ਹਿਊਸਟਨ: ਬ੍ਰਿਟਿਸ ਪੈਟਰੋਲੀਅਮ ਨੇ ਮੰਨਿਆ ਹੈ ਕਿ ਉਸ ਦੇ ਡੀਪਵਾਟਰ ਹੌਰੀਜਨ ਖੂਹ ਵਿਚ ਧਮਾਕੇ ਕਾਰਨ ਰਿਸੇ ਤੇਲ ਨੂੰ ਰੋਕਣ ਲਈ ਕੀਤੀ ਕੋਸ਼ਿਸ਼ ਬੇਕਾਰ ਚਲੀ ਗਈ ਹੈ ਅਤੇ ਉਹ ਹੁਣ ਹੋਰ ਤਰੀਕੇ ਲੱਭ ਰਹੀ ਹੈ। ਅਮਰੀਕੀ ਇਤਿਹਾਸ ਵਿਚ ਇਹ ਸਭ ਤੋਂ ਬਦਤਰੀਨ ਤੇਲ ਰਿਸਾਓ ਦੀ ਘਟਨਾ ਵਾਪਰੀ ਹੈ।ਕੰਪਨੀ ਨੇ ਚਾਰ ਦਿਨ ਪਹਿਲਾਂ ‘ਟੌਪ ਦਿਲ’ ਨਾਮੀ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ‘ਜੰਕ ਸ਼ਾਟ’ ਨਾਂ ਦੀ ਵਿਧੀ ਅਪਣਾਈ ਗਈ ਤਾਂ ਕਿ ਖੂਹ ਵਿਚ ਚਿੱਕੜ ਭਰ ਕੇ ਤੇਲ ਦਾ ਰਿਸਾਅ ਰੋਕਿਆ ਜਾ ਸਕੇ।ਪ੍ਰਾਜੈਕਟ ’ਤੇ ਕੰਮ ਕਰਦੇ ਤਕਨੀਸ਼ੀਅਨਾਂ ਨੇ ਆਖਿਆ ਕਿ ਪੰਪ ਵਿਚ ਰੁਕਾਵਟ ਆ ਗਈ ਹੈ ਅਤੇ ਫਿਲਹਾਲ ਡੇਟਾ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ-ਆਖ਼ਰ ਪੁਲੀਸ ਨੇ ਐਲਾਨ ਕਰ ਦਿੱਤਾ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ) ਨਾਲ ਸਬੰਧਤ ਖਾੜਕੂ ਬਖਸ਼ੀਸ਼ ਸਿੰਘ ਉਰਫ਼ ਬਾਬਾ ਨੂੰ ਪੁਲੀਸ ਦੇ ਖੁਫ਼ੀਆ ਵਿੰਗ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਅੱਜ 30 ਮਈ ਨੂੰ ਤੜਕੇ ਸਵੇਰੇ ਇੱਥੋਂ ਦੇ ਤਾਰਾਂ ਵਾਲਾ ਪੁਲ ਨੇੜਿਉਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੇ ਕਬਜ਼ੇ ਵਿਚੋਂ 2 ਕਿਲੋ 300 ਗ੍ਰਾਮ ਆਰ.ਡੀ.ਐਕਸ., ਇਕ ਡੈਟੋਨੇਟਰ, 30 ਬੋਰ ਦਾ ਇਕ ਪਿਸਤੌਲ ਅਤੇ ਇਸਦੀਆਂ 28 ਗੋਲੀਆਂ ਬਰਾਮਦ ਹੋਈਆਂ ਹਨ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੇਰੀ ਪੁੱਛ-ਪੜਤਾਲ ਲਈ ਪੁਲੀਸ ਨੇ 5 ਦਿਨ ਦਾ ਪੁਲੀਸ ਰਿਮਾਂਡ ਪ੍ਰਾਪਤ ਕੀਤਾ।ਇਸ ਸਬੰਧ ਵਿਚ ਅੱਜ ਸ਼ਾਮ ਇੱਥੇ ਕਾਹਲੀ ਨਾਲ ਸੱਦੇ ਇਕ ਪੱਤਰਕਾਰ ਸੰਮੇਲਨ ਵਿਚ ਪੁਲੀਸ ਕਮਿਸ਼ਨਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਖ਼ਤਰਨਾਕ ਖਾੜਕੂ ਬਾਬਾ ਨੂੰ ਅੱਜ ਤੜਕੇ ਸਵੇਰੇ ਇਥੋਂ ਦੇ ਤਾਰਾਂ ਵਾਲੇ ਪੁਲ ਨੇੜਿਉਂ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਉਹ ਇਹ ਵਿਸਫੋਟਕ ਸਮੱਗਰੀ ਲੈ ਕੇ ਇਕ ਸਾਈਕਲ ’ਤੇ ਜਾ ਰਿਹਾ ਸੀ, ਜੋ ਇਸ ਨੇ ਵਿਸਫੋਟ ਕਰਨ ਲਈ ਕਿਸੇ ਜਨਤਕ ਥਾਂ ’ਤੇ ਰੱਖਣੀ ਸੀ। ਇਸ ਦਾ ਮੰਤਵ ਸਬਜ਼ੀ ਮੰਡੀ, ਬੱਸ ਅੱਡਾ ਤੇ ਹੋਰ ਭੀੜ ਭਰੇ ਜਨਤਕ ਥਾਵਾਂ ’ਤੇ ਵਿਸਫੋਟ ਕਰਨਾ ਸੀ। ਪਰ ਐਸ.ਐਸ.ਓ. ਸੈੱਲ ਨੇ ਮਿਲੀ ਅਗਾਊਂ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇਸ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛ-ਪੜਤਾਲ ਬਾਰੇ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪਹਿਲੀ ਮਈ ਨੂੰ ਸੁਲਤਾਨਵਿੰਡ ਰੋਡ ਦੇ ਭੀੜ ਭਰੇ ਖੇਤਰ ਵਿਚ ਇਕ ਸਾਈਕਲ ’ਤੇ ਵਿਸਫੋਟਕ ਸਮੱਗਰੀ ਬਖਸ਼ੀਸ਼ ਸਿੰਘ ਬਾਬਾ ਵੱਲੋਂ ਹੀ ਰੱਖੀ ਗਈ ਸੀ। (more…)
ਸ਼ਾਰਜਾਹ-ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਪ੍ਰਾਪਤ 17 ਪੰਜਾਬੀਆਂ ਦਾ ਮਾਮਲਾ ਇਸ ਵੇਲੇ ਅੰਤਰਰਾਸ਼ਟਰੀ ਪੱਧਰ ’ਤੇ ਕਾਫੀ ਭਖਿਆ ਹੋਇਆ ਹੈ, ਪਰ ਸ਼ਾਹਜਾਹ ਦੁਬਈ ਦੀਆਂ ਜੇਲ੍ਹਾਂ ਵਿਚ ਇਨ੍ਹਾਂ ਸਣੇ 50 ਹੋਰ ਪੰਜਾਬੀ ਜੇਲ੍ਹਾਂ ’ਚ ਕੈਦ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ, ਸਿਰਫ ਕੁਝ ਇਕ ਨੂੰ ਅਪੀਲ ਪਾਉਣ ’ਤੇ ਰਾਹਤ ਮਿਲੀ ਹੋਈ ਹੈ। ਸ਼ਾਰਜਾਹ ਵਿਖੇ ਫਾਂਸੀ ਪ੍ਰਾਪਤ ਉਨ੍ਹਾਂ 17 ਪੰਜਾਬੀਆਂ ਦੇ ਮਾਮਲੇ ਦੀ ਪੈਰਵਾਈ ਕਰਨ ਗਈ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੀ ਟੀਮ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਮੀਡੀਆ ਨੂੰ ਦੱਸਿਆ ਕਿ ਜੇਲ੍ਹਾਂ ’ਚ ਬੰਦ ਨੌਜਵਾਨਾਂ ਵਿਚ ਜ਼ਿਆਦਾਤਰ ਬੇਗੁਨਾਹ ਹਨ, ਕਿਉਂਕਿ ਭਾਸ਼ਾ ਦੀ ਸਮੱਸਿਆ ਹੋਣ ਕਾਰਨ ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਨ੍ਹਾਂ ਖਿਲਾਫ ਕੀ ਕਾਰਵਾਈ ਹੋ ਰਹੀ ਹੈ। ਟੀਮ ਅਨੁਸਾਰ ਉਹ ਅਜਿਹੇ 31 ਬੰਦਿਆਂ ਨਾਲ ਤਾਂ ਖੁਦ ਮੁਲਾਕਾਤ ਕਰਕੇ ਆਏ ਹਨ। ਐਡਵੋਕੇਟ ਨਵਕਿਰਨ ਸਿੰਘ, ਯਾਦਵਿੰਦਰ ਸਿੰਘ ਢਿੱਲੋਂ ਅਤੇ ਟੀ.ਐਸ. ਸੂਦਨ ਨੇ ਜੇਲ੍ਹਾਂ ’ਚ ਬੰਦ ਪੰਜਾਬੀ ਨੌਜਵਾਨਾਂ ਸਬੰਧੀ ਦੱਸਿਆ ਕਿ ਸ਼ਾਰਜਾਹ ਦੀ ਜੇਲ੍ਹ ਵਿਚ ਬੰਦ ਤਰਲੋਚਨ ਸਿੰਘ, ਪ੍ਰਦੀਪ ਕੁਮਾਰ ਤੇ ਕਸ਼ਮੀਰੀ ਲਾਲ ਨੂੰ ਇਕ ਪੰਜਾਬੀ ਨੌਜਵਾਨ ਦੇ ਕਤਲ ਦੇ ਦੋਸ਼ ਵਿਚ ਫੜਿਆ ਗਿਆ ਹੈ, ਰਾਜਬੀਰ ਸਿੰਘ ਵਾਸੀ ਪਿੰਡ ਨਿੱਝਰਾਂ ਜ਼ਿਲ੍ਹਾ ਜ¦ਧਰ ਨੂੰ ਇਕ ਪਾਕਿਸਤਾਨ ਅਮੀਰ ਉਲ੍ਹਾ ਦੇ ਕਤਲ ਦੇ ਦੋਸ਼ ਵਿਚ 23 ਮਾਰਚ 2010 ਨੂੰ ਫਾਂਸੀ ਸੁਣਾਈ ਜਾ ਚੁੱਕੀ ਹੈ। 8 ਪੰਜਾਬੀਆਂ ਨੂੰ ਇਕ ਹੋਰ ਪਾਕਿਸਤਾਨੀ ਦੇ ਕਤਲ ਦੇ ਦੋਸ਼ ਵਿਚ 14 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ। ਇਸੇ ਤਰ੍ਹਾਂ ਜਸਵੰਤ ਸਿੰਘ ਮਾਂਗਟ ਅਤੇ ਸੰਦੀਪ ਸਿੰਘ ਸੰਘੇੜਾ ਨੂੰ ਵੀ ਕਤਲ ਦੇ ਦੋਸ਼ ਵਿਚ ਫਾਂਸੀ ਸੁਣਾਈ ਜਾ ਚੁੱਕੀ ਹੈ। (more…)
ਰਾਂਚੀ-ਝਾਰਖੰਡ ’ਚ ਭਾਜਪਾ ਵੱਲੋਂ ਆਪਣਾ ਸਮਰਥਨ ਵਾਪਿਸ ਲੈ ਲੈਣ ਤੋਂ ਬਾਅਦ ਘੱਟ ਗਿਣਤੀ ’ਚ ਰਹਿ ਗਈ ਸ਼ਿੱਬੂ ਸੋਰੇਨ ਸਰਕਾਰ ਨੇ ਬਹੁਮਤ ਸਿੱਧ ਕਰਨ ਲਈ ਕਾਂਗਰਸ ਅਤੇ ਇਸ ਦੇ ਭਾਈਵਾਲ ਝਾਰਖੰਡ ਵਿਕਾਸ ਮੋਰਚਾ ਵੱਲੋਂ ਸਮਰਥਨ ਪ੍ਰਾਪਤ ਕਰਨ ’ਚ ਅਸਫਲ ਰਹਿਣ ’ਤੇ ਅੱਜ ਰਾਤ ਅਸਤੀਫ਼ਾ ਦੇਣ ਦਾ ਫੈਸਲਾ ਕਰ ਲਿਆ ਅਤੇ ਮੁੱਖ ਮੰਤਰੀ ਸ਼ਿੱਬੂ ਸੋਰੇਨ ਨੇ ਰਾਜਪਾਲ ਐਮ. ਓ. ਐਚ. ਫਾਰੂਕ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਰਾਜਪਾਲ ਦੇ ਮੁੱਖ ਸਕੱਤਰ ਸੁਧੀਰ ਤ੍ਰਿਪਾਠੀ ਨੇ ਦੱਸਿਆ ਕਿ ਬਦਲਵੇ ਪ੍ਰਬੰਧਾਂ ਤੱਕ ਸੋਰੇਨ ਨੂੰ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਿੱਬੂ ਸਰਕਾਰ ਦਾ ਇਥੇ ਸ੍ਰੀ ਕ੍ਰਿਸ਼ਨ ਲੋਕ ਪ੍ਰਸ਼ਾਸਨ ਸੰਸਥਾਨ (ਏ. ਟੀ. ਆਈ.) ’ਚ ਕੱਲ੍ਹ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸ਼ਕਤੀ ਪ੍ਰਦਰਸ਼ਨ ਹੋਣਾ ਸੀ। ਝਾਰਖੰਡ ਦੇ ਉਪ ਮੁੱਖ ਮੰਤਰੀ ਅਤੇ ਸ਼ਿੱਬੂ ਸੋਰੇਨ ਸਰਕਾਰ ’ਚ ਸ਼ਾਮਿਲ ਆਲ ਝਾਰਖੰਡ ਸਟੂਡੈਂਟ ਯੂਨੀਅਨ (ਏ. ਜੇ. ਐਸ. ਯੂ.) ਦੇ ਪ੍ਰਧਾਨ ਸੁਦੇਸ਼ ਕੁਮਾਰ ਮਹਿਤੋ ਨੇ ਦੱਸਿਆ ਕਿ ਅੱਜ ਰਾਤ ਸਰਕਾਰ ’ਚ ਸ਼ਾਮਿਲ ਦਲਾਂ ਦੇ ਸਾਰੇ 25 ਵਿਧਾਇਕਾਂ ਦੀ ਮੁੱਖ ਮੰਤਰੀ ਸ਼ਿੱਬੂ ਸੋਰੇਨ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਬੈਠਕ ਹੋਈ, ਜਿਸ ’ਚ ਕੱਲ੍ਹ ਵਿਧਾਨ ਸਭਾ ਵਿਚ ਭਰੋਸੇ ਦੇ ਵੋਟ ਦਾ ਸਾਹਮਣਾ ਕਰਨ ਦੀ ਬਜਾਏ ਸਰਕਾਰ ਵੱਲੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਗਿਆ। (more…)