ਮੁੰਬਈ-26 ਨਵੰਬਰ 2008 ਦੇ ਮੁੰਬਈ ਹਮਲਿਆਂ ਦੌਰਾਨ ਫੜੇ ਗਏ ਅੱਤਵਾਦੀ ਅਜਮਲ ਆਮਿਰ ਕਸਾਬ ਨੂੰ ਅੱਜ ਵਿਸ਼ੇਸ਼ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਹਮਲਿਆਂ ਵਿਚ 166 ਵਿਅਕਤੀ ਮਾਰੇ ਗਏ ਅਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ ਸਨ। ਵਿਸ਼ੇਸ਼ ਜੱਜ ਐਮ. ਐਲ. ਤਹਿਲਿਆਨੀ ਜਿਨ੍ਹਾਂ ਨੇ ਕੇਂਦਰੀ ਮੁੰਬਈ ਵਿਚ ਆਰਥਰ ਰੋਡ ਵਿਖੇ ਉ¤ਚ-ਸੁਰੱਖਿਆ ਵਾਲੀ ਜੇਲ੍ਹ ਵਿਚ ਲਗਭਗ ਇਕ ਸਾਲ ਕਸਾਬ ਦੇ ਮੁਕੱਦਮੇ ਦੀ ਸੁਣਵਾਈ ਕੀਤੀ ਨੇ ਦੁਪਹਿਰ 1. 28 ਵਜੇ ਕਸਾਬ ਦੀ ਮੌਜੂਦਗੀ ’ਚ ਖਚਾਖਚ ਭਰੇ ਅਦਾਲਤੀ ਕਮਰੇ ਵਿਚ ਮੌਤ ਦੀ ਸਜ਼ਾ ਦਾ ਐਲਾਨ ਕੀਤਾ। ਉਸ ਨੂੰ ਕੁੱਲ 86 ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਪੰਜ ਕੇਸਾਂ ’ਚ ਉਸ ਨੂੰ ਮੌਤ ਦੀ ਸਜ਼ਾ, ਪੰਜ ਹੀ ਕੇਸਾਂ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਕੁਝ ਹੋਰ ਕੇਸਾਂ ’ਚ ਜੁਰਮਾਨਾ ਵੀ ਕੀਤਾ ਗਿਆ ਹੈ।ਪੰਜ ਕੇਸ ਗ਼ੈਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ ਤਹਿਤ ਕਸਾਬ ਨੂੰ ਕਤਲ, ਕਤਲਾਂ ਦੀ ਸਾਜ਼ਿਸ਼ ਰਚਣ, ਦੇਸ਼ ਖ਼ਿਲਾਫ਼ ਜੰਗ ਛੇੜਨ, ਅੱਤਵਾਦੀ ਕਾਰਵਾਈਆਂ ਕਰਨ ਅਤੇ ਦੋ ਵਿਅਕਤੀਆਂ ਦੇ ਕਤਲ ’ਚ ਸਿੱਧੀ ਸ਼ਮੂਲੀਅਤ ਲਈ ਪੰਜ ਦੋਸ਼ਾਂ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ। (more…)

The Prime Minister, Dr. Manmohan Singh, the Speaker, Lok Sabha, Smt. Meira Kumar, the Leader of Opposition in Lok Sabha, Smt. Sushma Swaraj, the Chairperson, UPA and National Advisory Council, Smt. Sonia Gandhi, the Chairman of the BJP Parliamentary Party, Shri L.K. Advani and the Union Ministers paid tributes to Pandit Motilal Nehru on his Birth Anniversary, in New Delhi on May 06, 2010.
ਸਿਡਨੀ (ਅਮਰਜੀਤ ਖੇਲਾ) ਪੰਜਾਬ ਤੋਂ ਆਸਟ੍ਰੇਲੀਆ ਪਹੁੰਚੇ ਪੰਜਾਬੀ ਕਲਾਕਾਰਾਂ ਜਸਵਿੰਦਰ ਭੱਲਾ,ਬਾਲ ਮੁਕੰਦ ਸ਼ਰਮਾ ਉਘੇ ਗਾਇਕ ਰਾਜ ਬਰਾੜ,ਜੱਸੀ ਸੋਹਲ,ਮਾਸ਼ਾ ਅਲੀ ਤੇ ਬਲਾਚੌਰ ਸ਼ਹਿਰ ਦੀ ਗਾਇਕਾ ਸਤਵਿੰਦਰ ਲਵਲੀ ਵਲੋਂ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ‘ਚ ਮੈਲਬੌਰਨ,ਬ੍ਰਿਸਬੇਨ ਤੇ ਸਿਡਨੀ ਦੇ ਪੰਜਾਬੀਆਂ ਲਈ ਸ਼ੋਅ ਪੇਸ਼ ਕੀਤੇ ਗਏ।ਇਹਨਾਂ ਕਲਾਕਾਰਾਂ ਦੇ ਦੌਰੇ ਦਾ ਆਖਰੀ ਸ਼ੋਅ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਕੀਤਾ ਗਿਆ ਜਿਸ ਦੌਰਾਨ ਇਹਨਾਂ ਸਭ ਨੇ ਸਿਡਨੀ ਦੇ ਪੰਜਾਬੀਆਂ ਦਾ ਖੂਬ ਮਨੋਰੰਜਨ ਕੀਤਾ।ਇਸ ਪ੍ਰੋਗਰਾਮ ਦੇ ਆਯੋਜਿਕ ਹਰਕੀਰਤ ਸੰਧਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ,ਸਭ ਤੋਂ ਪਹਿਲਾਂ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਸਟੇਜ ਤੇ ਪਹੁੰਚੇ ਤੇ ਹੁਣ ਤੱਕ ਦੇ ਸਾਰੇ ਉਛਣਕਾਟਿਆਂੂ ਦੇ ਟੋਟਕੇ ਸੁਣਾ ਕੇ ਉਥੇ ਮੋਜੂਦ ਹਰ ਕਿਸੇ ਦੇ ਢਿੱਡੀਂ ਪੀੜ੍ਹਾਂ ਪਾਈਆਂ।ਇਸਤੋਂ ਪਿੱਛੇ ਜਿਹੇ ਉਆਵਾਜ ਪੰਜਾਬ ਦੀ ਦੇ ਮੁਕਾਬਲੇ ਦਾ ਜੇਤੂ ਮਾਸ਼ਾ ਅਲੀ ਸਟੇਜ ਤੇ ਆਇਆ ਤੇ ਆਪਣੀ ਸੁਰੀਲੀ ਆਵਾਜ ਨਾਲ ਮਾਸ਼ਾ ਅਲੀ ਨੇ ਸਭ ਦਾ ਮਨ ਮੋਹ ਲਿਆ,ਫਿਰ ਵਾਰੀ ਆਈ ਬਲਾਚੌਰ ਸ਼ਹਿਰ ਗਾਇਕਾ ਸਤਵਿੰਦਰ ਲਵਲੀ ਦੀ ਜਿਸਨੇ ਆਪਣੀ ਮਿੱਠੀ ਆਵਾਜ ਤੇ ਮਨਮੋਹਕ ਅਦਾਵਾਂ ਪੇਸ਼ ਕਰਕੇ ਆਪਣਾ ਲੋਹਾ ਮਨਵਾਇਆ।ਸਤਵਿੰਦਰ ਲਵਲੀ ਤੋਂ ਬਾਅਦ ਗੀਤਕਾਰ ਤੋਂ ਗਾਇਕ ਬਣੇ ਰਾਜ ਬਰਾੜ ਨੇ ਸਟੇਜ ਸੰਭਾਲੀ ਅਤੇ ਆਪਣੇ ਹਿੱਟ ਗੀਤ ਪੇਸ਼ ਕੀਤੇ ਤੇ ਅਖੀਰ ‘ਚ ਉਜੱਟਾ ਖਿੱਚ ਤਿਆਰੀ ਮੇਲਾ ਦੇਖਣ ਜਾਣਾ ਵੇ ਵਾਲੇ ਜੱਸੀ ਸੋਹਲ ਨੇ ਸਟੇਜ ਤੇ ਪਹੁੰਚਦਿਆਂ ਹੀ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਤੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ।
ਗਿੱਦੜਬਾਹਾ (ਜਗਬੀਰ ਬਰਾੜ)- ਤਖਤ ਸ੍ਰੀ ਹਜੂਰ ਸਾਹਿਬ ਤੋ ਚੱਲੇ ਸ੍ਰੀ ਫਤਹਿਗੜ ਸਾਹਿਬ ਤੱਕ ਪੁੱਜਣ ਵਾਲੇ ਫਤਹਿ ਮਾਰਚ ਦਾ ਜਿਲ•ਾ ਬਠਿੰਡਾ ਦੇ ਸ੍ਰੀ ਦਮਦਮਾ ਸਾਹਿਬ ਤੋ ਜਿਲ•ਾ ਸ੍ਰੀ ਮੁਕਤਸਰ ਸਾਹਿਬ ਦੇ ਕਸਬਨੁਮਾ ਪਿੰਡ ਭਲਾਈਆਣਾ ਦੀ ਹੱਦ ਤੇ ਦੇਰ ਸਾਮ ਤਕਰੀਬਨ 8 ਵਜੇ ਪਹੁੰਚਣ ਉਪਰੰਤ ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਸਪੋਰਟਸ ਅਤੇ ਵੈਲਫੇਅਰ ਕਲੱਬ ਰਜਿ: ਭਲਾਈਆਣਾ ਅਤੇ ਇਲਾਕੇ ਦੀ ਸਮੂਹ ਸਾਧ ਸੰਗਤ ਵੱਲੋ ਭਰਪੂਰ ਸੁਆਗਤ ਕੀਤਾ ਗਿਆ। ਇਸ ਵਿਸਾਲ ਫਤਹਿ ਮਾਰਚ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ ਭਰਪੂਰ ਉਤਸਾਹ ਤੇ ਨੌਜਵਾਨ ਪੀੜੀ ਵਿੱਚ ਜੋਸ ਸੀ। ਇਸ ਸਮੇ ਥਾਂ ਥਾਂ ਤੇ ਚਾਹ,ਪਾਣੀ,ਜਲੇਬੀਆਂ ਸਮੇਤ ਹੋਰ ਅਨੇਕਾਂ ਵੰਨਗੀਆਂ ਦੇ ¦ਗਰ ਅਤੁੱਟ ਵਰਤੇ ਤੇ ਬੁੱਟਰ ਸਰੀਹ,ਲੁਹਾਰਾ ਤੇ ਭੁੱਲਰ ਵਿਖੇ ਵੀ ਸੁਆਗਤ ਕੀਤਾ ਗਿਆ। ਇਸ ਸਾਰੇ ਨਗਰ ਕੀਰਤਨ ਦੌਰਾਨ ਫੁੱਲਾਂ ਦੀ ਵਰਖਾ ਹੁੰਦੀ ਰਹੀ ਤੇ ਆਤਿਸਬਾਜੀਆਂ ਤੇ ਪਟਾਕਿਆਂ ਨਾਲ ਸੁਆਗਤ ਕੀਤਾ ਗਿਆ। ਇਸੇ ਦੌਰਾਨ ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਸਪੋਰਟਸ ਅਤੇ ਵੈਲਫੇਅਰ ਕਲੱਬ ਰਜਿ: ਵੱਲੋ ਪ੍ਰਧਾਨ ਜਸਪ੍ਰੀਤ ਸਿੰਘ ਭਲਾਈਆਣਾ ਦੀ ਅਗਵਾਈ ਵਿੱਚ ਪੰਜ ਪਿਆਰਿਆਂ ਨੂੰ ਪੰਜ ਤੀਰਾਂ ਨਾਲ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਪੰਜਾਬ ਵਿੱਚ ਵਧ ਰਹੇ ਜਬਰ ਜੁਲਮਾਂ,ਅੱਤਿਆਚਾਰ ਅਤੇ ਬੇਇਨਸਾਫੀ ਦਾ ਜਬਰਦਸਤ ਟਾਕਰਾ ਕਰਨ ਲਈ ਬਾਬਾ ਬੰਦਾਂ ਸਿੰਘ ਬਹਾਦਰ ਨੂੰ ਪੰਜ ਤੀਰ ਬਖਸਿਸ ਕਰਕੇ ਸਰਹਿੰਦ ਵਿਖੇ ਭੇਜਿਆ ਸੀ,ਜਿਸਦੇ ਨਕਸ ਏ ਕਦਮ ਚਲਦਿਆਂ ਫਤਹਿ ਦਿਵਸ ਨੂੰ ਸਮਰਪਿਤ ਕਲੱਬ ਵੱਲੋ ਇਹ ਉਪਰਾਲਾ ਕੀਤਾ ਗਿਆ। ਇਸ ਸਮੇ ਪੰਜ ਪਿਆਰਆਂਿ ਦਾ ਸੁਆਗਤ ਕਰਨ ਵਾਲਿਆਂ ਵਿੱਚ ਅਵਤਾਰ ਸਿੰਘ ਵਣਵਾਲਾ ਪੀ ਏ ਟੂ ਸੁਖਬੀਰ ਸਿੰਘ ਬਾਦਲ ੳੁੱਪ ਮੁੱਖ ਮੰਤਰੀ ਪੰਜਾਬ,ਜਗਦੀਪ ਸਿੰਘ ਕਾਲਾ ਸੋਢੀ ਪੀ ਏ ਟੂ ਸਾਬਕਾ ਸਾਂਸਦ ਗੁਰਦਾਸ ਸਿੰਘ ਬਾਦਲ,ਬੀਬੀ ਗੁਰਦਿਆਲ ਕੌਰ ਮੱਲਣ ਸਾਬਕਾ ਚੇਅਰਪ੍ਰਸਨ ਸਮਾਜ ਭਲਾਈ ਸਲਾਹਕਾਰ ਬੋਰਡ,ਜਥੇਦਾਰ ਗੁਰਪਾਲ ਸਿੰਘ ਗੋਰਾ,ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਮੈਬਰ ਐਸ ਜੀ ਪੀ ਸੀ,ਜਥੇਦਾਰ ਨਵਤੇਜ ਸਿੰਘ,ਪੱਤਰਕਾਰ ਜਸਪ੍ਰੀਤ ਸਿੰਘ ਭਲਾਈਆਣਾ,ਗੁਰਬਿੰਦਰ ਸਿੰਘ ਗੋਰਾ,ਗੁਰਚਰਨ ਸਿੰਘ ਸਰਪੰਚ,ਡਾ ਇਕਬਾਲ ਸਿੰਘ ਮਾਨ,ਮੋਹਨ ਸਿੰਘ ਸਰਪੰਚ ਕੋਠੇ,ਜਗਤਾਰ ਸਰਮਾਂ,ਗੁਲਾਬ ਸਿੰਘ,ਬੱਗੀ ਬਰਾੜ,ਚੜਤ ਦੋਦਾ,ਸੁਖਪਾਲ ਸਿੰਘ ਦੋਦਾ,ਬਲਜਿੰਦਰ ਸਿੰਘ ਰਾਜਸਥਾਨੀ,ਜਗਦੀਪ ਸਿੰਘ ਅਤੇ ਭਰਪੂਰ ਸਿੰਘ ਖਾਲਸਾ ਮੈਬਰ ਧਰਮ ਪ੍ਰਚਾਰ ਕਮੇਟੀ ਵਿਸੇਸ ਤੌਰ ਤੇ ਸਾਮਲ ਸਨ।

ਦਿੱਲੀ ਦੀ ਅਦਾਲਤ ਵੱਲੋਂ ਜਗਦੀਸ਼ ਟਾਈਟਲਰ ਨੂੰ ਦੋਸ਼ ਮੁਕਤ ਕਰਾਰ ਦਿੱਤੇ ਜਾਣ ਤੋਂ ਬਾਅਦ ਦਿੱਲੀ ਸਿੱਖ ਕਤਲੇਆਮ ਦੇ ਇਕ ਹੋਰ ਵੱਡੇ ਅਪਰਾਧੀ ਸੱਜਣ ਕੁਮਾਰ ਨੇ ਸੀ. ਬੀ. ਆਈ. ਵੱਲੋਂ ਦਰਜ ਮਾਮਲੇ ਨੂੰ ਗੈਰਵਿਧਾਨਕ ਦੱਸਿਆ ਹੈ। ਕਾਂਗਰਸੀ ਆਗੂ ਟਾਈਟਲਰ ਨੂੰ ਦੋਸ਼ ਮੁਕਤ ਕੀਤੇ ਜਾਣ ਤੋਂ ਬਾਅਦ ਸਿੱਖਾਂ ਨੂੰ ਇਹ ਅਹਿਸਾਸ ਹੋਰ ਪੱਕਾ ਹੋ ਗਿਆ ਹੈ ਕਿ ਹੁਣ ਸਿੱਖਾਂ ਸਮੇਤ ਘੱਟ ਗਿਣਤੀਆਂ ਨੂੰ ਭਾਰਤੀ ਅਦਾਲਤਾਂ ਤੋਂ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਜਦੋਂ ਭਾਰਤੀ ਸੰਵਿਧਾਨ ਕਿਸੇ ਮਾਮਲੇ ਵਿਚ ਫੈਸਲਾ ਕਰਦਾ ਹੈ ਤਾਂ ਗਵਾਹਾਂ ਦੀ ਲੋੜ ਨੂੰ ਮੁੱਖ ਰੱਖ ਕੇ ਫੈਸਲਾ ਕੀਤਾ ਜਾਣਾ ਹੁੰਦਾ ਹੈ। ਦਿੱਲੀ ਸਿੱਖ ਕਤਲੇਆਮ ਵਿਚ ਸਰਕਾਰੀ ਰਿਪੋਰਟਾਂ ਅਨੁਸਾਰ ਕੋਈ ਤਿੰਨ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਕਾਤਲ ਕੀਤਾ ਗਿਆ ਸੀ ਇਸ ਕਤਲੇਆਮ ਵਿਚ ਕਿਸੇ ਵੀ ਪ੍ਰਮੁੱਖ ਆਗੂ ਨੂੰ ਸਜ਼ਾ ਨਾ ਮਿਲਣ ਦਾ ਕਾਰਨ ਅਜੇ ਤੱਕ ਇਹਨਾਂ ਕੇਸਾਂ ਵਿਚ ਗਵਾਹਾਂ ਦੀ ਥੋੜ ਦੱਸ ਕੇ ਮਾਮਲਿਆਂ ਨੂੰ ਖਤਮ ਕੀਤਾ ਦੱਸਿਆ ਜਾ ਰਿਹਾ ਹੈ। ਹੁਣ ਜਦੋਂ ਦਿੱਲੀ ਦੀ ਭਾਰਤੀ ਅਦਾਲਤ ਨੇ ਟਾਈਟਲਰ ਮਾਮਲੇ ਵਿਚ ਫੈਸਲਾ ਕੀਤਾ ਹੈ ਤਾਂ ਆਪਣੇ ਫੈਸਲੇ ਵਿਚ ਐਡੀਸਨਲ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਰਾਕੇਸ਼ ਪੰਡਿਤ ਨੇ ਕਿਹਾ ਕਿ ਇਸ ਕੇਸ ਵਿਚ ਮੌਜੂਦਾ ਗਵਾਹ ਜਸਵੀਰ ਸਿੰਘ ਦਾ ਕੋਈ ਅਰਥ ਨਹੀਂ ਅਤੇ ਦੂਸਰੇ ਗਵਾਹ ਸੁਰਿੰਦਰ ਸਿੰਘ ਵੀ ਭਰੋਸੇਯੋਗ ਨਹੀਂ। ਜਿਸ ਜਸਵੀਰ ਸਿੰਘ ਨੇ ਆਪਣੇ ਹਲਫਨਾਮੇ ਵਿਚ ਕਿਹਾ ਸੀ ਕਿ ਟਾਈਟਲਰ ਉਸ ਭੀੜ ਦੀ ਅਗਵਾਈ ਕਰ ਰਿਹਾ ਸੀ ਜਿਸ ਭੀੜ ਨੇ ਉਸ ਸਾਹਮਣੇ ਤਿੰਨ ਵਿਅਕਤੀਆਂ ਦਾ ਕਤਲ ਕੀਤਾ ਸੀ। ਇਹਨਾਂ ਹੀ ਨਹੀਂ ਸਗੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੀਪਲਜ਼ ਯੂਨੀਅਨ ਫਾਰ ਡੈਮੋਕਰੈਟਿਕ ਰਾਈਟਸ ਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਆਪਣੀ ਰਿਪੋਰਟ ਵਿਚ ਟਾਈਟਲਰ ਸਮੇਤ ਹੋਰ ਕਾਂਗਰਸੀ ਆਗੂਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇੰਨੀਆਂ ਸਪੱਸ਼ਟ ਗਵਾਹੀਆਂ ਅਤੇ ਰਿਪੋਰਟਾਂ ਦੇ ਹੁੰਦਿਆਂ ਦਿੱਲੀ ਦੀ ਸ਼ੈਸਨ ਅਦਾਲਤ ਵੱਲੋਂ ਸੀ. ਬੀ. ਆਈ. ਨੂੰ ਮਾਮਲਾ ਬੰਦ ਕਰਨ ਲਈ ਹੁਕਮ ਕਰਨਾ ਯਕੀਨਨ ਭਾਰਤ ਵਿਚ ਸਿੱਖਾਂ ਦੀ ਹਾਲਤ ਨੂੰ ਉਜਾਗਰ ਕਰਦਾ ਹੈ। ਟਾਈਟਲਰ ਅਤੇ ਸੱਜਣ ਕੁਮਾਰ ਮਾਮਲੇ ਵਿਚ ਦੇਸ਼ ਵਿਦੇਸ਼ ਦੀਆਂ ਇਨਸਾਫ਼ ਪਸੰਦ ਜਥੇਬੰਦੀਆਂ ਨੇ ਜਿਸ ਤਰਾਂ ਅਦਾਲਤ ਅੱਗੇ ਵਿਉਂਤਬੰਧ ਢੰਗ ਨਾਲ ਮਾਮਲਾ ਰੱਖਿਆ ਸੀ ਇਸ ਤੋਂ ਵੱਧ ਚੰਗਾ ਕੇਸ ਕੋਈ ਹੋਰ ਹੋ ਹੀ ਨਹੀਂ ਸਕਦਾ ਜੇਕਰ ਫਿਰ ਵੀ ਇਨਸਾਫ਼ ਮੰਗਣ ਵਾਲਿਆਂ ਨੂੰ ਨਿਰਾਸ਼ਤਾ ਮਿਲੀ ਹੈ ਤਾਂ ਦੇਸ਼ ਵਿਦੇਸ਼ ਵਿਚ ਵਸਦੇ ਸਿੱਖਾਂ ਦੇ ਮਨਾਂ ਵਿਚ ਬੇਗਾਨਗੀ ਦੇ ਪੈਦਾ ਹੋਣ ਵਾਲੇ ਅਹਿਸਾਸ ਨੂੰ ਹੋਰ ਬਲ ਮਿਲੇਗਾ।
ਸਿੱਖਾਂ ਵੱਲੋਂ ਪਹਿਲਾਂ ਹੀ ਜੋ ਸੀ. ਬੀ. ਆਈ. ਅਤੇ ਭਾਰਤੀ ਅਦਾਲਤਾਂ ਉਤੇ ਤਰਫਦਾਰੀ ਦੇ ਇਲਜਾਮ ਲਗਾਏ ਜਾ ਰਹੇ ਹਨ ਇਹ ਸਭ ਇਲਜਾਮ ਇਸ ਫੈਸਲੇ ਨੇ ਸੱਚੇ ਕਰ ਦਿੱਤੇ ਹਨ। ਟਾਈਟਲਰ ਮਾਮਲੇ ਨੂੰ ਖਤਮ ਕੀਤੇ ਜਾਣ ਵਾਲੇ ਫੈਸਲੇ ਤੋਂ ਬਾਅਦ ਦਿੱਲੀ ਸਿੱਖ ਕਤਲੇਆਮ ਦੇ ਦੂਸਰੇ ਵੱਡੇ ਦੋਸ਼ੀ ਮੰਨੇ ਜਾਂਦੇ ਸੱਜਣ ਕੁਮਾਰ ਨੇ ਵੀ ਸਾਫ ਕਿਹਾ ਹੈ ਕਿ ਸੀ. ਬੀ. ਆਈ. ਵੱਲੋਂ ਉਸ ਉਪਰ ਦਰਜ ਕੀਤਾ ਗਿਆ ਮਾਮਲਾ ਗੈਰ ਵਿਧਾਨਕ ਹੈ ਕਿਉਂਕਿ ਸੀ. ਬੀ. ਆਈ. ਵੱਲੋਂ 2005 ਵਿਚ ਉਸ ਉਤੇ ਦਰਜ ਕੀਤੇ ਜਾਣ ਵਾਲੇ ਮਾਮਲੇ ਸਬੰਧੀ ਅਦਾਲਤ ਤੋਂ ਇਜਾਜ਼ਤ ਨਹੀਂ ਲਈ। ਸੱਜਣ ਕੁਮਾਰ ਦੇ ਵਕੀਲ ਆਈ. ਯੂ. ਖਾਨ ਨੇ ਕਿਹਾ ਹੈ ਕਿ ਸੱਜਣ ਕੁਮਾਰ ਮਾਮਲੇ ਵਿਚ ਜਗਦੀਸ਼ ਕੌਰ ਦੀ ਗਵਾਹੀ ਭਰੋਸੇਯੋਗ ਨਹੀਂ (ਦੱਸਣਯੋਗ ਹੈ ਕਿ ਬੀਬੀ ਜਗਦੀਸ਼ ਕੌਰ ਦੇ ਰਿਸ਼ਤੇਦਾਰ ਵੀ ਦਿੱਲੀ ਸਿੱਖ ਕਤਲੇਆਮ ਦੌਰਾਨ ਦੰਗਾਕਾਰੀਆਂ ਦੁਆਰਾ ਮਾਰ ਦਿੱਤੇ ਗਏ ਸਨ) ਸਾਫ ਹੈ ਕਿ ਟਾਈਟਲਰ ਕੇਸ ਤੋਂ ਬਾਅਦ ਹੁਣ ਸੱਜਣ ਕੁਮਾਰ ਨੂੰ ਵੀ ਦੋਸ਼ ਮੁਕਤ ਕੀਤੇ ਜਾਣ ਲਈ ਮਾਹੌਲ ਸਿਰਜਿਆ ਜਾ ਰਿਹਾ ਹੈ। ਹੁਣ ਤਾਂ ਯਕੀਨ ਨਾਲ ਹੀ ਕਿਹਾ ਜਾ ਸਕਦਾ ਹੈ ਕਿ ਦਿੱਲੀ ਕਤਲੇਆਮ ਵਿਚ ਹੁਣ ਸਿੱਖਾਂ ਨੂੰ ਇਨਸਾਫ਼ ਮਿਲਣ ਦੀਆਂ ਉਮੀਦਾਂ ਬਹੁਤ ਘਟ ਗਈਆਂ ਹਨ।
ਦਿੱਲੀ ਸਿੱਖ ਕਤਲੇਆਮ ਵਿਚ ਜੋ ਦੂਸਰੀ ਗੱਲ ਮਨ ਦੀ ਤਸੱਲੀ ਨੂੰ ਜੜੋਂ ਖਤਮ ਕਰਦੀ ਹੈ ਉਹ ਇਹ ਹੈ ਕਿ ਕੋਈ 26 ਸਾਲ ਦਾ ¦ਮਾ ਸਮਾਂ ਬੀਤ ਜਾਣ ਦੇ ਬਾਅਦ ਵੀ ਇਨਸਾਫ਼ ਮੰਗਣ ਵਾਲਿਆਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਇਨਸਾਫ਼ ਮੰਗਣ ਲਈ ਸਦੀ ਦਾ ਇਕ ਚੌਥਾਈ ਹਿੱਸਾ ਕੋਈ ਥੋੜਾ ਨਹੀਂ ਹੁੰਦਾ। ਇਸ ਸਮੇਂ ਦੌਰਾਨ ਜਿਥੇ ਅਦਾਲਤਾਂ ਤੋਂ ਇਨਸਾਫ਼ ਲੈਣ ਵਾਲੇ ਬਹੁਤ ਸਾਰੇ ਲੋਕ ਫੈਸਲੇ ਦੀ ਉਡੀਕ ਵਿਚ ਰੱਬ ਨੂੰ ਪਿਆਰੇ ਹੋ ਗਏ, ਅਨੇਕਾਂ ਗਵਾਹਾਂ ਨੂੰ ਰਾਜਸੀ ਲੋਕ ਖਰੀਦਣ ਜਾਂ ਖੌਫ਼ ਨਾਲ ਮੁਕਰਾਨ ਵਿਚ ਕਾਮਯਾਬ ਹੋ ਗਏ, ਉਥੇ ਕਥਿਤ ਦੋਸ਼ੀਆਂ ਵਿਚੋਂ ਮੁੱਖ ਰਾਜਸੀ ਲੋਕ ਅੱਜ ਤੱਕ ਸਤਾ ਦਾ ਸੁੱਖ ਮਾਣ ਰਹੇ ਹਨ।
ਇਸੇ ਤਰਾਂ ਹੀ ‘ਸਿੱਖ ਬਨਾਮ ਅਦਾਲਤਾਂ’ ਕੇਸਾਂ ਵਿਚ ਬਾਬਾ ਪਿਆਰਾ ਸਿੰਘ ਭਨਿਆਰਾ, ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਅਫਸਰ, ਆਸ਼ੂਤੋਸ਼ ਅਤੇ ਬਾਬਾ ਗੁਰਮੀਤ ਸਿੰਘ ਸਰਸਾ ਡੇਰਾ ਵਿਚ ਸਾਫ ਗਵਾਹੀਆਂ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਕਾਨੂੰਨੀ ਤੌਰ ’ਤੇ ਬਣਦਾ ਇਨਸਾਫ਼ ਨਹੀਂ ਮਿਲ ਸਕਿਆ, ਇਥੋਂ ਤੱਕ ਕਿ ਬਹੁਤ ਹੀ ਸੰਗੀਨ ਅਪਰਾਧਿਕ ਮਾਮਲਿਆਂ ਵਿਚ ਸਿੱਖ ਕੌਮ ਦੇ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਵੀ ਨਹੀਂ ਹੋ ਸਕੀਆਂ। ਕੀ ਹੁਣ ਸਿੱਖਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜੇਕਰ ਭਾਰਤੀ ਅਦਾਲਤਾਂ ਨੇ ਸਿੱਖਾਂ ਨੂੰ ਇਨਸਾਫ਼ ਹੀ ਨਹੀਂ ਦੇਣਾ ਤਾਂ ਉਹਨਾਂ ਨੂੰ ਅਦਾਲਤਾਂ ਵਿਚ ਕੇਸ ਪਾਉਣ ਦਾ ਕੀ ਲਾਭ ਮਿਲੇਗਾ? ਕੀ ਇਹ ਸੱਚ ਨਹੀਂ ਕਿ ਜਦ ਭਾਰਤੀ ਅਦਾਲਤਾਂ ਵੱਲੋਂ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਦਾ ਸੱਚ ਸਾਹਮਣੇ ਲਿਆਉਣ ਦੀ ਥਾਂ ਸਗੋਂ ਸਿੱਖਾਂ ਦੇ ਖਿਲਾਫ਼ ਹੀ ਫੈਸਲਾ ਦਿੱਤਾ ਜਾਂਦਾ ਹੈ ਤਾਂ ਸੱਚੇ ਹੁੰਦੇ ਹੋਇਆਂ ਵੀ ਸਿੱਖਾਂ ਦਾ ਅਕਸ ਦੁਨੀਆਂ ਭਰ ਵਿਚ ਖਰਾਬ ਹੋ ਜਾਂਦਾ ਹੈ। ਸਿੱਖ ਸਮੱਸਿਆਵਾਂ ਨੂੰ ਦੁਨੀਆਂ ਭਰ ਵਿਚ ਵਿਚਾਰਨ ਬਾਰੇ ਗੈਰ ਸਿੱਖ ਲੋਕਾਂ ਦੇ ਮਨ ਵਿਚ ਇਹ ਗੱਲ ਪੈਦਾ ਨਹੀਂ ਹੁੰਦੀ ਹੋਵੇਗੀ ਕਿ ਸਿੱਖਾਂ ਵੱਲੋਂ ਉਠਾਏ ਜਾਂਦੇ ਮਸਲਿਆਂ ਵਿਚ ਜਦੋਂ ਫੈਸਲੇ ਸਿੱਖਾਂ ਦੇ ਹੀ ਉਲਟ ਹੋ ਰਹੇ ਹਨ ਤਾਂ ਇਸ ਲਈ ਸਿੱਖ ਹੀ ਕਸੂਰਦਾਰ ਹੋਣਗੇ? ਜੇਕਰ ਬੇਕਸੂਰ ਹੁੰਦਿਆਂ ਹੋਇਆਂ ਵੀ ਸਿੱਖਾਂ ਦਾ ਅਕਸ ਹੀ ਦੁਨੀਆਂ ਭਰ ਵਿਚ ਖਰਾਬ ਕੀਤਾ ਜਾ ਰਿਹਾ ਹੈ ਤਾਂ ਕੀ ਸਿੱਖਾਂ ਨੂੰ ਅਦਾਲਤਾਂ ਵਿਚ ਚੱਲ ਰਹੇ ਮੌਜੂਦਾ ਕੇਸ ਵਾਪਸ ਨਹੀਂ ਲੈ ਲੈਣੇ ਚਾਹੀਦੇ?
ਇਹ ਗੱਲ ਤਾਂ ਪੱਕੀ ਹੈ ਕਿ ਇਨਸਾਫ਼ ਤਾਂ ਸਾਨੂੰ ਉਂਝ ਵੀ ਮਿਲਣਾ ਹੀ ਨਹੀਂ ਫਿਰ ਕਿਉਂ ਨਾ ਅਦਾਲਤਾਂ ਵਿਚ ਸਿੱਖਾਂ ਲਈ ਇਨਸਾਫ਼ ਮੰਗਣ ਵਾਲੇ ਕੇਸ ਵਾਪਸ ਲੈ ਲਏ ਜਾਣ? ਇਸ ਤਰਾਂ ਕਰਨ ਨਾਲ ਦੁਨੀਆਂ ਭਰ ਵਿਚ ਸਿੱਖ ਇਹ ਸੰਦੇਸ਼ ਪਹੁੰਚਾਉਣ ਵਿਚ ਵੀ ਕਾਮਯਾਬ ਹੋ ਜਾਣਗੇ ਕਿ ਭਾਰਤੀ ਅਦਾਲਤਾਂ ’ਤੇ ਸਿੱਖਾਂ ਨੂੰ ਹੁਣ ਬਹੁਤਾ ਭਰੋਸਾ ਨਹੀਂ ਰਿਹਾ, ਇਸ ਲਈ ਸਿੱਖਾਂ ਨੇ ਇਹ ਕੇਸ ਵਾਪਸ ਲਏ ਹਨ। ਦੂਸਰਾ ਅਸੀਂ ਬਹੁਤ ਖੱਜਲ ਖੁਆਰ ਹੋਣ ਤੋਂ ਬਾਅਦ ਵੀ ਸਿੱਖਾਂ ਨੂੰ ਦੇਸ਼-ਪ੍ਰਦੇਸ਼ ਵਿਚ ਮਿਲਣ ਵਾਲੀ ਅਣਚਾਹੀ ਬਦਨਾਮੀ ਹੋਣ ਤੋਂ ਬਚਾ ਸਕਾਂਗੇ।
ਲੁਧਿਆਣਾ : ਗੁਰਮੀਤ ਸਿੰਘ ਨਿੱਝਰ- ਸਾਹ ਪੈਟਰੋਲੀਅਮ ਲਿਮਟਡ ਜੋ ਕਿ ਇੰਡਸਟਰੀਅਲ ਐਂਡ ਆਟੋਮੋਟਿਵ ਲੁਬਰੀਕੈਂਟਸ, ਆਇਲ ਪ੍ਰੋਸੈਸਿੰਗ, ਗਰੀਸ ਐਂਡ ਹੋਰ ਮਾਹਰ ਉਤਪਾਦ ਦੇ ਆਈਪਾਲ ਦੇ ਨਾਮ ਨਾਲ ਉਤਪਾਦਤ, ਡਿਜਾਈਨ ਤੇ ਮਾਰਕੀਟਿੰਗ ’ਚ ਮੁਹਾਰਤ ਰਖਦੀ ਹੈ। ਭਾਰਤ ਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਹਿਚਾਣ ਬਣਾਉਣ ਦੇ ਬਾਦ ਹੁਣ ਕੰਪਨੀ ਪੰਜਾਬ ਦੇ ਬਜਾਰ ’ਤੇ ਧਿਆਨ ਕੇਂਦਰਤ ਕਰ ਰਹੀ ਹੈ।ਆਈਪਾਲ ਨੇ ਟਰੱਕਰਸ ਦੇ ਲਈ ਵਿਸ਼ੇਸ਼ ਮੁਹਿਮ ਸ਼ੁਰੂ ਟਰਕਰਸ ਫਨ ਮੇਲਾ ਕੀਤਾ ਹੈ। ਇਸ ਮੁਹਿਮ ਦੇ ਤਹਿਤ (more…)
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ‘ਸਰਹਿੰਦ ਫਤਹਿ’ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ 30 ਮਾਰਚ ਨੂੰ ਗੁਰਦੁਆਰਾ ਬੰਦਾ ਘਾਟ ਨਾਂਦੇੜ ਤੋਂ ਅਰੰਭ ਹੋਇਆ ਫਤਹਿ ਮਾਰਚ (ਨਗਰ ਕੀਰਤਨ) ਮੋਗਾ ਤੋਂ ਸਵੇਰੇ 8.30 ਵਜੇ ਅਰਦਾਸ ਉਪਰੰਤ ਅਗਲੇ ਪੜਾਅ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ•, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ (more…)
ਸ੍ਰੀ ਮੁਕਤਸਰ ਸਾਹਿਬ(ਸ਼ਮਿੰਦਰਪਾਲ)-ਬਿਜਲੀ ਬੋਰਡ ਵੱਲੋਂ ਬਿਜਲੀ ਚੋਰੀ ਨੂੰ ਰੋਕਣ ਲਈ ਬੇਸ਼ੱਕ ਘਰਾਂ ’ਚੋਂ ਮੀਟਰਾਂ ਨੂੰ ਬਾਹਰ ਕੱਢ ਕੇ ਬਕਸਿਆਂ ਵਿੱਚ ਲਗਾ ਦਿੱਤੇ ਹਨ, ਹੋ ਸਕਦਾ ਹੈ ਕਿ ਇਸ ਨਾਲ ਬਿਜਲੀ ਚੋਰੀ ਤੇ ਕੋਈ ਪਾਬੰਦੀ ਵੀ ਲੱਗੇ। ਪਰ ਇਹਨਾਂ ਬਕਸਿਆਂ ਨੂੰ ਲਗਾਉਣ ਵਿੱਚ ਵਰਤੀ ਗਈ ਅਸਾਵਧਾਨੀ ਇੱਕ ਵੱਡੇ ਹਾਦਸੇ ਨੂੰ ਇਜ਼ਾਮ ਦੇ ਸਕਦੀ ਹੈ। ਭਾਵੇਂ ਕਿ ਬਿਜਲੀ ਬੋਰਡ ਲੱਖ ਦਾਅਵੇ ਕਰਦਾ ਹੋਵੇ ਕਿ ਇਹਨਾ ਬਕਸਿਆਂ ਦੇ ਵਿਚੋਂ ਕਰੰਟ ਨਹੀਂ ਲੱਗ ਸਕਦਾ। ਪਰ ਦੋ ਦਿਨ ਪਹਿਲਾਂ ਕੋਟਲੀ ਰੋਡ ਸਥਿਤ ਗਲੀ ਨੰ; (more…)
ਜਗਰਾਉਂ (ਸੁਖਦੇਵ ਗਰਗ) : ਜਗਰਾਉਂ ਦੀ ਨਗਰ ਕੌਂਸਲ ਦੇ ਕਾਬਜ਼ ਅਕਾਲੀ-ਭਾਜਪਾ ਗੱਠਜੋੜ ਦੇ ਆਗੂ ਬਲਦੇਵ ਕ੍ਰਿਸ਼ਨ ਤੇਲੂ ਜਿਨਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਸੀ ਕਿ ਉਨਾਂ ਨੇ ਨਗਰ ਕੌਂਸਲ ਜਗਰਾਉਂ ਦੀ ਪ੍ਰਧਾਨਗੀ ਪਦ ਦੂਸਰੀ ਵਾਰ ਸੰਭਾਲ ਕੇ ਜਗਰਾਉਂ ਦਾ ਨਵਾਂ ਇਤਿਹਾਸ ਲਿਖਿਆ ਹੈ। ਇਸ ਮਾਣ ਦੇ ਨਾਲ ਉਨਾਂ ਨੂੰ ਪ੍ਰਧਾਨਗੀ ਪਦ ਸੰਭਾਲਣ ਵਾਲੇ ਦਿਨ ਤੋਂ ਆਪਣੀ ਪਾਰਟੀ ਦੇ ਗਠਜੋੜ ਦੇ ਕੌਂਸਲਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪ੍ਰਧਾਨਗੀ ਪਦ ਦੀ ਚੋਣ ਸਮੇਂ ਇਨਾਂ ਵਿਰੋਧੀਆਂ ਦੀ ਗਿਣਤੀ ਪਹਿਲਾਂ 3-4 (more…)
ਫਤਿਹਗੜ ਸਾਹਿਬ ( ਜਗਦੇਵ ) :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮਕਸਦ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋ 14 ਮਈ 1710 ਵਿੱਚ ਸਥਾਪਿਤ ਕੀਤੇ ਗਏ ਪਹਿਲੇ ਖਾਲਸਾ ਰਾਜ ਦੀ ਤੀਸਰੀ ਸ਼ਤਾਬਦੀ ਦੀ ਸਿੱਖ ਕੌਮ ਦੀ ‘‘ਆਜ਼ਾਦ ਬਾਦਸ਼ਾਹੀ ਵਾਲੀ ਆਜ਼ਾਦ ਸੋਚ ਨੂੰ ਕੌਮਾਂਤਰੀ ਪੱਧਰ ਉ¤ਤੇ ਉਜਾਗਰ ਕਰਕੇ ਸਮੁੱਚੀ ਸਿੱਖ ਕੌਮ ਨੂੰ ਹਿੰਦੂਤਵ ਦੀ ਗੁਲਾਮੀਅਤ ਵਾਲੀ ਸੋਚ ਤੋਂ ਪੂਰਨ ਰੂਪ ਵਿੱਚ ਆਜ਼ਾਦ ਕਰਵਾ ਕੇ ਜਮਹੂਰੀਅਤ ਅਤੇ ਅਮਨ ਮਈ ਢੰਗ-ਤਰੀਕਿਆਂ ਦੀ ਸਹੀ ਵਰਤੋਂ ਕਰਕੇ ਆਪਣੇ ਆਜ਼ਾਦ ਮੁਲਕ ਨੂੰ ਹੋਦ ਵਿੱਚ ਲਿਆਉਣਾ ਹੈ। ਸ. ਮਾਨ ਨੇ ਕਿਹਾ ਕਿ 14 ਮਈ ਦਾ ਦਿਨ ਸਿੱਖ ਕੌਮ ਲਈ ਵਿਸ਼ੇਸ ਮਹੱਤਵ ਰੱਖਦਾ ਹੈ, ਇਸ ਲਈ ਜੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਕੌਮ ਦੀ ਪਾਰਲੀਮੈਂਟ ਵੱਲੋ 12 ਤੋਂ 14 ਮਈ ਤੱਕ ਦੇ ਦਿਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋ ਕੀਤੀਆਂ ਗਈਆਂ ਮਹਾਨ ਸੇਵਾਵਾਂ ਨੂੰ ਯਾਦ ਕਰਨ ਅਤੇ ਉਨਾ ਦੀ ਸੋਚ ਨੂੰ ਹੋਰ ਬੁਲੰਦ ਕਰਨ ਲਈ ਸਮਾਗਮ ਰੱਖੇ ਗਏ ਹਨ, ਉਸ ਲਈ ਅਸੀਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਬਾਰਕਬਾਦ ਦਿੰਦੇ ਹੋਏ ਇਹ ਗੁਜ਼ਾਰਿਸ ਕਰਾਂਗੇ ਕਿ ਉਹ ਇਨਾਂ ਸਮਾਗਮਾਂ ਵਿੱਚ ‘‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’’ ਦੀ ਸੋਚ ਨੂੰ ਭਵਿੱਖ ਵਿੱਚ ਪੂਰਨ ਕਰਨ ਲਈ ਦ੍ਰਿੜ ਹੋਵੇ ਅਤੇ ਇੱਥੋ ਦੇ ਹੁਕਮਰਾਨਾਂ ਨੂੰ ਇਹ ਸਪੱਸ਼ਟ ਕਰੇ ਜੋ 1947 ਵਿੱਚ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਵਾਅਦਾ-ਇਕਰਾਰ ਕੀਤਾ ਸੀ ਕਿ ‘‘ਸਿੱਖ ਕੌਮ ਨੂੰ ਉ¤ਤਰੀ ਭਾਰਤ ਵਿੱਚ ਇੱਕ ਅਜਿਹਾ ਆਜ਼ਾਦ ਖਿੱਤਾ ਦਿੱਤਾ ਜਾਵੇਗਾ, (more…)