ਸਾਰਾਂ ਪੰਜਾਬ ਜਾਂਦਾ ਹੈ ਸਾਧ ਬਣਦਾ।
ਹਰ ਨਵਾ ਮੁੰਡਾ ਉਠ ਸਾਧ ਹੈ ਬੱਣਦਾ।
ਮੇਹਨਤ ਕਰਨ ਨੂੰ ਜੀਅ ਨਹੀਂ ਕਰਦਾ।
ਅੱਜ ਕੱਲ ਰੁਜ਼ਗਾਰ ਵੀ ਨਹੀਂ ਲੱਭਦਾ।
ਸਾਧਾਂ ਦੀ ਜੈ-ਜੈ ਕਾਰ ਹੈ ਜੱਗ ਕਰਦਾ।
ਮਜ਼ਦੂਰ ਗੋਲਕਾਂ ਮਾਇਆਂ ਨਾਲ ਭਰਦਾ।
ਸਾਧਾਂ ਨੂੰ ਫੋਰਨ ਦਾ ਵੀਜ਼ਾਂ ਛੇਤੀ ਲੱਗਦਾ।
ਕਨੇਡਾ ਆਂ ਮਾਇਆਂ ਦੀਆਂ ਪੰਡਾਂ ਬੰਨਦਾ।
ਕਮੇਟੀਆਂ ਨੂੰ ਲਾਟਰੀ ਦਾ ਟਿਕਟ ਲੱਗਦਾ।
ਇੱਕ ਬੀਬੀ ਤੋਂ ਦੂਜੀ ਤੀਜੀ ਨੂੰ ਪੱਤਾਂ ਹੈ ਲੱਗਦਾ।
ਨੀ ਕੁੜੀਓ ਸਾਧ ਕਰਨੀ ਵਾਲਾਂ ਬਾਬਾ ਲੱਗਦਾ।
ਹੋਜੋ ਇੱਕਠੀਆਂ ਅੱਧੀ ਰਾਤ ਨੂੰ ਦਿਵਾਨ ਹੈ ਲੱਗਦਾ।
ਪਤੀ ਜੀ ਵਿਚਾਰਾਂ ਮੰਜੇ ਉਤੇ ਹੈ ਪਾਸੇ ਮਾਰਦਾ।
ਸਾਧ ਕਹੇ ਸਿਮਰਨ ਜਿਹੜਾਂ ਅੱਖਾਂ ਬੰਦ ਕਰਦਾ।
ਉਸੇ ਦਾ ਬੀਬੀਓ ਦਸਵਾਂ ਦਿਵਾਰ ਝੱਟ ਹੈ ਖੁੱਲਦਾ।
ਤਪਲੇ ਚੰਮਟੇ ਖੜਕਾਂ ਸਾਧ ਪਖੰਡ ਬੜੇ ਹੈ ਕਰਦਾ।
ਬ੍ਰਹਿਮ ਗਿਆਨੀ ਹੈ, ਭਾਵੇਂ ਤੀਵੀਂਆਂ ਠੱਗਦਾ।
ਸੱਤੀ ਕਹੇ ਝੱਲਕਾਂਰਿਆਂ ਤੋਂ ਅੱਗੇ ਨਹੀ ਦਿਸਦਾ।
ਸਾਧਾਂ ਦੀਆਂ ਚਾਲਾਂ ਕੋਲੋਂ ਸਤਵਿੰਦਰ ਤੂੰ ਬੱਚ ਜਾ।
ਸ੍ਰੀ ਗੁਰੂ ਗ੍ਰੰਥਿ ਕਹੇ, ਜਿਹੜਾਂ ਘਰ-ਬਾਰ ਛੱਡਦਾ।
ਉਹ ਪਖੰਡੀ ਹੈ, ਉਹ ਨਹੀਂ ਮੇਰਾ ਸਿੱਖ ਲੱਗਦਾ।
ਘਰ ਬਹਿ ਕੇ ਜਿਹੜਾਂ ਕਿਰਤ ਕਮਾਈ ਕਰਦਾ।
ਉਸੇ ਦੀ ਗੁਰੂ ਮਾਹਾਰਾਜ ਬਾਂਹ ਲੋਕੋਂ ਫੱੜਦਾ।
ਆਪਣੇ ਅੰਦਰ ਸਾਰੇ ਝਾਤੀ ਮਾਰੀਏ।ਅਸੀਂ ਕਰ ਕੀ ਰਹੇ ਹਾਂ? ਸਾਰੀ ਦਿਹਾੜੀ ਵਿੱਚ ਕੀ ਕੀਤਾ ਹੈ? ਕਿਸੇ ਨੂੰ ਪਾਣੀ ਪਲਾਇਆਂ ਹੈ। ਜਾਂ ਕਾਲੇ ਕਾਂ ਵਾਂਗ ਕਿਸੇ ਦੇ ਹੱਥਾਂ ਉਤੋਂ ਰੋਟੀ ਖੋਹੀ ਹੈ। ਧਰਮ ਤੇ ਲੋਕਾਂ ਤੋਂ ਵੱਖ ਹੋ ਕੇ ਅਸੀਂ ਜੀਅ ਨਹੀਂ ਸਕਦੇ। ਜਦੋ ਲੋਕਾਂ ਤੇ ਰਿਸ਼ਤਿਆਂ ਵੱਲੋ ਬੰਦਾਂ ਕੱਲਾਂ ਰਹਿ ਜਾਂਦਾ ਹੈ। ਫਿਰ ਧਰਮ ਦਾ ਲੜ ਹੋਰ ਘੁੱਟ ਕੇ ਫੜਦਾ ਹੈ। ਕਿਉਂਕਿ ਸਾਨੂੰ ਸਮਾਂ ਗੁਜ਼ਾਰਨ ਲਈ ਕੋਈ ਆਹਰ ਚਾਹੀਦਾ ਹੈ। ਜਿਸ ਦਿਨ ਕੰਮ ਤੋਂ ਛੁੱਟੀ ਹੁੰਦੀ ਹੈ। ਉਸੇ ਦਿਨ ਹੀ ਬਹੁਤੇ ਲੋਕਾਂ ਦਾ, (more…)
ਨਿਊਯਾਰਕ-ਨਿਊਯਾਰਕ ਦੇ ਟਾਈਮਜ਼ ਸੁਕੇਅਰ ਜਿੱਥੇ ਬੀਤੇ ਦਿਨੀਂ ਕਾਰ ਬੰਬ ਮਿਲਣ ਪਿੱਛੋਂ ਸੜਕਾਂ ਸੀਲ ਕਰਕੇ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਉਥੇ ਅੱਜ ਮੁੜ ਰੌਣਕ ਪਰਤ ਆਈ। ਇਸੇ ਦੌਰਾਨ ਨਿਊਯਾਰਕ ਪੁਲਿਸ ਦੀ ਭਾਲ ਇਕ 40 ਸਾਲਾ ਗੋਰੇ ਵਿਅਕਤੀ ’ਤੇ ਕੇਂਦਰਤ ਹੋ ਗਈ ਹੈ ਜਿਸ ਨੂੰ ਵੀਡੀਓ ਤਸਵੀਰ ਵਿਚ ਵਿਸਫੋਟਕ ਸਮੱਗਰੀ ਨਾਲ ਭਰੀ ਕਾਰ ਦੇ ਨੇੜੇ ਆਪਣੀ ਕਮੀਜ਼ ਉਤਾਰਦੇ ਹੋਏ ਅਤੇ ਉਥੋਂ ਜਾਂਦੇ ਹੋਏ ਦੇਖਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੰਬ ਨਾਲ 45 ਕਿਲੋ ਤੋਂ ਵੱਧ ਰਸਾਇਣ, ਪਟਾਕੇ ਅਤੇ ਤਾਰਾਂ ਫਿਟ ਕੀਤੀਆਂ ਹੋਈਆਂ ਸਨ ਪਰ ਇਹ ਅਮੋਨੀਅਮ ਨਾਈਟਰੇਟ ਨਹੀਂ ਸੀ ਜਿਹੜਾ ਫਟ ਸਕਦਾ ਹੈ।ਟਾਈਮਜ਼ ਸੁਕੇਅਰ ਵਿਚ ਘੁੰਮਦੇ ਇਕ ਸੈਲਾਨੀ ਨੇ ਵੀ ਪੁਲਿਸ ਨਾਲ ਸੰਪਰਕ ਕਰਕੇ ਦਾਅਵਾ ਕੀਤਾ ਕਿ ਉਸ ਕੋਲ ਵੀ ਵੀਡੀਓ ’ਚ ਦਿਸਦੇ ਵਿਅਕਤੀ ਦੀਆਂ ਤਸਵੀਰਾਂ ਹਨ। ਨਿਊਯਾਰਕ ਸ਼ਹਿਰ ਦੇ ਪੁਲਿਸ ਕਮਿਸ਼ਨਰ ਰੇਮੰਡ ਕੇਲੀ ਨੇ ਕੱਲ੍ਹ ਕਿਹਾ ਸੀ ਕਿ ਕਾਰ ਬੰਬ ਅੱਗ ਦਾ ਗੋਲਾ ਬਣ ਸਕਦਾ ਸੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਪ੍ਰਣ ਕੀਤਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਜੋ ਕੁਝ ਵੀ ਜ਼ਰੂਰੀ ਹੋਇਆ ਕੀਤਾ ਜਾਵੇਗਾ। ਲੂਸੀਆਨਾ ਵਿਚ ਵੇਨਿਸ ਵਿਖੇ ਉਨ੍ਹਾਂ ਕਲ੍ਹ ਇਸ ਘਟਨਾ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਸੀਂ ਅਮਰੀਕੀ ਲੋਕਾਂ ਦੀ ਰਾਖੀ ਲਈ ਜੋ ਵੀ ਜ਼ਰੂਰੀ ਹੋਇਆ ਕਰਾਂਗੇ।
ਮੁੰਬਈ, 3 ਮਈ -ਇਥੋਂ ਪਰਾਪਤ ਹੋਈਆਂ ਖਬਰਾਂ ਅਨੁਸਾਰ 26 ਨਵੰਬਰ 2008 ਨੂੰ ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਜਿਸ ਵਿਚ 25 ਵਿਦੇਸ਼ੀਆਂ ਸਮੇਤ 166 ਵਿਅਕਤੀ ਮਾਰੇ ਗਏ ਸਨ ਤੇ 300 ਤੋਂ ਵੱਧ ਜ਼ਖਮੀ ਹੋਏ ਸਨ, ਦੇ ਮਾਮਲੇ ਵਿਚ ਵਿਸ਼ੇਸ਼ ਅਦਾਲਤ ਨੇ ਅੱਜ ਪਾਕਿਸਤਾਨੀ ਅੱਤਵਾਦੀ ਅਜਮਲ ਆਮਿਰ ਕਸਾਬ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦ ਕਿ ਬਾਕੀ 2 ਫਾਹੀਮ ਅਨਸਾਰੀ ਤੇ ਸਬਾਊਦੀਨ ਅਹਿਮਦ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਲਸ਼ਕਰੇ-ਏ-ਤਾਇਬਾ ਦੇ ਮੋਢੀ ਹਾਫਿਜ਼ ਸਈਦ, ਜ਼ਕੀ ਉਰ ਰਹਿਮਾਨ ਲੱਖਵੀ ਤੇ ਅਬੂ ਹਮਜ਼ਾ ਸਮੇਤ 20 ਹੋਰ ਅੱਤਵਾਦੀ ਮੁੰਬਈ ਹਮਲਿਆਂ ਦੀ ਸਾਜਿਸ਼ ਵਿਚ ਸ਼ਾਮਿਲ ਸਨ। ਕੱਲ੍ਹ 4 ਮਈ ਨੂੰ ਅਦਾਲਤ ਬਚਾਅ ਤੇ ਇਸਤਗਾਸਾ ਪੱਖ ਦੀਆਂ ਸਜ਼ਾ ਬਾਰੇ ਦਲੀਲਾਂ ਸੁਣੇਗੀ। ਜਿਸ ਤੋਂ ਬਾਅਦ ਸਜ਼ਾ ਸੁਣਾਈ ਜਾਵੇਗੀ। ਵਿਸ਼ੇਸ਼ ਅਦਾਲਤ ਦੇ ਜੱਜ ਐਮ. ਐਲ. ਤਹਿਲਿਯਾਨੀ ਨੇ ਫ਼ੈਸਲਾ ਸੁਣਾਉਂਦਿਆਂ ਕਸਾਬ ਨੂੰ ਹਿੰਦੀ ਵਿਚ ਕਿਹਾ ਕਿ ਭਾਰਤ ਵਿਰੁੱਧ ਜੰਗ ਛੇੜਣ ਦੇ ਉਸ ਉਪਰ ਲਾਏ ਗਏ ਦੋਸ਼ ਠੀਕ ਪਾਏ ਗਏ ਹਨ।