Punjab News

June 30, 2010

ਡੀ. ਜੀ. ਪੀ. ਜੇ. ਪੀ. ਬਿਰਦੀ ਸੇਵਾ ਮੁਕਤ-ਪੁਲਿਸ ਹੈਡਕੁਆਰ ਵਿਖੇ ਨਿੱਘੀ ਵਿਦਾਇਗੀ ਪਾਰਟੀ

ਚੰਡੀਗੜ-1977 ਬੈਚ ਦੇ ਆਈ. ਪੀ. ਐਸ. ਅਧਿਕਾਰੀ ਸ੍ਰੀ ਜੇ. ਪੀ  ਵਿਰਦੀ ਆਪਣੀ 33 ਸਾਲ ਦੀ ਸ਼ਾਨਦਾਰ ਪੁਲਿਸ ਸੇਵਾ ਕਰਨ ਉਪਰੰਤ ਅੱਜ ਡੀ. ਜੀ. ਪੀ. ਲਾਅ ਐਂਡ ਆਰਡਰ ਪੰਜਾਬ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਇਹ ਬਹਾਦਰ ਪੁਲਿਸ ਅਧਿਕਾਰੀ ਸਾਲ 1977 ਵਿੱਚ ਆਈ. ਪੀ. ਐਸ. ਵਜੋਂ ਭਾਰਤੀ ਪੁਲਿਸ (more…)

ਬਰਤਾਨੀਆ ਸਰਕਾਰ ਵੱਲੋਂ ਦਸਤਾਰ ਸਬੰਧੀ ਅਹਿਮ ਫ਼ੈਸਲਾ- ਨਹੀਂ ਹੋਵੇਗੀ ਕਿਸੇ ਵੀ ਸਿੱਖ ਦੀ ਦਸਤਾਰ ਦੀ ਤਲਾਸ਼ੀ

ਬਰਤਾਨੀਆ ਦੀ ਸਰਕਾਰ ਵੱਲੋਂ ਯੂਰਪੀਅਨ ਸੰਘ ਵੱਲੋਂ ਯੂਰਪ ਭਰ ਦੇ ਹਵਾਈ ਅੱਡਿਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਰੱਖਦਿਆਂ ਤਲਾਸ਼ੀ ਲੈਣ ਮੌਕੇ ਕਿਸੇ ਵੀ ਸਿੱਖ ਦੀ ਪੱਗ ਨੂੰ ਨਵੇਂ ਕਾਨੂੰਨ ਅਨੁਸਾਰ ਲਹਾਉਣ ਦੀ ਸ਼ਰਤ ਉਤੇ ਰੋਕ ਲਗਾ ਦਿੱਤੀ ਗਈ। ਟਰਾਂਸਪੋਰਟ ਮੰਤਰੀ ਫਿਲਪ ਹੈਮੰਡ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਯੂਰਪੀਅਨ ਕਾਨੂੰਨ ਅਨੁਸਾਰ ਈ ਸੀ 300/2008 ਜਿਸ ਨੂੰ 29 ਅਪ੍ਰੈਲ 2010 ਤੋਂ ਲਾਗੂ ਕੀਤਾ ਗਿਆ ਹੈ, ਅਨੁਸਾਰ ਕਿਸੇ ਵੀ ਸਿੱਖ ਦੀ ਦਸਤਾਰ ਦੀ ਤਲਾਸ਼ੀ ਪਹਿਲਾਂ ਦੀ ਤਰ੍ਹਾਂ ਮੈਟਲ ਡਿਕਟੇਟਰ ਨਾਲ ਹੀ ਲਈ ਜਾਵੇਗੀ। ਪੱਤਰ ਅਨੁਸਾਰ ਇਹ ਹਦਾਇਤਾਂ ਸਾਰੇ ਹਵਾਈ ਅੱਡਿਆਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ। ਪੱਤਰ ’ਚ ਕਿਹਾ ਗਿਆ ਹੈ ਕਿ ਇਸ ਬਾਰੇ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਹ ਸਿੱਖਾਂ ਦੀ ਇਸ ਮੰਗ ਬਾਰੇ ਮਿਲ ਕੇ ਕੋਈ ਹੱਲ ਲੱਭਣ ਤਾਂ ਕਿ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਸਿੱਖ ਭਾਵਨਾਵਾਂ ਦਾ ਸਤਿਕਾਰ ਵੀ ਬਰਕਰਾਰ ਰਹੇ। (more…)

ਖਾੜਕੂ ਨੂੰ ਖਤਰਨਾਕ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ -6 ਦਿਨਾ ਪੁਲਿਸ ਰਿਮਾਂਡ

ਜਲੰਧਰ-ਕਾਊਂਟਰ ਇੰਟੈਲੀਜੈਂਸ ਜਲੰਧਰ ਜ਼ੋਨ ਦੀ ਪੁਲਿਸ ਨੇ ਇਕ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਇਕ ਖਾੜਕੂ ਨੂੰ ਖਤਰਨਾਕ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਸ: ਉਪਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਮਿਲਣ ’ਤੇ ਡੀ. ਐਸ. ਪੀ. ਨਵਜੋਤ ਸਿੰਘ ਦੀ ਅਗਵਾਈ ਹੇਠ ਇਕ ਪੁਲਿਸ ਨੇ ਛਾਪੇਮਾਰੀ ਕਰਕੇ ਸ਼ੇਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਭੁਟਾਲ ਕਲਾਂ (ਮੂਣਕ) ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ਵਿਚੋਂ ਇਕ ਏ. ਕੇ. 47 ਰਾਈਫਲ, ਤਿੰਨ ਮੈਗਜ਼ੀਨ ਤੇ 72 ਜ਼ਿੰਦਾ ਰੌਂਦ ਬਰਾਮਦ ਹੋਏ। ਸ਼ੇਰ ਸਿੰਘ ਕੱਟੜ ਅੱਤਵਾਦੀ ਬਾਬਾ ਸੁਖਦੇਵ ਸਿੰਘ ਉਰਫ਼ ਚਿੜਾ ਪੁੱਤਰ ਗੁਰਦਿਆਲ ਸਿੰਘ ਵਾਸੀ ਸੁਰ ਸਿੰਘ ਵਾਲਾ (ਭਿਖੀਵਿੰਡ) ਜ਼ਿਲ੍ਹਾ ਤਰਨਤਾਰਨ ਦਾ ਸਾਥੀ ਹੈ, ਜਿਸ ਨੂੰ ਅੰਮ੍ਰਿਤਸਰ ’ਚ ਇਕ ਮਾਰੂਤੀ ਕਾਰ ’ਚੋਂ ਦੋ ਕਿਲੋ ਆਰ. ਡੀ. ਐਕਸ. ਬਰਾਮਦ ਹੋਣ ਦੇ ਮਾਮਲੇ (more…)

ਸਾਲ ਦੇ ਪਹਿਲੇ ਛੇ ਮਹੀਨਿਆਂ ’ਚ 4900 ਸ਼ਿਕਾਇਤਾਂ

ਚੰਡੀਗੜ੍ਹ-ਪੰਜਾਬ ਵਿਚ ਪੁਲੀਸ ਦੀਆਂ ਜ਼ਿਆਦਤੀਆਂ ਪਹਿਲਾਂ ਨਾਲੋਂ ਵਧੀਆਂ ਹਨ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁਲੀਸ ਦੇ ਖ਼ਿਲਾਫ਼ ਚਾਲੂ ਸਾਲ ਦੇ ਅੱਧ ਤਕ (30 ਜੂਨ) ਪਿਛਲੇ ਸਾਲਾਂ ਦੇ ਮੁਕਾਬਲੇ ਸੈਂਕੜੇ ਵੱਧ ਸ਼ਿਕਾਇਤਾਂ ਆ ਚੁੱਕੀਆਂ ਹਨ।ਕਮਿਸ਼ਨ ਤੋਂ ਸਾਲ ਦੇ ਪਹਿਲੇ 6 ਮਹੀਨਿਆਂ ਦੇ ਲਏ ਅੰਕੜਿਆਂ ਅਨੁਸਾਰ ਅੱਜ ਤਕ ਪੁਲੀਸ ਵਿਰੁੱਧ 4901 ਸ਼ਿਕਾਇਤਾਂ ਆ ਚੁੱਕੀਆਂ ਹਨ ਜਦੋਂ ਕਿ ਪਿਛਲੇ ਪੂਰੇ ਸਾਲ ਦੌਰਾਨ ਪ੍ਰਾਪਤ ਸ਼ਿਕਾਇਤਾਂ ਦੀ ਗਿਣਤੀ 8905 ਸੀ। ਜੇਲ੍ਹਾਂ ਅਤੇ ਪੁਲੀਸ ਹਿਰਾਸਤ ਦੌਰਾਨ ਵਧੀਕੀਆਂ ਸਮੇਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸਾਂ ਵਿਚ ਪਿਛਲੇ ਸਾਲ ਨਾਲੋਂ ਭਾਰੀ ਵਾਧਾ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 1997 ਵਿਚ (ਕਮਿਸ਼ਨ ਦੇ ਗਠਨ ਪਿੱਛੋਂ) ਪੁਲੀਸ ਖ਼ਿਲਾਫ਼ ਕੁੱਲ 57 ਸ਼ਿਕਾਇਤਾਂ ਸੁਣਵਾਈ ਲਈ ਆਈਆਂ ਸਨ ਜਦੋਂ ਕਿ ਅਗਲੇ ਸਾਲ ਇਹ ਗਿਣਤੀ ਵੱਧ ਕੇ 492 ਹੋ ਗਈ। (more…)

ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦਾ ਮੁੱਖ ਸਮਾਗਮ 3 ਜੁਲਾਈ ਨੂੰ

ਸੰਨੀਵੇਲ (ਕੈਲੀਫੋਰਨੀਆ)- ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਇੱਥੋਂ ਦੇ ਸਥਾਨਕ ਹਿੰਦੂ ਮੰਦਰ ਦੇ ਕਮਿਊਨਿਟੀ ਹਾਲ ਵਿਚ ਤਿੰਨ ਜੁਲਾਈ ਨੂੰ ਹੋ ਰਹੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਚੇਅਰਮੈਨ ਸ. ਦਲਵਿੰਦਰ ਸਿੰਘ ਧੂਤ, ਮੀਤ ਪ੍ਰਧਾਨ ਸ. ਇੰਦਰਜੀਤ ਸਿੰਘ ਬੜਿੰਗ ਤੇ ਤਾਲਮੇਲ ਸਕੱਤਰ ਸ. ਸੰਤੋਖ ਸਿੰਘ ਜੱਜ ਨੇ ਇੱਥੇ ਦੱਸਿਆ ਕਿ ਲੋਕਾਂ ਵੱਲੋਂ ਕੀਤੀ ਜਾ ਰਹੀ ਭਾਰੀ ਮੰਗ ਨੂੰ ਮੁੱਖ (more…)



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO