March 26, 2010

ਸਿਡਨੀ ‘ਚ ਗੁਰਦਾਸ ਮਾਨ ਨਾਲ ਗੱਲਬਾਤ ਕਰਦੇ ਹੋਏ ਅਮਰਜੀਤ ਖੇਲਾ ਨਾਲ ਖੜ੍ਹੇ ਹਨ ਅਜੈ ਸ਼ਰਮਾ,ਬਲਜੀਤ ਖੇਲਾ ਤੇ ਹੋਰ
ਸਿਡਨੀ (ਬਲਜੀਤ ਖੇਲਾ) ਪੰਜਾਬੀ ਗਾਇਕੀ ਨੂੰ ਦੁਨੀਆਂ ਦੇ ਕੋਨੇ-ਕੋਨੇ ‘ਚ ਪਹੁੰਚਾ ਕੇ ਹਰ ਪੰਜਾਬੀ ਦੇ ਦਿਲਾਂ ਤੇ ਰਾਜ ਕਰਨ ਵਾਲੇ ਗਾਇਕ/ਅਦਾਕਾਰ ਗੁਰਦਾਸ ਮਾਨ ਇਹਨੀਂ ਦਿਨੀਂ ਆਸਟ੍ਰੇਲੀਆ ਪਹੁੰਚੇ ਹੋਏ ਹਨ।ਗੁਰਦਾਸ ਮਾਨ ਇੱਥੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ‘ਚ ਸ਼ੋਅ ਕਰਕੇ ਪੰਜਾਬੀਆਂ ਦੇ ਰੂਬਰੂ ਹੋਣਗੇ।ਇਹਨਾਂ ਸ਼ੋਆਂ ਦੌਰਾਨ ਹੀ ਸਿਡਨੀ ਪਹੁੰਚਣ ਉਤੇ ਗੁਰਦਾਸ ਮਾਨ ਸਿਡਨੀ ਦ ਇਲਾਕੇ ਉਬੈਲਾ ਵਿਸਤਾ ਦੇ ਕਰਾਊਨ ਪਲਾਜਾ ਹੋਟਲ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ (more…)

ਅਨੰਦਪੁਰ ਸਾਹਿਬ ਦੇ ਮਤੇ ਵਿਚ ਪੰਜਾਬ ਨੂੰ ਵੱਧ ਅਧਿਕਾਰ ਦੇਣ ਦੀ ਸਰਤ ਪਹਿਲੀ ਮੱਦ ਵਿਚ ਸ਼ਾਮਲ ਹੈ ਜਿਸ ਦੀ ਪੂਰਤੀ ਲਈ ਹਜ਼ਾਰਾਂ ਦੀ ਗਿਣਤੀ ਵਿਚ ਅਜੇ ਹੁਣ ਹੀ ਕੁਰਬਾਨੀਆਂ ਕੀਤੀਆਂ ਹਨ। ਸਿੱਖਾਂ ਦੀ ਇਹ ਮੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਨਿਸ਼ਾਨੇ ਦਾ ਪ੍ਰਮੁੱਖ ਅੰਗ ਰਹੀ ਹੈ। ਭਾਰਤ ਨੂੰ ਅਜ਼ਾਦੀ ਦਿਵਾਉਣ ਲਈ ਸਿੱਖਾਂ ਵੱਲੋਂ ਕੀਤੀਆਂ ਗਈਆਂ ਬੇਹਿਸਾਬ ਕੁਰਬਾਨੀਆਂ ਦੇ ਇਵਜ਼ ਵਜੋਂ ਮਕਾਰ ਪੰਡਤ ਜਵਾਹਰ ਲਾਲ ਨਹਿਰੂ ਨੇ ਇਹ ਐਲਾਨ ਕੀਤਾ ਸੀ ਕਿ ਅਜ਼ਾਦੀ ਤੋਂ ਬਾਅਦ ਭਾਰਤ ਦੇ ਉਤਰੀ ਖੇਤਰ ਵਿਚ ਸਿੱਖਾਂ ਨੂੰ ਅਜ਼ਾਦੀ ਦਾ ਨਿੱਘ ਮਾਨਣ ਲਈ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ ਤਾਂ ਕਿ ਉਹ ਦੇਸ਼ ਲਈ ਕੀਤੀਆਂ ਕੁਰਬਾਨੀਆਂ ’ਤੇ ਫਖਰ ਵਜੋਂ ਦੇਸ਼ ਵਿਚ ਵਿਚਰ ਸਕਣ, ਪ੍ਰੰਤੂ ਅਜਿਹਾ ਸੰਭਵ ਨਹੀਂ ਹੋ ਸਕਿਆ ਕਿਉਂ ਜੋ ਅਜ਼ਾਦੀ ਤੋਂ ਤੁਰੰਤ ਬਾਅਦ ਨਹਿਰੂ ਨੇ ਆਪਣੇ ਪੁਰਖਿਆਂ ਦੀ ਲੀਹ ’ਤੇ ਚਲਦਿਆਂ ਸਾਫ ਕਹਿ ਦਿੱਤਾ ਕਿ ਹੁਣ ਸਮਾਂ ਬਦਲ ਚੁੱਕਾ ਹੈ, ਇਸ ਲਈ ਸਿੱਖ ਵੀ ਹਿੰਦੂ ਦੇਸ਼ ਦਾ ਹੀ ਹਿੱਸਾ ਹਨ। ਸਿੱਖਾਂ ਵਾਂਗ ਜੰਮੂ ਕਸ਼ਮੀਰ ਨੂੰ ਵੀ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਧਾਰਾ 370 ਅਧੀਨ ਇਸ ਲਈ ਮਿਲੇ ਸਨ ਕਿ ਜੇਕਰ ਜੰਮੂ ਕਸ਼ਮੀਰ ਦੇ ਨਾਗਰਿਕ ਆਪਣੀ ਕਿਸਮਤ ਪਾਕਿਸਤਾਨ ਦੀ ਥਾਂ ਭਾਰਤ ਨਾਲ ਜੋੜਨ ਲਈ ਅੰਗਰੇਜ਼ਾਂ ਨੂੰ ਕਹਿਣ। ਅਜ਼ਾਦੀ ਤੋਂ ਬਾਅਦ ਭਾਵੇਂ ਭਾਰਤੀ ਮਕਾਰ ਲੀਡਰਾਂ ਨੇ ਪੰਜਾਬ ਨੂੰ ਤਾਂ ਵਿਸ਼ੇਸ਼ ਅਧਿਕਾਰ ਨਾ ਦਿੱਤਾ, ਪ੍ਰੰਤੂ ਜੰਮੂ ਕਸ਼ਮੀਰ ਇਹ ਅਧਿਕਾਰ ਪ੍ਰਾਪਤ ਕਰਨ ਵਿਚ ਸਫਲ ਹੋ ਗਿਆ। ਨਹਿਰੂ ਵਲੋਂ ਪੰਜਾਬ ਨੂੰ ਵੱਧ ਅਧਿਕਾਰ ਦੇਣ ਤੋਂ ਮੁਕਰ ਜਾਣ ਤੋਂ ਬਾਅਦ ਸਿੱਖ ਲਗਾਤਾਰ ਨਹਿਰੂ ਖਾਨਦਾਨ ਨੂੰ ਉਸ ਦੁਆਰਾ ਸਿੱਖਾਂ ਨੂੰ ਦਿੱਤੇ ਭਰੋਸੇ ਬਾਰੇ ਯਾਦ ਕਰਵਾਉਂਦੇ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਮੰਗ ਪਾਰਟੀ ਦੇ ਪ੍ਰਸਤਾਵ ਵਿਚ ਲਿਖਤੀ ਦਰਜ ਕਰਕੇ ਇਸ ਦੀ ਪੂਰਤੀ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਜਿਸ ਨੂੰ ਅਨੰਦਪੁਰ ਸਾਹਿਬ ਦੇ ਮਤੇ ਵਜੋਂ ਜਾਣਿਆ ਜਾਂਦਾ ਹੈ। ਸਿੱਖ ਲੀਡਰ ਹੁਣ ਤੱਕ ਇਹ ਗੱਲ ਕਹਿੰਦੇ ਆ ਰਹੇ ਹਨ ਕਿ ਸਿੱਖਾਂ ਨੂੰ ਵੀ ਜੰਮੂ ਕਸ਼ਮੀਰ ਵਾਂਗ ਵੱਧ ਅਧਿਕਾਰ ਦਿੱਤੇ ਜਾਣ। ਸਿੱਖਾਂ ਦੀ ਇਹ ਮੰਗ ਸਿਰਫ਼ ਮੰਗ ਹੀ ਨਹੀਂ ਸਗੋਂ ਉਹਨਾਂ ਦੇ ਪੁਰਖਿਆਂ ਵਲੋਂ ਕੀਤੀਆਂ ਕੁਰਬਾਨੀਆਂ ਦੇ ਮੁੱਲ ਵਜੋਂ ਹੱਕ ਵੀ ਹੈ।
20 ਮਾਰਚ ਨੂੰ ਪੰਜਾਬ ਵਿਚ ਭਾਰਤੀ ਜਨ ਸੰਘ ਦੇ ਸੰਸਥਾਪਿਕ ਡਾ. ਸਿਆਮਾ ਪ੍ਰਸ਼ਾਦ ਮੁਖਰਜੀ ਦਾ ਜੋ ਬੁੱਤ ਸਥਾਪਿਤ ਕੀਤਾ ਗਆ ਹੈ। ਇਸ ਬੁੱਤ ਸਥਾਪਤੀ ਸਮਾਰੋਹ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਘ ਆਗੂਆਂ ਨਾਲ ਰਲ ਕੇ ਆਰ.ਐਸ.ਐਸ. ਆਗੂ ਦੇ ਗੁਣ ਹੀ ਗਾਇਨ ਨਹੀਂ ਕੀਤੇ ਸਗੋਂ ਸੰਵਿਧਾਨ ਦੀ ਧਾਰਾ 370 ਖਤਮ ਕਰਨ ’ਤੇ ਵੀ ਜ਼ੋਰ ਦਿੱਤਾ ਹੈ। ਉਹਨਾਂ ਆਰ.ਐਸ.ਐਸ. ਦੇ ਆਗੂ ਡਾ. ਸਿਆਮਾ ਪ੍ਰਸ਼ਾਦ ਮੁਖਰਜੀ ਨੂੰ ਵੀ ਸ਼ਹੀਦ ਕਰਾਰ ਦਿੰਦਿਆਂ ਉਸ ਦੇ ਜੀਵਨ ਤੋਂ ਸੇਧ ਲੈਣ ਦੀ ਗੱਲ ਵੀ ਆਖੀ। ਇਹ ਗੱਲ ਕਿਸੇ ਪਾਸੋਂ ਲੁਕੀ ਛੁਪੀ ਨਹੀਂ ਕਿ ਸੰਘ ਪਰਿਵਾਰ ਹਮੇਸ਼ਾ ਦੇਸ਼ ਵਿਚ ਹਿੰਦੂ, ਹਿੰਦੀ, ਹਿੰਦੋਸਤਾਨ ਦੇ ਨਾਹਰੇ ਨੂੰ ਲੈ ਕੇ ਵਿਚਰਦਾ ਰਿਹਾ ਹੈ ਅਤੇ ਉਸ ਦੀ ਇਹ ਮੰਗ ਰਹੀ ਹੈ ਕਿ ਦੇਸ਼ ਦਾ ਹਰ ਨਾਗਰਿਕ ਹਿੰਦੂ ਹੀ ਹੈ, ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਨੇ ਆਉਂਦੇ 25 ਸਾਲਾਂ ਵਿਚ ਦੇਸ਼ ਦਾ ਹਿੰਦੂਕਰਨ ਕਰਨ ਦੀ ਪ੍ਰਤਿੱਗਿਆ ਕੀਤੀ ਹੈ। ਇਸ ਦਿਨ ਜਿਸ ਸਿਆਮਾ ਮੁਖਰਜੀ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ ਉਸ ਦਾ ਨਿਸ਼ਾਨਾ ਵੀ ਸੰਘ ਵਲੋਂ ਦਿੱਤਾ ਜਾ ਰਿਹਾ ਨਾਹਰਾ ਹੀ ਸੀ ਉਹ ਵੀ ਚਾਹੁੰਦਾ ਸੀ ਕਿ ਜੰਮੂ ਕਸ਼ਮੀਰ ਨੂੰ ਵੱਧ ਅਧਿਕਾਰ ਨਹੀਂ ਦਿੱਤੇ ਜਾਣੇ ਚਾਹੀਦੇ ਸਗੋਂ ਹੋਰ ਦੇਸ਼ ਵਾਂਗੂ ਇਸ ਦਾ ਛੇਤੀ ਹਿੰਦੂਕਰਨ ਕਰਨ ਵਿਚ ਇਹ ਧਾਰਾ ਅੜਿੱਕਾ ਖੜਾ ਕਰਦੀ ਹੈ। ਇਸ ਕਰਕੇ ਉਸ ਨੇ ਦੇਸ਼ ਦੇ ਕਾਨੂੰਨ ਨੂੰ ਤੋੜਦਿਆਂ ਬਿਨਾਂ ਇਜਾਜ਼ਤ ਜੰਮੂ ਕਸ਼ਮੀਰ ਵਿਚ ਦਾਖਲ ਹੋ ਕੇ ਸੰਘ ਆਗੂਆਂ ਦੇ ਟੀਚੇ ਨੂੰ ਛੇਤੀ ਸਰ ਕਰਨ ਦਾ ਇਛੁੱਕ ਸੀ। ਇਸ ਸੰਘ ਨੇਤਾ ਦਾ ਭੇਦਭਰੀ ਹਾਲਤ ਵਿਚ ਕਤਲ ਹੋ ਗਿਆ ਸੀ।
ਜੋ ਸੰਘ ਪਰਿਵਾਰ ਸਿੱਖਾਂ ਨੂੰ ਵੱਖਰੀ ਪਹਿਚਾਣ ਤੋਂ ਮੁਨਕਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀਆਂ ਨੀਂਹਾਂ ਨੂੰ ਕਮਜ਼ੋਰ ਕਰਨ ਵਾਲਾ ਹੈ ਉਸ ਸੰਘ ਪਰਿਵਾਰ ਦੇ ਸਮਾਗਮਾਂ ਵਿਚ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਿਰਕਤ ਕਰਨੀ ਸਿੱਖਾਂ ਲਈ ਖਤਰੇ ਦੀ ਘੰਟੀ ਮੰਨਿਆ ਜਾਣਾ ਚਾਹੀਦਾ ਹੈ। ਚਾਹੀਦਾ ਤਾਂ ਇਹ ਸੀ ਕਿ ਅਕਾਲੀ ਦਲ ਖੁਦ ਸੰਘ ਨੇਤਾ ਦੇ ਬੁੱਤ ਦੀ ਸਥਾਪਤੀ ਪੰਜਾਬ ਦੀ ਧਰਤੀ ’ਤੇ ਕਰਨ ਤੋਂ ਮਨਾਹੀ ਕਰਦਾ ਸਗੋਂ ਇਸਦੇ ਉਲਟ ਅਕਾਲੀ ਆਗੂਆਂ ਵੱਲੋਂ ਸੰਘ ਦੇ ਮੌਜੂਦਾ ਮੁਖੀ ਮੋਹਨ ਭਾਗਵਤ ਨਾਲ ਮਿਲ ਕੇ ਸਿੱਖ ਵਿਰੋਧੀ ਕਾਰੇ ਕਰਨੇ ਅਕਾਲੀ ਦਲ ਦੇ ਸਿਧਾਂਤ ਦਾ ਵਿਰੋਧ ਕਰਨਾ ਹੈ। ਸਿੱਖ ਆਗੂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਨਾਲ ਬੇਅਸੂਲੇ ਗੱਠਜੋੜ ਦਾ ਵਿਰੋਧ ਕਰਦੇ ਰਹੇ ਹਨ, ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਇਕਲੌਤੇ ਬੇਟੇ ਨੂੰ ਪੰਜਾਬ ਦੇ ਰਾਜ ਭਾਗ ਦੀ ਕੁਰਸੀ ’ਤੇ ਬੈਠਾ ਦੇਖਣ ਲਈ ਆਪਣੇ ਹੀ ਸਿੱਖ ਭਰਾਵਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਜਿਸ ਤਰਾਂ ਕਦੇ ਮਹਾਰਾਜਾ ਰਣਜੀਤ ਸਿੰਘ ਨੇ ਰਾਜਭਾਗ ਆਪਣੇ ਹੀ ਘਰ ਰੱਖਣ ਦੀ ਭੁੱਖ ਕਰਕੇ ਸਿੱਖ ਸਰਦਾਰਾਂ ਨੂੰ ਵਿਸਾਰ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰ ਖੜਕ ਸਿੰਘ ਨੂੰ ਰਾਜਗੱਦੀ ’ਤੇ ਬੈਠਿਆਂ ਦੇਖਣ ਲਈ ਦੇਸ਼ ਪੰਜਾਬ ਲਈ ਕੁਰਬਾਨੀਆਂ ਕਰਨ ਵਾਲੇ ਸਿੱਖ ਸਰਦਾਰਾਂ ਨੂੰ ਪੂਰੀ ਤਰਾਂ ਵਿਸਾਰ ਕੇ ਜੰਮੂ ਕਸ਼ਮੀਰ ਦੇ ਡੋਗਰਿਆਂ ਨੂੰ ਯਾਰ ਬਣਾ ਲਿਆ ਸੀ ਜੋ ਉਸ ਦੀ ਸਲਤਨਤ ਦਾ ਛੇਤੀ ਹੀ ਭੋਗ ਪਾਉਣ ਵਿਚ ਸਹਾਈ ਹੋਏ ਸਨ। ਇਸੇ ਤਰਾਂ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲੀ ਦਲ ਲਈ ਕੁਰਬਾਨੀਆਂ ਕਰਨ ਵਾਲੇ ਸਿੱਖ ਭਰਾਵਾਂ ਨੂੰ ਵਿਸਾਰ ਕੇ ਭਾਜਪਾ ਵਰਗੀ ਹਿੰਦੂ ਜਮਾਤ ਨਾਲ ਲਿਹਾਜ ਗੰਢਣੀ ਡੋਗਰਿਆਂ ਨਾਲ ਯਾਰੀ ਪਾਉਣ ਵਾਲੀ ਗੱਲ ਹੈ। ਮੁੱਖ ਮੰਤਰੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਤਿਹਾਸ ਹਮੇਸ਼ਾ ਆਪਣੇ ਆਪ ਨੂੰ ਦੁਹਰਾਉਂਦਾ ਆ ਰਿਹਾ ਹੈ। ਜੇਕਰ ਸ: ਬਾਦਲ ਕੁਝ ਸਮੇਂ ਲਈ ਆਪਣੇ ਪੁੱਤਰ ਡੋਗਰਿਆ ਦੀ ਸਹਾਇਤਾ ਨਾਲ ਰਾਜ ਤਿਲਕ ਦੇਣ ਵਿਚ ਕਾਮਯਾਬ ਵੀ ਹੋ ਗਿਆ ਤਾਂ ਵੀ ਇਹ ਰਾਜ ਭਾਗ ਸਥਾਈ ਨਹੀਂ ਸਗੋਂ ਥੋੜ-ਚਿਰਾ ਹੀ ਹੋਵੇਗਾ। ਜੇਕਰ ਅਕਾਲੀ ਦਲ ਚਾਹੁੰਦਾ ਹੈ ਕਿ ਪੰਜਾਬ ਦੀ ਧਰਤੀ ’ਤੇ ਉਸ ਦੀ ਹੋਂਦ ਬਣੀ ਰਹੇ ਤਾਂ ਉਸ ਨੂੰ ਸੰਘ ਨੇਤਾਵਾਂ ਦੇ ਗਲ਼ ਹਾਰ ਪਹਿਨਾਉਣ ਦੀ ਥਾਂ ਉਹਨਾਂ ਲੋਕਾਂ ਨੂੰ ਫੁੱਲ ਮਾਲਾਵਾਂ ਪਾਉਣੀਆਂ ਪੈਣਗੀਆਂ ਜਿਨਾਂ ਅਕਾਲੀ ਦਲ ਲਈ ਕੁਰਬਾਨੀਆਂ ਕੀਤੀਆਂ ਹਨ ਅਤੇ ਸੰਘ ਜਿਹੇ ਸਿੱਖ ਦੁਸ਼ਮਣਾਂ ਦੀ ਥਾਂ ਆਪਣੇ ਭਰਾਵਾਂ ਦੇ ਮੋਢੇ ਲੱਗ ਕੇ ਤੁਰਨਾ ਹੋਵੇਗਾ।

ਇਨ੍ਹਾਂ ਦਿਨਾਂ ਵਿਚ ਹੀ ਇਕ ਖਬਰ ਨਜ਼ਰਾਂ ਵਿਚੋਂ ਗੁਜ਼ਰੀ, ਜਿਸ ਵਿਚ ਦਸਿਆ ਗਿਆ ਸੀ ਕਿ (ਜਸਟਿਸ) ਨਾਨਾਵਤੀ ਕਮਿਸ਼ਨ 30 ਜੂਨ ਤਕ ਗੁਜਰਾਤ ਦਾ ਸੱਚ ਦਸਣਗੇ। ਇਹ ਖਬਰ ਪੜ੍ਹਨ ਤੋਂ ਤੁਰੰਤ ਬਾਅਦ ਹੀ ਇਹ ਸੁਆਲ ਉਭਰ ਕੇ ਸਾਹਮਣੇ ਆਇਆ ਕਿ ਕੀ ਸੱਚਮੁੱਚ ਜਸਟਿਸ ਨਾਨਾਵਤੀ ਗੁਜਰਾਤ ਵਿਚ ਹੋਏ ਘਟਗਿਣਤੀ ਫਿਰਕੇ ਦੇ ਕਤਲੇਆਮ ਦਾ ਸੱਚ ਬਿਆਨ ਕਰ ਸਕਣਗੇ? ਇਹ ਸੁਆਲ ਇਸ ਕਰਕੇ ਉਭਰਿਆ, ਕਿਉਂਕਿ ਜਿਸ ਸਮੇਂ (ਜਸਟਿਸ) ਨਾਨਾਵਤੀ ਕਮਿਸ਼ਨ ਨੂੰ ਗੁਜਰਾਤ ਵਿਚ ਹੋਏ ਘਟਗਿਣਤੀ ਫਿਰਕੇ ਦੇ ਕਤਲੇਆਮ ਦਾ ਸੱਚ ਤਲਾਸ਼ਣ ਦੀ ਜ਼ਿਮੇਂਦਾਰੀ ਸੌਂਪੀ ਗਈ ਸੀ, ਤਾਂ ਉਸ ਸਮੇਂ ਉਹ ਨਵੰਬਰ-84 ਦੇ ਸਿੱਖ ਕਤਲੇਆਮ ਦੇ ਸੱਚ ਦੀ ਤਲਾਸ਼ ਵਿਚ ਜੁਟੇ ਹੋਏ ਸਨ।
ਜਦੋਂ ਨਵੰਬਰ-84 ਦੇ ਕਤਲੇਆਮ ਦਾ ਸੱਚ ਤਲਾਸ਼ ਰਹੇ ਜਸਟਿਸ ਨਾਨਾਵਤੀ ਨੂੰ ਗੁਜਰਾਤ ਦੇ ਕਤਲੇਆਮ ਦਾ ਸੱਚ ਤਲਾਸ਼ਣ ਦੀ ਵੀ ਜ਼ਿਮੇਂਦਾਰੀ ਸੌਂਪ ਦਿਤੀ ਗਈ, ਤਾਂ ਉਸੇ ਸਮੇਂ ਕੁਝ ਰਾਜਸੀ ਮਾਹਿਰਾਂ ਵਲੋਂ ਇਹ ਭਵਿਖਬਾਣੀ ਕੀਤੀ ਗਈ ਸੀ, ਕਿ ਹੁਣ ਨਾ ਤਾਂ ਨਵੰਬਰ-84 ਦੇ ਸਿੱਖ ਕਤਲੇਆਮ ਦਾ ਸੱਚ ਸਾਹਮਣੇ ਆ ਸਕੇਗਾ ਅਤੇ ਨਾ ਹੀ ਗੁਜਰਾਤ ਵਿਚ ਹੋਏ ਘਟਗਿਣਤੀ (ਮੁਸਲਮਾਣਾ) ਫਿਰਕੇ ਦੇ ਕਤਲੇਆਮ ਦਾ ਸੱਚ ਸਾਹਮਣੇ ਆ ਪਾਏਗਾ। ਆਪਣੀ ਇਸ ਭਵਿਖਬਾਣੀ ਦਾ ਕਾਰਣ, ਇਨ੍ਹਾਂ ਰਾਜਸੀ ਮਾਹਿਰਾਂ ਨੇ ਇਹ ਦਸਿਆ ਕਿ ਨਵੰਬਰ-84 ਦੇ ਸਿੱਖ ਕਤਲੇਆਮ ਦੇ ਲਈ ਸਮੇਂ ਦੀ ਕਾਂਗ੍ਰਸ ਸਰਕਾਰ ਨੂੰ ਦੋਸ਼ੀ ਗਰਦਾਨਿਆ ਜਾ ਰਿਹਾ ਹੈ ਅਤੇ ਗੁਜਰਾਤ ਵਿਚ ਹੋਏ ਘਟਗਿਣਤੀ ਦੇ ਕਤਲੇਆਮ ਲਈ ਗੁਜਰਾਤ ਦੀ ਭਾਜਪਾ ਸਰਕਾਰ ਜ਼ਿਮੇਂਦਾਰ ਮੰਨੀ ਜਾ ਰਹੀ ਹੈ।
ਇਕੋ ਜਾਂਚ ਕਮਿਸ਼ਨ,Ð(ਜਸਟਿਸ) ਨਾਨਾਵਤੀ ਕਮਿਸ਼ਨ‘ ਨੂੰ ਦੋ ਵਿਰੋਧੀ ਪਾਰਟੀਆਂ ਦੀ ਸੱਤਾ ਦੌਰਾਨ ਹੋਏ ਵੱਖ-ਵੱਖ ਕਤਲੇਆਮਾਂ ਦੀ ਜਾਂਚ ਸੌਂਪੇ ਜਾਣ ਦੇ ਕਾਰਣ ਸ਼ੰਕਾਵਾਂ ਦਾ ਪੈਦਾ ਹੋਣਾ ਸੁਭਾਵਕ ਹੀ ਹੈ। ਫਿਰ ਇਹ ਦੋਵੇਂ ਜ਼ਿਮੇਂਦਾਰੀਆਂ, ਨਾਨਾਵਤੀ ਕਮਿਸ਼ਨ ਨੂੰ ਸਮੇਂ ਦੀ ਉਸ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਵਲੋਂ ਸੌਂਪੀਆਂ ਗਈਆਂ ਹਨ, ਜਿਸਦੇ ਨੇਤਾਵਾਂ ਨੇ ਨਵੰਬਰ-84 ਦੇ ਕਾਂਡ ਦੀ ਜਾਂਚ ਇਸ ਵਿਸ਼ਵਾਸ ਦੇ ਨਾਲ (ਜਸਟਿਸ) ਨਾਨਾਵਤੀ ਕਮਿਸ਼ਨ ਨੂੰ ਸੌਂਪੀ ਸੀ ਕਿ ਉਸ ਵਲੋਂ ਇਸ ਜਾਂਚ ਵਿਚ ਸਮੇਂ ਦੀ ਕਾਂਗ੍ਰਸ ਸਰਕਾਰ ਨੂੰ ਦੋਸ਼ੀਆਂ ਦੇ ਕਟਹਿਰੇ ਖੜਿਆਂ ਕੀਤਾ ਜਾਇਗਾ, ਤੇ ਉਹ ਭਵਿਖ ਵਿਚ ਇਸਦਾ ਰਾਜਸੀ ਲਾਭ ਪ੍ਰਾਪਤ ਕਰਦੇ ਰਹਿ ਸਕਣਗੇ। ਪਰ ਗੁਜਰਾਤ ਕਾਂਡ ਦੇ ਵਾਪਰ ਜਾਣ ਕਾਰਣ ਉਹ ਪ੍ਰੇਸ਼ਾਨ ਹੋ ਉਠੇ, ਕਿਉਂਕਿ ਇਸ ਕਾਂਡ ਲਈ ਗੁਜਰਾਤ ਦੀ ਭਾਜਪਾ ਸਰਕਾਰ ਨੂੰ ਹੀ ਦੋਸ਼ੀ ਗਰਦਾਨਿਆ ਜਾ ਰਿਹਾ ਸੀ।
ਕਾਂਗ੍ਰਸ ਇਸ ਸਥਿਤੀ ਦਾ ਲਾਭ ਉਠਾਣ ਲਈ ਸਰਗਰਮ ਹੋ ਗਈ ਤੇ ਉਸਨੇ ਗੁਜਰਾਤ ਵਿਖੇ ਹੋਏ ਘਟਗਿਣਤੀ ਫਿਰਕੇ ਦੇ ਕਤਲੇਆਮ ਦੀ ਉ¤ਚ-ਪਧਰੀ ਜਾਂਚ ਕਰਵਾਉਣ ਲਈ ਸਮੇਂ ਦੀ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਪੁਰ ਦਬਾਉ ਬਨਾਣਾ ਸ਼ੁਰੂ ਕਰ ਦਿਤਾ। ਐਨ ਡੀ ਏ ਸਰਕਾਰ ਦੀ ਅਗਵਾਈ ਕਰ ਰਹੀ ਭਾਜਪਾ ਦੇ ਨੇਤਾ ਨਹੀਂ ਸੀ ਚਾਹੁੰਦੇ ਕਿ ਗੁਜਰਾਤ-ਕਾਂਡ ਦਾ ਸੱਚ ਸਾਹਮਣੇ ਆਏ। ਇਸੇ ਕਾਰਣ ਉਹ ਇਸ ਕਾਂਡ ਦੀ ਜਾਂਚ ਕਰਵਾਉਣ ਦੇ ਮੁੱਦੇ ਤੇ ਲਗਾਤਾਰ ਟਾਲਮਟੌਲ ਕਰਦੇ ਰਹੇ। ਜਿਸ ਤੋਂ ਇਹ ਚਰਚਾ ਜ਼ੋਰ ਪਕੜ ਗਈ ਕਿ ਭਾਜਪਾ ਗੁਜਰਾਤ ਦੇ ਮੁਖ ਮੰਤਰੀ ਅਤੇ ਸਰਕਾਰ ਨੂੰ ਬੇਗੁਨਾਹਾਂ ਦੇ ਕਤਲ ਦੇ ਦੋਸ਼ ਤੋਂ ਬਚਾਣਾ ਚਾਹੁੰਦੀ ਹੈ। ਇਹ ਚਰਚਾ ਚਲ ਹੀ ਰਹੀ ਸੀ ਕਿ ਅਚਾਨਕ ਹੀ ਐਨ ਡੀ ਏ ਸਰਕਾਰ ਵਲੋਂ ਗੁਜਰਾਤ ਕਾਂਡ ਦੀ ਜਾਂਚ ਜਸਟਿਸ ਨਾਨਾਵਤੀ ਕਮਿਸ਼ਨ ਨੂੰ ਹੀ ਸੌਂਪ ਦੇਣ ਦਾ ਐਲਾਨ ਕਰ ਦਿਤਾ ਗਿਆ। ਜਿਉਂ ਹੀ ਇਹ ਐਲਾਨ ਸਾਹਮਣੇ ਆਇਆ ਰਾਜਸੀ ਮਾਹਿਰਾਂ ਨੇ ਦੋਹਾਂ ਕਾਂਡਾਂ ਦਾ ਸੱਚ ਛੁਪਾਈ ਰਖਣ ਦੇ ਲਈ ਕਾਂਗ੍ਰਸ ਅਤੇ ਭਾਜਪਾ ਪੁਰ ਆਪੋ-ਵਿਚ ਸਮਝੌਤਾ ਕਰ ਲੈਣ ਦਾ ਦੋਸ਼ ਲਾਉਂਦਿਆਂ ਭਵਿਖਬਾਣੀ ਕਰ ਦਿਤੀ ਕਿ ਹੁਣ ਨਾ ਤਾਂ ਨਵੰਬਰ-84 ਦਾ ਸੱਚ ਸਾਹਮਣੇ ਆ ਪਾਇਗਾ ਅਤੇ ਨਾ ਹੀ ਗੁਜਰਾਤ ਵਿਚ ਹੋਏ ਕਤਲੇਆਮ ਦਾ। ਇਸਦਾ ਕਾਰਣ ਇਹ ਦਸਿਆ ਗਿਆ ਕਿ ਜੇ (ਜਸਟਿਸ) ਨਾਨਾਵਤੀ ਕਮਿਸ਼ਨ ਨਵੰਬਰ-84 ਦੇ ਸਿੱਖ ਕਤਲੇਆਮ ਦੇ ਲਈ ਸਮੇਂ ਦੀ ਕਾਂਗ੍ਰਸ ਸਰਕਾਰ ਨੂੰ ਦੋਸ਼ੀ ਠਹਿਰਾਉਂਦਾ ਹੈ ਤਾਂ ਉਹ ਕਿਸੇ ਵੀ ਤਰ੍ਹਾਂ ਗੁਜਰਾਤ ਵਿਚ ਹੋਏ ਘਟਗਿਣਤੀ ਦੇ ਕਤਲੇਆਮ ਦੀ ਜ਼ਿਮੇਂਦਾਰੀ ਤੋਂ ਪ੍ਰਦੇਸ਼ ਦੀ ਭਾਜਪਾ ਸਰਕਾਰ ਅਤੇ ਉਸਦੇ ਮੁਖੀ ਨੂੰ ਮੁਕਤ ਨਹੀਂ ਕਰ ਸਕੇਗਾ। ਕਿਉਂਕਿ ਦੋਵੇਂ ਕਤਲੇਆਮ ਇਕੋ ਜਿਹੇ ਹਨ, ਫਰਕ ਸਿਰਫ ਇਤਨਾ ਹੈ ਕਿ ਇਨ੍ਹਾਂ ਦਾ ਸ਼ਿਕਾਰ ਵਖ-ਵਖ ਘਟਗਿਣਤੀਆਂ (ਇਕ ਵਿਚ ਸਿੱਖ ਅਤੇ ਦੂਜੇ ਵਿਚ ਮੁਸਲਮਾਣ) ਹੋਈਆਂ ਹਨ, ਇਹ ਕਤਲੇਆਮ ਦਿਨ-ਦੀਵੀਂ ਹੋਏ ਹਨ। ਕਾਤਲ ਤੇ ਲੁਟੇਰੇ ਚਹੁੰ ਪਾਸੇ ਹਰਲ-ਹਰਲ ਕਰਦੇ ਸ਼ਿਕਾਰ ਲਭਦੇ ਫਿਰਦੇ ਸਨ। ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਜ਼ਿਮੇਂਦਾਰ ਪੁਲਿਸ, ਜੋ ਸਰਕਾਰ ਦਾ ਹੀ ਇਕ ਅੰਗ ਹੈ, ਜਾਂ ਤਾਂ ਪੂਰੀ ਤਰ੍ਹਾਂ ਤਮਾਸ਼ਬੀਨ ਬਣੀ ਹੋਈ ਸੀ ਜਾਂ ਫਿਰ ਲੁਟੇਰਿਆਂ ਤੇ ਕਾਤਲਾਂ ਦੀ ਮਦਦਗਾਰ। ਕੋਈ ਸਾਧਾਰਣ ਜਿਹੀ ਸੋਚ ਤੇ ਸਮਝ ਰਖਣ ਵਾਲਾ ਵਿਅਕਤੀ ਵੀ ਸਮਝ ਸਕਦਾ ਹੈ ਕਿ ਇਹ ਸਭ-ਕੁਝ ਬਿਨਾਂ ਸਮੇਂ ਦੀਆਂ ਸਰਕਾਰਾਂ ਦੀ ਗੁਨਾਹਗਾਰਾਂ ਨਾਲ ਹੋਈ ਮਿਲੀ-ਭੁਗਤ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਇਸ ਸਥਿਤੀ ਦੇ ਚਲਦਿਆਂ ਭਾਜਪਾ ਦੇ ਮੁਖੀਆਂ ਲਈ ਇਹ ਗਲ ਚਿੰਤਾ ਦਾ ਵਿਸ਼ਾ ਬਣ ਗਈ ਕਿ ਉਹ ਗੁਜਰਾਤ ਦੀ ਆਪਣੀ ਪਾਰਟੀ ਦੀ ਸਰਕਾਰ ਤੇ ਉਸਦੇ ਮੁਖੀ ਨੂੰ ਕਿਵੇਂ ਦੋਸ਼-ਮੁਕਤ ਕਰਾਰ ਦੁਆਉਣ? ਆਖਿਰ ਉਨ੍ਹਾਂ ਨੇ ਕਾਂਗ੍ਰਸ ਦੇ ਸਾਹਮਣੇ ਇਕ ਪ੍ਰਸਤਾਵ ਰਖਿਆ ਤੇ ਫਿਰ ਉਸੇ ਆਧਾਰ ਤੇ ਉਨ੍ਹਾਂ ਅਤੇ ਕਾਂਗ੍ਰਸ ਦੇ ਮੁਖੀਆਂ ਨੇ ਇਕ ਪਾਸੇ ਜਸਟਿਸ ਨਾਨਾਵਤੀ ਦੇ ਨਾਲ ਅਤੇ ਦੂਜੇ ਪਾਸੇ ਆਪੋ ਵਿਚ ਸਮਝੌਤਾ ਕਰ ਲਿਆ।
ਇਸੇ ਸਮਝੌਤੇ ਦੇ ਅਧੀਨ ਹੀ ਛੇ ਮਹੀਨਿਆਂ ਵਿਚ ਨਵੰਬਰ-84 ਦੇ ਸਿੱਖ ਕਤਲੇਆਮ ਦਾ ਸੱਚ ਤਲਾਸ਼ ਕੇ ਸਰਕਾਰ ਦੇ ਸਾਹਮਣੇ ਆਪਣੀ ਰਿਪੋਰਟ ਪੇਸ਼ ਕਰ ਦੇਣ ਦੀ ਜ਼ਿਮੇਂਦਾਰੀ ਸੰਭਾਲਣ ਵਾਲੇ (ਜਸਟਿਸ) ਨਾਨਾਵਤੀ ਕਮਿਸ਼ਨ ਨੇ ਛੇ ਵਰ੍ਹੇ ਲਾ ਕੇ ਤਲਾਸ਼ੇ ‘ਸੱਚ’ ਦੀ ਜੋ ਰਿਪੋਰਟ ਸਰਕਾਰ ਨੂੰ ਸੌਂਪੀ, ਦਸਿਆ ਗਿਆ ਕਿ ਉਸ ਵਿਚ ਉਸ ਨੇ ਇਕ ਪਾਸੇ ਸਮੇਂ ਦੀ ਕਾਂਗ੍ਰਸ ਸਰਕਾਰ ਨੂੰ ਸਿੱਖ ਕਤਲੇਆਮ ਦੀ ਜ਼ਿਮੇਂਦਾਰੀ ਤੋਂ ਪੂਰੀ ਤਰ੍ਹਾਂ ਮੁਕਤ ਕਰਦਿਆਂ ਕਿਹਾ ਹੈ ਕਿ ਇਹ ਕਤਲੇਆਮ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਉਪਜੇ ਲੋਕਾਂ ਵਿਚਲੇ ਰੋਸ ਦਾ ਨਤੀਜਾ ਸੀ ਅਤੇ ਦੂਜੇ ਪਾਸੇ ਉਨ੍ਹਾਂ ਨੇ ਜਿਨ੍ਹਾਂ, ਸਜਣ ਕੁਮਾਰ, ਜਗਦੀਸ਼ ਟਾਈਟਲਰ ਆਦਿ, ਵਿਅਕਤੀਆਂ ਨੂੰ ਪਹਿਲੀ ਨਜ਼ਰੇ ਦੋਸ਼ੀ ਮੰਨਿਆ, ਉਨ੍ਹਾਂ ਨੂੰ ਵੀ ਦੋਸ਼ੀਆਂ ਦੇ ਕਟਹਿਰੇ ਵਿਚ ਖੜਿਆਂ ਕਰਨ ਦੀ ਬਜਾਏ, ਇਹ ਆਖਦਿਆਂ, ਆਪਣਾ ਪੱਲਾ ਝਾੜ ਲਿਆ ਕਿ ਇਨ੍ਹਾਂ ਦੇ ਸਬੰਧ ਵਿਚ ਅਜੇ ਹੋਰ ਜਾਂਚ ਕੀਤੇ ਜਾਣ ਦੀ ਲੌੜ ਹੈ।
ਕਿਸੇ ਨੇ ਉਨ੍ਹਾਂ ਤੋਂ ਇਹ ਨਹੀਂ ਪੁਛਿਆ ਕਿ ਲਗਾਤਾਰ ਤਿੰਨ ਦਿਨ ਕਾਂਗ੍ਰਸੀ ਸੱਤਾ ਵਾਲੇ ਰਾਜਾਂ ਵਿਚ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ, ਉਨ੍ਹਾਂ ਦੀਆਂ ਚਲ-ਅਚਲ ਜਾਇਦਾਦਾਂ ਲੁਟੀਆਂ ਤੇ ਸਾੜੀਆਂ ਜਾਂਦੀਆਂ ਰਹੀਆਂ, ਤੇ ਪੁਲਿਸ, ਜੋ ਸਰਕਾਰ ਦਾ ਹੀ ਇਕ ਅੰਗ ਹੈ ਅਤੇ ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਜ਼ਿਮੇਂਦਾਰ ਹੈ, ਕਿਉਂ ਤਮਾਸ਼ਬੀਨ ਜਾਂ ਕਾਤਲਾਂ ਤੇ ਲੁਟੇਰਿਆਂ ਦੀ ਮਦਦਗਾਰ ਬਣੀ ਰਹੀ ਸੀ? ਨਾ ਹੀ ਕਿਸੇ ਨੇ ਉਸ ਤੋਂ ਇਹ ਪੁਛਿਆ ਕਿ ਜੇ ਛੇ ਵਰ੍ਹਿਆਂ ਬਾਅਦ ਵੀ ਉਹ ਗੁਨਾਹਗਾਰਾਂ ਦੇ ਸਬੰਧ ਵਿਚ ਹੋਰ ਜਾਂਚ ਦੀ ਲੋੜ ਸਮਝ ਰਿਹਾ ਹੈ ਤਾਂ ਉਹ ਆਪ ਛੇ ਵਰ੍ਹੇ ਕੀ ਕਰਦਾ ਰਿਹਾ ਹੈ? ਰਾਜਸੀ ਮਾਹਿਰਾਂ ਅਨੁਸਾਰ ਪਰ ਪੁਛਦਾ ਕੌਣ ਦੋਵੇਂ ਹੀ ਤਾਂ ਵਖ-ਵਖ ਕਤਲੇਆਮ ਦੇ ਲਈ ਜ਼ਿਮੇਂਦਾਰ ਪਾਰਟੀਆਂ ਦੇ ਮੁਖੀਆਂ ਨੇ ਆਪੋ ਵਿਚ ਸਮਝੌਤਾ ਕਰ ਲਿਆ ਹੋਇਆ ਸੀ।
ਇਸ ਰਿਪੋਰਟ ਦੇ ਆਉਣ ਦੇ ਨਾਲ ਹੀ, ਸ਼ੁਰੂ ਤੋਂ ਹੀ ਸ਼ੰਕਾਵਾਂ ਪ੍ਰਗਟ ਕਰਦੇ ਚਲੇ ਆ ਰਹੇ ਰਾਜਸੀ ਮਾਹਿਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਭਵਿਖਬਾਣੀ ਅੱਧੀ ਤਾਂ ਸੱਚ ਹੋ ਹੀ ਗਈ ਹੈ ਤੇ ਬਾਕੀ ਦੀ ਵੀ ਗੁਜਰਾਤ ਕਾਂਡ ਦੀ ਜਾਂਚ ਰਿਪੋਰਟ ਸਾਹਮਣੇ ਆਉਣ ਤੇ ਸੱਚ ਸਾਬਤ ਹੋ ਜਾਇਗੀ।
ਮੰਨਿਆ ਜਾਂਦਾ ਹੈ ਕਿ ਜੇ ਜਸਟਿਸ ਨਾਨਾਵਤੀ ਦੀਆਂ ਨਜ਼ਰਾਂ ਵਿਚ ਨਵੰਬਰ-84 ਦਾ ਸੱਚ ਉਹ ਹੀ ਹੈ, ਜੋ ਉਨ੍ਹਾਂ ਨੇ ਛੇ ਵਰ੍ਹਿਆਂ ਦੀ ‘ਅਣਥਕ ਮੇਹਨਤ’ ਦੇ ਨਾਲ ਤਲਾਸ਼ ਕੇ ਪੇਸ਼ ਕੀਤਾ ਹੈ, ਤਾਂ ਫਿਰ ਕਿਸੇ ਨੂੰ ਉਸ ਸਮੇਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ, ਜਦੋਂ ਉਨ੍ਹਾਂ ਵਲੋਂ 13 ਐਕਸਟੈਂਸ਼ਨਾਂ ਲੈ ਕੇ ਗੁਜਰਾਤ ਵਿਚ ਹੋਏ ਘਟਗਿਣਤੀ ਫਿਰਕੇ ਦੇ ਕਤਲੇਆਮ ਅਤੇ ਉਸਦੀਆਂ ਚਲ ਤੇ ਅਚਲ ਜਾਇਦਾਦਾਂ ਦੇ ਲੁਟੇ ਤੇ ਸਾੜੇ ਜਾਣ ਦਾ ਤਲਾਸ਼ਿਆ ਗਿਆ ‘ਸੱਚ’ ਵੀ ਨਵੰਬਰ-84 ਦੇ ਉਨ੍ਹਾਂ ਵਲੋਂ ਤਲਾਸ਼ੇ ਗਏ ਸੱਚ ਵਰਗਾ ਹੀ ਹੋਵੇ, ਅਰਥਾਤ ਗੋਧਰਾ ਕਾਂਡ (ਜਿਸਦੇ ਪਿਛੇ ਵੀ ਇਕ ਸੋਚੀ ਸਮਝੀ ਸਾਜ਼ਸ਼ ਹੋਣ ਦੀ ਸ਼ੰਕਾ ਪ੍ਰਗਟ ਕੀਤੀ ਗਈ ਹੋਈ ਹੈ) ਕਾਰਣ ਉਪਜੇ ਜਨ-ਰੋਸ ਦੇ ਪ੍ਰਗਟਾਵੇ ਨੂੰ ਹੀ ਗੁਜਰਾਤ ਵਿਚ ਵਾਪਰੇ ਘਟਗਿਣਤੀ ਦੇ ਕਤਲੇਆਮ ਲਈ ਦੋਸ਼ੀ ਕਰਾਰ ਦੇ ਕੇ, ਪ੍ਰਦੇਸ਼ ਦੀ ਭਾਜਪਾ ਸਰਕਾਰ ਤੇ ਉਸਦੇ ਮੁਖੀ ਨਰਿੰਦਰ ਮੋਦੀ ਨੂੰ ਦੋਸ਼-ਮੁਕਤ ਕਰਾਰ ਦੇ ਦਿਤਾ ਗਿਆ ਹੋਵੇ। ਆਖਿਰ ਸਮਝੌਤੇ ਅਧੀਨ ਤਲਾਸ਼ੇ ਗਏ ਸੱਚ, ਇਕੋ ਜਿਹੇ ਤਾਂ ਹੋਣੇ ਹੀ ਚਾਹੀਦੇ ਹਨ।
3ਅਤੇ ਅੰਤ ਵਿਚ: ਸਵਰਗੀ ਸ. ਮਨੋਹਰ ਸਿੰਘ ਮਾਰਕੋ ਬੜੇ ਵਿਦਵਾਨ ਸਨ, ਉਹ ਬੜੀਆਂ ਡੂੰਘੀਆਂ ਗਲਾਂ ਕੀਤਾ ਕਰਦੇ ਸਨ। ਉਨ੍ਹਾਂ ਦੀਆਂ ‘ਚਿੱਠੀਆਂ ਲਿਖ ਸਤਿਗੁਰਾਂ ਵਲ ਪਾਈਆਂ’ ਅਜ ਵੀ ਬੜੇ ਚਾਅ ਦੇ ਨਾਲ ਪੜ੍ਹੀਆਂ ਜਾਂਦੀਆਂ ਹਨ। ਉਨ੍ਹਾਂ ਇਕ ਥਾਂ ਆਪਣੀਆਂ ‘ਚਾਰ ਗੁੰਝਲਾਂ’ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ : ਉਹੁਣ ਤਕ ਚਾਰ ਗਲਾਂ ਦਾ ਗਿਆਨ, ਮੈਂਨੂੰ ਨਹੀਂ ਹੋ ਸਕਿਆ, ਇਕ ਤਾਂ ਇਹ ਕਿ ਬਾਜ਼ ਜਦੋਂ ਉ¤ਚਾ ਉਡਦਾ, ਇਤਨੀ ਦੂਰ ਚਲਾ ਜਾਂਦਾ ਹੈ, ਤਾਂ ਉਸਦਾ ਆਪਣੇ ਬਚਿਆਂ ਦੇ ਨਾਲ ਤਾਲ-ਮੇਲ ਕਿਵੇਂ ਰਹਿ ਸਕਦਾ ਹੋਵੇਗਾ ਅਤੇ ਉਹ ਆਪ ਸਾਰਾ ਦਿਨ ਬਿਨਾਂ ਪਰਿਵਾਰ ਦੇ ਕਿਵੇਂ ਕਟਦਾ ਹੋਵੇਗਾ? ਦੂਜੀ, ਸ਼ੇਰ ਤੇ ਸ਼ੇਰਨੀ ਜਦੋਂ ਬਾਹਰ ਜਾਂਦੇ ਹੋਣਗੇ ਤਾਂ ਬਚਿਆਂ ਲਈ ‘ਬੇਬੀ ਸਿਟਰ’ ਦਾ ਕੀ ਪ੍ਰਬੰਧ ਕਰਦੇ ਹੋਣਗੇ? ਤੀਜੀ, ਸੱਪ ਨੂੰ ਇਹ ਪਤਾ ਹੈ ਕਿ ਕਦਮ-ਕਦਮ ਤੇ ਉਸਦੇ ਦੁਸ਼ਮਣ ਬੈਠੇ ਹਨ ਤੇ ਕੀ ਪਤਾ ਕਦੋਂ ਕੋਈ ਪੱਥਰ ਉਸਦੇ ਸਿਰ ਵਿਚ ਆ ਵਜੇ, ਤਾਂ ਕੀ ਉਹ ਆਪਣੀ ਵਸੀਅਤ ਸਦਾ ਨਾਲ ਹੀ ਚੁਕੀ ਫਿਰਦਾ ਹੋਵੇਗਾ? ਚੌਥਾ, ਬੜਾ ਅਹਿਮ ਮਸਲਾ, ਜਿਸਦੀ ਹੋਰ ਕਿਸੇ ਨੂੰ ਭਾਵੇਂ ਜਾਣਕਾਰੀ ਹੋਵੇ, ਪਰ ਮੈਂਨੂੰ ਨਹੀਂ, ਕਿ ਕੋਈ ਸਾਹਿਤਕਾਰ, ਆਪਣੀ ਕਿਸੇ ਪ੍ਰਸ਼ੰਸਕ ਕੁੜੀ ਨਾਲ ਬੈਠਾ, ਆਪਣੀ ਸਾਹਿਤਕ ਗਲਬਾਤ ਦਾ ਅਰੰਭ ਕਿਵੇਂ ਕਰਦਾ ਹੋਵੇਗਾ?

ਸ਼ਾਹਕੋਟ, 27 ਮਾਰਚ (ਸੁਖਦੀਪ ਸਚਦੇਵਾ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹੋਈ ਮੀਟਿੰਗ ‘ਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੀਆਂ ਡਰੇਨਾਂ ‘ਚ ਪੈ ਰਹੇ ਪਿੰਡਾਂ ‘ਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਦੇ ਮੁਦੇ ਨੂੰ ਬੜੀ ਗੰਭੀਰਤਾ ਨਾਲ (more…)
ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਹੋਇਆ

ਫਤਿਹਗੜ• ਸਾਹਿਬ, 26 ਮਾਰਚ (ਗੁਰਪ੍ਰੀਤ ਮਹਿਕ) : ਅੱਜ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫਤਿਹਗੜ• ਸਾਹਿਬ ਵਿਖੇ ਸਲਾਨਾ ਅਕਾਦਮਿਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਪ੍ਰਿੰਸੀਪਲ ਪ੍ਰੋ ਆਰ ਐਸ ਬਾਜਵਾ ਨੇ ਮੁੱਖ ਮਹਿਮਾਨ ਅਤੇ ਬੱਚਿਆਂ ਦੇ ਮਾਪਿਆਂ ਨੂੰ ਆਇਆ ਕਿਹਾ ਅਤੇ ਸਲਾਨਾ ਰਿਪੋਰਟ ਪੜੀ। ਸਕੂਲ ਟਰੱਸਟ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨਾਂ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਅਮਰਇੰਦਰ ਸਿੰਘ ਲਿਬੜਾ ਨੇ ਸਕੂਲ ਮੈਗਜੀਨ ਫਤਿਤ ਦੇ ਪੰਜਵੇਂ ਅੰਕ ਦਾ ਵਿਮੋਚਨ ਕੀਤਾ। ਸਕੂਲ ਦੀ ਪ੍ਰੀਖਿਆਵਾਂ ਵਿੱਚੋਂ ਪੁਜੀਸਨਾ ਲੈਣ ਵਾਲੇ 172 ਬੱਚਿਆਂ ਨੂੰ ਮੈਡਲ,ਸਰਟੀਫਿਕੇਟ ਅਤੇ ਇਨਾਮ ਦਿੱਤੇ ਗਏ ਅਤੇ ਬੋਰਡ ਦੀ ਪ੍ਰੀਖਿਆਵਾਂ ਚੋਂ ਮੈਰਿਟ ਵਿੱਚ ਆਉਣ ਵਾਲੇ ਪੰਜ ਵਿਦਿਆਰਥੀਆਂ ਦਮਨਪਾਲ ਸਿੰਘ(ਪੰਜਵੀਂ) ਅਗਮਰੀਤ ਕੌਰ (ਅੱਠਵੀਂ) ਸਤਿੰਦਰਜੀਤ ਕੌਰ(+2 ਕਾਮਰਸ) ਚੇਸ਼ਟਾ(+2 ਕਾਮਰਸ) ਅਤੇ ਪਰਵਿੰਦਰ ਕੌਰ (+2 ਕਾਮਰਸ) ਵਿਸ਼ੇਸ ਤੌਰ ਤੇ ਸਨਮਾਨਿਤ ਕੀਤੇ ਗਏ।
ਫੋਟੋ ਕੈਪਸ਼ਨ : ਸਕੂਲ ਦੇ ਸਲਾਨਾ ਸਮਾਗਮ ਦੌਰਾਨ ਵਿਦਿਆਰਥੀ ਇਨਾਮ ਹਾਸਲ ਕਰਦੇ ਹੋਏ। ਫੋਟੋ ਗੁਰਪ੍ਰੀਤ ਮਹਿਕ
ਨੰਬਰਦਾਰਾ ਯੂਨੀਅਨ ਨੇ ਏ ਡੀ ਸੀ ਨੂੰ ਮੰਗ ਪੱਤਰ ਦਿੱਤਾ
ਫਤਹਿਗੜ• ਸਾਹਿਬ, 26 ਮਾਰਚ (ਗੁਰਪ੍ਰੀਤ ਮਹਿਕ) : ਅੱਜ ਪੰਜਾਬ ਨੰਬਰਦਾਰਾ ਯੂਨੀਅਨ ਦੀ ਜਿਲਾ ਇਕਾਈ ਵਲੋਂ ਜਿਲਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ ਦੀ ਅਗਵਾਈ ਵਿਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਨੰਬਰਦਾਰਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਸੰਬਧੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੰ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਹੁਚੇ ਪੰਜਾਬ ਨੰਬਰਦਾਰਾ ਯੂਨੀਅਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਈਸਰਹੇਲ ਅਤੇ ਜਿਲਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ ਨੇ ਦਿੱਤੇ ਗਏ ਮੰਗ ਪੱਤਰ ਵਿਚ ਮੰਗ ਕੀਤੀ ਕਿ ਨੰਬਰਦਾਰੀ ਨੁੰ ਜੱਦੀ ਪੁਸ਼ਤੀ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਪਿੰਡਾਂ ਵਿਚ ਵੱਧ ਰਹੀ ਪਾਰਟੀ ਬਾਜ਼ੀ, ਨੰਬਰਦਾਰੀ ਦੇ ਕੇਸਾਂ ਤੋਂ ਨਜਾਇਜ਼ ਤੌਰ ਤੇ ਹੋ ਰਹੀ ਖੱਜਲ ਖੁਆਰੀ ਤੋਂ ਬਚਾਇਆ ਜਾਵੇ, ਨੰਬਰਦਾਰਾਂ ਨੁੰ ਮਿਲ ਰਹੇ ਮਾਣ ਭੱਤੇ ਨੂੰ 500 ਰੁਪਏ ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾਂ ਕੀਤਾ ਜਾਵੇ, ਨੰਬਰਦਾਰਾਂ ਨੂੰ ਬੱਸ ਕਿਰਾਏ ਅਤੇ ਟੋਲ ਟੈਕਸ ਤੋਂ ਛੋਟ ਦਿੱਤੀ ਜਾਵੇ, ਨੰਬਰਦਾਰਾਂ ਨੂੰ ਸਰਕਾਰ ਅਤੇ ਅਰਧ ਸਰਕਾਰੀ ਦਫਤਰਾਂ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ 15 ਅਗਸਤ, 26 ਜਨਵਰੀ ਨੂੰ ਨੰਬਰਦਾਰਾਂ ਨੂੰ ਬਕਾਇਦਾ ਤੌਰ ਤੇ ਸਨਮਾਨਿਤ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਧਰਮਪਾਲ ਗੁਪਤਾ ਨੇ ਵਫਦ ਨੂੰ ਭਰੋਸਾ ਦਿਾਵਇਆ ਕਿ ਉਹ ਉਨਾਂ• ਦਾ ਮੰਗ ਪੱਤਰ ਸਰਕਾਰ ਤੱਕ ਪੁੱਜਦਾ ਕਰਨਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਈਸਰਹੇਲ ਅਤੇ ਝਾਮਪੁਰ ਨੇ ਦੱਸਿਆ ਕਿ ਜੇਕਰ ਸਰਕਾਰ ਵਲੋਂ ਉਨਾਂ• ਦੀਆਂ ਮੰਗਾਂ ਅਪ੍ਰੈਲ ਦੇ ਅੰਤ ਤੱਕ ਪੂਰੀਆਂ ਨਾ ਕੀਤੀਆ ਤਾਂ ਮਈ ਮਹੀਨੇ ਵਿਚ ਪੰਜਾਬ ਪੱਧਰ ਦਾ ਇੱਕ ਵੱਡਾ ਇਕੱਠ ਕਰਕੇ ਮੰਗਾਂ ਮਨਵਾਉਣ ਲਈ ਸਰਕਾਰ ਵਿਰੁੱਧ ਜ਼ਹਾਦ ਛੇੜਿਆ ਜਾਵੇਗਾ। ਕਿਉਂਕਿ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਉਹ ਕਈ ਵਾਰ ਸਰਕਾਰ ਅਤੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨਾਂ ਦੇ ਪੱਲੇ ਸਿਰਫ ਨਿਰਾਸ਼ਾ ਹੀ ਪਈ ਹੈ। ਇਸ ਮੌਕੇ ਜਿਲਾ ਜਨਰਲ ਸਕੱਤਰ ਸਰਦਾਰਾ ਸਿੰਘ ਸੰਧਾਰੀ ਮਾਜਰਾ, ਬਲਾਕ ਬਸੀ ਪਠਾਣਾਂ ਦੇ ਪ੍ਰਧਾਨ ਮਨਜੀਤ ਸਿੰਘ, ਬਲਾਕ ਸਰਹਿੰਦ ਦੇ ਪ੍ਰਧਾਨ ਰਜਿੰਦਰ ਸਿੰਘ, ਸਰੂਪ ਸਿੰਘ ਛਲੇੜੀ ਕਲਾਂ, ਰਣਜੀਤ ਸਿੰਘ ਬਸੀ ਪਠਾਣਾ, ਮਨਜੀਤ ਸਿੰਘ ਰਿਊਣਾਂ ਨੀਵਾਂ, ਗੁਰਮੀਤ ਸਿੰਘ ਹਲੋਤਾਲੀ, ਰੁਪ ਸਿੰਘ ਚਣੋ, ਬਲਵਿੰਦਰ ਸਿੰਘ ਜਾਗੋ ਚਨਾਰਥਲ, ਭੁਪਿੰਦਰ ਸਿੰਘ ਭਾਗਨਪੁਰ, ਅਮਰ ਸਿੰਘ ਮੁਹਮੰਦੀਪੁਰ, ਹਰਬੰਸ ਸਿੰਘ ਟਹਿਲਪੁਰਾ, ਹਰੀ ਸਿੰਘ ਰਿਊਣਾ ਨੀਵਾਂ, ਸਾਹਿਬ ਸਿੰਘ ਟਹਿਲਪੁਰ, ਆਦਿ ਹਾਜਰ ਸਨ।
ਰੋਸ ਧਰਨੇ ਦੇਣ ਦਾ ਫੈਸਲਾ
ਫਤਹਿਗੜ ਸਾਹਿਬ,26 ਮਾਰਚ (ਗੁਰਪ੍ਰੀਤ ਮਹਿਕ) : ਅੱਜ ਪੰਜਾਬ ਪੀ.ਡਬਲਿਯੂ.ਡੀ ਇੰਪਲਾਈਜ਼ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਪੰਜਾਬ ਸਟੇਟ ਕਰਮਚਾਰੀ ਦਲ ਦੇ ਜਿਲ•ਾ ਪ੍ਰਧਾਨ ਸੁੱਚਾ ਸਿੰਘ ਰੈਂਲੋ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਲੋਕ ਨਿਰਮਾਣ ਵਿਭਾਗ ਦੇ ਅੜੀਅਲ ਵਤੀਰੇ ਨੂੰ ਦੇਖਦੇ ਹੋਏ ਪਹਿਲਾਂ ਦਿੱਤੇ ਗਏ ਨੋਟਿਸ ਮੁਤਾਬਕ 26 ਮਾਰਚ ਤੋਂ ਬਾਅਦ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਕਿਉਂਕਿ ਜਥੇਬੰਦੀ ਧਿਆਨ ਵਿਚ ਉਪਰੋਕਤ ਅਧਿਕਾਰੀ ਵਲੋਂ ਮੁਲਾਜ਼ਮਾਂ ਦੀ ਮੰਗਾਂ ਪ੍ਰਤੀ ਅੜੀਅਲ ਵਤੀਰਾ ਦੇਖਣ ਵਿਚ ਆਇਆ ਹੈ। ਸ੍ਰੀ ਰੈਂਲੋ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਨੂੰ ਜਥੇਬੰਦੀ ਮੁਲਾਜ਼ਮਾਂ ਦੀਆਂ ਮੰਗਾਂ ਸੰਬਧੀ ਬਾਰ ਬਾਰ ਮੰਗ ਪੱਤਰ ਲਿਖ ਚੁੱਕੀ ਹੈ ਪਰ ਉਪਰੋਕਤ ਅਧਿਕਾਰੀ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਜਿਸ ਕਾਰਨ ਜਥੇਬੰਦੀ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ । ਇਸ ਮੀਟਿੰਗ ਵਿਚ ਇੰਦਰ ਸਿੰਘ ਜਿਲਾ ਪ੍ਰਧਾਨ ਪੀ.ਡਬਲਿਯੂ.ਡੀ ਇੰਪਲਾਈਜ਼ ਯੂਨੀਅਨ, ਸਰਦੂਲ ਸਿੰਘ ਜਲਾ, ਮੰਗਤ ਰਾਮ ਸ਼ਰਮਾ, ਵਿਜੇ ਸਿੰਘ, ਗਰੀਬ ਸਿੰਘ ਮੈੜਾ ਲਛਮਣ ਸਿੰਘ ਬਸੀ ਪਠਾਣਾਂ, ਮਹਿੰਦਰ ਸਿੰਘ ਚੀਮਾ, ਗਿਆਨ ਸਿੰਘ ਰੈਂਲੋ, ਭੀਰਾ ਸਿੰਘ ਖਮਾਣੋਂ, ਮਾਨ ਸਿੰਘ ਕੌਲੀ ਆਦਿ ਆਗੂਆਂ ਨੇ ਵੀ ਉਪਰੋਕਤ ਕਾਰਜਕਾਰੀ ਇੰਜੀਨੀਅਰ ਦੇ ਅੜੀਅਲ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਰੋਸ ਪ੍ਰਦਰਸ਼ਨ ਕੀਤਾ
ਫਤਿਹਗੜ• ਸਾਹਿਬ, 26 ਮਾਰਚ(ਗੁਰਪ੍ਰੀਤ ਮਹਿਕ) : ਜ਼ਿਲਾ ਹੈਡਕਵਾਟਰ ਵਿੱਚ ਮਿਨੀਸਟਰੀਅਲ ਸਟਾਫ ਯੂਨੀਅਨ ਫਤਿਹਗੜ ਨੇ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਵਿੱਚ ਸ਼ਾਮਲ ਮੁਲਾਜਮ ਨੇਤਾਵਾਂ ਨੇ ਕਿਹਾ ਕਿ ਸਰਕਾਰ ਨੇ ਕਲਰਕ ਅਹੁਦੇ ਦੇ ਲਈ ਯੋਗਤਾ ਤਾ ਵਧਾ ਦਿੱਤੀ ਹੈ ਲੇਕਿਨ ਯੋਗਤਾ ਦੇ ਅਨੁਸਾਰ ਬਣਦਾ ਗ੍ਰੇਡ ਨਹੀਂ ਦਿੱਤਾ ਹੈ। ਯੂਨੀਅਨ ਦੇ ਜ਼ਿਲਾ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਲਰਕ ਦੇ ਅਹੁਦੇ ਦੇ ਲਈ ਯੋਗਤਾ ਬੀ ਏ ਕਰ ਦਿੱਤੀ ਹੈ। ਲੇਕਿਨ ਬੀ ਏ ਦੇ ਹਿਸਾਬ ਨਾਲ ਬਣਦਾ ਗ੍ਰੇਡ ਨਹੀਂ ਦਿੱਤਾ ਜਾ ਰਿਹਾ। ਉਨਾਂ ਨੇ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਾਏ ਅਹੁਦਿਆਂ ਨੂੰ ਜਲਦੀ ਭਰਿਆ ਜਾਵੇ ਅਤੇ ਪ੍ਰਬੰਧ ਸੀਨੀਅਰ ਅਤੇ ਸਹਾਇਕ ਲਗਾਏ ਜਾਣ। ਮਹਿੰਗਾਈ ਦੇ ਦੌਰ ਵਿੱਚ ਮੁਲਾਜਮਾਂ ਨੂੰ ਘਰ ਦਾ ਖਰਚ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ।
ਉਨਾਂ ਨੇ ਕੇਂਦਰ ਸਰਕਾਰ ਦੀ ਤਰਜ ਤੇ ਉਨਾਂ ਵੀ ਅੱਠ ਫੀਸਦੀ ਡੀ ਏ ਦੇਣ ਦੀ ਮੰਗ ਦੇ ਨਾਲ ਪੇ ਕਮਿਸ਼ਨ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੇ ਜਾਣ ਦੀ ਮੰਗ ਕੀਤੀ। ਯੂਨੀਅਨ ਨੇਤਾਵਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਉਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਹੀਂ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਤੇ ਰਾਜੇਸ਼ ਕੁਮਾਰ ਸ਼ਰਮਾ, ਜਸਪ੍ਰੀਤ ਸਿੰਘ, ਉਪ ਪ੍ਰਧਾਨ ਗੁਰਮੇਲ ਸਿੰਘ, ਰਜਿੰਦਰ ਸਿੰਘ, ਦਲਜੀਤ ਸਿੰਘ, ਸੁਸ਼ੀਲ ਕੁਮਾਰ, ਰਤਨ ਸਿੰਘ ਅਤੇ ਹੋਰ ਹਾਜਰ ਸਨ।
ਨਗਰ ਕੀਰਤਨ ਸਜਾਇਆ ਜਾਵੇਗਾ
ਫਤਹਿਗੜ• ਸਾਹਿਬ,26 ਮਾਰਚ (ਗੁਰਪ੍ਰੀਤ ਮਹਿਕ) ਬਾਬਾ ਬੰਦਾ ਸਿੰਘ ਬਹਾਦਰ ਦੀ ਤਿੰਨ ਸੋ ਸਾਲਾ ਸ਼ਤਾਬਦੀ ਨੂੰ ਸਮਰਪ੍ਰਿਤ ਵਿਸ਼ਾਨ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਤਪਸਰ ਸਾਹਿਬ ਧਤੋਂਦਾ ਤੋਂ ਫਤਿਹਗੜ ਸਾਹਿਬ ਤੱਕ ਪੰਜ ਪਿਆਰਿਆਂ ਦੀ ਅਗਵਾਈ ਤੇ ਸ਼੍ਰੀ ਗੁਰੂ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਅਮਰਜੀਤ ਸਿੰਘ ਤੇ ਜਿੰਦਰ ਸਿੰਘ ਤੇ ਸੰਤ ਦਲਬਾਰਾ ਸਿੰਘ ਮੂਲੇਬੱਧੇ ਵਾਲਿਆ ਦੇ ਯੋਗ ਉਪਰਾਲੇ ਸਦਕਾ 28 ਮਾਰਚ ਨੂੰ ਸਜਾਇਆ ਜਾ ਰਿਹਾ ਹੈ। ਜੋ ਕਿ ਸਵੇਰੇ 10 ਵਜੇ ਆਰੰਭ ਹੋਵੇਗਾ ਤੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਜਖਵਾਲੀ ਅੱਡੇ ਰਾਹੀਂ ਫਤਿਹਗੜ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸਤਵਿੰਦਰ ਸਿੰਘ ਟੋਹੜਾ, ਜ਼ਿਲਾ ਪ੍ਰਧਾਨ ਜਗਦੀਪ ਸਿੰਘ ਚੀਮਾ, ਦੀਦਾਰ ਸਿੰਘ ਭੱਟੀ ਵਿਧਾਇਕ, ਸ਼ਰਨਜੀਤ ਸਿੰਘ ਰਜਵਾੜਾ ਸਰਪੰਚ ਚਨਾਰਥਲ ਕਲਾਂ, ਰਣਜੀਤ ਸਿੰਘ ਟੋਹੜਾ, ਸ. ਰਾਮ ਸਿੰਘ ਪਟਿਆਲਾ, ਸ. ਜੰਗ ਸਿੰਘ ਚਣੋਂ, ਮੁਖਤਿਆਰ ਸਿੰਘ ਭੈਣੀ, ਸ. ਕ੍ਰਿਪਾਲ ਸਿੰਘ ਰਿਉਣਾ, ਸ. ਗੁਰਮੇਲ ਸਿੰਘ ਚਣੋਂ ਆਦਿ ਇਸ ਨਗਰ ਕੀਰਤਨ ਵਿਚ ਆਪਣੀ ਲਗਵਾਉਣਗੇ।
ਕੈਂਪ ਦਾ ਆਯੋਜਨ
ਫਤਹਿਗੜ ਸਾਹਿਬ, 26 ਮਾਰਚ(ਗੁਰਪ੍ਰੀਤ ਮਹਿਕ) : ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲੇ ਦੇ ਪਿੰਡ ਸਹਿਜਾਦਪੁਰ ਵਿਖੇ ਕਾਨੂੰਨੀ ਜਾਣਕਾਰੀ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਹਾਇਕ ਜ਼ਿਲਾ ਅਟਾਰਨੀ ਕਾਨੂੰਨੀ ਸੇਵਾਵਾਂ ਸ਼੍ਰੀ ਵਰਿੰਦਰ ਸੰਧੂ ਨੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਵਕੀਲ ਦੀਆਂ ਮੁਫ਼ਤ ਸੇਵਾਵਾਂ ਅਤੇ ਕੇਸ ਤੇ ਹੋਣ ਵਾਲਾ ਸਾਰਾ ਖਰਚਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਹ ਸਹਾਇਤਾ ਸਬ ਡਵੀਜ਼ਨ, ਜ਼ਿਲਾ ਪੱਧਰ , ਹਾਈਕੋਰਟ ਅਤੇ ਸੁਪਰੀਮ ਕੋਰਟ ਪੱਧਰ ਤੇ ਵੀ ਉਪਲੱਬਧ ਹੈ।
ਸ੍ਰੀ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਦੇ ਮੈਂਬਰ, ਔਰਤ, ਬੱਚਾ, ਮਾਨਸਿਕ ਰੋਗੀ, ਅਪੰਗ, ਵੱਡੀ ਮੁਸੀਬਤ ਦਾ ਮਾਰਿਆ ਵਿਅਕਤੀ, ਉਦਯੋਗਿਕ ਕਾਮੇ, ਹਿਰਾਸਤ ਵਿੱਚ ਵਿਅਕਤੀ ਅਤੇ ਉਹ ਵਿਅਕਤੀ ਜਿਸ ਦੀ ਸਲਾਨਾ ਆਮਦਨ 50 ਹਜ਼ਾਰ ਰੁਪਏ ਤੋਂ ਘੱਟ ਹੈ, ਉਹ ਕਾਨੂੰਨੀ ਸੇਵਾਵਾਂ ਹਾਸਲ ਕਰ ਸਕਦੇ ਹਨ।
ਸ਼੍ਰੀ ਸੰਧੂ ਨੇ ਇਸ ਮੌਕੇ ਨਰੇਗਾ ਸਕੀਮ ਅਤੇ ਸੂਚਨਾ ਅਧਿਕਾਰ ਐਕਟ ਬਾਰੇ ਵੀ ਵਿਸਥਾਰ ਪੂਰਵਕ ਲੋਕਾਂ ਨੂੰ ਜਾਣਕਾਰੀ ਦਿੱਤੀ। ਉਨਾਂ ਜ਼ਿਲਾ ਅਤੇ ਉੱਪ ਮੰਡਲ ਪੱਧਰ ਤੇ ਲਗਾਈਆਂ ਜਾਣ ਵਾਲੀਆਂ ਲੋਕ ਅਦਾਲਤਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਸੀ ਝਗੜਿਆਂ ਦਾ ਲੋਕ ਅਦਾਲਤਾਂ ਰਾਹੀਂ ਫੈਸਲਾ ਕਰਵਾਉਣ ਤਾਂ ਜੋ ਉਨਾਂ ਦਾ ਕੀਮਤੀ ਧੰਨ ਅਤੇ ਸਮੇਂ ਦੀ ਬਚਤ ਹੋ ਸਕੇ। ਇਸ ਕੈਂਪ ਵਿੱਚ ਐਡਵੋਕੇਟ ਗਗਨਦੀਪ ਸਿੰਘ ਵਿਰਕ, ਸ: ਦਵਿੰਦਰ ਸਿੰਘ ਬਾਠ, ਸ਼੍ਰੀ ਬੀਰ ਦਵਿੰਦਰ ਸਿੰਘ ਬਾਜਵਾ ਨੇ ਵੀ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਸਬੰਧੀ ਜਾਣੂ ਕਰਵਾਇਆ। ਕੈਂਪ ਵਿੱਚ ਪਿੰਡ ਦੀ ਸਰਪੰਚ ਸ਼੍ਰੀਮਤੀ ਰਾਮ ਮੂਰਤੀ, ਸ਼੍ਰੀ ਬਹਾਦਰ ਸਿੰਘ ਅਤੇ ਸ਼੍ਰੀ ਸੁਰਿੰਦਰ ਸਿੰਘ ਪੰਚ ਤੋਂ ਇਲਾਵਾ ਪ੍ਰਾਇਮਰੀ ਸਕੂਲ ਦੇ ਅਧਿਆਪਕ, ਆਂਗਨਵਾੜੀ ਵਰਕਰ ਅਤੇ ਹੋਰ ਪਤਵੰਤੇ ਵੀ ਸ਼ਾਮਲ ਸਨ।
ਕੰਪਿਊਟਰ ਕੋਰਸ ਸ਼ੁਰੂ
ਫਤਹਿਗੜ• ਸਾਹਿਬ,26 ਮਾਰਚ(ਗੁਰਪ੍ਰੀਤ ਮਹਿਕ) : ਜ਼ਿਲਾ ਸੈਨਿਕ ਭਲਾਈ ਅਫਸਰ ਕਰਨਲ ਰਿਟਾਇਰਡ ਸੁਧਾਂਸੂ ਕੁਮਾਰ ਰਨਦੇਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਸੈਨਿਕ ਭਲਾਈ ਦਫਤਰ ਫਤਹਿਗੜ• ਸਾਹਿਬ ਵਿਖੇ ਚੱਲ ਰਹੇ ਕੰਪਿਊਟਰ ਸੈਂਟਰ ਵਿੱਚ ਅਗਲਾ ਬੇਸਿਕ ਕੰਪਿਊਟਰ ਅਕਾਊਂਟ ਟੈਲੀ ਕੋਰਸ ਸ਼ੁਰੂ ਹੈ। ਇਹ ਕੋਰਸ ਸਾਬਕਾ ਸੈਨਿਕਾਂ, ਵਿਧਵਾਵਾਂ ਦੇ ਬੱਚਿਆਂ ਲਈ ਬਹੁਤ ਹੀ ਰਿਆਇਤੀ ਦਰਾਂ ਤੇ 3 ਮਹੀਨੇ ਲਈ ਚਲਾਇਆ ਜਾ ਰਿਹਾ ਹੈ। ਚਾਹਵਾਨ ਬੱਚੇ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸੀਟਾਂ ਬਚ ਜਾਣ ਤੇ ਸਿਵਲੀਅਨ ਬੱਚਿਆਂ ਨੂੰ ਵੀ ਦਾਖਲਾ ਦਿੱਤਾ ਜਾਵੇਗਾ।
ਫੌਜ, ਏਅਰ ਫੋਰਸ, ਨੇਵੀ, ਬੀ.ਐਸ.ਐਫ., ਸੀ.ਆਰ.ਪੀ.ਐਫ. ਤੇ ਆਈ. ਟੀ.ਬੀ.ਪੀ. ਵਿੱਚ ਭਰਤੀ ਹੋਣ ਲਈ ਟਰੇਨਿੰਗ ਦੇਣ ਵਾਸਤੇ 12 ਅਪਰੈਲ 2010 ਤੋਂ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਦੇ ਦੌਰਾਨ ਨੌਜਵਾਨਾਂ ਨੂੰ ਫਿਜੀਕਲ ਟਰੇਨਿੰਗ ਅਤੇ ਨਾਲ ਹੀ ਲਿਖਤ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਵੇਗੀ। 17 ਤੋਂ 21 ਸਾਲ ਦੇ ਨੌਜਵਾਨ ਜਿਹਨਾਂ ਦਾ ਕੱਦ 170 ਸੈਟੀਮੀਟਰ ਅਤੇ 10ਵੀਂ ਪਾਸ ਹਨ 12ਵੀਂ ਸਾਇੰਸ ਗਰੁੱਪ 23 ਸਾਲ ਦੀ ਉਮਰ ਤੱਕ ਇਸ ਕੋਰਸ ਵਿੱਚ ਸ਼ਾਮਲ ਹੋ ਸਕਦੇ ਹਨ। ਚਾਹਵਾਨ ਬੱਚੇ ਜ਼ਿਲਾ ਸੈਨਿਕ ਭਲਾਈ ਦਫਤਰ ਫਤਹਿਗੜ• ਸਾਹਿਬ ਵਿਖੇ ਨਾਮ ਦਰਜ ਕਰਵਾ ਸਕਦੇ ਹਨ।
ਸ਼੍ਰੀ ਰਨਦੇਵ ਨੇ ਦੱਸਿਆ ਕਿ ਇਹ ਕੋਰਸ ਅਕਤੂਬਰ 2008 ਤੋਂ ਲਗਾਤਾਰ ਚੱਲ ਰਿਹਾ ਹੈ। ਹੁਣ ਤੱਕ 480 ਨੌਜਵਾਨ ਟਰੇਨਿੰਗ ਕਰ ਚੁੱਕੇ ਹਨ ਜਿਹਨਾਂ ਵਿੱਚੋਂ190 ਨੋਜਵਾਨ ਭਰਤੀ ਹੋ ਚੁੱਕੇ ਹਨ।ਇਸ ਜ਼ਿਲ•ੇ ਦੇ ਨੌਜਵਾਨਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਖਬਰ ਫੋਟੋ ਸਾਹਿਤ
ਡੌਲਫਿਨ ਕਾਲਜ ਵਿਖੇ ਰੋਜਗਾਰ ਮੇਲੇ ਲੱਗਾ
ਫਤਿਹਗੜਸਾਹਿਬ, 26 ਮਾਰਚ(ਗੁਰਪ੍ਰੀਤ ਮਹਿਕ) : ਡੌਲਫਿਨ ਪੀ ਜੀ ਕਾਲਜ ਆਫ ਲਾਇਫ ਸਾਇੰਸ ਵੱਲੋ ਇਕ ਰੌਜਗਾਰ ਮੇਲਾ ਲਗਾਇਆ ਗਿਆ, ਜਿਸ ਵਿੱਚ ਪੋਸਟ ਗਰੈਜੂਏਟ ਵਿਦਿਆਰਥੀ ਜਿਸ ਵਿੱਚ ਐਮ ਐਸ ਸੀ ਬਾਇਓਟੈਕਨਾਲਾਜੀ , ਮਾਈਕਰੋਬਾਈਲਾਜੀ, ਸਾਇਓਇਨਫੋਰਮੈਟਿਕਸ, ਫਾਰਮਾਸਿਊਟੀਕਲ ਕੈਮਿਸਟਰੀ, ਕੈਮਿਸਟਰੀ ਤੇ ਮਾਈਕੋਰਬਾਈਲ ਨੇ ਭਾਗ ਲਿਆ।
ਇਸ ਮੌਕੇ ਕਾਲਜ ਦੇਂ ਵਾਈਸ ਚੇਅਰਮੈਨ ਰਾਜੀਵ ਵਰਮਾ ਨੇ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਪੂਰੇ ਦਿਲ ਤੋਂ ਵਚਨਬੱਧ ਹਾਂ। ਪਿਛਲੇ ਸਮੇਂ ਚ 90 ਫੀਸਦੀ ਵਿਦਿਆਰਥੀ ਪਨਾਸੀਆ ਬਾਇਓਟੇਕ , ਸਿਪਲਾ, ਇੰਡ ਸਵਿਫ, ਬਾਇਓਏਜ ਨੇਸਟਲ, ਪੰਜਾਬ ਸਟੇਟ ਤੇ ਪਾਲਿਊਸ਼ਨ ਬੋਰਡ ਤੇ ਹੋਰ ਵੀ ਕਈ ਕੰਪਨੀਆਂ ਚ ਨੌਕਰੀਆਂ ਲੈ ਚੁੱਕੇ ਹਨ। ਕਾਲਜ ਪ੍ਰਿੰਸੀਪਲ ਡਾ ਪੀ ਐਸ ਭੱਟੀ ਨੇ ਕਿਹਾ ਕਿ ਡੋਲਫਿਨ ਕਾਲਜ ਦੇ ਵਿਦਿਆਰਥੀਆਂ ਦੀ ਜ਼ਿਆਦਾ ਮੰਗ ਹੈ ਕਿ ਕਿਉਂ੍ਯਕ ਇੱਥੇ ਉਦਯੋਗਪਤੀ ਪ੍ਰੋਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ।
ਇਸ ਰੋਜਗਾਰ ਮੇਲੇ ਵਿੱਚ 11 ਕੰਪਨੀਆਂ ਨੇ ਭਾਗ ਲਿਆ। ਇਸ ਮੇਲੇ ਵਿੱਚ 231 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਦਿਆਰਥੀ ਡੋਲਫਿਨ ਕਾਲਜ, ਪੰਜਾਬ ਯੂਨੀਵਰਸਿਟੀ, ਚੰਡੀਗੜ•, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਯੂ ਆਈ ਈ ਟੀ, ਚੰਡੀਗੜ•, ਐਮ ਐਮ ਮੋਦੀ ਕਾਲਜ, ਪਟਿਆਲਾ, ਮਾਤਾ ਗੁਜਰੀ ਕਾਲਜ, ਫ਼ਤਹਿਗੜ• ਸਾਹਿਬ ਅਤੇ ਆਲੇ ਦੁਆਲੇ ਦੇ ਕਾਲਜਾਂ ਨਾਲ ਸੰਬੰਧਤ ਸਨ। ਕੰਪਨੀਆਂ ਵੱਲੋ 33 ਵਿਦਿਆਰਥੀਆਂ ਦੀ ਚੌਣ ਕੀਤੀ ਗਈ।
ਕਾਲਜ ਦੇ ਨਿਰਦੇਸ਼ਕ ਡਾ ਵਿਨੋਦ ਮਿੱਤਲ ਨੇ ਕਿਹਾ ਕਿ ਪਨਾਸੀਆ ਬਾਇਓਟੈਕ ਲਾਲੜੂ , ਪ੍ਰਿਸਟੋਨ ਰਵਿਊ ਮੋਹਾਲੀ, ਹਾਸ ਬਾਇਓਟੈਕ ਮੋਹਾਲੀ, ਬਾਇਓ ਏਜ ਮੋਹਾਲੀ, ਏਸੀਕੋ ਪੰਚਕੂਲਾ, ਇੰਡ ਸਵਿਫਟ ਡੇਰਾਬਸੀ, ਆਈ ਈ ਈ ਸੀ, ਕੋਰਮਸ ਬਾਇਓਟੈਕ ਦਿੱਲੀ, ਏਡੀਆਈ ਬਾਇਓ ਸਾਲਿਉਸਨ ਮੋਹਾਲੀ ਤੇ ਆਈ ਸੀ ਆਈ ਸੀ ਆਈ ਚੰਡੀਗੜ• ਆਦਿ ਕੰਪਨੀਆਂ ਨੇ ਰੋਜਗਾਰ ਮੇਲੇ ਵਿੱਚ ਭਾਗ ਲਿਆ ਜਦੋ ਕਿ ਕੁਝ ਕੰਪਨੀਆਂ ਨੇ 31 ਮਾਰਚ ਨੂੰ ਵਿੱਤੀ ਵਰ•ਾ ਸਮਾਪਤ ਹੋਣ ਕਾਰਨ ਰੋਜਗਾਰ ਮੇਲੇ ਵਿੱਚ ਸ਼ਮੂਲੀਅਤ ਨਾ ਕੀਤੀ ਅਤੇ ਅਗਲੇ ਮਹੀਨੇ ਕਾਲਜ ਆ ਕੇ ਵਿਦਿਆਰਥੀ ਭਰਤੀ ਕਰਨ ਦੀ ਗੱਲ ਕਹੀ।
ਸਰਬਜੀਤ ਮੱਖਣ ਮਾਰਕਿਟ ਕਮੇਟੀ ਦੇ ਚੇਅਰਮੈਨ ਨਿਯੁੱਕਤ
ਫਤਿਹਗੜ• ਸਾਹਿਬ, 26 ਮਾਰਚ (ਗੁਰਪ੍ਰੀਤ ਮਹਿਕ) : ਪੰਜਾਬ ਸਰਕਾਰ ਨੇ ਸੀਨੀਅਰ ਅਕਾਲੀ ਨੇਤਾ ਸ. ਸਰਬਜੀਤ ਸਿੰਘ ਮੱਖਣ ਦੀਆਂ ਕਾਰਗੁਜ਼ਾਰੀਆਂ ਨੂੰ ਦੇਖਦੇ ਹੋਏ ਮਾਰਕਿਟ ਕਮੇਟੀ ਦਾ ਚੇਅਰਮੈਨ ਨਿਯੁੱਕਤ ਕੀਤਾ ਹੈ। ਜਿਕਰਯੌਗ ਹੈ ਕਿ ਸ: ਮੱਖਣ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੇ ਨਜਦੀਕੀ ਹਨ। ਉਹ ਪੰਚਾਇਤ ਯੂਨੀਅਨ ਨਾਲ ਵੀ ਸਰਗਰਮ ਹੋ ਕੇ ਜੁੜ ਹਨ।
ਸ. ਮੱਖਣ ਨੂੰ ਸਿਆਸੀ, ਧਾਰਮਿਕ ਅਤੇ ਹੋਰਨਾਂ ਸੰਸਥਾਵਾਂਦੇ ਮੁੱਖਿਆਂ ਵੱਲੋਂ ਵਧਾਈ ਅਤੇ ਸ਼ੁਭ-ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

ਫਤਿਹਗੜ ਸਾਹਿਬ,26 ਮਾਰਚ (ਗੁਰਪ੍ਰੀਤ ਮਹਿਕ) : ਜ਼ਿਲਾ ਟਰਾਂਸਪੋਰਟ ਵਿਭਾਗ ਵੱਲੋਂ ਨਿਧਾਰਤ ਤਾਰੀਖ ਤੇ ਸੈਂਕੜੇ ਲੋਕ ਆਪਣੇ ਮਨ ਪਸੰਦ ਨੰਬਰਾਂ ਦੀ ਬੋਲੀ ਦੇਣ ਦੇ ਲਈ ਪਹੁੰਚੇ। ਸਵੇਰੇ ਤੋਂ ਸ਼ੁਰੂ ਗਹਿਮਾ ਗਹਮੀ ਦੇ ਵਿੱਚ ਵਿਭਾਗ ਦੇ ਹੈਡਕੁਵਾਟਰ ਤੋਂ ਆਜਰਬਰ (more…)

ਮਹਿੰਗਾਈ ਤੋ ਬੇਵਸ ਤੇ ਲਾਚਾਰ ਅਰਥ ਸ਼ਾਸਤਰੀ ਹਿੰਦੁਸਤਾਨੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸ਼ਾਸਨ ਵਿਚ ਮਹਿੰਗਾਈ ਦੇ ਚੌਤਰਫਾ ਹਮਲਿਆਂ ਤੋਂ ਬੇਹਾਲ ਮੁਲਕ ਦੀ ਰਾਜਧਾਨੀ ਦੇ ਬਾਸ਼ਿਦਿਆਂ ਦੇ ਘਰ ਦੇ ਬੱਜਟ ਦਾ ਦਿੱਲੀ ਸਰਕਾਰ ਦੇ ਬੱਜਟ ਨੇ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਬੱਸ ਭਾੜੇ, ਪਾਣੀ ਤੇ ਬਿਜਲੀ ਦੀਆਂ ਦਰਾਂ ਦਾ ਕਰੰਟ ਝੱਲ ਚੁੱਕੇ ਦਿੱਲੀ ਵਾਸੀਆਂ ’ਤੇ ਕੇਂਦਰੀ ਬਜਟ ਦੀ ਗਾਜ ਡਿੱਗਣ ਤੋਂ ਬਾਅਦ ਹੁਣ ਰਹੀ ਸਹੀ ਕਸਰ ਰਾਜ ਦੇ ਬੱਜਟ ਨੇ ਪੂਰੀ ਕਰ ਦਿੱਤੀ ਹੈ।
ਵੈਸੇ ਲੋਕਾਂ ਨੂੰ ਉਮੀਦ ਸੀ ਕਿ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਸਰਕਾਰ ਕੁਝ ਯਤਨ ਜ਼ਰੂਰ ਕਰੇਗੀ, ਪਰ ਦਿੱਲੀ ਦੀ ਕਾਂਗਰਸੀ ਸ਼ੀਲਾ ਸਰਕਾਰ ਨੇ ਤਾਂ ‘ਕਮਾਲ’ ਹੀ ਕਰ ਕੇ ਰੱਖ ਦਿੱਤੀ ਜਿਸ ਨੇ ਮਹਿੰਗਾਈ ਦੇ ਸਤਾਏ ਲੋਕਾਂ ਦੇ ਜ਼ਖਮਾਂ ’ਤੇ ਕੇਂਦਰ ਸਰਕਾਰ ਦੇ ਬਜਟ ਤੋਂ ਬਣੇ ਜ਼ਖਮਾਂ ’ਤੇ ਮੁੜ ਲੂਣ ਛਿੜਕਦਿਆਂ ਸਭ ਤੋਂ ਵੱਧ ਅੱਗ ਤਾਂ ਰਸੋਈ ਵਿਚ ਹੀ ਲਗਾ ਦਿੱਤੀ ਹੈ। ਦਿੱਲੀ ਸਰਕਾਰ ਨੇ ਕਾਮਨਵੈਲਥ ਖੇਡਾਂ ਦੇ ਬਹਾਨੇ ਖਰਚ ਕੀਤੀ ਜਾ ਰਹੀ ਰਕਮ ਦੇ ਬਦਲੇ ਲਗਭਗ 1100 ਕਰੋੜ ਰੁਪਏ ਦਾ ਬੋਝ ਜਨਤਾ ’ਤੇ ਲੱਦ ਦਿੱਤਾ ਹੈ।
ਬਹਰਹਾਲ ਖੇਡਾਂ ਦੌਰਾਨ ਦਿੱਲੀ ਨੂੰ ਚਮਕਾਉਣ ਦੀ ਹਸਰਤ ਨੇ ਨਾ ਜਾਣੇ ਕਿੰਨੇ ਲੋਕਾਂ ਦੇ ਅਰਮਾਨਾਂ ’ਤੇ ਪਾਣੀ ਫੇਰ ਦਿੱਤਾ ਹੈ। ਇਸ ਸਾਲ ਅਕਤੂਬਰ ’ਚ ਹੋਣ ਵਾਲੀਆਂ ਇਹ ਕਾਮਨਵੈਲਥ ਖੇਡਾਂ ਬੇਸ਼ੱਕ ਦੇਸ਼ ਲਈ ਗੌਰਵ ਦਾ ਪ੍ਰਤੀਕ ਹੋਣ, ਪਰ ਇਉਂ ਲਗਦਾ ਹੈ ਜਿਵੇਂ ਦਿੱਲੀ ਵਾਸੀਆਂ ਲਈ ਤਾਂ ਇਹ ਸਰਾਪ ਬਣ ਕੇ ਰਹਿ ਗਈਆਂ ਹਨ। ਜਦ ਤੋਂ ਦਿੱਲੀ ਵਿਚ ਇਨਾਂ ਖੇਡਾਂ ਸੰਬੰਧੀ ਤਿਆਰੀਆਂ ਸ਼ੁਰੂ ਹੋਈਆਂ ਤਦ ਤੋਂ ਇਥੇ ਰਹਿਣ ਵਾਲੇ ਲੋਕਾਂ ’ਤੇ ਮਹਿੰਗਾਈ ਦਾ ਪਹਾੜ ਟੁੱਟ ਰਿਹਾ ਹੈ। ਰਹੀ ਸਹੀ ਕਸਰ ਦਿੱਲੀ ਸਰਕਾਰ ਦੇ ਇਸ ਬਜਟ ਨੇ ਪੂਰੀ ਕਰ ਦਿੱਤੀ ਹੈ ਜਿਸ ਨਾਲ ਪਹਿਲਾਂ ਤੋਂ ਹੀ ਮਹਿੰਗੀ ਦਿੱਲੀ ਹੋਰ ਮਹਿੰਗੀ ਹੋ ਗਈ ਹੈ। ਸਮਾਜ ਦਾ ਕੋਈ ਤਬਕਾ ਅਜਿਹਾ ਨਹੀਂ ਜਿਸ ਦੀ ਕਮਰ ਇਸ ਬਜਟ ਨਾਲ ਨਾ ਟੁੱਟੀ ਹੋਵੇ।
ਵੈਸੇ ਚੋਣਾਂ ਆਸ ਪਾਸ ਨਾ ਹੋਣ ਤਾਂ ਸਰਕਾਰ ਕਿੰਨੀ ਬੇਦਰਦ ਤੇ ਬੇਰਹਿਮ ਹੋ ਜਾਂਦੀ ਹੈ, ਇਸ ਦਾ ਸਬੂਤ ਇਸ ਬੱਜਟ ਤੋਂ ਹੀ ਮਿਲ ਜਾਂਦਾ ਹੈ ਕਿ ਚੋਣਾਂ ਨੇੜੇ ਨਾ ਹੋਣ ਕਾਰਨ ਆਮ ਆਦਮੀ ਦਾ ਦਰਦ ਨਹੀਂ ਸਮਝਿਆ ਗਿਆ। ਸਗੋਂ ਮਹਿੰਗਾਈ ਨਾਲ ਤ੍ਰਸਤ ਦਿੱਲੀ ਵਾਸੀਆਂ ਦੀ ਪਰੇਸ਼ਾਨੀ ਹੋਰ ਵਧਾ ਦਿੱਤੀ ਗਈ ਹੈ। ਬੱਜਟ ਦਾ ਅਸਰ ਕਦੇ ਵੀ ਵੱਡਿਆਂ ਲੋਕਾਂ ’ਤੇ ਨਹੀਂ ਪੈਂਦਾ। ਤਿੰਨ ਸਾਲ ਤੋਂ ਲਗਾਤਾਰ ਮਹਿੰਗਾਈ ਵਧ ਰਹੀ ਹੈ, ਪਰ ਮਜ਼ਾਲ ਹੈ ਸਰਕਾਰ ਇਸ ਨੂੰ ਰੋਕਣ ਲਈ ਕੋਈ ਕਦਮ ਉਠਾਏ, ਉਪਰੋਂ ਅਜਿਹਾ ਬੱਜਟ ਪੇਸ਼ ਕਰਕੇ ਹਕੂਮਤ ਨੇ ਜ਼ੁਰਾਇਮ ਨੂੰ ਹੱਲਾਸ਼ੇਰੀ ਦੇਣ ਦਾ ਹੀ ਕੰਮ ਕੀਤਾ ਹੈ।
ਦਿੱਲੀ ਸਰਕਾਰ ਦੇ ਨਾਅਰੇ ‘ਹਰੀ ਦਿੱਲੀ ਸਾਫ਼ ਦਿੱਲੀ’ ਦਾ ਮੂੰਹ ਚਿੜਾਉਂਦੀ ਆਵਾਮ ਅੰਦਰਲੀ ਹੂਕ ਦਾ ਇਹ ਸਿਖਰ ਹੈ : ‘ਅਜਿਹਾ ਬੱਜਟ ਦਿੱਲੀ ਨੂੰ ਗ਼ਰੀਬਾਂ ਤੋਂ ਪੂਰੀ ਤਰਾਂ ਸਾਫ਼ ਹੀ ਕਰ ਦੇਵੇਗਾ ਤੇ ਰਹਿ ਜਾਣਗੇ ਅਮੀਰ ਲੋਕ। ਫੇਰ ਹਰ ਪਾਸੇ ਦਿੱਲੀ ਸੁੰਦਰ ਹੀ ਸੁੰਦਰ ਵਿਖਾਈ ਦੇਵੇਗੀ।’
ਇਹੋ ਵਜਾ ਹੈ ਕਿ ਦੇਹਲਵੀਆਂ ਨੂੰ ਇਸ ਗੱਲ ਦਾ ਡਾਹਢਾ ਰੰਜ ਤੇ ਮਲਾਲ ਹੈ ਕਿ ਹੁਣ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਦੀਆਂ ਅਪ੍ਰੈਲ 2012 ਤੇ 2013 ਵਿਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤਦ ਤਕ ਕੋਈ ਚੋਣ ਨਾ ਹੋਣ ਕਾਰਨ ਸਰਕਾਰ ਨੂੰ ਜਨਤਾ ਦੀ ਕਿਸੇ ਨਾਰਾਜ਼ਗੀ ਦੀ ਕੋਈ ਪ੍ਰਵਾਹ ਹੀ ਨਹੀਂ ਰਹੀ। ਇਸੇ ਕਾਰਨ ਦਰਿਆ ਦਿਲ ਦਿਖਾਈ ਦੇਣ ਵਾਲੀ ਸਰਕਾਰ ਕਠੋਰ ਹੋ ਗਈ ਹੈ। ਲੱਚਰਤਾ ਦਾ ਆਲਮ ਇਹ ਹੈ ਕਿ ਸਰਕਾਰ ਨੇ ਸ਼ਰਾਬ ਦੀਆਂ ਕੀਮਤਾਂ ਵਧਾਉਣ ਦੀ ਬਜਾਏ ਉਨਾਂ ਚੀਜ਼ਾਂ ਦੇ ਭਾਅ ਵਧਾਏ ਹਨ ਜਿਨਾਂ ਦੀ ਮਾਰ ਸਿੱਧੀ ਆਮ ਲੋਕਾਂ ’ਤੇ ਪਵੇਗੀ। ਰਸੋਈ ਗੈਸ ਤਾਂ ਕੀ, ਚਾਹ ਤੇ ਕੌਫੀ ਨੂੰ ਵੀ ਮਹਿੰਗਾ ਕਰਨੋ ਨਹੀਂ ਬਖਸ਼ਿਆ ਗਿਆ।
ਫ਼ਿਲਹਾਲ ਚੋਣਾਂ ਦੀ ਕਿਸੇ ਚਿੰਤਾ ਤੋਂ ਮੁਕਤ ਸਰਕਾਰ ਨੇ ਆਪਣੇ ਬੱਜਟ ਵਿਚ ‘ਰਾਹਤ’ ਦੀ ਬਜਾਇ ‘ਵਿਕਾਸ ਪੈਕੇਜ’ ਵਾਲਾ ਬੱਜਟ ਦਿੱਤਾ ਹੈ ਜਦਕਿ ਪਿਛਲੇ ਸਾਲ ਬੱਜਟ ਵਿਚ ਮਹਿੰਗਾਈ ਦਾ ਅਸਰ ਵੋਟਰਾਂ ’ਤੇ ਨਾ ਪਵੇ, ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਸੀ। ਹਾਲਾਂਕਿ ਦਿੱਲੀ ਵਿਧਾਨ ਸਭਾ ਵਿਚ ਆਪੋਜੀਸ਼ਨ ਨੇਤਾ ਪ੍ਰੋ. ਵਿਜੇ ਕੁਮਾਰ ਮਲਹੋਤਰਾ ਦਾ ਕਹਿਣਾ ਹੈ ਕਿ ਸਰਕਾਰ ਨੇ ਆਪਣੇ ਨਾਗਰਿਕਾਂ ਦੇ ਵਿਸ਼ਵਾਸ ਨੂੰ ਧੋਖਾ ਦਿੱਤਾ ਹੈ। ਇਸ ਮਕਸਦ ਲਈ ਅੰਦੋਲਨ ਸ਼ੁਰੂ ਕਰਨ ਤੇ ਅਸੈਂਬਲੀ ਦਾ ਘੇਰਾਉ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਪਰ ਦਿਲਚਸਪ ਇਹ ਹੈ ਕਿ ਜਿਸ ਵੇਲੇ ਸਦਨ ਵਿਚ ਵਿੱਤ ਮੰਤਰੀ ਡਾ. ਅਸ਼ੋਕ ਵਾਲੀਆ ਇਹ ਬੱਜਟ ਪੇਸ਼ ਕਰ ਰਹੇ ਸਨ, ਆਪੋਜ਼ੀਸ਼ਨ ਦੀਆਂ ਕੁਰਸੀਆਂ ’ਤੇ ਸੁਸ਼ੋਭਿਤ ਪਾਰਟੀ ਦੇ ਕਈ ਨੇਤਾ ਨੀਂਦ ਦੀਆਂ ਝਪਕੀਆਂ ਲੈਂਦੇ ਕੈਮਰਿਆਂ ਵਿਚ ਕੈਦ ਹੋ ਗਏ ਜਿਸਦੇ ਤਹਿਤ ਸਰਕਾਰ ਨੂੰ ਸਦਨ ਅੰਦਰ ਹੀ ਘੇਰਨ ਦਾ ਮੌਕਾ ਖੁੰਜ ਗਿਆ।
ਆਪੋਜੀਸ਼ਨ ਨੂੰ ਟਿੱਚ ਜਾਣਦਿਆਂ ਮੁੱਖ ਮੰਤਰੀ ਦਾ ਤਰਕ ਹੈ ਕਿ ਕਾਮਨਵੈਲਥ ਖੇਡਾਂ ਲਈ ਸਾਨੂੰ ਕੇਂਦਰ ਸਰਕਾਰ ਤੋਂ ਜਿੰਨੀ ਧਨ ਰਾਸ਼ੀ ਕੀ ਲੋੜ ਸੀ, ਉਹ ਨਾ ਮਿਲਣ ਕਾਰਨ ਸਬਸਿਡੀ ਖਤਮ ਕਰਕੇ ਵੈਟ ਦਰਾਂ ਵਿਚ ਇਜ਼ਾਫਾ ਕੀਤਾ ਗਿਆ ਹੈ। ਜਦਕਿ ਖ਼ਜਾਨਾ ਮੰਤਰੀ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ’ਚ ਕਾਮਨਵੈਲਥ ਖੇਡਾਂ ਨਾਲ ਜੁੜੇ ਪ੍ਰੋਜੈਕਟਾਂ ਤੇ ਸਕੀਮਾਂ ’ਤੇ ਖਰਚ ਵਧਿਆ ਹੈ। ਮੰਦੀ ਦੇ ਕਾਰਨ ਟੈਕਸ ਦੇ ਜ਼ਰੀਏ ਵਿਆਪਕ ਰਾਜਸਵ ਨਾ ਜੁਟਾ ਸਕਣ ਕਾਰਨ ਜ਼ਰੂਰੀ ਹੋ ਗਿਆ ਸੀ ਕਿ ਐਡੀਸ਼ਨਲ ਰਾਜਸਵ ਦੇ ਉਪਾਆਂ ’ਤੇ ਨਜ਼ਰ ਜਾਂਦੀ।
ਇਥੋਂ ਦੇ ਬਾਸ਼ਿਦਿਆਂ ’ਚ ਇਸ ਗੱਲ ਦਾ ਰੋਸ ਫੈਲਦਾ ਜਾ ਰਿਹਾ ਹੈ ਕਿ ਉਨਾਂ ਵੱਲੋਂ ਲਗਾਤਾਰ ਤਿੰਨ ਵਾਰੀ ਦਿੱਲੀ ਦੇ ਸਥਾਨਕ ਤਖ਼ਤ ’ਤੇ ਬਿਠਾਉਣ ਕਾਰਨ ਸ਼ੀਲਾ ਦੀਕਸ਼ਿਤ ਤਾਨਾਸ਼ਾਹ ਹੋ ਗਈ ਹੈ। ਮਹਿਜ਼ ਤਿੰਨ ਸਾਲ ਪਹਿਲਾਂ ਦਿੱਲੀ ਦੇ ਕੋਲ 11000 ਕਰੋੜ ਰੁਪਏ ਦਾ ਫੰਡ ਸੀ, ਪਰ ਅਜ ਮਸਾਂ 200 ਕਰੋੜ ਰੁਪਏ ਹੀ ਬਚੇ ਹਨ। ਐਤਕੀਂ ਰਾਜਕੋਸ਼ ਘਾਟਾ ਤਿੰਨ ਹਜਾਰ ਕਰੋੜ ਤੋਂ ਵੀ ਜ਼ਿਆਦਾ ਹੋ ਗਿਆ ਹੈ ਜਦਕਿ 27 ਹਜ਼ਾਰ ਕਰੋੜ ਰੁਪਏ ਤਾਂ ਕਰਜ਼ ਦੀ ਹੀ ਚਰਚਾ ਗਰਮ ਹੈ।
ਖ਼ੈਰ ! ਇੰਨੇ ¦ਮੇ ਸਮੇਂ ਤੋਂ ਵਕਤ ਕਾਂਗਰਸ ਦਾ ਸਾਥ ਦੇ ਰਿਹਾ ਹੋਣ ਕਾਰਨ, ਸ਼ੀਲਾ ਸਰਕਾਰ ਦੀਆਂ ਹਾਲ ਦੀ ਘੜੀ ‘ਪੌ ਬਾਰਾਂ’ ਹਨ। ਸਰਕਾਰ ਦੇ ਕੋਲ ਕਾਮਨਵੈਲਥ ਖੇਡਾਂ ਦੀ ਢਾਲ ਹੈ, ਪਰ ਬੇਲਗਾਮ ਮਹਿੰਗਾਈ ਕੇਵਲ ਚੋਣ ਦੰਗਲ ਵਿਚ ਹੀ ਉਲਟ ਫੇਰ ਨਹੀਂ ਕਰਦੀ, ਜਦ ਇਹ ਕਿਸੇ ਨੂੰ ਨਿਗਲਣ ’ਤੇ ਆਉਂਦੀ ਹੈ ਤਾਂ ਫਿਰ ਹੁਕਮਰਾਨਾਂ ਨੂੰ ਵੀ ਨਹੀ ਬਖ਼ਸ਼ਦੀ। ਇਹ ਇਕ ਕੌੜਾ ਸੱਚ ਹੈ, ਜਿਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਤਾਂ ਕੀ, ਆਮ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਖ਼ਿਆਲ ਰੱਖਣ ਦੀ ਲੋੜ ਹੈ। ਵਰਨਾ ਦਿੱਲੀ ਵੀ ਸਥਾਨਕ ਹਕੂਮਤ ਦੇ ਲਗਾਤਾਰ ਡੇਢ ਦਹਾਕਾ ਰਾਜ ਕਰਨ ਦੀ ਕਾਰਗੁਜ਼ਾਰੀ ਦੇ ‘ਲਘੁੱਤਮ-ਮਹੱਤਮ’ ਲਈ ਸਮਾਂ ਜ਼ਿਆਦਾ ਦੂਰ ਨਹੀਂ।
ਗੜਸ਼ੰਕਰ, 26 ਮਾਰਚ (ਰਮਨਦੀਪ ਸਿੰਘ ਅਰੋੜਾ)- ਇੰਡੋ ਕੈਨੇਡੀਅਨ ਪਾਰਲੀਮੈਟ ਗਰੁਪ ਜਿਸਨੇ ਸਿਖ ਕੌਮ ਦੇ ਕਾਤਿਲ ਕਮਲ ਨਾਥ ਨੂੰ ਡਿਨਰ ਦੇਣ ਦਾ ਪ੍ਰਬੰਧ ਕੀਤਾ ਸੀ, ਉਸ ਜਥੇਬੰਦੀ ਦੇ ਕੋ ਚੇਅਰਮੈਨ ਰਾਬਰਟ ਐਲੀਫੋਟ ਨੇ ਸਿਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਡਿਨਰ ਦਾ ਬਾਈਕਾਟ ਕਰਕੇ ਸਿਖਾਂ ਵਲੋ ਕਮਲ ਨਾਥ ਦੇ ਵਿਰੁਧ ਕੀਤੀ ਗਈ ਵਿਸਾਲ ਰੈਲੀ ਵਿਚ ਸਮੂਲੀਅਤ ਕਰਕੇ ਕੇਵਲ ਮਨੁਖਤਾ ਪਖੀ ਸਲਾਘਾਯੋਗ ਉਦਮ ਹੀ ਨਹੀਂ ਕੀਤਾ (more…)

ਫ਼ਤਹਿਗੜ ਸਾਹਿਬ, 26 ਮਾਰਚ (ਗੁਰਪ੍ਰੀਤ ਮਹਿਕ) : ਅੱਜ ਜਿਲਾ ਫਤਿਹਗੜ• ਸਾਹਿਬ ਦੇ ਜੋਤੀ ਸਰੂਪ ਚੌਂਕ ਉਪਰ ਜਿਲਾ ਟ੍ਰੈਫਿਕ ਇੰਨਚਾਰਜ ਵੱਲੋਂ ਆਪਣੀ ਟੀਮ ਸਮੇਤ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲਿਆ ਦੇ ਚਲਾਨ ਕੱਟੇ ਗਏ। ਇਸ ਮੌਕੇ ਉਹਨਾਂ ਕਿਸੇ (more…)

ਮੌਤ ਸਾਹਮਣੇ ਨਜ਼ਰ ਆਉਂਦੀ ਦੇਖ ਕੇ ਵੀ ਲੋਕ ਡਰਦੇ ਕਿਉਂ ਨਹੀਂ? ਮਾਮਲਾ ਫਾਟਕਾਂ ਵਿੱਚ ਫਸੀ ਕਾਰ, ਟੈਂਪੂ ਤੇ ਮੋਟਰ ਸਾਈਕਲਾਂ ਦਾ ਸਵਾਗਤ
ਜਗਰਾਉਂ, 26 ਮਾਰਚ (ਸੁਖਦੇਵ ਗਰਗ) : ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਇਨਸਾਨ ਮੌਤ ਨੂੰ ਸਾਹਮਣੇ ਦੇਖ ਕੇ ਘਬਰਾ ਤੇ ਡਰ ਜਾਂਦਾ ਹੈ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ (more…)
««ਅਗਲਾ ਪੰਨਾ ---->>>> »
|
|
|
|