
ਗੀਤ ਉਹੀ ਹੈ ਜੋ ਦਿਲ ਵਿਚੋਂ ਉਠ ਕੇ ਦਿਲ ਵਿਚ ਜਾ ਵੜੇ। ਜਿਹੜੇ ਗੀਤ ਦਿਲਾਂ ਵਿਚ ਸਦੀਵੀ ਆਲਣਾ ਪਾ ਲੈਂਦੇ ਨੇ, ਉਨਾਂ ਦਾ ਰਿਸ਼ਤਾ ਰੂਹ ਨਾਲ ਹੁੰਦਾ ਹੈ। ਇਸੇ ਸੰਦਰਭ ’ਚ ਠੀਕ ਡੇਢ ਸਾਲ ਪਹਿਲਾਂ ਖੂਹ ਦੀਆਂ ਟਿੰਡਾਂ ’ਚੋਂ ਨਿਕਲਦੇ ਚਾਂਦੀ ਰੰਗੇ ਪਾਣੀ ’ਤੇ ਪੈਂਦੀ ਪਹੁ-ਫੁਟਾਲੇ ਦੀ ਪਹਿਲੀ ਲਿਸ਼ਕੋਰ ਵਰਗੇ ਗੀਤ ਸੁਣਨ ਨੂੰ ਮਿਲੇ। ਇਨਾਂ ਗੀਤਾਂ ਰੂਪੀ ਬੁ¦ਦ ਅਵਾਜ਼ ਦਾ ਨਾਂ ਸੀ ਬਲਜੀਤ ਮਾਲਵਾ। ‘ਮੌਜਾਂ’ ਟੇਪ ਦੇ ਰੂਪ ’ਚ ਉਸ ਨੇ ਜੋ ਗੁਲਦਸਤਾ ਪੰਜਾਬੀਆਂ ਦੀ ਝੋਲੀ ਪਾਇਆ, ਉਸ ਨੂੰ ਹਰ ਤਬਕੇ ਨੇ ਪਿਆਰਿਆ ਤੇ ਸਤਿਕਾਰਿਆ। ‘ਮੌਜਾਂ’ ਵਿਚਨੇ ਗੀਤ ‘‘ਓ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ’ਤੇ ਕਰੀਆਂ’’ ਨੂੰ ਜੇ ਲੋਕਗੀਤਾਂ ਦੇ ਹਮਰੁਤਬਾ ਸ਼ਬਦ ਨਾਲ ਸੰਬੋਧਨ ਕਰੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਟੇਪ ਨਾਲ ਬਲਜੀਤ ਦੀ ਗਾਇਕੀ ਦਾ ਦਾਇਰਾ ਵਿਸ਼ਾਲ ਹੋਇਆ ਤੇ ਉਸ ਨੂੰ ਸਰੋਤਿਆਂ ਨੇ ਅੰਤਾਂ ਦਾ ਲਾਡ ਲਡਾਇਆ। ਜੋ ਕੁਝ ਉਹ ਕਹਿਣਾ ਚਾਹੁੰਦਾ ਸੀ, ਉਸ ਨੂੰ ਸਭ ਨੇ ਸੁਣਿਆ, ਮਾਣਿਆਂ ਤੇ ਪ੍ਰਵਾਨਿਆ। (more…)

ਅਣਖਾਂ ਦੇ ਸਿਰਨਾਵੇਂ ਦੱਸਦੀ ਰਹੇ ਕਬੱਡੀ, ਵੱਸਦੇ ਰਹਿਣ ਪੰਜਾਬੀ ਵੱਸਦੀ ਰਹੇ ਕਬੱਡੀ… ਨਾਮਵਰ• ਪੰਜਾਬੀ ਗਾਇਕ ਰਣਜੀਤ ਰਾਣਾ ਵੱਲੋਂ ਸੁਰੀਲੇ ਸੁਰਾਂ ’ਚ ਗਾਇਆ ਹੈ। ਇਹ ਜੋਸ਼ੀਲਾ ਗੀਤ ਕਬੱਡੀ ਖਿਡਾਰੀਆਂ ਦੇ ਖੇਡ ਸਟਾਈਲ ਅਤੇ ਉਨਾਂ ਵਿਚਲੇ ਅੰਨੇ ਜ਼ੋਰ ਦੀ ਗੱਲ ਕਰਦਾ ਹੈ। ਪੰਜਾਬੀਆਂ ਦੀ ਮਹਿਬੂਬ ਖੇਡ ਬਣੀ ਕਬੱਡੀ ਦੇ ਪੰਜਾਬ ’ਚ ਹੋਏ ਅਸਲੀ ਵਰਲਡ ਕੱਪ ਤੋਂ ਬਾਅਦ ਖੇਡ ਕਬੱਡੀ ਲਗਾਤਾਰ ਸੁਰਖੀਆਂ ਦਾ ਸ਼ਿੰਗਾਰ ਬਣੀ ਹੈ। ਇਸ ਵਰਲਡ ਕੈਂਪ ’ਚ ਖੇਡਣ ਆਏ ਦੇਸੀ-ਵਿਦੇਸ਼ੀ ਖਿਡਾਰੀਆਂ ਨੂੰ ਖੇਡ ਪ੍ਰੇਮੀਆਂ ਆਪਣੀ ਨਜ਼ਰਾਂ ਨਾਲ ਪੂਰੇ ਗੋਹ ਨਾਲ ਵਾਚ ਚੁੱਕੇ ਹਨ। ਦਰਸ਼ਨੀ ਸਰੀਰਾਂ ਵਾਲੇ ਖਿਡਾਰੀਆਂ ’ਤੇ ਅੱਖ ਮੱਲੋ-ਮੱਲੀ ਉਨਾਂ ਵੱਲੋਂ ਸਰੀਰਾਂ ’ਤੇ ਖੁਣਵਾਏ ਟੈਟੂਆਂ ’ਤੇ ਜਾ ਟਿੱਕਦੀ ਹੈ। ਖਿਡਾਰੀਆਂ ਦੇ ਸਰੀਰਾਂ ’ਤੇ ਖੁਣਵਾਏ ਟੈਟੂ ਜਿੱਥੇ ਸਾਡੇ ਖਿਡਾਰੀਆਂ ਦੇ ਸ਼ੌਕੀਨ ਹੋਣ ਦੀ ਗਵਾਹੀ ਭਰਦੇ ਹਨ, ਉਥੇ ਇਹ ਟੈਟੂ ਅਣਖ ਦਾ ਸਿਰਨਾਵਾਂ ਬਣ ਅੰਨੇ ਜ਼ੋਰ ਦੀ ਬਾਤ ਵੀ ਪਾਉਂਦੇ ਹਨ। (more…)
ਸਿਡਨੀ (ਅਮਰਜੀਤ ਖੇਲਾ) 21 ਅਪ੍ਰੈਲ 2010, ਆਸਟ੍ਰੇਲੀਆ ਵਸਦੇ ਪੰਜਾਬੀਆਂ ਦਾ ਸਿਰ ਓਦੋਂ ਮਾਣ ਨਾਲ ਉਚਾ ਹੋ ਗਿਆ ਜਦੋਂ ਇੱਥੋਂ ਦੇ ਸ਼ਹਿਰ ਸਿਡਨੀ ਦੇ ਪੰਜਾਬੀ ਗੱਭਰੂ ਜਸਪ੍ਰੇਮ ਢਿੱਲੋਂ ਨੇ ਮਿਸ ਪੂਜਾ ਤੇ ਗੋਲਡੀ ਸੋਮਿਲ ਦੀ ਨਵੀਂ ਪੰਜਾਬੀ ਫਿਲਮ ਉਚੰਨਾ ਸੱਚੀ ਮੁੱਚੀ ‘ਚ ਵਿਲ਼ੈਨ ਦੀ ਭੂਮਿਕਾ ਜਬਰਦਸਤ ਤਰੀਕੇ ਨਾਲ ਨਿਭਾਈ।ਜਿਲ੍ਹਾ ਮੋਗਾ ਤੋਂ 7 ਸਾਲ ਪਹਿਲਾਂ ਆਸਟ੍ਰੇਲੀਆ ਪਹੁੰਚਿਆ ਜਸਪ੍ਰੇਮ ਢਿੱਲੋਂ ਪਹਿਲਾਂ ਮਿਸਟਰ ਨਾਰਥ ਇੰਡੀਆ ਦਾ ਖਿਤਾਬ ਵੀ ਜਿੱਤ ਚੁੱਕਾ ਹੈ ਅਤੇ,ਕਈ ਰੈਂਪ ਸ਼ੋਆਂ ਦੌਰਾਨ ਆਪਣੀ ਜਬਰਦਸਤ ਮਾਡਲਿੰਗ ਦਾ ਪ੍ਰਦਸ਼ਨ ਵੀ ਕਰ ਚੁੱਕਾ ਹੈ।ਜਸਪ੍ਰੇਮ ਢਿੱਲੋਂ ਨੇ ਸਿਡਨੀ ਦੇ ਉਨੈਸ਼ਨਲ ਇੰਸਟੀਚਿਊਟ ਆਫ ਡਰਾਮਾਟਿਕ ਆਰਟਸੂ ਤੋਂ ਐਕਟਿੰਗ ਦਾ ਕੋਰਸ ਕੀਤਾ ਤੇ ਐਮ.ਬੀ.ਏ ਦੀ ਪੜ੍ਹਾਈ ਵੀ ਆਸਟ੍ਰੇਲੀਆ ‘ਚ ਹੀ ਪੂਰੀ ਕੀਤੀ।ਜਸਪ੍ਰੇਮ ਦੀ ਪਲੇਠੀ ਫਿਲਮ ਉਚੰਨਾ ਸੱਚੀ ਮੁੱਚੀ ਦੀ ਸ਼ੂਟਿੰਗ ਬੀਤੇ ਦਿਨੀਂ ਚੰਡੀਗੜ੍ਹ ਤੇ ਆਸ ਪਾਸ ਦੇ ਇਲਾਕਿਆਂ ‘ਚ ਹੋਈ ਤੇ ਇਸਦੀ ਸ਼ੁਰੂਆਤ ਕਰਨ ਲਈ ਪੰਜਾਬੀ ਗਾਇਕ ਬੱਬੂ ਮਾਨ ਵਿਸ਼ੇਸ ਤੌਰ ਤੇ ਫਿਲਮ ਦੇ ਸੈਟ ਤੇ ਪਹੁੰਚਿਆ।ਇਸ ਫਿਲਮ ਦੀ ਕਹਾਣੀ ਪੰਜਾਬ ਦੀ ਜੁਆਨੀ ਦਾ ਨਸ਼ਿਆਂ ‘ਚ ਗ੍ਰਸਤ ਹੋਣ ਵਾਰੇ ਹੈ ਤੇ ਇਸ ‘ਚ ਹੀਰੋ ਦੀ ਭੂਮਿਕਾ ਗੋਲਡੀ ਸੋਮਿਲ, ਹੀਰੋਇਨ ਪੰਜਾਬੀ ਗਾਇਕਾ ਮਿਸ ਪੂਜਾ ਤੇ ਕਾਮੇਡੀਅਨ ਦਾ ਰੋਲ ਰਾਣਾ ਰਣਬੀਰ ਕਰ ਰਿਹਾ ਹੈ।ਇਹ ਫਿਲਮ ਜੂਨ 2010 ਤੱਕ ਰਿਲੀਜ ਹੋਣ ਦੀ ਸੰਭਵਨਾ ਹੈ ਤੇ ਫਿਲਮ ‘ਚ ਅਹਿਮ ਕਿਰਦਾਰ ਨਿਭਾਉਣ ਵਾਲੇ ਆਸਟ੍ਰੇਲੀਆਈ ਪੰਜਾਬੀ ਨੌਜਵਾਨ ਜਸਪ੍ਰੇਮ ਢਿੱਲੋਂ ਦਾ ਕਹਿਣਾ ਹੈ ਕਿ ਉਸਦਾ ਸੁਪਨਾ ਹੈ ਕਿ ਯਸ਼ਰਾਜ ਬੈਨਰਜ ਦੇ ਹੇਠ ਬਾਲੀਵੁੱਡ ਫਿਲਮਾਂ ਕਰੇ।

ਮੁਹਾਲੀ 21 ਅਪ੍ਰੈਲ- ‘‘ਜਿਲ੍ਹਾ ਮੁਹਾਲੀ ਦੇ ਕਿਸੇ ਵੀ ਗਰੀਬ ਪਰਿਵਾਰ ਨੂੰ ਪੰਜਾਬ ਜਾਂ ਕੇਂਦਰ ਸਰਕਾਰ ਤੋਂ ਆਪਣਾ ਪੱਕਾ ਮਕਾਨ ਬਣਾਉਣ ਜਾਂ ਮੁਰੰਮਤ ਕਰਵਾਉਣ ਲਈ ਕੋਈ ਆਰਥਿਕ ਸਹਾਇਤਾ ਨਹੀਂ ਮਿਲ ਸਕੀ, ਜਿਸ ਕਾਰਨ ਦਲਿਤ ਪਰਿਵਾਰਾਂ ਕੋਲ ਮੌਜੂਦਾ ਅਕਾਲੀ (more…)

ਗੜ੍ਹਸ਼ੰਕਰ, 21 ਅਪ੍ਰੈਲ: (ਰਮਨਦੀਪ ਸਿੰਘ ਅਰੋੜਾ)- ਚੇਅਰਪਰਸਨ, ਬੋਰਡ ਆਫ਼ ਗਵਰਨਰਜ਼, ਇੰਡੀਅਨ ਕੌਂਸਲ ਫਾਰ ਰਿਸਰਚ ਆਫ਼ ਇੰਟਰ-ਨੈਸ਼ਨਲ ਇਕਨਾਮਿਕ ਰਿਲੇਸ਼ਨਜ਼ ਡਾ ਈਸ਼ਰ ਜੱਜ ਆਹਲੂਵਾਲੀਆ ਨੇ ਅੱਜ ਪਿੰਡ ਬੂਥਗੜ੍ਹ ਵਿਖੇ ਵੂਡਨ ਹੈਂਡੀਕਰਾਫ਼ਟ (more…)

ਕਾਦੀਆਂ 21 ਅਪ੍ਰੈ(ਮਕਬੂਲ ਅਹਿਮਦ): ਜੇ ਤੁਸੀਂ ਪਾਸਪੋਰਟ ਬਣਵਾਨਾ ਹੈ ਤਾਂ ਫ਼ਿਕਰ ਦੀ ਕੋਈ ਗੱਲ ਨਹੀਂ। ਜੇ ਤੁਸੀਂ ਕਾਦੀਆਂ ਥਾਣਾ ਦੇ ਅਧੀਨ ਆਉਂਦੇ ਹੋ ਤਾਂ ਬੇਫ਼ਿਕਰ ਹੋਕੇ ਪਾਸਪੋਰਟ ਦੀ ਇੰਕਵਾਇਰੀ ਲਕਸ਼ਮੀ ਦੇਵੀ ਦੇ ਦਰਸ਼ਨ ਕਰਵਾ ਕੇ ਫ਼ੋਰੀ ਕਢਵਾ ਸਕਦੇ ਹੋ। (more…)
ਬਰੈਂਪਟਨ:21 ਅਪ੍ਰੈਲ:‘ਮੇਰੇ ਹਲਕੇ ਦੇ ਰਹਿਣ ਵਾਲੇ ਵੀ ਇਸ ਆਰਥਿਕ ਮੰਦੀ ਅਤੇ ਮੈਨੂਫੈਕਚਰਿੰਗ ਸੈਕਟਰ ਖਾਸ ਕਰ ਆਟੋ ਖੇਤਰ ’ਚ ਆਈ ਗਿਰਾਵਟ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ, ਅਤੇ ਕੰਸਰਵੇਟਿਵ ਸਰਕਾਰ ਨੌਕਰੀਆਂ ਪੈਦਾ ਕੀੇਤੇ ਜਾਣ ਦੇ ਦਾਅਵੇ ਕਰ ਰਹੀ ਹੈ ਪਰ ਅਮਲੀ ਹਾਲਾਤ ’ਚ ਇਹ ਕੁਝ ਵੀ ਨਜ਼ਰ ਨਹੀਂ ਆ ਰਿਹਾ।’ ਇਹ ਵਿਚਾਰ ਬਰੈਂਪਟਨ ਸਪਰਿੰਗਡੇਲ ਦੇ ਮੈਂਬਰ ਪਾਰਲੀਮੈਂਟ ਡਾ: ਰੂਬੀ ਢਾਲਾ ਨੇ ਨੌਕਰੀਆਂ ਦੀਆਂ ਕਟੌਤੀਆਂ ਬਾਰੇ ਚਿੰਤਾ ਵਿਅਕਤ ਕਰਦਿਆਂ ਕਹੇ। ਵਰਣਨਜੋਗ ਹੈ ਕਿ ਹੁਣ ਤੱਕ ਕੋਈ 300,000 ਜੌਬਾਂ ਖੁੱਸ ਚੁੱਕੀਆਂ ਹਨ ਅਤੇ ਦਿਨ ਬਦਿਨ ਹੋਰ ਖੁੱਸ ਰਹੀਆਂ ਹਨ । ਡਾ: ਢਾਲਾ ਅਨੁਸਾਰ ਇਸ ਇਲਾਕੇ ਦਾ ‘ਸਪੂਟੋ’ ਪਨੀਰ ਦਾ ਪ੍ਰਸੈਸਿੰਗ ਪਲਾਂਟ ਬੰਦ ਹੋਣ ਦੇ ਐਲਾਨ ਨੇ 190 ਦੇ ਕਰੀਬ ਜੌਬਾਂ ਦੇ ਸਿਰ ’ਤੇ ਖਤਰਾ ਮੰਡਰਾਉਣ ਲੱਗ ਪਿਆ ਹੈ ਜਿਸ ਨਾਲ ਇਨ੍ਹਾਂ ਲੋਕਾਂ ਦੇ ਪਰਿਵਾਰਾਂ ਦਾ ਭਵਿੱਖ ਵੀ ਦਾਅ ’ਤੇ ਲੱਗ ਚੁੱਕਾ ਹੈ ।ਆਰਥਿਕ ਮੰਦੀ ਲਈ ਕੋਈ ਹੱਦਾਂ ਬੰਨੇ ਨਹੀਂ ਹਨ । (more…)

ਸ਼੍ਰੀ ਮੁਕਤਸਰ ਸਾਹਿਬ, 21ਅਪ੍ਰੈਲ (ਸ਼ਮਿੰਦਰਪਾਲ)- ਪੰਜਾਬ ਸਰਕਾਰ ਸੂਬੇ ਵਿੱਚ ਵਿਦਿਆ ਦੇ ਪ੍ਰਸਾਰ ਲਈ 425 ਕਰੋੜ ਰੁਪਏ ਖਰਚ ਕਰ ਰਹੀ ਹੈ, ਜਿਸ ਨਾਲ ਸਕੂਲਾਂ ਦੇ ਮੁੱਢਲੇ ਢਾਂਚੇ ਵਿੱਚ ਵਿਆਪਕ ਸੁਧਾਰ ਆਵੇਗਾ। ਇਹ ਵਿਚਾਰ ਸ.ਪ੍ਰਕਾਸ਼ ਸਿੰਘ ਬਾਦਲ ਮੁੱਖ (more…)
ਕਪੂਰਥਲਾ- 21 ਅਪ੍ਰੈਲ /ਪੀ.ਡੀ.ਐਸ ਪੰਨੂ-ਸਮੁੱਚੇ ਪੰਜਾਬ ਦੇ ਪਿੰਡਾਂ ਵਿੱਚ ਇਸ ਵੇਲੇ ਪੀਣ ਵਾਲੇ ਸ਼ੁੱਧ ਪਾਣੀ ਤੇ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਬਣ ਗਈ ਗਈ ਹੈ। ਇਸ ਸਮੱਸਿਆ ਨਾਲ ਸਮੁੱਚੇ ਪੰਜਾਬੀਆਂ ਦੇ ਸਹਿਯੋਗ ਨਾਲ ਹੀ ਲੜਿਆ ਜਾ ਸਕਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਜਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਭੁਲੱਥ ਦੇ ਕਰੀਬ 6 ਪਿੰਡਾਂ ਦੇ ਸਰਪੰਚ ਤੇ ਪੰਚ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋੀ ਸੀਚੇਵਾਲ ਵਿਖੇ ਵਾਤਾਵਰਣ ਨੂੰ ਸ਼ੁੱਧ ਰੱਖਣ, ਸੀਵਰੇਜ, ਗੰਦੇ ਪਾਣੀ ਨੂੰ ਟਰੀਟ ਕਰਨ ਲਈ ਲਗਾਏ ਪਲਾਂਟ ਅਤੇ ਅਨੇਕਾਂ ਹੋਰ ਕੀਤੇ ਕੰਮਾਂ ਬਾਰੇ ਜਾਣਕਾਰੀ ਲੈਣ ਆਏ ਸਨ।ਬੀਬੀ ਜਗੀਰ ਕੌਰ ਨੇ ਕਿਹਾ ਕਿ (more…)

ਮੌਜੂਦਾ ਦੌਰ ਵਿਚ ਟਰਾਂਸਪੋਰਟ ਕਿ¤ਤਾ ਘਾਟੇ ਦਾ ਸੌਦਾ ਬਣ ਗਿਆ–ਲੁਹਾਰਾ
ਲੁਧਿਆਣਾ 21 ਅਪ੍ਰੈਲ (ਨਿੱਝਰ) ਆਲ ਇੰਡੀਆ ਮੋਟਰ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਟਰਕ ਮਾਲਕਾਂ ਦੀ ਯੂਨੀਅਨ ਦੇ ਸਿਰਮੌਰ ਆਗੂ ਚਰਨ ਸਿੰਘ ਲੁਹਾਰਾ ਦੀਆਂ ਟਰਾਂਸਪੋਰਟ ਕਿਤੇ ਪ੍ਰਤੀ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਆਲ ਟਂਪੂ ਤੇ ਮਿੰਨੀ ਟਰਕ (more…)