ਫਹਿਤਗੜ੍ਹ ਸਾਹਿਬ (ਜਸਵੀਰ ਸਿੰਘ ਉਪੱਲ) ਨਵ ਵਿਆਹੁਤਾ ਰਾਜਵੰਤ ਕੌਰ ਉਰਫ ਰਮਨਦੀਪ ਕੌਰ ਦੀ ਹੋਈ ਮੌਤ ਦਾ ਮਾਮਲਾ ਦਿਨ ਪ੍ਰਤੀ ਦਿਨ ਤੂਲ ਫੜਦਾ ਜਾ ਰਿਹਾ ਹੈ, ਲੜਕੀ ਦੇ ਪਿਤਾ ਹਰਨੇਕ ਸਿੰਘ ਵਾਸੀ ਪਿੰਡ ਹਰਨਾ ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਉਚ ਅਧਿਕਾਰੀਆਂ ਨੂੰ ਭੇਜੀਆਂ ਸ਼ਿਕਾਇਤਾਂ ਵਿੱਚ ਦੋਸ਼ ਲਗਾਇਆ ਹੈ ਕਿ ਉਸਦੀ ਲੜਕੀ ਨੂੰ ਉਸਦੇ ਸਹੁਰੇ ਪਰਿਵਾਰ ਵਲੋਂ ਪੁਲਿਸ ਦੀ ਕਥਿਤ ਮਿਲੀ ਭੁਗਤ ਨਾਲ ਇੱਕ ਸਾਜਿਸ਼ ਰਚ ਕੇ ਮਾਰਿਆ ਗਿਆ ਹੈ ਜਦੋਂ ਕਿ ਲੜਕੀ ਦੇ ਸਹੁਰੇ ਸੁਰਿੰਦਰ ਸਿੰਘ ਪੱਤੋਂਪਵਾਲਾ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਲੜਕੀ ਦੀ ਮੌਤ ਨੂੰ ਇੱਕ ਮੋਟਰਸਾਈਕਲ ਹਾਦਸਾ ਦੱਸਿਆ ਹੈ। ਅੱਜ ਇੱਥੇ ਮ੍ਰਿਤਕ (more…)
ਮੁਹਾਲੀ -ਜਿਲਾ ਮੁਹਾਲੀ ਦੇ ਪਿੰਡ ਤਸੌਲੀ ਦੇ ਸਰਮਾਏਦਾਰ ਪ੍ਰਭਾਵਿਤ ਦਲਿਤ ਪਰਿਵਾਰਾਂ ਨੇ ਅੱਜ ਮੁਹਾਲੀ ਵਿਖੇ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨਾਲ ਮੁੜ ਮੁਲਾਕਾਤ ਕਰਕੇ ਜਿੱਥੇ ਉਨਾਂ ਨੂੰ ਪਿੰਡ ਦੇ ਤਾਜ਼ਾ ਹਾਲਾਤਾਂ ਦੀ ਜਾਣਕਾਰੀ ਦਿੱਤੀ, ਉਥੇ ਉਨਾਂ ਦੇ ਨੌਜ਼ਵਾਨ ਮੁੰਡਿਆਂ ਉਤੇ ਜਾਨ ਲੇਵਾ ਹਮਲਾ ਕਰਕੇ ਉਨਾਂ ਨੂੰ ਜਖ਼ਮੀ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਵਾਉਣ ਦੀ ਵੀ ਗੁਹਾਰ ਲਗਾਈ। ਦਲਿਤਾਂ ਦੀ ਇਸ ਸਰਗਰਮੀ ਨਾਲ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਇਹ ਜਾਤੀ ਵਿਵਾਦ ਹਾਲ ਦੀ ਘੜੀ ਮੱਠਾ ਪੈਂਦਾ ਨਜ਼ਰ ਨਹੀਂ ਆ ਰਿਹਾ।ਬਾਅਦ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪੀੜਤ ਦਲਿਤ (more…)
14 ਸਾਲਾਂ ਪ੍ਰਵਾਸੀ ਮਜੂਦਰ ਦੀ ਮੌਤ
ਫ਼ਤਹਿਗੜ•ਸਾਹਿਬ, 2 ਜੂਨ (ਗੁਰਪ੍ਰੀਤ ਮਹਿਕ) ਪਿੰਡ ਸਾਨੀਪੁਰ ਵਿਖੇ ਇਕ ਕਿਸਾਨ ਦੇ ਘਰ ਕੰਮ ਕਰਦੇ 14 ਸਾਲਾਂ ਪ੍ਰਵਾਸੀ ਮਜਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਸੂਤਰਾਂ ਤੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨੰਦਲਾਲ ਵਾਸੀ ਸ਼ਾਹਬਾਜਪੁਰ ਬਿਹਾਰ ਪਿਛਲੇ ਇੱਕ ਸਾਲ ਤੋ ਹਰਦੀਪ ਸਿੰਘ ਦੇ ਘਰ ਕੰਮ ਕਰਦਾ ਸੀ ਅਤੇ ਬੀਤੇ ਦਿਨ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ ਅਤੇ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਲੈ ਜਾਇਆ ਗਿਆ ਜਿੱਥੋ ਡਾਕਟਰਾਂ ਨੇ ਕਿਸੇ ਵੱਡੇ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ ਤਾਂ ਉਕਤ ਮਜਦੂਰ ਨੂੰ ਬੱਸੀ ਪਠਾਣਾਂ ਦੇ ਇੱਕ ਨਿੱਜੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਖਬਰ ਲਿਖੇ ਜਾਣ ਤੱਕ ਨੰਦ ਲਾਲ ਦੀ ਲਾਸ਼ ਸਿਵਲ ਹਸਪਤਾਲ ਫ਼ਤਹਿਗੜ ਸਾਹਿਬ ਪੋਸਟ ਮਾਰਟਮ ਲਈ ਰੱਖੀ ਗਈ ਸੀ ਅਤੇ ਉਸ ਦੇ ਘਰਦਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਪੁਲਿਸ ਵੱਲੋ ਜਾਂਚ ਜਾਰੀ ਹੈ।
ਲੋਕ ਸੰਪਰਕ ਵਿਭਾਗ ਦੇ ਕਰਮਚਾਰੀ ਨੂੰ ਸਦਮਾ
ਫਤਹਿਗੜ ਸਾਹਿਬ, 2 ਜੂਨ (ਗੁਰਪ੍ਰੀਤ ਮਹਿਕ) : ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ,ਫਤਹਿਗੜ• ਸਾਹਿਬ ਦੇ ਕਰਮਚਾਰੀ ਸ੍ਰੀ ਰਜਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਬੀਤੇ ਦਿਨੀ ਇੱਕ ਸੜਕ ਹਾਦਸੇ ਵਿੱਚ ਉਨਾਂ ਦਾ ਇਕਲੌਤਾ ਸਪੁੱਤਰ ਦਿਲਬਰ ਸਿੰਘ ਉਮਰ 22 ਸਾਲ ਗੰਭੀਰ ਰੂਪ ਵਿੱਚ ਜਖਮੀ ਹੋਣ ਤੋਂ ਬਾਅਦ ਪੀ.ਜੀ.ਆਈ. ਚੰਡੀਗੜ• ਵਿਖੇ ਜੇਰੇ ਇਲਾਜ ਸੀ ਪਰੰਤੂ ਉਹ ਜਖਮਾਂ ਦੀ ਤਾਬ ਨਾ ਸਹਿੰਦਾ ਹੋਇਆ 1 ਜੂਨ ਸ਼ਾਮ ਨੂੰ ਆਪਣੇ ਪਰਿਵਾਰ ਨੂੰ ਸਦਾ ਲਈ ਵਿਛੋੜਾ ਦੇ ਗਿਆ। ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਅੱਜ ਉਨਾਂ ਦੇ ਜੱਦੀ ਪਿੰਡ ਪਥਰੇੜੀ ਜੱਟਾਂ ਜ਼ਿਲਾ ਰੂਪ ਨਗਰ ਵਿਖੇ ਪੂਰੀਆਂ ਧਾਰਮਿਕ ਰਸਮਾਂ ਅਨੁਸਾਰ ਕੀਤਾ ਗਿਆ। ਦਫਤਰ ਦੇ ਸਮੂਹ ਅਧਿਕਾਰੀ , ਕਰਮਚਾਰੀਆਂ ਅਤੇ ਸਕੇ ਸਬੰਧੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਸਸਕਾਰ ਮੌਕੇ ਪੁੱਜ ਕੇ ਦੁੱਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਤੇ ਪਰਿਵਾਰ ਨੂੰ ਕੁਦਰਤ ਦਾ ਭਾਣਾ ਮੰਨਣ ਲਈ ਬਲ ਬਖਸ਼ਣ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਜ਼ਿਲ•ੇ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਵੀ ਦੁੱਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸ੍ਰੀ ਦਿਲਬਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਜਾਣ ਵਾਲੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 13 ਜੂਨ ਨੂੰ ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ ਪਿੰਡ ਪਥਰੇੜੀ ਜੱਟਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।
ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਫ਼ਤਹਿਗੜ ਸਾਹਿਬ, 2 ਜੂਨ (ਗੁਰਪ੍ਰੀਤ ਮਹਿਕ) : ਭਾਵੇਂ ਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਕੀਤਾ ਜਾਣ ਵਾਲਾ ਘੱਲੂਘਾਰਾ ਯਾਦਗਾਰੀ ਮਾਰਚ ਪੰਜਾਬ ਦੇ ਅਮਨ-ਕਾਨੂੰਨ ਲਈ ਖਤਰਾ ਹੈ, ਪਰ ਹਾਈ ਕੋਰਟ ਨੇ ਪੰਚ ਪ੍ਰਧਾਨੀ ਦੇ ਵਕੀਲ ਰਾਜਵਿੰਦਰ ਬੈਂਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਦੱਸਿਆ ਜਾਵੇ ਕਿ ਪੰਚ ਪ੍ਰਧਾਨੀ ਦਲ ਜਮਹੂਰੀ ਤਰੀਕੇ ਨਾਲ ਯਾਦਗਾਰੀ ਮਾਰਚ ਕਿਉਂ ਨਹੀਂ ਕਰ ਸਕਦਾ? ਅਦਾਲਤ ਨੇ ਇਸ ਮਸਲੇ ਦੀ ਸੁਣਵਾਈ 4 ਜੂਨ ਦਿਨ ਸ਼ੁੱਕਰਵਾਰ ਉੱਤੇ ਪਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦੱਲ ਪੰਚ ਪ੍ਰਧਾਨੀ ਵੱਲੋ ਜਾਰੀ ਪ੍ਰੈਸ ਨੋਟ ਦੇ ਅਨੁਸਾਰ ਸਰਕਾਰੀ ਧਿਰ ਦਾ ਪੱਖ ਵਧੀਕ ਐਡਟੋਕੇਟ ਜਨਰਲ ਸ. ਗਰੇਵਾਲ ਵੱਲੋਂ ਕੀਤਾ ਗਿਆ, ਜਿਨਾਂ ਕਿਹਾ ਕਿ ਇਹ ਸਿੱਖ ਜਥੇਬੰਦੀਆਂ ‘ਖ਼ਾਲਿਸਤਾਨੀ ਵਿਚਾਰਧਾਰਾ’ ਦੀਆਂ ਹਾਮੀ ਹਨ ਅਤੇ ਅਜਿਹੇ ਮਾਰਚਾਂ ਰਾਹੀਂ ਪੰਜਾਬ ਦੇ ਅਮਨ-ਕਾਨੂੰਨ ਨੂੰ ਨੁਕਾਸਨ ਪਹੁੰਚ ਸਕਦਾ ਹੈ। ਦੂਸਰੇ ਪਾਸੇ ਪੰਚ ਪ੍ਰਧਾਨੀ ਦੇ ਵਕੀਲ ਐਡਵੋਕੇਟ ਰਾਜਵਿੰਦਰ ਬੈਂਸ ਨੇ ਭਖਵੀਂ ਬਹਿਸ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਅਪਾਣੇ ਇਤਿਹਾਸਕ ਦਿਹਾੜੇ ਮਨਾਉਣ ਲਈ ਅਜਿਹੇ ਮਾਰਚ ਕਰਨਾ ਉਨਾਂ ਦੀ ਮੁਵੱਕਿਲ ਜਥੇਬੰਦੀ ਦਾ ਮੁਢਲਾ, ਜਮਹੂਰੀ ਅਤੇ ਸੰਵਿਧਾਨਕ ਹੱਕ ਹੈ। ਉਨਾਂ ਅਪਾਣੀ ਦਲੀਲ ਦੇ ਹੱਕ ਵਿੱਚ ਉੱਚ ਅਦਾਲਤਾਂ ਦੇ ਕਈ ਫੈਸਲਿਆਂ ਦੇ ਹਵਾਲੇ ਵੀ ਦਿੱਤੇ ਅਤੇ ਅਦਲਾਤ ਕੋਲੋਂ ਜ਼ੋਰਦਾਰ ਤਰੀਕੇ ਨਾਲ ਸਰਕਾਰ ਨੂੰ ਮਾਰਚ ਉੱਪਰ ਲਗਾਈ ਗੈਰ-ਵਿਧਾਨਕ ਪਾਬੰਦੀ ਹਟਾਉਣ ਦੀ ਮੰਗ ਕੀਤੀ। ਹੁਣ ਅਦਾਲਤ ਵੱਲੋਂ ਇਸ ਸਬੰਧੀ 4 ਜੂਨ ਨੂੰ ਆਖਰੀ ਫੈਸਲਾ ਲਏ ਜਾਣ ਦੀ ਆਸ ਹੈ।ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰੀਕ ਸਿੰਘ ਈਸੜੂ ਤੇ ਜਥੇਬੰਦਕ ਸਕੱਤਰ ਸ. ਜਸਵੀਰ ਸਿੰਘ ਖੰਡੂਰ ਨੇ ਜਾਣਕਾਰੀ ਦਿੱਤੀ ਕਿ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਅਰਜ਼ੀ ਸੁਣਵਾਈ ਅਧੀਨ ਹੈ ਅਤੇ ਹਾਲੀਆ ਤੌਰ ਉੱਤੇ “ਘੱਲੂਘਾਰਾ ਯਾਦਗਾਰੀ ਮਾਰਚ” ਮੁਲਤਵੀ ਕਰ ਦਿੱਤਾ ਗਿਆ ਹੈ। ਭਾਈ ਚੀਮਾ ਨੇ ਕਿਹਾ ਕਿ “ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਇੱਕ ਜਮਹੂਰੀ ਪਾਰਟੀ ਹੈ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਅਣਚਾਹੇ ਟਕਰਾਅ ਨੂੰ ਵਧਾਇਆ ਜਾਵੇ। ਉਨ•ਾਂ ਸ਼ਹੀਦਾਂ ਦੀ ਯਾਦ ਵਿੱਚ ਨਿਕਲਣ ਵਾਲੇ ਇਸ ਯਾਦਗਾਰੀ ਮਾਰਚ ਨੂੰ ਰੋਕਣ ਲਈ ਪੰਜਾਬ ਸਰਕਾਰ ਦੀ ਕਰੜੀ ਨਿਖੇਧੀ ਕੀਤੀ। ਉਨਾਂ ਦੱਸਿਆ ਕਿ ਪਿਛਲੇ ਸਾਲ ਵੀ 5 ਜੂਨ ਨੂੰ ਪੰਚ ਪ੍ਰਧਾਨੀ ਨੇ ਤਰਨਤਾਰਨ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਸੀ ਜੋ ਪੂਰੀ ਤਰਾਂ ਸਫਲ ਅਤੇ ਪੁਰ-ਅਮਨ ਰਿਹਾ ਸੀ। ਉਨਾਂ ਦੱਸਿਆ ਕਿ ਉਨਾਂ ਦੇ ਦਲ ਨੇ ਸਾਲ 2005 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਕੇਸਗੜ• ਸਾਹਿਬ ਤੱਕ ਅਤੇ ਗੁ: ਜਫਰਨਾਮਾ ਸਾਹਿਬ ਤੋਂ ਤਖ਼ਤ ਦਮਦਮਾ ਸਾਹਿਬ ਤੱਕ ਦੋ ਵਿਸ਼ਾਲ ‘ਬੰਦੀ ਛੋੜ ਖ਼ਾਲਸਾ ਮਾਰਚ’ ਕੀਤੇ ਗਏ ਸਨ। ਸਾਲ 2008 ਵਿੱਚ ਭਗਤ ਰਵੀਦਾਸ ਜੀ ਦੇ ਆਗਮਨ ਦਿਹਾੜੇ ਮੌਕੇ ਫਤਹਿਗੜ• ਸਾਹਿਬ ਤੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਤੱਕ ਦੋ ਦਿਨਾ ਮਾਰਚ ਕੀਤਾ ਗਿਆ ਸੀ। ਸਾਲ 2007-08 ਦੌਰਾਨ ਮਾਲਵਾ ਖੇਤਰ ਵਿੱਚ ਅੱਧੀ ਦਰਜਨ ਦੇ ਕਰੀਬ “ਖਾਲਸਾ ਮਾਰਚ” ਕੀਤੇ। ਇਹ ਸਾਰੇ ਮਾਰਚ ਵੀ ਪੁਰ-ਅਮਨ ਹੀ ਰਹੇ।ਉਨਾਂ ਕਿਹਾ ਕਿ ਸਾਡੇ ਵੱਲੋਂ ਕੀਤੇ ਜਾ ਰਹੇ ਮਾਰਚ ਨਾਲ ਪੰਜਾਬ ਦੇ ਅਮਨ ਨੂੰ ਨਹੀਂ ਬਲਕਿ ਬਾਦਲ ਦਲ ਦੇ ਸਿਆਸੀ ਮੁਫਾਦਾਂ ਨੂੰ ਖ਼ਤਰਾ ਹੈ, ਜਿਸ ਕਾਰਨ ਬਾਦਲ-ਭਾਜਪਾ ਗਠਜੋੜ ਦੀ ਸਰਕਾਰ ਪੰਚ ਪ੍ਰਧਾਨੀ ਦੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਜੇਲੀਂ ਡੱਕ ਰਹੀ ਹੈ।

ਫਤਹਿਗੜ ਸਾਹਿਬ, 2 ਜੂਨ (ਗੁਰਪ੍ਰੀਤ ਮਹਿਕ) : ਪੰਜਾਬ ਸਰਕਾਰ ਨੇ ਫੌਜ ਵਿੱਚ ਪੰਜਾਬੀ ਨੌਜਵਾਨਾਂ ਦੀ ਭਰਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਯੋਜਨਾ ਉਲੀਕੀ ਹੈ ਜਿਸ ਅਧੀਨ ਨੈਸ਼ਨਲ ਡਿਫੈਂਸ ਅਕੈਡਮੀ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਉਪਰੰਤ ਦਾਖਲਾ ਲੈਣ ਵਾਲੇ ਪੰਜਾਬ ਦੇ ਹਰੇਕ ਯੁਵਕ ਨੂੰ ਟਰੇਨਿੰਗ ਦੋਰਾਨ ਹਰੇਕ ਸਾਲ ਲਈ ਇੱਕ ਲੱਖ ਰੁਪਏ ਦਾ ਇਨਾਮ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਸੈਨਿਕ ਬੋਰਡ ਸ੍ਰੀ ਯਸ਼ਵੀਰ ਮਹਾਜਨ ਨੇ ਬੱਚਤ ਭਵਨ ਵਿਖੇ ਜ਼ਿਲਾ ਸੈਨਿਕ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ•ੇ ਵਿੱਚ ਸਾਇੰਸ ਤੇ ਹਿਸਾਬ ਦੇ ਵਿਸ਼ਿਆਂ ਵਿੱਚ ਵਿਸ਼ੇਸ਼ ਰੁਚੀ ਰੱਖਣ ਵਾਲੇ 12ਵੀਂ ਵਿੱਚ ਪੜ•ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਮਾਤਾ ਗੁਜ਼ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 7 ਜੂਨ ਤੋਂ ਵਿਸ਼ੇਸ਼ ਕੋਚਿੰਗ ਦੇਣ ਦੀ ਵਿਵਸਥਾ ਕੀਤੀ ਗਈ ਹੈ । ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰੀ ਦਫਤਰਾਂ ਵਿੱਚ ਸਾਬਕਾ ਫੌਜੀਆਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ ਅਤੇ ਉਨਾਂ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇ। (more…)

ਕਪੂਰਥਲਾ, 2 ਜੂਨ (ਪੀ.ਡੀ. ਐਸ ਪੰਨੂ )-ਨਿਰਮਲ ਕੁਟੀਆ ਸੀਚੇਵਾਲ ਦੇ ਖੇਡ ਸਟੇਡੀਅਮ ਵਿਖੇ ਸੰਤ ਅਵਤਾਰ ਸਿੰਘ ਦੀ 22ਵੀਂ ਬਰਸੀ ਦੇ ਸਬੰਧ ਵਿੱਚ ਕਰਵਾਇਆ ਗਿਆ ਪੰਜ ਰੋਜਾ ਖੇਡ ਮੇਲਾ ਬੜੀ ਹੀ ਸ਼ਾਨੋ ਸ਼ੋਕਤ ਨਾਲ ਸੰਪੰਨ ਹੋ ਗਿਆ। ਪੰਜ ਦਿਨ ਚੱਲੇ ਖੇਡ ਮੇਲੇ ਵਿੱਚ ਕਬੱਡੀ ਹਾਕੀ, ਵਾਲੀਬਾਲ, ਰੱਸਾ-ਕਸ਼ੀ, ਗੱਤਕਾ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਖੇਡ ਮੇਲੇ ’ਚ ਕਰਵਾਏ ਗਏ ਵੱਖ ਵੱਖ ਖੇਡ ਮੁਕਾਬਲਿਆਂ ‘ਚ ਵਾਲੀਬਾਲ ਓਪਨ ਦੇ ਹੋਏ ਦਿਲਕਸ਼ ਮੁਕਾਬਲੇ ’ਚ ਨਿਰਮਲ ਕੁਟੀਆ ਬੀ ਟੀਮ ਨੇ ਪਹਿਲਾ ਤੇ ਨੂਰ ਮਹਿਲ ਨੇ ਦੂਜਾ, 50 ਕਿਲੋ ਭਾਰ ਵਰਗ ’ਚ ਭਿੰਡਰ ਕਲਾਂ ਨੇ ਪਹਿਲਾ ਤੇ ਆਧੀ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਓਪਨ ‘ਚ ਢੰਡੋਵਾਲ ਨੇ ਪਹਿਲਾ ਤੇ ਪੂੰਨੀਆਂ, ਰੇੜਵਾਂ ਦੂਜਾ, 60 ਕਿਲੋ ਵਰਗ ਭਾਰ ਚੋਂ ਚੱਕ ਚੇਲਾ ਨੇ ਪਹਿਲਾ ਤੇ ਕੋਠਾ ਗੁਰੂ (ਬਠਿੰਡਾ) ਨੇ ਦੂਜਾ, 50 ਕਿਲੋ ਭਾਰ ਵਰਗ ਚੋਂ ਕੁਲਾਰਾਂ ਨੇ ਪਹਿਲਾ ਤੇ ਸੈਦੋਵਾਲ ਨੇ ਦੂਜਾ, 40 ਕਿਲੋ ਵਰਗ ਭਾਰ ਚੋਂ ਭਾਗੀਕੇ ਨੇ ਪਹਿਲਾ ਤੇ ਭਿੰਡਰ ਕਲਾਂ ਨੇ ਦੂਜਾ, 30 ਕਿਲੋ ਭਾਰ ਵਰਗ ’ਚ ਮਾਲਾ ਕਲਾਂ ਨੇ ਪਹਿਲਾ ਤੇ ਗਿੱਲਾਂ ਨੇ ਦੂਜਾ, 20 ਕਿਲੋ ਭਾਰ ਵਰਗ ’ਚ ਨਿਰਮਲ ਕੁਟੀਆ ਏ ਨੇ ਪਹਿਲਾ ਤੇ ਨਿਰਮਲ ਕੁਟੀਆ ਬੀ ਨੇ ਦੂਜਾ ਸਥਾਨ ਹਾਸਲ ਕੀਤਾ। ਹਾਕੀ ਸੀਨੀਅਰ ਵਿੱਚ ਦੁਆਬਾ ਖਾਲਸਾ ਮਾਡਲ ਸਕੂਲ ਜ¦ਧਰ ਨੇ ਪਹਿਲਾ ਤੇ ਕਪੂਰਥਲਾ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸਾ-ਕਸ਼ੀ ਦੇ ਮੁਕਾਬਲਿਆਂ ’ਚ 600 ਕਿਲੋ ਭਾਰ ਵਰਗ ’ਚ ਸਰੀਂਹ ਸੰਕਰ ਨੇ ਪਹਿਲਾ ਤੇ ਲੋਹਾਰਾ ਮਾਜਰਾ ਨੇ ਦੂਜਾ, 400 ਕਿਲੋ ਭਾਰ ਵਰਗ ’ਚ ਜੱਜਾਂ ਕਲਾਂ ਨੇ ਪਹਿਲਾ ਤੇ ਲੋਹਾਰ ਮਾਜਰਾ ਨੇ ਦੂਜਾ ਸਕਾਨ ਹਾਸਲ ਕੀਤਾ। ਇਸੇ ਤਰ•ਾਂ ਡਿਸਟ੍ਰਿਕ ਗੱਤਕਾ ਐਸੋਸੀਏਸ਼ਨ ਲੁਧਿਆਣਾ ਦੀ ਟੀਮ ਨੇ ਪਹਿਲਾ ਤੇ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ (ਲੜਕੀਆਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲਿਆਂ ‘ਚ ਲੜਕੀਆਂ ’ਚ 20, 30 ਤੇ 40 ਕਿਲੋ ਭਾਗ ਵਰਗ ‘ਚ ਸਿਮਰਨਜੀਤ ਕੌਰ, ਪ੍ਰਿਅੰਕਾ ਰਾਣੀ, ਰਾਜਵਿੰਦਰ ਕੌਰ ਤੇ ਲੜਕਿਆਂ ’ਚ ਤੀਰਥ ਸਿੰਘ, ਵਰਿੰਦਰ ਸਿੰਘ, ਸਿਮਰਜੀਤ ਸਿੰਘ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਪ੍ਰਸਿਧ ਵਾਤਾਵਰਣ ਤੇ ਖੇਡ ਪ੍ਰੇਮੀ ਸੰਤ ਬਲਬੀਰ ਸਿੰਘ ਨੇ ਯੋਗ ਇਨਾਮ ਤੇ ਦਿਲਕਸ਼ ਟਰਾਫੀਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇ ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ ਵਾਲੇ, ਗਿਆਨੀ ਗਿਆਨ ਸਿੰਘ ਤੁੜ, ਮਾਲ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ, ਜਸਵੰਤ ਸਿੰਘ ਜੌਹਲ ਡੀ. ਸੀ. ਮੋਗਾ, ਡੀ. ਐਸ ਪੀ. ਸ਼ਾਹਕੋਟ ਮਨਦੀਪ ਸਿੰਘ, ਥਾਣਾ ਮੁਖੀ ਲੋਹੀਆਂ ਮਨਜੀਤ ਸਿੰਘ, ਸੋਹਣ ਸਿੰਘ ਸ਼ਾਹ, ਅਜੀਤ ਸਿੰਘ ਪ੍ਰਧਾਨ, ਸੁਰਜੀਤ ਸਿੰਘ ਸ਼ੰਟੀ, ਜੋਗਾ ਸਿੰਘ ਚੱਕ ਚੇਲਾ, ਤੇ ਬੂਟਾ ਸਿੰਘ ਹਾਜ਼ਰ ਸਨ।
ਜਗਰਾਉਂ (ਸੁਖਦੇਵ ਗਰਗ) : ਜਗਰਾਉਂ ਦੇ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿਤਕਾਰੀ ਵਿਦਿਆ ਮੰਦਰ ਹਾਈ ਸਕੂਲ ਵਿਚ ਅੱਠ ਰੋਜ਼ਾ ਸਮਰ ਕੈਂਪ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਟਾਫ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿਚ ਸਕੂਲ ਦੇ ਸਾਰੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੀ ਪਿੰਰਸੀਪਲ ਪ੍ਰਤੀਕਸ਼ਾ ਸ਼ਰਮਾ ਨੇ ਦੱਸਿਆ ਕਿ ਕੈਂਪ ਲਗਾਉਣ ਦਾ ਮੁੱਖ ਉਦੇਸ਼ ਸਕੂਲ ਦੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਸੀ। ਉਨਾਂ ਦੱਸਿਆ ਕਿ ਕੈਂਪ ਵਿਚ ਖੇਡਾਂ ਦਾ ਆਯੋਜਨ ਕੀਤਾ ਗਿਆ ਤਾਂ ਕਿ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਉਨਾਂ ਦੱਸਿਆ ਕਿ ਕੈਂਪ ਵਿਚ ਯੋਗਾ, ਖੋ ਖੋ ਅਤੇ ਕਬੱਡੀ (more…)
ਸ੍ਰੀ ਮੁਕਤਸਰ ਸਾਹਿਬ 2 ਜੂਨ(ਕੁਲਦੀਪ ਰਿਣੀ / ਜਸਪਾਲ )-ਅੱਜ ਦਫਤਰ ਡਿਪਟੀ ਕਮਿਸ਼ਨਰ ਮੁਕਤਸਰ ਵਿਖੇ ਜਿਲਾ ਯੋਜਨਾ ਕਮੇਟੀ ਦੀ ਪਲੇਠੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸਦੀ ਪ੍ਰਧਾਨਗੀ ਸ.ਹਰਮੀਤ ਸਿੰਘ ਭੀਟੀਵਾਲਾ ਚੇਅਰਮੈਨ ਜਿਲਾ ਯੋਜਨਾ ਕਮੇਟੀ ਨੇ ਕੀਤੀ। ਇਸ ਮੀਟਿੰਗ ਵਿੱਚ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਮੁਕਤਸਰ,ਸ੍ਰੀ ਦੀਪ੍ਰਭਾ ਲਾਕੜਾ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਅਮਿਤ ਢਾਕਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਦਲਵਿੰਦਰਜੀਤ ਸਿੰਘ ਐਸ.ਡੀ.ਐਮ ਮੁਕਤਸਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਤੋਂ ਇਲਾਵਾ ਜਿਲਾ ਯੋਜਨਾ ਕਮੇਟੀ ਦੇ ਚੁਣੇ ਹੋਏ ਮੈਂਬਰ ਸਾਹਿਬਾਨ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮੁਕਤਸਰ ਨੇ ਕਿਹਾ ਕਿ ਜਿਲਾ ਯੋਜਨਾ ਕਮੇਟੀ ਜਿਲੇ ਦੇ ਵਿਕਾਸ ਲਈ ਬਹੁਤ ਅਹਿਮ ਰੋਲ ਅਦਾ ਕਰਦੀ ਹੈ, ਜਿਲਾ ਪੱਧਰ ਤੇ ਵਿਕਾਸ ਦੀਆਂ ਸਕੀਮਾਂ ਬਣਾ ਕੇ ਰਾਜ ਸਰਕਾਰ ਨੂੰ ਭੇਜਦੀ ਹੈ ਅਤੇ ਬਹੁਤ ਹੀ ਪਾਰਦਰਸ਼ਤਾ ਨਾਲ ਕੰਮ ਕਰਦੀ ਹੈ। ਇਸ ਦਾ ਦੂਸਰਾ ਮੁੱਖ ਕੰਮ ਸਕੀਮਾਂ ਨੂੰ ਲਾਗੂ ਕਰਨਾ ਹੈ ਅਤੇ ਅਲਾਟਿੰਡ ਫੰਡਾਂ ਦੀ ਸਹੀ ਵਰਤੋ ਕਰਕੇ ਜਿਲੇ ਦਾ ਵਿਕਾਸ ਕਰਨਾ ਹੈ। ਉਹਨਾਂ ਕਿਹਾ ਕਿ ਸਾਲ 2006-2007 ਵਿੱਚ 31 ਮਾਰਚ ਤੱਕ ਕੁਲ ਪ੍ਰਾਪਤ ਬੱਜਟ 963.15 ਲੱਖ ਰੁਪਏ (more…)
ਕੋਲਕਾਤਾ(ਬਚਨ ਸਿੰਘ ਸਰਲ)ਮਿਉਂਸਿਪਲ ਚੋਣਾਂ ’ਚ ਜਿੱਤ ਮਗਰੋਂ ਜੈ-ਜੈਕਾਰ ਕਬੂਲਦੀ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਨੇ ਮਿਉਂਸਿਪਲ ਚੋਣਾਂ ’ਚ ਨਾ ਕੇਵਲ ਮਾਣਮੱਤੀ ਕੋਲਕਾਤਾ ਮਿਉਂਸਪਲ ਕਾਰਪੋਰੇਸ਼ਨ ਦਾ ਕਬਜ਼ਾ ਹਥਿਆ ਲਿਆ ਹੈ, ਬਲਕਿ ਇਸ ਪਾਰਟੀ ਨੇ ਰਾਜ ਭਰ ’ਚ ਖੱਬੇ ਫਰੰਟ ਨੂੰ ਮੂਧੇ ਮੂੰਹ ਕਰ ਦਿੱਤਾ ਹੈ।ਰਾਜ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੈਮੀ ਫਾਈਨਲ ਵਜੋਂ ਦੇਖੀਆਂ ਜਾ ਰਹੀਆਂ ਇਨ੍ਹਾਂ ਮਿਉਂਸਪਲ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਨੇ ਖੱਬੇ ਮੋਰਚੇ ਨੂੰ ਉਹਦੇ ਗੜ੍ਹਾਂ ’ਚ ਪਛਾੜਿਆ ਹੈ।ਮਿਉਂਸਪਲ ਚੋਣਾਂ ਵਿਚ ਲੋਕਾਂ ਨੇ ਹੁਣ ਕੋਲਕਾਤਾ ਕਾਰਪੋਰੇਸ਼ਨ ਤੇ ਸੀ.ਪੀ. ਐਮ. ਦੀ ਅਗਵਾਈ ਵਾਲੇ ਖੱਬੇ ਮੋਰਚੇ ਦਾ ਕਬਜ਼ਾ ਤੋੜਦੇ ਹੋਏ ਇਸ ਨੂੰ ਮਮਤਾ ਬੈਨਰਜੀ ਦੀ ਲੀਡਰਸ਼ਿਪ ਹੇਠ ਤ੍ਰਿਣਮੂਲ ਕਾਂਗਰਸ ਦੀ ਝੋਲੀ ’ਚ ਪਾ ਦਿੱਤਾ ਹੈ। ਕੋਲਕਾਤਾ ਮਿਉਂਸਪਲ ਕਾਰਪੋਰੇਸ਼ਨ ਦੀਆਂ ਹੋਈਆਂ ਚੋਣਾਂ ’ਚ ਕੁੱਲ 141 ਸੀਟਾਂ ’ਚੋਂ ਤ੍ਰਿਣਮੂਲ ਕਾਂਗਰਸ ਨੇ 95 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਦਕਿ ਖੱਬੇ ਮੋਰਚੇ ਨੂੰ 33 ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਨੂੰ 10 ਅਤੇ ਭਾਰਤੀ ਜਨਤਾ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਹਨ। ਇਸ ਤਰ੍ਹਾਂ ਹੀ ਤ੍ਰਿਣਮੂਲ ਕਾਂਗਰਸ ਨੂੰ ਸੂਬੇ ਦੇ ਦੂਜੇ ਜ਼ਿਲ੍ਹਿਆਂ ’ਚ ਸਫਲਤਾ ਮਿਲੀ ਹੈ। ਜ਼ਿਲ੍ਹਿਆਂ ਦੀਆਂ 8 ਮਿਉਂਸਪੈਲਟੀਆਂ ਦੀਆਂ ਚੋਣਾਂ ’ਚ ਤ੍ਰਿਣਮੂਲ ਨੇ 26 ਉਤੇ ਕਬਜ਼ਾ ਕੀਤਾ ਹੈ ਜਦਕਿ ਖੱਬੇ ਮੋਰਚੇ ਨੂੰ ਕੇਵਲ 17 ’ਤੇ ਸਫਲਤਾ ਮਿਲੀ ਹੈ। ਕਾਂਗਰਸ ਨੂੰ ਸੱਤ ਕਮੇਟੀਆਂ ਮਿਲੀਆਂ ਹਨ। 31 ਤ੍ਰਿਸ਼ੰਕੂ ਸਥਿਤੀ ’ਚ ਹਨ ਪਰ ਅਨੁਮਾਨ ਹੈ ਕਿ ਇਨ੍ਹਾਂ ’ਚ ਤ੍ਰਿਣਮੂਲ ਅਤੇ ਕਾਂਗਰਸ ਮਿਲ ਕੇ ਬੋਰਡ ਬਣਾਉਣਗੀਆਂ। (more…)
ਪੇਇਚਿੰਗ-ਇਕ ਬੈਂਕ ਸੁਰੱਖਿਆ ਸਕੁਐਡ ਦਾ ਮੁਖੀ ਅੱਜ ਮਸ਼ੀਨਗੰਨ ਲੈ ਕੇ ਇਕ ਅਦਾਲਤ ’ਚ ਜਾ ਵੜਿਆ, ਜਿੱਥੇ ਉਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਤਿੰਨ ਜੱਜ ਮਾਰ ਦਿੱਤੇ ਅਤੇ ਤਿੰਨ ਹੋਰ ਜਣੇ ਜ਼ਖਮੀ ਕਰ ਦਿੱਤੇ। ਮਗਰੋਂ ਉਹਨੇ ਖੁਦ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਚੀਨ ਦੀ ਹੁਨਾਨ ਰਿਆਸਤ ਦੇ ਲਿੰਗਲਿੰਗ ਜ਼ਿਲੇ ’ਚ ਇਕ ਬੈਂਕ ਸ਼ਾਖਾ ਪੋਸਟ ਬਿਊਰੋ ਦੇ ਸੁਰੱਖਿਆ ਦਸਤੇ ਦੇ ਮੁਖੀ 46 ਸਾਲਾ ਜ਼ੂਹ ਜੁਨ ਨੇ ਯੌਂਗਜ਼ੂਹ ਸ਼ਹਿਰ ’ਚ ਜ਼ਿਲੇ ਦੀ ਪੀਪਲਜ਼ ਕੋਰਟ ’ਚ ਜੱਜਾਂ ’ਤੇ ਹਮਲਾ ਕੀਤਾ।ਉਹਦੇ ਕੋਲ ਇਕ ਸਬ ਮਸ਼ੀਨਗੰਨ ਤੇ ਦੋ ਪਿਸਤੌਲ ਸਨ, ਜੋ ਉਸ ਨੇ ਉੱਚ-ਅਧਿਕਾਰੀਆਂ ਨੂੰ ਦਿਖਾਉਣ ਦੇ ਬਹਾਨੇ ਆਪਣੇ ਹੇਠਲੇ ਅਮਲੇ ਤੋਂ ਲਏ ਸਨ।
ਸਥਾਨਕ ਅਧਿਕਾਰੀਆਂ ਅਨੁਸਾਰ ਅਦਾਲਤ ਦੇ ਕਮਰੇ ’ਚ ਧੁੱਸ ਦੇ ਕੇ ਆ ਵੜਨ ਮਗਰੋਂ ਜ਼ੂਹ ਨੇ ਤਿੰਨ ਜੱਜਾਂ ਨੂੰ ਮਾਰ ਦਿੱਤਾ ਅਤੇ ਤਿੰਨ ਹੋਰਾਂ ਨੂੰ ਜ਼ਖਮੀ ਕਰ ਦਿੱਤਾ। ਮਗਰੋਂ ਉਹਨੇ ਖੁਦਕੁਸ਼ੀ ਕਰ ਲਈ। ਇਕ ਪੁੱਤਰ ਦੇ ਪਿਤਾ ਜ਼ੂਹ ਦਾ ਤਿੰਨ ਸਾਲ ਪਹਿਲਾਂ ਆਪਣੀ ਪਤਨੀ ਨਾਲੋਂ ਤਲਾਕ ਹੋ ਗਿਆ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਜੱਜ ਕੋਈ ਹੋਰ ਮਾਮਲਾ ਵਿਚਾਰ ਰਹੇ ਸਨ।ਸੂਤਰਾਂ ਅਨੁਸਾਰ ਤਿੰਨ ਸਾਲ ਪਹਿਲਾਂ ਇਸੇ ਅਦਾਲਤ ਨੇ ਜ਼ੂਹ ਦੀ ਸੰਪਤੀ ਸਬੰਧੀ ਜੋ ਫੈਸਲਾ ਦਿੱਤਾ ਸੀ, ਉਸ ਤੋਂ ਉਹ ਖਫ਼ਾ ਸੀ।