ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ)-ਜਿਲਾ ਮੁਕਤਸਰ ਦੀਆਂ ਪੇਂਡੂ ਦਾਣਾ ਮੰਡੀਆਂ ਵਿੱਚ ਕਣਕ ਆਉਣੋਂ ਬੰਦ ਹੋ ਗਈ ਹੈ ਤੇ ਕੁਝ ਦਿਨਾਂ ਤੱਕ ਇਹ ਪੇਂਡੂ ਆਰਜ਼ੀ ਮੰਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਵਰਣਨਯੋਗ ਹੈ ਕਿ ਜਿਲਾ ਮੁਕਤਸਰ ਵਿੱਚ 110 ਦਾਣਾ ਮੰਡੀਆਂ ਹਨ। ਜਿਲਾ ਮੰਡੀ ਅਫਸਰ ਸ: ਬੇਅੰਤ ਸਿੰਘ ਤੇ ਸੁਪਰਡੈਂਟ ਸ੍ਰੀ ਛਿੰਦਰਪਾਲ ਸੇਠੀ ਨੇ ਦੱਸਿਆ ਕਿ ਮੁਕਤਸਰ, ਮਲੋਟ, ਗਿੱਦੜਬਾਹਾ ਤੇ ਬਰੀਵਾਲਾ ਦੀਆਂ ਮੰਡੀਆਂ ਸਮੇਤ ਜਿਲੇ ਭਰ ਦੀਆਂ ਮੰਡੀਆਂ ਵਿੱਚ ਹੁਣ ਤੱਕ 6 ਲੱਖ 90 ਹਜ਼ਾਰ 646 ਟਨ ਕਣਕ ਦੀ (more…)
ਨਵੀਂ ਦਿੱਲੀ-ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਪਣੀ ਵਿਦੇਸ਼ ਯਾਤਰਾ ਤੋਂ ਪਰਤਣ ਉਪਰੰਤ ‘ਵਿਸ਼ਵ ਸਿੱਖ ਕਨਵੈਨਸ਼ਨ’ ਵਿਚ ਜਾਰੀ ਕੀਤੇ ਗਏ ਐਲਾਨਨਾਮੇ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਅਤੇ ਐਲਾਨਨਾਮੇ ਵਿਚ ਮਿੱਥੇ ਗਏ ਨਿਸ਼ਾਨਿਆਂ ਅਤੇ ਪਾਸ ਕੀਤੇ ਗਏ ਮਤਿਆਂ ’ਤੇ ਸੁਚਾਰੂ ਰੂਪ ਵਿਚ ਅਮਲ ਕਰਨ, ਚੰਗੇ ਤੇ ਛੇਤੀ ਨਤੀਜੇ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕਮੇਟੀਆਂ ਦਾ ਗਠਨ ਕਰਨ ਦੇ ਸਬੰਧ ਵਿਚ ਵਿਚਾਰ-ਵਟਾਂਦਰਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਨਾਲ ਇਕ ਵਿਸ਼ੇਸ਼ ਬੈਠਕ ਕੀਤੀ। ਬੈਠਕ ਤੋਂ ਉੁਪਰੰਤ ਸ: ਸਰਨਾ ਨੇ ‘ਵਿਸ਼ਵ ਸਿੱਖ ਕਨਵੈਨਸ਼ਨ’ ਵੱਲੋਂ ਪਾਸ ਕੀੇਤੇ ਗਏ ਮਤਿਆਂ ਨੂੰ ਜਾਰੀ ਕਰਦਿਆਂ ਦੱਸਿਆ ਕਿ ਐਲਾਨਨਾਮੇ ਅਤੇ ਪਾਸ ਕੀਤ ਗਏ ਮਤਪਤਿਆਂ ਉ¤ਪਰ ਅਮਲ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਰੂਪ ਵਿਚ ਅਤੇ ਤੇਜ਼ੀ ਨਾਲ ਚਲਾਉਣ ਦੇ ਲਈ ਤਿੰਨ ਕਮੇਟੀਆਂ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਕਮੇਟੀ, ਉਨ੍ਹਾਂ ਮੰਗਾਂ ਦੇ ਸਬੰਧ ਵਿਚ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਸੰਭਾਲੇਗੀ, ਜਿਨ੍ਹਾਂ ਦਾ ਸਬੰਧ ਸਰਕਾਰ ਨਾਲ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਵਿਚ ਸਿੱਖਾਂ ਦੀ ਅੱਡਰੀ ਪਛਾਣ ਅਤੇ ਸਿੱਖ ਧਰਮ ਦੀ ਸੁਤੰਤਰਤ ਹੋਂਦ ਨੂੰ ਕਾਇਮ ਰੱਖਣ ਨੂੰ ਕਾਨੂੰਨੀ ਮਾਨਤਾ ਦੁਆਉਣ ਦੇ ਲਈ ਸੰਵਿਧਾਨ ਦੀ ਧਾਰਾ 25ਬੀ-2 ਵਿਚ ਜਸਟਿਸ ਵੈਂਕਟਾਚਲੱਈਆ ਕਮਿਸ਼ਨ ਦੀਆਂ ਸਿਫਰਸ਼ਾਂ ਨੂੰ ਲਾਗੂ ਕਰਵਾਇਆ ਜਾਣਾ, ਅਨੰਦ ਮੈਰਿਜ ਐਕਟ ਬਣਵਾਉਣ ਦੇ ਯਤਨ ਕਰਨਾ ਤਾਂ ਜੋ ਸਿੱਖ ਪਰਿਵਾਰਾਂ ਵਿਚ ਅਨੰਦ ਕਾਰਜ ਵਿਧੀ ਰਾਹੀਂ ਹੋਣ ਵਾਲੇ ਵਿਆਹ ਇਸੇ ਐਕਟ ਅਧੀਨ ਰਜਿਸਟਰ ਹੋ ਸਕਣ, ਪ੍ਰੋ: ਦਵਿੰਦਰ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਮੁਆਫ ਕਰਵਾ ਕੇ ਉਸ ਦੀ ਰਿਹਾਈ ਨਿਸ਼ਚਿਤ ਕਰਵਾਉਣ (more…)
ਫਤਿਹਗੜ ਸਾਹਿਬ, (ਗੁਰਪ੍ਰੀਤ ਮਹਿਕ) : ਕੇਸ ਜਿੱਤਣ ਦੀ ਖੁਸ਼ੀ ਵਿਚ ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼੍ਰੀ ਹਰਿਮੰਦਰ ਸਾਹਿਬ (ਅਮ੍ਰਿਤਸਰ) ਮੱਥਾ ਟੇਕਣਗੇਂ। ਕੈਪਟਨ ਅਮਰਿੰਦਰ ਸਿੰਘ ਦੀ ਇਸ ਯਾਤਰਾ ਵਿਚ ਹਲਕਾ ਅਮਲੋਹ ਦੇ ਵਿਧਾਇਕ ਸਾਧੂ ਸਿੰਘ ਧਰਮਸੌਤ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਸ. ਲਖਵੀਰ ਸਿੰਘ ਰਾਏ ਦੀ ਅਗੁਵਾਈ ਚ ਕਾਂਗਰਸੀ ਵਰਕਰਾਂ ਦਾ ਬੜਾ ਜੱਥਾ 9 ਮਈ ਨੂੰ ਪੈਟ੍ਰੋਲ ਪੰਪ ਰੁੜਕੀ, ਫਤਹਿਗੜ ਸਾਹਿਬ ਤੋਂ ਸਵੇਰੇ 7 ਵਜੇ ਰਵਾਨਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ (more…)
ਫਤਹਿਗੜ ਸਾਹਿਬ, 9 ਮਈ : ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਅੱਜ ਜਨਤਕ ਤੌਰ ਤੇ ਇਸ ਲਈ ਮਾਫੀ ਮੰਗੀ ਕਿਉਂਕਿ ਉਹ ਅੱਜ ਇੱਥੇ ਸਮਾਗਮ ਵਿੱਚ ਸਮੇਂ ਤੇ ਪੁੱਜੇ। ਮਾਸਟਰ ਮੋਹਨ ਲਾਲ ਅੱਜ ਕਨਫੈਡਰੇਸ਼ਨ ਫਾਰ ਚੈਲੇਂਜਡ ਵੱਲੋਂ ਬੱਚਤ ਭਵਨ ਫਤਹਿਗੜ ਸਾਹਿਬ ਵਿਖੇ ਦੋ ਰੋਜਾ ਨੈਸ਼ਨਲ ਕਾਨਫਰੰਸ ਫਾਰ ਚੈਲੇਂਜਡ ਵਿੱਚ ਭਾਗ ਲੈਣ ਆਏ ਸਨ। ਵੰਡੇ ਗਏ ਕਾਰਡਾਂ ਮੁਤਾਬਿਕ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 11 ਵਜੇ ਹੋਣੀ ਸੀ ਅਤੇ ਮਾਸਟਰ ਮੋਹਨ ਲਾਲ ਵੀ ਸਮੇਂ ਸਿਰ ਪੁੱਜ ਗਏ ਪ੍ਰੰਤੂ ਮੰਤਰੀ ਜੀ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਸ ਸਮੇਂ ਬਹੁਤ ਥੋੜੇ ਲੋਕ ਉਥੇ ਸਨ। ਸਾਰੇ ਪ੍ਰਬੰਧਕ ਨੇ ਵੀ ਉਸ ਸਮੇਂ ਤੱਕ ਸਾਰੇ ਪ੍ਰਬੰਧ ਪੂਰੇ ਨਹੀਂ ਕੀਤੇ ਸਨ। ਕੁਝ ਸਮੇਂ ਬਾਅਦ ਸਮਾਗਮ ਸ਼ੁਰੂ ਹੋ ਗਿਆ। ਭਾਵੇਂ ਕਿ ਮੰਤਰੀ ਪਹਿਲਾਂ ਪੁੱਜ ਗਏ ਪ੍ਰੰਤੂ ਫ਼ਤਹਿਗੜ ਸਾਹਿਬ ਦੇ ਐਸ ਡੀ ਐਮ ਉਸ ਸਮੇਂ ਪੁੱਜੇ ਜਦੋ ਅੱਧਾ ਸਮਾਗਮ ¦ਘ ਚੁੱਕਾ ਸੀ। ਫ਼ਤਹਿਗੜ ਸਾਹਿਬ ਦੇ ਜਿਲਾ ਟਰਾਂਸਪੋਰਟ ਅਫਸਰ ਉਸ ਸਮੇਂ ਪੁੱਜੇ ਜਦੋ ਮੰਤਰੀ ਜੀ ਸਮਾਗਮ ਵਿੱਚ ਭਾਗ ਲੈਣ ਤੋ ਬਾਅਦ ਪਰਤ ਗਏ ਹਨ। ਮੰਤਰੀ ਨੇ ਆਪਣੇ ਭਾਸ਼ਨ ਵਿੱਚ ਐਸ ਡੀ ਐਮ ਨੂੰ ਕਿਹਾ ਕਿ ਉਹ ਸਾਰਾ ਸਮਾਗਮ ਦੀ ਕਾਰਵਾਈ ਦਰਜ ਕਰਨ ਤੋ ਬਾਅਦ ਵਿਸਤਾਰ ਨਾਲ ਉਨਾਂ ਨੂੰ ਭੇਜੇ ਤਾਂ ਜੋ ਉਹ ਇਸ ਸੰਬੰਧੀ ਯੋਗ ਅਮਲ ਕਰ ਸਕਣ। ਮਾਸਟਰ ਮੋਹਨ ਲਾਲ ਨੇ ਆਪਣੇ ਭਾਂਸ਼ਨ ਵਿੱਚ ਚੰਗੀਆਂ ਗੱਲਾਂ ਕੀਤੀਆਂ। ਉਨਾਂ ਸਮਾਗਮ ਦੇ ਪ੍ਰਬੰਧਕਾਂ ਕੋਲੋ ਵੀ ਜਨਤਕ ਤੌਰ ਤੇ ਮਾਫੀ ਮੰਗੀ ਅਤੇ ਕਿਹਾ ਕਿ ਇਹ ਉਨਾਂ ਤੋ ਗਲਤੀ ਹੋਈ ਹੈ ਕਿ ਉਹ ਪ੍ਰਬੰਧਕਾਂ ਵੱਲੋ ਦਿੱਤੇ ਸਮੇਂ ਅਨੁਸਾਰ ਪੁੱਜ ਗਏ। (more…)
ਜਗਰਾਉਂ (ਸੁਖਦੇਵ ਗਰਗ) : ਜਗਰਾਉਂ ਦੀਆਂ ਧਾਰਮਿਕ ਸੁਸਾਇਟੀਆਂ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ਤੇ ਬਣਾਈ ਸ਼ਤਾਬਦੀ ਕਮੇਟੀ ਵੱਲੋਂ ਸ਼ੁੱਕਰਵਾਰ ਦੀ ਰਾਤ ਨੂੰ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਬਣੇ ਹਾਲ ਵਿੱਚ ਇਕ ਵਿਸ਼ਾਲ ਢਾਡੀ ਦਰਬਾਰ ਕਰਵਾਇਆ ਗਿਆ। ਸੰਸਾਰ ਪ੍ਰਸਿੱਧ ਢਾਡੀ ਜਥੇ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਨੂੰ ਸੁਣਨ ਵਾਸਤੇ ਦੂਰ-ਦੁਰਾਡੇ ਤੋਂ ਸੰਗਤਾਂ ਦਾ ਸੈਲਾਬ ਉਮਡਿਆ ਪਿਆ ਸੀ। ਗੁਰਦੁਆਰਾ ਸਿੰਘ ਸਭਾ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਸ਼ਬਦ ਦੀ ਹਾਜ਼ਰੀ ਭਰਦਿਆਂ ਸ਼ੁਰੂਆਤ (more…)
ਵਾਸ਼ਿੰਗਟਨ-ਅਮਰੀਕਾ ਨੇ ਆਖਰਕਾਰ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ’ਚ ਨਿਊਯਾਰਕ ਦੇ ਟਾਈਮਜ਼ ਸੁਕੇਅਰ ਵਰਗਾ ਬੰਬ ਨਾਲ ਹਮਲਾ ਕਰਨ ਦੀ ਕੋਸ਼ਿਸ਼ ਸਫਲ ਹੋ ਜਾਵੇ ਅਤੇ ਉਸ ਦਾ ਸਬੰਧ ਪਾਕਿਸਤਾਨ ਨਾਲ ਹੋਵੇ ਤਾਂ ਇਸ ਦੇ ਬਹੁਤ ਹੀ ਗੰਭੀਰ ਸਿੱਟੇ ਨਿਕਲਣਗੇ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਅਸੀਂ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਤਰ੍ਹਾਂ ਦਾ ਹਮਲਾ ਦੁਬਾਰਾ ਸਫਲ ਹੋ ਜਾਂਦਾ ਹੈ ਅਤੇ ਉਸ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹੋਣਗੇ ਤਾਂ ਉਸ ਦੇ ਗੰਭੀਰ ਸਿੱਟੇ ਨਿਕਲਣਗੇ। ਹਿਲੇਰੀ ਕਲਿੰਟਨ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਸਰਕਾਰ ਤੋਂ ਅੱਤਵਾਦ ਖਿਲਾਫ਼ ਲੜਾਈ ’ਚ ਹੋਰ ਸਹਿਯੋਗ ਦੀ ਆਸ ਕਰਦਾ ਹੈ। ਸੀ. ਬੀ. ਐਸ. ਟੈਲੀਵੀਜ਼ਨ ਦੇ 60 ਮਿੰਟ ਦੇ ਪ੍ਰੋਗਰਾਮ ਜਿਹੜਾ ਕੱਲ੍ਹ ਪ੍ਰਸਾਰਿਤ ਕੀਤਾ ਜਾਵੇਗਾ, ਵਿਚ ਇਕ ਮੁਲਾਕਾਤ ਵਿਚ ਸ੍ਰੀਮਤੀ ਕਲਿੰਟਨ ਨੇ ਇਹ ਗੱਲ ਵੀ ਸਵੀਕਾਰ ਕੀਤੀ ਕਿ ਪਾਕਿਸਤਾਨ ਪਿਛਲੇ ਸਾਲ ਦੌਰਾਨ ਅੱਤਵਾਦੀਆਂ ਖਿਲਾਫ਼ ਲੜਾਈ ’ਚ ਜ਼ਿਆਦਾ ਮਦਦਗਾਰ ਬਣ ਗਿਆ ਹੈ ਪਰ ਸਹਿਯੋਗ ਵਿਚ ਸੁਧਾਰ ਹੋਣਾ ਚਾਹੀਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਤਵਾਦ ਖਿਲਾਫ਼ ਲੜਾਈ ਪ੍ਰਤੀ ਪਾਕਿਸਤਾਨ ਦੇ ਰਵੱਈਏ ’ਚ ਵੱਡੀ ਤਬਦੀਲੀ ਆਈ ਹੈ’ ਫਿਰ ਵੀ ਅਸੀਂ ਹੋਰ ਸਹਿਯੋਗ ਚਾਹੁੰਦੇ ਹਾਂ।ਉਨ੍ਹਾਂ ਇਹ ਟਿੱਪਣੀਆਂ ਪਿਛਲੇ ਹਫਤੇ ਨਿਊਯਾਰਕ ਦੇ ਟਾਈਮਜ਼ ਸੁਕੇਅਰ ਵਿਚ (more…)