Punjab News

April 2, 2010

ਪ੍ਰਦੇਸਾ ਵਿਚ ਧੱਕੜ ਰਵਈਏ ਦੀ ਮਾਰ ਹੇਠ ਆ ਰਹੇ ਨੌਜਵਾਨਾਂ ਦੀ ਸੁਰੱਖਿਆ -ਸੁਰਜੀਤ ਸਿੰਘ ਫਲੋਰਾ

Surjit_Flora

ਜਦੋਂ ਵੀ ਅਸੀਂ ਆਪਣੇ ਦੇਸ਼ ਤੋਂ ਕਿਸੇ ਵੀ ਬਾਹਰਲੇ ਦੇਸ: ਜਿਵੇਂ ਕੈਨੇਡਾ, ਅਮਰੀਕਾ, ਇੰਗਲੈਂਡ, ਤੇ ਹੋਰ ਕਈ ਦੇਸ਼ਾ ਵਿਚ ਜਾਂਦੇ ਹਾਂ ਤਾਂ ਸਾਨੂੰ ਉਸ ਦੇਸ਼ ਦੇ ਕਾਨੂੰਨ ਅਤੇ ਸਭਿਆਤਾ ਦੇ ਨਾਲ ਨਾਲ ਉਸ ਦੇਸ਼ ਦੀ ਭਾਸ਼ਾ ਦਾ ਪ੍ਰੁਾ ਗਿਆ ਨਾ ਹੋਣ ਕਰਕੇ , ਫਿਰ ਸਾਡੀ ਚਮੜੀ ਦਾ ਰੰਗ ਵੱਖਰਾ ਹੋਣ ਕਰਕੇ ਜਦੋਂ ਅਸੀਂ ਉਥੋ ਦੇ ਸਕੂਲਾਂ , ਅਤੇ ਕੰਮਨੀਆਂ ਵਿਚ ਆਪਣੀ ਵਿਦਿਆ ਅਤੇ ਕੰਮ- ਕਾਜ ਸ਼ੁਰੂ ਕਰਦੇ ਹਾਂ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹਨਾਂ ਵਿਚ ਇਕ ਇਹ ਹੈ ਕਿ ਪ੍ਰਾਈਮਰੀ ਜਾਂ ਹਾਈ ਸਕੂਲ ਵਿਚ ਵੱਡੇ ਮੁੰਡੇ ਨਵੇਂ ਜਾਂ ਕਮਜੋਰ ਬੱਚਿਆਂ, ਅਤੇ ਨਵੇਂ ਆਉਣ ਵਾਲੇ ਵਿਦਿਆਰਥੀਆਂ ਨਾਲ ਹਮੇਸ਼ਾ ਬਦਮਾਸ਼ੀ ਕਰਦੇ ਹਨ। ਇਸ ਤਰ੍ਹਾਂ ਦੇ ਮੁੰਡਿਆਂ ਦੇ ਨਾਲ ਆਲੇ-ਦੁਆਲੇ ਕੋਈ ਵੀ ਪੰਗਾ ਨਹੀਂ ਲੈਣਾ ਚਾਹੁੰਦਾ। ਉਹ ਹਮੇਸ਼ਾ ਕਲਾਸ ਤੋਂ ਬਾਦ ਦਰਵਾਜਿਆ ਦੇ ਪਿਛੇ  ਜਾਂ ਪੋੜੀਆਂ ਵਿਚ ਦੂਜੇ ਵਿਦਿਆਰਥੀਆਂ ਨੂੰ ਤੰਗ ਕਰਨ ਲਈ ਇਕੱਠੇ ਖੜੇ ਹੋਣ ਦੀ ਕੋਸ਼ਿਸ਼ ਕਰਦੇ ਹਨ। ਬਦਮਾਸ਼ੀ ਦਾ ਮਤਲਬ ਹੈ ਕਿ ਜਦੋਂ ਕੋਈ ਕਿਸੇ ਨੂੰ ਦੁਖ ਪਹੁੰਚਾਉਣ ਲਈ ਕੁਝ ਕਰਦਾ ਜਾਂ ਕਹਿੰਦਾ ਹੈ। ਇਹ ਹਮੇਸ਼ਾ ਕਿਸੇ ਮਕਸਦ ਕਾਰਣ ਹੁੰਦਾ ਹੈ। ਬਦਮਾਸ਼  ਖੁਦ ਜਾਂ ਸਮੂਹਾਂ ਵਿਚ ਕੰਮ ਕਰ ਸਕਦੇ ਹਨ। ਕਿਸੇ ਵੀ ਪਾਸੇ, ਬਦਮਾਸ਼ੀ ਦਾ ਮਤਲਬ ਕਿਸੇ ਨੂੰ ਛੋਟਾ ਅਤੇ ਕਮਜੋਰ ਮਹਿਸੂਸ ਕਰਵਾਉਣਾ ਹੈ। ਕਿਸੇ ਨੂੰ ਵੀ ਤੰਗ ਕਰਨ ਲਈ ਨਹੀਂ ਪੁੱਛਿਆ ਜਾਂਦਾ, ਅਤੇ ਕੋਈ ਵੀ ਇਸ ਦਾ ਹੱਕਦਾਰ ਨਹੀਂ ਹੁੰਦਾ।
ਇਕ ਬਦਮਾਸ਼ ਕਮਜ਼ੋਰ ਲੋਕਾਂ ਨੂੰ ਡਰਾਉਣ ਜਾਂ ਦੁਖ ਪਹੁੰਚਾਉਣ ਲਈ ਸ਼ਕਤੀ ਜਾਂ ਤਾਕਤ ਦੀ ਵਰਤੋਂ ਕਰਦਾ ਹੈ। ਉਹ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਫੜਦੇ ਹਨ ਜੋ ਉਨ੍ਹਾਂ ਤੋਂ ਵੱਖ ਹੁੰਦੇ ਹਨ ਜਿਵੇਂ ਕਿ ਉਹ ਜੋ ਸ਼ਰਮੀਲੇ ਹੁੰਦੇ ਹਨ ਜਾਂ ਵੱਖ ਪਿਛੋਕੜ ਤੋਂ ਹੁੰਦੇ ਹਨ, ਜਿਵੇਂ ਕਿ ਨਵੇਂ ਪ੍ਰਵਾਸੀ ਅਤੇ ਸਮਾਜਿਕ ਵਰਗ।
ਬਦਮਾਸ਼ੀ  ਸਰੀਰਕ ਹਮਲਿਆਂ ਤੋਂ ਲੈ ਕੇ ਮਾਨਸਿਕ ਗਾਲੀ-ਗਲੋਚ ਤੱਕ ਹੋ ਸਕਦੀ ਹੈ ਜਿਵੇਂ ਕਿ ਗਾਲਾਂ ਕੱਢਣਾ, ਜਿਵੇਂ ਕਿ ਪਾਕੀ ਆਦ ਕਹਿਣਾ।  ਬਹੁਤ ਸਾਰੇ ਬਦਮਾਸ਼ ਅਜਿਹੇ ਪਰਿਵਾਰਾਂ ਤੋਂ ਆਉਂਦੇ ਹਨ  ਜਿੱਥੇ ਉਨ੍ਹਾਂ ਨੇ ਆਪਣੇ ਵੱਡੇ ਭੈਣ ਭਰਾਵਾਂ ਜਾਂ ਰਿਤਸ਼ੇਦਾਰਾਂ ਤੋਂ ਸਿੱਧੇ ਤੌਰ ਤੇ ਬਦਮਾਸ਼ੀ ਸਿੱਖੀ ਹੁੰਦੀ ਹੈ। ਉਹ ਆਪਣਾ ਗੁੱਸਾ ਦੂਜੇ ਬੱਚਿਆਂ ਤੇ ਕੱਢਦੇ ਹਨ ਤਾਂ ਜੋ ਉਹ ਆਤਮ ਵਿਸ਼ਵਾਸ ਨਾਲ ਭਰਪੂਰ ਅਤੇ ਤਾਕਤਵਰ ਮਹਿਸੂਸ ਕਰ ਸਕਣ।
ਅਧਿਐਨ ਵਿਖਾਉਂਦੇ ਹਨ ਕਿ ਬਹੁਤ ਸਾਰੇ ਬਦਮਾਸ਼ ਜੋ ਜਵਾਨ ਹੋਣ ਤੇ ਆਪਣੇ ਹਿੰਸਕ ਵਰਤਾਓ ਤੇ ਕਾਬੂ ਕਰਨ ਯੋਗ ਨਹੀਂ ਹੁੰਦੇ , ਉਹ ਬਾਦ ਵਿਚ ਅਪਰਾਧੀ ਬਣ ਜਾਂਦੇ ਹਨ।
ਤਾਂ ਫੇਰ, ਜੇਕਰ ਤੁਸੀਂ ਇਕ ਬਦਮਾਸ਼ ਹੋ ਤਾਂ ਤੁਸੀਂ ਕੀ ਕਰੋਗੇ?
ਆਪਣੇ ਆਪ ਨੂੰ ਪੁੱਛੋ ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ ਜੇਕਰ ਤੁਸੀਂ ਇਕ ਅਜਿਹੇ ਮਨੁੱਖ ਹੋ ਜਿਸ ਨਾਲ ਬਦਮਾਸ਼ੀ ਹੁੰਦੀ ਹੈ? ਕੀ ਤੁਸੀਂ ਪਸੰਦ ਕਰੋਗੇ ਜੇਕਰ ਤੁਹਾਨੂੰ ਕੋਈ ਮਾਰੇ ਜਾਂ ਗਾਲ੍ਹਾਂ ਕੱਢੇ? ਜਾਂ ਇਕ ਕਲਾਸ ਤੋਂ ਦੂਜੀ ਕਲਾਸ ਜਾਣ ਵੇਲੇ ਜੇਕਰ ਤੁਹਾਨੂੰ ਤੰਗ ਕੀਤਾ ਜਾਵੇ, ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ?
ਆਪਣੇ ਬਦਮਾਸ਼ੀ ਵਾਲੇ ਵਰਤਾਓ ਤੋਂ ਛੁਟਕਾਰਾ ਪਾਉਣ ਲਈ ਅਤੇ ਆਪਣੇ ਸਾਥੀਆਂ ਤੋਂ ਇੱਜੱਤ ਪਾਉਣ ਲਈ, ਨਿਰਾਸ਼ ਹੋਣ ਤੇ ਅਜਿਹੇ ਕਿਸੇ ਬੰਦੇ ਨਾਲ ਗੱਲ ਕਰੋ ਜਿਸ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਜਿਵੇਂ ਕਿ ਤੁਹਾਡਾ ਸਲਾਹਕਾਰ ਅਧਿਆਪਕ ਜਾਂ ਇਕ ਦੋਸਤ। ਆਪਣੇ ਗੁੱਸੇ ਤੇ ਕਾਬੂ ਕਰੋ ਅਤੇ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ, ਸ਼ਾਂਤ ਹੋਣ ਦੇ ਤਰੀਕੇ ਭਾਲੋ। ਸਿਖਲਾਈ ਸੰਸਥਾਵਾਂ ਵਿਚ ਬਦਮਾਸ਼ੀ ਨੂੰ ਬਰਦਾਸ਼ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ, ਸਕੂਲ ਪ੍ਰਸ਼ਾਸਨ ਵਿਚ ਇਹ ਤੂਹਾਨੂੰ ਗੰਭੀਰ ਪ੍ਰੇਸ਼ਾਨੀ ਵਿਚ ਪਾ ਸਕਦਾ ਹੈ।
ਦੁਨੀਆ ਦੇ ਦੂਜੇ ਹਿੱਸਿਆਂ ਵਿਚ, ਬਦਮਾਸ਼ ਅਪਰਾਧੀ ਇਕ ਬਦੂੰਕ ਲੈ ਕੇ ਸਕੂਲ ਗਏ ਅਤੇ ਆਪਣੇ ਸਹਿਪਾਠੀਆਂ ਨੂੰ ਗੋਲੀ ਮਾਰ ਦਿੱਤੀ ਕਿਉਂਕਿ ਉਹ ਬਦਮਾਸ਼ੀ ਕਰ – ਕਰ ਕੇ ਥੱਕ ਚੁੱਕੇ ਸਨ।
ਸੁਰੱਖਿਅਤ ਰਹਿਣ ਦੇ ਨੁਸਖੇ!
ਆਪਣੇ ਬੱਚੇ ਜਾਂ ਟੀਨਏਜ਼ਰ ਦੀ ਧੱਕੇਸ਼ਾਹੀ ਨਾਲ ਸਿੱਝਣ ਵਿਚ ਮਦਦ ਵਾਸਤੇ ਸਕੂਲ ਨਾਲ ਮਿਲ ਕੇ ਕਾਰਵਾਈ ਕਰਨ ਨਾਲ ਤੁਸੀਂ ਖੁਦ ਇਕ ਮਿਸਾਲ ਕਾਇਮ ਕਰ ਸਕਦੇ ਹੋ।
ਇਹ ਤੁਹਾਡਾ ਕਸੂਰ ਨਹੀਂ ਹੈ, ਇਹ ਬਦਮਾਸ਼ੀ ਬਾਰੇ ਹੈ, ਤੁਹਾਡੇ ਬਾਰੇ ਨਹੀਂ, ਅਤੇ ਤੁਸੀਂ ਬਦਮਾਸ਼ੀ ਸਹਿਣ ਕਰਨ ਦੇ ਹੱਕਦਾਰ ਨਹੀਂ । ਤੁਸੀਂ ਸੁਰੱਖਿਅਤ ਰਹਿਣ ਦੇ ਹੱਕਦਾਰ ਹੋ। ਇਸ ਲਈ, ਦੂਰ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਓ । ਉਨ੍ਹਾਂ ਥਾਂਵਾਂ ਤੇ ਜਾਣ ਤੋਂ ਪਰਹੇਜ਼ ਕਰੋ ਜਿੱਥੇ ਬਦਮਾਸ਼ੀ ਹੋਈ ਹੈ। ਸੋਚੋ ਕਿ ਬਦਮਾਸ਼ੀ ਕਰਨ ਵਾਲੇ ਬੰਦੇ ਨੂੰ ਤੁਸੀਂ ਕੀ ਕਹਿ ਸਕਦੇ ਹੋ, ਉਨ੍ਹਾਂ ਲੋਕਾਂ ਨਾਲ ਰਹੋ ਜੋ ਤੁਹਾਡੇ ਨਾਲ ਰਹਿਣਗੇ।  ਕਿਸੇ ਅਜਿਹੇ ਬੰਦੇ ਨਾਲ ਗੱਲ ਕਰੋ ਜਿਸ ਤੇ ਤੁਸੀਂ ਭਰੋਸਾ ਕਰਦੇ ਹੋ ਜਿਵੇਂ ਕਿ ਤੁਹਾਡੇ ਮਾਂ-ਪਿਓ, ਇਕ ਦੋਸਤ, ਇਕ ਅਧਿਆਪਕ, ਇਕ  ਸਲਾਹਕਾਰ ਜਾਂ ਕੋਚ। ਯਾਦ ਰੱਖੋ ਕਿ ਕਿਸੇ ਤੇ ਵਿਸ਼ਵਾਸ਼ ਕਰਨ ਦਾ ਮਤਲਬ ਭੇਦ ਖੋਲਣਾ ਨਹੀਂ ਹੈ, ਖਾਸ ਤੌਰ ਤੇ ਜਦੋਂ ਇਹ ਤੁਹਾਡੀ ਸੁਰੱਖਿਆ ਬਾਰੇ ਹੈ। ਇਸ ਨੂੰ ਇਕ ਵਾਰ ਖਤਮ ਕਰਨ ਲਈ ਯੋਜਨਾ ਬਣਾਓ। ਕਿਸੇ ਅਧਿਕਾਰੀ ਨੂੰ ਸੰਪਰਕ ਕਰੋ ਜਿਵੇਂ ਕਿ ਸਕੂਲ ਦਾ ਪ੍ਰਿੰਸੀਪਲ ਜਾਂ ਪੁਲਿਸ।  ਇਕ ਬਦਮਾਸ਼ ਕਮਜ਼ੋਰ ਲੋਕਾਂ ਨੂੰ ਡਰਾਉਣ ਜਾਂ ਦੁਖ ਪਹੁੰਚਾਊਣ ਲਈ ਤਾਕਤ ਜਾਂ ਬਲ ਦੀ ਵਰਤੋਂ ਕਰਦਾ ਹਨ। ਉਹ ਹਮੇਸ਼ਾ ਚੁਣਦੇ ਹਨ।  ਤੁਹਾਨੂੰ ਚਲਾਕ ਜਾਂ ਔਖਾ ਹੋਣ ਦੀ ਕੋਈ  ਲੋੜ ਨਹੀਂ। ਉ¤ਥੋਂ ਚਲੇ ਜਾਣਾ ਇਕ ਬਹੁਤ ਤਾਕਤਵਰ ਸੰਦੇਸ ਦਿੰਦਾ ਹੈ। ਆਪਣੀ ਸ਼ਾਂਤੀ ਨੂੰ ਨਾ ਖੋਹਣ ਦੀ ਕੋਸ਼ਿਸ਼ ਕਰੋ ਭਾਵੇਂ ਤੁਸੀਂ ਪਰੇਸ਼ਾਨ ਹੋ। ਲੜਾਈ ਇਸ ਨੂੰ ਹੋਰ ਬਦਤਰ ਬਣਾ ਦੇਵੇਗੀ।  ਇਹ ਕੋਸ਼ਿਸ਼ ਕਰੋ ਕਿ ਤੁਸੀਂ ਬਦਮਾਸ਼ ਦੇ ਪੱਧਰ ਤੱਕ ਨਾ ਡਿੱਗੋ। ਜੇਕਰ ਤੁਸੀਂ ਬਦਮਾਸ਼ੀ ਨੂੰ ਰੋਕਣ ਲਈ ਵੱਖ ਵੱਖ ਚੀਜਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਇਹ ਫੇਰ ਵੀ ਹੋ ਰਹੀ ਹੈ, ਹੋਂਸਲਾ ਨਾ ਛੱਡੋ। ਕਿਸੇ ਨਾਲ ਗੱਲ ਬਾਤ ਕਰੋ, ਅਤੇ ਕੋਸ਼ਿਸ਼  ਕਰਦੇ ਰਹੋ।

ਲਵਿੰਗਸਟਨ ਸ਼ਹਿਰ ਦੀ ਗੁਰਲੀਨ ਕੌਰ ਚਾਹਲ ਨੇ ਸਟੇਟ ਕੁਸ਼ਤੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ

 

Gurleen_Chahalਲਾਵਿੰਗਸਟਨ (ਕੈਲੀਫੋਰਨੀਆ)- ਇਥੋਂ  ਪਰਾਪਤ ਹੋਈਆਂ ਖਬਰਾਂ ਅਨੁਸਾਰ ਗੁਰਲੀਨ ਕੌਰ ਚਾਹਲ ਨੇ ਮਾਰਚ 2010 ਵਿਚ ਸੈਨਹੋਜ਼ੇ ਵਿਚ ਹੋਏ ਲੜਕੀਆਂ ਦੇ ਕੈਲੀਫੋਰਨੀਆ ਸਟੇਟ ਕੁਸ਼ਤੀ ਮੁਕਾਬਲਿਆਂ (ਓਪਨ) ਵਿਚੋਂ ਆਪਣੇ ਭਾਰ ਦੇ  ਕੁਸ਼ਤੀ ਮੁਕਾਬਲਿਆਂ ਵਿਚ ਗੋਲਡ ਮੈਡਲ ਹਾਸਲ ਕਰ ਲਿਆ ਹੈ।ਇਹ ਮੈਡਲ  ਉਸਨੇ ਨਾਰਥ ਕੈਲੀਫੋਰਨੀਆ ਦੇ ਕੁਸ਼ਤੀ ਮੁਕਾਬਲਿਆਂ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ।ਇਥੇ ਇਹ ਗਲ ਵਰਨਣਣੌਗ ਹੈ ਕਿ (more…)

ਭਾਰਤ ਦੀ ਕਾਲੀ ਸੂਚੀ ’ਚੋ ਨਾਮ ਨਿਕਲਣ ਤੇ ਇੰਗਲੈਂਡ ਦੇ ਪਹਿਲੇ ਅੰਮ੍ਰਿਤਧਾਰੀ ਸਿੱਖ ਮੇਅਰ ਸ ਜੋਗਿੰਦਰ ਸਿੰਘ ਬੱਲ ਨੂੰ ਮਿਲਿਆ ਭਾਰਤ ਦਾ ਵੀਜਾਂ

Bal_party_(7)

ਸਲੋਹ-ਸਰਬਜੀਤ ਸਿੰਘ ਬਨੂੜ- ਭਾਵੇਂ ਕਿ ਪੰਜਾਬੀਆਂ ਨੇ ਭਾਰਤ ਤੋਂ ਬਾਹਰ ਵਿਦੇਸਾਂ ਅੰਦਰ ਆਪਣੀ ਸਖ਼ਤ ਮਿਹਨਤ ਦੇ ਸਦਕਾ ਰਾਜਨੀਤੀਕ, ਸਮਾਜਿਕ ਖੇਤਰਾਂ ਅੰਦਰ ਆਪਣੀ ਵੱਖਰੀ ਪਹਿਚਾਣ ਬਣਾ ਕੇ ਉਥੇ ਦੇ ਵੱਡੇ ਤੋਂ ਵੱਡੇ ਅਹੁਦੇ ਤੱਕ ਪਹੁੰਚਕੇ ਆਪਣੀ ਪੰਜਾਬੀ ਹੋਣ ਦੀ ਧਾਂਕ ਜਮਾਈ ਹੈ ਪੰਰਤੂ ਭਾਰਤ ਦੀਆਂ ਸਮਾਂ ਸਮਾਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਜਲੀਲ ਕਰਨ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਜਿਸ ਦੇ ਚਲਦਿਆਂ ਭਾਰਤ ਦੀਆਂ ਖੂਫੀਆਂ ਏਜੰਸੀਆਂ, ਵਿਦੇਸੀਂ ਰਾਜਦੂਤਾਂ ਤੱਕ ਨੇ ਸਿੱਖਾਂ ਨੂੰ ਪਿਛਲੇ ਪੱਚੀ ਪੱਚੀ ਸਾਲਾਂ ਤੋਂ ਉਨਾਂ ਦੀ ਆਪਣੀ ਜਨਮ ਭੂਮੀ, ਪਰਿਵਾਰ ਤੇ  ਧਾਰਮਿਕ ਅਸਥਾਨਾਂ ਤੱਕ ਦੇ ਦਰਸ਼ਨ ਕਰਨ ਤੋਂ ਵਾਝੇ ਕਰਕੇ (more…)

ਅਨਾਜ ਵਿੱਚ ਗੋਲਮਾਲ-ਹੜਤਾਲ ਸੁਰੂ-ਪ੍ਰਸਾਸਨ ਨੇ ਦੁਆਇਆ ਕਬਜਾ-ਕਤਲ ਮਾਮਲੇ ਵਿੱਚੋ ਬਰੀ -ਧਾਰਮਿਕ ਸਮਾਗਮ (ਕੁਲਵਿੰਦਰ ਗੁਰੂ)

ਡਿੱਪੂਆ ਤੇ ਸਸਤੇ ਭਾਅ ਦਿੱਤੇ ਜਾਣ ਵਾਲੇ ਅਨਾਜ ਵਿੱਚ ਹੋਰ ਰਹੇ ਗੋਲਮਾਲ ਦਾ ਪਰਦਾਫਾਸ, ਇੱਕ ਹੋਰ ਅਨਾਜ ਨਾਲ ਭਰੀ ਟਰੈਕਟਰ ਟਰਾਲੀ ਬਰਾਮਦ 
-ਮਾਮਲੇ ਵਿੱਚ ਨਾਮਜਦ ਅਮੀਰ ਬਾਪ ਦਾ ਬੇਟਾ ਮਿਲੀਭੁਗਤ ਨਾਲ ਹਸਪਤਾਲ ਹੋਇਆ ਦਾਖਲ
-ਦੇਸ ਸੇਵਕ ਦੀ ਟੀਮ ਵੱਲੋਂ ਕੀਤੀ ਪੜਤਾਲ ਤੋਂ ਬਾਅਦ ਹਸਪਤਾਲ ਦੇ ਡਾਕਟਰਾ ਨੇ ਉਕਤ ਵਿਅਕਤੀ ਨੂੰ ਫਿੱਟ ਦੱਸ ਕੇ ਕੀਤਾ ਡਿਸਚਾਰਜ 
 
ਮਾਨਸਾ 2 ਅਪ੍ਰੈਲ ਕੁਲਵਿੰਦਰ ਗੁਰੂ-ਬੀਤੇ ਦਿਨੀ ਥਾਣਾ ਸਿਟੀ ਮਾਨਸਾ ਦੀ ਪੁਲਿਸ ਵੱਲੋਂ ਰਾਸਨ ਡਿੱਪੂਆ ਰਾਹੀ ਗਰੀਬ ਲੋਂਕਾ ਵਿੰਚ ਵੰਡੀ ਜਾਣ ਵਾਲੀ ਕਣਕ ਨੂੰ ਵੇਚਣ ਜਾ ਰਹੇ ਤਿੰਨ ਵਿਅਕਤੀਆ ਵਿਰੁੱਧ ਮੁਕੱਦਮਾ ਦਰਜ ਕਰਕੇ ਕਣਕ ਦਾ ਭਰਿਆ ਇੱਕ ਟਰੈਕਟਰ ਟਰਾਲੀ ਬਰਾਮਦ ਕਰਵਾਏ ਜਾਣ ਤੋਂ ਬਾਅਦ ਸਿਟੀ ਪੁਲਿਸ ਵੱਲੋਂ ਇਸੇ ਮਾਮਲੇ ਵਿੱਚ ਕਣਕ ਨਾਲ ਭਰੇ ਇੱਕ ਹੋਰ ਟਰੈਕਟਰ ਟਰਾਲੀ ਨੂੰ ਕਬਜੇ ਵਿੱਚ ਲੈ ਕੇ ਤਿੰਨ ਹੋਰ ਵਿਅਕਤੀਆ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ।
            ਪ੍ਰਾਪਤ ਜਾਂਣਕਾਰੀ ਅਨੁਸਾਰ ਸਰਕਾਰੀ ਰਾਸਨ ਡਿੱਪੂਆ ਰਾਹੀ ਗਰੀਬ ਲੋਂਕਾ ਵਿੱਚ ਵੰਡੀ ਜਾਣ ਵਾਲੀ ਕਣਕ ਨੂੰ ਚੱਕੀ ਤੇ ਵੇਚਣ ਲਈ ਲਿਜਾ ਰਹੇ ਸੁਖਜਿੰਦਰ ਸਿੰਘ,ਦੀਪਕ ਕੁਮਾਰ,ਵਿਜੈ ਕੁਮਾਰ ਵਾਸੀਆਨ ਮਾਨਸਾ ਵਿਰੁੱਧ ਸਿਟੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕਣਕ ਨਾਲ ਭਰਿਆ 1 ਹੋਰ ਟਰੈਕਟਰ ਟਰਾਲੀ ਬਰਾਮਦ ਕੀਤੀ ਗਈ ਹੈ।
            ਵਰਣਨਯੌਗ ਹੈ ਕਿ ਬੀਤੇ ਦਿਨ ਵੀ ਸਿਟੀ ਪੁਲਿਸ ਵੱਲੋਂ ਕਣਕ ਨਾਲ ਭਰੇ 1 ਟਰੈਕਟਰ ਟਰਾਲੀ ਨੂੰ ਬਰਾਮਦ ਕਰਕੇ ਤਿੰਨ ਵਿਅਕਤੀਆ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ ਅਤੇ ਇੰਨਾ ਵਿੱਚ ਸਹਿਰ ਮਾਨਸਾ ਦੀ 1 ਫਿਲੌਰ ਮਿੱਲ ਦੇ ਮਾਲਕ ਦਾ ਬੇਟਾ ਸੰਜੀਵ ਕੁਮਾਰ ਵੀ ਸਾਮਿਲ ਸੀ ਬੇਸਕ ਪੁਲਿਸ ਵੱਲੋਂ ਉ¤ਕਤ ਮਾਮਲੇ ਵਿੱਚ ਸੰਜੀਵ ਕੁਮਾਰ ਸਮੇਂਤ ਤਿੰਨੇ ਵਿਅਕਤੀਆ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਪੁਲਿਸ ਵੱਲੋਂ 2 ਵਿਅਕਤੀ ਬੰਤ ਸਿੰਘ,ਰਾਮ ਸਿੰਘ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰ ਦਿੰਤਾ ਗਿਆ ਸੀ ਅਤੇ ਤੀਸਰਾ ਵਿਅਕਤੀ ਸੰਜੀਵ ਕੁਮਾਰ ਜੋ ਕਿ ਅਮੀਰ ਬਾਪ ਦਾ ਬੇਟਾ ਹੈ, ਬਿਮਾਰੀ ਦਾ ਬਹਾਨਾ ਲਗਾ ਕਰ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਹੋ ਗਿਆ ਸੀ ਅਤੇ ਡਾਕਟਰਾ ਵੱਲੋਂ ਵੀ ਮਿਲੀਭੁਗਤ ਕਰਕੇ ਇਸ ਦੀ ਬਿਮਾਰੀ ਨੂੰ ਜਾਣੇ ਬਿਨਾ ਹੀ ਇਸਨੂੰ ਦਾਖਲ ਕਰ ਲਿਆ ਸੀ ਇਸ ਮਾਮਲੇ ਦਾ ਪਤਾ ਸਾਡੇ ਪੱਤਰਕਾਰਾ ਨੂੰ ਲੱਗਣ ਤੇ ਜਦੋਂ ਪੱਤਰਕਾਰਾ ਵੱਲੋਂ ਸਿਵਲ ਹਸਪਤਾਲ ਮਾਨਸਾ ਦੇ ਐਸ ਐਮ ਓ ਡਾਕਟਰ ਸਬੋਧ ਗੁਪਤਾ ਤੋਂ ਉਨਾ ਦਾ ਪੱਖ ਜਾਣਨਾ ਚਾਹਿਆ ਤਾ ਉਨਾ ਇਸ ਮਾਮਲੇ ਤੋਂ ਅਣਜਾਣਤਾ ਪ੍ਰਗਟ ਕੀਤੀ ਅਤੇ ਜਦੋਂ ਉ¤ਕਤ ਵਿਅਕਤੀ ਨੂੰ ਦਾਖਲ ਕਰਨ ਵਾਲੇ ਡਾਕਟਰ ਰਾਜੀਵ ਨਾਲ ਸਪੰਰਕ ਕਰਕੇ ਉ¤ਕਤ ਵਿਅਤੀ ਦੀ ਬਿਮਾਰੀ ਬਾਰੇ ਜਾਣਨਾ ਚਾਹਿਆ ਤਾ ਡਾਕਟਰ ਰਾਜੀਵ ਨੇ ਤੁਰੰਤ ਆਪਣੇ ਮਰੀਜ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਪਰ ਉਸਦੀ ਬਿਮਾਰੀ ਬਾਰੇ ਕੋਈ ਵੀ ਤਸੱਲੀ ਬਖਸ ਜਵਾਬ ਨਹੀ ਦਿੱਤਾ । ਜਿਸ ਨਾਲ ਸੰਬਧਤ ਅਧਿਕਾਰੀਆ ਦੀ ਕਾਰਗੁਜਾਰੀ ਤੇ ਸਵਾਲੀਆ ਨਿਸਾਨ ਲੱਗ ਗਿਆ ਹੈ।             
ਪੰਜਾਬ ਪ੍ਰਦੇਸ ਪੱਲੇਦਾਰ ਯੂਨੀਅਨ ਵੱਲੋਂ ਸੂਬਾ ਪੱਧਰੀ ਹੜਤਾਲ ਸੁਰੂ
ਮਾਨਸਾ 2 ਅਪ੍ਰੈਲ ਕੁਲਵਿੰਦਰ ਗੁਰੂ
         ਪੰਜਾਬ ਪ੍ਰਦੇਸ ਪੱਲੇਦਾਰ ਯੂਨੀਅਨ ਵੱਲੋਂ ਆਪਣੀਆ ਮੰਗਾ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਹੈ।
        ਪੰਜਾਬ ਪ੍ਰ੍ਰਦੇਸ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਂਨ ਜਰਨੈਲ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਪਣੀਆ ਮੰਗਾ ਦੇ ਸੰਬੰਧ ਵਿੱਚ ਪੂਰੇ ਪੰਜਾਬ ਵਿਚ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ ਇਸ ਹੜਤਾਲ ਵਿੱਚ ਫੂਡ ਐਂਡ ਲਾਈਟ ਪੱਲੇਦਾਰ ਯੂਨੀਅਨ ਅਤੇ ਪੰਜਾਬ ਪ੍ਰਦੇਸ ਗੱਲਾ ਮਜਦੂਰ ਯੂਨੀਅਨ ਵੱਲੋਂ ਵੀ ਸਮਰਥਨ ਦਾ ਐਲਾਨ ਕੀਤਾ ਹੈ।ਯੂਨੀਅਨ ਆਗੂਆ ਨੇ ਦੱਸਿਆ ਕਿ ਉਨਾ ਦੀ ਜਥੈਬੰਦੀ ਦੇ ਝੰਡੇ ਹੇਠ 3 ਲੱਖ 70 ਹਜਾਰ ਵਰਕਰ ਪਿਛਲੇ 11 ਸਾਲਾ ਤੋਂ ਪੰਜਾਬ ਵਿੱਚ ਕੰਮ ਕਰ ਰਹੇ ਹਨ ਅਤੇ ਸਾਰੇ ਕਾਮਿਆ ਵੱਲੋਂ ਅੰਜ ਆਪਣਾ ਕੰਮ ਬੰਦ ਕਰ ਦਿੱਤਾ ਗਿਆ ਹੈ।
         ਉਨਾ ਦੱਸਿਆ ਕਿ ਪਹਿਲਾ ਉਨਾ ਨੂੰ ਲੋਂਡਿੰਗ ਦੇ 47 ਪੈਸੇ ਮਿਲਦੇ ਸਨ ਜੋ ਕਿ ਹੁਣ ਵਧਾ ਕੇ 78 ਪੈਸੇ ਕਰ ਦਿੱਤੇ ਗਏ ਹਨ ਅਤੇ ਸਟੈਂਕ ਦੇ 57 ਪੈਸੇ ਮਿਲਦੇ ਸਨ ਜੋ ਵਧਾ ਕੇ 94 ਪੈਸੇ ਕਰ ਦਿੱਤੇ ਗਏ ਹਨ ਅਤੇ ਮਾਰਚ ਤੋਂ ਪਹਿਲਾ ਬੇਸਿਕ ਰੇਟ 133 ਫੀਸਦੀ ਵੱਧ ਮਿਲਦਾ ਸੀ ਪਰ ਹੁਣ ਘਟਾ ਕੇ 40 ਫੀਸਦੀ ਕਰ ਦਿੱਤਾ ਹੈ ਯੂਨੀਅਨ ਆਗੂਆਨੇ ਕਿਹਾ ਕਿ ਜੇਕਰ ਉਨਾ ਦੀਆ ਮੰਗਾ ਨਾ ਮੰਨੀਆ ਗਈਆ ਸਘੰਰਸ ਨੂੰ ਤਿਖਾ ਕਰ ਦੇਣਗੇ।
                                         
ਮਾਣਯੋਗ ਅਦਾਲਤ ਦੇ ਹੁਕਮਾ ਤੇ ਪ੍ਰਸਾਸਨ ਨੇ ਦੁਆਇਆ ਕਬਜਾ
-ਮਾਮਲਾ 47 ਸਾਲਾ ਬਾਅਦ ਦਰਜ ਹੋਏ ਇੰਤਕਾਲ ਦਾ
ਮਾਨਸਾ 2 ਅਪ੍ਰੈਲ ਕੁਲਵਿੰਦਰ ਗੁਰੂ
             ਬੀਤੇ ਦਿਨੀ 29 ਮਾਰਚ ਨੂੰ ਥਾਣਾ ਸਿਟੀ ਮਾਨਸਾ ਦੀ ਪੁਲਿਸ ਵੱਲੋਂ 47 ਸਾਲ ਬਾਅਦ ਦਰਜ ਹੋਏ ਇੰਤਕਾਲ ਦੇ ਮਾਮਲੇ ਵਿੱਚ 2 ਤਹਿਸੀਲਦਾਰਾ,ਕਾਨੁੰਗੋ,ਪਟਵਾਰੀ ਸਮੇਂਤ ਕਰੀਬ 1 ਦਰਜਨ ਵਿਅਕਤੀਆ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਪੁਲਿਸ ਵੱਲੋਂ ਮੁਕੱਦਮੇ ਵਿੱਚ ਨਾਮਜਦ ਕੀਤੀ ਗਈ ਜਗਜੀਤ ਸਿੰਘ ਵਗੈਰਾ ਪਾਰਟੀ ਨੂੰ ਉ¤ਕਤ ਪਲਾਟ ਦਾ ਕਬਜਾ ਦੁਬਾਉਣ ਲਈ ਮਾਣਯੌਗ ਪੰਜਾਬ ਹਰਿਆਣਾ ਹਾਹੀ ਕੋਰਟ ਵੱਲੋਂ ਜਾਰੀ ਕੀਤੇ ਨਿਰਦੇਸਾ ਤੋਂ ਬਾਅਦ ਪ੍ਰਸਾਸਨ ਵੱਲੋਂ ਉਕਤ ਪਾਰਟੀ ਨੂੰ ਅੱਜ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਉਕਤ ਪਲਾਂਟ ਤੇ ਕਾਬਜ ਕਰ ਦਿੱਤਾ ਗਿਆ।
               ਪ੍ਰਾਪਤ ਜਾਣਕਰੀ ਅਨੁਸਾਰ ਭਗਵੰਤ ਸਿੰਘ ਪੁੱਤਰ ਕਰਨੈਲ ਸਿੰਘ,ਵਿਨੋਂਦ ਕੁਮਾਰ ਪੁਤਰ ਲਾਲ ਚੰਦ ਵਾਸੀਆਨ ਭੂਥਨ ਦੀ ਸਿਕਾਇਤ ਤੇ 29 ਮਾਰਚ ਨੂੰ ਥਾਣਾ ਸਿਟੀ ਮਾਨਸਾ ਦੀ ਪੁਲਿਸ ਨੇ 3 ਕਨਾਲ 3 ਮਰਲੇ ਜਮੀਨ ਦੇ 47 ਸਾਲ ਬਾਅਦ ਦਰਜ ਹੋਏ ਇੰਤਕਾਲ ਦੇ ਮਾਮਲੇ ਵਿੱਚ ਮਾਨਸਾ ਦੇ ਇੱਕ ਸਾਬਮਾ ਤਹਿਸੀਲਦਾਰ ਸੁਖਦੇਵ ਸਿੰਘ,ਮੌਜੂਦਾ ਨਾਇਬ ਤਹਿਸੀਲਦਾਰ ਬਲਜਿੰਦਰਪਾਲ ਕੌਰ,ਜਸਪਾਲ ਸਿੰਘ ਕਾਨੁੰਗੋ ਅਤੇ ਉ¤ਕਤ ਪਾਰਟੀ ਜਗਜੀਤ ਸਿੰਘ ਵਗੈਰਾ 1 ਦਰਜਨ ਦੇ ਕਰੀਬ ਵਿਅਕਤੀਆ ਵਿਰੁੱਧ ਆਈ ਪੀ ਸੀ ਦੀਆ ਧਾਰਾਵਾ ਅਧੀਨ ਮੁਕਦਮਾ ਦਰਜ ਕੀਤਾ ਸੀ ਪਰ ਇਸ ਮਾਮਲੇ ਨੇ ਅੱਜ ਉਸ ਸਮੇਂ ਇੱਕ ਨਵਾਂ ਮੌੜ ਲੈ ਲਿਆ ਜਦੋਂ ਪੰਜਾਬ ਹਰਿਆਣਾਂ ਹਾਈ ਕੋਰਟ ਵੱਲੋਂ ਜਗਜੀਤ ਸਿੰਘ ਵਗੈਰਾ ਪਾਰਟੀ ਨੂੰ ਉ¤ਕਤ ਜਮੀਨ ਪਰ ਅਦਾਲਤੀ ਫੈਸਲੇ ਤੱਕ ਕਬਜਾ ਕਰਵਾਉਣ ਲਈ ਪ੍ਰਸਾਸਨ ਨੂੰ ਆਦੇਸ ਜਾਰੀ ਕਰ ਦਿੱਤਾ। ਜਿਸ ਤੇ ਚੱਲਦਿਆ ਪ੍ਰਸਾਸਨ ਵੱਲੋਂ ਉਪ ਮੰਡਲ ਮੈਜਿਸਟਰੇਟ ਸ੍ਰੀ ਐਨ ਐਸ ਬਰਾੜ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨਾਲ ਜਗਜੀਤ ਸਿੰਘ ਵਗੈਰਾ ਪਾਰਟੀ ਨੂੰ ਉ¤ਕਤ ਜਮੀਨ ਤੇ ਕਬਜਾ ਕਰਵਾਉਣ ਪਿਆ।
                 ਜਦੋਂ ਇਸ ਮਾਮਲੇ ਸੰਬੰਧੀ ਉਪ ਮੰਡਲ ਮੈਜਿਸਟਰੇਟ ਐ¤ਲ ਐਸ ਬਰਾੜ ਨਾਲ ਟੈਲੀਫੂਨ ਤੇ ਸਪੰਰਕ ਕੀਤਾ ਤਾ ਉਨਾ ਦੱਸਿਆ ਕਿ ਮਾਣਯੌਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਗਜੀਤ ਸਿੰਘ ਵਗੈਰਾ ਪਾਰਟੀ ਨੂੰ ਉ¤ਕਤ ਜਮੀਨ ਪਰ ਅਦਾਲਤੀ ਫੈਸਲੇ ਤੱਕ ਕਬਜਾ ਕਰਵਾਏ ਜਾਣ ਸੰਬੰਧੀ ਆਦੇਸ ਜਾਰੀ ਕੀਤਾ ਹੈ ਜਿਸ ਤੇ ਚੱਲਦਿਆ ਉਨਾ ਨੇ ਜਗਜੀਤ ਸਿੰਘ ਵਗੈਰਾ ਪਾਰਟੀ ਦਾ ਉ¤ਕਤ ਜਮੀਨ ਤੇ ਕਬਜਾ ਕਰਵਾ ਕੇ ਮਾਣਯੌਗ ਹਾਈ ਕੋਰਟ ਦੇ ਹੁਕਮਾ ਦੀ ਪਾਲਣਾ ਕੀਤੀ ਹੈ।  
ਵਾਟਰ ਸਪਲਾਈ ਤੇ ਸੈਨੀਟੇਸ਼ਨ ਮੰਡਲ ਅੱਗੇ ਲਗਾਇਆ ਜਾਵੇਗਾ ਧਰਨਾ
ਮਾਨਸਾ 2ਅਪ੍ਰੈਲ  ਕੁਲਵਿੰਦਰ ਗੁਰੂ
      ਪੀਯੂਡੀ ਤਾਲਮੇਲ ਸੰਘਰਸ਼ ਕਮੇਟੀ ਜ਼ਿਲ•ਾ ਮਾਨਸਾ ਦੀ ਅਹਿਮ ਮੀਟਿੰਗ ਮੱਖਣ ਸਿੰਘ , ਜਗਦੇਵ ਸਿੰਘ ਤੇ ਬਿੱਕਰ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਪੰਜਾਬ ਚ 6/4/2010ਨੂੰ ਕੀਤੇ ਜਾ ਰਹੇ ਰੋਸ਼ ਧਰਨੇ ਅਤੇ ਮੁਜ਼ਾਹਰੇ ਦੀ ਕੜੀ ਵਜੋਂ ਫੈਸਲਾ ਕੀਤਾ ਗਿਆ ਕਿ ਜਿਲ•ਾ ਮਾਨਸਾ ਵਿੱਚ 6ਅਪ੍ਰੈਲ ਨੂੰ ਵਾਟਰ ਸਪਲਾਈ ਤੇ ਸੈਨੀਟੇਸ਼ਨ ਮੰਡਲ ਮਾਨਸਾ ਵਿਖੇ ਰੋਸ ਧਰਨਾ ਅਤੇ ਮੁਜ਼ਾਹਰਾ ਕੀਤਾ ਜਾਵੇਗਾ। ਆਗੂ ਸਾਥੀਆਂ ਨੇ ਮੰਗ ਕੀਤੀ ਕਿ 20-20ਸਾਲਾਂ ਤੋਂ ਦਿਹਾੜੀਦਾਰ ਦੇ ਤੌਰ ਤੇ ਕੰਮ ਕਰਦੇ ਕਾਮਿਆ ਨੂੰ ਪੰਜਾਬ ਸਰਕਾਰ ਤੁਰੰਤ ਰੈਗੂਲਰ ਕਰੇ, ਸਾਰੇ ਪੰਜਾਬ ਵਿਚੋਂ ਠੇਕੇ ਤੇ ਦਿੱਤੇ ਜਾਰਹੇ 22 ਬਲਾਕਾਂ ਨੂੰ ਠੇਕੇ ਤੇਦੇਣਾ ਬੰਦ ਕੀਤਾ ਜਾਵੇ, ਪੇ ਕਮਿਸ਼ਨ ਚ ਤਰੁੱਟੀਆ ਦੂਰ ਕਰਕੇ ਬਣਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਤੇ ਸਮੂਹ ਫੀਲਡ ਮੁਲਾਜ਼ਮਾਂ ਤੋਂ ਪ੍ਰਮੋਸ਼ਨ ਚੈਨਲ ਲਾਗੂ ਕੀਤਾ ਜਾਵੇ।
ਧਾਰਮਿਕ ਸਮਾਗਮ ਕਰਵਾਇਆ ਗਿਆ
ਮਾਨਸਾ 2ਅਪ੍ਰੈਲ ਕੁਲਵਿੰਦਰ ਗੁਰੂ
         ਮਾਨਸਾ ਜ਼ਿਲੇ ਦੇ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ ਨਾਨਕ ਨਿਵਾਸ ਗੁਰੂ ਘਰ ਵਿਖੇ ਧਾਰਮਿਕ ਸਮਾਗਮ ਕਰਵਾਏ ਅਤੇ 85ਫੁੱਟ ਉੱਚਾ ਨਿਸ਼ਾਨ ਸਾਹਿਬ ਚੜਾਇਆ ਗਿਆ। ਇਸ ਮੌਕੇ ਤੇ ਪੰਜਾਬ ਦੇ ਮਸਹੂਰ ਰਾਗੀ ਭਾਈ ਰਾਜਵਿੰਦਰ ਸਿੰਘ ਤੇ ਬਾਬਾ ਗੁਰਦੇਵ ਸਿੰਘ ਨੇ ਕੀਰਤਨ ਦੌਰਾਨ ਸਿੱਖ ਸੰਗਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਦੇ ਸਮੇਂ ਮੁਤਾਬਕ ਸਿੱਖ ਧਰਮ ਨਾਲ ਜੁੜਨਾ ਬਹੁਤ ਜਰੂਰੀ ਲੋੜ ਹੈ ਅਸੀ ਖੁਦ ਅ੍ਰਮਿਤ ਛਕਕੇ ਗੁਰੂ ਵਾਲੇ ਬਣੀਏ ਤੇ ਆਪਣੇ ਬੱਚਿਆ ਨੂੰ ਵੀ ਗੁਰੂ ਦੇ ਲੜ ਲਾਂਈਏ ਤੇ ਨਸ਼ਿਆ ਦੇ ਤਿਆਗ ਕਰਕੇ ਹਰ ਪ੍ਰਾਣੀ ਨੂੰ ਨਸ਼ਿਆ ਤੋਂ ਬਚਣ ਲਈ ਪ੍ਰੇਰਿਤ ਕਰੀਏ।
               ਇਸ ਮੌਕੇ ਤੇ ਹਰਬੰਸ ਸਿੰਘ ਨੇ ਚੋਲਾ ਸਾਹਿਬ ਜੋ ਨਿਸ਼ਾਨ ਸਾਹਿਬ ਤੇ ਚੜਾਇਆ ਦੀ ਸੇਵਾ ਕੀਤੀ । ਬਾਬਾ ਗੁਰਦੇਵ ਸਿੰਘ, ਬਾਬਾ ਰੁਲਦੂ ਸਿੰਘ, ਸੁਖਪਾਲ ਸਿੰਘ, ਬਾਬਾ ਬਰਜਿੰਦਰ ਸਿੰਘ, ਹੈਡਗ੍ਰੰਥੀ ਭਜਨ ਸਿੰਘ ਆਦਿ ਨੇ ਸੰਗਤਾ ਨੂੰ ਬੋਲਦਿਆ ਕਿਹਾ ਕਿ ਗੂਰੁਦੁ ਆਰਾ ਸਾਹਿਬ ਦੀ ਚੱਲ ਰਹੀ ਕਾਰਸੇਵਾ ਲਈ ਸੇਵਕ ਬਾਹਰੋ ਤੋਂ ਰੁਪਏ ਭੇਜ ਰਹੇ ਹਨ ਤੇ ਸਾਨੂੰ ਵੀ ਕਾਰ ਸੇਵਾ ਵਿੱਚ ਹਿੱਸਾ ਪਾਉਣ ਚਾਹੀਦਾ ਹੈ।

 ਇਰਾਦਾ ਕਤਲ ਮਾਮਲੇ ਵਿੱਚੋ ਬਰੀ
ਮਾਨਸਾ 2ਅਪ੍ਰੈਲ ਕੁਲਵਿੰਦਰ ਗੁਰੂ
          ਮਾਨਸਾ ਦੀ ਇਕ ਅਦਾਲਤ ਵਲੋਂ ਇਰਾਦਾ ਕਤਲ ਦੇ ਮਾਮਲੇ  ਚ 3ਵਿਅਕਤੀਆਂ ਨੂੰ ਬਾਇੱਜਤ ਬਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
          ਮਿਲੀ ਜਾਣਕਾਰੀ ਅਨੁਸਾਰ ਸੁੱਖਾ ਸਿੰਘ ਪੁੱਤਰ ਰਣਧੀਰ ਸਿੰਘ ਨੇ ਥਾਣਾ ਸਿਟੀ ਮਾਨਸਾ ਵਿਖੇਸ਼ਿਕਾਇਤ ਕੀਤੀ ਕਿ ਰਿਪਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਮਾਨਸਾ, ਲਖਵੀਰ ਸਿੰਘ ਪੁੱਤਰ ਲਾਭ ਸਿੰਘ ਤੇ ਰਜਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਾਨਸਾ ਨੇ ਰਣਜੀਤ ਸਿੰਘ ਪੁੱਤਰ ਹੰਸਾ ਸਿੰਘ , ਵਿਕਰਮਜੀਤ ਸਿੰਘ ਪੁੱਤਰ ਨਾਹਰ ਸਿੰਘ ਅਤੇ ਮੇਰੇ ਨਿੱਜੀ ਰੰਜਿਸ਼ ਦੇ ਚੱਲਦਿਆ ਮਾਰਨ ਦੇ ਇਰਾਦੇ ਨਾਲ ਸੱਟਾ ਮਾਰੀਆ। ਸੁੱਖਾ ਸਿੰਘ ਪੁੱਤਰ ਰਣਧੀਰ ਸਿਘ ਦੇ ਇੰਨਾਂ ਬਿਆਨ ਦੇ ਆਧਾਰ ਤੇ ਪੁਲਿਸ ਨੇ 18ਨਵੰਬਰ 08ਨੂੰ ਉਕਤ ਵਿਅਕਤੀਆਂ ਵਿਰੁੱਧ ਅ/ਧ307/224/148/149/ਆਈਪੀਸੀ ਤਹਿਤ ਮਾਮਲਾ ਨੰ:224ਦਰਜ ਕੀਤਾ ਤੇ ਅਦਾਲਤ ਵਿੱਚ ਪੇਸ਼ ਕੀਤਾ। ਐਡੀਸ਼ਨਲ ਸ਼ੈਸ਼ਨ ਜੱਜ ਐਮ ਪੀ ਐਸ ਪਾਹਵਾ ਨੇ ਦੋਵੇ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਤਿੰਨਾਂ ਵਿਅਕਤੀਆਂ ਨੂੰ ਬਾ ਇੱਜਤ ਬਰੀ ਕਰਨ ਦਾ ਫੈਸਲਾ ਸੁਣਾਇਆ।
35 ਕਿਲੋ ਹਰਾ ਪੋਸਤ ਫੜਿਆ
ਮਾਨਸਾ 2ਅਪ੍ਰੈਲ ਕੁਲਵਿੰਦਰ ਗੁਰੂ
       ਜਿਲਾ ਮਾਨਸਾ ਦੇ ਥਾਣਾ ਜੋੜਕੀਆ ਪੁਲਿਸ ਨੇ ਪਿੰਡ ਬਣਾਵਾਲਾ ਦੇ ਇਕ ਕਿਸਾਨ ਮਹਿੰਦਰ ਸਿੰਘ ਪਾਸੋਂ 35ਕਿਲੋਂ ਹਰਾ ਪੋਸਤ ਫੜਿਆ ਗਿਆ। ਐਸ ਐਚ ਓ ਕਰਮਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਮਹਿੰਦਰ ਸਿੰਘ ਨੇ ਕਣਕ ਦੀ ਫਸਲ ਵਿੱਚ ਪੋਸਤ ਬੀਜਿਆ ਹੋਇਆ ਸੀ ਪੁਲਿਸ ਨੇ ਖੇਤ ਵਿੱਚ ਛਾਪਾ ਮਾਰਿਆ ਤੇ ਗ੍ਰਿਫਤਾਰ ਕਰ ਲਿਆ ਜਦਕਿ ਉਸ ਦਾ ਭਰਾ ਸਿਕੰਦਰ ਸਿੰਘ ਮੌਕੇ ਤੇ ਫਰਾਰ ਹੋ ਗਿਆ । ਪੁਲਿਸ ਨੇ ਦੱਸਿਆ ਕਿ ਦੋਵਾਂ ਦੇ ਖਿਲਾਫ਼ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। 
                                                                          

 

ਇਲਾਕੇ ‘ਚ ਚਰਚਾ ਦਾ ਵਿਸ਼ਾ ਬਣੀ ਰੌਣੀ ਸੁਸਾਇਟੀ ਦੀ ਚੋਣ ‘ਚ ਅਕਾਲੀ ਦਲ ਜੇਤੂ

54
ਖੰਨਾ, 2 ਅਪ੍ਰੈਲ (ਨਰਪਿੰਦਰ ਸਿੰਘ ਬੈਨੀਪਾਲ)-ਅੱਜ ਪਿੰਡ ਰੌਣੀ ਵਿਖੇ ਦੀ ਕੋਅ: ਸੁਸਾਇਟੀ ਦੀ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਬ ਜੇਤੂ। ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਭਰਪੂਰ ਸਿੰਘ ਨੂੰ 36 ਵੋਟ,  ਅਮਰੀਕ ਸਿੰਘ ਸਬਕਾ ਸਰਪੰਚ ਨੂੰ 30, ਰਾਮ (more…)

ਜਿਲੇ ਦਾ ਇਕ ਵੀ ਕਿਸਾਨ ਕਣਕ ਦੀ ਫ਼ਸਲ ਲੈ ਕੇ ਮੰਡੀ ਨਹੀਂ ਪਹੁੰਚਿਆ

2_April_FGS_4

ਫ਼ਤਿਹਗੜ ਸਾਹਿਬ, 2 ਅਪ੍ਰੈਲ (ਗੁਰਪ੍ਰੀਤ ਮਹਿਕ) : ਪ੍ਰਸ਼ਾਸ਼ਨ ਵਲੋਂ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਦੇ ਪੁਖਤਾ ਪ੍ਰਬੰਧਾਂ ਦੇ ਦਾਵਿਆਂ ਵਿੱਚ ਕੋਈ ਸਚਾਈ ਨਜ਼ਰ ਨਹੀਂ ਆ ਰਹੀ। ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਅੱਜ ਦੂਜੇ ਦਿਨ ਵੀ ਨਾ ਤਾਂ ਕੋਈ ਕਿਸਾਨ ਹੀ (more…)

ਸ਼ਰੀਅਤ ਵਿਚ ਜੁਰਮ ਸਾਬਤ ਹੋਣ ਦੇ ਬਾਵਜੂਦ ਵੀ ਮਾਫੀ ਦਾ ਦਰਵਾਜਾ ਖੁਲਾ ਹੈ–ਸ਼ਾਹੀ ਇਮਾਮ

2-nijher-04

ਲੁਧਿਆਣਾ 2 ਅਪ੍ਰੈਲ (ਗੁਰਮੀਤ ਨਿੱਝਰ)ਆਲ ਇੰਡੀਆ ਮਜਲੀਸ ਅਹਿਰਾਰ ਇਸਲਾਮ ਦੇ ਕੌਮੀ ਪ੍ਰਧਾਨ ਮੋਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੇ ਦੁਬਈ ਦੀ ਇਕ ਅਦਾਲਤ ਵ¤ਲੋਂ ਕਤਲ ਦੇ ਮੁਕ¤ਦਮੇਂ ਵਿ¤ਚ ਪੰਜਾਬ ਦੇ 17 ਨੌਜਵਾਨਾਂ ਨੂੰ ਫਾਂਸੀ ਦੀ (more…)

ਵਿਸ਼ਵ ਸਿਖ ਕਨਵੈਨਸ਼ਨ ਵਿ¤ਚ ਸਿ¤ਖ ਕੌਮ ਦੀ ਚੜ੍ਹਦੀਕਲਾ ਤੇ ਕੌਮ ਨੂੰ ਭੰਬਲਭੂਸੇ ਵਿਚੋਂ ਬਾਹਰ ਕਢਣ ਲਈ ਅਹਿਮ ਫੈਸਲੇ ਕੀਤੇ ਜਾਣਗੇ–ਸਰਨਾ

2-nijher-01
ਲੁਧਿਆਣਾ 2 ਅਪ੍ਰੈਲ    (ਗੁਰਮੀਤ ਨਿੱਝਰ) ਸਿਖਾਂ ਦੀ ਕਾਲੀ ਸੂਚੀ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਗੰਭੀਰ ਨਹੀਂ ਹੈ। ਜੇਕਰ ਕੁਝ ਦਿਨਾਂ ਵਿ¤ਚ ਇਸ ਕਾਲੀ ਸੂਚੀ ਦੇ ਖਾਤਮੇ ਲਈ ਸਰਕਾਰ ਨੇ ਕਦਮ ਨਾ ਚੁਕੇ ਤਾਂ ਸ਼੍ਰੋਮਣੀ ਅਕਾਲੀ ਦਲ (ਦਿ¤ਲੀ) ਸੁਪਰੀਮ ਕੋਰਟ ਦਾ ਦਰਵਾਜਾ ਖੜਕਾਏਗਾ ਤੇ ਇਸ ਸੰਬੰਧੀ ਕਾਨੂੰਨੀ ਕਾਰਵਾਈ ਕਰਨ ਲਈ ਸਲਾਹ ਮਸ਼ਵਰਾ ਮੁਕੰਮਲ ਕਰ ਲਿਆ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਦਿਲੀ) ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੀਤਾ (more…)

02parmjeet05

ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ(ਸ਼ਮਿੰਦਰਪਾਲ)-ਬਿਰਧ ਆਸ਼ਰਮ ਦੇ ਬਜ਼ੁਰਗਾਂ ਦੀ ਸੇਵਾ ਕਰਨਾ ਆਪਣੇ ਮਾਂ ਪਿਉ ਦੀ ਸੇਵਾ ਕਰਨ ਤੋ ਵੀ ਕਿਤੇ ਵੱਧ ਸੇਵਾ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਲਾਇਨ ਨਿਰੰਜਨ ਸਿੰਘ ਰੱਖਰਾ ਰੀਜ਼ਨ ਚੇਅਰਮੈਨ ਨੇ ਲਾਇਨਜ਼ ਕਲੱਬ ਮੁਕਤਸਰ ਅਨਮੋਲ ਵੱਲੋਂ ਸਥਾਨਕ ਬਿਰਧ ਆਸ਼ਰਮ ਵਿਖੇ ਕਰਵਾਏ ਰਾਸ਼ਨ ਵੰਡ ਸਮਾਰੋਹ ਦੌਰਾਨ ਕੀਤਾ (more…)

ਨਰੇਗਾ ਵਿਰੋਧੀਆਂ ਨੂੰ ਸਜਾਂ ਦਿਵਾਉਣ ਲਈ 24 ਘੰਟੇ ਦੀ ਡੀ ਸੀ ਦਫ਼ਤਰ ਅੱਗੇ ਸ਼ੁਰੂ ਕੀਤੀ ਭੁੱਖ ਹੜਤਾਲ

02parmjeet04

ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ(ਸ਼ਮਿੰਦਰਪਾਲ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਨਰੇਗਾ ਨੂੰ ਸਹੀ ਰੂਪ ਵਿੱਚ ਲਾਗੂ ਕਰਵਾਉਣ ਅਤੇ ਨਰੇਗਾ ਵਿਰੋਧੀਆਂ ਨੂੰ ਸਜਾਂ ਦਿਵਾਉਣ ਲਈ 24 ਘੰਟੇ ਦੀ ਡੀ ਸੀ ਦਫ਼ਤਰ ਅੱਗੇ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ (more…)


««ਅਗਲਾ ਪੰਨਾ ---->>>> »
 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO