ਵਾਸ਼ਿੰਗਟਨ-ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਭਾਰਤ ਵੱਲੋਂ ਅਮਰੀਕਾ ਨਾਲ ਆਰਥਿਕ ਸਾਂਝ ਮਜ਼ਬੂਤ ਕਰਨ ਲਈ ਇਕ ਪੈਨਲ ਕਾਇਮ ਕੀਤਾ ਜਾਵੇਗਾ ਜੋ ਅਜਿਹੇ ਬੁਨਿਆਦੀ ਖੇਤਰਾਂ ਦੀ ਪਛਾਣ ਕਰੇਗਾ, ਜਿੱਥੇ 250-300 ਅਰਬ ਡਾਲਰਾਂ ਦਾ ਨਿਵੇਸ਼ ਹੋ ਸਕੇ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪੈਨਲ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਬਣੇਗਾ, ਜੋ ਵੱਖ-ਵੱਖ ਮੰਤਰਾਲਿਆਂ ਨਾਲ ਤਾਲਮੇਲ ਕਰੇਗਾ। ਪੈਨਲ ਵੱਲੋਂ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੰਬਰ ਫੇਰੀ ਤੋਂ ਪਹਿਲਾਂ ਆਰਥਿਕ ਸਬੰਧ ਹੋਰ ਮਜ਼ਬੂਤ ਕਰਨ ਲਈ ਖਾਕਾ ਤਿਆਰ ਕਰ ਲਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਭਾਰਤ ਨੂੰ ਬੁਨਿਆਦੀ ਢਾਂਚੇ ਵਿਚ ਨਿਵੇਸ਼ ਲਈ ਇਕ ਅਰਬ ਡਾਲਰਾਂ ਦੀ ਲੋੜ ਹੈ, ਜਿੱਥੇ ਕਿਤੇ 25-30 ਫੀਸਦ ਦੀ ਥੁੜ੍ਹ ਹੈ ਉਹ ਅਮਰੀਕੀ ਕੰਪਨੀਆਂ ਦੀ ਮਦਦ ਨਾਲ ਪੂਰੀ ਕਰ ਲਈ ਜਾਵੇਗੀ।ਭਾਰਤ ਅਮਰੀਕੀ ਸੀ.ਈ.ਓਜ਼ ਫੋਰਮ ਦੀ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਸ੍ਰੀ ਮੁਖਰਜੀ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਬੀਮਾ ਤੇ ਹੋਰ ਖੇਤਰਾਂ ਵਿਚ ਆਰਥਿਕ ਸੁਧਾਰਾਂ ਲਈ ਭਾਰਤ ਆਪਣੇ ਕਾਨੂੰਨ ਵਿਚ ਤਬਦੀਲੀ ਲਿਆਏ। (more…)
ਫਤਿਹਗੜਸਾਹਿਬ, (ਗੁਰਪ੍ਰੀਤ ਮਹਿਕ) : ‘‘ਖਾਲਿਸਤਾਨ ਨੂੰ ਕਾਇਮ ਕਰਨ ਲਈ ਕੌਮਾਂਤਰੀ ਕਾਨੂੰਨਾਂ ਦੇ ਦਾਇਰਿਆਂ ਵਿੱਚ ਰਹਿੰਦੇ ਹੋਏ ਕੌਮਾਂਤਰੀ ਪੱਧਰ ਉ¤ਤੇ ਦਲੀਲ ਸਹਿਤ ਜੇਕਰ ਖਾਲਿਸਤਾਨ ਦੇ ਹੱਕ ਵਿੱਚ ਪੂਰਨ ਦ੍ਰਿੜਤਾ ਅਤੇ ਸੁਹਿਰਦਤਾਂ ਨਾਲ ਕੋਈ ਸਖਸੀਅਤ ਲੋਕਰਾਏ ਲਾਮਬੱਧ ਕਰ ਰਹੀ ਹੈ, ਉਹ ਕੇਵਲ ਸ: ਸਿਮਰਨਜੀਤ ਸਿੰਘ ਮਾਨ ਦੀ ਸਖਸੀਅਤ ਅਤੇ ਉਨਾ ਦੀ ਅਗਵਾਈ ਵਿੱਚ ਸਰਗਰਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਹੈ। ਬਾਕੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਗੋਦ ਦਾ ਨਿੱਘ ਮਾਣਨ ਦਾ ਦਾਅਵਾ ਕਰਨ ਵਾਲੇ ਉਹ ਆਗੂ ਜੋ ਪ੍ਰਛਾਵੇਂ ਦੀ ਤਰਾ ਸੰਤਾਂ ਦੇ ਨਾਲ ਰਹਿੰਦੇ ਸਨ ਅਤੇ ਆਪਣੇ ਆਪ ਨੂੰ ਸਭ ਤੋਂ ਵੱਡੇ ਖਾਲਿਸਤਾਨੀ ਕਹਿਲਾਉਂਦੇ ਸਨ। ਅੱਜ ਉਹ ਥੱਕ-ਟੁੱਟ ਕੇ ‘‘ਖਾਲਿਸਤਾਨੂ ਦੇ ਕੌਮੀ ਮਿਸ਼ਨ ਨੂੰ ਪੂਰੀ ਤਰਾ ਪਿੱਠ ਦੇ ਕੇ ਜਾਂ ਤਾਂ ਰਿਟਾਇਰਮੈਂਟ ਲੈ ਚੁੱਕੇ ਹਨ (more…)

ਜਗਰਾਉਂ, 23 ਜੂਨ (ਸੁਖਦੇਵ ਗਰਗ) : ਅੱਜ 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਉੱਪਰ ਜਗਰਾਉਂ ਪਾਵਰ ਕਾਮ ਐਕਸੀਅਨ ਦੇ ਦਫ਼ਤਰ ਅੱਗੇ ਬਿਜਲੀ ਬਿੱਲ ਸਾੜ ਕੇ ਰੋਸ ਪ੍ਰਗਟ ਕੀਤਾ ਅਤੇ ਖੇਤੀ ਮੋਟਰਾਂ ਤੇ ਪੇਂਡੂ ਮਜ਼ਦੂਰਾਂ ਦੇ ਬਿਜਲੀ ਬਿੱਲ ਬਿਨਾਂ ਸ਼ਰਤ ਮੁਆਫ਼ ਕਰਨ ਦੀ ਮੰਗ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ, ਮਰਦ ਔਰਤਾਂ ਨੇ ਸ਼ਮੂਲੀਅਤ ਕੀਤੀ ਭਾਵੇਂ ਕਿ ਝੋਨੇ ਦੀ ਲਵਾਈ ਦਾ ਜ਼ੋਰ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਆਗੂ ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਲੀਲਾ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਨਿਰਮਲ ਸਿੰਘ ਭਮਾਲ, ਜਗਤ ਸਿੰਘ, ਲੀਲਾ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਪੇਂਡੂ ਮਜ਼ਦੂਰ ਯੂਨੀਅਨ (ਮਸਾਲ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬਿੱਲੂ, (more…)
ਸ੍ਰੀ ਮੁਕਤਸਰ ਸਾਹਿਬ (ਸੁਨੀਲ ਬਾਂਸਲ) : ਮੁਕਤਸਰ ਦੇ ਪਿੰਡ ਲੱਧੂ ਵਾਲਾ ਉਤਾੜ ਦੀਆਂ ਨਹਿਰਾਂ ’ਤੇ ਬਣੀ ਮਾਰਕਿਟ ਵਿਚ ਵਿਭਾਗ ਵੱਲੋਂ ਕਾਨੂੰਨਾ ਅਨੁਸਾਰ 2005 ਵਿਚ ਟਰਾਂਸਫਾਰਮਰ 24 ਘੰਟੇ ਬਿਜਲੀ ਸਪਲਾਈ ਦੇਣ ਲਈ ਲਗਾਇਆ ਗਿਆ ਸੀ। ਪਰ ਹੁਣ ਨਵੀਂ 24 ਘੰਟੇ ਵਾਲੀ ਲਾਈਨ ਕੱਢਣ ਕਾਰਨ ਇਸਨੂੰ ਉਸ ਲਾਈਨ ਵਿਚ ਨਹੀਂ ਪਾਇਆ ਗਿਆ ਜਦਕਿ ਇਸ ਦੇ ਉਪਰ ਤੋਂ 24 ਘੰਟੇ ਵਾਲੀ ਨਵੀਂ ਲਾਈਨ ਕੱਢੀ ਗਈ ਹੈ। ਜਿਸ ਕਾਰਨ ਦੁਕਾਨਦਾਰਾਂ ਅਤੇ ਦੂਸਰੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਮਾਰਕਿਟ ਦੇ ਦੁਕਾਨਦਾਰਾਂ ਰੁਪਿੰਦਰ ਸਿੰਘ, ਨਛੱਤਰ ਸਿੰਘ, ਕੀਮਤੀ ਲਾਲ, ਦਵਿੰਦਰ ਸਿੰਘ, ਅਮੋਲਕ, ਬਲਦੇਵ ਸਿੰਘ, ਕਮਲਜੀਤ (more…)
ਨਵੀਂ ਦਿੱਲੀ-ਪੰਜਾਬੀ ਹੈਲਪ ਲਾਈਨ ਦੇ ਸੰਚਾਲਕਾਂ ਸ: ਪ੍ਰਕਾਸ਼ ਸਿੰਘ ਗਿੱਲ ਤੇ ਬੀਬੀ ਜਸਵਿੰਦਰ ਕੌਰ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਦਿੱਲੀ ਯੂਨੀਵਰਸਿਟੀ ਵਿਚ ਕਾਲਜਾਂ ਅੰਦਰ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਜਿਨ੍ਹਾਂ ਵਿਚ ਪੰਜਾਬੀ ਵਿਸ਼ੇ ਦੇ ਪੜ੍ਹਨ ਦੀ ਸਹੂਲਤ ਦਿੱਤੀ ਗਈ ਹੈ, ਵਿਚ ਉਹ ਪਹਿਲ ਦੇ ਆਧਾਰ ’ਤੇ ਪੰਜਾਬੀ ਵਿਸ਼ੇ ਨੂੰ ਪੜ੍ਹਨ ਲਈ ਅੱਗੇ ਆਉਣ। ਸ: ਗਿੱਲ ਅਨੁਸਾਰ ਮਾਤਾ ਸੁੰਦਰੀ ਕਾਲਜ ਫਾਰ ਵੁਮੈਨ, ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ, ਮੈਤਰੀ ਕਾਲਜ, ਲਕਸ਼ਮੀਬਾਈ ਕਾਲਜ, ਦਿਆਲ ਸਿੰਘ (ਸ਼ਾਮ) ਤੇ (ਸਵੇਰ), ਮਿਰਾਂਡਾ ਕਾਲਜ, ਗੁਰੂ ਨਾਨਕ ਦੇਵ (more…)
ਰਾਮਾ ਮੰਡੀ (ਤੇਜਿੰਦਰ ਸ਼ਰਮਾ)-ਥਾਣਾ ਰਾਮਾ ਮੰਡੀ ਅਧੀਨ ਪੈਂਦੇ ਪਿੰਡ ਕਮਾਲੂ ਵਿਖੇ ਅੱਜ ਉਸ ਵੇਲੇ ਦੁਖਾਂਤ ਵਾਪਰ ਗਿਆ ਜਦੋਂ ਗੁਰਬਖਸ਼ ਸਿੰਘ (65) ਨੇ ਆਪਣੇ ਨਜ਼ਦੀਕੀ ਦੋਸਤ ਜੋਗਿੰਦਰ ਸਿੰਘ (50) ਦੀ ਬਲਦੀ ਚਿਤਾ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਸਮਾਚਾਰ ਅਨੁਸਾਰ ਜੋਗਿੰਦਰ ਸਿੰਘ, ਜੋ ਗੁਰੂ ਘਰ ਦਾ ਸੇਵਕ ਸੀ, ਦੀ ਅੱਜ ਗਰਮੀ ਲੱਗਣ ਨਾਲ ਜਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੱਜ ਬਾਅਦ ਦੁਪਹਿਰ ਜਦੋਂ ਉਸ ਦਾ ਅੰਤਿਮ-ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾ ਰਿਹਾ ਸੀ ਤਾਂ ਗੁਰਬਖਸ਼ ਸਿੰਘ, ਜੋ ਜੋਗਿੰਦਰ ਸਿੰਘ ਨਾਲ ਮਿਲ ਕੇ ਗੁਰੂ ਘਰ ਦੀ ਸੇਵਾ ਕਰਦਾ ਸੀ, ਉਸ ਦੀ ਮੌਤ ਦੇ ਸਦਮੇ ਨੂੰ (more…)
ਸੈਕਰਾਮੈਂਟੋ, 23 ਜੂਨ (ਹੁਸਨ ਲੜੋਆ ਬੰਗਾ)-ਪੰਜਾਬ ਵਿਧਾਨ ਸਭਾ ਵਿਚ ਖਰੜ ਵਿਧਾਨ ਸਭਾ ਹਲਕੇ ਦੇ ਮੈਂਬਰ ਤੇ ਪੰਜਾਬ ਕਾਂਗਰਸ ਕਮੇਟੀ ਦੇ ਉ¤ਘੇ ਆਗੂ ਸ: ਬਲਬੀਰ ਸਿੰਘ ਸਿੱਧੂ ਅੱਜਕਲ੍ਹ ਆਪਣੇ ਪਰਿਵਾਰ ਸਮੇਤ ਅਮਰੀਕਾ ਦੌਰੇ ’ਤੇ ਆਏ ਹੋਏ ਹਨ, ਜਿਥੇ ਉਨ੍ਹਾਂ ਦਾ ਵੱਖ-ਵੱਖ ਸ਼ਹਿਰਾਂ ਵਿਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇਕ ਸਨਮਾਨ ਸਮਾਗਮ ਸੈਨਹੋਜੇ ਸ਼ਹਿਰ ਵਿਖੇ ਵੀ ਹੋਇਆ, ਜਿਸ ’ਚ ਵਿਧਾਇਕ ਸ: ਸਿੱਧੂ ਤੋਂ ਇਲਾਵਾ ਗੁਰਬਿੰਦਰ ਸੰਧੂ ਉਰਫ਼ ਮਿੱਠੂ ਸੰਧੂ, (more…)