ਫ਼ਤਹਿਗੜ ਸਾਹਿਬ, 3 ਜੂਨ (ਗੁਰਪ੍ਰੀਤ ਮਹਿਕ ) : ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਗੁਰਬਿੰਦਰ ਸਿੰਘ ਭੱਟੀ ਨੇ ਕਿਹਾ ਹੈ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਹਮੇਸ਼ਾਂ ਲੋਕਾਂ ਦੀ ਸੇਵਾ ਲਈ ਤੱਤਪਰ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜਿਨਾ ਵਿਕਾਸ ਦੇ ਕੰਮ ਪਿਛਲੇ ਤਿੰਨ ਸਾਲ ਵਿੱਚ ਹੋਏ ਹਨ ਉਹ ਪਿਛਲੇ 50 ਸਾਲਾਂ ਵਿੱਚ ਨਹੀਂ ਹੋਏ। ਉਨਾਂ ਕਿਹਾ ਕਿ ਇਲਾਕਾ ਦਾ ਵਿਕਾਸ ਬਿਨਾ ਪੱਖਪਾਤ ਤੋ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਸ੍ਰੀ ਭੱਟੀ ਅੱਜ ਕੌਸਲਰ ਗੁਲਸ਼ਨ ਰਾਏ ਬੌਬੀ ਦੇ ਘਰ ਨੈਸ਼ਨਲ ਫੈਮਿਲੀ ਵੈਨੀਫਿਟ ਸਕੀਮ ਅਧੀਨ ਜਰੂਰਤਮੰਦ ਔਰਤ ਭੋਲੀ ਰਾਣੀ ਨੂੰ 10,000 (more…)
ਸ੍ਰੀ ਮੁਕਤਸਰ ਸਾਹਿਬ(ਸ਼ਮਿੰਦਰਪਾਲ)-ਦੇਸ ਅੰਦਰ ਦਿਨੋ ਦਿਨ ਵਿਗੜ ਰਹੇ ਵਾਤਾਵਰਨ ਸੰਤੁਲਨ ਤੇ ਕਾਬੂ ਰੱਖਣ,ਕੁਦਰਤੀ ਸਰੋਤਾਂ ਨੂੰ ਬਚਾਉਣ ਅਤੇ ਔਰਤ ਜਾਤੀ ਵਿਰੁੱਧ ਦਿਨੋ ਦਿਨ ਵਧ ਰਹੇ ਜਬਰ ਜੁਲਮਾਂ ਤੇ ਕਾਬੂ ਰੱਖਣ ਲਈ ਡਾ: ਸਾਧੂ ਸਿੰਘ ਹਮਦਰਦ ਯਾਦਾਗਰੀ ਸਪੋਰਟਸ ਅਤੇ ਵੈਲਫੇਅਰ ਕਲੱਬ ਰਜਿ ਭਲਾਈਆਣਾ ਜਿਲਾ ਸ੍ਰੀ ਮੁਕਤਸਰ ਸਾਹਿਬ ਵੱਲੋ ਵਾਤਾਵਰਨ ਦੇ ਬਚਾੳ ਲਈ ਉਚੇਚੇ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਸੰਸਥਾਪਕ ਦੇ ਜਨਮ ਦਿਨ ਨੂੰ ਸਮਰਪਿਤ ਸਮਾਜਿਕ ਕੁਰੀਤੀਆਂ ਖਿਲਾਫ ਸਾਂਝੀ ਲੋਕ ਲਹਿਰ ਉਸਾਰਨ ਲਈ ਪੌਣ,ਪਾਣੀ,ਭੂਮੀ ਤੇ ਰੁੱਖ ਆਉ ਬਚਾਈਏ ਔਰਤ ਤੇ ਕੁੱਖ ਮੁਹਿੰਮ ਅਧੀਨ (more…)

1984 ਵਿਚ ਦਰਬਾਰ ਸਾਹਿਬ ਹਮਲੇ ਦਾ ਅੰਤਿਮ ਮਕਸਦ ਸਿੱਖਾਂ ਨੂੰ ਭਾਰਤ ਵਿਚ ਭੈਅ-ਭੀਤ ਹੋ ਕੇ ਰਹਿਣ ਲਈ ਮਜ਼ਬੂਰ ਕਰਨਾ ਸੀ। ਇੰਦਰਾ ਗਾਂਧੀ ਚਾਹੁੰਦੀ ਸੀ ਕਿ ਉਹ ਸਿੱਖਾਂ ਨੂੰ ਸਦਾ ਲਈ ਬਹੁਗਿਣਤੀ ਦੇ ਦਬਾਅ ਹੇਠ ਜਿਊਣ ਲਈ ਸਿੱਖਾਂ ਨੂੰ ਮਜ਼ਬੂਰ ਕਰਨ ਵਾਲੀ ‘ਚੰਦੂ ਦੀ ਨੇਕ ਔਲਾਦ ਬਣੇਗੀ’। ਉਹ ਸੋਚਦੀ ਸੀ ਕਿ ਇਸ ਤਰ•ਾਂ ਕਰਨ ਨਾਲ ਉਹ ਭਾਰਤੀ ਹਕੂਮਤ ਦੀ ਕੁਰਸੀ ਸਦਾ ਲਈ ਆਪਣੇ ਘਰ ਡਾਹ ਲਵੇਗੀ ਜਿਸ ਨਾਲ ਭਾਰਤ ਦਾ ਰਾਜ ਉਸ ਦੇ ਖਾਨਦਾਨ ਦਾ ਪੁਸਤੈਨੀ ਰਾਜ ਬਣ ਜਾਵੇਗਾ। ਪੰ੍ਰਤੂ ਜੇਕਰ ਟੀਚੇ ਪਵਿੱਤਰ ਨਾ ਹੋਣ ਤਾਂ ਵੱਡੇ ਫੈਸਲੇ ਵੀ ਘਾਤਕ ਸਰਾਪ ਬਣ ਜਾਇਆ ਕਰਦੇ ਹਨ। ਇੰਦਰਾ ਗਾਂਧੀ ਨਾਲ ਵੀ ਅਜਿਹੀ ਹੀ ਬੀਤੀ, ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ’ਤੇ ਹਮਲਾ ਕਰਵਾ ਕੇ ਉਸ ਨੇ ਜਿਥੇ ਆਪਣੀ ਮੌਤ ਨੂੰ ਖਿੱਚ ਕੇ ਨੇੜੇ ਕਰ ਲਿਆ, ਉਥੇ ਨਹਿਰੂ ਖਾਨਦਾਨ ਨੂੰ ਵੀ ਸਦਾ ਵਾਸਤੇ ਕ¦ਕ ਖੱਟ ਕੇ ਦੇ ਗਈ। ਇਧਰ ਸਿੱਖਾਂ ਨੇ ਪ੍ਰਮਾਤਮਾ ਵੱਲੋਂ ਬਖਸ਼ੀ ਸ਼ਕਤੀ ਸਦਕਾ ‘ਸਾਕਾ ਦਰਬਾਰ ਸਾਹਿਬ’ ਨੂੰ ਜ਼ੁਲਮ ਵਿਰੁੱਧ ਜੂਝਦਿਆਂ ਜਨਮ ਸਮੇਂ ਤੋਂ ਹੀ ਪੈ ਰਹੀਆਂ ‘ਕੌਮੀ ਮਾਰਾਂ’ ਦੇ ਖਾਤੇ ਵਿਚ ਰੱਖ ਲਿਆ ਹੈ। ਭਾਵੇਂ ਸਾਕਾ ਦਰਬਾਰ ਸਾਹਿਬ ਘੱਟ ਗਿਣਤੀਆਂ ਖਿਲਾਫ਼ ‘ਗੰਗੂਸ਼ਾਹੀ ਹਕੂਮਤ’ ਦੀ ‘ਤਾਂਡਵੀ ਤਸਵੀਰ’ ਸੀ ਪ੍ਰੰਤੂ ਸਿੱਖ ਮੁੱਢ-ਕਦੀਮੋ ਅਜਿਹੀਆਂ ਮਾਰਾਂ ਸਹਿੰਦੇ ਆਏ ਹੋਣ ਕਰਕੇ ਇਸ ਸਾਕੇ ਨੂੰ ਵੀ ਭਾਣੇ ਵਜੋਂ ਸਹਿ ਗਏ ਹਨ। ਕੀ ਸਿੱਖਾਂ ’ਤੇ ਇਹ ਜ਼ੁਲਮ ਕਰਨ ਵਾਲੇ ਆਪਣੇ ਕੀਤੇ ਕਰੂਰ ਕੰਮਾਂ ਦੀ ਸੱਟ ਵਿਚੋਂ ਨਿਕਲ ਗਏ ਹਨ ਜਾਂ ਨਹੀਂ? ਅਤੇ ਹੁਣ ਹਮਲੇ ਦੇ 26 ਸਾਲ ਬਾਅਦ ਸਿੱਖ ਕੌਮ ਦੀ ਮਾਨਸਿਕਤਾ ਕਿਹੋ ਜਿਹੀ ਹੈ ਇਸ ਬਾਰੇ ਵਿਚਾਰ ਕਰਨ ਦੀ ਬਹੁਤ ਲੋੜ ਹੈ। ਸਿੱਖ ਆਗੂਆਂ ਵੱਲੋਂ ਇਸ ਸਮੇਂ ਕੀਤੇ ਜਾਣ ਵਾਲੇ ਵਿਸਲੇਸ਼ਨ ਸਮੇਂ ਇੰਦਰਾ ਹਕੂਮਤ ਦੇ ਜ਼ੁਲਮਾਂ ਦਾ ਦੁਹਰਾਅ ਕਰ ਲੈਣਾ ਹੀ ਕਾਫੀ ਨਹੀਂ ਸਗੋਂ ਹੁਣ ਕੌਮ ਦੀ ਮੌਜੂਦਾ ਸਥਿਤੀ ਨੂੰ ਸਮਝਣ ਦੀ ਲੋੜ ਉਪਰ ਧਿਆਨ ਨੂੰ ਕੇਂਦਰਤ ਕਰਨਾ ਹੋਵੇਗਾ। ਸਿੱਖਾਂ ਦੀ ਸਭਿਅਤਾ ਨੇ ਭਾਰਤੀ ਸੰਸਕ੍ਰਿਤੀ ਨਾਲ ਕਦੇ ਮਿਲ ਕੇ ਕਦਮ ਨਹੀਂ ਚੁੱਕੇ। ਇਸ ਦਾ ਕਾਰਨ ਵੀ ਇਤਿਹਾਸ ਦੇ ਜਾਣੂਆਂ ਨੂੰ ਚੰਗੀ ਤਰਾਂ ਪਤਾ ਹੈ। ਕੋਈ ਇਕ ਹਜ਼ਾਰ ਸਾਲ ਗੁਲਾਮ ਰਹਿ ਕੇ ਮਿਲੀ ਅਜ਼ਾਦੀ ਨੂੰ (ਭਾਵੇਂ ਇਹ ਅਜ਼ਾਦੀ ਵੀ ਉਹਨਾਂ ਨੂੰ ਸਿੱਖਾਂ ਦੀਆਂ ਬੇਅਥਾਹ ਕੁਰਬਾਨੀਆਂ ਸਦਕੇ ਹੀ ਮਿਲੀ) ਮਾਨਣ ਲਈ ਭਾਰਤੀ ਹਿੰਦੂਵਾਦੀ ਤਾਕਤਾਂ ‘ਕਿੱਲੇ ਨਾਲੋਂ ਖੁੱਲੀ ਵੱਛੀ ਵਾਂਗ’ ਟਪੂਸੀਆਂ ਮਾਰ ਰਹੀਆਂ ਹਨ ਅਤੇ ਘੱਟ ਗਿਣਤੀ ਲੋਕਾਂ ’ਤੇ ਜ਼ੁਲਮ ਕਰਨੇ ਵੀ ਉਹ ਆਪਣੇ ਇਹਨਾਂ ਜਸ਼ਨਾਂ ਦਾ ਹਿੱਸਾ ਹੀ ਮੰਨਦੀਆਂ ਹਨ। ਦੂਸਰੇ ਪਾਸੇ ਸਿੱਖ ਸਭਿਅਤਾ ਜਿਸ ਨੂੰ ਜਨਮ ਸਮੇਂ ਤੋਂ ਹੀ ਧੁਰੋਂ ਅਜ਼ਾਦੀ ਮਿਲੀ ਹੋਈ ਹੈ, ਨੇ ਕਦੇ ਵੀ ਕਿੱਲੇ ਤੋਂ ਖੁੱਲੀ ਵੱਛੀ ਨਾਲ ਰਲ ਕੇ ਟਪੂਸੀਆਂ ਨਹੀਂ ਮਾਰੀਆਂ। ਇਹ ਫ਼ਰਕ ਹੀ ਦੋਨਾਂ ਕੌਮਾਂ ਦੇ ਪਿਛਲੇ ਸਾਢੇ ਪੰਜ ਸੌ ਸਾਲ ਦੇ ਟਕਰਾਅ ਦਾ ਨਿਚੋੜ ਹੈ। ਖੁਦ ਸਵੈਮਾਨ ਨਾਲ ਜਿਊਣ ਅਤੇ ਹੋਰਾਂ ਨੂੰ ਵੀ ਇਸ ਤਰਾਂ ਮਾਨਵਤਾ ਦਾ ਸੰਦੇਸ਼ ਦੇਣ ਵਾਲੀ ਸਿੱਖ ਕੌਮ ਬਹੁਗਿਣਤੀ ਦੇ ਅੱਖਾਂ ਵਿਚ ਰੜਕਦੀ ਰਹੀ ਹੈ ਜਿਸ ਵਿਚੋਂ ਅੱਜ ਤੋਂ 26 ਸਾਲ ਪਹਿਲਾਂ ਵਾਪਰੇ ਸਾਕਾ ਦਰਬਾਰ ਸਾਹਿਬ ਨੇ ਜਨਮ ਲਿਆ ਹੈ। ਸਿੱਖਾਂ ਦਾ ਅੰਤਿਮ ਟੀਚਾ ਕਿਉਂਕਿ ਮਨੁੱਖੀ ਸਵੈਮਾਨ ਦੀ ਬਹਾਲੀ ਹੈ ਇਸ ਲਈ ਉਹ ਅਜਿਹੇ ਜ਼ੁਲਮਾਂ ਨੂੰ ਸਹਿਣ ਲਈ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਹਨ। 1984 ਵਿਚ ਵੀ ਸਿੱਖਾਂ ਨੇ ਆਪਣੇ ਆਪ ਨੂੰ ਇਸ ਤਰਾਂ ਨਾਲ ਤਿਆਰ ਕਰ ਲਿਆ ਹੋਇਆ ਸੀ। ਸਿੱਖ ਵੀ ਇਹ ਗੱਲ ਨੂੰ ਚੰਗੀ ਤਰਾਂ ਸਮਝਦੇ ਹਨ ਕਿ ਜ਼ੁਲਮੀ ਹਕੂਮਤਾਂ ਖਿਲਾਫ਼ ਜੂਝਣ ਵਾਲਿਆਂ ਦਾ ਖੁਦ ਜ਼ੁਲਮ ਦੀ ਅੱਗ ਵਿਚ ਸੜ ਜਾਣ ਦਾ ਆਲਮੀ ਇਤਿਹਾਸ ਹੈ। ਇਹ ਵੀ ਇਤਿਹਾਸਕ ਸੱਚ ਹੈ ਕਿ ਸਮੇਂ ਦੀ ਕਠਿਨਾਈਆਂ ਨੂੰ ਝੱਲਣ ਲਈ ਆਪਣੇ ਆਪ ਨੂੰ ਤਿਆਰ ਰੱਖਣਾ ਉਹਨਾਂ ਦੇ ਮੁੜ ਉਭਰਨ ਲਈ ਸਭ ਤੋਂ ਵੱਧ ਸਹਾਈ ਹੁੰਦਾ ਹੈ। ਇਤਿਹਾਸ ਦੇ ਚਾਨਣ ਵਿਚ 26 ਸਾਲ ਦਾ ਸਮਾਂ ਇਕ ਸਕਿੰਟ ਨਾਲੋਂ ਵੀ ਛੋਟਾ ਹੁੰਦਾ ਹੈ। ਇਸ ਸਮੇਂ ਦੌਰਾਨ ਸਾਕਾ ਦਰਬਾਰ ਸਾਹਿਬ, ਦਿੱਲੀ ਕਤਲੇਆਮ ਅਤੇ ਪੰਜਾਬ ਵਿਚ ਸਿੱਖਾਂ ਦਾ ਡੇਢ ਦਹਾਕਾ ਕਤਲੇਆਮ ਹੋਇਆ ਹੈ, ਪ੍ਰੰਤੂ ਕੌਮ ਅੱਜ ਵੀ ਚੜਦੀ ਕਲਾ ਵਿਚ ਹੈ ਅਤੇ ਦੁਸ਼ਮਣ ਦੇ ਹਰ ਮੁਹਾਜ ’ਤੇ ਸਾਵੀਂ ਟੱਕਰ ਲੈ ਰਹੀ ਹੈ। ਦੂਸਰੇ ਪਾਸੇ ਜ਼ੁਲਮ ਕਰਨ ਵਾਲਿਆਂ ਵਿਚ ਸਾਕਾ ਦਰਬਾਰ ਸਾਹਿਬ ਤੋਂ ਬਾਅਦ ਇੰਦਰਾ ਗਾਂਧੀ, ਦਿੱਲੀ ਕਤਲੇਆਮ ਤੋਂ ਬਾਅਦ ਰਾਜੀਵ ਗਾਂਧੀ, ਪੰਜਾਬ ਵਿਚ ਸਿੱਖ ਕਤਲੇਆਮ ਤੋਂ ਬਾਅਦ ’ਬੇਅੰਤ’ ਜਿਹੇ ਲੋਕਾਂ ਦਾ ਹਸ਼ਰ ਵੀ ਸਾਡੇ ਸਾਹਮਣੇ ਹੈ। ਤੁਸੀਂ ਸਭ ਵਿਚਾਰ ਕਰਕੇ ਦੇਖ ਲਵੋ ਜਿੱਤ ਹਮੇਸ਼ਾ ਸਾਡੀ ਮਾਨਵਵਾਦੀ ਵਿਚਾਰਧਾਰਾ ਦੀ ਹੀ ਹੋਈ ਹੈ। ਸਾਡੀਆਂ ਜਿੱਤਾਂ ਨੂੰ ਹਾਰਾਂ ਦੱਸਣ ਵਾਲੇ ਸਾਡੇ ਭਰਾ ਜ਼ਰੂਰ ਇਤਿਹਾਸ ਤੋਂ ਅਣਜਾਣ ਹਨ। ਪਿਛਲੇ 26 ਸਾਲ ਦਾ ਵਿਸਲੇਸ਼ਨ ਕਰਦਿਆਂ ਹੁਣ ਸੋਚਣਾ ਹੈ ਕਿ ਹੁਣ ਕੀ ਕੀਤਾ ਜਾਵੇ? ਅੰਗਰੇਜ਼ ਹਕੂਮਤ ਤੋਂ ਬਾਅਦ ‘ਧੋਤੀ ਪ੍ਰਸ਼ਾਦਾਂ’ ਦੇ ਜ਼ੁਲਮਾਂ ਤੋਂ ਅਸੀਂ ਤੇਜ਼ੀ ਨਾਲ ਉਭਰ ਰਹੇ ਹਾਂ। ਦੂਸਰੇ ਪਾਸੇ ਸਾਨੂੰ ਦਬਾਅ ਕੇ ਰੱਖਣ ਵਾਲੀਆਂ ਤਾਕਤਾਂ ਵੀ ਤੇਜ਼ੀ ਨਾਲ ਬਦਲ ਕੇ ਨਿੱਤ ਨਵੇਂ ਪੈਂਤੜਿਆਂ ਨਾਲ ਸਾਡੇ ਸਾਹਮਣੇ ਹਨ। ਇਹਨਾਂ ਤਾਕਤਾਂ ਦਾ ਟਾਕਰਾ ਕਾਨੂੰਨੀ ਦਾਇਰੇ ਵਿਚ ਰਹਿ ਕੇ ਹੀ ਚੰਗੀ ਤਰਾਂ ਕੀਤਾ ਜਾ ਸਕਦਾ ਹੈ। ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਾਡੇ ਸਿਰ ’ਤੇ ਆ ਪੁੱਜੀਆਂ ਹਨ ਜਿਸ ਲਈ ਸਾਨੂੰ ਤੁਰੰਤ ਵਿਉਂਤਬੰਦੀ ਕਰਨ ਦੀ ਲੋੜ ਹੈ। ਇਹ ਚੋਣਾਂ ਕੋਈ ਆਮ ਚੋਣਾਂ ਨਹੀਂ ਹਨ ਸਗੋਂ ਇਹਨਾਂ ਚੋਣਾਂ ਨੇ ਹੀ ਕੌਮੀ ਭਵਿੱਖ ਦਾ ਫੈਸਲਾ ਕਰਨਾ ਹੈ ਜਿਸ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਪਵੇਗਾ। ਇਸ ਲਈ ਅਸੀਂ ਸਭ ਗੁਰਦੁਆਰਾ ਚੋਣਾਂ ਵਿਚ ਕੌਮ ਘਾਤੀ ਲੋਕਾਂ ਨੂੰ ਪਛਾੜ ਕੇ ਗੁਰੂ ਸਾਹਿਬਾਨਾਂ ਦੀ ਸੋਚ ਨੂੰ ਉਭਾਰਨ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਈਏ। ਜੇਕਰ ਅਸੀਂ ਏਕਤਾ ਦੀ ਤਾਕਤ ਨਾਲ ਅਜਿਹਾ ਕਰਨ ਵਿਚ ਸਫਲ ਹੋ ਗਏ ਤਾਂ ਸਮਝੋ ‘ਸਿੱਖ ਮਿਸ਼ਨ’ ਦਾ ਇਨਕਲਾਬ ਆ ਜਾਵੇਗਾ। ਅਸੀਂ ਸਭ ਗੁਰੂ ਸਾਹਿਬਾਨਾਂ ਦੀ ਅਸ਼ੀਸ਼ ਲੈਣ ਵਾਲੇ ਬਣ ਸਕਾਂਗੇ। ਇਹ ਸਾਡੇ 1984 ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।
ਜਗਰਾਉਂ, 3 ਜੂਨ (ਸੁਖਦੇਵ ਗਰਗ) : ਵਿੱਦਿਆ ਨੂੰ ਸਿਰਫ਼ ਵਪਾਰ ਤੇ ਦੁਕਾਨਦਾਰੀ ਬਣਾ ਕੇ ਆਪਣੇ ਨੌਂ ਨਿਹਾਲਾ ਨੂੰ ‘‘ਵੱਡੇ ਅੰਗਰੇਜ਼’’ ਬਣਾਉਣ ਤੇ ਲਾਲਸੀ ਮਾਪਿਆਂ ਦੀ ਲੁੱਟ-ਖਸੁੱਟ ਕਰਨ ਲਈ ਵੱਡੇ ਵਿਦਿਅਕ ਵਪਾਰਿਕ ਅਦਾਰਿਆਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਧਨ ਲਾਹਾ ਲੈਣ ਲਈ ਲਾਏ ਜਾਂਦੇ ਕੈਂਪਾਂ ’ਚ ਬੱਚਿਆਂ ਦੇ ਮਾਨਸਿਕ ਵਿਕਾਸ ਦੀ ਥਾਂ ਉਨਾਂ ਦੇ ਸਰੀਰਕ ਸ਼ੋਸ਼ਣ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਧਾਰਮਿਕ ਸੰਸਥਾ ਵੱਲੋਂ ਮਹਿਣੇ ਨੇੜੇ ਚਲਾਏ ਜਾਂਦੇ ਅਤਿ ਆਧੁਨਿਕ ਪ੍ਰੰਤੂ ਪੁਰਾਤਨ ਧਾਰਮਿਕ ਨਾਂ ਵਾਲੀ ਸੰਸਥਾ ਵੱਲੋਂ ਗਰਮੀਆਂ ਦੀਆਂ ਛੁੱਟੀਆਂ ’ਚ ਬੱਚਿਆਂ ਨੂੰ ਘੋੜ ਸੁਆਰੀ, ਸ਼ੂਟਿੰਗ, ਸਵਿਮਿੰਗ, ਤਾਈਕਵਾਂਡੋ ਆਦਿ ਸਿਖਾਉਣ ਲਈ ‘ਸਮਰ ਕੈਂਪ’ ਲਾਇਆ ਗਿਆ ਹੈ, ਜਿਸ ’ਚ 27 ਮਈ ਤੋਂ 8 ਜੂਨ ਤੱਕ ਦੀ ਸਿਖਲਾਈ ਲਈ 850 ਰੁਪਏ ਪ੍ਰਤੀ ਬੱਚਾ ਵਸੂਲਿਆ ਗਿਆ ਹੈ। ਬੀਤੇ ਦਿਨ ਇਸ ਸਕੂਲ ’ਚ ਬੱਚਿਆਂ ਦੇ ਸਵੀਮਿੰਗ ਪੂਲ ਨੇੜੇ ਬਣੇ ਗੁਸਲਖ਼ਾਨਿਆਂ ’ਚ ਇਕ ਨੌਵੀਂ ਦੇ ਵਿਦਿਆਰਥੀ ਵੱਲੋਂ ਪਹਿਲੀ ਜਮਾਤ ਦੇ ਵਿਦਿਆਰਥੀ ਨਾਲ ਬਦਫੈਲੀ ਦਾ ਮਾਮਲਾ ਸਾਹਮਣੇ ਆਇਆ ਹੈ। ਜਗਰਾਉਂ ਤੋਂ ਜਾਂਦੇ ਇਕ ਤੀਜੀ ਕਲਾਸ ਦੇ ਬੱਚੇ ਨੇ ਉਸ ਛੋਟੇ ਬੱਚੇ ਦੀਆਂ ਚੀਕਾਂ ਸੁਣਨ ਤੋਂ ਬਾਅਦ, ਰੌਲਾ ਪਾ ਕੇ ਇੰਚਾਰਜ ਨੂੰ ਸੱਦਿਆ ਪ੍ਰੰਤੂ ਸਕੂਲ ਪ੍ਰਬੰਧਕਾਂ ਨੇ ਇਸ ਮਾਮਲੇ ਤੇ ਮਿੱਟੀ ਪਾਉਣ ਲਈ, ਮਾਮਲੇ ਨੂੰ ਦੱਬ ਦੇਣਾ ਹੀ ਬਿਹਤਰ ਸਮਝਿਆ। ਘਟਨਾ ਦਾ ਰੌਲਾ ਪੈਣ ਤੇ ਜਗਰਾਉਂ ਤੋਂ ਕੈਂਪ ’ਚ ਜਾਂਦੇ ਬੱਚਿਆਂ ਦੇ ਕੁਝ ਮਾਪੇ, ਸਕੂਲ ਗਏ, (more…)
ਨਵੀਂ ਦਿੱਲੀ-ਫੌਜ ਲਈ ਇਹ ਫੇਰ ਨਮੋਸ਼ੀ ਵਾਲੀ ਸਥਿਤੀ ਹੈ ਕਿ ਇਕ ਲੈਫਟੀਨੈਂਟ ਜਨਰਲ ਨੂੰ ਆਪਣੇ ਇਕ ਅਫਸਰ ਦੀ ਪਤਨੀ ਨਾਲ ਛੇੜਛਾੜ ਦੇ ਦੋਸ਼ ਲੱਗਣ ’ਤੇ ਅਸਤੀਫਾ ਦੇਣ ਲਈ ਕਿਹਾ ਗਿਆ ਹੈ।ਫੌਜ ਦੇ ਸੂਤਰਾਂ ਨੇ ਦੱਸਿਆ ਕਿ ਇੰਜੀਨੀਅਰ-ਇਨ-ਚੀਫ ਲੈਫਟੀਨੈਂਟ ਜਨਰਲ ਏ.ਕੇ. ਨੰਦਾ ਨੂੰ ਫੌਜ ਦੇ ਮੁਖੀ ਜਨਰਲ ਵੀ.ਕੇ. ਸਿੰਘ ਨੇ ਅਸਤੀਫਾ ਦੇਣ ਲਈ ਕਿਹਾ ਹੈ। ਉਹਦੇ ’ਤੇ ਇਸਰਾਈਲ ਦੌਰੇ ਦੌਰਾਨ ਆਪਣੇ ਤਕਨੀਕੀ ਸਕੱਤਰ ਦੀ ਪਤਨੀ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਸੂਤਰਾਂ ਅਨੁਸਾਰ ਨੰਦਾ ਨੇ ਪਹਿਲਾਂ ਹੀ ਅਸਤੀਫੇ ਲਈ ਕਾਗਜ਼ ਦਾਖਲ ਕਰ ਦਿੱਤੇ ਹਨ। ਉਹ ਫੌਜ ਦਾ ਸਭ ਤੋਂ ਸੀਨੀਅਰ ਅਧਿਕਾਰੀ ਹੈ ਜਿਸ ’ਤੇ ਮਾੜੇ ਆਚਰਣ ਸਬੰਧੀ ਦੋਸ਼ ਲੱਗੇ ਹਨ।ਸੂਤਰਾਂ ਅਨੁਸਾਰ ਨੰਦਾ ਤੇ ਉਹਦੀ ਟੀਮ ਪਿਛਲੇ ਮਹੀਨੇ ਪਰਿਵਾਰਾਂ ਸਮੇਤ ਇਸਰਾਈਲ ਗਈ ਸੀ। ਨੰਦਾ ਦੇ ਤਕਨੀਕੀ ਸਕੱਤਰ ਦੀ ਪਤਨੀ ਨੇ ਆਪਣੀ ਸ਼ਿਕਾਇਤ, ਫੌਜ ਦੇ ਮੁਖੀ ਦੀ ਪਤਨੀ ਅਤੇ ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਭਾਰਤੀ ਸਿੰਘ ਨੂੰ ਦਿੱਤੀ ਸੀ, ਜਿਸ ਨੇ ਇਹ ਨੂੰ ਫੌਰੀ ਫੌਜੀ ਮੁਖੀ ਅੱਗੇ ਕਾਰਵਾਈ ਲਈ ਪੇਸ਼ ਕਰ ਦਿੱਤਾ। (more…)