ਲੰਦਨ-ਸਾਲ 2009 ’ਚ ਬਰਤਾਨੀਆ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲਿਆਂ ’ਚ ਭਾਰਤੀਆਂ ਦੇ ਮੋਹਰੀ ਹੋਣ ਦਾ ਪਤਾ ਲੱਗਦੇ ਹੀ ਬਰਤਾਨੀਆ ਦੀ ਨਵੀਂ ਸਰਕਾਰ ਗੈਰ ਯੂਰਪੀਅਨ ਯੂਨੀਅਨ ਦੇਸ਼ਾਂ ਜਿਵੇਂ ਕਿ ਭਾਰਤ ਆਦਿ ਤੋਂ ਪ੍ਰਵਾਸ ਘੱਟ ਕਰਨ ਲਈ ਵਚਨਬੱਧ ਹੋ ਗਈ ਹੈ। ਸਾਲ 2009 ਦੌਰਾਨ 26535 ਭਾਰਤੀਆਂ ਨੂੰ ਬਰਤਾਨੀਆ ਦੀ ਨਾਗਰਿਕਤਾ ਮਿਲੀ, ਜੋ ਕਿ ਸਾਰੇ ਦੇਸ਼ਾਂ ਤੋਂ ਵੱਧ ਹੈ। ਇਹ ਨਾਗਰਿਕਤਾ ਪ੍ਰਾਪਤ ਕਰਨ ਵਾਲਿਆਂ ਦਾ 13 ਫੀਸਦੀ ਹੈ ਅਤੇ ਪਿਛਲੇ ਸਾਲ ਨਾਲੋਂ ਇਸ ਅੰਕੜੇ ਵਿਚ 124 ਫੀਸਦੀ ਦਾ ਵਾਧਾ ਹੋਇਆ ਹੈ। ਬਰਤਾਨੀਆ ਦੀ ਨਾਗਰਿਕਤਾ ਪ੍ਰਾਪਤ ਕਰਨ ’ਚ ਪਾਕਿਸਤਾਨੀ ਦੂਸਰੇ ਸਥਾਨ ’ਤੇ ਹਨ। ਉਕਤ ਸਾਲ ’ਚ 20945 ਪਾਕਿਸਤਾਨੀਆਂ ਅਤੇ 12040 ਬੰਗਲਾਦੇਸ਼ੀਆਂ ਨੇ ਬਰਤਾਨੀਆ ਦੀ ਨਾਗਰਿਕਤਾ ਲਈ। ਇਸ ਤਰਾਂ ਭਾਰਤੀ ਉਪ ਮਹਾਂਦੀਪ ਵਿਚੋਂ ਹੀ 59,520 ਵਿਅਕਤੀਆਂ ਨੂੰ ਬਰਤਾਨੀਆ ਦੀ ਨਾਗਰਿਕਤਾ ਮਿਲੀ, ਜੋ ਕਿ ਕੁੱਲ ਨਾਗਰਿਕਤਾ ਪ੍ਰਾਪਤ ਕਰਨ ਵਾਲਿਆਂ ਦਾ 29 ਫੀਸਦੀ ਹੈ। ਅਵਾਸ ਮਾਮਲਿਆਂ ਦੇ ਮੰਤਰੀ ਡਾਮੀਆਂ ਗਰੀਨ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਚੱਲ ਰਹੀ ਅਵਾਸ ਨੀਤੀ ਨੂੰ ਬਦਲਿਆ ਜਾਵੇਗਾ ਅਤੇ ਹਜ਼ਾਰਾਂ ਦੇ ਇਸ ਅੰਕੜੇ ਨੂੰ ਘੱਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਂਦੇ ਕੁੱਝ ਦਿਨਾਂ ’ਚ ਅਸੀਂ ਇਸ ਲਈ ਪ੍ਰਬੰਧ ਕਰ ਦਿਆਂਗੇ ਅਤੇ ਇਸ ਲਈ ਵਰਕ ਪਰਮਿਟ, ਵਿਆਹ ਅਤੇ ਵਿਦਿਆਰਥੀਆਂ ਦੇ ਵੀਜ਼ੇ ਲਈ ਨਵੀਆਂ ਨੀਤੀਆਂ ਬਣਨਗੀਆਂ। ਦੱਸਣਯੋਗ ਹੈ ਕਿ ਬਰਤਾਨੀਆ ਦੀ ਨਵੀਂ ਗਠਜੋੜ ਸਰਕਾਰ ਯੂਰਪੀਅਨ ਯੂਨੀਅਨ ਤੋਂ ਬਾਹਰੋਂ ਹੋ ਰਹੇ ਪ੍ਰਵਾਸ ਨੂੰ ਘੱਟ ਕਰਨ ਦਾ ਐਲਾਨ ਕਰ ਚੁੱਕੀ ਹੈ, ਭਾਵੇਂ ਕਿ ਬਰਰਤਾਨੀਆ ਦੇ ਵਪਾਰ ਅਤੇ ਸਨਅਤ ਨਾਲ ਜੁੜ੍ਹੇ ਲੋਕ ਇਸ ਸੰਭਾਵੀ ਨੀਤੀ ਦਾ ਵਿਰੋਧ ਕਰ ਰਹੇ ਹਨ।
ਵਾਸ਼ਿੰਗਟਨ-ਓਬਾਮਾ ਪ੍ਰਸ਼ਾਸਨ ਨੇ ਇਕ ਭਾਰਤੀ ਅਮਰੀਕੀ ਕਸ਼ਮਿੰਦਰ ਪਾਲ ਨੂੰ ਸੂਚਨਾ ਤਕਨਾਲੋਜੀ ਨਾਲ ਸਬੰਧਤ ਇਕ ਬੇਹੱਦ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ ਹੈ। ਪਾਲ ਨੂੰ ਉਸ ਏਜੰਸੀ ਦਾ ਮੁਖੀ ਲਾਇਆ ਗਿਆ ਹੈ, ਜੋ ਅਤਿਵਾਦ ਨਾਲ ਸਬੰਧਤ ਜਾਣਕਾਰੀਆਂ ਦਾ ਅਮਰੀਕਾ ਸਰਕਾਰ ਦੇ ਵੱਖ-ਵੱਖ ਵਿੰਗਾਂ ’ਚ ਅਦਾਨ-ਪ੍ਰਦਾਨ ਕਰਦੀ ਹੈ।ਪਾਲ, ਜਿਸ ਦੇ ਮਾਪੇ 1950ਵਿਆਂ ’ਚ ਪੰਜਾਬ ਤੋਂ ਅਮਰੀਕਾ ਪੁੱਜੇ ਸਨ, ਨੂੰ ਇਨਫਰਮੇਸ਼ਨ ਸ਼ੇਅਰਿੰਗ ਇਨਵਾਇਰਨਮੈਂਟ ਲਈ ਪ੍ਰੋਗਰਾਮ ਮੈਨੇਜਰ (ਪੀ.ਐਮ.ਆਈ.ਐਸ.ਈ.) ਲਾਇਆ ਗਿਆ ਹੈ। ਇਸ ਏਜੰਸੀ ਦਾ ਕੰਮ ਇਸ ਵੇਲੇ ਅਹਿਮੀਅਤ ਅਖ਼ਤਿਆਰ ਕਰ ਗਿਆ ਹੈ, ਕਿਉਂਕਿ ਪ੍ਰਸ਼ਾਸਨ ਦਾ ਸਾਰਾ ਧਿਆਨ ਅਮਰੀਕੀ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਤੇ ਵਿਭਾਗਾਂ ਤੋਂ ਅਤਿਵਾਦ ਸਬੰਧੀ ਵੱਡੇ ਪੱਧਰ ’ਤੇ ਮਿਲਦੀਆਂ ਜਾਣਕਾਰੀਆਂ ਤੇ ਸੂਚਨਾਵਾਂ ਨੂੰ ਸੰਗਠਿਤ ਤੇ ਅੱਪਡੇਟ ਕਰਨ ਉਤੇ ਕੇਂਦਰਿਤ ਕੀਤਾ ਗਿਆ ਹੈ। ਵਰਤਮਾਨ ਸਮੇਂ ਪਾਲ, ਮੈਨੇਜਮੈਂਟ ਤੇ ਬਜਟ ਦੇ ਆਫਿਸ ’ਚ ਫੈਡਰਲ ਚੀਫ ਆਰਕੀਟੈਕਟ ਹੈ।ਅਤਿਵਾਦ ਸਬੰਧੀ ਹਰ ਤਰ੍ਹਾਂ ਦੀ ਸੂਚਨਾ ਸਾਂਝੀ ਕਰਨ ਸਬੰਧੀ ਅਸਰਦਾਇਕ ਢੰਗ ਨਾਲ ਕੰਮ ਕਰਨ ਲਈ ਪੀ.ਐਮ.ਆਈ.ਐਸ.ਈ. ਦੇ ਵਾੲ੍ਹੀਟ ਹਾਊਸ ਨਾਲ ਜੁੜੇ ਹੋਣ ਦੀ ਵੱਡੀ ਲੋੜ ਮਹਿਸੂਸ ਕੀਤੇ ਜਾਣ ’ਤੇ ਨੈਸ਼ਨਲ ਸਕਿਓਰਿਟੀ ਸਟਾਫ ਵੱਲੋਂ ਹਾਲ ਹੀ ’ਚ ਲਏ ਗਏ ਜਾਇਜ਼ੇ ਮਗਰੋਂ ਪਾਲ ਦੀ ਨਿਯੁਕਤੀ ਇਸ ਅਹਿਮ ਥਾਂ ’ਤੇ ਹੋਈ ਹੈ।ਓਬਾਮਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੈਸ਼ਨਲ ਸਕਿਓਰਿਟੀ ਸਟਾਫ ਦੀਆਂ, (more…)
ਅੰਮ੍ਰਿਤਸਰ-ਸ੍ਰੀ ਹਰਿਮੰਦਰ ਸਾਹਿਬ ਸਥਿਤ 400 ਸਾਲਾਂ ਤੋਂ ਵਧੇਰੇ ਪੁਰਾਣੀ ‘ਬੇਰੀ ਬਾਬਾ ਬੁੱਢਾ ਸਾਹਿਬ’, ‘ਦੁੱਖ ਭੰਜਨੀ ਬੇਰੀ’ ਅਤੇ ‘ਲਾਚੀ ਬੇਰੀ’ ਦੀ ਸੰਭਾਲ ਦੇ ਨਾਲ ਹੁਣ ਵਿਗਿਆਨੀਆਂ ਵਲੋਂ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਵਿਖੇ ਬੇਰੀ ਦੀ ਵੀ ਸੰਭਾਲ ਸ਼ੁਰੂ ਕੀਤੀ ਗਈ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਗ਼ਬਾਨੀ ਵਿਭਾਗ ਦੇ ਮਾਹਰਾਂ ਦੀ ਦਸ ਮੈਂਬਰੀ ਟੀਮ ਵਲੋਂ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚ ਬੇਰ ਬਾਬਾ ਬੁੱਢਾ ਸਾਹਿਬ, ਦੁੱਖ ਭੰਜਨੀ ਬੇਰੀ ਅਤੇ ਲਾਚੀ ਬੇਰੀ ਦੀਆਂ ਟਾਹਣੀਆਂ ਅਤੇ ਪੱਤਿਆਂ ਨੂੰ ਛਾਂਗਿਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ’ਤੇ ਕੁਰਾਕਰੋਫ ਨਾਂ ਦੀ ਕੀਟਨਾਸ਼ਕ ਦਵਾਈ ਦਾ ਵੀ ਛਿੜਕਾਅ ਕੀਤਾ ਗਿਆ ਹੈ ਤਾਂ ਜੋ ਬੇਰੀਆਂ ਨੂੰ ਲਾਖ ਦੇ ਕੀੜੇ, ਉੱਲੀ ਅਤੇ ਕੈਟਰਪਿੱਲਰ ਤੋਂ ਬਚਾਇਆ ਜਾ ਸਕੇ। (more…)
ਸ੍ਰੀ ਮੁਕਤਸਰ ਸਾਹਿਬ(ਸ਼ਮਿੰਦਰਪਾਲ)-ਜਿਲ•ੇ ਵਿਚ ਗਰਮੀ ਅਤੇ ਲੂ ਦੇ ਪ੍ਰਕੋਮ ਤੋਂ ਅੱਜ ਕੁਝ ਰਾਹਤ ਮਿਲੀ ਹੈ, ਜਦੋਂ ਦਿਨ ਭਰ ਆਸਮਾਨ ’ਤੇ ਗਰਦ-ਗੁਬਬਾਰ ਛਾਇਆ ਰਿਹਾ ਅਤੇ ਹਨੇਰੀ ਚਲਦੀ ਰਹੀ। ਹਨੇਰੀ ਦੇ ਕਾਰਨ ਤਾਪਮਾਨ ਦਾ ਪਾਰਾ ਵੀ ਕੱਲ ਨਾਲ ਕਾਫੀ ਜ਼ਿਆਦਾ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 48 ਘੰਟਿਆਂ ਦੇ ਦੌਰਾਨ ਧੂੜ ਭਰੀ ਹਨੇਰੀ ਚੱਲੇਗੀ ਅਤੇ ਗਰਮ ਹਵਾਵਾਂ ਦਾ ਦੌਰ ਚਲਦਾ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ ਅੱਜ ਅਧਿਕਤਮ ਤਾਪਮਾਨ ਕੱਲ ਦੇ 48.3 ਡਿਗਰੀ ਸੈਲਸੀਅਸ ਦੇ ਮੁਕਾਬਲੇ 45 ਡਿਗਰੀ ਦਰਜ਼ ਕੀਤਾ ਗਿਆ ਹੈ। ਨਿਊਨਤਮ ਤਾਪਮਾਨ 29.6 ਡਿਗਰੀ ਰਿਹਾ ਹੈ। ਹਵਾ ਵਿਚ (more…)
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੋਂ ਜਾਰੀ ਇਕ ਬਿਆਨ ’ਚ ਕਿਹਾ ਹੈ ਕਿ ਸਿੱਖ ਜਗਤ ਦੇ ਸਰਵਉਚ ਧਾਰਮਿਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਤਾਂ, ਮਹਾਂਪੁਰਸ਼ਾਂ, ਧਾਰਮਿਕ ਜਥੇਬੰਦੀਆਂ, ਟਕਸਾਲਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਨਾਮਵਰ ਵਿਦਵਾਨਾਂ ਤੇ ਕੈਲੰਡਰ ਮਾਹਰਾਂ ਦੇ ਸਹਿਯੋਗ ਨਾਲ ਨਾਨਕਸ਼ਾਹੀ ਕੈਲੰਡਰ ’ਚ ਲੋੜੀਂਦੀਆਂ ਸੋਧਾਂ ਕਰਕੇ ਸਿੱਖ ਕੌਮ ਲਈ ਜਾਰੀ ਕੀਤਾ ਹੈ ਪਰ ਕੁਝ ਪੰਥ ਵਿਰੋਧੀ ਤਾਕਤਾਂ ਜਿਨਾਂ ਨੂੰ ਸਿੱਖ ਜਗਤ ’ਚ ਏਕਤਾ ਫੁਟੀ ਅੱਖ ਨਹੀਂ ਭਾਉਂਦੀ ਉਹ ਇਸ ਸਬੰਧੀ (more…)
ਜਗਰਾਉਂ (ਸੁਖਦੇਵ ਗਰਗ) : ਜਗਰਾਉਂ ਦੀ ਨਗਰ ਕੌਂਸਲ ਵੀ ਪ੍ਰਧਾਨਗੀ ਵਾਲੀ ਕੁਰਸੀ ਤੇ ਬੈਠੇ ਬਲਦੇਵ ਕ੍ਰਿਸ਼ਨ ਤੇਲੂ ਲਈ ਪ੍ਰਧਾਨਗੀ ਦੀ ਕੁਰਸੀ ਨੂੰ ਲੱਗੇਗਾ ਜ਼ੋਰਦਾਰ ਝਟਕਾ ਕਿਉਂਕਿ ਤੇਲੂ ਨਾਲ ਵਾਅਦਾ ਕਰਨ ਵਾਲੇ ਕੌਂਸਲਰ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਉਹ ਤੇਲੂ ਦਾ ਸਾਥ ਛੱਡਣ ਲਈ ਉਨਾਂ ਨੇ ਤੇਲੂ ਦੀ ਲਾਰੇਬਾਜ਼ੀ ਨੀਤੀਆਂ ਤੋਂ ਦੁਖੀ ਹੋ ਕੇ ਅੱਜ ਪ੍ਰਧਾਨ ਤੇਲੂ ਵੱਲੋਂ ਬੁਲਾਈ ਪਾਰਟੀ ਮੀਟਿੰਗ ਦਾ ਬਾਈਕਾਟ ਕਰਕੇ ਇਹ ਸਾਫ ਦੱਸ ਦਿੱਤਾ ਕਿ ਹੁਣ ਤੇਲੂ ਦੀ ਮਨਮਰਜ਼ੀ ਅਤੇ ਲਾਰੇਬਾਜ਼ੀ ਨਹੀਂ ਚੱਲੇਗੀ। ਜਗਰਾਉਂ ਦੀ ਨਗਰ ਕੌਂਸਲ ਜਿਸ ਉੱਪਰ ਇਹ ਇਲਜ਼ਾਮ ਹਮੇਸ਼ਾ ਹੀ ਲੱਗਦੇ ਹਨ ਕਿ ਇਥੇ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਟੱਪ ਚੁੱਕਾ (more…)

ਕਪੂਰਥਲਾ, 28 ਮਈ (ਪੀ.ਡੀ.ਐਸ ਪੰਨੂ ) ੴ ਚੈਰੀਟੇਬਲ ਟਰੱਸਟ ਸੀਚੇਵਾਲ ਵੱਲੋਂ ਮਨਾਈ ਜਾ ਰਹੀ ਸੰਤ ਅਵਤਾਰ ਸਿੰਘ ਜੀ ਦੀ 22ਵੀਂ ਸਾਲਾਨਾ ਬਰਸੀ ਮੌਕੇ ਅੱਜ ਮਾਰਸ਼ਲ ਆਰਟ ਗੱਤਕੇ ਦਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ ਗੱਤਕੇ ਦੀਆਂ 9 ਟੀਮਾਂ ਨੇ ਵੱਖ ਵੱਖ ਕਰਤੱਵ ਦਿਖਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਵਰਸੋਈ ਕਲਾ ਦੀ ਅੱਜ ਵੀ ਪ੍ਰਫੂਲਤ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਕਲਾ ਸਵੈ ਰੱਖਿਆ ਲਈ ਵੀ ਬੇਹੱਦ ਲਾਹੇਵੰਦ ਹੈ। ਉਹਨਾਂ ਕਿਹਾ ਕਿ ਇਹੋ ਜਿਹੇ ਟੂਰਨਾਮੈਂਟ ਪੁਰਾਣੇ ਇਤਿਹਾਸ ਨੂੰ ਸਾਂਭਣ ਦਾ ਵਧੀਆ ਉਪਰਾਲਾ ਹੈ। ਅੱਜ ਦੇ ਹੋਏ ਟੂਰਨਾਮੈਂਟ ’ਚ ਡਿਸਟ੍ਰਿਕ ਗੱਤਕਾ ਐਸੋਸੀਏਸ਼ਨ ਲੁਧਿਆਣਾ ਦੀ ਟੀਮ ਨੇ ਪਹਿਲਾ, ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ (ਲੜਕੀਆਂ) ਨੇ ਦੂਜਾ ਤੇ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ (ਲੜਕੇ) ਨੇ ਤੀਜਾ ਸਥਾਨ ਹਾਸਲ ਕੀਤਾ। ਅੰਤ ਵਿੱਚ ਸੰਤ ਸੀਚੇਵਾਲ ਨੇ ਸਾਰੇ ਆਏ ਹੋਏ ਖਿਡਾਰੀਆਂ ਤੇ ਕੌਚਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਟੀਮਾਂ ਨੂੰ ਸੁੰਦਰ ਟਰਾਫੀਆਂ ਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਕੌਚ ਗੁਰਵਿੰਦਰ ਕੌਚ, ਰਣਜੀਤ ਕੁਮਾਰ, ਅਮਰੀਕ ਸਿੰਘ ਤਲਵੰਡੀ ਮਾਧੋ, ਸੁਖਦੇਵ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।
ਫਤਿਹਗੜ ਸਾਹਿਬ, 28 ਮਈ ( ਜਗਦੇਵ) :- ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਅੱਜ ਹਰੇਕ ਵਰਗ ਨੂੰ ਆਪਣੇ ਨਾਲ ਸਦਾ ਲਈ ਜੋੜ ਲਿਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਅਕਾਲੀ ਦਲ ਫਤਿਹਗੜ ਸਾਹਿਬ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਤੇ ਜ਼ਿਲਾ ਵਿਕਾਸ ਬੋਰਡ ਦੇ ਚੇਅਰਪਰਸਨ ਬੀਬੀ ਸਤਵਿੰਦਰ ਕੋਰ ਧਾਲੀਵਾਲ ਨੇ ਜ਼ਿਲੇ ਦੇ ਪਿੰਡ ਮੁਕਾਂਰੋਪੁਰ ਵਿਖੇ ਜ਼ਿਲਾ ਪ੍ਰੀਸ਼ਦ ਮੈਂਬਰ ਫਤਿਹਗੜ•ਸਾਹਿਬ ਜਥੇਦਾਰ ਮਨਮੋਹਨ ਸਿੰਘ ਮੁਕਾਂਰੋਪੁਰ ਦੇ ਯਤਨਾ ਹੇਠ ਪਿੰਡ ਦੇ ਕਾਂਗਰਸੀ ਵਰਕਰਾਂ ਨੂੰ ਅਕਾਲੀ ਦਲ ਵਿਚ ਸਮੂਲੀਅਤ ਕਰਨ ਤੇ ਭਰਵਾਂ ਸਵਾਗਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਇਨਾਂ ਵਲੋਂ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਰਾਮ ਸਿੰਘ, ਮਹਿੰਦਰ ਸਿੰਘ, ਹਰਚੰਦ ਸਿੰਘ, ਰਾਮ ਆਸਰਾ, ਲਖਵੀਰ ਸਿੰਘ, ਹਰਜਿੰਦਰ ਸਿੰਘ, ਓਮ ਸਿੰਘ, ਜੋਗਾ ਸਿੰਘ ਸਾਬਕਾ ਪੰਚ, ਬਲਬੀਰ ਸਿੰਘ, ਨੱਛਤਰ ਸਿੰਘ, ਕਰਮਜੀਤ ਸਿੰਘ, ਪ੍ਰਕਾਸ ਸਿੰਘ, ਹਰਚੰਦ ਸਿੰਘ ਤਲਜਿੰਦਰ ਸਿੰਘ ਆਦਿ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਆਪਣੇ ਸੰਬੋਧਨ ਦੋਰਾਨ ਪਿੰਡ ਵਾਸੀਆਂ ਨੂੰ ਵਿਸਵਾਸ ਦਿਵਾਉਂਦਿਆਂ ਕਿਹਾ ਕਿ ਪਿਡ ਵਾਸੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਪਿੰਡ ਵਾਸੀਆਂ ਦੀ ਹਰੇਕ ਮੰਗ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਬਾਵਾ ਸਿੰਘ ਕੋਟਲਾ, ਡਾਇਰੈਕਟਰ ਪਰਮਿੰਦਰ ਸਿੰਘ ਮਾਨ, ਇੰਦਰਜੀਤ ਸਿੰਘ ਮੁਕਾਂਰੋਪੁਰ, ਜਸਵੰਤ ਸਿੰਘ ਮੰਡੋਫਲ, ਮਲਕੀਤ ਸਿੰਘ ਮਠਾੜੂ, ਨੀਟਾ ਘੂੰਮਣ, ਰਿੰਪੀ ਗਰੇਵਾਲ, ਦਰਸ਼ਨ ਸਿੰਘ ਸਾਬਕਾ ਪੰਚ, ਗੁਰਮੇਲ ਸਿੰਘ ਮੁਕਾਂਰੋਪੁਰ ਆਦਿ ਵੀ ਹਾਜ਼ਰ ਸਨ।