Punjab News

March 30, 2010

ਖ਼ਤਰਿਆਂ ਤੇ ਚੁਣੌਤੀਆਂ ਦੇ ਬਾਵਜੂਦ ਸੰਭਾਵਨਾ ਭਰਿਆ ਹੈ ਪੰਜਾਬੀ ਭਾਸ਼ਾ ਦਾ ਭਵਿੱਖ – ਬਲਜੀਤ ਬੱਲੀ

Punjabi_Bhasha

ਪਿਛਲੇ ਮਹੀਨੇ ਕੈਨੇਡਾ ਵਿਚ ਹੋਈਆਂ ਸਰਦ ਰੁੱਤ ਓਲੰਪਿਕ ਖੇਡਾਂ ਸਬੰਧੀ ਦੋ ਖ਼ਬਰਾਂ ਦੇਸੀ-ਵਿਦੇਸ਼ੀ ਮੀਡੀਏ ਵਿਚ ਚਰਚਾ ਦਾ ਵਿਸ਼ਾ ਬਣੀਆਂ। ਇਨ੍ਹਾਂ ਵਿਚੋਂ ਉਥੇ ਸ਼ਿਵਾ ਕੇਸ਼ਨਵ ਦੀ ਅਗਵਾਈ ਹੇਠ ਗਈ ਭਾਰਤੀ ਟੀਮ ਨਾਲ ਸਬੰਧਤ ਖ਼ਬਰ ਅਫ਼ਸੋਸਨਾਕ ਸੀ। ਮੀਡੀਏ ਦੀਆਂ ਸੁਰਖੀਆਂ ਬਣੀਆਂ ਕਿ ਇਸ ਭਾਰਤੀ ਟੀਮ ਕੋਲ ਢੁਕਵੀਆਂ ਵਰਦੀਆਂ ਨਹੀਂ ਸਨ। ਸਿੱਟੇ ਵਜੋਂ ਉਥੋਂ ਦੇ ਇਕ ਰੇਡੀਓ ਬ੍ਰੋਡਕਾਸਟਰ ਨੇ ਉਨ੍ਹਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਲਈ ਇਕ ਡਿਨਰ ਪਾਰਟੀ ਕੀਤੀ। ਉਥੋਂ ਦੇ ਇਕ ਖੇਡ ਪ੍ਰਮੋਟਰ ਨੇ ਭਾਰਤੀ ਟੀਮ ਨੂੰ ਵਰਦੀਆਂ ਅਤੇ ਕੁਝ ਹੋਰ ਸਾਜ਼ੋ-ਸਮਾਨ ਸਪਾਂਸਰ ਕਰਨ ਦੀ ਪੇਸ਼ਕਸ਼ ਵੀ ਕੀਤੀ। ਬੇਸ਼ੱਕ ਸਬੰਧਤ ਖੇਡ ਫੈਡਰੇਸ਼ਨ ਦੇ ਮੁਖੀ ਨੇ ਇਸ ਮਾਮਲੇ ’ਚ ਆਪਣੀ ਸਫ਼ਾਈ ਵੀ ਦਿੱਤੀ ਪਰ ਹਕੀਕਤ ਵਿਚ ਸਾਡੇ ਮੁਲਕ ਦੇ ਮਾਣ-ਸਨਮਾਨ ਨੂੰ ਵਿਸ਼ਵ ਪੱਧਰੀ ਹਾਨੀ ਹੋਈ। ਇਸ ਘਟਨਾਕ੍ਰਮ ਨੇ ਸਾਡੀਆਂ ਖੇਡ ਫੈਡਰੇਸ਼ਨਾਂ ਤੇ ਸੰਸਥਾਵਾਂ ’ਤੇ ਜੱਫਾ ਮਾਰੀ ਬੈਠੇ ਖ਼ੁਦਗਰਜ਼ ਸਿਆਸਤਦਾਨਾਂ, ਅਫ਼ਸਰਸ਼ਾਹਾਂ ਅਤੇ ਹੋਰਨਾਂ ਗ਼ੈਰ ਖਿਡਾਰੀ ਲੋਕਾਂ ਦੇ ਨਾਕਸ ਪ੍ਰਬੰਧ ਨੂੰ ਇਕ ਵਾਰ ਫੇਰ ਉਜਾਗਰ ਕੀਤਾ। ਦੂਜੇ ਪਾਸੇ, ਵੈਨਕੂਵਰ ਅਤੇ ਨੇੜਲੇ ਪਹਾੜੀ ਸਥਾਨ ਵਿਸਲਰ ਵਿਖੇ ਹੋਈਆਂ ਇਨ੍ਹਾਂ ਹੀ ਸਰਦ ਰੁੱਤ ਓਲੰਪਿਕ ਖੇਡਾਂ ਸਬੰਧੀ ਇਕ ਅਜਿਹੀ ਵੀ ਖੁਸ਼ਖ਼ਬਰੀ ਹੈ ਜਿਸ ’ਤੇ ਹਰ ਇਕ ਪੰਜਾਬੀ ਫ਼ਖ਼ਰ ਕਰ ਸਕਦਾ ਹੈ। ਪਹਿਲੀ ਵਾਰ ਇਹਨਾਂ ਖੇਡਾਂ ਦੇ ਇਤਿਹਾਸ ਵਿਚ ਆਈਸ-ਹਾਕੀ ਦੀ ਰਿਪੋਰਟਿੰਗ ਅਤੇ ਕਮੈਂਟਰੀ ਇਕ ਬਹੁ-ਭਾਸ਼ੀ ਕੈਨੇਡੀਅਨ ਟੀ.ਵੀ. ਚੈਨਲ ਨੇ ਪੰਜਾਬੀ ਵਿਚ ਨਸ਼ਰ ਕੀਤੀ। ਕੈਨੇਡਾ ਦੇ ਨਾਮਵਰ ‘ਓਮਨੀ’ ਟੀ.ਵੀ. ਚੈਨਲ ਵਲੋਂ ਉਚੇਚੇ ਤੌਰ ’ਤੇ ਇਕ ਤਿੰਨ ਮੈਂਬਰੀ ਟੀਮ ਬਣਾ ਕੇ 28 ਫਰਵਰੀ ਤੱਕ ਚੱਲੇ ਮਰਦਾਂ ਅਤੇ ਔਰਤਾਂ ਦੇ ਆਈਸ-ਹਾਕੀ ਮੁਕਾਬਲਿਆਂ ਦੀ ਰੋਜ਼ਾਨਾ ਪੰਜਾਬੀ ਵਿਚ ਲਗਾਤਾਰ ਕਮੈਂਟਰੀ ਕੀਤੀ। ਇਸ ਟੀਮ ਵਿਚ ‘ਓਮਨੀ’ ਟੀ.ਵੀ. ਦੇ ਖੇਡ ਵਿੰਗ ਦੇ ਇੰਚਾਰਜ ਜੈਟ ਬਾਸੀ (ਜਤਿੰਦਰ ਬਾਸੀ), ਜਸਦੀਪ ਵਾਹਲਾ ਅਤੇ ਭੁਪਿੰਦਰ ਹੁੰਦਲ ਸ਼ਾਮਲ ਸਨ। ਇਸ ਪੰਜਾਬੀ ਕਮੈਂਟਰੀ ਦੀ ਚਰਚਾ ਕੈਨੇਡੀਅਨ ਮੀਡੀਏ ਵਿਚ ਖ਼ੂਬ ਹੋਈ। ਦਿਲਚਸਪ ਗੱਲ ਇਹ ਹੈ ਕਿ ਕਮੈਂਟਰੀ ਕਰਨ ਵਾਲੇ ਮੁੱਖ ਰਿਪੋਰਟਰ 32 ਸਾਲਾ ਜੈਟ ਬਾਸੀ ਕੈਨੇਡਾ ਦੇ ਹੀ ਐਡਮਿੰਟਨ ਦੇ ਜੰਮਪਲ ਹਨ। ਇਥੋਂ ਤੱਕ ਕਿ ਇਸ ਕਮੈਂਟਰੀ ਨੂੰ ਚੈਨਲ ਵਲੋਂ ਆਪਣੀ ਵੈਬਸਾਈਟ ਮਨਬਿਚ.ਚੳ ’ਤੇ ਵੀ ਪਾਇਆ ਗਿਆ। ‘ਓਮਨੀ’ ਟੀ.ਵੀ. ਦੇ ਇਸ ਯਤਨ ਨੇ ਕੈਨੇਡਾ ਅਤੇ ਖ਼ਾਸ ਕਰਕੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪੰਜਾਬੀ ਜ਼ੁਬਾਨ ਨੂੰ ਇਕ ਹੋਰ ਹੁਲਾਰਾ ਦਿੱਤਾ ਹੈ। ਚੇਤੇ ਰਹੇ ਕਿ ਪਹਿਲਾਂ ਹੀ ਇਸ ਸੂਬੇ ਵਿਚ ਪੰਜਾਬੀ ਨੂੰ ਦੂਜੇ ਦਰਜੇ ਵਾਲੀਆਂ ਭਾਸ਼ਾਵਾਂ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ। ਇਹ ਮੌਕਾ ਮੇਲ ਹੀ ਸਮਝੋ ਕਿ ਪਿਛਲੇ ਮਹੀਨੇ ਹੀ ਹਰਿਆਣਾ ਦੀ ਹੁੱਡਾ ਸਰਕਾਰ ਵਲੋਂ ਰਾਜ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਆਪਣੇ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਢੁਕਵਾਂ ਥਾਂ ਦੇਣ ਲਈ ਕੁਝ ਹੋਰ ਵੀ ਅਹਿਮ ਐਲਾਨ ਕੀਤੇ ਗਏ ਹਨ ਜਿਨ੍ਹਾਂ ਵਿਚ ਰਾਜ ਵਿਧਾਨ ਸਭਾ ਵਿਚ ਪੰਜਾਬੀ ਦੀ ਵਰਤੋਂ ਦੀ ਖੁਲ੍ਹ ਅਤੇ ਇਸਦੀ ਰਿਕਾਰਡਿੰਗ ਵੀ ਪੰਜਾਬੀ ਵਿਚ ਕੀਤੇ ਜਾਣ ਦਾ ਐਲਾਨ ਬਹੁਤ ਅਹਿਮ ਹੈ। ਭਾਵੇਂ ਇਹ ਸਵਾਲ ਤਾਂ ਅਜੇ ਵੀ ਖੜ੍ਹਾ ਹੈ ਕਿ ਹੁੱਡਾ ਸਰਕਾਰ ਦੇ ਇਹ ਫ਼ੈਸਲੇ ਅਮਲੀ ਰੂਪ ਵਿਚ ਕਿੰਨੇ ਕੁ ਲਾਗੂ ਹੋਣਗੇ ਅਤੇ ਕੀ ਸਹੀ ਅਰਥਾਂ ਵਿਚ ਹਰਿਆਣੇ ਵਿਚ ਪੰਜਾਬੀ ਦੂਜੀ ਭਾਸ਼ਾ ਦਾ ਦਰਜਾ ਹਾਸਲ ਕਰ ਸਕੇਗੀ ਪਰ ਪੰਜਾਬੀ ਜਗਤ ਲਈ ਇਹ ਫ਼ੈਸਲੇ ਤੇ ਘਟਨਾਵਾਂ ਆਸ਼ਾਵਾਦੀ ਸੰਕੇਤ ਜ਼ਰੂਰ ਹਨ।
ਵਿਸ਼ਵ ਪੰਜਾਬੀ ਕੇਂਦਰ ਪਟਿਆਲਾ ਵਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕਰਵਾਈ ਗਈ ਅੰਤਰ ਰਾਸ਼ਟਰੀ ਕਾਨਫਰੰਸ ਮੌਕੇ ਪਾਕਿਸਤਾਨ ਅਕੈਡਮੀ ਆਫ਼ ਲੈਟਰਜ਼ ਦੇ ਮੁਖੀ ਤੇ ਨਾਮਵਰ ਲੇਖਕ ਫ਼ਖ਼ਰ ਜ਼ਮਾਨ ਵਲੋਂ ਪੰਜਾਬੀ ਭਾਸ਼ਾ ਖ਼ਤਮ ਹੋਣ ਦੇ ਖ਼ਦਸ਼ਿਆਂ ਨੂੰ ਨਕਾਰਨ ਦੀ ਵੀ ਤਾਈਦ ਕਰਨੀ ਬਣਦੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਯੂਨੈਸਕੋ ਦੀ ਇਕ ਰਿਪੋਰਟ ਦਾ ਹਵਾਲਾ ਦੁਨੀਆ ਭਰ ’ਚ ਦਿੱਤਾ ਜਾ ਰਿਹਾ ਹੈ ਜਿਸ ਵਿਚ ਇਹ ਲਿਖਿਆ ਸੀ ਕਿ ਅਗਲੇ 50 ਸਾਲਾਂ ਦੌਰਾਨ ਪੰਜਾਬੀ ਭਾਸ਼ਾ ਖ਼ਤਮ ਹੋ ਜਾਏਗੀ।
                         ਵੱਧ ਖ਼ਤਰਾ ਕਿਸ ਤੋਂ ?      
ਖ਼ਤਰਾ ਤਾਂ ਜ਼ਰੂਰ ਹੈ ਪਰ ਫਿਰ ਵੀ ਬਿਲਕੁਲ ਨਿਰਾਸ਼ਾਵਾਦੀ ਹੋਣ ਦੀ ਲੋੜ ਨਹੀਂ। ਕੁਝ ਪੱਖਾਂ ਨੂੰ ਗਹੁ ਨਾਲ ਵਾਚਣ ਅਤੇ ਧਿਆਨ ਵਿਚ ਰੱਖਣ ਅਤੇ ਅਮਲੀ ਪਹੁੰਚ ਅਪਨਾਉਣੀ ਜ਼ਰੂਰੀ ਹੈ। ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੋਈ ਵੀ ਭਾਸ਼ਾ ਹਮੇਸ਼ਾ ਇਕੋ ਜਿਹੇ ਰੂਪ ਵਿਚ ਨਹੀਂ ਰਹਿ ਸਕਦੀ। ਭਾਸ਼ਾ ਕਿਸੇ ਵੀ ਜਗਾ ਦੇ ਆਰਥਕ, ਸਮਾਜਕ ਅਤੇ ਸੱਭਿਆਚਾਰਕ ਢਾਂਚੇ ਦਾ ਇੱਕ ਅਨਿੱਖੜਵਾਂ ਹਿੱਸਾ ਬਣ ਕੇ ਚਲਦੀ ਹੈ।ਲੋਕਾਂ ਦੇ ਰਹਿਣ ਸਹਿਣ, ਬੋਲ ਚਾਲ ਖਾਣ-ਪਹਿਨਣ ਅਤੇ ਕਦਰਾਂ ਕੀਮਤਾ ਨੂੰ ਆਰਥਕ ਰਿਸ਼ਤੇ ਸਭ ਤੋਂ ਵੱਧ ਪਰਭਾਵਤ ਕਰਦੇ ਹਨ ।ਬੁਨਿਆਦ ਕਾਇਮ ਰੱਖਦਿਆਂ ਵੀ ਜੇਕਰ ਕੋਈ ਭਾਸ਼ਾ ਬਦਲਦੇ ਸਮੇਂ ਦੀ ਹਾਣੀ ਨਾ ਬਣ ਸਕੇ ਤਾਂ ਇਸ ਦੀ ਵਰਤੋਂ ਦਾ ਘੇਰਾ ਸੁੰਗੜਨਾ  ਸੁਭਾਵਕ ਹੀ ਹੁੰਦਾ ਹੈ।ਪੰਜਾਬੀ  ਬੋਲੀ ਨੂੰ ਦੀ ਰਵਾਨਗੀ ਬਣਾਈ ਰੱਖਣ ਲਈ ਇਸ ਪੱਖੋਂ ਇਸ ਦਰ ਮੋਕਲੇ ਕਰਨ ਜ਼ਰੂਰੀ ਹਨ ਕਿ ਇਹ ਨਵੀਂ ਪੀੜ੍ਹੀ ਦੇ ਨਾਲ ਵੀ ਚੱਲ ਸਕੇ।ਇਸ ਮੰਤਵ ਲਈ ਉਨ੍ਹਾ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਨੂੰ ਪੰਜਾਬੀ ਵਿਚ ਸ਼ਾਮਲ ਕਰਨਾ ਪਵੇਗਾ ਜੋ ਕਿ  ਸੰਸਾਰ ਗਿਆਨ ਦਾ ਸੋਮਾ ਹਨ ਅਤੇ ਜਿਨ੍ਹਾਂ ਦੀ ਗਲੋਬਲ ਵਰਤੋਂ ਅਤੇ ਮਾਨਤਾ ਹੈ।ਇੰਨਾ ਵਿੱਚੋਂ ਅੰਗਰੇਜ਼ੀ ਸਭ ਤੋਂ ਵੱਡੀ ਹੈ।ਅੰਗਰੇਜ਼ੀ ਭਾਸ਼ਾ ਦੇ ਸੰਸਾਰ ਭਰ ਤੇ ਛਾਏ ਰਹਿਣ ਅਤੇ ਆਲਮੀ ਪੱਧਰ ਦੀ ਸੰਪਰਕ ਭਾਸ਼ਾ ਬਣਨ ਪਿੱਛੇ ਬੇਸ਼ੱਕ ਬਰਤਾਨਵੀ ਸਾਮਰਾਜ ਦਾ ਫੈਲਾਅ ਸੀ ਪਰ ਇਸ ਦਾ ਇੱਕ ਹੋਰ ਪੱਖ ਵੀ ਮਹੱਤਵਪੂਰਨ ਹੈ ਕਿ ਗੋਰਿਆਂ ਨੇ ਅੰਗਰੇਜ਼ੀ ਦੇ ਖਿੜਕੀਆਂ ਦਰਵਾਜ਼ੇ  ਖੁੱਲ੍ਹੇ ਰੱਖੇ।।ਅਗਰੇਜ਼ਾਂ ਨੇ ਪੁਰਾਤਨ ਸਮੇਂ ਤੋਂ ਹੀ ਆਪਣੇ ਸੰਪਰਕ ਵਿਚ ਆਉਣ ਵਾਲੀਆਂ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਗਿਆਨ ਨੂੰ ਲੋੜ ਮੁਤਾਬਿਕ ਅੰਗਰੇਜ਼ੀ ਸ਼ਬਦਕੋਸ਼ ਦਾ ਹਿੱਸਾ ਬਨਾਉਣ ਦੀ ਵਿਧੀ ਅਪਣਾਈ। ਰੋਮਨ ,ਯੂਨਾਨੀ, ਲਾਤੀਨੀ, ਫਰਾਂਸੀਸੀ,ਚੀਨੀ , ਉਰਦੂ, ਫ਼ਾਰਸੀ ਤੇ ਭਾਰਤੀ ਭਾਸ਼ਾਵਾਂ ਦੇ ਪਰਚਲਤ ਸ਼ਬਦ ਅੰਗਰੇਜ਼ੀ ਵਿਚ ਸ਼ਾਮਲ ਕੀਤੇ ਜਾਂਦੇ ਰਹੇ। ਇਥੋਂ ਤੱਕ ਕਿ ਵੱਖ ਵੱਖ ਖ਼ਿੱਤਿਆਂ ਅਤੇ ਮੁਲਕਾਂ ਦੀਆਂ ਖੇਤਰੀ ਭਾਸ਼ਾਵਾਂ , ਜਿਨ੍ਹਾਂ ਵਿਚ ਪੰਜਾਬੀ ਵੀ ਸ਼ਾਮਲ ਹੈ, ਦੀ ਸ਼ਬਦਾਵਲੀ ਨੂੰ ਅੰਗਰੇਜ਼ੀ  ਦਾ ਅੰਗ ਬਣਾਇਆ। ਹੁਣ ਵੀ ਹਰ ਸਾਲ ਦੁਨੀਆ ਭਰ ਦੀਆਂ ਭਾਸ਼ਾਵਾਂ ਵਿਚੋਂ ਸੇਂਕੜੇ ਸ਼ਬਦ ਆਕਸਫੋਰਡ ਡਿਕਸ਼ਨਰੀ ਵਿਚ ਸ਼ਾਮਲ ਕਰਕੇ ਇਨ੍ਹਾ ਨੂੰ ਮਾਨਤਾ ਦਿੱਤੀ ਜਾਂਦੀ ਹੈ।
ਬੇਸ਼ੱਕ ਸਾਡੀ ਬੋਲੀ ਵਿਚ ਵੀ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਬਹੁਤ ਹੋ ਰਹੀ ਹੈ ਅਤੇ ਰਵਾਇਤੀ ਸ਼ਬਦਾਵਲੀ ਅਲੋਪ ਹੋ ਰਹੀ ਹੈ ਪਰ ਜੇਕਰ ਚੇਤਨ ਪੱਧਰ ਤੇ ਗਿਆਨ ਭੰਡਾਰ ਵਿਚ ਵਾਧਾ ਕਰਨ ਅਤੇ ਭਾਸ਼ਾ ਨੂੰ ਸਮੇਂ ਦੀ ਹਾਣੀ ਬਨਾਉਣ ਦੇ ਮਕਸਦ ਨਾਲ ਬੱਝਵੇਂ ਤੇ ਵਿਓਤਬੱਧ ਯਤਨ ਇਸ ਦਿਸ਼ਾ ਵਿਚ ਕੀਤੇ ਜਾਣ ਤਾਂ ਇਸਦਾ ਨਤੀਜਾ ਹੋਰ ਹੋਵੇਗਾ।ਹੁਣ ਤਾਂ ਅਜਿਹੇ ਥਾਂ ਵੀ ਗੂੜ੍ਹ ਹਿੰਦੀ,ਸੰਸਕ੍ਰਿਤ ਜਾਂ ਅੰਗਰੇਜ਼ੀ ਦੇ ਸ਼ਬਦ ਵਰਤੇ ਜਾਣ ਲੱਗੇ ਹਨ ਜਿਨ੍ਹਾਂ  ਦੇ ਬਦਲ ਵਿਚ ਪੰਜਾਬੀ ਦੇ ਢੁੱਕਵੇਂ ਤੇ ਫੱਬਵੇ ਸ਼ਬਦ ਵੀ ਮੌਜੂਦ  ਹਨ। ਮੈਂ ਵੀ ਉਨ੍ਹਾ ਪੰਜਾਬੀ ਚਿੰਤਕਾਂ ਨਾਲ ਸਹਿਮਤ ਹਾਂ ਜੋ ਇਹ ਕਹਿੰਦੇ ਨੇ ਕਿ ਪੰਜਾਬੀ ਨੂੰ  ਅੰਗਰੇਜ਼ੀ ਨਾਲੋਂ  ਵਧੇਰੇ ਖ਼ਤਰਾ ਹਿੰਦੀ ਤੋਂ ਹੈ।ਇਸ ਮਾਮਲੇ ਵਿਚ ਅਖ਼ਬਾਰੀ ਅਤੇ ਟੀ ਵੀ ਮੀਡੀਆ  ਨੇ ਪੰਜਾਬੀ ਦਾ ਬਹੁਤ ਨਾਸ ਮਾਰਿਐ।ਨੋਟੀਫੀਕੇਸ਼ਨ ਸ਼ਬਦ  ਨੂੰ ਅਧਿਸੂਚਨਾ,ਵਾਈਸ ਚਾਂਸਲਰ ਨੂੰ ਉਪਕੁਲਪਤੀ, ਆਰਡੀਨੈਂਸ ਨੂੰ ਅਧਿਆਧੇਸ਼ , ਬੇਭਰੋਸਗੀ ਦੇ ਮਤੇ ਨੂੰ ਅਵਿਸ਼ਵਾਸ਼ ਦਾ ਮਤਾ ਲਿਖਣ ਅਤੇ ਹੋਰ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਦਾ ਪਿਆ ਰਿਵਾਜ ਪੰਜਾਬੀ  ਨੂੰ ਬੇਹੱਦ ਨੁਕਸਾਨ ਪੁਚਾ ਰਿਹਾ ਹੈ।ਹੋ ਸਕਦੈ ਕਿ ਕੁਝ ਲੋਕ ਇਸ ਵਿਚਾਰ ਨਾਲ ਸਹਿਮਤ ਨਾ ਹੋਣ ਪਰ ਜਿਹੜੇ  ਅੰਗਰੇਜ਼ੀ ਦੇ ਸ਼ਬਦਾ ਦਾ ਕੋਈ ਢੁੱਕਵਾਂ ਬਦਲ ਪੰਜਾਬੀ ਵਿਚ ਨਹੀਂ ਹੈ ਤਾਂ ਪਰਚਲਤ ਅਤੇ ਲੋਕਾਂ ਦੀ ਜ਼ਬਾਨ ਤੇ ਚੜ੍ਹੇ ਅੰਗਰੇਜ਼ੀ ਸ਼ਬਦਾਂ ਨੂੰ ਸੋਚ ਸਮਝ ਕੇ ਪੰਜਾਬੀ ਬੋਲੀ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ।                                          ਨਵੀਂ ਤਕਨਾਲੋਜੀ ਵੀ ਵਰਦਾਨ
ਕੰਪਿਊਟਰ , ਇੰਟਰਨੈ¤ਟ, ਨੈਟਵਰਕਿੰਗ,ਵੈ¤ਬਸਾਈਟ , ਮੋਬਾਈਲ , ਸੈਲ ਫ਼ੋਨ, ਫ਼ੋਨ  ਕਾਲ , ਕਾਲ ਸੈਂਟਰ , ਸਟਾਕ ਐਕਸਚੇਂਜ, ਸ਼ੇਅਰ ਬਾਜ਼ਾਰ ਵਰਗੇ ਪਰਚਲਤ ਸ਼ਬਦਾਂ ਨੂੰ ਅਪਨਾਉਣਾ ਹੀ ਪੈਣਾ ਹੈ । ਮਜਬੂਰੀ ਹੈ ਕਿ ਦੁਨੀਆ ਦਾ ਸਭ ਤੋਂ ਵੱਧ ਅਤੇ ਤਾਜਾ ਖੋਜ ਗਿਆਨ ਅੰਗਰੇਜ਼ੀ ਭਾਸ਼ਾ ਰਾਹੀਂ ਸਾਡੇ ਤੱਕ ਪੁੱਜ ਰਿਹਾ ਹੈ। ਇਸ ਲਈ ਪੰਜਾਬੀ ਨੂੰ ਇਸ ਤੋਂ ਪਰ੍ਹੇ ਰੱਖ ਕੇ ਨਹੀਂ ਇਸ ਨਾਲ ਸੁਮੇਲ ਕਰਕੇ ਹੀ ਬਚਾਇਆ ਜਾ ਸਕਦਾ ਹੈ।
ਇਸ ਮਕਸਦ ਲਈ ਪੰਜਾਬੀ ਵਿਚ ਆਧੁਨਿਕ ਤਕਨਾਲੌਜੀ ਦੀ ਵੱਧ ਤੋਂ  ਵੱਧ ਵਰਤੋਂ ਲਈ ਢੁਕਵੀਂ  ਖੋਜ ਅਤੇ ਇਸ ਨੂੰ ਆਮ ਲੋਕਾਂ ਅਤੇ ਖ਼ਾਸ ਕਰਕੇ ਨਵੀਂ ਪੀੜ੍ਹੀ ਤਕ ਪੁਚਾਉਣ ਲਈ ਵੱਡੇ ਪੱਧਰ ਤੇ ਸਰਕਾਰੀ ਅਤੇ ਗ਼ੈਰਸਰਕਾਰੀ ਯਤਨ ਕਰਨੇ ਜ਼ਰੂਰੀ ਹਨ। ਇਸ ਦਿਸ਼ਾ ਵਿਚ ਅਮਰੀਕਾ ਦੇ ਡਾ ਕੁਲਬੀਰ  ਸਿੰਘ ਥਿੰਦ,  ਕਨੇਡਾ  ਦੇ ਕਿਰਪਾਲ ਸਿੰਘ ਪੰਨੂੰ, ਲੁਧਿਆਣੇ ਦੇ ਜਨਮੇਜਾ ਸਿੰਘ ਜੌਹਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ  ਅਤੇ ਇਸ ਦੇ ਖ਼ੋਜੀ ਵਿਦਵਾਨ  ਡਾ ਗੁਰਪ੍ਰੀਤ ਸਿੰਘ ਲਹਿਲ ਅਤੇ ਉਨ੍ਹਾ ਦੇ ਸਾਥੀਆਂ ਵੱਲੋਂ ਕੀਤੇ ਯਤਨ ਮਾਅਰਕੇ ਵਾਲੇ ਹੀ ਹਨ।
                            ਨਿਰਾਸ਼ਾਵਾਦੀ ਹੋਣ ਦੀ ਲੋੜ ਨਹੀ
ਨਵੀਂ ਇੰਟਰਨੈ¤ਟ ਅਤੇ ਸੂਚਨਾ ਤਕਨਾਲੋਜੀ ਨੇ ਅੰਗਰੇਜ਼ੀ ਦਾ ਬੋਲਬਾਲਾ ਵੀ ਕੀਤਾ ਹੈ ਪਰ ਪੰਜਾਬੀ ਵਰਗੀਆਂ ਕੁਝ ਭਾਸ਼ਾਵਾਂ ਨੂੰ ਦੁਨੀਆ ਭਰ ਵਿਚ ਸੰਪਰਕ ਫੈਲਾਉਣ ਪੱਖੋਂ ਲਾਭ ਵੀ ਪੁਚਾਇਆ ਹੈ। ਹੁਣ ਸਿਰਫ਼ ਇੱਕ ਪਲ ਵਿੱਚ ਵੀ ਦੁਨੀਆ  ਵਿਚ ਬੈਠਾ ਕੋਈ ਵੀ ਪੰਜਾਬੀ ਪੰਜਾਬੀ ਦੇ ਅਖ਼ਬਾਰ ਪੜ੍ਹ ਸਕਦਾ ਹੈ ਅਤੇ ਪੰਜਾਬੀ ਟੀ ਵੀ ਚੈਨਲ ਤੇ ਹੋਰ ਪ੍ਰੋਗਰਾਮ ਦੇਖ ਸਕਦੈ। ਪੰਜਾਬੀ ਦੇ ਰੇਡੀਓ ਪ੍ਰੋਗਰਾਮ ਸੁਣ ਸਕਦੈ।ਹੁਣ ਤਾਂ ਗੂਗਲ ਵਰਗੇ ਪੋਰਟਲ ਨੇ ਵੀ ਰੋਮਨ ਰਾਹੀਂ ਗੁਰਮੁਖੀ ਲਿਪੀ ਵਿਚ ਪੰਜਾਬੀ ਲਿਖਣ ਅਤੇ ਏ-ਮੇਲ ਪੰਜਾਬੀ ਵਿਚ ਕਰਨ ਦੀ ਸਹੂਲਤ ਮਹੱਈਆ ਕਰਾ ਦਿੱਤੀ ਹੈ।ਧਰਤੀ ਦੇ ਕਿਸੇ ਵੀ ਹਿੱਸੇ ਵਿਚ ਬੈਠੇ ਪੰਜਾਬੀ ਬੱਚੇ ਇੰਟਰਨੈ¤ਟ ਰਾਹੀਂ ਘਰ ਬੈਠੇ ਪੰਜਾਬੀ ਸਿੱਖ ਸਕਦੇ ਨੇ।ਇਸ ਸਾਰੇ ਕੁਝ ਨੇ ਸੰਸਾਰ ਭਰ ਵਿਚ ਵਸੇ ਪੰਜਾਬੀਆਂ ਵਿਚਕਾਰ  ਭਾਸ਼ਾ ਦੇ ਸੰਚਾਰ ਅਤੇ ਪਸਾਰ ਸੁਖਾਲਾ ਵੀ ਕਰ ਦਿੱਤਾ ਹੈ।ਦੁਨੀਆ ਭਰ ਵਿਚ 3 ਕਰੋੜ ਦੇ ਕਰੀਬ ਭਾਰਤੀ ਮੂਲ ਦੇ ਲੋਕ ਵਸੇ ਹੋਏ ਹਨ ।ਇਨ੍ਹਾ ਵਿੱਚੋਂ ਲਗਭਗ ਤੀਜਾ ਹਿੱਸਾ ਪੰਜਾਬੀ ਹਨ।ਪਾਕਿਸਤਾਨੀ ਪੰਜਾਬੀਆ  ਤੋਂ ਇਲਾਵਾ  ਵੀ ਪੂਰਨ ਅੰਕੜਿਆਂ ਅਨੁਸਾਰ  ਚੋਣਵੇਂ 10 ਮੁਲਕਾਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 70 ਲੱਖ ਦੇ ਕਰੀਬ ਹੈ।ਇੰਨਾ ਵਿੱਚੋਂ ਬਰਤਾਨੀਆ ਵਿਚ 23 ਲੱਖ ,ਕਨੇਡਾ ਵਿਚ 8 ਲੱਖ, ਯੂ ਏ ਈ ਵਿਚ ਸਵ 7 ਲੱਖ, ਅਮਰੀਕਾ ਵਿਚ ਸਾਢੇ 6 ਲੱਖ, ਸਾਊਦੀ ਅਰਬ ਵਿਚ ਸਵਾ 6 ਲੱਖ, ਹੋਨਕੋਨਗ ਵਿੱਚ ਢਾਈ ਲੱਖ , ਮਲੇਸ਼ੀਆ ਵਿਚ ਪੋਣੇ ਦੋ ਲੱਖ ਤੋਂ ਵੱਧ,ਦੱਖਣੀ ਅਫ਼ਰੀਕਾ ਵਿਚ ਡੇਢ ਲੱਖ ਅਤੇ ਫਰਾਂਸ ਵਿਚ 1 ਲੱਖ ਦੇ ਕਰੀਬ ਪੰਜਾਬੀ ਭਾਸ਼ਾਈ ਹਨ।ਹਨ ਤਾਂ ਪਿਛਲੇ ਸਮੇਂ ਦੌਰਾਨ ਇਟਲੀ , ਜਰਮਨੀ, ਆਸਟ੍ਰੇਲੀਆ, ਨਿਓਜ਼ੀ ਲੈਂਡ, ਬੈਲਜੀਅਮ, ਸਪੇਨ ਤੋਂ ਇਲਾਵਾ ਪੰਜਾਬੀ ਦੁਨੀਆ ਦੀ ਹਰ ਨੁੱਕਰ ਵਿਚ ਜਾ ਵਸੇ ਹਨ।ਇਸ ਲਈ ਪੰਜਾਬੀ ਦੇ ਫੈਲਾਅ ਦੀ ਉ¤ਨੀ ਹੀ ਸੰਭਾਵਨਾ ਵੱਧ ਗਈ । ਸਬੂਤ ਇਹ ਹੈ ਕਿ ਗੀਤ ਸੰਗੀਤ  ਜਾਂ ਕਮੇਡੀ ਦੀ ਹਰ ਪੰਜਾਬੀ ਆਡੀੳ ਜਾਂ ਵੀਡੀਓ ਐਲਬਮ ਅਤੇ ਪੰਜਾਬੀ ਫ਼ਿਲਮ ਇਕੋ ਸਮੇਂ ਦੁਨੀਆ ਭਰ ਵਿਚ ਰਿਲੀਜ਼ ਹੁੰਦੀ ਹੈ ਅਤੇ ਦੇਖੀ ਸੁਣੀ ਵੀ ਜਾਂਦੀ ਹੈ।ਪੰਜਾਬ ਅਤੇ ਪੰਜਾਬੀ ਭੂਗੋਲਿਕ  ਹੱਦਾਂ ਦੇ  ਬੰਧੇਜ ਤੋਂ ਪਾਰ ਹੋ ਗਏ ਨੇ।
  ਬਲਜੀਤ  ਬੱਲੀ

ਜਿਲਾ ਮਾਨਸਾ ਦੀਆਂ ਖਬਰਾਂ-ਮੰਗਾ ਮਨਵਾਉਣ ਲਈ ਮਜਦੂਰਾ ਵੱਲੋ ਡੀ ਸੀ ਦਫਤਰ ਅੱਗੇ ਦਿਨ ਰਾਤ ਦਾ ਧਰਨਾ ਸੁਰੂ

 

KULWINDER
ਮਾਨਸਾ 31 ਮਾਰਚ( ਕੁਲਵਿੰਦਰ ਗੂਰੁ)ਜਿਲੇ ਦੇ ਭੱਠਿਆ ਉਪਰ ਕਿਰਤ ਕਾਨੁੰਨ ਲਾਗੂ ਕਰਵਾਉਣ ਲਈ ਮਹਿੰਗਾਈ ਮੁਤਾਬਕ ਮਜਦੂਰਾ ਦੀਆ ਘੱਟੋਂ ਘੱਟ ਉਜਰਤਾ ਵਿੱਚ ਵਾਧਾ ਕਰਵਾਉਣ ਅਤੇ ਮਜਦੂਰ ਆਗੂਆ ਉਪਰ ਹਮਲਾ ਕਰਨ ਵਾਲੇ ਭੱਠਾ ਮਾਲਕਾ ਮੱਘਰ ਮੱਲ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਵਾਉਣ ਲਹੀ ਲਾਲ ਝੰਡਾ (more…)

ਪੀੜਤ ਪਰਿਵਾਰ ਨੇ ਲਾਇਆ ਸਿਵਲ ਹਸਪਤਾਲ ਅਤੇ ਮੁਹਾਲੀ ਪੁਲੀਸ ਤੇ ਗੰਭੀਰ ਦੋਸ਼

IMG_3267

ਮੁਹਾਲੀ 30 ਮਾਰਚ=ਸਥਾਨਕ ਸੈਕਟਰ 70 ਦੇ ਵਸਨੀਕ ਗੁਰਦਿਆਲ ਚੰਦ ਚੌਧਰੀ ਨੇ ਸਿਵਲ ਹਸਪਤਾਲ ਫ਼ੇਜ਼ 6 ਅਤੇ ਮੁਹਾਲੀ ਪੁਲੀਸ ਤੇ ਦੋਸ਼ ਲਾਇਆ ਕਿ ਉਹ ਕਥਿਤ ਦੋਸ਼ੀਆਂ ਨਾਲ ਮਿਲ ਕੇ ਉਸ ਦੇ ਘਰ ਅੰਦਰ ਦਾਖ਼ਲ ਹੋਕੇ ਮਾਰ ਕੁਟਾਈ ਕਰਨ ਵਾਲੇ ਕਥਿਤ (more…)

ਅਦਾਲਤਾਂ ਦਾ ਦੌਰਾ -ਸਲਾਨਾ ਖੇਡ ਮੇਲਾ-ਕਰਮਚਾਰੀਆਂ ਦੀ ਮੀਟਿੰਗ -ਬਿਜਲੀ ਮੁਲਾਜਮਾਂ ਨੇ ਧਰਨੇ ਦਿੱਤੇ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਨੇ ਫ਼ਤਹਿਗੜ ਸਾਹਿਬ ਦੀ ਅਦਾਲਤਾਂ ਦਾ ਦੌਰਾ ਕੀਤਾ ।
ਫਤਿਹਗੜ ਸਾਹਿਬ,30 ਮਾਰਚ(ਗੁਰਪ੍ਰੀਤ ਮਹਿਕ) :  ਪੰਜਾਬ ਹਰਿਆਣਾ ਹਾਈਕੋਰਟ ਦੇ ਜਸਟਿਸ ਨਵਾਬ ਸਿੰਘ ਨੇ  ਫਤਿਹਗੜ• ਸਾਹਿਬ ਦੀ ਅਦਾਲਤਾਂ ਦਾ ਦੌਰਾ ਕਰਨ ਦੇ ਲਈ ਦੋ ਦਿਨ ਦੇ ਦੌਰੇ ਤੇ ਅੱਜ ਇੱਥੇ ਪੁੱਜੇ । ਇਸ ਮੌਕੇ ਤੇ ਮਾਨਯੋਗ ਜਸਟਿਸ ਨਵਾਬ ਸਿੰਘ ਨੂੰ ਕੋਰਟ ਵਿੱਚ ਮਾਰਚ ਪਾਸਟ ਨੇ ਸਲਾਮੀ ਦਿੱਤੀ ਅਤੇ ਮੌਕੇ ਤੇ ਹਾਜਰ ਜਿਲਾ ਅਤੇ ਸੈਸ਼ਨ ਜੱਜ ਉਦੈ ਸਿੰਘ ਗੇਰਾ ਅਤੇ ਹੋਰਨਾਂ ਜੱਜਾਂ ਡੀ ਪੀ ਕੇ ਬੇਦੀ, ਨਵਜੋਤ ਕੌਰ ਸੋਹਲ, ਐਸ ਕੇ ਸਿੱਧੂ ਅਤੇ ਏ ਕੇ ਬਾਂਸਲ , ਫ਼ਤਹਿਗੜ ਸਾਹਿਬ ਦੇ  ਡੀ ਸੀ ਯਸ਼ਵੀਰ ਮਹਾਜਨ , ਐਸ ਐਸ ਪੀ ਗੁਰਪ੍ਰੀਤ ਸਿੰਘ ਗਿੱਲ, ਜਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਚੱਕਲ, ਸਕੱਤਰ ਗੁਰਪ੍ਰੀਤ ਸਿੰਘ ਸੈਣੀ ਅਤੇ ਹੋਰਨਾਂ ਵਕੀਲਾਂ ਨੇ  ਜੋਰਦਾਰ ਸਵਾਗਤ ਕੀਤਾ ।
ਜਸਟਿਸ ਨਵਾਬ ਸਿੰਘ ਨੇ ਬਾਰ ਰੂਮ ਵਿੱਚ ਵਕੀਲਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ । ਆਪਣੇ ਸੰਬੋਧਨ ਵਿੱਚ ਜਸਟਿਸ ਨਵਾਬ ਸਿੰਘ ਨੇ ਕਿਹਾ ਕਿ ਉਹ ਵਕੀਲਾਂ ਦੇ ਸਹਿਯੋਗ ਲਈ ਸਦਾ ਤਿਆਰ ਹਨ। ਉਨਾਂ ਕਿਹਾ ਕਿ ਜੇ ਉਨਾਂ ਨੂੰ ਅਦਾਲਤੀ ਫੈਸਲਾਂ ਦੀ ਨਕਲ ਮਿਲਣ ਵਿੱਚ ਦੇਰੀ ਹੁੰਦੀ ਹੈ ਜਾਂ ਕੋਈ ਕਰਮਚਾਰੀ ਉਨਾਂ ਨਾਲ ਠੀਕ ਤਰਾਂ ਨਾਲ ਵਿਵਹਾਰ ਨਹੀਂ ਕਰਦਾ ਤਾਂ ਉਹ ਤੁਰੰਤ ਧਿਆਨ ਵਿੱਚ ਲਿਆਉਣ। ਉਨਾਂ ਭਰੋਸਾ ਦਵਾਇਆ ਕਿ ਉਹ ਵਕੀਲਾਂ ਦੇ ਚੈਂਬਰਾਂ ਦੇ ਨਿਰਮਾਣ ਵਿੱਚ ਹਰ ਤਰ•ਾਂ ਦਾ ਸਹਿਯੋਗ ਦੇਣਗੇ। ਆਪਣੇ ਸੰਬੋਧਨ ਵਿੱਚ ਉਨਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਜਾਦਿਆਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਚੱਕਲ ਅਤੇ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਸੈਣੀ ਨੇ ਜਸਟਿਸ ਨਵਾਬ ਸਿੰਘ ਦਾ ਬਾਰ ਰੂਮ ਪੁੱਜਣ ਤੇ ਜੀ ਆਇਆ ਕਿਹਾ। ਇਸ ਮੌਕੇ ਤੇ ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਰਣਜੀਤ ਸਿੰਘ ਗਰੇਵਾਲ, ਤਜਿੰਦਰ ਸਿੰਘ, ਐਨ ਕੇ ਪੂਰੀ, ਸੰਜੀਵ ਚੋਪੜਾ,ਰਾਜਵੀਰ ਸਿੰਘ ਗਰੇਵਾਲ, ਨਵੀਨ ਬਹਲ, ਅਨਿਲ ਗੁਪਤਾ ਅਤੇ ਗਿਆਨ ਸਿੰਘ ਸੈਣੀ ਆਦਿ ਹਾਜਰ ਸਨ।
ਜਸਟਿਸ ਨਵਾਬ ਸਿੰਘ ਨੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿੱਚ ਵੀ ਮੱਥਾ ਟੇਕਿਆ, ਜਿੱਥੇ ਉਨਾਂ  ਨੂੰ ਸਿਰੋਪਾ ਭੇਂਟ ਕਰ ਸਨਮਾਨਿਤ ਕੀਤਾ ਗਿਆ।
ਸਲਾਨਾ ਖੇਡ ਮੇਲਾ 31 ਤੋ
ਫਤਿਹਗੜ ਸਾਹਿਬ,30 ਮਾਰਚ(ਗੁਰਪ੍ਰੀਤ ਮਹਿਕ) :  ਰਿਮਟ ਗਰੁੱਪ ਆਫ ਇੰਸਟੀਚਿਉਟ ਵੱਲੋਂ 6 ਵੀਂ ਸਲਾਨਾ ਐਥਲੇਟਿਕ ਮੀਟ 31 ਮਾਰਚ ਤੋਂ ਸ਼ੁਰੂ ਕਰਵਾਈ ਜਾ ਰਹੀ ਹੈ। ਜਿਸ ਦੇ ਪਹਿਲੇ ਦਿਨ 31 ਮਾਰਚ ਨੂੰ 10:30 ਵਜੇ ਉਦਘਾਟਨ ਮੁੱਖ ਮਹਿਮਾਨ ਜ਼ਿਲਾ ਫਤਿਹਗੜ ਸਾਹਿਬ ਦੇ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਗਿੱਲ ਕਰਨਗੇ। ਮੀਟ ਦੇ ਦੂਜੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਰਿਮਟ ਗਰੁੱਪ ਦੇ ਚੇਅਰਮੈਨ ਹੁਕਮਚੰਦ ਬਾਂਸਲ ਮੁੱਖ ਰੂਪ ਵਿੱਚ ਸ਼ਿਰਕਤ ਕਰਨਗੇ।  
 ਕਰਮਚਾਰੀਆਂ ਦੀ ਮੀਟਿੰਗ ਹੋਈ
ਫਤਹਿਗੜ੍ਰ ਸਾਹਿਬ, 30 ਮਾਰਚ (ਗੁਰਪ੍ਰੀਤ ਮਹਿਕ) :  ਪੰਜਾਬ ਸਟੇਟ ਕਰਮਚਾਰੀ ਦਲ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਦੀ ਤਰਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੁੰ ਮਹਿੰਗਾਈ ਭੱਤੇ ਦੀ ਜਨਵਰੀ ਤੋਂ ਕਿਸ਼ਤ ਦਿੱਤੀ ਜਾਵੇ ਅਤੇ ਨਾਲ ਹੀ ਪੇ ਕਮਿਸ਼ਨ ਦਾ ਰਹਿੰਦਾ ਬਕਾਇਆ ਦਿੱਤਾ ਜਾਵੇ, ਖਾਲੀ ਪਈਆਂ ਅਸਾਮੀਆਂ ਨੁੰ ਤੁਰੰਤ ਭਰਿਆ ਜਾਵੇ ਜਿਸ ਨਾਲ ਸਰਕਾਰੀ ਕੰਮਕਾਜ ਠੀਕ ਢੰਗ ਨਾਲ ਚੱਲ ਸਕੇ ਅਤੇ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕੇ। ਇਸ ਮੀਟਿੰਗ ਵਿਚ ਜਿਲਾ ਪ੍ਰਧਾਨ ਸੁੱਚਾ ਸਿੰਘ ਰੈਂਲੋ, ਇੰਦਰ ਸਿੰਘ ਪ੍ਰਧਾਨ ਪੀ.ਡਬਲਯੂ .ਡੀ ਇੰਪਲਾਈਜ਼ ਯੂਨੀਅਨ, ਜਨਰਲ ਸਕੱਤਰ ਸਰਦੂਲ ਸਿੰਘ ਜੱਲਾ, ਮੰਗਤ ਰਾਮ ਸ਼ਰਮਾ, ਵਿਜੇ ਸਿੰਘ , ਗਰੀਬ ਸਿੰਘ ਮੈੜਾ, ਲਛਮਣ ਸਿੰਘ ਗਿੱਲ, ਗਿਆਨ ਸਿੰਘ ਰੈਂਲੋ, ਸ਼ੇਰ ਸਿੰਘ ਡੰਗੇੜੀਆ, ਲਾਲ ਸਿੰਘ ਲਾਲੀ ਮੁਹਾਲੀ ਤੋਂ ਇਲਾਵਾ ਹੋਰ ਅਹੁੱਦੇਦਾਰਾਂ ਅਤੇ ਮੁਲਾਜ਼ਮਾਂ ਨੇ ਇਸ ਮੀਟਿੰਗ ਵਿਚ ਆਪੋ ਆਪਣੇ ਵਿਚਾਰ ਰੱਖੇ।
ਬਿਜਲੀ ਮੁਲਾਜਮਾਂ ਨੇ ਧਰਨੇ ਦਿੱਤੇ
ਫਤਹਿਗੜ੍ਰ ਸਾਹਿਬ, 30 ਮਾਰਚ (ਗੁਰਪ੍ਰੀਤ ਮਹਿਕ) :  ਅੱਜ ਜੁਅਇੰਟ ਫਾਰਮ ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ ਉਤੇ ਸਬ ਡਵੀਜਨਾਂ ਸ਼ਹਿਰੀ ਸਰਹਿੰਦ, ਦਿਹਾਤੀ ਸਰਹਿੰਦ, ਬਸੀ ਪਠਾਣਾਂ ਦਿਹਾਤੀ ਅਤੇ ਸ਼ਹਿਰੀ, ਬਡਾਲੀ ਆਲਾ ਸਿੰਘ ਅਤੇ ਚੌਰਵਾਲਾ ਦੇ ਦਫਤਰਾਂ ਅਗੇ ਪੰਜਾਬ ਸਰਕਾਰ/ਬੋਰਡ ਮੈਨੇਜਮੈਂਟ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਰੋਸ ਧਰਨੇ ਦਿੱਤੇ ਗਏ ਅਤੇ ਪੂਰਨ ਰੂਪ ਵਿੱਚ ਹੜਤਾਲ ਕੀਤੀ ਗਈ। ਹੜਤਾਲ ਦੌਰਾਨ ਸਾਰੇ ਦਫਤਰ,  ਕੈਸ਼ ਕਾਊਂਟਰ ਅਤੇ ਤਕਨੀਕੀ ਕੰਮ ਬੰਦ ਰਹੇ। ਸਰਹਿੰਦ ਡਵੀਜਨ ਦੇ ਮੇਨ ਗੇਟ ਤੇ ਵੱਡੀ ਗਿਣਤੀ ਵਿਚ ਮੁਲਾਜਮਾਂ ਨੇ ਸਰਕਾਰ ਅਤੇ ਮੈਨੇਜਮੈਂਟ ਖਿਲਾਫ ਰੋਸ ਧਰਨਾ ਦਿੱਤਾ ਇਸ ਧਰਨੇ ਵਿਚ ਪੰਜਾਬ ਸਰਕਾਰ ਦੀਆਂ ਬੋਰਡ ਨੂੰ ਵੱਖ-ਵੱਖ ਭਾਗਾਂ ਵਿਚ ਵੰਡਣ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਬੋਰਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਗੇ। ਇਸ ਤੋਂ ਇਲਾਵਾ ਸਰਕਾਰ ਦੀਆਂ ਨੀਤੀਆਂ ਦੇ ਅਧਾਰ ਤੇ ਜੋ ਕੰਮ ਆਉਟ ਸੋਰਸਿੰਗ ਰਾਹੀਂ ਕਰਵਾਏ ਜਾ ਰਿਹਾ ਉਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਬੋਰਡ ਦੇ ਜਿਨਾਂ ਕਰਮਚਾਰੀਆਂ ਦੀ ਡਿਊਟੀ ਦੌਰਾ ਮੌਤ ਹੋ ਚੁੱਕੀ ਹੈ ਉਨਾਂ• ਦੇ ਆਸ਼ਿਰਤਾਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ, ਪੰਜਾਵਾ ਪੇ ਕਮਿਸ਼ਨ ਜੋ ਬੋਰਡ ਵਿਚ ਲਾਗੂ ਕੀਤਾ ਹੈ ਦੀਆਂ ਤਰੁਟੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਵੇਜ ਫਾਰਮੂਲੇਸ਼ਨ ਕਮੇਟੀ ਦੁਆਰਾ ਸੁਝਾਈ ਗਈ 3.5 ਫੀਸਦੀ ਦੀ ਦਰ ਨਾਲ ਇਕੰਰੀਮੈਂਟ ਲਾਈ ਜਾਵੇ ਅਤੇ ਪ੍ਰਮੋਸ਼ਨ ਸਕੇਲਾਂ ਦੀਆਂ ਦੋ ਇਕੰਰੀਮੈਂਟਾਂ ਨੂੰ ਪਹਿਲਾਂ ਦੀ ਤਰਾਂ ਰੱਖਿਆ ਜਾਵੇ ਅਤੇ ਕਰਮਚਾਰੀਆਂ ਦਾ ਬਣਦਾ ਏਰੀਅਰ ਤੁਰੰਤ ਦਿੱਤਾ ਜਾਵੇ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਗੁਰਦੀਪ ਸਿੰਘ ਟਿਵਾਣਾਂ, ਮਹਿੰਦਰਪਾਲ ਸਿੰਘ, ਬਚਿੱਤਰ ਸਿੰਘ, ਤਾਰਾ ਸਿੰਘ, ਮਹਿੰਦਰ ਸਿੰਘ, ਅਸ਼ੋਕ ਕੁਮਾਰ, ਸੁਖਦੇਵ ਸਿੰਘ, ਮੰਗਤ ਸਿੰਘ, ਰਤਨ ਲਾਲ, ਦਲਬਾਰਾ ਸਿੰਘ, ਰਾਮਲਾਲ ਸ਼ਰਮਾ, ਜੋਗਿੰਦਰ ਸਿੰਘ, ਆਦਿ ਨੇ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਪਰਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

ਜਿਲਾ ਪ੍ਰੀਸ਼ਦ ਫ਼ਤਹਿਗੜ ਸਾਹਿਬ ਦੀ ਬਜਟ ਮੀਟਿੰਗ ਕੋਰਮ ਪੂਰਾ ਨਾ ਹੋਣ ਕਾਰਨ ਰੱਦ

30_March_FGS_7

ਫਤਿਹਗੜ ਸਾਹਿਬ, 30 ਮਾਰਚ(ਗੁਰਪ੍ਰੀਤ ਮਹਿਕ) :  ਜ਼ਿਲਾ ਪ੍ਰੀਸ਼ਦ ਫਤਿਹਗੜ ਸਾਹਿਬ ਦੀ ਬਜਟ ਮੀਟਿੰਗ ਕੋਰਮ ਪੂਰਾ ਨਾ ਹੋਣ ਦੇ ਕਾਰਨ ਰੱਦ ਹੋ ਗਈ। ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਨਜਦੀਕੀ ਰਿਸ਼ਤੇਦਾਰ ਅਤੇ (more…)

ਮੁਕਤਸਰ ਖਬਰਨਾਮਾ

punjab-map

ਸ਼੍ਰੀ ਮੁਕਤਸਰ ਸਾਹਿਬ,30 ਮਾਰਚ (ਸ਼ਮਿੰਦਰਪਾਲ)- ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਪੰਜਾਬ, ਚੰਡੀਗੜ ਦੀ ਸਰਪ੍ਰਸਤੀ ਹੇਠ ਜਿਲਾ ਮੁਕਤਸਰ ਦੇ ਈਕੋ ਕਲੱਬ ਇੰਚਾਰਜਾਂ ਦੀ ਇੱਕ ਰੋਜਾ ਰੀਫਰੈਸ਼ਰ ਟਰੇਨਿੰਗ ਵਰਕਸ਼ਾਪ ਦਾ ਆਯੋਜਨ ਸਥਾਨਕ ਬਾਵਾ ਨਿਹਾਲ ਸਿੰਘ ਬੀ.ਐਡ.ਕਾਲਜ ਵਿਖੇ ਕੀਤਾ ਗਿਆ (more…)

30-nijher-06

ਵਰਲਡ ਸਿੱਖ ਕੰਨਵੈਨਸ਼ਨ ਪੰਥ ਦੀਆਂ ਦਰਪੇਸ਼ ਮੁਸ਼ਕਲਾ ਦਾ ਹੱਲ ਸਾਬਤ ਹੋਵੇਗੀ-ਮਿੱਕੀ
ਲੁਧਿਆਣਾ  ( ਗੁਰਮੀਤ ਸਿੰਘ ਨਿੱਝਰ ) ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਇਕਾਈ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਚਰਨਪ੍ਰੀਤ ਸਿੰਘ ਮਿੱਕੀ ਅਤੇ ਸਕੱਤਰ ਜਨਰਲ ਪ੍ਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਮਾਡਲ ਟਾਊਨ ਜਸਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ (more…)

ਪਟਿਆਲਾ ਡਵੀਜਨ ਦੇ ਕਮਿਸ਼ਨਰ ਨੇ ਫ਼ਤਹਿਗੜ• ਸਾਹਿਬ ਪ੍ਰਸ਼ਾਸ਼ਨ ਦੇ ਕੰਮਕਾਜ ਦਾ ਨਿਰੀਖਣ ਕੀਤਾ

30_March_FGS_9

ਫਤਿਹਗੜ ਸਾਹਿਬ,30 ਮਾਰਚ(ਗੁਰਪ੍ਰੀਤ ਮਹਿਕ) :  ਪਟਿਆਲਾ ਡਵੀਜਨ ਕਮਿਸ਼ਨਰ ਸ੍ਰੀ ਜੀ ਐਸ ਗਰੇਵਾਲ ਨੇ ਗੁਰਦੁਆਰਾ ਸ੍ਰੀ ਫਤਿਹਗੜ• ਸਾਹਿਬ ਵਿੱਚ ਮੱਥਾ ਟੇਕਿਆ। ਪਹਿਲੀ ਵਾਰ ਕਮਿਸ਼ਨਰ ਦੇ ਤੌਰ ਤੇ ਫਤਿਹਗੜ ਸਾਹਿਬ ਪਹੁੰਚ ਰਹੇ ਸ੍ਰੀ ਗਰੇਵਾਲ ਦੇ ਸਵਾਗਤ ਦੀਆਂ ਤਿਆਰੀਆਂ ਪ੍ਰਸ਼ਾਸਨ ਨੇ ਸਵੇਰੇ ਤੋਂ ਸ਼ੁਰੂ ਕਰ ਦਿੱਤੀਆਂ ਸੀ। (more…)

‘‘ਸਰਹਿੰਦ ਫਤਿਹ ਦਿਵਸ’’ ਨੂੰ ਸਮਰਪ੍ਰਿਤ ਸ਼੍ਰੀ ਹਜ਼ੂਰ ਸਾਹਿਬ ਤੋਂ ਖਾਲਸਾ ਫਤਿਹ ਮਾਰਚ ਜ਼ਾਹੋ-ਜਲਾਲ ਨਾਲ ਸ਼ੁਰੂ

 30PATJAGDEVNader1

ਸਰਹਿੰਦ, 30 ਮਾਰਚ (ਜਗਦੇਵ) :- ਸਰਹਿੰਦ ਤੇ ਸਿੱਖਾਂ ਦੀ ਜਿੱਤ ਦੀ ਤੀਸਰੀ ਸ਼ਤਾਬਦੀ ਨੂੰ ਸਮਰਪ੍ਰਿਤ ਵਿਸਾਲ ਨਗਰ ਕੀਰਤਨ ਬੰਦਾ ਘਾਟ ਸ਼ੁਰੂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੁੰਜ ਵਿਚ ਤੇ ਜਾਹੋ-ਜ਼ਲਾਲ ਸ਼ੁਰੂ ਹੋਇਆ ਜੋ ਕਿ 45 ਦਿਨਾਂ ਦੇ ¦ਮੇ ਸਫਰ ਤੋਂ ਬਾਅਦ ‘‘ਸਰਹਿੰਦ ਫਤਿਹ ਦਿਵਸ’’ ਤੇ  ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸਮਾਪਤ ਹੋਵੇਗਾ। (more…)

ਸਲਾਨਾ ਨਤੀਜਾ ਐਲਾਨਿਆਂ

30_March_FGS_10

ਫਤਿਹਗੜ ਸਾਹਿਬ,30 ਮਾਰਚ(ਗੁਰਪ੍ਰੀਤ ਮਹਿਕ) : ਐਸ ਡੀ ਏ ਵੀ ਮਾਰਡਨ ਕਾਸਿਮਕ ਸਕੂਲ ਦਾ ਸਲਾਨਾ ਨਤੀਜਾ ਇਸ ਸਾਲ ਵੀ ਸੌ ਫੀਸਦੀ ਰਿਹਾ। ਇਸ ਮੌਕੇ ਸਕੂਲ ਪ੍ਰਬੰਧ ਦੇ ਵੱਲੋਂ ਆਯੋਜਿਤ ਸਮਾਗਮ ਵਿੱਚ ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਨਰੇਸ਼ ਗੁਪਤਾ ਨੇ (more…)


««ਅਗਲਾ ਪੰਨਾ ---->>>> »
 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO