Punjab News

June 21, 2010

ਕੇਂਦਰ ਸਰਕਾਰ ਫੌਜਾਂ ਨੂੰ ਵਿਸ਼ੇਸ਼ ਅਧਿਕਾਰ ਐਕਟ ਵਿਚ ਸੋਧਾਂ ਦੀ ਤਜਵੀਜ਼ ’ਤੇ ਕਾਇਮ-ਪਾਕਿ ਨਾਲ ਨਹੀਂ ਵਿਚਾਰਿਆ ਜਾਵੇਗਾ ਐਕਟ ਦਾ ਮੁੱਦਾ

ਨਵੀਂ ਦਿੱਲੀ-ਫੌਜ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਨੇ ਝੂਠੇ ਪੁਲੀਸ ਮੁਕਾਬਲੇ ਵਧਣ ਕਾਰਨ ਹਥਿਆਰਬੰਦ ਫੌਜਾਂ (ਵਿਸ਼ੇਸ਼ ਅਧਿਕਾਰ) ਐਕਟ (ਏ.ਐਫ.ਐਸ.ਪੀ.ਏ.) ਵਿਚ ਸੋਧਾਂ ਕਰਨ ਦੀ ਤਜਵੀਜ਼ ਉਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਤਜਵੀਜ਼ਤ ਸੋਧਾਂ ਦੇ ਖਰੜੇ ਵਿਚ ਗੈਰਕਾਨੂੰਨੀ ਕਤਲ ਦੇ ਮੁਲਜ਼ਮ ਫੌਜੀ ਅਧਿਕਾਰੀਆਂ ਨੂੰ ਸੂਬਾਈ ਹਕੂਮਤ ਦੇ ਹਵਾਲੇ ਕਰਨਾ ਵੀ ਸ਼ਾਮਲ ਹੈ। ਉਂਜ ਕੇਂਦਰ ਸਰਕਾਰ ਆਗਾਮੀ 24 ਤੇ 26 ਜੂਨ ਨੂੰ ਪਾਕਿਸਤਾਨ ਨਾਲ ਹੋਣ ਵਾਲੀ ਵਿਦੇਸ਼ ਸਕੱਤਰ ਤੇ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਦੌਰਾਨ ਗੁਆਂਢੀ ਮੁਲਕ ਨਾਲ ਇਸ ਐਕਟ ਦਾ ਮੁੱਦਾ ਨਹੀਂ ਵਿਚਾਰੇਗੀ ਜਦਕਿ ਪਾਕਿਸਤਾਨ ਵੱਲੋਂ ਉਠਾਏ ਜਾਣ ਵਾਲੇ ਹੋਰ ‘ਸਾਰੇ ਮੁੱਦਿਆਂ’ ਉਤੇ ਗੱਲ ਕਰਨ ਲਈ ਤਿਆਰ ਹੋਵੇਗੀ।ਗੌਰਤਲਬ ਹੈ ਕਿ ਫੌਜ ਵੱਲੋਂ ਏ.ਐਫ.ਐਸ. ਪੀ.ਏ. ਦੀ ਪੂਰੀ ਹਮਾਇਤ ਕੀਤੀ ਜਾਂਦੀ ਹੈ ਤੇ ਇਸ ਨੂੰ ‘ਪਵਿੱਤਰ ਕਾਨੂੰਨ’ ਤਕ ਕਰਾਰ ਦਿੱਤਾ ਜਾਂਦਾ ਹੈ ਪਰ ਸਰਕਾਰ ਦਾ ਖਿਆਲ ਹੈ ਕਿ ਇਸ ਐਕਟ ਉਤੇ ਨਵੇਂ ਸਿਰਿਉਂ ਵਿਚਾਰ ਹੋਣੀ ਚਾਹੀਦੀ ਹੈ (more…)

ਢੀਂਡਸਾ ਨੇ ਮੈਲਬਰਨ ’ਚ ਪਰਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ

DHINDSAਮੈਲਬਰਨ-ਆਸਟਰੇਲੀਆ ਦੌਰੇ ਉੱਤੇ ਆਏ ਰਾਜ ਸਭਾ ਮੈਂਬਰ ਅਤੇ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਸਿਡਨੀ ਅਤੇ ਮੈਲਬਰਨ ਵਿਚ ਪਰਵਾਸੀ ਪੰਜਾਬੀਆਂ ਨਾਲ ਮੁਲਾਕਾਤ ਕੀਤੀ।ਇਥੋਂ ਦੇ ਕੈਫੇ ਸੈਫਰਨ ’ਚ ਪੰਜਾਬ ਵਾਰੀਅਰਜ਼ ਕਲੱਬ ਅਤੇ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਕਰਵਾਏ ਸਮਾਗਮ ਦੌਰਾਨ ਸ੍ਰੀ ਢੀਂਡਸਾ ਨੇ ਇਥੇ ਵਸਦੇ ਪੰਜਾਬੀਆਂ ਨੂੰ ਆਪਣੀ ਜਨਮ ਭੌਂਇ ’ਤੇ ਪੇਸ਼ੀ ਆਉਂਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ। ਇਸ ਦੌਰਾਨ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਦੇ ਵਪਾਰਕ ਪ੍ਰਬੰਧਾਂ ਕਾਰਨ ਸੰਸਾਰ ਦੀਆਂ ਪ੍ਰਮੁੱਖ ਏਅਰਲਾਈਨਜ਼ ਵੱਲੋਂ ਉੱਥੇ ਨਾ ਜਾਣ ਕਾਰਨ ਪੰਜਾਬੀਆਂ ਨੂੰ ਆਉਂਦੀਆਂ ਮੁਸ਼ਕਲਾਂ ਮੁੱਖ ਮੁੱਦਾ ਰਿਹਾ। ਸ੍ਰੀ ਢੀਂਡਸਾ ਨੇ ਏਅਰਲਾਈਨਜ਼ ਨਾਲ ਗੱਲਬਾਤ ਕਰਕੇ ਇਹ ਮੁਸ਼ਕਲ ਛੇਤੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਪੰਜਾਬ ਵਾਰੀਅਰਜ਼ ਕਲੱਬ ਦੇ ਸਰਪ੍ਰਸਤ ਸ੍ਰੀ ਜਗਜੀਤ ਸਿੰਘ ਗੁਰਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਪਰਮਜੀਤ ਸਿੰਘ ਗਰੇਵਾਲ, ਮਨਜੀਤ ਸਿੰਘ ਔਜਲਾ, ਦਵਿੰਦਰ ਸਿੰਘ, ਚਰਨਾਮਤ ਸਿੰਘ, ਸਤਨਾਮ ਸਿੰਘ ਪਾਬਲਾ, ਪ੍ਰੀਤਇੰਦਰ ਗਰੇਵਾਲ, ਮੁਖਤਿਆਰ ਬਾਸੀ, ਹਰਬੀਰ ਕੰਗ ਤੇ ਹੋਰ ਪਤਵੰਤੇ ਹਾਜ਼ਰ ਸਨ।

ਆਬਕਾਰੀ ਅਤੇ ਕਰ ਵਿਭਾਗ ਨਾਲ ਸਬੰਧਤ ਸਲਾਹਕਾਰ ਕਮੇਟੀ ਦੀ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮੀਟਿੰਗ

ਫਤਹਿਗੜ੍ਹ ਸਾਹਿਬ  : (ਹਰਪ੍ਰੀਤ ਕੋਰ ਟਿਵਾਣਾ) :- ਜ਼ਿਲ੍ਹਾ ਪੱਧਰੀ ਆਬਕਾਰੀ ਅਤੇ ਕਰ ਵਿਭਾਗ ਨਾਲ ਸਬੰਧਤ ਸਲਾਹਕਾਰ ਕਮੇਟੀ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਦੀ ਪ੍ਰਧਾਨਗੀ  ਹੇਠ ਮੀਟਿੰਗ ਹੋਈ। ਜਿਸ ਵਿੱਚ ਡਿਪਟੀ ਕਮਿਸ਼ਨਰ ਨੇ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਵੀਆਂ ਫਰਮਾਂ ਦੀ ਰਜਿਸਟਰੇਸ਼ਨ ਦਾ ਕੰਮ ਇੱਕ ਮਹੀਨੇ ਦੇ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ  ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੁਝ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਵੈਟ ਟੈਕਸ ਦੀ ਅਦਾਇਗੀ ਨਾ ਕਰਨ ਵਾਲੇ ਵਪਾਰੀਆਂ ਦੀ (more…)

ਸ਼ਹਿਰ ਦੇ ਵਿਕਾਸ ਕਾਰਜਾਂ ‘ਚ ਕਿਸੇ ਕਿਸਮ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ-ਚੰਨੀ

ਖੰਨਾ 21 ਜੂਨ (ਨਰਪਿੰਦਰ ਸਿੰਘ ਬੈਨੀਪਾਲ)-ਖੰਨਾ ਸ਼ਹਿਰ ਦੇ ਵਿਕਾਸ ਕਾਰਜਾਂ ‘ਚ ਕਿਸੇ ਕਿਸਮ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਨਗਰ ਕੌਂਸਲ ਦੇ ਪ੍ਰਧਾਨ ਸ. ਇਕਬਾਲ ਸਿੰਘ ਚੰਨੀ ਨੇ ਵਾਰਡ ਨੰ: 2 ਦੀ ਗਲੀ ਨੂੰ ਪੱਕਾ ਕਰਨ ਦੇ ਉਦਘਾਟਨ ਕਰਨ ਮੌਕੇ ਕੀਤਾ। ਉਹਨਾ ਆਖਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੀ ਯੋਗ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਵਿਕਾਸ ਕਾਰਜਾ ਦੀ ਹਨੇਰੀ ਚਲਾਈ ਜਾ ਰਹੀ ਹੈ ਅਤੇ ਅਗਲੇ ਕੁਝ ਸਮੇਂ ਦੌਰਾਨ ਖੰਨਾ ਸ਼ਹਿਰ ਨੂੰ ਇਕ ਮਾਡਲ ਸ਼ਹਿਰ ਬਣਾਇਆ ਜਾਵੇਗਾ। ਇਸ ਮੌਕੇ ਐਡਵੋਕੇਟ ਸ. ਜਤਿੰਦਰਪਾਲ (more…)

ਭਿਆਨਕ ਬਿਮਾਰੀਆਂ ਦਾ ਵਾਧਾ ਚਿੰਤਾ ਦਾ ਵਿਸ਼ਾ – ਬਾਦਲ

ਸ਼੍ਰੀ ਮੁਕਤਸਰ ਸਾਹਿਬ, 21 ਜੂਨ (ਸੁਨੀਲ ਬਾਂਸਲ) -  ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅੱਜ ਸਵੇਰੇ ਨੇੜਲੇ ਪਿੰਡ ਭੁੱਲਰ ਵਿਖੇ ਪਹੁੰਚੇ। ਉਨਾਂ ਇਸ ਮੌਕੇ ਸੀਨੀਅਰ ਅਕਾਲੀ ਆਗੂ ਸ.ਜਗਦੇਵ ਸਿੰਘ ਭੁੱਲਰ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਮੁਕਤਸਰ ਦੀ ਧਰਮਪਤਨੀ ਸੁਖਦੇਵ ਕੌਰ ਦੀ ਮੌਤ ’ਤੇ ਪਰਿਵਾਰਕ ਮੈਂਬਰਾਂ ਜਗਦੇਵ ਸਿੰਘ,  ਜਗਰੂਪ ਸਿੰਘ, ਸਰਪੰਚ ਬਲਰਾਜ ਸਿੰਘ ਭੁੱਲਰ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ (ਸਪੁੱਤਰ),   ਗੁਰਧਿਆਨ ਸਿੰਘ (ਸਪੁੱਤਰ) ਨਾਲ ਦੁੱਖ ਸਾਂਝਾ ਕੀਤਾ। ਸ.ਬਾਦਲ ਪਰਿਵਾਰ ਵਿੱਚ ਕਰੀਬ 40 ਮਿੰਟ ਰਹੇ ਅਤੇ ਅਚਾਨਕ ਹੋਈ ਇਸ ਮੌਤ ’ਤੇ ਗਹਿਰਾ ਦੁੱਖ ਪ੍ਰਗਟਾਇਆ। ਇਸ ਮੌਕੇ (more…)

ਖ਼ਾਲਿਸਤਾਨ ਦੇ ਮੁੱਦੇ ਤੇ ਸ਼੍ਰੋਮਣੀ ਕਮੇਟੀ ਚੋਣਾਂ ਲੜਾਂਗੇ ਅਤੇ ਖ਼ਾਲਿਸਤਾਨ ਦੀ ਹਮਾਇਤ ਕਰਨ ਵਾਲਿਆਂ ਦਾ ਖੁੱਲਾ ਸਵਾਗਤ : ਮਾਨ

JAGRAON-21_June-03ਜਗਰਾਉਂ, 21 ਜੂਨ (ਸੁਖਦੇਵ ਗਰਗ) : 28 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਜਗਰਾਉਂ ਵਿਖੇ ਕੀਤੀ ਜਾ ਰਹੀ ਪੰਜਾਬ ਬਚਾਓ ਰੈਲੀ ਦੇ ਪ੍ਰਬੰਧਾਂ ਲਈ ਪਾਰਟੀ ਵੱਲੋਂ ਅੱਜ ਜਗਰਾਉਂ ਵਿਖੇ ਦਫ਼ਤਰ ਖੋਲਿਆ ਗਿਆ ਜਿਸ ਦਾ ਉਦਘਾਟਨ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿਚ ਕੀਤਾ। ਪੰਜਾਬ ਭਰ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਆਏ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਖਾਲਿਸਤਾਨ ਦੇ ਮੁੱਦੇ ਤੇ ਲੜੀਆਂ ਜਾਣਗੀਆਂ ਅਤੇ ਜਿਹੜੀ ਵੀ ਪਾਰਟੀ ਖ਼ਾਲਿਸਤਾਨ ਦੀ ਹਮਾਇਤ ਕਰੇਗੀ ਉਸ ਲਈ ਸਾਡੇ ਦਰਵਾਜੇ ਖੁਲੇ ਸਨ। ਉਨਾਂ ਕਿਹਾ ਕਿ ਧਰਮ ਸਿਆਸਤ ਤੋਂ ਨਹੀਂ ਚਲ ਸਕਦਾ। ਸਿੱਖਾਂ ਤੇ ਹੋਏ ਅੱਤਿਆਚਾਰ ਦਾ ਸਮਾਂ 26 ਸਾਲ ਬੀਤ ਜਾਣ ਤੇ ਵੀ ਦੋਸ਼ੀਆਂ ਨੂੰ ਸਜਾ ਨਹੀਂ ਹੋਈ ਜਦਕਿ ਬੰਬਈ ਵਿਚ ਮਾਰੇ ਵਿਅਕਤੀਆਂ ਦੇ ਦੋਸ਼ੀ ਕਸਾਬ ਨੂੰ ਕੇਵਲ 17 ਮਹੀਨਿਆਂ ’ਚ ਸਜਾਏ ਮੌਤ ਸੁਣਾ ਦਿੱਤੀ ਗਈ। (more…)

ਸ਼੍ਰੋਮਣੀ ਅਕਾਲੀ ਦਲ (ਅ) ਨੇ ਕੀਤਾ 53 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ

ਜਗਰਾਉਂ, 21 ਜੁੂਨ (ਸੁਖਦੇਵ ਗਰਗ) : ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਫਿਲਹਾਲ ਚੋਣ ਕਮਿਸ਼ਨਰ ਵੱਲੋਂ ਨਹੀਂ ਕੀਤਾ ਗਿਆ ਪਰ ਸ਼੍ਰੋਮਣੀ ਅਕਾਲੀ (ਅ) ਨੇ ਆਪਣੇ ਉਮੀਦਵਾਰ ਦੀ ਪਹਿਲੀ ਸੂਚੀ ਜਾਰੀ ਕਰਕੇ ਪਹਿਲਾ ਸਥਾਨ ਜਰੂਰ ਪ੍ਰਾਪਤ ਕਰ ਲਿਆ ਹੈ। 28 ਸਤੰਬਰ ਨੂੰ ਜਗਰਾਉਂ ਵਿਚ ਪਾਰਟੀ ਵੱਲੋਂ ਕੀਤੀ ਜਾ ਰਹੀ ਪੰਜਾਬ ਬਚਾਓ ਰੈਲੀ ਸਬੰਧੀ ਅੱਜ ਦਫ਼ਤਰ ਦਾ ਉਦਘਾਟਨ ਜਗਰਾਉਂ ਵਿਖੇ ਕਰਨ ਅਤੇ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦੇ ਹੋਏ ਦੱਸਿਆ ਕਿ ਹਰਦੀਪ ਸਿੰਘ ਖਾਲਸਾ ਨੂੰ ਹਲਕਾ ਮਲੌਟ ਤੋਂ, ਰੇਸ਼ਮ ਸਿੰਘ ਨੂੰ ਮਲੋਟ ਤੋਂ, ਜਗਦੇਵ ਸਿੰਘ ਨੂੰ ਗਿਦੱੜਬਾਹਾ ਤੋਂ, ਬਲਦੇਵ ਸਿੰਘ ਬੜਿੰਗ• ਨੂੰ ਦੋਦਾ ਤੋਂ, ਗੁਰਚਰਨ ਸਿੰਘ ਭੁੱਲਰ ਨੂੰ ਮਮਦੋਟ ਤੋਂ, ਬਲਵਿੰਦਰ ਸਿੰਘ ਖਾਲਸਾ ਨੂੰ ਫਿਰੋਜ਼ਪੁਰ ਤੋਂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਤਲਵੰਡੀ ਭਾਈ ਤੋਂ, ਰਾਜਵੰਤ ਕੌਰ ਚੱਬਾ ਨੂੰ ਤਲਵੰਡੀ ਭਾਈ ਤੋਂ, ਇਕਬਾਲ ਸਿੰਘ ਜ਼ੀਰਾ ਨੂੰ ਜ਼ੀਰਾ ਤੋਂ, ਧਿਆਨ ਸਿੰਘ ਮੰਡ ਨੂੰ ਧਰਮਕੋਟ ਤੋਂ, ਮਨਜੀਤ ਸਿੰਘ ਮੱਲ•ਾ ਨੂੰ ਘੱਲ ਕਲਾਂ ਤੋਂ, ਨਿਰਮਲ ਸਿੰਘ ਮੀਨੀਆ ਨੂੰ ਬੱਧਨੀ ਕਲਾਂ ਤੋਂ, ਬੀਬੀ ਅਮਨਦੀਪ ਕੌਰ ਨੂੰ ਬੱਧਨੀ ਕਲਾਂ (ਇ) ਤੋਂ, ਬਲਦੇਵ ਸਿੰਘ ਗਗੜਾ ਨੂੰ ਮੋਗਾ (ਐਸ ਸੀ) ਤੋਂ, ਅਵਤਾਰ ਸਿੰਘ ਖੋਸਾ ਨੂੰ ਕੋਟਕਪੂਰਾ ਤੋਂ, (more…)

ਜਗਰਾਉਂ ਦੇ 19 ਬੱਚੇ 3 ਜੁਲਾਈ ਨੂੰ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਪਾਉਣਗੇ ਧਮਾਲ

ਜਗਰਾਉਂ, 21 ਜੂਨ (ਸੁਖਦੇਵ ਗਰਗ) : ਟੂ ਵਹੀਲਰ ਬਣਾਉਣ ਵਾਲੀ ਦੁਨੀਆ ਦੀ ਨੰਬਰ ਇਕ ਕੰਪਨੀ ਹੀਰੋ ਹਾਂਡਾ ਦੇ ਜਗਰਾਉਂ ਸ਼ੋ ਰੂਮ ਏ ਐਸ ਆਟੋਮੋਬਾਇਲਜ਼ ਵਿਖੇ ਬੱਚਿਆਂ ਦਾ ਡਾਂਸ ਅਤੇ ਮਾਡਲਿੰਗ ਮੁਕਾਬਲਾ ੂਤਾਰੇ ਜ਼ਮੀਨ ਪਰੂ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਮੱਲ•ਾ, ਲਵਪ੍ਰੀਤ ਕੌਰ ਕਨੇਡਾ ਅਤੇ ਬਿਜਲੀ ਬੋਰਡ ਦੇ ਐਸ ਡੀ ਓ ਜਗਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਮੁਕਾਬਲੇ ਵਿਚ 45 ਬੱਚਿਆਂ ਨੇ ਆਪਣੀ ਕਲਾ ਦੇ ਜ਼ੋਹਰ ਦਿਖਾਏ। ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਗੁਰਦੀਪ ਸਿੰਘ ਭੈਣੀ ਨੇ ਬੱਚਿਆਂ ਨੂੰ ਮੌਕੇ ਤੇ ਸਰਟੀਫਿਕੇਟ ਵੰਡੇ। ਜਗਰਾਉਂ ਵਿਖੇ ਹੀਰੋ ਹਾਂਡਾ ਵੱਲੋਂ (more…)



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO