Punjab News

May 13, 2010

ਗੋਰੀ ਧਰਤੀ ਦੀ ਹਿੱਕ ’ਤੇ ‘‘ਕਬੱਡੀ ਸੀਜ਼ਨ 2010’’ ਦਾ 16 ਮਈ ਤੋਂ ਆਗਾਜ਼

Kabaddi
ਇਤਿਹਾਸ ਇਹ ਗਵਾਹੀ ਭਰਦਾ ਰਹੇਗਾ ਕਿ ਬਰਤਾਨੀਆ ਦੀ ਆਰਥਿਕਤਾ ਨੂੰ ਤਕੜਾ ਕਰਨ ਅਤੇ ਇਸ ਦੀ ਬੁਲੰਦੀ ਨੂੰ ਬਰਕਰਾਰ ਰੱਖਣ ਲਈ ਟੇਢੇ-ਸਿੱਧੇ ਢੰਗ ਨਾਲ ਸਾਹਾਂ ਦੀ ਪੂੰਜੀ ਦਾਅ ’ਤੇ ਲਾ ਕੇ ਪਹੁੰਚੇ ਪੰਜਾਬੀਆਂ ਦੀ ਅਹਿਮ ਭੂਮਿਕਾ ਹੈ। ਪੰਜਾਬ ਤੋਂ ਬਰਤਾਨੀਆ ਪਹੁੰਚਣ ਵਾਲੇ ਅਨੇਕਾਂ ਪੰਜਾਬੀਆਂ ਨੇ ਆਪਣੀਆਂ ਲਿਸ਼ਕਦੀਆਂ ਜਵਾਨੀਆਂ ਬਰਤਾਨੀਆਂ ਨੂੰ ਕੰਮ ਦੇ ਰੂਪ ਵਿੱਚ ਸਮਰਪਿਤ ਕਰ ਦਿੱਤੀਆਂ। ਜਿਸ ਦੇ ਸਿੱਟੇ ਵਜੋਂ ਖ਼ੁਸ਼ਹਾਲੀ ਦੀ ਦਸਤਕ ਪੰਜਾਬੀਆਂ ਦੇ ਵਿਹੜੇ ਸੁਭਾਵਿਕ ਹੀ ਸੀ। ਜ਼ਿੰਦਗੀ ਦੇ ਸਭ ਰੰਗਾਂ ਨੂੰ ਮਾਨਣ ਵਾਲੇ ਪੰਜਾਬੀਆਂ ਦੀਆਂ ਖੇਡਾਂ ’ਚ ਸਭ ਤੋਂ ਦਿਲ ਮੋਂਹਦੀ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਸਭ ਯਤਨਾਂ ਵਿੱਚ ਹਮੇਸ਼ਾ ਭਾਈਵਾਲ ਬਣੇ ਰਹਿਣ ਵਾਲੇ ਪੰਜਾਬੀਆਂ ਨੇ ਪੌਂਡਾਂ ਦੀ ਧਰਤੀ ’ਤੇ ਰਹਿੰਦਿਆਂ ‘ਗੋਰੀ ਧਰਤੀ ਦੀ ਹਿੱਕ’ ’ਤੇ ਵੱਡੇ-ਵੱਡੇ ਖੇਡ ਮੇਲੇ ਕਰਵਾਉਣ ਵਾਲਿਆਂ ਦੇ ਹੌਂਸਲਿਆਂ ਨੂੰ ਖ਼ੂਬ ਦਲੇਰੀ ਦਿੱਤੀ ਜਿਸ ਦੇ ਸਿੱਟੇ ਵਜੋਂ ਇੰਗਲੈਂਡ ਵਿੱਚ ਹੋਣ ਵਾਲੇ ਕਬੱਡੀ ਖੇਡ ਮੇਲੇ ਹਮੇਸ਼ਾ ਹੀ ਲੋਕ ਬੁੱਲਾਂ ਦੀ ਸੁਰਖੀ ਬਣ ਕੇ ਚਰਚਾ ਵਿੱਚ ਰਹੇ।ਕਬੱਡੀ ਜਗਤ ਨਾਲ ਮੋਹ-ਮਿਲਾਪ ਰੱਖਣ ਵਾਲਿਆਂ ਲਈ ਇਹ ਬਹੁਤ ਵੱਡੀ ਮਾਣ ਤੇ ਸ਼ਿੱਦਤ ਵਾਲੀ ਖ਼ਬਰ ਕਹੀ ਜਾ ਸਕਦੀ ਹੈ ਕਿ ਪੰਜਾਬੀਆਂ ਦੇ ਸਰੀਰਕ ਪ੍ਰਦਰਸ਼ਨ ਦੇ ਮੂੰਹ ਜ਼ੋਰ ਦੀ ਤਸਵੀਰ ਬਣ ਚੁੱਕੀ ਕਬੱਡੀ ਨੂੰ ਇੰਗਲੰਡ ਵਿੱਚ ‘ਗੇਮ’ ਵਜੋਂ ਮਾਨਤਾ ਮਿਲ ਚੁੱਕੀ ਹੈ। ਵਿਦੇਸ਼ਾਂ ਵਿੱਚ ਇੰਗਲੈਂਡ ਹੀ ਪਹਿਲਾ ਮੁਲਕ ਹੈ, ਜਿੱਥੇ ਇਸ ਖੇਡ ਨੂੰ ‘ਗੇਮ’ ਵਜੋਂ ਮਾਨਤਾ ਮਿਲੀ ਹੈ। ਇੰਗਲੈਂਡ ਦੀ ਸਪੋਰਟਸ ਕੌਂਸਲ ਵਿੱਚ ਖੇਡ ਕਬੱਡੀ ਨੂੰ ਪਹੁੰਚਾਉਣ ’ਤੇ ‘ਗੇਮ’ ਵਾਲਾ ਦਰਜਾ ਦੁਆਉਣ ਵਿੱਚ ਕਬੱਡੀ ਖਿਡਾਰੀਆਂ ਦੇ ਵੀਜ਼ੇ ਲਵਾਉਣ ਲਈ ‘ਵੀਜ਼ਾ ਐਕਸਪ੍ਰੈਸ’ ਵਜੋਂ ਜਾਣੇ ਜਾਂਦੇ ਨਾਮਵਰ ਖੇਡ ਪ੍ਰਮੋਟਰ ਸ. ਕੁੰਦਨ ਸਿੰਘ ਖੇੜਾ ਦੀ ਸਭ ਤੋਂ ਵੱਡੀ ਭੂਮਿਕਾ ਹੈ। 1966 ਤੋਂ ਇੰਗਲੈਂਡ ’ਚ ਕਬੱਡੀ ਖਿਡਾਰੀਆਂ ਨੂੰ ਬੁਲਾਉਣ ’ਚ ਮੁੱਖ ਭੂਮਿਕਾ ਨਿਭਾਉਣ ਵਾਲਾ ਕੁੰਦਨ ਸਿੰਘ ਖੇੜਾ ਵੱਲੋਂ ਇਸ ਵਰੇ ਸਿੰਘ ਸਭਾ ਵਾਲਸਾਲ ਦੀ ਟੀਮ ਨਹੀਂ ਬਣਾਈ ਗਈ। ਇਸੇ ਤਰਾਂ ਅਮਰੀਕ ਘੁੱਦਾ ਤੇ ਅਖਤਰ ਚੱਕ ਢੰਡਾਂ ਦੇ ਸਾਥੀਆਂ ਵਾਲੀ ਹੁੱਲ ਦਾ ਵੀ ਖੇਡ ਪ੍ਰਦਰਸ਼ਨ ਦੇਖਣ ਨੂੰ ਨਹੀਂ ਮਿਲੇਗਾ।
ਪੌਂਡਾਂ ਦੀ ਗੋਰੀ ਧਰਤੀ ’ਤੇ ਪੰਜਾਬ ਦੀ ਰੰਗਲੀ ਜਵਾਨੀ ਸੁੱਖਾਂ ਸੁਖ, ਅਰਦਾਸ ਕਰ, ਸੁਪਨਿਆਂ ਨੂੰ ਸਾਕਾਰ ਕਰਨ, ਆਰਥਿਕ ਹਲਾਤਾਂ ਦੀ ਬੇਹਤਰੀ, ਸੁਪਨਿਆਂ ਨੂੰ ਖੰਭ ਲਾਉਣ ਵਾਲੇ ਯਤਨਾਂ ਲਈ ਦ੍ਰਿੜ•ਤਾ ਤੇ ਸਭ ਤੋਂ ਵੱਧ ਇੱਕ-ਦੂਜੇ ਤੋਂ ਵਧੀਆ ਖੇਡ ਵਿਖਾਉਣ ਲਈ ਮਾਪਿਆਂ, ਗੁਰੂਆਂ, ਪੀਰਾਂ, ਫ਼ਕੀਰਾਂ ਤੇ ਸੱਚੇ ਸਿਰਜਣਹਾਰ ਦਾ ਅਸ਼ੀਰਵਾਦ ਤੇ ਆਸਰਾ ਲੈ ਕੇ ਪੰਜਾਬ ਦੀ ਰੰਗਲੀ ਜਵਾਨੀ ਕਬੱਡੀ ਦੇ ਰੂਪ ਵਿੱਚ ਜਹਾਜ਼ੇ ਚੜਕੇ ‘ਵਲੈਤ’ ਪਹੁੰਚ ਚੁੱਕੀ ਹੈ।2010 ਦੇ ਸੀਜ਼ਨ ’ਚ ਹੋ ਰਹੇ ਕਬੱਡੀ ਕੈਂਪਾਂ ਦੇ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਪ੍ਰਧਾਨ ਸ. ਲਹਿੰਬਰ ਸਿੰਘ ਲਿੱਧੜ, ਚੇਅਰਮੈਨ ਸਤਿੰਦਰਪਾਲ ਸਿੰਘ ਗੋਲਡੀ ਸਾਹਨੇਵਾਲ, ਸੁਰਿੰਦਰ ਸਿੰਘ ਮਾਣਕ ਈਰਥ, ਬਹਾਦਰ ਸ਼ੇਰਗਿੱਲ, ਅਮਰੀਕ ਘੁੱਦਾ, ਸੱਤਾ ਮੁਠੱਡਾ, ਕੰਮਾ ਔਜਲਾ, ਪਿਆਰਾ ਰੰਧਾਵਾ, ਬਲਵਿੰਦਰ ਚੱਠਾ, ਭੱਜੀ ਖੀਰਾਂਵਾਲੀ, ਹਰਚਰਨ ਬੋਲਾਂ, ਬਿੰਦਰ ਫਿਰੋਜ਼ਪੁਰ, ਨਿੰਨੀ ਸਹੋਤਾ, ਲਹਿੰਬਰ ਸਿੰਘ ਕੰਗ ਤੇ ਹੋਰ ਖੇਡ ਪ੍ਰਮੋਟਰਾਂ ਵੱਲੋਂ 2010 ਦੇ ਖੇਡ ਮੇਲਿਆਂ ਨੂੰ ਲੋਕ ਦਿਲਾਂ ’ਚ ਵਸਾਉਣ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਵਰ•ੇ ਇੰਗਲੈਂਡ ’ਚ ਖੇਡ ਕਲੱਬਾਂ ਦੇ ਖਿਡਾਰੀਆਂ ’ਤੇ ਨਜ਼ਰ ਮਾਰੀ ਜਾਵੇ, ਤਾਂ ਸਭ ‘ਕਲੱਬਾਂ’ ਵਧੀਆ ਪ੍ਰਦਰਸ਼ਨ ਦੀ ਆਸ ਲਾਈ ਬੈਠੀਆਂ ਹਨ। ਖ਼ੈਰ ਪਰਮਾਤਮਾ ਸਭ ਦੀਆਂ ਆਸਾਂ ਨੂੰ ਬੂਰ ਪਾਵੇ…। ਖੇਡ ਪੰਡਤਾਂ ਦਾ ਨਜ਼ਰੀਆ ਹੈ ਕਿ ਇਸ ਵਰੇ ਇੰਗਲੈਂਡ ’ਚ ਹੋ ਰਹੇ ਸਭ ਮੈਚਾਂ ਦੀ ਸਥਿਤੀ ‘ਮਿੱਤਰਾਂ ’ਚ ਖੜਕ ਪਈ ਜ਼ਰਾ ਸੁਣ ਕੇ ਜਾਈਂ ਸਰਦਾਰਾ…’ ਵਾਲੀ ਹੋਵੇਗੀ। ਜੇਕਰ ਇਸ ਵਰ•ੇ ‘ਬਾਰਕਿੰਗ’ ਦੇ ਖੇਡ ਪ੍ਰਮੋਟਰਾਂ ਲਹਿੰਬਰ ਸਿੰਘ ਲਿੱਧੜ, ਅਮਰੀਕ ਬੋਪਾਰਾਏ ਤੇ ਅਜਮੇਰ ਮਾਨ ਦੇ ਸਾਥੀਆਂ ਵਾਲੀ ‘ਸਿੰਘ ਸਭਾ ਬਾਰਕਿੰਗ’ ਦੀ ਟੀਮ ’ਤੇ ਨਜ਼ਰ ਮਾਰੀ ਜਾਵੇ, ਤਾਂ ਖੇਡ ਮੈਦਾਨ ਦੀਆਂ ਮਾਰੂ ਤੋਪਾਂ ਨਾਲ ਲੈਸ ਇਸ ਟੀਮ ਦੇ ਖਿਡਾਰੀਆਂ ਵਿੱਚ ਗੋਗੀ ਜਰਗੜੀ, ਭਿੰਦਾ ਬੜੀਵਾਲਾ, ਨਿਰਵੈਰ ਘੋਨੀ ਰਾਣੀਵਾਲਾ ਤੇ ਮਝੈਲ ਮੱਲ ਚੌੜੇ ਜਿੱਥੇ ਕਬੱਡੀ ਪਾਉਣਗੇ, ਉ¤ਥੇ ਬਰੜਵਾਲੀਏ ਕੇ. ਸੀ. ਸ਼ਰਮਾ, ਕਰਮੀ ਬਰੜਵਾਲ ਤੇ ਕਾਲੂ ਮਹੇੜੂ ਜਾਫ਼ੀਆਂ ਵਜੋਂ ਭਿੜਦੇ ਨਜ਼ਰ ਆਉਣਗੇ।
ਕਬੱਡੀ ਦੇ ਬਾਬਾ ਬੋਹੜ ਕਹਾਉਂਦੇ ਤੇ ਕਾਲਾ ਸੰਘਾ ਗਰੁੱਪ ਦੇ ਗਵਰਨਰ ਖੇਡ ਪ੍ਰਮੋਟਰ ਮਹਿੰਦਰ ਸਿੰਘ ਮੌੜ, ਮੋਹਣਾ ਕਾਲਾ ਸੰਘਾ, ਬਹਾਦਰ ਸ਼ੇਰਗਿੱਲ, ਪਾਲੀ ਚੱਠਾ, ਨਛੱਤਰ ਸਿੰਘ ਥਿਆੜਾ ਤੇ ਘੁੱਗੀ ਕਾਲਾ ਸੰਘਿਆਂ ਦੇ ਸਾਥੀਆਂ ਵਾਲੀ ‘ਪੰਜਾਬ ਯੂਨਾਈਟਿਡ ਵੂਲਵਰੈਂਪਟਨ ਟਿਲਫੋਰਡ’ ਇਸ ਵਾਰ ਸੁਪਰ ਸਟਾਰ ਖਿਡਾਰੀਆਂ ਨਾਲ ਲੈਸ ਹੈ। ਪੰਜਾਬ ਦੇ ਖੇਡ ਮੈਦਾਨਾਂ ਦੀ ਸ਼ਤਾਬਦੀ ਐਕਸਪ੍ਰੈ¤ਸ ਗੁਰਲਾਲ ਘਨੌਰ ਤੇ ਜੱਸਾ ਸਿੱਧਵਾਂ ਤਿੰਨ ਸਾਲਾਂ ਦੇ ਵਕਫ਼ੇ ਬਾਅਦ ਇੰਗਲੈਂਡ ’ਚ ਕਬੱਡੀਆਂ ਪਾਉਣਗੇ। ਇਸ ਟੀਮ ਦੇ ਬਾਕੀ ਖਿਡਾਰੀਆਂ ’ਚ ਗੱਗੂ ਹਿੰਮਤਪੁਰਾ, ਗਿੱਲ ਖਾੜਕੂ ਪਵਾ, ਪਾਲਾ ਡੱਡਵਿੰਡੀ ਤੇ ਟੱਕਰ ਤਲਵੰਡੀ ਚੌਧਰੀਆਂ ਤੋਂ ਇਲਾਵਾ ਜੱਫਾ ਮਸ਼ੀਨ ਵਜੋਂ ਜਾਣਿਆ ਜਾਂਦਾ ਸਿੰਘ ਸਰਦਾਰ ਜਰਵਾਣਾ ਜਾਫ਼ੀ ਹਰਵਿੰਦਰ ਰਬੋਂ ਧੌਣ ’ਤੇ ਗੋਡਾ ਰੱਖ ਕੇ ਰੇਡਰਾਂ ਨੂੰ ਦੱਸੂਗਾ ‘ਯਾਰ ਮੈਂ ਉਥੋਂ ਦਾ, ਜਿੱਥੇ ਜੰਮਿਆ ਭਗਤ ਸਰਦਾਰ…’ ਸੁਪਰ ਸਟਾਰ ਖਿਡਾਰੀਆਂ ਨਾਲ ਲੈਸ ਇਹ ਟੀਮ ਸਭ ਕੱਪਾਂ ’ਤੇ ਅੱਖ ਰੱਖੀ ਬੈਠੀ ਹੈ।
ਹਰ ਸਾਲ ਜੇਤੂ ਕੱਪਾਂ ਦੀ ਦਾਅਵੇਦਾਰ ਟੀਮ ਬਣਾਉਣ ਵਾਲੇ ਸਿੰਘ ਸਭਾ ਸਲੌਹ ਦੀ ਟੀਮ ’ਚ ਇਸ ਵਾਰ ਕਬੱਡੀ ਜਗਤ ਦੇ ਜਰਵਾਣੇ ਜਾਫ਼ੀਆਂ ਦੀ ਤਿੱਕੜੀ ਜਿਵੇਂ ਸੰਦੀਪ ਨੰਗਲ ਅੰਬੀਆਂ, ਗੋਗੋ ਰੁੜਕੀ ਤੇ ਸੋਹਣਾ ਰੁੜਕੀ ਦੀ ‘ਫੁਰਤੀ ਜਿੱਥੇ ਜੱਫ਼ਿਆਂ’ ’ਚ ਵੇਖਣ ਨੂੰ ਮਿਲੇਗੀ ਉ¤ਥੇ ਇਸ ਟੀਮ ਦੇ ਧਾਵੀਆਂ ਵਿੱਚ ਭਿੰਦਾ ਨਿਮਾਜੀਪੁਰ, ਕਾਲੂ ਕਾਲਾ ਸੰਘਿਆਂ, ਪਿੰਦੂ ਸਰਹਾਲੀ ਤੇ ਸੁੱਚਾ ਧਰਮੀਪੁਰੀਆ ਆਪਣੇ ਵਧੀਆ ਪ੍ਰਦਰਸ਼ਨ ਨਾਲ ਸਤਿੰਦਰਪਾਲ ਗੋਲਡੀ ਤੇ ਸ਼ੀਰਾ ਸ਼ੰਮੀਪੁਰੀਆ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਇਸੇ ਤਰ•ਾਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੈਵਜ਼ੈਂਡ ਦੇ ਖੇਡ ਪ੍ਰਮੋਟਰਾਂ ਪਾਲਾ ਬੜਾ ਪਿੰਡ, ਸੱਤਾ ਮੁਠੱਡਾ, ਲਛਮਣ ਖੋਖੇਵਾਲ, ਬਿੱਟੂ ਭਰੋਲੀ ਤੇ ਭਿੰਦਾ ਮੁਠੱਡਾ ਵੱਲੋਂ ਇਸ ਵਰੇ ਵੀ ‘ਹੈਵੀ’ ਟੀਮ ਬਣਾਈ ਗਈ ਹੈ। ਇਸ ਟੀਮ ’ਤੇ ਜੇਕਰ ਨਜ਼ਰ ਮਾਰੀਏ, ਤਾਂ ਧਰਤੀ ਧੱਕ ਮੰਗਾ ਮਿੱਠਾਪੁਰ, ਹੈਪੀ ਚਮਿਆਰਾ, ਬੱਬੂ ਲਸਾੜਾ, ਅਮਨ ਦੁਸਾਂਝਾ, ਸੰਦੀਪ ਦਿੜਬਾਂ ਜਿੱਥੇ ਜਾਫੀਆਂ ਦੀ ਜਾਨ ’ਤੇ ਬਣਨਗੇ, ਉਥੇ ਬ੍ਰਿਟਿਸ਼ ਸਰਦਾਰ ਅਮਨ ਜੌਹਲ, ਨੋਨਾ ਭੈਣੀ ਵੜਿੰਗ, ਹੈਪੀ ਬਿੱਲੀ ਭੁੱਲਰ ਤੇ ਮਨੀ ਧਨੋਰੀ ਆਦਿ ਜੱਫ਼ਿਆਂ ਲਈ ਜੂਝਦੇ ਨਜ਼ਰ ਆਉਣਗੇ। ਖੇਡ ਪੰਡਤਾਂ ਅਨੁਸਾਰ ਗ੍ਰੈਵਜ਼ੈਂਡ ਵੀ ਕੱਪਾਂ ਦੀਆਂ ਪ੍ਰਮੁੱਖ ਦਾਅਵੇਦਾਰ ਟੀਮਾਂ ’ਚ ਸ਼ਾਮਲ ਹੈ।
ਕਬੱਡੀ ਸ਼ੌਂਕ ਤੋਂ ਹਜ਼ਾਰਾਂ ਪੌਂਡ ਨਿਛਾਵਰ ਕਰ ਚੁੱਕੇ ਕੁਲਥਮ ਵਾਲੇ ਬਾਪੂ ਲਹਿੰਬਰ ਸਿੰਘ ਕੰਗ, ਹਰਮਿੰਦਰ ਗਿੱਲ, ਜੈਲਾ ਹੁਸ਼ਿਆਰਪੁਰੀਆ ਤੇ ਸੁਰਿੰਦਰ ਮਾਣਕ ਈਰਥ ਦੇ ਹੁਕਮਾਂ ’ਚ ਬਣਨ ਵਾਲੀ ਈਰਥ ਵੂਲਿਚ ਕਬੱਡੀ ਕਲੱਬ ਵਿੱਚ ਇੰਗਲੈਂਡ ਦੇ ਜੰਮਪਲ ਖਿਡਾਰੀ ਸੀਤਾ, ਕਿੰਦਾ ਤੇ ਅਮਰਜੀਤ ਜਿੱਥੇ ਵਧੀਆ ਪ੍ਰਫਾਰਮੈਂਟ ਯਤਨਸ਼ੀਲ ਰਹਿਣਗੇ ਉ¤ਥੇ ਇਸ ਟੀਮ ਵਿੱਚ ਇੱਕ ਵਾਰ ਫਿਰ ਮਹਿੰਦਰ ਪਾਲ ਬਦੇਸ਼ਾ ਤੋਂ ਇਲਾਵਾ ਪ੍ਰਦੀਪ ਰੋਲੂ ਮਾਜਰਾ, ਗੋਲੂ ਘਨੌਰ, ਗੋਰਾ ਸ਼ਰੀਂਹ, ਰਾਜਾ ਰਾਏਸਰ ਤੇ ਲੱਖਾ ਭਾਲਾ ਹਰ ਰੇਡ ’ਤੇ ਜੱਫੇ ’ਤੇ ਤਾੜੀਆਂ ਮਰਵਾਉਣ ਦੀ ਕੋਸ਼ਿਸ਼ ਕਰਨਗੇ।
ਹਰ ਵਰ•ੇ ਪ੍ਰਫਾਰਮਰ ਟੀਮ ਬਣਾਉਣ ਵਾਲੇ ਸਾਊਥਹਾਲ ਦੇ ਖੇਡ ਪ੍ਰਮੋਟਰਾਂ ਬਾਈ ਦਲਜੀਤ ਗਿੱਲ ਉਰਫ ਮੋਨਾ ਕੋਕਰੀ, ਕੰਮਾ ਔਜਲਾ, ਪੰਮਾ ਔਜਲਾ, ਬੁਲਟ ਔਜਲਾ, ਬਲਜੀਤ ਮੱਲੀ, ਬਲਵੀਰ ਰਣੀਆ, ਕੇਵਲ ਰਣਦੇਵਾ, ਪਾਲੀ ਢਿੱਲੋਂ ਤੇ ਕਾਕਾ ਚੀਮਾ ਜਾਂਗਪੁਰ ਦੇ ਸਾਥੀਆਂ ਵਾਲੀ ‘ਸਿੰਘ ਸਭਾ ਸਾਊਥਹਾਲ’ ’ਚ ਇਸ ਵਾਰੀ ਕਾਲਾ ਘਣੀਏਵਾਲਾ, ਪਿੰਕੂ ਖਹਿਰਾ, ਅਮਨਾ ਕਕਰਾਲਾ, ਹੈਪੀ ਮੁੰਡੀਆਂ ਜਿੱਥੇ ਚੰਗੇ ਪ੍ਰਦਰਸ਼ਨ ਦੀ ਅਰਦਾਸ ਕਰ ਚੁੱਕੇ ਹਨ ਉ¤ਥੇ ਜਿੰਦਰ ਘੁਮਾਣਾ, ਕੀਪਾ ਸੁਰਖਪੁਰੀਆ ਤੇ ਸ਼ੀਪਾ ਸੁਰਖਪੁਰ ਦੇ ਡੌਲਿਆਂ ’ਚ ਜਾਨ ਦਾ ਪੁਖਤਾ ਸਬੂਤ ਵੀ ਕਬੱਡੀ ਪ੍ਰੇਮੀ ਤੱਕਣਗੇ।
ਮਿਡਲੈਂਡ ਦੇ ਕਬੱਡੀ ਕਲੱਬਾਂ ’ਚ ਸ਼ੁਮਾਰ ਤੇ ਖੇਡ ਕਬੱਡੀ ਤੋਂ ਹਜ਼ਾਰਾਂ ਪੌਂਡ ਖ਼ਰਚਣ ਵਾਲੇ ਤੇ ਜਲ-ਤੋਰੀ ਵਾਲੇ ਬਿਜ਼ਨਿਸਮੈਨਾਂ ਬਲਵਿੰਦਰ ਸਿੰਘ ਚੱਠਾ, ਸੁੱਖਾ ਢਿੱਲੋਂ ਮੌਂ ਮੀਆਂਵਾਲਾ ਤੇ ਨਵੇਂ ਸਿੰਘ ਸੱਜੇ ਹਰਭਜਨ ਸਿੰਘ ਭੱਜੀ ਉਰਫ ਭੱਜੀ ਖੀਰਾਂਵਾਲੀ ਦੇ ਹੁਕਮਾਂ ’ਚ ਬਣਨ ਵਾਲੀ ‘ਟਿਲਫੋਰਡ ਕਬੱਡੀ ਕਲੱਬ’ ਦੀ ਟੀਮ ’ਚ ਪਹਿਲੀ ਵਾਰ ‘ਖੀਰਾਂ ਵਾਲੀ’ ਦਾ ਕੋਈ ਖਿਡਾਰੀ ਨਹੀਂ ਇਹ ਵੀ ਕ੍ਰਿਸ਼ਮਾ ਹੈ। ਇਸ ਟੀਮ  ਵਿਚਲੇ ਪਿਛਲੇ ਸਾਲ ਵਾਲਾ ਮਝੈਲ ਪਾਲੀ ਪਨਗੋਟਾ ਤੋਂ ਇਲਾਵਾ ਕੁਲਦੀਪ ਬਿੱਲੀ ਭੁੱਲਰ, ਸੋਖਾ ਬਿੱਲੀ ਭੁੱਲਰ, ਮਹਿੰਦੀ, ਗੁਰਵਿੰਦਰ ਚੌਹਲਾ ਸਾਹਿਬ, ਹੈਪੀ, ਜੱਸੂ ਜਿੱਥੇ ਰੰਗਲੇ ਪੰਜਾਬ ਤੋਂ ਪਹੁੰਚਣਗੇ ਉ¤ਥੇ ਬ੍ਰਿਟਿਸ਼ ਖਿਡਾਰੀ ਦੀਪਾ ਘੁਰਲੀ ਵੀ ਰੇਡਰਾਂ ਦੇ ‘ਮੌਰ’ ਭੰਨਦਾ ਨਜ਼ਰ ਆਵੇਗਾ।
ਖੇਡ ਕਬੱਡੀ ’ਚ ਜਰਵਾਣਾ ਜਾਫੀ ਤੇ ਖੇਡ ਪ੍ਰਮੋਟਰ ਵਜੋਂ ਨਾਮਣਾ ਖੱਟਣ ਵਾਲੇ ਸਵਿੰਦਰ ਸਿੰਘ ਬਾਠ ਉਰਫ ਸ਼ਿੰਦਾ ਅਮਲੀ ਭਾਵੇਂ ਪਿਛਲੇ ਵਰ•ੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ, ਪਰ ਉਸ ਦੇ ਨਾਂ ’ਤੇ ਕਬੱਡੀ ਪ੍ਰਾਪਤੀਆਂ ਨੂੰ ਸਮਰਪਿਤ ‘ਸਿੱਖ ਟੈਂਪਲ ਵੁਲਵਰਹੈਂਪਟਨ ਸ਼ਿੰਦਾ ਅਮਲੀ’ ਉਸ ਦੇ ਖ਼ਾਸ ਬੇਲੀਆਂ ਜਿਵੇਂ ਮੇਜਰ ਗਾਖਲ, ਪ੍ਰਧਾਨ ਬਿੰਦਰ ਮਾਹਲ, ਨਿਰਮਲ ਸੰਧੂ ਤੇ ਰਾਜਨ ਮਾਹਲ ਵੱਲੋਂ ਇਸ ਵਰੇ ਬਣਾਈ ਟੀਮ ’ਚ ਮਝੈਲਾਂ ਤੇ ਮਲਵਈਆਂ ਦੀ ਜ਼ਿਕਰਯੋਗ ਹਾਜ਼ਰੀ ਹੈ। ਕਬੱਡੀ ਕੱਪਾਂ ’ਤੇ ਬਾਜ਼ ਵਾਲੀ ਅੱਖ ਰੱਖ ਚੁੱਕੀ ਇਸ ਟੀਮ ਦੇ ਚੌਬਰਾਂ ਵਿੱਚ ਬਲਕਾਰਾ ਸ਼ਿਕਾਰ ਮਾਛੀਆਂ, ਭਜਾ ਸ਼ਿਕਾਰ ਮਾਛੀਆਂ, ਮਾਝੂ, ਪ੍ਰਗਟ ਹਿੰਮਤਪੁਰ, ਦੀਪ ਹਿੰਮਤਪੁਰ ਤੇ ਸੁਖਮਨ ਚੌਹਲਾ ਸਾਹਿਬ ਪ੍ਰਮੁੱਖ ਹਨ।
ਕਬੱਡੀ ਜਗਤ ’ਚ ਸਾਫ ਸੁਥਰੀ ਸ਼ਖ਼ਸੀਅਤ ਬਣ ਕੇ ਉਭਰੇ ਤੇ ਪਿਛਲੇ ਵਰੇ ਵਿਛੋੜਾ ਦੇ ਗਏ ਬਾਪੂ ਗੁਰਨਾਮ ਸਿੰਘ ਛੋਕਰ ਦੀਆਂ ਯਾਦਾਂ ਇਸ ਵਰੇ ਚੇਤਿਆਂ ’ਚ ਆਉਣਗੀਆਂ। ਸੋਖਾ ਉਦੋਪੁਰੀਆ, ਸ਼ੋਟੀ ਛੋਕਰ, ਨਛੱਤਰ ਛੋਕਰ, ਹਰਚਰਨ ਬੌਲਾ ਤੇ ਬੋਈ ਦੇ ਨਵੇਂ ਤਜਰਬਿਆਂ ਵਾਲੀ ਡਰਬੀ ਟੀਮ ’ਚ ਸਭ ਤੋਂ ਲੰਬੇ ਕੱਦ ਵਾਲਾ ਸੁਨੱਖਾ ਗੱਭਰੂ ਹਰਮੇਲ ਰਾਈਆਂਵਾਲਾ ਦਾ ਪ੍ਰਦਰਸ਼ਨ ਪੌਂਡਾਂ ਦੀ ਵਰਖਾ ਕਰਵਾਉਣ ਦੀ ਸਮਰੱਥਾ ’ਚ ਯਤਨਸ਼ੀਲ ਹੈ। ਨਵੇਂ ਜੋਸ਼ ਨਾਲ ਭਰਪੂਰ ਇਸ ਟੀਮ ਦੇ ਜਰਵਾਣੇ ਜਾਫ਼ੀ ਕਾਲਾ ਪਰਮਜੀਤਪੁਰ ਦੇ ਚਮਤਕਾਰੀ ਜੱਫ਼ੇ ਜਿੱਥੇ ਖੇਡ ਪ੍ਰੇਮੀਆਂ ਨੂੰ ਨਸ਼ਿਆਉਣਗੇ, ਉ¤ਥੇ ਬਾਕੀ ਖਿਡਾਰੀਆਂ ’ਚ ਬਿੰਦਾ ਭਰੋਲੀ, ਭਿੰਦਾ ਨਿੱਝਰਾਂ, ਰਿੰਕੂ ਪੱਤੜ ਤੇ ਸ਼ਾਮਾ ਇੱਬਣ ਵੀ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਯਤਨਸ਼ੀਲ ਹਨ।
ਜੇਕਰ ਬਰਮਿੰਘਮ ਸਮੈਦਿਕ ਕਬੱਡੀ ਦੇ ਖੇਡ ਯੋਧਿਆਂ ’ਤੇ ਨਜ਼ਰ ਮਾਰੀ ਜਾਵੇ, ਤਾਂ ਇਸ ਟੀਮ ਵਿੱਚ ਇਸ ਵਰੇ ਵਰਲਡ ਦੇ ਦਸ ਕਬੱਡੀ ਖਿਡਾਰੀਆਂ ਨੂੰ ਨਾਕਆਊਟ ਕਰਕੇ ਨਬਜ਼ਾਂ ਬੰਦ ਕਰਕੇ ਕਬੱਡੀ ਪਾਉਣੀਆਂ ਬੰਦ ਕਰਵਾਉਣ ਵਾਲਾ ਗੁੱਟ ਦਾ ‘ਟਰਬੇਨੇਟਰ’ ਬਲਰਾਜ ਸਿੰਘ ਉਰਫ ਬਾਜ਼ੀ ਜੰਡ ਵੀ ਨਿੱਜੀ ਸਹੋਤਾ, ਨਿੰਦੀ ਔਜਲਾ ਤੇ ਹਰਨੇਕ ਸਿੰਘ ਨੇਕਾਂ ਦੀਆਂ ਹੱਲਾਂਸ਼ੇਰੀਆਂ ਵਿੱਚ ਗੁੱਟ ਫੜ ਕੈਂਚੀਆਂ ਮਾਰਦਾ ਨਜ਼ਰ ਆਵੇਗਾ। ਜਰਨੈਲ ਸਿੰਘ ਮੈਰੀਪੁਰ ਤੇ ਜਸਵੀਰ ਸਿੰਘ ਦੀ ਅਗਵਾਈ ’ਚ ਬਣੀ ਬਰਮਿੰਘਮ ਦੀ ਟੀਮ ਇਸ ਦੇ ਨਵਾਂ ਰੰਗ ’ਤੇ ਟੇਲੈਂਟ ਅੱਗੇ ਲਿਆਉਣ, ਜਿਹੜੇ ਖਿਡਾਰੀ ਪੌਂਡਾਂ ਦੀ ਧਰਤੀ ਪ੍ਰਦਰਸ਼ਨ ਲਈ ਉ¤ਤਰ ਚੁੱਕੇ ਹਨ। ਉਨ•ਾਂ ਵਿੱਚ ਪਾਲਾ ਚਮਿਆਰਾ, ਸੁੱਖ ਪੱਤੜਾ, ਮਨਪ੍ਰੀਤ ਮੋਗਾ, ਮਨਜਿੰਦਰ ਚੜਿਕ ਤੇ ਹਰਪ੍ਰੀਤ ਹੈਪੀ ਸਭ ਨੂੰ ਹੈਪੀ ਕਰਦੇ ਨਜ਼ਰ ਆਉਣ ਦੀਆਂ ਵਿਊਂਤਾਂ ਬਣਾ ਚੁੱਕੇ ਹਨ।
ਲੈਸਟਰ ਦੇ ਪ੍ਰਮੋਟਰ ਪਿਆਰਾ ਰੰਧਾਵਾ, ਮੋਦੀ ਤੇ ਨਛੱਤਰ ਸਿੰਘ ਢਾਡੀ ਵੱਲੋਂ ਬਣਾਈ ਟੀਮ ਵਿੱਚ ਗਗਨਦੀਪ ਨੰਗਲ ਅੰਬੀਆਂ, ਰਾਜਾ ਦਾਨੇਵਾਲ, ਪਾਨਾ ਹੇਰਾਂ ਵਾਲਾ, ਨੇਕੀ ਲਿੱਤਰਾਂ, ਗੋਪੀ ਭਰੋ ਮਜਾਰਾ ਤੇ ਹੈਪੀ ਮਨਸੂਰਵਾਲ ਪੱਟਾਂ ਨੂੰ ਤੇਲ ਲਗਾ ਚੁੱਕੇ ਹਨ। ਤੇਜ਼ ਕਬੱਡੀ ਕਲੱਬ ਦੀ ਟੀਮ ਹਰ ਵਰੇ ਵਾਂਗ ਇਸ ਵਰੇ ਵੀ ਚਮਤਕਾਰੀ ਪ੍ਰਦਰਸ਼ਨ ਕਰਦੀ ਖੇਡ ਪ੍ਰੇਮੀਆਂ ਤੋਂ ਚੀਕਾਂ ਕਿਲਕਾਰੀਆਂ-ਤਾੜੀਆਂ ਮਰਵਾਉਂਦੀ ਨਜ਼ਰ ਆਵੇਗੀ। ਕੇਵਲ ਬੁਈਆਂ ਵਾਲਾ, ਬਿੰਦਰ ਭਲੂਰ, ਪਾਲੀ ਧੂੜਕੋਟ ਤੇ ਹਰਜੀਤ ਜੰਡੀ ਦੀ ਰਹਿਨੁਮਾਈ ’ਚ ਬਣੀ। ਇਸ ’ਚ ‘ਮਲਵਈ’ ਖਿਡਾਰੀਆਂ ਦੀ ਸਰਦਾਰੀ ਬਰਕਰਾਰ ਹੈ। ਜਿਨਾਂ ਵਿੱਚ ਜੀਤਾ ਤੂਤ, ਜਗਦੀਪ ਢੀਮਾਂ ਵਾਲੀ, ਧੰਨਵੰਤ ਸਾਫੂਵਾਲਾ ਤੋਂ ਇਲਾਵਾ ਗੋਰੂ ਮਰੂੜ, ਬਾਜਾ ਮੱਲਣ ਤੇ ਬਗੀਚਾ ਇੰਦਗੜ ਖੇਡ ਮੈਦਾਨ ਵਿੱਚ ‘ਧੌਲ ਧੱਫੇ ਮਾਰਦੇ ਨਜ਼ਰ ਆਉਣਗੇ। ਸ਼ਹੀਦ ਊਧਮ ਸਿੰਘ ਕਬੱਡੀ ਕਲੱਬ ਕਾਵੈਂਟਰੀ ਵਾਲਿਆਂ ਇਸ ਵਰ•ੇ ਨਵਾਂ ਤਜਰਬੇ ਕਰਦਿਆਂ ਟੀਮ ਦਾ ਨਿਰਮਾਣ ਕੀਤਾ ਹੈ। ਸਤਨਾਮ ਗਿੱਲ, ਭਜਨ ਸਮਰਾ, ਡਾ. ਬੱਲ ਸਿੱਧੂ ਭੇਟਾ, ਸ਼ਿੰਦਾ ਛੂ ਮੰਤਰ ਤੇ ਕੇਵਲ ਪਾਸਲਾ ਦੀ ਅਗਵਾਈ ’ਚ ਖੇਡਣ ਜਾ ਰਹੀ ਇਸ ਟੀਮ ’ਚ ਰਾਜਾ ਸ਼ਾਹਪੁਰੀਆ, ਗੁਰਮੀਤ ਲਸਾੜਾ ਤੇ ਗੁਰਦੀਪ ਤੱਕੀਪੁਰ ਦੀ ਤਕੜੀ ਜਿੱਥੇ ਜਾਫ਼ ਲਾਈਨ ’ਚ ਸ਼ਾਮਲ ਹੈ ਉ¤ਥੇ ਗੱਲਾ ਬਹੂਆ, ਗੀਤਾ ਮੂਲੇਵਾਲ ਤੇ ਗੁਰਵਿੰਦਰ ਸਰਾਂ ਆਦਿ ਦੀ ਪ੍ਰਾਰਫਮੈਂਸ ਦਾ ਖੇਡ ਮੈਦਾਨ ’ਚ ‘ਪੱਤੇ ਖੁੱਲਣ’ ’ਤੇ ਪਤਾ ਲੱਗੇਗਾ। ਮਿਡਵੇ ਦੇ ਖੇਡ ਪ੍ਰਮੋਟਰਾਂ ਜੋਗਿੰਦਰ ਸਿੰਘ ਦੇ ਮਿੱਤਰਾਂ-ਦੋਸਤਾਂ ਵਾਲੀ ਮਿਡਵੇ ਕਬੱਡੀ ਕਲੱਬ ਇਸ ਵਾਰ ਫਿਰ ਗੁਰੂ ਨਾਨਕ ਕਬੱਡੀ ਕਲੱਬ ਨਕੋਦਰ ਦੀ ਸਰਦਾਰੀ ਬਰਕਰਾਰ ਹੈ। ਇਸ ਕਲੱਬ ਲਈ ਖੇਡਣ ਵਾਲੇ ਕਬੱਡੀ ਖਿਡਾਰੀਆਂ ਵਿੱਚ ਭੂਰਾ ਬੱਗਾ ਪਿੰਡ, ਯਾਦ ਕੁੰਢੀ, ਜਗਤਾਰ ਝਨੇੜੀ, ਰਸ਼ਪਾਲ ਤਲਵੰਡੀ ਸਲੇਮ ਤੇ ਗੁਰਲਾਲ ਸਿੰਦੜਾ ਪਰ• ਤੋਲ ਚੁੱਕੇ ਹਨ।
ਹਰ ਸਾਲ ਦੀ ਤਰਾਂ ਇਸ ਵਰੇ ਵੀ ਕਬੱਡੀ ਖੇਡ ਮੈਦਾਨਾਂ ਵਿੱਚ ਬੋਲਾਂ ਦੇ ਵਣਜਾਰੇ ਵਜੋਂ ਜਾਣਿਆ ਜਾਂਦਾ ਤੇ ਵਲੈਤੀਆਂ ਦਾ ਚਹੇਤਾ ਖੇਡ ਕੁਮੈਂਟੇਟਰ ਭਿੰਦਾ ਮੁਠੱਡਾ ਖ਼ਾਸ ਪੰਜਾਬੀ ਸੱਭਿਆਚਾਰ ਵਾਲੇ ਰਵਾਇਤੀ ਪਹਿਰਾਵੇ ਵਿੱਚ ਰਹਿ ਕੇ ਸ਼ੇਅਰਾਂ, ਟੋਟਕਿਆਂ ਤੇ ਠੇਠ ਪੰਜਾਬੀ ਗੀਤਾਂ ਨਾਲ ਖਿਡਾਰੀਆਂ, ਪ੍ਰਮੋਟਰਾਂ, ਸਪੋਟਰਾਂ ਤੇ ਮਾਂ ਖੇਡ ਕਬੱਡੀ ਨੂੰ ਅਮੀਰੀ ਬਖ਼ਸ਼ਣ ਵਾਲੇ ਸ਼ਹਿਦ ਨਾਲੋਂ ਮਿੱਠੇ ਬੋਲਾਂ ਨਾਲ ਜਿੱਥੇ ਹਾਜ਼ਰੀ ਭਰੇਗਾ, ਉ¤ਥੇ ‘ਬ੍ਰੇਕ ਟਾਈਮ  ’ਤੇ ਪੱਤਰਕਾਰ, ਗੀਤਕਾਰ ਤੇ ਖੇਡ ਕੁਮੈਂਟੇਟਰ ਸੋਖਾ ਢੇਸੀ ‘ਸਟਾਇਲਿਸ਼ ਅੰਦਾਜ਼’ ’ਚ ਖੇਡ ਮੈਦਾਨਾਂ ’ਚ ਹਾਜ਼ਰੀ ਭਰਦਾ ਰਹੇਗਾ।

 

 

       

 

ਰਮੇਸ਼ ਦੀ ਅਸਤੀਫ਼ੇ ਦੀ ਪੇਸ਼ਕਸ਼ ਪ੍ਰਧਾਨ ਮੰਤਰੀ ਨੇ ਠੁਕਰਾਈ

ਨਵੀਂ ਦਿੱਲੀ-ਕੇਂਦਰੀ ਵਾਤਾਵਰਨ ਮੰਤਰੀ ਜੈਰਾਮ ਰਮੇਸ਼ ਨੇ ਕੁਝ ਚੀਨੀ ਵਸਤਾਂ ਦੀ ਕਥਿਤ ਰੂਪ ’ਚ ਦਰਾਮਦ ਰੋਕਣ ਲਈ ਗ੍ਰਹਿ ਮੰਤਰਾਲੇ ਖਿਲਾਫ ਕੀਤੀਆਂ ਟਿੱਪਣੀਆਂ ਪਿੱਛੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਜਿਸ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਠੁਕਰਾ ਦਿੱਤਾ ਹੈ। ਵਾਤਾਵਰਨ ਮੰਤਰੀ ਰਮੇਸ਼ ਨੇ ਬੀਜਿੰਗ ਵਿਚ ਇਹ ਕਹਿਣ ਪਿੱਛੋਂ ਸੋਮਵਾਰ ਰਾਤ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਕਿ ਗ੍ਰਹਿ ਮੰਤਰਾਲਾ ਅਤੇ ਸੁਰੱਖਿਆ ਵਿਭਾਗ ਨੇ ਭਾਰਤ ਵਿਚ ਕਾਰੋਬਾਰ ਕਰਨ ਦੀ ਇੱਛਾ ਰੱਖਣ ਵਾਲੀਆਂ ਚੀਨੀ ਕੰਪਨੀਆਂ ਬਾਰੇ ਐਵੇਂ ਹੀ ਹਊਆ (more…)

ਅਸੀਂ ਆਉਣ ਵਾਲੀਆਂ ਨਸਲਾਂ ਨੂੰ ਵਿਰਸੇ ਦੇ ਰੂਪ ਵਿਚ ਗੰਦਲਾ ਵਾਤਾਵਰਣ ਨਾ ਦੇ ਕੇ ਜਾਈਏ-ਸੰਤ ਸੀਚੇਵਾਲ

aaaaaaaਬਰੈਂਪਟਨ (ਪੀ.ਡੀ.ਐਸ ਪੰਨੂ) ਪੰਜਾਬ ਵਿਚ ਪਾਣੀਆਂ ਨੂੰ ਸ਼ੁੱਧ ਕਰਨ ਅਤੇ ਵਾਤਾਵਰਣ ਦੇ ਰਖਵਾਲੇ ਬਣੇ ਉ¤ਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਵੱਧ ਤੋਂ ਵੱਧ ਰੁੱਖ ਲਾਉਣ ਦੇ ਸੱਦੇ ਨੂੰ ਉਸ ਵੇਲੇ ਹੋਰ ਹੁੰਗਾਰਾ ਮਿਲਿਆ ਜਦੋਂ ਸੰਤ ਸੀਚੇਵਾਲ ਨੇ ਇਸ ਮੁਹਿੰਮ ਦਾ ਆਰੰਭ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਸਥਿਤ ਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਚ ਬਕਾਇਦਾ ਬੂਟਾ ਲਾ ਕੇ ਇਸਦੀ ਸ਼ੁਰੂਆਤ ਕੀਤੀ। ਇਸ ਦਿਨ ਮੌਸਮ ਬੇਹੱਦ ਠੰਢਾ ਹੋਣ ਦੇ ਬਾਵਜ਼ੂਦ ਵੱਡੀ ਗਿਣਤੀ ਵਿਚ ਪਹੁੰਚੇ ਵਾਤਾਵਰਣ ਪ੍ਰੇਮੀਆਂ ਨੇ ਬਾਬਾ ਜੀ ਦੀ ਬੂਟੇ ਲਾਉਣ ਦੀ ਮੁਹਿੰਮ ਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ।ਇਨ੍ਹਾਂ ਦਿਨਾਂ ਵਿਚ ਕੈਨੇਡਾ ਦੀ ਫੇਰੀ ਤੇ ਆਏ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਵੱਖ ਵੱਖ ਸਿੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਉਨਟਾਰੀਓ ਦੀਆਂ ਸਿੱਖ ਸੰਗਤਾਂ ਵੱਲੋਂ ਉਨ੍ਹਾਂ ਦੇ ਵਾਤਾਵਰਣ ਲਈ ਕੀਤੇ ਕੰਮਾਂ ਨੂੰ ਬੇਹੱਦ ਸਲਾਹਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਇਸ ਕਾਜ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਨਟਾਰੀਓ ਵਿਚ ਸਥਿਤ ਵੱਖ ਵੱਖ ਗੁਰਦਵਾਰਾ ਸਾਹਿਬਾਨ ਵੱਲੋਂ ਬਾਬਾ ਜੀ ਨੂੰ ਸੱਦ ਕੇ ਸਨਮਾਨਿਤ ਕੀਤਾ ਗਿਆ ਹੈ। (more…)

ਬਰਤਾਨੀਆ ’ਚ 10 ਸਾਲ ਦੇ ਲੜਕਿਆਂ ਵੱਲੋਂ 8 ਸਾਲ ਦੀ ਬੱਚੀ ਨਾਲ ਜਬਰ ਜਿਨਾਹ

ukਲੰਦਨ-ਬਰਤਾਨੀਆ ’ਚ 10 ਸਾਲ ਦੇ ਦੋ ਲੜਕਿਆਂ ਨੇ ਅੱਠ ਸਾਲ ਦੀ ਬੱਚੀ ਨਾਲ ਕਥਿਤ ਤੌਰ ’ਤੇ ਜਬਰ ਜਿਨਾਹ ਕੀਤਾ। ਬਰਤਾਨੀਆ ’ਚ ਜਬਰ ਜਿਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਇਹ ਸਭ ਤੋਂ ਘੱਟ ਉਮਰ ਦੇ ਦੋਸ਼ੀ ਹਨ। ਮਿਡਲਸੇਕਸ ਦੇ ਹੇਜ਼ ਇਲਾਕੇ ’ਚ ਪਿਛਲੇ 7 ਅਕਤੂਬਰ ਨੂੰ ਇਹ ਘਟਨਾ ਹੋਈ ਸੀ। ਬੱਚੀ ਨੇ ਅਦਾਲਤ ’ਚ ਸੁਣਵਾਈ ਦੌਰਾਨ ਦੱਸਿਆ ਕਿ ਲੜਕਿਆਂ ਨੇ ਫਲੈਟਾਂ ਦੇ ਪਿੱਛੇ ਉਸ ’ਤੇ ਹਮਲਾ ਕੀਤਾ। ਘਟਨਾ ਸਮੇਂ ਬੱਚੀ ਆਪਣੀ ਛੋਟੀ ਭੈਣ ਨਾਲ ਖੇਡ ਰਹੀ ਸੀ ਕਿ ਇਹ ਲੜਕੇ ਉਸ ਨੂੰ ਉਥੋਂ ਫਲੈਟਾਂ ਦੇ ਮਗਰ ਲੈ ਗਏ ਅਤੇ ਉਸ ਨਾਲ ਜਬਰਦਸਤੀ ਕੀਤੀ। ਬੱਚੀ ਨੇ ਆਪਣੀ ਮਾਂ ਨੂੰ ਇਹ ਸਾਰੀ ਘਟਨਾ ਦੱਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

‘‘ਖਾਲਸਾ ਰਾਜੂ ਦੀ ਸਥਾਪਤੀ ਦਿਹਾੜੇ ਉ¤ਤੇ ਪੰਜਾਬ ਅਤੇ ਸੈਟਰ ਹਕੂਮਤਾਂ ਫਾਂਸੀ ਦੀਆਂ ਸਜ਼ਾਵਾਂ ਰੱਦ ਕਰੇ ਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਐਲਾਨ ਕਰੇ:-ਮਾਨ

ਫਤਿਹਗੜ ਸਾਹਿਬ, 13 ਮਈ (ਗੁਰਪ੍ਰੀਤ ਮਹਿਕ ) :  ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ‘‘14 ਮਈ ਦਾ ਦਿਨ ਸਿੱਖ ਕੌਮ ਲਈ ਆਜ਼ਾਦੀ ਦੇ ਪ੍ਰਤੀਕ ਵਜੋਂ ਅਤਿ ਮਹੱਤਵਪੂਰਨ ਹੈ। ਇਸ ਦਿਨ ਪਹਿਲੇ ਖਾਲਸਾ ਰਾਜ ਦੀ 1710 ਈਸਵੀ ਵਿੱਚ ਸਥਾਪਨਾ ਹੋਈ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਰਥਿਕ ਅਤੇ ਸਮਾਜਿਕ ਆਜ਼ਾਦੀ ਨੂੰ ਬਹਾਲ ਕਰਨ ਲਈ ਗੁਰੂ ਸਿਧਾਂਤਾ ਅਨੁਸਾਰ ‘‘ਗਰੀਬ ਦਾ ਮੂੰਹ ਗੁਰੂ ਦੀ ਗੋਲਕੂ ਦੀ ਵੱਡਮੁੱਲੀ ਸੋਚ ਉਤੇ ਪਹਿਰਾ ਦਿੰਦੇ ਹੋਏ, ਵੱਡੇ ਵੱਡੇ ਜ਼ਿਮੀਦਾਰਾਂ, ਧਨਾਢਾਂ ਕੋਲੋ ਜ਼ਮੀਨਾਂ, ਜਾਇਦਾਦਾਂ ਲੈ ਕੇ ਮੁਜ਼ਾਹਿਰਿਆਂ ਨੂੰ ਇਹ ਜ਼ਮੀਨਾਂ, ਜਾਇਦਾਦਾਂ ਵੰਡ ਕੇ ਇਸ ਪਾੜੇ ਨੂੰ ਖਤਮ ਕਰਕੇ ਬਰਾਬਰਤਾ ਦੀ ਸੋਚ ਨੂੰ ਲਾਗੂ ਕੀਤਾ ਸੀ। ਜਦੋਂ ਕਿ ਪੰਜਾਬ ਸਰਕਾਰ ਅਤੇ ਐਸ ਜੀ ਪੀ ਸੀ ਦੇ ਅਮਲ, ਅਮੀਰੀ ਅਤੇ ਗਰੀਬੀ ਦੇ ਪਾੜੇ ਨੂੰ ਵਧਾਉਣ ਵਾਲੇ ਅਤੇ ਇੱਥੋ ਦੇ ਬਸਿੰਦਿਆਂ ਅਤੇ ਸਿੱਖ ਕੌਮ ਨਾਲ ਜਬਰ-ਜ਼ੁਲਮ ਅਤੇ ਬੇਇਨਸਾਫੀਆਂ ਕਰਨ ਵਾਲੇ ਹਨ। ਜਦੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਬਰ-ਜ਼ੁਲਮ ਅਤੇ ਨਾਬਰਾਬਰੀ ਨੂੰ ਖਤਮ ਕਰਨ ਲਈ ਅਮਲ ਕੀਤੇ। (more…)

ਸ਼ਰਾਬ ਦੇ ਠੇਕੇਦਾਰਾਂ ਦੇ ਵਿਰੁੱਧ ਮਿਲ ਰਹੀਆਂ ਸ਼ਿਕਾਇਤਾਂ ਦੀ ਸਖਤ ਨੋਟਿਸ ਲਿਆ

ਫਤਿਹਗੜ ਸਾਹਿਬ,13 ਮਈ (ਗੁਰਪ੍ਰੀਤ ਮਹਿਕ) : ਅਕਸਾਇਜ਼ ਅਤੇ ਟੈਕਸ਼ੈਸਨ ਵਿਭਾਗ ਨੇ ਸ਼ਰਾਬ ਦੇ ਠੇਕੇਦਾਰਾਂ ਦੇ ਵਿਰੁੱਧ ਮਿਲ ਰਹੀਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਸ਼ਰਾਬ ਦੇ ਠੇਕੇਦਾਰਾਂ ਤੇ ਸ਼ਿਕੰਜਾ ਕੱਸਦੇ ਹੋਏ ਚਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ ਪਰ ਸ਼ਰਾਬ ਦੇ ਠੇਕਿਆਂ ਤੇ ਲੱਗੇ ਵੱਡੇ ਵੱਡੇ ਹੋਰਡਿੰਗ ਬੋਰਡ ਵਿਭਾਗ ਦਾ ਮੂੰਹ ਚਿੜਾ ਰਹੇ ਹਨ। ਇੰਨਾ ਹੀ ਨਹੀਂ ਸ਼ਰਾਬ ਦੇ ਠੇਕਿਆਂ ਤੇ ਰੇਟ ਲਿਸਟਾਂ ਦੇ ਬੋਰਡ ਨਾ ਲੱਗੇ ਹੋਣ ਕਾਰਨ ਨਿਰਧਾਰਤ ਰੇਟ ਤੋਂ ਵੱਧ ਰੇਟਾਂ ਤੇ ਸ਼ਰਾਬ ਵੇਚਣ ਦਾ ਸਿਲਸਿਲਾ ਜਾਰੀ ਹੈ ਅਤੇ  ਨਬਾਲਿਗ ਬੱਚਿਆਂ ਨੂੰ ਸ਼ਰਾਬ ਵੇਚਣ ਤੇ ਲੱਗੀ ਪਾਬੰਦੀ ਦੀਆਂ ਧੱਜੀਆਂ ਉਡਾਉਂਦੇ ਹੋਏ ਸ਼ਰਾਬ ਦੇ ਠੇਕਿਆਂ ਤੇ (more…)

10 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ-ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 13 ਮਈ (ਸ਼ਮਿੰਦਰਪਾਲ)-ਜਿਲਾ ਵਿਕਾਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਅੱਜ ਦਫਤਰ ਡਿਪਟੀ ਕਮਿਸ਼ਨਰ ਮੁਕਤਸਰ ਵਿਖੇ ਆਯੋਜਿਤ ਕੀਤੀ ਗਈ ।  ਇਸ ਮੀਟਿੰਗ ਦੀ ਪ੍ਰਧਾਨਗੀ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਮੁਕਤਸਰ ਨੇ ਕੀਤੀ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਅਮਿਤ ਢਾਕਾ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਪ੍ਰਵੀਨ ਥਿੰਦ ਐਸ.ਡੀ.ਐਮ ਮਲੋਟ, ਸ੍ਰੀ ਦਲਵਿੰਦਰਜੀਤ ਸਿੰਘ ਐਸ.ਡੀ.ਐਮ ਮੁਕਤਸਰ,ਸ੍ਰੀ ਭੁਪਿੰਦਰ ਸਿੰਘ ਐਸ.ਡੀ.ਐਮ ਗਿੱਦੜਬਾਹਾ, ਸ੍ਰੀ ਜਸਪਾਲ ਸਿੰਘ ਐਸ.ਈ ਪੰਜਾਬ ਰਾਜ ਬਿਜਲੀ ਬੋਰਡ, ਸ੍ਰੀ ਐਚ.ਐਸ ਸਰਾਂ ਜਿਲਾ ਵਿਕਾਸ ਤੇ ਪੰਚਾਇਤ ਅਫਸਰ,ਸ੍ਰੀ ਗੁਰਮੀਤ (more…)

ਪਾਣੀ ਵਾਲੀ ਟੈਂਕੀ ਦਾਨ -ਖੂਨ ਦਾਨ ਕੈਂਪ-ਫਿਰਕੂ ਵੰਡੀਆਂ ਪਾਉਣ ਤੋਂ ਸੰਕੋਚ ਕਰੇ

ਜੇ ਸੀ ਆਈ ਨੇ ਬੱਚਿਆਂ ਨੂੰ ਵਰਦੀਆਂ, ਬੂਟ, ਚੱਪਲ ਤੇ ਪਾਣੀ ਵਾਲੀ ਟੈਂਕੀ ਦਾਨ ਕੀਤੀ
ਬਾਬਾ ਅਰਵਿੰਦਰ ਸਿੰਘ ਨੇ ਸਕੂਲ ਨੂੰ ਇਨਵਰਟਰ ਦੇਣ ਦਾ ਕੀਤਾ ਐਲਾਨ
ਜਗਰਾਉਂ, 13 ਮਈ (ਸੁਖਦੇਵ ਗਰਗ) : ਪੂਰੀ ਦੁਨੀਆ ਵਿੱਚ ਇਨਸਾਨੀਅਤ ਦੀ ਸੇਵਾ ਕਰਨ ਵਾਲੀ ਸੰਸਥਾ ਜੇ ਸੀ ਆਈ ਜਗਰਾਉਂ ਦੇ ਨੌਜਵਾਨਾਂ ਵੱਲੋਂ ਅੱਜ ਜਗਰਾਉਂ ਦੀ ਘਾਹ ਮੰਡੀ ਵਿਖੇ ਸਥਿਤ ਗੌਰਮਿੰਟ ਪ੍ਰਾਇਮਰੀ ਸੈਂਟਰਲ ਸਕੂਲ (ਲੜਕੇ) ਦੇ ਗਰੀਬ ਪਰਿਵਾਰਾਂ ਦੇ ਪੜਦੇ ਸਕੂਲੀ ਬੱਚਿਆਂ ਨੂੰ ਵਰਦੀਆਂ, ਬੂਟ, ਚੱਪਲਾਂ ਅਤੇ ਸਕੂਲ ਲਈ ਦੋ ਪਾਣੀ ਵਾਲੀਆਂ ਟੈਂਕੀਆਂ ਦੇਣ ਲਈ ਇਕ ਸਮਾਗਮ ਦਾ ਆਯੋਜਿਤ ਕੀਤਾ। ਇਸ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਬਾਬਾ ਅਰਵਿੰਦਰ ਸਿੰਘ ਨੇ ਜਿੱਥੇ ਜੇ ਸੀ ਆਈ ਵੱਲੋਂ ਸਮਾਜ ਸੇਵਾ ਕੀਤੇ ਜਾ ਰਹੇ ਕੰਮਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਉਥੇ ਉਨਾਂ ਸਕੂਲ ਨੂੰ ਇਨਵਰਟਰ ਦੇਣ ਦਾ ਐਲਾਨ ਵੀ ਕੀਤਾ। ਬਾਬਾ ਅਰਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਗਰੀਬ ਦੀ ਮਦਦ ਕਰਨ ਨਾਲ ਮਨ ਨੂੰ ਜੋ ਸ਼ਾਂਤੀ ਮਿਲਦੀ ਹੈ ਉਹ ਹੋਰ ਕਿਸੇ ਸਮਾਜ ਸੇਵਾ ਨਾਲ ਨਹੀਂ ਮਿਲਦੀ। ਉਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਦਿਲ ਖੋਲ• ਕੇ ਸਮਾਜ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਸਮੇਂ ਬਲਾਕ ਸਿੱਖਿਆ ਅਫਸਰ ਮਹਿੰਦਰ ਸਿੰਘ ਕਮਾਲਪੁਰਾ ਨੇ ਵੀ ਜੇਸੀਜ਼ ਦੀ ਤਾਰੀਫ਼ ਕਰਨ ਦੇ ਨਾਲ ਦੱਸਿਆ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ•ਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਸਮੇਂ ਕੈਪਟਨ ਨਰੇਸ਼ ਵਰਮਾ ਅਤੇ ਕੌਂਸਲਰ ਅਪਾਰ ਸਿੰਘ ਸਾਬਕਾ ਪ੍ਰਧਾਨ ਜੇਸੀਜ਼ ਨੇ ਜੇ ਸੀ ਆਈ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਅੱਜ ਦੇ ਪ੍ਰੋਜੈਕਟ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ, ਰਾਜ ਕੁਮਾਰ ਵਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮੇਂ ਜੇ ਸੀ ਆਈ ਦੇ ਪ੍ਰਧਾਨ ਸੁਭਾਸ਼ ਮਿੰਕੂ, ਸਾਬਕਾ ਪ੍ਰਧਾਨ ਸਤਵਿੰਦਰ ਸੱਗੂ, ਪ੍ਰਦੀਪ ਗੁਪਤਾ, ਕ੍ਰਿਸ਼ਨ ਬਜਾਜ, ਡਾ. ਰਾਕੇਸ਼ ਭਾਰਦਵਾਜ, ਅਸ਼ੋਕ ਸ਼ਰਮਾ ਠੇਕੇਦਾਰ, ਕੌਂਸਲਰ ਸਰਿਤਾ ਕਤਿਆਲ, ਦੀਪਇੰਦਰ ਸਿੰਘ ਭੰਡਾਰੀ ਪ੍ਰਧਾਨ ਯੂਥ ਅਕਾਲੀ ਦਲ, ਹਰਦੇਵ ਸਿੰਘ ਬੋਬੀ, ਅਮਰਜੀਤ ਤਨੇਜਾ, ਰਾਕੇਸ਼ ਕਤਿਆਲ, ਪ੍ਰਧਾਨ ਅਮਰਜੀਤ ਸਿੰਘ, ਅਮਨਦੀਪ ਸਿੰਘ ਹੈਪੀ, ਸਕੂਲ ਇੰਚਾਰਜ ਸੰਦੀਪ ਕੁਮਾਰ, ਟੀਚਰ ਹਰਿੰਦਰ ਕੌਰ ਭੰਡਾਰੀ, ਮਧੂ ਬਾਲਾ, ਸੀ. ਐਚ. ਟੀ. ਅਮਰਜੀਤ ਕੌਰ, ਗੁਰਮੇਲ ਕੌਰ ਆਦਿ ਹਾਜ਼ਰ ਸਨ।
ਆਰਟ ਆਫ਼ ਲਿਵਿੰਗ ਨੇ ਲਗਾਇਆ ਖੂਨ ਦਾਨ ਕੈਂਪ
ਐਡਵੋਕੇਟ ਰਘਬੀਰ ਤੂਰ ਨੇ 69 ਵੀਂ ਖੂਨ ਦਾਨ ਕੀਤਾ
ਜਗਰਾਉਂ, 15 ਮਈ (ਸੁਖਦੇਵ ਗਰਗ) : ਵਿਅਕਤੀ ਨੂੰ ਤਣਾਅ ਮੁਕਤ ਜੀਵਨ ਜਿਉਣ ਦੀ ਕਲਾ ਸਿਖਾਉਣ ਵਾਲੀ ਸੰਸਥਾ ਆਰਟ ਆਫ਼ ਲਿਵਿੰਗ ਵੱਲੋਂ ਸੰਸਥਾ ਦੇ ਸੰਸਥਾਪਕ ਸ੍ਰੀ ਸ੍ਰੀ ਗੁਰੂ ਰਵੀਸੰਕਰ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ’ਚ ਇਨਸਾਨੀਅਤ ਦੀ ਸੇਵਾ ਹਿੱਤ ਖੂਨ ਦਾਨ ਕੈਂਪ ਲਗਾਇਆ। ਇਸ ਖੂਨ ਦਾਨ ਕੈਂਪ ’ਚ 60 ਵਿਅਕਤੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਇਸ ਖੂਨ ਦਾਨ ਕੈਂਪ ਦਾ ਉਦਘਾਟਨ ਲੋਕ ਸੇਵਾ ਸੁਸਾਇਟੀ (ਰਜਿ.) ਜਗਰਾਉਂ ਦੇ ਪ੍ਰਧਾਨ ਰਵਿੰਦਰ ਸਿੰਘ ਵਰਮਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਕੈਂਪ ਵਿੱਚ ਇੰਡੀਅਨ ਰੈੱਡ ਕਰਾਸ ਬਲੱਡ ਬੈਂਕ ਲੁਧਿਆਣਾ ਦੀ ਟੀਮ ਵੱਲੋਂ ਡਾ. ਕੁਲਦੀਪ ਸਿੰਘ ਦੀ ਅਗਵਾਈ ਹੇਠ ਮੈਡਮ ਗੁਰਮੀਤ ਕੌਰ, ਰਾਮ ਰਤਨ ਤੇ ਪਵਨ ਕੁਮਾਰ ਨੇ ਹਰੇਕ ਖੂਨ ਦਾਨ ਕਰਨ ਵਾਲੇ ਵਿਅਕਤੀ ਨੂੰ ਬੜੇ ਆਦਰ ਸਤਿਕਾਰ ਨਾਲ ਅੱਗੇ ਤੋਂ ਵੀ ਖੂਨ ਦਾਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਕੈਂਪ ਵਿੱਚ ਬਾਰ ਐਸੋਸੀਏਸ਼ਨ ਜਗਰਾਉਂ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਘਬੀਰ ਸਿੰਘ ਤੂਰ ਨੇ 69 ਵੀਂ ਖੂਨ ਦਾਨ ਕਰਕੇ ਖੂਨ ਦਾਨ ਕਰਨ ਤੋਂ ਘਬਰਾਉਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਸਾਲ ਵਿੱਚ ਦੋ ਵਾਰ ਖੂਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਖੂਨ ਦਾਨ ਕਰਨ ਨਾਲ ਵਿਅਕਤੀ ਅੰਦਰ ਕੋਈ ਕਮੀ ਨਹੀਂ ਆਉਂਦੀ ਅਤੇ ਸਰੀਰ ਵਿੱਚ ਇਕ ਵੱਖਰੀ ਕਿਸਮ ਦਾ ਜੋਸ਼ ਪੈਦਾ ਹੁੰਦਾ ਹੈ। ਇਸ ਸਮੇਂ ਆਰਟ ਆਫ਼ ਲਿਵਿੰਗ ਜਗਰਾਉਂ ਇਕਾਈ ਦੇ ਮੈਂਬਰ ਚੰਦਰ ਪ੍ਰਭਾ, ਮੀਨੂੰ ਗਾਲਿਬ, ਡਾ. ਦਿਲਪ੍ਰੀਤ ਸਿੰਘ, ਰਾਕੇਸ਼ ਸਿੰਗਲਾ, ਮਾਹੇਸ਼ ਸਿੰਗਲਾ, ਅਸ਼ੋਕ ਸ਼ਰਮਾ, ਅਜੇ ਸੂਦ, ਨਰੇਸ਼ ਗੁਪਤਾ, ਪ੍ਰਵੀਨ ਜੈਨ, ਗੌਰਵ ਸਿੰਗਲਾ, ਮਨੀਸ਼, ਡਾ. ਰਾਜੀਵ ਸ਼ਰਮਾ, ਅੰਕੁਰ ਗਗਨ, ਸਤੀਸ਼ ਬੱਗਾ, ਰਾਮੇਸ਼ ਸ਼ਰਮਾ, ਬਾਰ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਜੋਤੀ ਸਰੂਪ ਸਹਿਗਲ, ਮੀਤ ਪ੍ਰਧਾਨ ਪ੍ਰੀਤ ਇੰਦਰ ਕੌਸ਼ਲ, ਸਾਬਕਾ ਸੈਕਟਰੀ ਜਗਪਾਲ ਸਿੰਘ ਬੁੱਟਰ, ਸਾਬਕਾ ਪ੍ਰਧਾਨ ਮੀਤ ਪ੍ਰਧਾਨ ਰਣਜੀਤ ਸਿੰਘ ਰੂਮੀ, ਸਰਬਜੀਤ ਸਿੰਘ, ਪ੍ਰਸ਼ੋਤਮ ਅਗਰਵਾਲ ਆਦਿ ਹਾਜ਼ਰ ਸਨ।
ਡਾ. ਸੁਮਨ ਫਿਰਕੂ ਵੰਡੀਆਂ ਪਾਉਣ ਤੋਂ ਸੰਕੋਚ ਕਰੇ ਅਤੇ ਭਗਤ ਤੇ ਸਤਿਗੁਰੂ ਦੇ ਅਰਥਾਂ ਨੂੰ ਸਮਝੇ : ਡਾ. ਰਾਜਪ੍ਰੀਤ ਸਿੰਘ
ਜਗਰਾਉਂ, 13 ਮਈ (ਸੁਖਦੇਵ ਗਰਗ) : ਜਨਗਣਨਾ ਸਬੰਧੀ ਦਿੱਤੇ ਬਿਆਨ ਵਿੱਚ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਨਾਮ ਵਰਤਣ ਲਈ ਡਾ. ਸੁਮਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਡਾ. ਰਾਜਪ੍ਰੀਤ ਸਿੰਘ ਨੇ ਕਿਹਾ ਕਿ ਟਾਂਕ ਕਛੱਤਰੀ ਬਰਾਦਰੀ, ਸ਼੍ਰੋਮਣੀ ਭਗਤ ਰਾਮ ਦੇਵ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਤੇ ਫਖਰ ਮਹਿਸੂਸ ਕਰਦੀ ਹੈ। ਭਗਤਾਂ ਦੀ ਬਾਣੀ ਨੂੰ, ਜੋ ਵੀ ਮਾਣ ਸਤਿਕਾਰ, ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਦਿੱਤਾ ਉਸ ਨੂੰ ਤਾਂ ਕੋਈ ਅਕ੍ਰਿਤਘਣ ਹੀ ਮੰਨਣ ਤੋਂ ਇਨਕਾਰੀ ਹੋਵੇਗਾ। ਉਨਾਂ ਕਿਹਾ ਕਿ ਦਸਾਂ ਗੁਰੂਆਂ ਦੀ ਪ੍ਰਤੱਖ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਭਗਤਾਂ ਦੀ ਬਾਣੀ ਹੀ ਦਰਜ ਕਰਕੇ ਗੁਰੂ ਸਾਹਿਬਾਨ ਨੇ ਜਾਤ ਪਾਤ ਦੇ ਬੰਗਲਾਂ ਤੋਂ ਮੁਕਤ ਕਰਕੇ ਇਕ ਮਾਲਾ ਵਿੱਚ ਪਿਰੋਕੇ ਵੱਖਰੇ ਸਿੱਖ ਧਰਮ ਦੀ ਨੀਂਹ ਰੱਖ ਦਿੱਤੀ ਤਾਂ ਸਮੂਹ ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ ਹੈ ਕਿਵੇਂ ਚੰਦ ਕੁ ਲੋਕ, ਗੈਰ ਜ਼ੁੰਮੇਵਾਰ ਬਿਆਨ ਦੇ ਕੇ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਹਨ ਜਦੋਂ ਵੀ ਕੋਈ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦਾ ਹੈ ਤਾਂ ਉਸੇ ਸਮੇਂ ਉਹ ਉਨਾਂ ਸਾਰੇ ਗੁਰੂਆਂ, ਭਗਤਾਂ, ਅੱਗੇ ਵੀ ਨਤਮਸਤਕ ਹੁੰਦਾ ਹੈ ਜਿਨਾਂ ਦੀ ਬਾਣੀ ਇਸ ਵਿੱਚ ਦਰਜ ਹੈ। ਡਾ. ਰਾਜਪ੍ਰੀਤ ਸਿੰਘ ਨੇ ਕਿਹਾ ਕਿ ਸਮੂਹ ਸਿੱਖ ਕੌਮ ਜਾਤਾਂ ਧਰਮਾਂ ਤੋਂ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦੀ ਹੋਈ ਆਪਣੀਆਂ ਬੋਲੀ ਪੰਜਾਬੀ ਅਤੇ ਧਰਮ ਸਿੱਖ ਧਰਮ ਲਿਖਵਾ ਕੇ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਅਹਿਸਾਨਾਂ ਦਾ ਮੁੱਲ ਮੋੜਨ ਵੱਲ ਨੂੰ ਇਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰੀਏ ਅਤੇ ਉਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਪੰਜਾਬੀ ਹੋਣ ਦਾ ਸਬੂਤ ਦਾਈਏ। ਟਾਂਕ ਕਛੱਤਰੀ ਬਰਾਦਰੀ, ਨਾਮਦੇਵ ਜੀ ਨੇ ਭਗਤ, ਦਸ ਗੁਰੂਆਂ ਨੂੰ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦੀ ਹੈ ਇਸ ਵਿੱਚ ਕਿਸੇ ਨੂੰ ਸ਼ੰਕਾ ਨਹੀਂ ਹੋਣੀ ਚਾਹੀਦੀ। ਇਸ ਸਮੇਂ ਉਨਾਂ ਨਾਲ ਭਗਤ ਨਾਮਦੇਵ ਭਵਨ (ਗੁਰਦੁਆਰਾ ਕਛੱਤਰੀ ਟਾਂਕ) ਜਗਰਾਉਂ ਦੇ ਗੋਪਾਲ ਸਿੰਘ ਕੈਂਥ, ਗੁਰਦੀਪ ਸਿੰਘ ਜੱਸਲ, ਜਸਪਾਲ ਸਿੰਘ ਨਾਗੀ, ਹਰਵਿੰਦਰ ਸਿੰਘ ਨੈਨੀ ਆਦਿ ਹਾਜ਼ਰ ਸਨ।

ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਰਨ ਕਲੋਲ : ਦੇਸ਼ ਭਗਤ
ਜਗਰਾਉਂ, 13 ਮਈ (ਸੁਖਦੇਵ ਗਰਗ) : ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਤੇ ਕੌਮੀ ਬੁਲਾਰਾ ਕੁੱਲ ਹਿੰਦ ਕਾਂਗਰਸ ਕਮੇਟੀ ਨੇ ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ ਤੋਂ ਘਰੇਲੂ ਉਡਾਵਾ ਸ਼ੁਰੂ ਕਰਵਾ ਕੇ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਵਾਸੀਆਂ ਨਾਲ ਕੀਤਾ ਗਿਆ, ਵਾਅਦਾ ਪੂਰਾ ਕਰਕੇ ਆਪਣੀ ਕਹਿਣੀ ਤੇ ਕਰਨੀ ਉੱਤੇ ਖਰੇ ਉੱਤਰ ਕੇ, ਇਕ ਨਵਾਂ ਇਤਿਹਾਸ ਦੁਹਰਾਇਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਕੌਂਸਲਰ ਦਰਸ਼ਨ ਸਿੰਘ ਦੇਸ਼ ਭਗਤ ਨੇ ਕੀਤਾ। ਉਨਾਂ ਕਿਹਾ ਕਿ ਮਨੀਸ਼ ਤਿਵਾੜੀ ਦੀ ਸਖ਼ਤ ਮਿਹਨਤ ਸਦਕਾ ਹੀ ਲੁਧਿਆਣਾ ਵਾਲੀਆਂ ਲਈ ਹਵਾਈ ਸਫ਼ਰ ਕਰਨ ਆਸਾਨ ਹੋਇਆ ਹੈ। ਉਨਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਹਵਾਬਾਜ਼ੀ ਮੰਤਰੀ ਪ੍ਰਫੁੱਲ ਪਟੇਲ ਦਾ ਕੋਟਿਨ-ਕੋਟਿ ਧੰਨਵਾਦ ਕਰਦੇ ਹਾਂ। ਜਿੰਨਾਂ ਨੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦੀ ਮੰਗ ਨੂੰ ਜਲਦ ਪ੍ਰਵਾਨਗੀ ਦੇ ਕੇ ਲੋਕਾਂ ਲਈ ਨਵੀਂ ਸਹੂਲਤ ਪ੍ਰਦਾਨ ਕੀਤੀ। ਦੇਸ਼ ਭਗਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਾਹਨੇਵਾਲ ਏਅਰਪੋਰਟ ਉੱਤੇ ਲੋਕਾਂ ਨੂੰ ਕਾਰਗੋ ਦੀ ਵੀ ਸਹੂਲਤ ਜਲਦੀ ਮੁਹੱਈਆ ਕਰਵਾਉਣ ਤਾਂ ਜੋ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਹੋ ਸਕੇ। ਉਨਾਂ ਕਿਹਾ ਕਿ ਜੋ ਕੇਂਦਰ ਸਰਕਾਰ ਪੰਜਾਬ ਲਈ ਵਿਕਾਸ ਸਬੰਧੀ ਫੰਡ ਮੁਹੱਈਆ ਕਰਵਾ ਰਹੀ ਹੈ। ਉਹ ਸਿਰਫ਼ ਕਾਂਗਰਸ ਦੇ ਸੂਝਵਾਨ ਆਗੂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵਰਗੇ ਹੀ ਲੀਡਰ ਦੇਸ਼ ਦਾ ਤੇ ਪੰਜਾਬ ਦਾ ਵਿਕਾਸ ਵਧੀਆ ਸਕੀਮਾਂ ਚਲਾਕੇ ਹੀ ਕਰਵਾ ਰਹੇ ਹਨ ਨਾ ਸਿਰਫ਼ ਲਿਫਾਫੇਬਾਜ਼ੀ ਕਰਨ ਵਾਲੇ ਅਕਾਲੀ ਆਗੂ ਕਰਵਾ ਸਕਦੇ ਹੋਣ। ਇਹ ਤਾਂ ਸਿਰਫ਼ ‘ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਰਨ ਕਲੋਲ’ ਵਾਲੀ ਗੱਲ ਹੈ। ਉਨਾਂ ਹੋਰ ਕਿਹਾ ਕਿ ਪੰਜਾਬ ਵਿੱਚ ਵਿਕਾਸ ਸਬੰਧੀ ਕੰਮ ਹੋ ਰਹੇ ਹਨ ਉਹ ਸਿਰਫ਼ ਕੇਂਦਰ ਸਰਕਾਰ ਤੇ ਕਾਂਗਰਸ ਪਾਰਟੀ ਦੀ ਹੀ ਦੇਣ ਹੈ। ਅਕਾਲੀ ਆਗੂਆਂ ਨੇ ਪੱਲੇ ਤਾਂ ਕੁਝ ਵੀ ਨਹੀਂ। ਇਸ ਮੌਕੇ ਉਨਾਂ ਦੇ ਨਾਲ ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਭਜਨ ਸਿੰਘ ਬਰਸਾਲ ਸਾਬਕਾ ਮੈਂਬਰ ਜ਼ਿਲਾ ਪ੍ਰੀਸ਼ਦ, ਗੁਰਮੀਤ ਕੌਰ ਰਾਣੀ ਮੀਤ ਪ੍ਰਧਾਨ ਜ਼ਿਲ•ਾ ਮਹਿਲਾ ਕਾਂਗਰਸ, ਜਸਪਾਲ ਕੌਰ ਗਰੇਵਾਲ, ਜਥੇਬੰਦਕ ਸਕੱਤਰ ਜ਼ਿਲਾ ਮਹਿਲਾ ਕਾਂਗਰਸ, ਇੰਦਰਜੀਤ ਸਿੰਘ ਲੋਹਟ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਜਗਰਾਉਂ ਤੇ ਮਨਜੀਤ ਕੌਰ ਲੋਹਟ ਪ੍ਰਧਾਨ ਮਹਿਲਾ ਕਾਂਗਰਸ ਜਗਰਾਉਂ ਸ਼ਹਿਰੀ ਵੀ ਹਾਜ਼ਰ ਸਨ।
=====0=====

13_May_FGS_16

ਫਤਹਿਗੜਸਾਹਿਬ  (ਗੁਰਪ੍ਰੀਤ ਮਹਿਕ) : ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਹਿ ਦਿਵਸ ਦੇ 300 ਸਾਲਾਂ ਨੂੰ ਸਮਰਪਿਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਅਰੰਭ ਹੋਏ ‘ ਫਤਹਿ ਮਾਰਚ’ ਦਾ ਅੱਜ ਫਤਹਿਗੜ ਸਾਹਿਬ ਵਿਖੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ (ਲਾਂਡਰਾ ਰੋਡ ਵਿਖੇ ਸਥਿਤ) ਨੇੜੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਗੇਟ ’ਤੇ ਸੰਤ ਸਮਾਜ, ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਫਤਹਿ ਮਾਰਚ ਦਾ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ (more…)

ਜੈਕਾਰਿਆਂ ਦੀ ਗੂੰਜ ‘ਚ ਲੁਧਿਆਣਾ ਦੀ ਸੰਗਤਾਂ ਵਲੋਂ ਫਤਹਿ ਮਾਰਚ ਦਾ ਨਿੱਘਾ ਸਵਾਗਤ

ਲੁਧਿਆਣਾ (ਨਿੱਝਰ ) ਸਰਹਿੰਦ ਫਤਹਿ ਦਿਵਸ ਦੀ ਤੀਜੀ ਸ਼ਤਾਬਦੀ ਦੇ ਸਮਾਗਮਾਂ ਨੂੰ ਸਮਰਪਿਤ ਫਤਹਿ ਮਾਰਚ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਅਸਥਾਨ ਰਾਜੌਰੀ (ਜੰਮੂ) ਤੋਂ ਸ਼ੁਰੂ ਹੋਇਆ ਸੀ । ਉਸਦਾ ਅੱਜ ਸ਼ਾਮ ਪੰਜਾਬ ਦੇ ਮਹਾਂ ਨਗਰ ਸ਼ਹਿਰ ਲੁਧਿਆਣਾ ਦੀਆਂ ਸੰਗਤਾਂ ਵਲੋਂ ਪੂਰੀ ਸ਼ਰਧਾ, ਉਤਸ਼ਾਹ ਅਤੇ ਖਾਲਸਾਈ ਜਾਹੋ ਜਲਾਲ ਦੇ ਨਾਲ ਨਿੱਘਾ ਸਵਾਗਤ ਕੀਤਾ ਗਿਆ । ਜੁੱਗੋ ਜੁੱਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਰਹਿੰਦ ਦੀ ਧਰਤੀ ਉਪਰ ਜਾ ਰਹੇ ਇਸ ਫਤਹਿ ਮਾਰਚ ਵਿਚ ਸ਼ਾਮਿਲ ਸੰਗਤਾਂ ਦਾ ਨਿੱਘਾ ਸਵਾਗਤ ਕਰਨ ਦੇ ਲਈ ਲੁਧਿਆਣਾ ਸ਼ਹਿਰ (more…)


««ਅਗਲਾ ਪੰਨਾ ---->>>> »
 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO