
ਫਤਹਿਗੜ ਸਾਹਿਬ 18 ਮਾਰਚ (ਗੁਰਪ੍ਰੀਤ ਮਹਿਕ ) : ਪਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦਾ ਆਰਥਿਕ ਮਿਆਰ ਉੱਚਾ ਚੁੱਕਣ ਵਿੱਚ ਪੰਜਾਬ ਪਛੜੀਆਂ ਸ੍ਰੇਣੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਆਪਣਾ ਅਹਿਮ ਯੋਗਦਾਨ ਪਾ ਰਹੀ ਹੈ (more…)

ਫਤਿਹਗੜ ਸਾਹਿਬ,(ਗੁਰਪ੍ਰੀਤ ਮਹਿਕ) : ਬਾਬਾ ਬੰਦਾ ਸਿੰਘ ਬਹਾਦਰ ਇੰਜੀਨਿਅਰਿੰਗ ਕਾਲਜ ਦੇ ਅਡਵੈਂਚਰ ਕਲੱਬ ਦੇ ਵਿਦਿਆਰਥੀਆਂ ਨੂੰ ਤਿੰਨ ਦਿਨਾ ਅਡਵੈਂਚਰ ਟੂਰ ਵਕਨਾਘਾਟ ਸ਼ਿਮਲਾ ਤੋਂ ਵਾਪਸ ਆਇਆ। (more…)

ਮੁਕਤਸਰ, 18 ਮਾਰਚ (ਬਾਂਸਲ) : ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿੱਚ ਮਿਊਂਸਪਲ ਕਮੇਟੀ ਦੇ ਵਿਕਾਸ ਕੰਮਾਂ ਦਾ ਜਾਇਜਾ ਲੈਣ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਸ੍ਰੀ ਵਰੁਣ ਰੂਜਮ ਡਿਪਟੀ ਕਮਿਸ਼ਨਰ ਮੁਕਤਸਰ ਨੇ ਕੀਤੀ। (more…)

ਫਤਿਹਗੜ ਸਾਹਿਬ,18 ਮਾਰਚ(ਗੁਰਪ੍ਰੀਤ ਮਹਿਕ) : ਜ਼ਿਲਾ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਵਿਸੇਸ਼ ਮੀਟਿੰਗ ਅੱਜ ਜ਼ਿਲਾ ਪ੍ਰੀਸ਼ਦ ਫਤਿਹਗੜ ਸਾਹਿਬ ਦੇ ਦਫ਼ਤਰ ਵਿੱਚ ਆਯੋਜਤ ਕੀਤੀ ਗਈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲਾ ਪ੍ਰਧਾਨ (more…)

ਜਗਰਾਉਂ, 18 ਮਾਰਚ (ਸੁਖਦੇਵ ਗਰਗ) : ਪੰਜਾਬ ਵਿਚ ਦਿਨ ਬ ਦਿਨ ਗੁੰਡਾਗਰਦੀ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਜਿੱਥੇ ਅਮਨ ਪਸੰਦ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਥੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਹੌਸਲੇ ਵਧਦੇ ਜਾ ਰਹੇ ਹਨ। ਜਗਰਾਉਂ ਸ਼ਹਿਰ ਵਿਚ ਦਿਨ ਦਿਹਾੜੇ ਹੋਈ ਗੁੰਡਾਗਰਦੀ ਤੋਂ ਬਾਅਦ ਅਨੇਕਾਂ ਹੋਰ ਕਾਂਡ ਹੋਏ ਜਿਨਾਂ ਵਿਚ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ ਅਤੇ ਪਿਛਲੀ ਰਾਤ ਜਗਰਾਉਂ ਨਜ਼ਦੀਕ ਪਿੰਡ ਕਮਾਲਪੁਰਾ ਵਿਖੇ ਇਕ ਨੌਜਵਾਨ ਵੱਲੋਂ ਸ਼ਰੇਆਮ ਗੁੰਡਾਗਰਦੀ ਦਾ ਨੰਗਾ (more…)
ਜਗਰਾਉਂ, 18 ਮਾਰਚ (ਸੁਖਦੇਵ ਗਰਗ) : ਕੇਂਦਰ ਦੀ ਕਾਂਗਰਸ ਸਰਕਾਰ ਦੇ ਸਹਾਰੇ ਚੱਲਣ ਵਾਲੀ ਪੰਜਾਬ ਦੀ ਬਾਦਲ ਸਰਕਾਰ ਦਾ ਬਜਟ ਲੋਕ ਪੱਖੀ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਹੀ ਨਾ ਮਿਲਦੀ ਬਿਜਲੀ ਸਰਕਾਰ ਨੇ ਹੋਰ ਮਹਿੰਗੀ (more…)

ਮੁਹਾਲੀ 18 ਮਾਰਚ - ਇਨਸਾਫ਼ ਲਈ ਪਿਛਲੇ 6 ਮਹੀਨਿਆਂ ਤੋਂ ਸਰਕਾਰੀ ਦਫ਼ਤਰਾਂ ਦੀ ਖਾਕ ਛਾਣਦੀ ਦਲਿਤ ਮਹਿਲਾ ਵੱਲੋਂ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੀ ਸ਼ਰਨ ਵਿੱਚ ਜਾਣ ਉਪਰੰਤ ਇਸ ਗੰਭੀਰ ਮਸਲੇ ਨੂੰ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਵੱਲੋ ਸੰਬੰਧਿਤ ਉਚ ਅਧਿਕਾਰੀਆਂ ਕੋਲ ਉਠਾਉਣ ਤੋਂ ਬਾਅਦ ਮੁਹਾਲੀ ਪੁਲਿਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। (more…)

ਗੜਕਰੀ ਟੀਮ ਦਾ ਗਠਨ ; ਦਿੱਲੀ ਭਾਜਪਾ ’ਚ ਹਲਚਲ ਤੇਜ਼
ਭਾਜਪਾ ਪ੍ਰਧਾਨ ਨਿਤਿਨ ਗੜਕਰੀ ਦੀ ਪਲੇਠੀ ਟੀਮ ਦਾ ਐਲਾਨ ਹੁੰਦਿਆਂ ਹੀ ਦਿੱਲੀ ਪ੍ਰਦੇਸ਼ ਭਾਜਪਾ ਦਾ ਪਾਰਾ ਵੱਧ ਜਾਣ ਨਾਲ ਇਸ ਵਿਚ ਹਲਚਲ ਤੇਜ਼ ਹੋ ਗਈ ਹੈ। ਭਾਜਪਾ ਦੀ ਕੌਮੀ ‘ਉਡਾਣ’ ਵਿਚ ਚੜਨੋਂ ਰਹਿ ਗਏ ਸਥਾਨਕ ਨੇਤਾ ਵੱਡੀਆਂ ਵੱਡੀਆਂ ਉਮੀਦਾਂ ਲਾਈ ਬੈਠੇ ਹਨ ਤੇ ਨਵੇਂ ਪ੍ਰਦੇਸ਼ਕ ਪ੍ਰਧਾਨ ਬਣਨ ਲਈ ਦਾਅਵੇਦਾਰੀਆਂ ਵਿਚ ਬਦਲਾਅ ਆਉਂਦਾ ਜਾ ਰਿਹਾ ਹੈ। ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਦੀ ਟੀਮ ਵਿਚ ਜਨਰਲ ਸਕੱਤਰ ਰਹੇ ਸਾਬਕਾ ਕੇਂਦਰੀ ਮੰਤਰੀ ਵਿਜੇ ਗੋਇਲ ਨੂੰ ਮੁੜ ਜਨਰਲ ਸਕੱਤਰ ਹੀ ਬਣਾ ਲਏ ਜਾਣ ਕਾਰਨ ਉਨਾਂ ਦੇ ਪ੍ਰਦੇਸ਼ਕ ਪ੍ਰਧਾਨ ਬਣਨ ਦਾ ਸੁਫ਼ਨਾ ਚਕਨਾਚੂਰ ਹੋ ਗਿਆ ਹੈ। ਪ੍ਰਦੇਸ਼ਕ ਪ੍ਰਧਾਨ ਦੀ ਦੂਜੀ ਦਾਅਵੇਦਾਰ ਤੇ ਸਾਬਕਾ ਮੇਅਰ ਆਰਤੀ ਮਹਿਰਾ ਦੇ ਸਕੱਤਰ ਬਣਾਏ ਜਾਣ ਕਾਰਨ ਉਹ ‘ਖੱਟ’ ਗਈ ਹੈ, ਕਿਉਂਕਿ ਪ੍ਰਦੇਸ਼ਕ ਪ੍ਰਧਾਨ ਨਾ ਬਣ ਸਕਣ ਦੀ ਹਾਲਤ ਵਿਚ ਉਹਦੀ ਇੰਨੀ ਵੱਡੀ ਪ੍ਰਾਪਤੀ ਨਹੀਂ ਸੀ ਹੋ ਸਕਣੀ।ਇਥੇ ਇਸ ਗੱਲ ਦੀ ਚਰਚਾ ਕਾਫ਼ੀ ਤੂਲ ਫੜ ਚੁੱਕੀ ਹੈ ਕਿ ਗੜਕਰੀ ਵਲੋਂ ਸਾਬਕਾ ਪ੍ਰਦੇਸ਼ ਪ੍ਰਧਾਨ ਡਾ. ਹਰਸ਼ਵਰਧਨ, ਵਿਧਾਨ ਸਭਾ ਵਿਚ ਸਾਬਕਾ ਆਪੋਜ਼ੀਸ਼ਨ ਨੇਤਾ ਪ੍ਰੋ. ਜਗਦੀਸ਼ ਮੁਖੀ, ਪ੍ਰਧਾਨ ਪਦ ਦੇ ਇਕ ਹੋਰ ਪ੍ਰਬਲ ਦਾਅਵੇਦਾਰ ਨੰਦ ਕਿਸ਼ੋਰ ਗਰਗ ਤੇ ਤੇਜ਼ ਤਰਾਰ ਕੌਂਸਲਰ ਰੇਖਾ ਗੁਪਤਾ ਨੂੰ ਕੌਮੀ ਕਾਰਜਕਾਰਨੀ ਵਿਚ ਰੱਖੇ ਜਾਣ ਨਾਲ ਕੀ ਇਨਾਂ ’ਚੋਂ ਕੋਈ ਸੂਬਾਈ ਪ੍ਰਧਾਨ ਬਣ ਸਕਦਾ ਹੈ ? ਹਾਲਾਂਕਿ ਪਾਰਟੀ ਦੀ ਨਿਯਮਾਵਲੀ ਵਿਚ ਅਜਿਹੀ ਕੋਈ ਬੰਦਿਸ਼ ਨਹੀਂ ਹੈ, ਪਰ ਅਮੂਮਨ ਗੜਕਰੀ ਟੀਮ ਵਿਚ ਸ਼ਾਮਿਲ ਹੋਏ ਪ੍ਰਦੇਸ਼ਕ ਨੇਤਾਵਾਂ ’ਚੋਂ ਕਿਸੇ ਦੇ ਪ੍ਰਦੇਸ਼ਕ ਬਣਨ ਦੀ ਸੰਭਾਵਨਾ ਲਗਭਗ ਖਤਮ ਹੀ ਹੋ ਗਈ ਹੈ।ਇਉਂ ਦਿੱਲੀ ਭਾਜਪਾ ਪ੍ਰਧਾਨ ਦੀ ਕੁਰਸੀ ’ਤੇ ਸੁਸ਼ੋਭਤ ਹੋਣ ਲਈ ਲੱਗੀ ਦੌੜ ਵਿਚ ਇਸ ਵੇਲੇ ਸਭ ਤੋਂ ਵੱਧ ਅਹਿਮ ਦਾਅਵੇਦਾਰ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਦੀ ਸਥਾਈ ਕਮੇਟੀ ਦੇ ਚਰਚਿਤ ਰਹੇ ਚੇਅਰਮੈਨ ਵਿਜੇਂਦਰ ਗੁਪਤਾ ਕਹੇ ਜਾ ਸਕਦੇ ਹਨ। ਭਾਜਪਾ ਨੂੰ ਜ਼ਿੰਦਾ ਰੱਖਣ ਲਈ ਗੜਕਰੀ ਜਿਸ ਤਰਾਂ ਯੂਥ ਪਾਵਰ ਨੂੰ ਅਜਮਾਉਣਾ ਚਾਹੁੰਦੇ ਹਨ, ਉਸ ਕਸਵੱਟੀ ’ਤੇ ਵੈਸੇ ਵੀ ਉਹ ਖਰਾ ਉਤਰਦੇ ਹਨ। ਇਹ ਗੱਲ ਵੱਖਰੀ ਹੈ ਕਿ ਇਸ ‘ਮੈਰਾਥਨ’ ਤੋਂ ਸਾਬਕਾ ਵਿਧਾਇਕ ਰਮੇਸ਼ ਵਿਦੂੜੀ, ਕਰਨ ਸਿੰਘ ਤੰਵਰ, ਸਾਬਕਾ ਵਿਧਾਇਕ ਵਿਜੇ ਜੌਲੀ ਜਿਹੇ ਨੇਤਾ ਵੀ ਆਸਵਦ ਹਨ।
…ਤੇ ਫਿਰ ਉਹ ਵੀ ਉਦੋਂ ਜਦੋਂ ਗੜਕਰੀ ਦੀ ਨਵੀਂ ਬਣੀ ਟੀਮ ਵਿਚ ਦਿੱਲੀ ਦਾ ਦਬਦਬਾ ਹੋਵੇ ਤੇ ਉਹਨੇ 33 ਪ੍ਰਤਿਸ਼ਤ ਰਿਜ਼ਰਵੇਸ਼ਨ ਦੇਣ ਨੂੰ ਅਮਲੀ ਜਾਮਾ ਪਹਿਨਾ ਦੇਣ ਵਿਚ ਪਹਿਲ ਕਰ ਵਿਖਾਈ ਹੋਵੇ।
ਮੇਅਰ ਦੀ ਚੇਅਰ
ਭਾਜਪਾ ਦੇ ਸੂਬਾਈ ਪ੍ਰਧਾਨ ਲਈ ਚੱਲ ਰਹੀ ਮੈਰਾਥਨ ਦੇ ਨਾਲ ਨਾਲ ਦੂਜੇ ਟਰੈਕ ’ਤੇ ਦਿੱਲੀ ਦੇ ਮੇਅਰ ਦੀ ਚੇਅਰ ਲਈ ਵੀ ਦੌੜ ਸ਼ੁਰੂ ਹੋ ਚੁੱਕੀ ਹੈ। ਮੇਅਰ ਡਾ. ਕੰਵਰ ਸੇਨ ਦਾ ਕਾਰਜਕਾਲ ਅਗਲੇ ਮਹੀਨੇ ਖਤਮ ਹੋ ਰਿਹਾ ਹੈ, ਇਸ ਲਈ ਅਪ੍ਰੈਲ ਵਿਚ ਸਦਨ ਦੀ ਪਹਿਲੀ ਬੈਠਕ ਵਿਚ ਮੇਅਰ ਦੀ ਚੇਅਰ ਨਿਰਧਾਰਤ ਹੋਣ ਦੇ ਨਾਲ ਹੀ ਭਾਜਪਾ ਕੌਂਸਲਰਾਂ ’ਚ ਜ਼ੋਰ ਅਜਮਾਇਸ਼ ਤੇਜ਼ ਹੋ ਗਈ ਹੈ।ਚੂੰਕਿ ਐਤਕੀਂ ਇਹ ਪਦ ਜਨਰਲ ਵਰਗ ਦੇ ਕੌਂਸਲਰਾਂ ਲਈ ਖੁੱਲਾ ਹੈ, ਇਸ ਲਈ ਹਰ ਜਾਤ ਤੇ ਵਰਗ ਦੇ ਕੌਂਸਲਰ ਆਪਣੇ ਪੱਧਰ ’ਤੇ ਜੁਗਾੜ ਵਿਚ ਜੁਟ ਗਏ ਹਨ। ਇਸ ਮਕਸਦ ਲਈ ਨਾ ਕੇਵਲ ਮੌਜੂਦਾ ਮੇਅਰ ਡਾ. ਕੰਵਰ ਸੇਨ ਆਪਣਾ ਦਾਅਵਾ ਜਤਾ ਰਹੇ ਹਨ, ਸਗੋਂ ਸਦਨ ਦੇ ਨੇਤਾ ਸੁਭਾਸ਼ ਆਰੀਆ ਦੀਆਂ ਨਜ਼ਰਾਂ ਵੀ ਇਸ ਅਹੁਦੇ ’ਤੇ ਟਿਕੀਆਂ ਹੋਈਆਂ ਹਨ। ਸੁਭਾਸ਼ ਆਰੀਆ ਦੀ ਤਮੰਨਾ ਐਤਕੀਂ ਸਦਨ ਦੇ ਨੇਤਾ ਵਜੋਂ ਬਰਕਰਾਰ ਰਹਿਣ ਦੀ ਬਜਾਏ ਮੇਅਰ ਬਣਨ ਦੀ ਹੈ।ਪਰ ਮੌਜੂਦਾ ਮੇਅਰ ਕੰਵਰ ਸੇਨ ਦਾ ਤਰਕ ਹੈ ਕਿ ਜੇ ਸਾਬਕਾ ਮੇਅਰ ਆਰਤੀ ਮਹਿਰਾ ਇਸ ਅਹੁਦੇ ’ਤੇ ਲਗਾਤਾਰ ਦੂਜੀ ਵਾਰ ਬਿਰਾਜਮਾਨ ਹੋ ਸਕਦੀ ਹੈ ਤਾਂ ਫੇਰ ਉਨਾਂ ਨੂੰ ਇਹ ਮੇਅਰੀ ਰੱਖਣ ਦਾ ਮੌਕਾ ਮਿਲਣ ਵਿਚ ਹਰਜ ਹੀ ਕੀ ਹੈ ? ਇਸ ਤੋਂ ਬਿਨਾਂ ਦਲਿਤ ਭਾਈਬਾਰੇ ਨਾਲ ਸੰਬੰਧਤ ਹੋਣ ਕਾਰਨ ਵੀ ਉਹ ਇਸ ਪਦ ਲਈ ਦਾਅਵੇਦਾਰ ਹਨ।ਇਸੇ ਤਰਾਂ ਕਾਰਪੋਰੇਸ਼ਨ ਦੀ ਸਥਾਈ ਕਮੇਟੀ ਦੇ ਚੇਅਰਮੈਨ ਵਿਜੇਂਦਰ ਗੁਪਤਾ ਸੂਬਾਈ ਪ੍ਰਧਾਨ ਬਣਨ ਤੋਂ ਵਾਂਝੇ ਰਹਿ ਗਏ ਤਾਂ ਉਨਾਂ ਦੀ ਦੂਜੀ ਕੋਸ਼ਿਸ਼ ਦਿੱਲੀ ਦਾ ਮੇਅਰ ਬਣਨ ਦੀ ਹੋਵੇਗੀ। ਇਸ ਤੋਂ ਇਲਾਵਾ ਜਗਦੀਸ਼ ਮਮਗਈ, ਪ੍ਰਿਥਵੀਰਾਜ ਸਾਹਨੀ, ਰਜਨੀ ਅੱਬੀ, ਮੀਰਾ ਅੱਗਰਵਾਲ, ਮਹਿੰਦਰ ਨਾਗਪਾਲ ਤੇ ਰਾਮ ਕਿਸ਼ਨ ਸਿੰਘਲ ਇਸ ਅਤੀ ਵਕਾਰੀ ਕੁਰਸੀ ’ਤੇ ਬੈਠਣ ਲਈ ਆਤੁਰ ਤੇ ਵਿਆਕੁਲ ਹਨ। ਇਨਾਂ ’ਚੋਂ ਜੋ ਮਹਾਂਰਥੀ ਮੇਅਰ ਦੀ ਦੌੜ ਵਿਚ ਫਾਡੀ ਰਹਿ ਗਏ, ਉਹ ਡਿਪਟੀ ਮੇਅਰ ਤੇ ਹੋਰਨਾਂ ਪਦਾਂ ਲਈ ਮੱਥਾਪੱਚੀ ਕਰਨਗੇ।ਦਿੱਲੀ ਮਿਊਂਸਪਲ ਕਾਰਪੋਰੇਸ਼ਨ ਵਿਚ ਭਾਜਪਾ ਦੇ 3 ਸਾਲ ਪੂਰੇ ਹੋਣ ਵਾਲੇ ਹਨ ਤੇ ਹੁਣ ਉਹਦੇ ਕਾਰਜਕਾਲ ਦੇ ਮਹਿਜ ਦੋ ਸਾਲ ਹੀ ਬਾਕੀ ਰਹਿ ਗਏ ਹਨ, ਜਿਸ ਦੇ ਤਹਿਤ ਜ਼ਿਆਦਾਤਰ ਕੌਂਸਲਰਾਂ ਦੀ ਚਾਹਤ ਹੈ ਕਿ ਉਨਾਂ ਨੂੰ ਵੀ ਕਾਰਪੋਰਸ਼ਨ ਵਿਚ ਕੋਈ ਅਹਿਮ ਜ਼ਿੰਮੇਵਾਰੀ ਮਿਲੇ ਤੇ ਇਸੇ ਉਮੀਦ ਨਾਲ ਉਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਤੇ ਰਿਝਾਉਣ ਵਿਚ ਲੱਗੇ ਹੋਏ ਹਨ।ਕਾਰਪੋਰੇਸ਼ਨ ਵਿਚ ਰੋਟੇਸ਼ਨ ਦੇ ਚਲਦੇ ਇਨਾਂ ਪ੍ਰਮੁੱਖ ਪਦਾਂ ’ਤੇ ਚੌਥੇ ਸਾਲ ਹੋਣ ਵਾਲੇ ਬਦਲਾਅ ਲਈ ਹਾਲਾਤ ‘ਇਕ ਅਨਾਰ ਸੌ ਬਿਮਾਰ’ ਵਾਲੇ ਬਣੇ ਹੋਏ ਹਨ। ਪਿਛਲੇ ਸਾਲ ਵੀ ਕਾਰਪੋਰੇਸ਼ਨ ਦੀਆਂ ਵੱਖ ਵੱਖ ਕਮੇਟੀਆਂ ਦੇ ਗਠਨ ਨੂੰ ਲੈ ਕੇ ਭਾਜਪਾ ਨੂੰ ਕਾਫ਼ੀ ਪਾਪੜ ਵੇਲਣੇ ਪਏ ਸਨ ਤੇ ਹਾਲਾਤ ਅਜਿਹੇ ਬਣੇ ਕਿ ਕਈ ਵਾਰ ਚੋਣ ਮੁਲਤਵੀ ਵੀ ਹੋਈ। ਬੜੀ ਮੁਸ਼ਿਕਲ ਨਾਲ ਬਾਅਦ ਵਿਚ ਪਾਰਟੀ ਦੇ ਰਾਸ਼ਟਰੀ ਨੇਤਾਵਾਂ ਦੇ ਦਖ਼ਲ ਨਾਲ ਅਸੰਤੋਸ਼ ਦੀ ਇਹ ਸੁਲਗਦੀ ਅੱਗ ਸ਼ਾਂਤ ਹੋ ਸਕੀ ਸੀ।ਵੈਸੇ ਵੀ ਅਗਲੀ ਕਾਰਪੋਰੇਸ਼ਨ ਚੋਣ ਜਿੱਤਣ ਲਈ ਪ੍ਰਦੇਸ਼ ਟੀਮ ਦੇ ਗਠਨ ਤੇ ਕਾਰਪੋਰੇਸ਼ਨ ਕਮੇਟੀਆਂ ਦੀ ਚੋਣ ਨੂੰ ਮਜਬੂਤ ਆਧਾਰ ਦੇਣਾ ਨਿਹਾਇਤ ਜ਼ਰੂਰੀ ਹੈ। ਵਰਨਾ ਕਾਰਪੋਰੇਸ਼ਨ ਵਿਚ ਦਲ ਬਦਲ ਕਾਨੂੰ ਜ਼ਿਆਦਾ ਕਾਰਗਰ ਨਾ ਹੋਣ ਕਰਕੇ ਅਗਰ ਕਈ ਕੌਂਸਲਰ ਕੋਈ ਰਣਨੀਤੀ ਬਣਾ ਲੈਣ ਤਾਂ ਉਨਾਂ ਨੂੰ ਰੋਕਣਾ ਸੌਖਾਲਾ ਨਹੀਂ ਹੋਵੇਗਾ। ਇਸ ਲਈ ਕਾਮਨਵੈਲਥ ਖੇਡਾਂ ਤੋਂ ਪਹਿਲਾਂ ਸਾਲ ਦੇ ਇਸ ਬਦਲਾਅ ’ਤੇ ਪਾਰਟੀ ਦੇ ਕੌਮੀ ਨੇਤਾਵਾਂ ਦੀ ਪੂਰੀ ਨਜ਼ਰ ਹੈ ਤਾਂ ਕਿ ਨਵੇਂ ਤੇ ਪੁਰਾਣੇ ਕੌਂਸਲਰਾਂ ਵਿਚ ਸੰਤੁਲਨ ਬਣਾ ਕੇ ਉਨਾਂ ਨੂੰ ‘ਯਥਾ-ਯੋਗ’ ਪ੍ਰਤੀਨਿਧਤਾ ਦਿੱਤੀ ਜਾ ਸਕੇ। ਇਹੋ ਕਾਰਨ ਹੈ ਕਿ ਬਦਲਾਅ ਚਾਹੁਣ ਵਾਲੇ ਕੌਂਸਲਰਾਂ ਦਾ ਤਰਕ ਹੈ ਕਿ ਜਦ ਪਾਰਟੀ ਵਿਚ ਸੂਬਾਈ ਪ੍ਰਧਾਨ ਨੂੰ ਲੈ ਕੇ ਹਰ ਥਾਂ ਬਦਲਾਵ ਹੋ ਰਿਹਾ ਹੈ ਤਾਂ ਕਾਰਪੋਰੇਸ਼ਨ ਵਿਚ ਵੀ ਪੂਰੀ ‘ਓਵਰ ਹਾਗ’ ਦੀ ਲੋੜ ਹੈ, ਤਾਂ ਕਿ ਨਵਿਆਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ ਤੇ ਉਨਾਂ ਦੇ ਸੀਨੀਅਰ ਪਿਛਲੇ ਕਈ ਸਾਲਾਂ ਤੋਂ ਆਪਣੀ ਭਾਰੀ ਕਈ ਕਈ ਵਾਰ ਪੁਗਾ ਚੁੱਕੇ ਹਨ।
…………………………………..