
ਸ਼ਹੀਦ ਭਾਈ ਬਲਜੀਤ ਸਿੰਘ ਦੀ ਯਾਦ ਵਿਚ ਹੋਏ ਦਸਤਾਰ ਮੁਕਾਬਲੇ
ਡੇਰਾ ਬਾਬਾ ਨਾਨਕ – ਪਿੰਡ ਰੱਤੜ-ਛੱਤੜ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ੍ਰ: ਮਨਸਾ ਸਿੰਘ ਪਰਵਾਰ ਵੱਲੋਂ ਪਿੰਡ ਵਾਸੀਆਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਖਾਲਿਸਤਾਨ ਲਈ ਕੁਰਬਾਨੀ ਕਰਨ ਵਾਲੇ ਆਪਣੇ ਸ਼ਹੀਦ ਪੁੱਤਰ ਭਾਈ ਬਲਜੀਤ ਸਿੰਘ (more…)
ਨਾਰਥ ਡੈਲਟਾ (ਬਿੱਕਰ ਸਿੰਘ ਖੋਸਾ) ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਿਹੇ ਯਤਨਾਂ ਵਜੋਂ ਇੱਥੇ ਫਰੇਜ਼ਰਵੈਲੀ ਦੀ ਲਾਇਬ੍ਰੇਰੀ ਵਿੱਚ ਸੇਵਾ ਨਿਭਾ ਰਹੇ ਸ੍ਰਦਾਰ ਸਰਵਨ ਸਿੰਘ ਰੰਧਾਵਾ ਦੇ ਉਦਮ ਸਦਕਾ ਇੱਥੋਂ ਦੀ ਜਾਰਜ ਮੈਕੀ ਲਾਇਬ੍ਰੇਰੀ ਵਿੱਚ ਪੰਜਾਬੀ ਕਵੀਆਂ ਦੇ ਨਾਮ ਇੱਕ ਸ਼ਾਮ ਮਨਾਈ ਗਈ ।ਅੱਜ ਦੇ ਕਵੀਆਂ ਵਜੋਂ ਇੰਦਰਜੀਤ ਕੌਰ ਸਿੱਧੂ ਅਤੇ ਮੋਹਨ ਗਿੱਲ ਨੂੰ ਪੇਸ਼ ਕੀਤਾ ਗਿਆ। ਇਹ ਸਮਾਗਮ ਸ਼ਾਮ ਦੇ ਸੱਤ ਵਜੇ ਸ਼ੁਰੂ ਹੋਇਆ।ਪਹਿਲੇ ਦੌਰ ਵਿੱਚ ਸ਼ਾਮਿਲ ਹੋਣ ਲਈ ਮੋਹਨ ਗਿੱਲ ਨੂੰ ਬੁਲਾਇਆ ਗਿਆ ਜਿਹਨਾਂ ਦੀ ਸਾਹਿਤਕ ਜਾਣ-ਪਛਾਣ ਸਰਬਜੀਤ ਕੌਰ ਰੰਧਾਵਾ ਵਲੋਂ ਕਰਵਾਈ ਗਈ ਅਤੇ ਮੋਹਨ ਗਿੱਲ ਆਪਣਾ ਕਲਾਮ ਲੈ ਕੇ ਹਾਜਰ ਹੋਏ।ਉਹਨਾਂ ਪਹਿਲੀ ਕਵਿਤਾ ਵਿਸਾਖੀ ਦੇ ਪਵਿੱਤਰ ਦਿਹਾੜੇ ਨਾਲ ਸਬੰਧਤ ਸੁਣਾਈ ਅਤੇ ਵਿਸਾਖੀ ਦੇ ਅਗਲੇ ਚੰਗੇਰੇ ਦਿਨਾਂ ਦੀ ਕਾਮਨਾ ਕੀਤੀ। ਅਗਲੀ ਕਵਿਤਾ ਇੱਕ ਦੋਸਤ ਨੂੰ ਸੰਬੋਧਿਤ ਜਿੰਦਗੀ ਦੇ ਦੁਖਾਂਤਾਂ ਨੂੰ ਦਰਸਾਉਂਦੀ ਸੰਵੇਦਨਸ਼ੀਲ ਲਫਜਾਂ ਵਿਚ ਕਹੀ ।ਇੱਕ ਉਸਾਰੂ ਗੀਤ -‘‘ਰਾਤ ਦੇ ਹਨੇਰਿਆਂ ਨੂੰ ਛੱਡੂ ਅਤੇ ਕਵਿਤਾ ਰੱਖੜੀ ਦੀ ਤੰਦ ਵਿੱਚ ਧੀ ਵਲੋਂ ਮਾਪਿਆਂ ਤੋਂ ਜੰਮਣ ਦਾ ਹੱਕ ਮੰਗਣ ਦਾ ਉਚਾ ਹੋਕਾ ਦਿੱਤਾ ਗਿਆ।ਉਹਨਾਂ ਕਵਿਤਾਵਾਂ ਦੇ ਦੌਰ ਵਿਚ ਪਰਵਾਸ ਦੀਆਂ ਤਲਖੀਆਂ-ਰੰਗੀਨੀਆਂ ਨੂੰ ਸਰੋਤਿਆਂ ਸਾਹਮਣੇ ਪੇਸ਼ ਕੀਤਾ ਜਿਹੜੀ ਕਿ ਪ੍ਰਦੇਸਣ ਧੀ ਵਲੋਂ ਮਾਂ ਨੂੰ ਸੰਬੋਧਿਤ ਸੀ। ਕਵਿਤਾ ਕਦੇ -2 ਮੇਰਾ ਜੀਅ ਕਰਦਾ ਹੈ ਵਿੱਚ ਮੋਹਨ ਗਿੱਲ ਆਪਣੇ ਮਨ ਦੀ ਗੱਲ ਕਹਿਣ ਵਿੱਚ ਸਫਲ ਰਹੇ। (more…)
ਫਤਿਹਗੜ੍ਹ ਸਾਹਿਬ, 20 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ) ਸਰਹਿੰਦ ਫਤਿਹ ਦਿਵਸ ਮੌਕੇ ਫਤਿਹਗੜ੍ਹ ਸਾਹਿਬ ਵਿਖੇ ਹੋਣ ਜਾ ਰਹੇ ਵੱਡੇ ਸਮਾਗਮ ਨੂੰ ਸਫਲ ਬਨਾਉਣ ਤੇ ਵੱਡੀ ਗਿਣਤੀ ਵਿਚ ਇੱਕਠ ਕਰਨ ਦੀਆਂ ਤਿਆਰੀਆਂ ਨੂੰ ਲੈ ਕੇ ਫਤਿਹ ਮਾਰਚ ਦੇ ਸਮੁੱਚੇ ਪ੍ਰਬੰਧਾਂ ਲਈ ਬਣੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਤੇ ਸਾਬਕਾ ਮੰਤਰੀ ਬਲਵਿੰਦਰ ਸਿੰਘ ਭੂੰਦੜ ਨੇ ਫਤਿਹਗੜ੍ਹ ਸਾਹਿਬ ਵਿਖੇ ਜੁੜੀ ਜ਼ਿਲਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੌਕੇ ਵੱਧ ਤੋਂ ਵੱਧ ਇੱਕਠ ਕਰਨ ਲਈ ਨਿੱਜੀ ਤੋਰ ਤੇ ਸੰਗਤਾਂ ਨਾਲ ਸੰਪਰਕ ਕੀਤਾ ਜਾਵੇ ਅਤੇ ਹਰ ਪਿੰਡ ਵਿਚ ਗੁਰਦੁਆਰਾ ਸਾਹਿਬ ਵਿਚ ਸਵੇਰੇ ਸ਼ਾਮ ਸਮੇਂ ਸਪੀਕਰਾਂ ਅਨਾਉਂਸਮੈਂਟ ਕਰਵਾ ਕੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਦੱਸਿਆ ਜਾਵੇ ਤਾਂ ਜੋ ਸੰਗਤਾਂ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਇਸ ਇਤਿਹਾਸਕ ਸਮਾਗਮ ਵਿਚ ਸ਼ਿਰਕਤ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹੋਰ ਕਮੇਟੀਆਂ ਦਾ ਵੀ ਗਠਨ ਕੀਤਾ ਜਾਵੇ ਤਾਂ ਜੋ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਿਆ ਜਾ ਸਕੇ। ਉਨ੍ਹਾਂ ਕਿਹਾ ਕਿ ਧਰਮ ਅਤੇ ਸਿਆਸਤ ਨਾਲੋਂ ਨਾਲ ਇੱਕਠੇ ਚਲਦੇ ਹਨ ਇਸ ਲਈ ਅਕਾਲੀ ਦਲ ਨੂੰ ਧਾਰਮਿਕ ਕੰਮਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਂਣਾ ਚਾਹੀਦਾ ਹੈ। (more…)

ਅੰਮ੍ਰਿਤਸਰ, 20 ਅਪ੍ਰੈਲ – ਹਲਕਾ ਰਾਜਾਸਾਂਸੀ ਦੇ ਪਿੰਡ ਕੋਟਲਾ ਡੂਮ ਦੇ ਮੁਰਗੀ ਖ਼ਾਨੇ ਦੇ ਮਸਲੇ ਨੇ ਅਕਾਲੀ ਹਲਕਿਆਂ ਵਿਚ ਗਰਮਾਹਟ ਲਿਆ ਦਿਤੀ ਹੈ। ਵੀਰ ਸਿੰਘ ਲੋਪੋਕੇ ਤੋਂ ਬਾਗੀ ਹੋ ਕੇ ਬਣੇ ਹਲਕੇ ਦੀ ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਕੋਟਲਾ ਡੂਮ ਦੇ (more…)
ਸਿਡਨੀ,20 ਅਪ੍ਰੈਲ (ਅਮਰਜੀਤ ਖੇਲਾ) ਇਥੋਂ ਲਗਭਗ ਤਿੰਨ ਸੌ ਕਿਲੋਮੀਟਰ ਦੀ ਦੂਰੀ ‘ਤੇ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਪ੍ਰਾਂਤ ਦੇ ਵਿਚਕਾਰ ਵਸੇ ਛੋਟੇ ਜਿਹੇ ਪਿੰਡ ਬਾਰਡਰਟਾਊਨ ਵਿਖੇ ਪ੍ਰਸਿੱਧ ਲਿਖਾਰੀ ਮਿੰਟੂ ਬਰਾੜ ਅਤੇ ਪੱਤਰਕਾਰ ਸੁਮਿਤ ਟੰਡਨ ਦਾ ਸਨਮਾਨ ਕੀਤਾ ਗਿਆ। ਸਾਊਥ ਆਸਟ੍ਰੇਲੀਆ ਦੇ ਇਨ੍ਹਾਂ ਦੋ ਲਿਖਾਰੀਆਂ ਨੂੰ ਪ੍ਰਭਾਵਸ਼ਾਲੀ ਲੇਖਣੀ ਅਤੇ ਸਮਾਜਿਕ ਵਿਸ਼ਿਆਂ ਪ੍ਰਤੀ ਚਿੰਤਕ ਹੋਣ ਕਰਕੇ ਯਾਦਗ਼ਾਰੀ ਚਿੰਨ੍ਹ ਨਾਲ ਨਵਾਜਿਆ ਗਿਆ। ਜਿਕਰਯੋਗ ਹੈ ਕਿ ਆਸਟ੍ਰੇਲੀਆ ਦੇ 23 ਵੇਂ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਬੋਬ ਹਾੱਕ (ਕਾਰਜਕਾਲ ਸਮਾਂ 1983-1991 ਤੱਕ) ਦੇ ਜਨਮ ਸਥਾਨ ਵਜੋਂ ਜਾਣੇ ਜਾਂਦੇ ਇਸ ਪਿੰਡ ਵਿੱਚ ਪਿਛਲੇ ਕੁੱਝ ਸਮੇਂ ਤੋਂ ਵਧੀ ਪੰਜਾਬੀਆਂ ਦੀ ਤਾਦਾਦ ਨੇ ਪਿੰਡ ਨੂੰ ਮਿੰਨੀ ਪੰਜਾਬ ਹੋਣ ਦੀ ਝਲਕਾਰ ਪੇਸ਼ ਕੀਤੀ ਹੈ। ਪਿੰਡ ਵਾਸੀਆਂ ਵਲੋਂ ਪਹਿਲੀ ਵਾਰ ਮਨਾਏ ਗਏ ਵਿਸਾਖੀ ਦਿਹਾੜੇ ਮੌਕੇ ਰੱਖੇ ਦੀਵਾਨ ਉਪਰੰਤ ਇਹ ਸਨਮਾਨ ਸਮਾਰੋਹ ਕੀਤਾ ਗਿਆ। ਇਸ ਕਾਰਜ ਦੇ ਉਦਮੀ ਸ ਜਗਤਾਰ ਸਿੰਘ ਨਾਗਰੀ ਦੇ ਵਿਸ਼ੇਸ਼ ਸੱਦੇ ਉਤੇ ਪਹੁੰਚੇ ਇਨ੍ਹਾਂ ਪਤਵੰਤਿਆਂ ਵਲੋਂ ਸਮੂਹ ਭਾਈਚਾਰੇ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਪੇਸ਼ ਕੀਤੀ ਗਈ ਅਤੇ ਸਰਬੱਤ ਸੰਗਤ ਦਾ ਵੱਡਮੁੱਲੇ ਸਨਮਾਨ ਲਈ ਸ਼ੁਕਰਾਨਾ ਕੀਤਾ ਗਿਆ। (more…)
ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਗੋਰਾ ਬਾਂਸਲ) : ਸੂਬੇ ਭਰ ਦੀਆਂ ਅਨਾਜ ਮੰਡੀਆਂ ਵਿੱਚ 69 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਅਤੇ ਕਣਕ ਦੀ ਚੁਕਾਈ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ।ਇਹ ਜਾਣਕਾਰੀ ਸ.ਦਰਬਾਰਾ ਸਿੰਘ ਗੁਰੂ ਪ੍ਰਮੁੱਖ ਸਕੱਤਰ (more…)
ਫ਼ਤਹਿਗੜ ਸਾਹਿਬ, 20 ਅਪ੍ਰੈਲ(ਗੁਰਪ੍ਰੀਤ ਮਹਿਕ) : ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫ਼ਤਹਿ ਦਿਵਸ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਿਤ ‘ਬਾਬਾ ਬੰਦਾ ਸਿੰਘ ਬਹਾਦਰ : ਸਖ਼ਸੀਅਤ ਅਤੇ ਪ੍ਰਾਪਤੀਆ’ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ 24 ਅਪ੍ਰੈਲ, 2010 ਨੂੰ ਸਵੇਰੇ ਸਾਢੇ 10 ਵਜੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਹਿਗੜ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸਿੱਖਿਆ ਨਿਰਦੇਸ਼ਕ ਡਾ ਗੁਰਮੋਹਨ ਸਿੰਘ ਵਾਲੀਆ ਜੋਕਿ ਸੈਮੀਨਾਰ ਕਮੇਟੀ ਦੇ ਕੋਆਰਡੀਨੇਟਰ ਵੀ ਹਨ, ਨੇ ਅੱਜ ਸ਼ਾਮ ਮਾਤਾ ਗੁਜਰੀ ਕਾਲਜ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸੈਮੀਨਾਰ ਦਾ ਉਦਘਾਟਨ ਕਰਨਗੇ ਜਦੋਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਡਾ ਜਸਪਾਲ ਸਿੰਘ ਸਮਾਗਮ ਦੀ ਪ੍ਰਧਾਨਗੀ ਕਰਨਗੇ। ਉਨਾਂ ਦੱਸਿਆ ਕਿ ਡਾ ਜਸਵੀਰ ਸਿੰਘ ਆਹਲੂਵਾਲੀਆਂ, ਵਾਇਸ ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ ਸਾਹਿਬ, ਡਾ ਸੁਖਦਿਆਲ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ ਬਲਵੰਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, ਉਘੇ ਸਾਹਿਤਕਾਰ ਡਾ ਹਰਚੰਦ ਸਿੰਘ ਸਰਹਿੰਦੀ, ਡਾ ਗੁਰਬਖਸ਼ ਸਿੰਘ ਅਮ੍ਰਿਤਸਰ, ਡਾ ਸਰਬਜਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ ਜਸਬੀਰ ਸਿੰਘ ਸਾਬਰ, ਡਾਇਰੈਕਟਰ ਪੱਤਰ ਵਿਹਾਰ ਕੋਰਸ, ਸ਼੍ਰੋਮਣੀ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਤੇ ਵਿਦਿਵਤਾ ਭਰਪੂਰ ਖੋਜ ਪੱਤਰ ਪੇਸ਼ ਕਰਨਗੇ। ਡਾ ਵਾਲੀਆਂ ਨੇ ਦੱਸਿਆ ਕਿ ਅੱਜ ਸੈਮੀਨਾਰ ਦੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਹਿਗੜ• ਸਾਹਿਬ ਵਿਖੇ ਇੱਕ ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਅਤਿੰ੍ਰਗ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ ਬਲਵੰਤ ਸਿੰਘ ਢਿੱਲੋ, ਡਾ ਜਸਬੀਰ ਸਿੰਘ ਸਾਬਰ, ਬਲਵਿੰਦਰ ਸਿੰਘ ਜੌੜਾ ਸਿੰਘਾਂ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ ਐੈਮ ਐਸ ਗਰੇਵਾਲ, ਮਾਤਾ ਗੁਜਰੀ ਕਾਲਜ ਫ਼ਤਹਿਗੜ ਸਾਹਿਬ ਦੇ ਪ੍ਰਿੰਸੀਪਲ ਡਾ ਜਤਿੰਦਰ ਸਿੰਘ ਸਿੱਧੂ, ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ ਧਰਮਿੰਦਰ ਸਿੰਘ ਉੱਭਾ, ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਸਿਮਰਜੀਤ ਸਿੰਘ ਆਦਿ ਹਾਜਰ ਸਨ।
ਲਿਖਾਰੀ ਸਭਾ ਦੀ ਇੱਕਤਰਤਾ ਹੋਈ
ਫਤਿਹਗੜ ਸਾਹਿਬ, 20 ਅਪ੍ਰੈਲ(ਗੁਰਪ੍ਰੀਤ ਮਹਿਕ) : ਜ਼ਿਲ•ਾ ਲਿਖਾਰੀ ਸਭਾ ਫਤਿਹਗੜ• ਸਾਹਿਬ ਦੀ ਮਾਸਿਕ ਇਕੱਤਰਤਾ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੁਰਨਾਮ ਸਿੰਘ ਬਿਜਲੀ, ਸੁਰਜੀਤ ਸਿੰਘ ਜੀਤ ਅਤੇ ਸੂਬੇਦਾਰ ਪਿਆਰਾ ਸਿੰਘ ਪਿਆਰ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੀ ਕਾਰਵਾਈ ਦੇ ਸ਼ੁਰੂ ਵਿੱਚ ਹੀ ਪਿਛਲੇ ਦਿਨੀਂ ਪੰਜਾਬੀ ਸਾਹਿਤ ਜਗਤ ਦੀਆ ਤਿੰਨ ਅਹਿਮ ਸਖ਼ਸੀਅਤਾਂ ਸਮਰੱਥ ਗਜਲਗੋ ਡਾ ਜਗਤਾਰ,ਸਾਇਰ ਅਮਰੀਕ ਸਿੰਘ ਪੂੰਨੀ ਅਤੇ ਮਿੰਲੀ ਕਹਾਣੀਕਾਰ ਸਤਵੰਤ ਸਿੰਘ ਕੈਂਥ ਦੇ ਅਕਾਲ ਚਲਾਣੇ ਤੇ ਸ਼ੋਕ ਮਤਾ ਪੜਿ•ਆ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ।
ਪ੍ਰੋਗਰਾਮ ਦੀ ਸ਼ੁਰੂਆਤ ਅਵਤਾਰ ਸਿੰਘ ਪੁਆਰ ਨੇ ਇਕ ਕਵਿਤਾ ਨਾਲ ਕੀਤੀ। ਤਰਸੇਮ ਸਮਾਣਾ ਨੇ ਗੀਤ, ਗੁਰਨਾਮ ਸਿੰਘ ਬਿਜਲੀ ਨੇ ਕਵਿਤਾ , ਸੂਬੇਦਾਰ ਪਿਆਰਾ ਸਿੰਘ ਪਿਆਰ ਨੇ ਗਜਲ, ਲਾਲ ਮਿਸਤਰੀ ਨੇ ਗੀਤ, ਡਾ ਹਰਚੰਦ ਸਿੰਘ ਸਰਹਿੰਦੀ ਨੇ ਲੇਖ ਮੁਸ਼ਕਾਨ ਅਤੇ ਤੁਹਾਡੀ ਸਖ਼ਸੀਅਤ ਪੜਿ•ਆ, ਸੁਰਜੀਤ ਸਿੰਘ ਜੀਤ ਨੇ ਕਵਿਤਾ ਅਤੇ ਕੁਝ ਸ਼ੇਅਰ ਪੜੇ। ਮੈਡਮ ਸੰਤੋਸ਼ ਵਰਮਾ ਨੇ ਨਜ਼ਮ , ਲਾਲ ਸਿੰਘ ਚੌਹਾਨ ਨੇ ਕਵਿਤਾ , ਬਲਤੇਜ ਸਿੰਘ ਨੇ ਕਵਿਤਾ ਅਤੇ ਸੁਰਿੰਦਰ ਸਿੰਘ ਬੋਰਾਂ ਨੇ ਸ਼ਬਦ ਪੇਸ਼ ਕੀਤਾ। ਪ੍ਰਧਾਨਗੀ ਭਾਸ਼ਨ ਗੁਰਨਾਮ ਸਿੰਘ ਬਿਜਲੀ ਨੇ ਦਿੱਤਾ। ਹੋਰਨਾਂ ਤੋਂ ਇਲਾਵਾ ਜਗਦੇਵ ਕੌਰ ਆਦਿ ਨੇ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਬਲਤੇਜ ਸਿੰਘ ਨੇ ਕੀਤਾ।

ਲੁਧਿਆਣਾ 20 ਅਪ੍ਰੈਲ (ਗੁਰਮੀਤ ਸਿੰਘ ਨਿੱਝਰ) ਪੁਰਾਣੀ ਸਬਜੀ ਮੰਡੀ ਚੌਂਕ ਸੰਦੀਪ ਸਟੂਡੀਉ ਵਿਖੇ ਯੂਥ ਅਕਾਲੀ ਦਲ ਦਿੱਲੀ ਦੇ ਲੁਧਿਆਣਾ ਸ਼ਹਿਰੀ ਪ੍ਰਧਾਨ ਚਰਨਪ੍ਰੀਤ ਸਿੰਘ (ਮਿੱਕੀ) ਤੇ ਜਨ: ਸਕੱਤਰ ਪਰਮਜੀਤ ਸਿੰਘ (ਪੰਮਾ) ਦੇ ਸਨਮਾਨ ਵਿੱਚ ਪ੍ਰੋਗਰਾਮ (more…)
ਜਗਰਾਉਂ, 20 ਅਪ੍ਰੈਲ (ਸੁਖਦੇਵ ਗਰਗ) : ਕਿਸੇ ਨੂੰ ਦਰਖ਼ਤ ਮਾਵਾਂ ਤੇ ਭਰਾਵਾਂ ਲੱਗਦੇ ਹਨ, ਕਿਉਂਕਿ ਦਰਖਤਾਂ ਨਾਲ ਇਸ ਸੰਸਾਰ ਦੀ ਹੋਂਦ ਜੁੜੀ ਹੋਈ ਹੈ। ਆਲਮੀ ਤਪਸ਼ ਦੇ ਵਧਣ ਨਾਲ ਮਨੁੱਖਤਾ ਖ਼ਤਰੇ ’ਚ ਪੈ ਰਹੀ ਹੈ ਅਤੇ ਇਸ ਦਾ ਇੱਕੋ ਇਕ ਇਲਾਜ ਵੱਧ ਤੋਂ ਵੱਧ ਦਰਖ਼ਤ ਲਾਉਣੇ ਹੈ। ਇਸ ਸੱਚਾਈ ਨੂੰ ਜਾਣਨ ਦੇ ਬਾਵਜੂਦ ਜੇ ਜ਼ੁੰਮੇਵਾਰ ਲੋਕ ਵੀ ਪੌਦਿਆਂ ਦੀ ਸਾਂਭ-ਸੰਭਾਲ ਦੀ ਥਾਂ ਉਲਟਾ ਉਨਾਂ ਨੂੰ ਕਤਲ ਕਰਨ ਦੇ ਰਾਹ ਤੁਰ ਪੈਣ ਤਾਂ ਭਵਿੱਖ ’ਚ ਆਉਣ ਵਾਲੀ ਤਬਾਹੀ ਨੂੰ ਕਿਵੇਂ ਰੋਕਿਆ ਜਾ ਸਕੇਗਾ। ਇਹ ਵਰਤਾਰਾ ਜਗਰਾਉਂ ’ਚ ਵਾਪਰਿਆ ਹੈ, ਜਿੱਥੇ ਮੰਤਰੀ ਨੂੰ ਖੁਸ਼ ਕਰਨ ਲਈ ਅੱਧਾ ਸੈਂਕੜਾ ਦਰਖਤਾਂ ਦਾ ਕਤਲ ਕਰ ਦਿੱਤਾ ਗਿਆ। ਜਗਰਾਉਂ ਦੇ ਬੱਸ ਅੱਡ ਦਾ ਨਾਮਕਰਨ ਲਈ (ਜਿਹੜਾ ਵਿਵਾਦਾਂ ’ਚ ਘਿਰ ਗਿਆ ਹੈ) ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਪੁੱਜਣਾ ਸੀ, ਮੰਤਰੀ ਦੀ ਆਉ ਭਗਤ ਤੇ ਇਸ ਸਮਾਗਮ ਤੇ 6.34 ਲੱਖ ਰੁਪਏ ਖ਼ਰਚਣ ਵਾਲੇ ਅਫ਼ਸਰਾਂ ਨੇ ਮੰਤਰੀ ਨੂੰ ਖੁਸ਼ ਕਰਨ ਲਈ ਬੱਸ ਅੱਡੇ ਦੇ ਅੱਗੇ ਸੜਕ ਦੇ ਵਿਚਕਾਰ ਬਣੀ ਪੱਟੀ ’ਚ 40-50 ਫਾਲਸਾ ਦੇ ਬੂਟੇ, ਜਿਹੜੇ ਆਮ ਤੌਰ ਤੇ ਆਂਧਰਾ ਪ੍ਰਦੇਸ਼ ’ਚ ਵਧੇਰੇ ਹੁੰਦੇ ਹਨ, ਨਰਸਰੀ ਤੋਂ ਲਿਆ ਕੇ, ਲਾ ਦਿੱਤਾ। 10-10 ਫੁੱਟ ਉੱਚੇ ਬੂਟੇ ਰਾਤੋ-ਰਾਤ ਲੱਗ ਜਾਣ ਤੇ ਲੋਕ ਹੈਰਾਨ ਸਨ, ਪ੍ਰੰਤੂ ਪੌਦਿਆਂ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਇਹ ਜਾਣਕਾਰੀ ਸੀ ਕਿ ਇਹ ਅਸਲ ’ਚ ਬੂਟਿਆਂ ਨੂੰ ਕੀਤਾ ਗਿਆ ਕਤਲ ਹੈ, ਕਿਉਂਕਿ ਪੱਕੀ ਥਾਂ ਤੇ ਬਣੀ ਇਸ ਪੱਟੀ ਤੇ ਇਹ ਬੂਟੇ ਕਿਵੇਂ ਵੀ ਜੜਾਂ ਨਹੀਂ ਫੜ ਸਕਦੇ ਸਨ। ਇਸ ਲਈ ਇਨਾਂ ਬੂਟਿਆਂ ਨੇ ਸੁੱਕਣਾ ਹੀ ਸੀ ਅਤੇ ਉਹ ਸੁੱਕ ਗਈ। ਹੁਣ ਇਹ ਸੁੱਕੇ ਬੂਟੇ ਜਗਰਾਉਂ ਸ਼ਹਿਰ ’ਚ ਆਉਣ ਵਾਲੇ ਹਰ ਵਿਅਕਤੀ ਤੋਂ ਇਹ ਪ੍ਰਸ਼ਨ ਪੁੱਛਦੇ ਜਾਪਦੇ ਹਨ ਕਿ ਆਖ਼ਰ ਸਾਡੀ ਬਲੀ ਕਿਉਂ ਦਿੱਤੀ ਗਈ? ਸਾਨੂੰ ਕਤਲ ਕਰਨ ਵਾਲਿਆਂ ਤੇ ਕਿਹੜੀ ਧਾਰਾ ’ਚ ਮੁਕੱਦਮਾ ਦਰਜ ਹੋਵੇਗਾ ਅਤੇ ਉਨਾਂ ਨੂੰ ਸਜ਼ਾ ਕੌਣ ਦੇਵੇਗਾ?
ਜਗਰਾਉਂ, 20 ਅਪ੍ਰੈਲ (ਸੁਖਦੇਵ ਗਰਗ) : ਜਗਰਾਉਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਅੱਜ ਭਾਗ ਸਿੰਘ ਮੱਲਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਵੱਲੋਂ ਕੰਪਿਊਟਰ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ (more…)