ਸ਼੍ਰੀ ਮੁਕਤਸਰ ਸਾਹਿਬ , 22 ਅਪ੍ਰੈਲ (ਸ਼ਮਿੰਦਰਪਾਲ)-ਅੱਜ ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਜਿਲ੍ਹਾ ਮੁਕਤਸਰ ਦੇ ਪਿੰਡ ਅਬੁਲ ਖੁਰਾਣਾ ਵਿਖੇ ਖੋਲ੍ਹੇ ਗਏ ਕੰਸਟਰਕਸ਼ਨ ਸਕਿੱਲਜ ਟਰੇਨਿੰਗ ਇੰਸੀਟੀਚਿਊਟ ਅਤੇ ਪਿੰਡ ਮਾਹੂਆਣਾ ਵਿਖੇ ਖੋਲ੍ਹੇ ਗਏ ਸਟੇਟ ਇੰਸੀਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿਲਜ ਦਾ ਦੌਰਾ ਕੀਤਾ ਅਤੇ ਇਹਨਾਂ ਸੰਸਥਾਵਾਂ ਵਿੱਚ ਵੱਖ-ਵੱਖ ਟਰੇਡਾਂ ਵਿੱਚ ਟਰੇਨਿੰਗ ਲੈ ਰਹੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ । ਉਹਨਾਂ ਇਹਨਾਂ ਸਿੱਖਿਆਰਥੀਆਂ ਨੂੰ ਲਗਨ ਅਤੇ ਮੇਹਨਤ ਨਾਲ ਇਹਨਾਂ ਕੋਰਸਾਂ ਨੂੰ ਮੁਕੰਮਲ ਕਰਨ ਲਈ ਕਿਹਾ ।ਉਹਨਾਂ ਸਿਖਿਆਰਥੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਟਰੇਨਿੰਗ ਖਤਮ ਹੋਣ ਤੋਂ ਬਾਅਦ ਵੱਖ-ਵੱਖ ਅਗਾਂਹਵਧੂ ਕੰਪਨੀਆਂ ਵਲੋਂ ਅਡਜੈਸਟ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। (more…)