46 ਵੇਂ ਮਹੀਨਾ ਵਾਰ ਸਮਾਰੋਹ ਵਿਚ 65 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

ਜਗਰਾਉਂ, 14 ਮਾਰਚ (ਸੁਖਦੇਵ ਗਰਗ) : ਮਹਾਂ ਸਾਧਵੀ ਸੁਨੀਤਾ ਜੀ ਅਤੇ ਮਹਾਂ ਸਾਧਵੀ ਸ਼ੁਭ ਜੀ ਮਹਾਰਾਜ ਦੀ ਪ੍ਰਰੇਣਾ ਨਾਲ ਪਿਛਲੇ 46 ਮਹੀਨਿਆਂ ਤੋਂ ਹਰ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਵਾਲੀ ਜਗਰਾਉਂ ਦੀ ਸੰਸਥਾ ਸ੍ਰੀ ਰੂਪ ਚੰਦ ਜੈਨ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਰਾਕੇਸ਼ ਜੈਨ ਅਤੇ ਸੈਕਟਰੀ ਮਹਾਂਵੀਰ ਜੈਨ ਦੀ ਯੋਗ ਅਗਵਾਈ ਹੇਠ ਅੱਜ ਚੇਤ ਮਹੀਨੇ ਦੀ ਸੰਗਰਾਂਦ ਨੂੰ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿਚ 65 ਜਰੂਰਤਮੰਦ ਪਰਿਵਾਰਾਂ ਨੂੰ ਇਕ-ਇਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ। ਅੱਜ ਦੇ ਰਾਸ਼ਨ ਵੰਡ ਸਮਾਰੋਹ ਵਿਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਵਿਜੇ ਜੈਨ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਜੈਨ ਅਤੇ ਤ੍ਰਿਸ਼ਲਾ ਜੈਨ ਨੇ ਦੱਸਿਆ ਕਿ ਇਹ ਰਾਸ਼ਨ ਵੰਡਣ ਦਾ ਸਿਲਸਿਲਾ 11 ਪਰਿਵਾਰਾਂ ਤੋਂ ਸ਼ੁਰੂ ਹੋਇਆ ਸੀ ਅਤੇ ਸਾਡਾ ਟੀਚਾ ਹਰ ਮਹੀਨੇ 101 ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਹੈ। ਮਹਾਰਾਜ ਜੀ ਦੀ ਸਮਾਧ ਦੇ ਦਰਸ਼ਨਾਂ ਦੇ ਲਈ ਆਏ ਸਰਧਾਲੂਆਂ ਦੀ ਸੇਵਾ ਹਿੱਤ ਸੁਸਾਇਟੀ ਦੀ ਤਰਫ਼ੋਂ ਗੋਤਮ ਪ੍ਰਸਾਦ ਦਾ ਅਤੇ ਆਮ ਲੋਕਾਂ ਲਈ ਲੰਗਰ ਵੀ ਲਗਾਇਆ ਗਿਆ। ਅੱਜ ਦੀ ਸੇਵਾ ਅਭਿਨੰਦਨ, ਰਾਜਤ ਜੈਨ ਲੁਧਿਆਣਾ, ਜੋਗਿੰਦਰ ਪਾਲ ਜੈਨ ਹਰਸ਼ ਵਾਲਾ, ਸੋਹਨ ਲਾਲ ਜੈਨ ਅੰਮ੍ਰਿਤਸਰ, ਸੁਰਿੰਦਰ ਕੁਮਾਰ, ਵਰਿੰਦਰ ਕੁਮਾਰ ਜੈਨ ਲੁਧਿਆਣਾ, ਪਵਨ ਕੁਮਾਰ ਜੈਨ (ਰੀਡਰ) ਫਰੀਦਕੋਟ ਨੇ ਯੋਗਦਾਨ ਪਾਇਆ। ਇਸ ਮੌਕੇ ਰਾਮੇਸ਼ ਜੈਨ ਪ੍ਰਧਾਨ ਐਸ.ਐਸ. ਜੈਨ ਬਿਰਾਦਰੀ ਜਗਰਾਉਂ, ਸੈਕਟਰੀ ਮੁਪਿੰਦਰ ਜੈਨ, ਸਨਮਤੀ ਮਾਤਰੀ ਸੇਵਾ ਸੰਮਤੀ ਦੀ ਸੈਕਟਰੀ ਤ੍ਰਿਸ਼ਲਾ ਜੈਨ, ਗਿਆਨਵੰਤੀ ਜੈਨ, ਯੁਵਕ ਮੰਡਲ ਦੇ ਪ੍ਰਧਾਨ ਰਾਜਨ ਜੈਨ, ਸੈਕਟਰੀ ਯੋਗੇਸ਼ ਜੈਨ, ਵਰਿੰਦਰ ਜੈਨ, ਪ੍ਰਦੀਪ ਜੈਨ, ਸੰਜੀਵ ਜੈਨ, ਤਰਸੇਮ ਲਾਲ ਜੈਨ, ਸਚਿਨ ਜੈਨ, ਨਵਨੀਤ ਜੈਨ, ਵਿਕਾਸ ਜੈਨ, ਅਭਿਨੰਦਨ ਜੈਨ, ਸੰਨੀ ਜੈਨ, ਅਸ਼ੀਸ਼ ਜੈਨ, ਹਰਬੰਸ ਲਾਲ ਗੁਪਤਾ, ਕੈਪਟਨ ਨਰੇਸ਼ ਵਰਮਾ, ਮੋਨੂੰ ਜੈਨ, ਗਗਨ ਜੈਨ, ਹਨੀ ਜੈਨ, ਸੁਧੀਰ ਜੈਨ, ਕਪਿਲ ਜੈਨ, ਵਿਜੇ ਜੈਨ, ਸਮੀਤ ਜੈਨ ਆਦਿ ਹਾਜ਼ਰ ਸਨ।
——-
ਮਹਿਫਲ-ਏ-ਅਦੀਬ ਸੰਸਥਾ ਦੀ ਮਹੀਨਾਵਾਰੀ ਇਕੱਤਰਤਾ ਹੋਈ
ਜਗਰਾਉਂ, 14 ਮਾਰਚ (ਸੁਖਦੇਵ ਗਰਗ) : ਸਾਹਿਤਿਕ ਖੇਤਰ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਕਰ ਚੁਕੀ ਇਲਾਕੇ ਦੀ ਸਿਰਮੌਰ ਸਹਿਤਕ ਸੰਸਥਾ ਮਹਿਫਲ-ਏ-ਅਦੀਬ ਦੀ ਅੱਜ ‘‘ਦਾ ਲੇਜ਼ੈਂਡਜ਼ ਇੰਗਲਿਸ਼ ਵਿਲੇਜ’ ਗਾਲਿਬ ਕੰਪਲੈਕਸ ਜਗਰਾਉਂ ਵਿਖੇ ਮਹੀਨਾਵਾਰੀ ਇਕੱਤਰਤਾ ਹੋਈ ਜਿਸ ਦੀ ਪ੍ਰਧਾਨਗੀ ਸਰਪ੍ਰਸਤ ਕਰਨਲ ਗੁਰਦੀਪ ਜਗਰਾਉਂ, ਪ੍ਰਧਾਨ ਮਾ. ਮਹਿੰਦਰ ਸਿੰਘ ਸਿੱਧੂ ਨੇ ਕੀਤੀ। ਮੰਚ ਦੀ ਕਾਰਵਾਈ ਚਲਾਉਂਦਿਆਂ ਜਰਨਲ ਸਕੱਤਰ ਕੈਂਪ. ਪੂਰਨ ਸਿੰਘ ਗਗੜਾ ਨੇ ਸਭ ਤੋਂ ਪਹਿਲਾਂ ਦੇਸੀ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਅਦੀਬ ਗਿ. ਦਿਲਜੀਤ ਸਿੰਘ ਮਸਤ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਸੱਦਾ ਦਿੱਤਾ। ਜਿਸਦੇ ਉਨਾਂ ਨੇ ‘‘ਦੁਨੀਆ ਤੈਨੂੰ ਪੂਜੇ ਚੰਨਾ’ ਨਾਲ ਰਚਨਾਵਾਂ ਦਾ ਦੌਰ ਸ਼ੁਰੂ ਕੀਤਾ। ਨੌਜਵਾਨ ਸ਼ਾਇਰ ਗੁਰਮੀਤ ਸਿੰਘ ਗਗੜਾ ਨੇ ‘ਖਾਲੀ ਸੀਨਿਆਂ ਤੇ ਵੀ ਨਿਸ਼ਾਨ ਹੁੰਦੇ ਨੇ’ ਮੇਜਰ ਸਿੰਘ ਛੀਨਾ ਨੇ ਆਪਣਾ ਲਿਖਿਆ ਗੀਤ ‘ਚੱਲ ਉੱਡ ਚੱਲ ਕਾਂਵਾਂ ਵੇ, ਕਿਤੇ ਹੋਰ ਬਨੇਰੇ ਬਹੀਏ ਆਪਣੀ ਆਵਾਜ਼ ਵਿੱਚ ਗਾ ਕੇ ਸੁਣਾਇਆ। ਬਿੱਲੂ ਪੇਂਟਰ ਨੇ ਸਭ ਤੋਂ ਵੱਡਾ ਰੱਬਾ ਤੂੰ ਏ ਸੁਣਾ ਕੇ ਕਾਦਰ ਦੀ ਕੁਦਰਤ ਦਾ ਨਜ਼ਾਰਾ ਪੇਸ਼ ਕੀਤਾ। ਉੱਘੇ ਆਰਟਿਸਟ ਜਗਤਾਰ ਕਲਸੀ ਨੇ ਕਾਮੇਡੀ ਮੋਨੋ ਐਕਟਿੰਗ ਸੁਣਾ ਤੇ ਚੰਗਾ ਰੰਗ ਬੰਨਿਆ। ਕੈ. ਪੂਰਨ ਸਿੰਘ ਗਗੜਾ ਨੇ ‘‘ਮੇਰੇ ਅਰਮਾਨਾਂ ਦੇ ਸਿਵਿਆਂ ਦੀ ਧੁਖਦੀ ਅੱਗ ਨਾਲ ਉਹ ਆਪਣੇ ਖੁਸ਼ੀ ਦੇ ਦੀਵੇ ਜਲਾ ਚਲੇ ਸ਼ੇਅਰ ਸੁਣਾਏ। ਮਾ. ਅਵਤਾਰ ਸਿੰਘ ਨੇ ‘ਤੇਰਾ ਖੂਨ ਮੇਰਾ ਖੂਨ’ ਨਜ਼ਮ ਸੁਣਾ ਕੇ ਮਾਹੌਲ ਨੂੰ ਗੰਭੀਰ ਬਣਾ ਦਿੱਤਾ। ਪ੍ਰਧਾਨ ਮਾ. ਮਹਿੰਦਰ ਸਿੰਘ ਸਿੱਧੂ ਨੇ ਹਮੇਸ਼ਾ ਦੀ ਤਰਾਂ ਜਿਥੇ ਵਿਅੰਗਮਈ ਟੂਕਾਂ ਸੁਣਾ ਕੇ ਮਹੌਲ ਨੂੰ ਤਰੋਤਾਜ਼ਾ ਕੀਤਾ ਉਥੇ ਲੇਖਕਾਂ ਨੂੰ ਹੱਲਾਸ਼ੇਰੀ ਦਿੰਦੇ ਆਪਣੀ ਕਵਿਤਾ ‘ਲਿਖੋ ਤੇ ਲਿਖਦੇ ਜਾਉ ਵੇ ਕਲਮਾਂ ਵਾਲਿਉ’ ਸੁਣਾਈ। ਆਖਰ ਵਿੱਚ ਸਰਪ੍ਰਸਤ ਕਰਨਲ ਗੁਰਦੀਪ ਜਗਰਾਉਂ ਨੇ ਜਿਥੇ ਸਮੂਹ ਅਦੀਬਾਂ ਦੀਆਂ ਰਚਨਾਵਾਂ ਤੇ ਆਪਣੇ ਵਿਚਾਰ ਰੱਖੇ ਉਥੇ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਅਗਲੇ ਮਹੀਨਾ ਕਰਵਾਉਣ ਦਾ ਫੈਸਲਾ ਲਿਆ।
——–
ਲੋਕ ਸੇਵਾ ਸੁਸਾਇਟੀ ਨੇ 16 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ

ਬਾਬਾ ਅਰਵਿੰਦਰ ਸਿੰਘ ਨੇ ਦਿੱਤਾ ਨਵੇਂ ਜੋੜਿਆ ਨੂੰ ਅਸ਼ੀਰਵਾਦ
ਜਗਰਾਉਂ, 14 ਮਾਰਚ (ਸੁਖਦੇਵ ਗਰਗ) : ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਅੱਜ ਸਥਾਨਕ ਗੀਤਾ ਭਵਨ ਵਿਖੇ 16 ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਕੰਨਿਆ ਦਾਨ ਮਹਾਂ ਯੱਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਰਹਿਨੁਮਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਨਾਨਕਸਰ ਕਲੇਰਾਂ ਦੇ ਬਾਬਾ ਅਰਵਿੰਦਰ ਸਿੰਘ ਨੇ ਨਵੇਂ ਵਿਆਹੇ ਜੋੜਿਆ ਨੂੰ ਅਸ਼ੀਰਵਾਦ ਦੇਣ ਸਮੇਂ ਸੁਸਾਇਟੀ ਵੱਲੋਂ ਸਮਾਜਿਕ ਸੇਵਾ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ਼ ਕਰਦਿਆਂ ਸੁਸਾਇਟੀ ਨੂੰ ਹਰ ਤਰਾਂ ਨਾਲ ਸਹਿਯੋਗ ਦੇਣ ਦਾ ਐਲਾਨ ਕੀਤਾ। ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਪ੍ਰਧਾਨ ਰਵਿੰਦਰ ਸ਼ਰਮਾ, ਸੈਕਟਰੀ ਇਕਬਾਲ ਕਟਾਰੀਆ, ਕੈਸ਼ੀਅਰ ਵਿਨੋਦ ਜੈਨ, ਪ੍ਰੋਜੈਕਟ ਚੇਅਰਮੈਨ ਕੁਲਭੂਸ਼ਨ ਗੁਪਤਾ, ਵਾਈਸ ਚੇਅਰਮੈਨ ਡਾ. ਦਿਲਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਢਿੱਲੋਂ, ਰਾਜੀਵ ਸਿੰਗਲਾ, ਅੱਛਰੂ ਸਿੰਗਲਾ, ਰਾਜੇਸ਼ ਸਿੰਗਲਾ ਆਦਿ ਮੈਂਬਰਾਂ ਦੀ ਯੋਗ ਅਗਵਾਈ ਹੇਠ ਆਯੋਜਿਤ ਇਸ ਸਮੂਹਿਕ ਕੰਨਿਆ ਦਾਨ ਦੇ ਮੁੱਖ ਮਹਿਮਾਨ ਸ਼ਿਵਮ ਮੈਨੀ ਸੈਕਟਰੀ ਸਪਰਿੰਗ ਡਿਊ ਸਕੂਲ ਸਨ ਜਦਕਿ ਵਿਧਾਇਕ ਗੁਰਦੀਪ ਸਿੰਘ ਭੈਣੀ, ਕਮਲਜੀਤ ਸਿੰਘ ਮੱਲਾ ਚੇਅਰਮੈਨ ਮਾਰਕੀਟ ਕਮੇਟੀ, ਗੁਰਿੰਦਰ ਸਿੰਘ ਸਿੱਧੂ, ਗੁਰਮੇਲ ਸਿੰਘ ਆੜਤੀਆ, ਕੌਂਸਲਰ ਕੁਲਵਿੰਦਰ ਸਿੰਘ ਕਾਲਾ ਗੈਸਟ ਆਫ਼ ਆਨਰ ਸਨ। ਇਸ ਸਮੂਹਿਕ ਕੰਨਿਆ ਦਾਨ ਵਿਚ ਭਾਈ ਨਿਛਾਵਰ ਸਿੰਘ ਨੇ ਆਨੰਦ ਕਾਰਜਾਂ ਦੀ ਰਸਮ ਨੂੰ ਪੂਰੀ ਸ਼ਰਧਾ ਨਾਲ ਅਦਾ ਕੀਤਾ। ਇਸ ਸਮਾਗਮ ਵਿਚ ਮੰਚ ਸੰਚਾਲਨ ਦੀ ਅਹਿਮ ਜ਼ੁੰਮੇਵਾਰੀ ਨੂੰ ਕੈਪਟਨ ਨਰੇਸ਼ ਵਰਮਾ, ਸਚਿਨ ਅਰੋੜਾ, ਸੰਜੀਵ ਸਿੰਗਲਾ ਅਤੇ ਪ੍ਰਵੀਨ ਮਿੱਤਲ ਨੇ ਬਖ਼ੂਬੀ ਨਿਭਾਇਆ। ਸਮੂਹਿਕ ਕੰਨਿਆ ਦਾਨ ਵਿੱਚ ਸੁਸਾਇਟੀ ਦੀ ਤਰਫ਼ੋਂ ਹਰੇਕ ਲੜਕੀ ਨੂੰ ਦਾਨ ਦੇ ਰੂਪ ਵਿੱਚ ਪੇਟੀ, ਡਬਲ ਬੈੱਡ, 4 ਕੁਰਸੀਆਂ, 1 ਮੇਜ਼ਾਂ, 1 ਜੋੜਾ ਗੱਦਾ, 1 ਜੋੜਾ ਸਰਾਣੇ, 1 ਬੈੱਡ ਸੀਟ, ਇਕ ਜੋੜਾ ਕੰਬਲ, 5 ਸੂਟ ਲੜਕੀ ਦੇ, ਇਕ ਇਕ ਜੋੜਾ ਬੂਟ ਸੈੱਡਲ, 51 ਬਰਤਨ, ਇਕ ਜਿਊਲਰਜ਼ ਸੈੱਟ, ਇਕ ਮੇਕਅਪ ਕਿੱਟ, ਇਕ ਬਾਲਟੀ ਇਕ ਮੱਗ, ਇਕ ਟੱਬ, ਇਕ ਸੀਨਰੀ, ਮਾਲਾ ਗੁਟਕਾ, ਲੇਡੀ ਗੁੱਟ ਘੜੀ, ਮਹਾਂ ਯੱਗ ਕੰਨਿਆ ਦਾਨ ਵਿੱਚ ਪਿੰਰਸੀਪਲ ਰਾਕੇਸ਼ ਸ਼ਰਮਾ, ਬਿਪਨ ਕੁਮਾਰ, ਤ੍ਰਿਸ਼ਲਾ ਜੈਨ, ਸਵਾਮੀ ਰਾਜੇਸ਼ ਦੇਵ ਗੀਤਾ ਭਵਨ, ਸ਼ਿੰਗਾਰਾ ਸਿੰਘ, ਅਮ੍ਰਿਤ ਲਾਲ ਮਿੱਤਲ, ਰਾਕੇਸ਼ ਰੋਡਾ, ਸਰਪੰਚ ਆਤਮਾ ਸਿੰਘ, ਮਨਜਿੰਦਰ ਸਿੰਘ ਡੱਲਾ, ਅਮਨਦੀਪ ਹੈਪ, ਪ੍ਰਧਾਨ ਅਮਰਜੀਤ ਸਿੰਘ, ਲਖਵਿੰਦਰ ਸਿੰਘ ਉਪਲ਼, ਕਲੇਰ ਸਿੰਘ ਲੁਧਿਆਣਾ, ਬਲੌਰ ਸਿੰਘ ਛੱਜਾਵਾਲ, ਪਵਨ ਮਹੰਤ, ਬਿੰਦਾ ਬੈਹਨੀਵਾਲ, ਕਮਲਜੀਤ ਸਿੰਘ ਬਰਾੜ ਚੇਅਰਮੈਨ, ਸਨਾਤਨ ਧਰਮ ਗੋਬਿੰਦ ਗੋਧਾਮ ਦੇ ਸਮੂਹ ਮੈਂਬਰ, ਸਰਜੀਵਨ ਗੁਪਤਾ, ਪ੍ਰਵੀਨ ਮਿੱਤਲ, ਅਸ਼ੋਕ ਵਰਮਾ, ਡਾ. ਗੁਰਦਰਸ਼ਨ ਮਿੱਤਲ, ਨਰੇਸ਼ ਗੁਪਤਾ, ਪ੍ਰਵੀਨ ਜੈਨ, ਰਾਜਨ ਸਿੰਗਲਾ, ਰਵਿੰਦਰ ਜੈਨ, ਰਵਿੰਦਰ ਸੱਭਰਵਾਲ ਫੀਨਾ, ਸੁਨੀਲ ਅਰੋੜਾ, ਵਿਨੋਦ ਬਾਂਸਲ, ਯਸਦੇਵ ਗੋਇਲ, ਅਜੀਤ ਮਿਗਲਾਨੀ ਆਦਿ ਤੋਂ ਇਲਾਵਾ ਭਾਜਪਾ ਯੁਵਾ ਨੇਤਾ ਸੁਮਿਤ ਸੱਭਰਵਾਲ, ਰਾਜੇਸ਼ ਬੋਬੀ ਆਦਿ ਹਜ਼ਾਰਾ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ।
==========0=======
ਨਗਰ ਕੌਂਸਲ ਜਗਰਾਉਂ ’ਚ ਵੀ ਹੋ ਰਿਹਾ ਹੈ ਸ਼ਹੀਦ ਦਾ ਅਪਮਾਨ

ਜਗਰਾਉਂ, 14 ਮਾਰਚ (ਸੁਖਦੇਵ ਗਰਗ) : ਜਗਰਾਉਂ ਸ਼ਹਿਰ ਨੂੰ ਸ਼ਹੀਦਾਂ, ਪੀਰਾਂ, ਪਰੈਗੰਰਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਜੇ ਹੁਣ ਇਸ ਸ਼ਹਿਰ ਨੂੰ ਸ਼ਹੀਦਾਂ ਦੇ ਅਪਮਾਨ ਦਾ ਸ਼ਹਿਰ ਕਹਿ ਲਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿਉਂਕਿ ਜਗਰਾਉਂ ਵਿਖੇ ਸ਼ਹੀਦਾਂ ਦੇ ਨਾਮ ਤੇ ਬਣੀਆਂ ਯਾਦਗਾਰਾਂ ਦਾ ਮਾੜਾ ਹਾਲ ਹੈ ਹੋਰ ਤਾਂ ਹੋਰ ਜਗਰਾਉਂ ਸ਼ਹਿਰ ਦੀ ਨਗਰ ਕੌਂਸਲ ਜਿਹੜੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਖਰਚ ਕਰਦੀ ਹੈ, ਪਰ ਉਸ ਦੇ ਮੀਟਿੰਗ ਹਾਲ ਵਿੱਚ ਸ਼ਹੀਦਾਂ ਦੀਆਂ ਲੱਗੀਆਂ ਫੋਟੋਆਂ ਦਾ ਹਾਲ ਬੇਹਾਲ ਹੈ। ਜਿਸ ਮੀਟਿੰਗ ਹਾਲ ਵਿੱਚ ਨਗਰ ਕੌਂਸਲ ਨੇ ਇਹ ਫੋਟੋਆਂ ਲਗਾਈਆਂ ਹਨ ਉਸ ਹਾਲ ਵਿੱਚ ਕਰੋੜਾਂ ਰੁਪਏ ਦੇ ਬਜਟ ਪਾਸ ਕੀਤੇ ਜਾਂਦੇ ਹਨ ਪਰ ਸ਼ਹੀਦਾਂ ਦੇ ਸਨਮਾਨ ਲਈ ਇਕ ਰੁਪਿਆ ਪਾਸ ਕਰਨ ਕੌਂਸਲ ਅਧਿਕਾਰੀ ਜ਼ਰੂਰੀ ਨਹੀਂ ਸਮਝਦੇ। ਜਗਰਾਉਂ ਦੇ ਮੁੱਖ ਚੌਕ ਨੂੰ ਪਹਿਲਾਂ ਹੋਟਲ ਵਾਲੇ ਨੂੰ ਵੇਚ ਦਿੱਤਾ ਗਿਆ ਅਤੇ ਕਿਸੇ ਵੀ ਅਧਿਕਾਰੀ ਨੇ ਕੋਈ ਇਤਰਾਜ਼ ਨਹੀਂ ਜਿਤਾਇਆ ਅਤੇ ਉਹ ਦਿਨ ਵੀ ਦੂਰ ਨਹੀਂ ਲੱਗਦਾ ਜਦ ਜਗਰਾਉਂ ਸ਼ਹਿਰ ਨੂੰ ਵੇਚਣ ਲਈ ਇਹ ਲੋਕ ਪਿੱਛੇ ਨਹੀਂ ਹੱਣਗੇ। ਜਗਰਾਉਂ ਵਿਚ ਸ਼ੇਰੇ ਏ ਪੰਜਾਬ ਲਾਲ ਲਾਜਪਤ ਰਾਏ ਦੀ ਯਾਦ ਵਿਚ ਇਕੋ ਇਕ ਯਾਦਗਾਰ ਹੈ ਜਿਸ ਦਾ ਹਾਲ ਕੋਈ ਵਧੀਆ ਨਹੀਂ ਹੈ ਪਰ ਕਿਸੇ ਨੂੰ ਇਸ ਦੀ ਕੋਈ ਚਿੰਤਾ ਨਹੀਂ ਚਿੰਤਾ ਹੈ ਤਾਂ ਕਿ ਪੈਸਾ ਬਣਾਉਣ ਦੀ ਕਿਵੇਂ ਪੈਸਾ ਬਣਾਇਆ ਜਾ ਸਕਦਾ ਹੈ। ਪੰਜਾਬ ਦੀਆਂ ਨਗਰ ਕੌਂਸਲਾਂ ਚੋਂ ਜਗਰਾਉਂ ਦੀ ਕੌਂਸਲ ਏ ਸ਼੍ਰੇਣੀ ਦੀ ਹੈ ਅਤੇ ਇਸ ਦੇ ਮੀਟਿੰਗ ਹਾਲ ਵਿੱਚ ਲਾਲਾ ਲਾਜਪਤ ਰਾਏ, ਨਗਰ ਕੌਂਸਲ ਦੇ ਪਹਿਲੇ ਪ੍ਰਧਾਨ ਮਾਨਾ ਰਾਮ ਕਲਸੀ ਅਤੇ ਸਭ ਤੋਂ ਛੋਟੀ ਉਮਰ ਵਿੱਚ ਕਾਰਗਿਲ ਵਿੱਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਗਰਾਉਂ ਦੇ ਮਹਾਨ ਸਪੂਤ ਮਨਪ੍ਰੀਤ ਸਿੰਘ ਗੋਲਡੀ ਦੀ ਫੋਟੋ ਲਗਾਈ ਹੋਈ ਹੈ ਪਰ ਇਨਾਂ ਤਿੰਨਾਂ ਫੋਟੋਆਂ ’ਚੋਂ ਮਨਪ੍ਰੀਤ ਸਿੰਘ ਗੋਲਡੀ ਦੀ ਫੋਟੋ ਦਾ ਹਸ਼ਰ ਦੇਖ ਕੇ ਆਪਣੇ ਆਪ ਨੂੰ ਜਗਰਾਉਂ ਵਾਸੀ ਕਹਿਣ ਤੋਂ ਸ਼ਰਮ ਮਹਿਸੂਸ ਹੁੰਦੀ ਹੈ ਕਿਉਂਕਿ ਇਸ ਫੋਟੋ ਦਾ ਹਸ਼ਰ ਇਹ ਹੈ ਕਿ ਇਹ ਫੋਟੋ ਸਲਾਬ ਆਉਣ ਕਾਰਨ ਡੱਬ ਖੜੱਬੀ ਹੋ ਗਈ ਹੈ ਪਰ ਨਗਰ ਕੌਂਸਲ ਦੇ ਕਾਬਜ਼ ਅਧਿਕਾਰੀਆਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ। ਹਾਂ ਇੰਨਾ ਜ਼ਰੂਰ ਹੈ ਕਿ ਇਸ ਮੀਟਿੰਗ ਹਾਲ ਵਿੱਚ ਬੈਠ ਕੇ ਦੇਸ਼ ਦੇ ਮਹਾਨ ਸ਼ਹੀਦਾਂ ਦੇ ਦਿਹਾੜੇ ਮਨਾਉਣ ਲਈ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ ਪਰ ਹਾਲ ਵਿੱਚ ਲੱਗੀ ਫੋਟੋ ਦਾ ਹੋ ਰਿਹਾ ਅਪਮਾਨ ਇਨਾਂ ਨੂੰ ਨਜ਼ਰ ਨਹੀਂ ਆਉਂਦਾ।
ਪ੍ਰੋ. ਰਾਜਿੰਦਰ ਭੰਡਾਰੀ ਨੇ ਭਾਜਪਾ ਵਰਕਰਾਂ ਨੂੰ ਮਾਧੋਪੁਰ ਰੈਲੀ ਲਈ ਕੀਤਾ ਉਤਸ਼ਾਹਿਤ

ਜਗਰਾਉਂ, 14 ਮਾਰਚ (ਸੁਖਦੇਵ ਗਰਗ) : ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ 20 ਮਾਰਚ ਨੂੰ ਮਾਧੋਪੁਰ (ਪਠਾਨਕੋਟ) ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਸਬੰਧੀ ਅੱਜ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਪ੍ਰੋ. ਰਾਜਿੰਦਰ ਭੰਡਾਰੀ ਇੰਚਾਰਜ ਮਾਧੋਪੁਰ ਰੈਲੀ ਨੇ ਜਗਰਾਉਂ ਵਿਖੇ ਵਰਕਰਾਂ ਵਿਖੇ ਵਿਚਾਰ ਵਟਾਂਦਰਾ ਕੀਤਾ। ਪ੍ਰੋ. ਭੰਡਾਰੀ ਨੇ ਭਾਜਪਾ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਵੱਖ ਵੱਖ ਮੰਡਲਾਂ ਤੋਂ ਆਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 20 ਮਾਰਚ ਨੂੰ ਮਾਧੋਪੁਰ ਵਿਖੇ ਮਹਾਨ ਸ਼ਹੀਦ, ਭਾਰਤੀ ਜਨ ਸੰਘ ਦੇ ਪਹਿਲੇ ਪ੍ਰਧਾਨ ਡਾ. ਸਿਆਮਾ ਪ੍ਰਸ਼ਾਦ ਮੁਖਰਜੀ ਦੀ ਪ੍ਰਤਿਮਾ ਦਾ ਅਨਾਵਰਣ ਕਰਨ ਦੇ ਨਾਲ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਭਾਜਪਾ ਰਾਸ਼ਟਰ ਨੂੰ ਪਾਰਟੀ ਤੋਂ ਉਚਾ ਮੰਨਦੀ ਹੈ ਅਤੇ ਰਾਸ਼ਟਰ ਹਿੱਤ ਕੁਰਬਾਨੀ ਕਰਨ ਵਾਲਿਆਂ ਦਾ ਦਿਲੋਂ ਸਨਮਾਨ ਕਰਦੀ ਆ ਰਹੀ ਅਤੇ ਭਵਿੱਖ ਵਿਚ ਵੀ ਕਰਦੀ ਰਹੇਗੀ। ਉਨਾਂ ਕਿਹਾ ਕਿ ਜੰਮੂ ਕਸ਼ਮੀਰ ਜਾਣ ਲਈ ਪਹਿਲਾਂ ਪਰਮਿਟ ਲੈਣਾ ਪੈਂਦਾ ਸੀ, ਉਸ ਤੋਂ ਭਾਰਤੀਆਂ ਨੂੰ ਛੁਟਕਾਰਾ ਦਿਵਾਉਣ ਲਈ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਸਤਿਆ ਗ੍ਰਹਿ ਕੀਤਾ ਅਤੇ ਕਸ਼ਮੀਰ ਦੇ ਦੋ ਨਿਸ਼ਾਨਾਂ, ਦੋ ਵਿਧਾਨ, ਦੋ ਪ੍ਰਧਾਨ ਦੇ ਪ੍ਰਬੰਧਾਂ ਦੇ ਖ਼ਿਲਾਫ਼ ਰਾਸ਼ਟਰੀ ਅੰਦੋਲਨ ਛੇੜਿਆ, ਤਿਰੰਗੇ ਦੀ ਸ਼ਾਨ ਅਤੇ ਭਾਰਤ ਦੇ ਸੰਵਿਧਾਨ ਦੀ ਹਕੂਮਤ ਨੂੰ ਉਸੇ ਤਰ•ਾਂ ਹੀ ਕਾਇਮ ਰੱਖਣ ਲਈ ਸੰਘਰਸ਼ ਕੀਤਾ। ਪ੍ਰੋ. ਭੰਡਾਰੀ ਨੇ ਦੱਸਿਆ ਕਿ 23 ਜੂਨ 1953 ਨੂੰ ਡਾ. ਮੁਖਰਜੀ ਦੀ ਭੇਦ ਭਰੀ ਹਾਲਤ ਵਿੱਚ ਹੋਈ ਮੌਤ ਤੋਂ ਬਾਅਦ ਸਮੁੱਚੇ ਦੇਸ਼ ਵਿੱਚ ਗੁੱਸੇ ਅਤੇ ਸ਼ੌਕ ਦੀ ਲਹਿਰ ਦੌੜ ਗਈ ਇਹ ਉਨਾਂ ਦੇ ਬਾਲੀਦਾਨ ਦਾ ਹੀ ਅਸਰ ਸੀ ਕਿ ਜੰਮੂ-ਕਸ਼ਮੀਰ ਵਿਚ ਦਾਖਲ ਹੋਣ ਦਾ ਪਰਮਿਟ ਸਿਸਟਮ ਖਤਮ ਹੋ ਗਿਆ। ਪ੍ਰੋ. ਭੰਡਾਰੀ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ 370 ਦੀ ਧਾਰਾ ਪੂਰੀ ਤਰਾਂ ਖਤਮ ਕਰਕੇ ਭਾਰਤ ਦੇ ਸਾਰੇ ਕਾਨੂੰਨ ਜੰਮੂ-ਕਸ਼ਮੀਰ ਵਿੱਚ ਲਾਗੂ ਹੋਣ। ਪ੍ਰੋ. ਭੰਡਾਰੀ ਨੇ ਕਿਹਾ ਕਿ 20 ਮਾਰਚ ਨੂੰ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਪ੍ਰਤਿਮਾ ਅਨਾਵਰਣ ਸਮੇਤ ਕੌਮੀ ਪ੍ਰਧਾਨ ਨਿਤਿਨ ਗਡਕਰੀ, ਸੰਘ ਦੇ ਕੌਮੀ ਸੰਘ ਚਾਲਕ ਮਹੋਨ ਭਗਵਤ, ਲਾਲ ਕ੍ਰਿਸ਼ਨ ਅਡਵਾਨੀ, ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਭਾਜਪਾ ਦੇ ਉਚ ਅਧਿਕਾਰੀ ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮੌਕੇ ਭਾਜਪਾ ਜ਼ਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਡਾ. ਸ਼੍ਰਿਸਟੀ ਗਰਗ, ਜਗਰਾਉਂ ਮੰਡਲ ਦੇ ਪ੍ਰਧਾਨ ਰਾਜ ਵਰਮਾ, ਨਗਰ ਕੌਂਸਲ ਦੇ ਪ੍ਰਧਾਨ ਬਲਦੇਵ ਕ੍ਰਿਸ਼ਨ ਤੇਲੂ, ਭਾਜਪਾ ਜਗਰਾਉਂ ਮੰਡਲ ਦੇ ਸਾਬਕਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ, ਵਾਸ ਦੇਵ ਸ਼ਰਮਾ, ਮੁਪਿੰਦਰ ਜੈਨ, ਨਵਨੀਤ ਗੁਪਤਾ, ਜਿੰਦਰਪਾਲ ਧੀਮਾਨ, ਸਮਿੱਤ ਸੱਭਰਵਾਲ, ਯਸਪਾਲ ਗੋਇਲ, ਸੁਦਰਸ਼ਨ ਜੈਨ, ਰਾਜੇਸ਼ ਬੋਬੀ, ਰਾਜੇਸ਼ ਲੂੰਬਾ, ਕੌਂਸਲਰ ਰਛਪਾਲ ਸਿੰਘ, ਸਤੀਸ਼ ਪੱਪੂ, ਦਵਿੰਦਰਜੀਤ ਸਿੰਘ ਸਿੱਧੂ, ਸੁਧਾਰ ਤੋਂ ਡਾ. ਅਜੈਬ ਸਿੰਘ ਚਾਹਲ, ਹਠੂਰ ਮੰਡਲ ਦੇ ਪ੍ਰਧਾਨ ਕੁਲਵੰਤ ਰਾਏ, ਰਵਿੰਦਰ ਸਿੰਗਲਾ, ਪੁਨੀਤ ਸਿੰਗਲਾ ਆਦਿ ਹਾਜ਼ਰ ਸਨ।
==========0========
ਅੱਧੀ ਸਦੀ ਪਿੱਛੋਂ ਦਾ ਮੇਲਾ 27 ਨੂੰ
ਜਗਰਾਉਂ, 14 ਮਾਰਚ (ਸੁਖਦੇਵ ਗਰਗ) : ਉਮਰਾਂ ਦੀ ਫੁਲਕਾਰੀ ਉੱਤੇ ਯਾਦਾਂ ਦੇ ਫੁੱਲ ਕੱਢਣ ਲਈ ਅੱਧੀ ਸਦੀ ਪਿੱਛੋਂ ਮੁੜ ਸੋਰਜ ਦਾ ਆਨੰਦ ਮਾਨਣਗੇ, 1959-61 ਸਮੇਂ ਜੇ. ਬੀ. ਟੀ ਵਿੱਚ ਇਕੱਠੇ ਰਹੇ ਸੇਵਾ-ਮੁਕਤ ਅਧਿਆਪਕਾਂ ਵਿੱਚ ਗੋਲਡਨ ਜੁਬਲੀ 27 ਮਾਰਚ 2010 ਦਿਨ ਸਨਿਚਰਵਾਰ 10 ਵਜੇ ਸਵੇਰੇ ਡਾਇਟ ਜਗਰਾਉਂ ਦੇ ਵਿਹੜੇ ਵਿੱਚ ਮਨਾਈ ਜਾ ਰਹੀ ਹੈ। ਜਿਸ ਵਿੱਚ ਮਿੱਠੀਆਂ ਘੜੀਆ ਨੂੰ ਯਾਦ ਕਰਨ ਦੇ ਨਾਲ ਮਨੋਰੰਜਨ, ਚਾਹ ਪਾਣੀ ਤੇ ਦੁਪਹਿਰੇ ਦੇ ਖਾਣੇ ਨਾਲ ਨਿੱਘੀ ਮਿਲਣੀ ਹੋਵੇਗੀ। ਸਾਰੇ ਪੰਜਾਬ ਵਿੱਚੋਂ ਸਹਿਪਾਠੀ ਪਰਿਵਾਰਾਂ ਸਮੇਤ ਤਸ਼ਰੀਫ਼ ਲੈ ਕੇ ਪਿਆਰੀ ਭੋਂਅ ਦੀ ਛੋਹ ਦਾ ਸਵਾਦ ਮਾਨਣਗੇ। ਇਸ ਵੇਲੇ ਉਨਾਂ ਨੂੰ ਪੜਾਉਣ ਵਾਲੇ ਇਨਾਂ ਅਧਿਆਪਕਾਂ ਵੀ ਸਸ਼ੋਭਿਤ ਹੋਣਗੇ। ਪ੍ਰਬੰਧਕ ਕਮੇਟੀ ਨੇ ਇਸ ਪ੍ਰੀਤ ਮਿਲਣੀ ਨੂੰ ਅਭੁੱਲ ਬਣਾਉਣ ਲਈ ਵਧੀਆ ਪ੍ਰੋਗਰਾਮ ਉਲੀਕਿਆ। ਜਿਸ ਵਿੱਚ ਅਵਤਾਰ ਸਿੰਘ, ਹਰਦਿਆਲ ਸਿੰਘ ਔਲਖ, ਸੁਰਜੀਤ ਕੌਂਕੇ, ਪ੍ਰਸ਼ੋਤਮ ਨਿਰਮਲ, ਸ਼ਿਵ ਦੇਵ ਸਿੰਘ, ਬਾਲ ਕ੍ਰਿਸ਼ਨ ਭੰਡਾਰੀ ਅਤੇ ਸੁਖਦੇਵ ਸਿੰਘ ਹਾਜ਼ਰ ਸਨ।
18 ਨੂੰ ਰਿਟਾਇਰ ਮੁਲਾਜ਼ਮਾਂ ਦੀ ਚੰਡੀਗੜ ’ਚ ਹੋ ਰਹੀ ਰੈਲੀ ਸਬੰਧੀ ਮੀਟਿੰਗ ਹੋਈ

ਜਗਰਾਉਂ, 14 ਮਾਰਚ (ਸੁਖਦੇਵ ਗਰਗ) : ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਰੋਡਵੇਜ਼ ਦੇ ਰਿਟਾਇਰੀ ਮੁਲਾਜ਼ਮਾਂ ਦੀ ਮੀਟਿੰਗ ਨਿਰਮਲ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਿਲੀਜ਼ ਕਰਦੇ ਹੋਏ ਯੂਨੀਅਨ ਆਗੂ ਕਿਰਪਾਲ ਸਿੰਘ ਪਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਰਿਟਾਇਰੀ ਮੁਲਾਜ਼ਮਾਂ ਦੇ ਪੈਨਸ਼ਨ ਵਾਧੇ ਦੇ ਬਕਾਏ ਜਾਣ-ਬੁੱਝ ਕੇ ਲੇਟ ਕਰ ਰਹੀ ਹੈ। ਕਾਫੀ ਮੁਲਾਜ਼ਮਾਂ ਦੇ 4:19:14 ਦੀਆਂ ਪਰਵੀਨਤਾ ਤਰੱਕੀਆਂ ਡਿਪੂ ਪੱਧਰ ਤੇ ਲੱਗਣੀਆਂ ਸਨ ਲੇਟ ਕੀਤੀਆਂ ਜਾ ਰਹੀਆਂ ਹਨ। ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਤਨਖ਼ਾਹਾਂ, ਪੈਨਸ਼ਨਾਂ ਦੇ ਬਕਾਏ ਲੈਣ ਲਈ ਅਤੇ ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਦੇ ਖ਼ਿਲਾਫ਼ 18 ਮਾਰਚ ਨੂੰ ਪੰਜਾਬ ਸੁਬਾਰੀਨੇਟ ਸਰਵਿਸ ਫੈਡਰੇਸ਼ਨ ਅਤੇ ਪੰਜਾਬ, ਯੂ. ਟੀ. ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਹੋ ਰਹੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਰਿਟਾਇਰ ਸਾਥੀ ਚੰਡੀਗੜ• ਵਿਖੇ ਸ਼ਮੂਲੀਅਤ ਕਰਨਗੇ। ਅੱਜ ਦੀ ਮੀਟਿੰਗ ਵਿੱਚ ਗੁਰਦੀਪ ਸਿੰਘ ਮੋਤੀ, ਅਵਤਾਰ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ ਡੱਲਾ, ਬਚਨ ਸਿੰਘ ਚੀਫ਼ ਇੰਸਪੈਕਟਰ, ਰਾਜ ਮੱਲਾ, ਹਰੀ ਸਿੰਘ, ਬਚਨ ਸਿੰਘ, ਚਰਨਜੀਤ ਸਿੰਘ, ਪ੍ਰਿਤਪਾਲ ਸਿੰਘ, ਅਜੀਤ ਸਿੰਘ, ਜਗਰਾਜ ਸਿੰਘ, ਹਰਨੇਕ ਸਿੰਘ ਅਖਾੜਾ, ਕਰਤਾਰ ਸਿੰਘ ਚਚਰਾੜੀ, ਕਰਮ ਸਿੰਘ, ਸੋਹਣ ਸਿੰਘ ਵਿਰਕ, ਸੁਖਦੇਵ ਸਿੰਘ ਹਠੂਰ, ਸਵਰਨ ਸਿੰਘ ਹਠੂਰ, ਦਲਜੀਤ ਸਿੰਘ ਚੂਹੜਚੱਕ, ਬਖਸ਼ੀਸ਼ ਸਿੰਘ ਰਾਏਕੋਟ, ਜਗਦੀਸ਼ ਸਿੰਘ, ਜਗਤਾਰ ਸਿੰਘ, ਬਲਬੀਰ ਸਿੰਘ ਖੋਟਾ, ਲਛਮਣ ਸਿੰਘ ਬੁਰਜ, ਅਵਤਾਰ ਸਿੰਘ ਸੋਹੀਆ, ਨਿਰਮਲ ਸਿੰਘ ਰਿਟਾ. ਇੰਸਪੈਕਟਰ, ਅਵਤਾਰ ਸਿੰਘ ਤਖਤੂਪੁਰਾ, ਬਲਦੇਵ ਸਿੰਘ ਸਟੈਨੋ, ਗਮਦੂਰ ਸਿੰਘ ਮੋਗਾ, ਘੁਮੰਡਾ ਸਿੰਘ ਕੋਠੇ ਪੋਨਾ, ਰਣਧੀਰ ਸਿੰਘ ਧੀਰਾ, ਪ੍ਰੀਤਮ ਸਿੰਘ ਦੇਹੜਕਾ, ਗੁਰਦੇਵ ਸਿੰਘ ਗੁੜੇ, ਬਖ਼ਤਾਵਰ ਸਿੰਘ ਧੋਥੜ, ਅਮਰ ਸਿੰਘ, ਗੁਰਚਰਨ ਸਿੰਘ, ਇੰਦਰ ਸਿੰਘ ਅੱਬੂਪੁਰਾ, ਸਵਰਨ ਸਿੰਘ ਤਿਹਾੜਾ, ਸੋਹਣ ਸਿੰਘ ਆਦਿ ਉਚੇਚੇ ਤੌਰ ਤੇ ਸ਼ਾਮਲ ਹੋਏ। ਅੱਜ ਦੀ ਭਰਵੀਂ ਮੀਟਿੰਗ ਨੂੰ ਗੁਰਮੇਲ ਸਿੰਘ ਜ. ਸਕੱਤਰ ਪੋ. ਗ੍ਰੋ. ਟ੍ਰਾਂ. ਵਰਕਰਜ਼ ਯੂਨੀਅਨ ਅਤੇ ਸਾਥੀ ਕੁਲਦੀਪ ਸਿੰਘ ਜ. ਸ.ਪ.ਸ.ਸ. ਫੈਡਰੇਸ਼ਨ ਨੇ ਉਚੇਚੇ ਤੌਰ ਤੇ ਸੰਬੋਧਨ ਕੀਤਾ। ਮੀਟਿੰਗ ਵਿੱਚ ਨੈਬ ਸਿੰਘ ਮੋਗਾ, ਮੇਜਰ ਸਿੰਘ ਦਾਉਧਰ, ਅਮਰੀਕ ਸਿੰਘ ਮੀਕਾ, ਗੁਰਦੇਵ ਸਿੰਘ ਗੁੜੇ, ਜਗਦੀਸ਼ਰ ਸਿੰਘ, ਬਲਵੀਰ ਸਿੰਘ ਤਿਹਾੜਾ, ਬਲਬੀਰ ਸਿੰਘ ਰਾਉਕੇ, ਇੰਦਰ ਸਿੰਘ ਅੱਬੂਪੁਰਾ, ਨਛੱਤਰ ਗਿੱਲ, ਰਿਟ. ਇੰਸ. ਬਿੱਲੂ ਕਿਸ਼ਨ ਪੁਰਾ ਵੀ ਹਾਜ਼ਰ ਹੋਏ।
————
ਸ਼ਹੀਦ ਭਗਤ ਸਿੰਘ ਦੀ ਤਰਕਸ਼ੀਲ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦਾ ਕੀਤਾ ਐਲਾਨ
ਜਗਰਾਉਂ, 14 ਮਾਰਚ (ਸੁਖਦੇਵ ਗਰਗ) : ਅੱਜ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੀ ਇਕਾਈ ਜਗਰਾਉਂ ਦੀ ਮਾਸਿਕ ਮੀਟਿੰਗ ਇਕਾਈ ਦੇ ਜਥੇਬੰਦਕ ਮੁਖੀ ਪੂਰਨ ਕਾਉਂਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੂਰਨ ਕਾਉਂਕੇ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਆ ਰਹੇ ਸ਼ਹੀਦੀ ਦਿਵਸ ਸੰਬੰਧੀ ਵੱਖ-ਵੱਖ ਜਥੇਬੰਦੀਆਂ ਦੇ ਪ੍ਰੋਗਰਾਮਾਂ ’ਚ ਸ਼ਾਮਿਲ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਦੀ ਤਰਕਸ਼ੀਲ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣਾ ਹੀ ਉਸ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੈ। ਅੰਧਵਿਸ਼ਵਾਸੀ ਸਮਾਜ ਕਦੇ ਵੀ ਸਮਾਜਵਾਦੀ ਨਹੀਂ ਹੋ ਸਕਦਾ। ਇਕ ਨਰੋਏ ਸਮਾਜ ਦੀ ਸਿਰਜਣਾ ਲਈ ਲੋਕਾਂ ਦਾ ਵਹਿਮਾਂ-ਭਰਮਾਂ ਤੋਂ ਮੁਕਤ ਹੋਣਾ ਬਹੁਤ ਜ਼ਰੂਰੀ ਹੈ। ਸੁਰਜੀਤ ਦੌਧਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਮਾਜ ਨੂੰ ਅੰਧਵਿਸ਼ਵਾਸੀ ਬਣਾਉਣ ਵਿਚ ਪੁਰਾਤਨ ਸਮੇਂ ਦੇ ਰਾਜਿਆਂ-ਮਹਾਰਾਜਿਆਂ ਤੇ ਅਜੋਕੇ ਸਿਆਸਤਦਾਨਾਂ ਦਾ ਵੱਡਾ ਹੱਥ ਹੈ। ਮੌਜੂਦਾ ਸਰਕਾਰਾਂ ਵੀ ਚਾਣਕਿਆ ਨੀਤੀ ’ਤੇ ਚਲਦੀਆਂ ਹਨ। ਚਾਣਕਿਆ ਨੀਤੀ ਅਨੁਸਾਰ ਇਕ ਰਾਜਾ ਆਪਣਾ ਰਾਜ ਪ੍ਰਬੰਧ ਤਾਂ ਹੀ ਵਧੀਆ ਤਰੀਕੇ ਅਤੇ ਆਪਣੇ ਦਬ ਦਬੇ ਨਾਲ ਚਲਾ ਸਕਦਾ ਹੈ ਅਤੇ ਆਪਣੇ ਰਾਜ ਦੀ ਜਨਤਾ ਨੂੰ ਕਾਬੂ ਹੇਠ ਰੱਖ ਸਕਦਾ ਹੈ ਜੇਕਰ ਉਹ ਲੋਕਾਂ ਵਿਚ ਰੱਬ ਦਾ ਡਰ ਅਤੇ ਵਹਿਮ-ਭਰਮ ਫੈਲਾਏ। ਅਮਰਜੀਤ ਚੀਮਾ ਨੇ ਕਿਹਾ ਕਿ ਲੋਕਾਂ ਵਿਚ ਵਹਿਮ-ਭਰਮ ਫੈਲਾਉਣ ਅਤੇ ਉਹਨਾਂ ਨੂੰ ਮਾਨਸਿਕ ਰੋਗੀ ਬਣਾਉਣ ਵਿਚ ਅਖੌਤੀ ਸਾਧਾਂ ਸੰਤਾਂ ਦਾ ਹੱਥ ਹੈ ਤੇ ਸਾਧਾਂ ਨੂੰ ਪਾਲਣ ਦਾ ਕੰਮ ਰਾਜਨੀਤਿਕ ਲੋਕ ਕਰਦੇ ਹਨ।ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਦੰਗੇ ਫਸਾਦ ਕਰਵਾਉਂਦੇ ਰਹਿੰਦੇ ਹਨ।ਇਹ ਸਮਾਜ ਨੂੰ ਚਿੱਚੜਾਂ ਵਾਂਗ ਚਿੰਬੜ ਪਏ ਹਨ ਤੇ ਇਨਾਂ ਤੋਂ ਖਹਿੜਾ ਛੁਡਾਉਣ ਲਈ ਬਹੁਤ ਵੱਡਾ ਹੰਭਲਾ ਮਾਰਨ ਦੀ ਲੋੜ ਹੈ।ਚਰਨਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿ ਅਜਿਹਾ ਸਮਾਜ ਸਿਰਜਿਆ ਜਾਵੇ ਜੋ ਇਨਾਂ ਵਿਹਲੜਾਂ ਕੋਲ ਆਪਣੀ ਕਮਾਈ ਨਾ ਲੁਟਾਵੇ ਤੇ ਆਪਣੇ ਦਿਮਾਗ ਨਾਲ ਕੀ, ਕਿਉਂ ਤੇ ਕਿਵੇਂ ਬਾਰੇ ਸੋਚੇ।ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਲੋਕ ਚੇਤੰਨ ਹੋਣ ਤੇ ਚੇਤੰਨ ਹੋਣ ਲਈ ਵਿਗਿਆਨਿਕ ਸਾਹਿਤ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ ਪਰ ਲੋੜ ਹੈ ਅਜਿਹਾ ਸਾਹਿਤ ਪੜ•ਨ ਦੀ ਰੁਚੀ ਪੈਦਾ ਕਰਨ ਦੀ।ਅੰਤ ਵਿਚ ਇੱਛਾਧਾਰੀ ਬਾਬੇ ਦੀ ਨਿਖੇਧੀ ਕੀਤੀ ਗਈ ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਬਾਬਿਆਂ ਤੋਂ ਸਾਵਧਾਨ ਰਹਿਣ। 24 ਮਾਰਚ ਨੂੰ ਪਿੰਡ ਪੋਨਾ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਇਕ ਨਾਟਕ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਤਰਕਸ਼ੀਲ ਸੁਸਾਇਟੀ ਵੱਲੋਂ ਵੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। 15 ਮਾਰਚ ਨੂੰ ਜਗਰਾਉਂ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿਚ ਵੀ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਉਪਰੋਕਤ ਮੈਂਬਰਾਂ ਤੋਂ ਇਲਾਵਾ ਸੁਖਦੇਵ ਸਿੰਘ ਰਾਮਗੜ• ਭੁੱਲਰ, ਮਲਕੀਤ ਸਿੰਘ ਸ਼ੇਰਪੁਰ ਕਲਾਂ, ਡਾ: ਐਸ.ਪੀ. ਮੱਲਾ, ਰਮੇਸ਼ ਕੁਮਾਰ, ਕਮਲਜੀਤ ਸਿੰਘ, ਪਿਸ਼ੌਰਾ ਸਿੰਘ, ਰਜਨੀਸ਼ ਪਾਲ ਸਿੰਘ, ਜਗਜੀਤ ਸਿੰਘ ਸੰਧੂ, ਸਰਬਜੀਤ ਮੱਲਾ, ਰਾਜਨ ਬਾਂਸਲ, ਅਮਨਦੀਪ, ਜੀਤ ਪਾਲ ਆਦਿ ਮੈਂਬਰਾਂ ਨੇ ਹਿੱਸਾ ਲਿਆ।
————-
ਲਲਕਾਰ ਰੈਲੀ ਲੁਟੇਰੇ ਹਾਕਮਾ ਨੂੰ ਸੱਚਮੁੱਚ ਦੀ ਲਲਕਾਰ ਸਾਬਤ ਹੋਵੇਗੀ : ਪ੍ਰਬੰਧਕ ਆਗੂ
ਜਗਰਾਉਂ, 14 ਮਾਰਚ (ਸੁਖਦੇਵ ਗਰਗ): ਅੱਜ ਸਥਾਨਕ ਨਵੀਂ ਦਾਣਾ ਮੰਡੀ ਵਿਖੇ 22 ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 15 ਮਾਰਚ 10 ਨੂੰ ਆਰਥਿਕ ਬਣਿਆ ਅਤੇ ਖੂੁਨੀ ਹੱਲਿਆਂ ਖ਼ਿਲਾਫ਼ ਕੀਤੀ ਜਾ ਰਹੀ ਸੂਬਾ ਪੱਧਰੀ ਲਲਕਾਰ ਰੈਲੀ ਦੇ ਪ੍ਰਬੰਧਾਂ ਦਾ ਪੰਜ ਮੈਂਬਰੀ ਕਮੇਟੀ ਵੱਲੋਂ ਜਾਇਜ਼ਾ ਲਿਆ ਗਿਆ। ਪ੍ਰਬੰਧਕ ਕਮੇਟੀ ‘ਚ ਸ਼ਾਮਲ ਸੁਖਦੇਵ ਸਿੰਘ ਕੋਕਰੀ, ਹਰਦੇਵ ਸਿੰਘ ਸੰਧੂ, ਮਨਜੀਤ ਸਿੰਘ ਧਨੇਰ, ਮਹਿੰਦਰ ਸਿੰਘ, ਬਲਦੇਵ ਸਿੰਘ ਰਸੂਲਪੁਰ ਨੇ ਮੰਚ ਸੰਚਾਲਨ, ਵਲੰਟੀਅਰ ਡਿਊਟੀਆਂ, ਪਾਰਕਿੰਗ ਪ੍ਰਬੰਧ ਅਤੇ ਹੋਰ ਜਰੂਰੀ ਪ੍ਰਬੰਧਾਂ ਸਬੰਧੀ ਇੱਕ ਸੌ ਦੇ ਕਰੀਬ ਇਕੱਤਰ ਹੋਏ ਵਲੰਟੀਅਰਾਂ ਦੀਆਂ ਡਿਊਟੀਆਂ ਲਗਵਾਈਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਹੁਣ ਤੱਕ ਰੈਲੀ ਹੈ¤ਡਕੁਆਟਰ ਤੇ ਪਹੁੰਚੀ ਜਾਣਕਾਰੀ ਮੁਤਾਬਿਕ ਪੰਜਾਬ ਭਰ ਦੇ ਸਾਰੇ ਜ਼ਿਲਿਆਂ ‘ਚੋ ਹਜ਼ਾਰਾ ਦੀ ਗਿਣਤੀ ‘ਚ ਕਿਸਾਨ ਮਜ਼ਦੂਰ ਔਰਤਾਂ ਦੇ ਮਰਦ ਲਲਕਾਰ ਰੈਲੀ ‘ਚ ਪੁੱਜਣ ਦੀਆਂ ਤਿਆਰੀਆਂ ਕਸੀ ਬੈਠੇ ਹਨ। ਉਨਾਂ ਦੱਸਿਆ ਕਿ ਮਾਲਵਾ, ਮਾਝਾ, ਦੋਆਬਾ ਖੇਤਰਾਂ ‘ਚ ਆਉਣ ਵਾਲੇ ਸਾਰੇ ਵਾਹਣਾਂ ਨੂੰ ਖੰਡ ਮਿੱਲ ਤੋਂ ਨਵੀਂ ਦਾਣਾ ਮੰਡੀ ਬੈਕ ਸਾਈਡ ਐਟਰੀ ਰਾਹੀ ਅਤੇ ਮੁੱਖ ਚੌਕ ਸ਼ੇਰਪੁਰਾ ਚੌਕ ਰਾਹੀ ਐਂਟਰ ਕਰਵਾਇਆ ਜਾਵੇਗਾ। ਇਨਾਂ ਆਗੂੁਆਂ ਨੇ ਦੱਸਿਆ ਕਿ ਪੂਰੇ ਸੂਬੇ ‘ਚ ਲਲਕਾਰ ਰੈਲੀ ‘ਚ ਸ਼ਾਮਲ ਹੋਣ ਲਈ ਕਿਸਾਨਾਂ ਮਜ਼ਦੂਰਾਂ ਤੋਂ ਬਿਨਾਂ ਬਿਜਲੀ ਕਾਮਿਆ, ਅਧਿਆਪਕਾਂ, ਸਨਅਤੀ ਮਜ਼ਦੂਰਾਂ ਅਤੇ ਸਮਾਜ ਦੇ ਹੋਰ ਵਰਗਾਂ ਅੰਦਰ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲਲਕਾਰ ਰੈਲੀ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦੇ ਸਾਰੇ ਕਾਤਲਾਂ ਅਤੇ ਸਿਆਸੀ ਸਾਜ਼ਿਸ਼ ਰਚਣ ਵਾਲੇ ਹਾਕਮ ਪਾਰਟੀ ਦੇ ਲੀਡਰਾਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕਰੇਗੀ। ਇਸ ਰੈਲੀ ਰਾਹੀ ਖੰਨਾ ਚਮਿਆਰਾ ਕਤਲ ਕਾਂਡ ਦੇ ਦੋਸ਼ੀਆਂ ਨੂ ਵੀ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਜਾਵੇਗੀ। ਸਮੂਹ ਆਗੂਆਂ ਨੇ ਸੂਬੇ ਭਰ ਭਰ ਦੇ ਕਿਰਤੀ ਲੋਕਾਂ ਨੂੰ ਹਾਕਮਾਂ ਨੂੰ ਵੰਗਾਰ ਇਸ ਲਲਕਾਰ ਰੈਲੀ ‘ਚ ਵੱਡੀ ਗਿਣਤੀ ‘ਚ ਹੁੰਮ ਹੁੰਮਾ ਕੇ ਪੁੱਜਣ ਦਾ ਜ਼ੋਰਦਾਰ ਸੱਦਾ ਦਿੱਤਾ ਹੈ।
ਲਲਕਾਰ ਰੈਲੀ ਦੀਆ ਤਿਆਰੀਆਂ ਦਾ ਜਾਇਜ਼ਾ ਲਿਆ

ਜਗਰਾਉਂ, 14 ਮਾਰਚ (ਸੁਖਦੇਵ ਗਰਗ) : ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਅਤੇ ਪੇਡੂ ਮਜ਼ਦੂਰ ਯੂਨੀਅਨ ਮਸ਼ਾਲ ਦੀਆਂ ਸਮੁੱਚੀਆਂ ਇਕਾਈਆਂ ਦੇ ਪ੍ਰਧਾਨ/ਸਕੱਤਰਾਂ ਦੀ ਮੀਟਿੰਗ ਜ਼ਿਲਾ ਪ੍ਰਧਾਨ ਨਿਰਮਲ ਸਿੰਘ ਭਮਾਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ 15 ਮਾਰਚ ਲਲਕਾਰ ਰੈਲੀ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਨ: ਸਕੱਤਰ ਜਗਤ ਸਿੰਘ ਨੇ ਦੱਸਿਆ ਕਿ ਦੋਹਵਾਂ ਜਥੇਬੰਦੀਆਂ ਦੀ ਅਗਵਾਈ ‘ਚ ਜ਼ਿਲੇ ਦਾ ਜੋ ਦੋ ਹਜ਼ਾਰ ਕਿਸਾਨ ਮਜ਼ਦੂਰ ਤੇ ਹੋਰ ਵਰਗਾਂ ਦੇ ਲੋਕ ਪੂਰੇ ਜੋਰ ਸ਼ੋਰ ਨਾਲ ਲਲਕਾਰ ਰੈਲੀ ‘ਚ ਸ਼ਾਮਲ ਹੋਣਗੇ। ਉਨਾਂ ਦੱਸਿਆ ਕਿ ਸਮੁੱਚੇ ਇਲਾਕੇ ਦੇ ਵੱਖ-ਵੱਖ ਇਲਾਕੇ ‘ਚ ਆਮ ਲੋਕਾਂ ਨੂੰ ਲਲਕਾਰ ਰੈਲੀ ਦੇ ਸੱਦੇ ਨੇ ਆਸ ਦੀ ਕਿਰਨ ਜਗਾਈ ਹੈ। ਉਨਾਂ ਕਿਹਾ ਕਿ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਟੈਕਸਾਂ ਦੇ ਬੋਝ, ਭ੍ਰਿਸ਼ਟਾਚਾਰ ਦੇ ਸਤਾਏ ਲੋਕ ਇਸ ਲਲਕਾਰ ਰੈਲੀ ਵਿਚ ਕੇਂਦਰੀ ਤੇ ਸੂਬਾਈ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦੇਣਗੇ। ਇਸੇ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਦਲਿਤ ਬਸਤੀਆਂ ‘ਚ ਹੋਈਆਂ ਮੀਟਿੰਗਾਂ ਰੈਲੀਆਂ, ਉਪਰੰਤ, ਜੀਵਨ ਨਗਰ, ਅਗਵਾੜਾ ਖਵਾਜਾਬਾਜੂ, ਅਜੀਤ ਨਗਰ, ਧੁੰਮੇ ਦਾ ਵਿਹੜਾ, ਰਾਮ ਪੁਰਾ ਮਹੁੱਲਾ ਦੇ ਲੋਕਾਂ ਦੇ ਲਲਕਾਰ ਰੈਲੀ ‘ਚ ਹੁੰਮ-ਹੁੰਮਾ ਕੇ ਪੁੱਜਣ ਦਾ ਫੈਸਲਾ ਕੀਤਾ ਹੈ। ਇਸੇ ਤਰਾਂ ਰਾਜ ਮਜ਼ਦੂਰਾ , ਬਾਰਦਾਨਾ ਸਿਲਾਈ ਵਰਕਰ, ਸਹਿਕਾਰ ਖੰਡ ਮਿਲ, ਬਿਜਲੀ ਕਾਮੇ, ਫੂਡ ਐਂਡ ਅਲਾਈਡ ਵਰਕਰ, ਐਫ.ਬੀ.ਆਈ.ਵਰਕਰ, ਡੈਮੋਟਰੋਟਿਕ ਟੀਚਰਜ਼ ਫਰੰਟ ਦੇ ਅਧਿਆਪਕ ਮੁਜ਼ਾਹਰੇ ਕਰਦਿਆ ਕਾਫਲਿਆਂ ਦੇ ਰੂਪ ‘ਚ ਲਲਕਾਰ ਰੈਲੀ ‘ਚ ਸ਼ਾਮਲ ਹੋਣਗੇ।
———