ਗ਼ਜ਼ਲ

ਇਦੰਰਜੀਤ ਪੁਰੇਵਾਲ
ਜੀਵਣ ਦੇ ਵਿਚ ਕੰਮ ਕੋਈ ਐਸਾ ਕਰ ਜਾਵਾਂ।
ਫੇਰ ਭਾਂਵੇ ਮੈਂ ਅਗਲੇ ਪਲ ਹੀ ਮਰ ਜਾਵਾਂ॥
ਇਸ ਧਰਤੀ ਦਾ ਤਪਦਾ ਸੀਨਾ ਠਾਰ ਦਿਆਂ,
ਬੱਦਲ ਬਣ ਕੇ ਮਾਰੂਥਲ ਵਿਚ ਵਰ ਜਾਵਾਂ।
ਸ਼ਾਮ ਢਲੀ ਤਾਂ ਪੰਛੀ ਵੀ ਮੁੜ ਆਉਂਦੇ ਨੇ,
ਮੈਨੂੰ ਸਮਝ ਨਾ ਆਵੇ ਕਿਹੜੇ ਘਰ ਜਾਵਾਂ।
ਉਹ ਵੀ ਦਿਨ ਸਨ ਮੌਤ ਵੀ ਸਾਥੋਂ ਕੰਬਦੀ ਸੀ,
ਅੱਜਕਲ ਆਪਣੇ ਸਾਏ ਤੋਂ ਮੈਂ ਡਰ ਜਾਵਾਂ।
ਕਤਰਾ ਕਤਰਾ ਰੋਜ਼ ਮਰਨ ਤੋਂ ਚੰਗਾ ਏ,
ਕਿਓਂ ਨਾ ਇਕ ਦਿਨ ਸਾਰਾ ਹੀ ਮੈਂ ਮਰ ਜਾਵਾਂ।
ਜਿੱਤਣ ਦੇ ਲਈ ਹਰ ਕੋਈ ਬਾਜ਼ੀ ਲਾਉਂਦਾ ਏ,
ਮੈਂ ਹਰ ਵਾਰੀ ਜਾਣ ਬੁੱਝ ਕੇ ਹਰ ਜਾਵਾਂ।
ਤੁਰ ਜਾਵਣ ਦੇ ਬਾਦ ਵੀ ਹਰ ਕੋਈ ਯਾਦ ਕਰੇ,
ਮਹਿਫਲ ਦੇ ਵਿਚ ਰੰਗ ਕੋਈ ਐਸਾ ਭਰ ਜਾਵਾਂ।

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੀਤੀ ਗਈ ਰੈਲੀ ਦੌਰਾਨ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੌਮੀ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ।
ਸ਼੍ਰੀ ਮੁਕਤਸਰ ਸਾਹਿਬ, 8 ਮਾਰਚ (ਸ਼ਮਿੰਦਰਪਾਲ)-ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਤੇ ਅੱਕ ਕੇ ਅੱਜ ਪੰਜਾਬ ਭਰ ਤੋਂ ਆਈਆਂ ਹਜ਼ਾਰਾ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਮੁੱਖ ਮੰਤਰੀ ਦੇ ਹਲਕੇ ¦ਬੀ ਵਿਖੇ ਭਾਰੀ ਰੋਸ ਰੈਲੀ ਕੀਤੀ। ਕੌਮਾਤਰੀ ਇਸਤਰੀ ਦਿਵਸ ਦੇ ਮੌਕੇ ਤੇ ਕੀਤੀ ਗਈ (more…)

ਜ਼ਿਲਾ ਕਾਂਗਰਸ ਵੱਲੋਂ ਮਹਿਲਾ ਦਿਵਸ ਤੇ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ
ਫਤਿਹਗੜ ਸਾਹਿਬ, 8 ਮਾਰਚ(ਗੁਰਪ੍ਰੀਤ ਮਹਿਕ) ਮਹਿਲਾ ਦਿਵਸ ਤੇ ਜ਼ਿਲਾ ਕਾਂਗਰਸ ਨੇ ਫਤਿਹਗੜ• ਸਾਹਿਬ ਦੇ ਵੱਲੋਂ ਲਾਇਨਜ਼ ਭਵਨ ਵਿਖੇ ਇਕ ਸਮਾਰੋਹ ਦਾ ਆਯੋਜਨ ਕਰ ਮਹਿਲਾਵਾਂ ਨੂੰ ਉਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਗਿਆ। ਜ਼ਿਲਾ ਕਾਂਗਰਸ ਪ੍ਰਧਾਨ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਮਹਿਲਾਵਾਂ ਵੀ ਆਪਣਾ ਵੱਡਮੁਲਾ ਯੋਗਦਾਨ ਦੇ ਰਹੀਆਂ ਹਨ । ਫਿਰ ਵੀ ਅੱਜ ਮਹਿਲਾਵਾਂ ਸ਼ੋਸਣ ਦਾ ਸ਼ਿਕਾਰ ਹੋ ਰਹੀਆਂ ਹਨ। (more…)

: ਬਸੀ ਪਠਾਣਾਂ ਦੇ ਆਈ ਟੀ ਆਈ ਮੈਦਾਨ ਵਿੱਚ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਅਮਰਜੀਤ ਸਿੰਘ ਚੀਮਾ ਅਤੇ ਕਲੱਬ ਦੇ ਹੋਰ ਮੈਂਬਰ । ਫੋਟੋ ਗੁਰਪ੍ਰੀਤ ਮਹਿਕ
ਫਤਿਹਗੜ• ਸਾਹਿਬ, 8 ਮਾਰਚ(ਗੁਰਪ੍ਰੀਤ ਮਹਿਕ) : ਨਿਊਯੰਗ ਮੈਨ ਕਲੱਬ ਵੱਲੋਂ ਜ਼ਿਲਾ ਫੁੱਟਬਾਲ ਸੰਘ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 15ਵੀਂ ਸਾਲਾਨਾ ਪਰਮਜੀਤ ਸਿੰਘ ਯਾਦਗਾਰੀ ਫੁੱਟਬਾਲ ਲੀਗ ਟੂਰਨਾਮੈਂਟ ਦਾ ਖਿਤਾਬ ਬਸੀ ਪਠਾਣਾਂ ਦੀ ਟੀਮ ਨੇ ਜਿੱਤ ਲਿਆ। ਆਈ ਟੀ ਆਈ, ਬੱਸੀ ਪਠਾਣਾਂ ਦੇ ਮੈਦਾਨ ਵਿੱਚ ਖੇਡ ਗਏ ਲੀਗ ਦੇ ਅੰਤਿਮ ਮੈਚ ਵਿੱਚ ਬਸੀ ਪਠਾਣਾਂ ਦੀ ਟੀਮ ਨੇ ਫਤਿਹਗੜ ਸਾਹਿਬ ਦੀ ਟੀਮ ਨੂੰ ਸੰਘਰਸ਼ਪੂਰਨ ਮੁਕਾਬਲੇ ਵਿੱਚ ਇਕ ਜੀਰੋ ਨਾਲ ਹਰਾਇਆ। ਕਲੱਬ ਦੇ ਵੱਲੋਂ ਬਬਲਜੀਤ ਸਿੰਘ ਪਨੇਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਸੀ ਪਠਾਣਾਂ ਦੀ ਟੀਮ ਇਸ ਪੂਰੇ ਟੂਰਨਾਮੈਂਟ ਵਿੱਚ ਜੇਤੂ ਰਹੀ, ਉਸ ਨੇ ਪੰਜ ਮੈਚਾਂ ਵਿੱਚ ਚਾਰ ਮੈਚ ਜਿੱਤੇ ਜਦਕਿ ਇਕ ਮੈਚ ਡਰਾਅ ਰਿਹਾ। ਇਹ ਟੀਮ 13 ਅੰਕ ਲੈ ਕੇ ਸਭ ਤੋਂ ਉਪਰ ਰਹੀ। ਇਸ ਮੌਕੇ ਤੇ ਜੇਤੂ ਟੀਮ ਨੂੰ ਸਨਮਾਨਿਤ ਕਰਨ ਪਹੁੰਚੇ ਮੁੱਖ ਮਹਿਮਾਨ ਅਤੇ ਗਾਂਧੀ ਵਿਚਾਰ ਮੰਚ ਦੇ ਸਕੱਤਰ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਚੀਮਾ ਨੇ ਕਲੱਬ ਦੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨਾਂ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਉਨਾਂ ਨੇ ਖਿਡਾਰੀਆਂ ਨੂੰ ਉਤਸਾਹਿਤ ਕਰਦੇ ਹੋਏ ਕਿਹਾ ਕਿ ਉਹ ਜਿਨਾਂ ਖੇਡਣਗੇ ਉਨਾਂ ਹੀ ਨਸ਼ੇ ਤੋਂ ਦੂਰ ਰਹਿਣਗੇ। ਆਈ ਟੀ ਆਈ ਮੈਦਾਨ ਵਿੱਚ ਭਾਰੀ ਗਿਣਤੀ ਵਿੱਚ ਪਹੁੰਚੇ ਫੁੱਟਬਾਲ ਪ੍ਰੇਮੀਆਂ ਦੇ ਇਲਾਵਾ ਕਲੱਬ ਸਰਪ੍ਰਸਤ ਤਹਿਸੀਲਦਾਰ ਕਰਮਜੀਤ ਸਿੰਘ, ਗੁਲਜਾਰ ਸਿੰਘ, ਵਿਸ਼ਾਲ, ਅਮਰਜੀਤ ਸਿੰਘ ਕੋਹਲੀ, ਅਸ਼ੋਕ ਧੀਮਾਨ, ਕੌਂਸਲਰ ਪ੍ਰਿਤਪਾਲ ਸਿੰਘ ਧਾਰਨੀ, ਰਮਨ ਗੁਪਤਾ, ਰਣਬੀਰ ਰਾਣਾ, ਗੁਰਮੀਤ ਸਿੰਘ ਧਾਲੀਵਾਲ, ਸ਼ਰਨਦੀਪ ਸਿੰਘ ਗਿੱਲ, ਰਾਜ ਕੁਮਾਰ, ਪ੍ਰੇਮ ਕੁਮਾਰ, ਚਜਰਪਾਲ, ਹਰਪ੍ਰੀਤ ਹੈਰੀ, ਹਰਵਿੰਦਰ ਸਿੰਘ ਰਾਜੂ, ਚਰਨਜੀਤ ਬਿੱਟੂ, ਕਮਲਜੀਤ ਇੰਗਲੈਂਡ, ਬਲਦੇਵ ਰਾਜ ਜਰਮਨ, ਸੁਰੇਸ਼ ਛਾਬੜਾ ਅਤੇ ਦਵਿੰਦਰ ਸਿੰਘ ਆਦਿ ਨੇ ਵੀ ਫੁੱਟਬਾਲ ਦੇ ਖੇਡ ਦਾ ਆਨੰਦ ਉਠਾਇਆ।

ਜਲਧਰ 8 ਮਾਰਚ 2010-20ਵੀਂ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਤਿਕਾਰਯੋਗ ਵੱਡੇ ਭਰਾਤਾ ਸ਼ਹੀਦ ਭਾਈ ਜਗੀਰ ਸਿੰਘ ਜੀ ਦੀ ਧਰਮ ਸੁਪਤਨੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਹਿਬ ਭਾਈ ਜਸਵੀਰ ਸਿੰਘ ਖਾਲਸਾ (more…)
ਪਾਂਧੀ ਨੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕੀਤੇ

ਫਤਹਿਗੜ• ਸਾਹਿਬ, 8 ਮਾਰਚ (ਗੁਰਪ੍ਰੀਤ ਮਹਿਕ) ਔਰਤਾਂ ਦਾ ਸ਼ਕਤੀਕਰਨ ਕਰਕੇ ਹੀ ਉਨਾਂ ਨੂੰ ਸਮਾਜ ਵਿੱਚ ਸਨਮਾਨਯੋਗ ਸਥਾਨ ਹਾਸਲ ਹੋ ਸਕਦਾ ਹੈ ਅਤੇ ਔਰਤਾਂ ਦਾ ਰਾਜਨੀਤਿਕ ਖੇਤਰ ਵਿੱਚ ਸੰਸਦ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ 33 ਫੀਸਦੀ ਰਾਖਵਾਂਕਰਨ ਕਰਕੇ ਹੀ ਔਰਤਾਂ ਦਾ ਸ਼ਕਤੀਕਰਨ ਹੋ ਸਕਦਾ ਹੈ। ਇਨਾਂ ਵਿਚਾਰਾਂ ਦਾ ਪ੍ਰਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਮੈਂਬਰ ਅਤੇ ਸਾਬਕਾ ਮੰਤਰੀ ਸ: ਦਲੀਪ ਸਿੰਘ ਪਾਂਧੀ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਤੇ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ (ਲੜਕੀਆਂ) ਤੂਰਾਂ ਵਿਖੇ ਆਯੋਜਤ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ: ਪਾਂਧੀ ਨੇ ਗਰੀਬ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੜਕੀਆਂ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਪੜਨ ਲਈ ਜ਼ਰੂਰ ਭੇਜਣ ਕਿਉਂਕਿ ਸਰਕਾਰ ਵੱਲੋਂ ਲੜਕੀਆਂ ਨੂੰ ਮੁਫ਼ਤ ਸਿਖਿਆ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਗਈ ਹੈ ਅਤੇ ਉਹ ਸਿਖਿਆ ਹਾਸਲ ਕਰਕੇ ਹੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਸਕਦੀਆਂ ਹਨ । ਉਨਾਂ ਆਖਿਆ ਕਿ ਔਰਤਾਂ ਦੇ ਸ਼ਕਤੀਕਰਨ ਨਾਲ ਹੀ ਦੇਸ਼ ਹੋਰ ਮਜਬੂਤ ਹੋਵੇਗਾ ਕਿਉਂਕਿ ਔਰਤ ਵਰਗ ਸਮਾਜ ਦੇ ਨਿਰਮਾਣ ਦਾ ਮੁੱਖ ਧੁਰਾ ਹੈ। ਉਨਾਂ ਲੜਕੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਦ੍ਰਿੜ ਨਿਸ਼ਚੇ ਨਾਲ ਸਮਾਜ ਵਿੱਚ ਅੱਗੇ ਵਧਣ ਲਈ ਉਪਰਾਲੇ ਕਰਨ ਅਤੇ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਮਿਆਰੀ ਸਿਖਿਆ ਹਾਸਲ ਕਰਕੇ ਸਮਾਜ ਦੀ ਸੇਵਾ ਕਰਨ। ਉਨਾਂ ਲੜਕੀਆਂ ਨੂੰ ਇਹ ਵੀ ਪ੍ਰੇਰਿਤ ਕੀਤਾ ਕਿ ਉਹ ਅਜਿਹੇ ਕਿੱਤਾਕਾਰੀ ਕੋਰਸਾਂ ਵਿੱਚ ਦਾਖਲੇ ਲੈਣ ਜਿਸ ਦੀ ਪੜਾਈ ਤੋਂ ਬਾਅਦ ਉਨਾਂ ਨੂੰ ਰੋਜ਼ਗਾਰ ਹਾਸਲ ਹੋ ਸਕੇ। ਸ: ਪਾਂਧੀ ਨੇ ਕਾਲਜ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿਵਾਇਆ। ਉਨਾਂ ਕਾਲਜ ਵਿਦਿਆਰਥਣਾਂ ਨਾਲ ਵਿਚਾਰ ਵੀ ਸਾਂਝੇ ਕੀਤੇ।
ਇਸ ਸਮਾਗਮ ਨੂੰ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਸ਼ਮਾ ਜੁਨੇਜਾ ਨੇ ਸੰਬੋਧਨ ਕਰਦਿਆਂ ਕਾਲਜ ਦੀਆਂ ਸਮੱਸਿਆਵਾਂ ਅਤੇ ਪ੍ਰਾਪਤੀਆਂ ਦਾ ਜਿਕਰ ਕੀਤਾ।ਇਸ ਸਮਾਗਮ ਵਿੱਚ ਕਾਲਜ ਦੇ ਸਮੂਹ ਅਧਿਆਪਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ।
ਨਕਲੀ ਸੀ ਡੀਆਂ ਬਰਾਮਦ
ਫਤਿਹਗੜ ਸਾਹਿਬ,8 ਮਾਰਚ(ਗੁਰਪ੍ਰੀਤ ਮਹਿਕ) : ਸੀ ਆਈ ਏ ਸਟਾਫ ਮੰਡੀ ਗੋਬਿੰਦਗੜ• ਦੇ ਮੁਖੀ ਅਸ਼ੋਕ ਸ਼ਰਮਾ ਵੱਲੋਂ ਮੰਡੀ ਗੋਬਿੰਦਗੜ• ਗਾਂਧੀ ਨਗਰ ਨਿਵਾਸੀ ਇਕ ਨੌਜਵਾਨ ਨੂੰ 910 ਨਕਲੀ ਸੀ ਡੀ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਸ ਵਿੱਚੋਂ 10 ਅਸਲੀਲ ਸੀਡੀਆਂ ਵੀ ਸ਼ਾਮਲ ਹੈ। ਜਾਣਕਾਰੀ ਦੇ ਅਨੁਸਾਰ ਸੀ ਆਈ ਏ ਮੁਖੀ ਅਸ਼ੋਕ ਕੁਮਾਰ ਸ਼ਰਮਾ ਨੂੰ ਇਕ ਗੁਪਤ ਸੂਚਨਾ ਪ੍ਰਾਪਤ ਹੋਈ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਅਸ਼ੋਕ ਸ਼ਰਮਾ ਨੇ ਸਹਾਇਕ ਥਾਣੇਦਾਰ ਕਰਮਚੰਦ ਦੇ ਨਾਲ ਪੁਲਿਸ ਪਾਰਟੀ ਦੀ ਮਦਦ ਨਾਲ ਜਸਪਾਲ ਨਿਵਾਸੀ ਗਾਂਧੀ ਨਗਰ ਗਲੀ ਨੰਬਰ 5 ਦੀ ਅਮਲੋਹ ਰੋਡ, ਮੰਡੀ ਗੋਬਿੰਦਗੜ• ਸਥਿਤ ਦੁਕਾਨ ਵਿਨੋਦ ਇਲੈਕਟ੍ਰਨਿਕਸ ਤੇ ਛਾਪਾਮਾਰੀ ਕਰਕੇ 910 ਜਾਲੀ ਸੀਡੀਆਂ ਬਰਾਮਦ ਕਰ ਲਈਆਂ। ਜਿਸ ਵਿੱਚੋਂ 10 ਅਸ਼ਲੀਲ ਸੀਡੀਆਂ ਹੋਣ ਦਾ ਦਾਅਵਾ ਸੀ ਆਈ ਏ ਮੁਖੀ ਅਸ਼ੋਕ ਸ਼ਰਮਾ ਵੱਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ ਆਈ ਏ ਮੁਖੀ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਸਟੇਸ਼ਟ ਮੰਡੀ ਗੋਬਿੰਦਗੜ ਵਿੱਚ ਕਾਪੀ ਰਾਈਟ ਐਕਟ 1957 ਦੀ ਧਾਰਾ 51/52ਏ/13/68ਏ ਅਤੇ ਆਈ ਪੀ ਸੀ ਧਾਰਾ 420/292ਏ ਦੇ ਤਹਿਤ ਮੁਕਦਮਾ ਨੰਬਰ 52 ਦਰਜ ਕਰਕੇ ਦੋਸ਼ੀ ਜਸਪਾਲ ਪੁੱਤਰ ਪ੍ਰਕਾਸ਼ ਨੂੰ ਗ੍ਰਿਫਤਾਰ ਕਰ ਨਿਆਇਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕਰ ਲਿਆ ਹੈ। ਜਿਸ ਤੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਜਿਸ ਦੌਰਾਨ ਇਸ ਗੈਰ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨੂੰ ਕਾਬੂ ਕੀਤਾ ਜਾ ਸਕੇ। ਇਸ ਮੌਕੇ ਉਨਾਂ ਨੇ ਉਨਾ ਮੋਬਾਇਲ ਕਨੈਕਸ਼ਨ ਵਿਕ੍ਰੇਤਾਂ ਨੂੰ ਚੇਤਾਵਨੀ ਦਿੱਤੀ ਜੋ ਕਿ ਬਿਨਾਂ ਕਿਸੇ ਯੋਗ ਪਰੂਫ ਅਤੇ ਕਾਗਜਾਤ ਦੇ ਲੋਕਾਂ ਨੂੰ ਕਨੈਕਸ਼ਨ ਦਿੰਦੇ ਹੋਏ ਉਨਾਂ ਦੁਆਰਾ ਜਾਰੀ ਕਨੈਕਸ਼ਨਾਂ ਦੀ ਜਾਂਚ ਕਰਕੇ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਜ਼ਿਲਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਸ਼ਹਿਰ ਨਿਵਾਸੀਆਂ ਦੀ ਇਕ ਵਿਸੇਸ਼ ਮੀਟਿੰਗ ਵਿੱਚ ਸ਼ਹਿਰ ਦੇ ਪਨਪ ਰਹੇ ਅਸ਼ਲੀਲ ਕਾਰੋਬਾਰ , ਦੇਹ ਵਪਾਰ ਅਤੇ ਨਸ਼ਾ ਦੇ ਕਾਰੋਬਾਰਾਂ ਤੇ ਸ਼ਿਕੰਜਾ ਕੱਸਣ ਦਾ ਭਰੋਸਾ ਦਿਵਾਇਆ ਸੀ ਜਿਸ ਨੂੰ ਪੂਰਾ ਕਰ ਦਿਖਾਉਣ ਵਿੱਚ ਸੀ ਆਈ ਏ ਮੁਖੀ ਅਸ਼ੋਕ ਸ਼ਰਮਾ ਕਾਮਯਾਬ ਰਹੇ।
ਦੁਕਾਨਦਾਰਾਂ ਨੇ ਨਾਅਰੇਬਾਜੀ ਕੀਤੀ
ਫਤਿਹਗੜ• ਸਾਹਿਬ,8 ਮਾਰਚ(ਗੁਰਪ੍ਰੀਤ ਮਹਿਕ) : ਤਹਿਸੀਲ ਕੰਪਲੈਕਸ ਦੇ ਦੁਕਾਨਦਾਰਾਂ ਵੱਲੋਂ ਦੁਕਾਨ ਅਲਾਟ ਨਾ ਕੀਤੇ ਜਾਣ ਨੂੰ ਲੈ ਕੇ ਨਾਅਰੇਬਾਜੀ ਕੀਤੀ ਜਿਸ ਉਪਰੰਤ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ। ਜਾਣਕਾਰੀ ਦੇ ਅਨੁਸਾਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਸ ਐਚ ਏ ਆਈ) ਵੱਲੋਂ ਰਾਸ਼ਟਰੀ ਰਾਜ ਮਾਰਗ ਨੰਬਰ 1 ਨੂੰ 6 ਤਰਫਾ ਬਣਾਉਣ ਦੇ ਲਈ ਤੇਜੀ ਨਾਲ ਨਿਰਮਾਣ ਕੰਮ ਕਰਵਾਇਆ ਜਾ ਰਿਹਾ ਹੈ। ਜਿਸਦੇ ਕਾਰਨ ਇਸ ਰਸਤੇ ਵਿੱਚ ਆਉਣ ਵਾਲੀ ਸਾਰੀਆਂ ਰੁਕਾਵਟਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਇਸ ਦੇ ਕਾਰਨ ਬੀਤੇ ਦਿਨ ਐਨ ਐਚ ਏ ਆਈ ਨੇ ਮੰਡੀ ਗੋਬਿੰਦਗੜ• ਤਹਿਸੀਲ ਕੰਪਲੈਕਸ ਦੇ ਨੇੜੇ ਪਾਰਕ ਵਿੱਚ ਪਿਛਲੇ 2 ਸਾਲ ਤੋਂ ਆਪਣੀ ਦੁਕਾਨ ਕਰਨ ਵਾਲੇ ਕਰੀਬ 30-35 ਦੁਕਾਨਦਾਰਾਂ ਨੂੰ 24 ਘੰਟੇ ਵਿੱਚ ਆਪਣੀਆਂ ਦੁਕਾਨਾਂ ਪਾਰਕ ਤੋਂ ਦੁਕਾਨਾਂ ਨੂੰ ਹਟਾਉਣ ਦਾ ਆਦੇਸ਼ ਦੇ ਦਿੱਤਾ। ਜਿਸ ਤੇ ਅੱਜ ਉਕਤ ਦੁਕਾਨਦਾਰਾਂ ਨੇ ਨਗਰ ਕੌਂਸਲ ਵੱਲੋਂ ਕਰੀਬ 3 ਸਾਲ ਪਹਿਲਾ ਬਣਾਈ ਗਈ ਦੁਕਾਨਾਂ ਨੂੰ ਅਜੇ ਤੱਕ ਅਲਾਟ ਨਾ ਕਰਨ ਨੂੰ ਲੈ ਕ ਆਪਣੀ ਦੁਕਾਨ ਨਾ ਖੋਲਣ ਦਾ ਫੈਸਲਾ ਕਰਦੇ ਹੋਏ ਅਨਿਚਸ਼ਿਤ ਕਾਲੀਨ ਹੜਤਾਲ ਕਰ ਦਿੱਤੀ। ਇਸ ਦੌਰਾਨ ਤਹਿਸੀਲ ਕੰਪਲੈਕਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪਾਲ ਸਿੰਘ, ਸਰਪ੍ਰਸਤ ਸੋਮ ਨਾਥ, ਉਪ ਪ੍ਰਧਾਨ ਜਸਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਜੇ ਕੌਂਸਲ ਅਧਿਕਾਰੀਆਂ, ਤਹਿਸੀਲਦਾਰ, ਐਸ ਡੀ ਐਮ ਅਤੇ ਜ਼ਿਲਾ ਦੇ ਡੀ ਸੀ ਨੇ ਇਸ ਮਾਮਲੇ ਨੂੰ ਤੁਰੰਤ ਹੱਲ ਕਰਦੇ ਹੋਏ ਉਨਾਂ ਨੂੰ ਦੁਕਾਨ ਅਲਾਟ ਨਾ ਕੀਤੀਆਂ ਤਾਂ ਉਹ ਇਸ ਨਾਲ ਵੀ ਸਖ਼ਤ ਰੁਖ ਅਪਨਾਉਣ ਦੇ ਲਈ ਮਜਬੂਰ ਹੋਣਗੇ।
ਬਾਦਲ ਅਤੇ ਸੁਖਬੀਰ ਨੂੰ ਸਬਕ ਲੈਣ ਦੀ ਅਪੀਲ ਕੀਤੀ
ਫਤਿਹਗੜ ਸਾਹਿਬ,8 ਮਾਰਚ(ਗੁਰਪ੍ਰੀਤ ਮਹਿਕ) : ਪ੍ਰਮਾਣੂ ਸਮਝੌਤੇ ਦਾ ਵਿਰੋਧ ਕਰਨ ਦੀ ਘਟਨਾ ਨਾਲ ਸਬਕ ਲੈਂਦੇ ਹੋਏ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਇਸ ਨੂੰ ਦੁਹਰਾਉਣਾ ਨਹੀਂ ਚਾਹੁੰਦੀ ਸਾਇਦ ਇਸ ਲਈ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਾਂਗਰਸ ਪਾਰਟੀ ਦੀਆਂ ਮਹਿਲਾਂ ਨੂੰ 33 ਫੀਸਦੀ ਰਾਖਵਾਂ ਕਰਨ ਦੇ ਮੁੱਦੇ ਤੇ ਸਮਰਥਨ ਦੇਣ ਦਾ ਫੈਸਲਾ ਕੀਤਾ ਜਾ ਰਿਹਾ ਹੈ। ਇਹ ਵਿਚਾਰ ਗਾਂਧੀ ਮੰਚ ਮੰਡੀ ਗੋਬਿੰਦਗੜ ਦੇ ਪ੍ਰਧਾਨ ਰੋਹਿਤ ਕੁਮਾਰ ਰੋਕੀ ਨੇ ਪ੍ਰਗਟ ਕੀਤੇ। ਉਨਾਂ ਨੇ ਕਿਹਾ ਕਿ ਪ੍ਰਮਾਣੂ ਮੁੱਦੇ ਤੇ ਕੇਂਦਰ ਸਰਕਾਰ ਦਾ ਵਿਰੋਧ ਕਰਕੇ ਅਕਾਲੀ ਦਲ ਨੇ ਭਾਜਪਾ ਦੇ ਫੈਸਲਾ ਦਾ ਸਮਰਥਨ ਤਾਂ ਕੀਤਾ ਸੀ ਲੇਕਿਨ ਇਸ ਨਾਲ ਅਕਾਲੀ ਦਲ ਦੀ ਸ਼ਵੀ ਨੂੰ ਕਾਫੀ ਧੱਕਾ ਲੱਗਿਆ ਸੀ ਕਿਉਂਕਿ ਇਕ ਪਾਸੇ ਤਾਂ ਪੰਜਾਬ ਵਿੱਚ ਬਿਜਲੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਪ੍ਰਮਾਣੂ ਪਲਾਂਟ ਲਗਾਉਣ ਦਾ ਦਾਅਵਾ ਕਰਦੀ ਸੀ ਤਾਂ ਉਹ ਦੂਜੇ ਪਾਸੇ ਭਾਜਪਾ ਦਾ ਸਮਰਥਨ ਕਰਕੇ ਅਕਾਲੀ ਦਲ ਨੇ ਬਿਜਲੀ ਦੀ ਪੈਦਾਵਾਰ ਨੂੰ ਵਧਾਉਣ ਦੀ ਕੇਂਦਰ ਸਰਕਾਰ ਦੀ ਸੋਚ ਦਾ ਵਿਰੋਧ ਕੀਤਾ ਸੀ।

ਹਲਕਾ ਬਨੂੜ ਦੇ ਵਿਧਾਇਕ ਜਸਜੀਤ ਸਿੰਘ ਬਨੀ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਸਟੇਟ ਕਰਮਚਾਰੀ ਦਲ ਦੇ ਪ੍ਰਧਾਨ ਹਰੀ ਸਿੰਘ ਟੌਹੜਾ, ਸੁੱਚਾ ਸਿੰਘ ਰੈਲੋ, ਜ਼ੋਰਾ ਸਿੰਘ, ਅਸ਼ੋਕ ਟੁਲਾਨੀ ਆਦਿ। ਫੋਟੋ ਗੁਰਪ੍ਰੀਤ ਮਹਿਕ
ਫਤਿਹਗੜ ਸਾਹਿਬ, 8 ਮਾਰਚ(ਗੁਰਪ੍ਰੀਤ ਮਹਿਕ) : ਹਲਕਾ ਬਨੂੜ ਦੇ ਵਿਧਾਇਕ ਜਸਜੀਤ ਸਿੰਘ ਬਨੀ ਨੇ ਪੰਜਾਬ ਦੇ ਮੁਲਾਜਮਾਂ ਨੂੰ ਭਰੋਸਾ ਦਵਾਇਆ ਕਿ ਉਹ ਮੁਲਾਜਮਾਂ ਦੀ ਹਰੇਕ ਜਾਇਜ ਮੰਗ ਮੁੱਖ ਮੰਤਰੀ ਨਾਲ ਵਿਚਾਰਨਗੇ ਤਾਂ ਜੋ ਪੰਜਾਬ ਦੇ ਮੁਲਾਜਮਾਂ ਨੂੰ ਮਹਿੰਗਾਈ ਤੋ ਰਾਹਤ ਦਵਾਈ ਜਾ ਸਕੇ । (more…)
ਮੈਂ ਉਸਨੂੰ ਇੱਕ ਵਾਰ ਗੁਰਪੂਰਬ ਤੇ ਨਿਕਲੀ ਪਾਲਕੀ ਵਿੱਚ ਕਵਿਤਾ ਪੜ੍ਹਦਿਆਂ ਵੇਖਿਆ ਸੀ ਨੀਲੀ ਪੱਗ ਤੇ ਲੰਮਾ ਕੋਟ ਲੀਡਰਾਂ ਵਾਲੀ ਦਿੱਖ ਸੀ ਤਾਏ ਹਡਿਆਰੀਏ ਦੀ ।ਹਡਿਆਰੀਏ ਦਾ ਪੂਰਾ ਨਾਮ ਜੋਗੰਦਰ ਸਿੰਘ ਹਡਿਆਰੀਆ ਸੀ ਪਰ ਸਾਰੇ ਉਸਨੂੰ ਹਡਿਅਰੀਆ ਹੀ ਕਹਿੰਦੇ ਸਨ। ਲਾਹੌਰ ਜਿਲੇ ਦੇ ਹਡਿਆਰਾ ਪਿੰਡ ਵਿੱਚ ਮੇਰੇ ਪਿਤਾ ਜੀ ਦੀ ਭੂਆ ਵਿਆਹੀ ਹੋਈ ਸੀ ।ਪਾਕਿਸਤਾਨ ਬਣਨ ਵੇਲੇ ਦਾਦਾ ਜੀ ਨੇ ਭੂਆ ਦੇ ਪਰਿਵਾਰ ਨੂੰ ਸੁਰੱਖਿਅਤ ਕੋਹਾਲੀ ਲੈ ਆਂਦਾਂ ਲਾਹੌਰੀਏ ਉਂਝ ਵੀ ਖਾੜਕੂਪੁਣੇ ਲਈ ਬਦਨਾਮ ਸਨ। ਪੰਜ ਭਾਣਜੇ ਤੇ ਅੱਠ ਬਾਪੂ ਦੇ ਭਤੀਜੇ ਤੇ ਕੁਝ ਹੋਰ ਚੇਲੇ-ਬਾਲਕੇ ਪਿੰਡ ਵਿੱਚ ਅੱਤ ਨਹੀਂ ਸੀ ਚੁੱਕਣੀ ਤਾਂ ਹੋਰ ਕੀ ਕਰਨਾਂ ਸੀ? ਜੋਗਿੰਦਰ ਸਿੰਘ ਹਡਿਆਰੀਆ ਵੀ ਮੇਰੇ ਪਿਤਾ ਜੀ ਦੀ ਭੂਆ ਦਾ ਪੁੱਤ ਤੇ ਸਾਡਾ ਤਾਇਆ ਸੀ। ਹਡਿਆਰੀਆ ਸਾਰੇ ਭਰਾਵਾਂ ਨਾਲ਼ੋਂ ਲੜਾਕੂ ਤੇ ਸਰੀਰ ਦਾ ਮਜਬੂਤ ਸੀ। ਉਸਦੀਆ ਗੱਲਾਂ ਅਕਸਰ ਪਿੰਡ ਦੇ ਥੜ੍ਹਿਆਂ ਤੇ ਮਿੱਥਾਂ ਵਾਂਗ ਚੱਲਦੀਆਂ ਰਹਿੰਦੀਆਂ ਹਨ । ਕਹਿੰਦੇ ਹਨ ਕਿ ਹਡਿਆਰੀਆ ਕਦੀ ਪੁਲਸ ਕੋਲ਼ੋਂ ਫੜਿਆ ਨਹੀਂ ਸੀ ਗਿਆ, ਉਸਨੇ ਜਦੋਂ ਵੀ ਥਾਣਾ ਵੇਖਿਆ ਬਾਪੂਜੀ ਨੇ ਖੁਦ ਪੇਸ਼ ਕਰਾਇਆ ਸੀ। ਜਦੋਂ ਬਾਅਦ ਵਿੱਚ ਹਡਿਆਰੀਆਂ ਨੂੰ ਮਲੋਟ ਲਾਗੇ ਜਮੀਨ ਅਲਾਟ ਹੋ ਗਈ ਤਾਂ ਪਿੰਡ ਵਾਲਿਆਂ ਨੇ ਸ਼ੁਕਰ ਮਨਾਇਆ ਕਿ ਬਲਾਅ ਟਲ਼ੀ। ਪਰ ਹਡਿਆਰੀਆ ਜਿਆਦਾ ਨਾਨਕੇ ਰਹਿ ਕੇ ਹੀ ਖੁਸ਼ ਸੀ। ੳਂਝ ਵੀ ਜਦੋਂ ਉਹ ਸਾਡੇ ਪਿੰਡ ਹੁੰਦਾ ਤਾਂ ਪਿੰਡ ਤੇ ਇਲਾਕੇ ਦੇ ਬਦਮਾਸ਼ ਉਸਨੂੰ ਹੱਥਾਂ ਤੇ ਚੁੱਕ ਲੈਂਦੇ।ਕੋਈ ਵੀ ਉਸ ਨਾਲ਼ ਵਿਗਾੜਨੀ ਨਹੀਂ ਸੀ ਚਹੁੰਦਾ। (more…)