Punjab News

April 7, 2010

ਕੌਮ ਨੂੰ ਕੰਡਿਆਂ ਉਤੋਂ ਦੀ ਘੜੀਸ ਰਹੇ, ਆਗੂਆਂ ਦੇ ਨਿੱਜੀ ਹਿਤ-ਗੁਰਸੇਵਕ ਸਿੰਘ ਧੌਲਾ

Gursewak_singh_dhaula
ਬੁੱਧੀਜੀਵੀ ਅਤੇ ਸਧਾਰਨ ਮਨੁੱਖ ਵਿਚ ਸਿਰਫ਼ ਇਹ ਅੰਤਰ ਹੈ ਕਿ ਬੁੱਧੀਜੀਵੀ ਕਿਸੇ ਵੀ ਨੁਕਤੇ ਤੇ ਇਕ ਸਹਿਮਤੀ ਬਣਾ ਲੈਂਦੇ ਹਨ ਜਦਕਿ ਆਮ ਮਨੁੱਖ ਆਪਣੀ ਗੱਲ ’ਤੇ ‘ਮੈਂ ਨਾ ਮਾਨੂੰ’ ਦੀ ਰੱਟ ਲਗਾਈ ਰੱਖਦੇ ਹਨ। ਕੌਮਾਂ ਵਿਚ ਵਿਖਰੇਵੇ ਹੋਣਾ ਕੋਈ ਨਵੀਂ ਗੱਲ ਨਹੀਂ ਹੈ, ਵਿਖਰੇਵਿਆਂ ਤੇ ਕੌਮੀ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਅੰਤਿਮ ਰਾਇ ਬਣਾਉਣੀ ਬੁੱਧਜੀਵੀ ਵਰਗ ਦਾ ਫਰਜ਼ ਹੁੰਦਾ ਹੈ। ਕਿਸੇ ਵੀ ਵਿਵਾਦਤ ਮੁੱਦੇ ’ਤੇ ਉਸਾਰੂ ਬਹਿਸ ਹੋਣੀ ਬਹੁਤ ਜ਼ਰੂਰੀ ਹੈ ਇਹ ਬਹਿਸ ਅਜਿਹੀ ਹੋਣੀ ਚਾਹੀਦੀ ਹੈ ਜਿਸ ਵਿਚੋਂ ਕੁਝ ਪ੍ਰਾਪਤ ਹੋ ਸਕੇ ਅਤੇ ਅੰਤ ਵਿਚ ਬਹਿਸ ਦੇ ਮੁੱਦੇ ਵਿਚੋਂ ਇਕ ਰਾਇ ਪ੍ਰਾਪਤ ਕਰਨ ਵਿਚ ਸਹਾਈ ਹੋ ਸਕੇ ਪ੍ਰੰਤੂ ਜੇ ਅਜਿਹਾ ਨਹੀਂ ਹੋ ਰਿਹਾ ਤਾਂ ਸਮਝੋ ਇਹ ਬਹਿਸ ਕੌਮੀ ਹਿੱਤਾਂ ਦੀ ਥਾਂ ਨਿੱਜਵਾਦੀ ਅਤੇ ਹੰਕਾਰੀ ਦ੍ਰਿਸ਼ਟੀ ਦੀ ਪੈਦਾਵਾਰ ਹੈ। ਹੁਣ ਜਦੋਂ ਸਿੱਖ ਕੌਮ ਪੰਜਾਬ ਦੀ ਧਰਤੀ ’ਤੇ ਆਪਣੀ ਹੋਂਦ ਨੂੰ ਬਚਾਈ ਰੱਖਣ ਦੀ ਲੜਾਈ ਲੜ ਰਹੀ ਹੈ ਤਾਂ ਇਸ ਨਾਜ਼ੁਕ ਸਮੇਂ ਵਿਚ ਕੌਮ ਦੇ ਰਾਹਦਰਸੇਵਾ ਵੱਲੋਂ ਸਾਰਥਿਕ ਬਹਿਸ ਕਰਨ ਦੀ ਥਾਂ ਇਕ ਦੂਜੇ ’ਤੇ ਚਿੱਕੜ ਉਛਾਲਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
 ਪਿਛਲੇ ਕੁਝ ਮਹੀਨਿਆਂ ਵਿਚ ਹੀ ਸਿੱਖ ਕੌਮ ਨੂੰ ਦਸਮ ਗ੍ਰੰਥ, ਨਾਨਕਸ਼ਾਹੀ ਕੈ¦ਡਰ ਅਤੇ ਪ੍ਰੋ: ਦਰਸ਼ਨ ਸਿੰਘ ਪ੍ਰਤੀ ਅਕਾਲ ਤਖ਼ਤ ਤੋਂ ਕੀਤੇ ਗਏ ਫੈਸਲੇ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰੱਖਿਆ ਹੈ। ਇਸ ਤੋਂ ਇਲਾਵਾ ਕੌਮ ਨੂੰ ਪਹਿਲਾਂ ਹੀ ਗੰਭੀਰ ਅਣਸੁਲਝੇ ਮਾਮਲਿਆਂ ਨਾਲ ਹਮੇਸ਼ਾ ਦੋ-ਚਾਰ ਹੋਣਾ ਪੈਂਦਾ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਅਤੇ ਹੋਰ ਗੁਰੂ ਸਾਹਿਬਾਨਾਂ ਦੀ ਪ੍ਰਕਾਸ਼ ਮਿਤੀ, ਜਨਮ ਸਾਖੀਆਂ, ਭੱਟ ਵਹੀਆਂ, ਰਾਗਮਾਲਾ, ਸਿੱਖ ਰਹਿਤ ਮਰਿਯਾਦਾ, ਨਿੱਤਨੇਮ, ਮੂਲ ਮੰਤਰੀ, ਕਕਾਰ ਕਿਹੜੇ ਹਨ, ਸਿੱਖਾਂ ਵਿਚ ਮਾਸ ਦੀ ਵਰਤੋਂ, ਅਰਦਾਸ ਆਦਿ ਅਜਿਹੇ ਪੰਥਕ ਮੁੱਦੇ ਹਨ ਜਿਨ੍ਹਾਂ ’ਤੇ ਉਸਾਰੂ ਬਹਿਸ ਦੀ ਬਹੁਤ ਜ਼ਰੂਰਤ ਹੈ। ਇਹ ਸਾਰੇ ਅਤੇ ਅਜਿਹੇ ਹੋਰ ਮੁੱਦਿਆਂ ਨੇ ਕੌਮ ਨੂੰ ਪਹਿਲਾਂ ਹੀ ਅਜਿਹੇ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ, ਜਿਸ ਨੂੰ ਦੇਖ ਕੇ ਕੋਈ ਅਣਧਰਮੀ ਜਾਂ ਨੌਜੁਆਨ ਪੀੜ੍ਹੀ ਸਿੱਖੀ ’ਤੇ ਫਖ਼ਰ ਮਹਿਸੂਸ ਨਹੀਂ ਕਰ ਸਕੇਗੀ ਪ੍ਰੰਤੂ ਕੌਮ ਦੇ ਅਗਵਾਈ ਕਰਤਾਵਾਂ ਵੱਲੋਂ ਪਹਿਲਾਂ ਹੀ ਚ¦ਤ ਮੁੱਦਿਆਂ ਨੂੰ ਪਾਸੇ ਰੱਖ ਕੇ ਜੋ ਨਵੇਂ ਵਿਵਾਦ ਪੈਦਾ ਕੀਤੇ ਗਏ ਹਨ ਉਹਨਾਂ ਵਿਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਅੱਗੇ ਗੱਦੀ ਨਾ ਦੇਣ ਬਾਰੇ ਖਿਆਲ, ਭੱਟਾਂ ਤੇ ਭਗਤਾਂ ਦੀ ਬਾਣੀ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਾ ਬਾਣੀ ਪ੍ਰਤੀ ਸ਼ੰਕੇ ਪ੍ਰਗਟ ਕਰਨਾ ਕੌਮ ਨੂੰ ਹੋਰ ਕੰਡਿਆਂ ਉਤੋਂ ਦੀ ਘੜੀਸਣ ਦੇ ਤੁਲ ਹੈ। ਹਰ ਇਕ ਵਿਅਕਤੀ ਜਾਂ ਵਿਦਵਾਨ ਨੂੰ ਹੱਕ ਹੈ ਕਿ ਉਹ ਆਪਣੇ ਮਨ ਵਿਚ ਉਪਜੇ ਕੌਮੀ ਖਿਆਲ ਨੂੰ ਪੰਥ ਅੱਗੇ ਰੱਖੇ ਤਾਂ ਕਿ ਹੋਰ ਵਿਅਕਤੀ ਵੀ ਸਬੰਧਤ ਮੁੱਦੇ ਤੋਂ ਜਾਣੂ ਹੋ ਸਕਣ। ਅਜਿਹਾ ਕਰਦੇ ਸਮੇਂ ਸਾਨੂੰ ਇਹ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਕਿਤੇ ਉਠਾਏ ਗਏ ਮੁੱਦੇ ਨਾਲ ਕੌਮ ਦੋਫਾੜ ਹੋਣ ਦਾ ਕਾਰਨ ਨਾ ਬਣ ਜਾਵੇ। ਉਂਝ ਵੀ ਕੌਮ ਮੀਡੀਆ ਸਿਰ ਇਹ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਬਣ ਜਾਂਦੀ ਹੈ, ਕਿਉਂਕਿ ਵਿਚਾਰਾਂ ਨੂੰ ਸਭ ਲੋਕਾਂ ਤੱਕ ਫੈਲਾਉਣ ਅਤੇ ਇਕਮੱਤ ਹੋਣ ਜਿਹੇ ਕਾਰਜਾਂ ਵਿਚ ਮੀਡੀਆ ਦਾ ਰੋਲ ਸਭ ਤੋਂ ਵੱਧ ਹੈ। ਮੀਡੀਆ ਦਾ ਸਮਾਜ ਦੀ ਉਸਾਰੀ ਵਿਚ ਵੱਡਾ ਯੋਗਦਾਨ ਹੁੰਦਾ ਹੈ ਜੇਕਰ ਸਮਾਜ ਨੂੰ ਕਿਸੇ ਘਟਨਾ ਤੋਂ ਖਤਰਾ ਪੈਦਾ ਹੋ ਜਾਵੇ ਤਾਂ ਵੀ ਮੀਡੀਆ ਨੇ ਸਮਾਜ ਨੂੰ ਜੋੜੀ ਰੱਖਣ ਲਈ ਜ਼ਿੰਮੇਵਾਰੀ ਨੂੰ ਨਿਭਾਉਣਾ ਹੁੰਦਾ ਹੈ। ਕੌਮੀ ਮੀਡੀਆ ਦਾ ਕੰਮ ਆਪਣੀ ਕੌਮ ਨੂੰ ਸਮਾਜਿਕ ਸੇਧ ਦੇਣ ਦੇ ਨਾਲ-ਨਾਲ ਮੌਜੂਦਾ ਸਮੇਂ ਵਿਚ ਕੌਮ ਦੀ ਸਥਿਤੀ ਤੋਂ ਆਪਣੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਕੌਮ ਦੀ ਨਵ-ਉਸਾਰੀ ਲਈ ਮਾਹੌਲ ਪੈਦਾ ਕਰਨਾ ਹੁੰਦਾ ਹੈ। ਜੇਕਰ ਨਾਜ਼ੁਕ ਸਮੇਂ ਵਿਚ ਖੁਦ ਮੀਡੀਆ ਹੀ ਇਕ ਦੂਸਰੇ ਨੂੰ ਸੌਕਣਾਂ ਵਾਂਗੂ ਮੇਹਣੇ ਮਾਰਨ ਲੱਗ ਜਾਵੇ ਤਾਂ ਸਮਝ ਲਵੋ ਕਿ ਕੌਮ ਦਾ ਭਵਿੱਖ ਤੂਫਾਨ ਸਮੇਂ ਸਮੁੰਦਰ ਵਿਚ ਘਿਰੀ ਬੇੜੀ ਵਰਗਾ ਹੀ ਹੈ ਜਿਸਦੇ ਮਲਾਹ ਨੂੰ ਕਦੇ ਵੀ ਸਿਆਣਾ ਨਹੀਂ ਆਖਿਆ ਜਾ ਸਕਦਾ ਕਿਉਂ ਜੋ ਉਸ ਨੇ ਵੇਲੇ ਸਿਰ ਸਥਿਤੀ ਦਾ ਅੰਦਾਜ਼ਾ ਲਗਾ ਕੇ ਖਤਰੇ ਦਾ ਅਨੁਭਵ ਕਰਨੋਂ ਅਸਮਰੱਥ ਰਿਹਾ ਸਮਝਿਆ ਜਾਵੇਗਾ। ਭਗਤ ਫਰੀਦ ਜੀ ਨੇ
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥1॥
 ਸ਼ਬਦ ਵਿਚ ਪਹਿਲਾਂ ਹੀ ਮੌਕਾ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਜੇਕਰ ਇਹਨਾਂ ਕੌਮੀ ਹਿੱਤਾਂ ਦੇ ਪਹਿਰੇਦਾਰ ਅਖਵਾਉਣ ਵਾਲਿਆਂ ਨੇ ਜੇਕਰ ਵੇਲਾ ਨਾ ਸੰਭਾਲਿਆ ਤਾਂ ਸਾਨੂੰ ਉਹਨਾਂ ਨੂੰ ਬੁੱਧੀਜੀਵੀ ਵਰਗ ਵਿਚ ਰੱਖਣ ਦੇ ਫੈਸਲੇ ’ਤੇ ਫਿਰ ਤੋਂ ਵਿਚਾਰ ਕਰਨੀ ਹੋਵੇਗੀ।
 ਮੀਡੀਆ ਵਾਂਗ ਹੀ ਨਿੱਜੀ ਹਿੱਤਾਂ ਲਈ ਕੌਮ ਦਾ ਘਾਣ ਕਰਨ ਵਾਲਿਆਂ ਵਿਚ ਸਿੱਖਾਂ ਦੀ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਤਖ਼ਤਾਂ ਦੇ ਮੁੱਖ ਆਗੂ ਅਤੇ ਸਿੱਖ ਸਖਾਵਾਂ ਦੇ ਮੁਖੀਆਂ ਦਾ ਨੰਬਰ ਆਉਂਦਾ ਹੈ। ਮੌਜੂਦਾ ਕਾਲੇ ਦੌਰ ਤੋਂ ਪਹਿਲਾਂ ਜਦ ਕਦੇ ਵੀ ਕੋਈ ਸਿੱਖ ਮਸਲਾ ਕੌਮ ਨੂੰ ਦਰਪੇਸ਼ ਹੁੰਦਾ ਤਾਂ ਉਸ ਨੂੰ ਸੁਲਝਾਉਣ ਵਿਚ ਸਭ ਤੋਂ ਪਹਿਲਾ ਰੋਲ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਹੈ। ਸਿੱਖ ਵਿਰੋਧੀਆਂ ਨੂੰ ਸਿੱਖਾਂ ਵਿਚ ਦਖਲਅੰਦਾਜ਼ੀ ਕਰਨ ਸਮੇਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਸੀ ਇਸ ਲਈ ਉਹ ਸਿੱਖਾਂ ਵਿਚ ਕਿਸੇ ਬੇਲੋੜੀ ਦਖਲਅੰਦਾਜ਼ੀ ਤੋਂ ਪਾਸਾ ਵੱਟਦੇ ਰਹਿੰਦੇ ਸਨ। ਇਸ ਸਮੇਂ ਅਕਾਲੀ ਦਲ ਦੀ ਪਰਵਾਰ ਪਾਲਣ ਦੀ ਪ੍ਰਵਿਰਤੀ ਕਰਕੇ ਸਗੋਂ ਸਿੱਖ ਵਿਰੋਧੀਆਂ ਲਈ ਅਕਾਲੀ ਦਲ ਹੀ ਨਵੇਂ ਮਸਲੇ ਖੜ੍ਹੇ ਕਰਨ ਲਈ ਸਹਾਈ ਹੋ ਰਿਹਾ ਹੈ। ਇਸ ਰਾਜਸੀ ਪਾਰਟੀ ਦਾ ਇਕੋ ਇਕ ਨਿਸ਼ਾਨਾ ਖੁਦ ਪੈਸਾ ਇਕੱਠਾ ਕਰਨਾ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਸਭ ਤੋਂ ਵੱਧ ਮੁਨਾਫੇ ਵਾਲੇ ਬਿਜ਼ਨਸ ਵਿਚ ਫਿੱਟ ਕਰਨਾ ਹੈ। ਸਿੱਖਾਂ ਨੇ ਕੌਮੀ ਹਿੱਤਾਂ ਲਈ ਕੁਰਬਾਨੀਆਂ ਕਰਕੇ ਜਿਸ ਰਾਜਸੀ ਪਾਰਟੀ ਦੀ ਸਿਰਜਣਾ ਕੀਤੀ ਸੀ ਉਹ ਆਪਣੇ ਹਿੱਤਾਂ ਲਈ ਮੁੱਖ ਮਾਰਗ ਤੋਂ ਥਿੱੜਕ ਚੁੱਕੀ ਹੈ।
 ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਦੇ ‘ਘੜੇ ਦੀ ਮੱਛੀ’ ਹਨ ਜਦੋਂ ਚਾਹੇ ਕੱਢ ਕੇ ਹਲਾਕ ਕਰ ਦੇਵੋ, ਜਦ ਕਿ ਜੇਕਰ ਇਹ ਹੀ ਧਾਰਮਿਕ ਆਗੂ ਬਾਦਲ ਪਰਿਵਾਰ ਨੂੰ ਲਾਭ ਪਹੁੰਚਾਉਣ ਹਿੱਤ ਕੌਮੀ ਹਿੱਤਾਂ ਤੱਕ ਨੂੰ ਵਿਸਾਰ ਦੇਣ ਤਾਂ ਫਿਰ ਇਹਨਾਂ ਨੂੰ ਸਭ ਚੰਗਾ ਮੰਦਾ ਕਰਨ ਦੀ ਪੂਰੀ ਤਰ੍ਹਾਂ ਖੁੱਲ੍ਹ ਹੈ। ਆਪਣੀ ਕੁਰਸੀ ਬਚਾਈ ਰੱਖਣ ਲਈ ਇਹਨਾਂ ਆਗੂਆਂ ਨੇ ਹਮੇਸ਼ਾ ਕੌਮ ਵੱਲ ਪਿੱਠ ਹੀ ਕੀਤੀ ਹੈ। ਆਪਣੇ ਹਿੱਤਾਂ ਨੂੰ ਮਹਿਫੂਜ਼ ਰੱਖਣ ਲਈ ਇਹਨਾਂ ਨੇ ਹੁਣੇ ਹੁਣ ਨਾਨਕਸ਼ਾਹੀ ਕੈ¦ਡਰ ਦਾ ਕਤਲ, ਪ੍ਰੋ: ਦਰਸ਼ਨ ਸਿੰਘ ਨੂੰ ਬਿਨਾਂ ਕਿਸੇ ਵੱਡੇ ਕਾਰਨ ਦੇ ਕੌਮ ਵਿਚੋਂ ਪਾਸੇ ਧੱਕਣ ਦੇ ਯਤਨ, ਸਿੱਖ ਵਿਦਵਾਨਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਅਪਣਾਅ ਕੇ ਕੌਮ ਨੂੰ ਲਾਭ ਪਹੁੰਚਾਉਣ ਦੀ ਥਾਂ ਨਵੇਂ ਵਿਖੇੜੇ ਪੈਦਾ ਕਰ ਕੇ ਦਿੱਤੇ ਹਨ। ਇੰਨਾਂ ਹੀ ਨਹੀਂ ਸਿਆਸੀ ਹਾਕਮਾਂ ਦੀ ਘੁਰਕੀ ਤੇ ਇਹਨਾਂ ਨੇ ਖੁਦ ਆਪਣੇ ਹੀ ਜਾਰੀ ਕੀਤੇ ਗਏ ਹੁਕਮਨਾਮਿਆਂ ਨੂੰ ਨਜ਼ਰਅੰਦਾਜ਼ ਕਰਕੇ ਕੌਮੀ ਪ੍ਰੰਪਰਾਵਾਂ ਦੀ ਠੋਸ ਦਿੱਖ ਨੂੰ ਕਮਜ਼ੋਰ ਕਰਨ ਵਿਚ ਮਾੜਾ ਰੋਲ ਹੀ ਨਿਭਾਇਆ ਹੈ। ਜੇਕਰ ਇਹ ਧਾਰਮਿਕ ਆਗੂ ਅੱਜ ਵੀ ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿਚ ਫੈਸਲਾ ਕਰਨ ਨੂੰ ਯਕੀਨੀ ਬਣਾ ਲੈਣ ਤਾਂ ਵੀ ਸਿੱਖ ਕੌਮ ਇਹਨਾਂ ਨੂੰ ਫਿਰ ਤੋਂ ਸਤਿਕਾਰਯੋਗ ਸਥਾਨ ਦੇਣ ਲੱਗ ਜਾਵੇਗੀ, ਨਹੀਂ ਤਾਂ ਮੌਜੂਦਾ ਸਥਿਤੀਆਂ ਵਿਚ ਇਹਨਾਂ ਆਗੂਆਂ ਦੇ ਆਪਣੇ ਹਿੱਤਾਂ ਨੇ ਕੌਮ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕਿਉਂ ਨਾ ਸਿੱਖ ਕੌਮ ਵਿਚੋਂ ਜਥੇਦਾਰ ਦੀ ਮੌਜੂਦਾ ਪਦਵੀ ਨੂੰ ਖਤਮ ਹੀ ਕਰ ਦਿੱਤਾ ਜਾਵੇ।
 ਸਿੱਖਾਂ ਨੂੰ ਵੀ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਕੌਮ ਵਿਚ ਮੌਜੂਦਾ ‘ਅੰਧਿਆਰੀ ਰਾਤ’ ਜਿਹਾ ਮਾਹੌਲ ਪਹਿਲੀ ਵਾਰ ਨਹੀਂ ਬਣਿਆ। ਸਿੱਖ ਇਤਿਹਾਸ ਵਿਚ ਪਹਿਲਾਂ ਇਸ ਤੋਂ ਮਾੜੇ ਦਿਨ ਕੌਮ ਨੇ ਦੇਖੇ ਹਨ। ਹੁਣ ਵਾਲਾ ਕੌਮੀ ਅਧੋਗਤੀ ਵਾਲਾ ਮਾਹੌਲ ਵੀ ਬਹੁਤਾ ਸਮਾਂ ਨਹੀਂ ਰਹਿਣਾ ਪਰ ਇਸ ਸਮੇਂ ਵਿਚ ਜੋ ਆਗੂ ਕੌਮ ਨੂੰ ਅਗਵਾਈ ਦੇਣ ਤੋਂ ਅਸਮਰੱਕ ਹੋ ਜਾਣਗੇ ਇਤਿਹਾਸ ਉਹਨਾਂ ਨੂੰ ਕੌਮੀ ਗਦਾਰਾਂ ਵਜੋਂ ਜਾਣਗੇ ਜਦਕਿ ਸਹੀ ਅਗਵਾਈ ਦੇਣ ਵਾਲੇ ਬੁੱਧੀਜੀਵੀ ਲੋਕਾਂ ਨੂੰ ਰਹਿੰਦੀ ਦੁਨੀਆਂ ਤੱਕ ਸਤਿਕਾਰ ਨਾਲ ਜਾਣਿਆ ਜਾਵੇਗਾ। ਇਹਨਾਂ ਆਗੂਆਂ ਨੇ ਭਵਿੱਖ ਵਿਚ ਕਿਸ ਤਰ੍ਹਾਂ ਦਾ ਰੁਤਵਾ ਹਾਸਲ ਕਰਨਾ ਹੈ ਇਹ ਇਸ ਗੱਲ ’ਤੇ ਮੁਨੱਸਰ ਕਰਦਾ ਹੈ ਕਿ ਉਹਨਾਂ ਹਿੱਤ ਆਪਣੇ ਨਿੱਜੀ ਰੱਖਣੇ ਹਨ ਜਾਂ ਫਿਰ ਕੌਮੀ ਹਿੱਤਾਂ ਨੂੰ ਅੱਗੇ ਰੱਖਣਾ ਹੈ।
-ਗੁਰਸੇਵਕ ਸਿੰਘ ਧੌਲਾ

8ਵੇਂ ਕੌਮਾਂਤਰੀ ਦਸਤਾਰ ਮੁਕਾਬਲੇ ਮੌਕੇ ਸਰੀ ’ਚ ਹੋਇਆ ਯਾਦਗਾਰੀ ਸਮਾਗਮ-ਵਰਕ ਪਰਮਿਟ ’ਤੇ ਕੈਨੇਡਾ ਆਏ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਨੇ ਜਿੱਤਿਆ ਪਹਿਲਾ ਇਨਾਮ

DSC_2362

ਸਰੀ – ਦੁਨੀਆਂ ਭਰ ’ਚ ਦਸਤਾਰ ਦੀ ਸ਼ਾਨ ਵਧਾਉਣ ਅਤੇ ਹੋਰਨਾਂ ਕੌਮਾਂ ਨੂੰ ਇਸ ਦੀ ਮਹਾਨਤਾ ਤੋਂ ਜਾਣੂੰ ਕਰਵਾਉਣ ਲਈ ਸ਼ੇਰੇ ਪੰਜਾਬ ਰੇਡੀਓ ਵਲੋਂ ਕਰਵਾਏ ਗਏ ਕੌਮਾਂਤਰੀ ਦਸਤਾਰ ਮੁਕਾਬਲੇ ਹਜ਼ਾਰਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਸਰੀ ਕਨਵੈਨਸ਼ਨ ਸੈਂਟਰ ਬੰਬੇ ਬੈਂਕੁਇਟ ਹਾਲ ਵਿੱਚ ਲਗਾਤਾਰ 6 ਘੰਟੇ ਤੱਕ ਚੱਲੇ ਦਸਤਾਰ ਦਿਵਸ ਮੌਕੇ ਪੰਜਾਬੀ ਨੌਜਵਾਨਾਂ, ਮੁਟਿਆਰਾਂ, ਬਜ਼ੁਰਗਾਂ ਤੇ ਬੱਚਿਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਗੋਰਿਆਂ ਨੇ ਵੀ ਪੱਗਾਂ ਬੰਨ ਕੇ ਹਾਜ਼ਰੀ ਭਰੀ। ਉਘੇ ਪੰਜਾਬੀ ਗਾਇਕ ਗਿੱਲ ਹਰਦੀਪ (more…)

ਇੰਗਲੈਂਡ’ਚ ਬੱਬੂ ਮਾਨ ਦੀ ਨਵੀਂ ਫਿਲਮ ‘ਏਕਮ’ ਸਨ ਆਫ਼ ਸੋਅਲ 23 ਅਪ੍ਰੈਲ ਤੋਂ ਸਿਨਮਾਂ ਘਰਾਂ ਵਿੱਚ

DSC_0107

ਸਾਊਥਾਲ-ਸਰਬਜੀਤ ਸਿੰਘ ਬਨੂੜ-‘ਏਕਮ’ ਸਨ ਆਫ਼ ਸੋਅਲ ਚ ਪੰਜਾਬੀਆਂ ਦੀਆਂ ਸਮਾਜ ਵਿੱਚ ਨਿੱਤਾਂ ਪ੍ਰਤੀ ਆਉਦੀਆਂ ਸਮੱਸਿਆਵਾ ਨੂੰ ਉਭਾਰਿਆ ਗਿਆ ਹੈ, ਜਿਸ ਨੂੰ ਸਿਨਮੇ ਰਾਹੀਂ ਸਾਰੀ ਦੁਨੀਆਂ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਦੇ ਨਾਮਵਰ ਕਾਲਕਾਰਾਂ ਨੇ ਵੱਖਰੇ ਵੱਖਰੇ ਰੂਪਾਂ ਵਿੱਚ ਕੰਮ ਕੀਤਾ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮੇਂ ਸਮੇਂ ਸਿਰ ਆਪਣੀ ਵੱਖਰੀ ਲੇਖਣੀ ਤੇ ਗੀਤਾਂ ਰਾਹੀਂ  ਵਿਵਾਦਾਂ ਵਿੱਚ ਰਹੇ ਉਘੇ ਗੀਤਕਾਰ, ਗਾਇਕ ਤੇ ਅਭਿਨੇਤਾ ਬੱਬੂ ਮਾਨ ਨੇ (more…)

ਸ਼ਤਾਬਦੀ ਨੂੰ ਸਮਰਪਿਤ ‘ਫਤਹਿ ਮਾਰਚ’ ਨਾਗਪੁਰ ਪੁੱਜਣ ’ਤੇ ਮੈਂਬਰ ਪਾਰਲੀਮੈਂਟ ਸ੍ਰੀ ਬਿਲਾਸ ਰਾਓ ਮਾਤੇਸ਼ਮਰ ਅਤੇ ਵੱਡੀ ਗਿਣਤੀ ’ਚ ਸੰਗਤਾਂ ਵਲੋਂ ਜ਼ੋਰਦਾਰ ਸਵਾਗਤ

07PATJAGDEVNagerKirtan4

ਫਤਿਹਗੜ ਸਾਹਿਬ, 8 ਅਪ੍ਰੈਲ (ਜਗਦੇਵ)  ਸਰਹਿੰਦ ਫਤਹਿ ਦਿਵਸ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ 30 ਮਾਰਚ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਰੰਭ ਹੋਇਆ ‘ਫਤਹਿ ਮਾਰਚ’ (ਨਗਰ ਕੀਰਤਨ) ਨਾਗਪੁਰ ਤੋਂ 10 ਕਿਲੋਮੀਟਰ ਪਿੱਛੇ ਸ੍ਰੀ ਬਿਲਾਸ ਰਾਓ (more…)

ਪਵਿਤਰ ਵੇਈਂ ਵਿਚ ਗੰਦੇ ਪਾਣੀ ਪੈਣ ਕਾਰਨ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ – ਸੰਤ ਸੀਚੇਵਾਲ

   7shahkot01local

ਸ਼ਾਹਕੋਟ, 8 ਅਪ੍ਰੈਲ  (ਸੁਖਦੀਪ ਸਚਦੇਵਾ) ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿ¤ਤਰ ਵੇਈਂ ਕਿਨਾਰੇ ਵਿਸਾਖੀ ਮਨਾਉਣ ਦੀਆਂ ਤਿਆਰੀਆਂ ਸੰਤ ਬਲਬੀਰ ਸਿੰਘ ਸੀਚੇਵਾਲ  ਦੀ ਦੇਖ-ਰੇਖ ਹੇਠ ਸੰਗਤਾਂ ਵਲੋਂ ਕੀਤੀਆਂ ਜਾ ਰਹੀਆਂ ਹਨ। ਹਰ ਸਾਲ ਦੀ (more…)

ਜਗਰਾਉਂ ਦੀ ਦਾਣਾ ਮੰਡੀ ’ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ

JAGRAON-07_April-02

ਜਗਰਾਉਂ, 8 ਅਪ੍ਰੈਲ (ਸੁਖਦੇਵ ਗਰਗ) : ਏਸ਼ੀਆ ਦੀ ਨੰਬਰ ਦੋ ਅਨਾਜ ਮੰਡੀ ਜਗਰਾਉਂ ਵਿਖੇ ਅੱਜ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਉਦਘਾਟਨ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਭਾਗ ਸਿੰਘ ਮੱਲ੍ਹਾ ਅਤੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ (more…)

ਵਿਸ਼ਵ ਕਬੱਡੀ ਕੱਪ ਦਾ ਆਯੋਜਨ ਨੌਜਵਾਨਾਂ ਲਈ ਉਤਸ਼ਾਹ ਪੂਰਨ : ਹਰਸੁਰਿੰਦਰ ਗਿੱਲ

JAGRAON-07_April-01
ਜਗਰਾਉਂ,  (ਸੁਖਦੇਵ ਗਰਗ) : ਪੰਜਾਬ ਦੇ ਨੌਜਵਾਨ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ’ਚ ਕਰਵਾਏ ਪਹਿਲੇ ਵਿਸ਼ਵ ਕੱਪ ਨੌਜਵਾਨ ਲਈ ਉਤਸ਼ਾਹਪੂਰਨ ਹੈ, ਇਨ੍ਹਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਹਰਸੁਰਿੰਦਰ ਸਿੰਘ ਗਿੱਲ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ ਦੇ ਦਰਿਆ ਵੱਲ ਵੱਧ ਰਹੀ ਸੀ ਨੂੰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਖੇਡਾਂ ਵੱਲੋਂ ਆਕਰਸ਼ਿਤ ਕਰਕੇ ਸਮੂਹ ਪੰਜਾਬੀਆਂ ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨਾ ਕਾਬਲੇ ਤਾਰੀਫ਼ ਹੈ ਅਤੇ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜਿੱਥੇ ਨਵੀਂ ਖੇਡ ਨੀਤੀ ਬਣਾਈ ਜਾ ਰਹੀ ਹੈ ਉੱਥੇ ਰਾਜ ਅੰਦਰ ਆਧੁਨਿਕ ਸਹੂਲਤਾਂ ਵਾਲੇ 8 ਨਵੇਂ ਖੇਡ ਸਟੇਡੀਅਮ ਉਸਰਾਉਣ ਦੇ ਸੁਖਬੀਰ ਬਾਦਲ ਵੱਲੋਂ ਕੀਤੇ ਐਲਾਨ ਦਾ ਪੰਜਾਬੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਹਰਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਬਾਦਲ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ ਅਤੇ ਇਸ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਪੂਰਾ ਕਰਕੇ ਇਹ ਸਾਬਤ ਕੀਤਾ ਕਿ ਬਾਦਲ ਸਰਕਾਰ ਕਹਿਣੀ ਤੇ ਕਰਨੀ ਦੀ ਪੱਕੀ ਹੈ।

ਸਾਡੀ ਕੌਂਸਲ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ’ਚ ਯਕੀਨ ਰੱਖਦੀ ਹੈ – ਲਖਨਪਾਲ

7-nijher-02

 ਲੁਧਿਆਣਾ, 8 ਅਪ੍ਰੈਲ -ਗੁਰਮੀਤ ਸਿੰਘ ਨਿੱਝਰ - ਵਰਲਡ ਹਿਊਮਨ ਰਾਇਟਸ ਪ੍ਰੋਟੈਕਸ਼ਨ ਕੌਂਸਲ ਕੇਵਲ ਅਖਬਾਰੀ ਬਿਆਨਬਾਜ਼ੀਆਂ ਵਿੱਚ ਯਕੀਨ ਨਹੀਂ ਰੱਖਦੀ ਬਲਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਅਤੇ ਪੀੜਤਾਂ ਦੀ ਨਿਸ਼ਕਾਮ ਰੂਪ ਵਿੱਚ ਕਾਨੂੰਨੀ ਮਦਦ (more…)

ਕਿਤਾਬ ਦੀ ਵਿਕਰੀ ਤੋਂ ਆਮਦਨ ਦਾ 50 ਫੀਸਦੀ ਪਿੰਗਲਵਾੜਾ ਅਤੇ 50 ਫੀਸਦੀ ਪਾਕਿਸਤਾਨ ਦੇ ਅਜਾਇਬ ਘਰ ਨੂੰ ਮਿਲੇਗਾ -ਕੈਪਟਨ

amrender2ਲੁਧਿਆਣਾ, 8 ਅਪਰੈਲ(ਪਰਮੇਸ਼ਰ ਸਿੰਘ)ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿਚ ਸਿਖ ਧਰਮ ਲਈ ਬੇਹ¤ਦ ਸਤਿਕਾਰ ਅਤੇ ਸ਼ਰਧਾ ਸੀ ਇਸੇ ਕਾਰਨ ਉਹ ਆਪਣੇ ਆਪ ਨੂੰ ਮਹਾਰਾਜਾ ਦੀ ਬਜਾਏ ਸਿੰਘ ਸਾਹਿਬ ਕਹਾਉਣਾ ਪਸੰਦ ਕਰਦਾ ਸੀ। ਪਰ ਇਸ ਦੇ ਬਾਵਜੂਦ ਉਹ ਦੂਜੇ ਧਰਮਾਂ ਦੇ ਲੋਕਾਂ ਨਾਲ ਇ¤ਕ ਧਰਮ ਨਿਰਪਖ ਸ਼ਾਸ਼ਕ ਵਜੋਂ ਹੀ ਵਿਵਹਾਰ ਕਰਦਾ ਸੀ ਅਤੇ ਆਪਣੇ ਮੁਲਾਜ਼ਮਾਂ ਨੂੰ ਉਨਾਂ ਦੇ ਗੁਣਾਂ ਅਤੇ ਕਾਬਲੀਅਤ ਦੇ ਅਧਾਰ ਤੇ ਹੀ ਰੁਤਬੇ ਦਿੰਦਾ ਸੀ। (more…)

ਸਰਪੰਚ ਯੂਨੀਅਨ ਨੇ ਬਰਾੜ ਵਿਖੇ ਭਾਰੀ ਇਕੱਠ ਕਰਕੇ ਲੋਪੋਕੇ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ

07ASR_SARCHAND

 ਪਿੰਡ ਬਰਾੜ ਵਿਖੇ ਸਰਪੰਚ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਬਲਦੇਵ ਸਿੰਘ ਐਮ ਏ, ਪ੍ਰਧਾਨ ਜਗੀਰ ਸਿੰਘ, ਸਰਪੰਚ ਬਿਟੂ ਔਲਖ, ਪ੍ਰੋ.ਸਰਚਾਂਦ ਸਿੰਘ, ਡਾ ਬੀ ਐਸ ਭੰਗੂ, ਦਇਆ ਸਿੰਘ ਸਾਰੰਗੜਾ, ਪ੍ਰਮਜੀਤ ਸਿੰਘ ਚਵਿੰਡਾ ਪ੍ਰਧਾਨ ਤੇ ਹੇਠਾਂ ਭਾਰੀ ਇਕੱਠ। 

ਅਮ੍ਰਿਤਸਰ, 8 ਅਪ੍ਰੈਲ-ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿਚ ਸਰਪੰਚ ਯੂਨੀਅਨ ਵਲੋਂ ਕੀਤੀ ਗਈ ਮੀਟਿੰਗ ਜੋ ਕਿ ਰੈਲੀ ਦਾ ਰੂਪ ਧਾਰ ਗਈ ਸੀ ਵਿਚ ਵੱਖ ਵੱਖ ਅਕਾਲੀ ਆਗੂਆਂ ਨੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਖਿਲਾਫ ਰਜ ਕੇ ਭੜਾਸ (more…)



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO