ਐਡਮਿੰਟਨ-ਲਿਬਰਲ ਐਮ. ਪੀ. ਰੂਬੀ ਢਾਲਾ ਨੇ ਐਡਮਿੰਟਨ ਪੁੱਜਣ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਵਿਚ ਇਸ ਸਮੇਂ ਪੰਜਾਬੀ ਮਿਹਨਤ ਤੇ ਲਗਨ ਨਾਲ ਹਰ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰਕੇ ਸਿਰਕੱਢ ਭਾਈਚਾਰਾ ਬਣ ਚੁੱਕਾ ਹੈ। ਇਸ ਵੇਲੇ ਕੈਨੇਡਾ ਦੀ ਪਾਰਲੀਮੈਂਟ ਵਿਚ 10 ਪੰਜਾਬੀ ਐਮ. ਪੀ. ਮੁਲਕ ਦੀ ਸੇਵਾ ਕਰ ਰਹੇ ਹਨ। ਡਾ: ਰੂਬੀ ਨੇ ਕਿਹਾ ਕਿ ਪੰਜਾਬੀ ਬੋਲੀ ਇਸ ਸਮੇਂ ਕੈਨੇਡਾ ਦੀ ਚੌਥੀ ਵੱਡੀ ਭਾਸ਼ਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਵਿਰਾਸਤ ਨਾਲ ਜੋੜਨ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ। ਇਸ ਸਮੇਂ ਡਾ: ਰੂਬੀ ਢਾਲਾ ਨੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਦਰਪੇਸ਼ ਮੁਸ਼ਕਿਲਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵੇਲੇ ਸਾਡੇ ਪ੍ਰਵਾਸੀ ਭੈਣ-ਭਰਾਵਾਂ ਨੂੰ ਇਕ ਮੰਚ ’ਤੇ ਇਕੱਠੇ ਹੋਣ ਦੀ ਲੋੜ ਹੈ। ਇਸ ਸਮੇਂ ਡਾ: ਰੂਬੀ ਢਾਲਾ ਨੇ ਇੰਦਰਜੀਤ ਸਿੰਘ ਮੁੱਲਾਂਪੁਰ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਲਈ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ਟਾਈਮਜ਼ ਵੱਲੋਂ ਜਨਵਰੀ 2011 ਨੂੰ ਪੰਜਾਬ ਵਿਚ ਕਰਵਾਏ ਜਾ ਰਹੇ ਪ੍ਰਵਾਸੀ ਸੰਮੇਲਨ ਲਈ ਸਮੂਹ ਪੰਜਾਬੀਆਂ ਨੂੰ ਮੋਢੇ ਨਾਲ ਮੋਢਾ ਜੋੜ ਹਿੰਮਤ ਕਰਨੀ ਚਾਹੀਦੀ ਹੈ। ਢਾਲਾ ਨੇ ਕਿਹਾ ਕਿ ਉਹ ਵੀ ਇਸ ਸੰਮੇਲਨ ਵਿਚ ਪੂਰੀ ਸਰਗਰਮੀ ਨਾਲ ਰਾਜਨੀਤਿਕਾਂ, ਬੁੱਧੀਜੀਵੀਆਂ ਤੇ ਸਮਾਜਿਕ ਸ਼ਖਸੀਅਤਾਂ ਨਾਲ ਰਾਬਤਾ ਬਣਾ ਰਹੇ ਹਨ।
ਗੜਸ਼ੰਕਰ, 27 ਮਈ: (ਰਮਨਦੀਪ ਸਿੰਘ ਅਰੋੜਾ)- ਪੰਜਾਬ ਸਰਕਾਰ ਵੱਲੋਂ ਚਾਲੂ ਮਾਲੀ ਸਾਲ ਦੌਰਾਨ ਖੇਤੀਬਾੜੀ ਦੇ ਵਿਕਾਸ ਲਈ 331 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਅੱਜ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਸਬੰਧੀ ਆਧੁਨਿਕ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਪੰਜਾਬ ਹੁਸ਼ਿਆਰਪੁਰ ਵੱਲੋਂ ਕਸਬਾ ਚੱਬੇਵਾਲ ਵਿਖੇ ਲਗਾਏ ਗਏ ਜ਼ਿਲ•ਾ ਪੱਧਰ ਦੇ ਕਿਸਾਨ ਮੇਲੇ ਅਤੇ ਗੋਸ਼ਟੀ ਦਾ ਉਦਘਾਟਨ ਕਰਨ ਉਪਰੰਤ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੰੋਧਨ ਕਰਦਿਆਂ ਕੀਤਾ। ਇਸ ਕੈਂਪ ਵਿੱਚ ਜ਼ਿਲੇ ਭਰ ਤੋਂ 2000 ਤੋਂ ਵੱਧ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ। ਸ੍ਰ: ਠੰਡਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਜੀਵਨ ਮਿਆਰ ਨੂੰ ਉਚਾ ਚੁੱਕਣ ਲਈ ਅਤੇ ਉਨਾਂ ਦੇ ਹਿੱਤਾਂ ਦੀ ਰਖਵਾਲੀ ਲਈ ਵੱਚਨਬੱਧ ਹੈ। ਉਨਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਦੀ ਘਾਟ ਨੂੰ ਦੇਖਦੇ ਹੋਏ (more…)
ਕਪੂਰਥਲਾ -ਪੀ.ਡੀ.ਐਸ ਪੰਨੂ-ਨਿਰਮਲ ਕੁਟੀਆ ਸੀਚੇਵਾਲ ’ਚ ਅੱਜ ਸੰਤ ਅਵਤਾਰ ਸਿੰਘ ਜੀ ਦੀ 22ਵੀਂ ਸਾਲਾਨਾ ਬਰਸੀ ਬੜੀ ਸ਼ਰਧਾ ਪੂਰਵਕ ਮਨਾਈ ਗਈ। ਇਸ ਮੌਕੇ ਸਮੁੱਚੇ ਪੰਜਾਬ ਤੇ ਵਿਦੇਸ਼ਾਂ ਵਿੱਚੋਂ ਆਈਆਂ ਸੰਗਤਾਂ ਨੇ ਹਾਜ਼ਰੀ ਭਰੀ। ਇਸ ਸਾਲਾਨਾ ਬਰਸੀ ਮੌਕੇ ਹੋਏ ਧਾਰਮਿਕ ਦੀਵਾਨ ਦੌਰਾਨ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਜੇਕਰ ਵਾਤਾਵਰਣ ਨੂੰ ਬਚਾਉਣ ਲਈ ਬਣਾਏ ਗਏ ਕਾਨੂੰਨਾਂ ਨੂੰ ਸਹੀ ਢੰਗ ਤੇ ਦਿਆਨਤਦਾਰੀ ਨਾਲ ਲਾਗੂ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੇ ਦਰਿਆ ਤੇ ਹੋਰ ਕੁਦਰਤੀ ਸੋਮੇਂ ਕਦੇਂ ਵੀ ਪਲੀਤ ਨਾ ਹੁੰਦੇ। ਇਸ ਮੌਕੇ (more…)
ਜਗਰਾਉਂ (ਸੁਖਦੇਵ ਗਰਗ) : ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਹਰਿੰਦਰ ਸਿੰਘ ਚਾਹਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਲਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਦੇਹੜਕਾ ਨੇ 26 ਮਈ 10 ਨੂੰ ਥਾਣਾ ਜਗਰਾਉਂ ਵਿਖੇ ਬਿਆਨ ਦਰਜ ਕਰਾਇਆ ਸੀ ਕਿ ਉਸ ਦੀ ਭੈਣ ਜਸਪਾਲ ਕੌਰ ਦਾ ਵਿਆਹ ਹਰਜੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਜੱਸੋਵਾਲ ਸੂਦਾਂ ਥਾਣਾ ਸਦਰ ਲੁਧਿਆਣਾ ਨਾਲ ਸਾਲ 2006 ਵਿੱਚ ਹੋਇਆ ਸੀ। ਜੋ ਹਰਜੀਤ ਸਿੰਘ ਆਪਣੀ ਭੈਣ ਕਰਮਜੀਤ ਕੌਰ ਪਤਨੀ ਹਰਮਿੰਦਰ ਸਿੰਘ ਜੱਟ ਵਾਸੀ ਰਾਮਗੜ ਭੁੱਲਰ ਪਾਸ ਰਹਿੰਦਾ ਹੈ। ਦਿਲਪ੍ਰੀਤ ਸਿੰਘ ਦੀ ਭੈਣ ਜਸਪਾਲ ਕੌਰ ਅਤੇ ਭਣੋਈਏ ਹਰਜੀਤ (more…)
ਫਤਿਹਗੜ ਸਾਹਿਬ (ਗੁਰਪ੍ਰੀਤ ਮਹਿਕ) : ਆਲ ਇੰਡੀਆ ਇੱਟ ਭੱਠਾ ਐਸੋਸੀਏਸ਼ਨ ਅਪੀਲ ’ਤੇ ਪੰਜਾਬ ਦੇ ਸਾਰੇ ਭੱਠੇ 15 ਜੂਨ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੇ। ਜ਼ਿਲਾ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਅਤੇ ਸਕੱਤਰ ਪ੍ਰੇਮ ਜਿੰਦਲ ਨੇ ਅੱਜ ਇਥੇ ਭੱਠਾ ਐਸੋਸੀਏਸ਼ਨ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਬਰ ਐਕਟ ਅਧੀਨ ਭੱਠਾ ਮਾਲਕਾਂ ਨਾਲ ਹੋ ਰਹੀਆਂ ਜਿਆਦਤੀਆਂ ਦੇ ਕਾਰਨ ਇਹ ਹੜਤਾਲ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪੰਜਾਬ ਵਿਚ 1 ਹਜ਼ਾਰ ਦੇ ਲਗਭਗ ਭੱਠਾ ਮਾਲਕਾਂ ਨਾਲ ਲੇਬਰ ਕਾਨੂੰਨ ਦੀ ਆੜ ਵਿਚ ਕਥਿਤ ਤੌਰ ’ਤੇ ਧੱਕੇਸ਼ਾਹੀ ਹੋ ਚੁੱਕੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਰੀਬ (more…)
ਫ਼ਤਹਿਗੜਸਾਹਿਬ, 27 ਮਈ (ਗੁਰਪ੍ਰੀਤ ਮਹਿਕ) : ਪਿੰਡ ਅਨੈਤਪੁਰਾ ਦੇ ਚਾਰ ਦਲਿਤ ਪਰਿਵਾਰ ਨਾਲ ਸੰਬੰਧਿਤ ਵਿਅਕਤੀਆਂ ਦੇ ਘਰ ਢਾਏ ਜਾਣ ਕਾਰਨ ਦਲਿਤ ਬਰਾਦਰੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਦੋ ਪੱਤਰਕਾਰਾਂ ਨੇ ਪਿੰਡ ਅਨੈਤਪੁਰਾ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਹਰਬੰਸ ਸਿੰਘ, ਗੁਲਜਾਰ ਸਿੰਘ, ਗੁਰਦਿਆਲ ਸਿੰਘ ਅਤੇ ਮਲਕੀਤ ਸਿੰਘ ਆਪਣੇ ਮਕਾਨ ਢਾਹੇ ਜਾਣ ਕਾਰਨ ਕਾਫੀ ਦੁਖੀ ਲੱਗ ਰਹੇ ਸਨ। ਪੱਤਰਕਾਰਾਂ ਨਾਲ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਜਿਨਾ ਵਿੱਚ ਛੋਟੇ ਛੋਟੇ ਬੱਚੇ ਅਤੇ ਬੁਜਰਗ ਵਿੱਚ ਸਾਮਲ ਵੀ ਸਨ ਦੀ ਮੌਜੂਦਗੀ ਵਿੱਚ ਉਨਾਂ ਦੱਸਿਆ ਕਿ ਉਹ ਲਗਭਗ ਪਿਛਲੇ 45 ਸਾਲ ਤੋ ਇਸ ਜਗਾ ਤੇ ਰਹਿ ਰਹੇ ਸਨ। ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਉਨਾਂ ਨੂੰ ਆਪਣੇ ਖਰਚ ਤੇ ਇਕ ਯੋਜਨਾ ਤਹਿਤ ਪਖਾਨੇ ਵੀ ਬਣਾ ਕੇ ਦਿੱਤੇ। ਮਲਕੀਤ ਸਿੰਘ ਨੇ ਦੱਸਿਆ ਕਿ ਇਕ ਵਾਰ ਭਾਰੀ ਬਰਸਾਤ ਕਾਰਨ ਉਸ ਦਾ ਮਕਾਨ ਢਾਹ ਗਿਆ ਤਾਂ ਪੰਜਾਬ ਸਰਕਾਰ ਨੇ ਉਸ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ। ਗੁਲਜਾਰ ਸਿੰਘ ਨੇ ਦੱਸਿਆ ਕਿ ਉਨਾ ਦੱਸਿਆ ਕਿ ਉਨਾ ਫ਼ਤਹਿਗੜ• ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ 19 ਮਈ, 2010 ਨੂੰ ਇੱਕ ਅਰਜੀ ਦਿੱਤੀ ਸੀ ਜਿਸ ਵਿੱਚ ਦੱਸਿਆ ਕਿ ਉਨਾਂ ਦਾ ਇੱਕ ਪਲਾਠ 5 ਮਰਲੇ ਪਿੰਡ ਸੱਦੋ ਮਾਜਰਾ ਵਿਖੇ ਹੈ, ਜਿਸ ਤੇ ਉਨਾਂ ਦਾ ਪਿਛਲੇ 40 ਸਾਲਾਂ ਤੋ ਕਬਜਾ ਹੈ (more…)
ਖੰਨਾ (ਨਰਪਿੰਦਰ ਸਿੰਘ ਬੈਨੀਪਾਲ)-ਬੀਤੇ ਦਿਨੀ ਖੰਨਾ ਸ਼ਹਿਰ ਵਿੱਚ ਹੋਈ ਡਾਕੇਤੀ ‘ਚ 3 ਅਣਪਛਾਤੇ ਵਿਆਕਤੀ 6 ਲੱਖ 75 ਹਜ਼ਾਰ ਦੀ ਰਕਮ ਲੁੱਟ ਕੇ ਲੈ ਗਏ ਸੀ। ਖੰਨਾ ਪੁਲਿਸ ਵੱਲੋਂ ਇਸ ਘਟਨਾ ‘ਚ ਜ਼ਖਮੀ ਹੋਏ ਵਪਾਰੀ ਮਦਨ ਲਾਲ ਬੱਤਰਾ ’ਤੇ ਉਹਨਾਂ ਦੇ ਨੌਂਕਰ ਦੀ ਮੱਦਦ ਨਾਲ ਤਿੰਨਾ ਲੁਟੇਰਿਆਂ ਚੋ 2 ਲੁਟੇਰਿਆਂ ਦੇ ਰੇਖਾ ਚਿੱਤਰ ਜਾਰੀ ਕੀਤੇ ਗਏ ਹਨ। ਪੁਲਿਸ ਜ਼ਿਲ•ਾ ਖੰਨਾ ਦੇ ਐਸ.ਐਸ.ਪੀ. ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਵੱਲੋਂ ਵਾਰਦਾਤ ਦੇ ਦੋਸ਼ੀਆਂ ਦੀ ਭਾਲ ‘ਚ ਕੋਈ ਕਸਰ ਨਹੀ ਛੱਡੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ।
ਨਵੀਂ ਦਿੱਲੀ : 1999 ਦੀ ਕਾਰਗਿਲ ਜੰਗ ਦੌਰਾਨ ਫ਼ੌਜੀ ਕਮਾਂਡਰਾਂ ਬਾਰੇ ਗੰਭੀਰ ਸਵਾਲ ਉਠਾਉੁਂਦਿਆਂ ਹਥਿਆਰਬੰਦ ਫ਼ੌਜਾਂ ਦੇ ਟ੍ਰਿਬਿਊਨਲ ਨੇ ਇਕ ਸਾਬਕਾ ਲੈਫ਼ਟੀਨੈਂਟ ਜਨਰਲ ਨੂੰ ਸਿੱਖ ਬ੍ਰਿਗੇਡੀਅਰ ਨਾਲ ਪੱਖਪਾਤ ਕਰਨ ਦਾ ਦੋਸ਼ੀ ਕਰਾਰ ਦਿਤਾ। ਟ੍ਰਿਬਿਊਨਲ ਮੁਤਾਬਕ ਲੈਫ਼ਟੀਨੈਂਟ ਜਨਰਲ ਕਿਸ਼ਨਪਾਲ ਨੇ ਜੰਗ ਵਿਚ ਕਾਰਗੁਜ਼ਾਰੀ ਬਾਰੇ ਰੀਪੋਰਟ ਅਤੇ ਬਾਅਦ ਵਿਚ ਕੀਤੀ ਕਾਰਵਾਈ ਬਾਰੇ ਰੀਪੋਰਟ ਨਾਲ ਛੇੜਛਾੜ ਕਰਦਿਆਂ ਬ੍ਰਿਗੇਡੀਅਰ ਸ. ਦਵਿੰਦਰ ਸਿੰਘ (ਸੇਵਾ ਮੁਕਤ) ਦੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕੀਤਾ। ਫ਼ੌਜ ਲਈ ਨਮੋਸ਼ੀ ਭਰਿਆ ਫ਼ੈਸਲਾ ਦਿੰਦਿਆਂ ਟ੍ਰਿਬਿਊਨਲ ਨੇ 70 ਇਨਫ਼ੈਂਟਰੀ ਬ੍ਰਿਗੇਡ ਦੇ ਪ੍ਰਭਾਵਤ ਬ੍ਰਿਗੇਡੀਅਰ ਸ. ਦਵਿੰਦਰ ਸਿੰਘ ਨੂੰ ਸਿਧਾਂਤਕ ਤਰੱਕੀ ਦੇਣ ਦੀ ਹਦਾਇਤ ਕੀਤੀ। (more…)