Punjab News

May 1, 2010

1ttnw30

Mr Raj Chengappa Chief Editor Tribune Group Chandigarh  who was born in Ferozepur and raised in the Soth India with his  son Aneesh at  Golden Temple Amritsar

ਸੇਵਾ-ਮੁਕਤ ਆਈ. ਏ. ਐ¤ਸ. ਅਧਿਕਾਰੀ ਬਿਕਰਮਜੀਤ ਸਿੰਘ ਨੂੰ ਢਾਈ ਸਾਲ ਕੈਦ

 

ਚੰਡੀਗੜ੍ਹ, 1 ਮਈ (ਗੁਰਸੇਵਕ ਸਿੰਘ ਸੋਹਲ)-ਆਮਦਨ ਦੇ ਜ਼ਾਹਿਰਾ ਸਰੋਤਾਂ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿਚ ਚੰਡੀਗੜ੍ਹ ਦੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਮਾਣਯੋਗ ਜੱਜ ਸ: ਦਰਸ਼ਨ ਸਿੰਘ ਨੇ ਅੱਜ 1973 ਬੈਚ ਦੇ ਪੰਜਾਬ ਕੇਡਰ ਦੇ ਸੇਵਾ-ਮੁਕਤ ਆਈ. ਏ. ਐਸ. ਅਧਿਕਾਰੀ ਅਤੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਰਹਿ ਚੁੱਕੇ ਸ: ਬਿਕਰਮਜੀਤ ਸਿੰਘ ਨੂੰ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਬਿਕਰਮਜੀਤ ਸਿੰਘ ਨੂੰ 30 ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਵੀ ਸੁਣਾਇਆ ਗਿਆ। ਸਜ਼ਾ ਸੁਣਾਏ ਜਾਣ ਤੋਂ ਬਾਅਦ ਸ. ਬਿਕਰਮਜੀਤ ਸਿੰਘ ਦੇ ਭਰਾ ਡਾ. ਇਕਬਾਲ ਸਿੰਘ ਨੇ ਉਨ੍ਹਾਂ ਨੂੰ ਇਕ ਲੱਖ ਰੁਪਏ ਦੀ ਜ਼ਮਾਨਤੀ ਰਾਸ਼ੀ ’ਤੇ ਰਿਹਾਅ ਕਰਵਾ ਲਿਆ। ਬਿਕਰਮਜੀਤ ਸਿੰਘ ਖਿਲਾਫ਼ 1997 ਵਿਚ ਸੀ.ਬੀ.ਆਈ. ਨੇ ਆਮਦਨ ਤੋਂ ਵਧੇਰੇ 80 ਲੱਖ ਰੁਪਏ ਦੀ ਸੰਪਤੀ ਰੱਖਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਸੀ, ਜਿਸ ਪਿੱਛੋਂ ਸਾਲ 2002 ਵਿਚ ਉਨ੍ਹਾਂ ਖਿਲਾਫ਼ ਦੋਸ਼ ਸੂਚੀ ਦਾਖਲ ਕੀਤੀ ਗਈ ਸੀ। ਸੀ.ਬੀ.ਆਈ. ਨੇ ਬਿਕਰਮਜੀਤ ਸਿੰਘ ਦੀ ਨਾਜਾਇਜ਼ ਜਾਇਦਾਦ ਵਜੋਂ ਇਕ ਕੋਠੀ ਅਤੇ ਚੰਡੀਗੜ੍ਹ ਦੇ ਕੁਝ ਸੈਕਟਰਾਂ ਦੇ ਐਸ.ਸੀ.ਓ. ਦਿਖਾਏ ਸਨ, ਪਰ 5 ਸਾਲ ਬਾਅਦ ਅਦਾਲਤ ਵਿਚ ਚਲਾਨ ਪੇਸ਼ ਕਰਨ ਵੇਲੇ 52 ਲੱਖ ਰੁਪਏ ਦੀ ਆਮਦਨ ਤੋਂ ਵਧੇਰੇ ਜਾਇਦਾਦ ਪਾਈ ਗਈ ਸੀ। ਅਦਾਲਤ ਨੇ ਬਿਕਰਮਜੀਤ ਸਿੰਘ ਨੂੰ ਸਜ਼ਾ ਖਿਲਾਫ਼ ਹਾਈਕੋਰਟ ਵਿਚ ਅਪੀਲ ਕਰਨ ਲਈ 30 ਦਿਨ ਦਾ ਸਮਾਂ ਦਿੱਤਾ ਹੈ। 31 ਮਈ ਤੱਕ ਅਪੀਲ ਨਾ ਕਰਨ ’ਤੇ ਉਨ੍ਹਾਂ ਨੂੰ 1 ਜੂਨ ਨੂੰ ਆਤਮ-ਸਮਰਪਣ ਕਰਨਾ ਹੋਵੇਗਾ।

ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਕੇ ਭਾਰਤ ਦੀ ਨਿਆਪਾਲਕਾਂ ਦਾ ਜਨਾਜਾ ਨਿੱਕਲ ਗਿਆ ਹੈ : ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ

ਜਰਮਨੀ (ਗ.ਸ.ਬਰਾੜ) ਇਹ ਸਿੱਖਾਂ ਵਾਸਤੇ ਜਾ ਹਿੰਦੋਸਤਾਨ ਅੰਦਰ ਰਹਿ ਰਹੀਆਂ ਘੱਟ ਗਿਣਤੀਆਂ ਕੌਮਾਂ ਨਾਲ ਕੋਈ ਨਵਾ ਕੰਮ ਨਹੀਂ ਹੋਇਆ। ਇਹ ਤੇ ਹੋਣਾ ਹੀ ਸੀ ਅਤੇ ਹੁੰਦਾ ਹੀ ਰਹੇਗਾ। ਜਦੋਂ ਉਸ ਮੰਨੂਵਾਦੀ ਬਿਪਰੀਤ ਸੋਚ ਨੇ, ਸੋਚ ਹੀ ਰੱਖਿਆ ਹੈ ਕਿ ਦੂਸਰੀਆਂ ਕੌਮਾਂ ਨੂੰ ਦਬਾਂ ਕੇ ਹੀ ਰੱਖਣਾ ਹੈ। ਉਹਨਾ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਜੇਕਰ ਤੁਸੀਂ ਹਿੰਦੋਸਤਾਨਵਿਚ ਰਹਿਣਾ ਹੈ ਤੇ ਗੁਲਾਮਾਂ ਦੀ ਤਰ੍ਹਾਂ ਰਹਿਣਾ ਕਬੂਲ ਕਰ ਲਵੋ। ਉਹ ਐਸੇ ਸ਼ਾਤਰ ਦਿਮਾਗ ਨੇ ਕਿ ਉਹਨਾਂ ਨੇ ਸਿੱਖਾਂ ਵਿੱਚੋ ਹੀ ਬਹੁਤ ਸਾਰੇ ਪਿਠੂ ਖਰੀਦ ਰੱਖੇ ਨੇ ਜੋ ਉਹਨਾਂ ਦੀਆਂ ਰਬੜ ਦੀਆਂ ਮੋਹਰਾ ਨੇ ਜਿਥੇ ਮਰਜ਼ੀ ਲਾਈ ਜਾਣ, ਆਮ ਸਿੱਕ ਤੋ ਲੈਕੇ ਪ੍ਰਧਾਨ ਮੰਤਰੀ ਤੱਕ ਉਹਨਾਂ ਕੋਲ ਮੋਹਰਾ ਨੇ। ਕਿਉਕਿ ਵਿਸ਼ਵਾਸ-ਘਾਤੀ, ਅਕ੍ਰਿਤਘਣ ਇਨਸਾਨ ਦਾ ਕੋਈ ਧਰਮ ਨਹੀਂ ਹੁੰਦਾ ਉਸਦੀ ਮੱਤ ਤੇ ਲਾਲਚ ਦਾ ਐਸਾ ਪਰਦਾ ਪੈ ਜਾਂਦਾ ਹੈ ਕਿ ਉਹਨੂੰ ਆਪਣਿਆ ਅਤੇ ਬੇਗਾਨਿਆ ਵਿੱਚ ਫਰਕ ਪਤਾ ਨਹੀਂ ਲੱਗਦਾ। ਜੋ ਏਜੰਸੀਆਂ ਅਤੇ ਅਦਾਲਤਾਂ ਜਾ ਹਿੰਦੋਸਤਾਨ ਦੇ ਸੰਵਿਧਾਨ ਸਿੱਖ ਨੂੰ ਖਤਮ ਕਰਨ ਤੇ ਤੁਲਿਆ ਹੋਵੇ ਉਹ ਇਨਸਾਫ ਕਦੋ ਦੇ ਸਕਦਾ ਹੈ ਅਤੇ ਨਾ ਹੀ ਇਹਨਾਂ ਬੇਗੈਰਤ ਲੋਕਾਂ ਕੋਲੋ ਆਸ ਰੱਖਣੀ ਚਾਹੀਦੀ ਹੈ। ਹਾਂ ਇੱਕ ਗੱਲ ਹੈ ਜੇ ਸਿੱਖ ਅੱਜ ਵੀ ਹਿੰਦੋਸਤਾਨ ਦੇ ਕਾਨੂੰਨ ਜਾਂ ਅਦਾਲਤਾਂ ਦੀ ਹਾਮੀ ਭਰਦੇ ਨਹੀਂ ਥੱਕਦੇ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਸੱਚ ਕੀ ਹੈ। (more…)

ਟਰੇਂਡ ਯੂਨੀਅਨਾਂ ਨੇ ਜਗਰਾਉਂ ਵਿਖੇ ਮਈ ਦਿਵਸ ਮਨਾਇਆ

 ਜਗਰਾਉਂ, 1 ਮਈ (ਸੁਖਦੇਵ ਗਰਗ) : ਅੱਜ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਜਗਰਾਉਂ ਦੇ ਬੱਸ ਸਟੈਂਡ ਤੇ ਜਗਰਾਉਂ ਦੀਆਂ ਟਰੇਂਡ ਯੂਨੀਅਨਾਂ ਵੱਲੋਂ ਮਈ ਦਿਹਾੜਾ ਮਨਾਇਆ ਗਿਆ। ਇਸ ਸਮੇਂ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰਨ ਵਾਲੀਆਂ ਯੂਨੀਅਨਾਂ ਦੇ ਵਰਕਰ ਸਾਥੀ ਸ਼ਾਮਲ ਹੋਏ। ਬੁਲਾਰਿਆਂ ਵੱਲੋਂ ਬੀਤੇ ਸਮੇਂ ਅਤੇ ਹੁਣ ਦੀਆਂ ਸਰਕਾਰਾਂ ਵੱਲੋਂ ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਕੀਤੇ ਗਏ ਫੈਸਲਿਆਂ/ਕਾਨੂੰਨਾਂ ਦੀ ਤਿੱਖੀ ਨੁਕਤਾਚੀਨੀ ਕੀਤੀ ਗਈ। ਉਨਾਂ ਵੱਲੋਂ ਸਰਮਾਏਦਾਰ ਪੱਖੀ ਸਰਕਾਰਾਂ ਵੱਲੋਂ ਠੇਕੇ ਤੇ ਆਧਾਰ ਭਰਤੀ (more…)

ਜ਼ੁਲਮ ਨੂੰ ਖਤਮ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਸਾਹਿਬ ਤੋਂ ਪੰਜਾਬ ਲਈ ਰਵਾਨਾ ਕੀਤਾ-ਮੱਕੜ

ਸ਼੍ਰੀ  ਮੁਕਤਸਰ ਸਾਹਿਬ, 1 ਮਈ (ਸ਼ਮਿੰਦਰਪਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ; ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਦੱਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ੁਲਮ ਅਤੇ ਅੱਤਿਆਚਾਰ ਨੂੰ ਖਤਮ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਸਾਹਿਬ ਤੋਂ ਪੰਜਾਬ ਲਈ ਰਵਾਨਾ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀਆਂ ਨੇ ਵੰਜੀਰ ਖਾਨ ਨੂੰ ਹਰਾ ਕੇ ਮੁਗਲ ਸਾਮਰਾਜ ਦੀ ਸਰਤਾਜ਼ ਕਹਾਉਣ ਵਾਲੀ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ ਅਤੇ ਸਿੱਖ ਸ੍ਰਵਤੰਤਰ (more…)

ਸ਼ਹੀਦ ਭਾਈ ਸੰਗਤ ਸਿਘ ਵੈਲਫੇਅਰ ਐਸੋਂਸੀਏਸ਼ਨ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ

 ਫਤਿਹਗੜ ਸਾਹਿਬ, 1 ਮਈ (ਗੁਰਪ੍ਰੀਤ ਮਹਿਕ) : ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਫ਼ਤਹਿਗੜ• ਸਾਹਿਬ ਵਿੱਚ ਵੱਡੇ ਪੱਧਰ ਤੇ ਸਰਹਿੰਦ ਫ਼ਤਹਿ ਦਿਵਸ ਮਨਾਉਣ ਦੇ ਦਾਅਵੇ ਕਰ ਰਹੀ ਪ੍ਰੰਤੂ ਦੂਜੇ ਪਾਸੇ ਗੁਰਦੁਆਰਾ ਸ੍ਰੀ ਫ਼ਤਹਿਗੜ ਸਾਹਿਬ ਦੇ ਨੇੜੇ ਸਥਿਤ ਭਾਈ ਸੰਗਤ ਸਿੰਘ ਦੇ ਧਾਰਮਿਕ ਸਥਾਨ ਦੀ ਅੱਜ ਹੋਈ ਬੇਅਦਬੀ ਕਾਰਨ ਰਾਮਦਾਸੀਆ ਬਰਾਦਰੀ ਵਿੱਚ ਸ਼੍ਰੋਮਣੀ ਕਮੇਟੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। (more…)

ਅਧਿਅਕਾਰੀਆਂ ਨੂੰ ਸਹੀ ਅਤੇ ਸੱਚੀ ਜਾਣਕਾਰੀ ਦੇਣੀ ਬਹੁਤ ਜਰੂਰੀ -ਸਿਤਾਰ ਮੁਹੰਮੰਦ

ਖੰਨਾ, 1 ਮਈ (ਨਰਪਿੰਦਰ ਸਿੰਘ ਬੈਨੀਪਾਲ)- ਮਰਦਮ ਸੁਮਾਰੀ ਕਰਨ ਵਾਲੇ ਅਧਿਅਕਾਰੀਆਂ ਨੂੰ ਸਹੀ ਅਤੇ ਸੱਚੀ ਜਾਣਕਾਰੀ ਦੇਣੀ ਬਹੁਤ ਜਰੂਰੀ ਹੈ ਕਿਉਂਕਿ ਮਰਦਮ ਸੁਮਾਰੀ ਹੋਣ ਤੋਂ ਬਾਅਦ ਹੀ ਭਾਰਤ ਦੀ ਕੁਲ ਜਨ ਸੰਖਿਆ, ਲੋਕਾਂ ਦੇ ਸਮਾਜਿਕ, ਆਰਥਿਕ ਅਤੇ ਸਿੱਖਿਆ ਦੇ ਪੱਧਰ ਦੇ ਪ੍ਰਾਪਤ ਅੰਕੜਿਆ ਤੋਂ ਹੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਲੋਕ ਭਲਾਈ ਨੀਤੀਆ ਨਿਸਚਿਤ ਕੀਤੀਆਂ ਜਾਦੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਤਾਰ ਮੁਹੰਮੰਦ ਲਿਬੜਾ ਪੰਜਾਬ ਕਾਂਗਰਸ ਸਕੱਤਰ ਅਤੇ ਵਾਈਸ ਚੇਅਰਮੈਨ (more…)

ਮਜਦੂਰ ਲਈ ਮਜਦੂਰ ਦਿਵਸ ਦਾ ਕੋਈ ਖਾਸ ਮਹੱਤਵ ਨਹੀਂ -ਵਿਦਿਆਰਥੀਆਂ ਨੇ ਜਹਾਜੀ ਹਵੇਲੀ ਦੀ ਸਫਾਈ ਕੀਤੀ

ਰੋਜ ਦਾ ਰੋਜ ਕਮਾ ਕੇ ਆਪਣੇ ਪਰਿਵਾਰ ਦਾ ਢਿੱਡ ਪਾਲਣ ਵਾਲੇ ਮਜਦੂਰ ਲਈ ਮਜਦੂਰ ਦਿਵਸ ਦਾ ਕੋਈ ਖਾਸ ਮਹੱਤਵ ਨਹੀਂ
ਫ਼ਤਹਿਗੜ੍ਹ ਸਾਹਿਬ, 1 ਮਈ (ਗੁਰਪ੍ਰੀਤ ਮਹਿਕ ) : ਰੋਜ ਦਿਹਾੜੀ ਕਰਕੇ ਆਪਣਾ ਢਿੱਡ ਪਾਲਣ ਵਾਲੇ ਮਜਦੂਰਾਂ ਲਈ ਮਜਦੂਰ ਦਿਵਸ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ। ਉਨ੍ਹਾ ਕੋਲ ਨਾ ਤਾਂ ਅੱਜ ਮਜਦੂਰ ਦਿਵਸ ਦੇ ਆਯੋਜਿਤ ਹੋਣ ਵਾਲੇ ਸਮਾਗਮਾਂ ਵਿੱਚ ਭਾਗ ਲੈਣ ਦਾ ਸਮਾਂ ਸੀ ਨਾ ਹੀ ਸਿਆਸੀ ਨੇਤਾਵਾਂ ਦੀ ਤਕਰੀਰਾਂ ਸੁਣ ਕੇ ਖਾਲੀ ਢਿੱਡ ਘਰ ਮੁੜਣ ਦੀ ਹਿੰਮਤ ਸੀ। ਵੱਖ ਵੱਖ ਥਾਂਵਾਂ ਤੇ ਘੁੰਮ ਕੇ ਪਤਾ ਲੱਗਾ ਕਿ ਛੁੱਟੀ ਦੇ ਬਾਜਵੂਦ ਵੀ ਕਈ ਮਜਦੂਰ ਆਪਣੇ ਆਪਣੇ ਕੰਮਾਂ ਵਿੱਚ ਜੁਟੇ ਹੋਏ ਸਨ। ਸਰਕਾਰੀ ਦਫਤਰਾਂ ਵਿੱਚ ਸਰਕਾਰ ਨੇ ਪਹਿਲਾਂ ਹੀ ਛੁੱਟੀ ਐਲਾਨੀ ਹੋਈ ਸੀ। ਜਦੋ ਕੰਮ ਕਰ ਰਹੇ ਮਜਦੂਰਾਂ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਉਹ ਮਜਦੂਰ ਦਿਵਸ ਦੇ ਸਮਾਗਮਾਂ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹਨ ਜਦੋ ਉਨ੍ਹਾਂ ਨੂੰ ਰੋਜ ਦੀ ਰੋਜ ਕਮਾ ਕੇ ਹੀ ਆਪਣੇ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲਣਾ ਹੈ।  ਉਨ੍ਹਾ ਕਿਹਾ ਕਿ ਜੇ ਉਹ ਕੰਮ ਨਾ ਕਰਕੇ ਬੇਕਾਰ ਵਿੱਚ ਹੀ ਆਪਣਾ ਸਮਾਂ ਗਵਾਉਣਗੇ ਇਸ ਦਾ ਉਨ੍ਹਾ ਨੂੰ ਕੋਈ ਲਾਭ ਨਹੀਂ ਹੋਵੇਗਾ ਅਤੇ ਉਹ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਕੀ ਜਵਾਬ ਦੇਣਗੇ। ਉਨ੍ਹਾ ਕਿਹਾ ਕਿ ਇਕ ਪਾਸੇ ਪਹਿਲਾਂ ਹੀ ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ ਦੂਜਾ ਇਹ ਵਿਸ਼ਵ ਵਿਆਪੀ ਮੰਦਾ। ਜਦੋ ਸਥਾਨਕ ਐਫ ਸੀ ਆਈ ਗੋਦਾਮਾਂ ਦੀ ਦੌਰਾਂ ਕੀਤਾ ਗਿਆ ਤਾਂ ਦੇਖਿਆਂ ਦੀ ਮਜਦੂਰ ਟਰੱਕਾਂ ਵਿੱਚੋ ਚਾਵਲ ਉਤਾਰ ਕੇ ਗੋਦਾਮ ਵਿੱਚ ਰੱਖ ਰਹੇ ਸਨ।
ਵਿਦਿਆਰਥੀਆਂ ਨੇ ਜਹਾਜੀ ਹਵੇਲੀ ਦੀ ਸਫਾਈ ਕੀਤੀ
ਫ਼ਤਹਿਗੜ੍ਹ ਸਾਹਿਬ, 1 ਮਈ (ਗੁਰਪ੍ਰੀਤ ਮਹਿਕ ) : ਸੈਫਰਨ ਸਿਟੀ ਸਕੂਲ ਦੇ ਵਿਦਿਆਰਥੀਆਂ ਨੇ ਇਤਿਹਾਸਕ ਜਹਾਜੀ ਹਵੇਲੀ ਦਾ ਦੌਰਾ ਕੀਤਾ ਅਤੇ ਉਸ ਦੀ ਸਫਾਈ ਕੀਤੀ। ਵਿਦਿਆਰਥੀਆਂ ਨੇ ਜਦੋ ਦੀਵਾਨ ਟੋਡਰਮੱਲ ਦੀ ਯਾਦ ਵਿੱਚ ਬਣ ਜਹਾਜੀ ਹਵੇਲੀ ਦੇਖੀ ਤਾਂ ਦੇਖਿਆ ਕਿ ਹਵੇਲੀ ਦੀ ਹਾਲਤ ਕਾਫੀ ਖਸਤਾ ਹੈ। ਸਕੂਲ ਪ੍ਰਬੰਧਕਾਂ ਮੁਤਾਬਿਕ ਹਵੇਲੀ ਵਿੱਚ ਜਾ ਕੇ ਸਕੂਲ ਦੇ ਵਿਦਿਆਰਥੀਆਂ ਨੂੰ ਪੁਰਾਣੀ ਸੱਭਿਅਤਾ ਬਾਰੇ ਪਤਾ ਲੱਗਾ।
ਨੌਜਵਾਨ ਲੜਕੀ ਭੇਦਭਰੀ ਹਾਲਤ ਵਿੱਚ ਲਾਪਤਾ
ਫ਼ਤਹਿਗੜ੍ਹ ਸਾਹਿਬ, 1 ਮਈ (ਗੁਰਪ੍ਰੀਤ ਮਹਿਕ ) : ਪਿੰਡ ਚਨਾਰਥਲ ਦੀ ਇੱਕ ਨੌਜਵਾਨ ਲੜਕੀ ਪਿਛਲੇ ਦੋ ਦਿਨਾਂ ਤੋ ਭੇਦਭਰੀ ਹਾਲਤ ਵਿੱਚ ਲਾਪਤਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨੀਲਮ ਰਾਣੀ ਜਿਸ ਦੀ ਉਮਰ ਕਰੀਬ 19 ਸਾਲਾਂ ਦੇ ਸੀ ਆਪਣੇ ਘਰ ਤੋ ਗਈ ਪ੍ਰੰਤੂ ਮੁੜ ਘਰ ਵਾਪਸ ਨਾ ਆਈ। ਲੜਕੀ ਦਾ ਪਿਤਾ ਦਰਜੀ ਦੱਸਿਆ ਜਾਂਦਾ ਹੈ ਅਤੇ ਉਹ ਪ੍ਰਾਈਵੇਟ ਤੌਰ ਤੇ ਪੜ੍ਹਦੀ ਸੀ। ਪਿੰਡ ਦੇ ਕੁਝ ਲੋਕਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਲੜਕੀ ਪਿੰਡ ਦੇ ਨੇੜਿਓ ਵੱਗਦੀ ਨਹਿਰ ਵਿੱਚ ਵਿੱਚ ਗਿਰ ਸਕਦੀ ਹੈ ਕਿਉਂਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਲੜਕੀ ਦੇ ਮਾਪਿਆਂ ਨੇ ਲੜਕੀ ਦੀ ਤਲਾਸ਼ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਮੂਲੇਪੁਰ ਪੁਲਿਸ ਨੂੰ ਇਸ ਸੰਬੰਧ ਵਿੱਚ ਸੂਚਿਤ ਕਰ ਦਿੱਤਾ ਗਿਆ  ਹੈ।

ਮਨੁੱਖ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ-ਬੈਂਸ

nijher-06ਲੁਧਿਆਣਾ 1 ਮਈ (ਗੁਰਮੀਤ ਸਿੰਘ ਨਿੱਝਰ)  ਜਨਕਪੁਰੀ ਵਿਖੇ ਜਨਕਪੁਰੀ ਸ਼ਾਪਕੀਪਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਦੁਸਰੇ ਵਿਸ਼ਾਲ ਭਾਗਵਤੀ ਜਾਗਰਣ ਵਿੱਚ ਵਿਸੇਸ ਤੌਰ ਤੇ ਭਾਗ ਲੈਣ ਪਾਹੁੰਚੇ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਕੌਸਲਰ ਸਿਮਰਜੀਤ ਸਿੰਘ ਬੈਂਸ ਨੇ ਹਜਾਰਾ ਦੀ ਗਿਣਤੀ ਵਿੱਚ ਮਾਂ ਦੇ ਚਰਨਾ ਨਾਲ ਜੁੜ ਬੈਠੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨੁੱਖ ਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉ ਕਿ ਹਰ ਧਰਮ ਇਨਸਾਨ ਨੂੰ ਆਪੋ ਆਪਣੇ ਤਰੀਕੇ ਨਾਲ ਉਸ ਪ੍ਰਮਾਤਮਾ ਨਾਲ ਜੁੜਨ ਦਾ ਮਾਰਗ ਦੱਸਦਾ ਹੈ ਹਰ ਇਨਸਾਨ ਨੂੰ ਅਪਣੀ ਜਿੰਗਦੀ ਜਿਉਂਦੇ ਹੋਏ ਚੰਗੇ ਕਰਮ ਕਰਦੇ ਹੋਏ ਸਮਾਜ ਨੂੰ ਇੱਕ ਵੱਖਰੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਜਾਤ ਪਾਤ ਦੇ ਭੇਦ ਭਾਵ ਤੋਂ ਉਪੱਰ ਉਠੱ ਕੇ ਸਮਾਜ ਦੀ ਬੇਹਤਰੀ ਲਈ ਕੰਮ ਕਰਨੇ ਚਾਹੀਦੇ ਹਨ ਆਖੀਰ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਬੈਂਸ ਨੇ ਕਿਹਾ ਕਿ ਅੱਜ ਨੌਜਵਾਨ ਪੀੜੀ ਨਸਿਆ ਦੇ ਦਲ-ਦਲ ਵਿੱਚ ਧਸਦੀ ਜਾਂ ਰਹੀ ਹੈ ਇਸ ਕਰਕੇ ਸਾਨੂੰ ਸੱਭ ਨੂੰ ਹੱਬਲਾਂ ਮਾਰਨ ਦੀ ਲੌੜ ਹੈ ਤਾਂ ਜੋ ਨੌਜਵਾਨਾਂ ਨੂੰ ਇਨਾਂ ਨਸ਼ਿਆਂ ਦੇ ਵੱਗ ਰਹੇ ਦਰਿਆ ਤੋਂ ਸੁਚੇਤ ਕਰਕੇ ਇਨਾਂ ਨਸਿਆ ਤੋਂ ਮੁਕਤ ਕਰਵਾਇਆ ਜਾ ਸਕੇ ਉਨਾਂ ਨੌਜਵਾਨਾ ਨੂੰ ਅਪੀਲ ਕੀਤੀ ਕੇ ਨਸ਼ਿਆ ਨੂੰ ਤਿਆਗ ਹਮੇਸਾ ਕੌਮ ਦੀ ਚੜਦੀ ਕਲਾਂ ਲਈ ਕੰਮ ਕਰਨ।ਇਸ ਮੌਕੇ ਮਾਰਕੀਟ ਦੇ ਪ੍ਰਧਾਨ ਪ੍ਰਦੀਪ ਗੁਪਤਾ ਦੀ ਅਗਵਾਈ ਹੇਠ ਸਿਮਰਜੀਤ ਸਿੰਘ ਬੈਂਸ ਸਨਮਾਨਿਤ ਕੀਤਾ ਗਿਆ ਹੋਰਨਾਂ ਤੋਂ ਇਲਾਵਾ ਸ਼੍ਰੀ ਅਮਿਤ ਗੌਸ਼ਾਈ,ਯੂਥ ਆਗੂ ਜਸਦੀਪ ਸਿੰਘ ਕਾਉਂਕੇ,ਸੁਰਿੰਦਰ ਸਿੰਘ ਕੈਂਥ,ਬਲਵਿੰਦਰ ਸਿੰਘ,ਸਰਬਜੀਤ ਸਿੰਘ ਜਨਕਪੁਰੀ,ਹਰਪ੍ਰੀਤ ਸਿੰਘ ਕੈਂਥ,ਬਸੰਤ ਰਾਮ,ਪ੍ਰਤਿਪਾਲ ਸਿੰਘ ਸਲੂਜਾ,ਭੁਪਿੰਦਰ ਰੋਕੀ,ਅਮਿਤ ਗੁਪਤਾ,ਬਲਜਿੰਦਰ ਸਿੰਘ,ਗੁਰਵਿੰਦਰ ਸਿੰਘ ਭਾਰਤੀ,ਅਮਨਦੀਪ ਕੋਹਲੀ,ਅਪ੍ਰਪ੍ਰੀਤ ਗਿਫਟੀ,ਅਵਤਾਰ ਸਿੰਘ ਮਦਾਨ,ਆਦਿ ਵੀ ਹਾਜਿਰ ਸਨ।

 



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO