ਲੁਧਿਆਣਾ (ਭੁਪਿੰਦਰ) ਰਾਜੀਵ-ਲੌਗੋਵਾਲ ਸਮਝੋਤੇ ਤੋਂ ਵੀ ਪਹਿਲਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਸਨ ਉਸ ਸਮੇਂ ‘ਤਕੱੜੀ’ ਚੋਣ ਨਿਸ਼ਾਨ ਚੋਣ ਕਮਿਸ਼ਨਰ ਪਾਸੋਂ ਸ਼੍ਰੋਮਣੀ ਅਕਾਲੀ ਦਲ ਲੌਗੋਵਾਲ ਨੂੰ ਅਲਾਟ ਹੋਇਆ ਸੀ । ਜਿਸ ਦੇ ਮੁਦੇਨਜ਼ਰ ਲੌਗੋਵਾਲ ਦਲ ਨੇ ਆਪਣੇ ਉਮੀਦਵਾਰ ਖੜੇ ਕਰਕੇ ਕਈ ਚੋਣਾਂ ਲੱੜੀਆ ਹਨ । ਪਰ ਬਾਦਲ ਧੱੜੇ ਨੇ ਤਕੱੜੀ ਨਿਸ਼ਾਨ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਕੇ ਇਸ ਚੋਣ ਨਿਸ਼ਾਨ ਤੇ ਚੋਣਾਂ ਲੜਦੀ ਆਈ ਹੈ । ਹੁਣ ਜੋ ਸੱਤਾ ਵਿੱਚ ਅਕਾਲੀ ਸਰਕਾਰ ਹੈ ਉਹ ਵੀ ਤਕੱੜੀ ਦੀ ਜਿੱਤ ਦਾ ਹੀ ਕਾਰਣ ਹੈ ।ਪੰਜਾਬ ਦੇ ਰਾਜਸੀ ਖੈਤਰ ਵਿੱਚ ਦਿਨੋ-ਦਿਨ ਆਪਣੀ ਪਕੜ ਬਨਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਲੌਗੋਵਾਲ ਦੀ ਕੌਮੀ ਪ੍ਰਧਾਨ ਬੀਬੀ ਸੁਰਜੀਤ ਸਿੰਘ ਬਰਨਾਲਾ ਨੇ ਦਆਵਾ ਕੀਤਾ ਕਿ ‘ਤਕੱੜੀ’ ਚੋਣ ਨਿਸ਼ਾਨ ਸਿਰਫ ਸਾਡਾ ਹੈ ਇਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ‘ਤਕੱੜੀ’ ਨਿਸ਼ਾਨ ਦੀ ਵਰਤੋਂ ਬਾਦਲ ਧੱੜੇ ਨੂੰ ਨਹੀਂ ਕੀਤੀ ਜਾਣ ਦਿੱਤੀ ਜਾਵੇਗੀ । (more…)
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਕਾਬਲ ਸਿੰਘ ਠੀਂਡਾ (ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਥੋਂ ਜਾਰੀ ਇਕ ਸ਼ੋਕ ਸੰਦੇਸ਼ ’ਚ ਉਨਾਂ ਕਿਹਾ ਕਿ ਸ. ਕਾਬਲ ਸਿੰਘ ਪੰਥ-ਪ੍ਰਸਤ, ਟਕਸਾਲੀ ਅਕਾਲੀ, ਬਹੁਤ ਹੀ ਦੂਰ ਅੰਦੇਸ਼ ਤੇ ਨੇਕ ਦਿਲ ਇਨਸਾਨ ਸਨ। ਉਨਾਂ ਕਿਹਾ ਕਿ ਪੰਥਕ ਪਿਛੋਕੜ ਵਾਲੇ ਸ. ਕਾਬਲ ਸਿੰਘ ਵਿਦਿਆਰਥੀ ਜੀਵਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਗਏ ਸਨ ਅਤੇ ਇਸ ਜਥੇਬੰਦੀ ਵਲੋਂ ਆਪਣੇ ਜਿੰਮੇ ਲੱਗੀ ਹਰ ਸੇਵਾ ਨੂੰ (more…)
ਜਗਰਾਉਂ(ਸੁਖਦੇਵ ਗਰਗ) : ਨਾਨਕਸਰ ਕਲੇਰਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਕੁੰਦਨ ਸਿੰਘ ਜੀ ਵੱਲੋਂ ਚਲਾਈ ਪਰੰਪਰਾ ਅਨੁਸਾਰ ਮੌਜੂਦਾ ਮਹਾਂਪੁਰਸ਼ ਬਾਬਾ ਹਰਭਜਨ ਸਿੰਘ ਜੀ ਵੱਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਕਣਕ ਦੇ ਟਰੱਕ ਨਾਨਕਸਰ ਤੋਂ ਰਵਾਨਾ ਕੀਤੇ ਗਏ। ਇਥੇ ਵਰਣਨਯੋਗ ਹੈ ਕਿ ਹਰ ਸਾਲ ਨਾਨਕਸਰ ਕਲੇਰਾਂ ਤੋਂ ਕਣਕ ਦੇ ਟਰੱਕ ਬਾਬਾ ਨਿਧਾਨ ਸਿੰਘ ਜੀ ਦੇ ਲੰਗਰਾਂ ਲਈ ਭੇਜੀ ਜਾਂਦੇ ਹਨ। ਇਸ ਮੌਕੇ ਬਾਬਾ ਜੀ ਨੇ ਕਿਹਾ ਕਿ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ। ਉਨ•ਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਲੰਗਰ ਦੀ ਸੇਵਾ ਚਲਾਈ ਹੈ ਉਹ ਅੱਜ ਵੀ ਨਿਰੰਤਰ ਚਲ ਰਹੀ ਹੈ। ਇਸ ਮੌਕੇ ਭਾਈ (more…)
ਫ਼ਤਹਿਗੜ ਸਾਹਿਬ (ਗੁਰਪ੍ਰੀਤ ਮਹਿਕ) : ਦੋ ਸਰਕਾਰੀ ਮੁਲਾਜਮ ਆਪਣੀ ਰਜਿੰਸ਼ ਦੇ ਚੱਲਦੇ ਆਪਸ ਵਿੱਚ ਭਿੜ ਗਏ। ਇਸ ਘਟਨਾ ਵਿੱਚ ਦੋਸ਼ ਲਗਾਏ ਗਏ ਹਨ ਕਿ ਐਸ ਡੀ ਐਮ ਦੇ ਡਰਾਇਰ ਗੁਰਚਰਨ ਸਿੰਘ ਨੂੰ ਮੁਅੱਤਲ ਪਟਵਾਰੀ ਅਤੇ ਤਿੰਨ ਹੋਰ ਵਿਅਕਤੀਆਂ ਨੇ ਆਪਸੀ ਰਜਿੰਸ਼ ਕਾਰਨ ਕੁੱਟਿਆ। ਗੁਰਚਰਨ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਫ਼ਤਹਿਗੜ• ਸਾਹਿਬ ਦੀ ਆਫੀਸਰ ਕਲੋਨੀ ਦੇ ਰਹਿਣ ਵਾਲੇ ਸਤਿੰਦਰ ਸਿੰਘ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਉਸ ਨੂੰ ਬੁਰੀ ਤਰਾਂ ਮਾਰਿਆਂ ਕੁੱਟਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਸਤਿੰਦਰ ਸਿੰਘ ਇਕ ਮੁਅੱਤਲ ਪਟਵਾਰੀ ਹੈ ਅਤੇ ਡਰਾਇਵਰ (more…)
ਮੁਹਾਲੀ 12 ਜੂਨ-ਜਿਲੇ ਦੇ ਪਿੰਡ ਤਸੌਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਚਲਿਆ ਆ ਰਿਹਾ ਜਾਤੀ ਵਿਵਾਦ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਕਿਉਂਕਿ ਦੋਵੇਂ ਧਿਰਾਂ ਇੱਕ ਦੂਜੇ ਦੀਆਂ ਗਲਤੀਆਂ ਨੂੰ ਚਿਤਾਰ ਕੇ ਆਪਣਾ ਪੱਖ ਮਜਬੂਤ ਕਰਨ ਦੇ ਯਤਨਾਂ ਵਿੱਚ ਲੱਗੀਆਂ ਹੋਈਆਂ ਹਨ, ਅਗਰ ਜਿਲਾ ਪ੍ਰਸ਼ਾਸ਼ਨ ਨੇ ਇਸ ਗੰਭੀਰ ਮਾਮਲੇ ਨੂੰ ਤੁਰੰਤ ਹੱਲ ਕਰਨ ਦਾ ਕੋਈ ਯਤਨ ਨਾ ਕੀਤਾ ਤਾਂ ਇਹ ਚਿੰਗਾਰੀ ਕਿਸੇ ਵੇਲੇ ਵੀ ਭਾਂਬੜ ਬਣਕੇ ਮਨੁੱਖੀ ਰਿਸ਼ਤਿਆਂ ਨੂੰ ਤਾਰੋ ਤਾਰ ਕਰ ਸਕਦੀ ਹੈ।ਚੇਤੇ ਰਹੇ ਕਿ 28 ਮਈ ਨੂੰ ਰਵਿਦਾਸੀਆ ਬਰਾਦਰੀ ਦੇ ਲੋਕਾਂ ਨੇ ਪਿੰਡ ਵਿੱਚ ਬਣੇ ਇੱਕੋ ਇੱਕ ਗੁਰਦੁਆਰੇ ਵਿੱਚ ਚੱਲ ਰਹੀਆਂ ਕੁੱਝ ਦਲਿਤ ਵਿਰੋਧੀ ਗਤੀਵਿਧੀਆਂ ਤੋਂ ਵਿਦਰੋਹ ਕਰਦਿਆਂ ਪਿੰਡ ਦੀ ਅਬਾਦੀ ਵਾਲੀ ਸ਼ਾਮਲਾਟ ਜ਼ਮੀਨ (more…)
ਵਾਸ਼ਿੰਗਟਨ, 11 ਜੂਨ-ਮੁੰਬਈ ਹਮਲਿਆਂ ਵਿਚ ਸ਼ਮੂਲੀਅਤ ਦਾ ਗੁਨਾਹ ਕਬੂਲ ਚੁੱਕੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਡੇਵਿਡ ਕੋਲਮਨ ਹੈਡਲੀ ਤੋਂ ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਟੀਮ ਦੀ ਪੁੱਛ-ਪੜਤਾਲ ਖਤਮ ਹੋ ਚੁੱਕੀ ਹੈ ਅਤੇ ਅਮਰੀਕੀ ਨਿਆਂ ਮੰਤਰਾਲੇ ਮੁਤਾਬਕ ਇਸ ਦੌਰਾਨ ਭਾਰਤੀ ਟੀਮ ਵੱਲੋਂ ਸਵਾਲ ਪੁੱਛਣ ’ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਗਈ।ਭਾਰਤ ਤੇ ਅਮਰੀਕਾ ਵਿਚਾਲੇ ਕਈ ਗੇੜਾਂ ਦੀ ਗੱਲਬਾਤ ਮਗਰੋਂ ਐਨ.ਆਈ.ਏ. ਦੇ ਚਾਰ ਮੈਂਬਰੀ ਦਲ ਨੂੰ ਹੈਡਲੀ ਤੋਂ ਪੁੱਛ-ਪੜਤਾਲ ਦਾ ਮੌਕਾ ਦਿੱਤਾ ਗਿਆ ਸੀ (more…)