
ਲੁਧਿਆਣਾ 23 ਮਾਰਚ (ਗੁਰਮੀਤ ਸਿੰਘ ਨਿੱਝਰ) ਮਾਰਚ 23 ਦਾ ਦਿਨ ਸੁਣਦੇ ਸਰ ਹੀ ਮਨ ਵਿੱਚ ਇੱਕ ਵੱਖਰੀ ਲਹਿਰ ਦੌੜ ਉਠਦੀ ਹੈ ਇਹ ਲਹਿਰ ਉਨਾਂ ਸ਼ਹੀਦਾ ਦੀ ਉਠਦੀ ਹੈ ਜਿਨਾ• ਨੇ ਕਿਸੇ ਲਾਲਚ,ਕਿਸੇ ਸੌਹਰਤ ਤੇ ਕਿਸੇ ਮਤਲਵ ਦੀ ਖਾਤਿਰ ਅਪਣੀ ਜਾਨ ਦੀ ਕੁਰਬਾਨੀ ਨਹੀ ਦਿੱਤੀ ਸਗੋ ਅਪਣੇ ਗੁਲਾਮ ਦੇਸ਼ ਦੇ ਵਾਸੀਆ ਨੂੰ ਅਗਰੇਜ ਹਕੁਮਤ ਦੀ ਗੁਲਾਮੀ ਤੋਂ ਆਜਾਦ ਕਰਵਾਊਣ ਲਈ ਅਪਣੇ ਗਲੇ ਵਿੱਚ ਫਾਸੀ ਦਾ ਫੰਦਾ ਪੁਆ ਅਪਣੀ ਜਾਨ ਕੁਰਬਾਨ ਕਰ ਦਿੱਤੀ (more…)

ਲੁਧਿਆਣਾ, 22 ਮਾਰਚ (ਗੁਰਮੀਤ ਨਿੱਝਰ ) ਦਿੱਲੀ ਵਿਖੇ ਹੋਣਵਾਲੀ ਵਿਸ਼ਵ ਸਿੱਖ ਕਨਵੈਨਸ਼ਨ ਕਿਸੇ ਪਾਰਟੀ ਜਾਂ ਧਿਰ ਦੀ ਨਹੀਂ ਬਲ ਕਿ ਸਮੁੱਚੇ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਇੱਕ ਸਾਂਝਾ ਇੱਕਠ ਹੈ, ਜੋ ਸਮੁੱਚੀ ਸਿੱਖ ਕੌਮ ਨੂੰ ਮੌਜੂਦਾ ਸਮੇਂ ਅੰਦਰ ਦਰਪੇਸ਼ ਚਣੌਤੀਆਂ ਦੇ ਹੱਲ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬ ਉਚੱਤਾ ਨੂੰ (more…)

ਲੁਧਿਆਣਾ, 22 ਮਾਰਚ(ਗੁਰਮੀਤ ਨਿੱਝਰ ) ਸ਼ਹੀਦ ਮੈਮੋਰੀਅਲ ਸੇਵਾ ਸੁਸਾਇਟੀ ਦੇ ਸਕੱਤਰ ਜਨਰਲ ਸ. ਵਜਿੰਦਰ ਸਿੰਘ ਦੀ ਅਗਵਾਈ ਹੇਠ ਸੁਸਾਇਟੀ ਵਲੋ 148 ਵਾਂ ਸਦਭਾਵਨਾ ਟੂਰ ਆਯੋਜਿਤ ਕੀਤਾ ਗਿਆ, ਜਿਸ ਨੂੰ ਸ. ਹੀਰਾ ਸਿੰਘ ਗਾਬੜੀਆ ਜੇਲ, (more…)

ਲੁਧਿਆਣਾ, 22 ਮਾਰਚ (ਗੁਰਮੀਤ ਨਿੱਝਰ ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਬਠਿੰਡਾ ਦੇ ਖੇਤਰੀ ਕੇਂਦਰ ਵਿਖੇ ਆਯੋਜਿਤ ਇੱਕ ਰੋਜ਼ਾ ਕਿਸਾਨ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ (more…)
ਫਤਹਿਗੜ ਸਾਹਿਬ, 22 ਮਾਰਚ (ਗੁਰਪ੍ਰੀਤ ਮਹਿਕ ) : ਮਾਤਾ ਗੁਜਰੀ ਕਾਲਜ ਦੇ ਪਿੰਸੀਪਲ ਡਾ: ਜਤਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕਾਲਜ ਦੀ ਸਲਾਨਾ ਕਨਵੋਕੇਸ਼ਨ 25 ਮਾਰਚ ਨੂੰ ਹੋਵੇਗੀ। ਜਿਸ ਦੇ ਮੁੱਖ ਮਹਿਮਾਨ ਐਡਵੋਕੇਟ ਜਨਰਲ ਪੰਜਾਬ ਸ: ਹਰਦੇਵ ਸਿੰਘ ਮੱਤੇਵਾਲ ਸਾਲ 2007-2008 ਅਤੇ ਸਾਲ 2008-2009 ਦੇ ਸੈਸ਼ਨਾ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕਰਨਗੇ। ਉਨਾਂ ਦੱਸਿਆ ਕਿ ਕਨਵੋਕੇਸ਼ਨ ਵਿੱਚ ਐਸ.ਜੀ.ਪੀ.ਸੀ. ਦੇ ਸਿਖਿਆ ਡਾਇਰੈਕਟਰ ਡਾ: ਗੁਰਮੋਹਨ ਸਿੰਘ ਵਾਲੀਆ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਗੇਟ ਰੈਲੀ ਹੋਈ
ਫਤਿਹਗੜ• ਸਾਹਿਬ, 22 ਮਾਰਚ(ਗੁਰਪ੍ਰੀਤ ਮਹਿਕ) : ਅੱਜ ਸਬ ਡਿਵੀਜਨ ਬਡਾਲੀ ਆਲਾ ਸਿੰਘ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਦੇ ਗੇਟ ਰੈਲੀ ਪ੍ਰਧਾਨ ਮੇਵਾ ਰਾਮ ਦੀ ਪ੍ਰਧਾਨਗੀ ਹੇਠ ਹੋਈ। ਰੈਲੀ ਵਿੱਚ 26/3/2010 ਨੂੰ ਪਟਿਆਲਾ ਵਿਖੇ ਪਰਿਵਾਰਾਂ ਸਮੇਤ ਧਰਨਾ ਦੇਣ ਬਾਰੇ ਜਾਣਕਾਰੀ ਦਿੱਤੀ ਅਤੇ ਨਿੱਜੀਕਰਨ ਨਿਗਮੀਕਰਨ ਖਿਲਾਫ ਡੱਟ ਕੇ ਵਿਰੋਧ ਕੀਤਾ ਗਿਆ ਅਤੇ ਮ੍ਰਿਤਕਾਂ ਦੇ ਆਸਰਿਤਾਂ ਨੂੰ ਪੱਕੇ ਤੌਰ ਤੇ ਨੌਕਰੀ ਦਿੱਤੀ ਜਾਣ ਬਾਰੇ ਕਿਹਾ ਗਿਆ ਅਤੇ ਜੇਕਰ ਬੋਰਡ ਨੂੰ ਤੋੜਿਆ ਗਿਆ ਅਤੇ ਮ੍ਰਿਤਕਾਂ ਦੇ ਆਸ਼ਰਤਾਂ ਨੂੰ ਪੱਕੇ ਤੌਰ ਤੇ ਨੌਕਰੀ ਨਾ ਦਿੱਤੀ ਤਾਂ ਮੁਲਾਜਮ ਤਿਖੇ ਤੋਂ ਤਿਖੇ ਸੰਘਰਸ਼ ਕਰਨਗੇ ਅਤੇ ਦੋ ਦਿਨਾਂ ਦੀ ਹੜਤਾਲ ਕੀਤੀ ਜਾਵੇਗੀ । ਜੇਕਰ ਫਿਰ ਵੀ ਬੋਰਡ ਤੋੜਿਆ ਗਿਆ ਤਾਂ ਅਣਮਿਥੇ ਸਮੇਂ ਲਈ ਵੀ ਹੜਤਾਲ ਕੀਤੀ ਜਾਵੇਗੀ। ਰੈਲੀ ਵਿੱਚ ਪੂਰਨ ਸਿੰਘ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਡਵੀਜਨ ਮੀਤ ਪ੍ਰਧਾਨ ਅਤੇ ਸਤਨਾਮ ਸਿੰਘ ਮੰਡਲ ਪ੍ਰਧਾਨ ਤੇ ਸ਼ਮਸ਼ੇਰ ਸਿੰਘ ਸਕੱਤਰ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਜੇ ਪੰਜਾਬ ਸਰਕਾਰ ਬੋਰਡ ਨੂੰ ਫਿਰ ਵੀ ਤੋੜਿਆ ਗਿਆ ਤਾਂ ਸੰਘਰਸ਼ ਤਿਖੇ ਕੀਤੇ ਜਾਣਗੇ।
ਹਾਊਸ ਟੈਕਸ ਦੇ ਮੁੱਦੇ ਤੇ ਸ਼ਹਿਰ ਨਿਵਾਸੀਆਂ ਨੇ ਵਿਚਾਰ ਕੀਤਾ
ਫਤਿਹਗੜ• ਸਾਹਿਬ, 22 ਮਾਰਚ(ਗੁਰਪ੍ਰੀਤ ਮਹਿਕ) : ਪਿਛਲੇ ਕਾਫੀ ਸਮੇਂ ਤੋਂ ਲਟਕ ਰਹੇ ਹਾਊਸ ਟੈਕਸ ਮੱਦੇ ਦੇ ਹੱਲ ਨਾ ਹੋਣ ਨਾਲ ਬੱਸੀ ਪਠਾਣਾਂ ਨਿਵਾਸੀਆਂ ਦਾ ਰੋਸ ਵਧਦਾ ਜਾ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਵੈਲਫੇਅਰ ਆਗ੍ਰੇਨਾਈਜੇਸ਼ਨ ਦੇ ਪ੍ਰਧਾਨ ਰਾਜੀਵ ਮਲਹੋਤਰਾ ਦੀ ਪ੍ਰਧਾਨਗੀ ਵਿੱਚ ਇਕ ਮੀਟਿੰਗ ਬੁਲਾਈ ਗਈ। ਵਿਸ਼ਕਰਮਾ ਮੰਦਿਰ ਵਿੱਚ ਹੋਈ ਇਸ ਮੀਟਿੰਗ ਵਿੱਚ ਪਹੁੰਚ ਗ੍ਰਾਮੀਣ ਐਡਵੋਕੇਟ ਰਜਿੰਦਰ ਨਾਲ ਗੋਇਲ, ਸੁਰਿੰਦਰ ਕੁਮਾਰ ਬਜਵਾ, ਭਾਜਪਾ ਦੇ ਮੰਡਲ ਪ੍ਰਧਾਨ ਰਾਜੀਵ ਸਿੰਗਲਾ, ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁਪਤਾ ਅਤੇ ਸਰਪ੍ਰਸਤ ਅਸ਼ੋਕ ਧੀਮਾਨ ਆਦਿ ਨੇ ਕੌਂਸ਼ਲ ਪ੍ਰਬੰਧਕਾਂ ਤੋਂ ਹਾਊਸ ਟੈਕਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣ ਦੀ ਮੰਗ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਕੌਂਸਲ ਪ੍ਰਬੰਧਕ ਪੁਰਾਣੇ ਹਾਊਸ ਟੈਕਸ ਸਰਵੇ ਨੂੰ ਰੱਦ ਕਰਨ ਦਾ ਮੱਤਾ ਪਾਸ ਕਰੇ। ਜੇ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣ। ਇਸ ਮੌਕੇ ਭਾਜਪਾ ਮੰਡਲ ਦੇ ਪ੍ਰਧਾਨ ਰਾਜੀਵ ਮਲਹੋਤਰਾ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਹਰ ਤਰਾਂ ਦੇ ਸੰਘਰਸ਼ ਵਿੱਚ ਉਨਾਂ ਦੇ ਨਾਲ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਨਗਰ ਕੌਂਸਲ, ਬੱਸੀ ਪਠਾਣਾਂ ਦੇ ਪ੍ਰਧਾਨ ਕੁਲਭੂਸ਼ਣ ਮਲਹੋਤਰਾ ਨੇ ਭਰੋਸਾ ਦਿਵਾਇਆ ਕਿ ਕੌਂਸਲ ਦੀ 25 ਮਾਰਚ ਨੂੰ ਹੋਣ ਵਾਲੀ ਆਗਾਮੀ ਮੀਟਿੰਗ ਵਿੱਚ ਵਧੀਆਂ ਦਰਾਂ ਵਿੱਚ ਸੋਧ ਕਰਕੇ ਜਾਇਜ਼ ਦਰ ਲਗਾਉਣ ਅਤੇ ਪੁਰਾਣੇ ਸਰਵੇ ਨੂੰ ਰੱਦ ਕਰਵਾਉਣ ਨਾਲ ਸਬੰਧਿਤ ਮੱਤੇ ਪਾਸ ਕਰ ਉਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ। ਉਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜੁਲਾਈ 2009 ਵਿੱਚ ਵੀ ਅਜਿਹਾ ਹੀ ਮੱਤਾ ਪਾਸ ਕੀਤਾ ਗਿਆ ਸੀ, ਜਿਸ ਨੂੰ ਮਨਜੂਰੀ ਨਹੀਂ ਮਿਲ ਪਾਈ ਹੈ, ਉਨਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਹਾਊਸ ਟੈਕਸ ਵਸੂਲੀ ਦਾ ਕੰਮ ਰੋਕ ਦਿੱਤਾ ਗਿਆ ਹੈ। ਆਗ੍ਰੇਨਾਈਜੇਸ਼ਨ ਪ੍ਰਧਾਨ ਰਾਜੀਵ ਮਲਹੋਤਰਾ ਨੇ ਕੌਂਸਲ ਪ੍ਰਧਾਨ ਕੁਲਭੂਸ਼ਣ ਮਲਹੋਤਰਾ ਤੋਂ ਵਾਟਰ ਸਪਲਾਈ ਰੇਟ ਘੱਟ ਕਰਨ ਅਤੇ ਪਾਣੀ ਸਪਲਾਈ ਦੀਆਂ ਮੋਟਰਾਂ ਤੇ ਜਨਰੇਟਰ ਲਗਾਏ ਜਾਣ ਦੀ ਮੰਗ ਵੀ ਕੀਤੀ। ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਹਾਜਰ ਦੁਕਾਨਦਾਰਾਂ ਦੇ ਇਲਾਵਾ ਕੌਂਸਲ ਉਪ ਪ੍ਰਧਾਨ ਗੁਰਦੀਪ ਸੋਹਲ, ਮੋਹਿੰਦਰ ਸਿੰਘ, ਓਮ ਗੌਤਮ, ਮਨਮੋਹਨ ਜਰਗਰ ,ਪਵਨ ਕੁਮਾਰ ਬਿੱਟਾ, ਪ੍ਰਦੀਪ ਮਲਹੋਤਰਾ, ਮਦਨ ਬੈਕਟਰ ਆਦਿ ਵੀ ਹਾਜਰ ਸਨ।
ਵਿਕਾਸ ਕੰਮਾਂ ਤੇ 30 ਲੱਖ ਰੁਪਏ ਖਰਚ ਕੀਤੇ ਜਾਣਗੇ
ਫਤਿਹਗੜ ਸਾਹਿਬ, 22 ਮਾਰਚ(ਗੁਰਪ੍ਰੀਤ ਮਹਿਕ) : ਪੰਜਾਬ ਦੀ ਅਮੀਰ ਨਗਰ ਕੌਂਸਲ ਮੰਡੀ ਗੋਬਿੰਦਗੜ ਦੇ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਦੇ ਪ੍ਰਧਾਨ ਧਰਮਪਾਲ ਰਾਓ ਨੇ ਸ਼ਹਿਰ ਦੇ ਨਿਊ ਵਿਕਾਸ ਨਗਰ ਦਾ 30 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਅਪੂਰਤੀ ਦੇ ਲਈ ਜਲਦ ਹੀ ਕੰਮ ਸ਼ੁਰੂ ਕਰਵਾਉਣ ਦਾ ਦਾਅਵਾ ਮੁਹੱਲਾ ਨਿਵਾਸੀਆਂ ਦੀ ਮੰਗ ਤੇ ਕੀਤਾ ਹੈ। ਉਨਾਂ ਨੇ ਦੱਸਿਆ ਕਿ ਇਲਾਕੇ ਦੀਆਂ ਕੁਝ ਸੜਕਾਂ ਤੇ ਲੁੱਟ ਆਦਿ ਦਾ ਜੋ ਕੰਮ ਪਛੜਿਆ ਹੋਇਆ ਹੈ ਉਸ ਨੂੰ ਜਲਦ ਹੀ ਪੂਰਾ ਕਰਵਾਇਆ ਜਾਵੇਗਾ। ਉਨਾਂ ਨੇ ਦੱਸਿਆ ਕਿ ਇਲਾਕੇ ਦੇ ਲਈ ਪੀਣ ਵਾਲੇ ਪਾਣੀ ਦੀ ਅਪੂਰਤੀ ਦੇ ਲਈ ਨਿਊ ਟਿਊਬਵੈਲ ਲਗਾਇਆ ਜਾਵੇਗਾ ਜਿਸਦੇ ਲਈ ਨਾ ਬਰਦਾਰ ਹਰਬੰਸ ਸਿੰਘ ਨੇ ਪਹਿਲਾ ਹੀ ਜਮੀਨ ਦਾਨ ਦਿੱਤੀ ਹੋਈ ਹੈ ਜਿਸ ਤੇ ਨਗਰ ਕੌਂਸਲ ਵੱਲੋਂ ਜਲਦੀ ਟਿਊਬਵੈਲ ਲਗਵਾ ਇਲਾਕੇ ਨੂੰ ਪੀਣ ਵਾਲੇ ਪਾਣੀ ਦੀ ਮੰਗ ਪੂਰੀ ਕੀਤੀ ਜਾਵੇਗੀ। ਉਹ ਨਿਊ ਵਿਕਾਸ ਨਗਰ ਨਿਵਾਸੀਆਂ ਵੱਲੋਂ ਸਰਬੱਤ ਦੇ ਭਲੇ ਦੇ ਲਈ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਭਾਗ ਲੈਣ ਦੇ ਲਈ ਆਏ ਹੋਏ ਸੀ। ਇਸ ਮੌਕੇ ਉਨ•ਾ ਦੇ ਨਾਲ ਸੰਤ ਬਾਬਾ ਦਿਲਬਾਰਾ ਸਿੰਘ ਜੀ ਰੋਹੀਸਰ ਸਾਹਿਬ ਵਾਲੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਰਿੰਦਰ ਸਿੰਘ ਭਾਂਬਰੀ, ਸੰਦੀਪ ਸਿੰਘ ਬਲ, ਡਾ ਜੋਗਿੰਦਰ ਸਿੰਘ ਮੈਣੀ, ਬਲਾਕ ਕਾਂਗਰਸ ਪ੍ਰਧਾਨ ਰਜਿੰਦਰ ਬਿੱਟੂ, ਸਾਬਕਾ ਕੌਂਸਲਰ ਹਰਚੰਦ ਸਿੰਘ ਨਸਰਾਲੀ, ਇਲਾਕਾ ਨਿਵਾਸੀ ਚੌਧਰੀ ਸੁਖਦੇਵ ਸਿੰਘ, ਸੇਠ ਰਤਨ ਚੰਦ, ਪਵਨ ਕੁਮਾਰ, ਤੇਜਿੰਦਰ ਸਿੰਘ, ਬਲਵਿੰਦਰ ਸਿੰਘ, ਬਲਵੰਤ ਸਿੰਘ,ਹਰਭਜਨ ਸਿੰਘ, ਸ਼ਾਮ ਲਾਲ ਆਦਿ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ। ਇਸ ਤੋਂ ਪਹਿਲਾਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕੀਤਾ। ਜਿਸ ਦੌਰਾਨ ਇਲਾਕਾ ਨਿਵਾਸੀਆਂ ਨੇ ਆਪਣੀਆਂ ਸਮੱਸਿਆਂ ਦੇ ਹੱਲ ਦੇ ਲਈ ਕੌਂਸਲ ਪ੍ਰਧਾਨ ਧਰਮਪਾਲ ਰਾਓ ਨੂੰ ਇਕ ਮੰਗ ਪੱਤਰ ਵੀ ਦਿੱਤਾ ਤਾਂ ਕਿ ਇਲਾਕੇ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕੀਤਾ ਜਾ ਸਕੇ।

ਫਤਿਹਗੜਸਾਹਿਬ, 22 ਮਾਰਚ(ਗੁਰਪ੍ਰੀਤ ਮਹਿਕ) : ਪੰਜਾਬ ਸਰਕਾਰ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮਾਸਿਕ ਮੀਟਿੰਗ ਰਾਮ ਸ਼ਰਨ ਸੂਦ ਦੀ ਪ੍ਰਧਾਨਗੀ ਹੇਠ ਜ਼ਿਲਾ ਫਤਿਹਗੜ• ਸਾਹਿਬ ਪੈਨਸ਼ਨਰਜ ਭਵਨ ਵਿਖੇ ਹੋਈ ਜਿਸ ਵਿੱਚ ਜ਼ਿਲੇ (more…)
ਮੈਲਬੌਰਨ (ਪ.ਪ) 22 ਮਾਰਚ 2010, ਸਿਡਨੀ ਦੇ ਇਲਾਕੇ ਉਐਸ਼ਫੀਲਡੂ ‘ਚ ਆਸਟ੍ਰੇਲੀਆ ਦੇ ਇੱਕ ਪੰਜਾਬੀ ਖੜ੍ਹਕ ਬਾਜਵਾ ਦਾ ਕਾਲਿਜ ਆਸਟੈਕ ਇੰਸਟੀਚਿਊਟ ਫਾਰ ਫਰਦਰ ਐਜੂਕੇਸ਼ਨੂ ਬੀਤੀ 19 ਮਾਰਚ ਨੂੰ ਕਾਲਿਜ ਪ੍ਰਬੰਧਕਾਂ ਵਲੋਂ ਅਚਾਨਕ ਬੰਦ ਕਰ ਦਿੱਤਾ ਗਿਆ।ਕਾਲਿਜ ਬੰਦ ਹੋਣ ਨਾਲ ਕਾਲਿਜ ‘ਚ ਪੜ੍ਹਦੇ ਹਜਾਰਾਂ ਹੀ ਪੰਜਾਬੀ ਤੇ ਹੋਰ ਵਿਦਿਆਰਥੀਆਂ ਦਾ ਭਵਿੱਖ ਹਨੇਰੇ ‘ਚ ਚਲੇ ਗਿਆ ਹੈ ਤੇ ਵਿਦਿਆਰਥੀਆਂ ਦੀ ਹਾਲਤ ਨਾ ਘਰ ਦੇ ਰਹੇ ਨਾ ਘਾਟ ਦੇ ਵਾਲੀ ਹੋ ਗਈ ਹੈ।ਜਿਕਰਯੋਗ ਹੈ ਕਿ ਸੰਨ 2002‘ਚ ਖੜ੍ਹਕ ਬਾਜਵਾ ਨਾਮੀਂ ਵਿਅਕਤੀ ਵਲੋਂ ਟੈਕਸੀ ਚਲਾਉਣੀ ਛੱਡ ਕੇ ਸ਼ੁਰੂ ਕੀਤਾ (more…)

ਸ੍ਰੀ ਮੁਕਤਸਰ ਸਾਹਿਬ, 22 ਮਾਰਚ(ਸ਼ਮਿੰਦਰਪਾਲ)-ਬੀਤੇ ਦਿਨ ਗੁਰੂ ਗੋਬਿੰਦ ਸਿੰਘ ਪਾਰਕ ਮੁਕਤਸਰ ਵਿਖੇ ਦਿਹਾਤੀ ਪੱਤਰਕਾਰ ਐਸੋਸੀਏਸ਼ਨ ਜਿਲਾ ਮੁਕਤਸਰ ਦੀ ਮੀਟਿੰਗ ਜਿਲਾ ਪ੍ਰਧਾਨ ਸ: ਸੁਖਪਾਲ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਈ ਅਹਿਮ ਮੁੱਦਿਆ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਐਸੋਸੀਏਸ਼ਨ ਦੀ ਨਵੀਂ ਚੋਣ ਕਰਵਾਉਂਣ ਲਈ 5 ਮੈਂਬਰੀ ਕਮੇਟੀ ਬਣਾਈ ਗਈ। ਐਸੋਸੀਏਸ਼ਨ ਦੀ ਅਗਲੀ ਮੀਟਿੰਗ 3 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਗੁਰੂ ਗੋਬਿੰਦ ਸਿੰਘ ਪਾਰਕ ਮੁਕਤਸਰ ਦੇ ਰੀਡਿੰਗ ਰੂਮ ਵਿਖੇ ਬੁਲਾਈ ਗਈ ਹੈ। ਜਿਸ ਦੌਰਾਨ ਨਵੀ ਚੋਣ ਕਰਵਾਈ ਜਾਵੇਗੀ।
ਜਗਰਾਉਂ, 22 ਮਾਰਚ (ਸੁਖਦੇਵ ਗਰਗ) : ਯੂਥ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਅੱਜ ਜਗਰਾਉਂ ਵਿਖੇ ਯੂਥ ਵਰਕਰਾਂ ਨਾਲ ਮੀਟਿੰਗ ਕਰਨ ਸਮੇਂ ਅਮਿਤ ਬਾਵਾ ਨੂੰ ਜਗਰਾਉਂ ਸ਼ਹਿਰੀ ਯੂਥ ਕਾਂਗਰਸ ਦਾ ਕਨਵੀਨਰ ਨਿਯੁਕਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਨਾਂ ਦੀ ਨਿਯੁਕਤੀ ਨਾਲ ਜਗਰਾਉਂ ਯੂਥ ਕਾਂਗਰਸ ਵਿਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਹੋਵੇਗਾ ਕਿਉਂਕਿ ਅਮਿਤ ਬਾਵਾ (more…)

ਜਗਰਾਉਂ, 22 ਮਾਰਚ (ਸੁਖਦੇਵ ਗਰਗ) : ਜਿਉਂ-ਜਿਉਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ ਉਵੇਂ ਰਾਜਨੀਤਿਕ ਪਾਰਟੀਆਂ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਵਿੱਚ ਲੱਗੀਆਂ ਹੋਈਆਂ ਹੈ। ਯੂਥ ਕਾਂਗਰਸ ਦੇ ਵਰਕਰਾਂ ਅੰਦਰ ਨਵਾਂ ਉਤਸ਼ਾਹ ਤੇ ਜੋਸ਼ ਪੈਦਾ ਕਰਨ (more…)