ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲੇ ਰਾਹੀਂ ਕਿਹਾ ਕਿ ਨਵੀਂ ਕੇਂਦਰ ਸਰਕਾਰ ਹੋਂਦ ’ਚ ਆਉਣ ਪਿੱਛੋਂ ਮਨਮਰਜ਼ੀ ਨਾਲ ਰਾਜਾਂ ਦੇ ਰਾਜਪਾਲਾਂ ਨੂੰ ਨਹੀਂ ਹਟਾ ਸਕਦੀ। ਪਿਛਲੀਆਂ ਕੁਝ ਸਰਕਾਰਾਂ ਵੱਲੋਂ ਸੱਤਾ ਸੰਭਾਲਣ ਮਗਰੋਂ ਥੋਕ ’ਚ ਰਾਜਾਂ ਦੇ ਪਹਿਲੇ ਰਾਜਪਾਲਾਂ ਨੂੰ ਹਟਾ ਕੇ ਆਪਣੀ ਮਰਜ਼ੀ ਦੇ ਰਾਜਪਾਲ ਨਿਯੁਕਤ ਕਰਨ ਦੇ ਰਿਵਾਜ ਨੂੰ ਸਿਰੇ ’ਤੋਂ ਖਾਰਜ ਕਰਦਿਆਂ ਸਰਵਉ¤ਚ ਅਦਾਲਤ ਨੇ ਕਿਹਾ ਕਿ ਰਾਜਪਾਲ ਨੂੰ ਬਿਨ੍ਹਾਂ ਕਿਸੇ ‘ਵੱਡੇ ਕਾਰਨ’ ਤੋਂ ਹਟਾਉਣਾ ਜਾਇਜ਼ ਨਹੀਂ। ਅਦਾਲਤ ਨੇ ਕਿਹਾ ਕਿ ਰਾਜਪਾਲ ਨੂੰ ਸਿਰਫ਼ ਵਿਘਨਕਾਰੀ ਕਾਰਨਾਂ ਪਿੱਛੋਂ ਉਸ ਸਮੇਂ ਹੀ ਬਦਲਿਆ ਜਾ ਸਕਦਾ ਹੈ ਜਦ ਉਸ ਦੇ ਖ਼ਿਲਾਫ਼ ਦੁਰਾਚਾਰ ਜਾਂ ਅਨਿਯਮਤਤਾ ਦਾ ਮਾਮਲਾ ਸਾਬਤ ਹੋ ਚੁੱਕਾ ਹੋਵੇ।ਮੁੱਖ ਜੱਜ ਕੇ. ਜੀ. ਬਾਲਾਕ੍ਰਿਸ਼ਨਨ ਦੀ ਅਗਵਾਈ ਵਾਲੇ 5 ਮੈਂਬਰੀ ਬੈਂਚ ਨੇ ਸਾਬਕਾ ਭਾਜਪਾ ਸਾਂਸਦ ਬੀ.ਪੀ. ਸਿੰਘਲ ਵੱਲੋਂ 2004 ’ਚ ਪਾਈ ਪਟੀਸ਼ਨ ’ਤੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਗਵਰਨਰ ਦੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਹੁੰਦੀ ਹੈ ਤੇ ਉਹ ਰਾਸ਼ਟਰਪਤੀ ਦੀ ਇੱਛਾ ਤੱਕ ਅਹੁਦੇ ’ਤੇ ਰਹਿ ਸਕਦਾ ਹੈ। ਬੈਂਚ ਨੇ ਸਪੱਸ਼ਟ ਕੀਤਾ ਕਿ ਰਾਜਪਾਲ ਨੂੰ ਸਿਰਫ ਇਸੇ ਕਰਕੇ ਨਹੀਂ ਹਟਾਇਆ ਜਾ ਸਕਦਾ ਕਿ ਉਹ ਸੱਤਾਧਾਰੀ ਪਾਰਟੀ ਨਾਲ ਸੁਰ ਨਹੀਂ ਮਿਲਾਉਂਦਾ। ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਕੌਮੀ ਨੀਤੀ ਦੇ ਨਾਲ ਰਾਜਪਾਲ ਦੇ ਰੁਖ਼ ਦੇ ਮੇਲ ਨਾ ਖਾਣ ’ਤੇ ਉਸ ਨੂੰ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹਟਾਇਆ (more…)
ਸ਼ਿਕਾਗੋ-ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਅਮਰੀਕਾ ਇਕਾਈ ਦੇ ਪ੍ਰਧਾਨ ਸ੍ਰੀ ਸੁਰਿੰਦਰ ਸਿੰਘ ਮਲਹੋਤਰਾ ਨੇ ਇਲੀਨਾਏ ਚੈਪਟਰ ਦਾ ਗਠਨ ਕੀਤਾ ਹੈ ਅਤੇ ਮਿੱਕੀ ਕਾਹਲੋਂ ਨੂੰ ਇਸ ਦਾ ਪ੍ਰਧਾਨ ਅਤੇ ਨਿੱਕ ਗਾਖਲ ਨੂੰ ਚੇਅਰਮੈਨ ਥਾਪਿਆ ਹੈ। ਇਸ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਇੰਡੀਆ ਹਾਊਸ ਸ਼ਾਮਬਰਗ ਵਿਚ ਹੋਇਆ। ਸਮਾਗਮ ਨੂੰ ਕੀਰਤੀ ਕੁਮਾਰ ਰਵੂਰੀ, ਸੰਨੀ ਗਾਬਾਵਾਲਾ, ਸ੍ਰੀ ਕਾਂਤੀ ਭਾਈ ਪਟੇਲ, ਊਸ਼ਾ ਕੁਮਾਰੀਆ, ਪ੍ਰੇਮ ਲਾਲਵਾਨੀ, ਕਲਪੇਸ਼ ਜੋਸ਼ੀ, ਪੌਲ ਪਰਮਵੀਰ, ਬਾਬੂ ਵਰਮਾ, ਸਤਵੰਤ ਸਿੰਘ ਅਟੱਲ, ਸਰਵਣ ਸਿੰਘ ਟਿਵਾਣਾ, ਸੰਨੀ ਧੂੜ, ਸਤਨਾਮ ਸਿੰਘ ਔਲਖ, ਲਖਵੰਤ ਸਿੰਘ ਕੋਮਲ ਅਤੇ ਇੰਦਰਮੋਹਨ ਸਿੰਘ ਛਾਬੜਾ, ਜਾਰਜ ਅਬਰਾਹਮ, ਮਹੇਸ਼ ਸਲਾਦੀ, ਮਹਿੰਦਰ ਸਿੰਘ ਗਿਲਜੀਆਂ, ਡਾ. ਨਜ਼ਮਾ ਸੁਲਤਾਨਾ, ਸ਼ੁਧ ਜਸੂਜਾ, ਡਾ. ਰਾਮਜੀ ਦਾਸ ਸੇਠੀ, ਫੁੰਮਣ ਸਿੰਘ, ਸਵਰਨ ਸਿੰਘ ਡਾ. ਜੀਤ ਚੰਦਨ, ਡਾ. ਭੁਪਿੰਦਰ ਸੋਢੀ ਤੋਂ ਇਲਾਵਾ ਲਖਬੀਰ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਜਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਏਵਨ ਕਾਰਪੈਟ, ਮਨਜਿੰਦਰ ਸਿੰਘ ਭਮਰਾ, ਬਾਬ ਸੰਧੂ, ਜਸਵਿੰਦਰ ਸਿੰਘ ਸੰਧੂ, ਕਿਰਪਾਲ ਰੰਧਾਵਾ, ਗੁਰਮੁਖ ਸਿੰਘ ਭੁੱਲਰ, ਸੰਨੀ ਕੁਲਾਰ, ਉਂਕਾਰ ਸਿੰਘ ਸੰਘਾ, ਭਿੰਦਰ ਸਿੰਘ ਪੰਮਾ, ਮਹਿੰਦਰਜੀਤ ਸੈਣੀ, ਪੀਟ ਦਿਓਲ, ਜੈਰਾਮ ਕਾਹਲੋਂ, ਲਖਵਿੰਦਰ ਸਿੰਘ ਸੰਧੂ, ਜਗਦੀਸ਼ ਸਿੰਘ ਸੰਧੂ, ਇਕਬਾਲ ਸਿੰਘ ਰੰਧਾਵਾ, ਬੱਬੀ ਬਾਠ, ਮਨਜੀਤ ਸਿੰਘ ਬਾਠ, ਡਾ. ਸ਼ਰਨਜੀਤ ਰੰਧਾਵਾ, ਡਾ. ਜੈ ਅੰਟਾਲ, ਡਾ. ਗੁਰਦਿਆਲ ਸਿੰਘ ਬਸਰਾਨ, ਕਾਂਤੀ ਪਟੇਲ, ਰਾਜੂ ਸ਼ਾਹ, ਮੌਂਟੀ ਸੱਈਅਦ, ਕਲਪੇਸ਼ ਜੋਸ਼ੀ, ਜਿਤੇਂਦਰ ਦਿਗਾਂਕਰ, ਸ਼ਾਨ ਕਪੂਰ, ਜੱਸੀ ਪਰਮਾਰ, ਮਹਿੰਦਰ ਸਿੰਘ ਰਕਾਲਾ, ਦੀਪ ਢਿੱਲੋਂ, ਤਾਲੀ ਭੱਠਲ, ਦਵਿੰਦਰ ਸਿੰਘ ਰੰਗੀ, ਹਰਕਿਸ਼ਸਿੰਘ ਭੱਟੀ, ਹਰਕੀਰਤ ਸਿੰਘ ਸੰਧੂ, ਹਰਬੀਰ ਸਿੰਘ ਵਿਰਕ, ਜਤਿੰਦਰ ਸਿੰਘ ਗਰੇਵਾਲ, 
ਸਾਊਥਾਲ-ਸਰਬਜੀਤ ਸਿੰਘ ਬਨੂੜ-ਇੰਗਲੈਂਡ ਵਿੱਚ ਹੋਈਆਂ ਚੌਣਾਂ ਵਿੱਚ ਕੰਗਜ਼ਰਵੇਟਿਵ ਪਾਰਟੀ ਸਭ ਤੋਂ ਵੱਡੀ ਪਾਰਟੀ ਬਣਕੇ ਸਰਕਾਰ ਬਣਾਉਣ ਦੇ ਨੇੜੇ ਪਹੁੰਚ ਗਈ ਹੈ ਤੇ ਉਸ ਨੂੰ 291 ਸੀਟਾਂ ਮਿਲੀਆਂ ਹਨ ਤੇ ਲੇਬਰ ਪਾਰਟੀ ਨੂੰ 251 ਸੀਟਾਂ , ਲਿਬਰਲ ਡੈਮੋਕੇਰਟ ਪਾਰਟੀ 52 ਤੇ ਅਜ਼ਾਦ ਉਮੀਦਵਾਰ 27 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਚੌਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਕਾਰਨ ਇਸ ਬਾਰ ਲੰਗੜੀ ਸਰਕਾਰ ਬਣਨ ਦੇ ਆਸਾਰ ਬਣ ਗਏ ਹਨ ਤੇ ਏਸੀਆਂ ਭਾਈਚਾਰੇ ਵਾਲੇ ਸਹਿਰ ਸਾਊਥਾਲ-ਈਲਿੰਗ, ਹੇਜ਼, ਸਲੋਹ, ਮਿਡਲੈਂਡ ਆਦਿ ਵਕਾਰੀ ਸੀਟਾਂ ਤੇ ਲੇਬਰ ਪਾਰਟੀ ਨੇ ਆਪਣੀ ਪਕੜ ਬਰਕਾਰਰ ਰੱਖੀ ਹੈ।ਜ਼ਿਕਰਯੋਗ ਹੈ ਕਿ ਇੰਗਲੈਂਡ ਦੀਆਂ ਕੁਲ 649 ਸੰਸਦੀ ਸੀਟਾ ਵਿੱਚੋਂ 617 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ ਤੇ ਬਾਕੀ ਰਹਿੰਦੀ ਸੀਟਾਂ ਤੇ ਲੇਬਰ ਤੇ ਟੋਰੀ ਪਾਰਟੀ ਵਿੱਚ ਸਖ਼ਤ ਮੁਕਾਬਲਾ ਚੱਲ ਰਿਹਾ ਹੈ ਅਤੇ ਸਰਕਾਰ ਬਣਾਉਣ ਲਈ ਕੰਗਜ਼ਰਵੇਟਿਵ ਪਾਰਟੀ ਨੂੰ 326 ਸੀਟਾਂ ਦੀ ਲੋੜ ਹੈ ਤੇ ਉਹ 291 ਸੀਟਾਂ ਲੈ ਕੇ ਸਰਕਾਰ ਬਣਾਉਣ ਲਈ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ।