ਪਟਵਾਰੀਆਂ ਨੇ ਕੰਪਿਊਟਰ ਟ੍ਰੇਨਿੰਗ ਲਈ

ਫ਼ਤਹਿਗੜ੍ਹ ਸਾਹਿਬ, 17 ਮਈ (ਗੁਰਪ੍ਰੀਤ ਮਹਿਕ ) : ਅੱਜ ਫ਼ਤਹਿਗੜ੍ਹ ਸਾਹਿਬ ਤਹਿਸੀਲ ਦੇ 13 ਪਟਵਾਰੀਆਂ ਨੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਫ਼ਤਹਿਗੜ੍ਹ ਸਾਹਿਬ ਵਿਖੇ ਸਕੂਲ ਦੇ ਕੰਪਿਊਟਰ ਰੂਮ ਵਿੱਚ ਦੁਪਹਿਰ ਢਾਈ ਵਜੇ ਤੋ ਲੈ ਕੇ ਸਾਢੇ 6 ਵਜੇ ਤੱਕ ਟ੍ਰੇਨਿੰਗ ਲਈ। ਪਟਵਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਦਫਤਰ ਵੱਲੋ ਆਏ ਕੰਪਿਊਟਰ ਮਾਹਿਰਾਂ ਨੇ ਦਿੱਤੀ। ਟ੍ਰੇਨਿੰਗ ਪ੍ਰਾਪਤ ਕਰ ਰਹੇ ਪਟਵਾਰੀਆਂ ਹਾਕਮ ਸਿੰਘ, ਸੁਖਵਿੰਦਰ ਸਿੰਘ, ਹਰਿੰਦਰ ਸਿੰਘ, ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਟ੍ਰੇਨਿੰਗ ਪ੍ਰਾਪਤ ਕਰ ਕੇ ਕਾਫੀ ਚੰਗਾ ਮਹਿਸੂਸ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅੱਜ ਉਨ੍ਹਾਂ ਨੂੰ ਪਹਿਲੇ ਦਿਨ ਕੰਪਿਊਟਰ ਤੇ ਪੰਜਾਬੀ ਦੀ ਟ੍ਰੇਨਿੰਗ ਦਿੱਤੀ ਗਈ। ਉਨ੍ਹਾ ਅੱਜ ਹੋਲੀ ਹੋਲੀ ਟਾਈਪਿੰਗ ਕੀਤੀ। ਉਨ੍ਹਾ ਨੂੰ ਉਮੀਦ ਹੈ ਕਿ ਉਹ ਛੇਤੀ ਹੀ ਕੰਪਿਊਟਰ ਸਿੱਖ ਜਾਣਗੇ। ਇਹ ਟ੍ਰੇਨਿੰਗ 20 ਦਿਨ ਤੱਕ ਜਾਰੀ ਰਹਿਗੀ। ਟ੍ਰੇਨਿੰਗ ਦੇਣ ਵਾਲੇ ਕੰਪਿਊਟਰ ਮਾਹਿਰਾਂ ਨੇ ਦੱਸਿਆ ਕਿ ਪਟਵਾਰੀਆਂ ਨੂੰ ਸਕੂਲ ਸਮੇਂ ਤੋ ਬਾਅਦ ਟ੍ਰੇਨਿੰਗ ਦਿੱਤੀ ਜਾਵੇਗੀ । ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਰਾਜੀਵ ਕੈਂਥ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਪਟਵਾਰੀਆਂ ਨੂੰ ਦੱਸਿਆ ਜਾਵੇਗਾ ਕਿ ਰੈਵਨੀਊ ਰਿਕਾਰਡ ਨੂੰ ਕਿਸ ਤਰ੍ਹਾ ਕੰਪਿਊਟਰਾਜੀਡ ਕਰਨਾ ਹੈ ਤਾਂ ਜੌ ਉਹ ਆਪਣਾ ਕੰਮ ਵਧੇਰੇ ਚੰਗੀ ਤਰ੍ਹਾ ਕਰ ਸਕਣ।
ਫੋਟੋ ਕੈਪਸ਼ਨ : ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਫ਼ਤਹਿਗੜ੍ਹ ਸਾਹਿਬ ਦੀ ਕੰਪਿਊਟਰ ਲੈਬ ਵਿੱਚ ਕੰਪਿਊਟਰ ਸਿੱਖਣ ਆਏ ਪਟਵਾਰੀ। ਫੋਟੋ ਗੁਰਪ੍ਰੀਤ ਮਹਿਕ
ਸਕੂਲ ਪੁੱਜਣ ਤੇ ਸ਼ਾਨਦਾਰ ਸਵਾਗਤ ; ਜਿਲ੍ਹੇ ਦੀ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਸਿੱਖਿਆ ਅਫਸਰ ਨੇ ਵਧਾਈ ਤੱਕ ਨਾ ਦਿੱਤੀ
ਫ਼ਤਹਿਗੜ੍ਹ ਸਾਹਿਬ, 17 ਮਈ (ਗੁਰਪ੍ਰੀਤ ਮਹਿਕ ) ਬਾਬਾ ਜੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀ ਦੀ ਪ੍ਰੀਖਿਆ ਵਿੱਚੋ ਸੂਬੇ ਵਿੱਚੋ ਦੂਜੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਹਰਮਨਜੀਤ ਕੌਰ ਦਾ ਅੱਜ ਸਕੂਲ ਪੁੱਜਣ ਤੇ ਜੋਰਦਾਰ ਢੰਗ ਨਾਲ ਸਵਾਗਤ ਕੀਤਾ ਹੈ। ਸਕੂਲ ਦੇ ਬਾਹਰ ਇੱਕ ਬੈਨਰ ਲੱਗਾ ਹੋਇਆ ਸੀ ਜਿਸ ਵਿੱਚ ਸਕੂਲ ਨੇ ਹਰਮਨਜੀਤ ਕੌਰ ਦਾ ਸਕੂਲ ਦਾ ਨਾਂ ਰੋਸ਼ਨ ਕਰਨ ਲਈ ਵਧਾਈ ਦਿੱਤੀ ਸੀ।
ਸਕੂਲ ਦੇ ਪ੍ਰਿੰਸੀਪਲ ਪ੍ਰੋ: ਆਰ ਐਸ ਬਾਜਵਾ ਨੇ ਹਰਮਨਜੀਤ ਕੌਰ ਦੀ ਹੌਸਲਾ ਅਫਜਾਈ ਕਰਦੇ ਹੋਏ ਉਸ ਨੂੰ ਗਿਆਰਾ ਸੌ ਰੁਪਏ ਦਾ ਇਨਾਮ ਦਿੱਤਾ। ਪ੍ਰੋ: ਬਾਜਵਾ ਨੇ 14 ਸਾਲਾਂ ਹਰਮਨਜੀਤ ਕੌਰ ਨੂੰ ਸਕੂਲ ਦੇ 1800 ਦੇ ਕਰੀਬ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਕਿਹਾ। ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਹਰਮਨਜੀਤ ਕੌਰ ਜੋ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚੋ ਅਵੱਲ ਆਈ ਹੈ ਨੇ ਦੱਸਿਆ ਕਿ ਉਸ ਨੇ ਕਿਸ ਢੰਗ ਨਾਲ ਪੜ੍ਹਾਈ ਕੀਤੀ ਜਿਸ ਨਾਲ ਉਸ ਨੇ ਸੂਬੇ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪੁਹੰਚਣ ਤੇ ਹਰਮਨਜੀਤ ਕੌਰ ਅਤੇ ਉਸ ਦੇ ਭਰਾ ਸੁਖਮਨਜੀਤ ਸਿੰਘ ਨੇ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਪਾਰਟੀ ਦਿੱਤੀ। ਹਰਮਨਜੀਤ ਕੌਰ ਦੀ ਮਾਤਾ ਮਨਵਿੰਦਰ ਕੌਰ ਜੋਕਿ ਖੁਦ ਸਕੂਲ ਦੇ ਵਾਇਸ ਪ੍ਰਿੰਸੀਪਲ ਹਨ ਨੇ ਸਟਾਫ ਮੈਂਬਰਾਂ ਨੂੰ ਪਾਰਟੀ ਦਿੱਤੀ। ਸਟਾਫ ਮੈਂਬਰਾਂ ਨੇ ਵੀ ਉਨ੍ਹਾ ਦੇ ਪਰਿਵਾਰ ਨੂੰ ਵਧਾਈ ਦਿੱਤੀ। ਹਰਮਨਜੀਤ ਕੌਰ ਦੇ ਪਿਤਾ ਪ੍ਰੋ: ਬਿਕਰਮਜੀਤ ਸਿੰਘ ਸੰਧੂ ਜੋਕਿ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਦੇ ਪੋਸਟ ਗਰੇਜੂਏਟ ਕਾਮਰਸ ਵਿਭਾਗ ਦੇ ਮੁੱਖੀ ਹਨ, ਨੂੰ ਕਾਲਜ ਪੁੱਜਣ ਤੇ ਕਾਲਜ ਦੇ ਸਟਾਫ ਨੇ ਵਧਾਈ ਦਿੱਤੀ। ਭਾਵੇਂ ਕਿ ਹਰਮਨਜੀਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਦੂਰੋ ਦੂਰੋ ਵਧਾਈ ਸੰਦੇਸ਼ ਮਿਲੇ ਹਨ ਪ੍ਰੰਤੂ ਸੂਤਰਾਂ ਮੁਤਾਬਿਕ ਨਾ ਤਾ ਅੱਜ ਤੱਕ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਅਤੇ ਨਾ ਹੀ ਜਿਲ੍ਹਾ ਸਿੱਖਿਆ ਅਫਸਰ ਨੇ ਹਰਮਨਜੀਤ ਕੌਰ ਜਾਂ ਉਨ੍ਹਾ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਵਧਾਈ ਦਿੱਤੀ ਹੈ।
ਫੌਟੋ ਕੈਪਸ਼ਨ : ਹਰਮਨਜੀਤ ਕੌਰ ਨੂੰ ਵਧਾਈ ਦਾ ਬੈਨਰ ਸਕੂਲ ਸਾਮਣੇ ਲੱਗਾ ਦਖਾਈ ਦੇ ਰਿਹਾ ਹੈ। ਫੋਟੋ ਗੁਰਪ੍ਰੀਤ ਮਹਿਕ
ਮਾਨ ਦੇ ਇਖਲਾਕ ਤੋਂ ਸਮੁੱਚੀ ਸਿੱਖ ਕੌਮ ਜਾਣੂ, ਚੀਮਾ ਆਪਣੇ ਅਮਲਾਂ ਉ¤ਤੇ ਝਾਤ ਮਾਰਨ :- ਬੋਰਾਂ, ਘੱਲੂਮਾਜਰਾ

ਫਤਿਹਗੜ• ਸਾਹਿਬ, 17 ਮਈ (ਗੁਰਪ੍ਰੀਤ ਮਹਿਕ) : ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਅਤੇ ਸਿੱਖ ਕੌਮ ਦੇ ਜਰਨੈਲਾਂ ਦੇ ਸਤਿਕਾਰ-ਮਾਣ ਨੂੰ ਕਿਸ ਤਰਾ ਕਾਇਮ ਰੱਖਣਾ ਹੈ, ਸ: ਸਿਮਰਨਜੀਤ ਸਿੰਘ ਮਾਨ, ਸ: ਬਾਦਲ ਅਤੇ ਚੀਮੇ ਵਰਗੇ ਅਖੌਤੀ ਆਗੂਆਂ ਤੋਂ ਕਿਤੇ ਬਿਹਤਰ ਜਾਣਦੇ ਹਨ। ਇਸ ਲਈ ਪੰਥਕ ਮੌਖੋਟੇ ਚਾੜੇ ਬੀਜੇਪੀ, ਆਰ ਐਸ ਐਸ ਅਤੇ ਹਿੰਦੂਤਵ ਤਾਕਤਾਂ ਦੀ ਗੁਲਾਮੀਅਤ ਕਰਨ ਵਾਲੇ ਅਜਿਹੇ ਗੈਰ ਇਖਲਾਕੀ ਆਗੂਆਂ ਨੂੰ ਸ: ਮਾਨ ਦੀ ਬੇਦਾਗ, ਨਿਧੜਕ ਅਤੇ ਦ੍ਰਿੜਤਾ ਭਰੀ ਸਖਸੀਅਤ ਸੰਬੰਧੀ ਕੁਝ ਵੀ ਬੋਲਣ ਤੋਂ ਪਹਿਲੇ ਆਪਣੇ ਵੱਲੋ ਕੀਤੇ ਜਾ ਰਹੇ ਪੰਥ ਵਿਰੋਧੀ ਅਮਲਾਂ ਉਤੇ ਜ਼ਰੂਰ ਝਾਤ ਮਾਰ ਲੈਣੀ ਚਾਹੀਦੀ ਹੈ। ਤਾਂ ਕਿ ਇਨਾ ਲੋਕਾਂ ਦੀ ਦਿਨੋ ਦਿਨ ਮਰਦੀ ਜਾ ਰਹੀ ਜ਼ਮੀਰ ਨੂੰ ਕੁਝ ਹਲੂਣਾ ਮਿਲ ਸਕੇ। ਇਹ ਲੋਕ ਗੁਲਾਮੀਅਤ ਵਾਲੀ ਮਾਰੂ ਸੋਚ ਨੂੰ ਤਿਆਗ ਕੇ, ਅਣਖ-ਗੈਰਤ ਅਤੇ ਆਜ਼ਾਦੀ ਨਾਲ ਜਿਊਣ ਦੇ ਮਨੁੱਖਤਾ ਪੱਖੀ ਮਹੱਤਵ ਨੂੰ ਸਮਝ ਸਕਣ।
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸੁਰਿੰਦਰ ਸਿੰਘ ਬੋਰਾਂ ਅਕਾਲਗੜ ਬੋਰਾਂ ਸਦਰ ਏ ਖਾਲਿਸਤਾਨ, ਗੁਰਦਿਆਲ ਸਿੰਘ ਘੱਲੂਮਾਜਰਾ, ਹਰਭਜਨ ਸਿੰਘ ਕਸ਼ਮੀਰੀ ਕ੍ਰਮਵਾਰ ਜ਼ਿਲਾ ਪ੍ਰਧਾਨ ਫਤਿਹਗੜ• ਸਾਹਿਬ ਅਤੇ ਪਟਿਆਲਾ, ਕੁਲਦੀਪ ਸਿੰਘ ਦਭਾਲੀ ਪ੍ਰਧਾਨ ਯੂਥ ਅਕਾਲੀ ਦਲ ਫਤਿਹਗੜ• ਸਾਹਿਬ, ਨਾਜ਼ਰ ਸਿੰਘ ਜ: ਸਕੱਤਰ ਫਤਿਹਗੜ• ਸਾਹਿਬ ਆਦਿ ਆਗੂਆਂ ਨੇ ਸਾਂਝੇ ਤੌਰ ਤੇ ਦਸਤਖਤ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਆਗੂਆਂ ਨੇ ਕਿਹਾ ਕਿ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋ ਕਾਇਮ ਕੀਤੇ ਗਏ ਖਾਲਸਾ ਰਾਜ ਦੀ ਸ਼ਤਾਬਦੀ ਦੇ ਮੁੱਖ ਸਮਾਗਮ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੱਤੀਆ ਪਹਿਣ ਕੇ ਬੈਠਣ ਵਾਲੇ ਸ਼੍ਰੀ ਬਾਦਲ ਅਤੇ ਵਿਆਨਾ ਕਾਂਡ ਉਪਰੰਤ ਸ਼੍ਰੀ ਦਰਬਾਰ ਸਾਹਿਬ ਪਾਏ ਗਏ ਭੋਗ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਡਾਹ ਕੇ ਬੈਠਣ ਵਾਲੇ ਸ: ਬਾਦਲ ਅਤੇ ਸ: ਰਣਧੀਰ ਸਿੰਘ ਚੀਮੇ ਵਰਗੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਸਤਿਕਾਰ ਕਰਦੇ ਹਨ, ਉਸ ਤੋਂ ਸਮੁੱਚੀ ਸਿੱਖ ਕੌਮ ਜਾਣੂ ਹੈ। ਆਗੂਆਂ ਨੇ ਕਿਹਾ ਕਿ ਸ: ਬਾਦਲ ਅਤੇ ਸ: ਚੀਮਾ ਇਹ ਦੱਸਣਗੇ ਕਿ ਸ਼੍ਰੀ ਗਡਕਰੀ, ਪੁੰਜ ਅਤੇ ਸ਼੍ਰੀ ਕਾਲੀਆ ਵਰਗੇ ਫਿਰਕੂ ਲੋਕਾਂ ਨੂੰ ਪੰਥਕ ਸਟੇਜਾਂ ਉ¤ਤੇ ਬੁਲਾ ਕੇ ਆਪਣੇ ਮਹਾਨ ਜਰਨੈਲਾਂ ਦੀ ਤੌਹੀਨ ਕਰਾਉਣ ਵਾਲੇ, ਪੰਥਕ ਕਦੋਂ ਤੋ ਹੋ ਗਏ ਹਨ? ਉਨਾ ਕਿਹਾ ਕਿ ਜਦੋਂ ਪੁੰਜ ਅਤੇ ਕਾਲੀਆ ਵਰਗੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨੂੰ ਸਤਿਕਾਰ ਨਾਲ ਲੈਣ ਦੀ ਬਜਾਏ ‘‘ਬੰਦਾ ਬੈਰਾਗੀ ਸੰਬੋਧਿਤ ਕਰ ਰਹੇ ਸਨ ਤਾਂ ਸਟੇਜ ਉ¤ਤੇ ਬੈਠੇ ਪੰਜੇ ਤਖਤਾਂ ਦੇ ਜਥੇਦਾਰ, ਸ਼੍ਰੀ ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ ਅਤੇ ਬਾਦਲ ਦਲੀਆਂ ਨਾਲ ਸੰਬੰਧਿਤ ਸਮੁੱਚੀ ਲੀਡਰਸ਼ਿਪ ਵਿੱਚੋਂ ਕਿਸੇ ਨੇ ਵੀ ਪੁੰਜ ਅਤੇ ਕਾਲੀਆ ਨੂੰ ਰੋਕਣ ਦੀ ਜੁਅੱਰਤ ਨਾ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸਤਿਕਾਰ ਨਾਲ ਨਾਮ ਲਿਆ ਜਾਵੇ। ਉਨਾ ਕਿਹਾ ਕਿ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਹੋਈ ਕਾਰਵਾਈ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਬੀਜੇਪੀ, ਆਰਐਸਐਸ ਜਾਂ ਕਾਂਗਰਸ ਦੇ ਦੁੱਮਛਲੇ ਬਣੇ ਬੈਠੇ ਇਨਾ ਅਖੌਤੀ ਆਗੂਆਂ ਦੇ ਡਰਾਮਿਆਂ ਨੂੰ ਸਿੱਖ ਕੌੰਮ ਨੇ ਪੂਰਨ ਤੌਰ ਤੇ ਨਕਾਰ ਦਿੱਤਾ ਹੈ। 17,000 ਦੀ ਨਫਰੀ ਵਾਲਾ ਪੰਡਾਲ, ਅੱਧ ਤੋਂ ਜਿਆਦਾ ਖਾਲੀ ਪਿਆ ਹੋਣਾ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਲੱਖਾਂ ਦੀ ਤਦਾਦ ਵਿੱਚ ਸ਼੍ਰੀ ਫਤਿਹਗੜ• ਸਾਹਿਬ ਵਿਖੇ ਨਮਸਤਕ ਹੋਣ ਵਾਲੀ ਸੰਗਤ ਨੇ, ਸ: ਬਾਦਲ, ਸ਼੍ਰੀ ਮੱਕੜ, ਧੁੰਮਾ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਬਲਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਤਕ ਹੋ ਕੇ ਸੰਗਤ ਨੇ ਆਪੋ ਆਪਣੇ ਘਰੇ ਜਾਣਾ ਬਿਹਤਰ ਸਮਝਿਆ। ਜਿਸ ਤੋਂ ਇਨਾ ਨੂੰ ਚਾਨਣ ਹੋ ਜਾਣਾ ਚਾਹੀਦਾ ਹੈ ਕਿ ਸਿੱਖ ਕੌਮ ਦੇ ਸਰਮਾਏ ਵਿੱਚੋ ਕਰੋੜਾਂ ਰੁਪਏ ਖਰਚ ਕਰਕੇ ਸਿਆਸੀ ਮਨੋਰਥਾਂ ਲਈ ਮਨਾਈਆ ਜਾ ਰਹੀਆਂ ਸ਼ਤਾਬਦੀਆਂ ‘‘ਖਾਲਸਾ ਪੰਥੂ ਦਾ ਕੁਝ ਨਹੀਂ ਸਵਾਰ ਸਕਣਗੀਆਂ ਬਲਕਿ ਸਿੱਖ ਕੌਮ ਹੁਣ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਇਨਾ ਅਖੌਤੀ ਆਗੂਆਂ ਨੂੰ ਆਪਣੀ ਵੋਟ ਸ਼ਕਤੀ ਰਾਹੀਂ ਸਬਕ ਸਿਖਾ ਕੇ ਰਹੇਗੀ। ਉਪਰੋਕਤ ਆਗੂਆਂ ਨੇ ਸ: ਰਣਧੀਰ ਸਿੰਘ ਚੀਮੇ ਦੇ ਵਰਕਰਾਂ ਗੁਰਮੀਤ ਸਿੰਘ ਧਾਲੀਵਾਲ ਅਤੇ ਗ੍ਰੰਥੀ ਦੀ ਸੇਵਾ ਕਰ ਰਹੇ ਜਗਦੀਪ ਸਿੰਘ ਜੱਗੀ, ਜਿਨਾ ਨੇ ਗਡਕਰੀ ਦੀ ਆਮਦ ਦਾ ਵਿਰੋਧ ਕਰ ਰਹੇ ਸਿੱਖ ਨੌਜਵਾਨ ਨੂੰ ਬੁਰੀ ਤਰਾ ਕੁੱਟਮਾਰ ਕੀਤੀ, ਉਨਾ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਉਨਾ ਨੂੰ ਆਪਣੇ ਕੀਤੇ ਦੀ ਸਜ਼ਾ ਖਾਲਸਾ ਪੰਥ ਜ਼ਰੂਰ ਦੇਵੇਗਾ ਅਤੇ ਪੰਥ ਵਿਰੋਧੀ ਕਾਰਵਾਈਆਂ ਕਰਨ ਵਾਲਾ ਕੋਈ ਵੀ ਸਖਸ਼ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰ ਸਕੇਗਾ।
ਜਾਤ ਪਾਤ ਉ¤ਤੇ ਅਧਾਰਿਤ ਮਰਦਮਸ਼ੁਮਾਰੀ ਕਰਾਉਣਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉ¤ਤੇ ਸ਼ਾਜਿਸੀ ਹਮਲਾ :- ਮਾਨ
ਫਤਿਹਗੜ ਸਾਹਿਬ, 17 ਮਈ (ਗੁਰਪ੍ਰੀਤ ਮਹਿਕ) :- ‘‘ਇਸ ਮੁਲਕ ਦੇ ਹੁਕਮਰਾਨਾਂ ਨੇ ਇੱਕ ਸੋਚੀ ਸਮਝੀ ਸ਼ਾਜਿਸ ਤਹਿਤ ਜਾਤਾਂ ਉ¤ਤੇ ਅਧਾਰਿਤ ਮਰਦਮਸ਼ੁਮਾਰੀ ਕਰਵਾਉਣ ਦੇ ਹੁਕਮਾਂ ਨੂੰ ਲਾਗੂ ਕਰਕੇ ਅਸਲੀਅਤ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਡਮੁੱਲੀ ਮਨੁੱਖਤਾ ਅਤੇ ਸਮਾਜ ਪੱਖੀ ਸੋਚ ਨੂੰ ਢਾਹ ਲਾਉਣਾ ਚਾਹੁੰਦੇ ਹਨ ਤਾਂ ਕਿ ਇਸ ਮੁਲਕ ਵਿੱਚ ਜਾਤਾਂ-ਬਰਾਦਰੀਆਂ ਦੀ ਗੱਲ ਨੂੰ ਉਛਾਲ ਕੇ ‘‘ਵੋਟ ਸਿਆਸਤੂ ਦੀ ਸ਼ਰਮਨਾਕ ਖੇਡ ਰਾਹੀਂ ਬਹੁਗਿਣਤੀ ਅਤੇ ਘੱਟ ਗਿਣਤੀਆਂ ਕੌਮਾਂ ਵਿੱਚ ਇੱਕ ਡੂੰਘੀ ਲਕੀਰ ਖਿੱਚੀ ਜਾ ਸਕੇ ਅਤੇ ਸਮਾਜ ਨੂੰ ਬਰਾਬਰਤਾ, ਸਦਭਾਵਨਾ ਅਤੇ ਆਪਸੀ ਪਿਆਰ ਦਾ ਸੰਦੇਸ਼ ਦੇਣ ਵਾਲੀ ਸਿੱਖ ਕੌਮ ਅਤੇ ਸਾਹਿਬ ਸ਼੍ਰੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜ਼ਜਬ ਕੀਤਾ ਜਾ ਸਕੇ। ਜਿਨਾ ਨੂੰ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿੱਚ ਬਿਲਕੁਲਕ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ੂ ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਬਿਆਨ ਵਿੱਚ ਪ੍ਰਗਟ ਕੀਤੇ। ਉਨਾ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਜਾਤ-ਪਾਤ, ਅਮੀਰੀ-ਗਰੀਬੀ, ਛੁਆ-ਛਾਤ ਆਦਿ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਹਿੱਤ ਅਕਹਿ ਅਤੇ ਅਸਹਿ ਦੁੱਖ-ਤਕਲੀਫਾਂ ਝੱਲਦੇ ਹੋਏ ਲੰਮਾ ਸਮਾ ਸੰਘਰਸ਼ ਕੀਤਾ। ਅੱਜ ਇਸ ਮੁਲਕ ਦਾ ਹੁਕਮਰਾਨ ਅਜਿਹੀ ਘਿਨੌਣੀ ਖੇਡ ਖੇਡ ਕੇ, ਜਾਤ ਪਾਤ ਉ¤ਤੇ ਅਧਾਰਿਤ ਮਰਦਮਸ਼ੁਮਾਰੀ ਕਰਵਾ ਕੇ, ਖਾਪ ਪੰਚਾਇਤਾਂ ਦੇ ਤਾਨਾਸ਼ਾਹੀ ਹੁਕਮਾਂ ਨੂੰ ਉਤਸ਼ਾਹਿਤ ਕਰਨ ਦੀ ਜਿੱਥੇ ਬੱਜਰ ਗੁਸਤਾਖੀ ਕਰ ਰਿਹਾ ਹੈ, ਉ¤ਥੇ ਵੱਖ ਵੱਖ ਸੂਬਿਆਂ ਅਤੇ ਕੌਮਾਂ ਦੇ ਵਿਕਾਸ ਨੂੰ ਅਤੇ ਨੌਕਰੀਆਂ ਦਿੰਦੇ ਸਮੇਂ ਬਹੁਗਿਣਤੀ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ ਨਾਲ ਵਿਤਕਰੇ ਅਤੇ ਬੇਇਨਸਾਫੀਆਂ ਹੋਣ ਦੀ ਸੰਭਾਵਨਾ ਹੋਰ ਪ੍ਰਬਲ ਹੋ ਜਾਵੇਗੀ ਜੋ ਕਿਸੇ ਸਮੇ ਵੀ ਸਮਾਜ ਲਈ ਅਤਿ ਵਿਸਫੋਟਕ ਹੋ ਸਕਦੀ ਹੈ। ਦੂਸਰਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਜਦੋਂ ਵੀ ਮੁਲਕ ਦੇ ਕਿਸੇ ਹਿੱਸੇ ਵਿੱਚ 1984-2002 ਗੁਜਰਾਤ ਜਾਂ ਦਿੱਲੀ ਵਰਗੇ ਕਤਲੇਆਮ ਹੋਣ ਤਾਂ ਘੱਟ ਗਿਣਤੀ ਕੌਮਾਂ ਦੇ ਘਰਾਂ ਅਤੇ ਮੈਬਰਾਂ ਦੀ ਪਹਿਚਾਣ ਕਰਨ ਵਿੱਚ ਬਹੁਗਿਣਤੀ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਘੱਟ ਗਿਣਤੀ ਕੌਮਾਂ ਉ¤ਤੇ ਦਹਿਸ਼ਤ ਪਾ ਕੇ ਰੱਖੀ ਜਾ ਸਕੇ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਜਾਤ-ਪਾਤ ‘ਤੇ ਅਧਾਰਿਤ ਹੋਣ ਜਾ ਰਹੀ ਮਰਦਮਸ਼ੁਮਾਰੀ ਸਮਾਜ ਵਿੱਚ ਵੱਡੇ ਪੱਧਰ ਉ¤ਤੇ ਨਫਰਤ ਅਤੇ ਹੀਣ ਭਾਵਨਾ ਉਤਪੰਨ ਕਰਨ ਵਾਲੀ ਹੈ, ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ। ਉਨਾ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਰਦਮਸ਼ੁਮਾਰੀ ਵਾਲੇ ਫਾਰਮਾਂ ਦੇ ਜਾਤ ਵਾਲੇ ਖਾਨੇ ਨੂੰ ਬਿਲਕੁਲ ਨਾ ਭਰਨ ਤਾਂ ਕਿ ਅਸੀਂ ਗੁਰੂ ਸਾਹਿਬਾਨ ਦੀ ਵੱਡਮੁੱਲੀ ਸੋਚ ਨੂੰ ਬਲ ਦੇ ਸਕੀਏ ਅਤੇ ਅਜਿਹੇ ਸਮਾਜ ਦੀ ਸਿਰਜਣਾ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਸਕੀਏ, ਜਿੱਥੇ ਕੋਈ ਵੀ ਇਨਸਾਨ ਦੂਸਰੇ ਇਨਸਾਨ ਨੂੰ ਨਫਰਤ ਨਾ ਕਰੇ ਅਤੇ ਕਿਸੇ ਵਿੱਚ ਵੀ ਹੀਣ ਭਾਵਨਾ ਉਤਪੰਨ ਨਾ ਹੋਵੇ ਬਲਕਿ ਬਰਾਬਰਤਾ ਅਤੇ ਸਦਭਾਵਨਾ ਦਾ ਮਾਹੌਲ ਉਸਾਰ ਕੇ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾ ਸਕੀਏ।
ਮੁੱਫਤ ਮੈਡੀਕਲ ਕੈਂਪ ਲੱਗਾ

ਫਤਿਹਗੜ• ਸਾਹਿਬ,17 ਮਈ(ਗੁਰਪ੍ਰੀਤ ਮਹਿਕ) : ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲਾਈ ਕੇਂਦਰ ਸਮਸ਼ੇਰ ਨਗਰ ਵੱਲੋਂ ਵਿਸ਼ਵ ਪਰਿਵਾਰ ਦਿਵਸ ਦੇ ਮੌਕੇ ਤੇ ਪਿੰਡ ਕਲੌਂਦੀ ਵਿਖੇ ਡੀ ਬੀ ਆਯੂਵੈਦਿਕ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕਾਲਜ ਦੀ ਪ੍ਰਿੰਸੀਪਲ ਡਾ ਲਵਲੀਨ ਕੌਰ ਅਹੂਜਾ ਨੇ ਕੀਤਾ। ਉਨਾਂ ਨੇ ਭਰੂਣ ਹੱਤਿਆ ਰੋਕਣ ਅਤੇ ਲੜਕੀਆਂ ਦੇ ਪਾਲਣ-ਪੋਸ਼ਣ ਵਿੱਚ ਕਿਸੇ ਤਰਾਂ ਦਾ ਵਿਤਕਰਾ ਨਾ ਕਰਨ ਤੇ ਪ੍ਰੇਰਿਤ ਕੀਤਾ ਅਤੇ ਦੇਸੀ ਦਵਾਈਆਂ ਦੇ ਇਸਤੇਮਾਲ ਕਰਨ ਤੇ ਜੋਰ ਦਿੱਤਾ। ਇਸ ਕੈਂਪ ਦੀ ਪ੍ਰਧਾਨਗੀ ਕਿਸਾਨ ਸਿਖਲਾਈ ਕੇਂਦਰ ਦੇ ਨਿਰਦੇਸ਼ਕ ਮਹਿੰਦਰਪਾਲ ਵਰਮਾ ਨੇ ਕੀਤੀ। ਉਨਾਂ ਨੇ ਦੱਸਿਆ ਕਿ ਕੇਂਦਰ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਮੈਡੀਕਲ ਕੈਂਪ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਚੰਗੀ ਸਿਹਤ ਸਬੰਧੀ ਜਾਗਰੂਕ ਕੀਤਾ ਜਾ ਸਕੇ। ਉਨਾਂ ਨੇ ਨੌਜਵਾਨ ਪੀੜੀ ਨੂੰ ਨਸ਼ੇ ਨਾ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਨੇ ਆਪਣੇ ਆਦਾਰੇ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ• ਕੇ ਯੋਗਦਾਨ ਪਾਉਣ ਦਾ ਵਚਨ ਦਿੱਤਾ। ਇਸ ਕੈਂਪ ਵਿੱਚ ਡਾ ਐਚ ਐਸ ਬੈਨੀਪਾਲ ਅਤੇ ਡਾ ਦਰਪਣ ਸ਼ਰਮਾ ਦੀ ਟੀਮ ਵੱਲੋਂ 186 ਮਰੀਜਾਂ ਦਾ ਚੈਕਅੱਪ ਕੀਤਾ । ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲਾਈ ਕੇਂਦਰ ਸਮਸ਼ੇਰ ਨਗਰ ਵੱਲੋਂ ਇਨਾਂ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।