ਜਗਰਾਉਂ, 18 ਮਈ (ਸੁਖਦੇਵ ਗਰਗ) : ਜਗਰਾਉਂ ਦੇ ਨੌਜਵਾਨਾਂ ਵੱਲੋਂ ਗਠਿਤ ਕੀਤੀ ਗਈ ਯੂਥ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਪਰਮਿੰਦਰ ਰਾਏ ਹੈਪੀ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਸਾਇਟੀ ਗਰੀਬ ਬੱਚਿਆਂ ਦੀ ਹਰ ਮਦਦ ਕਰਨ ਲਈ ਹਮੇਸ਼ਾ ਹੀ ਤਤਪਰ ਹੈ ਅਤੇ ਭਵਿੱਖ ਵਿੱਚ ਤਤਪਰ ਰਹੇਗੀ। ਉਨਾਂ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸੁਸਾਇਟੀ ਨੇ ਇਹ ਫੈਸਲਾ ਕੀਤਾ ਸੀ ਕਿ ਗਰੀਬ ਸਕੂਲਾਂ ਵਿੱਚ ਪੱਖੇ ਅਤੇ ਪਾਣੀ ਦੀ ਟੈਂਕੀਆਂ ਦਿੱਤੀਆਂ ਜਾਣ, ਜਿਸ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ ਬੋਹੜ ਸਾਹਿਬ ਜਗਰਾਉਂ ਤੋਂ ਕੀਤੀ ਗਈ ਹੈ। ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਕਪਿਲ ਜੁਨੇਜਾ (more…)
ਡੱਬਵਾਲੀ , 18 ਮਈ ਅੱਜ ਸਵੇਰ ਤੋਂ ਹੀ ਇੰਟਰਨੈਂਟ ਪ੍ਰੇਮੀਆਂ ਵਿੱਚ ਡੱਬਵਾਲੀ ਦੇ ਅਸ਼ਲੀਲ ਕਲਿੱਪ ਦੀ ਚਰਚਾ ਜੋਰਾ ਤੇ ਹੈ । ਬੀਤੇ ਕਈ ਦਿਨਾਂ ਤੋਂ ਇਹ ਅਸ਼ਲੀਲ ਕਲਿਪ ਕਈ ਵੈਬਸਾਈਟਾਂ ਤੇ ਉਪਲਬਧ ਹੈ । ਰਾਜਸਥਾਨ ਦੇ ਕਈ ਜਿਲਿ•ਆ ਵਿੱਚ ਤਾਂ ਇਸ ਕਲਿਪ ਦੀ ਜੋਰਦਾਰ ਮੰਗ ਰਹੀ । ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕਾਂ ਨੇ ਡਬਵਾਲੀ ਕਾਂਡ ਦੇ ਨਾਮ ਤੇ ਇੰਟਰਨੈਂਟ ਤੇ ਅਸ਼ਲੀਲ ਫਿਲਮ ਪਾਈ ਹੈ । ਡੱਬਵਾਲੀ ਕਾਂਡ ਦੇ ਨਾਂ ਤੇ ਇਹ ਅਸ਼ਲੀਲ ਕਲਿਪ ਨੂੰ ਯੂ ਟਿਯੂਬ, ਵਿਊ ਕਲਿੱਪ.ਕਾਮ , ਤੋਂ ਇਲਾਵਾ ਟਵੀਟਰ ਅਤੇ ਫੇਸ ਬੁੱਕ ਦੇ ਨਾਲ ਵੀ ਇਸ ਕਲਿਪ ਨੂੰ ਜੋੜ ਦਿੱਤਾ ਗਿਆ । ਮਿਲੀ ਜਾਣਕਾਰੀ ਅਨੁਸਾਰ ਇਸ ਵਕਤ ਇਸ ਕਲਿੱਪ ਦੀ (more…)
ਸ੍ਰੀ ਮੁਕਤਸਰ ਸਾਹਿਬ, 18 ਮਈ (ਸ਼ਮਿੰਦਰਪਾਲ)-ਚਾਹੇ ਸਾਡੀ ਟ੍ਰੈਫਿਕ ਪੁਲਸ ਟ੍ਰੈਫਿਕ ਦੀ ਵਿਵਸਥਾ ਨੂੰ ਠੀਕ ਕਰਨ ਲਈ ਆਪਣਾ ਪੂਰਾ ਜੋਰ ਲਾ ਰਹੀ ਹੈ। ਪਰ ਫਿਰ ਵੀ ਸ਼ਹਿਰਾਂ ਦੇ ਚੌਕਾ ਅਤੇ ਭੀੜ ਭੜੰਕੇ ਵਾਲੇ ਥਾਵਾਂ ਤੇ ਜਾਮ ਲੱਗ ਜਾਣ ਕਾਰਨ ਲੋਕਾਂ ਨੂੰ ¦ਘਣ ਵਿੱਚ ਭਾਰੀ ਪ੍ਰੇਸ਼ਾਨੀ ਆਉਦੀ ਹੈ। ਅੱਜ ਕੱਲ ਹਾੜੀ ਦਾ ਸੀਜਨ (more…)
ਸ੍ਰੀ ਮੁਕਤਸਰ ਸਾਹਿਬ, 18 ਮਈ (ਸ਼ਮਿੰਦਰਪਾਲ)-ਗ੍ਰਾਮ ਪੰਚਾਇਤ ਨੰਦਗੜ• ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਬਾਬਾ ਚਰਨ ਦਾਸ ਯਾਦਗਾਰੀ ਤਿੰਨ ਰੋਜ਼ਾ ਕਬੱਡੀ ਖੇਡ ਮੇਲਾ 15 ਤੋਂ 17 ਮਈ ਤੱਕ ਕਰਵਾਇਆ ਗਿਆ। ਜਿਸ ਵਿੱਚ ਕਬੱਡੀ 52 ਕਿਲੋਂ ਅਤੇ ਕਬੱਡੀ 40 ਕਿਲੋਂ ਦੇ ਮੁਕਾਬਲੇ ਕਰਵਾਏ ਗਏ। ਤਿੰਨ ਦਿਨਾਂ ਤੱਕ ਦਰਸ਼ਕਾਂ ਨਾਲ ਖੱਚਾ ਖਚਾ ਭਰੇ ਖੇਡ ਮੈਦਾਨ ਵਿੱਚ ਇਲਾਕੇ ਭਰ ਦੀਆਂ 2 ਦਰਜ਼ਨ ਤੋਂ ਵਧੇਰੇ ਕਬੱਡੀ ਟੀਮਾਂ ਨੇ ਇਸ ਖੇਡ ਮੇਲੇ ਵਿੱਚ ਖੇਡ ਕੇ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ। ਆਖਰੀ ਦਿਨ ਜੇਤੂ ਰਹੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਸੀਨੀਅਰ ਅਕਾਲੀ ਆਗੂ ਅਤੇ ਪਿੰਡ ਨੰਦਗੜ ਦੇ ਸਰਪੰਚ ਗੁਰਜੀਤ ਸਿੰਘ ਸਿਵੀਆ ਨੇ ਕੀਤੀ। ਉਹਨਾ ਕਬੱਡੀ 52 ਕਿਲੋਂ ਵਿੱਚ ਫਸ਼ਟ ਰਹੀ ਚੱਕ ਜਾਨੀਸਰ ਦੀ ਟੀਮ ਨੂੰ 11 ਹਜ਼ਾਰ ਅਤੇ ਸੈਕਿੰਡ ਰਹਿਣ ਵਾਲੀ ਮਹਾਂਬੱਧਰ ਦੀ ਟੀਮ ਨੂੰ 8 ਹਜ਼ਾਰ ਰੁਪਏ ਦੇ ਇਨਾਮ ਦਿੱਤੇ। ਇਸੇ ਤਰਾ 40 ਕਿਲੋਂ ਵਰਗ ਵਿੱਚ ਚੱਕ ਜਾਨੀਸਰ ਦੀ ਜੇਤੂ ਟੀਮ ਨੂੰ 8 ਹਜ਼ਾਰ ਤੇ ਨੰਦਗੜ• ਦੀ ਉਪ ਜੇਤੂ ਟੀਮ ਨੂੰ 6 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ ਭੇਂਟ ਕੀਤੇ। ਇਸ ਮੌਕੇ ਉਹਨਾ ਖਿਡਾਰੀਆਂ ਨੂੰ ਆਪਣੇ ਸੰਬੋਧਨ ਵਿੱਚ ਆਖਿਆ ਕਿ ਅੱਜ ਸਾਡੀ ਨੌਜਵਾਨ ਪੀੜੀ ਨਸ਼ਿਆਂ ਦੀ ਦਲ ਦਲ ਵਿੱਚ ਫਸ ਕੇ ਆਪਣੀ ਜਿੰਦਗੀ ਤਬਾਹ ਹੀ ਨਹੀਂ ਕਰਦੇ ਸਗੋ ਆਪਣੀ ਔਲਾਦ ਲਈ ਵੀ ਮਾੜੇ ਹਲਾਤ ਬਣਾ ਰਹੀ ਹੈ। ਉਹਨਾ ਕਿਹਾ ਕਿ ਖੇਡਾਂ ਸਾਨੂੰ ਜਿੱਥੇ ਸਿਹਤ ਪੱਖ ਤੋਂ ਤੰਦਰੁਸਤ ਰੱਖਦੀਆਂ ਹਨ, ਉਥੇ ਆਪਸੀ ਭਾਈਚਾਰਕ ਏਕਤਾ ਵਿੱਚ ਵੀ ਪਰੋ ਕੇ ਰੱਖਦੀਆਂ ਹਨ। ਇਸ ਮੌਕੇ ਸਹਿਕਾਰੀ ਸਭਾ ਦੇ ਪ੍ਰਧਾਨ ਨਵਰਾਜ ਸਿੰਘ ਸਿਵੀਆ, ਹਿੰਮਤ ਸਿੰਘ, ਜਗਦੀਪ ਸਿੰਘ ਦੋਵੇ ਪੰਚ, ਰਾਜਾ ਸਿੰਘ ਸੈਕਟਰੀ, ਪ੍ਰਕਾਸ਼ ਸਿੰਘ, ਜਥੇਦਾਰ ਜਸਵਿੰਦਰ ਸਿੰਘ ਨੰਦਗੜ•, ਗੁਰਬਿੰਦਰ ਸਿੰਘ ਸਿਵੀਆ, ਅੰਗਰੇਜ਼ ਸਿੰਘ ਸੰਧੂ, ਸਤਨਾਮ ਬਰਾੜ, ਸੰਦੀਪ ਸਿਵੀਆ, ਪ੍ਰਦੀਪ ਸੰਧੂ, ਬੱਬੂ ਬਰਾੜ ਅਤੇ ਜਗਸੀਰ ਸਿੰਘ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਖਿਡਾਰੀ ਵੀਰਾਂ ਤੋਂ ਇਲਾਵਾ ਦਰਸ਼ਕ ਮੌਜ਼ੂਦ ਸਨ।

ਫੋਟੋ ਕੈਪਸ਼ਨ ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਪਿੰਡ ਬਾਦਲ ਵਿਖੇ ਮਰਦਮਸ਼ੁਮਾਰੀ ਦੌਰਾਨ ਜਾਣਕਾਰੀ ਦਿੰਦੇ ਹੋਏ, ਉਹਨਾਂ ਦੇ ਨਾਲ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਮੁਕਤਸਰ ਵੀ ਦਿਖਾਈ ਦੇ ਰਹੇ ਹਨ।
ਸ੍ਰੀ ਮੁਕਤਸਰ ਸਾਹਿਬ, 18 ਮਈ (ਸ਼ਮਿੰਦਰਪਾਲ)- ਦੇਸ਼ ਦੇ ਪਿਛਲੇ 63 ਸਾਲਾਂ ਦੇ ਇਤਿਹਾਸ ਵਿੱਚ ਇਸ ਸਾਲ 2010-2011 ਦੀ ਮਰਦਸ਼ੁਮਾਰੀ ਦਾ ਕੰਮ ਦੇਸ਼ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਮੁਕਤਸਰ ਜਿਲੇ ਦੇ ਪਿੰਡ ਬਾਦਲ ਵਿਖੇ ਕੀਤਾ। ਉਹਨਾਂ ਕਿਹਾ ਕਿ ਹੁਣ ਟੈਕਨਾਲੋਜੀ ਦਾ ਯੁੱਗ ਹੈ ਅਤੇ ਡਾਟਾ ਬੇਸ ਰਿਕਾਰਡ ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਅਤੇ ਪਲਾਨਿੰਗ ਕਰਨ ਵਿੱਚ ਬਹੁਤ ਮੱਦਦਗਾਰ ਸਾਬਤ ਹੁੰਦਾ ਹੈ। ਉਹਨਾਂ ਕਿਹਾ ਕਿ ਮਰਦਮਸ਼ੁਮਾਰੀ ਦੇਸ਼ ਦੀ 15ਵੀਂ ਮਰਦਮਸ਼ੁਮਾਰੀ ਹੈ ਅਤੇ ਆਜ਼ਾਦੀ ਤੋਂ ਬਾਅਦ ਹੁਣ 7ਵੀਂ ਮਰਦਮਸ਼ੁਮਾਰੀ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮਰਦਸ਼ੁਮਾਰੀ ਦੌਰਾਨ ਪਹਿਲੀ ਵਾਰ ਪਾਪੂਲੇਸ਼ਨ ਰਜਿਸਟਰ ਐਨ.ਪੀ.ਆਰ ਡਾਕੂਮੈਂਟ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰੇਕ ਦੇਸ਼ ਵਾਸੀ ਦੀ ਵਿਅਕਤੀਗਤ ਜਾਣਕਾਰੀ ਦਰਜ ਹੋਵੇਗੀ। ਮੁੱਖ ਮੰਤਰੀ ਪੰਜਾਬ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਿੰਨੀ ਦੀ ਡਿਊਟੀ ਜਨ ਗਣਨਾ ਲਈ ਲੱਗੀ ਹੈ, ਉਹ ਆਪਣੀ ਡਿਊਟੀ ਤਨਦੇਹੀ,ਇਮਾਨਦਾਰੀ ਨਾਲ ਕਰਨ ਅਤੇ ਉਹ ਇਸ ਸਬੰਧੀ ਸਹੀ ਜਾਣਕਾਰੀ ਇਕੱਠੀ ਕਰਨ। ਉੁਹਨਾਂ ਜਨ ਗਣਨਾ ਸਟਾਫ ਨੂੰ ਕਿਹਾ ਕਿ ਉਹ ਆਪਣੀ ਰੋਜ਼ਾਨਾ ਡਿਊਟੀ ਦੇ ਨਾਲ-ਨਾਲ ਆਪਣੀ ਮਰਦਮਸ਼ੁਮਾਰੀ ਦੀ ਡਿਊਟੀ ਵੀ ਕਰਨ। ਉਹਨਾਂ ਹਦਾਇਤ ਕੀਤੀ ਕਿ ਜੇਕਰ ਕੋਈ ਮਰਦਮਸ਼ੁਮਾਰੀ ਦਾ ਸਟਾਫ ਆਪਣੀ ਡਿਊਟੀ ਦੌਰਾਨ ਕੁਤਾਹੀ ਕਰਦਾ ਪਕੜਿਆ ਗਿਆ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀਂ ਜਾਵੇਗਾ। (more…)