April 8, 2010

ਤਮਾਸ਼ਬੀਨਾਂ ਦੀਆਂ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਪੰਥ ਨੂੰ ‘ਦੁਵਿਧਾ’ ਵਿਚੋਂ ਕੱਢਣ ਲਈ ਹਿੰਦੋਸਤਾਨ ਦੀ ਰਾਜਧਾਨੀ ਦਿੱਲੀ ਵਿਚ ਇਸ ਹਫਤੇ ਕਰਵਾਈ ਜਾਣ ਵਾਲੀ ਵਿਸ਼ਵ ਸਿੱਖ ਕਨਵੈਨਸ਼ਨ ’ਤੇ ਟਿਕੀਆਂ ਹੋਈਆਂ ਹਨ।
ਅਕਾਲ ਤਖ਼ਤ ਦੀ ਮਰਿਆਦਾ, ਸਿੱਖੀ ਸਰੂਪ, ਸਿੱਧਾਂਤ ਦੀ ਬਹਾਲੀ, ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਦਰਪੇਸ਼ ਵੰਗਾਰਾਂ ’ਤੇ ਵਿਚਾਰ ਅਤੇ ਹੱਲ ਲੱਭਣ ਲਈ ਦਾਅਵਾ ਜਤਾਉਣ ਵਾਲੀ ਇਸ ਕਨਵੈਨਸ਼ਨ ਨੂੰ ਕਾਮਯਾਬ ਬਣਾਉਣ ਲਈ ਜਿਥੇ ਪ੍ਰਬੰਧਕ ਪੱਬਾਂ ਭਾਰ ਹਨ ਉਥੇ ਵਿਰੋਧੀਆਂ ਵੱਲੋਂ ਇਹਨੂੰ ਫਰੌਡ ਸਾਬਤ ਕਰਨ ਅਤੇ ਡੈਲੀਗੇਟਾਂ ਨੂੰ ਰੋਕਣ ਲਈ ਆਪੋ ਆਪਣੇ ਤਰੀਕੇ ਨਾਲ ‘ਸਿਰ ਧੜ ਦੀ ਬਾਜੀ’ ਲੱਗੀ ਹੋਣ ਕਾਰਨ ਇਹ ‘ਮੁੱਛ ਦਾ ਸੁਆਲ’ ਬਣੀ ਹੋਈ ਹੈ। ਚਰਚਾ ਹੈ ਕਿ ਕਿਸਮਤ ਦੇ ਧਨੀ ਸ ਸਰਨਾ ਇਸ ਇਮਤਿਹਾਨ ਵਿਚ ਵੀ ਪਾਸ ਹੋ ਜਾਣਗੇ।
ਪ੍ਰਸਿੱਧ ਪੰ (more…)

ਇਨ੍ਹਾਂ ਦਿਨਾਂ ਵਿਚ ਹੀ ਕੁਝ ਅਖਬਾਰਾਂ ਵਿਚ ਛਪੀ ਇਕ ਖਬਰ ਪੜ੍ਹਨ ਨੂੰ ਮਿਲੀ, ਜਿਸ ਵਿਚ ਦਸਿਆ ਗਿਆ ਹੋਇਆ ਸੀ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਚੰਡੀਗੜ੍ਹ ਵਿਖੇ ਪਤ੍ਰਕਾਰਾਂ ਦੇ ਨਾਲ ਇਕ ਮਿਲਣੀ ਦੌਰਾਨ, ‘ਪੰਥ ਸੇਵਕ ਸਭਾ’ ਦੇ ਨਾਂ ਦੀ ਇਕ ਨਵੀਂ ਜਥੇਬੰਦੀ, ਦਾ ਗਠਨ ਕੀਤੇ ਜਾਣ ਦਾ ਐਲਾਨ ਕੀਤਾ ਹੈ। ਖਬਰਾਂ ਅਨੁਸਾਰ ਇਸ ਨਵੀਂ ਜਥੇਬੰਦੀ ਦੇ ਗਠਨ ਦਾ ਐਲਾਨ ਕਰਦਿਆਂ, ਉਨ੍ਹਾਂ ਨੇ ਦਸਿਆ ਕਿ ਇਹ ਜਥੇਬੰਦੀ ਸਿੱਖ ਧਰਮ, ਸਿੱਖ ਪੰਥ ਅਤੇ ਸਿੱਖ ਹੋਂਦ ਦੇ ਮੁਢਲੇ ਸਿਧਾਂਤਕ ਅਤੇ ਸੰਸਥਾਤਮਿਕ ਆਧਾਰ ’ਤੇ ਆਦਰਸ਼ ਸਮਾਜ ਦੀ ਸਿਰਜਣਾ ਪੁਰ ਜ਼ੋਰ ਦੇਵੇਗੀ। ਉਨ੍ਹਾਂ ਅਨੁਸਾਰ ਸਿੱਖ ਵਿਚਾਰਧਾਰਾ ਅਤੇ ਖਾਲਸਈ ਪਰੰਪਰਾਵਾਂ ਦੀ ਰੋਸ਼ਨੀ ਵਿਚ ਸਿੱਖ ਪੰਥ ਦੀ ਗਲੋਬਲ ਭੂਮਿਕਾ ਅਤੇ ਯੋਗਦਾਨ ਲਈ ਪੰਥਕ ਚੇਤਨਾ ਨੂੰ ਜਥੇਬੰਦ ਕਰਨਾ ਹੀ ਇਸ ਜਥੇਬੰਦੀ ਦਾ ਮੁਖ ਉਦੇਸ਼ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਇਸ ਜਥੇਬੰਦੀ ਦੀਆਂ 14 ਜ਼ੋਨਲ ਇਕਾਈਆਂ ਦਾ ਗਠਨ ਕੀਤੇ ਜਾਣ ਦਾ ਵੀ ਐਲਾਨ ਕੀਤਾ। ਜਿਨ੍ਹਾਂ ਵਿਚੋਂ ਤਿੰਨ ਪੰਜਾਬ ਵਿਚ, ਇਕ-ਇਕ ਦਿੱਲੀ ਤੇ ਹਰਿਆਣਾ ਵਿਚ, ਇਕ ਜੰਮੂ-ਕਸ਼ਮੀਰ ਅਤੇ ਹਿਮਾਚਲ ਲਈ ਸਾਂਝੀ ਹੋਵੇਗੀ। ਬਾਕੀ ਦੀਆਂ ਅੱਠ ਇਕਾਈਆਂ ਦੇਸ਼ ਦੇ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਵਿਚ ਕਾਇਮ ਕੀਤੀਆਂ ਜਾਣਗੀਆਂ।
ਇਸ ਵਿਚ ਕੋਈ ਸ਼ਕ ਨਹੀਂ ਕਿ ਇਸ ਜਥੇਬੰਦੀ ਦੇ ਗਠਨ ਦਾ ਜੋ ਉਦੇਸ਼ ਐਲਾਨਿਆ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਜੇ ਇਸਦੇ ਐਲਾਨੇ ਗਏ ਉਦੇਸ਼ ਪੁਰ ਪਹਿਰਾ ਦੇਣ ਪ੍ਰਤੀ ਇਮਾਨਦਾਰੀ ਹੋਵੇ, ਤਾਂ ਇਹ ਜਥੇਬੰਦੀ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦੇ ਖੇਤਰ ਵਿਚ ਮਹਤਵਪੂਰਣ ਭੂਮਿਕਾ ਨਿਭਾਉਣ ਦੇ ਸਮਰਥ ਹੋ ਸਕਦੀ ਹੈ। ਪਰ ਕੀ ਅਜਿਹੀ ਇਮਾਨਦਾਰੀ ਹੋਣ ਦੀ ਆਸ ਕੀਤੀ ਜਾ ਸਕਦੀ ਹੈ? ਇਹ ਸੁਆਲ ਉਠਣ ਦਾ ਮੂਲ ਕਾਰਣ ਇਹ ਦਸਿਆ ਜਾਂਦਾ ਹੈ ਕਿ ਕਾਫੀ ਸਮਾਂ ਪਹਿਲਾਂ ਵੀ ਗਿਆਨੀ ਕੇਵਲ ਸਿੰਘ, ਜਦੋਂ ਉਹ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਪੁਰ ਸਨ ਤਾਂ ਉਨ੍ਹਾਂ ਨੇ ਦਮਦਮਾ ਸਾਹਿਬ ਵਿਖੇ ਹੀ ਇਕ ‘ਅੰਤ੍ਰਰਾਸ਼ਟਰੀ ਸਿੱਖ ਵਿਦਿਅਕ ਸੰਮੇਲਨ’ ਦਾ ਆਯੋਜਨ ਕੀਤਾ ਸੀ।
ਉਸ ਸਮੇਂ ਸੰਮੇਲਨ ਦਾ ਉਦਘਾਟਨ ਕਰਦਿਆਂ ਗਿਆਨੀ ਕੇਵਲ ਸਿੰਘ ਨੇ ਇਸ ਦੇ ਆਯੋਜਨ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਦਸਿਆ ਸੀ ਕਿ ਅਜੋਕੀ ਪੀੜ੍ਹੀ ਵਸੋਂ ਬਾਹਰ ਹੋ ਰਹੀ ਹੈ, ਜਿਸ ਕਾਰਣ ਸਿੱਖੀ-ਸਰੂਪ ਨੂੰ ਲਗਾਤਾਰ ਖੋਰਾ ਲਗਦਾ ਆ ਰਿਹਾ ਹੈ। ਇਸ ਸਥਿਤੀ ਨੂੰ ਗੰਭੀਰਤਾ ਨਾਲ ਘੋਖਿਆਂ ਇਹ ਲੋੜ ਮਹਿਸੂਸ ਹੋ ਰਹੀ ਹੈ, ਕਿ ਸਾਰੀਆਂ ਸਿੱਖ ਸੰਸਥਾਵਾਂ ਨੂੰ ਇਕ ਲੜੀ ਵਿਚ ਪ੍ਰੋ ਕੇ ਉਨ੍ਹਾਂ ਨੂੰ ਸੰਸਾਰ ਪੱਧਰ ਦੀ ਵਿਗਿਆਨਕ ਤਕਨੀਕ ਦੇ ਨਾਲ ਜੋੜਨ ਲਈ, ਕੇਂਦ੍ਰੀ ਸਿੱਖ ਵਿਦਿਅਕ ਬੋਰਡ ਕਾਇਮ ਕੀਤਾ ਜਾਏ। ਸੰਮੇਲਨ ਦੇ ਆਯੋਜਨ ਦੇ ਸਬੰਧ ਵਿਚ ਗਿਆਨੀ ਕੇਵਲ ਸਿੰਘ ਵਲੋਂ ਦਿਤੀ ਗਈ, ਇਸ ਜਾਣਕਾਰੀ ਦੇ ਆਧਾਰ ਤੇ ਹੀ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਲੰਮੇ ਵਿਚਾਰ-ਵਟਾਂਦਰਾ ਕਰਨ ਤੋਂ ਉਪਰੰਤ ਇਸ ਸੰਮੇਲਨ ਵਿਚ, ਸਰਬ-ਸੰਮਤੀ ਦੇ ਨਾਲ ‘ਅੰਤ੍ਰਰਾਸ਼ਟਰੀ ਸਿੱਖ ਵਿਦਿਅਕ ਸੰਗਠਨ’ ਦੇ ਗਠਨ ਦਾ ਐਲਾਨ ਕਰਦਿਆਂ, ਇਹ ਦਾਅਵਾ ਕੀਤਾ ਗਿਆ ਕਿ ਇਸ ਸੰਗਠਨ ਰਾਹੀਂ ਸਿੱਖਾਂ ਵਿਚੋਂ ਅਨਪੜ੍ਹਤਾ ਖਤਮ ਕਰਨ ਦੇ ਉਪਰਾਲੇ ਕਰਨ ਦੇ ਨਾਲ ਹੀੇ, ਸਿੱਖ ਪਰਿਵਾਰਾਂ ਨੂੰ ਪ੍ਰੇਰਣਾ ਕੀਤੀ ਜਾਇਗੀ ਕਿ ਉਹ ਆਪਣੇ ਪਰਿਵਾਰਾਂ ਵਿਚ ਇਹ ਯਕੀਨੀ ਬਣਾਉਣ ਕਿ ਉਹ ਆਪਣੇ ਪਰਿਵਾਰ ਦੇ ਵਿਆਹ-ਸ਼ਾਦੀ ਆਦਿ ਖੁਸ਼ੀ ਦੇ ਕਾਰਜਾਂ ਵਿਚ ਨਸ਼ਿਆਂ ਦੀ ਵਰਤੋਂ ਨਹੀਂ ਕਰਨਗੇ ਅਤੇ ਆਪਣੇ ਪਰਿਵਾਰਾਂ ਦੇ ਬੱਚਿਆਂ ਦੇ ਸਿੱਖੀ ਸਰੂਪ ਨੂੰ ਕਾਇਮ ਰਖਦਿਆਂ, ਪਰਿਵਾਰ ਵਿਚ ਗੁਰਸਿੱਖੀ ਵਾਲਾ ਸੁਖਾਵਾਂ ਮਾਹੌਲ ਬਣਾਈ ਰਖਣਗੇ। ਸੰਮੇਲਨ ਵਿਚ ਇਹ ਫੈਸਲਾ ਵੀ ਕੀਤਾ ਗਿਆ ਕਿ ਸਮੁਚੀਆਂ ਸਿੱਖ ਸੰਸਥਾਵਾਂ ਨੂੰ ਪ੍ਰੇਰਣਾ ਕੀਤੀ ਜਾਇਗੀ ਕਿ ਉਹ ਸਿਕਲੀਗਰਾਂ, ਵਣਜਾਰਿਆਂ ਅਤੇ ਹੋਰ ਜਾਤਾਂ ਦੇ ਗੁਰੂ ਨਾਨਕ ਨਾਮ ਲੇਵਾ ਸੰਗਠਨਾਂ ਦੀ ਸੰਭਾਲ ਕਰਨ ਲਈ ਅਗੇ ਆਉਣ। ਇਸ ਸਮਾਗਮ ਵਿਚ ਇਹ ਫੈਸਲਾ ਵੀ ਕੀਤਾ ਗਿਆ ਕਿ ਪੰਜਾਬੀ ਭਾਈਚਾਰੇ ਨੂੰ ਆਪਣੀ ਬੋਲਚਾਲ ਵਿਚ ਕੇਵਲ ਪੰਜਾਬੀ ਬੋਲੀ ਦੀ ਵਰਤੋਂ ਕਰਨ ਲਈ ਉਤਸਾਹਿਤ ਕੀਤਾ ਜਾਇਗਾ।
ਇਸ ਗਲ ਨੂੰ ਲਗਭਗ ਗਿਆਰਾਂ ਵਰ੍ਹੇ ਹੋ ਗਏ ਹੋਏ ਹਨ। ਪਰ ਇਨ੍ਹਾਂ ਵਰ੍ਹਿਆਂ ਵਿਚ ਉਪ੍ਰੋਕਤ ਫੈਸਲਿਆਂ ਪੁਰ ਕੋਈ ਅਮਲ ਹੋਇਆ ਹੋਵੇ ਕਿਸੇ ਨੂੰ ਕੋਈ ਪਤਾ ਨਹੀਂ। ਸ਼ਾਇਦ ਗਿਆਨੀ ਕੇਵਲ ਸਿੰਘ ਆਪ ਵੀ ਇਸ ਗਲ ਦਾ ਕੋਈ ਤਸਲੀਬਖਸ਼ ਜਵਾਬ ਨਾ ਦੇ ਸਕਣ।
ਇਸ ਗਲ ਤੋਂ ਕੁਝ ਸਮੇਂ ਬਾਅਦ, ਸ਼ਾਇਦ ਬੀਤੇ ਹੀ ਵਰ੍ਹੇ ਗਿਆਨੀ ਕੇਵਲ ਸਿੰਘ ਦਿੱਲੀ ਦੀਆਂ ਕੁਝ ਸਿੱਖ ਜਥੇਬੰਦੀਆਂ ਦੇ ਸਦੇ ਤੇ ਸਿੱਖੀ ਦਾ ਪ੍ਰਚਾਰ ਕਰਨ ਹਿਤ ਦਿੱਲੀ ਆਏ ਸਨ। ਉਨ੍ਹਾਂ ਨੇ ਆਪਣੀ ਇਸ ਦਿੱਲੀ ਫੇਰੀ ਦੌਰਾਨ ਦਿੱਲੀ ਦੇ ਵਖ-ਵਖ ਇਲਾਕਿਆਂ ਵਿਚਲੀਆਂ ਸਿੰਘ ਸਭਾਵਾਂ ਵਿਚ ਗੁਰ-ਸ਼ਬਦ ਦੀ ਕਥਾ-ਵਿਆਖਿਆ ਕਰਦਿਆਂ, ਸੰਗਤਾਂ ਨੂੰ ਸਿੱਖ ਇਤਿਹਾਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿਤੀ। ਇਸੇ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਇਹ ਵੀ ਦਸਿਆ ਕਿ ਪੰਜਾਬ, ਜੋ ‘ਗੁਰਾਂ ਦੇ ਨਾਂ ਤੇ ਜੀਉਂਦਾ ਹੈ’ ਅਤੇ ਗੁਰਾਂ ਦੀ ਕਰਮ-ਭੂਮੀ ਰਿਹਾ ਹੈ, ਵਿਚ ਸਿੱਖੀ ਨੂੰ ਲਗਾਤਾਰ ਖੌਰਾ ਲਗਦਾ ਚਲਿਆ ਆ ਰਿਹਾ ਹੈ। ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟਦਾ, ਸਿੱਖੀ-ਸਰੂਪ ਨੂੰ ਲਗਾਤਾਰ ਤਿਲਾਂਜਲੀ ਦਿੰਦਾ ਚਲਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪੰਜਾਬ ਦੇ ਵਖ-ਵਖ ਹਿਸਿਆਂ ਵਿਚ ਸਥਾਪਤ ਗੁਰਦੁਆਰਿਆਂ ਵਿਚ, ਪ੍ਰਬੰਧਕਾਂ ਵਲੋਂ ਸਿੱਖੀ ਦੇ ਪ੍ਰਚਾਰ ਲਈ ਨਿਯੁਕਤ ਕੀਤੇ ਗਏ ਹੋਏ ਗ੍ਰੰਥੀਆਂ ਨੂੰ ਇਸਾਈ ਮਿਸ਼ਨਰੀਆਂ ਵਲੋਂ ਖ੍ਰੀਦ ਲਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਸਿੱਖੀ ਦੇ ਪ੍ਰਚਾਰ ਵਲੋਂ ਹਟਾ ਕੇ, ਇਸਾਈ ਮਤ ਦੇ ਪ੍ਰਚਾਰ ਵਿਚ ਲਾ ਲਿਆ ਹੋਇਆ ਹੈ। ਫਲਸਰੂਪ ਗੁਰਧਾਮਾਂ ਵਿਚ ਖੁਲ੍ਹੀ ਮਨਮਤ ਹੋ ਰਹੀ ਹੈ।
ਗਿਆਨੀ ਕੇਵਲ ਸਿੰਘ ਨੇ ਦਿੱਲੀ ਦੇ ਸਿੱਖਾਂ ਨੂੰ ਇਹ ਸਲਾਹ ਵੀ ਦਿਤੀ ਕਿ ਉਹ ਪੰਜਾਬ ਵਿਚ ਨਿਘਰਦੀ ਜਾ ਰਹੀ ਸਿੱਖੀ ਨੂੰ ਬਚਾਣ ਲਈ ਆਪਣੀ ਪੂੰਜੀ ਲਾ ਕੇ ਉਸਨੂੰ ਸਫਲਿਆਂ ਕਰਨ। ਉਨ੍ਹਾਂ ਸਿੰਘ ਸਭਾਵਾਂ ਦੇ ਮੁਖੀਆਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੇ ਬੈਂਕਾਂ ਵਿਚ ਜੋ ਰੁਪਿਆ ਮਿਆਦੀ ਜਮ੍ਹਾਂ ਖਾਤਿਆਂ ਵਿਚ ਬਚਾਅ ਕੇ ਰਖਿਆ ਹੋਇਆ ਹੈ, ਉਸਦਾ ਕੋਈ ਲਾਭ ਨਹੀਂ, ਜਦਕਿ ਸਿੱਖੀ ਨੂੰ ਲਗਾਤਾਰ ਖੌਰਾ ਲਗਦਾ ਜਾ ਰਿਹਾ ਹੈ। ਉਨ੍ਹਾਂ ਨੂੰ ਇਸ ਪੈਸੇ ਦੀ ਵਰਤੋਂ ਪੰਜਾਬ ਵਿਚ ਸਿੱਖੀ ਦਾ ਪ੍ਰਚਾਰ ਕਰਨ ਤੇ ਉਸਨੂੰ ਬਚਾਣ ਦੇ ਲਈ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਉਹ ਉਨ੍ਹਾਂ ਨੂੰ ਇਹ ਦਸਣਾ ਵੀ ਨਹੀਂ ਭੁਲੇ ਕਿ ਉਨ੍ਹਾਂ ਵਲੋਂ ਪੰਜਾਬ ਵਿਚ ‘ਸਿੱਖੀ ਦੇ ਪ੍ਰਚਾਰ’ ਲਈ ਇਕ ‘ਟਰਸਟ’ ਕਾਇਮ ਕੀਤਾ ਗਿਆ ਹੋਇਆ ਹੈ, ਜਿਸ ਰਾਹੀਂ ਉਹ ਆਪਣੇ ਪੈਸੇ ਦੀ ਵਰਤੋਂ ਪੰਜਾਬ ਵਿਚ ਸਿੱਖੀ ਦਾ ਪ੍ਰਚਾਰ ਕਰਨ ਅਤੇ ਉਸਨੂੰ ਬਚਾਣ ਦੇ ਲਈ ਕਰ ਸਕਦੇ ਹਨ।
ਉਸ ਸਮੇਂ ਉਨ੍ਹਾਂ ਵਲੋਂ ਆਪਣੇ ਟਰੱਸਟ ਲਈ ਪੈਸੇ ਦੀ ਕੀਤੀ ਗਈ ਮੰਗ ਨੂੰ ਲੈ ਕੇ, ਇਹ ਸੁਆਲ ਉਠਾਇਆ ਗਿਆ ਸੀ ਕਿ ਕੀ ਗਿਆਨੀ ਕੇਵਲ ਸਿੰਘ ਸਚਮੁਚ ਹੀ ਪੰਜਾਬ ਵਿਚ ਨਿਘਰਦੀ ਜਾ ਰਹੀ ਸਿੱਖੀ ਨੂੰ ਬਚਾਣ ਪ੍ਰਤੀ ਗੰਭੀਰ ਹਨ, ਜਾਂ ਫਿਰ ਪੰਜਾਬ ਵਿਚ ਸਿੱਖੀ ਨੂੰ ਬਚਾਣ ਦੇ ਨਾਂ ਤੇ ਦਿੱਲੀ ਦੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਉਭਾਰ, ਉਨ੍ਹਾਂ ਪਾਸੋਂ, ਆਪਣੇ ਕਾਇਮ ਕੀਤੇ ਗਏ ਹੋਏ ‘ਟਰਸਟ’ ਲਈ ਮਾਇਆ ਇਕਠੀ ਕਰਨਾ ਚਾਹੁੰਦੇ ਹਨ?
ਉਨ੍ਹਾਂ ਦੇ ਉਪ੍ਰੋਕਤ ਵਿਚਾਰਾਂ ਤੋਂ ਉਸ ਸਮੇਂ ਇਕ ਹੋਰ ਸੁਆਲ ਵੀ ਉਭਰ ਕੇ ਸਾਹਮਣੇ ਆਇਆ ਸੀ, ਉਹ ਇਹ ਹੈ ਕਿ ਪੰਜਾਬ ਵਿਚ ਸਿੱਖੀ ਨਿਘਰਦੀ ਜਾ ਰਹੀ ਹੈ ਅਤੇ ਸਿੱਖੀ ਨੂੰ ਬਚਾਣ ਦੇ ਉਦੇਸ਼ ਨਾਲ, ਜਿਨ੍ਹਾਂ ਗ੍ਰੰਥੀਆਂ ਨੂੰ ਸਿੱਖੀ ਦੇ ਪ੍ਰਚਾਰ ਦੀ ਜ਼ਿਮੇਂਦਾਰੀ ਸੌਂਪੀ ਗਈ ਹੋਈ ਹੈ, ਜੇ ਉਹੀ ਸਿੱਖੀ ਦਾ ਮੁਖੌਟਾ ਲਾ ਕੇ ਅੰਦਰੋਂ ਹੀ ਸਿੱਖੀ ਨੂੰ ਢਾਹ ਲਾਣ ਵਿਚ ਜੁਟ ਗਏ ਹੋਏ ਹਨ, ਤਾਂ ਫਿਰ ਸਿੱਖੀ ਦੇ ਪ੍ਰਚਾਰ ਅਤੇ ਉਸਨੂੰ ਬਚਾਣ ਦੇ ਨਾਂ ਤੇ ਲਖਾਂ-ਕਰੋੜਾਂ ਰੁਪਏ ਹਰ ਸਾਲ ਖਰਚ ਕਰਨ ਦਾ ਦਾਅਵਾ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਦੇ ਮੁਖੀ ਕੀ ਕਰ ਰਹੇ ਹਨ? ਕੀ ਉਨ੍ਹਾਂ ਨੂੰ ਇਸ ਗਲ ਦਾ ਗਿਆਨ ਨਹੀਂ ਜਾਂ ਫਿਰ ਉਹ ਜਾਣ-ਬੁਝ ਕੇ ਕਿਸੇ ਨਿਜੀ ਸੁਆਰਥ ਨੂੰ ਮੁਖ ਰਖਦਿਆਂ ਇਸ ਗੰਭੀਰ ਖਤਰੇ ਨੂੰ ਅਣਗੋਲਿਆਂ ਕਰਦੇ ਚਲੇ ਆ ਰਹੇ ਹਨ?
ਹੋਰ ਤਾਂ ਹੋਰ ਗਿਆਨੀ ਕੇਵਲ ਸਿੰਘ ਵੀ ਅਜੇ ਤਕ ਇਹ ਨਹੀਂ ਦਸ ਸਕੇ ਕਿ ਉਨ੍ਹਾਂ ਨੇ ਬੀਤੇ ਸਮੇਂ ਵਿਚ ਸਿੱਖੀ ਨੂੰ ਬਚਾਣ ਅਤੇ ਸਿੱਖੀ ਦੇ ਪ੍ਰਚਾਰ ਲਈ, ਜੋ ਜਥੇਬੰਦੀਆਂ ਕਾਇਮ ਕੀਤੀਆਂ ਸਨ, ਉਨ੍ਹਾਂ ਦੀ ਇਸ ਸਮੇਂ ਦੌਰਾਨ ਕਾਰਗੁਜ਼ਾਰੀ ਕੀ ਅਤੇ ਕਿਹੋ ਜਿਹੀ ਰਹੀ ਹੈ? ਉਨ੍ਹਾਂ ਦੀਆਂ ਇਨ੍ਹਾਂ ਜਥੇਬੰਦੀਆਂ ਦੀਆਂ ਇਸ ਸਮੇਂ ਦੌਰਾਨ ਦੀਆਂ ਪ੍ਰਾਪਤੀਆਂ ਕੀ ਰਹੀਆਂ ਹਨ? ਇਨ੍ਹਾਂ ਦੇ ਨਾਂ ਤੇ ਸਿੱਖਾਂ ਪਾਸੋਂ ਜੋ ਪੈਸਾ ਇਕਠਾ ਕੀਤਾ ਜਾਂਦਾ ਰਿਹਾ ਸੀ, ਉਸਦਾ ਕੀ ਬਣਿਆ ਹੈ?
ਅਜ ਫਿਰ ਜਦ ਕਿ ਉਨ੍ਹਾਂ ਨੇ ਇਕ ਨਵੀਂ ਜਥੇਬੰਦੀ, ‘ਪੰਥ ਸੇਵਕ ਸਭਾ’ ਦੇ ਨਾਂ ਤੇ ਕਾਇਮ ਕਰਨ ਦਾ ਐਲਾਨ ਕਰ ਦਿਤਾ ਹੈ. ਤਾਂ ਮੁੜ ਉਹੀ ਸੁਆਲ ਉਭਰ ਕੇ ਸਾਹਮਣੇ ਆਉਣਾ ਸੁਭਾਵਕ ਹੈ ਕਿ ਕੀ ਗਿਆਨੀ ਕੇਵਲ ਸਿੰਘ ਹੁਣ ਸੱਚਮੁੱਚ ਸਿੱਖੀ ਨੂੰ ਬਚਾਣ ਪ੍ਰਤੀ ਗੰਭੀਰ ਹੋ ਗਏ ਹੋਏ ਹਨ, ਜਾਂ ਫਿਰ ਉਹ ਪਹਿਲਾਂ ਵਾਂਗ ਹੀ, ਕਾਇਮ ਕੀਤੀਆਂ ਗਈਆਂ, ਜਥੇਬੰਦੀਆਂ ਦੇ ਨਾਂ ਤੇ ਜਿਵੇਂ ਕੇਵਲ ਜ਼ਬਾਨੀ ਜਮ੍ਹਾ-ਖਰਚ ਨਾਲ ਹੀ ਕੰਮ ਚਲਾਉਂਦੇ ਰਹੇ ਹਨ, ਉਸੇ ਤਰ੍ਹਾਂ ਹੀ ਹੁਣ ਉਹ ਇਸ ਨਵੀਂ ਜਥੇਬੰਦੀ ਦੇ ਨਾਂ ਤੇ ਕੰਮ ਚਲਾਉਣਾ ਚਾਹੁੰਦੇ ਹਨ?
ਹੈਰਾਨੀ ਦੀ ਗਲ ਹੈ ਕਿ ਸਿੱਖੀ ਬਚਾਣ ਦੇ ਨਾਂ ਤੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਲਗਾਤਾਰ ਖਿਲਵਾੜ ਕੀਤਾ ਜਾਂਦਾ ਚਲਿਆ ਆ ਰਿਹਾ ਹੈ। ਹਰ ਕੋਈ ਇਹ ਸਮਝਣ ਲਗਾ ਹੈ ਕਿ ਸਿੱਖ ਜਗਤ ਸਿੱਖੀ ਨੂੰ ਲਗਾਤਾਰ ਲਗਦੇ ਚਲੇ ਆ ਰਹੇ ਖੋਰੇ ਤੋਂ ਬਹੁਤ ਹੀ ਚਿੰਤਤ ਹੈ। ਇਸ ਲਈ ਸਿੱਖੀ ਨੂੰ ਬਚਾਣ ਦੇ ਨਾਂ ਤੇ ਅਜ ਉਸਦਾ ਜਿਤਨਾ ਸ਼ੋਸ਼ਣ ਕੀਤਾ ਜਾ ਸਕਦਾ ਹੈ, ਕਰ ਹੀ ਲਿਆ ਜਾਏ। ਗਿਆਨੀ ਕੇਵਲ ਸਿੰਘ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਪੁਰ ਰਹਿ ਚੁਕੇ ਹੋਏ ਹਨ, ਇਸ ਕਰਕੇ ਉਨ੍ਹਾਂ ਨੂੰ ਇਹ ਵਿਸ਼ਵਾਸ ਹੋਣਾ ਕੁਦਰਤੀ ਹੈ ਕਿ ਸਿੱਖ ਉਨ੍ਹਾਂ ਦੇ ਕਥਨ ਪੁਰ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਵਿਸ਼ਵਾਸ ਕਰ ਲੈਣਗੇ ਤੇ ਬੀਤੇ ਵਰ੍ਹਿਆਂ ਵਿਚ ਵਖ-ਵਖ ਜਥੇਬੰਦੀਆਂ ਦੇ ਨਾਂ ਤੇ ਉਨ੍ਹਾਂ ਵਲੋਂ ਇਕਠੀ ਕੀਤੀ ਜਾਂਦੀ ਰਹੀ ਮਾਇਆ ਦਾ ਉਹ ਕੋਈ ਹਿਸਾਬ ਨਹੀਂ ਮੰਗਣਗੇ ਅਤੇ ਨਵੀਂ ਜਥੇਬੰਦੀ ਲਈ ਵੀ ਪਹਿਲਾਂ ਵਾਂਗ ਹੀ ਉਨ੍ਹਾਂ ਲਈ ਆਪਣੀਆਂ ਤਜੋਰੀਆਂ ਦੇ ਮੂੰਹ ਖੋਲ੍ਹ ਦੇਣਗੇ। ਸ਼ਾਇਦ ਇਸੇ ਵਿਸ਼ਵਾਸ ਦੇ ਚਲਦਿਆਂ ਹੀ, ਉਨ੍ਹਾਂ ਨੇ ਨਵੀਂ ਜਥੇਬੰਦੀ ‘ਪੰਥ ਸੇਵਕ ਸਭਾ’ ਦੇ ਨਾਂ ਤੇ ਕਾਇਮ ਕਰਨ ਦਾ ਐਲਾਨ ਕਰ, ਮੁਢੋਂ-ਸੁਢੋਂ ਸਿੱਖੀ ਪ੍ਰਚਾਰ ਦਾ ਕਾਰਜ ਅਰੰਭ ਕਰਨ ਦਾ ਦਾਅਵਾ ਕਰਨ ਤੋਂ ਕੋਈ ਗੁਰੇਜ਼ ਨਹੀਂ ਕੀਤਾ।
3ਅਤੇ ਅੰਤ ਵਿਚ : ਖਬਰਾਂ ਅਨੁਸਾਰ ਕੁਝ ਦਿਨ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਨੇ ਪਤ੍ਰਕਾਰਾਂ ਨਾਲ ਗਲਬਾਤ ਕਰਦਿਆਂ ਦਾਅਵਾ ਕੀਤਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਵੰਬਰ-84 ਅਤੇ ਨੀਲਾ ਤਾਰਾ ਸਾਕੇ ਦੀਆਂ ਯਾਦਗਾਰਾਂ ਕਾਇਮ ਕਰਨ ਪ੍ਰਤੀ ਗੰਭੀਰ ਹੈ। ਉਨ੍ਹਾਂ ਦੇ ਇਸ ਦਾਅਵੇ ਤੇ ਟਿੱਪਣੀ ਕਰਦਿਆਂ ਬਾਦਲ ਅਕਾਲੀ ਦਲ ਦੇ ਹੀ ਇਕ ਸਾਬਕਾ ਆਗੂ ਨੇ ਕਿਹਾ ਕਿ ਇਹ ਗਲ ਉਹ ਸ. ਬਾਦਲ ਦੇ ਮੂੰਹੋਂ ਵੀ ਉਸ ਸਮੇਂ ਤੋਂ ਸੁਣਦੇ ਚਲੇ ਆ ਰਹੇ ਹਨ, ਜਦੋਂ ਬਾਦਲ ਅਕਾਲੀ ਦਲ ਐਨ ਡੀ ਏ ਦੀ ਕੇਂਦਰੀ ਸਰਕਾਰ ਵਿਚ ਭਾਈਵਾਲ ਸੀ। ਅਗੋਂ ਕਿਤਨਾ ਹੋਰ ਸਮਾਂ ਉਹ ਇਹ ਦਾਅਵਾ ਸੁਣਦੇ ਰਹਿਣਗੇ ਕਿਹਾ ਨਹੀਂ ਜਾ ਸਕਦਾ?

ਜਗਰਾਉਂ, 09 ਅਪ੍ਰੈਲ (ਸੁਖਦੇਵ ਗਰਗ) : ਜਗਰਾਉਂ ਸ਼ਹਿਰ ਜਿਸ ਨੂੰ ਪੀਰਾਂ ਫਕੀਰਾਂ ਅਤੇ ਦੇਸ਼ ਭਗਤਾਂ ਦੀ ਧਰਤੀ ਕਹਿਣ ਦੇ ਨਾਲ ਪੂਰੇ ਏਸ਼ੀਆ ਚੋਂ ਜਗਰਾਉਂ ਦੀ ਦਾਣਾ ਮੰਡੀ ਨੂੰ ਦੂਸਰੇ ਨੰਬਰ ਦੀ ਮੰਡੀ ਮੰਨਿਆ ਜਾਂਦਾ ਹੈ ਅਤੇ ਇਸ ਸ਼ਹਿਰ ਵਿਚ ਲੋਕਾਂ ਦੀ ਸਹੂਲਤਾਂ (more…)

ਜਗਰਾਉਂ, 08 ਅਪ੍ਰੈਲ (ਸੁਖਦੇਵ ਗਰਗ) : ਦਿਨ ਬ ਦਿਨ ਵਿਦੇਸ਼ਾਂ ਵਿਚ ਭਾਰਤੀ ਦੀਆਂ ਵੱਧ ਰਹੀਆਂ ਹੱਤਿਆ ਦੇ ਕਾਰਨ ਜਿੱਥੇ ਭਾਰਤੀ ਵਿਚ ਸਹਿਮ ਪਾਇਆ ਜਾ ਰਿਹਾ ਹੈ ਉਥੇ ਵਿਦੇਸ਼ਾਂ ਵਿਚ ਭਾਰਤੀ ਵੱਲੋਂ ਹੀ ਭਾਰਤੀ ਦੀ ਹੱਤਿਆ ਕਰਨ ਦਾ ਮਾਮਲਾ ਜਦ ਉਸ ਸਮੇਂ ਸਾਹਮਣੇ ਆਇਆ ਜਦ ਜਗਰਾਉਂ ਦੇ ਨੌਜਵਾਨ ਪਰਮਜੀਤ ਸਿੰਘ ਪੰਮਾ ਅਮਰੀਕਾ ਦੇ ਕੈਲੇਫੋਰਨੀਆਂ ਵਿਖੇ ਉਸ ਦੇ ਨੌਕਰ ਵਲੋਂ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਦੇ ਅਗਵਾੜ ਡਾਲਾ ਦਾ ਵਾਸੀ ਪਰਮਜੀਤ ਸਿੰਘ ਪੰਮਾ (more…)
ਸਰਕਾਰ ਵਲੋਂ ਦਿਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ : ਡਾ. ਮੱਟੂ

ਫਤਿਹਗੜ੍ਹ ਸਾਹਿਬ, 8 ਅਪ੍ਰੈਲ (ਜਗਦੇਵ ) ਨੰਦਪੁਰ ਕਲੌੜ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਡਾ: ਤਰਸੇਮ ਲਾਲ ਮੱਟੂ, ਸੀਨੀਅਰ ਮੈਡੀਕਲ ਅਫਸਰ ਇੰ:, ਪੀ ਨੰਦਪੁਰ ਕਲੌੜ ਨੇ ਸੰਬੋਧਨ ਕਰਦਿਆਂ ਸਰਕਰ ਵਲੋਂ ਫਰੀ ਸਹੂਲਤਾਂ ਜਿਵੇ ਕਿ ਗਰੀਬ ਪ੍ਰੀਵਾਰਾਂ ਅਤੇ ਅਨੁਸੂਚਿਤ ਜਾਤੀ ਦੇ ਸਾਰੇ ਪ੍ਰੀਵਾਰਾ ਨੂੰ ਸਰਕਾਰੀ ਸੰਸਥਾਵਾਂ ਵਿਖੇ ਜਣੇਪਾ ਕਰਵਾਉਣ ਲਈ ਜਣੇਪੇ ਦਾ ਪ੍ਰਬੰਧ, ਇਸ ਦੇ ਲਈ ਸਰਕਾਰ ਵਲੋਂ 200 ਰੁ: ਸਮੂਲ ਡਲਿਵਰੀ ਕੇਸਾਂ ਨੂੰ 700 ਰੁ: ਤੋਂ ਇਲਾਵਾਂ ਕੇਵਲ ਦੋ ਬੱਚਿਆਂ ਤੱਕ ਹੀ ਸੀਮਤ ਹਨ, ਦਿਤੇ ਜਾਂਦੇ ਹਨ। ਵਿਸ਼ਵ ਸਿਹਤ ਦਿਵਸ ਦੇ ਮੌਕੇ ਤੇ ਬੁਲਾਰਿਆਂ ਨੇ ਸ਼ਹਿਰਾਂ ਵਿਚ ਰਹਿਣ ਵਾਲੇ ਲੋਕਾਂ ਦੀ ਸਿਹਤ ਨੂੰ ਵਧੇਰੇ ਚੰਗਾ ਬਣਾਉਣ ਲਈ ਸਮਾਜ ਸੇਵਾ ਸੰਸਥਾਵਾਂ, ਸਮੂਹ ਮਹਿਕਮੀਆਂ ਵਿਸ਼ੇਸ਼ ਕਰਕੇ ਸਿਹਤ ਮਹਿਕਮੇ ਵਲੋਂ ਦਿਤੀਆਂ ਜਾਂਦੀਆਂ ਸਿਹਤ ਸਹੂਲਤਾਂ ਤੋਂ ਇਲਾਵਾ ਲੋਕਾ ਵਿਚ ਲਹਿਰ ਪੈਦਾ ਕੀਤੀ ਜਾਵੇ ਕਿ ਸ਼ਹਿਰਾਂ ਵਿਚ ਰਹਿੰਦੇ ਲੋਕਾਂ ਦੀ ਸਿਹਤ ਚੰਗੀ ਬਣਾਈ ਜਾਵੇ ਅਤੇ ਵਾਤਾਵਰਣ ਦੇ ਆਲੇ-ਦੁਆਲੇ ਦੀ ਸਾਫ ਸਫਾਈ, ਵਧੇਰੇ ਰੁੱਖ ਲਗਾਉਣਾ, ਪਿੰਡਾ ਵਿਚੋ ਸ਼ਹਿਰਾਂ ਵੱਲ ਲੋਕਾਂ ਦੇ ਪਲਾਨ ਨੂੰ ਰੋਕਣਾ ਅਤੇ ਸਾਫ-ਸਵੱਛ ਪਾਣੀ ਦਾ ਇਸਤੇਮਾਲ ਕਰਨਾ ਅਤੇ ਆਪਣੇ ਬੱਚਿਆਂ ਨੂੰ ਸਰਕਾਰ ਵਲੋਂ ਸੱਤ ਮਾਰੂ ਬੀਮਾਰੀਆਂ ਦੇ ਫਰੀ ਟੀਕੀਆਂ ਦੇ ਬਾਰੇ ਵੀ ਜਾਗਰੂਕ ਕੀਤਾ। ਡਾ: ਤਰਸੇਮ ਲਾਲ ਮੱਟੂ ਨੇ ਦੱਸਿਆ ਕਿ ਅੱਜ ਦੇ ਵਿਸ਼ਵ ਸਿਹਤ ਦਿਵਸ ਤੇ ਸਰਕਾਰ ਵਲੋਂ ਦਿਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਕਿਉਂਕਿ ਕਿਸੇ ਮੁੱਲਕ ਦੀ ਖੁਸ਼ਹਾਲੀ ਉਸਦੇ ਸਿਹਤਮੰਦ ਬੱਚੇ, ਮਾਵਾਂ, ਨੌਜਵਾਨ ਅਤੇ ਬਜੁੱਰਗਾਂ ਦੀ ਸਿਹਤ ਤੋਂ ਹੀ ਪਰਖੀ ਜਾ ਸਕਦੀ ਹੈ। ਇਸ ਪ੍ਰੋਗਰਾਮ ਵਿਚ ਡਾ: ਬ੍ਰਿਜ ਲਾਲ, ਡਾ: ਐਨ ਡਾ: ਜਸਬੀਰ ਕੌਰ, ਸ੍ਰੀ ਗੁਰਦੀਪ ਸਿੰਘ ਬੀ ਸ੍ਰੀ ਸੁਖਵਿੰਦਰ ਸਿੰਘ ਬੀ ਆਦਿ ਨੇ ਸੰਬੋਧਨ ਕੀਤਾ।
ਕੈਪਸ਼ਨ : ਵਿਸ਼ਵ ਸਿਹਤ ਦਿਵਸ ਮੌਕੇ ਨੰਦਪੁਰ ਕਲੋੜ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ।
ਕੱਬਡੀ ਖੇਡ ਨੂੰ ਉਤਸ਼ਾਹਿਤ ਕਰਕੇ ਬਾਦਲ ਨੇ ਨੌਜਵਾਨਾਂ ਨੂੰ ਮਾਂ ਖੇਡ ਨਾਲ ਜੋੜਿਆ : ਗੁਰਮੁੱਖ ਸੁਹਾਗਹੇੜੀ

ਫਤਿਹਗੜ੍ਹ ਸਾਹਿਬ, 8 ਅਪ੍ਰੈਲ (ਜਗਦੇਵ ) ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਕੇ ਅੰਤਰ ਰਾਸ਼ਟਰੀ ਪੱਧਰ ਤੇ ਲਿਜਾਉਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੱਬਡੀ ਖਿਡਾਰੀਆਂ ਵਿਚ ਇਕ ਨਵੀਂ ਰੂਹ ਫੂਕ ਦਿੱਤੀ ਹੈ, ਜਿਸ ਨਾਲ ਪੰਜਾਬ ਦਾ ਨੌਜਵਾਨ ਕਬੱਡੀ ਵੱਲ ਹੋਰ ਆਕਰਸ਼ਿਤ ਹੋ ਕੇ ਕੱਬਡੀ ਖੇਡ ਨਾਲ ਜੁੜੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਲਿਤ ਨੌਜਵਾਨ ਆਗੂ ਗੁਰਮੁੱਖ ਸਿੰਘ ਸੁਹਾਗਹੇੜੀ ਨੇ ਫਤਿਹਗੜ੍ਹ ਸਾਹਿਬ ਵਿਖੇ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ਸੁਹਾਗਹੇੜੀ ਨੇ ਕਿਹਾ ਕਿ ਜਿੱਥੇ ਪੰਜਾਬ ਦੀ ਨੌਜਵਾਨੀ ਨਸ਼ਿਆਂ, ਪਤਿਤਪੁਣੇ ਤੇ ਸਮਾਜ ਵਿਚ ਫੈਲੀਆਂ ਬਦਫੈਲੀਆਂ ਦਾ ਸ਼ਿਕਾਰ ਹੋ ਰਹੀ ਹੈ, ਉਸ ਨੂੰ ਸੰਭਾਲਣ ਲਈ ਵੀ ਬਾਦਲ ਸਰਕਾਰ ਨੇ ਨੌਜਵਾਨਾਂ ਲਈ ਵੱਡੇ ਵੱਡੇ ਪ੍ਰੋਜੈਕਟ ਲਿਆ ਕੇ ਰੁਜ਼ਗਾਰ ਦੇ ਵਸੀਲੇ ਮੁੱਹਈਆ ਕਰਵਾਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਹਰਜੀਤ ਸਿੰਘ ਸਾਨੀਪੁਰ, ਸੁਰਿੰਦਰ ਸਿੰਘ ਛੋਟਾ, ਹਰਪਾਲ ਸਿੰਘ ਸੁਹਾਗਹੇੜੀ ਤੇ ਅਕਾਲੀ ਦਲ ਦੇ ਹੋਰ ਨੋਜਵਾਨ ਵੀ ਹਾਜ਼ਰ ਸਨ।
ਕੈਪਸ਼ਨ : ਗੁਰਮੁੱਖ ਸਿੰਘ ਸੁਹਾਗਹੇੜੀ ਫਤਿਹਗੜ੍ਹ ਸਾਹਿਬ ਵਿਖੇ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ । (ਫੋਟੋ ਜਗਦੇਵ) ਪੱਤਰਕਾਰ ਫਤਿਹਗੜ੍ਹ ਸਾਹਿਬ।
ਪੁਲਸ ਦੀ ਭਰਤੀ ਪ੍ਰਕ੍ਰਿਆ ਮੁਲਤਵੀ
ਫਤਿਹਗੜ੍ਹ ਸਾਹਿਬ, 8 ਅਪ੍ਰੈਲ (ਜਗਦੇਵ ) ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਸ੍ਰ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪਟਿਆਲਾ ਜੋਨ ਵਿੱਚ ਪੈਂਦੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੁਲਿਸ ਕਾਡਰ ਅਤੇ ਪੰਜਾਬ ਪੁਲਿਸ ਆਰਮਡਜ਼ ਪੁਲਿਸ ਕਾਡਰ ਵਿੱਚ ਪੁਰਸ਼ ਸਿਪਾਹੀਆ ਦੀ ਭਰਤੀ ਪ੍ਰਕ੍ਰਿਆ ਜੋ ਕਿ 9 ਅਪ੍ਰੈਲ ਨੂੰ ਸ਼ੁਰੂ ਹੋਣੀ ਸੀ , ਉਹ ਪੜ੍ਹਨ ਵਾਲੇ ਉਮੀਦਵਾਰਾਂ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਨੂੰ ਮੁੱਖ ਰੱਖਦਿਆਂ ਇਹ ਭਰਤੀ ਪ੍ਰਕ੍ਰਿਆ ਮੁਲਤਵੀ ਕੀਤੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਦੁਬਾਰਾ ਭਰਤੀ ਪ੍ਰਕ੍ਰਿਆ ਦੀ ਮਿਤੀ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ ।
ਜ਼ਿਲੇ ਦੇ ਲਾਭਪਾਤਰਾਂ ਨੂੰ 11 ਕਰੋੜ 62 ਲੱਖ ਰੁਪਏ ਦੀ ਮਾਲੀ ਸਹਾਇਤਾ ਵੰਡੀ : ਯਸ਼ਵੀਰ ਮਹਾਜ਼ਨ
ਫਤਿਹਗੜ੍ਹ ਸਾਹਿਬ, 8 ਅਪ੍ਰੈਲ (ਜਗਦੇਵ ) ਡਿਪਟੀ ਕਮਿਸ਼ਨਰ ਸ਼੍ਰੀ ਯਸ਼ਵੀਰ ਮਹਾਜਨ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਨੇ ਬੀਤੇ ਵਿੱਤੀ ਵਰ੍ਹੇ ਦੌਰਾਨ ਜ਼ਿਲ੍ਹੇ ਵਿੱਚ ਸਮਾਜ ਭਲਾਈ ਸਕੀਮਾਂ ਅਧੀਨ 42,040 ਲਾਭਾਪਾਤਰਾਂ ਨੂੰ 11 ਕਰੋੜ 62 ਲੱਖ 900 ਰੁਪਏ ਦੀ ਵਿੱਤੀ ਸਹਾਇਤਾ ਵੰਡੀ । ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ 27,779 ਲਾਭਪਾਤਰਾਂ ਨੂੰ 7 ਕਰੋੜ 55 ਲੱਖ 14 ਹਜਾਰ ਰੁਪਏ ਦੀ ਪੈਨਸ਼ਨ ਵੰਡੀ ਗਈ । ਉਨ੍ਹਾਂ ਦੱਸਿਆ ਕਿ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ 65 ਸਾਲ ਤੋਂ ਵੱਧ ਉਮਰ ਦੇ ਮਰਦ ਜਿਹਨਾਂ ਦੀ ਇਕੱਲੇ ਹੋਣ ਦੀ ਸੂਰਤ ਵਿੱਚ ਮਹੀਨੇਵਾਰ ਆਮਦਨ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਦੋਵੇਂ ਪਤੀ ਪਤਨੀ ਜਿਉਂਦੇ ਹੋਣ ਦੀ ਸੂਰਤ ਵਿੱਚ 1500 ਰੁਪਏ ਪ੍ਰਤੀ ਮਹੀਨਾ ਹੋਵੇ , ਨੂੰ 250 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਸਕੀਮ ਅਧੀਨ ਵੀ 91 ਲੱਖ 90 ਹਜ਼ਾਰ 400 ਰੁਪਏ ਦੀ ਵਿੱਤੀ ਸਹਾਇਤਾ 2872 ਲਾਭ ਪਾਤਰਾਂ ਨੂੰ ਵੰਡੀ ਗਈ। ਸ੍ਰੀ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਅਧੀਨ 5778 ਲਾਭਪਾਤਰਾਂ ਨੂੰ 1 ਕਰੋੜ 56 ਲੱਖ 52 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ । ਇੱਥੇ ਵਰਨਣਯੋਗ ਹੈ ਕਿ ਇਸ ਸਕੀਮ ਅਧੀਨ 60 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਜਿਹਨਾਂ ਦੇ ਜੀਵਨ ਨਿਰਵਾਹ ਦਾ ਕੋਈ ਸਾਧਨ ਨਹੀਂ ਹੈ ਜਾਂ ਪਤੀ ਦੀ ਮੌਤ ਹੋ ਜਾਣ ਕਾਰਨ ਜਾਂ ਪਤੀ ਦੇ ਕਮਾਉਣ ਤੋਂ ਅਸਮਰਥ ਹੋਣ ਕਾਰਨ ਗੁਜ਼ਾਰਾ ਮੁਸ਼ਕਲ ਚਲਦਾ ਹੋਵੇ, ਨੂੰ 250 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਆਸਰਿਤ ਬੱਚਿਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਅਧੀਨ 2874 ਲਾਭਪਾਤਰਾਂ ਨੂੰ 78 ਲੱਖ 86 ਹਜ਼ਾਰ 750 ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ । ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ 21 ਸਾਲ ਤੋਂ ਘੱਟ ਉਮਰ ਦਾ ਅਜਿਹਾ ਬੱਚਾ ਜਿਹੜਾ ਮਾਤਾ ਪਿਤਾ ਦੀ ਮੌਤ ਹੋ ਜਾਣ ਕਾਰਨ ਜਾਂ ਘਰ ਤੋਂ ਲਗਾਤਾਰ ਮਾਤਾ ਪਿਤਾ ਦੀ ਗੈਰ ਹਾਜ਼ਰੀ ਕਾਰਨ ਜਾਂ ਉਸ ਦੀ ਸਰੀਰਕ ਜਾਂ ਮਾਨਸਿਕ ਅਪੰਗਤਾ ਕਾਰਨ ਦੇਖਭਾਲ ਤੋਂ ਵੰਚਿਤ ਹੋ ਗਿਆ ਹੋਵੇ, ਦਾ ਲਾਭਪਾਤਰ ਬੱਚਾ ਅਤੇ ਇੱਕ ਪਰਿਵਾਰ ਦੇ ਵੱਧ ਤੋਂ ਵੱਧ ਦੋ ਬੱਚਿਆਂ ਨੂੰ ਪ੍ਰਤੀ ਬੱਚਾ ਪ੍ਰਤੀ ਮਹੀਨਾ 250 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਸ਼੍ਰੀ ਮਹਾਜਨ ਨੇ ਕਿਹਾ ਕਿ ਅਪੰਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਅਧੀਨ 2657 ਲਾਭਪਾਤਰਾਂ ਨੂੰ 71 ਲੱਖ 57 ਹਜ਼ਾਰ 750 ਰੁਪਏ ਦੀ ਮਾਲੀ ਸਹਾਇਤਾ ਵੰਡੀ ਗਈ । ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਸਥਾਈ ਤੌਰ ਤੇ ਨਕਾਰਾ, ਨੇਤਰਹੀਣ, ਵਿਕਲਾਂਗ, ਗੂੰਗੇ ਅਤੇ ਬੋਲੇ ਮੰਦਬੁੱਧੀ ਵਿਅਕਤੀਆਂ ਨੂੰ 250 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪਰਿਵਾਰਕ ਲਾਭ ਸਕੀਮ ਅਧੀਨ 80 ਲਾਭਪਾਤਰਾਂ ਨੂੰ 8 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ। ਇੱਥੇ ਵਰਨਣਯੋਗ ਹੈ ਕਿ ਇਸ ਸਕੀਮ ਅਧੀਨ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰ ਦੇ ਮੁੱਖੀ ਦੀ ਮੌਤ ਹੋ ਜਾਣ ਕਾਰਨ ਉਸ ਦੇ ਪਰਿਵਾਰ ਨੂੰ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
1008 ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ : ਅਜਾਇਬ ਸਿੰਘ
ਫਤਿਹਗੜ੍ਹ ਸਾਹਿਬ, 8 ਅਪ੍ਰੈਲ (ਜਗਦੇਵ ) ਅਜਾਇਬ ਸਿੰਘ ਕੌਂਸਲਰ ਸਰਹਿੰਦ ਸ਼ਹਿਰ ਸ਼ਹਿਰ ਦੇ ਪਤਵੰਤਿਆਂ ਸਮੇਤ ਅੱਜ ਦਸ਼ਨਾਮੀ ਅਖਾੜਾ ਸਰਹਿੰਦ ਸ਼ਹਿਰ ਦੇ 1008 ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਨੂੰ ਮਹਾ ਨਿਰਵਾਣੀ ਅਖਾੜਾ ਸਰਹਿੰਦ ਸ਼ਹਿਰ ਨੂੰ ਸ਼੍ਰੀ ਹਰਿਦੁਆਰ ਉਤਰਾਖੰਡ ਵਲੋਂ ਆਚਾਰੀਆ ਮਹਾਂ ਮੰਡਲੇਸ਼ਵਰ ਦੀ ਉਪਾਧੀ ਮਿਲਣ ਤੇ ਕੀਤੇ ਜਾ ਰਹੇ ਵਿਸ਼ੇਸ਼ ਸਨਮਾਨ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਲਏ ਰਵਾਨਾ ਹੋਏ। ਇਸ ਮੌਕੇ ਕੌਂਸਲਰ ਸ. ਅਜਾਇਬ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1008 ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਨੂੰ ਮਹਾ ਨਿਰਵਾਣੀ ਸਰਹਿੰਦ ਸ਼ਹਿਰ ਨੂੰ ਸ਼੍ਰੀ ਹਰਿਦੁਆਰ ਉਤਰਾਖੰਡ ਵਲੋਂ ਆਚਾਰੀਆ ਮਹਾਂ ਮੰਡਲੇਸ਼ਵਰ ਦੀ ਉਪਾਧੀ ਮਿਲਣ ਨਾਲ ਸਰਹਿੰਦ ਦਾ ਨਾਮ ਅੰਤਰ ਰਾਸ਼ਟਰੀ ਪੱਧਰ ਤੇ ਰੁਸ਼ਨਾ ਗਿਆ ਹੈ। ਉਨ੍ਹਾਂ ਕਿਹਾ ਕਿ 1008 ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦਾ ਸਰਹਿੰਦ ਪਹੁੰਚਣ ਤੇ ਵੀ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।

ਮੈਲਬੌਰਨ ‘ਚ ਹੋਏ ਕਬੱਡੀ ਟੂਰਨਾਮੈਂਟ ਮੈਂਬਰ ਪਾਰਲੀਮੈਂਟ ਲਿਜ ਬੈਟੀ ਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ ਕਲੱਬ ਮੈਂਬਰ ਤੇ ਹੋਰ (ਖੇਲਾ) (more…)
|
|
|
|