ ਭੰਗੜਾ, ਗਿੱਧਾ, ਲੋਕ ਗੀਤਾ, ਵਾਰ ਗਾਈਨ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿੱਚ ਪੰਜਾਬ ਦੇ 16 ਜ਼ਿਲ੍ਹਿਆਂ ਵੱਲੋਂ 330 ਕਲਾਕਾਰ ਭਾਗ ਲੈਣਗੇ , ਵਿਸ਼ੇਸ ਤੌਰ ਤੇ ਜ਼ਿਕਰਯੋਗ ਹੈ ਕਿ ਇਨ੍ਹਾਂ ਮੁਕਾਬਲਿਆਂ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਵੱਲੋਂ ਵੱਖ ਵੱਖ ਨਹਿਰੂ ਯੁਵਾ ਕੇਂਦਰਾਂ ਵੱਲੋਂ ਚਲਾਏ ਜਾਂਦੇ ਕਿੱਤਾ ਮੁਖੀ ਕੋਰਸ ਸਮੇਂ ਤਿਆਰ ਕੀਤੀਆਂ ਵਸਤੂਆਂ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ। ਇਹ ਸਾਰੀ ਉਪਰੋਕਤ ਜਾਣਕਾਰੀ ਨਹਿਰੂ ਯੁਵਾ ਕੇਂਦਰ ਫਤਿਹਗੜ੍ਹ ਸਾਹਿਬ ਦੇ ਯੂਥ ਕੋਆਰਡੀਨੇਟਰ ਪਰਮਜੀਤ ਸਿੰਘ ਨੇ ਦਿੱਤੀ ਉਨ੍ਹਾਂ ਕਿਹਾ ਕਿ ਇਸ ਰਾਜ ਪੱਧਰੀ ਕਲਚਰ ਅਤੇ ਹਥਕਤਲਾ ਮੇਲੇ ਦਾ ਮੁੱਖ ਉਦੇਸ਼ ਉਭਰ ਰਹੇ ਕਲਾਕਾਰਾਂ ਲਈ ਸਟੇਜ ਉਪਲਬੱਧ ਕਰਵਾਉਣਾ ਹੈ ਤਾਂ ਜੋ ਉਹ ਆਪਣੇ ਆਉਣ ਵਾਲੇ ਸਮੇਂ ਨੂੰ ਵਧੀਆ ਵਣ ਸਕਣ, ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨ ਯਸ਼ਵੀਰ ਮਹਾਜਨ ਫਤਿਹਗੜ੍ਹ ਸਾਹਿਬ ਕਰਨਗੇ। ਵਿਸ਼ੇਸ ਤੌਰ ਤੇ ਜ਼ਿਰਕਯੋਗ ਹੈ ਕਿ ਇਹ ਸਾਰਾ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਜੋਨ ਦੇ ਜੋਨਲ ਡਾਇਰੈਕਟਰ ਜਸਵਿੰਦਰ ਸਿੰਘ ਕੂਨਰ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ।
ਖਬਰ ਫੋਟੋ ਸਾਹਿਤ
ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ
ਫਤਿਹਗੜ੍ਹ ਸਾਹਿਬ, 2 ਮਾਰਚ(ਗੁਰਪ੍ਰੀਤ ਮਹਿਕ) :  ਅੱਜ ਮਾਤਾ ਗੁਜਰੀ ਕਾਲਜ ਵਿੱਚ ‘‘ ਮੌਕ ਗਰੁੱਪ ਡਿਸਕਸ਼ਨ ’’ ਕਾਮਰਸ ਵਿਭਾਗ ਵੱਲੋਂ ਬੀ-ਕਾਮ ਭਾਗ ਤੀਜਾ  ਦੇ ਵਿਦਿਆਰਥੀਆਂ ਵਿਚਕਾਰ ਕਰਵਾਈ ਗਈ। ਇਸ ਵਿਚਾਰ  ਵਟਾਂਦਰੇ ਦੇ ਮੁੱਖ ਵਿਸੇ, ਕੀ ਸ਼ੇਅਰ ਬਜਾਰ ਵਿਕਸਿਤ  ਅਰਥ ਭਵਿੱਖ ਵਾਸਤੇ ਅਨਿਵੇਸ਼ , ਔਰਤ ਰਾਖਵਾਂਕਰਣ, ਛੋਟਾ ਪਰਿਵਾਰ ਬਨਾਮ ਸੰਯੁਕਤ ਪਰਿਵਾਰ, ਭਾਰਤੀ ਰਾਜਨੀਤਿਕ ਵਿਵਸਥਾ ਬਨਾਮ ਅਮਰੀਕੀ ਰਾਜਨੀਤਿਕ  ਵਿਵਸਥਾ ਇਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਡਾ ਜਤਿੰਦਰ ਸਿੰਘ ਸਿੱਧੂ ਨੇ ਇਸ ਵਿਚਾਰ ਵਟਾਂਦਰੇ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਗਰੂਕ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਇਸਦੀ ਬਹੁਤ ਲੋੜ ਹੈ, ਖਾਸ ਕਰਕੇ ਮੁਕਾਬਲੇ ਪ੍ਰੀਖਿਆਵਾਂ ਵਿੱਚ ਰਨਦੀਪ ਕੌਰ, ਗੁਰਸ਼ਰਨ ਕੌਰ, ਗੁਰਲਵਲੀਨ ਕੌਰ, ਜਸਮੀਤ ਸਿੰਘ, ਜਸਪ੍ਰੀਤ ਕੌਰ, ਸਰਬਜੀਤ ਕੌਰ, ਪ੍ਰੀਤੀ, ਗੌਰਵ, ਚੇਤਨਾ, ਰਮਨਦੀਪ ਕੌਰ, ਰਾਜਇੰਦਰ, ਸੰਜੀਵ, ਰਜਨੀਸ਼, ਪੂਨਮ ਅਤੇ ਚਰਨਪ੍ਰੀਤ ਸਿੰਘ ਇਸ ਵਿੱਚ ਮੁੱਖ ਬੁਲਾਰੇ  ਉਭਰ ਕੇ ਸਾਹਮਣੇ ਆਏ। ਕਾਮਰਸ ਵਿਭਾਗ ਦੇ ਮੁੱਖੀ ਪ੍ਰੋ ਬਿਕਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਬੱ੍ਯਚਆਂ ਨੂੰ ਛੇ ਗਰੁੱਪਾਂ ਵਿੱਚ ਵੰਡ ਕੇ ਗਰੁੱਪ ਡਿਸਕਸ਼ਨ ਦਾ ਆਯੋਜਨ ਕੀਤਾ ਗਿਆ। ਪ੍ਰੋ ਗਗਨਦੀਪ ਕੌਰ ਅਤੇ ਪ੍ਰੋ ਇੰਦਰਪ੍ਰੀਤ ਕੌਰ ਨੇ ਮੰਚ ਸੰਚਾਲਨ  ਬਾਖੂਬੀ ਨਿਭਾਇਆ। 
ਫੋਟੋ ਕੈਪਸ਼ਨ : ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਦੇ ਵਿਦਿਆਰਥੀ ਮੁਕਾਬਲੇ ਵਿੱਚ ਭਾਗ ਲੈਂਦੇ ਹੋਏ। ਫੋਟੋ ਗੁਰਪ੍ਰੀਤ ਮਹਿਕ
ਬੀਵੀਪੁਰ ਵਿਖੇ ਕਾਨੂੰਨੀ ਜਾਣਕਾਰੀ ਦੇਣ ਲਈ ਕੈਂਪ

ਫਤਹਿਗੜ੍ਹ ਸਾਹਿਬ  2 ਮਾਰਚ (ਗੁਰਪ੍ਰੀਤ ਮਹਿਕ) :  ਪਿਛਲੇ ਦਿਨੀਂ  ਪਿੰਡ ਬੀਵੀਪੁਰ ਵਿਖੇ ਕਾਨੂੰਨੀ ਜਾਣਕਾਰੀ ਦੇਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ ।  ਇਸ  ਕੈਂਪ ਨੂੰ ਸੰਬੋਧਨ ਕਰਦਿਆਂ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ)  ਸ੍ਰੀ  ਵਰਿੰਦਰ ਸੰਧੂ ਨੇ ਰਾਸ਼ਟਰੀ ਗਰੰਟੀ ਰੋਜ਼ਗਾਰ ਸਕੀਮ ਤਹਿਤ ਰੋਜ਼ਗਾਰ ਦੇਣ ਸਬੰਧੀ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ । ਉਨ੍ਹਾਂ ਨੇ ਕੈਂਪ ਵਿੱਚ ਹਾਜ਼ਰ ਲੋਕਾਂ ਨੂੰ ਮੁਫਤ ਕਾਨੂੰਨੀ ਸਕੀਮਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ  ਮੁਫਤ ਕਾਨੂੰਨੀ ਸਹਾਇਤਾ ਸਕੀਮ ਤਹਿਤ ਵਕੀਲ ਦੀਆਂ ਮੁਫਤ ਸੇਵਾਵਾਂ ਅਤੇ ਕੇਸ ਤੇ ਹੋਣ ਵਾਲੇ  ਸਾਰੇ ਖਰਚੇ ਸਰਕਾਰ ਵਲੋਂ ਦਿੱਤੇ ਜਾਂਦੇ ਹਨ । ਇਹ ਸੇਵਾਵਾਂ ਉਪ ਮੰਡਲ ਪੱਧਰ, ਜ਼ਿਲ੍ਹਾ ਪੱਧਰ , ਹਾਈ ਕੋਰਟ ਅਤੇ  ਸੁਪਰੀਮ ਕੋਰਟ ਵਿਖੇ ਉੱਪਲਬਧ ਹਨ ।  ਉਨ੍ਹਾਂ  ਦੱਸਿਆ ਕਿ ਅਨੁਸੂਚਿਤ ਜਾਤੀ , ਅਨੁਸੂਚਿਤ ਕਬੀਲੇ ਦੇ ਮੈਂਬਰ , ਔਰਤਾਂ , ਬੱਚੇ, ਮਾਨਸਿਕ ਰੋਗੀ, ਆਪੰਗ, ਵੱਡੀ ਮੁਸੀਬਤ ਦਾ ਮਾਰਿਆ ਵਿਅਕਤੀ , ਉਦਯੋਗਿਕ ਕਾਮੇ , ਹਿਰਾਸਤ ਵਿੱਚ ਅਤੇ ਉਹ ਵਿਅਕਤੀ ਵਿਅਕਤੀ ਜਿਸ ਦੀ ਸਲਾਨਾ ਆਮਦਨ 50 ਹਜਾਰ ਰੁਪਏ ਤੋਂ ਘੱਟ ਹੈ , ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ ।  ਉਨ੍ਹਾਂ ਕਿਹਾ ਕਿ  ਲੋੜਵੰਦ ਵਿਅਕਤੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਣ । ਇਸ ਮੌਕੇ  ਐਡਵੋਕੇਟ  ਅਨਵਰ ਹੁਸੈਨ ਨੇ ਕੈਂਪ ਵਿੱਚ ਹਾਜ਼ਰ  ਲੋਕਾਂ ਨੂੰ ਜ਼ਿਲ੍ਹਾ ਅਤੇ ਉਪ ਮੰਡਲ ਪੱਧਰ ਤੇ ਲਗਾਈਆਂ ਜਾ ਰਹੀਆਂ ਲੋਕ ਅਦਾਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ  ਕਿਹਾ  ਕਿ  ਲੋਕ ਅਦਾਲਤਾਂ ਵਿੱਚ ਫੈਸਲਾ ਦੋਹਾਂ ਧਿਰਾਂ ਦੇ ਆਪਸੀ ਰਾਜ਼ੀਨਾਮੇ ਰਾਹੀਂ ਕਰਵਾਇਆ ਜਾਂਦਾ ਹੈ  । ਉਨ੍ਹਾਂ ਦੱਸਿਆ  ਲੋਕ ਅਦਾਲਤ  ਵਿੱਚ ਹੋਏ ਫੈਸਲੇ ਦੀ ਅਪੀਲ ਉੱਚ ਅਦਾਲਤ ਵਿੱਚ ਨਹੀਂ ਹੋ ਸਕਦੀ ।  ਇਸ ਮੌਕੇ  ਐਡਵੋਕੇਟ ਕਰਮਜੀਤ ਸਿੰਘ ਮੋਹੀ  , ਸ੍ਰ: ਦਵਿੰਦਰ ਪਾਲ ਸਿੰਘ ਸਰਪੰਚ, ਸ੍ਰ: ਚਰਨ ਸਿੰਘ , ਸ੍ਰ: ਸ਼ਮਸ਼ੇਰ ਸਿੰਘ, ਸਮਾਜਿਕ ਸੁਰੱਖਿਆ ਵਿਭਾਗ ਦੇ ਆਂਗਨਵਾੜੀ ਵਰਕਰ, ਸਕੂਲ ਦੇ ਅਧਿਆਪਕ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ ।


««ਅਗਲਾ ਪੰਨਾ ---->>>> »
 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO