Punjab News

April 18, 2010

ਇਹ ਹਮਾਰਾ ਜੀਵਣਾ- ਡਾਲਰ ਖੱਟਣ ਆਏ ਔਲਾਦ ਗੁਆ ਲਈ-ਸਤਵਿੰਦਰ ਕੌਰ ਸੱਤੀ (ਕੈਲਗਰੀ)

satwinder kaur pandher

 

ਡਾਲਰ ਖੱਟਣ ਆਏ ਔਲਾਦ ਗੁਆ ਲਈ ਹੈ। ਸਾਰੇ ਕਨੇਡੀਅਨ ਤੇ ਬਾਹਰੋ ਆ ਕੇ ਵੱਸੇ ਪ੍ਰਦੇਸੀਆਂ ਵਿਚ ਡਾਲਰ ਇੱਕਠੇ ਕਰਨ ਦੀ ਦੋੜ ਲੱਗੀ ਹੋਈ ਹੈ। ਦਿਨ ਰਾਤ ਕੰਮਾਂ ਕਰਦੇ ਹਨ। ਵੱਡੀਆ ਕਾਰਾਂ ਵੱਡੇ ਘਰ ਖ੍ਰੀਦ ਕੇ ਕਿਸ਼ਤਾਂ ਮੋੜਨ ਤੇ ਜ਼ੋਰ ਲੱਗਾ ਹੈ। ਉਸ ਪਿਛੋਂ ਹੋਰ ਨਵੀਂ ਕਾਰ, ਹੋਰ ਵੱਡਾ ਘਰ, ਸਬਰ ਫਿਰ ਵੀ ਨਹੀਂ ਹੈ। ਖਾਂਣ ਪੀਣ ਦੀ ਵੀ ਸੁੱਧ ਨਹੀਂ ਹੈ। ਭੈਣ, ਭਰਾਂ, ਮਾਂਪਿਆਂ ਬੱਚਿਆਂ ਦੇ ਸਾਰੇ ਰਿਸ਼ਤੇ ਟੁੱਟ ਰਹੇ ਹਨ। ਕਈਆ ਦੇ ਪਰਿਵਾਰ ਬੱਚੇ ਵਤਨਾ ਵਿੱਚ ਉਡੀਕ ਰਹੇ ਹਨ। ਬਾਹਰਲੇ ਦੇਸ਼ਾ ਵਿੱਚ ਮਾਂਪਿਆਂ ਕੋਲ ਬੱਚਿਆਂ ਲਈ ਸਮਾਂ ਨਹੀਂ ਹੈ। ਬੱਚੇ ਦਾਦਾ, ਦਾਦੀ, ਨਾਨਾ, ਨਾਨੀ ਜਾਂ ਬੱਚਿਆਂ ਦੀ ਦੇਖ ਭਾਲ ਕਰਨ ਵਾਲੇ ਕੋਲ ਰਹਿੰਦੇ ਹਨ। ਬੱਚੇ ਬੁਜਰਗਾਂ ਨੂੰ ਆਪਣੇ ਬੱਚਿਆਂ ਤੋਂ ਪਿਆਰੇ ਜ਼ਰੂਰ ਹੁੰਦੇ ਹਨ। ਪਰ ਬਾਹਰਲੇ ਦੇਸ਼ਾ ਦੇ ਜਿਆਦਾ ਤਰ ਬੱਚੇ ਨਾਂ ਤਾਂ ਕਿਸੇ ਤੋਂ ਡਰਦੇ ਹਨ। ਨਾਂ ਹੀ ਇੱਜ਼ਤ ਕਰਦੇ ਹਨ। ਕਈ ਬੱਚੇ ਸਾਡੇ ਦੇਸ਼ ਵਿਚੋਂ ਜਵਾਨੀ ਦੇ ਸ਼ੁਰੂ ਹੋਣ ਵੇਲੇ 14, 15, 16 ਸਾਲ ਦੀ ਉਮਰ ਵਿੱਚ ਆਉਂਦੇ ਹਨ। ਬਹੁਤੇ ਪੈਰ ਜਮਾਂਉਂਣ ਦੀ ਬਜਾਏ ਡੱਗਮਗਾਂ ਜਾਂਦੇ ਹਨ। ਇਸ ਉਮਰ ਵਿੱਚ ਬੱਚਿਆਂ ਨੂੰ ਝਿੜਕ ਵੀ ਨਹੀਂ ਸਕਦੇ। ਇੰਨ੍ਹਾਂ ਦੇ ਖੱਰਚੇ ਵੀ ਬਹੁਤ ਹਨ। ਨਸ਼ੇ ਕਰਦੇ ਹਨ। ਜੇ ਘਰੋਂ ਪੈਸੇ ਪੂਰੇ ਨਹੀਂ ਮਿਲਦੇ ਤਾਂ ਆਪ ਨਸ਼ੇ ਵੇਚਣ ਲੱਗ ਜਾਂਦੇ ਹਨ। ਮਿੰਟਾਂ ਵਿੱਚ ਕਮਾਂਈ ਹੋ ਜਾਂਦੀ ਹੈ।ਅਸੀ ਭੁੱਲ ਜਾਂਦੇ ਹਾਂ। ਇਥੋ ਦੇ ਨਾਗਰਿਕ ਕੱਤਲ ਕਰਨ, ਡਰਗ ਵੇਚਣ ਕੁੱਝ ਵੀ ਮਾੜਾਂ ਕੰਮ ਕਰਨ ਜੇਲ ਅੰਦਰ ਰੋਜ਼ ਸਜਾਂ ਭੁਗਤਣ। ਗੌਰਮਿੰਟ ਨੂੰ ਕੋਈ ਡਰ ਨਹੀ। ਇਥੇ ਨਾਂਮ ਵਾਲੇ ਗੈਂਗਸਟਰ ਹਨ। ਅਗਰ ਬਾਹਰੋ ਆ ਕੇ ਵੱਸਿਆ ਹੋਰ ਦੇਸ਼ ਦਾ ਨਾਗਰਿਕ ਜਿਸ ਨੇ ਕਨੇਡਾ ਦੀ ਨਾਗਰਿਕਤਾ ਹਾਂਸਲ ਨਹੀ ਕੀਤੀ। ਜੇ ਉਹ 18 ਮਹੀਨੇ ਤੋਂ ਵੱਧ ਕਨੇਡਾ ਜੇਲ ਵਿੱਚ ਰਹਿੰਦਾ ਹੈ। ਉਸ ਦਾ ਬਿਸਤਰਾਂ ਗੋਲ ਕਰ ਦਿੱਤਾ ਜਾਂਦਾ ਹੈ। ਭਾਵੇਂ ਉਸ ਨੇ ਕੀਤੀ ਗਲਤੀ ਦੀ ਸਜਾਂ ਕੱਟ ਲਈ ਹੈ। ਫਿਰ ਵੀ ਦੇਸ਼ ਨਿੱਕਾਲਾ ਦਿੱਤਾ ਜਾਂਦਾ ਹੈ।ਲੜਾਈ ਚਾਹੇ ਪਿਆਰ ਦੀ ਹੋਵੇ ਜਾਂ ਨਫ਼ਰਤ ਦੀ। ਬਰਾਬਰ ਦਾ ਮੁਕਾਬਲਾ ਹੁੰਦਾ ਹੈ। ਦੋਨੇ ਧੜੇ ਇੱਕ ਦੂਜੇ ਤੋਂ ਘੱਟ ਨਹੀਂ ਹੁੰਦੇ। ਦੋਨੇ ਧੜੇ ਜੰਮ ਕੇ ਮੁਕਾਬਲਾ ਕਰਦੇ ਹਨ। ਜਿਸ ਦਾ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਹੈ। ਉਹੀ ਲੋਕਾਂ ਦੀ ਦਿਆ ਦਾ ਪਾਤਰ ਬੱਣ ਜਾਂਦਾ ਹੈ। ਸਾਰੀ ਦੁਨੀਆ ਵਿੱਚ ਇਹੀ ਹੋ ਰਿਹਾ ਹੈ। ਸਾਡੇ ਵੀ ਕਨੇਡਾ ਵਿੱਚ ਦੋ ਧੱੜਿਆਂ ਵਿੱਚ ਨਿਤ ਲੜਾਈਆ ਹੁੰਦੀਆ ਹਨ। ਧੱਕਮ ਧੱਕਾ, ਕੁੱਟ ਮਾਰ ਹੁੰਦੀ ਹੈ। ਕਿਸਮਤ ਆਪਣਾ ਖੇਡ ਖੇਡ ਜਾਂਦੀ ਹੈ। ਲੜਾਈ ਵਿਚ ਕੋਈ ਮਰ ਜਾਂਦਾ ਹੈ, ਜਖ਼ਮੀ ਹੋ ਜਾਂਦਾ ਹੈ। ਹੋਰ ਕੋਈ ਮਾੜਾਂ ਧੰਦਾ ਕਰਦਾ ਹੈ। ਗੁਨਾਹਗਾਰ ਹਮਲਾਵਰ ਨੂੰ ਸਜਾਂ ਹੁੰਦੀ ਹੈ। ਗੁਨਾਹਗਾਰ ਦੋਨੇ ਹੀ ਹੁੰਦੇ ਹਨ। ਤਾਂਹੀਂ ਲੜਾਈਆ ਹੁੰਦੀਆ ਹਨ। ਇੱਕ ਗੁੱਝੀ ਸ਼ਰਾਰਤ ਕਰ ਜਾਂਦਾ ਹੈ। ਦੂਜਾ ਸ਼ਰੇਅਮ ਜਾਂ ਚਾਨਚੱਕ ਨਸ਼ੇ ਜਾਂ ਗੁੱਸੇ ਵਿੱਚ ਮਾੜੀ ਦੁਰਘੱਟਨਾ ਦਾ ਸ਼ਿਕਾਰ ਹੋ ਜਾਂਦਾ ਹੈ। ਹੱਥੋਂ ਕੁੱਝ ਮਾੜਾ ਹੋ ਜਾਂਦਾ ਹੈ। ਕਨੂੰਨ ਦੇ ਸ਼ਕੱਜੇ ਵਿੱਚ ਫਸ ਜਾਂਦਾ ਹੈ। ਜੇ ਕਨੇਡਾ ਦਾ ਨਾਗਰਿਕ ਕਨੇਡੀਅਨ ਨਹੀਂ ਹੈ। ਵਾਪਸ ਵਤਨਾ ਨੂੰ ਭੇਜ ਦਿੱਤਾ ਜਾਂਦਾ ਹੈ। ਜਿਸ ਨੂੰ ਕਹਿੰਦੇ ਨੇ,- ਮੱਥੇ ਦਾ ਭਾਗ ਨਹੀਂ ਟੱਲਦਾ। ਚੰਗ੍ਹਾਂ ਮਾੜਾ ਸਭ ਭੁਗਤਣਾ ਪੈਦਾ ਹੈ।- ਗੱਲ ਸੱਮਝ ਵਿੱਚ ਨਹੀਂ ਆਈ। ਸਜਾ ਭੁਗਤਣ ਤੋਂ ਬਾਅਦ ਵੀ ਉਤੋਂ ਦੀ ਦੇਸ਼ ਨਿਕਾਲਾ ਦੇ ਦੇਣਾ। ਇਸ ਤਰ੍ਹਾਂ ਕਰਨ ਨਾਲ ਬੰਦੇ ਨੂੰ ਬੰਦੇ ਤੋਂ ਹੈਵਾਨ ਜਰੂਰ ਬਣਾਇਆ ਜਾਂ ਸਕਦਾ ਹੈ। ਪਸ਼ਚਾਤਾਪ ਕਰਨ ਪਿਛੋਂ ਵੀ ਕਨੂੰਨ ਮੁਆਫ ਨਹੀਂ ਕਰਦਾ। ਜਿਸ ਨੁੰ ਅਸੀਂ ਰੱਬ ਮੰਨਦੇ ਹਾਂ। ਕਨੇਡਾ ਦੇ ਪੱਕੇ ਨਾਗਰਿਕ ਜਬਰ ਗੁਨਾਹ ਵੀ ਕਰਦੇ ਹਨ। ਕਈ ਫੜੇ ਵੀ ਨਹੀਂ ਜਾਂਦੇ। ਸਜਾਂ ਭੁਗਤ ਕੇ ਵੀ ਹੋਰ ਹੋਰ ਗੁਨਾਹ ਕਰਦੇ ਹਨ। ਉਨ੍ਹਾਂ ਲਈ ਕੋਈ ਦੇਸ਼ ਨਿੱਕਲਾ ਨਹੀਂ ਹੈ। ਸਗੋਂ ਖ਼ਬਰਾਂ ਨਿਊਜ਼ ਪੇਪਰਾ ਵਿੱਚ ਢੋਡੋਰਾਂ ਪਿੱਟਿਆਂ ਜਾਂਦਾ ਹੈ। ਕਨੇਡੀਅਨ ਗੁਨਾਹਗਾਰ ਤੋਂ ਆਪ ਬੱਚ ਕੇ ਰਹੋ। ਕਨੇਡਾ ਵਰਗੇ ਦੇਸ਼ ਵਿੱਚ ਬੰਦੇ ਦੀ ਨਸਲ ਨਾਲ ਵਿੱਤਕਰਾ ਕੀਤਾ ਜਾਂਦਾ ਹੈ। ਕਨੇਡੀਅਨ ਗੁਨਾਹਗਾਰ ਤੇ ਪ੍ਰਦੇਸੀ ਗੁਨਾਹਗਾਰ ਬੰਦੇ ਦੀ ਨਸਲ ਲਈ ਦੋ ਕਨੂੰਨ ਹਨ। ਕਨੂੰਨ ਜਦੋ ਕਿਸੇ ਦੇ ਪੁੱਤਰ ਨੂੰ ਦੇਸ਼ ਨਿਕਾਲਾ ਦਿੰਦਾ ਹੈ। ਨਾਂ ਹੱਸਿਆ ਕਰੀਏ, ਪੱਤਾਂ ਨਹੀਂ ਕਿਹਦੇ ਤੇ ਕਦੋਂ ਮਾੜਾਂ ਭਾਂਣਾ ਵਰਤ ਆ ਜਾਵੇ। ਬਿਪਤਾ ਨਾਂ ਤਾਂ ਕੋਈ ਜਾਣ ਕੇ ਸੇਹੜਦਾ ਹੈ। ਨਾਂ ਹੀ ਪੁੱਛ ਕੇ ਆਉਂਦੀ ਹੈ। ਭਾਣੇ ਦਾ ਫੇਰ ਹੁੰਦਾ ਹੈ। ਅਸੀਂ ਸਾਰੇ ਹੀ ਵੱਡੀਆਂ ਗੱਲਤੀਆ ਵੀ ਕਰਦੇ ਹਾਂ। ਗਲਤੀਆ ਲੁੱਕੀਆ ਵੀ ਰਹਿ ਜਾਂਦੀਆ ਹਨ। ਪਰ ਸਾਨੂੰ ਆਪਣਾ ਕੀਤਾ ਕੰਮ ਕੋਈ ਗਲਤ ਨਹੀਂ ਲੱਗਦਾ। ਦੂਜੇ ਵਿੱਚ ਹੀ ਸਾਰੇ ਗੁਨਾਹ ਦਿਸਦੇ ਹਨ। ਕਿਸੇ ਦੇ ਪਰਦੇ ਖੁੱਲ ਜਾਂਦੇ ਹਨ। ਪ੍ਰਮਾਤਮਾ ਸੱਭ ਦੇ ਪਰਦੇ ਢੱਕੀ ਰੱਖੇ। ਗੁਨਾਹ ਮੁਆਫ਼ ਕਰਦਾ ਰਹੇ।ਗੁਰਤੇਜ ਤੋਂ ਸ਼ਰਾਬੀ ਹਾਲਤ ਵਿੱਚ ਦੋ ਐਕਸੀਡੈਂਟ ਹੋ ਗਏ। ਸਜਾ ਭੁਗਤਣ ਤੋਂ ਬਆਦ ਉਸ ਨੂੰ ਦੇਸ਼ ਨਿਕਾਲਾਂ ਦਿੱਤਾ ਗਿਆ। ਉਸ ਦੇ ਦੋਨੋਂ ਪੁੱਤਰ ਕਨੇਡੀਅਨ ਜਮੰਪਲ ਹਨ। ਆਏ ਦਿਨ ਕੋਈ ਨਾਂ ਕੋਈ ਕਨੂੰਨ ਤੋੜਦੇ ਹਨ। ਜੇਲ ਅੰਦਰ ਆਉਣਾ ਜਾਣਾ ਬੱਿਣਆ ਰਹਿੰਦਾ ਹੈ। ਉਹ ਕਨੇਡੀਅਨ ਹਨ, ਕਨੂੰਨ ਉਨ੍ਹਾਂ ਨੂੰ ਦੇਸ਼ ਨਿਕਾਲਾਂ ਨਹੀ ਦੇ ਸਕਦਾ। ਸ਼ਇਦ ਗੁਰਤੇਜ ਉਮਰ ਵੱਡੀ ਹੋਣ ਨਾਲ ਸਹੀ ਬੰਦਾ ਬੱਣ ਜਾਂਦਾ। ਤੇ ਪੁੱਤਰਾਂ ਨੂੰ ਮੱਤ ਦੇ ਸਕਦਾ। ਕਿਉਂਕਿ ਚੜਦੀ ਉਮਰ ਵਿੱਚ ਖੂਨ ਦੀ ਗਰਮੀ ਹੁੰਦੀ ਹੈ। ਹਰ ਕੋਈ ਜੋਸ਼ ਵਿੱਚ ਗਲਤੀਆ ਕਰਦਾ ਹੈ।

ਖੰਨਾ ਪੁਲਿਸ ਨੇ ਸਾਢੇ 4 ਕਰੋੜ ਦੀ ਹੈਰੋਇਨ ਸਣੇ 4 ਕਾਬੂ

 

1ਖੰਨਾ 19 ਅਪ੍ਰੈਲ, (ਨਰਪਿੰਦਰ ਸਿੰਘ ਬੈਨੀਪਾਲ)- ਪੁਲਿਸ ਜ਼ਿਲਾ ਖੰਨਾ ਦੀ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਵਿੱਢੀ ਮੁਹਿੰਮ ਨੂੰ ਅੱਜ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਥਾਣਾ ਸਦਰ ਖੰਨਾ ਅਤੇ ਸੀ ਆਈ ਏ ਸਟਾਫ ਖੰਨਾ ਦੀ ਪੁਲਿਸ ਪਾਰਟੀਆਂ ਨੇ ਸਾਂਝੇ ਤੌਰ ’ਤੇ 4 ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਦੇ ਕਬਜੇ ਵਿੱਚੋਂ ਕਰੀਬ ਸਾਢੇ 4 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕਰ ਲਈ। ਅੱਜ ਇੱਥੇਂ ਕਾਹਲੀ ਨਾਲ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਜ਼ਿਲਾ ਖੰਨਾ ਦੇ ਐਸ ਐਸ ਪੀ ਸ਼੍ਰੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਖੰਨਾ ਪੁਲਿਸ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇਸ ਇਲਾਕੇ ਵਿੱਚ ਕੁੱਝ ਸਮਗਲਰ ਹੈਰੋਇਨ ਦੀ ਖੇਪ ਲੈ ਕੇ ਜਾ ਰਹੇ ਹਨ। ਜਿਸ ’ਤੇ ਇਲਾਕੇ ਡੀ ਐਸ ਪੀ ਅਮਰਜੀਤ ਸਿੰਘ ਬਾਜਵਾ ਦੀਆਂ ਹਿਦਾਇਤਾਂ ’ਤੇ ਥਾਣਾ ਸਦਰ ਖੰਨਾ ਦੇ ਐਸ. ਐਚ. ਓ. ਕ੍ਰਿਸ਼ਨ ਕੁਮਾਰ ਥਾਂਦੇ ਅਤੇ ਸੀ. ਆਈ. ਏ. ਸਟਾਫ਼ ਖੰਨਾ ਇੰਚਾਰਜ ਇੰਸਪੈਕਟਰ ਰਮਨਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਜੀ. ਟੀ. ਰੋਡ ਬੀਜਾ ਵਿਖੇ ਨਾਕਾਬੰਦੀ ਕਰਕੇ ਭੈੜੇ ਪੁਰਸ਼ਾਂ ਦੀ ਦੀ ਚੈਕਿੰਗ ਸ਼ੁਰੂ ਕੀਤੀ ਹੋਈ ਸੀ ਕਿ ਇੱਕ ਆਲਟੋ ਕਾਰ ਨੰਬਰ ਪੀ ਬੀ 11 ਏ ਕੇ 7865 ਅਤੇ ਇੱਕ ਬਿਨਾਂ ਨੰਬਰੀ ਮੋਟਰ ਸਾਇਕਲ ਰੰਗ ਪੀਲਾ (ਸੀ. ਵੀ. ਟਵਿਸਟਰ) ਨੂੰ ਰੋਕ ਕੇ ਜਦੋਂ ਉਸ ਦੀ ਜਾਂਚ ਕੀਤੀ ਗਈ (more…)

ਯੂਥ ਕਲਚਰ ਸ਼ਾਕ. ਮੇਲੇ ’ਚ ਡਾ. ਢਾਲਾ ਵਲੋਂ ਨੌਜਵਾਨਾਂ ਨੂੰ ਹਲਾਸ਼ੇਰੀ

 Dhalla with performers at Culture Shock
ਬਰੈਂਪਟਨ:(ਕੈਨੇਡਾ)-ਲੰਘੇ ਸੁੱਕਰਵਾਰ ਬਰੈਂਪਟਨ ਤੇ ਸੈਂਕੜੇ ਨੌਜਵਾਨ ਟਰਨਰ ਫੈਂਟਨ ਸੈਕੰਡਰੀ ਸਕੂਲ ਵਿਚ ਬਰੈਂਪਟਨ ਸਪਰਿੰਗਡੇਲ ਯੂਥ ਅਡਵਾਇਜ਼ਰੀ ਕੌਂਸਲ ਵਲੋਂ ਆਯੋਜਿਤ ਕਰਵਾਏ ਗਏ ਦੂਜੇ ਸਾਲਾਨਾ ਕਲਚਰ ਸ਼ਾਕ. ਮੇਲੇ ਵਿਚ ਇਕੱਤਰ ਹੋਏ। ਇਸ ਸ਼ੋਅ ਦਾ ਮੰਤਵ ਹੇਤੀ ਦੇ ਭੁਚਾਲ ਪੀੜਤਾਂ ਦੀ ਮਦਦ ਕਰਨਾ ਸੀ । ਇਸ ਨੂੰ ਫਰੀ ਦਾ ਚਿਲਡਰਨ ਕੈਨੇਡਾ ਨਾਮ ਦੀ ਸੰਸਥਾ ਦਾ ਸਹਿਯੋਗ ਵੀ ਹਾਸਲ ਸੀ ।ਬਰੈਂਪਟਨ ਸਪਰਿੰਗਡੇਲ ਯੂਥ ਅਡਵਾਇਜ਼ਰੀ ਕੌਂਸਲ ਦਾ ਗਠਨ ਬਰੈਂਪਟਨ ਸਪਰਿੰਗਡੇਲ ਦੇ ਐਮ.ਪੀ ਡਾ: ਰੂਬੀ ਢਾਲਾ ਨੇ 2008 ’ਚ ਨੌਜਵਾਨ ਪੀੜੀ ਦੇ ਹੱਥ ਮਜ਼ਬੂਤ ਕਰਨ ਹਿੱਤ ਅਤੇ ਉਨ੍ਹਾਂ ਨੂੰ ਸਕੂਲ ,ਪਰਿਵਾਰ ਅਤੇ ਕਮਿਉਨਟੀ ’ਚ ਪੇਸ਼ ਆਉਂਦੇ ਮਸਲਿਆਂ ਦੇ ਹੱਲ ਲਈ ਕੀਤਾ ਸੀ । ਇਹ ਕੌਂਸਲ ਆਪਣੇ ਇਰਾਦਿਆਂ ਅਤੇ ਮਕਸਦ ’ਤੇ ਪਹਿਰਾ ਦਿੰਦੀ ਆ ਰਹੀ ਹੈ ਅਤੇ ਕਮਿਉਨਿਟੀ ਵਿਚ ਆਪਣਾ ਨਾਂ ਸਥਾਪਤ ਕਰ ਚੁੱਕੀ ਹੈ ।ਇਹ ਯੂਥ ਅਡਵਾਇਜ਼ਰੀ ਕੌਂਸਲ ਇਲਾਕੇ ਦੇ ਨੌਜਵਾਨਾਂ ਨੂੰ ਹਿੰਸਾ ਅਤੇ ਡਰੱਗ ਦੇ ਰਾਹਾਂ ਤੋਂ ਬਚਣ ਅਤੇ ਸਹੀ ਦਿਸ਼ਾ ਨਿਰਦੇਸ਼ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਨੂੰ ਪ੍ਰਮੁਖਤਾ ਨਾਲ ਵਿਚਾਰ ਰਹੀ ਹੈ (more…)

ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੂੰ ਆਖਿਰ ਅਸਤੀਫ਼ਾ ਦੇਣਾ ਹੀ ਪਿਆ।

shashi-tharoor1ਨਵੀਂ ਦਿੱਲੀ, 18 ਅਪ੍ਰੈਲ -ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੀ ਨਵੀਂ ਕੋਚੀ ਟੀਮ ਵਿਚਲੀ ਹਿੱਸੇਦਾਰੀ ਨੂੰ ਲੈ ਕੇ ਵਿਵਾਦ ਵਿਚ ਫਸੇ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੂੰ ਆਖਿਰ ਅਸਤੀਫ਼ਾ ਦੇਣਾ ਹੀ ਪਿਆ। ਦੇਰ ਰਾਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਕੋਰ ਕਮੇਟੀ ਨੇ ਥਰੂਰ ਮੁੱਦੇ ’ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ 7, ਰੇਸ ਕੋਰਸ ਸੜਕ ਵਿਖੇ ਵਿਚਾਰ ਵਟਾਂਦਰਾ ਕੀਤਾ, ਜਿਸ ਵਿਚ ਸ਼ਸ਼ੀ ਥਰੂਰ ਤੋਂ ਅਸਤੀਫ਼ਾ ਲਏ ਜਾਣ ਬਾਰੇ ਫ਼ੈਸਲਾ ਕੀਤਾ ਗਿਆ। ਇਸ ਤੋਂ ਬਾਅਦ ਥਰੂਰ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਸੱਦਿਆ ਗਿਆ ਅਤੇ ਅਸਤੀਫ਼ਾ ਦੇਣ ਬਾਰੇ ਕਹਿ ਦਿੱਤਾ। ਬੇਸ਼ੱਕ ਉਸ ਨੇ ਦੁਬਾਰਾ ਸਫਾਈ ਦਿੱਤੀ ਪਰ ਉਸ ਦੇ ਕਿਸੇ ਕੰਮ ਨਾ ਆਈ। ਪ੍ਰਧਾਨ ਮੰਤਰੀ ਨੇ ਥਰੂਰ ਦਾ ਅਸਤੀਫ਼ਾ ਮਨਜ਼ੂਰੀ ਲਈ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਕੋਲ ਭੇਜ ਦਿੱਤਾ ਹੈ, ਜਿਸ ਨੂੰ ਉਨ੍ਹਾਂ ਨੇ ਮਨਜੂਰ ਕਰ ਲਿਆ ਹੈ। (more…)

ਚੱਲ ਚੱਲੀਏ ਜਰਗ ਦੇ ਮੇਲੇ-ਦਰਸ਼ਨ ਸਿੰਘ ਕਿੰਗਰਾ, ਬੇਕਰਸਫੀਲਡ

kingra

ਮੇਲੇ ਸਮਾਜਿਕ ਮੇਲ-ਜੋਲ ਦਾ ਪ੍ਰਾਚੀਨ ਤੇ ਉ¤ਤਮ ਸਾਧਨ ਹਨ। ਇਹ ਪੰਜਾਬੀਆਂ ਦੇ ਮਨ ਪਰਚਾਵੇ ਦੇ ਵੱਡੇ ਸਾਧਨ ਹਨ। ਜੇ ਮੇਲੇ ਨਾ ਹੁੰਦੇ ਤਾਂ ਪੰਜਾਬੀ ਹੁਣ ਵਾਂਗ ਖੁੱਲ੍ਹ ਦਿਲੇ ਤੇ ਰੰਗੀਲੇ ਸੁਭਾਅ ਦੇ ਨਾ ਹੁੰਦੇ। ਪੰਜਾਬ ਵਿਚ ਮੇਲੇ ਲਾਉਣ ਦਾ ਰਿਵਾਜ ਸਭ ਤੋਂ ਪਹਿਲਾਂ ਨਾਥ ਜੋਗੀਆਂ ਨੇ ਪਾਇਆ। ਹੌਲੀ ਹੌਲੀ ਮੇਲੀਆਂ ਦੀ ਗਿਣਤੀ ਵਧਦੀ ਗਈ, ਲੋਕ ਦੋ ਚਾਰ ਦਿਨ ਯਾਰਾਂ ਬੇਲੀਆਂ ਨਾਲ ਰਲ ਮਿਲ ਕੇ, ਆਪਣੇ ਚਾਅ ਪੂਰੇ ਕਰਨ ਲੱਗੇ। ਇਨ੍ਹਾਂ ਮੇਲਿਆਂ ਵਿਚ ਹਰ ਪ੍ਰਕਾਰ ਦੇ ਬੰਦੇ ਇਕ ਥਾਂ ਇਕੱਠੇ ਹੋ ਕੇ ਆਨੰਦ ਮਾਨਣ ਲੱਗੇ। ਉਨ੍ਹਾਂ ਦੀ ਅਜਿਹੀ ਏਕਤਾ ਨੂੰ ਦੇਖ ਕੇ ਹੀ ਸਿਆਣਿਆਂ ਨੇ ਕਿਹਾ ਹੈ: (more…)

ਖੇਡਾਂ ਮਨੁੱਖ ਵਿਚ ਸਹਿਯੋਗ, ਸਹਿਣਸੀਲਤਾ ਤੇ ਅਨੁਸ਼ਾਸ਼ਨ ਦੇ ਗੁਣ ਪੈਦਾ ਕਰਦੀਆ ਹਨ : ਯਸ਼ਵੀਰ ਮਹਾਜ਼ਨ

ਖੇਡਾਂ ਮਨੁੱਖ ਵਿਚ ਸਹਿਯੋਗ, ਸਹਿਣਸੀਲਤਾ ਤੇ ਅਨੁਸ਼ਾਸ਼ਨ ਦੇ ਗੁਣ ਪੈਦਾ ਕਰਦੀਆ ਹਨ : ਯਸ਼ਵੀਰ ਮਹਾਜ਼ਨ 

18_Harpreet_Dc_Athlel
 
ਫ਼ਤਹਿਗੜ ਸਾਹਿਬ, 18 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ ) ਖੇਡਾਂ ਵਿੱਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾਂ ਪੈਦਾ ਕਰਦੀਆਂ ਹਨ ਤੇ ਸਖਸੀਅਤ ਦੇ ਸਰਬ ਪੱਖੀ ਵਿਕਾਸ ਅਹਿਮ ਭੂਮਿਕਾ ਨਿਭਾਉਂੇਦੀਆ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਨੇ ਪੰਜਾਬ ਕਾਲਜ ਆਫ ਐਜੂਕੇਸ਼ਨ ਚੁੰਨੀ ਕਲਾਂ ਵਿਖੇ ਕਾਲਜ ਦੀ ਸਲਾਨਾ ਪੰਜਵੀਂ ਐਥਲੈਟਿਕਸ ਮੀਟ ਦੇ ਜੈਤੂ ਖਿਡਾਰੀਆਂ ਨੂੰ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸ੍ਰੀ ਯਸ਼ਵੀਰ ਮਹਾਜ਼ਨ ਨੇ ਕਿਹਾ ਕਿ ਜਿੱਥੇ ਅੱਜ ਦੇ ਦੌਰ ਵਿਚ ਪੜ੍ਹਾਈ ਬਿਨ੍ਹਾਂ ਮਨੁੱਖ ਦੀ ਜ਼ਿੰਦਗੀ ਅਧੂਰੀ ਹੈ, ਉੱਥੇ ਖੇਡਾਂ ਬਿਨ੍ਹਾਂ ਸਰੀਰ ਦਾ ਵਿਕਾਸ ਵੀ ਅਧੂਰਾ ਹੈ। ਉਨਾਂ ਖੇਡਾਂ ਦੀ ਮੱਹਤਤਾ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਖੇਡਾਂ ਮਨੁੱਖ ਵਿਚ ਸਹਿਯੋਗ, ਸਹਿਣਸੀਲਤਾ ਅਤੇ ਅਨੁਸਾਸ਼ਨ ਦੇ ਗੁਣ ਪੈਦਾ ਕਰਦੀਆ ਹਨ। ਉਨਾਂ ਵਿੱਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।  ਉਨ੍ਹਾਂ ਇਸ ਮੌਕੇ ਬੀ.ਐੱਡ ਵਿੱਦਿਆਰਥੀਆਂ ਦੀ ਹੋਈ ਐਥਲੈਟਿਕਸ ਮੀਟ ਵਿਚ ਜੈਤੂ ਖਿਡਾਰੀਆਂ ਦਾ ਸਨਮਾਨ ਵੀ ਕੀਤਾ। ਇਸ ਤੋਂ ਪਹਿਲਾ ਇਸ ਕਾਲਜ ਵਿਚ ਸ਼ੁਰੂ ਹੋਈ ਐਥਲੈਟਿਕਸ ਮੀਟ ਦਾ ਉਦਘਾਟਨ ਸ. ਬਲਜੀਤ ਸਿੰਘ ਸਿੱਧੂ ਐਡੀਸ਼ਨਲ ਕੰਟਰੋਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਰਦਿਆਂ ਕਾਲਜ ਦੇ ਵਿੱਦਿਆਰਥੀਆਂ ਪਾਸੋਂ ਮਾਰਚ ਪਾਸਟ ਤੋਂ ਸਲਾਮੀ ਲੈਂਦਿਆਂ ਕਿਹਾ ਕਿ ਜਿੰਦਗੀ ਦੇ ਵੱਖ ਵੱਖ ਖੇਤਰਾਂ ਵਿਚ ਸਫਲਤਾ ਪ੍ਰਾਪਤ ਕਰਨ ਲਈ ਖੇਡਾਂ ਬਹੁਤ ਸਹਾਈ ਹੁੰਦੀਆਂ ਹਨ। ਇਸ ਮੌਕੇ ਤੇ ਨਿਰਮਲ ਸਿੰਘ ਚੇਅਰਮੈਨ ਪੰਜਾਬ ਕਾਲਜ ਆਫ ਐਜੂਕੇਸ਼ਨ ਨੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ੍ਰੀ ਡੀ.ਐੱਸ. ਭੱਟੀ ਪ੍ਰਿੰਸੀਪਲ ਡਾਲਫਿਨ ਕਾਲਜ, ਸ਼੍ਰੀ ਹਰਨੇਕ ਸਿੰਘ ਸੀਨੀਅਰ ਮੈਂਬਰ ਕਾਲਜ ਮੈਨੇਜ਼ਮੈਂਟ ਨੇ ਵੀ ਵਿੱਦਿਆਰਥੀਆਂ ਨੂੰ ਵੀ ਸੰਬੋਧਨ ਕਰਦਿਆਂ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕਾਲਜ ਦੇ ਪਿੰ੍ਰਸੀਪਲ ਡਾ. ਬੇਅੰਤਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹੋਏ ਮੁਕਾਬਲਿਆਂ ਵਿਚ 200 ਮੀਟਰ ਦੋੜ ਲੜਕਿਆਂ ਵਿਚੋਂ ਮਨਿੰਦਰ ਸਿੰਘ ਨੇ ਪਹਿਲਾ, ਜਗਵੀਰ ਸਿੰਘ ਨੇ ਦੂਸਰਾ, ਸੁਖਜੀਤ ਪਾਲ ਨੇ ਤੀਸਰਾ, 200  ਦੋੜਾਂ ਲੜਕੀਆਂ ’ਚੋਂ ਅਜੀਤ ਕੋਰ ਨੇ ਪਹਿਲਾ, ਮਨਪ੍ਰੀਤ ਕੋਰ ਨੇ ਦੂਸਰਾ, ਸ਼ਰਨਵੀਰ ਕੋਰ ਨੇ ਤੀਸਰਾ, 400 ਮੀਟਰ ਲੜਕਿਆਂ ਦੀ ਦੋੜ ਵਿਚੋਂ ਜਗਵੀਰ ਸਿੰਘ ਨੇ ਪਹਿਲਾ, ਲਖਵੀਰ ਸਿੰਘ ਨੇ ਦੂਸਰਾ, ਦਵਿੰਦਰਜੀਤ ਸਿੰਘ ਨੇ ਤੀਸਰਾ, 400 ਮੀਟਰ ਦੌੜ ਲੜਕੀਆ ਵਿਚੋਂ ਕੁਲਦੀਪ ਕੋਰ ਨੇ ਪਹਿਲਾ, ਰੀਤਿਕਾ ਨੇ ਦੂਸਰਾ, ਮਨਪ੍ਰੀਤ ਕੋਰ ਨੇ ਤੀਸਰਾ, ਜੈਵਲਿਨ ਥਰੋਂ ਲੜਕਿਆਂ ਵਿਚੋਂ ਨਰਿੰਦਰ ਸਿੰਘ ਨੇ ਪਹਿਲਾ, ਦਵਿੰਦਰ ਸਿੰਘ ਨੇ ਦੁਸਰਾ, ਸੰਦੀਪ ਸਿੰਘ ਨੇ ਤੀਸਰਾ, ਜੈਵਲਿਨ ਥਰੋ ਲੜਕੀਆਂ ਵਿਚੋਂ ਨੀਰਜ਼ ਸ਼ਰਮਾ ਨੇ ਪਹਿਲਾ, ਗੁਰਪ੍ਰੀਤ ਕੋਰ ਨੇ ਦੁਸਰਾ, ਸਵਰਨਜੀਤ ਕੋਰ ਨੇ ਤੀਸਰਾ, ਡਿਸਕਸ ਥਰੋ ਲੜਕਿਆਂ ’ਚੋਂ ਮਨਿੰਦਰ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਸਰਾ, ਹਰਪ੍ਰੀਤ ਸਿੰਘ ਨੇ ਤੀਸਰਾ, ਡਿਸਕਸ ਥਰੋ ਲੜਕੀਆਂ ’ਚੋਂ ਗੁਰਪ੍ਰੀਤ ਕੌਰ ਨੇ ਪਹਿਲਾ, ਰੁਪਿੰਦਰ ਕੌਰ ਨੇ ਦੂਸਰਾ, ਅਮਨਦੀਪ ਕੋਰ ਨੇ ਤੀਸਰਾ, ਗੋਲਾ ਸੁੱਟਣ ਲੜਕਿਆਂ ਵਿਚੋਂ ਮਨਿੰਦਰ ਸਿੰਘ ਨੇ ਪਹਿਲਾ, ਨਰਿੰਦਰ ਸਿੰਘ ਨੇ ਦੂਸਰਾ, ਹਰਪ੍ਰੀਤ ਸਿੰਘ ਨੇ ਤੀਸਰਾ, ਗੋਲਾ ਸੁੱਟਣ ਲੜਕੀਆਂ ’ਚੋਂ ਪੂਨਮ ਰਾਣੀ ਨੇ ਪਹਿਲਾ, ਨੀਰਜ਼ ਸਰਮਾ ਨੇ ਦੂਸਰਾ ਤੇ ਅਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ।

ਸ਼ਤਾਬਦੀ ਨੂੰ ਸਮਰਪਿਤ ਫਤਹਿ ਮਾਰਚ ਝਾਂਸੀ ਤੋਂ ਅਗਲੇ ਪੜਾਅ ਲਈ ਰਵਾਨਾ

18PATJAGDEVNagerKirtan1

ਫ਼ਤਹਿਗੜ ਸਾਹਿਬ, 18 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ ) :- ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਫੌਜ ਦੇ ਜਬਰ ਜ਼ੁਲਮ ਦਾ ਖਾਤਮਾ ਕਰਨ ਲਈ ਪੰਜ ਤੀਰ ਅਤੇ 25 ਸਿੰਘ ਨਾਲ (more…)

ਗਰਮੀਆਂ ਦੇ ਤੋਹਫੇ-ਗੰਨੇ ਦੇ ਜੂਸ ਵਾਲੀ ਰੇਹੜੀ ਅਤੇ ਬਰਫ਼ ਦੇ ਰੰਗਦਾਰ ਗੋਲੇ ਬਣਾ ਕੇ ਵੇਚਣ ਵਾਲੇ ਭਾਈ ਕੋਲ ਲੱਗੀਆਂ ਰੌਣਕਾ

18mks_Parmjeet_02

ਸ਼੍ਰੀ ਮੁਕਤਸਰ ਸਾਹਿਬ , 18 ਅਪ੍ਰੈਲ (ਸ਼ਮਿੰਦਰਪਾਲ)- ਜਿਉ ਹੀ ਗਰਮੀ ਦੇ ਦਿਨ ਸ਼ੁਰੂ ਹੋਏ ਹਨ ਤਾਂ ਆਮ ਲੋਕਾਂ ਨੇ ਖਾਣ ਪੀਣ ਵਾਲੀਆਂ ਠੰਡੀਆਂ ਚੀਜਾਂ ਵੇਚਣ ਵਾਲਿਆਂ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁਕਤਸਰ ਸ਼ਹਿਰ ਦੇ ਬਜਾਰਾਂ ਵਿੱਚ ਅੱਜ (more…)

18mks_Parmjeet_01

 

ਸ਼੍ਰੀ ਮੁਕਤਸਰ ਸਾਹਿਬ , 18 ਅਪ੍ਰੈਲ (ਸ਼ਮਿੰਦਰਪਾਲ)-ਸਥਾਨਕ ਗੋਨਿਆਣਾ ਰੋਡ ਤੇ ਮਹਾਂ ਮਾਈ ਦਾ ਜਾਗਰਣ ਕਰਵਾਇਆ ਗਿਆ। ਇਸ ਮੌਕੇ ਤੇ ਸੁੰਦਰ ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ। ਜਾਗਰਣ ਦੀ ਸ਼ੁਰੂਆਤ ਛੋਟੀਆਂ ਛੋਟੀਆਂ ਬੱਚੀਆਂ ਦੁਆਰਾ ਗਨੇਸ਼ (more…)

ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਤੇਜ ਕਰਾਂਗੇ-ਸਰਚਾਂਦ, ਚੱਕ ਮਿਸ਼ਰੀ ਖਾਂ

18ASR_SARCHAND
ਅੰਮ੍ਰਿਤਸਰ, 18 ਅਪ੍ਰੈਲ – ਅਕਾਲੀ ਦਲ ਬਾਦਲ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਮੀਡੀਆ ਇੰਚਾਰਚ ਪ੍ਰੋ. ਸਰਚਾਂਦ ਸਿੰਘ ਖਿਆਲਾ ਤੇ ਜ਼ਿਲਾ ਮੀਤ ਪ੍ਰਧਾਨ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਸ. ਜਗੀਰ ਸਿੰਘ ਚੱਕ ਮਿਸ਼ਰੀ ਖਾਂ ਨੇ ਕਿਹਾ ਕਿ ਹਲਕਾ ਰਾਜਾਸਾਂਸੀ ਵਿਚ (more…)


««ਅਗਲਾ ਪੰਨਾ ---->>>> »
 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO