May 16, 2010
ਵੈਨਕੂਵਰ, 16 ਮਈ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਇਥੋਂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਸ ਵੇਲੇ ਫੌਜੀ ਜੈ¤ਟਾਂ ਵੱਲੋਂ ਇਕ ਯਾਤਰੀ ਜਹਾਜ਼ ਨੂੰ ਘੇਰੇ ਵਿਚ ਲੈ ਲਿਆ ਗਿਆ ਜਦੋਂ ਸੰਬੰਧਿਤ ਜਹਾਜ਼ ਅੰਦਰ ਬੰਬ ਹੋਣ ਦੀ ਸੂਚਨਾ ਬਾਰੇ ਕੈਨੇਡੀਅਨ ਫ਼ੌਜ ਨੂੰ ਸੂਚਿਤ ਕੀਤਾ ਗਿਆ। ਹਾਂਗਕਾਂਗ ਤੋਂ ਵੈਨਕੂਵਰ ਆ ਰਹੇ ਕੈਥੇ ਪੈਸੇਫਿਕ ਫਲਾਈਟ ਨੰਬਰ 839 ਜਹਾਜ਼ ’ਚ ਬੰਬ ਹੋਣ ਦੀ ਖ਼ਬਰ ਰਿਚਮੰਡ, ਬੀ. ਸੀ. ਦੇ ਇਕ ਟੈਲੀਫ਼ੋਨ ਬੂਥ ਤੋਂ ਦਿਨੇ 10.43 ਵਜੇ ਕਿਸੇ ਅਗਿਆਤ ਵਿਅਕਤੀ ਵੱਲੋਂ ਦੋ ਵਾਰ ਪੁਲਿਸ ਨੂੰ ਦਿੱਤੀ ਗਈ। ਰਾਇਲ ਕੈਨੇਡੀਅਨ ਮੌਂਟੇਡ ਪੁਲਿਸ ਦੀ ਕਾਰਪੋਰੇਲ ਸ਼ੈਰਡੀਨ ਟੂਰਲੇ ਅਨੁਸਾਰ ਹਵਾਈ ਜਹਾਜ਼ ’ਚ 283 ਮੁਸਾਫ਼ਿਰ ਅਤੇ 14 ਅਮਲੇ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ਦੀ ਸੁਰੱਖਿਆ ਲਈ ਤੁਰੰਤ ਨਾਰਥ ਐਰੋਸਪੇਸ ਡਿਫੈਂਸ ਕਮਾਂਡ ਨੂੰ ਸੂਚਿਤ ਕੀਤਾ ਗਿਆ। ਇਸ ’ਤੇ ਕੈਨੇਡੀਅਨ ਮਿਲਟਰੀ ਦੇ ਦੋ ਜੈ¤ਟ ਸੀ. ਐਫ. ਹੌਰਨੈ¤ਟ ਫਾਈਟਰ ਮਦਦ ਲਈ ਭੇਜ ਦਿੱਤੇ ਗਏ। ਇਸ ਕਮਾਂਡ ਦੀ ਲੋਕ ਸੰਪਰਕ ਅਧਿਕਾਰੀ ਮੇਜਰ ਹੌਲੀ ਅਪੋਸਟੋਲਿਉਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਯਾਤਰੀ ਜਹਾਜ਼ ਨੂੰ ਫ਼ੌਜੀ ਜੈਟਾਂ ਨੇ ਕਿਸੇ ਨੁਕਸਾਨ ਤੋਂ ਬਚਾਉਣ ਲਈ ਸੁਰੱਖਿਆ ਘੇਰੇ ਵਿਚ ਲੈ ਲਿਆ। ਜਹਾਜ਼ ਦੇ ਸਹੀ ਸਲਾਮਤ ਹਵਾਈ ਅੱਡੇ ’ਤੇ ਉਤਰਨ ਮਗਰੋਂ ਖੋਜੀ ਕੁੱਤਿਆਂ ਅਤੇ ਸੁਰੱਖਿਆ ਅਧਿਕਾਰੀਆਂ ਨੇ ਭਾਰੀ ਛਾਣਬੀਣ ਕੀਤੀ ਤੇ ਮੁਸਾਫ਼ਿਰਾਂ ਨੂੰ ਕਲੀਅਰੈਂਸ ਲਈ ਦੋ ਤੋਂ ਚਾਰ ਘੰਟੇ ਤੱਕ ਦਾ ਸਮਾਂ ਲੱਗਿਆ। ਇਸ ਦੌਰਾਨ ਕੈਥੇ ਪੈਸੇਫਿਕ ’ਤੇ ਹਾਂਗਕਾਂਗ ਤੋਂ ਵੈਨਕੂਵਰ ਪੁੱਜੇ ਮੁਸਾਫ਼ਿਰ ਕਾਰਤਿਕ ਰਾਮ ਨੇ ਦੱਸਿਆ ਕਿ ਜਹਾਜ਼ ’ਚ ਬੰਬ ਹੋਣ ਦੀ ਧਮਕੀ ਬਾਰੇ ਅਮਲੇ ਵੱਲੋਂ ਕਿਸੇ ਨੂੰ ਵੀ ਦੱਸਿਆ ਨਹੀਂ ਗਿਆ, ਜਿਸ ਵੇਲੇ ਫ਼ੌਜੀ ਲੜਾਕੂ ਜਹਾਜ਼ 200-300 ਮੀਟਰ ਦੂਰੀ ’ਤੇ ਉ¤ਡ ਰਹੇ ਸਨ, (more…)
ਮਾਹਿਲਪੁਰ, 16 ਮਈ-ਪਿੰਡ ਬੱਡੋਂ ਦੇ ਇਕ ਧਾਰਮਿਕ ਅਸਥਾਨ ਵਿਖੇ ਤੜਕੇ ਸਵੇਰੇ 4 ਕੁ ਵਜੇ ਦੇ ਕਰੀਬ ਡੇਰੇ ਦੇ ਮੁੱਖੀ ਨੂੰ ਡੇਰੇ ਅੰਦਰ ਏ. ਕੇ. 47 ਨਾਲ ਗੋਲੀਆਂ ਮਾਰ ਕੇ ਮਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕੁਟੀਆ ਸੰਤ ਮਈਆ ਦਾਸ ਵਿਖੇ ਪਿਛਲੇ 15 ਸਾਲਾਂ ਤੋਂ ਸੇਵਾ ਨਿਭਾਅ ਰਹੇ ਉਦਾਸੀ ਸੰਪਰਦਾਇ ਦੇ ਸੰਤ ਪ੍ਰਧਾਨ ਸਿੰਘ ਬੱਡੋਂ ਹਰ ਰੋਜ਼ ਦੀ ਤਰ੍ਹਾਂ ਪੌਣੇ ਚਾਰ ਕੁ ਵਜੇ ਦੇ ਕਰੀਬ ਡੇਰੇ ਅੰਦਰ ਮੁੱਖ ਹਾਲ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਪ੍ਰਕਾਸ਼ ਕਰਕੇ ਡੇਰੇ ਦੇ ਮੁੱਖ ਦਰਵਾਜ਼ੇ ਦਾ ਛੋਟਾ ਗੇਟ ਖੋਲ੍ਹ ਕੇ ਜਿਉਂ ਹੀ ਅੰਦਰ ਬਾਥਰੂਮ ਵਾਲੇ ਪਾਸੇ ਗਏ ਤਾਂ ਮੁ¤ਖ ਦਰਵਾਜ਼ੇ ਰਾਹੀਂ ਅੰਦਰ ਆ ਕੇ ਇਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਪਿੱਠ ਵਿਚ ਏ. ਕੇ. 47 ਨਾਲ ਚਾਰ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ ਤੇ ਡੇਰੇ ਵਿਚ ਖੜ੍ਹੀ ਗੱਡੀ ਦੇ ਟਾਇਰ ਦੀ ਹਵਾ ਕੱਢ ਕੇ ਉਸ ਦੇ ਪਿੱਛੇ ਵੀ ਇਕ ਗੋਲੀ ਮਾਰੀੇ ਤੇ ਫਰਾਰ ਹੋ ਗਿਆ। ਲਗਭਗ ਚਾਰ ਕੁ ਵਜੇ ਦੇ ਕਰੀਬ ਡੇਰੇ ਵਿਚ ਚਾਹ ਤਿਆਰ ਕਰਨ ਲਈ ਆਈ ਬਜ਼ੁਰਗ ਮਾਤਾ ਨੇ ਵੇਖਿਆ ਕਿ ਹਾਲ ਕਮਰੇ ਦੇ ਅੰਦਰ ਕੋਈ ਡਿੱਗਿਆ ਪਿਆ ਹੈ। ਉਸ ਨੇ ਕੋਲ ਜਾ ਕੇ ਵੇਖਿਆ ਕਿ ਇਹ ਤਾਂ ਸੰਤ ਲਹੂ ਲੁਹਾਣ ਹੋਏ ਪਏ ਹਨ ਤਾਂ ਉਸ ਨੇ ਆਸ-ਪਾਸ ਘਰਾਂ ਵਿਚ ਦੱਸਿਆ। ਮੌਕੇ ਉਪਰ ਆਸ-ਪਾਸ ਦੇ ਘਰਾਂ ਵਾਲਿਆਂ ਨੇ ਪਹੁੰਚ ਕੇ ਜਦੋਂ ਸੰਤਾਂ ਦੇ ਗੋਲੀਆਂ ਲੱਗੀਆਂ ਵੇਖੀਆਂ ਤਾ ਉਨ੍ਹਾਂ ਸਪੀਕਰ ਰਾਹੀਂ ਇਹ ਸੂਚਨਾ ਪਿੰਡ ਵਾਸੀਆਂ ਨੂੰ ਦੇ ਕੇ ਸੰਤਾਂ ਨੂੰ ਜ਼ਖਮੀ ਹਾਲਤ ਵਿਚ ਪਾਂਸ਼ਟਾ ਹਸਪਤਾਲ ਲੈ ਗਏ ਜਿੱਥੇ ਸੰਤਾਂ ਦੀ ਨਾਜ਼ਕ ਹਾਲਤ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਫਗਵਾੜੇ ਲੈ ਜਾਣ ਲਈ ਕਿਹਾ ਪਰ ਰਸਤੇ ਵਿਚ ਹੀ ਸੰਤਾਂ ਦੀ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਦੀ ਖ਼ਬਰ ਚੰਦ ਕੁ ਮਿੰਟਾਂ ਵਿਚ ਇਲਾਕੇ ਵਿਚ ਅੱਗ ਵਾਂਗ ਫੈਲ ਗਈ। ਡੇਰੇ ਦੇ ਆਸ ਪਾਸ ਰਹਿੰਦੇ ਲੋਕਾਂ ਅਨੁਸਾਰ ਚਾਰ ਕੁ ਵਜੇ ਦੇ (more…)

ਉਸ ਮਹਾਨ ਜਰਨੈਲ ਦੀ ਯਾਦ ਵਿਚ ਹੋਏ ਬੇਮਿਸਾਲ ਇਕੱਠ ਬਾਰੇ ਤਾਂ ਨਾ ਹੀ ਪੁੱਛੋ ਕਿਉਂਕਿ ਇਹੋ ਜਿਹੇ ਇਕੱਠ ਵੇਖਣੇ, ਤੇ ਉਸ ਇਕੱਠ ਦਾ ਹਿੱਸਾ ਬਣ ਕੇ ਲੋਕਾਂ ਦੇ ਨਾਲ ਨਾਲ ਤੁਰਨਾ, ਕਿਸਮਤ ਵਾਲੇ ਲੋਕਾਂ ਦੀ ਤਕਦੀਰ ਵਿਚ ਹੀ ਲਿਖਿਆ ਹੁੰਦਾ ਹੈ। ਜੋਤੀ ਸਰੂਪ ਗੁਰਦੁਆਰੇ ਤੋਂ ਲੈ ਕੇ ਰੇਲਵੇ ਫਾਟਕ ਤੱਕ ਕੜਕਦੀ ਧੁਪ ਨੂੰ ਮਖੌਲਾਂ ਕਰਦੀ ਵਿਸ਼ਾਲ ਤੇ ਡਸਪਲਿਨ ਵਿਚ ਬੱਝੀ ਭੀੜ, ਸਮੁੰਦਰ ਦੀਆਂ ਲਹਿਰਾਂ ਵਾਂਗ ਕਦੇ ਇਧਰ ਅਤੇ ਕਦੇ ਓਧਰ ਮਾਰਚ ਕਰਦੀ ਵੇਖੀ ਜਾ ਸਕਦੀ ਸੀ। ਹਰ ਉਮਰ ਦੇ ਲੋਕਾਂ ਦੇ ਦੀਦਾਰ ਕੀਤੇ ਜਾ ਸਕਦੇ ਸਨ। ਇਥੋਂ ਤਕ ਕਿ 80 ਤੋਂ ਉਪਰ ਟੱਪੀਆਂ ਬਜ਼ੁਰਗ ਮਾਤਾਵਾਂ ਖੂੰਡੀਆਂ ਦੇ ਸਹਾਰੇ ਜਾਂ ਆਪਣੇ ਜੁਆਨ ਪੁੱਤਰਾਂ ਦੇ ਆਸਰੇ ਹੌਲੀ ਹੌਲੀ ਕਦਮ ਪੁੱਟਦੀਆਂ ਜਾ ਰਹੀਆਂ ਸਨ। ਪਰ ਕਿਧਰ ਨੂੰ? ਘੱਟੋ ਘੱਟ ‘ਓਧਰ ਨੂੰ ਬਿਲਕੁਲ ਨਹੀਂ ਜਿਥੇ ਮਾਤਾ ਗੁਜਰੀ ਕਾਲਜ ਦੇ ਵਿਹੜੇ ਵਿਚ ਹਕੂਮਤ ਦੇ ਪਹਿਰੇ ਵਿਚ ਇਕ ਅਜਿਹਾ ਸਮਾਗਮ ਹੋ ਰਿਹਾ ਸੀ ਜਿਥੇ ਸੁੱਤੇ ਹੋਏ ਰਹਿਬਰ ਜਿਊਂਦੀ ਕੌਮ ਨੂੰ ਜਗਾਉਣ ਦੇ ਅਸਫ਼ਲ ਯਤਨ ਕਰ ਰਹੇ ਸਨ।
ਇਕ ਬਜ਼ੁਰਗ ਮਾਤਾ ਦੀ ਬਾਂਹ ਫੜ ਕੇ ਜਦੋਂ ਮੈਂ ਇਹ ਸਵਾਲ ਕੀਤਾ ਕਿ ਤੁਸੀਂ ਕਿਧਰ ਨੂੰ ਜਾ ਰਹੇ ਹੋ? ਤਾਂ ਉਸ ਦਾ ਜੁਆਬ ਸੀ: ‘ਪੁੱਤ ਜੋਤੀ ਸਰੂਪ ਮੱਥਾ ਟੇਕ ਕੇ ਬੰਦੇ (ਬੰਦਾ ਸਿੰਘ ਬਹਾਦਰ) ਨੂੰ ਯਾਦ ਕਰੂੰਗੀ।’ ਉਹ ਸੁਲੱਖਣੀ ਘੜੀ ਮੈਨੂੰ ਇਹ ਮਹਿਸੂਸ ਹੋਇਆ ਜਿਵੇਂ ਸਾਡੇ ਸੁਭਾਵਾਂ ਦੇ ਉਲਟ ਇਹ ਮਾਤਾ ਕਿਤਾਬਾਂ ਪੜੇ ਤੋਂ ਬਿਨਾਂ ਹੀ ਜਾਗਦੀ ਹੈ। ਪਰ ਉਸੇ ਪਲ ਨਾਲ ਹੀ ਇਹ ਸੁਆਲ ਵੀ ਸਾਹਮਣੇ ਆਣ ਖਲੋਤਾ ਕਿ ਇਸ ਠਾਠਾਂ ਮਾਰਦੇ ਸਮੁੰਦਰ ਵਿਚ ਕਿੰਨੇ ਕੁ ਲੋਕ ਜਗਦੇ ਅਤੇ ਜਾਗਦੇ ਹਨ।ਕਿੰਨਿਆਂ ਕੁ ਨੂੰ ਇਹ ਪਤਾ ਹੈ, ਬੰਦਾ ਸਿੰਘ ਬਹਾਦਰ ਕੌਣ ਸੀ? ਕਿੰਨਿਆਂ ਕੁ ਨੂੰ ਇਸ ਸੱਚਾਈ ਵਿਚ ਭਰੋਸਾ ਹੈ ਕਿ ਦਸਮੇਸ਼ ਪਿਤਾ ਨੇ ਆਪਣੀ ਇਲਾਹੀ ਨਦਰ ਨਾਲ ਹੀ ਟੂਣਿਆਂ ਮੰਤਰਾਂ ਤੇ ਭੂਤਾਂ ਪ੍ਰੇਤਾਂ ਦੇ ਇਸ ਜਾਦੂਗਰ ਨੂੰ ਯਕਲਖਤ ਕਿਸੇ ਉਸ ਵੱਡੇ ਸੱਚ ਨਾਲ ਜੋੜ ਦਿਤਾ ਸੀ ਜਿਸ ਦੀ ਨੀਂਹ ਨਨਕਾਣੇ ਦੇ ਵਾਸੀ ਨੇ ਰੱਖੀ ਸੀ। ਕੌਣ ਹਨ ਉਹ ਭਾਗਾਂ ਵਾਲੇ ਜਿਹੜੇ 14 ਮਈ 2010 ਨੂੰ ਕੜਕਦੀ ਧੁੱਪ ਵਿਚ ਤੁਰਦਿਆਂ ਤੁਰਦਿਆਂ 14 ਮਈ 1708 ਵਾਲੀ ਕੜਕਦੀ ਧੁੱਪ ਨੂੰ ਵੀ ਯਾਦ ਕਰਦੇ ਹੋਣਗੇ ਜਦੋਂ ਹਜ਼ਾਰਾਂ ਸ਼ਹਾਦਤਾਂ ਪਿਛੋਂ ਖਾਲਸਾ ਜੇਤੂਆਂ ਦੀ ਸ਼ਕਲ ਵਿਚ ਇਸ ਸ਼ਹਿਰ ਅੰਦਰ ਦਾਖ਼ਲ ਹੋਇਆ।ਲੱਖਾਂ ਦੀ ਭੀੜ ਵਿਚ ਚੰਦ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਲਾਹੌਰ ਤੇ ਦਿੱਲੀ ਦਰਮਿਆਨ ਸਰਹਿੰਦ ਹੀ ਇਕੋ ਇਕ ਸ਼ਹਿਰ ਸੀ ਜਿਸ ਦੀ ਸੁਰੱਖਿਆ ਅਤੇ ਮਜ਼ਬੂਤ ਕਿਲੇਬੰਦੀ ਨੂੰ ਜੜਾਂ ਤੋਂ ਹਿਲਾਉਣਾ ਤਾਂ ਦੂਰ ਦੀ ਗੱਲ ਸੀ, ਉਸ ਦੇ ਨੇੜੇ ਤੇੜੇ ਫੜਕਣਾ ਵੀ ਮੁਸ਼ਕਲ ਸੀ। 14 ਮਈ 2010 ਨੂੰ ਜਿਸ ਜ਼ਮੀਨ ’ਤੇ ਸਿੱਖ ਕੌਮ ਦੇ ਕਦਮ ਚੱਲ ਰਹੇ ਸਨ, ਕੀ ਉਸ ਕੌਮ ਨੂੰ ਪਤਾ ਹੈ ਕਿ ਤਾਰੀਖ-ਏ-ਨਸੀਰੀ ਦੇ ਲੇਖਕ ਮੁਤਾਬਕ 10 ਕਿਲੋਮੀਟਰ ਵਿਚ ਫੈਲੇ ਇਸ ਸ਼ਹਿਰ ਦੀਆਂ ਇਮਾਰਤਾਂ ਦੀ ਸ਼ਾਨ ਹਿੰਦੋਸਤਾਨ ਵਿਚ ਹੋਰ ਕਿਤੇ ਵੀ ਨਹੀਂ ਸੀ।
ਅਤੇ ਫਿਰ ਉਹ ਵੱਡੀ ਭੀੜ ਵਿਚੋਂ ਇਕ ਅੱਧ ਬੰਦਾ ਹੀ ਸਾਨੂੰ ਮਿਲੇਗਾ ਜਿਹੜਾ ਸਾਨੂੰ ਇਸ ਕੀਮਤੀ ਜਾਣਕਾਰੀ ਨਾਲ ਲੈਸ ਕਰੇਗਾ ਕਿ 7ਵੀਂ ਸਦੀ ਵਿਚ ਹਿੰਦੋਸਤਾਨ ਵਿਚ ਆਇਆ ਇਕ ਚੀਨੀ ਯਾਤਰੀ ਹਿਊਂਗ ਸਾਂਗ ਮੁਤਾਬਕ ਸਰਹਿੰਦ ਸ਼ਹਿਰ 533 ਕਿਲੋਮੀਟਰ ਦੇ ਘੇਰੇ ਵਿਚ ਵਸੇ ਸ਼ੀ-ਤੋ-ਤੂ-ਲੋ ਮੁਲਕ ਦੀ ਕਦੇ ਰਾਜਧਾਨੀ ਰਿਹਾ ਸੀ। ਮਕਸਦ ਤੋਂ ਬਿਨਾਂ ਘੁੰਮਦੀ ਪਰ ਸੱਚੇ ਸੁੱਚੇ ਜਜ਼ਬੀਆਂ ਨਾਲ ਲੱਦੀ ਇਸ ਭੀੜ ਨੂੰ ਕੋਈ ਰਹਿਬਰ ਪਰਲੇ ਪਾਰ ਦਾ ਇਹ ਪੈਗ਼ਾਮ ਕਦੋਂ ਲੈ ਕੇ ਆਏਗਾ ਕਿ ਤੇ ਏਸ਼ੀਆ ਦੇ ਇਕ ਵੱਡੇ ਖਿੱਤੇ ਵਿਚ ਖ਼ਾਲਸੇ ਨੇ ਜ਼ਾਲਮ ਮੁਗ਼ਲ ਹਕੂਮਤ ਦੇ ਕਿਲੇ ਵਿਚ ਵੱਡੇ ਮਘੋਰੇ ਕਰ ਦਿਤੇ ਸਨ। ਇਹ ਮਘੋਰੇ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੇ ਕੀਤੇ ਜਿਨਾਂ ਕੋਲ ਸੀਮਤ ਹਥਿਆਰ ਸਨ। ਕੌਣ ਇਹ ਗੱਲ ਦੱਸੇਗਾ ਕਿ ਖ਼ਾਲਸੇ ਦੇ ਅੰਦਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਬਾਰੇ ਹਕੂਮਤ ਵਿਰੁਧ ਇੰਨਾ ਰੋਸ, ਗੁੱਸਾ ਤੇ ਬਦਲਾ ਲੈਣ ਲਈ ਮਰ ਮਿਟਣ ਵਾਲਾ ਜਜ਼ਬਾ ਸੀ ਕਿ ਇਸ ਜਜ਼ਬੇ ਦੀ ਹੂਕ ਤੇ ਚੀਕ ਅਸੀਮ ਸੀ ਤੇ ਇਹ ਚੀਕ ਸੱਖਚੰਡ ਦੀਆਂ ਬਰੂਹਾਂ ਤੱਕ ਜਾਂਦੀ ਸੀ। ਕਿਸੇ ਉਸ ਰਹਿਬਰ ਦੀ ਉਡੀਕ ਸੀ ਜੋ 14 ਮਈ 1710 ਦੇ ਸਿੱਖ ਰਾਜ ਦੀ ਸਥਾਪਨਾ ਦੀ ਕਹਾਣੀ ਦੱਸ ਕੇ 14 ਮਈ 2010 ਵਾਲੇ ਦਿਨ ਇਕ ਵਾਰ ਮੁੜ ਸਿੱਖ ਰਾਜ ਦੀ ਤਮੰਨਾ ਜਗਾ ਸਕਦਾ ਹੋਵੇ।ਪਰ ਵਰਤਮਾਨ ਹਕੂਮਤ ਦੀ ਛਾਂ ਹੇਠ ਮਾਤਾ ਗੁਜਰੀ ਕਾਲਜ ਵਿਚ ਹੋ ਰਿਹਾ ਸਮਾਗਮ ਰਾਜ ਕਰਨ ਦੀ ਤਮੰਨਾ ਦੀ ਕੋਈ ਖ਼ਬਰਸਾਰ ਨਹੀਂ ਸੀ ਦੇ ਰਿਹਾ। ਸਗੋਂ ਇਹੋ ਜਿਹੀਆਂ ਖ਼ਬਰਾਂ ਨੂੰ ਕੌਮ ਤੋਂ ਲਕੋਣ ਲਈ ਸਾਰੇ ਯਤਨ ਕੀਤੇ ਜਾ ਰਹੇ ਸਨ। ਵੈਸੇ ਸਟੇਜ ਉਤੇ ਬੈਠੇ ਸਾਰੇ ਸੱਜਣ, ਕੁਝ ਇਕ ਨੂੰ ਛੱਡ ਕੇ ਸਿੱਖ ਹੀ ਸਨ। ਪਰ ਉਹ ਰਹਿਬਰ ਨਹੀਂ ਸਨ। ਉਨਾਂ ਦੇ ਚੇਹਰਿਆਂ ਉਤੇ ਨਾ ਕੋਈ ਰੂਹਾਨੀ ਜੋਸ਼ ਸੀ ਅਤੇ ਨਾ ਹੀ ਉਹ ਰੌਣਕ ਜਿਸ ਵਿਚ ਅੰਮ੍ਰਿਤ ਵੇਲੇ ਵਰਗੀ ਤਾਜ਼ਗੀ ਦਾ ਹੁਸਨ ਹੋਵੇ। ਪੰਡਾਲ ਵੱਡਾ ਵੀ ਸੀ, ਖੂਬਸੂਰਤ ਵੀ ਸੀ ਪਰ ਇਹ ਰਾਜ ਕਰਨ ਦੀ ਤਮੰਨਾ ਦਾ ਅਹਿਸਾਸ ਨਹੀਂ ਸੀ ਜਗਾਉਂਦਾ। ਬੁਲਾਰਿਆਂ ਦੀਆਂ ਤਕਰੀਰਾਂ ਵਿਚ ਉਹ ਰਸ, ਜੋਸ਼ ਜਾਂ ਧੜਕਦੀ ਜ਼ਿੰਦਗੀ ਨਹੀਂ ਸੀ ਜਿਹੜੀਆਂ ਕਦੇ ਅਕਾਲੀ ਸਟੇਜਾਂ ਤੋਂ ਅੱਖਾਂ ਖੋਲ• ਕੇ ਲੋਕ ਵੇਖਿਆ ਕਰਦੇ ਸਨ, ਧਿਆਨ ਦੀਆਂ ਸਾਰੀਆਂ ਤਾਕਤਾਂ ਲਾ ਕੇ ਸੁਣਿਆ ਕਰਦੇ ਸਨ ਤੇ ਧੁਰ ਹਿਰਦੇ ਤੱਕ ਮਹਿਸੂਸ ਵੀ ਕਰਿਆ ਕਰਦੇ ਸਨ। ਉਨ•ਾਂ ਦੀ ਤਕਰੀਰ ਵਿਚਲੇ ਸ਼ਬਦ ਅਰਥਾਂ ਤੋਂ ਸੱਖਣੇ ਸਨ। ਉਨਾਂ ਵਿਚ ਇਤਿਹਾਸ ਨੂੰ ਵੇਖਣ ਵਾਲੀ ਬਾਜ ਨਿਗਾ ਨਹੀਂ ਸੀ। ਉਹ ਅਜਿਹੇ ਵਿਅਕਤੀ ਨਹੀਂ ਸਨ ਜਾਪਦੇ ਜੋ ਖਿਲਰੇ ਕੱਚ ਉਤੇ ਨੱਚ ਸਕਣ ਵਾਲੇ ਮਰਜੀਵੜੇ ਹੋਣ। ਉਹ ਨਿਸਚੇ ਹੀ ਨਵੇਂ ਯੁੱਗ ਦੇ ਮਹਿਮਾਨ ਨਹੀਂ ਸਨ ਜੋ ਸੁੱਤੇ ਅਸਮਾਨਾਂ ਨੂੰ ਗਾਹ ਸਕਣ ਦੇ ਸਮਰੱਥ ਹੋਣ। ਉਹ ਸ਼ੰਕਿਆਂ ਦਾ ਜੁਆਬ ਤਾਂ ਦੇ ਸਕਦੇ ਸਨ ਪਰ ਅਰਥ ਗੋਲ ਮੋਲ ਕਰਕੇ ਰਖਦੇ ਸਨ। ਉਹ ਦੋਸਤਾਂ ਵਾਂਗ ਮਿਲਣ ਵਾਲੇ ਉਨਾਂ ਲੋਕਾਂ ਤੋਂ ਜਾਣੂ ਨਹੀਂ ਸਨ, ਜੋ ਉਨਾਂ ਦੇ ਨਾਲ ਹੀ ਬੈਠੇ ਹੋਏ ਸਨ ਪਰ ਜੋ ਸਿੱਖੀ ਸਿਧਾਂਤਾਂ ਦੀ ਜਾਨ ਲੈਣ ਉਤੇ ਤੁਲੇ ਹੋਏ ਸਨ। ਉਹ ਬੰਦਾ ਸਿੰਘ ਬਹਾਦਰ ਨੂੰ ‘ਬੰਦਾ ਵੀਰ ਬੈਰਾਗੀ’ ਵਾਰ ਵਾਰ ਆਖ ਰਹੇ ਸਨ ਅਤੇ ਕਿਸੇ ਵੀ ਬੁਲਾਰੇ ਵਿਚ ਏਨੀ ਵਿਚਾਰਧਾਰਕ ਹਿੰਮਤ ਨਹੀਂ ਕਿ ਉਹ ਸਾਡੇ ਇਸ ਅੰਮ੍ਰਿਤਧਾਰੀ ਜਰਨੈਲ ਵਿਰੁੱਧ ਕਹੇ ਜਾ ਰਹੇ ਸ਼ਬਦਾਂ ਦਾ ਇਤਿਹਾਸ ਦੀ ਰੌਸ਼ਨੀ ਵਿਚ ਬੌਧਿਕ ਜੁਆਬ ਦੇ ਸਕਣ।ਜੇ ਉਥੇ ਕੁਝ ਜਾਗਦੇ ਲੋਕਾਂ ਨੇ ਦੋਸਤਾਂ ਵਾਂਗ ਲਗਦੇ ਸਿਧਾਂਤ ਦੇ ਵੈਰੀਆਂ ਵਿਰੁੱਧ ਆਵਾਜ਼ ਬੁ¦ਦ ਕਰਨ ਦਾ ਯਤਨ ਕੀਤਾ ਤਾਂ ਉਸ ਅਵਾਜ਼ ਨੂੰ ਦਬਾ ਦਿਤਾ ਗਿਆ ਪਰ ਇਹ ਨਹੀਂ ਸੋਚਿਆ ਗਿਆ ਕਿ ਇਹ ਆਵਾਜ਼ ਅਚੇਤ ਰੂਪ ਵਿਚ ਵਸੀ ਲੱਖਾਂ ਲੋਕਾਂ ਦੀ ਇਸ ਭੀੜ ਦੀ ਆਵਾਜ਼ ਹੈ ਜੋ 14 ਮਈ 2010 ਨੂੰ ਹਕੂਮਤੀ ਸਮਾਗਮ ਵਲ ਮੂੰਹ ਨਹੀਂ ਕਰ ਰਹੀ ਪਰ ਜੋ ਧੱਕੇ ਖਾ ਕੇ ਵੀ ਹਰ ਹਾਲਤ ਵਿਚ ਜੋਤੀ ਸਰੂਪ ਅਤੇ ਵੱਡੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਹੀ ਵਾਪਸ ਮੁੜ ਰਹੀ ਹੈ।ਕੁਝ ਅਣਸੁਖਾਵੇਂ ਤੇ ਔਖੇ ਸਵਾਲ ਸਿਆਸਤਦਾਨਾਂ ਅਤੇ ਧਾਰਮਿਕ ਆਗੂਆਂ ਦੇ ਸਾਹਮਣੇ ਆਣ ਖਲੋਤੇ ਹਨ। ਖੂਬਸੂਰਤ ਪੰਡਾਲ ਬੇਰੌਣਕਾ ਕਿਉਂ ਸੀ? ਵਿਸ਼ਾਲ ਪੰਡਾਲ ਦਾ ਪਿਛਲਾ ਹਿੱਸਾ ਕਰੀਬ ਕਰੀਬ ਖਾਲੀ ਕਿਉਂ ਸੀ? ਜੈਕਾਰਿਆਂ ਦਾ ਹੁੰਗਾਰਾ ਸਟੇਜ ਅਤੇ ਸਟੇਜ ਦੇ ਨੇੜੇ ਤਕ ਹੀ ਕਿਉਂ ਸੀਮਤ ਰਹਿ ਗਿਆ ਸੀ? ਬੰਦਾ ਸਿੰਘ ਬਹਾਦਰ ਬਾਰੇ ਢੁਕਵਾਂ ਸਾਹਿਤ ਕਿਉਂ ਨਾ ਵੰਡਿਆ ਗਿਆ?ਸੰਗਤਾਂ ਦੀ ਇਹੋ ਜਿਹੀ ਬੇਰੁਖੀ ਕੀ ਕਿਸੇ ਆਉਣ ਵਾਲੇ ਸਿਆਸੀ ਪਲਟੇ ਦਾ ਖਾਮੋਸ਼ ਇਸ਼ਾਰਾ ਹੈ?
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਮਈ ‑ ਪੰਜਾਬ ਸਰਕਾਰ ਵੱਲੋਂ ਮੈਰਿਟ ਦੇ ਅਧਾਰ ’ਤੇ ਸਿੱਖਿਆ, ਪੁਲਿਸ ਅਤੇ ਫੂਡ ਐਂਡ ਸਪਲਾਈ ਵਿਭਾਗ ’ਚ ਭਰਤੀ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਦਿੱਤੇ ਗਏ ਰੋਜ਼ਗਾਰ ਤੇ ਅਕਾਲੀ‑ਭਾਜਪਾ ਸਰਕਾਰ ਦੀ ਭਰਪੂਰ ਸ਼ਲਾਘਾ ਕਰਦਿਆਂ ਅਤੇ ਰੋਜ਼ਗਾਰ ਪ੍ਰਾਪਤ ਨੌਜਵਾਨਾਂ ਨੂੰ ਵਧਾਈ ਦਿੰਦਿਆ ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕੌਮੀ ਜਨਰਲ ਸਕੱਤਰ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਹੈ ਕਿ ਇਸੇ ਤਰ੍ਹਾਂ ਹੀ ਬਾਕੀ ਰਹਿੰਦੇ ਹਰ ਇੱਕ ਵਿਭਾਗ ’ਚ ਘੱਟੋਂ‑ਘੱਟ ਦੋ‑ਦੋ ਹਜ਼ਾਰ ਨੌਜਵਾਨਾਂ ਨੂੰ ਭਰਤੀ ਕਰਨ ਲਈ ਸਾਰੇ ਵਿਭਾਗਾਂ ਦੇ ਭਰਤੀ ਲਈ ਦਰਵਾਜ਼ੇ ਖੁਲਵਾਉਣ ਸਬੰਧੀ ਯੂਥ (more…)
ਫਤਿਹਗੜ੍ਹ ਸਾਹਿਬ, 16 ਮਈ(ਗੁਰਪ੍ਰੀਤ ਮਹਿਕ) : ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਸਿੱਖ ਮਰਯਾਦਾ ਬਾਰੇ ਇੰਨਾਂ ਵੀ ਗਿਆਨ ਨਹੀਂ ਕਿ ਅਰਦਾਸ ਜੋੜੇ ਲਾਹ ਕੇ ਕੀਤੀ ਜਾਂਦੀ ਹੈੇ । ਹੁਣ ਸਿੱਖ ਕੌਮ ਆਪ ਹੀ ਸੌਚ ਲਵੇਂ ਕਿ ਬਾਦਲ ਸਿੱਖਾਂ ਦਾ ਲੀਡਰ ਕਿਵੇਂ ਹੋ ਸਕਦਾ ਹੈ। ਇਹ ਪ੍ਰਗਟਾਵਾ ਸ: ਮਨਜੀਤ ਸਿੰਘ ਕਲਕੱਤਾ ਚੇਅਰਮੈਨ ਸ੍ਰੋਮਣੀ ਪੰਥਕ ਕੌਂਸਲ ਨੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਉਨ੍ਹਾ ਖਬਰਾਂ ਤੇ ਟਿੱਪਣੀ ਕਰਦੇ ਹੋਏ ਕਿਹਾ ਜਿਨ੍ਹਾ ਵਿੱਚ ਦੱਸਿਆ ਗਿਆ ਸੀ ਕਿ ਸਰਹਿੰਦ ਫ਼ਤਹਿ ਦਿਵਸ ਦੇ ਤੈਸਤਾਬਦੀ ਸਮਾਗਮਾਂ ਦੌਰਾਨ ਮੁੱਖ ਮੰਤਰੀ ਪੂਰਾ ਸਮਾਗਮ ਖਤਮ ਹੌਣ ਤੋ ਪਹਿਲਾਂ ਹੀ ਪ੍ਰੈਸ (more…)

ਫ਼ਤਿਹਗੜ੍ਹ ਸਾਹਿਬ, 16 ਮਈ (ਗੁਰਪ੍ਰੀਤ ਮਹਿਕ) : ਸਰਹਿੰਦ ਫਤਿਹ ਦਿਵਸ ਮੋਕੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਨੇ ਜ਼ੇਲਾਂ ਵਿਚ ਬੰਦ ਕੈਦੀਆਂ ਦੀ ਸਜਾ ਵਿਚ ਕਟੌਤੀ ਕਰਕੇ ਆਪਣੇ ਨਰਮਦਿਲੀ ਦਾ ਖ਼ਰਾ ਸਬੂਤ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੇ ਐੱਨ.ਆਰ.ਆਈ ਵਿੰਗ ਦੇ ਜ਼ਿਲਾ ਪ੍ਰਧਾਨ ਜਥੇਦਾਰ ਗੁਰਜੰਟ ਸਿੰਘ ਚਲੈਲਾ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜਥੇਦਾਰ ਚਲੈਲਾਂ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਰਾਜ ਸਾਫ ਅਕਸ਼ ਵਾਲਾ ਨਿਰਪੱਖ ਦਿਖਾਈ ਦੇ ਰਿਹਾ ਹੈ ਤੇ ਇਸ ਸਰਕਾਰ ਨੇ ਪੰਜਾਬ ਰਾਜ ਵਿਚ ਵੱਡੇ-ਵੱਡੇ ਪ੍ਰੋਜੈਕਟ ਲਿਆ ਕੇ ਜਿੱਥੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ, ਉਥੇ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸ. ਬਾਦਲ ਵਲੋਂ ਪੰਜਾਬ ਵਿਚ ਐੱਨ.ਆਰ.ਆਈਜ਼ ਵਲੋਂ ਪ੍ਰੋਜੈਕਟ ਸਥਾਪਿਤ ਕਰਨ ਲਈ ਪ੍ਰੇਰਿਤ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ, ਕਿਉਂਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਪੰਜਾਬ ਦੀ ਨੌਜਵਾਨ ਖੁਸ਼ਹਾਲ ਹੋਵੇਗੀ ਤੇ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਵਗ ਰਹੇ ਛੇਵੇਂ ਨਸ਼ਿਆਂ ਦੇ ਦਰਿਆਂ ਨੂੰ ਰੋਕਣ ਲਈ ਪੰਜਾਬ ਵਿਚ ਕਬੱਡੀ ਦਾ ਕੁੰਭ ਸ਼ੁਰੂ ਕਰਵਾ ਕੇ ਤੇ ਨਸ਼ਿਆਂ ਖਿਲਾਫ ਵੱਡੀਆਂ ਮੁਹਿੰਮਾਂ ਸ਼ੁਰੂ ਕਰਵਾ ਕੇ ਹੰਭਲਾ ਮਾਰਿਆ ਹੈ (more…)

ਸ਼੍ਰੀ ਮੁਕਤਸਰ ਸਾਹਿਬ, 16 ਮਈ (ਗੋਰਾ ਬਾਂਸਲ) :ਜ਼ਿਲਾ ਪੁਲਸ ਮੁਖੀ ਇੰਦਰਮੋਹਨ ਸਿੰਘ ਵੱਲੋਂ ਲੁੱਟ-ਖੋਹ, ਚੋਰੀਆਂ ਤੇ ਅਸਮਾਜਿਕ ਤੱਤਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫ਼ਲਤਾ ਹਾਸਿਲ ਹੋਈ ਜਦੋਂ ਸੀ.ਆਈ.ਏ.ਸਟਾਫ਼ ਮੁਕਤਸਰ ਦੀ ਪੁਲਸ ਨੇ ਬੀਤੇ ਦਿਨੀਂ ਅਗਵਾ ਹੋਏ ਘੋੜਾ ਟਰੱਕ ਸਮੇਤ ਦੋ ਪਿਓ-ਪੁੱਤ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ। ਇਸ ਬਾਰੇ ਸੀ.ਆਈ.ਏ.ਸਟਾਫ਼ ਮੁਕਤਸਰ ਦੇ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਮੁਕਤਸਰ ਸ਼੍ਰੀ ਗੁਰਦੀਪ ਸਿੰਘ ਨੇ ਦੱਸਿਆਂ ਕਿ 23 ਅਪ੍ਰੈਲ 2010 ਦੀ ਰਾਤ ਨੂੰ ਡਰਾਇਵਰ ਸਵਰਨ ਕੁਮਾਰ ਪੁੱਤਰ ਸਾਧੂ ਸਿੰਘ ਨਿਵਾਸੀ ਧਲੇਰਾ ਜ਼ਿਲਾ ਬੀਕਾਨੇਰ (ਰਾਜਸਥਾਨ) ਜੋ ਆਪਣੇ ਸਾਥੀ ਰਾਜ ਕੁਮਾਰ ਨਾਲ ਫਰਸ਼ੀ ਟਾਈਲਾਂ ਦੇ 1729 ਡੱਬਿਆਂ ਨਾਲ ਲੱਦੇ ਘੋੜਾ ਟਰੱਕ ਨੰਬਰ : ਆਰ.ਜੇ.07 ਜੀ.ਏ.2581 ਤੇ ਸ਼ਹਿਰ ਮੋਰਵੀ (ਗੁਜਰਾਤ) ਤੋਂ ਜ¦ਧਰ ਆ ਰਹੇ ਸਨ ਕਿ ਕਰੀਬ 10 ਵਜੇ ਜ਼ਿਲਾ ਮੁਕਤਸਰ ਦੇ ਪਿੰਡ ਵੜਿੰਗ ਲਾਗੇ ਮੁਕਤਸਰ-ਕੋਟਕਪੂਰਾ ਬਾਈਪਾਸ ਕੋਲ ਮਾਰੂਤੀ ਕਾਰ ਸਵਾਰ 6-7 ਅਣਪਛਾਤੇ ਵਿਅਕਤੀਆਂ ਨੇ ਟਰੱਕ ਨੂੰ ਅੱਗੇਓ ਘੇਰ ਲਿਆ ਤੇ ਹਥਿਆਰ ਦੀ ਨੋਕ ਤੇ ਡਰਾਇਵਰ ਸਵਰਨ ਕੁਮਾਰ ਤੇ ਰਾਜ ਕੁਮਾਰ ਨੂੰ ਕਾਰ ਵਿੱਚ ਬੰਦੀ ਬਣਾ ਕੇ ਅਗਵਾ ਕਰ ਲਿਆ। ਕਥਿਤ ਲੁਟੇਰਿਆਂ ਨੇ 1729 ਡੱਬੇ ਟਾਈਲਾਂ, 20 ਹਜ਼ਾਰ ਰੁਪਏ ਦੀ ਨਗਦੀ ਤੇ ਦੋ ਮੋਬਾਇਲ ਸੈੱਟ ਜਿਨਾਂ ਦੀ ਕੀਮਤ ਸਾਢੇ 21 ਲੱਖ ਬਣਦੀ ਹੈ, ਖੋਹ ਲਏ। ਉਨਾਂ ਅੱਗੇ ਦੱਸਿਆ ਕਿ ਸਵਰਨ ਕੁਮਾਰ ਦੇ ਬਿਆਨਾਂ ਤੇ ਮੁਕੱਦਮਾ ਨੰਬਰ: 34, 24 ਅਪ੍ਰੈਲ 2010 ਨੂੰ ਜ਼ੇਰ ਧਾਰਾ 395, 365 ਆਈ.ਪੀ.ਐਸ. ਤੇ 25/54/59 ਆਰਮਜ਼ ਐਕਟ ਤਹਿਤ ਥਾਨਾ ਬਰੀਵਾਲਾ ਵਿਖੇ ਮਾਮਲਾ ਦਰਜ ਹੋਇਆ ਸੀ। (more…)
ਲੰਡਨ-ਸਰਬਜੀਤ ਸਿੰਘ ਬਨੂੜ- ਯੂ ਕੇ ਅਤੇ ਯੂਰਪ ਦੀਆਂ ਸੰਗਤਾਂ ਵੱਲੋਂ ਸਿੱਖ ਪੰਥ ਨੂੰ ਲੀਰੋ ਲੀਰ ਕਰਨ ਵਾਲੇ ਉਧੁਮੱਕੜਸ਼ਾਹੀ ਕੈਲੰਡਰ ਨੂੰ ਰੱਦ ਕਰਦਿਆਂ ਜੇਠ ਮਹੀਨੇ ਦੀ ਪਹਿਲੀ ਸੰਗਰਾਦ 15 ਨੂੰ ਮਨਾਈ ਗਈ।ਜਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਿੱਖ ਪੰਥ ਨੂੰ ਦੁਫਾੜ ਕਰਨ ਵਾਲੇ ਨਾਪਾਕ ਗੱਠਜੋੜ, ਕਾਲਕਾ ਪੰਥ ਦੇ ਝੰਡਾ ਬਰਦਾਰ, ਮੱਕੜ-ਧੁੰਮਾ ਜੋੜੀ ਵੱਲੋਂ ਆਪਣੇ ਏਲਚੀਆਂ ਰਾਹੀਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ ਅਤੇ ਇਸੇ ਸੰਬੰਧ ਵਿੱਚ 14 ਮਈ ਨੂੰ ਜੇਠ ਮਹੀਨੇ ਦਾ ਪਹਿਲਾ ਦਿਨ (ਸੰਗਰਾਂਦ) ਮਨਾਉਣ ਦੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ ਜਦੋਂ ਕੁਝ ਇੱਕ ਨੂੰ ਛੱਡ ਕੇ ਬਾਕੀ ਸਾਰੇ ਗੁਰਦੁਆਰਾ ਸਾਹਿਬਾਨ ਨੇ ਪੁਰਾਣੇ ਅਸਲੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ 15 ਮਈ ਨੂੰ ਹੀ ਮਹੀਨੇ ਦਾ ਪਹਿਲਾ ਦਿਨ ਯਾਨੀ ਜੇਠ ਮਹੀਨੇ ਦੀ ਸ਼ੁਰੂਆਤ ਕੀਤੀ ਗਈ। ਇਨਾਂ ਵਿੱਚ ਸ੍ਰੀ ਗੁਰੁ ਸਿੰਘ ਸਭਾ ਹੰਸਲੋ, ਸ੍ਰੀ ਗੁਰੁ ਸਿੰਘ ਸਭਾ ਬਾਰਕਿੰਗ ਤੇ ਸੈਵਨ ਕਿੰਗਜ਼, ਗੁਰੁ ਨਾਨਕ ਦਰਬਾਰ ਨੌਰਥ ਲੰਡਨ, ਗੁਰਦੁਆਰਾ ਮੀਰੀ-ਪੀਰੀ ਸਾਹਿਬ ਸਾਊਥਹਾਲ, ਗੁਰਦੁਆਰਾ ਗੁਰੁ ਨਾਨਕ ਦਰਬਾਰ ਸਾਊਥਹਾਲ ਤੇ ਗੁਰਦੁਆਰਾ ਸ਼੍ਰੀ ਗੁਰੁ ਹਰਿ ਰਾਏ ਸਾਹਿਬ ਕਿੰਗਜ਼ਟਨ, ਸ੍ਰੀ ਗੁਰੁ ਸਿੰਘ ਸਭਾ ਸਲੋਅ, ਸਿੰਘ ਸਭਾ ਰੈਡਿੰਗ, ਗੁਰੁ ਨਾਨਕ ਸਤਸੰਗ ਸਭਾ ਮੇਡਨਹੈਡ, ਸ੍ਰੀ ਗੁਰੁ ਸਿੰਘ ਸਭਾ ਔਕਸਫੋਰਡ, ਪੰਜਾਬ ਰੇਡੀਉ ਹੇਜ਼, ਸ੍ਰੀ ਗੁਰੁ ਸਿੰਘ ਸਭਾ ਕਾਵੈਂਟਰੀ, ਡਰਬੀ, ਗੁਰਦੁਆਰਾ ਲਮਿੰਗਟਨ ਸਪਾ-ਵਾਰਿਕ, ਬਰੈਡਫੋਰਡ, ਸੁੰਦਰਲੈਂਡ, ਮਾਨਚੈਸਟਰ, ਬਰਮਿੰਗਮ ਇਤਿਆਦ ਬੇਅੰਤ ਗੁਰਦੁਆਰਾ ਸਾਹਿਬਾਨ ਦੇ ਨਾਲ ਨਾਲ ਰਾਮਗੜੀਆ ਮਿਸਲ ਦੇ 30 ਗੁਰਦੁਆਰਾ ਸਾਹਿਬਾਨ ਸ਼ਾਮਲ ਹਨ। ਇਸੇ ਤਰਾਂ ਯੂਰਪ ਦੇ ਫਰਾਂਸ, ਜਰਮਨੀ, ਬੈਲਜੀਅਮ, ਨਾਰਵੇ, ਇਟਲੀ, ਆਈਸਲੈਂਡ ਅਤੇ ਸਵੀਡਨ ਆਦਿ ਬੇਅੰਤ ਦੇਸ਼ਾਂ ਵਿੱਚ ਅਸਲੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਸਾਰੇ ਦਿਨ ਤਿਉਹਾਰ ਮਨਾਏ ਜਾ ਰਹੇ ਹਨ। ਇਥੋਂ ਸਿੱਧ ਹੋ ਰਿਹਾ ਹੈ ਕਿ ਕਲਗੀਧਰ ਦਾ ਪੰਥ ਜਾਗ ਰਿਹਾ ਹੈ ਅਤੇ ਦੂਲੇ ਪੰਥ ਨੂੰ ਵੰਡ ਕੇ ਆਪਣਾ ਉਲੂ ਸਿੱਧਾ ਕਰਨ ਵਾਲੇ ਕਾਲਕਾ ਪੰਥੀਆਂ ਦੇ ਦਿਨ ਹੁਣ ਪੁੱਗ ਗਏ ਹਨ।
ਹਰਸੁਰਿੰਦਰ ਗਿੱਲ ਨੇ ਗੁਰਦੁਆਰਾ ਗੁਰੂ ਰਵਿਦਾਸ ਨੂੰ ਦਿੱਤੀ 25 ਹਜ਼ਾਰ ਦੀ ਸਹਾਇਤਾ
ਜਗਰਾਉਂ, 16 ਮਈ (ਸੁਖਦੇਵ ਗਰਗ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਾਰੇ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ ਲੜੀ ਤਹਿਤ ਸ਼੍ਰੋਮਣੀ ਕਮੇਟੀ ਮੈਂਬਰ ਹਰਸੁਰਿੰਦਰ ਸਿੰਘ ਗਿੱਲ ਵੱਲੋਂ ਅੱਜ ਜਗਰਾਉਂ ਦੇ ਗੁਰਦੁਆਰਾ ਗੁਰੂ ਰਵਿਦਾਸ ਜੀ ਮਹਾਰਾਜ ਦੀ ਪ੍ਰਬੰਧਕ ਕਮੇਟੀ ਨੂੰ 25 ਹਜ਼ਾਰ ਰੁਪਏ ਦੀ ਗਰਾਂਟ ਦਿੱਤੀ ਗਈ ਇਸ ਸਮੇਂ ਗੁਰਦੁਆਰਾ ਗੁਰੂ ਰਵਿਦਾਸ ਜੀ ਮਹਾਰਾਜ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਲਛਮਣ ਸਿੰਘ ਨੱਥੋਵਾਲ, ਦਲੀਪ ਸਿੰਘ ਸਿੱਧੂ, ਮਾਸਟਰ ਰਣਜੀਤ ਸਿੰਘ, ਭਜਨ ਸਿੰਘ ਭੱਟੀ, ਡਾ. ਰਾਜਪ੍ਰੀਤ ਸਿੰਘ, ਅਵਤਾਰ ਸਿੰਘ ਭੱਟੀ, ਸੰਤੋਖ ਸਿੰਘ, ਅਜੀਤ ਸਿੰਘ ਜੰਡੀ, ਹਰਚੰਦ ਸਿੰਘ ਨਾਗੀ, ਨੰਬਰਦਾਰ ਗੁਰਦੇਵ ਸਿੰਘ, ਡਾ. ਗੁਰਮੇਲ ਸਿੰਘ, ਡਾ. ਘੁਮੰਡਾ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਹਰਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਲਦੀ ਹੀ ਗੁਰਦੁਆਰਾ ਸਾਹਿਬ ਨੂੰ ਹੋਰ ਗ੍ਰਾਂਟ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰੇਕ ਗੁਰਦੁਆਰਾ ਸਾਹਿਬ ਜੀ ਸੇਵਾ ਲਈ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਉਸ ਲੜੀ ਤਹਿਤ ਅੱਜ ਗੁਰਦੁਆਰਾ ਸਾਹਿਬ ਨੂੰ ਗ੍ਰਾਂਟ ਦਿੱਤੀ ਗਈ ਹੈ।
ਪ੍ਰਮਾਤਮਾ ਹਰ ਕਣ ਕਣ ’ਚ ਵਸਦਾ ਹੈ : ਸੰਤ ਜਗਜੀਤ ਲੋਪੋਂ
ਜਗਰਾਉਂ, 16 ਮਈ (ਸੁਖਦੇਵ ਗਰਗ) : ਪ੍ਰਮਾਤਮਾ ਹਰ ਕਣ ਕਣ ਵਿੱਚ ਵਸਦਾ ਹੈ ਅਤੇ ਪ੍ਰਮਾਤਮਾ ਨੂੰ ਦੇਖਣ ਤੇ ਮਿਲਣ ਦੀ ਤਮੰਨਾ ਦਿਲੋਂ ਰੱਖਣ ਵਾਲਾ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਇਸ ਕਲਯੁਗੀ ਜ਼ਮਾਨੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਦੀ ਲਾਲਸਾ ਤਾਂ ਹਰ ਵਿਅਕਤੀ ਰੱਖਦਾ ਹੈ ਪਰ ਇਸ ਦੇ ਲਈ ਮਿਹਨਤ ਤੇ ਤਪੱਸਿਆ ਕਰਨ ਨੂੰ ਕੋਈ ਤਿਆਰ ਨਹੀਂ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਪੋ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਜਗਜੀਤ ਸਿੰਘ ਲੋਪੋ ਨੇ ਅੱਜ ਜਗਰਾਉਂ ਦੇ ਸੰਤ ਆਸ਼ਰਮ ਵਿੱਚ ਇਕੱਠੀ ਹੋਈਆਂ ਸੰਗਤਾਂ ਨੂੰ ਗੁਰਬਾਣੀ ਦੀ ਵਿਆਖਿਆ ਕਰਦਿਆਂ ਕੀਤਾ। ਸੰਤ ਲੋਪੋ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਰੋਜ਼ਾਨਾ ਇਕ ਘੰਟਾ ਸਵੇਰੇ ਅਤੇ ਇਕ ਘੰਟਾ ਸ਼ਾਮ ਨੂੰ ਗੁਰੂ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਗੁਰੂ ਦੀ ਅਰਾਧਨਾ ਕਰਨੀ ਚਾਹੀਦੀ ਹੈ ਤਾਂ ਹੀ ਵਿਅਕਤੀ ਅੰਦਰ ਨਿਮਰਤਾ, ਸੇਵਾ, ਸੰਤੋਖ ਦੀ ਭਾਵਨਾ ਪੈਦਾ ਹੋਵੇਗੀ। ਸੰਤ ਲੋਪੋ ਨੇ ਕਿਹਾ ਕਿ ਲੋਪੋ ਸੰਪਰਦਾਇ ਦੇ ਸੰਸਥਾਪਕ ਅਤੀ ਸਤਿਕਾਰਯੋਗ ਸਵਾਮੀ ਦਰਬਾਰਾ ਸਿੰਘ ਵੱਲੋਂ ਚਲਾਈ ਮਰਿਆਦਾ ਨੂੰ ਸਵਾਮੀ ਜੋਰਾ ਸਿੰਘ ਜੀ ਮਹਾਰਾਜ ਨੇ ਬੜੀ ਤਨਦੇਹੀ ਨਾਲ ਨਿਭਾਇਆ ਅਤੇ ਹੁਣ ਵੀ ਉਨ•ਾਂ ਦੇ ਦਰਸਾਏ ਮਾਰਗ ਦਰਸ਼ਨ ਤੇ ਚਲਦੇ ਹੋਏ ਲੋਪੋ ਸੰਪਰਦਾਇ ਵੱਲੋਂ ਅਨੇਕਾਂ ਸਮਾਜ ਸੇਵਾ ਦੇ ਕੰਮ ਚਲਾਏ ਜਾ ਰਹੇ ਹਨ। ਇਸ ਸਮੇਂ ਸੰਤ ਲੋਪੋ ਨੇ ਧਰਮ ਅਨੁਸਾਰ ਕੰਮ ਕਰਨ ਨਾਲ ਮਨ ਵਿਚ ਸ਼ੁੱਧਤਾ ਆਉਂਦੀ ਹੈ ਅਤੇ ਮਨ ਦੀ ਸ਼ੁੱਧਤਾ ਲਈ ਗੁਰਬਾਣੀ ਦਾ ਸਿਮਰਨ ਬਹੁਤ ਜ਼ਰੂਰੀ ਹੈ। ਸੰਤ ਲੋਪੋ ਨੇ ਕਿਹਾ ਕਿ ਵਿਅਕਤੀ ਨੂੰ ਹਮੇਸ਼ਾ ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਸੱਚ ਦੀ ਖਾਤਰ ਹਰ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਸਮੇਂ ਕਰਨਲ ਭਾਗ ਸਿੰਘ ਤਿਹਾੜਾ, ਸ਼ਿੰਦਰ ਸਿੰਘ ਲੋਪੋਂ, ਕੁਲਵੰਤ ਸਿੰਘ ਮਲਕ, ਜਸਵਿੰਦਰ ਸਿੰਘ ਕਨੇਡੀਅਨ, ਦਰਸ਼ਨ ਸਿੰਘ ਕਨੇਡੀਅਨ, ਕੁਲਵੰਤ ਸਿੰਘ ਮਾਂਗਟ, ਬੁੱਧ ਸਿੰਘ ਸਰਪੰਚ, ਭਗਰੀਰਥ ਸਿੰਘ ਗਿੱਲ, ਬਾਬੂ ਸਿੰਘ, ਬਾਬਾ ਜੋਗਿੰਦਰ ਸਿੰਘ, ਹਰਨੇਕ ਸਿੰਘ, ਕੁਲਦੀਪ ਸਿੰਘ, ਸੰਤੋਖ ਸਿੰਘ ਅਕਾਲਗੜ•, ਬੀਬੀ ਅਜਮੇਰ ਸਿੰਘ ਇੰਗਲੈਂਡ, ਕਰਮਜੀਤ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਲੋਪੋ, ਬਲਵੰਤ ਸਿੰਘ, ਭੁਪਿੰਦਰ ਸਿੰਘ ਫੌਜੀ ਖਡੂਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਖਡੂਰ ਅਤੇ ਇਲਾਕੇ ਦੀ ਸੰਗਤ ਹਾਜ਼ਰ ਸੀ।
====0====
ਸਰਵਹਿਤਕਾਰੀ ਵਿਦਿਆ ਸੰਮਤੀ ਦੀ ਅੱਠਵੀਂ ਦੇ ਨਤੀਜਿਆਂ ’ਚ ਰਹੀ ਚੜਤ
ਜਗਰਾਉਂ, 16 ਮਈ (ਸੁਖਦੇਵ ਗਰਗ) : ਅਖਿਲ ਭਾਰਤੀ ਸਿੱਖਿਆ ਸੰਮਤੀ ਦੀ ਪ੍ਰਾਂਤੀ ਇਕਾਈ ਸਰਵਹਿਤਕਾਰੀ ਸਿੱਖਿਆ ਸੰਮਤੀ ਨੇ ਪੰਜਾਬ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਅੱਠਵੀਂ ਦੇ ਨਤੀਜੇ ਵਿੱਚੋਂ ਅਹਿਮ ਮਾਰਕਾ ਮਾਰਦੇ ਹੋਏ ਪਹਿਲੀਆਂ ਦੋ ਪ੍ਰਮੁੱਖ ਪੁਜ਼ੀਸ਼ਨ ਹਾਸਲ ਕਰਕੇ ਪੰਜਾਬ ’ਚ ਬੋਲੇ ਬੋਲੇ ਕਰਵਾਈ ਹੈ। ਸਰਵਹਿਤਕਾਰੀ ਸਿੱਖਿਆ ਸੰਮਤੀ ਦੀ ਪੰਜਾਬ ’ਚ ਹੋਈ ਅਹਿਮ ਚੜਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਰਵਹਿਤਕਾਰੀ ਸਕੂਲ ਜਗਰਾਉਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਵਰਮਾ, ਓਪ ਪ੍ਰਧਾਨ ਵਾਸ ਦੇਵ ਸ਼ਰਮਾ, ਪ੍ਰਬੰਧਕ ਸੁਦਰਸ਼ਨ ਵਰਮਾ, ਅਸ਼ੋਕ ਗੋਇਲ, ਧਰਮ ਪਾਲ ਕਪੂਰ, ਦਵਿੰਦਰ ਨਾਥ ਸਿੰਗਲ, ਰਾਕੇਸ਼ ਕਤਿਆਲ, ਵਿਜੇ ਖੰਨਾ, ਰਵਿੰਦਰ ਗੁਪਤਾ, ਨੀਰਜ ਕੁਮਾਰ ਅਤੇ ਸਕੂਲ ਦੀ ਪ੍ਰਿੰਸੀਪਲ ਪ੍ਰੀਤਕਸ਼ਾ ਸ਼ਰਮਾ ਨੇ ਪੰਜਾਬ ’ਚੋ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਬਰਨਾਲਾ ਦੀ ਮਹਿਕ ਸ਼ਰਮਾ ਅਤੇ ਧੂਰੀ ਦੀ ਗਗਨਦੀਪ ਕੌਰ ਨੂੰ ਅਤੇ ਉਨਾਂ ਦੇ ਪਰਿਵਾਰ ਬਰਨਾਲਾ ਨੂੰ ਵਧਾਈ ਦਿੱਤੀ ਉੱਥੇ ਜਗਰਾਉਂ ਸਕੂਲ ’ਚੋ ਪਹਿਲੀ ਪੁਜ਼ੀਸ਼ਨ ਅਲੀਸ਼ਾ ਕੱਕੜ, ਦੂਸਰੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਵਿਜੇਤਾ ਸ਼ਰਮਾ ਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਸਿਮਰਨਜੀਤ ਕੌਰ ਤੇ ਆਰਤੀ ਦਾ ਮੂੰਹ ਮਿੱਠਾ ਕਰਵਾ ਕੇ, ਉਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਸਮੇਂ ਪ੍ਰਿੰਸੀਪਲ ਪ੍ਰੀਤਕਸ਼ਾ ਸ਼ਰਮਾ ਨੇ ਦੱਸਿਆ ਕਿ ਜਗਰਾਉਂ ਸਰਵਹਿਤਕਾਰੀ ਸਕੂਲ ਦੇ 67 ਬੱਚਿਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ ਸੀ ਜਿਨਾਂ ’ਚੋ 65 ਬੱਚਿਆਂ ਨੇ ਸ਼ਾਨਦਾਰ ਪ੍ਰਾਪਤੀ ਕਰਕੇ ਵਧੀਆ ਨੰਬਰ ਪ੍ਰਾਪਤ ਕੀਤੇ ਜਾਣ ਕਿ ਦੋ ਬੱਚਿਆਂ ਨੂੰ ਸਫਲਤਾ ਪ੍ਰਾਪਤ ਨਹੀਂ ਹੋ ਸਕੀ। ਇਸ ਮੌਕੇ ਮੀਨਾ ਕੁਮਾਰੀ, ਦਵਿੰਦਰ ਸਿੰਘ, ਸੰਦੀਪ ਗੁਪਤਾ, ਰਿੰਕੂ ਕੱਕੜ ਆਦਿ ਵੀ ਹਾਜ਼ਰ ਸਨ।
========0=====
ਗੋਲੀਆਂ ਸਮੇਤ ਪੁਲਿਸ ਨੇ ਇਕ ਕਾਬੂ ਕੀਤਾ
ਜਗਰਾਉਂ, 16 ਮਈ (ਸੁਖਦੇਵ ਗਰਗ) : ਪੁਲਿਸ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਹਰਿੰਦਰ ਸਿੰਘ ਚਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਵੱਲੋਂ ਨਸ਼ਾ ਵਿਰੋਧੀ ਚਲਾਈ ਮੁਹਿੰਮ ਜਾਗੋ ਨੂੰ ਉਸ ਵਕਤ ਹੋਰ ਹੁਲਾਰਾ ਮਿਲਿਆ ਜਦ ਐਸ ਆਈ ਹਰਭਜਨ ਸਿੰਘ ਚੀਮਾ ਇੰਚਾਰਜ ਐਂਟੀ ਨਾਰਕੋਟਿਕ ਸੈਲ ਲੁਧਿਆਣਾ ਦਿਹਾਤੀ ਨੇ ਆਪਣੀ ਪੁਲਿਸ ਪਾਰਟੀ ਨਾਲ ਪੁਲ ਨਹਿਰ ਗੋਰਸੀਆਂ ਮੱਖਣ ਥਾਣਾ ਸਿਧਵਾਂ ਬੇਟ ਦੀ ਹੱਦ ਵਿਚ ਮੌਜੂਦ ਸੀ ਤਾਂ ਦੀਪਕ ਸ਼ਰਮਾ ਵਾਸੀ ਪ੍ਰਤਾਪ ਨਗਰ ਜਗਰਾਉਂ ਮਾਲਕ ਗੌਰਵ ਮੈਡੀਕਲ ਹਾਲ ਭੂੰਦੜੀ ਆਪਣੇ ਸਕੂਟਰ ਨੰਬਰ ਪੀ ਬੀ 55 ਏ-8161 ਵੈਸਪਾ ਤੇ ਗੋਲੀਆਂ ਮੋਮੋਲਿਟ 32500, ਫਿਨੋਲਿਟ ਗੋਲੀਆਂ 4400, ਕੈਪਸੂਲ ਪਾਰਵਕ ਸਪਾਸ 1600, ਕੈਪਸੂਲ ਪਰੋਕਸੀਵਨ 224 ਅਤੇ 122 ਸ਼ੀਸ਼ੀਆਂ ਰੈਸਕਾਪ ਜੋ ਸਾਰੀਆਂ ਨਸ਼ੀਲੀਆਂ ਦਵਾਈਆਂ ਆਪਣੀ ਦੁਕਾਨ ਪਰ ਵੇਚਣ ਲਈ ਲੈ ਕੇ ਜਾ ਰਿਹਾ ਸੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮੁਕੱਦਮਾ ਨੰਬਰ 90 ਧਾਰਾ 22, 25, 61,85 ਐਨ ਡੀ ਪੀ ਐਸ ਐਕਟ ਅਧੀਨ ਦਰਜ ਕੀਤਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਨੂੰ ਵੱਖਰੇ ਤੌਰ ਤੇ ਸੂਚਿਤ ਕੀਤਾ ਗਿਆ ਹੈ ਅਤੇ ਇਸ ਤੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।
——–
««ਅਗਲਾ ਪੰਨਾ ---->>>> »
|
|
|
|