ਭੱਟੀ ਨੇ ਰੱਖਿਆ ਪਿੰਡ ਸੰਗਤਪੁਰ ਸੋਢੀਆਂ ਵਿਖੇ ਗੁਰਦੁਆਰਾ ਸਾਹਿਬ ਬਣਾਉਣ ਦਾ ਨੀਂਹ ਪੱਥਰ
ਫਤਿਹਗੜ• ਸਾਹਿਬ, 24 ਅਪ੍ਰੈਲ (ਜਗਦੇਵ ) : ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਰਬ ਪ੍ਰਮਾਣਿਤ ਗੁਰੂ ਹਨ ਤੇ ਗੁਰੂ ਸਾਹਿਬਾਨ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਸਾਨੂੰ ਆਪਣਾ ਜੀਵਨ ਗੁਰੂ ਸਫਲ ਬਨਾਉਣਾ ਚਾਹੀਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪਿੰਡ ਸੰਗਤਪੁਰ ਸੋਢੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਜੁੜੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਜਥੇਦਾਰ ਮੱਕੜ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ 12-13 ਮਈ ਨੂੰ ਫਤਿਹਗੜ ਸਾਹਿਬ ਵਿਖੇ ਮਨਾਈ ਜਾ ਰਹੀ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫਤਿਹ ਦਿਵਸ ਦੀ ਸ਼ਤਾਬਦੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਿਰਕਤ ਕੀਤੀ ਜਾਵੇ। ਇਸ ਮੌਕੇ ਤੇ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਸਨਮਾਨ ਵੀ ਕੀਤਾ। ਇਸ ਮੌਕੇ ਹਲਕਾ ਵਿਧਾਇਕ ਕਮ ਸ਼੍ਰੋਮਣੀ ਕਮੇਟੀ ਮੈਂਬਰ ਦੀਦਾਰ ਸਿੰਘ ਭੱਟੀ ਅਤੇ ਗੁਰਦੁਆਰਾ ਸ਼੍ਰੀ ਫਤਿਹਗੜ• ਸਾਹਿਬ ਦੇ ਹੈੱਡ ਗੰ੍ਰਥੀ ਭਾਈ ਹਰਪਾਲ ਸਿੰਘ ਨੇ ਸਾਂਝੇ ਤੌਰ ਤੇ ਪਿੰਡ ਸੰਗਤਪੁਰ ਸੋਢੀਆਂ ਦੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਇਸ ਪਵਿੱਤਰ ਕਾਰਜ਼ ਵਿਚ ਬਣਦਾ ਯੌਗਦਾਨ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੀ ਪ੍ਰਮੋਦ ਕੁਮਾਰ, ਕੋਂਸਲਰ ਅਜੈਬ ਸਿੰਘ, ਫੈਡਰੇਸ਼ਨ ਪ੍ਰਧਾਨ ਹਰਵਿੰਦਰ ਸਿੰਘ ਬੱਬਲ, ਗੁਰਚਰਨ ਸਿੰਘ ਮੈਂਬਰ ਜ਼ਿਲਾ ਪ੍ਰੀਸ਼ਦ, ਸੁਰਿੰਦਰ ਸਿੰਘ ਹੂਸੈਨਪੁਰ, ਬਰਿੰਦਰਪਾਲ ਸਿੰਘ ਚਨਾਰਥਲ ਸੀਨੀਅਰ ਮੀਤ ਪ੍ਰਧਾਨ, ਰਾਜਦਵਿੰਦਰ ਸਿੰਘ ਖਰੇ• ਸਰਪੰਚ, ਮਹਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਮੇਲ ਸਿੰਘ, ਗਿਆਨ ਸਿੰਘ, ਬਲਵਿੰਦਰ ਸਿੰਘ, ਮੋਹਨ ਸਿੰਘ, ਦਰਸ਼ਨ ਸਿੰਘ, ਰਮੇਸ਼ ਕੁਮਾਰ, ਹਰਦੇਵ ਕੌਰ ਸਰਪੰਚ, ਗੋਲਡੀ ਪੰਚ, ਰਾਇ ਸਿੰਘ, ਸੁਖਵੀਰ ਸਿੰਘ ਸਰਪੰਚ, ਹਰਵਿੰਦਰ ਸਿੰਘ, ਜਥੇਦਾਰ ਕਰਮਜੀਤ ਸਿੰਘ ਅੱਤੇਵਾਲੀ, ਰਮਨ, ਅਮ੍ਰਿਤਪਾਲ ਸਿੰਘ, ਮੈਨੇਜ਼ਰ ਸ. ਅਮਰਜੀਤ ਸਿੰਘ, ਤਰਸੇਮ ਸਿੰਘ, ਪੀ.ਏ. ਪਰਮਜੀਤ ਸਿੰਘ, ਜਸ਼ਨਪ੍ਰੀਤ ਸਿੰਘ ਭੱਟੀ ਆਦਿ ਵੀ ਹਾਜ਼ਰ ਸਨ।
ਆਗਣਵਾੜੀ ਵਰਕਰਾਂ ਵਲੋਂ ਦਿੱਲੀ ਜੰਤਰ ਮੰਤਰ ਵਿਖੇ ਮਹਾ ਪੜਾਵ ’ਚ ਵੱਧ ਚੜ ਕੇ ਸਮੂਲੀਅਤ ਕੀਤੀ ਜਾਵੇਗੀ : ਪੰਜੋਲਾ
ਫਤਿਹਗੜ• ਸਾਹਿਬ, 24 ਅਪ੍ਰੈਲ (ਜਗਦੇਵ ) : ਆਗਣਵਾੜੀ ਮੁਲਜ਼ਮ ਯੂਨੀਅਨ ਪੰਜਾਬ ਸੀਟੂ ਦੀ ਜਿਲ•ਾ ਇਕਾਈ ਫਤਿਹਗੜ• ਸਾਹਿਬ ਦੀ ਇੱਕ ਮੀਟਿੰਗ ਦੀਵਾਨ ਟੋਡਰ ਮੱਲ ਹਾਲ ਵਿਖੇ ਹਰਜੀਤ ਕੌਰ ਪੰਜੋਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮਟਿੰਗ ਵਿੱਚ ਜਿਲੇ ਦੇ ਸਾਰੇ ਸਰਕਲਾਂ ਦੀਆਂ ਆਗੂਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ• ਜਨਰਲ ਸਕੱਤਰ ਗੁਰਮੀਤ ਕੌਰ ਨੇ ਦੱਸਿਆ ਕਿ ਆਈ.ਸੀ.ਡੀ ਐਸ ਸਕੀਮ ਨੂੰ ਰੈਗੂਲਰ ਕਰਾਉਣ, ਆਗਣਵਾੜੀ ਵਰਕਰਜ਼ ਅਤੇ ਹੈਲਪਰ ਨੂੰ ਗਰੇਡ 3 ਅਤੇ 4 ਦੇਣਾ, ਐਕਸਗ੍ਰੇਸ਼ੀਅਰ, ਪ੍ਰਾਵੀਡੈਂਟ ਫੰਡ, ਪੈਨਸ਼ਨ ਤੇ ਗ੍ਰੈਚਟੀ ਸਕੀਮ ਲਾਗੂ ਕਰਾਉਣ, ਪੰਚਾਇਤਾਂ ਦੀ ਲੋਕਲ ਬਾਡੀ ਦੇ ਨਾਂ ਤੇ ਕੀਤੀ ਜਾ ਰਹੀ ਨਜਾਇਜ ਧੱਕੇਸ਼ਾਹੀ ਬੰਦ ਕਰਾਉਣ, ਈ.ਟੀ.ਟੀ ਟੀਚਰਾਂ ਅਤੇ ਏ.ਐੱਨ.ਐੱਮ ਦੀਆਂ ਅਸਾਮੀਆਂ ਵਿੱਚ ਰਾਖਵਾਂ ਕਰਨ, ਆਗਣਵਾੜੀ ਵਰਕਰਾਂ ਤੋਂ ਸੁਪਰਵਾਈਜ਼ਰਾਂ ਦੀ ਭਰਤੀ ਸੀਨੀਆਰਤਾਂ ਸੂਚੀ ਬਣਾ ਕੇ ਤੁਰੰਤ ਕਰਨਾ, ਆਗਣਵਾੜੀ ਸੈਂਟਰਾਂ ਦੀਆਂ ਬਿਲਡਿੰਗਾਂ ਦਾ ਅਤੇ ਖਾਣਾ ਬਣਾਉਣ ਲਈ ਗੈਸ ਚੁਲਿੱਆਂ ਦਾ ਪ੍ਰਬੰਧ ਕਰਨਾ ਆਦਿ ਮੰਗਾਂ ਨੂੰ ਲੈ ਕਿ ਕੁਲ ਹਿੰਦ ਫੈਡਰੇਸ਼ਨ ਆਫ ਆਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਦੇ ਸੱਦੇ ਉੱਤੇ 4 ਮਈ ਨੂੰ ਨਵੀਂ ਦਿੱਲੀ ਜੰਤਰ ਮੰਤਰ ਵਿਖੇ ਮਹਾ ਪੜਾਵ ਕੀਤਾ ਜਾਵੇਗਾ। ਜਿਸ ਦੀ ਤਿਆਰੀ ਸਬੰਧੀ ਅੱਜ ਸਰਕਲਾਂ ਵਿਚੋਂ ਕੋਟੇ ਲਗਾਏ ਗਏ ਅਤੇ ਵਰਕਰਾਂ ਅਤੇ ਹੈਲਪਰਾਂ ਨੂੰ ਦਿੱਲੀ ਜਾਣ ਲਈ ਡਿਊਟੀਆਂ ਲਗਾਈਆਂ ਗਈਆ ਹਨ। ਇਸ ਮੀਟਿੰਗ ਵਿੱਚ ਗੁਰਬਚਨ ਕੌਰ, ਸਤਵੀਰ ਕੌਰ, ਰਜਿੰਦਰ ਕੌਰ, ਨਰਿੰਦਰ, ਸਰੋਜ, ਮਨਮੋਹਨ ਕੌਰ, ਕਮਲਜੀਤ ਕੌਰ, ਪਰਮੇਸ਼ਰੀ ਦੇਵੀ, ਚਰਨਕਮਲ, ਬਲਜੀਤ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਗੁਰਚਰਨ ਕੌਰ, ਰਜਿੰਦਰ ਕੌਰ, ਜਸਵੀਰ ਕੌਰ, ਗੁਰਮੀਤ ਕੌਰ, ਚੰਪਾ ਰਾਣੀ, ਹਰਵਿੰਦਰ ਕੌਰ, ਗੁਰਮੀਤ ਕੌਰ, ਬਲਜੀਤ ਕੌਰ, ਜਸਵਿੰਦਰ ਕੌਰ, ਹਰਜੀਤ ਕੌਰ, ਭੁਪਿੰਦਰ ਕੌਰ, ਚਰਨਜੀਤ ਕੌਰ, ਦਵਿੰਦਰ ਕੌਰ, ਸਤਵੰਤ ਕੌਰ, ਇੰਦਰਪਾਲ ਕੌਰ, ਕਰਮਜੀਤ ਕੌਰ ਆਦਿ ਆਗੂਆਂ ਨੇ ਭਾਗ ਲਿਆ ।
ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਸ਼ਮਿੰਦਰਪਾਲ) -ਸ਼੍ਰ੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਭਾਗਸਰ ਜੈਲ ਦੇ 25 ਪਿੰਡਾਂ ਦੇ ਅਕਾਲੀ ਆਗੂਆਂ ਦੀ ਇੱਕ ਮੀਟਿੰਗ ਅੱਜ ਪਿੰਡ ਚੱਕ ਸ਼ੇਰੇਵਾਲਾ ਵਿਖੇ ਜਿਲਾ ਪ੍ਰੀਸ਼ਦ ਮੁਕਤਸਰ ਦੇ ਚੇਅਰਮੈਨ ਸ: ਮਨਜੀਤ ਸਿੰਘ ਸੰਧੂ ਦੇ ਘਰ ਹੋਈ। ਜਿਸ ਵਿੱਚ ਸਰਵ ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਦੀ ਸਿਹਤ ਦੀ ਤੰਦਰੁਸਤੀ ਲਈ ਸ੍ਰੀ ਆਖੰਡ ਪਾਠ 28 ਅਪ੍ਰੈਲ ਦਿਨ ਬੁੱਧਵਾਰ ਨੂੰ ਚੱਕ ਸ਼ੇਰੇਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਰਖਵਾਇਆ ਜਾਵੇਗਾ। ਜਿਸ ਦੇ ਭੋਗ 30 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਇਸ ਮੀਟਿੰਗ ਵਿੱਚ ਮੈਂਬਰ ਜਿਲ•ਾ ਪ੍ਰੀਸ਼ਦ ਜਥੇਦਾਰ ਜੰਗੀਰ ਸਿੰਘ ਭਾਗਸਰ, ਸ: ਸਰਬਨ ਸਿੰਘ ਬਰਾੜ, ਛਿੰਦਰਪਾਲ ਸਿੰਘ ਸ਼ੇਰੇਵਾਲਾ, ਗੁਰਚਰਨ ਸਿੰਘ ਮਹਾਂਬੱਧਰ, ਸੁਖਪਾਲ ਸਿੰਘ ਗਿੱਲ, ਹਰਮੰਦਰ ਸਿੰਘ ਸ਼ੇਰੇਵਾਲਾ, ਗੁਰਪ੍ਰੀਤ ਸਿੰਘ ਗੋਲੂ, ਤਨਜਿੰਦਰ ਸਿੰਘ ਬਰਾੜ ਚੱਕ ਤਾਮਕੋਟ, ਚਮਕੌਰ ਸਿੰਘ ਚੱਕ ਤਾਮਕੋਟ, ਹਰਨੇਕ ਸਿੰਘ ਹੁੱਦਲ ਰੁਪਾਣਾ, ਸੁਖਵਿੰਦਰ ਸਿੰਘ ਰੁਪਾਣਾ, ਗੁਰਚਰਨ ਸਿੰਘ ਰੁਪਾਣਾ, ਸੁਰਿੰਦਰਪਾਲ ਸਿੰਘ, ਭੁਪਿੰਦਰ ਸਿੰਘ, ਦਿਲਬਾਗ ਸਿੰਘ ਮਾਨ ਮੌੜ, ਭਗਵੰਤ ਸਿੰਘ ਮੌੜ, ਜਗਸੀਰ ਸਿੰਘ ਮੌੜ, ਬਲਕਰਨ ਸਿੰਘ ਬਰਾੜ ਭਾਗਸਰ, ਭੁਪਿੰਦਰ ਸਿੰਘ ਖੁੰਡੇ ਹਲਾਲ, ਜੋਰਾ ਸਿੰਘ ਲੱਖੇਵਾਲੀ, ਸ਼ਮਿੰਦਰਜੀਤ ਸਿੰਘ ਲੱਖੇਵਾਲੀ, ਪ੍ਰੀਤਇੰਦਰ ਸਿੰਘ ਲੱਖੇਵਾਲੀ, ਹਰਪ੍ਰੀਤ ਸਿੰਘ ਲਵਲੀ ਪਿੰਡ ਧਿਗਾਣਾ, ਨਿਸ਼ਾਨ ਸਿੰਘ ਮਦਰੱਸਾ, ਹਰਕ੍ਰਿਸ਼ਨ ਸਿੰਘ ਕੋੜਿਆਵਾਲੀ, ਗੁਰਬਖਸ ਸਿੰਘ ਦਬੜਾ, ਜਗਸੀਰ ਸਿੰਘ ਭੰਗਚੜੀ, ਸੂਬਾ ਸਿੰਘ ਭੰਗਚੜੀ, ਜਥੇਦਾਰ ਬੱਗਾ ਸਿੰਘ, ਸਰਬਨ ਸਿੰਘ ਧਾਲੀਵਾਲ, ਬਲਕਾਰ ਸਿੰਘ ਬਰਾੜ, ਜਸਕਰਨ ਸਿੰਘ ਸਰਪੰਚ ਚਿੱਬੜਾਂਵਾਲੀ ਆਦਿ ਆਗੂ ਵੀ ਮੌਜ਼ੂਦ ਸਨ। ਇੱਕ ਹੋਰ ਮਿਲੀ ਸੂਚਨਾ ਅਨੁਸਾਰ ਪਤਾ ਲੱਗਾ ਹੈ ਕਿ ਅੱਜ ਪਿੰਡ ਕੋੜਿਆਵਾਲੀ ਵਿਖੇ ਪਿੰਡ ਵਾਸੀਆਂ ਨੇ ਸ੍ਰੀਮਤੀ ਬਾਦਲ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ। ਇਹ ਜਾਣਕਾਰੀ ਹਰਕ੍ਰਿਸ਼ਨ ਸਿੰਘ ਨੇ ਦਿੱਤੀ। ਹਲਕਾ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਦੱਸਿਆ ਕਿ ਅੱਜ ਪਿੰਡ ਥੇੜੀ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਪਾਠ ਰਖਵਾਇਆ ਗਿਆ ਹੈ। ਜਿਸ ਦੇ ਭੋਗ 26 ਅਪ੍ਰੈਲ ਨੂੰ ਪੈਣਗੇ। ਜਦਕਿ 27 ਅਪ੍ਰੈਲ ਨੂੰ ਗੁਰਦੁਆਰਾ ਸ਼ਹੀਦਾ ਮੁਕਤਸਰ ਵਿਖੇ ਵੀ ਪਾਠ ਦੇ ਭੋਗ ਇਲਾਕੇ ਸਮੂਹ ਲੋਕਾਂ ਵੱਲੋਂ ਪਾਏ ਜਾਣਗੇ। ਯੂਥ ਆਗੂ ਕੁਲਵੀਰ ਸਿੰਘ ਕੋਟਭਾਈ ਨੇ ਦੱਸਿਆ ਕਿ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਦੀ ਸਿਹਤ ਦੀ ਤੰਦਰੁਸਤੀ ਵਾਸਤੇ ਸਾਰੇ ਵਰਗਾ ਅਤੇ ਵੱਖ ਵੱਖ ਧਰਮਾਂ ਦੇ ਲੋਕਾਂ ਵੱਲਂ ਅਰਦਾਸਾਂ ਕੀਤੀਆਂ ਜਾਂ ਰਹੀਆਂ ਹਨ।
ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਸ਼ਮਿੰਦਰਪਾਲ) -ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਗਰੁੱਪ ਨਾਲ ਸਬੰਧਿਤ ਜਿਲਾ ਮੁਕਤਸਰ ਦੀਆਂ ਸਰਗਰਮ ਕਿਸਾਨ ਔਰਤਾਂ ਦੀ ਜਿਲਾ ਪੱਧਰੀ ਮੀਟਿੰਗ 27 ਅਪ੍ਰੈਲ ਨੂੰ ਸਵੇਰੇ 10 ਵਜੇ ਹੋਵੇਗੀ। ਇਹ ਜਾਣਕਾਰੀ ਯੂਨੀਅਨ ਦੇ ਜਿਲਾ ਪ੍ਰਧਾਨ ਸ: ਪੂਰਨ ਸਿੰਘ ਦੋਦਾ ਅਤੇ ਸੂਬਾ ਕਮੇਟੀ ਮੈਂਬਰ ਸ: ਗੁਰਾਦਿੱਤਾ ਸਿੰਘ ਭਾਗਸਰ ਨੇ ਦਿੱਤੀ। ਉਹਨਾਂ ਦੱਸਿਆ ਕਿ ਇਹ ਮੀਟਿੰਗ ਕਿਸਾਨਾਂ ਦੀਆਂ ਮੰਗਾਂ ਅਤੇ ਮਸਲਿਆਂ ਤੋਂ ਇਲਾਵਾ ਪੰਜਾਬ ਰਾਜ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੀਤੇ ਜਾਣ ਦੇ ਵਿਰੋਧ ਵਿੱਚ ਰੱਖੀ ਗਈ ਹੈ। ਜਿਸ ਵਿੱਚ ਕਈ ਆਗੂ ਸ਼ਾਮਿਲ ਹੋਣਗੇ।
ਨਗਰ ਸੁਧਾਰ ਸਭਾ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ – ਐਸ.ਐਸ.ਪੀ.ਇੰਦਰਮੋਹਨ ਸਿੰਘ
ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਸ਼ਮਿੰਦਰਪਾਲ) -ਬਾਬਾ ਕਾਸ਼ੀ ਪ੍ਰਸਾਦ ਸ਼ਿਵ ਮੰਦਿਰ ਵਿਖੇ ਸੁਰਿੰਦਰ ਕੁਮਾਰ ਬਾਂਸਲ ਦੇ ਪਰਿਵਾਰ ਵੱਲੋਂ ੍ਯਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਦੀ ਸਥਾਪਨਾ ਪੂਰੀ ਮਰਿਆਦਾ ਅਨੁਸਾਰ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਡਿਤ ਰਾਮ ਸ਼ਰਮਾ ਨੇ ਦੱਸਿਆ ਕਿ ਭਗਵਾਨ ਕ੍ਰਿਸ਼ਨ ਦੀ ਮੂਰਤੀ ਥੋੜ•ਾ ਸਮਾਂ ਪਹਿਲਾਂ ਖੰਡਿਤ ਹੋ ਗਈ ਸੀ। ਜਿਸ ਲਈ ਸੁਰਿੰਦਰ ਕੁਮਾਰ ਬਾਂਸਲ ਦੇ ਪਰਿਵਾਰ ਵੱਲੋਂ ਨਵੀਂ ਮੂਰਤੀ ਦੀ ਸਥਾਪਨਾ ਕਰਵਾਈ ਗਈ ਹੈ ਅਤੇ ਪੁਰਾਣੀ ਮੂਰਤੀ ਜੋ ਕਿ ਖੰਡਿਤ ਹੋ ਚੁੱਕੀ ਹੈ, ਨੂੰ ਹਰਿਦੁਆਰ ਜਾ ਕੇ ਗੰਗਾ ਵਿੱਚ ਵਿਸਰਜਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਮੌਕੇ ਮੂਰਤੀ ਸਥਾਪਨਾ ਦੀ ਖੁਸ਼ੀ ਵਿੱਚ ਮੰਦਿਰ ਵਿਖੇ ਹਵਨ ਯੱਗ ਕਰਵਾਉਣ ਉਪਰੰਤ ¦ਗਰ ਵੀ ਲਗਾਇਆ ਗਿਆ। ਵਰਨਣਯੋਗ ਹੈ ਕਿ ਮੂਰਤੀ ਸਥਾਪਨਾ ਮੌਕੇ ਪੂਰੇ ਮੰਦਿਰ ਅੰਦਰ ਭਗਵਾਨ ਕ੍ਰਿਸ਼ਨ ਦੇ ਜੈਕਾਰੇ ਗੂੰਝਦੇ ਰਹੇ। ਇਸ ਮੌਕੇ ਪ੍ਰੇਮ ਕੁਮਾਰ, ਸੂਰਜ ਸ਼ਰਮਾ, ਮੰਗਤ ਰਾਮ ਸ਼ਰਮਾ, ਰਾਮ ਸ਼ਰਨ ਸ਼ਰਮਾ, ਸੌਰਵ ਸ਼ਰਮਾ ਯੂ.ਕੇ. ਵਾਲੇ, ਡਾ: ਤਰਸੇਮ ਬਾਂਸਲ, ਦਰਸ਼ਨ ਲਾਲ ਗਰਗ, ਨਿਰਜੰਣ ਦਾਸ ਬਾਂਸਲ, ਪਿਆਰਾ ਲਾਲ ਗਰਗ, ਭਗਵਾਨ ਦਾਸ ਚੋਪੜਾ, ਮਨੋਜ ਕੁਮਾਰ, ਰਮਨ ਬਾਂਸਲ, ਪਰਮਜੀਤ ਪੰਮਾ ਆਦਿ ਸ਼ਾਮਿਲ ਸਨ।
ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਸ਼ਮਿੰਦਰਪਾਲ) -ਬੀਤੀ ਰਾਤ ਸ਼ਾਰਟ ਸਰਕਟ ਹੋਣ ਕਾਰਨ ਲਗਭਗ ਪੰਜ ਕੁਇੰਟਲ ਰੂੰ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮੰਡੀ ਦੇ ਨਿਵਾਸੀ ਅਕਬਰ ਅਲੀ ਜੋ ਕਿ ਪਿਛਲੇ ¦ਬੇ ਸਮੇਂ ਤੋਂ ਰੂੰ ਪਿੰਜਣ ਦਾ ਕੰਮ ਕਰਦਾ ਆ ਰਿਹਾ ਹੈ, ਦੇ ਦੁਕਾਨ ਅੰਦਰ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਪੈ ਗਈ। ਜਿਸ ਨਾਲ 5 ਕੁਆਇੰਟਲ ਤੋਂ ਵਧੇਰੇ ਉੱਥੇ ਪਈ ਰੂੰ ਸੜ ਗਈ ਅਤੇ ਬਿਸਤਰਿਆ ਸਮੇਤ ਹੋਰ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਅਕਬਰ ਅਲੀ ਨੇ ਦੱਸਿਆ ਕਿ ਇਸ ਅੱਗ ਨਾਲ ਉਸ ਦਾ 20 ਹਜ਼ਾਰ ਰੁਪਏ ਤੋਂ ਵਧੇਰੇ ਦਾ ਮਾਲੀ ਨੁਕਸਾਨ ਹੋ ਗਿਆ ਹੈ। ਉਹਨਾ ਦੱਸਿਆ ਕਿ ਪਿਛਲੇ ਹਫਤੇ ਵੀ ਚੰਗਾੜੀ ਨਿੱਕਲਣ ਨਾਲ ਅੱਗ ਲੱਗ ਗਈ ਸੀ, ਪਰ ਗੁਆਂਢੀਆਂ ਵੱਲੋਂ ਸਮੇਂ ਸਿਰ ਮਦਦ ਕਰਨ ਨਾਲ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਸੀ। ਪਰ ਐਤਕੀ ਇਹ ਭਾਣਾ ਵਾਪਰ ਗਿਆ। ਪੀੜਤ ਵਿਅਕਤੀ ਨੇ ਅੱਗ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਜਿਲਾ ਪ੍ਰਸ਼ਾਸ਼ਨ ਤੋਂ ਮਦਦ ਕਰਨ ਦੀ ਗੁਹਾਰ ਲਾਈ ਹੈ ਤਾਂ ਕਿ ਉਸ ਦੀ ਰੋਜੀ ਰੋਟੀ ਦਾ ਜੁਗਾੜ ਫਿਰ ਉਸੇ ਤਰਾ ਚੱਲਦਾ ਰਹੇ।
ਬਿਜਲੀ ਦਰਾਂ ’ਚ ਵਾਧਾ ਕਰਕੇ ਬਾਦਲ ਸਰਕਾਰ ਨੇ ਬਲਦੀ ਤੇ ਤੇਲ ਪਾਇਆ : ਦੇਸ਼ ਭਗਤ
ਜਗਰਾਉਂ, 24 ਅਪ੍ਰੈਲ (ਸੁਖਦੇਵ ਗਰਗ) : ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਮਿਉਂਸਪਲ ਕੌਂਸਲਰ ਦਰਸ਼ਨ ਸਿੰਘ ਦੇਸ਼ ਭਗਤ ਨੇ ਆਪਣੇ ਬਿਆਨ ਰਾਹੀਂ ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਦਰਾਂ ’ਚ ਔਸਤਨ 7.5 ਪ੍ਰਤੀਸ਼ਤ ਵਾਧੇ ਤੇ ਗਹਿਰਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਸਮੂਹ ਵਰਗਾ ਖਾਸ ਕਰ ਦਲਿਤਾਂ, ਕਿਸਾਨਾਂ ਤੇ ਸਨਅਤੀ ਅਦਾਰਿਆਂ ਦੀ ਕਮਰ ਟੁੱਟ ਜਾਵੇਗੀ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਮਹਿੰਗਾਈ ਨੂੰ ਨੱਥ ਤਾਂ ਕੀ ਪਾਉਣੀ ਸੀ ਸਗੋਂ ਬਿਜਲੀ ਦਰਾਂ ’ਚ ਵਾਧਾ ਕਰਕੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਉਨਾਂ ਦੋਸ਼ ਲਗਾਇਆ ਕਿ ਸੂਬੇ ’ਚ ਮੁਕੰਮਲ ਬਦ-ਇੰਤਜ਼ਾਮੀ ਦਾ ਆਲਮ ਹੈ ਤੇ ਸਾਰੇ ਖੇਤਰ ਘਰੇਲੂ, ਸਨਅਤੀ ਤੇ ਖੇਤੀ, ਬਿਜਲੀ ਦੀ ਅੱਤ ਦੀ ਘਾਟ ਨਾਲ ਜੂਝ ਰਹੇ ਹਨ। ਜਿਸ ਨਾਲ ਲੋਕਾਂ ਦੀ ਰੋਜ਼ ਮਰਾ ਦੀ ਜ਼ਿੰਦਗੀ ਤਹਿਸ-ਨਹਿਸ ਹੋ ਕੇ ਰਹਿ ਗਈ ਹੈ। ਦੇਸ਼ ਭਗਤ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਆਪਣੇ ਆਪ ਕਿਸਾਨ ਪੱਖੀ ਅਖਵਾਉਣ ਵਾਲੀ ਸਰਕਾਰ ਹੋਣ ਦਾ ਸਬੂਤ ਬਿਜਲੀ ਦੀਆਂ ਦਰਾਂ ਦਾ ਕੀਤਾ ਵਾਧਾ ਵਾਪਸ ਕਰਕੇ ਦਿੱਤਾ ਹੈ। ਉਨਾਂ ਕਿਹਾ ਕਿ ਸਾਲ 2007 ’ਚ ਅਸੈਂਬਲੀ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਨੇ ਪੰਜਾਬ ਦੀ ਜਨਤਾ ਨੂੰ ਸਬਜਬਾਗ ਵਿਖਾਏ ਸਨ ਤੇ ਵਾਅਦਾ ਕੀਤਾ ਸੀ ਕਿ ਤਿੰਨ ਸਾਲਾਂ ਦੇ ਸਮੇਂ ਵਿੱਚ ਪੰਜਾਬ ਨੂੰ ਪਾਵਰ ਸਰ ਪਲਸ ਸੂਬਾ ਬਣਾਇਆ ਜਾਵੇਗਾ ਪਰ 3 ਸਾਲ ਤੋਂ ਵੱਧ ਸਮਾਂ ਨਿਕਲ ਗਿਆ ਹਾਲਾਂ ਤੱਕ ਇਨਾਂ ਸਕੀਮਾਂ ਨੂੰ ਬੂਰ ਨਹੀਂ ਪਿਆ ਸਗੋਂ ਹਾਲਤ ਦਿਨ-ਬ-ਦਿਨ ਹੋਰ ਬਦਤਰ ਹੁੰਦੀ ਜਾ ਰਹੀ ਹੈ। ਦੇਸ਼ ਭਗਤ ਨੇ ਕਿਹਾ ਕਿ ਇਹ ਠੀਕ ਹੀ ਕਿਹਾ ਗਿਆ ਹੈ ਕਿ ਚੰਗੇ ਵਿਚਾਰ ਚੰਗੇ ਸੁਪਨਿਆਂ ਨਾਲੋਂ ਬਿਹਤਰ ਨਹੀਂ ਜਦੋਂ ਤੱਕ ਉਨਾਂ ਨੂੰ ਅਮਲੀ ਜਗਾ ਨਹੀਂ ਪਹਿਨਾਇਆ ਜਾਂਦਾ। ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਨਹੀਂ ਭੁੱਲੇ ਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਸਰਕਾਰ ਮੌਕੇ ਅਕਾਲੀ-ਭਾਜਪਾ ਆਗੂਆਂ ਦੇ ਧੱਕਿਆਂ ਦਾ ਹਿਸਾਬ ਚੰਗੀ ਤਰਾਂ ਪੂਰਾ ਕਰਾਂਗੇ।
———–
ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ
ਜਗਰਾਉਂ, 24 ਅਪ੍ਰੈਲ (ਸੁਖਦੇਵ ਗਰਗ) : ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਸਰਕਾਰ ਦੱਸਦੀ ਥੱਕਦੀ ਨਹੀਂ ਅਤੇ ਇਸ ਸਰਕਾਰ ਦੇ ਕਾਰਜਕਾਲ ’ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦਾ ਮੰਡੀਆਂ ਵਿੱਚ ਮਾੜਾ ਹਾਲ ਹੈ, ਹਰੇਕ ਮੰਡੀ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਵੱਡੇ ਵੱਡੇ ਅੰਬਾਰ ਲੱਗੇ ਹੋਏ ਹੋਣ ਕਾਰਨ ਕਿਸਾਨ ਪਰੇਸ਼ਾਨ ਹਨ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ•ਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਟੂਸੇ, ਜ਼ਿਲਾ ਮੀਤ ਪ੍ਰਧਾਨ ਸੁਰੇਸ਼ ਗਰਗ, ਲੋਧੀਵਾਲ ਮੰਡੀ ਦੇ ਪ੍ਰਧਾਨ ਹਰਦੇਵ ਸਿੰਘ ਖੈਹਿਰਾ, ਜਗਜੀਤ ਸਿੰਘ ਤਿਹਾੜਾ, ਗੁਰਬਚਨ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਆਦਿ ਆਗੂਆਂ ਨੇ ਕਰਦਿਆਂ ਕਿਹਾ ਕਿ ਲੋਧੀਵਾਲ, ਸਿਧਵਾਂ ਬੇਟ, ਭੈਣੀ ਅਰਾਈਆਂ ਆਦਿ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰ, ਕਿਸਾਨ ਤੇ ਆੜਤੀਏ ਪਰੇਸ਼ਾਨ ਹਨ। ਉਨਾਂ ਕਿਹਾ ਕਿ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਹੋਰ ਕਣਕ ਢੇਰੀ ਕਰਨ ਲਈ ਵੀ ਜਗਾ ਨਹੀਂ ਹੈ ਅਤੇ ਮਜ਼ਦੂਰਾਂ ਨੂੰ ਵਾਰ ਵਾਰ ਮਿਹਨਤ ਕਰਕੇ ਜਗਾ ਬਣਾਉਣੀ ਪੈਂਦੀ ਹੈ ਪਰ ਮਜ਼ਦੂਰੀ, ਮਜ਼ਦੂਰ ਨੂੰ ਇਕ ਵਾਰ ਹੀ ਮਿਲਦੀ ਹੈ। ਆਗੂਆਂ ਨੇ ਕਿਹਾ ਕਿ ਉਪਰੋਂ ਮੌਸਮ ਵਿੱਚ ਖਰਾਬੀ ਦੇ ਆਸਾਰ ਜਦ ਬਣਦੇ ਹਨ ਤਾਂ ਸਾਰਿਆਂ ਦੇ ਸਾਹ ਸੁੱਖ ਜਾਂਦੇ ਹਨ। ਇਨਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਦੀ ਹੈ ਪਰ ਅਸਲ ਵਿੱਚ ਕਿਸਾਨਾਂ ਦੀ ਹਿਤੈਸ਼ੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜਿਸ ਦੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਤਕਲੀਫ਼ ਨਹੀਂ ਹੋਈ ਅਤੇ ਜਦ ਵੀ ਕਿਸਾਨ ਮੰਡੀ ਵਿੱਚ ਆਪਣੀ ਫਸਲ ਲੈ ਕੇ ਆਉਂਦਾ ਸੀ ਉਸੇ ਟਾਇਮ ਕਿਸਾਨ ਨੂੰ ਵਿਹਲਾ ਕਰਕੇ ਵਾਪਸ ਘਰ ਭੇਜ ਦਿੱਤਾ ਜਾਂਦਾ ਹੈ ਪਰ ਅਕਾਲੀਆਂ ਦੀ ਸਰਕਾਰ ਸਮੇਂ ਹੁਣ ਤੱਕ ਜਿਹੜੀਆਂ ਵੀ ਫਸਲਾਂ ਆਈਆਂ ਸਾਰੀਆਂ ਫਸਲਾਂ ਵੇਚਣ ਸਮੇਂ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਨਾਂ ਕਿਹਾ ਕਿ ਬਾਦਲ ਸਰਕਾਰ ਨੇ ਕਿਸਾਨਾਂ ਨੂੰ ਉਨਾਂ ਦੀ ਵੇਚੀ ਫਸਲ ਦੀ ਪੈਮੇਂਟ 24 ਘੰਟੇ ਵਿੱਚ ਦੇਣ ਦੇ ਕੀਤਾ ਐਲਾਨ ਵੀ ਹਾਸੋਹੀਣਾ ਹੀ ਹੈ ਕਿਉਂਕਿ ਕਣਕ ਦੀ ਲਿਫਟਿੰਗ ਤਾਂ 72-72 ਘੰਟੇ ਵਿੱਚ ਹੁੰਦੀ ਨਹੀਂ ਤੇ ਪੈਸੇ 24 ਘੰਟੇ ਵਿੱਚ ਕਿਵੇਂ ਦਿੱਤੇ ਜਾਣਗੇ। ਉਨਾਂ ਮੰਗ ਕੀਤੀ ਕਿ ਮੰਡੀਆਂ ’ਚੋਂ ਕਣਕ ਦੀ ਲਿਫਟਿੰਗ ਦਾ ਠੋਸ ਪ੍ਰਬੰਧ ਕੀਤਾ ਜਾਵੇ।
————
ਭਾਜਪਾ ਪੰਜਾਬ ਪ੍ਰਦੇਸ਼ ਦੀ ਕਾਰਜਕਾਰਨੀ ਐਲਾਨ ਕਰਨ ’ਚ ਦੇਰੀ ਕਿਉਂ?
ਆਪਸੀ ਧੜੇਬੰਦੀ ਹੋ ਸਕਦੀ ਹੈ ਮੁੱਖ ਕਾਰਨ
ਜਗਰਾਉਂ, 24 ਅਪ੍ਰੈਲ (ਸੁਖਦੇਵ ਗਰਗ) : ਭਾਰਤ ਦੀ ਰਾਜਨੀਤੀ ਵਿੱਚ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਅਨੁਸ਼ਾਸਨ ਵਾਲੀ ਪਾਰਟੀ ਦੱਸਣ ਵਾਲੀ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲਾਂ ਤਾਂ ਪੰਜਾਬ ਪ੍ਰਦੇਸ਼ ਦੀ ਪ੍ਰਧਾਨਗੀ ਪਦ ਸਮੇਤ ਜ਼ਿਲਾ ਪ੍ਰਧਾਨਾਂ ਅਤੇ ਮੰਡਲ ਪ੍ਰਧਾਨਾਂ ਦੀ ਨਿਯੁਕਤੀ ਵਿੱਚ ਦੇਰੀ ਕੀਤੀ ਗਈ ਅਤੇ ਹੁਣ ਪੰਜਾਬ ਪ੍ਰਧਾਨ ਦੀ ਨਿਯੁਕਤੀ ਹੋਣ ਦੇ ਦੋ ਤਿੰਨ ਮਹੀਨੇ ਬੀਤ ਜਾਣ ਉਪਰੰਤ ਵੀ ਪੰਜਾਬ ਪ੍ਰਦੇਸ਼ ਦੀ ਕਾਰਜਕਾਰਨੀ ਦਾ ਐਲਾਨ ਨਾ ਹੋ ਸਕਣਾ ਦਾਲ ’ਚ ਕੁਝ ਕਾਲਾ ਹੋਣ ਦਾ ਸੰਕੇਤ ਦੇ ਰਿਹਾ ਹੈ। ਪੰਜਾਬ ਪ੍ਰਦੇਸ਼ ਦੀ ਪ੍ਰਧਾਨਗੀ ਪਦ ਦੀ ਦੌੜ ਵਿੱਚ ਸ਼ਾਮਲ ਭਾਜਪਾ ਆਗੂ ਜਿਨਾਂ ਨੂੰ ਪਦ ਨਹੀਂ ਮਿਲਿਆ ਚਾਹੇ ਉਹ ਖੁੱਲੇ ਤੌਰ ਤੇ ਮੂੰਹ ਨਹੀਂ ਖੋਲ ਰਹੇ ਪਰ ਇਹ ਲੱਗਦਾ ਹੈ ਕਿ ਦਿਲੋਂ ਇਹ ਆਗੂ ਖੁਸ਼ ਨਹੀਂ ਹਨ। ਪੰਜਾਬ ਪ੍ਰਦੇਸ਼ ਪ੍ਰਧਾਨਗੀ ਦੀ ਪਦ ਚਾਹੇ ਅਸ਼ਵਨੀ ਸ਼ਰਮਾ ਨੇ ਹਾਸਲ ਤਾਂ ਕਰ ਲਿਆ ਪਰ ਪ੍ਰਧਾਨਗੀ ਪਦ ਹਾਸਲ ਕਰਨ ਤੋਂ ਤਿੰਨ ਮਹੀਨੇ ਬਾਅਦ ਤੱਕ ਵੀ ਉਹ ਇਕੱਲੇ ਹੀ ਹਨ ਅਤੇ ਉਨਾਂ ਵੱਲੋਂ ਆਪਣੀ ਸੱਜੀ ਬਾਂਹ ਜਾਂ ਖੱਬੀ ਬਾਂਹ ਦਾ ਪਦ ਜਨਰਲ ਸਕੱਤਰ ਦਾ ਨਾਉਂ ਵੀ ਨਹੀਂ ਐਲਾਨਿਆ ਗਿਆ। ਸਿਆਸਤ ਵਿੱਚ ਥੋੜੀ ਬਹੁਤ ਰੁਚੀ ਰੱਖਣ ਵਾਲੇ ਲੋਕ ਇਹ ਜ਼ਰੂਰ ਮਹਿਸੂਸ ਕਰ ਰਹੇ ਹਨ ਕਿ ਕਾਰਜਕਾਰਨੀ ਦਾ ਐਲਾਨ ਨਾ ਕਰਨ ਪਿੱਛੇ ਕੀ ਕੀ ਕਾਰਨ ਹੋ ਸਕਦੇ ਹਨ, ਜਿਸ ’ਚੋਂ ਸਭ ਤੋਂ ਪਹਿਲਾਂ ਕਾਰਨ ਭਾਜਪਾ ਦੀ ਧੜੇਬੰਦੀ ਸਮਝਿਆ ਜਾਂਦਾ ਜਾ ਰਿਹਾ ਹੈ ਕਿਉਂਕਿ ਪ੍ਰਧਾਨਗੀ ਦੀ ਚੋਣ ਸਮੇਂ ਵੀ ਪੰਜਾਬ ’ਚੋਂ ਭਾਜਪਾ ਦੇ ਦੋ ਮੁੱਖ ਧੜੇ ਉਭਰ ਕੇ ਸਾਹਮਣੇ ਆਏ ਸਨ ਜਿਨਾਂ ’ਚੋਂ ਇਕ ਧੜਾ ਮਨੋਰੰਜਨ ਕਾਲੀਆ ਅਤੇ ਦੂਸਰਾ ਪ੍ਰੋ. ਰਾਜਿੰਦਰ ਭੰਡਾਰੀ ਦਾ ਸੀ। ਕਾਲੀਆ ਧੜਾ ਅਸ਼ਵਨੀ ਸ਼ਰਮਾ ਨੂੰ ਤੇ ਭੰਡਾਰੀ ਧੜਾ ਕਮਲ ਸ਼ਰਮਾ ਨੂੰ ਪੰਜਾਬ ਦੀ ਪ੍ਰਧਾਨਗੀ ਦਿਵਾਉਣ ਲਈ ਤਰਲੋ ਮੱਛੀ ਸੀ ਜਿਸ ’ਚੋਂ ਕਾਲੀਆ ਧੜੇ ਨੇ ਬਾਜ਼ੀ ਮਾਰ ਕੇ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕਰਵਾ ਲਿਆ ਅਤੇ ਹਾਈ ਕਮਾਂਡ ਦੀ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਦੀ ਧੜੇਬੰਦੀ ਖਤਮ ਹੋ ਸਕੀ। ਕਮਲ ਸ਼ਰਮਾ ਵੱਲੋਂ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਸਾਰੇ ਸਮਾਗਮਾਂ ਵਿੱਚ ਚਾਹੇ ਮੰਚ ਸੰਚਾਲਨ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਭ ਇਕ ਹਾਂ ਪਰ ਜੇ ਇਹ ਸਹੀ ਸੀ ਤਾਂ ਫਿਰ ਕਾਰਜਕਾਰਨੀ ਦਾ ਐਲਾਨ ਕਰਨ ਵਿੱਚ ਅਸ਼ਵਨੀ ਸ਼ਰਮਾ ਨੂੰ ਦੇਰੀ ਕਿਉਂ ਹੋ ਰਹੀ ਹੈ। ਦੇਰੀ ਦਾ ਕਾਰਨ ਪਿਛਲੇ ਮਹੀਨੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਕੌਮੀ ਪ੍ਰਧਾਨ ਨਿਤਿਨ ਗਡਕਰੀ ਵੱਲੋਂ ਆਪਣੀ ਕੈਬਨਿਟ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਦੀ ਕਾਰਜਕਾਰਨੀ ਦਾ ਐਲਾਨ ਕਰਨ ਦੇ ਆਦੇਸ਼ ਦਿੱਤੇ ਜਾਣਗੇ ਪਰ ਅਜਿਹਾ ਵੀ ਨਹੀਂ ਹੋ ਸਕਿਆ ਕਿਉਂਕਿ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਵੀ ਆਪਣੀ ਕੈਬਨਿਟ ਇਕ ਮਹੀਨੇ ਪਹਿਲਾਂ ਐਲਾਨ ਕਰ ਦਿੱਤੀ ਸੀ ਪਰ ਫਿਰ ਮਹੀਨਾ ਬੀਤ ਜਾਣ ਤੇ ਵੀ ਪੰਜਾਬ ਪ੍ਰਧਾਨ ਨੇ ਆਪਣੀ ਕਾਰਜਕਾਰਨੀ ਦਾ ਐਲਾਨ ਨਹੀਂ ਕੀਤਾ। ਪੰਜਾਬ ਪ੍ਰਧਾਨ ਆਖਰ ਆਪਣੀ ਕਾਰਜਕਾਰਨੀ ਦਾ ਐਲਾਨ ਕਿਉਂ ਨਹੀਂ ਕਰ ਰਹੇ, ਪੰਜਾਬ ਦੀ ਕਾਰਜਕਾਰਨੀ ਦੇ ਐਲਾਨ ਤੋਂ ਬਾਅਦ ਹੀ ਜ਼ਿਲਾ ਪ੍ਰਧਾਨਾਂ ਵੱਲੋਂ ਆਪਣੀ ਕਾਰਜਕਾਰਨੀ ਦਾ ਐਲਾਨ ਕੀਤਾ ਜਾਣਾ ਹੈ ਜੇ ਕਾਰਜਕਾਰਨੀ ਦੇ ਐਲਾਨ ਵਿਚ ਹੀ ਕਈ ਕਈ ਮਹੀਨੇ ਦਾ ਸਮਾਂ ਲੱਗ ਰਿਹਾ ਹੈ ਤਾਂ ਕੋਈ ਵੱਡਾ ਫੈਸਲਾ ਲੈਣ ਲਈ ਤਾਂ ਪੰਜਾਬ ਪ੍ਰਧਾਨ ਨੂੰ ਸਾਲਾਂ ਦਾ ਸਮਾਂ ਚਾਹੀਦਾ ਹੋਵੇਗਾ ਜਿਹੜਾ ਭਾਜਪਾ ਦੇ ਗ੍ਰਾਫ ਨੂੰ ਪੰਜਾਬ ਵਿਚ ਵਧਾਉਣ ਲਈ ਸ਼ਾਇਦ ਠੀਕ ਨਹੀਂ ਹੋਵੇਗਾ।
ਭਾਜਪਾ ਜ਼ਿਲ•ਾ ਕਾਰਜਕਾਰਨੀ ਦੀ ਸੂਚੀ ਪ੍ਰਦੇਸ਼ ਕੋਲ ਪ੍ਰਵਾਨਗੀ ਲਈ ਭੇਜੀ : ਡਾ. ਸ੍ਰਿਸ਼ਟੀ ਗਰਗ
ਜਗਰਾਉਂ, 24 ਅਪ੍ਰੈਲ (ਸੁਖਦੇਵ ਗਰਗ) : ਜ਼ਿਲ•ਾ ਲੁਧਿਆਣਾ ਦਿਹਾਤੀ ਭਾਜਪਾ ਦੀ ਕਾਰਜਕਾਰਨੀ ਦੀ ਸੂਚੀ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਪ੍ਰਵਾਨਗੀ ਲਈ ਭੇਜ ਦਿੱਤੀ ਗਈ ਜਿਸ ਦੀ ਪ੍ਰਵਾਨਗੀ ਆਉਣ ਤੋਂ ਬਾਅਦ ਸੂਚੀ ਜਾਰੀ ਕੀਤੀ ਜਾਵੇਗੀ ਇਹ ਐਲਾਨ ਅੱਜ ਭਾਜਪਾ ਜ਼ਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਡਾ. ਸ੍ਰਿਸ਼ਟੀ ਗਰਗ ਨੇ ਜਗਰਾਉਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲੇ• ਦੀ 66 ਮੈਂਬਰੀ ਕਾਰਜਕਾਰਨੀ ਦੀ ਸੂਚੀ ਪ੍ਰਦੇਸ਼ ਦੀ ਹਦਾਇਤਾਂ ਅਨੁਸਾਰ ਤਿਆਰ ਕੀਤੀ ਗਈ ਹੈ। ਜਿਸ ਵਿਚ 6 ਮੀਤ ਪ੍ਰਧਾਨ, 6 ਸੈਕਟਰੀ, 2 ਜਨਰਲ ਸਕੱਤਰ, ਇਕ ਆਫਿਸ ਸਕੱਤਰ, ਇਕ ਕੈਸ਼ੀਅਰ ਅਤੇ ਹੋਰ ਅਹੁਦੇਦਾਰ ਸ਼ਾਮਲ ਹਨ। ਉਨਾਂ ਦੱਸਿਆ ਕਿ ਇਸ ਸੂਚੀ ਵਿੱਚ ਹਰੇਕ ਵਰਗ, ਜਾਤੀ ਅਤੇ ਹਰੇਕ ਇਲਾਕੇ ਦੇ ਯੋਗ ਤੇ ਇਮਾਨਦਾਰ ਵਰਕਰਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਸ ਸੂਚੀ ਵਿੱਚ ਮਹਿਲਾ ਵਰਗ ਨੂੰ 33 ਫੀਸਦੀ ਪ੍ਰਤੀਨਿਧਤਾ ਪਾਰਟੀ ਦੇ ਆਦੇਸ਼ ਮੁਤਾਬਕ ਦਿੱਤੀ ਜਾਵੇਗੀ, ਜਿਸ ’ਚੋਂ ਕਈ ਮਹਿਲਾਵਾਂ ਨੂੰ ਅਹਿਮ ਪਦ ਵੀ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਇਸ ਸੂਚੀ ਵਿੱਚ ਭਾਜਪਾ ਦੇ ਵੱਖ ਵੱਖ ਮੋਰਚਿਆਂ ਦੇ ਜ਼ਿਲਾ ਪ੍ਰਧਾਨਾਂ ਦੀ ਨਿਯੁਕਤੀ ਵੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲੇ• ਦੀ ਕਾਰਜਕਾਰਨੀ ਦੀ ਸੂਚੀ ਜ਼ਿਲੇ• ਅਧੀਨ ਆਉਂਦੇ ਸਾਰੇ ਮੰਡਲਾਂ ਦੇ ਅਧਿਕਾਰੀਆਂ ਅਤੇ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਅਤੇ ਜ਼ਿਲੇ ਦੇ ਹਰੇਕ ਇਲਾਕੇ ਦਾ ਦੌਰਾ ਕਰਕੇ ਤਿਆਰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਸੂਚੀ ਜਾਰੀ ਹੋਣ ਨਾਲ ਜ਼ਿਲਾ ਲੁਧਿਆਣਾ ਦਿਹਾਤੀ ਵਿਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਹੋਵੇਗਾ। ਇਸ ਮੌਕੇ ਸੀਨੀਅਰ ਭਾਜਪਾ ਆਗੂ ਵਾਸ ਦੇਵ ਸ਼ਰਮਾ, ਜਗਰਾਉਂ ਮੰਡਲ ਦੇ ਸਾਬਕਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ, ਰਵਿੰਦਰ ਗੁਪਤਾ, ਸਾਬਕਾ ਜ਼ਿਲ•ਾ ਕਿਸਾਨ ਮੋਰਚਾ ਪ੍ਰਧਾਨ ਅਜੈਬ ਸਿੰਘ ਚਾਹਲ, ਰਾਜ ਕੁਮਾਰ ਵੀ ਹਾਜ਼ਰ ਸਨ।
————-