Punjab News

April 16, 2010

ਸਾਦਗੀ ਅਤੇ ਖੂਬਸੂਰਤੀ ਦਾ ਸੁਮੇਲ-ਸ਼ਰਨਜੀਤ ਕੌਰ ਬਬੂ

ਕਿਸੇ ਨੇ ਬੜਾ ਵਧੀਆ ਲਿਖਿਆ ਹੈ ਕਿ ਖੂਬਸੂਰਤੀ ਕਿਸੇ ਦੀ ਮੁਥਾਜ ਜਾਂ ਗੁਲਾਮ ਨਹੀਂ ਹੁੰਦੀ,ਪਰ ਇਹ ਹਰੇਕ ਇਨਸਾਨ ਦੇ ਹਿਸੇ ਆਉਂਦੀ ਵੀ ਨਹੀਂ। ਖੂਬਸੂਰਤ ਤਾਂ ਬਹੁਤ ਲੋਕ ਹੁੰਦੇ ਨੇ ਪਰ ਸਾਦੇਪਨ ਵਿਚ ਜੋ ਖੂਬਸੂਰਤੀ ਸਮੋਈ ਹੁੰਦੀ ਹੈ ਉਹ ਦੁਨੀਆ ਵਿਚ ਕੁਝ ਕੁ ਵਿਰਲੇ ਹੀ ਲੋਕਾਂ ਦੇ ਨਸੀਬਾਂ ਚ ਹੁੰਦੀ ਹੈ। ਅਜ ਗੀਤ-ਸੰਗੀਤ ਦੇ ਖੇਤਰ ਵਿਚ ਦੇਖਿਆ ਜਾਵੇ ਤਾਂ ਕੁਦਰਤ ਵਲੋਂ ਬਣਾਏ ਖੂਬਸੂਰਤ ਚਿਹਰਿਆਂ ਦੀ ਬਹੁਤ ਘਾਟ ਹੈ,ਪਰ ਜੋ ਚਿਹਰੇ ਪਰਮਾਤਮਾ ਨੇ ਬਣਾ ਕੇ ਇਸ ਧਰਤੀ ਤੇ ਭੇਜੇ ਹਨ ਜੇ ਕਿਤੇ ਭੁਲੇਖੇ ਨਾਲ ਵੀ ਕਿਸੇ ਵਿਅਕਤੀ ਦੀ ਨਜਰ ਉਹਨਾਂ ਤੇ ਪੈ ਜਾਵੇ ਤਾਂ ਸ਼ਾਇਦ ਹੀ ਉਸ ਵਿਅਕਤੀ ਨੂੰ ਦੋ-ਚਾਰ ਰਾਤਾਂ ਠੀਕ ਤਰਾਂ ਨੀਂਦ ਆ ਸਕੇ, ਕਿਉਂਕਿ ਜੋ ਖੂਬਸੂਰਤੀ ਸਾਦੇਪਨ ਵਿਚ ਹੁੰਦੀ ਹੈ ਉਹ ਬਿਊਟੀ ਪਾਰਲਰਾਂ ਤੋਂ ਆਪਣਾ ਮੂੰਹ ਲਿੰਬ-ਪੋਚ ਕੇ ਨਿਕਲਣ ਵਾਲੀਆਂ ਮੁਟਿਆਰਾਂ ਵਿਚ ਕਦੇ ਨਹੀਂ ਆ ਸਕਦੀ ਅਤੇ ਇਹ ਸਾਰਾ ਕੁਝ ਉਸ ਸ¤ਚੇ ਪਾਤਸ਼ਾਹ ਵਾਹਿਗੁਰੂ ਦੀ ਮੇਹਰ ਸਦਕਾ ਹੀ ਨਸੀਬ ਹੁੰਦਾ ਹੈ। (more…)

ਪੰਜਾਬ ਦੇ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਵੈਨਕੂਵਰ ਫੇਰੀ ਮੌਕੇ ਅਕਾਲੀ ਧੜਿਆਂ ’ਚ ਖਿਚੋਤਾਣ

skeh ਐਨ. ਆਰ. ਆਈ. ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਪੰਜਾਬੀ ਪ੍ਰੈ¤ਸ ਕਲੱਬ ਆਫ਼ ਬੀ. ਸੀ. ਦੇ ਮੈਂਬਰਾਂ ਤੇ ਅਕਾਲੀ ਆਗੂਆਂ ਨਾਲ।

ਵੈਨਕੂਵਰ,  (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਪੰਜਾਬ ਦੇ ਐਨ. ਆਰ. ਆਈ. ਅਤੇ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਮੰਤਰੀ ਸ: ਸੇਵਾ ਸਿੰਘ ਸੇਖਵਾਂ ਦੀ ਵੈਨਕੂਵਰ ਫੇਰੀ ਮੌਕੇ, ‘ਅਕਾਲੀਆਂ’ ਦੀ ਆਪਸੀ ਫੁੱਟ ਅਤੇ ਸ਼ਬਦੀ ਜੰਗ ਨੇ ਨਵੇਂ ਵਿਵਾਦਾਂ ਨੂੰ ਜਨਮ ਦਿੱਤਾ ਹੈ। ਧੂਮ ਰੈਸਟੋਰੈਂਟ ਸਰੀ ’ਚ ਬੀਤੇ ਦਿਨ ਜਥੇਦਾਰ ਸੇਖਵਾਂ ਦੀ, ਪੰਜਾਬੀ ਪ੍ਰੈ¤ਸ ਕਲੱਬ ਆਫ਼ ਬੀ. ਸੀ. ਨਾਲ ਕਾਨਫਰੰਸ ਮੌਕੇ ਅਕਾਲੀ ਦਲ ਦੇ ਵਰਕਰਾਂ ਦੀ ਕਸ਼ਮਕਸ਼ ਤੋਂ ਨਿਰਾਸ਼ ਹੋਏ ਮਹਿਮਾਨ ਨੇ ਇਥੋਂ ਤੱਕ ਕਹਿ ਦਿੱਤਾ ਕਿ ਅਜਿਹੀ ਖਿੱਚੋਤਾਣ ਤਾਂ ਉਨ੍ਹਾਂ ਪੰਜਾਬ ਵਿਚ ਵੀ ਨਹੀਂ ਵੇਖੀ, ਜੋ ਸਰੀ ’ਚ ਉ¤ਭਰ ਕੇ ਸਾਹਮਣੇ ਆਈ ਹੈ। (more…)

INDIA-ECONOMY-POTS

ਜਗਰਾਉਂ ਦਾ ਨਾਮ ਬਾਬਾ ਨੰਦ ਸਿੰਘ ਨਗਰ ਰੱਖਣ ਲਈ ਫੈਡਰੇਸ਼ਨ (ਗਰੇਵਾਲ) ਨੇ ਮੁਹਿੰਮ ਆਰੰਭੀ-19 ਅਪ੍ਰੈਲ ਨੂੰ ਸ਼ੇਰਪੁਰ ਮੱਥਾ ਟੇਕ ਕੇ ਨਾਨਕਸਰ ਕੀਤੀ ਜਾਵੇਗੀ ਅਰਦਾਸ

JAGRAON-16_April-06

ਜਗਰਾਉਂ, 17 ਅਪ੍ਰੈਲ (ਸੁਖਦੇਵ ਗਰਗ) : ਸਿੱਖ ਸਟੂਡੈਂਟਸ ਫੈਡਰੇਸ਼ਨ (ਗਰੇਵਾਲ) ਵੱਲੋਂ ਜਗਰਾਉਂ ਸ਼ਹਿਰ ਦਾ ਨਾਮ ਬਾਬਾ ਨੰਦ ਸਿੰਘ ਨਗਰ ਰੱਖਣ ਦੀ ਮੰਗ ਨੂੰ ਲੈ ਕੇ ਅੱਜ ਤੋ ਇਸ ਸਬੰਧੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਫੈਡਰੇਸ਼ਨ ਵਰਕਰਾਂ ਦੀ ਮੀਟਿੰਗ ਤੋ ਬਾਅਦ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦੇਸ਼ ਅਤੇ ਦੁਨੀਆ ਅੰਦਰ ਇਹ ਪਰੰਪਰਾ ਚੱਲਦੀ ਆ ਰਹੀ ਹੈ ਕਿ ਸ਼ਹਿਰਾਂ ਦੇ ਨਾਮ ਗੁਰੂ, ਪੀਰਾਂ, ਭਗਤਾਂ ਤੇ ਯੋਧਿਆਂ ਦੇ ਨਾਮ ਤੇ ਰੱਖ ਕੇ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਜਾ ਰਿਹਾ ਹੈ। ਜਗਰਾਉਂ  ਸ਼ਹਿਰ (more…)

ਕੰਵਲਜੀਤ ਢੁੱਡੀਕੇ ਦੀ ਪ੍ਰਵਾਸ ਬਾਰੇ ਕਿਤਾਬ ‘ਕੂੰਜਾਂ’ ’ਤੇ ਭਰਵੀਂ ਗੋਸ਼ਟੀ

Koonjan_5616

ਮੋਗਾ : ਲੋਕ ਸਾਹਿਤ ਅਕੈਡਮੀ (ਰਜਿ) ਮੋਗਾ ਵਲੋਂ 4 ਅਪ੍ਰੈਲ ਨੂੰ ਸਥਾਨਕ ਅੰਬਦੇਕਰ ਭਵਨ ਵਿਚ ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਦੀ ਪੁਸਤਕ ‘ਕੂੰਜਾਂ’ ’ਤੇ ਵਿਚਾਰ ਗੋਸ਼ਟੀ ਕੀਤੀ ਗਈ। ਸਮਾਗਮ ਵਿਚ ਹਰਚਰਨ ਸਿੰਘ ਸੰਧੂ ਐਸ. ਡੀ. ਮੋਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਗੁਰਪ੍ਰੀਤ ਸਿੰਘ ਤੂਰ ਐਸ. ਪੀ. ਜਗਰਾਉਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬਲਦੇਵ ਸਿੰਘ ਸੜਕਨਾਮਾ ਨੇ ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਦੀਆਂ ਮੂਲ ਰੂਪ ’ਚ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਪ੍ਰੋ. ਕੰਵਲਜੀਤ ਸਿੰਘ ਕਲਾਤਮਿਕ ਫੋਟੋਗ੍ਰਾਫੀ ਵਿਚ ਅਨੇਕਾਂ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਐਵਾਰਡ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੀ ਵਿਦੇਸ਼ ਯਾਤਰਾ ਦੌਰਾਨ ਆਪਣੇ ਅਹਿਸਾਸ ਅਤੇ ਦਿਲ ਦੀਆਂ ਗਹਿਰਾਈਆਂ ਵਿਚੋਂ ਮੋਤੀਆਂ ਦੇ ਰੂਪ ਵਿਚ ਲੱਭੇ ਲਫਜ਼ਾਂ ਨੂੰ ਕਵਿਤਾ ਸੰਗ੍ਰਹਿ ਦੇ ਰੂਪ ’ਚ ਇਕ ‘ਕੂੰਜਾਂ’ ਨਾਮ ਦੀ ਪੁਸਤਕ ਨੂੰ ਸਰੋਤਿਆਂ ਦੇ ਸਨਮੁਖ ਕੀਤਾ ਹੈ। ਡਾ. ਸੁਰਜੀਤ ਬਰਾੜ ਨੇ ਕਿਤਾਬ ਬਾਰੇ ਆਪਣੇ ਵਿਸਥਾਰਤ ਪਰਚੇ ਵਿਚ ਦੱਸਿਆ ਕਿ ਕੂੰਜਾਂ ਕਿਤਾਬ ਪ੍ਰਵਾਸੀ ਜੀਵਨ ਦਾ ਜੀਵੰਤ ਯਥਾਰਥ ਹੈ ਅਤੇ ਹੁਣ ਤੱਕ ਦੀਆਂ ਪ੍ਰਵਾਸ ਬਾਰੇ ਆਈਆਂ ਹੋਰਨਾਂ ਕਿਤਾਬਾਂ ਤੋਂ ਇਹ ਇਕ ਵੱਖਰੀ ਲੀਕ ਖਿੱਚਦੀ ਹੈ ਅਤੇ ਯੂਨੀਵਰਸਿਟੀਆਂ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਵਿ ਪੁਸਤਕਾਂ ਦੇ ਮਹਾਂ ਸ਼ੋਰ ਵਿਚ ਹੀ ਕੰਵਲਜੀਤ ਢੁੱਡੀਕੇ ਦੀ ਕਾਵਿ-ਪੁਸਤਕ ‘ਕੂੰਜਾਂ’ ਦੀ ਆਮਦ ਪਛਾਨਣਯੋਗ ਅਤੇ ਸਮਝਣਯੋਗ ਹੈ। ਕੰਵਲਜੀਤ ਢੁੱਡੀਕੇ ਸਹੀ ਮਾਹਣਿਆਂ ਵਿਚ ਇਕ ਵਿਵੇਕਸ਼ੀਲ, ਕੋਮਲਭਾਵੀ, ਸਰਲਭਾਵੀ, ਸੰਵੇਦਨਸ਼ੀਲ, ਪ੍ਰਗਤੀਸ਼ੀਲ ਪ੍ਰਤੀਬੱਧ ਕਵੀ ਹੈ। ਕੋਮਲਤਾ, ਸਰਲਤਾ, ਸਪੱਸ਼ਟਤਾ, ਸੰਵੇਦਨਸ਼ੀਲਤਾ ਅਤੇ ਪ੍ਰਤੀਬਧਤਾ ਉਸਦੀ ਕਵਿਤਾ ਦੇ ਆਧਾਰ ਹਨ। ਇਸ ਕਵਿਤਾ ਦੇ ਕੇਂਦਰ ’ਚ ਨਿਮਨ, ਦਲਿਤ ਅਤੇ ਸਾਧਾਰਨ ਮਨੁੱਖ ਦੇ ਮਸਲਿਆਂ ਅਤੇ ਸੰਕਟਾਂ ਦੀ ਅਭਿਵਿਅਕਤੀ ਹੋਈ ਹੈ। ਕੰਵਲਜੀਤ ਨੇ ਪਰਵਾਸੀ ਮਨੁੱਖ ਦੇ ਵਿਭਿੰਨ ਜੀਵਨ ਪੱਖਾਂ ਅਤੇ ਸੱਚਾਂ ਨੂੰ ਆਪਣੀਆਂ ਕਵਿਤਾਵਾਂ ’ਚ ਰੇਖਾਕਿਤ ਕੀਤਾ ਹੈ। ਇਸ ਕਾਵਿ-ਪੁਸਤਕ ਵਿਚ ਵੱਡੀ ਗਿਣਤੀ ’ਚ ਦਿਲ ਟੁੰਬਵੇਂ ਕਾਵਿ ਕਥਾ ਦਰਜ ਹਨ। ਕੋਈ ਕਥਾ ਦੀਰਘ ਆਕਾਰ ਦੀ ਨਹੀਂ ਸਗੋਂ ਪ੍ਰਤੀਏਕ ਕਾਵਿ ਕਥਾ ਲਘੂਤਮ ਰੂਪ ਦੀ ਹੈ। ਹਰ ਕਾਵਿ ਕਥਾ ਬਣਤਰ ਪੱਖੋਂ ਇਕਹਿਰੀ ਹੈ ਭਾਵ ਇਸਦੇ ਕੇਂਦਰ ’ਚ ਇਕੋ ਕਥਾ ਨਿਹਿਤ ਹੈ। ਸ਼ਿਵ ਦੁਆਲੇ ਸਕਾਚ, ਯਾਦਾਂ ਦੀ ਲਾਲਟੈਣ, ਸਾਡੇ ਨਿਆਣੇ, ਇਮਤਿਹਾਨ ਹੋਰ ਵੀ, ਹੌਲੀ ਹੌਲੀ, ਚੀਸ, ਸੱਭ ਕੁਝ ਪੁੱਠਾ, ਕੰਟਰੋਲ ਵਨਵੇਅ ਟਰੈਫਿਕ,ਝੂਠਾ ਚੰਦ, ਤਿੰਨ ਸੌ ਤਰਵੰਜਾ, ਕਲਾਸੀਫਾਈਡ, ਫਿਰ ਅੱਠੋ ਅੱਠ, ਗੱਡਾ ਕੱਢ ਪੰਜਾਬੀ, ਹਸੀਨ ਸ਼ਾਮ, ਗਊਸ਼ਾਲਾ, ਬਚੜਿਆ ਤੇਰਾ ਕਾਰਡ ਆਇਆ, ਮਿਸਟਰ ਮੱਘਰ ਸਿੰਘ, ਪਾਖਰ ਸਿੰਹੁ ਦਾ ਚਿੱਤ, ਆਦਿ ਕਵਿਤਾਵਾਂ ਇਸ ਕਾਵਿ ਸੰਗ੍ਰਹਿ ਦੀਆ ਹਾਸਲ ਹਨ। ਇਨ੍ਹਾਂ ਪ੍ਰਤੀਨਿਧ ਅਤੇ ਚੁਣੀਂਦਾ ਕਵਿਤਾਵਾਂ ’ਚ ਪੱਛਮੀ ਸਭਿਆਚਾਰ ਦੇ ਕੁਝ ਅਹਿਮ ਪੱਖਾਂ ਦੇ ਦਰਸ਼ਨ ਹੀ ਨਹੀਂ ਹੁੰਦੇ ਸਗੋਂ ਪਰਵਾਸੀਆਂ ਦੀ ਸਾਇਕੀ ਅਤੇ ਭਲਖੂ ਜ਼ਿੰਦਗੀ ਦੇ ਵੀ ਕਈ ਪ੍ਰਮੁੱਖ ਪਹਿਲੂ ਸਨਮੁੱਖ ਹੁੰਦੇ ਹਨ।ਗੁਰਜੀਤ ਸਿੰਘ ਸੰਧੂ ਨੇ ਬਹਿਸ ਦਾ ਆਰੰਭ ਕੀਤਾ ਅਤੇ ਇਸ ਪੁਸਤਕ ਵਿਚ ਨਵੀਆਂ ਕਾਵਿ ਵਿਧੀਆਂ ਬਾਰੇ ਗੱਲ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਇਹ ਗੱਲ ਉਭਾਰੀ ਕਿ ਕੰਵਲਜੀਤ ਦੀਆਂ ਕਵਿਤਾਵਾਂ ਦੀ ਇਹ ਖੂਬੀ ਹੈ ਕਿ ਇਹ ਸਰਲ ਭਾਸ਼ਾ ਵਿਚ ਸਾਧਾਰਣ ਜਿਹੀ ਗੱਲ ਕਰਦੀਆਂ ਆਖਰੀ ਲਾਈਨਾਂ ਵਿਚ ਇਸ ਕਦਰ ਤੋੜਾ ਝਾੜਦੀਆਂ ਹਨ ਕਿ ਪੜ੍ਹਨ ਵਾਲੇ ਦੇ ਮਨ ’ਤੇ ਸਥਾਈ ਅਸਰ ਛੱਡ ਜਾਂਦੀਆਂ ਹਨ। ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਤੂਰ ਨੇ ਨੇ ਕਿਹਾ ਕਿ ਇਹ ਕਿਤਾਬ ਸਾਡੇ ਸਾਹਿਤ ਦੀ ਅਹਿਮ ਪ੍ਰਾਪਤੀ ਹੈ ਤੇ ਜਿਸ ’ਤੇ ਲੇਖਕ ਨੇ ਥੋੜ੍ਹੇ ਜਿਹੇ ਸਮੇਂ ਵਿਚ ਆਪਣੇ ਅਹਿਸਾਸ ਨੂੰ ਬੜੀ ਸ਼ਿੱਦਤ ਨਾਲ ਆਪਣੀ ਕਲਮ ਰਾਹੀਂ ਸ਼ਬਦਾਂ ਦਾ ਰੂਪ ਦਿੱਤਾ ਹੈ। ਐਸ. ਡੀ. ਐਮ. ਹਰਚਰਨ ਸਿੰਘ ਸੰਧੂ ਨੇ ਕਿਹਾ ਕਿ ਲੋੜ ਹੈ, ਅੱਜ ਅਜਿਹੇ ਚੰਗੇ ਸਾਹਿਤ ਨੂੰ ਲੋਕਾਂ ਵਿਚ ਲੈ ਕੇ ਜਾਣ ਦੀ ਤੇ ਵਿਸ਼ਲੇਸ਼ਣ ਕਰਨ ਦੀ ਤਾਂ ਕਿ ਲੋਕ ਚੰਗਾ ਸਾਹਿਤ ਪੜ੍ਹ ਕੇ ਆਪਸੀ ਪਿਆਰ ਨੂੰ ਵਧਾਉਣ ਅਤੇ ਬੁਰਾਈਆਂ ਦਾ ਡੱਟ ਕੇ ਮੁਕਾਬਲਾ ਕਰਨ ਅਤੇ ਨਵੀਂ ਪੀੜ੍ਹੀ ਨੂੰ ਚੰਗਾ ਸਾਹਿਤ ਪੜ੍ਹਨ ਦੀ ਚੇਟਕ ਲਾਉਣਾ ਵੀ ਸਾਡਾ ਸਾਰੇ ਸਾਹਿਤਕਾਰਾਂ ਦਾ ਮੁੱਢਲਾ ਫਰਜ਼ ਬਣਦਾ ਹੈ। ਪ੍ਰੋ. ਸੁਰਜੀਤ ਸਿੰਘ ਕਾਉਂਕੇ ਨੇ ਪਰਚੇ ਅਤੇ ਕਿਤਾਬ ਸਬੰਧੀ ਆਖਿਆ ਕਿ ਪਰਵਾਸੀ ਭਾਰਤੀ ਆਪਣੀ ਮਿੱਟੀ ਲਈ ਕੂੰਜਾਂ ਵਾਂਗ ਕੁਰਲਾਉਂਦੇ ਨੇ ਪਰ ਅਗਲੀ ਪੀੜ੍ਹੀ ਉਥੋਂ ਦੇ ਪੌਣ ਪਾਣੀ ਵਿਚ ਅਜਿਹੀ ਰਚ-ਮਿਚ ਗਈ ਹੈ ਕਿ ਹੁਣ ਵਾਪਸੀ ਮੁਸ਼ਕਲ ਹੈ। ਹਰਪ੍ਰੀਤ ਸਿੰਘ ਮੋਗਾ ਨੇ ਕੰਵਲਜੀਤ ਸਿੰਘ ਢੁੱਡੀਕੇ ਦੇ ਗੀਤ ਅਤੇ ਦੋਹੇ ਗਾ ਕੇ ਸੁਣਾਏ। ਉਨ੍ਹਾਂ ਦੋਹੇ ‘ਇਸ ਪਾਸੇ ਰੰਗੀਨੀਆਂ, ਮੋਹ ਪਿੰਡ ਦਾ ਉਸ ਪਾਰ, ਵਾਂਗ ਮਧਾਣੀ ਰਿੜਕਦੇ ਦੋਹੇਂ ਵਾਰੋ ਵਾਰ,’ ਨੂੰ ਸਰੋਤਿਆਂ ਵਲੋਂ ਭਰਪੂਰ ਦਾਦ ਦਿੱਤੀ ਗਈ। ਸਮਾਗਮ ’ਚ ਕੇ. ਐਲ. ਗਰਗ, ਰਾਜਵਿੰਦਰ ਰੌਂਤਾ, ਸੱਤ ਪ੍ਰਕਾਸ਼ ਓਪਲ, ਮਹਿੰਦਰ ਸਾਥੀ, ਡਾ. ਅਜੀਤਪਾਲ, ਨਵਨੀਤ ਸੇਖਾ, ਸਤਪਾਲ ਖੁੱਲਰ, ਗੁਰਮੀਤ ਕੰੜਿਆਲਵੀ, ਇੰਜ. ਹਰਪ੍ਰੀਤ ਸਿੰਘ ਬਰਾੜ ਡਾਇਰੈਕਟਰ ਕੁਆਲਿਟੀ ਕੰਟਰੋਲ ਪੰਜਾਬ ਮੰਡੀ ਬੋਰਡ, ਇੰਜ. ਚਰਨਜੀਤ ਸਿੰਘ ਬਰਾੜ ਜਨਰਲ ਮੈਨੇਜਰ ਪੰਜਾਬ ਰੋਡਵੇਜ਼, ਐਕਸੀਅਨ ਗੁਰਮੀਤ ਸਿੰਘ ਸਤਨਾਮ ਸਿੰਘ ਸੰਦੇਸ਼ੀ, ਪ੍ਰਸ਼ੋਤਮ ਪੱਤੋ, ਬਹਾਦਰ ਸਿੰਘ ਡਾਲਵੀ, ਅਮਰ ਸੂਫੀ, ਅਵਤਾਰ ਕਮਾਲ, ਇਕਬਾਲ ਕੋਮਲ, ਸਰਬਜੀਤ ਸਿੰਘ ਪਾਰਖ, ਗੁਰਜੀਤ ਅਨਜਾਣ, ਬਲਜਿੰਦਰ ਦੁੱਨੇਕੇ, ਮਨਿੰਦਰਜੀਤ ਬੱਬੀ, ਕੰਵਲਜੀਤ ਭੋਲਾ, ਸਾਧੂ ਰਾਮ ¦ਗੇਆਣਾ, ਸਮਿਦਰ ਸਿੱਧੂ, ਸਹਿਮ ਪ੍ਰਕਾਸ਼, ਅਜੀਤਪਾਲ ਅਤੇ ਹੋਰ ਸਾਹਿਤਕਾਰ ਮੌਜੂਦ ਸਨ।

ਫਰਾਂਸ ਦਾ ਭੰਗੜਾ ਗਰੁੱਪ ਸ਼ਾਨ ਪੰਜਾਬ ਦੀ ਐਤਵਾਰ ਨੂੰ ਹੰਸਲੋ ਦੇ ਵਿਸਾਖੀ ਮੇਲੇ ਵਿੱਚ।

 
spdਪੈਰਿਸ(ਸੁਖਵੀਰ ਸਿੰਘ ਸੰਧੂ) ਇਥੋਂ ਦਾ ਮਸ਼ਹੂਰ ਭੰਗੜਾ ਗਰੁੱਪ ਸ਼ਾਨ ਪੰਜਾਬ ਦੀ ਇੰਗਲੈਂਡ ਦੇ ਲੇਮਪਟੋਨ ਪਾਰਕ ਹੰਸਲੋ ਵਿੱਖੇ 18 ਅਪ੍ਰੈਲ ਦਿੱਨ ਐਤਵਾਰ ਨੂੰ ਹੋ ਰਹੇ ਵਿਸਾਖੀ ਮੇਲਾ 2010 ਵਿੱਚ ਆਪਣੇ ਜੌਹਰ ਵਿਖਾਉਣ ਲਈ ਜਾ ਰਿਹਾ ਹੈ।ਇਸ ਮੇਲੇ ਵਿੱਚ ਹੋਰ ਵੀ ਬਹੁਤ ਸਾਰੇ ਮਸ਼ਹੂਰ ਕਲਾਕਾਰ ਜਿਵੇਂ ਸਰਬਜੀਤ ਚੀਮਾ,ਰਣਬੀਰ ਰਾਣਾ,ਮਨਪ੍ਰੀਤ ਅਖਤਰ,ਇੰਦਰਜੀਤ ਲੰਡਨ ਤੇ ਹੈਪੀ ਲਹਿਰਾ ਆਦਿ ਨਾਲ ਰਾਣੀ ਜਾਗੋ ਗਿੱਧਾ ਗਰੁੱਪ ਅਤੇ ਹੋਰ ਭੰਗੜੇ ਦੇ ਗਰੁੱਪ ਇਸ ਪ੍ਰੋਗ੍ਰਾਮ ਵਿੱਚ ਸ਼ਿਕਰਤ ਕਰ ਰਹੇ ਹਨ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਪੈਰਿਸ ਦੀ ਪਹਿਲੀ ਜੰਮਪਲ ਪੀੜ੍ਹੀ ਦਾ ਇੱਕੋ ਇੱਕ ਭੰਗੜਾ ਗਰੁੱਪ ਹੈ ਜਿਹੜਾ ਯੋਰਪ ਦੇ ਕਈ ਦੇਸ਼ਾਂ ਦੇ ਨਾਲ ਨਾਲ ਅਰਬ ਮੁਲਕ ਵਿੱਚ ਵੀ ਆਪਣੇ ਕਰਤੱਵ ਵਿਖਾ ਚੁੱਕਿਆ ਹੈ।

ਨਿਰਮਲ ਸਿੰਘ ਐਸ.ਐਸ ਸੂਬਾ ਚੇਅਰਮੈਨ ਅਤੇ ਮਨਮੋਹਣ ਸਿੰਘ ਭਾਗੋਵਾਲੀਆ ਸੂਬਾ ਪ੍ਰਧਾਨ ਨਿਯੁਕਤ

gurmeet_nijher-007
ਲੁਧਿਆਣਾ 17 ਅਪ੍ਰੈਲ (ਗੁਰਮੀਤ ਸਿੰਘ ਨਿੱਝਰ)ਸਮੂਹ ਰਾਜਪੂਤ ਸਭਾਵਾਂ ਨੂੰ ਸੂਬੇ ਵਿਚ ਪੇਸ਼ ਆਉਣ ਵਾਲੀਆਂ ਦਰਪੇਸ਼ ਸਮ¤ਸਿਆਵਾਂ ਦੇ ਹਲ ਲਈ ਅਤੇ ਸਰਵਸੰਮਤੀ ਨਾਲ ਪੰਜਾਬ ਪ¤ਧਰ ਦੀ ਕਮੇਟੀ ਦੇ ਗਠਨ ਸੰਬੰਧੀ ਪੰਜਾਬ ਪਧਰੀ ਕਨਵੈਨਸ਼ਨ ਕਸ਼ਯਪ (more…)

ਨਗਰ ਨਿਗਮ ਦੇ ਹਾਓਸ ਦੀ ਬੈਠਕ-ਅਕਾਲੀ-ਭਾਜਪਾ ਕੋਂਸਲਰ ਹੋਏ ਦੁਆਲੇ- ਮਾਫੀ ਮੰਗ ਕੇ ਛੁੜਾਈ ਜਾਨ ।

7star

ਲੁਧਿਆਣਾ, 17 ਮਾਰਚ-ਗੁਰਮੀਤ ਸਿੰਘ ਨਿੱਝਰ-ਨਗਰ ਨਿਗਮ ਦੇ ਹਾਓੂਸ ਦੀ ਬੈਠਕ ਅੱਜ ਕਾਫੀ ਹੰਗਾਮੇ ਅਤੇ ਸ਼ੋਰਸ਼ਰਾਬੇ ਵਾਲੀ ਰਹੀ। ਕਾਂਗਰਸੀ ਕੋਂਸਲਰ ਕੋਸੰਲਰ ਅੰਮ੍ਰਿਤ ਵਰਸ਼ਾ ਰਾਮਪਾਲ ਵਲੋ ਓੁਸਦੇ ਇਲਾਕੇ ਸਰਾਭਾ ਨਗਰ ਵਿਚ ਲੱਗੇ ਨਜਾਇਜ ਵਿਗਿਆਪਨਾ ਦੇ ਮੁੱਦੇ ਤੇ ਸੱਤਾਧਾਰੀ ਅਤੇ ਵਿਰੋਧੀ ਧੀਰ ਆਪਸ ਵਿਚ ਹੀ ਓਲਝ ਗਈ। ਹੰਗਾਮੇ ਤੋ ਬਾਅਦ ਪਹਿਲਾਂ ਤਾਂ ਮੇਅਰ ਅਤੇ ਕਮਿਸ਼ਨਰ ਮੀਟਿੰਗ ਨੂੰ ਬਰਖਾਸ਼ਤ ਕਰਕੇ ਓਠ ਕੇ ਬਾਹਰ ਚਲੇ ਗਏ ਪਹ, 15 ਮਿਨਟਾਂ ਬਾਦ ਜਦੋ ਓਹ ਵਾਪਸ ਪਰਤੇ ਤਾਂ ਕਾਂਗਰਸੀ ਕੋਂਸਲਰ ਹਾਓਸ ਛੱਡ ਕੇ ਬਾਹਰ ਚਲੇ ਗਏ।ਅੱਜ ਦੇ ਹਾਓਸ ਦੀ ਬੈਠਕ ਠੀਕ 10 ਵਜੇ ਸ਼ੁਰੂ ਕਰ ਦਿਤੀ ਗਈ। (more…)

ਦੀਪਕ ਜੈਨ ਨੇ ਪ੍ਰੈਸ ਕਲੱਬ (ਰਜਿ) ਜਗਰਾਉਂ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ

JAGRAON-16_April-07

ਜਗਰਾਉਂ, 16 ਅਪ੍ਰੈਲ (ਸੁਖਦੇਵ ਗਰਗ) : ਪ੍ਰੈਸ ਕਲੱਬ (ਰਜਿ) ਜਗਰਾਉਂ ਦੀ ਅਹਿਮ ਮੀਟਿੰਗ ਵੀਰਵਾਰ ਨੂੰ ਸਰਪ੍ਰਸਤ ਜਸਪਾਲ ਸਿੰਘ ਹੇਰਾਂ ਅਤੇ ਮੀਤ ਚੇਅਰਮੈਨ ਸੰਜੀਵ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਪਾਏ ਮਤੇ ਅਨੁਸਾਰ (more…)


««ਅਗਲਾ ਪੰਨਾ ---->>>> »
 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO