
ਕਹਿੰਦੇ ਹਨ ਸੁਰ ਵਿੱਚ ਗਾਉਣਾ ਤੇ ਸੁਰਾਂ ਨੂੰ ਇਕ ਲਹਿ ਵਿੱਚ ਪਰਾਉਣਾ ਉਨਾਂ ਹੀ ਮੁਸ਼ਕਲ ਜਿੰਨ੍ਹਾ ਰੱਬ ਨੂੰ ਪਾਉਣਾ ਇਹ ਸਾਰੀਆਂ ਖੂਬੀਆਂ ਹਨ ਸੂਫੀ ਗਾਇਕਾ ਮਮਤਾ ਜੋਸ਼ੀ ਵਿੱਚ ,ਮਮਤਾ ਜੋਸ਼ੀ ਇੰਦੋਰ ਘਰਾਣੇ ਤੋਂ ਸਬੰਧ ਰਖਦੀ ਹੈ,ਜਿਥੇ ਉਹਨਾਂ ਨੇ ਸਾਸ਼ਤਰੀ ਸੰਗੀਤ ਦੀ ਵਿਦਿਆ ਲਈ ਤੇ ਫਿਰ ਉਸ ਤੋਂ ਬਾਅਦ ਸਕੂਲ ਸਮੇਂ ਤੋਂ ਹੀ ਅਵਾਰਡ ਮਿਲਣੇ ਸ਼ੁਰੂ ਹੋ ਗਏ ਤੇ ਇੱਕ ਪ੍ਰੋਗਰਾਮ ਵਿੱਚ ਫਿਲਮ ਸਾਜ ਯਸ਼ ਚੋਪੜਾ ਨੇ ਸਨਮਾਨਿਤ ਕੀਤਾ,ਸੂਫੀ ਗਾਇਕੀ ਦੇ ਨਾਲ ਨਾਲ ਐਮ ਏ ਕਲਾਸੀਕਲ ਬੋਕਲ ਵਿੱਚ ਗੋਲਡਮੈਡਲ ਤੇ ਫਿਰ ਐਮ ਏ ਕਲਾਸੀਕਲ ਡਾਂਨਸ ਵਿੱਚ ਸਿਲਵਰ ਮੈਡਲ ਤੇ ਫਿਰ ਪੀ ਐਸ ਡੀ ਸੰਗੀਤ ਵਿੱਚ ਕੀਤੀ ਤੇ ਮਮਤਾ ਜੋਸ਼ੀ ਨੂੰ ਇਸ ਗੱਲ ਦਾ ਮਾਨ ਹਾਸਿਲ ਹੋਇਆ ਜਿਹੜੀ ਲੰਡਨ ਦੇ ਨਹਿਰੂ ਸੈਂਟਰ ਵਿੱਚ ਭਾਰਤ ਦੀ ਪਹਿਲੀ ਪੰਜਾਬੀ ਸੂਫੀ ਗਾਇਕਾ ਦਾ ਮਾਨ ਹਾਸਿਲ ਹੋਇਆ ਜਿਹੜੀ ਕਿ ਪੰਜਾਬੀਆਂ ਲਈ ਅੱਜ ਤੱਕ ਸ਼ਾਨ ਬਣੀ ਹੋਈ ਹੈ ਉਸ ਤੋਂ ਬਾਅਦ 17 ਜੂਨ 2006 ਵਿੱਚ ਕੁਈਨ ਲਿਜਵਥ ਹਾਲ ਲੰਡਨ ਵਿੱਚ ਇਹਨਾਂ ਨੇ ਅਪਣੀ ਸੂਫੀ ਗਾਇਕੀ ਦਾ ਲੋਹਾ ਮਨਵਾਇਆ ਤੇ ਅਵਾਜੇ ਪੰਜਾਬ ਦਾ ਖਿਤਾਬ ਦਾ ਮਾਨ ਹਾਸਿਲ ਹੋਇਆ ,ਇਸੇ ਤਰਾਂ ਮਮਤਾ ਜੋਸ਼ੀ ਦੀ ਸਰਾਂ ਭਰਾ ਅਵਾਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚ ਗਈ , ਇੱਥੇ ਹੀ ਬਸ ਨਹੀ ਲੰਡਨ ਦੇ ਇਕ ਸ਼ਹਿਰ ਵਿੱਚ ਮਮਤਾ ਜੋਸ਼ੀ ਨੂੰ ਸ਼ਿਵ ਕੁਮਾਰ ਬਟਾਲਵੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ,ਇਸ ਦੇ ਨਾਲ ਹਿੰਦੋਸਤਾਨ ਦੇ ਵਾਹਰ ਦੇ ਮਿਉਜਿਕ ਨੂੰ ਮਿਲਾ ਕੇ ਇਕ ਫਿਉਜਨ ਤਿਆਰ ਕੀਤਾ ਸੀ ਇਹ ਸ਼ੋ ਸਕੋਟ ਲੈਂਡ ਵਿੱਚ ਕੀਤਾ ਗਿਆ ਸੀ ,ਅੱਜ ਮਮਤਾ ਜੋਸ਼ੀ ਦਾ ਪੂਰੀ ਦੁਨੀਆਂ ਵਿੱਚ ਡੰਕਾਂ ਬੋਲਦਾ ਹੈ ਤੇ ਇਸ ਦੇ ਨਾਲ ਦਿੱਲੀ ਦੇ ਟਾਲ ਕਟੋਰਾ ਸਟੇਡੀਅਮ ਵਿੱਚ ਵੀ ਅਮਰੀਸ਼ ਪੁਰੀ,ਪੀਨਾਜ ਮਸਾਨੀ,ਨਗਮਾ,ਤੇ ਮਮਤਾ ਜੋਸ਼ੀ ਨੂੰ ਰਾਜਧਾਨੀ ਕਲਾ ਰਤਨ ਅਵਾਰਡ ਨਾ ਸਨਮਾਨਿਤ ਕੀਤਾ ਗਿਆ ਸੀ ਇਸ ਵਾਰੇ ਮਮਤਾ ਜੋਸ਼ੀ ਇਸ ਦਾ ਸਹਿਰਾ ਅਪਣੇ ਪਤੀ ਚੇਤਨ ਮੋਹਨ ਜੋਸ਼ੀ ਨੂੰ ਦਿੰਦੀ ਹੈ ਚੇਤਨ ਖੁਦ ਦੂਰਦਰਸ਼ਨ ਦੇ ਸਵੇਰ ਦੇ ਪ੍ਰੋਗਰਾਮ ਦੇ ਹੋਸਟ ਕਰਦਾ ਹੈ ਤੇ ਮਮਤਾ ਜੋਸ਼ੀ ਮਨਦੀ ਹੈ ਕਿ ਲਾਈਫ ਪਾਟਨਰ ਤੋਂ ਬਿਨਾ ਕੋਈ ਵੀ ਔਰਤ ਅੱਗੇ ਨਹੀ ਵਧ ਸਕਦੀ ਇਸ ਲਈ ਅਗਰ ਮੈਂ ਪੂਰੇ ਸੰਸਾਰ ਵਿੱਚ ਗਾ ਸਕੀ ਹਾਂ ।ਪਿਛਲੇ ਮਹੀਨੇ ਸੂਰਜ ਕੁੰਡ ਮੇਲੇ ਵਿੱਚ ਵੀ ਮਮਤਾ ਜੋਸ਼ੀ ਨੇ ਅਪਣੀ ਸੂਫੀ ਕਲਾਮ ਦਾ ਲੋਹਾ ਮਨਵਾਇਆ ਤੇ ਆਉਣ ਵਾਲੇ ਸਮੇ ਵਿੱਚ ਕਨੇਡਾ ਅਮਰੀਕਾ ਵਰਗੇ ਸ਼ਹਿਰਾਂ ਵਿੱਚ ਵੀ ਸੂਫੀ ਗਾਇਕੀ ਦੇ ਪ੍ਰੋਗਰਾਮ ਕਰਨ ਜਾ ਰਹੀ ਹੈ ਤੇ ਅਜ ਕਲ ਮਮਤਾ ਗੋਰਮਿੰਟ ਕੋਲਜ ਸੈਕਟਰ 11 ਵਿੱਚ ਬਤੌਰ ਪ੍ਰੋਫੇਸਰ ਸੇਵਾ ਨਿਭਾ ਰਹੀ ਹੈ
ਫਰਿਜ਼ਨੋ-ਪੰਜਾਬ ਦੇ ਕੈਬਟਿ ਮੰਤਰੀ ਸੇਵਾ ਸਿੰਘ ਸੇਖਵਾਂ ਜੋ ਕਿ ਲੋਕ ਸੰਪਰਕ ਵਿਭਾਗ ਅਤੇ ਐਨ. ਆਰ. ਆਈ. ਮਾਮਲਿਆਂ ਦੇ ਵੀ ਮੰਤਰੀ ਹਨ, ਅੱਜਕਲ• ਕੈਲੀਫੋਰਨੀਆ ਵਿਖੇ ਆਪਣੇ ਨਿੱਜੀ ਦੌਰੇ ਤੇ ਆਏ ਹਨ। ਉਹਨਾਂ ਦੇ ਸਨਮਾਨ ਵਿਚ ਫਰਿਜ਼ਨੋ, ਕੈਲੀਫੋਰਨੀਆ ਵਿਖੇ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਵਿਚ ਸ਼ਾਮਲ ਪਤਵੰਤੇ ਸੱਜਣਾਂ ਵਿਚ ਸ਼ਾਮਲ ਸਨ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਹੈਰੀ ਗਿੱਲ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਅਮਰੀਕਾ, ਪ੍ਰੀਤਮ ਸਿੰਘ ਨਾਹਲ, ਭਰਪੂਰ ਸਿੰਘ ਗਿੱਲ ਪ੍ਰਧਾਨ ਸੈਲਮਾ ਗੁਰਦੁਆਰਾ ਸਾਹਿਬ (more…)

ਫ਼ਤਹਿਗੜ ਸਾਹਿਬ, 19 ਮਾਰਚ (ਗੁਰਪ੍ਰੀਤ ਮਹਿਕ) : ਰਿਮਟ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਟੈਕਨਾਲੋਜੀ ਦੇ ਇਲੈਕਟ੍ਰਿਕਲ ਇਜੰਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਅੱਜ ਸਿੱਖਿਆਂ ਟੂਰ ਸਬੰਧੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ (more…)
ਜਿੱਥੇ ਸ਼ਿਵ ਲੂਣਾ ਲਿੱਖ ਕੇ ਅਮਰ ਹੋ ਗਿਆ ਉਥੇ ਲੂਣਾ ਨੇ ਪਤਾ ਨਹੀਂ ਕਿੰਨੇ ਕਵੀ ਅਮਰ ਕਰ ਦਿੱਤੇ।ਕਿੰਨੇ ਕਵੀਆਂ ਨੇ ਲੂਣਾ ’ਤੇ ਕਲਮ ਅਜ਼ਮਾਈ ਕਰਕੇ ਸ਼ਾਹਕਾਰ ਪੈਦਾ ਕੀਤੇ। ਆਉ ਤੁਹਾਨੂੰ ਲੂਣਾ ਦੇ ਪਿੰਡ ਚਮਿਆਰੀ ਲੈ ਚੱਲਦੇ ਹਾਂ। ਪਿੰਡ ਚਮਿਆਰੀ ਅੰਮ੍ਰਿਤਸਰ ਜਿਲੇ ਦੀ ਅਜਲਾਲਾ ਤਹਿਸੀਲ ਤੋਂ ਕੁਝ ਕਿਲੋਮੀਟਰ ਦੀ ਵਿੱਥ ਤੇ ਹੈ। ਉਂਝ ਚਮਿਆਰੀ ਕਦੀ 2500 ਤੋਂ 3000 ਹਜਾਰ ਸਾਲ ਪਹਿਲਾਂ ਮੱਧ ਏਸ਼ੀਆ ਦਾ ਉਘਾ ਵਪਾਰਿਕ ਸ਼ਹਿਰ ਸੀ। ਪਰ ਰਾਵੀ ਦੇ ਹੜ੍ਹਾਂ ਦੀ ਮਾਰ ਅਤੇ ਰਾਜਨੀਤਕ ਬਖੇੜਿਆਂ ਕਾਰਨ ਇੱਥੋਂ ਦੇ ਬਾਸ਼ਿੰਦੇ ਹੋਰ ਥਾਂਵਾਂ ਵੱਲ ਹਿਜਰਤ ਕਰ ਗਏ। ਪਰ ਤਕਰੀਬਨ ਚਾਰ ਸਦੀਆਂ ਪਹਿਲਾਂ ਇਹ ਪਿੰਡ ਮੁੜ ਅਬਾਦ ਹੋਇਆ ਤੇ ਮੁੜ ਸਭਿਅਤਾ ਧੜਕਣ ਲੱਗੀ। ਕਹਿੰਦੇ ਹਨ ਕਿ ਚਮਿਆਰੀ ਦਾ ਪੁਰਾਣਾ ਨਾਮ ਪੱਕਾ ਸ਼ਹਿਰ ਸੀ।
ਲੂਣਾ ਸਾਂਬੇ ਦੇ ਰਾਜੇ ਦੀ ਧੀ ਸੀ।ਜਦੋਂ ਲੂਣਾ ਜਨਮੀ ਤਾਂ ਪੰਡਿਤ ਨੇ ਟੇਵਾ ਲਾ ਕੇ ਦੱਸਿਆ ਕਿ ੂਇੱਸ ਲੜਕੀ ਤੋਂ ਰਾਜੇ ਦੀ ਜਾਨ ਨੂੰ ਖਤਰਾ ਹੈ ਇੱਸ ਔਲਾਦ ਦਾ ਜਨਮ ਤੇਰੇ ਲਈ ਸ਼ੁੱਭ ਨਹੀ,ਂ ਹੇ ਰਾਜਨ ਇੱਸ ਤੋਂ ਕਿਸੇ ਤਰ੍ਹਾਂ ਛੁਟਕਾਰਾ ਪਾੂ। ਰਾਜੇ ਨੇ ਇੱਕ ਸੰਦੂਕ ਬਣਵਾਇਆਂ ਜਿੱਸਦੇ ਦੋ ਭਾਗ ਬਣਾਏ ਗਏ। ਹੇਠਲੇ ਭਾਗ ਵਿੱਚ ਸੋਨੇ ਦੀਆਂ ਮੋਹਰਾਂ, ਗਹਿਣੇ, ਹੀਰੇ ਆਦਿ ਪਾ ਦਿੱਤੇ ਗਏ। ਅਤੇ ਉਪਰਲੇ ਭਾਗ ਵਿੱਚ ਲੂਣਾ ਨੂੰ ਲਿਟਾ ਦਿੱਤਾ ਗਿਆ।ਤੇ ਸੰਦੂਖ ਦਰਿਆ ਬੁਰਦ ਕਰ ਦਿੱਤਾ ਗਿਆ।ਰੁੜਦਾ ਹੋਇਆ ਸੰਦੂਖ ਪਿੰਡ ਚਮਿਆਰੀ ਦੀ ਘਾਟ ਤੇ ਪੀਪੇ ਚਮਿਆਰ ਅਤੇ ਇੱਕ ਧੋਬੀ ਦੀ ਨਜ਼ਰ ਪਿਆ। ਦੋਹਾਂ ਨੇ ਸੰਦੂਖ ਦਰਿਆ ਵਿੱਚੋਂ ਕੱਢ ਲਿਆ ਅਤੇ ਪੀਪੇ ਅਤੇ ਧੋਬੀ ਵਿਚਾਲੇ ਸੰਦੂਖ ਦੀ ਮਾਲਕੀ ਨੂੰ ਲੈ ਕੇ ਝਗੜਾ ਹੋ ਗਿਆ।ਅੰਤ ਫੈਸਲਾ ਹੋਇਆ ਕਿ ਸੰਦੂਖ ਦਾ ਉਪਰਲਾ ਹਿੱਸਾ ਪੀਪਾ ਚਮਿਆਰ ਰੱਖ ਲਵੇਗਾ ਤੇ ਹੇਠਲਾ ਧੋਬੀ।
ਲੂਣਾ ਪੀਪੇ ਚਮਿਆਰ ਦੇ ਪਲ ਕੇ ਜਵਾਨ ਹੋਈ। ਉਸਦੀ ਸੁੰਦਰਤਾ ਬਾਰੇ ਬਿਆਨ ਕਰਨਾ ਸ਼ਾਇਦ ਉਚਿਤ ਨਹੀਂ ਕਿਉਂਕਿ ਕਵੀਆਂ ਨੇ ਕੋਈ ਬਿੰਬ, ਅਲੰਕਾਰ ਅਜਿਹਾ ਨਹੀਂ ਛੱਡਿਆ ਜੋ ਲੂਣਾ ਦੀ ਸੁੰਦਰਤਾ ਬਿਆਨ ਕਰਨ ਲਈ ਨਾ ਵਰਤਿਆ ਹੋਵੇ।ਕਾਦਿਰਯਾਰ ਕਹਿੰਦਾ ਹੈ:
ਜਾਇ ਰਾਜੇ ਸਲਵਾਹਨ ਆਂਦੀ।
ਇਕ ਇਸਤਰੀ ਹੋਰ ਵਿਆਹ ਕੇ ਜੀ ।
ਉਸਦੀ ਜਾਤ ਚਮਿਆਰੀ ਤੇ ਨਾਮ ਲੂਣਾ।
ਘਰ ਆਂਦੀ ਸੀ ਈਨ ਮਨਾਇ ਕੇ ਜੀ।
ਕਾਦਿਰਯਾਰ ਕੀ ਆਖ ਸੁਣਾਵਾਂ
ਪੰਛੀ ਡਿੱਗਦੇ ਗਸ਼ ਖਾਇ ਕੇ ਜੀ।
ਸਿਆਲਕੋਟ ਦਾ ਰਾਜਾ ਚਮਿਆਰੀ ਦੇ ਕੋਲ਼ ਸ਼ਿਕਾਰ ਖੇਡਿਆ ਕਰਦਾ ਸੀ। ਉਸਨੇ ਅਚਾਨਿਕ ਇੱਕ ਦਿਨ ਘਾਟ ਤੇ ਲੂਣਾ ਨੂੰ ਵੇਖ ਲਿਆ ਤੇ ਉਸਤੇ ਮੋਹਿਤ ਹੋ ਗਿਆ।ਉਸਨੇ ਲੂਣਾ ਕੋਲ ਵਿਆਹ ਦੀ ਪੇਸ਼ਕਸ਼ ਕੀਤੀ ਪਰ ਲੂਣਾ ਨੇ ਸ਼ਰਤ ਲਾਈ ਕਿ ਰਾਜਾ ਉਸਦੇ ਪਿੰਡ ਵਿੱਚ 12 ਖੂਹ ਲਵਾਏ ਅਤੇ ਚਮਿਆਰੀ ਤੋਂ ਸਿਆਲਕੋਟ ਤੱਕ ਪੱਕੀ ਸ਼ੜਕ ਬਣਾਏ। ਰਾਜੇ ਨੇ ਏੇਸੇ ਤਰ੍ਹਾਂ ਹੀ ਕੀਤਾ। ਰਾਣੀ ਲੂਣਾ ਤੇ ਪੂਰਨ ਭਗਤ ਨਾਲ਼ ਕਿਵੇਂ ਬੀਤੀ ਇਹ ਕਾਫੀ ਮਕਬੂਲ ਕਥਾ ਹੈ ਇਸਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ।ਲੂਣਾ ਦੁਆਰਾ ਆਪਣੇ ਮਤਰੇਏ ਪੁੱਤਰ ਪੂਰਨ ਨੂੰ ਚਾਹੁਣ ਕਾਰਨ ਲੂਣਾ ਕਵੀਆਂ ਤੇ ਕਿੱਸਾਕਾਰਾਂ ਦੀ ਨਫਰਤ ਦੀ ਪਾਤਰ ਰਹੀ ਹੈ। ਪਰ ਉਸਦੀ ਦਹਿਕਦੀ ਜਵਾਨੀ ਨੂੰ ਸਿਆਲਕੋਟ ਦੇ ਬੁੱਢੇ ਰਾਜੇ ਸਲਵਾਨ, ਜੋ ਉਸਦੇ ਪਿਤਾ ਦੀ ਉਮਰ ਦਾ ਸੀ ਨਾਲ਼ ਨਰੜ ਦੇਣਾ ਕਿਥੋਂ ਦੀ ਦਿਆਨਤਦਾਰੀ ਸੀ? ਸ਼ਿਵ ਨੇ ਕਵੀਆਂ ਦੀ ਪਰੰਪਰਾਗਤ ਲੀਕ ਤੋਂ ਹਟ ਕੇ ਲੂਣਾ ਦੇ ਹੱਕ ਵਿੱਚ ਗੱਲ ਕੀਤੀ :
ਬਾਪ ਜੇ ਧੀ ਦਾ ਰੂਪ ਹੰਢਾਵੇ
ਤਾਂ ਇੱਸ ਜਗ ਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿਤਰਹੀਨ ਕਿਉਂ ਕਹੇ ਜੀਭ ਜਹਾਨ ਦੀ
ਪਿੰਡ ਦੇ ਇੱਕ ਬਜੁਰਗ ਦੇ ਦੱਸਣ ਅਨੁਸਾਰ ਇੱਕ ਖੇਤ ਦੀ ਖੁਦਾਈ ਦੇ ਦੌਰਾਨ ਹੇਠੋਂ ਪੁਰਾਣੀਆਂ ਇੱਟਾਂ ਦਾ ਖੂਹ ਨਿਕਲਿਆ। ਇੱਕ ਹੋਰ ਬਜੁਰਗ ਸ੍ਰ: ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬਜੁਰਗਾਂ ਨੇ ਸਿਆਲਕੋਟ ਤੱਕ ਪੱਕੀ ਸ਼ੜਕ ਖੁਦ ਵੇਖੀ ਸੀ। ਸ੍ਰ: ਪ੍ਰੀਤਮ ਸਿੰਘ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਉਹਨਾ ਨੇ ਸ਼ੜਕ ਦਾ ਕੁਝ ਹਿੱਸਾ ਖੁਦ ਵੇਖਿਆ ਸੀ । ਚਮਿਆਰੀ ਦੀ ਮਸ਼ਹੂਰ ਸ਼ਖਸੀਅਤ ਕਾਮਰੇਡ ਰਾਜੇਸ਼ਵਰ ਸਿੰਘ ਹਨ। ਉਹ ਦੇਸ਼ਭਗਤ ਲਹਿਰ ਵਿੱਚ ਕੁਰਬਾਨੀ ਦੇ ਪੁੰਜ ਵਜ੍ਹੋਂ ਨਾਮਵਰ ਜੀਂਉਂਦੇ-ਜਾਗਦੇ ਹਸਤਾਖਰ ਹਨ ਉਹਨਾਂ ਨੂੰ ਕਾਮਰੇਡ ਦਲੀਪ ਸਿੰਘ ਟਪਿਆਲਾ ਨੇ ਦੇਸ਼ਭਗਤੀ ਦੀ ਲਗਨ ਲਗਾਈ। ਅਤੇ ਉਹਨਾਂ ਨੇ ਸਾਰੀ ਉਮਰ ਲੋਕਾਂ ਦੀ ਸੇਵਾ ਕਰਦਿਆਂ ਲਗਾ ਦਿੱਤੀ। ਉਹ ਚਮਿਆਰੀ ਦੇ ਖਾਂਦੇ-ਪੀਂਦੇ ਪਰਿਵਾਰ ਵਿੱਚੋਂ ਸਨ। ਜਵਾਨੀ ਵੇਲੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ’ਤੇ ਸ਼ਾਦੀ ਕਰਨ ਦਾ ਦਬਾਅ ਪਾਉਣ ਲੱਗੇ। ਪਰ ਵਿਆਹ ਵਾਲੇ ਦਿਨ ਉਹ ਘਰੋਂ ਦੌੜ ਗਏ ਕਿਉਂਕਿ ਉਹ ਸਮਝਦੇ ਸਨ ਕਿ ਘਰ-ਗ੍ਰਿਸਤੀ ਉਹਨਾਂ ਦੀ ਦੇਸ਼ਭਗਤੀ ਦੀ ਲਗਨ ਵਿੱਚ ਰੁਕਾਵਟ ਬਣੇਗੀ। ਉਸ ਤੋਂ ਬਾਅਦ ਉਹ ਪਾਰਟੀ ਦੇ ਕੁਲਵਕਤੀ ਦੇ ਤੌਰ ’ਤੇ ਕੰਮ ਕਰਦੇ ਆ ਰਹੇ ਹਨ। ਸੀ.ਪੀ.ਐਮ ਦੇ ਅੰਮ੍ਰਿਤਸਰ ਐਲਬਰਟ ਰੋਡ ਵਾਲੇ ਦਫਤਰ ਵਿੱਚ ਕਾਫੀ ਸਮਾਂ ਬਿਤਾਉਣ ਮਗਰੋਂ ਉਹ ਅਜਕਲ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਰਹਿ ਰਹੇ ਹਨ।
ਲਗਭਗ 2000 ਤੋਂ 2500 ਸਾਲ ਪਹਿਲਾਂ ਚਮਿਆਰੀ ਚਮੜੇ ਤੋਂ ਬਣਨ ਵਾਲੀਆਂ ਵਸਤਾਂ ਦਾ ਤਿਜਾਰਤੀ ਕੇਂਦਰ ਸੀ। ਇੱਥੋਂ ਬਣਨ ਵਾਲ਼ੀਆਂ ਚਮੜੇ ਦੀਆਂ ਵਸਤਾਂ ਨਾ ਸਿਰਫ ਉ¤ਤਰੀ ਭਾਰਤ ਬਲਕਿ ਮੁਲਤਾਨ, ਕੰਧਾਰ, ਖਾੜੀ ਫਾਰਸ ਤੇ ਕੁਝ ਅਰਬ ਦੇਸ਼ਾਂ ਨੂੰ ਵੀ ਸਾਗਰ ਦੇ ਜ਼ਰੀਏ ਸਪਲਾਈ ਹੁੰਦੀਆਂ ਸਨ। ਜ੍ਹਿੰਨਾਂ ਵਿੱਚ ਘੋੜਿਆਂ ਦੀਆਂ ਲਗਾਮਾਂ, ਜੁੱਤੀਆਂ, ਮਸ਼ਕਾਂ ਤੇ ਫੌਜੀਆਂ ਦੀਆਂ ਵਿਸ਼ੇਸ਼ ਕਿਸਮ ਦੀਆਂ ਪੁਸ਼ਾਕਾਂ ਆਦਿ ਸ਼ਮਿਲ ਹਨ।ਦਿੱਲੀ ਤੋਂ ਜੋ ਵਪਾਰੀ ਕਾਫਲੇ ਖਾੜੀ ਫਾਰਸ ਵੱਲ ਲਾਹੌਰ ਰਾਹੀਂ ਨਹੀਂ ਜਾਇਆ ਕਰਦੇ ਸਨ। ਉਹਨਾਂ ਦਾ ਪੜਾਅ ਚਮਿਆਰੀ- ਸਿਆਲਕੋਟ ਆਦਿ ਹੁੰਦੇ ਸਨ। ਇੱਸ ਤਰ੍ਹਾਂ ਕਰਨ ਦੇ ਕਈ ਕਾਰਨ ਸਨ ਵਪਾਰੀਆਂ ਦੇ ਦਿੱਲੀ ਲਾਹੌਰ ਵਾਲੇ ਰਾਹ ’ਤੇ ਲੁਟੇਰਿਆਂ ਦੀ ਜਿਆਦਾ ਨਿਗਾਹ ਰਹਿੰਦੀ ਸੀ ਤੇ ਮਸੂਲ ਵਗੈਰਾ ਵੱਧ ਤਾਰਨਾ ਪੈਂਦਾ ਸੀ।
ਜਦੋਂ ਬੰਦਾ ਬਹਾਦਰ ਨੇ ਸਰਹੰਦ ਫਤਹਿ ਕਰਕੇ ਬਾਕੀ ਪੰਜਾਬ ਵੱਲ ਕੂਚ ਕੀਤਾ ਤਾਂ ਫੌਜਾਂ ਸਣੇ ਇੱਥੇ ਪੜਾਅ ਕੀਤਾ। ਬੰਦਾ ਬਹਾਦਰ ਨੇ ਇੱਥੋਂ ਚੜਾਈ ਕਰਕੇ ਭੀਲੋਵਾਲ਼ ਦੇ ਇਲਾਕੇ ’ਚ ਗਿਲਜੇ ਵੱਢੇ। ਜਿੱਥੇ ਬੰਦਾ ਬਹਾਦਰ ਨੇ ਪੜਾਅ ਕੀਤਾ ਉ¤ਥੇ ਅੱਜ ਗੁਰਦੁਆਰਾ ਵਿਦਮਾਨ ਹੈ। ਪਿੰਡ ਵਿੱਚ ਇੱਕ ਤੁਲਸੀ ਦਾਸ ਨਾਮ ਦੇ ਭਗਤ ਦੀ ਸਮਾਧ ਹੈ ਜੋ ਸਾਰੀ ਉਮਰ ਇੱਸਤਰੀ ਦੇ ਮੱਥੇ ਨਹੀਂ ਸੀ ਲੱਗਾ। ਚਮਿਆਰੀ ਪਿੰਡ ਦੇ ਦੋ ਜਰਨੈਲ ਸ੍ਰ: ਨਾਹਰ ਸਿੰਘ ਅਤੇ ਮਾਖੇ ਖਾਂ ਮਹਾਰਜਾ ਰਣਜੀਤ ਸਿੰਘ ਦੇ ਵਿਸ਼ਵਾਸ਼ ਪਾਤਰ ਉ¤ਘੇ ਜਰਨੈਲ ਸਨ। ਅੰਗਰਜ਼ਾਂ ਨਾਲ਼ ਹੋਈਆਂ ਲੜਾਈਆਂ ਵਿੱਚ ਦੋਹਾਂ ਨੇ ਕਮਾਲ ਦੀ ਬਹਾਦਰੀ ਵਿਖਾਈ। ਜਰਨੈਲ ਮਾਖੇ ਖਾਂ ਦਾ ਜ਼ਿਕਰ ਸ਼ਾਹਮੁਹੰਮਦ ਦੇ ਜੰਗਨਾਮਾ ਸਿੰਘਾਂ ਤੇ ਫਰੰਗੀਆਂ ’ਚ ਵੀ ਆਉਂਦਾ ਹੈ:
’ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ
ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ’
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ’
ਜੰਗ ਹਾਰ ਜਾਣ ਪਿੱਛੋਂ ਮਾਖੇ ਖਾਂ ਪਿੰਡ ਆ ਗਿਆ। ਇੱਕ ਦਿਨ ਪਿੰਡ ਚਮਿਆਰੀ ਉ¤ਤੇ ਡਾਕੂਆਂ ਹਮਲਾ ਕਰ ਦਿੱਤਾ। ਮਾਖੇ ਖਾਂ ਨੇ ਆਪਣੇ ਸਾਥੀਆਂ ਨਾਲ਼ ਡਾਕੂਆਂ ਦਾ ਡਟ ਕੇ ਟਾਕਰਾ ਕੀਤਾ। ਡਾਕੂ ਚਿੱਲਿਆਂ ਵਾਲੀ ਦੀ ਲੜਾਈ ਦੇ ਇਹਨਾਂ ਨਾਇਕਾਂ ਸਾਹਵੇਂ ਟਿੱਕ ਨਾ ਸਕੇ ਅਤੇ ਮਾਖੇ ਖਾਂ ਨੇ ਪਿੰਡ ਦੀ ਰਾਖੀ ਕੀਤੀ।ਮਹਾਰਜਾ ਰਣਜੀਤ ਸਿੰਘ ਨੇ ਮਾਖੇ ਖਾਂ ਅਤੇ ਸ੍ਰ: ਨਾਹਰ ਸਿੰਘ ਨੂੰ ਜਗੀਰ ਦਿੱਤੀ ਹੋਈ ਸੀ। ਸਿੱਖ ਫੌਜਾਂ ਵੱਲੋਂ ਕੰਧਾਰ ਦਾ ਕਿਲਾ ਫਤਹਿ ਕਰਨ ਸਮੇਂ ਮਾਖੇ ਖਾਂ ਤੋਪਚੀ ਸਨ।ਅਤੇ ਕਿਲਾ ਫਤਿਹ ਕਰਨ ਵਿੱਚ ਮਾਖੇ ਖਾਂ ਦਾ ਬਹੁਤ ਵੱਡਾ ਹੱਥ ਸੀ। ਮਾਖੇ ਖਾਂ ਦੇ ਮਹਿਲ ਦੀ ਨਾਨਕਸ਼ਾਹੀ ਇੱਟਾਂ ਦੀ ਚਾਰਦਿਵਾਰੀ ਅਤੇ ਬਚੇ ਹੋਏ ਦੋ ਕਮਰਿਆਂ ਵਿੱਚ ਇੱਕ ਕਿਸਾਨ ਪਰਵਾਰ ਰਹਿ ਰਿਹਾ ਹੈ।ਮਕਾਨ ਦਾ ਵਿਸ਼ਾਲ ਦਰਵਾਜਾ ਵੀ ਮੌਜੂਦ ਹੈ। ਚਾਰਦਿਵਾਰੀ ਇੰਨੀ ਮਜਬੂਤ ਹੈ ਕਿ ਮਾਖੇ ਖਾਂ ਵਰਗੇ ਬਹਾਦਰ ਯੋਧੇ ਅਤੇ ਫੌਜੀ ਦਿਮਾਗ ਦੀ ਕਾਢ ਹੈ। ਮਾਖੇ ਖਾਂ ਦਾ ਪੋਤਰਾ ਅਨਵਰ ਹੁਸੈਨ 1947 ਵਿਚ ਪਰਿਵਾਰ ਸਮੇਤ ਸ਼ੇਖੂਪੁਰੇ ਪਾਕਿਸਤਾਨ ਵੱਸ ਗਿਆ। ਅਨਵਰ ਹੁਸੈਨ ਦਾ ਪੋਤਰਾ ਕੁਝ ਸਮਾਂ ਪਹਿਲਾਂ ਚਮਿਆਰੀ ਆਇਆ ਤੇ ਆਪਣੇ ਢੱਠੇ ਮਹਿਲਾਂ ਤੇ ਨਤਮਸਤਕ ਹੋ ਕੇ ਗਿਆ। ਪ੍ਰਸਿੱਧ ਪੰਜਾਬੀ ਲੇਖਕ ਅਤੇ ਵਿਚਾਰਵਾਨ ਅਮੀਨ ਮਲਿਕ ਚਮਿਆਰੀ ਪਿੰਡ ਦੇ ਜੰਮਪਲ ਹਨ ਜੋ ਅੱਜਕਲ ਲੰਡਨ ਰਹਿ ਰਹੇ ਹਨ।
ਜਤਿੰਦਰ ਸਿੰਘ ਔਲ਼ਖ.
ਪਿੰਡ ਤੇ ਡਾਕ: ਕੋਹਾਲ਼ੀ,

ਅੰਮ੍ਰਿਤਸਰ: 19 ਮਾਰਚ- ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਕਾਰਜਾਂ ’ਚ ਰੁਕਾਵਟਾਂ ਪਾਉਣ (more…)

ਮੁਕਤਸਰ, 19 ਮਾਰਚ (ਬਾਂਸਲ) : ਅੱਜ ਸਟੇਡੀਅਮ ਦਾ ਨੀਂਹ ਪੱਥਰ ਰੱਖਦੇ ਸਮੇਂ ਹੋਈ ਅਰਦਾਸ ਵਿੱਚ ਕੁਝ ਮੀਡਿਆ ਕਰਮੀਆਂ ਦੇ ਸਿਰ ਢਕੇ ਨਾ ਹੋਣ ਤੇ ਐਸ.ਜੀ.ਪੀ.ਸੀ.ਪ੍ਰਧਾਨ ਵੱਲੋਂ ਉਨਾਂ ਨੂੰ ਅਰਦਾਸ ਮੌਕੇ ਸਿਰ ਢਕਣ ਦੀ ਨਸੀਹਤ ਦਿੱਤੀ ਗਈ ਪ੍ਰੰਤੂ ਪ੍ਰਧਾਨ (more…)

ਮੁਕਤਸਰ, (ਬਾਂਸਲ) : ਦਿੱਲੀ ਵਿੱਚ ਜੋ ਸਰਨਾ ਦਲ 7 ਗੁਰਦੁਆਰੇ ਤੇ ਕਮੇਟੀ ਦੀਆਂ ਕੁਝ ਸੰਸਥਾਵਾਂ ਦੇ ਪ੍ਰਬੰਧ ਨੂੰ ਚੰਗੀ ਤਰਾਂ ਸੰਭਾਲ ਨਹੀਂ ਪਾ ਰਿਹਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਨੇ ਵੱਡੇ ਪ੍ਰਬੰਧ ਨੂੰ ਕਿਵੇਂ ਸੰਭਾਲ ਸਕਦਾ ਹੈ। ਸ਼੍ਰੋਮਣੀ ਕਮੇਟੀ ਨੂੰ ਤਾਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਸਾਂਭ ਸਕਦਾ ਹੈ। ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਸਬੰਧ ’ਚ ਪੱਤਰਕਾਰਾਂ ਸਾਹਮਣੇ ਪ੍ਰਗਟ ਕੀਤੇ। (more…)
ਜ਼ੀਰਕਪੁਰ (ਚੰਡੀਗੜ) : 19 ਮਾਰਚ-ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਸਾਮਰਾਜ ਪੱਖੀ ਨੀਤੀਆਂ ਦਾ ਆਰਥਿਕ ਅਤੇ ਸਿਆਸੀ ਮੁਹਾਜ਼ ’ਤੇ ਵਿਰੋਧ ਕਰਨ ਲਈ ਕਿਰਤੀਆਂ ਨੂੰ ਸੰਘਰਸ਼ ਦਾ ਸੱਦਾ ਦਿੰਦਿਆਂ 17 ਮਾਰਚ 2010 ਨੂੰ ਸ਼ੁਰੂ ਹੋਈ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੀ 13ਵੀਂ ਕਾਨਫਰੰਸ ਦੇ ਅੱਜ ਦੂਜੇ ਦਿਨ ਦੁਪਹਿਰ ਦੇ ਖਾਣੇ ਤੋਂ ਬਾਅਦ ਵੱਖ ਵੱਖ ਰਾਜਾਂ ਅਤੇ ਸਨਅਤਾਂ (more…)

ਬਸੀ ਪਠਾਣਾ 19 ਮਾਰਚ: (ਜਗਦੇਵ ) :- ਜ਼ਿਲੇ ਦੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਪੂਰਨ ਪੋਸ਼ਕ ਆਹਾਰ ਸਕੀਮ ਅਧੀਨ ਕਰੀਬ 15 ਹਜਾਰ 144 ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ 6 ਸਾਲ ਤੱਕ ਦੀ (more…)

ਫਤਿਹਗੜ ਸਾਹਿਬ, 19 ਮਾਰਚ (ਗੁਰਪ੍ਰੀਤ ਮਹਿਕ) : ਸਿੱਖਾਂ ਦੀ ਕਾਲੀ ਸੂਚੀ ਵਿੱਚ ਦਰਜ 39 ਸਾਲਾਂ ਸੁਖਵਿੰਦਰ ਸਿੰਘ ਉਰਫ ਸੁੱਖੀ ਸਮੁੰਦਰੀ ਨੂੰ ਅੱਜ ਰੋਪੜ ਤੋ ਫ਼ਤਹਿਗੜ ਸਾਹਿਬ ਦੀ ਸਿਵਲ ਜੱਜ ਸੀਨੀਅਰ ਡਵੀਜਨ ਕਮ ਐਡੀਸ਼ਨਲ ਚੀਫ ਜੰਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਜੱਜ ਨੇ ਕੇਸ ਦੀ ਸੁਣਵਾਈ (more…)