Punjab News

March 3, 2010

ਜਦੋਂ ਮੇਰੀ ਰੂਹ ਸਰੀਰ ਤੋਂ ਵੱਖ ਹੋਈ-ਜਤਿੰਦਰ ਔਲ਼ਖ

jatinder aulakh

ਕੀ ਰੂਹ ਦੀ ਹੋਂਦ ਸਰੀਰ ਤੋਂ ਬਾਹਰ ਸੰਭਵ ਹੈ ਜਾਂ ਰੂਹ ਸਰੀਰ ਦੇ ਨਾਲ਼ ਹੀ ਖਤਮ ਹੋ ਜਾਂਦੀ ਹੈ, ਇੱਸ ਬਾਰੇ ਅਨੇਕ ਧਾਰਨਾਂਵਾਂ ਹਨ।ਭਾਰਤੀ ਦਰਸ਼ਨ ਦੇ ਪ੍ਰਾਚੀਨ ਤੱਤ ਜਿੱਥੇ ਮਨੁੱਖੀ ਰੂਹ ਦੀਆਂ ਅਸੀਮ ਸੰਭਾਵਨਾਵਾਂ ਨੂੰ ਸਵੀਕਾਰਦੇ ਹਨ ਉ¤ਥੇ ਯਥਾਰਥਵਾਦ ਅਤੇ ਤਰਕਸ਼ੀਲਤਾ ਰੂਹ ਦੀ ਸਰੀਰੋਂ ਬਾਹਰ ਹੋਂਦ ਨੂੰ ਨਹੀਂ ਮੰਨਦੀ ।ਉਂਝ ਇਹ ਡੂੰਘੀ ਬਲਕਿ ਅਮੁੱਕ ਬਹਿਸ ਦਾ ਵਿਸ਼ਾ ਹੈ। ਹਰ ਇਨਸਾਨ ਆਪਣੀ-ਆਪਣੀ ਵਿਚਾਰਧਾਰਾ ਅਨੁਸਾਰ ਇੱਸ ਸਬੰਧੀ ਝੱਟ ਫੈਸਲਾ ਸੁਣਾ ਦਿੰਦਾ ਹੈ। ਗੁਰਬਾਣੀ ਨੇ ਸਰੀਰ ਤੋਂ ਬਾਹਰੀ ਰੂਹ ਦੀ ਹੋਂਦ ਨੂੰ ਤਾਂ ਸਵੀਕਾਰਿਆ, ਪਰ ਨਾਲ਼ ਹੀ ਇੱਸ ਸਬੰਧੀ ਪੈਦਾ ਕੀਤੇ ਵਹਿਮਾ-ਭਰਮਾ ਨੂੰ ਬੁਰੀ ਤਰ੍ਹਾਂ ਦਰਕਿਨਾਰ ਕਰ ਦਿੱਤਾ।ਗੁਰਬਾਣੀ ਫਲਸਫਾ ਸੰਸਾਰ ਦਾ ਸਭ ਤੋਂ ਆਧੁਨਿਕ ਫਲਸਫਾ ਹੈ। ਗੁਰਬਾਣੀ ਦੀ ਡੂੰਘੀ ਸਮਝ ਰੱਖਣ ਵਾਲ਼ੇ ਜਾਣਦੇ ਹਨ ਕਿ ਇਹ ਫਲਸਫਾ ਰੂਹਾਨੀ ਅਤੇ ਯਥਾਰਥਵਾਦ ਵਿਚਲੇ ਪਾੜੇ ਨੂੰ ਮੇਟ ਕੇ ’ਕੁਦਰਤੀ-ਵਿਗਿਆਨਿਕ’ ਫਲਸਫੇ ਦਾ ਸਿਰਜਣ ਕਰਦੀ ਹੈ।ਪਰ ਮੈਂ ਵਿਦਵਾਨ ਨਹੀਂ ਸਗੋਂ ਬਹੁਤ ਸਾਰੀਆਂ ਵਿਚਾਰਧਾਰਾਵਾਂ ਦੇ ਯੁੱਗ ਵਿੱਚ ਮੇਰੀ ਜਾਣਕਾਰੀ ਬਹੁਤ ਅਲਪ ਹੈ। ਇੱਥੇ ਮੈਂ ਜਿਸ ਘਟਨਾ ਦਾ ਵਰਨਣ ਕਰਨ ਜਾ ਰਿਹਾ ਹਾਂ ਉਹ ਮੇਰੇ ਜੀਵਨ ਵਿੱਚ ਇੱਕ ਵਾਰ ਵਾਪਰਿਆ ਚਮਤਕਾਰ ਹੈ। ਇੱਸ ਘਟਨਾ ਨੂੰ ਲਿਖਤ ਰੂਪ ਮੈਂ ਆਪਣੀ ਡਾਇਰੀ ਵਿੱਚ ਵੀ ਦਿੱਤਾ ਹੈ।ਮੇਰੀ ਪਾਠਕਾਂ ਨੂੰ ਗੁਜ਼ਾਰਿਸ਼ ਹੈ ਕਿ ਇੱਸ ਘਟਨਾ ਨੂੰ ਮੇਰੀ ਰੁਹਾਨੀ ਪ੍ਰਾਪਤੀ ਨਾ ਮੰਨਿਆ ਜਾਵੇ ਸਗੋਂ ਇਹ ਅਚਾਨਿਕ ਵਾਪਰੀ ਘਟਨਾ ਹੀ ਹੈ।
ਸਾਡਾ ਬਾਕੀ ਪਰਿਵਾਰ ਸਮੇਤ ਮੇਰੀ ਪਤਨੀ ਨਵੇਂ ਘਰ ਵਿੱਚ ਸ਼ਿਫਟ ਕਰ ਚੁੱਕਾ ਸੀ। ਪੁਰਾਣੇ ਮਕਾਨ ਵਿੱਚ ਅਜੇ ਕਾਫੀ ਸਮਾਨ ਪਿਆ ਸੀ ਜਿੱਸ ਨੂੰ ਖਾਲੀ ਛੱਡਣਾ  ਸੰਭਵ ਨਾ ਹੋਣ ਕਾਰਨ ਫਿਲਹਾਲ ਮੈਂ ਪੁਰਾਣੇ ਘਰ ਵਿੱਚ ਹੀ ਸੌਂਅ ਜਾਂਦਾ। ਮਕਾਨ ਕਾਫੀ ਵੱਡਾ ਸੀ। ਉਦੋਂ ਮੇਰੀ ਬਿਰਤੀ ਸਿਮਰਨ ਵਿੱਚ ਟਿਕਾਉ ਹਾਸਿਲ ਕਰਨ ਦੀ ਸੀ । ਤੇ ਮੈਂ ਅਕਸਰ ਰਾਤ ਨੂੰ ਸਿਮਰਨ ਕਰਦਾ ਹੀ ਸੌਂ ਜਾਂਦਾ।ਇੱਕ ਰਾਤ ਬੱਦਲ ਹੋਣ ਕਾਰਨ ਕਾਫੀ ਮੀਂਹ ਪੈ ਰਿਹਾ ਸੀ ਬਿਜਲੀ ਦੀ ਕੜਕ ਨੇ ਨੀਂਦ ਹਰਾਮ ਕੀਤੀ ਹੋਈ ਸੀ। ਪੁਰਣੇ ਮਕਾਨ ਵਿੱਚ ਮੈਂ ਇੱਕੱਲਾ ਪਿਆ ਸਿਮਰਨ ਨਾਲ਼ ਜੁੜਿਆ ਸੌਣ ਦੀ ਨਕਾਮ ਕੋਸ਼ਿਸ਼ ਕਰ ਰਿਹਾ ਸਾਂ।ਉਂਝ ਇਹ ਦੱਸਣਾ ਦਿਲਚਸਪ ਰਹੇਗਾ ਕਿ ਮੇਰੇ ਜਿਆਦਾ ਜਾਣਕਾਰ ਮੈਨੂੰ ਕੱਟੜ ਕਾਮਰੇਡ ਜਾਂ ਨਾਸਤਿਕ ਹੀ ਸਮਝਦੇ ਹਨ।  ਉਨ੍ਹਾਂ ਲਈ ਸ਼ਾਇਦ ਰੱਬ ਦੀ ਖੁਸ਼ੀ ਹਾਸਿਲ ਕਰਨ ਲਈ ਕੁਝ ਭਰਮਾਂ ਤੇ ਸਵਾਰ ਰਹਿਣਾ ਲਾਜ਼ਮੀ ਹੈ। ਕਹਿਰ ਦੇ ਤੂਫਾਨ ਵਿੱਚ ਇਉਂ ਲੱਗ ਰਿਹਾ ਸੀ ਜਿਵੇਂ ਵਿਹੜੇ ਵਿਚਲੇ ਰੁੱਖ ਡਿੱਗ ਪੈਣਗੇ।ਸਿਮਰਨ ਦਾ ਅਭਿਆਸ ਰੱਖਣ ਵਾਲ਼ੇ ਜਾਣਦੇ ਹਨ ਕਿ ਲਗਾਤਾਰ ਸਿਮਰਨ ਨਾਲ਼ ਮਨ ਇਕ ਖਾਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ।ਜਿਸਦਾ ਵਰਨਣ ਕਰਨਾ ਮੇਰੇ ਲਈ ਸੰਭਵ ਨਹੀਂ ਇਹ ਕੋਈ ਸੁਚੇਤ ਜਾਂ ਅਚੇਤ ਅਵਸਥਾ ਤੋਂ ਕੋਈ ਵੱਖਰੀ ਅਵਸਥਾ ਹੈ। ਲਗਭਗ ਰਾਤ ਦੇ ਗਿਆਰਾਂ ਵਜੇ ਦਾ ਸਮਾਂ ਸੀ ਮੈਂ ਇੱਕ ਵਾਰ ਝਪਕੀ ਲੈ ਕੇ ਮੁੜ ਜਾਗ ਪਿਆ , ਬਿਜਲੀ ਕੜਕਣ ਤੇ ਤੂਫਾਨ ਦੀ ਤੋਰ ਮੱਠੀ ਨਹੀਂ ਸੀ ਪਈ। ਦੁਬਾਰਾ ਸੌਣ ਦੀ ਨਕਾਮ ਕੋਸ਼ਿਸ ਵਿੱਚ ਮੈਂ ਅਚਾਨਿਕ ਮਹਿਸੂਸ ਕੀਤਾ ਕਿ ਮੈਂ ਬਿਸਤਰੇ ਤੋਂ ਉਪਰ ਉ¤ਠ ਖਲੋਤਾ ਹਾਂ ਤੇ ਸੱਜੀ ਕੂਹਣੀ ਦੇ ਭਾਰ ਖੁੱਲੀਆਂ ਬਾਰੀਆਂ ’ਚੋਂ ਬਾਹਰ ਵੱਲ ਝਾਕ ਰਿਹਾ ਹਾਂ। ਬਾਹਰ ਘੁੱਪ ਹਨੇਰੇ ਨੂੰ ਬਿਜਲੀ ਦੀ ਚਮਕ ਚੀਰ ਰਹੀ ਸੀ। ਮੈਂ ਉ¤ਠ ਕੇ ਬੈਠ ਗਿਆ ਤੇ ਅਚਾਨਿਕ ਮੇਰੀ ਨਜ਼ਰ ਵਾਪਿਸ ਬਿਸਤਰੇ ਤੇ ਪਈ ਮੇਰਾ ਸਰੀਰ ਤਾਂ ਬਿਸਤਰੇ ਤੇ ਹੀ ਪਿਆ ਸੀ ਫਿਰ ਇਹ ਉ¤ਠ ਕੇ ਬੈਠਾ ਮੈਂ ਕੌਣ ਸਾਂ? ਮੈਂ ਬੈਠਾ ਹਇਆ ਆਪਣੇ ਲੇਟੇ ਸਰੀਰ ਨੂੰ ਵੇਖ ਕੇ ਡਾਹਢਾ ਹੈਰਾਨ ਸਾਂ। ਮੈਂਨੂੰ ਇਕਦਮ ਮਹਿਸੂਸ ਹੋਇਆ ਮੈਂ ਉਸ ਪੁਰਾਣੀ ਦੁਕਾਨ ਦੇ ਕੋਲ਼ ਖੜਾ ਹਾਂ ਜੋ ਮੇਰੇ ਪਿਤਾ ਜੀ ਕਰਿਆ ਕਰਦੇ ਸਨ ਜਦੋਂ ਅਜੇ ਮੈਂ ਆਪਣੇ ਬਚਪਨ ਵਿੱਚ ਸਾਂ। ਅੱਡਾ ਸੁੰਨਸਾਨ ਪਿਆ ਸੀ। ਤੇ ਮੈਂ ਹੈਰਾਨ-ਪਰੇਸ਼ਾਨ ਖੜਾ ਸਾਂ, ਮੇਰੇ ਸਿਰ ਤੇ ਅਣਗਿਣਤ ਇੱਲ਼ਾਂ ਮੰਡਰਾਉਣ ਲੱਗੀਆਂ  ਜੋ ਬੇਥਵਾ ਸ਼ੋਰ ਕਰ ਰਹੀਆਂ ਤੇ ਇੱਧਰ-ਉਧਰ ਉਡ ਰਹੀਆਂ ਸਨ।
ਮੈਂ ਫਿਰ ਆਪਣੇ-ਆਪ ਨੂੰ ਮੰਜੇ ਤੇ ਬੈਠਾ ਮਹਿਸੂਸ ਕੀਤਾ ਪਰ ਮੇਰਾ ਸਰੀਰ ਅਜੇ ਵੀ ਲੇਟਿਆ ਪਿਆ ਸੀ। ਮੈਂ ਬੈਠੇ ਹੋਏ ਨੇ ਆਪਣੀ ਸੱਜੀ ਬਾਂਹ ਤੇ ਚੂੰਡੀ ਵੱਢਣ ਦੀ ਕੋਸ਼ਿਸ਼ ਕੀਤੀ ਤੇ ਪਰ ਮੈਨੂੰ ਕੁਝ ਵੀ ਮਹਿਸੂਸ ਨਾ ਹੋਇਆ। ਅਚਾਨਕ ਇੱਕ ਝਟਕੇ ਨਾਲ਼ ਮੈਨੂੰ ਆਪਣਾ-ਆਪ ਮੰਜੇ ਤੇ ਡਿੱਗਦਾ ਮਹਿਸੂਸ ਹੋਇਆ। ਹੁਣ ਮੈਂ ਆਪਣੇ ਸਰੀਰ ਨੂੰ ਮਹਿਸੂਸ ਕਰ ਸਕਦਾ ਸਾਂ। ਤੇ ਪੂਰੀ ਤਰ੍ਹਾਂ ਜਾਗ੍ਰਿਤ ਅਵਸਥਾ ਵਿੱਚ ਸਾਂ। ਮੈਂ ਕੁਝ ਸਮਾਂ ਹੈਰਾਨ ਹੋਇਆ ਪਰ ਹੁਣ ਮੇਰੀ ਸਮਝ ’ਚ ਆ ਚੁੱਕਾ ਸੀ ਕਿ ਮੇਰੀ ਰੂਹ ਨੇੜਿਉਂ ਹੀ ਅਵਾਰਾਗਰਦੀ ਕਰਕੇ ਮੁੜ ਆਈ ਸੀ। ਇਹੋ ਰੂਹ ਹੁਣ ਸੁਚੇਤ ਅਵਸਥਾ ਵਿੱਚ ਇਹ ਸੋਚ ਕੇ ਕੰਬ ਰਹੀ ਸੀ ਕਿ ਜੇ ਦੂਰ ਨਿਕਲ਼ ਜਾਂਦੀ ਤਾਂ ਕੀ ਬਣਦਾ।ਪਰ ਨਾਂ ਤਾਂ ਇਹ ਮੇਰੇ ਆਖੇ ਸਰੀਰ ’ਚੋਂ ਬਾਹਰ ਗਈ ਤੇ ਨਾਂ ਵਾਪਸ ਆਈ ਇਹ ਸਭ ਕੁਝ ਆਪਣੇ-ਆਪ ਹੀ ਵਾਪਰ ਗਿਆ। ਪਰ ਪੂਰੀ ਤਰ੍ਹਾਂ ਮੇਰੀ ਸਮਝ ਵਿੱਚ ਕੁਝ ਨਾ ਆਇਆ।
ਕੁਝ ਸਮਾਂ ਬਾਅਦ ਮੈਂ ਇੱਕ ਅੰਗਰੇਜ਼ ਵਿਦਵਾਨ ਦੀ ਕਿਤਾਬ ਪੜ੍ਹੀ ਜੋ ਪੰਜਾਬੀ ਵਿੱਚ ਅਨੁਵਾਦਿਤ ਹੋ ਕੇ ਛਪੀ ਸੀ। ਇਸ ਲੇਖਕ ਨੇ ਦਾਅਵਾ ਕੀਤਾ ਕਿ ਇਹ ਸਭ ਕੁਝ ਉਸਨੇ ਇੱਕ ਰੂਹ ਨਾਲ਼ ਸੰਵਾਦ ਕਰਕੇ ਲਿਖਿਆ ਹੈ। ਉਸ ਵਿੱਚ ਲੇਖਕ ਨੇ ਦੱਸਿਆ ਕਿ ਜਦੋਂ ਰੂਹ ਸਰੀਰ ਨੂੰ ਛੱਡ ਕੇ ਵੱਖ ਹੁੰਦੀ ਹੈ ਤਾਂ ਉਹ ਕਾਫੀ ਸਮਾਂ ਸਰੀਰ ਦੀ ਹੋਂਦ ਮਹਿਸੂਸ ਕਰਦੀ ਹੈ। ਉਸਨੂੰ ਆਪਣਾ ਮ੍ਰਿਤਕ ਸਰੀਰ ਤੇ ਪੈਂਦੇ ਕੀਰਨੇ ਵੇਖ ਕੇ ਹੀ ਯਕੀਨ ਆਉਂਦਾ ਹੈ ਕਿ ਉਹ ਹੁਣ ਜੀਵਤ ਨਹੀਂ। ਇਹ ਇੱਸੇ ਤਰ੍ਹਾਂ ਹੈ ਜਿਵੇਂ ਹੱਥ ਵਿੱਚ  ਥੈਲਾ ਫੜ ਕੇ ਦੋ ਘੰਟੇ ਸਫਰ ਕਰਨ ਤੋਂ ਬਾਅਦ ਥੈਲਾ ਰੱਖ ਵੀ ਦੇਈਏ ਤਾਂ ਕੁਝ ਸਮਾਂ ਇਹੋ ਮਹਿਸੂਸ ਹੋਵੇਗਾ ਕਿ ਥੈਲਾ ਅਜੇ ਵੀ ਹੱਥ ਵਿੱਚ ਹੀ ਹੈ। ਇੱਸੇ ਤਰ੍ਹਾਂ ਰੂਹ ਨੂੰ ਸਰੀਰ ਦੀ ਆਦਤ ਪੈ ਚੁੱਕੀ ਹੁੰਦੀ ਹੈ ਪਰ ਸਰੀਰ ਤੋਂ ਵੱਖ ਹੋਣ ਪਿੱਛੋਂ ਵੀ ਰੂਹ ਕਾਫੀ ਸਮਾਂ ਆਪਣੇ ਨਾਲ਼ ਸਰੀਰ ਨੂੰ ਮਹਿਸੂਸਦੀ ਰਹਿੰਦੀ ਹੈ।ਇਹੋ ਹੀ ਕਾਰਨ ਸੀ ਕਿ ਸਰੀਰ ਨੂੰ ਸਾਹਮਣੇ ਪਿਆ ਵੇਖ ਕੇ ਆਪਣੀ ਬਾਂਹ ਤੇ ਚੂੰਡੀ ਵੱਢਣ ਦੀ ਕੋਸ਼ਿਸ਼ ਕਰ ਰਿਹਾ ਸਾਂ ਪਰ ਬਾਂਹ ਹੁੰਦੀ ਤਾਂ ਪੀੜ ਮਹਿਸੂਸਦੀ।ਉਂਝ ਮੈਂ ਇੱਸ ਗੱਲ ਤੇ ਵੀ ਵਿਚਾਰ ਕੀਤਾ ਕਿ ਕੀ ਇਹ ਸੁਤਉਨੀਂਦੀ ਅਵਸਥਾ ਵਿੱਚ ਵੇਖਿਆ ਸੁਪਨਾ ਤਾਂ ਨਹੀਂ ਸੀ? ਪਰ ਸੁਪਨੇ ਅਤੇ ਵਾਪਰੀ ਘਟਨਾ ਵਿਚਾਲੇ ਫਰਕ ਕਰਨਾ ਕੋਈ ਔਖਾ ਨਹੀਂ । ਉਦੋਂ ਮੈਂ ਜਾਗ ਰਿਹਾ ਸਾਂ। ਉਂਝ ਜੇ ਪਾਠਕ ਇਜਾਜਤ ਦੇਣ ਤਾਂ ਮੈਂ ਆਪਣੇ ਸੁਫਨਿਆਂ ਦਾ ਭਵਿੱਖ ਵਿੱਚ ਕਿਸੇ ਲੇਖ ਵਿੱਚ ਵਰਨਣ ਕਰ ਸਕਦਾ ਹਾਂ ਜੋ ਹੈਰਾਨਕੁਨ ਢੰਗ ਨਾਲ਼ ਬਾਅਦ ਵਿੱਚ ਸੱਚ ਸਾਬਿਤ ਹੋਏ।ਬੀਤੇ ਵਿੱਚ ਵੇਖੇ ਸੁਫਨੇ ਭਵਿਖ ਵਿੱਚ ਸੱਚ ਹੋਣੇ ਅਜੀਬ ਗੱਲ ਹੈ ਪਰ ਇਹ ਮੇਰੀ ਇਜ਼ਾਜ਼ਤ ਨਾਲ਼ ਨਹੀਂ ਆਉਂਦੇ ਅਤੇ ਨਾਂ ਹੀ ਮੇਰੇ ਨਾਲ਼ ਵਾਪਰੀ ਹਰ ਘਟਨਾ ਦਾ ਖੁਲਾਸਾ ਜਾਂ ਭਵਿੱਖਬਾਣੀ ਕਰਦੇ ਹਨ। ਬਲਕਿ ਮੇਰੇ ਸੁਫਨਿਆਂ ਵਿੱਚ ਵਾਪਰੀਆਂ  ਤੇ ਭਵਿੱਖ ਵਿੱਚ ਸੱਚ ਸਾਬਿਤ ਹੋਈਆਂ ਕੁਝ ਘਟਨਾਵਾਂ ਮੇਰੇ ਨਾਲ਼ ਵਾਪਰੀਆਂ ਤੇ ਕੁਝ ਦੂਰ-ਦੁਰਾਡੇ ਵਾਪਰੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ। ਭਾਂਵੇ ਚਮਤਕਾਰਾਂ ਦੇ ਸਬੂਤ ਨਹੀਂ ਦਿੱਤੇ ਜਾ ਸਕਦੇ ਪਰ ਮੈਂ ਇਹਨਾਂ ਘਟਨਾਵਾਂ ਨੂੰ ਗੈਬੀ ਸ਼ਕਤੀ ਕਾਰਨ ਵਾਪਰਨ ਵਾਲੇ ਚਮਤਕਾਰ ਨਹੀਂ ਬਲਕਿ ਮਨੁੱਖੀ ਮਨ ਦੀਆਂ ਸੰਭਾਵਨਾਵਾਂ ਦੀ ਸੀਮਾ ਵਿੱਚ ਰਹਿ ਕੇ ਵਾਪਰੇ ਵਰਤਰੇ ਹੀ ਸਮਝਦਾ ਹਾਂ। ਇਹਨਾਂ ਘਟਨਾਵਾਂ ਦਾ ਅਧਿਅਨ ਅੰਧਵਿਸ਼ਵਾਸ਼ੀ ਵਾਂਗ  ਨਹੀ ਬਲਕਿ ਗੁਰਬਾਣੀ ਅਤੇ ਵਿਗਿਆਨ ਦੀ ਰੌਸ਼ਨੀ ਵਿੱਚ ਸਮਝਣਾ ਜਰੂਰੀ ਹੈ।ਉਂਝ ਜੇ ਅੰਧਵਿਸ਼ਵਾਸ਼ ਦੀ ਪਰਿਭਾਸ਼ਾ ਲੱਭਣ ਤੁਰ ਪਈਏ ਤਾਂ ਬਹੁਤ ਸਾਰੇ ਵਰਤਾਰੇ ਅਜਿਹੇ ਵੀ ਨਜ਼ਰ ਆਉਣਗੇ ਜੋ ਸਾਡੀ ਸਮਝ ਦੀ ਸੀਮਾ ਤੋਂ ਪਰੇ ਦੇ ਹਨ। ਨਾਂ ਹੀ ਕੁਦਰਤ ਤੇ ਵਿਸ਼ਾਲ ਬ੍ਰਹਿਮੰਡ ਨਾਲ਼ ਸਬੰਧਿਤ ਸਾਰੇ ਵਰਤਾਰੇ ਸਮਝੇ ਜਾ ਸਕਦੇ ਹਨ। ਬਸ ਸਾਡੇ ਲਈ ਉਹੋ ਹੀ ਸੱਚ ਹੈ ਜੋ ਅੱਖਾਂ ਨੂੰ ਦਿੱਸ ਰਿਹਾ ਹੈ।

ਆਰ.ਟੀ.ਆਈ. ਸਰਕਾਰੀ, ਅਰਧ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਗੈਰ ਸਰਕਾਰੀ ਸੰਗਠਨਾਂ ਤੇ ਵੀ ਲਾਗੂ ਹੁੰਦੀ ਹੈ : ਕਾਹਲੋਂ

 04PATJAGDEVKahlo1
ਫਤਿਹਗੜ ਸਾਹਿਬ, 3 ਮਾਰਚ  (ਜਗਦੇਵ)  ਸੂਚਨਾਂ ਅਧਿਕਾਰ ਐਕਟ 2005 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਜ਼ਿਲਾ ਪੱਧਰ ਤੇ ਲੋਕ ਸੂਚਨਾਂ ਅਧਿਕਾਰੀਆਂ ਅਤੇ ਸਹਾਇਕ ਲੋਕ ਸੂਚਨਾਂ ਅਧਿਕਾਰੀਆਂ ਨੂੰ  ਲੋਕਾਂ ਨੂੰ ਸੂਚਨਾਂ ਦੇਣ ਵਿੱਚ ਆਉਂਦੀਆਂ (more…)

ਸਰਪੰਚਾਂ ਤੇ ਪੰਚਾਂ ਨੇ ਕੈਬਨਿੰਟ ਮੰਤਰੀ ਪੰਜਾਬ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਦਿੱਤਾ ਮੰਗ ਪੱਤਰ।

3-nijher-03
ਲੁਧਿਆਣਾ 3 ਮਾਰਚ (ਗੁਰਮੀਤ ਸਿੰਘ ਨਿੱਝਰ)ਸਟੇਟ ਪੱਧਰ ਦੇ ਸਮਾਗਮ ਵਿੱਚ ਪਾਹੁੰਚੇ ਪੰਜਾਬ ਦੇ ਕੈਬਨਿੰਟ ਮੰਤਰੀ ਸ: ਰਣਜੀਤ ਸਿੰਘ ਬ੍ਰਹਮਪੁਰਾ( ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ) ਨੂੰ ਜਿਲਾ ਪ੍ਰਧਾਨ ਦਿਲਬਾਗ ਸਿੰਘ ਦੀ ਅਗਵਾਈ ਹੇਠ ਸਮੂਹ (more…)

ਸ਼ਾਮਲਾਟ ਜ਼ਮੀਨਾਂ ਤੇ ਨਜਾਇਜ਼ ਕਬਜਿਆਂ ਨੂੰ ਹਟਾਉਣ ਵਾਲੀਆਂ 5 ਪੰਚਾਇਤਾਂ ਨੂੰ ਕੀਤਾ ਸਨਮਾਨਿਤ

nijher-02aaਲੁਧਿਆਣਾ, 3 ਮਾਰਚ -(ਗੁਰਮੀਤ ਸਿੰਘ ਨਿੱਝਰ)  ਪੰਜਾਬ ਸਰਕਾਰ ਦੇ ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋ ਰਾਜ ਦੀਆਂ ਗ੍ਰਾਮ ਪੰਚਾਇਤਾਂ ਦੀਆਂ ਸ਼ਾਮਲਾਟ ਜਮੀਨਾਂ  ਦੀ ਸੁਚੱਜੀ ਸੰਭਾਲ ਅਤੇ ਖੇਤੀਬਾੜੀ ਦੇ ਮੰਤਵ ਨਾਲ ਸਲਾਨਾ ਖੁੱਲੀ ਬੋਲੀ ਪਾਰਦਰਸ਼ੀ ਢੰਗ ਨਾਲ ਕਰਵਾ ਕੇ ਸਲਾਨਾ ਆਮਦਨ 82 ਕਰੋੜ ਰੁਪਏ ਤੋਂ ਵਧਾ ਕੇ 156 ਕਰੋੜ ਰੁਪਏ ਕੀਤੀ ਗਈ ਹੈ। (more…)

3_March_FGS_8

ਫਤਹਿਗੜ• ਸਾਹਿਬ 3 ਮਾਰਚ (ਗੁਰਪ੍ਰੀਤ ਮਹਿਕ)  ਲੈਂਡ ਮਾਰਗੇਜ਼ ਬੈਂਕ ਦੇ ਸੇਵਾ ਮੁਕਤ ਕਰਮਚਾਰੀਆਂ ਨੇ ਅੱਜ ਇੱਥੇ ਮੀਟਿੰਗ ਦੌਰਾਨ ਇੱਕਠੇ ਹੋ ਕੇ ਜਿੱਥੇ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਉਤੇ ਸਰਕਾਰ ਨੂੰ ਲੈਂਡ ਮਾਰਗੇਜ਼  ਬੈਂਕ ਦੇ ਕੰਮ ਕਾਜ ਦੀ ਸਹੀ (more…)

ਬਾਬਾ ਬੰਦਾ ਸਿੰਘ ਬਹਾਦਰ ਸਿੰਘ ਯਾਦ ਮਨਾਉਣ ਲਈ ਗਠਿਤ ਸਬ ਕਮੇਟੀ ਦੀ ਮੀਟਿੰਗ ਹੋਈ

3_March_FGS_10

ਫਤਿਹਗੜ੍ਹ ਸਾਹਿਬ,3 ਮਾਰਚ(ਗੁਰਪ੍ਰੀਤ ਮਹਿਕ) : ਸਿੱਖ ਪੰਥ ਦੇ ਮਹਾਨ ਜਰਨੈਲ  ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਮਨਾਏ ਜਾਣ ਵਾਲੇ ਸਰਹਿੰਦ ਫਤਿਹ ਦਿਵਸ ਸੰਬੰਧੀ ਇਕ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ (more…)

ਕੇਂਦਰ ਸਰਕਾਰ ਦੀਆਂ ਜਨਹਿੱਤ ਨੀਤੀਆਂ ਤੋਂ ਸਾਰੇ ਵਰਗਾਂ ਦੇ ਲੋਕ ਖੁਸ਼ : ਲਿਬੜਾ

 3_March_FGS_5
ਫਤਿਹਗੜ੍ਹ ਸਾਹਿਬ,3 ਮਾਰਚ(ਗੁਰਪ੍ਰੀਤ ਮਹਿਕ) : ਕੇਂਦਰ ਸਰਕਾਰ ਵੱਲੋਂ ਬੇਰੁਜ਼ਗਾਰੀ ਨੂੰ ਦੂਰ ਕਰਨ , ਪਿੰਡਾਂ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਉਣ ਅਤੇ ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਨੂੰ ਚੋੜੀਆਂ ਕਰਨ ਲਈ ਵਿਸੇਸ਼ ਸਕੀਮਾਂ ਚਲਾਈਆਂ (more…)

ਪ੍ਰਾਈਵੇਟ ਬੱਸ ਤੇ ਟਰਾਲੀ ’ਚ ਹੋਈ ਟ¤ਕਰ, ਚਾਰ ਜ਼ਖਮੀ

JAGRAON-03_March_07

ਜਗਰਾਉਂ, 3 ਮਾਰਚ (ਸੁਖਦੇਵ ਗਰਗ) : ਅੱਜ ਦੇਰ ਸ਼ਾਮ ਨੂੰ ਲੁਧਿਆਣਾ ਮੁ¤ਖ ਮਾਰਗ ’ਤੇ ਪਿੰਡ ਅਲੀਗੜ ਕੋਲ ਇਕ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਆਉਣ ਵਾਲੀ ਮਿੰਨੀ ਬੱਸ ਅਤੇ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਦਰਿਆਨ ਟਰੱਕ ਹੋਣ ਨਾਲ (more…)

ਜਗਮੀਤ ਬਰਾੜ ਤੇ ਤਿਵਾੜੀ ਸਮੇਤ 4 ਵਿਧਾਇਕਾਂ ਦਾ ਹੋਵੇਗਾ ਸਨਮਾਨ : ਅਖਾੜਾ

JAGRAON-03_March_06

ਜਗਰਾਉਂ, 3 ਮਾਰਚ (ਸੁਖਦੇਵ ਗਰਗ) : ਸਿਧਵਾਂ ਬੇਟ ਵਿਖੇ ਸੈਂਕੜੇ ਲੋਕਾਂ ਦੇ ਭਰਵੇਂ ਇਕੱਠ ’ਚ ਆਵਾਜ਼-ਏ-ਪੰਜਾਬ ਜਗਮੀਤ ਸਿੰਘ ਬਰਾੜ, ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਚਾਰ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਈਸ਼ਰ ਸਿੰਘ ਮੇਹਰਬਾਨ, ਗੁਰਦੀਪ ਸਿੰਘ ਭੈਣੀ, ਜੱਸੀ ਖੰਗੂੜਾ ਦੇ ਨਾਲ-ਨਾਲ ਪਾਰਟੀ ਦੇ ਟਕਸਾਲੀ ਆਗੂਆਂ ਦਾ ਸਨਮਾਨਿਤ ਹੋਵੇਗਾ। (more…)

ਅੱਜ ਦੀ ਆਵਾਜ਼ ਦਾ ਸੰਪਾਦਕ ਦਾ ਯੂ. ਏ. ਈ. ਵਿੱਚ ਕਈ ਥਾਂ ਸਨਮਾਨ

brar1_copy

ਡੁਬੱਈ 3ਮਾਰਚ -ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸੰਖੇਪ ਦੌਰੇ ਉਪਰ ਪਧਾਰੇ ਰੋਜ਼ਾਨਾ ‘ਅੱਜ ਦੀ ਆਵਾਜ਼’ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਦਾ ਵੱਖ-ਵੱਖ ਸ਼ਹਿਰਾਂ ਦੀ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। (more…)



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO