Punjab News

June 24, 2010

ਆਸਟ੍ਰੇਲੀਆ ਦੀ ਸਿਆਸਤ ‘ਚ ਜਬਰਦਸਤ ਹਲਚਲ,ਉਪ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਕੇਵਿਨ ਰੱਡ ਨੂੰ ਹਟਾ ਕੇ ਬਣੀ ਪ੍ਰਧਾਨ ਮੰਤਰੀ

AustralianFlagਸਿਡਨੀ  (ਅਮਰਜੀਤ ਖੇਲਾ,ਬਲਜੀਤ ਖੇਲਾ) ਆਸਟ੍ਰੇਲੀਆ ਦੀ ਸਿਆਸਤ ‘ਚ ਓਦੋਂ ਭਾਰੀ ਹਲਚਲ ਹੋਈ ਜਦੋਂ ਸ਼੍ਰੀ ਕੇਵਿਨ ਰੱਡ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਪਿੱਛੇ ਹਟਣ ਕਾਰਨ ਆਸਟ੍ਰੇਲੀਆ ਦੀ ਉ¤ਪ ਪ੍ਰਧਾਨ ਮੰਤਰੀ ਜੂਲ਼ੀਆ ਗਿਲਾਰਿਡ ਆਸਟ੍ਰੇਲੀਆ ਦੀ 27ਵੀਂ ਤੇ ਨਵੀਂ ਪ੍ਰਧਾਨ ਮੰਤਰੀ ਬਣ ਗਈ।ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰੱਡ ਦੇ ਖਿਲਾਫ ਬਾਗੀ ਸੁਰ ਕੁੱਝ ਐਮ.ਪੀਜ ਵਲੋਂ 19 ਜੂਨ ਹੀ ਦਿਖਾਈ ਸੀ ਇਸਤੋਂ ਬਾਅਦ 23 ਜੂਨ ਸ਼ਾਮ ਨੂੰ ਉ¤ਪ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਨੇ ਪਾਰਟੀ ਦੀ ਲੀਡਰਸ਼ਿਪ ਸੰਭਾਲਣ ਲਈ ਕੇਵਿਨ ਰੱਡ ਦੇ ਮੁਕਾਬਲੇ ਖੜ੍ਹਣ ਦਾ ਐਲਾਨ ਕਰ ਦਿੱਤਾ ਗਿਆ।ਜੂਲੀਆ ਦੇ ਇਸ ਐਲਾਨ ਤੋਂ ਬਾਅਦ ਕੇਵਿਨ ਰੱਡ ਨੇ 24 ਜੂਨ ਸਵੇਰ ਨੂੰ ਬੜੇ ਹੀ ਆਖਰੀ ਪਲ਼ਾਂ ਤੇ ਜਾ ਕੇ ਪਾਰਟੀ ਦੀ ਲੀਡਰਸ਼ਿਪ ਤੋਂ ਹਟਣ ਦਾ ਫੈਸਲਾ ਕਰ ਲਿਆ (more…)

ਹਵਾਈ ਅੱਡੇ ‘ਤੇ ਗੈਰਰਸਮੀ ਮੁਸ਼ਇਰਾ ਤੇ ਰਾਜਿੰਦਰ ਜਿੰਦ-ਜਤਿੰਦਰ ਸਿੰਘ ਔਲ਼ਖ

JATINDER AULAKHਹਵਾਈ ਅੱਡੇ ‘ਤੇ ਗੈਰਰਸਮੀ ਮੁਸ਼ਇਰਾ ਤੇ ਰਾਜਿੰਦਰ ਜਿੰਦ ਰਜਿੰਦਰ ਜਿੰਦ ਨਾਲ਼ ਮੇਰੀ ਜਾਣ-ਪਛਾਣ ਬਹੁਤੀ ਪੁਰਾਣੀ ਨਹੀਂ ਪਰ ਘਣੀ ਜਰੂਰ ਹੈ। ਉਸ ਵਿਚੋਂ ਮੈਨੂੰ ਅਸਲੀ ਪੰਜਾਬੀ ਨਜ਼ਰ ਆਉਂਦਾ ਹੈ। ਮੈਨੂੰ ਪਹਿਲ਼ੀ ਵਾਰ ਇਕ ਮਿੱਤਰ ਨੇ ਜਿੰਦ ਦੀਆਂ ਗਜ਼ਲਾਂ ਫੋਨ ’ਤੇ ਪੜ੍ਹ ਕੇ ਸੁਣਾਈਆਂ ਸਨ।ਨਾਲ਼ ਉਸਨੇ ਇਹ ਵੀ ਦੱਸਿਆ ਕਿ ਉਸ ਕੋਲ਼ ਸਕੂਲ ਦੀ ਪੜਾਈ ਬਹੁਤ ਥੋੜ੍ਹੀ ਹੈ। ਪਰ ਮੈਂ ਕਹਿ ਰਿਹਾ ਸਾਂ ਕਿ ਉਹ ਜਿਸ ਢੰਗ ਨਾਲ਼ ਸ਼ਿਅਰ ਕਹਿੰਦਾ ਹੈ ਜਰੂਰ ਕਿਸੇ ਯਨੀਵਰਸਿਟੀ ਤੋਂ ਘੱਟ ਤੋਂ ਘੱਟ ਗਰੈਜ਼ੂਏਟ ਹੋਵੇਗਾ। ਪਰ ਉਸ ਦੀ ਪੜਾਈ ਸਬੰਧੀ ਗੱਲ ਬਾਅਦ ਵਿਚ ਸਪੱਸ਼ਟ ਹੋਈ। ਸਪਾਟ ਤਰੀਕੇ ਨਾਲ਼ ਗੂੜ੍ਹੀਆਂ ਗੱਲਾਂ ਕਹਿ ਜਾਣ ਦਾ ਉਸਦਾ ਅੰਦਾਜ ਬਿਲਕੁਲ ਵੱਖਰਾ ਜਿਹਾ ਅਨੁਭਵ ਹੋਇਆ। ਅਕਸਰ ਪੁਰੇਵਾਲ ਨਾਲ਼ ਹੁੰਦੀ ਗੱਲਬਾਤ ਵਿਚ ਜਿੰਦ ਦਾ ਆਉਂਦਾ ਜਿਕਰ ਮੈਨੂੰ ਉਸ ਨਾਲ਼ ਬਿਨਾਂ ਮਿਲ਼ਿਆਂ ਨੇੜਤਾ ਦਾ ਅਹਿਸਾਸ ਕਰਾ ਗਿਆ। ਜਦੋਂ ਜਿੰਦ ਹਾਲ ਵਿਚ ਆਪਣੇ ਸੰਖੇਪ ਜਿਹੇ ਦੌਰੇ ‘ਤੇ ਭਾਰਤ ਆਇਆ ਤਾਂ ਮੈਂ ਪੁਰੇਵਾਲ ਤੋਂ ਉਸਦਾ ਇਧਰ ਦਾ ਨੰਬਰ ਲੈ ਕੇ ਸੰਪਰਕ ਸਾਧ ਲਿਆ। ਫੋਨ ‘ਤੇ ਰਚਨਾਵਾਂ ਸੁਣਾਉਣ-ਸੁਣਨ ਦਾ ਸਿਲਸਿਲਾ ਚਲਦਾ ਰਿਹਾ। ਉਸਦੀ ਵਾਪਸੀ ‘ਤੇ ਰਾਜਾਸਾਂਸੀਂ ਏਅਰਪੋਰਟ ‘ਤੇ ਮਿਲਨ ਦਾ ਮੌਕਾ ਮਿਲਿਆ। ਦਰਅਸਲ ਰਾਜਾਸਾਂਸੀ ਹਵਾਈ ਅੱਡਾ ਸਾਡੇ ਪਿੰਡ ਕੋਹਾਲ਼ੀ ਤੋਂ ਬਹੁਤਾ ਦੂਰ ਨਹੀਂ ਅਤੇ ਮੇਰਾ ਹਵਾਈ ਅੱਡੇ ਜਾਣ ਦਾ ਪਹਿਲਾ ਅਨੁਭਵ ਸੀ।ਜਿੰਦ ਨੇ ਮੈਨੂੰ ਫੋਨ ‘ਤੇ ਕਿਹਾ ਕਿ ਉਹ ਇਕ-ਡੇਢ ਘੰਟਾ ਪਹਿਲਾਂ ਪਹੁੰਚ ਜਾਵੇਗਾ। ਮੈਂ ਦੋ ਘੰਟੇ ਪਹਿਲਾਂ ਪਹੁੰਚ ਗਿਆ। ਮੈਂ ਸੋਚ ਰਿਹਾ ਸੀ ਹਵਾਈ ਅੱਡਾ ਹੈ, ਕੋਈ ਧਰਤੀ ‘ਤੇ ਸਵਰਗੀ ਥਾਂ ਹੋਵੇਗੀ।ਹੁਣ ਸਾਡੇ ਮੁਲਕ ਨੇ ਵੀ ਬਥੇਰੀ ਤਰੱਕੀ ਕਰ ਲਈ ਹੈ। ਇਵੇਂ ਲੱਗਦਾ ਹੋਵੇਗਾ ਜਿਵੇਂ ਫਿਲਮਾਂ ਵਿਚ ਹਵਾਈ ਅੱਡੇ ਵੇਖੀਦੇ ਨੇ। ਪਰ ਹਵਾਈ ਅੱਡੇ ਪਹੁੰਚ ਕੇ ਇਹ ਪਤਾ ਹੀ ਨਹੀ ਲੱਗਦਾ ਕਿ ਏਅਰਪੋਰਟ ‘ਤੇ ਫਿਰ ਰਹੇ ਹਾਂ ਕਿ ਅੰਬਰਸਰ ਦੇ ਬੱਸ ਅੱਡੇ? ਯਾਤਰੂਆਂ ਦੇ ਰਿਸ਼ਤੇਦਾਰ, ਦੋਸਤ ਚਹਿਲ-ਪਹਿਲ ਕਰ ਰਹੇ ਸਨ। ਜਿੰਨਾਂ ਦੇ ਕਿਸੇ ਆਉਣਾ ਸੀ ਉਹ ਕਾਫੀ ਖੁਸ਼ ਸਨ। ਪਰ ਵਿਦਾਈ ਦੇਣ ਆਏ ਅੱਖਾਂ ਨਮ ਹੋਣੋ ਨਹੀਂ ਸਨ ਰੋਕ ਪਾ ਰਹੇ।ਵਿਛੜਨ ਵੇਲ਼ੇ ਪਤੀ-ਪਤਨੀ ਇਕ ਦੂਜੇ ਦੇ ਗਲ਼ ਲੱਗ ਭਾਵੁਕ ਹੋਏ ਅੱਖਾਂ ਭਰੀ ਜਾਂਦੇ ਸਨ। ਮੈਂ ਟੈਕਸੀ ਡਰਾਈਵਰਾਂ ਦੇ ਤਖਤਪੋਸ਼ ‘ਤੇ ਬੈਠਾ ਕਵਿਤਾ ਲਿਖਣ ਲੱਗਾ: ਥਲ ਕਦ ਘਟਾਵਾਂ ਦੇ ਗਲ਼ ਲੱਗ ਰੋਏ ਨੇ ਏਹ ਤਾਂ ਕਣੀਆਂ ਦਾ ਤੇਹ ਨਾਲ਼ ਕੁਝ ਪਲਾਂ ਦਾ ਸੰਵਾਦ ਹੁੰਦਾ3 ਜਦੋਂ ਇਕ ਫਲਾਈਟ ਉ¤ਤਰੀ ਤਾਂ ਇਕ ਪੱਕੇ ਜਿਹੇ ਰੰਗ ਵਾਲ਼ਾ ਬੰਦਾ ਗੋਰੀ ਨਿਛੋਹ ਮੇਮ ਨਾਲ਼ ਬਾਹਾਂ ਵਿਚ ਬਾਹਾਂ ਪਾਈ ਮੇਰੇ ਮੂਹਰਿਉਂ ਲੰਘਿਆ। ਇਕ ਕਾਲ਼ਾ ਜਿਹਾ ਸੁਰਮੇ ਵਰਗਾ ਤੇ ਮੇਮ ਸੁਰਖ ਸੰਧੂਰ ਵਾਂਗ ਲੱਗ ਰਹੀ ਸੀ। ਇਵੇਂ ਲੱਗਦਾ ਸੀ ਤਾਜਾ ਦੁੱਧ ਦੇ ਕਟੋਰੇ ਵਿਚ ਸੁਰਮਾ ਧੂੜ ਦਿੱਤਾ ਗਿਆ ਹੋਵੇ। ਗੱਡੀਆਂ ਵਾਲ਼ੇ ਯਾਤਰੂਆਂ ਨਾਲ਼ ਕਿਰਾਏ-ਭਾੜੇ ਤੋਂ ਝਗੜ ਰਹੇ ਸਨ। ਸਰਕਾਰ ਕੋਈ ਬਝਵਾਂ ਰੇਟ ਤੈਅ ਨਹੀਂ ਕਰ ਸਕੀ। ਛਿੱਲ ਵਿਚਾਰੇ ਮੁਸਾਫਰਾਂ ਦੀ ਲੱਥੀ ਜਾਂਦੀ ਹੈ। ਚੜ੍ਹਾਉਣ ਆਏ ਦੋ ਘੰਟੇ ਤੋਂ ਸੜਕ ‘ਤੇ ਖੜੇ ਸਨ।ਕਮਾਲ ਦੀ ਗੱਲ ਹੈ ਕਿ ਬੈਠਣ ਲਈ ਇਕ ਬੈਂਚ ਤੱਕ ਕਿੱਧਰੇ ਨਹੀਂ ਸੀ। ਸੜਕ ‘ਤੇ ਦੋ ਘੰਟੇ ਖਲੋਤੇ ਮੁਸਾਫਰਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਲੱਤਾਂ ਦੀ ਕੀ ਹਾਲਤ ਹੋਵੇਗੀ ਤੁਸੀਂ ਆਪ ਅੰਦਾਜਾ ਲਾਉ। ਸਾਡੇ ਐਮ.ਪੀ. ਸਿੱਧੂ ਸਾਹਿਬ ਰੋਜ਼ ਬਿਆਨ ਦਾਗਦੇ ਹਨ ਮੈਂ ਕੇਂਦਰ ਨੂੰ ਕਹਿ ਕੇ ਹਵਾਈ ਅੱਡੇ ਨੂੰ ਆਹ ਕਰਾਤਾ-ਔਹ ਕਰਾਤਾ। ਹੁਣ ਕਦੇ ਸਾਡੇ ਪਿੰਡ ਵੱਲ ਆਇਆ ਤਾਂ ਪੁੱਛਾਂਗਾ ਕਿ ਹਵਾਈ ਅੱਡੇ ਲੱਕੜ ਦਾ ਬੈਂਚ ਤਾਂ ਲਵਾਇਆ ਨਹੀਂ ਗਿਆ। ਲੋਕਾਂ ਕਿਹੜਾ ਤੁਹਾਡੇ ਬਿਆਨਾਂ ‘ਤੇ ਬਹਿਣਾ? ਕੂੜਾ-ਕਰਕਟ ਖਿਲਰਿਆ ਪਿਆ ਸੀ ਪਾਨ ਖਾ ਕੇ ਥੁੱਕਣ ਵਾਲ਼ਿਆਂ ਸਾਰੀ ਫਰਸ਼ ਲਾਲ-ਪੀਲ਼ੀ ਜਿਹੀ ਕੀਤੀ ਹੋਈ ਸੀ।ਲੋਕ ਪਾਣੀ ਅਤੇ ਕੋਲਡ ਡਰਿੰਕਸ ਪੀ ਕੇ ਬੋਤਲਾਂ ਇੱਧਰ-ਉ¤ਧਰ ਸੁੱਟ ਰਹੇ ਸਨ। ਉੰਝ ਅੱਖਾਂ ਤੱਤੀਆਂ ਕਰਨ ਨੂੰ ਵਧੀਆ ਥਾਂ ਹੈ ਬੰਦਾ ਅੱਕਦਾ ਨਹੀਂ। ਜਿੰਦ ਆ ਗਿਆ ਸੀ ਤੇ ਨਾਲ਼ ਸ਼ਾਇਰ ਮਿੱਤਰ ਮਨਜੀਤ ਸੋਹਲ ਤੋਂ ਇਲਾਵਾ ਇਕ ਹੋਰ ਮਿੱਤਰ ਵੀ ਸੀ।ਸ਼ਕਲੋਂ ਤਾਂ ਜਾਣਦੇ ਨਹੀਂ ਸਾਂ ਮੇਰੇ ਕੋਲ਼ ਆ ਕਿ ਫੋਨ ਕਰੀ ਜਾਵੇ ਅਖੇ ਔਲ਼ਖ ਜੀ ਕਿੱਥੇ ਹੋ? ਮੈਂ ਕਿਹਾ ਖੱਬੇ ਨੂੰ ਘੁੰਮ ਕੇ ਵੇਖੋ।ਫਿਰ ਪਛਾਣਦਿਆਂ ਕਿਹੜੀ ਦੇਰ ਸੀ। ਅਸੀਂ ਚਾਹ ਪੀਣ ਵਾਲ਼ੀ ਦੁਕਾਨ ਵਿਚ ਬੈਠ ਗਏ। ਅਤੇ ਕੁਝ ਠੰਡੇ-ਤੱਤੇ ਤੋਂ ਇਲਾਵਾ ਗੱਲਾਂ ਦਾ ਦੌਰ ਸ਼ੁਰੂ ਹੋ ਗਿਆ। ਮੈਨੂੰ ਮਨਜੀਤ ਸੋਹਲ ਅਤੇ ਰਾਜਿੰਦਰ ਜਿੰਦ ਨੇ ਆਪਣੀਆਂ ਕਿਤਾਬਾਂ ਭੇਟ ਕੀਤੀਆਂ। ਰਾਜਿੰਦਰ ਜਿੰਦ ਨੇ ਮੇਰੀ ਗੁਜ਼ਾਰਿਸ਼ ‘ਤੇ ਆਪਣੀ ਕਿਤਾਬ ‘ਚੁੱਪ ਦਾ ਸ਼ੋਰ’ ਵਿਚੋਂ ਅਤੇ ਕੁਝ ਅਣਪ੍ਰਕਾਸ਼ਿਤ ਰਚਨਾਵਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿੰਦ ਦੇ ਵਲਵਲੇ ਤਾਂ ਆਮ ਮਨੁੱਖ ਵਾਲ਼ੇ ਹਨ ਪਰ ਗੱਲ ਕਿੱਦਾਂ ਸਿਰੇ ਲਾਈਦੀ ਹੈ, ਇਹ ਜਿੰਦ ਕੋਲ਼ੋਂ ਸਿੱਖਣ ਵਾਲ਼ੀ ਗੱਲ ਹੈ। ਉਸਦੀ ਸ਼ਾਇਰੀ ਵਿਚ ਵਿਦਵਤਾ ਵਾਲਾ ਗੁਣ ਭਾਰੁ ਹੁੰਦਾ ਹੋਇਆ ਵੀ ਵਲਵਲੇ ਨੂੰ ਕਹਿਣ ਢੰਗ ਬਿਲਕੁਲ ਕਮਾਲ ਦੀ ਹੱਦ ਤੱਕ ਸਧਾਰਣ ਮਨੁਖ ਦੇ ਹਿਰਦੇ ਵਿਚ ਡੂੰਘਾ ਉ¤ਤਰ ਜਾਂਦਾ ਹੈ। ਉਹ ਆਮ ਮਾਨਵ ਦੁਆਰਾ ਨਿੱਤ ਹੰਡਾਏ ਜਾਣ ਵਾਲ਼ੇ ਵਰਤਾਰਿਆਂ ਦਾ ਕਵੀ ਹੈ: ਕਿਸ ਨੂੰ ਇੱਥੇ ਖੰਭ ਜੁੜੇ ਪਰਵਾਜ਼ ਲਈ, ਪੈਰਾਂ ਵਾਲ਼ੇ, ਸੋਚਾਂ ਵਿਚ ਹੀ ਉੜਿਆ ਕਰ। ਦੂਜੇ ਪਾਸੇ ਕੌਣ ਆ ਰਿਹਾ ਦਿੱਸਦਾ ਨਹੀਂ, ਮੋੜਾਂ ਉ¤ਤੋਂ ਸਮਝ-ਸਮਝ ਕੇ ਮੁੜਿਆ ਕਰ। ਉਸਦੇ ਸ਼ਿਅਰਾਂ ਪਿੱਛੇ ਲੁਕੀ ਡੂੰਘੀ ਪੀੜ ਜਾਂ ਵੇਦਨਾ ਨੂੰ ਸਮਝਣ ਲਈ ਉਸਦੇ ਨਿੱਜੀ ਜੀਵਨ ਵਿਚ ਉ¤ਤਰਨਾ ਪੈਣਾ ਸੀ। ਮੇਰੇ ਦੁਆਰਾ ਪੁੱਛੇ ਨਿੱਜੀ ਜਿੰਦਗੀ ਬਾਰੇ ਸੁਆਲਾਂ ਕਾਰਨ ਜਦੋਂ ਉਸਨੇ ਆਪਣਾ-ਆਪਾ ਉਚੇੜਿਆ ਤਾਂ ਉਸਦੇ ਸ਼ਿਅਰਾਂ ਦੀ ਵੇਦਨਾ ਸਮਝ ਆਈ। ਮੈਨੂੰ ਲੱਗਦਾ ਉਹ ਧੱਕਿਆਂ ਅਤੇ ਮਸ਼ੱਕਤ ਵਿਚ ਬੀਤ ਗਈ ਜਵਾਨੀ ਨੂੰ ਲੱਭਣ ਤੁਰਿਆ ‘ਸ਼ਿਅਰ’ ਲੈ ਕੇ ਮੁੜ ਆਉਂਦਾ। ਉਸ ਕੋਲ਼ ਖਲਾਅ ਜਿਹਾ ਹਉਕਾ ਹੈ ਤੇ ਮੇਰੇ ਕੋਲ਼ ਖਲਾਅ ਵਿਚ ਪਸਰਿਆ ਸੇਕ। ਏਸੇ ਲਈ ਮੈਨੂੰ ਉਸ ਦੀ ਕਥਾ ‘ਚੋਂ ਆਪਾ ਨਜ਼ਰ ਆਇਆ। ਜਿੰਦ ਦੀ ਕਹਾਣੀ ਹਰ ਮਿਹਨਤਕਸ਼ ਬੰਦੇ ਦੀ ਕਹਾਣੀ ਹੁੰਦੀ ਹੈ। ਚੜਦੀ ਜਵਾਨੀ ਵਿਚ ਉਹ ਇਰਾਨ ਚਲਾ ਗਿਆ। ਇੱਥੇ ਉਸ ਦੁਆਰਾ ਹੱਡਭੰਨਵੀ ਮਿਹਨਤ ਦੇ ਬਾਵਜੂਦ ਜਰੀਆਂ ਭੁੱਖ-ਤਕਲੀਫਾਂ ਲਈ ਉਚੇਚੇ ਸ਼ਬਦ ਲੱਭਣੇ ਪੈਣਗੇ। ਸਮੁੰਦਰ ਕੰਢੇ ਇਕ ਨਗਰ ਵਿਚ ਅਸਹਿ ਗਰਮੀ ਵਿਚ ਕਈ ਘੰਟੇ ਕੰਮ ਕਰਨਾ ਤੇ ਪਾਣੀ ਪੀਣ ਲਈ ਮੀਲ ਤੋਂ ਵੱਧ ਤੁਰਨਾ ਪੈਂਦਾ ਸੀ। ਇਸ ਲਈ ਲੂੰਹਦੀ ਗਰਮੀ ਵਿਚ ਵੀ ਤਿਹਾਏ ਰਹਿਣਾ। ਉਹ ਦੱਸਦਾ ਹੈ ਕਿ ਜਦੋਂ ਉਹ ਇਕ ਹੋਰ ਸਾਥੀ ਨਾਲ਼ ਤਹਿਰਾਨ ਵਾਪਸ ਆਇਆ ਤਾਂ ਉਹ ਬਿਲਕੁਲ ਖਾਲੀ ਹੱਥੀਂ ਸਨ ਅਤੇ ਦੋ ਦਿਨ ਤੋਂ ਭੁੱਖੇ ਸਨ। ਇਕ ਰੱਬਤਰਸ ਬੰਦੇ ਨੇ ਉਹਨਾਂ ਨੂੰ ਰੋਟੀ ਖਵਾਈ। ਤਹਿਰਾਨ ਵਿਚ ਕੁਝ ਸਮਾਂ ਬਿਤਾਉਣ ਮਗਰੋਂ ਕੁਝ ਪੈਸੇ ਹੀ ਇੱਕਠੇ ਕਰ ਸਕਿਆ ਕਿ ਇਰਾਨ ਦੀ ਖਾਨਾਜੰਗੀ ਸ਼ੁਰੂ ਹੋ ਗਈ। ਉਸਨੂੰ ਇਰਾਨ ਰਾਸ ਨਾ ਆਇਆ ਤੇ ਉਹ ਮੁਲਕ ਛੱਡਣਾ ਪਿਆ। ਹਵਾਈ ਜਹਾਜ ਦੀ ਟਿਕਟ ਜੋਗੇ ਪੈਸੇ ਹੀ ਸਨ। ਜਦੋਂ ਉਹ ਰਾਜਾਸਾਂਸੀ ਏਅਰਪੋਰਟ ‘ਤੇ ਉ¤ਤਰਿਆ ਤਾਂ ਉਦੋਂ ਅੰਮ੍ਰਿਤਸਰ ਤੋਂ ਜਲੰਧਰ ਦਾ ਕਿਰਾਇਆ ਨਹੀਂ ਸੀ। ਉਹ ਕਿਸੇ ਨੇਕਦਿਲ ਬੰਦੇ ਕੋਲੋਂ ਵੀਹ ਰੁਪਏ ਰੁਪਏ ਲਏ ਤੇ ਦੋ ਰੁਪਏ ਦਾ ਕੁਝ ਖਾ ਕੇ ਭੁੱਖੇ ਢਿਡ ਨੂੰ ਝੁਲਕਾ ਦਿੱਤਾ ਤੇ ਅਠਾਰਾਂ ਰੁਪਏ ਅੰਮ੍ਰਿਤਸਰੋਂ ਜਲੰਧਰ ਦਾ ਕਿਰਾਇਆ ਖਰਚ ਕੇ ਘਰ ਆ ਗਿਆ। ਜਦੋਂ ਜਿੰਦ ਕੁਝ ਸੁਖਾਲ਼ਾ ਹੋ ਕੇ ਨਿਯੂਯਾਰਕ ਤੋਂ ਪਰਤਿਆ ਤਾਂ ਉਸ ਬੰਦੇ ਦੇ ਘਰ ਗਿਆ ਜਿਸਨੇ ਉਸਨੂੰ ਅੰੰਿਮ੍ਰਤਸਰ ਵੀਹ ਰੁਪਏ ਔਖੇ ਵੇਲ਼ੇ ਦਿੱਤੇ ਸੀ। ਉਹ ਆਪਣੀ ਰੂਹ ਦਾ ਭਾਰ ਕੁਝ ਘੱਟ ਕਰਨਾ ਚਹੁੰਦਾ ਸੀ ਪਰ ਉਹ ਨੇਕਦਿਲ ਬੰਦਾ ਆਪਣੀ ਨੇਕੀ ਸਮੇਤ ਜਹਾਨ ਨੂੰ ਅਲਵਿਦਾ ਕਹਿ ਗਿਆ ਸੀ। ਜਿੰਦ ਬੀਤੇ ਨੂੰ ਯਾਦ ਨੂੰ ਪੇਸ਼ ਕਰਦਾ ਹੈ: ਲੱਖਾਂ ਹੀ ਹਾਰ ਕੇ ਤੁਰ ਗਏ ਏਥੇ, ਏਹ ਤਾਂ ਆਮ ਜਹੀ ਗੱਲ ਹੋ ਗਈ ਏ। ਕੀ ਹੋਇਆ ਜੇ ਤੇਰੀ ਇਕ ਜਵਾਨੀ ਏਥੇ ਖੋ ਗਈ ਏ। ਉਸ ਤੋਂ ਬਾਅਦ ਉਹ ਜਰਮਨ ‘ਤੇ ਫਿਰ ਅਮਰੀਕਾ ਆ ਪਹੁੰਚਿਆ। ਪਰ ਏਥੇ ਉਸ ਨੇ ਦਿਨ-ਰਾਤ ਦੀ ਮਿਹਨਤ ਨਾਲ਼ ਅਥਾਹ ਮੁਸ਼ਕਲਾਂ ਨਾਲ਼ ਸੰਵਾਦ ਕੀਤਾ ਤੇ ਕਈ ਵਾਰ ਨਿਰਾਸ਼ਾ ਹੀ ਪੱਲੇ ਪਈ। ਪਰ ਉਸਦੇ ਸਿਰੜ ਨੂੰ ਸਲਾਮ ਅੱਜ ਉਹ ਪੈਰਾਂ ‘ਤੇ ਖਲੋਤਾ ਇਨਸਾਨ ਹੈ। ਅਮਰੀਕਾ ਪਹੁੰਚਣ ਵੇਲ਼ੇ ਤਿੰਨ ਮਹੀਨੇ ਦੀ ਜੇਲ ਯਾਤਰਾ ਦੌਰਾਨ ਉਸਨੇ ਸਾਹਿਤ ਪੜ੍ਹਿਆ। ਜਸਵੰਤ ਸਿੰਘ ਕੰਵਲ ਦੇ ਨਾਵਲ ਉਸਨੇ ਕਈ ਵਾਰ ਪੜ੍ਹੇ ਉਹ ਆਪਣੀ ਸ਼ਾਇਰੀ ਦੇ ਮੌਜੂਦਾ ਰੂਪ ਲਈ ਪ੍ਰੇਰਨਾ ਅਧਾਰ ਕੰਵਲ ਦੇ ਨਾਵਲਾਂ ਨੂੰ ਮੰਨਦਾ ਹੈ। ਆਖਿਰ ਉਹ ਵੀ ਕਿਰਤੀ ਸੰਘਰਸ਼ਸ਼ੀਲ ਮਨੁੱਖ ਦੀ ਬਾਤ ਪਾਉਂਦਾ ਹੈ। ਹਰ ਗੱਲ ਨੂੰ ਚਿੰਤਨ ਦੇ ਅਧਾਰ ‘ਤੇ ਸੋਚਣ ਦਾ ਪੈਦਾਇਸ਼ੀ ਗੁਣ ਯੂਨੀਵਰਸਿਟੀਆਂ ਦੀ ਉਪਜ ਨਹੀਂ ਹੁੰਦਾ। ਉਸ ਕੋਲ਼ ਇਹ ਪੈਦਾਇਸ਼ੀ ਗੁਣ ਹੈ ਅਤੇ ਇਸਨੂੰ ਅਤਿ ਮੁਸ਼ਕਲ ਹਲਾਤ ਅਤੇ ਸੰਘਰਸ਼ਮਈ ਜੀਵਨ ਨੇ ਉ¤ਤਮਤਾ ਬਖਸ਼ੀ ਸੀ। ਇਹੋ ਉਸਦੀ ਡਿਗਰੀ ਹੈ। ਉਸਦੀ ਖਾਸੀਅਤ ਇਹੋ ਹੈ ਕਿ ਜਟਕਾ ਅੰਦਾਜ ਵਿਚ ਡੂੰਘੀਆਂ ਗੱਲਾਂ ਕਹਿ ਜਾਂਦਾ ਹੈ। ਉਸਦੇ ਸ਼ਿਅਰ ਆਮ ਆਦਮੀ ਨੂੰ ਕਿਸ ਤਰ੍ਹਾਂ ਟੁੰਬਦੇ ਹਨ ਇਸਦੀ ਮਿਸਾਲ ਉਦੋਂ ਮਿਲ਼ੀ ਜਦੋਂ ਹਵਾਈ ਅੱਡੇ ਇਸ ਚਾਹ ਦੀ ਦੁਕਾਨ ‘ਤੇ ਕੁਝ ਡਰਾਈਵਰ ਤੇ ਕਾਮੇ ਚਾਹ ਪੀਣ ਆਏ। ਜਿੰਦ ਗ਼ਜ਼ਲਾਂ ਸੁਣਾ ਰਿਹਾ ਸੀ, ਉਹ ਬੰਦੇ ਸਾਡੇ ਕੋਲ਼ ਆ ਕੇ ਬੈਠ ਗਏ। ਤੇ ਕਵੀ ਦਰਬਾਰ ਦਾ ਆਨੰਦ ਮਾਨਣ ਲੱਗੇ। ਸ਼ਾਇਰੀ ਨਾਲ਼ ਦੂਰ ਦਾ ਵੀ ਸਬੰਧ ਨਾ ਰੱਖਣ ਵਾਲ਼ੇ ਇਹ ਲੋਕ ਉਸਦੇ ਸ਼ਿਅਰਾਂ ਵਿਚ ਡੂੰਘੇ ਉ¤ਤਰ ਗਏ ਸਨ ਤੇ ਹਰ ਸ਼ਿਅਰ ‘ਤੇ ਭਰਭੂਰ ਦਾਦ ਦੇ ਰਹੇ ਸਨ। ਪੰਜਾਬੀ ਵਿਦਵਾਨ ਕਹਿੰਦੇ ਹਨ ਕਿ ਕਵਿਤਾ ਨੂੰ ਕੋਈ ਪੁੱਛਦਾ ਨਹੀਂ। ਆਮ ਲੋਕਾਂ ਲਈ ਲਿਖ ਕੇ ਤਾਂ ਵੇਖੋ ਲੋਕ ਹੱਥਾਂ ‘ਤੇ ਚੁੱਕ ਲੈਣਗੇ। ਲ਼ਿਖਦੇ ਤਾਂ ਯੂਂਨੀਵਰਸਿਟੀਆਂ ‘ਚ ਬੈਠੇ ਆਲੋਚਕ ਪ੍ਰੋਫੈਸਰਾਂ ਲਈ ਹੋ, ਫਿਰ ਲੋਕਾਂ ਨੇ ਸੌ ਰੁਪਏ ਦੀ ਕਿਤਾਬ ਖਰੀਦ ਕੇ ਕੀ ਕਰਨੀ ਹੋਈ? ਆਉ ਰਾਜਿੰਦਰ ਜਿੰਦ ਦੇ ਸ਼ਿਅਰਾਂ ਨੂੰ ਪਾਠਕਾਂ ਦੇ ਰੂ-ਬ-ਰੂ ਕਰੀਏ:- ਗਰਜਾਂ, ਭੁੱਖ ਅਤੇ ਤੰਗੀਆਂ ਤਤੁਰਸ਼ੀਆਂ ਮਨੁੱਖ ਅੰਦਰ ਲਾਲਸਾ ਦੇ ਅੰਨ੍ਹੇਪਨ ਨੂੰ ਜਨਮ ਦਿੰਦੀਆਂ ਨੇ, ਤੇ ਇਹ ਅੰਨਾਪਨ ਮਨੁੱਖ ਦੇ ਸਿਰ ਤੋਂ ਸੀਸ ਉਡਾ ਦਿੰਦਾ ਹੈ। ਲਾਲਸਾ ਵਿਚ ਅੰਨ੍ਹਾ ਮਨੁੱਖ ਆਪਣੇ ਫਰਜ਼ ਅਤੇ ਰਿਸ਼ਤੇ ਤਾਂ ਕੀ ਖੁਦ ਨੂੰ ਵੀ ਭੁੱਲ ਜਾਂਦਾ ਹੈ: ਹੁਣ ਮੈਂ ਦਿਲ ਨੂੰ ਖਾਰ ਬਣਾ ਕੇ ਰੱਖਾਂਗਾ। ਹੁਣ ਮੈਂ ਦੁੱਖ ਨੂੰ ਯਾਰ ਬਣਾ ਕੇ ਰੱਖਾਂਗਾ। ਲੋਕਾਂ ਦੇ ਤਾਂ ਸਿਰ ਉ¤ਤੇ ਹੀ ਸੀਸ ਨਹੀਂ, ਮੈਂ ਫਿਰ ਕਿਸ ਲਈ ਹਾਰ ਬਣਾ ਕੇ ਰੱਖਾਂਗਾ। 3333 ਜੋ ਰਾਤ ਦੇ ਨਾਲ਼ ਝਗੜਦੇ, ਉਸ ਘਰ ਸਵੇਰੇ ਹੋਣਗੇ। ਇਕ ਦਿਨ ਔਰੰਗੀ ਸੋਚ ਦੇ, ਢੱਠੇ ਬਨੇਰੇ ਹੋਣਗੇ। 333.. ਮੈਂ ਸ਼ਿਵਿਆਂ ਦਾ ਰੁੱਖੜਾ ਮੇਰੀ ਛਾਂਵੇਂ ਕਿਸ ਨੇ ਬਹਿਣਾ ਹੈ, ਮੇਰੀ ਕੁੱਖੋਂ ਖਿੜਿਆਂ ਫੁੱਲਾਂ ਵਿਚ ਚਿਖਾ ਹੀ ਪੈਣਾ ਹੈ। 333333. ਘੜੀ ਮੁੜੀ ਨਾ ਖੋਲ੍ਹੋ ਬੂਹਾ ਦਿਲ ਦੀ ਚਾਰ-ਦਿਵਾਰੀ ਦਾ। ਸੋਚਾਂ ਦੇ ਵਿਚ ਖੁੱਭ ਜਾਂਦਾ ਏ ਕੰਡਾ ਦੁਨੀਆਂਦਾਰੀ ਦਾ। ਆਪਣੇ ਖੰਭਾਂ ਵਿਚ ਫਸ ਕੇ ਧਰਤੀ ਉ¤ਤੇ ਡਿੱਗਿਆ ਉਹ। ਚਰਚਾ ਬੜਾ ਸੀ ਚਾਰ-ਚੁਫੇਰੇ ਜਿਸ ਦੀ ਦੂਰ ਉਡਾਰੀ ਦਾ। ਉਸਦੀ ਕਿਤਾਬ ਮੰਗਵਾਉਣ ਲਈ ਉਸ ਨਾਲ਼ ਨਿਯੂਯਾਰਕ ‘ਚ ਇਸ ਨੰ: ‘ਤੇ ਸੰਪਰਕ ਕਰ ਸਕਦੇ ਹੋ:0019177769956 ਜਤਿੰਦਰ ਸਿੰਘ ਔਲ਼ਖ, ਪਿੰਡ ਤੇ ਡਾਕ: ਕੋਹਾਲ਼ੀ, ਜਿਲ੍ਹਾ ਅੰਮ੍ਰਿਤਸਰ-143109.

ਡਾ: ਢਾਲਾ ਨੇ ਬਜ਼ੁਰਗਾਂ ਨੂੰ ਸੰਸਦ ਦੀ ਸੈਰ ਕਰਵਾਈ

1286

ਟੋਰਾਂਟੋ–ਪਿਛਲੇ ਹਫਤੇ ਬਰੈਂਪਟਨ–ਸਪਰਿੰਗ ਡੇਲ ਹਲਕੇ ਤੋਂ ਸੰਸਦ ਮੈਂਬਰ ਡਾ: ਰੂਬੀ ਢਾਲਾ ਵੱਲੋਂ ਹਲਕੇ ਦੇ ਬਜ਼ੁਰਗਾਂ ਨੂੰ ਨਾਲ ਲੈ ਕੇ ਸੰਸਦ ਦਾ ਦੌਰਾ ਕਰਵਾਇਆ। ਜੂਨ ਮਹੀਨਾ ਓਂਟਾਰੀਓ ਸੂਬੇ ਵਿਚ ਬਜ਼ੁਰਗਾਂ ਨੂੰ ਸਮਰਪਿਤ ਮਹੀਨੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ, ਕਿਉਂਕਿ ਉਨ੍ਹਾਂ ਦੀ ਮੁਲਕ ਅਤੇ ਭਾਈਚਾਰੇ ਨੂੰ ਦੇਣ ਲਈ ਸਿਜਦਾ ਕਰਨ ਵਾਸਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਾ: ਢਾਲਾ ਨੇ ਉਨ੍ਹਾਂ ਬਜ਼ੁਰਗਾਂ ਨਾਲ ਕੀਤਾ ਜੋ ਉਨ੍ਹਾਂ ਦੇ ਨਾਲ ਕੈਨੇਡਾ ਦੀ ਸੰਸਦ ਦਾ ਦੌਰਾ ਕਰਨ ਵਾਸਤੇ ਗਏ ਸਨ। ਡਾ: ਰੂਬੀ ਢਾਲਾ ਨੇ ਆਪਣੇ ਹਲਕੇ ਦੇ ਤਕਰੀਬਨ 50 ਦੇ ਕਰੀਬ ਬਜ਼ੁਰਗਾਂ ਨੂੰ ਦੇਸ਼ ਦੀ ਰਾਜਧਾਨੀ ਓਟਾਵਾ ਦੀ ਸੈਰ ਕਰਵਾਈ।

ਭਾਰਤ ਨੇ ਪਾਕਿ ਕੋਲ ਅੱਤਵਾਦ ਦਾ ਮੁੱਦਾ ਉਠਾਇਆ

aaaaaaਇਸਲਾਮਾਬਾਦ-ਦੋਵਾਂ ਦੇਸ਼ਾਂ ਵਿਚਕਾਰ ਬੇਭਰੋਸਗੀ ਦਾ ਪਾੜਾ ਭਰਨ ਦੀ ਪਹਿਲੀ ਕੋਸ਼ਿਸ਼ ਵਜੋਂ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਨੇ ਦੋਵਾਂ ਨਾਲ ਸਬੰਧ ਰੱਖਣ ਵਾਲੇ ਸਾਰੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਭਾਰਤ ਨੇ ਪਾਕਿਸਤਾਨ ਦੀ ਧਰਤੀ ਤੋਂ ਪਣਪ ਰਹੇ ਅੱਤਵਾਦ ਦਾ ਮੁੱਦਾ ਉਠਾਇਆ। ਚਾਰ ਮਹੀਨਿਆਂ ਵਿਚ ਦੂਸਰੀ ਵਾਰ ਹੋਈ ਮੀਟਿੰਗ ਵਿਚ ਵਿਦੇਸ਼ ਸਕੱਤਰਾਂ ਨਿਰੂਪਮਾ ਰਾਓ ਅਤੇ ਸਲਮਾਨ ਬਸ਼ੀਰ ਨੇ ਆਪਣੀ ਗੱਲਬਾਤ ਨੂੰ ਸਦਭਾਵਨਾ ਪੂਰਨ ਅਤੇ ਉਸਾਰੂ ਦੱਸਿਆ ਜਿਸ ਵਿਚ ਦੋਵਾਂ ਧਿਰਾਂ ਨੇ ਇਕ ਦੂਸਰੇ ਦੀ ਸਥਿਤੀ ਅਤੇ ਚਿੰਤਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਲਮਾਨ ਬਸ਼ੀਰ ਨਾਲ ਇਸਲਾਮਾਬਾਦ ਵਿਚ ਗੱਲਬਾਤ ਕਰਨ ਪਿੱਛੋਂ ਨਿਰੂਪਮਾ ਰਾਓ ਨੇ ਕਿਹਾ ਕਿ ਪਾਕਿਸਤਾਨ ਨਾਲ ਸਬੰਧ ਸੁਧਾਰਨ ਲਈ ਗੱਲਬਾਤ ਹੀ ਇਕੋ-ਇਕੋ ਵਧੀਆ ਰਸਤਾ ਹੈ। ਸ੍ਰੀਮਤੀ ਰਾਓ ਨੇ ਸ੍ਰੀ ਬਸ਼ੀਰ ਨਾਲ ਇਸਲਾਮਾਬਾਦ ਵਿਚ ਸਾਂਝੀ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਵਿਸ਼ਵਾਸ ਹੈ ਕਿ ਅੱਗੇ ਵਧਣ ਲਈ ਗੱਲਬਾਤ ਹੀ ਇਕ ਵਧੀਆ ਰਸਤਾ ਹੈ। (more…)

ਮਾਸਟਰ ਤਾਰਾ ਸਿੰਘ ਵਰਗੇ ਸਿੱਖ ਨੇਤਾਵਾਂ ਦੀ ਕਿਰਦਾਰਕੁਸ਼ੀ ਦੀ ਜਾਂਚ ਹੋਵੇ: ਢੀਂਡਸਾ

ldhਲੁਧਿਆਣਾ,25 ਜੂਨ-‘ਮਾਸਟਰ ਤਾਰਾ ਸਿੰਘ ਵਰਗੇ ਮਹਾਨ ਸਿੱਖ ਆਗੂਆਂ ਨੂੰ ਸ਼ੋਹਰਤ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਤੋਂ ਬਾਅਦ ਉਨ੍ਹਾਂ ਨੂੰ ਨੀਵਾਂ ਦਿਖਾਉਣ ਜਿਹੀਆਂ ਕਾਰਵਾਈਆਂ ਦੀ ਜਾਂਚ ਹੋਣੀ ਚਾਹੀਦੀ ਹੈ। ਇਕੱਲੇ ਮਾਸਟਰ ਤਾਰਾ ਸਿੰਘ ਹੀ ਨਹੀਂ ਸੰਤ ਫਤਿਹ ਸਿੰਘ ਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੀ ਅਜਿਹੀਆਂ ਸਾਜਿਸ਼ਾਂ ਦਾ ਸ਼ਿਕਾਰ ਹੋਏ ਹਨ। ਇਹ ਮੰਗ ਅੱਜ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਰੱਖੀ। ਉਹ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਮਾਸਟਰ  ਤਾਰਾ ਸਿੰਘ ਦੇ 126ਵੇਂ ਜਨਮ ਦਿਨ ਮੌਕੇ ਹੋਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨ ਆਏ ਸਨ।ਉਨ੍ਹਾਂ ਆਖਿਆ ਕਿ ਅਫ਼ਸੋਸ ਇਸ ਗਲ ਦਾ ਹੈ ਕਿ ਜਿਸ ਸ਼ਖਸ ਦੁਆਲੇ     ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 40 ਸਾਲ ਘੁੰਮੀ ਤੇ ਜਿਸ ਦੀ ਭਾਸ਼ਾਈ ਅਧਾਰ ’ਤੇ ਪੰਜਾਬੀ ਸੂਬੇ ਦੀ ਮੰਗ ਕਰਨ ਬਦਲੇ ਅਜ਼ਾਦੀ ਤੋਂ ਬਾਅਦ ਪਹਿਲੀ ਗ੍ਰਿਫ਼ਤਾਰੀ ਹੋਈ ਹੋਵੇ, ਉਸ ਦੇ ਰੋਲ ਨੂੰ ਗਲਤ ਰੰਗਤ ਦੇਣਾ ਸਿੱਖ ਕੌਮ ਨੂੰ ਵਾਰ-ਵਾਰ ਚੁਭਦਾ ਹੈ।  (more…)

ਸਰੋਵਰ ਵਿੱਚ ਇਸ਼ਨਾਨ ਕਰਨ ਲਈ ਆਏ ਇੱਕ ਵਿਅਕਤੀ ਦੀ ਡੁੱਬਣ ਕਾਰਨ ਮੌਤ

ਸ੍ਰੀ ਮੁਕਤਸਰ ਸਾਹਿਬ, 25 ਜੂਨ (ਸ਼ਮਿੰਦਰਪਾਲ)-ਸਰੋਵਰ ਵਿੱਚ ਇਸ਼ਨਾਨ ਕਰਨ ਲਈ ਆਏ ਇੱਕ ਵਿਅਕਤੀ ਦੀ ਡੁੱਬਣ ਕਾਰਨ ਮੌਤ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਉਰਫ ਪਾਲੀ ਪੁੱਤਰ ਸੁਖਦੇਵ ਸਿੰਘ ਪਿੰਡ ਮੁਰਾਦ ਵਾਲਾ ਜਿਲਾ ਫਿਰੋਜ਼ਪੁਰ ਅੱਜ ਆਪਣੇ ਪਿੰਡ ਤੋਂ ਸ੍ਰੀ ਦਰਬਾਰ ਸਾਹਿਬ ਆਇਆ ਅਤੇ ਸਰੋਵਰ ਵਿੱਚ ਇਸ਼ਨਾਨ ਕਰਨ ਲੱਗਿਆ ਇਹ ਵਿਅਕਤੀ ਸਰੋਵਰ ਵਿਚਕਾਰਲੀ ਕੰਧ ਪਾਰ ਕਰ ਗਿਆ ਅਤੇ ਡੁੱਬਣ ਲੱਗਾ, ਜਿਸਦੀ ਸੂਚਨਾ ਪਰਕਰਮਾ ਕਰ ਰਹੀ ਸੰਗਤ ਨੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਦਫ਼ਤਰ ਵਿੱਚ ਦਿੱਤੀ । ਸੂਚਨਾ ਮਿਲਦਿਆ ਤੁਰੰਤ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਪਹੁੰਚੇ ਤਾਂ ਇਹ (more…)

ਆਧੁਨਿਕ ਸਹੂਲਤਾਂ ਨਾਲ ਲੈਸ ਜੱਚਾ ਬੱਚਾ ਹਸਪਤਾਲ ਦੀ ਉਸਾਰੀ ਅੱਧ ਵਿਚਾਲੇ ਹੀ ਖਟਾਈ ਵਿੱਚ

230620101585ਫਤਿਹਗੜ੍ਹ ਸਾਹਿਬ 25 ਜੁਨ      (ਜਸਵੀਰ ਸਿੰਘ ਉਪੱਲ )  ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੇ ਨਾਮ ਉਤੇ 7 ਕਰੋੜ ਰੁਪਏ ਦੀ ਲਾਗਤ ਨਾਲ ਪੀਰਜੈਨ ਵਿਖੇ ਉਸਾਰੇ ਜਾ ਰਹੇ ਆਧੁਨਿਕ ਸਹੂਲਤਾਂ ਨਾਲ ਲੈਸ ਜੱਚਾ ਬੱਚਾ ਹਸਪਤਾਲ ਦੀ ਉਸਾਰੀ ਅੱਧ ਵਿਚਾਲੇ ਹੀ ਖਟਾਈ ਵਿੱਚ ਪੈ ਗਈ ਹੈ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜੋ ਇਸ ਹਲਪਤਾਲ ਦਾ ਨੀਂਹ ਪੱਥਰ ਰੱਖਿਆ ਸੀ ਨੂੰ ਪੁੱਟ ਕੇ ਉਥੇ ਹੀ ਇੱਕ ਕਮਰੇ ਦੇ ਖੂੰਜੇ ਵਿੱਚ ਰੱਖਿਆ ਹੋਇਆ ਹੈ ਅਤੇ ਹੁਣ ਪੰਜਾਬ ਸਰਕਾਰ ਇਸ ਹਸਪਤਾਲ ਦੀ ਉਸਾਰੀ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਹਿੱਸੇਦਾਰ ਦੀ ਭਾਲ ਵਿੱਚ ਹੈ।   ਪੰਜ ਸਾਲ ਪਹਿਲਾਂ ਜਦੋਂ ਛੋਟੇ ਸਾਹਿਬਜਾਦਿਆਂ ਦੇ ਨਾਮ ਉਤੇ ਇਸ ਜੱਚਾ ਬੱਚਾ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ ਤਾਂ ਉਸ ਸਮੇਂ ਪੇਂਡੂ ਇਲਾਕੇ ਦੇ ਲੋਕਾਂ ਲਈ ਇੱਕ ਆਸ ਦੀ ਕਿਰਨ ਜਾਗੀ ਸੀ ਕਿ ਖਾਸ ਤੌਰ ਤੇ ਗਰੀਬ ਲੋਕ ਨੂੰ ਆਪਣੇ ਨਜ਼ਦੀਕ ਹੀ ਇਸ ਆਧੁਨਿਕ ਸਹੂਲਤਾਂ ਨਾਲ ਲੈਸ ਜੱਚਾ ਬੱਚਾ ਹਸਪਤਾਲ ਦੀਆਂ ਸਹੂਲਤਾਂ ਪ੍ਰਾਪਤ ਹੋ ਸਕਣਗੀਆਂ, (more…)

ਧਾਰਾ 5 ਖਤਮ ਕਰਨ ਲਈ ਵਿਧਾਨ ਸਭਾ ਦਾ ਖਾਸ ਇਜਲਾਸ ਸੱਦਿਆ ਜਾਵੇ: ਪੰਚ ਪ੍ਰਧਾਨੀ

ਫਤਹਿਗੜ•ਸਾਹਿਬ 25 ਜੂਨ : (ਜਗਦੇਵ ਸਿੰਘ): ਭਾਰਤ ਦੇ ਸੰਵਿਧਾਨ ਅਤੇ ਕੌਮਾਂਤਰੀ ਨੇਮਾਂ ਮੁਤਾਬਿਕ ਦਰਿਆਈ ਪਾਣੀ ਨੂੰ ਵਰਤਣ ਦਾ ਹੱਕ ਉਹੀ ਸੂਬੇ ਰੱਖਦੇ ਹਨ, ਜਿਨ•ਾਂ ਵਿਚੋਂ ਦਰਿਆ ਲੰਘਦੇ ਹਨ, ਇਸ ਲਈ ਪੰਜਾਬ ਦੇ ਦਰਿਆਵਾਂ ਦੇ ਪਾਣੀ ਉੱਤੇ ਪੰਜਾਬ ਦੇ ਲੋਕਾਂ ਦਾ ਬੁਨਿਆਦੀ ਅਤੇ ਸੰਵਿਧਾਨਕ ਹੱਕ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾਪਿੰਡ ਅਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਿਧਾਨ ਸਭਾ ਦਾ ਖਾਸ ਇਜਲਾਸ ਬੁਲਾ ਕੇ ‘ਪੰਜਾਬ ਸਮਝੌਤਿਆਂ ਦਾ ਖਾਤਮਾ ਕਾਨੂੰਨ’ ਦੀ ਧਾਰਾ 5 ਖਤਮ ਕੀਤੀ ਜਾਵੇ ਅਤੇ ‘ਪੰਜਾਬ ਪੁਨਰਗਠਨ ਕਾਨੂੰਨ 1966’ ਦੀਆਂ ਧਾਰਾਵਾਂ 78, 79 ਅਤੇ 80 ਨੂੰ ਭਾਰਤੀ ਸੁਪਰੀਮ ਕੋਰਟ ਵਿੱਚ ਬਿਨਾ ਦੇਰੀ ਤੋਂ ਚੁਣੌਤੀ ਦਿੱਤੀ ਜਾਵੇ। ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵੱਲੋਂ 2004 ਵਿੱਚ ਪਾਸ ਕੀਤੇ ਗਏ ਕਾਨੂੰਨ ਬਾਰੇ 4 ਜੁਲਾਈ ਤੋਂ ਭਾਰਤੀ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ। (more…)

ਡਾ. ਰਾਜਿੰਦਰ ਸ਼ਰਮਾ ਨੂੰ ਜ਼ਿਲਾ ਜਨਰਲ ਸਕੱਤਰ ਬਨਣ ਤੇ ਵਧਾਈਆਂ

ਜਗਰਾਉਂ, 25ਜੂਨ (ਸੁਖਦੇਵ ਗਰਗ) : ਭਾਰਤੀ ਜਨਤਾ ਪਾਰਟੀ ਦੀ ਜ਼ਿਲਾ ਲੁਧਿਆਣਾ ਦਿਹਾਤੀ ਦੀ ਕਾਰਜਕਾਰਨੀ ਦੇ ਕੀਤੇ ਐਲਾਨ ਤੋਂ ਬਾਅਦ ਜ਼ਿਲੇ• ਦੇ ਨਵ ਨਿਯੁਕਤ ਜ਼ਿਲ•ਾ ਜਨਰਲ ਸਕੱਤਰ ਡਾ. ਰਾਜਿੰਦਰ ਸ਼ਰਮਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਡਾ. ਸ਼ਰਮਾ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਭਾਜਪਾ ਜਗਰਾਉਂ ਮੰਡਲ ਦੇ ਪ੍ਰਧਾਨ ਰਾਜ ਵਰਮਾ, ਜਨਰਲ ਸਕੱਤਰ ਸੁਮਿਤ ਸ਼ਾਸਤਰੀ, ਮੀਤ ਪ੍ਰਧਾਨ ਰਾਜੇਸ਼ ਕੁਮਾਰ ਬੋਬੀ, ਬਜ਼ੁਰਗ ਭਾਜਪਾ ਆਗੂ ਵਾਸ ਦੇਵ ਸ਼ਰਮਾ, ਸਾਬਕਾ ਜ਼ਿਲ•ਾ ਪ੍ਰਧਾਨ ਵਿਜੇ ਜੈਨ, ਜ਼ਿਲਾ ਪ੍ਰਧਾਨ ਡਾ. ਸ੍ਰਿਸਟੀ ਗਰਗ, ਜ਼ਿਲ•ਾ ਲੁਧਿਆਣਾ ਦੇ ਇੰਚਾਰਜ ਜੀਵਨ ਗੁਪਤਾ, ਯੁਵਾ ਭਾਜਪਾ ਆਗੂ (more…)



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO