Punjab News

May 14, 2010

17 ਹਜਾਰ ਦੀ ਸਮਰੱਥਾ ਵਾਲਾ ਪੰਡਾਲ ਭਰਨਾ ਵੀ ਔਖਾ ਹੋ ਗਿਆ ਪੰਥਕ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ; ਬਾਦਲ ਦੀ ਹਾਜਰੀ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਦੀ ਹੋਈ ਕਿਰਕਰੀ

14_May_FGS_9

ਫਤਹਿਗੜ ਸਾਹਿਬ, 14 ਮਈ(ਗੁਰਪ੍ਰੀਤ ਮਹਿਕ)  ਅੱਜ ਪੰਜਾਬ ਦੀ ਸ਼੍ਰੋਮਣੀ ਅਕਾਲੀ ਦੱਲ ਬਾਦਲ ਦੀ ਪੰਥਕ ਕਹਾਉਣ ਵਾਲੀ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਉਸ ਸਮੇਂ ਭਾਰੀ ਨਾਮੋਸ਼ੀ ਦਾ ਸਾਮਣਾ ਕਰਨਾ ਪਿਆ ਜਦੋ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਹਿ ਦਿਵਸ ਦੇ ਤ੍ਰੈਸ਼ਤਾਬਦੀ ਜਸ਼ਨਾ ਮੌਕੇ ਆਯੋਜਿਤ ਇੱਕ ਰਾਜ ਪੱਧਰੀ ਸਮਾਗਮ  ਦਾ 17 ਹਜਾਰ ਦੇ ਕਰੀਬ ਦੀ ਸਮਰੱਥਾ ਵਾਲਾ ਪੰਡਾਲ ਵੀ ਭਰਨਾ ਔਖਾ ਹੋ ਗਿਆ। ਭਾਵੇਂ ਕਿ ਸ਼੍ਰੋਮਣੀ ਅਕਾਲੀ ਦੱਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇੱਕਠ ਕਰਨ ਲਈ ਪੂਰਾ ਜੋਰ ਲਗਾ ਦਿੱਤਾ । ਅਖਬਾਰਾਂ ਵਿੱਚ ਵੱਡੇ ਵੱਡੇ ਇਸਤਿਹਾਰ ਦਿੱਤੇ ਪ੍ਰੰਤੂ ਫੇਰ ਵੀ ਅੱਜ ਪੰਡਾਲ ਭਰਨਾ ਔਖਾ ਹੋ ਗਿਆ। ਪੰਡਾਲ ਵੀ ਕਈ ਥਾਵੀ ਤਾਂ ਲੋਕ ਆਪਣੀ ਨੀਂਦ ਪੂਰੀ ਕਰਦੇ ਦੇਖੇ ਗਏ।  ਆਪਣੀ ਨਾਮੋਸ਼ੀ ਨੂੰ ਲੁਕਾਉਣ ਲਈ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਈ ਪੱਤਰਕਾਰਾਂ ਤਾਂ ਇਹ ਕਹਿ ਰਹੇ ਹਨ ਕਿ ਸਮਾਗਮ ਵਿੱਚ  5 ਤੋ ਲੈ ਕੇ 10 ਲੱਖ ਦਾ ਇੱਕਠ ਹੈ ਪ੍ਰੰਤੂ ਢੀਂਡਸਾ ਸ਼ਾਇਦ ਇਹ ਭੁੱਲ ਗਏ ਕਿ 22 ਲੱਖ ਰੁਪਏ ਕੇ ਕਰੀਬ ਖਰਚ ਕਰਕੇ ਬਣਾਏ ਪੰਡਾਲ ਦੀ ਸਮਰੱਥਾ 17000 ਲੋਕਾਂ ਦੇ ਬੈਠਣ ਦੀ ਹੈ। (more…)

ਬਾਦਲ ਸਾਹਿਬ ਲਈ ਜੁੱਤੀਆਂ ਪਾ ਕੇ ਅਰਦਾਸ ਵਿੱਚ ਸ਼ਮੂਲੀਅਤ ਦਾ ਕੋਈ ਫਰਕ ਨਹੀਂ ਪੈਂਦਾ ; ਭਾਜਪਾ ਦੇ ਕੌਮੀ ਪ੍ਰਧਾਨ ਨੇ ਅਰਦਾਸ ਦੌਰਾਨ ਪਾਈਆਂ ਸਨ ਜੁੱਤੀਆਂ

Badal_ardasਫਤਿਹਗੜ ਸਾਹਿਬ, 14 ਮਈ(ਗੁਰਪ੍ਰੀਤ ਮਹਿਕ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋਕਿ ਧਰਮ ਦੀ ਆੜ ਵਿੱਚ ਸਿਆਸਤ ਕਰਨ ਲਈ ਮਸ਼ਹੂਰ ਹਨ, ਨੇ ਅੱਜ ਜੁੱਤੀਆਂ ਪਾ ਕੇ ਹੀ ਅਰਦਾਸ ਵਿੱਚ ਸ਼ਾਮੂਲੀਅਤ ਹੋਏ। ਇਸ ਮੌਕੇ ਉਨਾਂ ਦਾ ਸਾਥ ਭਾਜਪਾ ਦੇ ਕੌਮੀ ਪ੍ਰਧਾਨ ਨੀਤਿਨ ਗਡਕਰੀ ਨੇ ਵੀ ਦਿੱਤਾ। ਭਾਵੇਂ ਕਿ ਭਾਜਪਾ ਪ੍ਰਧਾਨ ਨੇ ਆਪਣਾ ਸਿਰ ਦਾ ਕੇਸਰੀ ਰੁਮਾਲੇ ਨਾਲ ਢੱਕ ਲਿਆ ਪ੍ਰੰਤੂ ਅਰਦਾਸ ਦੌਰਾਨ ਉਨਾਂ ਜੁੱਤੀਆਂ  ਉਤਾਰਨਾ ਵਾਜਬ ਨਾ ਸਮਝਿਆ ਜਦੋਕਿ ਸੁਖਬੀਰ ਬਾਦਲ ਨੇ ਆਪਣੀਆਂ ਜੁੱਤੀਆਂ ਉਤਾਰ ਦਿੱਤੀਆਂ ਸਨ।  ਬਾਦਲ ਉਨਾਂ ਦੇ ਪੁੱਤਰ ਸੁਖਬੀਰ ਬਾਦਲ ਅਤੇ ਹੋਰਨਾਂ ਪਾਰਟੀ ਨੇਤਾ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਤੇ ਮਨਾਏ ਗਏ ਤਿੰਨ ਰੋਜਾ ਸਰਹਿੰਦ ਫਤਿਹ ਦਿਵਸ ਦੇ ਅੱਜ ਆਖਰੀ ਦਿਨ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਵਿੱਚ ਆਯੋਜਿਤ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ। ਤਖਤ ਸਾਹਿਬਾਨ ਨੇ ਕਈ ਜਥੇਦਾਰਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਅਜੇ ਪੂਰੇ ਵੀ ਨਹੀਂ ਹੋਇਆ ਸੀ ਜਦੋ ਪਰਕਾਸ਼ ਸਿੰਘ ਬਾਦਲ, ਸੁਖਬੀਰ ਅਤੇ ਭਾਜਪਾ ਪ੍ਰਧਾਨ ਪ੍ਰੈਸ ਕਾਨਫਰੰਸ ਕਰਨ ਆ ਗਏ। ਇਨਾ ਨੇਤਾਵਾਂ ਨੇ ਇੱਕ ਤਰਾਂ ਪ੍ਰੈਸ ਕਾਨਫਰੰਸ ਸ਼ੁਰੂ ਹੀ ਕੀਤੀ ਸੀ ਜਦੋ ਉਨਾਂ ਨੂੰ ਪਤਾ ਲੱਗਾ ਹੀ ਅਰਦਾਰ ਹੋ ਰਹੀ ਹੈ। ਕੁਝ ਸਮੇਂ ਬਾਅਦ ਮੁੱਖ ਮੰਤਰੀ, ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਅਤੇ ਭਾਜਪਾ ਪ੍ਰਧਾਨ ਅਰਦਾਸ ਵਿੱਚ ਸ਼ਾਮੂਲੀਅਤ ਕਰਨ ਲੱਗੇ ਪ੍ਰੰਤੂ ਮੁੱਖ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨੇ  ਆਪਣੀਆਂ ਜੁੱਤੀਆਂ ਖੋਲਣ ਦਾ ਕਸ਼ਟ ਨਾ ਕੀਤਾ। ਅਰਦਾਸ ਖਤਮ ਹੋਣ ਤੋ  ਬਾਅਦ ਇਨਾ ਨੇਤਾਵਾਂ ਨੇ ਆਪਣੀ ਪ੍ਰੈਸ ਕਾਨਫਰੰਸ ਸ਼ੁਰੂ ਕਰ ਦਿੱਤੀ।

ਕਲੱਬ ਸਮਾਜ ਸੇਵਾ ਦੇ ਖੇਤਰ ਵਿੱਚ ਚੰਗਾ ਯੋਗਦਾਨ ਪਾ ਰਹੇ ਹਨ

ਸ੍ਰੀ ਮੁਕਤਸਰ ਸਾਹਿਬ, 14 ਮਈ (ਸ਼ਮਿੰਦਰਪਾਲ)-ਜਿਲਾ ਮੁਕਤਸਰ ਵਿਖੇ ਇਸ ਸਮੇਂ 1000 ਤੋਂ ਵੱਧ ਯੂਥ ਕਲੱਬ ਹਨ। ਜਿੰਨਾਂ ਨਾਲ ਸੈਂਕੜੇ ਨੌਜਵਾਨ ਜੁੜੇ ਹੋਏ ਹਨ। ਇਹਨਾਂ ਵਿੱਚ ਕੁਝ ਕਲੱਬ ਸਮਾਜ ਸੇਵਾ ਦੇ ਖੇਤਰ ਵਿੱਚ ਚੰਗਾ ਯੋਗਦਾਨ ਪਾ ਰਹੇ ਹਨ ਤੇ ਕੁਝ ਕਲੱਬ ਖੇਡਾਂ ਵਾਲੇ ਪਾਸੇ ਨਾਮਨਾ ਖੱਟ ਰਹੇ ਹਨ। ਪੰਜਾਬ ਸਰਕਾਰ ਇਹ ਬਿਆਨ ਤਾਂ ਦਿੰਦੀ ਹੈ ਕਿ ਸਰਕਾਰ ਇਹਨਾਂ ਕਲੱਬਾਂ ਨੂੰ ਉਤਸ਼ਾਹਤ ਕਰ ਰਹੀ ਹੈ ਤਾਂ ਕਿ ਇੱਕ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਪਰ ਜਿਲਾ ਮੁਕਤਸਰ ਜੋਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦਾ ਆਪਣਾ ਜਿਲਾ ਹੈ, ਦੇ ਵਿੱਚ ਇਹਨਾਂ ਯੂਥ ਕਲੱਬਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ। (more…)

ਠੀਕਰੀ ਪਹਿਰੇ ਦੀ ਆੜ ਵਿੱਚ ਦਲਿਤਾਂ ਨੂੰ ਜਾਣ ਬੁੱਝ ਕੇ ਬਣਾਇਆ ਜਾ ਰਿਹੈ ਗੁਲਾਮ : ਪੁਰਖਾਲਵੀ

ਮੁਹਾਲੀ 14 ਮਈ- ਅੱਜ ਨਜ਼ਦੀਕੀ ਪਿੰਡ ਚੱਪੜਚਿੜੀ ਖੁਰਦ ਵਿਖੇ ਇੱਕ ਮੀਟਿੰਗ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਰਾਜ ਦੇ ਮੌਜੂਦਾ ਪ੍ਰਬੰਧਕੀ ਤਾਣੇ ਬਾਣੇ ਤੇ ਦੋਸ਼ ਲਾਇਆ ਕਿ ਉਹ ਇੱਕ ਗਹਿਰੀ ਸਾਜਿਸ਼ ਅਧੀਨ ਠੀਕਰੀ ਪਹਿਰੇ ਦੀ ਆੜ ਵਿੱਚ ਦਿਹਾਤੀ ਦਲਿਤਾਂ ਨੂੰ ਸੋਸ਼ਿਤ ਕਰਕੇ ਉਨਾਂ ਨੂੰ ਆਰ੍ਯਥਿਕ, ਸਰੀਰਕ ਅਤੇ ਮਾਨਸਿਕ ਪੀੜਾ ਦੇ ਰਹੇ ਹਨ ਜਿਹੜਾ ਕਿ ਇੱਕ ਘੋਰ ਅਪਰਾਧ ਹੈ। ਉਨਾਂ ਦਲਿਤਾਂ ਨੂੰ ਇਸ ਪੀੜਾ ਤੋਂ ਮੁਕਤੀ ਦਿਵਾਉਣ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਤੋਂ ਤੁਰੰਤ ਦਖ਼ਲ ਦੀ (more…)

ਪੈਨਸਨਰਾਂ ਨੂੰ 43 ਮਹੀਨਿਆਂ ਦੇ ਬਕਾਏ ਦੇਣ ਦੀ ਪੰਜਾਬ ਪੈਨਸਨਰ ਯੂਨੀਅਨ ਨੇ ਕੀਤੀ ਮੰਗ

ਜਗਰਾਉਂ, 14 ਮਈ (ਸੁਖਦੇਵ ਗਰਗ) : ਪੰਜਾਬ ਪੈਨਸਨਰ ਯੂਨੀਅਨ ਜਗਰਾਉਂ ਦੀ ਮੀਟਿੰਗ ਸਾਥੀ ਨਿਰਮਲ ਸਿੰਘ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਅੱਜ ਜਗਰਾਉਂ ਵਿਖੇ ਹੋਈ ਜਿਸ ਵਿਚ ਜ਼ਿਲਾ ਜਨਰਲ ਸਕੱਤਰ ਕਿਰਪਾਲ ਸਿੰਘ ਨੇ ਪਿਛਲੇ ਫੈਸਲਿਆਂ ਦੀ ਰੀਪੋਟਿੰਗ ਕੀਤੀ। ਇਸ ਮੀਟਿੰਗ ਵਿਚ ਪੰਜਾਬ ਪੈਨਸਨਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਕਰਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੈਨਸਨਰਾਂ ਦੇ ਸਾਢੇ 13 ਅਰਬ ਰੁਪਏ ਦੇੁ ਬਕਾਏ ਦੀ ਅਦਾਇਗੀ ਨਾ ਕਰਕੇ ਸੀਨੀਅਰ ਸਿਟੀਜਨਾਂ ਨਾਲ ਧੋਖਾ ਕਰ ਰਹੀ ਹੈ। ਉਨਾਂ ਕਿਹਾ ਕਿ ਪੈਨਸਨਰਾਂ ਦੇ ਬਕਾਏ ਦਾ ਵਿਆਜ਼ ਇਕ ਅਰਬ 8 ਕਰੋੜ (more…)

ਤ੍ਰੈਸ਼ਤਾਬਦੀ ਸਮਾਗਮਾਂ ’ਤੇ ਪੰਚ ਪ੍ਰਧਾਨੀ ਵਲੋਂ ਲਗਾਈ ਸ਼ਹੀਦਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ

ਫਤਹਿਗੜ ਸਾਹਿਬ, 14 ਮਈ (ਗੁਰਪ੍ਰੀਤ ਮਹਿਕ) :  :ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਪਹਿਲੇ ਸਿੱਖ ਰਾਜ ਦੀ ਤ੍ਰੈ-ਸ਼ਤਾਬਦੀ ਮੌਕੇ ਵੀਹਵੀਂ ਸਦੀ ਵਿੱਚ ਵਾਪਰੇ ਤੀਸਰੇ  ਘੱਲੂਘਾਰੇ ਦੇ ਸ਼ਹੀਦਾਂ ਅਤੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ਦੀ ਲਗਾਈ ਗਈ ਪ੍ਰਦਰਸ਼ਨੀ ਇੱਥੇ ਤ੍ਰੈਸ਼ਤਾਬਦੀ ਸਮਾਗਮਾਂ ਵਿੱਚ ਪਹੁੰਚੇ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਪ੍ਰਦਰਸ਼ਨੀ ਵਿੱਚ ਜੂਨ 1984 ਵਿੱਚ ਦਰਬਾਰ ਸਾਹਿਬ ਉ¤ਪਰ ਭਾਰਤੀ ਫੌਜ ਵੱਲੋਂ ਕੀਤੇ ਗਏ ਹਥਿਆਰਬੰਦ ਹਮਲੇ ਮੌਕੇ ਫੌਜ ਦਾ ਟਾਕਰਾ ਕਰਕੇ ਸ਼ਹੀਦ ਹੋਏੇ ਸਿੱਖਾਂ ਦੀਆਂ ਤਸਵੀਰਾਂ ਸਿੱਖ ਸੰਗਤਾਂ ਦਾ ਧਿਆਨ ਅਪਣੇ ਵੱਲ ਖਿੱਚ ਰਹੀਆਂ ਹਨ। ਇਸ ਤੋਂ ਇਲਾਵਾ ਭਾਈ ਸਤਵੰਤ (more…)



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO