Punjab News

May 10, 2010

ਕੌਣ ਨੇ ਅੱਜ ਡਾਲੀਆਂ ਚੋਂ ਹਵਾ ਬਣ ਕੇ?- ਕਰਮਜੀਤ ਸਿੰਘ

Karamjit_Singh

9 ਮਈ ਨੂੰ ਅਸ਼ੋਕ ਸ਼ਰਮਾ ਦੀ ‘…. ਕੁਝ ਦਿਨ ਹੋਰ’ ਦੇ ਨਾਂ ਹੇਠ ਆਪਣੀ ਅਲਵਿਦਾ ਟਿੱਪਣੀ ਨੇ ਚੇਤਿਆਂ ਦੀ ਧੁੰਦਲੀ ਪੈ ਚੁੱਕੀ ਸਲੇਟ ਉਤੇ ਤੇਜ਼ ਰੋਸ਼ਨੀ ਸੁੱਟ ਕੇ ਸਾਨੂੰ ਕਾਫੀ ਪਿਛਾਂਹ ਵੱਲ ਮੋੜ ਦਿਤਾ ਹੈ। ਟੂਣਾ ਕਰ ਦੇਣ ਵਾਲੀਆਂ ਹਕੀਕੀ ਲਿਖਤਾਂ (ਸਕੂਲ ਆਫ਼ ਮੈਜਿਕ ਰੀਅਲਿਜ਼ਮ) ਦੇਣ ਵਿਚ ਮਸ਼ਹੂਰ ਨਾਵਲਿਸਟ ਐਂਜਲਾ ਕਾਰਟਰ (1940-92) ਆਪਣੇ ਆਖਰੀ ਨਾਵਲ ‘ਸਿਆਣੇ ਬਾਲ’ ਵਿਚ ਗੁਜ਼ਰ ਚੁੱਕੇ ਸਮੇਂ ਨੂੰ ਕੁਝ ਇਸ ਤਰਾਂ ਯਾਦ ਕਰਦੀ ਹੈ… ‘ਪਈ ਇਕ ਵਾਰ ਦੀ ਗੱਲ ਹੈ ਕਿ ਇਕ ਘਰ ਹੁੰਦਾ ਸੀ ਜਿਸ ਵਿਚ ਅਸੀਂ ਸਾਰੇ ਕਦੇ ਰਿਹਾ ਕਰਦੇ ਸਾਂ ਅਤੇ ਉਸ ਘਰ ਦਾ ਨਾਂ ਸੀ… ਬੀਤਿਆ ਕੱਲ’, ਯਾਨੀ ਸਾਡਾ ਪਾਸਟ। ਪੰਜਾਬੀ ਟ੍ਰਿਬਿਊਨ ਵੀ ਇਕ ਇਹੋ ਜਿਹਾ ਹੀ ਇਕ ਘਰ ਸੀ ਜਿਸ ਵਿਚ ਵਸਦੇ ਟੱਬਰ ਦੇ ਕੁੱਝ ਜੀਆਂ ਦੀ ਯਾਦ ਅਸ਼ੋਕ ਨੇ ਤਾਜ਼ਾ ਕਰਵਾ ਦਿਤੀ ਹੈ ਜਾਂ ਇਸ ਤਰਾਂ ਕਹਿ ਲਵੋ ਕਿ ਸੁਰਜੀਤ ਪਾਤਰ ਦੇ ਇਕ ਯਾਦਗਾਰੀ ਸ਼ੇਅਰ ਮੁਤਾਬਕ ‘ਅੱਜ ਉਹ ਡਾਲੀਆਂ ’ਚੋਂ ਹਵਾ ਬਣ ਕੇ ¦ਘੇ ਹਨ’।ਪੱਤਰਕਾਰੀ ਦੀ ਖੇਡ ਵਿਚ ਹਰ ਪਾਸੇ ਤੋਂ ਖੇਡਣ ਵਿਚ ਨਿਪੁੰਨਤਾ ਹਾਸਲ ਕਰਨ ਦਾ ਐਵਾਰਡ ਬਿਨਾ ਕਿਸੇ ਰੌਲੇ ਤੋਂ ਦਲਬੀਰ ਦੇ ਹਿੱਸੇ ਹੀ ਆਉਂਦਾ ਹੈ। ਖ਼ਬਰ ਘੜਨ, ਭੰਨਣ, ਤਰਾਸ਼ਣ ਤੇ ਸਜਾਉਣ, ਖ਼ਬਰ ਦੀ ਮਹੱਤਤਾ ਨੂੰ ਘਟਾਉਣ, ਵਧਾਉਣ ਤੇ ਸੰਤੁਲਤ ਕਰਨ ਦੀ ਕਲਾ ਤੋਂ ਲੈ ਕੇ ਸੰਪਾਦਕੀਆਂ ਅਤੇ ਆਪਣੇ ਮੌਲਿਕ ਕਾਲਮਾਂ ਰਾਹੀਂ ਉਸ ਨੂੰ ਯਾਦ ਰੱਖਿਆ ਜਾਵੇਗਾ।‘ਕੰਮ‘ ਅਤੇ ‘ਭਗਤੀ’ ਦਰਮਿਆਨ ਜੇਕਰ ਕੋਈ ਫਾਸਲਾ ਜਾਂ ਫਰਕ ਹੁੰਦਾ ਹੈ ਤਾਂ ਇਹ ਸਾਰੇ ਫਾਸਲੇ ਮਿਟਾਉਣ ਦਾ ਸਿਹਰਾ ਸੁਰਿੰਦਰ ਤੇਜ ਨੂੰ ਜਾਂਦਾ ਹੈ। ਜਗਦੀਸ਼ ਬਾਂਸਲ ਉਨਾਂ ਪੱਤਰਕਾਰਾਂ ਵਿਚੋਂ ਸੀ ਜੋ ਅੰਗਰੇਜ਼ੀ ਦੀਆਂ ਵੱਡੀਆਂ ਵੱਡੀਆਂ ਖ਼ਬਰਾਂ ਦਾ ਸੱਤ ਕੱਢ ਕੇ ਉਨਾਂ  ਨੂੰ ਸੌਖੀ ਤੇ ਪਿਆਰੀ ਪੰਜਾਬੀ ਵਿਚ ਪਾਠਕਾਂ ਨੂੰ ਪਰੋਸ ਕੇ ਦੇ ਸਕਦਾ ਸੀ।ਪੱਤਰਕਾਰੀ ਦੇ ਕਿੱਤੇ ਨੂੰ ਸ਼ੱਤ ਪ੍ਰਤੀਸ਼ਤ ਤੋਂ ਵੀ ਵੱਧ ਇਮਾਨਦਾਰ ਬਣਾਈ ਰੱਖਣ ਦੀ ਰਵਾਇਤ ਦਾ ਬੇਤਾਜ ਬਾਦਸ਼ਾਹ ਸੁਰਜੀਤ ਸਿੰਘ  ਹੀ ਹੋ ਸਕਦਾ ਹੈ। ਪਹਿਲੇ ਪੰਨੇ ਉਤੇ ਜਾਣ ਵਾਲੇ ਮੁੱਖ ਸੰਪਾਦਕ ਦੀਆਂ ਅੰਗਰੇਜ਼ੀ ਵਿਚ ਲਿਖੀਆਂ ਸੰਪਾਦਕੀਆਂ ਦੀ ਰੂਹ ਨੂੰ ਪੰਜਾਬੀ ਵਿਚ ਕੈਦ ਕਰਨ ਦੀ ਪਵਿੱਤਰ ਸਜ਼ਾ ਦੇਣ ਦਾ ਹੱਕ ਸ਼ਾਇਦ ਬਖ਼ਸ਼ਿੰਦਰ ਲਈ ਰਾਖਵਾਂ ਹੋਣਾ ਚਾਹੀਦਾ ਹੈ। ਜਦੋਂ ਜਦੋਂ ਵੀ ਜਗਤਾਰ ਸਿੱਧੂ ਦੀ ਰੂਹ ਉਸ ਨੂੰ ਹੋਰ ਰੁਝੇਵਿਆਂ ਵਿਚੋਂ ਬਾਹਰ ਕੱਢ ਕੇ ਬਗਾਵਤ ਕਰਦੀ ਰਹੀ ਹੈ ਤਾਂ ਉਦੋਂ ਉਦੋਂ ਉਸ ਦੀਆਂ ਖ਼ਬਰਾਂ ਅਤੇ ਟਿੱਪਣੀਆਂ ਵਿਚ ਲੋਕ ਮੁਹਾਵਰੇ ਦੀ ਖ਼ੁਸ਼ਬੂ ਕਈ ਵਾਰ ਹੰਝੂਆਂ ਨੂੰ ਵੀ ਸੱਦਾ ਦਿੰਦੀ ਰਹੀ ਹੈ।ਗੀਤਾਂ ਤੇ ਫ਼ਿਲਮਾਂ ਦੀ ਦੁਨੀਆਂ ਵਿਚ ਗਵਾਚਿਆ ਤੇ ਚਮਕਿਆ ਸ਼ਮਸ਼ੇਰ ਸੰਧੂ ਸਾਰੇ ਕੰਮ ਛੱਡ ਕੇ ਸੁਣਨ ਸ਼ਕਤੀਆਂ ਦੀਆਂ ਸਾਰੀਆਂ ਤਰੰਗਾਂ ਕਿਸੇ ਵੀ ਉਸ ਮਹਾਂਪੁਰਸ਼ ਵੱਲ ਮੋੜ ਲੈਂਦਾ ਹੈ ਜੋ ਬ੍ਰਹਿਮੰਡ ਦੀ ਸਿਰਜਣਾ ਵੇਲੇ ਜਾਂ ਉਸ ਤੋਂ ਪਹਿਲਾਂ ਵਾਪਰਨ ਵਾਲੀਆਂ ਅਲੋਕਾਰੀ ਘਟਨਾਵਾਂ ਦੀਆਂ ਖ਼ਬਰਾਂ ਲੈ ਕੇ ਆਉਂਦਾ ਹੈ। ਜਗਿਆਸਾ ਦਾ ਇਹ ਸੂਰਜ ਉਹ ਕਦੇ ਵੀ ਡੁੱਬਣ ਨਹੀਂ ਦਿੰਦਾ। ਪੰਜਾਬੀ ਟ੍ਰਿਬਿਊਨ ਵਿਚ ਖ਼ਬਰਾਂ ਦੀਆਂ ਕਵਿਤਾ ਵਰਗੀਆਂ ਸੁਰਖੀਆਂ ਕੱਢਣ ਵਿਚ ਵੀ ਸਭ ਤੋਂ ਵੱਡੀ ਢੇਰੀ ਦਾ ਮਾਲਕ ਵੀ ਉਹੋ ਹੈ ਜਦ ਕਿ ਦਲਜੀਤ ਸਰਾਂ ਇਸ ਮੁਕਾਬਲੇ ਵਿਚ ਇਕ ਅੱਧ ਪੈਰ ਹੀ ਉਸ ਤੋਂ ਪਿਛੇ ਹੈ। ਪੰਜਾਬ ਦੀ ਰਾਜਨੀਤੀ, ਸਭਿਆਚਾਰ ਅਤੇ ਸਾਹਿਤ ਦੀਆਂ ਹੇਠਲੀਆਂ ਅਤੇ ਬਾਰੀਕ ਪਰਤਾਂ ਦੇ ਰਾਜ਼ ਜੱਗ ਜ਼ਾਹਰ ਕਰਨ ਵਿਚ ਦਲਜੀਤ ਸਰਾਂ ਯਾਦ ਰੱਖਿਆ ਜਾਏਗਾ।ਸਾਡੇ ਵਿਚੋਂ ਬਹੁਤੇ ਪੱਤਰਕਾਰ ਚ¦ਤ ਰਾਜਨੀਤੀ ਨਾਲ ਲੁਕਿਆ ਛੁਪਿਆ ਮੋਹ ਕਿਸੇ ਨਾ ਕਿਸੇ ਸ਼ਕਲ ਵਿਚ ਪਾਲਦੇ  ਰਹੇ ਹਨ ਪਰ ਅਸ਼ੋਕ, ਸੁਰਜੀਤ ਅਤੇ ਸੁਰਿੰਦਰ ਤੇਜ ਇਸ ਮੋਹ ਤੋਂ ਪੂਰੀ ਤਰਾਂ ਆਜ਼ਾਦ ਸਨ। ਮਜਾਲ ਹੈ ਕਿ ਜੇ ਕਿਤੇ ਉਨਾਂ ਨੇ ਉਸ ਰਾਜਨੀਤਕ ਖੁਰਲੀ ਵਲ ਮੂੰਹ ਮਾਰਨ ਬਾਰੇ ਕਦੇ ਸੋਚਿਆ ਵੀ ਹੋਵੇ। ਪੱਤਰਕਾਰੀ ਦੇ ਜੱਜ ਸਾਹਿਬਾਨ ਫ਼ੈਸਲੇ ਦੀ ਘੜੀ ਸਮੇਂ ਪਤਾ ਨਹੀਂ ਇਸ ਪ੍ਰਾਪਤੀ ਨੂੰ ‘ਵਰ’ ਆਖਣਗੇ ਜਾਂ ‘ਸਰਾਪ’।
ਪੱਤਰਕਾਰੀ ਦੇ ਕਿੱਤੇ ਵਿਚ ਕੁਝ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ। ਅਦਾਰੇ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਤੁਹਾਡੇ ਸਿਰ ਉਤੇ ਇਕ ਭਾਰ ਰੱਖਿਆ ਜਾਂਦਾ ਹੈ ਜਿਸ ਨੂੰ ‘ਜ਼ਿੰਮੇਵਾਰੀ ਦੀ ਪੰਡ’ ਕਿਹਾ ਜਾਂਦਾ ਹੈ। ਪਰ ਗੁਰਦਿਆਲ ਬੱਲ ਨਾਂ ਦਾ ਇਕ ਸੱਜਣ ਇਨਾਂ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਰਿਹਾ ਹੈ ਅਤੇ ਖ਼ਬਰਾਂ ਨੂੰ ਬਦਲਣ ਅਤੇ ਹੋਰ ਦੀ ਹੋਰ ਹੀ ਬਣਾ ਦੇਣ ਵਿਚ ਸਾਰੀ ਉਮਰ ਮਰਜ਼ੀਆਂ ਕਰਦਾ ਰਿਹਾ ਅਤੇ ਹਾਰ ਹੰਭ ਕੇ ਸਭਨਾ ਨੇ ਇਸ ਬਾਰੇ ਅਣ-ਐਲਾਨੀ ਸਹਿਮਤੀ ਦੇ ਹੀ ਦਿੱਤੀ। ਇਕ ਉਹ ਹੀ ਸੀ ਜੋ ਖੇਡਾਂ ਦੀਆਂ ਖ਼ਬਰਾਂ ਵਿਚ ਦਾਸਤੋਵਸਕੀ ਘਸੋੜ ਸਕਦਾ ਸੀ, ਵਪਾਰ ਦੇ ਕਾਲਮਾਂ ਵਿਚ ਮਾਰਲੋ ਮੁਨਰੋ ਵਰਗੀ ਮਹਾਨ ਐਕਟਰਸ ਸਜਾਈ ਜਾ ਸਕਦੀ ਸੀ ਅਤੇ ਰਾਜਨੀਤੀ ਦੀਆਂ ਖ਼ਬਰਾਂ ਵਿਚ ਪਿਲੇ ਤੇ ਰੋਨਾਲਡੋ ਵਰਗੇ ਖਿਡਾਰੀ ਨਾਇਕ ਬਣ ਸਕਦੇ ਸਨ। ਬਹੁਤੇ ਪੱਤਣਾਂ ਵਾਲੇ ਤਾਰੂਆਂ ਨੂੰ ਵੀ ਇਹ ਫ਼ੈਸਲਾ ਕਰਨ ਵਿਚ ਮੁਸ਼ਕਿਲ ਆਏਗੀ ਕਿ ਪੱਤਰਕਾਰੀ ਦੀ ਬਿਰਾਦਰੀ ਵਿਚ ਇਹ ਪੱਤਰਕਾਰ ਘੁਸਪੈਠ ਸੀ ਜਾਂ ‘ਗਿਆਨਵਾਨ ਪੱਤਰਕਾਰੀ’ ਦੇ ਇਤਿਹਾਸ ਦਾ ਯਾਦਗਾਰੀ ਕਾਂਡ?
ਪੱਤਰਕਾਰਾਂ ਦੇ ਵਿਚਾਰਾਂ ਅਤੇ ਖ਼ਿਆਲਾਂ ਦੀਆਂ ਦੁਨੀਆਂ ਦਾ ਜਾਇਜ਼ਾ ਲੈਣ ਲਈ ਜੇ ਕਦੇ ਮਹਿਫ਼ਲ ਸਜੇ ਤਾਂ ਵਿਚਾਰਾਂ ਦੇ ਇਤਿਹਾਸਕਾਰਾਂ ਨੂੰ ਆਖਣਾ ਕਿ ਉਨਾਂ ਵਿਚੋਂ ਕੁਝ ਨਾਰਥ ਪੋਲ ਵਲ ਜਾਂਦੇ ਸਨ ਅਤੇ ਕੁਝ ਦਾ ਮੂੰਹ ਸਾਊਥ ਵੱਲ ਹੁੰਦਾ ਸੀ। ਕੁਝ ਥੱਕ ਕੇ ਵਿਚ ਵਿਚਾਲੇ ਹੀ ਰਹਿ ਜਾਂਦੇ ਸਨ। ਪਰ ਇਕ ਮੌਕੇ ਤੇ ਹੀ ਨਾਰਥ ਤੇ ਸਾਊਥ ਪੋਲ ਦਾ ਮਿਲਾਪ ਹੋਇਆ ਸੀ ਅਤੇ ਉਦੋਂ ਇਹ ਸਾਰੇ ਖ਼ਲੀਫ਼ੇ ਵਿਚਾਰਾਂ ਦੀ ਕੈਦ ’ਚੋਂ ਰਿਹਾਅ ਹੋ ਕੇ ਅਸ਼ੋਕ ਦੇ ਮੁੰਡਾ ਜੰਮਣ ਦੀ ਖੁਸ਼ੀ ਵਿਚ ਚੰਡੀਗੜ ਦੇ ਨੇੜੇ ਇਕ ਜੰਗਲ ਵਿਚ ਇਕੱਠੇ ਹੋਏ, ਖੁਸ਼ੀ ਵਿਚ ਭੰਗੜਾ ਪਾਇਆ ਤੇ ਸ਼ਰਾਬ ਦੇ ਕੁਝ ਤੁਪਕੇ ਉਨਾਂ ਪੱਤਰਕਾਰਾਂ ਦੇ ਬੁਲਾਂ ਨੂੰ ਵੀ ਛੁਹਾਏ ਗਏ ਜਿਨਾਂ ਨੇ ਉਮਰ ਭਰ ਇਸ ਸੌਗਾਤ ਤੋਂ ਦੂਰ ਰਹਿਣ ਲਈ ਰੱਬ ਨਾਲ ਇਕਰਾਰ ਕੀਤੇ ਸਨ। ਇਹ ਰੌਣਕ ਮੇਲਾ ਹੀ ਸਾਂਭਣ ਵਾਲੀ ਇਕੋ ਇਕ ਯਾਦਗਾਰ ਹੈ ਜਦੋਂ ਸਾਰੀਆਂ ਵਿਰੋਧਤਾਈਆਂ ਇਕ ਥਾਂ ’ਤੇ ਇਕੱਠੀਆਂ ਹੋਣ ਲਈ ਰਾਜ਼ੀ ਹੋ ਗਈਆਂ ਸਨ।

ਪੰਜਾਬ ਦੇ ਦਲਿਤਾਂ ਨੂੰ ਸਰਮਾਏਦਾਰਾਂ ਵੱਲੋਂ ਬੰਧੂਆਂ ਬਣਾਇਆ ਜਾ ਰਿਹੈ : ਪੁਰਖਾਲਵੀ

ਡੇਰਬੱਸੀ - ਨਜ਼ਦੀਕੀ ਪਿੰਡ ਹਰੀਪੁਰ ਕੂੜਾ ਦੇ ਦਲਿਤ ਪਰਿਵਾਰ ਨੂੰ ਪੰਚਾਇਤ ਵੱਲੋਂ ਸਥਾਨਕ ਸਰਮਾਏਦਾਰਾਂ ਦੇ ਦਬਾਓ ਅਧੀਨ ਤੰਗ ਪ੍ਰੇਸ਼ਾਨ ਕਰਨ ਅਤੇ ਉਜਾੜਨ ਸੰਬੰਧੀ ਮਿਲੀ ਸ਼ਿਕਾਇਤ ਦੇ ਆਧਾਰ ਤੇ  ਅੱਜ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਪਿੰਡ ਦਾ ਦੌਰਾ ਕਰਕੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਥੇਬੰਦੀ ਵੱਲੋਂ ਉਨਾਂ ਦੀ ਹਰ ਪੱਖੋਂ ਕਾਨੂੰਨੀ ਅਤੇ ਪ੍ਰਸ਼ਾਸ਼ਕੀ ਇਮਦਾਦ ਕੀਤੀ ਜਾਵੇਗੀ।ਬਾਅਦ ਵਿੱਚ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਿਤ (more…)

ਸੁਮੇਧ ਸੈਣੀ ਨੂੰ ਅਹੁਦੇ ਤੋਂ ਹਟਾਉਣ ਸਬੰਧੀ ਸਰਕਾਰ ਤੋਂ ਜਵਾਬ ਤਲਬ

ਚੰਡੀਗੜ੍ਹ-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਜੀਲੈਂਸ ਬਿਊਰੋ ਦੇ ਮੁਖੀ ਸੁਮੇਧ ਸਿੰਘ ਸੈਣੀ ਨੂੰ ਬਰਖਾਸਤ ਕਰਨ ਦੀ ਪਟੀਸ਼ਨ ’ਤੇ ਸਰਕਾਰ ਤੋਂ ਜਵਾਬ ਮੰਗਿਆ ਹੈ। ਚੀਫ਼ ਜਸਟਿਸ ’ਤੇ ਆਧਾਰਿਤ ਪਹਿਲੀ ਡਵੀਜ਼ਨ ਬੈਂਚ ਨੂੰ ਦਿੱਲੀ ਵਾਸੀ ਔਰਤ ਅਮਰ ਕੌਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਫੌਜਦਾਰੀ ਮਾਮਲਿਆਂ ’ਚ ਫਸੇ ਉ¤ਚ ਅਧਿਕਾਰੀਆਂ ਨੂੰ ਸਿਆਸੀ ਕਾਰਨਾਂ ਕਰਕੇ ਲਾਹੇਵੰਦ ਆਸਾਮੀਆਂ ’ਤੇ ਤਾਇਨਾਤ ਕੀਤਾ ਹੋਇਆ। ਸੁਮੇਧ ਸਿੰਘ ਸੈਣੀ ਦੇ ਖ਼ਿਲਾਫ਼ ਚੱਲ ਰਹੇ ਮਾਮਲਿਆਂ ਦੇ ਬਾਵਜੂਦ ਉਸ ਨੂੰ ਮਹੱਤਵਪੂਰਨ ਆਸਾਮੀ ’ਤੇ ਰੱਖਿਆ ਹੋਇਆ ਹੈ ਜਦੋਂ ਕਿ ਸਰਕਾਰ ਨੇ ਵੀ. ਕੇ. ਜੰਜੂਆ ਅਤੇ ਸਾਬਕਾ ਪੁਲਿਸ ਮੁੱਖੀ ਸਰਬਦੀਪ ਸਿੰਘ ਵਿਰਕ ਨੂੰ ਹਟਾ ਦਿੱਤਾ ਸੀ। ਫਾਂਸੀ ਦੀ ਸਜ਼ਾ ਉਮਰ ਕੈਦ ’ਚ ਬਦਲਣ ਲਈ ਸੁਣਵਾਈ ਮੁਲਤਵੀ : ਇਕ ਜਨਹਿੱਤ ਪਟੀਸ਼ਨ ਰਾਹੀਂ ਫਾਂਸੀ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ ਨੂੰ ਸਜ਼ਾ ਉਮਰ ਕੈਦ ’ਚ ਬਦਲਣ ਸਬੰਧੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ ਹੋ ਗਈ ਹੈ। ਪਟੀਸ਼ਨਰ ਨੇ ਮੰਗ ਕੀਤੀ ਸੀ ਕਿ ਪਿਛਲੇ ਦਹਾਕੇ ਤੋਂ ਫਾਂਸੀ ਦੀ ਸਜ਼ਾ ਉਡੀਕ ਰਹੇ ਦੋਸ਼ੀ ਜੇਲ੍ਹਾਂ ’ਚ ਬੰਦ ਪਏ ਹਨ। ਉਨ੍ਹਾਂ ਦੀ ਦਯਾ ਦੀ ਅਰਜ਼ੀ ਵੀ ਅਜੇ ਤੱਕ ਵੀ ਰਾਸ਼ਟਰਪਤੀ ਕੋਲ ¦ਬਿਤ ਹੈ। ਸਾਲਾਂਬੱਧੀ ਸਜ਼ਾ ਦੀ ਉਡੀਕ ਕਰਨ ਦੇ ਕਰਕੇ ਉਹ ਰੋਜ਼ਾਨਾ ਪਲ-ਪਲ ਮੌਤ ਵੱਲ ਵੱਧਦੇ ਹਨ। ਇਸ ਲਈ ਹੁਣ ਉਨ੍ਹਾਂ ਦੀ ਸਜ਼ਾ ਉਮਰ ਕੈਦ ’ਚ ਬਦਲੀ ਜਾਵੇ। ਚੀਫ਼ ਜਸਟਿਸ ’ਤੇ ਆਧਾਰਿਤ ਬੈਂਚ ਨੇ ਸੁਣਵਾਈ 7 ਜੁਲਾਈ ’ਤੇ ਪਾ ਦਿੱਤੀ ਹੈ।

ਬੀਜਿਆ ਹੋਇਆ ਨਰਮਾ ਵਾਉਣ ਵਾਲਿਆਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ)-ਮੁਕਤਸਰ ਦੇ ਵਾਸੀ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿੰਡ ਗੰਧੜ ਵਿਖੇ ਉਹਨਾਂ ਦੀ ਜ਼ਮੀਨ ਵਿੱਚ ਬੀਜਿਆ ਹੋਇਆ ਨਰਮਾ ਵਾਉਣ ਵਾਲਿਆਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਸ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀ ਪਿੰਡ ਗੰਧੜ ਵਿਖੇ 4 ਏਕੜ ਜ਼ਮੀਨ ਹੈ, ਜਿਸ ਵਿੱਚ 8 ਮਈ ਨੂੰ ਨਰਮਾ ਬੀਜਿਆ ਗਿਆ ਸੀ, ਜਦਕਿ 9 ਮਈ ਨੂੰ 1 ਏਕੜ ਜ਼ਮੀਨ ਵਿੱਚ ਬੀਜਿਆ ਨਰਮਾ ਮਨਪ੍ਰੀਤ ਸਿੰਘ, (more…)

ਬਜੁਰਗਾਂ ਦਾ ਆਦਰ,ਸਮਾਜ ਤੇ ਸਰਕਾਰ ਦਾ ਉ¤ਤਮ ਫਰਜ਼- ਡਾ: ਢਾਲਾ

 

SeniorsDSC08689

ਬਰੈਂਪਟਨ:ਬਜੁਰਗ ਵਸੋਂ ਸਾਡੇ ਸਮਾਜ ਦਾ ਸਭ ਤੋਂ ਅਹਿਮ ਅੰਗ ਹੈ  ਅਤੇ ਉਨ੍ਹਾਂ ਦੇ ਹੁੰਦੇ ਸੋਸ਼ਣ ਅਤੇ ਬੇਕਦਰੀ ਦਾ ਵਧਦਾ ਗਰਾਫ ਚਿੰਤਾ ਦਾ ਵਿਸ਼ਾ ਹੈ  । ਹੁਣੇ ਹੁਣੇ ਆਈਆਂ ਰਿਪੋਰਟਾਂ ਨੇ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਸੋਸ਼ਣ ਹੋਣ ਦੇ ਸੱਚ ਨੂੰ ਬਾਹਰ ਲਿਆ ਕੇ ਸਭ  ਨੂੰ ਚੌਕਾ ਦਿੱਤਾ ਹੈ । ਓਨਟਾਰੀਓ ਸੂਬੇ ’ਚ ਕੋਈ 16 ਲੱਖ ਬਜੁਰਗ ਵਸਦੇ ਹਨ ਅਤੇ ਅੰਕੜਿਆਂ ਅਨੁਸਾਰ 32000 ਤੋਂ ਲੈਕੇ ਡੇਢ ਲੱਖ ਦੇ ਕਰੀਬ ਅਜਿਹੇ ਬਜੁਰਗ ਹਨ ਜੋ ਕਿਸੇ ਨਾ ਕਿਸੇ ਸੂਰਤ ਵਿਚ ,ਦੂਜਿਆਂ ਦੇ  ਧੱਕੇ ਦਾ ਸ਼ਿਕਾਰ ਹੋ ਰਹੇ ਹਨ।ਬਰੈਂਪਟਨ ਸਪਰਿੰਗਡੇਲ ਦੇ ਐਮ ਪੀ ਡਾ: ਰੂਬੀ ਢਾਲਾ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗੀਆਂ ਖਬਰਾਂ ਹਨ ਅਤੇ ਸਾਨੂੰ ਇਸ ਮਸਲੇ ਬਾਰੇ ਜ਼ਰੂਰ ਕੋਈ ਕਦਮ ਚੁਕਣੇ ਪੈਣਗੇ ਵਰਨਾ ਜਿਵੇਂ ਜਿਵੇਂ ਬਜੁਰਗਾਂ ਦੀ ਵਸੋਂ ਵਧ ਰਹੀ ਹੈ ਉਨ੍ਹਾਂ ਦਾ ਸੋਸ਼ਣ ਵੀ ਵਧੀ ਜਾਏਗਾ । ੳਨ੍ਹਾਂ ਕਿਹਾ ਕਿ ਭਾਈਚਾਰਕ ਤੌਰ ’ਤੇ ਇਕਮੁਠ ਹੋਕੇ ਅਸੀਂ ਇਸ ਨੂੰ ਘਟਾਉਣ ਲਈ ਬਹੁਤ ਕੁਝ ਕਰ ਸਕਦੇ ਹਾਂ। ਡਾ: ਢਾਲਾ ਅਨੁਸਾਰ ਬਜੁਰਗ ਇਸ ਮੁਲਕ ਦਾ ਆਧਾਰ ਹਨ ਇਸ ਲਈ ਸਰਕਾਰ ਅਤੇ ਸਮਾਜ ਨੂੰ ਉਨ੍ਹਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਲੈਣੇ ਚਾਹੀਦੇ ਹਨ । (more…)

ਸ਼ਹੀਦਾਂ ਦੇ ਬੁੱਤਾਂ ਨੂੰ ਸ਼ਮਸ਼ਾਨ ਘਾਟ ਵਿਚ ਲਗਾਉਣ ਸ਼ਹੀਦਾਂ ਦਾ ਮਜ਼ਾਕ!

punjab dagiਜਗਰਾਉਂ (ਸੁਖਦੇਵ ਗਰਗ) : ਦੇਸ਼ ਲਈ ਮਰਨ ਵਾਲੇ ਸੂਰਬੀਰ ਯੋਧਿਆਂ ਦਾ ਨਾਮ ਹਮੇਸ਼ਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਜਾਂਦਾ ਹੈ ਅਤੇ ਯੋਧਿਆਂ ਦੀਆਂ ਕੀਤੀ ਕੁਰਬਾਨੀਆਂ ਨੂੰ ਆਉਣ ਵਾਲੀ ਪੀੜੀ ਨੂੰ ਯਾਦ ਕਰਵਾਉਣ ਲਈ ਉਹਨਾਂ ਦੀਆਂ ਢੁਕਵੀਂਆਂ ਯਾਦਗਾਰਾਂ ਉਹਨਾਂ ਦੇ ਜੱਦੀ ਸ਼ਹਿਰਾਂ ਜਾਂ ਪਿੰਡਾਂ ਵਿੱਚ ਬਣਾਈਆਂ ਜਾਂਦੀਆਂ ਹਨ ਤਾਂ ਜੋ ਆਪਾਂ ਵਾਰਨ ਵਾਲੇ ਕੌਮੀ ਯੋਧਿਆਂ ਦੀ ਤਰਾਂ ਆਉਣ ਵਾਲੀ ਪੀੜੀ ਵਿੱਚ ਦੇਸ਼ ਪ੍ਰਤੀ ਜਜ਼ਬਾ ਕਾਇਮ ਰਹੇ। ਅਜਿਹੀ ਹੀ ਇੱਕ ਕੋਸ਼ਿਸ਼ ਜਗਰਾਉਂ ਇਲਾਕੇ ਵੱਡੇ ਅਤੇ ਮਸ਼ਹੂਰ ਪਿੰਡ ਗਾਲਿਬ ਕਲਾਂ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਕੀਤੀ ਗਈ ਪਰ ਇਸ ਨੂੰ ਦੇਖ ਕੇ ਲੱਗਦਾ ਹੈ ਕਿ ਜੋ ਫੌਜੀ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਦਾ ਜਾਮਾ ਪੀ ਗਏ ਸਨ ਦੇ ਸਨਮਾਨ ਦੀ ਥਾਂ ਉਹਨਾਂ ਨਾਲ ਮਜ਼ਾਕ ਕੀਤਾ ਗਿਆ ਹੈ ਕਿਉਂਕਿ ਪਿੰਡ ਗਾਲਿਬ ਕਲਾਂ ਦੇ ਦੋ ਸੂਰਬੀਰ ਫੌਜੀਆਂ ਦੇ ਆਦਮ ਕੱਦ ਬੁੱਤਾਂ ਨੂੰ ਕੋਈ ਚੌਕ, ਸਟੇਡੀਅਮ, ਸਕੂਲ ਜਾਂ ਹੋਰ ਕਿਤੇ ਵਧੀਆਂ ਜਗਾ ਨਸੀਬ ਨਹੀਂ ਹੋਈ ਅਤੇ ਇਨਾਂ ਫੌਜੀਆਂ ਦੇ ਬੁੱਤਾ ਨੂੰ ਪਿੰਜਰਿਆਂ ਵਿੱਚ ਉਜਾੜ ਸ਼ਮਸ਼ਾਨਘਾਟ ਵਿੱਚ ਹੀ ਸਥਾਪਤ ਕਰ ਦਿੱਤਾ। (more…)

ਬਾਬਾ ਮੈਂਗਲ ਸਿੰਘ ਦੀ ਬਰਸੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਜਾਵੇਗੀ : ਬਾਬਾ ਅਰਵਿੰਦਰ ਸਿੰਘ

ਜਗਰਾਉਂ (ਸੁਖਦੇਵ ਗਰਗ) : ਨਾਨਕਸਰ ਸੰਪਰਦਾਇ ਦੇ ਸਵਰਗਵਾਸੀ ਸੰਤ ਬਾਬਾ ਮੈਂਗਲ ਸਿੰਘ ਜੀ ਵੱਲੋਂ ਵਰੋਸਾਏ ਉਨਾਂ ਦੇ ਸਪੁੱਤਰ ਬਾਬਾ ਅਰਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਮੈਂਗਲ ਸਿੰਘ ਜੀ ਦੀ ਸਲਾਨਾ ਬਰਸੀ ਸਮਾਗਮ 25 ਮਈ ਨੂੰ ਗੁਰਦੁਆਰਾ ਭੋਈ ਸਾਹਿਬ ਅਗਵਾੜ ਲੋਪੋ ਜਗਰਾਉਂ ਵਿਖੇ ਮਨਾਈ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਜਾਵੇਗੀ। ਉਨਾਂ ਦੱਸਿਆ ਕਿ ਬਾਬਾ ਜੀ ਦੀ ਬਰਸੀ ਦੇ ਸਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਪਹਿਲੀ ਲੜੀ 21 ਮਈ ਨੂੰ ਆਰੰਭ ਹੋਵੇਗੀ ਜਿਸ ਦੇ ਭੋਗ 23 ਮਈ ਨੂੰ (more…)

ਅਤਵਾਦੀ ਬਿਨ ਲਾਦੇਨ ਬਾਰੇ ਪਾਕਿ ਅਧਿਕਾਰੀਆਂ ਨੂੰ ਜ਼ਿਆਦਾ ਜਾਣਕਾਰੀ-ਹਿਲੇਰੀ

Usa_-_Flagਵਾਸ਼ਿੰਗਟਨ- ਪਾਕਿ ਸਰਕਾਰ ਵਿਚ ਕੁਝ ਐਸੇ ਅਨਸਰ ਮੌਜੂਦ ਹਨ ਹਨ ਜਿਹੜੇ ਅਲਕਾਇਦਾ ਅਤੇ ਤਾਲਿਬਾਨ ਬਾਰੇ ਜੋ ਕੁਝ ਦੱਸਦੇ ਹਨ ਉਸ ਨਾਲੋਂ ਉਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਹੈ।ਇਹ ਗਲ ਇਥੇ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਗਟਨ ਨੇ ਕਹੀ।ਉਹਨਾਂ ਕਿਹਾ ਕਿ  ਟਾਈਮਜ਼ ਸੁਕੇਅਰ ਬੰਬ ਧਮਾਕੇ ਲਈ  ਵੀ ਪਾਕਿ ਤਾਲਿਬਾਨ  ਜ਼ਿੰਮੇਵਾਰ  ਹੈ। ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਉਹ ਇਹ ਤਾਂ ਨਹੀਂ ਕਹਿੰਦੇ ਕਿ ਉਹ ਉ¤ਚ ਪੱਧਰ ਦੇ ਅਧਿਕਾਰੀ ਹਨ ਪਰ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਸਰਕਾਰ ਵਿਚ ਕਿਤੇ ਨਾ ਕਿਤੇ ਕੁਝ ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਓਸਾਮਾ ਬਿਨ ਲਾਦੇਨ ਅਤੇ ਅਲਕਾਇਦਾ ਕਿਥੇ ਹੈ, ਮੁੱਲਾਂ ਉਮਰ ਅਤੇ ਅਫਗਨ ਤਾਲਿਬਾਨ ਲੀਡਰਸ਼ਿਪ ਕਿਥੇ ਰਹਿੰਦੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਉਨ੍ਹਾਂ ਲੋਕਾਂ ਨੂੰ ਕਾਨੂੰਨ ਦੇ ਘੇਰੇ ’ਚ ਲਿਆਉਣ, ਮਾਰਨ ਜਾਂ ਗ੍ਰਿਫ਼ਤਾਰ ਕਰਨ ’ਚ ਮਦਦ ਮਿਲੇਗੀ ਜਿਨ੍ਹਾਂ ਨੇ 9/11 ਦਾ ਹਮਲਾ ਕੀਤਾ ਸੀ। ਸੀ. ਬੀ. ਐਸ. ਟੈਲੀਵੀਜ਼ਨ ਨਾਲ ਮੁਲਾਕਾਤ ਸਮੇਂ ਹਿਲੇਰੀ ਕਲਿੰਟਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਤੋਂ ਅੱਤਵਾਦ ਵਿਰੋਧੀ ਮੁਹਿੰਮ ਵਿਚ ਪੂਰਨ ਸਹਿਯੋਗ ਨਹੀਂ ਮਿਲ ਰਿਹਾ ਤਾਂ ਵਿਦੇਸ਼ ਮੰਤਰੀ ਨੇ ਇਹ ਗੱਲ ਸਵੀਕਾਰ ਕਰਦਿਆਂ ਕਿ ਪਾਕਿਸਤਾਨ ਦੇ ਅਧਿਕਾਰੀਆਂ ਵਿਚ ਸਹਿਯੋਗ ਦੇ ਮਾਮਲੇ ’ਚ ਕਾਫੀ ਤਬਦੀਲੀ ਆਈ ਹੈ ਪਰ ਕਿਹਾ ਕਿ ਅਸੀਂ ਹੋਰ ਸਹਿਯੋਗ ਚਾਹੁੰਦੇ ਹਾਂ।ਪਾਕਿਸਤਾਨ ਵਿਚ ਭਾਰਤ ਵਿਰੋਧੀ ਅੱਤਵਾਦੀ ਜਥੇਬੰਦੀਆਂ ਸਮੇਤ ਵੱਡੇ ਗਰਮ ਖ਼ਿਆਲ ਸੰਗਠਨ ਸ਼ਰੇਆਮ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ (more…)



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO