Punjab News

June 6, 2010

D28790262

80 ਫੀਸਦੀ ਤੋਂ ਵੱਧ ਵੋਟਾਂ ਭੁਗਤੀਆਂ-ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਹਿੰਸਾ: 4 ਮੌਤਾਂ

ਚੰਡੀਗੜ੍ਹ-ਹਰਿਆਣਾ ਵਿਚ ਪੰਚਾਇਤੀ ਅਦਾਰਿਆਂ ਦੀਆਂ ਪਹਿਲੇ ਗੇੜ ਦੀਆਂ ਚੋਣਾਂ ਸਮੇਂ ਹੋਈ ਹਿੰਸਾ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਲੋਕਾਂ ਵਿਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਸੀ ਤੇ ਅਨੇਕਾਂ ਵੱਡੇ ਪਿੰਡਾਂ ਵਿਚ ਦੇਰ ਸ਼ਾਮੀਂ ਸਾਢੇ ਸੱਤ ਵਜੇ ਤਕ ਵੀ ਵੋਟਾਂ ਪਾਉਣ ਦਾ ਕੰਮ ਜਾਰੀ ਸੀ। ਬਹੁਤ ਸਾਰੀਆਂ ਥਾਵਾਂ ਤੋਂ ਮਿਲੀ ਜਾਣਕਾਰੀ ਅਨੁਸਾਰ 80 ਫੀਸਦੀ ਤੋਂ ਵੱਧ ਵੋਟਰਾਂ ਨੇ ਪੰਚ, ਸਰਪੰਚ, ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਚੋਣ  ਲਈ ਵੋਟਾਂ ਪਾਈਆਂ। ਪੰਚਾਇਤੀ ਅਦਾਰਿਆਂ ਦੀਆਂ ਦੂਜੇ ਗੇੜ ਦੀਆਂ ਵੋਟਾਂ 12 ਜੂਨ ਨੂੰ ਪੈਣਗੀਆਂ।ਵੋਟਾਂ ਪਾਉਣ ਦਾ ਕੰਮ ਇਸ ਕਰਕੇ ਧੀਮੀ ਰਫਤਾਰ ਨਾਲ ਚਲਿਆ ਕਿਉਂਕਿ ਹਰੇਕ ਵੋਟਰ ਨੇ ਚਾਰ ਚਾਰ ਵੋਟਾਂ ਪਾਉਣੀਆਂ ਸਨ। ਵੋਟਰ ਨੇ ਇਕ ਵੋਟ ਪੰਚ ਲਈ, ਇਕ ਸਰਪੰਚ ਲਈ, ਇਕ ਬਲਾਕ ਸਮਿਤੀ ਤੇ ਇਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਾਸਤੇ ਪਾਈ। ਕੱੁਝ ਪਿੰਡਾਂ ਵਿਚ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਸਮੇਂ ਸਿਰ ਨਹੀਂ ਚਲ ਸਕੀਆਂ ਅਤੇ ਇਸ ਕਰਕੇ ਵੋਟਾਂ ਪਾਉਣ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ। ਕੇਵਲ ਸਰਪੰਚਾਂ ਦੀ ਚੋਣ ਈ.ਵੀ.ਐਮ. ਨਾਲ ਕਰਵਾਈ ਗਈ ਹੈ। ਕੈਥਲ ਜ਼ਿਲ੍ਹੇ ਦੇ ਬਸੇਰਪੁਰ ਪਿੰਡ ਦੇ ਇਕ ਪੰਚ ਦੀ ਚੋਣ ਰੱਦ ਕਰ ਦਿੱਤੀ ਗਈ ਕਿਉਂਕਿ ਇਕ ਦੂਜੇ ਖਿਲਾਫ ਚੋਣ ਲੜ ਰਹੇ ਦੋਵਾਂ ਪੰਚਾਂ ਨੂੰ ਗਲਤ ਚੋਣ ਨਿਸ਼ਾਨ ਵਾਲੇ ਬੈਲਟ ਪੇਪਰ ਸਨ। (more…)

ਪਾਕਿ ’ਚ ਅਤਿਵਾਦੀਆਂ ਦੇ ਦੋ ਧੜਿਆਂ ਵਿਚ ਝੜਪਾਂ, 25 ਹਲਾਕ

ਪਿਸ਼ਾਵਰ: ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਕਬਾਇਲੀ ਖਿੱਤੇ ਵਿਚ ਤਾਲਿਬਾਨ ਅਤੇ ਲਸ਼ਕਰ ਏ-ਇਸਲਾਮ ਦੇ ਅਤਿਵਾਦੀਆਂ ਦਰਮਿਆਨ ਹੋਈਆਂ ਝੜਪਾਂ ਵਿਚ 25 ਵਿਅਕਤੀ ਮਾਰੇ ਗਏ।ਇਹ ਝੜਪਾਂ ਲੰਘੀ ਰਾਤ ਉਦੋਂ ਸ਼ੁਰੂ ਹੋਈਆਂ ਜਦੋਂ ਤਹਿਰੀਕ-ਏ-ਤਾਲਿਬਾਨ  ਪਾਕਿਸਤਾਨ ਦੇ ਕਾਰਕੁਨਾਂ ਨੇ ਖੈਬਰ ਦੇ ਡਬਈ ਬਾਜ਼ਾਰ ਖੇਤਰ ਵਿਚੋਂ ਲਸ਼ਕਰ-ਏ-ਇਸਲਾਮ ਦੇ ਆਗੂ ਮਨੀ ਗੁਲ ਨੂੰ ਅਗਵਾ ਕਰਨ ਦਾ ਯਤਨ ਕੀਤਾ। ਲਸ਼ਕਰ-ਏ-ਇਸਲਾਮ ਨੇ ਇਹ ਯਤਨ ਨਾਕਾਮ ਕਰ ਦਿੱਤੇ ਅਤੇ ਦੋਵਾਂ ਧਿਰਾਂ ਦਰਮਿਆਨ ਗੋਲੀਬਾਰੀ ਸ਼ੁਰੂ ਹੋ ਗਈ।ਸੂਤਰਾਂ ਅਨੁਸਾਰ 8 ਵਿਅਕਤੀ ਥਾਂ ’ਤੇ ਹੀ ਮਾਰੇ ਗਏ ਜਦਕਿ 17 ਹੋਰ ਬਾਅਦ ਵਿਚ ਹੋਈਆਂ ਝੜਪਾਂ ਵਿਚ ਹਲਾਕ ਹੋ ਗਏ। ਸੂਤਰਾਂ ਅਨੁਸਾਰ ਦੋਵਾਂ ਧਿਰਾਂ ਦਰਮਿਆਨ ਅੱਜ ਬਾਅਦ ਦੁਪਹਿਰ ਤਕ ਵੀ ਗੋਲੀਬਾਰੀ ਹੋ ਰਹੀ ਸੀ।

ਖਰੀਦ ਏਜੰਸੀਆਂ ਦੀ ਮੁਲਾਜ਼ਮ ਕਮੇਟੀ ਨੇ ਕੀਤਾ ਕਰੋੜਾਂ ਦੇ ਝੋਨਾ ਘੁਟਾਲੇ ਦਾ ਖੁਲਾਸਾ

ਜਲੰਧਰ-ਸਰਕਾਰੀ ਖਰੀਦ ਏਜੰਸੀਆਂ ਦੇ ਮੁਲਾਜ਼ਮ ਤਾਲਮੇਲ ਕਮੇਟੀ ਨੇ ਰਾਜ ਵਿਚ ਕਰੋੜਾਂ ਰੁਪਏ ਦੇ ਝੋਨਾ ਘੁਟਾਲੇ ਦਾ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਵਧੀਆ ਕਿਸਮ ਦੇ ਚੌਲ ਲੈ ਕੇ ਸ਼ੈਲਰ ਮਾਲਕ 201 ਕਿਸਮ ਪ੍ਰਾਪਤੀਆਂ ਦੀਆਂ ਰਸੀਦਾਂ ਦੇ ਰਿਹਾ ਹੈ। ਲੁਧਿਆਣਾ ਵਿਚ ਪੰਜਾਬ ਮਾਰਕਫੈ¤ਡ, ਪਨਸਪ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਅਤੇ ਪੰਜਾਬ ਐਗਰੋ ਦੇ ਮੁਲਾਜ਼ਮਾਂ ਦੀ ਹੋਈ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਕਨਵੀਨਰ ਸ੍ਰੀ ਅਕਸ਼ਰ ਕੁਮਾਰ ਨੇ ਸਾਰੇ ਮਾਮਲੇ ਦਾ ਖੁਲਾਸਾ ਕੀਤਾ ਹੈ। ਮੀਟਿੰਗ ਵਿਚ ਦੱਸਿਆ ਗਿਆ ਕਿ ਖਮਾਣੋਂ ਦੇ ਇਕ ਸ਼ੈਲਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮੰਡੀਆਂ ਵਿੱਚੋਂ ਜੋ ਝੋਨਾ ਚੁੱਕਿਆ ਸੀ, ਉਸ (more…)

ਅਰਦਾਸ ਦਿਵਸ ’ਚ ਮਾਨ ਦਲ ਦੇ ਆਗੂਆਂ ਨਾਲ ਧੱਕਾ-ਮੁੱਕੀ

ਅੰਮ੍ਰਿਤਸਰ-ਅੱਜ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਜੂਨ 1984 ਦੇ ਸ਼ਹੀਦਾਂ ਦੀ ਯਾਦ ’ਚ ਹੋਏ ਅਰਦਾਸ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਨਾਲ ਸ਼ੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਧੱਕਾ-ਮੁੱਕੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਦਲ ਦੇ ਆਗੂ ਜਰਨੈਲ ਸਿੰਘ ਸਖੀਰਾ ਨੇ ਦਸਿਆ ਕਿ ਸਵੇਰ ਸਮੇਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਸਮੇਂ ਹੋਰ ਜਥੇਬੰਦੀਆਂ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਵੀ ਬੈਠੇ ਹੋਏ ਸਨ ਜਦੋਂ ਉਨ੍ਹਾਂ ਦੇ ਦਲ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਸੰਗਤਾਂ ’ਚ ਬੈਠ ਚੁੱਕੇ ਸਨ ਤਾਂ ਦਲ ਦੇ ਹੋਰ ਆਗੂ, ਜਿਨ੍ਹਾਂ ’ਚ ਹਰਬੀਰ ਸਿੰਘ ਸੰਧੂ, ਧਿਆਨ (more…)

ਵੈਨਕੂਵਰ ’ਚ ਘੱਲੂਘਾਰੇ ਦੇ ਸ਼ਹੀਦਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀਆਂ- ਕੈਨੇਡਾ ’ਚ ਸਿੱਖ ਅੱਤਵਾਦ ਹੋਣ ਦੇ ਦਾਅਵੇ ਖੋਖਲੇ-ਸੁੱਖ ਧਾਲੀਵਾਲ

kaholਵੈਨਕੂਵਰ, 6 ਜੂਨ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਜੂਨ 1984 ਦੇ ਸ਼ਹੀਦੀ ਘੱਲੂਘਾਰੇ ਦੀ 26ਵੀਂ ਬਰਸੀ ਦੇ ਮੌਕੇ ’ਤੇ ਡਾਊਨ-ਟਾਊਨ ਵੈਨਕੂਵਰ ਸਥਿਤ ਆਰਟ ਗੈਲਰੀ ਦੇ ਸਾਹਮਣੇ ਹਜ਼ਾਰਾਂ ਸਿੱਖਾਂ ਨੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ। ਬ੍ਰਿਟਿਸ਼ ਕੋ¦ਬੀਆ ਸਿੱਖ ਯੂਥ ਵੱਲੋਂ ਹਰ ਸਾਲ ਕਰਵਾਏ ਜਾਂਦੇ ਉਕਤ ਸ਼ਹੀਦੀ ਸਮਾਗਮ ’ਚ ਇਸ ਵਾਰ ਹੋਰਨਾਂ ਕੌਮਾਂ ਦੇ ਬੁਲਾਰੇ ਵੀ ਸ਼ਾਮਿਲ ਸਨ, ਜਿਨ੍ਹਾਂ ਸਿੱਖ ਕਤਲੇਆਮ ਦੇ ਪੀੜਤਾਂ ਦੇ ਹੱਕ ’ਚ ‘ਹਾਅ ਦਾ ਨਾਅਰਾ’ ਮਾਰਦਿਆਂ, ਦੋਸ਼ੀਆਂ ਨੂੰ ਸਖਤ ਸਜ਼ਾਵਾਂ ਲਈ ਸਹਿਯੋਗ ਦਾ ਭਰੋਸਾ ਦਿਵਾਇਆ। ਕੈਨੇਡਾ ਦੇ ਚੁਣੇ ਪੰਜਾਬੀ ਸਿਆਸੀ ਨੁਮਾਇੰਦਿਆਂ ’ਚੋਂ ਇਕੋ-ਇਕ ਸੰਸਦ ਮੈਂਬਰ ਸ: ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਨੇ, ‘ਇਨਸਾਫ਼ ਦੀ ਲਹਿਰ’ ਦੇ ਸਮਾਗਮ ’ਚ ਸ਼ਾਮਿਲ ਹੁੰਦਿਆਂ ਕਿਹਾ ਕਿ ਜਿਥੇ ਉਹ ਇਕ ਪਾਸੇ ਮਨੁੱਖੀ ਹੱਕਾਂ ਦੇ ਸਮਰਥਕ ‘ਕੈਨੇਡੀਅਨ’ ਨਾਗਰਿਕ ਹਨ, ਉਥੇ ਜ਼ੁਲਮ ਖਿਲਾਫ਼ ਲੜਨ ਵਾਲੇ ‘ਸਿੱਖ’ ਵੀ ਹਨ (more…)

ਪੰਜ ਸਿੰਘ ਸਾਹਿਬਾਨ ਦਾ ਫੈਸਲਾ -ਦਸਮ ਗ੍ਰੰਥ ਬਾਰੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦਾ ਹੁਕਮ

6ptnw53ਅੰਮ੍ਰਿਤਸਰ-ਅੱਜ ਇਥੇ ਪੰਜ ਸਿੰਘ ਸਾਹਿਬਾਨ ਨੇ ਅਹਿਮ ਫੈਸਲਾ ਲੈਂਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿਚੋਂ ਛੇਕੇ ਉਹ ਵਿਅਕਤੀ, ਜਿਨ੍ਹਾਂ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣੀ ਭੁੱਲ ਨਹੀਂ ਬਖ਼ਸ਼ਵਾਈ, ਇਕ ਮਹੀਨੇ ਦੇ ਅੰਦਰ-ਅੰਦਰ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਵਾ ਕੇ ਪੰਥ ਵਿਚ ਸ਼ਾਮਲ ਹੋ ਜਾਣ। ਸਿੰਘ ਸਾਹਿਬਾਨ ਨੇ ਇਹ ਆਦੇਸ਼ ਵੀ ਜਾਰੀ ਕੀਤਾ ਹੈ ਕਿ ਜਦੋਂ ਤਕ ਦਸਮ ਗ੍ਰੰਥ ਬਾਰੇ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਅੰਤਮ ਨਿਰਣਾ ਨਹੀਂ ਲਿਆ ਜਾਂਦਾ, ਉਦੋਂ ਤਕ ਕੋਈ ਵੀ ਦਸਮ ਗ੍ਰੰਥ ਦੇ ਵਿਰੋਧ ਜਾਂ ਹੱਕ ਵਿਚ ਬਿਆਨਬਾਜ਼ੀ ਨਾ ਕੀਤੀ ਜਾਵੇ।ਇਹ ਫੈਸਲੇ ਅੱਜ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ਦੋ ਘੰਟੇ ਚੱਲੀ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਲਏ ਗਏ। ਅੱਜ ਦੀ ਇਸ ਮੀਟਿੰਗ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ, ਗ੍ਰੰਥੀ ਗਿਆਨੀ ਰਵੇਲ ਸਿੰਘ ਸ਼ਾਮਲ ਸਨ।ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਦੀ ਮਨਾਈ ਗਈ ਤਿੰਨ ਸੌ ਸਾਲਾ ਫਤਹਿ ਸ਼ਤਾਬਦੀ ਦੇ ਮੱਦੇਨਜ਼ਰ ਪੰਥ ਵਿਚੋਂ ਛੇਕੇ ਗਏ ਵਿਅਕਤੀਆਂ ਨੂੰ ਇਕ ਮੌਕਾ ਦਿੱਤਾ ਗਿਆ ਹੈ ਕਿ ਉਹ ਇਕ ਮਹੀਨੇ ਦੇ ਵਿਚ ਵਿਚ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਵਾ ਕੇ ਪੰਥਕ ਧਾਰਾ ਵਿਚ ਸ਼ਾਮਲ ਹੋ ਸਕਦੇ ਹਨ। (more…)

ਸ਼੍ਰੋਮਣੀ ਕਮੇਟੀ ਲਈ ਵੋਟਾਂ ਖਾਲਿਸਤਾਨ ਮੁੱਦੇ ’ਤੇ ਪਾਈਆਂ ਜਾਣ: ਮਾਨ

ਅੰਮ੍ਰਿਤਸਰ-ਸਾਕਾ ਨੀਲਾ ਤਾਰਾ ਦੀ 26ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਂਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਆਉਂਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਖਾਲਿਸਤਾਨ ਦੇ ਮੁੱਦੇ ’ਤੇ ਵੋਟਾਂ ਪਾਈਆਂ ਜਾਣ।26ਵੀਂ ਵਰ੍ਹੇਗੰਢ ਮੌਕੇ ਸ਼ਾਮਲ ਹੋਣ ਲਈ ਆਏ ਸ੍ਰੀ ਮਾਨ ਨੇ ਇਸ ਸਮਾਗਮ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 300 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਤ ਕਰਕੇ ਖਾਲਿਸਤਾਨ ਬਣਾ ਦਿੱਤਾ ਸੀ ਪਰ ਇਹ ਰਾਜ ਸਥਾਪਤ ਨਹੀਂ ਰਹਿ ਸਕਿਆ ਅਤੇ ਅੱਜ ਮੁੜ ਇਸ ਨੂੰ ਸਥਾਪਤ ਕਰਨ ਦੀ ਲੋੜ ਹੈ।ਸ੍ਰੀ ਮਾਨ ਨੇ ਦੋਸ਼ ਲਾਇਆ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਬੀਤੇ ਦਿਨ ਉੱਚ ਅਦਾਲਤ ਵਿਚ ਦਿੱਤੀ ਇਕ ਦਲੀਲ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਅਪਸ਼ਬਦ ਵਰਤਦਿਆਂ ਉਨ੍ਹਾਂ ਨੂੰ ਖਤਰਨਾਕ ਖਾੜਕੂ ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਕਾ ਨੀਲਾ ਤਾਰਾ ਲਈ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਨਾਲ ਭਾਜਪਾ ਅਤੇ ਕਾਮਰੇਡ ਵੀ ਦੋਸ਼ੀ ਹਨ। ਇਨ੍ਹਾਂ ਸਾਰੀਆਂ ਜਥੇਬੰਦੀਆਂ ਨੇ ਹੀ ਸ੍ਰੀ ਹਰਿਮੰਦਰ ਸਾਹਿਬ ’ਤੇ ਫੌਜੀ ਹਮਲੇ ਲਈ ਹਰੀ ਝੰਡੀ ਦਿੱਤੀ ਸੀ। ਉਨ੍ਹਾਂ ਸ਼੍ਰੋਮਣੀ ਕਮੇਟੀ ਕੋਲੋਂ ਮੰਗ ਕੀਤੀ ਕਿ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਬਾਬਾ ਦੀਪ ਸਿੰਘ ਦੀ ਯਾਦ ਵਿਚ ਸ਼ਹੀਦੀ ਸਥਾਨ ਬਣਾਇਆ ਹੋਇਆ ਹੈ, (more…)



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO