ਬਰੈਂਪਟਨ:(ਕੈਨੇਡਾ) ਇਥੋਂ ਪਰਾਪਤ ਹੋਈਆਂ ਖਬਰਾਂ ਅਨੁਸਾਰ ਪਤਾ ਲਗਾ ਹੈ ਕਿ ਆਉਂਦੇ ਸੁੱਕਰਵਾਰ 16 ਅਪ੍ਰੈਲ ਨੂੰ ਬਰੈਂਪਟਨ ਸਪਰਿੰਗਡੇਲ ਯੂਥ ਅਡਵਾਇਜ਼ਰੀ ਕੌਂਸਲ ਆਪਣਾ ਦੂਜਾ ਸਾਲਾਨਾ ਬਕਲਚਰ ਸ਼ਾਕ. ਸ਼ੋਅ ਆਯੋਜਤ ਕਰਨ ਜਾ ਰਹੀ ਹੈ । ਬਫਰੀ ਦ ਚਿਲਡਰਨ ਕੈਨੇਡਾ. ਦੇ ਸਹਿਯੋਗ ਨਾਲ ਹੋਣ ਵਾਲੇ ਇਸ ਸ਼ੋਅ ਨੂੰ ਹੇਤੀ ਦੇ ਭੁਚਾਲ ਪੀੜਤਾਂ ਦੀ ਮਦਦ ਲਈ ਕੀਤਾ ਜਾ ਰਿਹਾ ਹੈ ।ਨੌਜਵਾਨਾਂ ਵਾਸਤੇ ਇਸ ਪ੍ਰੋਗ੍ਰਾਮ ਨੂੰ ਨੌਜਵਾਨ ਹੀ ਆਰਗੇਨਾਈਜ਼ ਕਰ ਰਹੇ ਹਨ ਅਤੇ ਇਸ ਵਿਚ ਇਲਾਕੇ ਭਰ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੁਆਰਾ,ਨਾਚ ਗਾਣੇ, ਕਵਿਤਾਵਾਂ, ਅਤੇ ਭਾਵਪੂਰਤ ਭਾਸ਼ਨ ਪੇਸ਼ ਕੀਤੇ ਜਾਣਗੇ। ਇਸ ਸਮਾਗਮ ਦਾ ਮੰਤਵ ਨੌਜਵਾਨਾਂ ਨੂੰ ਭਾਈਚਾਰੇ ਨਾਲ ਜੋੜੀ ਰੱਖਣ ਅਤੇ ਇਸਦੀ ਤਰੱਕੀ ਲਈ ਯੋਗਦਾਨ ਪਾਉਣ ਲਈ ਉਤਸ਼ਾਹਤ ਕਰਨਾ ਹੀ ਹੈ। ਇਹ ਯੂਥ ਅਡਵਾਇਜ਼ਰੀ ਕੌਂਸਲ , ਜੋ 2008 ਵਿਚ ਡਾ: ਢਾਲਾ ਵੱਲੋਂ ਹੀ ਕਾਇਮ ਕੀਤੀ ਗਈ ਸੀ (more…)