Punjab News

April 14, 2010

ਪਾਕਿਸਤਾਨ ਨੂੰ ਹੋਰ ਸਬੂਤ ਦੇਣ ਦੀ ਲੋੜ ਨਹੀਂ-ਮਨਮੋਹਨ ਸਿੰਘ

 

pak

ਵਾਸ਼ਿੰਗਟਨ-ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਪਾਕਿਸਤਾਨ ਵਲੋਂ ਹੋਰ ਸਬੂਤ ਦੇਣ ਦੀ ਮੰਗ ਰੱਦ ਕਰਦਿਆਂ ਕਿਹਾ ਹੈ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਪਾਕਿਸਤਾਨ ਨੂੰ ਹੋਰ ਸਬੂਤ ਦੇਣ ਦੀ ਲੋੜ ਨਹੀਂ ਹੈ ਤੇ ਇਸ ਸਬੰਧ ਵਿਚ ਸਾਰੇ ਸਬੂਤ ਦਿੱਤੇ ਜਾ ਚੁੱਕੇ ਹਨ। ਮਨਮੋਹਨ ਸਿੰਘ ਜਿਨ੍ਹਾਂ ਨੇ ਇਥੇ ਸਮਾਪਤ ਹੋਏ 2 ਦਿਨਾਂ ਪ੍ਰਮਾਣੂ ਸੁਰੱਖਿਆ ਸਿਖਰ ਸੰਮੇਲਨ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨਾਲ ਸੰਖੇਪ ਜਿਹੀ ਗੱਲਬਾਤ ਦੌਰਾਨ ਉਨ੍ਹਾਂ ਨਾਲ ਹੱਥ ਮਿਲਾਇਆ ਤੇ ਹਾਲਚਾਲ ਪੁੱਛਿਆ, ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਵਲੋਂ ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰਾਂ ਵਿਰੁੱਧ ਠੋਸ ਤੇ ਪ੍ਰਭਾਵੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਭਾਰਤ ਉਸ ਨਾਲ ਸਾਰੇ ਮੁੱਦਿਆਂ ’ਤੇ ਗੱਲਬਾਤ ਸ਼ੁਰੂ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਮਰੀਕਾ ਜਾਂ ਹੋਰ ਕਿਸੇ ਵੀ ਦੇਸ਼ ਨੂੰ ਭਾਰਤ-ਪਾਕਿਸਤਾਨ ਦੇ ਮਾਮਲਿਆਂ ਵਿਚ ਦਖਲ ਦੇਣ ਦੀ ਲੋੜ ਨਹੀਂ ਹੈ। ਪੱਤਰਕਾਰਾਂ ਵਲੋਂ ਗਿਲਾਨੀ ਦੇ ਉਸ ਬਿਆਨ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਲਸ਼ਕਰ-ਏ-ਤਾਇਬਾ ਦੇ ਆਗੂਆਂ ਵਿਰੁੱਧ ਕਾਰਵਾਈ ਲਈ ਪਾਕਿਸਤਾਨ ਕੋਲ ਕਾਫੀ ਸਬੂਤ ਮੌਜੂਦ ਨਹੀਂ ਹਨ, ਬਾਰੇ ਟਿੱਪਣੀ ਕਰਨ ਲਈ ਕਿਹਾ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਸ਼ਕਰ ਦੀ ਭੂਮਿਕਾ ਬਾਰੇ ਹੋਰ ਕਿਸੇ ਵੀ ਸਬੂਤ ਦੀ ਲੋੜ ਨਹੀਂ ਹੈ। (more…)

ਛਤਵਾਲ ਨੂੰ ਪਦਮ ਭੂਸ਼ਨ : ਪ੍ਰਵਾਸੀ ਪੰਜਾਬੀ ਭਾਈਚਾਰੇ ਦਾ ਸਨਮਾਨ- ਡਾ. ਦਰਸ਼ਨ ਸਿੰਘ ਹਰਵਿੰਦਰ

Chhatwal
     
ਦਿੱਲੀ-ਭਾਰਤੀ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਵਿਸ਼ਵ ਪ੍ਰਸਿੱਧ ਪ੍ਰਵਾਸੀ ਭਾਰਤੀ ਸਨਅਤਕਾਰ ਸੰਤ ਸਿੰਘ ਛਤਵਾਲ ਨੂੰ ਪਦਮ ਭੂਸ਼ਣ ਐਵਾਰਡ ਲਈ ਚੁਣੇ ਜਾਣ ਦੇ ਐਲਾਨ ਤੋਂ ਬਾਅਦ ਇਸ ਨੂੰ ਵਾਪਸ ਕਰਾਉਣ ਲਈ ਤਕਰੀਬਨ ਢਾਈ ਮਹੀਨੇ ਮੱਚੀ ਹਾਏ-ਤੌਬਾ, ਘੈਂਸ-ਘੈਂਸ ਅਤੇ ਇਸ ਮੁੱਦੇ ਨੂੰ ਅਦਾਲਤ ਤਕ ਧੂਹ ਲਿਜਾਣ ਦੇ ਬਾਵਜੂਦ ਛਤਵਾਲ ਵਿਰੋਧੀਆਂ ਨੂੰ ਹਰ ਤਰਫੋਂ ਨਮੋਸ਼ੀ ਭਰੀ ਨਾਕਾਮੀ ਹੀ ਮਿਲੀ।ਭਾਰਤੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਰਾਸ਼ਟਰਪਤੀ ਭਵਨ ਵਿਚ ਇਕ ਪ੍ਰਭਾਵਸ਼ਾਲੀ ਸਮਾਰੋਹ ਵਿਚ ਛਤਵਾਲ ਨੂੰ ਪਦਮ ਭੂਸ਼ਣ ਦੀ ਉਪਾਧੀ ਨਾਲ ਸਨਮਾਨਤ ਕਰ ਦਿੱਤਾ ਤੇ ਉਹ ਪਦਮ ਭੂਸ਼ਨ ਸੰਤ ਸਿੰਘ ਛਤਵਾਲ ਹੋ ਗਏ। ਇਹ ਉਨਾਂ ਦੇ ਸਰਵਪੱਖੀ ਵਿਰੋਧੀਆਂ ਨੂੰ ਕਰਾਰਾ ਝਟਕਾ ਸੀ ਜੋ ਸਾੜੇ ਦੀ ਭੱਠੀ ਵਿਚ ਸੜਨ ਦੇ ਬਾਵਜੂਦ ‘ਹੱਥ ਨਾ ਅੱਪੜੇ ਥੂਹ ਕੌੜੀ’ ਕਹਿੰਦਿਆਂ ਅੰਗੂਰਾਂ ਦੀ ਮਿਠਾਸ ਵਰਗੇ ਅਜਿਹੇ ਐਵਾਰਡਾਂ ਤੋਂ ਵਾਂਝੇ ਹੀ ਰਹਿ ਗਏ।ਦੋਸਤਾਂ ਦੇ ਦੋਸਤ, ਯਾਰਾਂ ਦੇ ਯਾਰ ਛਤਵਾਲ ਜਿਸ ਦਾ ਅਮਰੀਕੀ ਰਾਸ਼ਟਰਪਤੀਆਂ ਨਾਲ ਗੂੜਾ ਯਾਰਾਨਾ ਰਿਹਾ ਹੈ, ਨੇ ਦੁਨੀਆ ਵਿਚਲੇ ਪੰਜਾਬੀਆਂ ਹੀ ਨਹੀਂ, ਵਿਸ਼ਵ ਭਰ ਵਿਚ ਹਿੰਦੁਸਤਾਨ ਦਾ ਫ਼ਖ਼ਰ ਨਾਲ ਸਿਰ ਉ¤ਚਾ ਕੀਤਾ ਹੈ। ਇਸ ਲਈ ਇਹ ਛਤਵਾਲ ਦਾ ਹੀ ਨਹੀਂ, ਪੂਰੇ ਪ੍ਰਵਾਸੀ ਪੰਜਾਬੀ ਭਾਈਚਾਰੇ ਦਾ ਸਨਮਾਨ ਹੈ।. . .ਤੇ ਪੰਜਾਬੀ ਭਾਈਚਾਰੇ ਦੀ ਪ੍ਰਤੀਨਿਧਤਾ ਤੇ ਪਹਿਲ ਕਰਦਿਆਂ ਪੰਜਾਬ ਐਗਰੋਫੂਡਜ ਦੇ ਸਾਬਕਾ ਚੇਅਰਮੈਨ ਰਘੁਬੀਰ ਸਿੰਘ ਜੌੜਾ ਨੇ ਪ੍ਰਸਿੱਧ ਭਾਰਤੀ ਕਾਰੋਬਾਰੀ ਪੌਂਟੀ ਚੱਢਾ ਨਾਲ ਮਿਲ ਕੇ ਇਥੋਂ ਦੇ ਇਕ ਪੰਜ ਤਾਰਾ ਹੋਟਲ ਵਿਚ ਇਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਪਦਮ ਭੂਸ਼ਨ ਸੰਤ ਸਿੰਘ ਛਤਵਾਲ ਨੂੰ ‘ਦ ਪ੍ਰਾਈਡ ਆਫ ਪੰਜਾਬੀਜ’ ਯਾਨੀ ‘ਪੰਜਾਬੀਆਂ ਦੀ ਸ਼ਾਨ’ ਸਨਮਾਨ ਨਾਲ ਨਿਵਾਜ ਕੇ ਉਨਾਂ ਪੰਜਾਬੀ ਖੈਰ ਖਵਾਹਾਂ ਨੂੰ ਝਟਕਾ ਦਿੱਤਾ ਹੈ ਜਿਹੜੇ ਹੁਣ ਤਕ ਛਤਵਾਲ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨਾ ਤਾਂ ਇਕ ਪਾਸੇ, ਉਸ ਦੇ ਪਦਮ ਭੂਸ਼ਨ ਹੋ ਜਾਣ ’ਤੇ ਵੀ ਯਥਾ-ਯੋਗ ਤਰੀਕੇ ਨਾਲ ਸਨਮਾਨਤ ਕਰਨ ਜਾਂ ਵਧਾਈ ਦੇਣੋਂ ਅਸਮਰੱਥ ਰਹੇ। (more…)

ਕਨੇਡਾ ਦੇ ਗਦਰੀ ਯੋਧੇ ਨੂੰ ਯੂ. ਬੀ. ਸੀ. ਪੁਸਤਕ ਇਨਾਮ

 
image003ਯੂ। ਬੀ। ਸੀ ਦੇ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ 2010 ਦਾ ਪੰਜਾਬੀ ਪੁਸਤਕ ਇਨਾਮ ‘‘ਕਨੇਡਾ ਦੇ ਗਦਰੀ ਯੋਧੇ ਨੂੰ ਦਿੱਤਾ ਜਾਵੇਗਾ. ਇਸ ਪੁਸਤਕ ਵਿੱਚ ਲੇਖਕ ਸੋਹਣ ਸਿੰਘ ਪੂੰਨੀ ਨੇ ਕਨੇਡਾ ਦੇ 41 ਪ੍ਰਮੱਖ ਗਦਰੀ ਯੋਧਿਆਂ ਵਲੋਂ ਹਿੰਦੁਸਤਾਨ ਦੀ ਅਜ਼ਾਦੀ ਵਿੱਚ ਪਾਏ ਯੋਗਦਾਨ ਦੀ ਕਹਾਣੀ ਨੂੰ ਦਰਜ ਕੀਤਾ  ਹੈ. ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਹਰ ਸਾਲ ਦਿੱਤੇ ਜਾਂਦੇ ਇਸ ਇਨਾਮ ਵਿੱਚ ਲੇਖਕ ਨੂੰ ਇਕ ਸਨਮਾਨ ਚਿੰਨ ਅਤੇ ਇਕ ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ.ਸੋਹਣ ਸਿੰਘ ਪੂੰਨੀ ਦਾ ਜਨਮ 13 ਅਪ੍ਰੈਲ 1948 ਨੂੰ ਜ਼ਿਲਾ ਨਵਾਂਸ਼ਹਿਰ ਵਿੱਚ ਬੰਗਿਆਂ ਨੇੜੇ ਪਿੰਡ ਜੀਂਦੋਵਾਲ ’ਚ ਹੋਇਆ. ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਬੀ. ਏ।.ਕਰਨ ਪਿੱਛੋਂ 1971 ਵਿੱਚ ਉਹਨਾਂ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਤੋਂ ਇਤਿਹਾਸ ਦੀ ਐਮ. ਏ। (more…)

aaaaaaaaa

ਹੋਣਹਾਰ ਬੱਚਿਆਂ ਨੂੰ ਸੂਬਾ ਪੱਧਰ ਦੇ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਜਾਵੇਗਾ -ਪਾਂਧੀ

 
14parmjeet2ਸ੍ਰੀ ਮੁਕਤਸਰ ਸਾਹਿਬ, 15 ਅਪ੍ਰੈਲ (ਸ਼ਮਿੰਦਰਪਾਲ)- ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ  ਸ: ਦਲੀਪ ਸਿੰਘ ਪਾਂਧੀ ਨੇ ਅੱਜ ਮੁਕਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੜਨ ਵਾਲੇ ਉਨਾਂ ਗਰੀਬ ਬੱਚਿਆਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ, ਜਿਹੜੇ ਬੱਚੇ ਪੜਾਈ, ਖੇਡਾਂ ਤੇ ਸੱਭਿਆਚਾਰ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਉਹਨਾ ਕਿਹਾ ਕਿ ਇਹਨਾ ਹੋਣਹਾਰ ਬੱਚਿਆਂ ਨੂੰ ਸੂਬਾ ਪੱਧਰ ਦੇ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਜਾਵੇਗਾ ਅਤੇ ਹੋਰ ਸਰਕਾਰੀ ਸਹੂਲਤਾਂ ਦਿੱਤੀਆਂ ਜਾਣਗੀਆ। ਸ: ਪਾਂਧੀ ਨੇ ਮੀਡੀਆਂ ਦੇ ਨੁਮਾਇੰਦਿਆ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਦੱਬੇ ਕੁਚਲੇ ਹੋਏ ਲੋਕਾਂ ਦੇ ਬਾਰੇ ਵੱਧ ਤੋਂ ਵੱਧ ਅਖਬਾਰਾਂ ਵਿੱਚ ਲਿਖਣ ਤਾਂ ਕਿ ਸਰਕਾਰ ਤੱਕ ਉਹਨਾਂ ਦੀ ਗੱਲ ਪੁੱਜ ਸਕੇ। ਉਹਨਾ ਕਿਹਾ ਕਿ ਜਿੱਥੇ ਵੀ ਕਿਸੇ ਗਰੀਬ ਨਾਲ ਧੱਕਾ ਹੁੰਦਾ ਹੈ ਜਾਂ ਉਸ ਨੂੰ ਉਸ ਦਾ ਹੱਕ ਨਹੀਂ ਮਿਲਦਾ, ਉਹ ਕਮਿਸ਼ਨ ਦੇ ਮੈਂਬਰਾਂ ਤੱਕ ਆਪਣੀ ਗੱਲ ਪਹੁੰਚਾ ਸਕਦਾ ਹੈ।

ਫੋਟੋ ਕੈਪਸ਼ਨ: ਦਲੀਪ ਸਿੰਘ ਪਾਂਧੀ ਮੁਕਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

ਵਿਸ਼ਵ ਦਸਤਾਰ ਦਿਵਸ ਮਨਾਇਆ

14mks01ਮੁਕਤਸਰ, 15 ਅਪ੍ਰੈਲ (ਗੋਰਾ ਬਾਂਸਲ) : ਵਿਸਾਖੀ ਦਿਹਾੜੇ ਤੇ ਵਿਸ਼ਵ ਦਸਤਾਰ ਦਿਵਸ ਨੂੰ ਸਮਰਪਿਤ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਨੇੜਲੇ ਪਿੰਡ ¦ਬੀ ਢਾਬ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਇਸ ਮੌਕੇ ਭੋਗ ਤੋਂ ਉਪੰਰਤ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਦੀ ਜੱਜਮੈਂਟ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਗੁਰਪ੍ਰੀਤ ਸਿੰਘ ਤੇ ਉਨਾਂ ਨਾਲ ਸ਼ਾਮਲ ਹੋਰ ਸਿੰਘਾਂ ਨੇ ਕੀਤੀ। ਇਨਾਂ ਮੁਕਾਬਲਿਆਂ ’ਚ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਭਾਈ ਬਲਵੀਰ ਸਿੰਘ ਹੈ¤ਡ ਗ੍ਰੰਥੀ ਵੱਲੋਂ ਸਿਰੋਪਾਓ, ਸਨਮਾਨ ਚਿੰਨ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਬਲਵੀਰ ਸਿੰਘ ਨੇ ਵਿਸਾਖੀ ਦਿਹਾੜੇ ਤੇ ਦਸਤਾਰ ਦਿਵਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਤੇ ਬੇਮੁੱਖ ਨੌਜਵਾਨਾਂ ਨੂੰ ਦੁਬਾਰਾ ਗੁਰੂ ਵਾਲੇ ਬਣਨ ਦਾ ਹੋਕਾ ਦਿੱਤਾ। ਦਸਤਾਰ ਮੁਕਾਬਲਿਆਂ ਵਿੱਚ ਲਖਵਿੰਦਰ ਸਿੰਘ ਟੋਚੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤੇਜ ਸਿੰਘ ਵੱਲੋਂ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਦੀ ਸੇਵਾ ਕਰਵਾਈ ਗਈ। ਇਸ ਮੌਕੇ ਸੰਗਤ ਲਈ ਦੁੱਧ ਦਾ ¦ਗਰ ਵੀ ਲਾਇਆ ਗਿਆ।

ਬਿਜਲੀ ਬੋਰਡ ਵਾਲਿਓ ਇੱਧਰ ਵੀ ਝਾਤੀ ਮਾਰੋ….ਹਾਈ ਵੋਲਟੇਜ ਦੀਆਂ ਤਾਰਾਂ ਵਾਲਾ ਖੰਬਾ ਟੁੱਟਿਆ ਹੋਇਆ ਪਰ ਕਿਸੇ ਨੂੰ ਕੋਈ ਚਿੰਤਾ ਨਹੀਂ

JAGRAON-14_April-06
ਜਗਰਾਉਂ, 15 ਅਪ੍ਰੈਲ (ਸੁਖਦੇਵ ਗਰਗ) : ਬਿਜਲੀ ਬੋਰਡ ਜਿਹੜਾ ਅੱਜ ਰਾਤ ਤੋਂ ਸਰਕਾਰੀ ਅਫਸਰਾਂ ਦੇ ਹੱਥੋਂ ਨਿਕਲ ਕੇ ਪ੍ਰਾਈਵੇਟ ਲੋਕਾਂ ਦੇ ਹੱਥਾਂ ਵਿਚ ਜਾ ਰਿਹਾ ਹੈ ਦੇ ਸਰਕਾਰੀ ਅਫਸਰਾਂ ਵੱਲੋਂ ਜਿੱਥੇ ਬੋਰਡ ਦੇ ਪ੍ਰਾਈਵੇਟ ਕਰਨ ਤੇ ਸੰਘਰਸ਼ ਕੀਤਾ ਜਾ ਰਿਹਾ ਹੈ ਉਥੇ ਇਨਾਂ ਅਫਸਰਾਂ ਦੀ ਕਾਰਗੁਜ਼ਾਰੀ ਤੇ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਪ੍ਰਸ਼ਨ ਹੀ ਲੱਗੇ ਰਹੇ ਹਨ। ਜਗਰਾਉਂ ਦੇ ਸ਼ਹੀਦ ਕਰਨੈਲ ਗੇਟ ਦੇ ਨਜ਼ਦੀਕ ਬਿਜਲੀ ਦੀਆਂ ਹਾਈ ਵੋਲਟੇਜ ਦੀਆਂ ਤਾਰਾਂ ਵਾਲਾ ਖੰਬਾ ਉਪਰੋਂ ਟੁੱਟਾ ਹੋਇਆ ਹੈ ਅਤੇ ਖੰਬਾ ਉੱਪਰਲੀਆਂ ਤਾਰਾਂ ਦੇ ਸਹਾਰੇ ਹੀ ਉੱਪਰਲਾ ਹਿੱਸਾ ਖੜਾ ਹੈ। ਇਸ ਟੁੱਟੇ ਹੋਏ ਖੰਬੇ ਦਾ ਸਿਟੀ ਸਬ ਡਵੀਜ਼ਨ ਨੂੰ ਪਤਾ ਹੋਣ ਦੇ ਬਾਵਜੂਦ ਵੀ ਮੂਕ ਬੈਠੇ ਅਧਿਕਾਰੀ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹਨ ਕਿਉਂਕਿ ਕਾਫ਼ੀ ਸਮੇਂ ਤੋਂ ਟੁੱਟੇ ਹੋਏ ਇਸ ਖੰਬੇ ਨੂੰ ਬਦਲਣ ਜਾਂ ਜੋੜਨ ਲਈ ਕਿਸੇ ਅਧਿਕਾਰੀ ਤੇ ਕਰਮਚਾਰੀ ਨੇ ਜ਼ਰੂਰਤ ਹੀ ਨਹੀਂ ਸਮਝੀ। (more…)

ਸੰਤ ਸੀਚੇਵਾਲ ਵਲੋਂ ਵਿਸਾਖੀ ਮੌਕੇ ਕਣਕ ਦੀ ਨਾੜ ਨੂੰ ਅਗ ਨਾ ਲਗਾਉਣ ਦੀ ਅਪੀਲ-ਵੇਈਂ ਕੰਢੇ ਚਾਰ ਥਾਂ ਮਨਾਈ ਵਿਸਾਖੀ

14shahkot02local

ਸ਼ਾਹਕੋਟ, 15 ਅਪ੍ਰੈਲ (ਸੁਖਦੀਪ ਸਚਦੇਵਾ) ਵਿਸ਼ਵ ਪ੍ਰਸਿ¤ਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵ¤ਲੋਂ ਸੰਗਤਾਂ ਦੇ ਸਹਿਯੋਗ ਨਾਲ ਪਵਿਤਰ ਵੇਈਂ ਦੇ ਕੰਢਿਆਂ ‘ਤੇ ਚਾਰ ਥਾਵਾਂ ‘ਤੇ ਵਿਸਾਖੀ ਮਨਾਈ ਗਈ । ਵਿਸਾਖੀ ਦੇ ਸਮਾਗਮ ਦੌਰਾਨ ਸੰਗਤਾਂ ਨੂੰ (more…)

ਫਗਵਾੜਾ ਰੇਲਵੇ ਸਟੇਸ਼ਨ ਦਾ ਕੰਮ ਚਲਦਾ ਹੈ ਰਾਮ ਭਰੋਸੇ

 Mysore_railway_station
ਫਗਵਾੜਾ 15 ਅਪ੍ਰੈਲ (ਅਸ਼ੋਕ ਸ਼ਰਮਾ, ਹਰਿੰਦਰ ਪਾਲ ਸਿੰਘ) ਉਦਯੋਗਿਕ ਨਗਰ ਤੋਂ ਮਸ਼ੂਹਰ ਸ਼ਹਿਰ ਫਗਵਾੜਾ ਜਿਥੋਂ ਸਾਰਾ ਦਿਨ ਹਜਾਰਾਂ ਦੀ ਗਿਣਤੀ ਚ ਮੁਸਾਫਰ ਇਥੌਂ ਦੇਸ਼ ਦੇ ਵੱਖ ਵੱਖ ਇਲਾਕਿਆਂ ਚ ਜਾਂਦੇ ਹਨ ਦੇ ਰੇਲਵੇ ਸਟੇਸ਼ਨ ਦਾ ਕੰਮ ਰਾਮ ਭਰੋਸੇ ਹੀ ਚਲ (more…)

ਸ਼ਤਾਬਦੀ ਨੂੰ ਸਮਰਪਿਤ ਫਤਹਿ ਮਾਰਚ ਭਵਾਨੀ ਮੰਡੀ ਪੁੱਜਣ ’ਤੇ ਸ਼ਾਨਦਾਰ ਸਵਾਗਤ

14PATJAGNagerkirtan1

ਫਤਿਹਗੜ ਸਾਹਿਬ, 15 ਅਪ੍ਰੈਲ- (ਜਗਦੇਵ)   ਸਰਹਿੰਦ ਫਤਹਿ ਦਿਵਸ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ 30 ਮਾਰਚ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਰੰਭ ਹੋਇਆ ‘ਫਤਹਿ ਮਾਰਚ’ (ਨਗਰ ਕੀਰਤਨ) ਨੂੰ ਗੁਰਦੁਆਰਾ ਦੁਧ ਤਲਾਈ ਉਜੈਨ ਵਿਖੇ ਗੁਰਦੁਆਰਾ (more…)


««ਅਗਲਾ ਪੰਨਾ ---->>>> »
 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO