July 16, 2010

ਸੱਨੀਵੇਲ (ਕੈਲੀਫੋਰਨੀਆ) (ਹੁਸਨ ਲੜੋਆ ਬੰਗਾ)-ਨਾਰਥ ਅਮਰੀਕਨ ਪੱਜਾਬੀ ਐਸੋਸੀਏਸ਼ਨ (ਨਾਪਾ) ਵੱਲੋਂ ਕਰਵਾਈ ਗਈ ਕਾਨਫਰੱਸ ਦੇ ਦੂਸਰੇ ਦਿਨ ਦੀ ਕਾਨਫਰੱਸ ਸਥਾਨਕ ਹਿੱਦੂ ਮੱਦਰ ਦੇ ਕਮਿਊਨਿਟੀ ਹਾਲ ਵਿਚ ਕਰਵਾਈ ਗਈ, ਜਿਸ ਵਿਚ ਵੱਖ ਵੱਖ ਸ਼ਹਿਰਾਂ ਵਿਚੋਂ ਪੱਜਾਬੀਆਂ ਨੇ ਬੜੀ ਭਾਰੀ ਗਿਣਤੀ ਵਿਚ ਸ਼ਾਮਲ ਹੋ ਕੇ ਨਾਪਾ ਨੂੰ ਆਪਣੇ ਭਰਪੂਰ ਸਮਰਥਨ ਦਾ ਹੁੱਗਾਰਾ ਦਿੱਤਾ।ਜਿਸ ਵਿਚ ਹੋਰਨਾਂ ਤੋਂ ਇਲਾਵਾ ਡਾ. ਰੂਬੀ ਢੱਲਾ ਐਮ. ਪੀ., ਸੁੱਖ ਧਾਲੀਵਾਲ ਐਮ. ਪੀ., ਸੁਰੇਸ਼ ਕੁਮਾਰ ਆਈ. ਏ. ਐਸ., ਦੀਦਾਰ ਸਿੱਘ ਬੈਂਸ, ਕੈਸ਼ ਗਿੱਲ ਮੇਅਰ ਸੂਬਾ ਸਿਟੀ, ਰੂਬੀ ਧਾਲੀਵਾਲ ਮੇਅਰ ਸਾਨਵਾਕੀਨ, ਸੱਨੀ ਧਾਲੀਵਾਲ ਵਾਈਸ ਮੇਅਰ ਧਾਲੀਵਾਲ, ਕੌਂਸਲ ਮੈਂਬਰ ਹਰਪ੍ਰੀਤ ਸਿੱਘ ਸੱਧੂ ਆਦਿ ਨੇ ਪ੍ਰਭਾਵਸ਼ਾਲੀ ਵਿਚਾਰ ਰੱਖੇ।ਕਾਨਫਰੱਸ ਨੂੰ ਸੱਬੋਧਨ ਕਰਦਿਆਂ ਨਾਪਾ ਦੇ ਚੇਅਰਮੈਨ ਦਲਵਿੱਦਰ ਸਿੱਘ ਧੂਤ ਨੇ ਭਾਰਤ ਸਰਕਾਰ ਦੀ ਇਸ ਗੱਲ ਤੋਂ ਆਲੋਚਨਾ ਕਰਦਿਆਂ ਕਿ ਭਾਰਤ ਸਰਕਾਰ ਨੇ ਕੈਲੀਫੋਰਨੀਆ ਦੇ ਸਭ ਤੋਂ ਮਹਿੱਗੇ ਸ਼ਹਿਰ ਸਾਨ ਫਰਾਂਸਿਸਕੋ ਵਿਚ ਇਕ ਅਜਿਹੀ ਥਾਂ ਤੇ ਸਫਾਰਤਖਾਨੇ ਦਾ ਦਫਤਰ ਖੋਲ੍ਹ ਕੇ ਰੱਖਿਆ ਹੈ, ਜਿਸ ਸ਼ਹਿਰ ਵਿਚ ਨਾ ਤਾਂ ਭਾਰਤੀ ਮੂਲ ਦੇ ਲੋਕਾਂ ਦੀ ਕੋਈ ਆਬਾਦੀ ਹੈ ਤੇ ਨਾ ਹੀ ਸਫਾਰਤਖਾਨੇ ਦੇ ਆਸ-ਪਸ ਕਾਰਾਂ ਪਾਰਕ ਕਰਨ ਦੀ ਕੋਈ ਸਹੂਲਤ ਹੈ। ਜਿਸ ਕਰਨ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਬਹੁਤ ਵਾਧਾ ਹੋ ਰਿਹਾ ਹੈ। ਸ. ਧੂਤ ਨੇ ਮੱਗ ਕੀਤੀ ਕਿ ਕੈਲੀਫੋਰਨੀਆ ਦੇ ਸਫਾਰਤਖਾਨੇ ਨੂੰ ਕਿਸੇ ਅਜਿਹੀ ਥਾਂ ਤੇ ਲਿਜਾਇਆ ਜਾਵੇ, ਜਿੱਥੇ ਲੋਕਾਂ ਨੂੰ ਆਉਣ-ਜਾਣ ਦੀ ਆਸਾਨੀ ਹੋਵੇ। ਨਾਪਾ ਦੇ ਪ੍ਰਧਾਨ ਸਤਨਾਮ ਸਿੱਘ ਚਾਹਲ ਨੇ ਨਾਰਥ ਅਮਰੀਕਨ ਪੱਜਾਬੀ ਐਸੋਸੀਏਸ਼ਨ ਬਾਰੇ ਦੱਸਦਿਆਂ ਕਿਹਾ ਕਿ ਨਾਰਥ ਅਮਰੀਕਨ ਪੱਜਾਬੀ ਐਸੋਸੀਏਸ਼ਨ ਇਕ ਗੈਰ ਸਿਆਸੀ ਅਜਿਹੀ ਸੱਸਥਾ ਹੈ, ਜਿਸ ਦਾ ਮੁੱਖ ਕੱਮ ਇਸ ਖੇਤਰ ਵਿਚ ਰਹਿਣ ਵਾਲੇ ਪੱਜਾਬੀ ਭਾਈਚਾਰੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਠੋਸ ਹੱਲ ਲਈ ਯਤਨ ਕਰਨਾ ਹੈ।ਪੰਜਾਬ ਵਿਚੋਂ ਵਾਇਦਾ ਕਰਕੇ ਵੀ ਨਾ ਆਉਣ ਵਾਲੇ ਸਿਆਸੀ ਲੀਡਰਾਂ ਉਪਰ ਨੁਕਤਾਚੀਨੀ ਕਰਦਿਆਂ ਸ: ਚਾਹਲ ਨੇ ਕਿਹਾ ਕਿ ਜਿਹੜੇ ਲੀਡਰ ਮੁਫਤ ਵਿਚ ਤੁਹਾਡੀਆਂ ਮੁਸ਼ਕਲਾਂ ਨੂੰ ਸੁਣਨ ਵੀ ਨਹੀਂ ਆ ਸਕਦੇ ਉਹਨਾਂ ਲੀਡਰਾਂ ਤੋਂ ਕਿਸੇ ਵੀ ਕਿਸਮ ਦੀ ਆਸ ਰਖਣਾ ਹਵਾ ਵਿਚ ਤਲਵਾਰਾਂ ਮਾਰਨ ਦੇ ਬਰਾਬਰ ਹੈ।ਸਾਨਵਾਕੀਨ ਸ਼ਹਿਰ ਦੇ ਮੇਅਰ ਰੂਬੀ ਧਾਲੀਵਾਲ ਨੇ ਕਿਹਾ ਕਿ ਇਸ ਖੇਤਰ ਵਿਚ ਰਹਿਣ ਵਾਲੇ ਪੱਜਾਬੀਆਂ ਨੂੰ ਇਕ ਐਸੇ ਪਲੇਟਫਾਰਮ ਦੀ ਲੋੜ ਸੀ, ਜਿਸ ਪਲੇਟ ਫਾਰਮ ਉਪਰ ਇਕੱਠੇ ਹੋ ਕੇ ਭਾਈਚਾਰੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਕੋਈ ਹੱਲ ਲੱਭਿਆ ਜਾ ਸਕੇ। ਯੂਬਾ ਸਿਟੀ ਦੇ ਮੇਅਰ ਕੈਸ਼ ਗਿੱਲ ਨੇ ਆਪਣੇ ਸੱਬੋਧਨ ਵਿਚ ਕਿਹਾ ਕਿ ਨਾਪਾ ਦੇ ਇਸ ਮੱਚ ਤੇ ਉਹਨਾਂ ਨੂੰ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਬਹੁਤ ਜਾਣਕਾਰੀ ਮਿਲੀ ਹੈ। (more…)
ਧਰਤੀ ’ਤੇ ਮਨੁੱਖ ਦਾ ਜੀਵਨ ਹਮੇਸ਼ਾ ਸੰਘਰਸ਼ਪੂਰਨ ਹੀ ਰਿਹਾ ਹੈ। ਇਸ ਨੂੰ ਆਪਣੇ ਜੀਵਨ ਦੀ ਤੋਰ ਨੂੰ ਬਣਾਈ ਰੱਖਣ ਲਈ ਨਿਰੰਤਰ ਕੁਦਰਤੀ ਅਤੇ ਗ਼ੈਰ-ਕੁਦਰਤੀ ਆਫ਼ਤਾਂ ਨਾਲ ਜੂਝਣਾ ਪੈਂਦਾ ਰਿਹਾ ਹੈ। ਜਦੋਂ ਵੱਡੀਆਂ-ਵੱਡੀਆਂ ਆਫ਼ਤਾਂ ਆਪਣਾ ਵਿਰਾਟ ਰੂਪ ਦਿਖਾਉਂਦੀਆਂ ਹਨ ਤਾਂ ਮਨੁੱਖ ਦੇ ਬਣਾਏ ਹੋਏ ਆਲ੍ਹਣੇ ਤੀਲਾ-ਤੀਲਾ ਹੋ ਕੇ ਇਧਰ-ਉਧਰ ਬਿਖਰ ਜਾਂਦੇ ਹਨ। ਭਾਰੀ ਜਾਨੀ ਤੇ ਮਾਲੀ ਨੁਕਸਾਨਾਂ ਨੂੰ ਦੇਖ ਕੇ ਰੂਹ ਕੰਬ ਉ¤ਠਦੀ ਹੈ। ਅਜਿਹੇ ਸਮਿਆਂ ’ਤੇ ਕਈ ਵਾਰ ਇਨਸਾਨ ਹੌਸਲਾ ਵੀ ਛੱਡ ਬੈਠਦਾ ਹੈ। ਉਸ ਨੂੰ ਲਗਦਾ ਹੈ ਕਿ ਹੁਣ ਸਭ ਕੁਝ ਖ਼ਤਮ ਹੋ ਗਿਆ ਹੈ। ਜ਼ਿੰਦਗੀ ਦੀ ਤੋਰ ਨੂੰ ਮੁੜ ਲੀਹ ’ਤੇ ਲਿਆਉਣਾ ਹੁਣ ਅਸੰਭਵ ਹੋ ਜਾਏਗਾ। ਪਰ ਅਜਿਹੇ ਸਮੇਂ ਵਿਚ ਮਨੁੱਖ ਜਦੋਂ ਪਿੱਛੇ ਪਰਤ ਕੇ ਆਪਣੇ ਅਤੀਤ ਵੱਲ ਇਕ ਝਾਤੀ ਮਾਰਦਾ ਹੈ, ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੇ ਪੂਰਵਜ ਹਜ਼ਾਰਾਂ ਸਾਲਾਂ ਤੋਂ ਇਹੋ ਜਿਹੀਆਂ ਆਫ਼ਤਾਂ ਦਾ ਮੁਕਾਬਲਾ ਕਰਦੇ ਆਏ ਹਨ ਅਤੇ ਵਾਰ-ਵਾਰ ਚੁਣੌਤੀਆ ਦੇ ਹਾਣੀ ਬਣ ਕੇ ਆਪਣੀ ਉ¤ਖੜੀ ਜੀਵਨ ਤੋਰ ਨੂੰ ਮੁੜ ਬਹਾਲ ਕਰਨ ਵਿਚ ਸਫਲ ਹੁੰਦੇ ਰਹੇ ਹਨ। ਮਨੁੱਖ ਦੀ ਇਹੀ ਸੋਝੀ ਉਸ ਨੂੰ ਹਰ ਸੰਕਟ ਵਿਚੋਂ ਉਭਰਨ ਦੀ ਪ੍ਰੇਰਨਾ ਦਿੰਦੀ ਹੈ। ਹਰ ਵਿਨਾਸ਼ ਤੋਂ ਬਾਅਦ ਉਸ ਅੰਦਰ ਵਿਕਾਸ ਦੀ ਇੱਛਾ ਪੈਦਾ ਹੁੰਦੀ ਹੈ। ਇਸੇ ਕਾਰਨ ਉਹ ਤੀਲਾ-ਤੀਲਾ ਇਕੱਠਾ ਕਰਕੇ ਆਪਣਾ ਰੈਣ-ਬਸੇਰਾ ਮੁੜ ਬਣਾਉਣਾ ਸ਼ੁਰੂ ਕਰ ਦਿੰਦਾ ਹੈ।ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਰਿਆਣੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਇਹੋ ਜਿਹੀਆਂ ਸਥਿਤੀਆਂ ਵਿਚੋਂ ਹੀ ਗੁਜ਼ਰਦੇ ਆ ਰਹੇ ਹਨ। ਪਹਿਲਾਂ ਤਾਂ ਇਹ ਨਜ਼ਰ ਆ ਰਿਹਾ ਸੀ ਕਿ ਬਰਸਾਤ ਇਸ ਵਾਰ ਵੀ ਉ¤ਤਰੀ ਭਾਰਤ ਨੂੰ ਧੋਖਾ ਦੇ ਜਾਏਗੀ। ਲੋਕਾਂ ਨੂੰ ਖੇਤੀ ਅਤੇ ਜੀਵਨ ਦੀਆਂ ਹੋਰ ਲੋੜਾਂ ਲਈ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਜਿਵੇਂ-ਜਿਵੇਂ ਮੌਨਸੂਨ ਲੇਟ ਹੁੰਦੀ ਜਾ ਰਹੀ ਸੀ, ਇਸ ਤਰ੍ਹਾਂ ਦੀਆਂ ਕਿਆਸ-ਅਰਾਈਆਂ ਵਧਦੀਆਂ ਜਾ ਰਹੀਆਂ ਸਨ। ਗਰਮੀ ਲੋਕਾਂ ਦੇ ਪਿੰਡੇ ਲੂਹ ਰਹੀ ਸੀ ਅਤੇ ਪੀਣ ਵਾਲੇ ਪਾਣੀ ਦੀ ਕਮੀ ਕਾਰਨ ਥਾਂ-ਥਾਂ ’ਤੇ ਲੜਾਈਆਂ ਵੀ ਹੋ ਰਹੀਆਂ ਸਨ। ਪਰ ਜਦੋਂ ਉ¤ਤਰੀ ਭਾਰਤ ਵਿਚ ਬਾਰਸ਼ਾਂ ਹੋਣੀਆਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਉਖਾੜ ਦਿੱਤਾ। ਲੋਕ ਇਕ ਮੁਸੀਬਤ ਵਿਚੋਂ ਨਿਕਲ ਕੇ ਦੂਜੀ ਮੁਸੀਬਤ ਵਿਚ ਘਿਰ ਗਏ। ਹਰਿਆਣੇ ਦੇ ਪੰਜਾਬ ਨਾਲ ਲਗਦੇ ਇਲਾਕਿਆਂ ਸਿਰਸਾ, ਕੁਰੂਕਸ਼ੇਤਰ ਅਤੇ ਫਤਿਆਬਾਦ ਆਦਿ ਵਿਚ ਵੱਡੀ ਤਬਾਹੀ ਹੋਈ। ਇਸੇ ਤਰ੍ਹਾਂ ਪੰਜਾਬ ਦੇ ਰੂਪਨਗਰ, ਪਟਿਆਲਾ, ਸੰਗਰੂਰ, ਐਸ. ਏ. ਐਸ. ਨਗਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਮੋਗਾ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਵਿਚ ਹੜ੍ਹਾਂ ਨੇ ਭਾਰੀ ਤਬਾਹੀ ਲਿਆਂਦੀ। ਇਹ ਗੱਲ ਸਹੀ ਹੈ ਕਿ ਜਦੋਂ ਅਚਾਨਕ ਕਿਸੇ ਖਿੱਤੇ ਵਿਚ ਭਾਰੀ ਬਾਰਸ਼ਾਂ ਹੋ ਜਾਂਦੀਆਂ ਹਨ ਤਾਂ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ ਬੇਮੁਹਾਰੇ ਹੜ੍ਹ ਦੇ ਪਾਣੀਆਂ ਨੂੰ ਸੰਭਾਲਣਾ ਪੂਰੀ ਤਰ੍ਹਾਂ ਸੰਭਵ ਨਹੀਂ ਹੁੰਦਾ। ਪਰ ਜੇਕਰ ਸਰਕਾਰਾਂ ਨੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਸੰਭਾਵੀ ਆਫ਼ਤਾਂ ਸਬੰਧੀ ਮੁਢਲੀਆਂ ਤਿਆਰੀਆਂ ਕੀਤੀਆਂ ਹੋਣ ਤਾਂ ਨੁਕਸਾਨ ਵਿਚ ਕਾਫੀ ਹੱਦ ਤੱਕ ਕਮੀ ਹੋ ਸਕਦੀ ਹੈ। ਪੰਜਾਬ ਵਿਚ ਸੈਂਕੜੇ ਬਰਸਾਤੀ ਨਦੀਆਂ-ਨਾਲੇ ਹਨ, ਜਿਨ੍ਹਾਂ ਦੇ ਸਿੰਚਾਈ ਤੇ ਡਰੇਨੇਜ਼ ਵਿਭਾਗ ਕੋਲ ਬਾਕਾਇਦਾ ਨਕਸ਼ੇ ਵੀ ਹਨ। ਹਰ ਸਾਲ ਬਰਸਾਤ ਤੋਂ ਪਹਿਲਾਂ ਇਨ੍ਹਾਂ ਨਦੀਆਂ-ਨਾਲਿਆਂ ਦੀ ਸਫ਼ਾਈ ਅਤੇ ਖੁਦਾਈ ਦੀ ਲੋੜ ਹੁੰਦੀ ਹੈ। ਪਰ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਬੇਰੁਖ਼ੀ ਅਤੇ ਇਨ੍ਹਾਂ ਵਿਭਾਗਾਂ ਵਿਚ ਫੈਲੇ ਭ੍ਰਿਸ਼ਟਾਚਾਰ ਕਾਰਨ ਇਨ੍ਹਾਂ ਨਦੀਆਂ-ਨਾਲਿਆਂ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਸ ਤੋਂ ਇਲਾਵਾ ਕਿਸਾਨਾਂ ਅਤੇ ਹੋਰ ਆਮ ਸ਼ਹਿਰੀਆਂ ਦਾ ਲਾਲਚ ਵੀ ਹੜ੍ਹਾਂ ਦੀ ਮੁਸੀਬਤ ਨੂੰ ਕਈ ਗੁਣਾ ਵਧਾ ਦਿੰਦਾ ਹੈ। ਪੰਜਾਬ ਵਿਚ ਬਹੁਤੀਆਂ ਥਾਵਾਂ ’ਤੇ ਕਿਸਾਨ ਬਰਸਾਤੀ ਨਦੀਆਂ-ਨਾਲਿਆਂ ਤੇ ਚੋਆਂ ਦੇ ਆਲੇ-ਦੁਆਲੇ ਦੀਆਂ ਜ਼ਮੀਨਾਂ ਨੂੰ ਆਪਣੀਆਂ ਜ਼ਮੀਨਾਂ ਵਿਚ ਮਿਲਾ ਕੇ ਉਨ੍ਹਾਂ ’ਤੇ ਕਾਸ਼ਤ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸੇ ਤਰ੍ਹਾਂ ਬਹੁਤੀਆਂ ਥਾਵਾਂ ’ਤੇ ਆਮ ਲੋਕ ਬਰਸਾਤੀ ਨਦੀਆਂ-ਨਾਲਿਆਂ ਦੇ ਵਹਾਅ ਵਾਲੀਆਂ ਥਾਵਾਂ ਨੂੰ ਪੱਧਰੀਆਂ ਕਰਕੇ ਉਥੇ ਨਾਜਾਇਜ਼ ਉਸਾਰੀਆਂ ਕਰ ਲੈਂਦੇ ਹਨ। ਵਿਭਾਗਾਂ ਦੇ ਸੰਬੰਧਿਤ ਅਧਿਕਾਰੀ ਇਹੋ ਜਿਹੀਆਂ ਸਰਗਰਮੀਆਂ ਸਬੰਧੀ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਹਨ। ਭ੍ਰਿਸ਼ਟਾਚਾਰ ਅਤੇ ਸਿਆਸੀ ਦਖ਼ਲ ਕਾਰਨ ਅਜਿਹਾ ਵੀ ਹੋ ਰਿਹਾ ਹੈ ਕਿ ਬਰਸਾਤੀ ਨਦੀਆਂ-ਨਾਲਿਆਂ ਅਤੇ ਚੋਆਂ ਦੇ ਵਹਾਅ ਵਾਲੇ ਖੇਤਰ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਕਾਸ਼ਤ ਕਰਨ ਲਈ ਬਾਕਾਇਦਾ ਅਲਾਟ ਕਰ ਦਿੱਤੇ ਜਾਂਦੇ ਹਨ। ਅਸੀਂ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਿਮਾਲੀਆ ਪਰਬਤ ਦੇ ਪੈਰਾਂ ਵਿਚ ਸਥਿਤ ਹੈ। ਜਦੋਂ ਪਹਾੜਾਂ ਵਿਚ ਅਤੇ ਮੈਦਾਨਾਂ ਵਿਚ ਭਾਰੀ ਬਾਰਸ਼ ਹੁੰਦੀ ਹੈ ਤਾਂ ਤੇਜ਼ੀ ਨਾਲ ਪਾਣੀ ਪਹਾੜਾਂ ਤੋਂ ਹੇਠਾਂ ਵੱਲ ਨੂੰ ਵਗਦਾ ਹੈ। ਅਜਿਹੀ ਸਥਿਤੀ ਵਿਚ ਜੇਕਰ ਬਰਸਾਤੀ ਨਦੀਆਂ-ਨਾਲੇ ਅਤੇ ਚੋਅ ਇਸ ਪਾਣੀ ਦਾ ਅੱਗੇ ਨਿਕਾਸ ਕਰਨ ਲਈ ਮੌਜੂਦ ਹੀ ਨਹੀਂ ਹੋਣਗੇ ਤਾਂ ਹੜ੍ਹ ਲਾਜ਼ਮੀ ਤੌਰ ’ਤੇ ਵੱਡੀ ਤਬਾਹੀ ਲਿਆਉਣਗੇ। ਸੋ, ਪੰਜਾਬ ਅਤੇ ਹਰਿਆਣਾ ਵਿਚ ਇਨ੍ਹਾਂ ਹਕੀਕਤਾਂ ਨੂੰ ਮੁੱਖ ਰੱਖਦਿਆਂ ਹੜ੍ਹਾਂ ਤੋਂ ਬਚਾਅ ਲਈ ਬਾਕਾਇਦਾ ਯੋਜਨਾਬੰਦੀ ਕਰਕੇ ਉਸ ਨੂੰ ਅਮਲ ਵਿਚ ਲਿਆਉਣ ਦੀ ਲੋੜ ਹੈ। ਇਹ ਕੰਮ ¦ਮਾ ਸਮਾਂ ਮੰਗਦਾ ਹੈ। ਪੰਜਾਬ ਦੇ ਉ¤ਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਇਸ ਦਿਸ਼ਾ ਵਿਚ ਪਹਿਲ ਕਰਦਿਆਂ ਜਿਥੇ ਨਦੀਆਂ-ਨਾਲਿਆਂ ਅਤੇ ਚੋਆਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦੇ ਆਦੇਸ਼ ਦਿੱਤੇ ਹਨ, ਉਥੇ ਨਦੀਆਂ-ਨਾਲਿਆਂ ਦੀ ਸਫ਼ਾਈ ਅਤੇ ਖੁਦਾਈ ਲਈ 22 ਕਰੋੜ ਦੀ ਰਕਮ ਵੀ ਜਾਰੀ ਕਰਨ ਦਾ ਐਲਾਨ ਕੀਤਾ ਹੈ। ਜੇਕਰ ਗੰਭੀਰਤਾ ਨਾਲ ਇਸ ਦਿਸ਼ਾ ਵਿਚ ਕਾਰਵਾਈ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ ਵਿਚ ਇਸ ਦਾ ਚੋਖਾ ਲਾਭ ਮਿਲ ਸਕਦਾ ਹੈ। ਪਰ ਇਸ ਸਮੇਂ ਫੌਰੀ ਲੋੜ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਦੇਣ ਅਤੇ ਉਨ੍ਹਾਂ ਦੇ ਡੰਗਰਾਂ ਲਈ ਚਾਰੇ ਦਾ ਪ੍ਰਬੰਧ ਕਰਨ ਦੀ ਹੈ।ਪੰਜਾਬੀ ਲੋਕਾਂ ਦੀ ਇਹ ਪਰੰਪਰਾ ਰਹੀ ਹੈ ਕਿ ਸੰਕਟ ਵੇਲੇ ਉਹ ਸਭ ਤਰ੍ਹਾਂ ਦੇ ਮੱਤਭੇਦ ਭੁੱਲ ਕੇ ਇਕ-ਦੂਜੇ ਦੀ ਮਦਦ ’ਤੇ ਉਤਰ ਆਉਂਦੇ ਰਹੇ ਹਨ। ਅੱਜ ਦੀ ਤਰ੍ਹਾਂ ਹੀ 1985 ਵਿਚ ਅਤੇ 1988 ਵਿਚ ਰਾਜ ਵਿਚ ਬੜੇ ਭਿਆਨਕ ਹੜ੍ਹ ਆਏ ਸਨ। ਉਸ ਵੇਲੇ ਸਰਕਾਰ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਖ਼ੁਦ ਪਹਿਲਕਦਮੀ ਕਰਦਿਆਂ ਆਟਾ, ਦਾਲਾਂ, ਕੱਪੜੇ, ਬਰਤਨ, ਦਵਾਈਆਂ, ਤਰਪਾਲਾਂ, ਹਰਾ ਚਾਰਾ ਅਤੇ ਹੋਰ ਸਮੱਗਰੀ ਇਕੱਠੀ ਕਰਕੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਵਿਚ ਪਹੁੰਚਾਈ ਸੀ। ਹੁਣ ਵੀ ਪੰਜਾਬ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਸਵੈ-ਸੇਵੀ ਸੰਗਠਨਾਂ ਨੂੰ ਫੌਰੀ ਤੌਰ ’ਤੇ ਪਹਿਲਕਦਮੀ ਕਰਨੀ ਚਾਹੀਦੀ ਹੈ ਅਤੇ ਆਪਣੇ ਨੇੜੇ ਲਗਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਹੜ੍ਹ ਪੀੜਤ ਲੋਕਾਂ ਨੂੰ ਕਿਨ੍ਹਾਂ-ਕਿਨ੍ਹਾਂ ਵਸਤਾਂ ਦੀ ਜ਼ਰੂਰਤ ਹੈ। ਇਸ ਉੁਪਰੰਤ ਸਮਾਜਿਕ ਸੰਗਠਨਾਂ ਨੂੰ ਆਪੋ-ਆਪਣੇ ਇਲਾਕਿਆਂ ਵਿਚੋਂ ਲੋੜੀਂਦੀ ਰਾਹਤ ਸਮੱਗਰੀ ਇਕੱਠੀ ਕਰਕੇ ਹੜ੍ਹ ਪੀੜਤ ਇਲਾਕਿਆਂ ਵਿਚ ਭੇਜਣ ਦਾ ਜਿੰਨੀ ਜਲਦੀ ਸੰਭਵ ਹੋਵੇ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਚੰਗੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਲੋਕਾਂ ਨੇ ਆਪਣੇ ਨੇਤਾਵਾਂ ਦੇ ਆਦੇਸ਼ਾਂ ’ਤੇ ਕੁਝ ਥਾਵਾਂ ’ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਨੇ ਵੀ ਪੰਜਾਬ ਅਤੇ ਹਰਿਆਣੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਸਮੱਗਰੀ ਇਕੱਤਰ ਕਰਕੇ ਭੇਜਣ ਦਾ ਐਲਾਨ ਕੀਤਾ ਹੈ। ਪਰ ਪੰਜਾਬ ਅਤੇ ਹਰਿਆਣੇ ਦੇ ਸਥਾਨਿਕ ਲੋਕ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਭੂਗੋਲਿਕ ਨੇੜਤਾ ਕਾਰਨ ਫੌਰੀ ਤੌਰ ’ਤੇ ਰਾਹਤ ਸਮੱਗਰੀ ਪਹੁੰਚਾ ਸਕਦੇ ਹਨ। ਸਮਾਜ ਦੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੂੰ ਭਰਾਤਰੀ ਭਾਵ ਦਿਖਾਉਂਦਿਆਂ ਤੁਰੰਤ ਹਰਕਤ ਵਿਚ ਆਉਣਾ ਚਾਹੀਦਾ ਹੈ ਅਤੇ ਰਾਹਤ ਸਮੱਗਰੀ ਇਕੱਠੀ ਕਰਕੇ ਹੜ੍ਹ ਪੀੜਤ ਲੋਕਾਂ ਤੱਕ ਪਹੁੰਚਦੀ ਕਰਨੀ ਚਾਹੀਦੀ ਹੈ।
ਸੰਕਟ ਵਿਚ ਘਿਰੇ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਧਾਰਮਿਕ ਕਾਰਜ ਹੁੰਦਾ ਹੈ। ਸਿੱਖ ਧਰਮ ਵਿਚ ਤਾਂ ਇਹ ਕਿਹਾ ਗਿਆ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ। ਲੋੜਵੰਦ ਲੋਕਾਂ ਦੀ ਮਦਦ ਕਰਨ ਨਾਲ ਰੂਹ ਨੂੰ ਜੋ ਤਸਕੀਨ ਅਤੇ ਸ਼ਾਂਤੀ ਮਿਲਦੀ ਹੈ, ਉਸ ਦਾ ਅਨੁਭਵ ਸੱਚੇ ਦਿਲੋਂ ਸੇਵਾ ਕਰਨ ਵਾਲੇ ਹੀ ਹਾਸਲ ਕਰ ਸਕਦੇ ਹਨ। 1985 ਅਤੇ 1988 ਦੇ ਹੜ੍ਹਾਂ ਸਮੇਂ ਸਮੂਹ ਪੰਜਾਬੀਆਂ ਨੇ ਵੱਡੀ ਪੱਧਰ ’ਤੇ ਇਕਮੁਠਤਾ ਅਤੇ ਦ੍ਰਿੜ੍ਹਤਾ ਦਿਖਾਈ ਸੀ, ਜਿਸ ਕਾਰਨ ਹੜ੍ਹਾਂ ਨਾਲ ਬੁਰੀ ਤਰ੍ਹਾਂ ਬਿਖਰੀ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਵਿਚ ਚੋਖੀ ਮਦਦ ਮਿਲੀ ਸੀ। ਇਸ ਸਮੇਂ ਜਿਥੇ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਨੂੰ ਆਪਣੇ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ, ਉਥੇ ਆਮ ਲੋਕਾਂ ਨੂੰ ਵੀ ਇਨ੍ਹਾਂ ਕਾਰਜਾਂ ਵਿਚ ਵੱਧ ਤੋਂ ਵੱਧ ਹਿੱਸਾ ਪਾਉਣਾ ਚਾਹੀਦਾ ਹੈ।
ਅਸੀਂ ਆਸ ਕਰਦੇ ਹਾਂ ਕਿ ਆਪਣੀਆਂ ਪੁਰਾਣੀਆਂ ਨਰੋਈਆਂ ਪੰ੍ਰਪਰਾਵਾਂ ਨੂੰ ਕਾਇਮ ਰੱਖਦਿਆਂ ਪੰਜਾਬ ਦੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਗਠਨ ਰਾਹਤ ਕਾਰਜਾਂ ਵਿਚ ਹਿੱਸਾ ਪਾਉਣ ਲਈ ਪੂਰੇ ਉਤਸ਼ਾਹ ਅਤੇ ਦ੍ਰਿੜ੍ਹਤਾ ਨਾਲ ਅੱਗੇ ਆਉਣਗੇ।

ਕੁਝ ਸਮਾਂ ਪਹਿਲਾਂ ਹੀ ਅਮਰੀਕਾ ਵਿਚ ਕਾਲੇ ਲੋਕਾਂ ਨੂੰ ਨੀਗਰੋ, ਨੀਗਰਸ, ਬਲੈਕੀ ਕਿਹਾ ਜਾਂਦਾ ਸੀ ਅਤੇ ਉਨ੍ਹਾਂ ਦੇ ਨਾਲ ਤੀਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਵਹਾਰ ਕੀਤਾ ਜਾਂਦਾ ਸੀ ਤੇ ਉਹ ਸਿਰਫ਼ ਦੂਸਰੇ ਕਾਲੇ ਲੋਕਾਂ ਨਾਲ ਹੀ ਰਹਿ ਸਕਦੇ ਸਨ। ਜਿਨ੍ਹਾਂ ਨੇ ਬਿਨਾਂ ਕਿਸੇ ਵਿਰੋਧ ਦੇ ਆਪਣੇ ਲਈ ਇਹ ਹੇਠਲੇ ਦਰਜੇ ਦਾ ਰੁਤਬਾ ਸਵੀਕਾਰ ਕਰ ਲਿਆ, ਉਨ੍ਹਾਂ ਨੂੰ ਅੰਕਲ ਟੋਮ ਕਿਹਾ ਗਿਆ, ਜਿਨ੍ਹਾਂ ਨੇ ਵਿਰੋਧ ਕੀਤਾ, ਉਨ੍ਹਾਂ ਨੂੰ ਕਲੂ ਕਲਾਕਸ ਕਲੈਨ ਦੇ ਗੈਂਗ ਨੇ ਮਾਰਿਆ-ਕੁੱਟਿਆ। ਹੌਲੀ-ਹੌਲੀ ਗੋਰੇ ਅਮਰੀਕਨਾਂ ਦਾ ਨਜ਼ਰੀਆ ਬਦਲਿਆ। ਭੱਦੇ ਜਾਤੀਵਾਦੀ ਨਾਵਾਂ ਨਾਲ ਪੁਕਾਰਨ ਦੀ ਬਜਾਏ ਉਹ ਕਾਲੇ ਲੋਕਾਂ ਨੂੰ ਐਫਰੋ-ਅਮਰੀਕਨ ਕਹਿਣ ਲੱਗੇ। ਫਿਰ ਅਚਾਨਕ ਗੋਰਿਆਂ ਦੇ ਮਨ ਵਿਚ ਤਬਦੀਲੀ ਆਈ, ਜਿਸ ਤਹਿਤ ਉਨ੍ਹਾਂ ਨੇ ਇਕ ਐਫਰੋ-ਅਮਰੀਕਨ ਜੋ ਇਕ ਅਫਰੀਕੀ ਮੁਸਲਮਾਨ ਪਿਤਾ ਅਤੇ ਇਕ ਗੋਰੀ ਅਮਰੀਕਨ ਔਰਤ ਦਾ ਬੇਟਾ ਸੀ, ਨੂੰ ਆਪਣੇ ਉਸ ਦੇਸ਼ ਦਾ ਰਾਸ਼ਟਰਪਤੀ ਭਾਰੀ ਬਹੁਮਤ ਨਾਲ ਚੁਣ ਲਿਆ, ਜੋ ਦੁਨੀਆ ਦਾ ਸਭ ਤੋਂ ਅਮੀਰ ਅਤੇ ਸਭ ਤੋਂ ਜ਼ਿਆਦਾ ਤਾਕਤਵਰ ਦੇਸ਼ ਹੈ। ਹੁਣ ਉਹ ਉਸ ਧਰਤੀ ’ਤੇ ਸਭ ਤੋਂ ਜ਼ਿਆਦਾ ਸਤਿਕਾਰਯੋਗ ਵਿਅਕਤੀ ਬਣ ਗਿਆ ਹੈ। ਇਹ ਇਕ ਚਮਤਕਾਰ ਸੀ। ਇਸ ਤੋਂ ਵੀ ਜ਼ਿਆਦਾ ਇਹ ਹੋਇਆ ਕਿ ਉਸ ਦੀ ਪਤਨੀ ਮਿਸ਼ੇਲ ਓਬਾਮਾ ਜਿਸ ਦੀ ਪਿੱਠਭੂਮੀ ਵੀ ਓਬਾਮਾ ਵਰਗੀ ਹੀ ਸੀ, ਵੀ ਆਪਣੇ ਵਧੀਆ ਦਿੱਖ ਵਾਲੇ ਪਤੀ ਦੀ ਤਰ੍ਹਾਂ ਫੈਸ਼ਨ ਦੀ ਦੁਨੀਆ ਦਾ ਆਦਰਸ਼ ਬਣ ਗਈ।ਇਹ ਚਮਤਕਾਰ ਕਿਵੇਂ ਹੋਇਆ, ਇਸ ਬਾਰੇ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਪੁਸਤਕ ‘ਮਿਸ਼ੇਲ ਓਬਾਮਾ : ਫਸਟ ਲੇਡੀ ਆਫ ਹੋਪ’ ਵਿਚ ਐਲੀਜ਼ਾਬੇਥ ਲਾਈਟ ਫੁੱਟ (ਓਮ ਬੁਕ ਇੰਟਰਨੈਸ਼ਨਲ) ਦੁਆਰਾ ਦੱਸਿਆ ਗਿਆ ਹੈ। ਉਨ੍ਹਾਂ ਨੇ ਸ਼ਿਕਾਗੋ ਵਿਚ ਮਿਸ਼ੇਲ ਦੇ ਬਚਪਨ ਤੋਂ ਲੈ ਕੇ ਪਿੰ੍ਰਸਟਨ ਅਤੇ ਹਾਰਵਰਡ ਵਿਚ ਉਸ ਦੀ ਸਿੱਖਿਆ ਅਤੇ ਓਬਾਮਾ ਦੇ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਬਾਰੇ ਦੱਸਿਆ ਹੈ। ਮਿਸ਼ੇਲ ਆਪਣੇ ਪਤੀ ਨਾਲ ਭਵਿੱਖ ਦਾ ਸੁਪਨਾ ਦੇਖਦੀ ਹੈ, ‘ਸਾਡੀ ਤਾਂ ਮਾਮੂਲੀ ਜਿਹੀ ਇਹ ਆਸਥਾ ਹੈ ਕਿ ਜਿਵੇਂ ਇਹ ਦੁਨੀਆ ਚਲ ਰਹੀ ਹੈ, ਉਸ ਨਾਲ ਕੰਮ ਨਹੀਂ ਚੱਲੇਗਾ-ਸਾਡਾ ਫ਼ਰਜ਼ ਹੈ ਕਿ ਅਸੀਂ ਇਹ ਲੱਭਣ ਲਈ ਸੰਘਰਸ਼ ਕਰੀਏ ਕਿ ਦੁਨੀਆ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਹੀ ਇਕ ਸੂਤਰ ਹੈ ਜੋ ਮੇਰੀ ਅਤੇ ਬਰਾਕ ਦੀ ਜੀਵਨ ਯਾਤਰਾ ਵਿਚ ਇਕੋ ਜਿਹਾ ਹੈ ਅਤੇ ਦੂਸਰੀਆਂ ਬਹੁਤ ਸਾਰੀਆਂ ਯਾਤਰਾਵਾਂ ਵੀ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਰਾਤ ਅਸੀਂ ਇਥੇ ਆਏ ਹਾਂ ਜਦੋਂ ਇਤਿਹਾਸ ਇਕ ਨਵੀਂ ਉਮੀਦ ਦੇ ਨਾਲ ਸਾਡੇ ਸਾਹਮਣੇ ਮੌਜੂਦ ਹੈ।’ ਓਬਾਮਾ ਦੇ ਉਭਾਰ ਤੋਂ ਜ਼ਿਆਦਾ ਚਮਤਕਾਰ ਡਾ: ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੂੰ ਹਾਸਲ ਹੋਈ ਪ੍ਰਸਿੱਧੀ ਹੈ। ਸੰਤ ਭਿੰਡਰਾਂਵਾਲਿਆਂ ਨਾਲ ਸੰਬੰਧਿਤ ਘਟਨਾਕ੍ਰਮ, ਸਾਕਾ ਨੀਲਾ ਤਾਰਾ ਦੇ ਵਾਪਰਨ ਅਤੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ ਤੋਂ ਪਿੱਛੋਂ ਕੀ ਕੋਈ ਕਦੇ ਸੋਚ ਸਕਦਾ ਸੀ ਕਿ ਇਕ ਸਿੱਖ ਲਗਾਤਾਰ ਦੂਸਰੀ ਵਾਰ ਵੀ ਭਾਰਤ ਦਾ ਪ੍ਰਧਾਨ ਮੰਤਰੀ ਚੁਣਿਆ ਜਾਵੇਗਾ। ਸ੍ਰੀਮਤੀ ਗੁਰਸ਼ਰਨ ਕੌਰ ਮੇਰੇ ਕੋਲ ਅਕਸਰ ਆਇਆ ਕਰਦੇ ਸਨ ਪਰ ਜਦੋਂ ਮੈਂ ਉਨ੍ਹਾਂ ਨੂੰ ਆਪਣੀ ਜੀਵਨੀ ਲਿਖਣ ਲਈ ਉਕਸਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਮੇਰੇ ਨਾਲ ਮੇਲ-ਮਿਲਾਪ ਰੱਖਣਾ ਛੱਡ ਦਿੱਤਾ। ਓਬਾਮਾ ਅਤੇ ਮਨਮੋਹਨ ਸਿੰਘ ਦੇ ਵਿਚਕਾਰ ਇਕਲੌਤਾ ਫ਼ਰਕ ਇਹ ਹੈ ਕਿ ਓਬਾਮਾ ਮਨਮੋਹਨ ਸਿੰਘ ਤੋਂ ਕਰੀਬ ਇਕ ਫੁੱਟ ¦ਮੇ ਹਨ। ਇਸ ਤੋਂ ਬਿਨਾਂ ਬਰਾਕ ਓਬਾਮਾ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਮੁਖੀ ਹਨ, ਜਦੋਂ ਕਿ ਮਨਮੋਹਨ ਸਿੰਘ ਨੂੰ ਅੱਜ ਦੁਨੀਆ ਦੇ ਆਗੂਆਂ ਵਿਚੋਂ ਸਭ ਤੋਂ ਬੁੱਧੀਮਾਨ ਆਗੂ ਦੇ ਰੂਪ ਵਿਚ ਸਤਿਕਾਰ ਪੂਰਵਕ ਸੁਣਿਆ ਜਾਂਦਾ ਹੈ।ਇਕ ਸਮਾਂ ਸੀ ਜਦੋਂ ਮੇਰੀ ਪਤਨੀ, ਮੈਂ ਅਤੇ ਸਾਡਾ ਗੂੜ੍ਹਾ ਦੋਸਤ ਸਾਡਾ ਪਾਲਤੂ ਜਰਮਨ ਸ਼ੈਫਰਡ ਕੁੱਤਾ ਸਿੰਬਾ ਹਰ ਰਾਤ ਖਾਣਾ ਖਾਣ ਤੋਂ ਬਾਅਦ ਖਾਨ ਮਾਰਕੀਟ ਦਾ ਚੱਕਰ ਲਾਇਆ ਕਰਦੇ ਸੀ। ਸਿੰਬਾ ਸਾਡੇ ਸਾਹਮਣੇ ਕੋਈ ਬਦਲ ਨਹੀਂ ਸੀ ਛੱਡਦਾ। ਜਿਵੇਂ ਹੀ ਅਸੀਂ ਸਾਰਾ ਖਾਣਾ ਖਾ ਲੈਂਦੇ ਸੀ, ਉਹ ਮੇਰੇ ਸਾਹਮਣੇ ਮੇਰੀ ਖੂੰਡੀ ਲੈ ਆਉਂਦਾ ਅਤੇ ਆਪਣੀਆਂ ਅੱਖਾਂ ਨਾਲ ਸਾਨੂੰ ਮਨਾਉਣ ਲਗਦਾ ਕਿ ਅਸੀਂ ਉਸ ਨੂੰ ਕੁਝ ਖਾਣ ਨੂੰ ਲਿਆ ਕੇ ਦੇਈਏ, ਫਿਰ ਅਸੀਂ ਵੀ ਉਸ ਦੇ ਪਿੱਛੇ-ਪਿੱਛੇ ਤੁਰ ਪੈਂਦੇ। ਉਹ ਸਾਡੇ ਤੋਂ ਪਹਿਲਾਂ ਉਥੇ ਪਹੁੰਚ ਜਾਂਦਾ ਅਤੇ ਆਈਸਕ੍ਰੀਮ ਵੇਚਣ ਵਾਲੇ ਦੇ ਕੋਲ ਆਪਣੀ ਪੂਛ ਹਿਲਾਉਂਦੇ ਹੋਏ ਖੜ੍ਹਾ ਹੋ ਜਾਂਦਾ। ਅਸੀਂ ਉਸ ਦੇ ਲਈ ਇਕ ਆਈਸਕ੍ਰੀਮ ਖਰੀਦਦੇ, ਜਿਸ ਨੂੰ ਉਹ ਬੜੇ ਚਾਅ ਨਾਲ ਖਾਂਦਾ। ਅਸੀਂ ਪਾਨ ਵਾਲੇ ਦੀ ਦੁਕਾਨ ’ਤੇ ਜਾਂਦੇ ਅਤੇ ਪਾਨ ਦੇ ਦੋ ਬੀੜੇ ਖਰੀਦਦੇ। ਇਹ ਬਹੁਤ ਪਹਿਲਾਂ ਦੀ ਗੱਲ ਹੈ। ਸਿੰਬਾ ਦੀ ਮੌਤ ਹੋ ਗਈ ਅਤੇ ਅਸੀਂ ਪਾਨ ਚਬਾਉਣਾ ਛੱਡ ਦਿੱਤਾ। ਸਾਡਾ ਖਾਨ ਮਾਰਕੀਟ ਆਉਣਾ-ਜਾਣਾ ਵੀ ਘੱਟ ਹੋ ਗਿਆ। ਕੁਝ ਇਕ ਸਾਲ ਤੱਕ ਬਸ ਅਸੀਂ ਉਥੇ ਦੰਦਾਂ ਦੇ ਡਾਕਟਰ ਮਹਿਤਾ ਦੇ ਕੋਲ ਹੀ ਜਾਇਆ ਕਰਦੇ ਸੀ। ਜਦੋਂ ਉਹ ਕਿਸੇ ਦੂਸਰੀ ਜਗ੍ਹਾ ’ਤੇ ਚਲੇ ਗਏ ਤਾਂ ਮੈਨੂੰ ਇਕ ਨਵਾਂ ਦੰਦਾਂ ਦਾ ਡਾਕਟਰ ਲੱਭਣਾ ਪਿਆ। ਮੈਂ ਡਾ: ਧੀਰਜ ਵੋਹਰਾ ਬਾਰੇ ਕਾਫੀ ਕੁਝ ਸੁਣਿਆ ਸੀ, ਜੋ ਕਿ ਖਾਨ ਮਾਰਕੀਟ ਵਿਚ ਆਪਣੇ ਪਿਤਾ ਦੇ ਨਾਲ ਬਹੁਤ ਵਧੀਆ ਪ੍ਰੈਕਟਿਸ ਕਰ ਰਹੇ ਸਨ। ਮੈਂ ਦੰਦ ਦਿਖਾਉਣ ਲਈ ਪੌਣੇ ਤਿੰਨ ਵਜੇ ਦਾ ਸਮਾਂ ਲਿਆ ਜਦੋਂ ਮਾਰਕੀਟ ਵਿਚ ਜ਼ਿਆਦਾ ਭੀੜ ਨਹੀਂ ਹੁੰਦੀ। ਇਸ ਤਰ੍ਹਾਂ ਮੈਂ ਦੋ ਸਾਲ ਬਾਅਦ ਖਾਨ ਮਾਰਕੀਟ ਗਿਆ। ਮੈਂ ਉਥੇ ਸਾਰਾ ਕੁਝ ਦੇਖ ਕੇ ਹੈਰਾਨ ਰਹਿ ਗਿਆ। ਅਜਿਹਾ ਲਗਦਾ ਸੀ ਕਿ ਪੂਰਾ ਇਲਾਕਾ ਬਿਲਕੁਲ ਹੀ ਬਦਲ ਗਿਆ ਹੋਵੇ। ਸੜਕਾਂ ਅਤੇ ਉਨ੍ਹਾਂ ਦੀਆਂ ਪਟੜੀਆਂ ’ਤੇ ਇੱਟਾਂ-ਪੱਥਰਾਂ ਦੇ ਢੇਰ ਲੱਗੇ ਹੋਏ ਸਨ। ਹਰੇਕ ਇੰਚ ਦੀ ਵਿੱਥ ’ਤੇ ਕਾਰਾਂ ਖੜ੍ਹੀਆਂ ਸਨ। ਹਰ ਕੋਈ ਕੀੜੀ ਦੀ ਚਾਲ ਨਾਲ ਚਲ ਰਿਹਾ ਸੀ। ਕਾਰਾਂ ਏਨੀਆਂ ਭੀੜੀਆਂ ਖੜ੍ਹੀਆਂ ਸਨ ਕਿ ਉਨ੍ਹਾਂ ਵਿਚਲੀ ਵਿੱਥ ਬਹੁਤ ਘੱਟ ਸੀ। ਇਸ ਨਾਲ ਕਾਰ ਵਿਚ ਬੈਠਣਾ ਅਤੇ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਮੈਂ ਕਿਸੇ ਤਰ੍ਹਾਂ ਡਾ: ਵੋਹਰਾ ਦਾ ਕਲੀਨਿਕ ਲੱਭਿਆ ਅਤੇ ਅੰਦਰ ਜਾਣ ਲਈ ਮਲਬੇ ਦੇ ਢੇਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਛੋਟੇ ਵੋਹਰਾ ਨੇ ਮੈਨੂੰ ਦੇਖ ਲਿਆ ਤੇ ਮੇਰਾ ਹੱਥ ਫੜ ਕੇ ਅੰਦਰ ਲੈ ਗਏ ਤੇ ਆਪਣੇ ਪਿਤਾ ਨਾਲ ਮੇਰੀ ਮੁਲਾਕਾਤ ਕਰਾਈ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਰਾਸ਼ਟਰ ਮੰਡਲ ਖੇਡਾਂ ਲਈ ਸ਼ਹਿਰ ਨੂੰ ਆਧੁਨਿਕ ਬਣਾਉਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਕਾਰੋਬਾਰ ਵਿਚ ਕੋਈ ਫ਼ਰਕ ਤਾਂ ਨਹੀਂ ਪਿਆ। ਉਨ੍ਹਾਂ ਨੇ ਜਵਾਬ ਦਿੱਤਾ ਕਿ ਤੁਸੀਂ ਖ਼ੁਦ ਸੋਚ ਸਕਦੇ ਹੋ ਕਿਉਂਕਿ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹੋ।ਮੈਂ ਖ਼ੁਦ ਵੀ ਕਈ ਵਾਰ ਇਹ ਸ਼ਿਕਾਇਤ ਕੀਤੀ ਹੈ ਕਿ ਸਰਕਾਰ ਇਨ੍ਹਾਂ ਖੇਡਾਂ ਨੂੰ ਏਨੀ ਜ਼ਿਆਦਾ ਅਹਿਮੀਅਤ ਦੇ ਕੇ ਬੇਕਾਰ ਹੀ ਏਨਾ ਜ਼ਿਆਦਾ ਪੈਸਾ ਬਰਬਾਦ ਕਰ ਰਹੀ ਹੈ, ਜੋ ਕਿ ਗਰੀਬਾਂ ਲਈ ਵੱਧ ਤੋਂ ਵੱਧ ਸਕੂਲ ਅਤੇ ਕਲੀਨਿਕ ਬਣਾਉਣ ’ਤੇ ਖਰਚ ਹੋ ਸਕਦਾ ਹੈ।
ਅੰਮ੍ਰਿਤਸਰ – ਜੋ ਕੌਮਾਂ ਆਪਣੇ ਸ਼ਹੀਦਾਂ ਦੇ ਨਕਸ਼ੇ-ਕਦਮ ’ਤੇ ਚੱਲਦੀਆਂ ਹਨ, ਹਮੇਸ਼ਾਂ ਪ੍ਰਫੁੱਲਤ ਹੁੰਦੀਆਂ ਹਨ। ਸਿੱਖ ਧਰਮ ਦੇ ਇਤਿਹਾਸ ’ਚ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਮੁੱਚੇ ਸਿੱਖ ਜਗਤ ਲਈ ਪ੍ਰੇਰਨਾ ਸਰੋਤ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ’ਚ ਸਿੱਖ ਜਗਤ ਦੇ ਵਿਲੱਖਣ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਸਮੇਂ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਸਿੱਖ ਧਰਮ ਦੀ ਆਨ ਤੇ ਸ਼ਾਨ ਦੀ ਖ਼ਾਤਰ ਸ਼ਾਹਦਤ ਦੇਣ ਵਾਲੇ (more…)
ਮੁਕਤਸਰ (ਸੁਨੀਲ ਬਾਂਸਲ) : ਇਥੋਂ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਬੈਂਕ ਰੋਡ ਕੋਲ ਇੱਕ ਢਾਬੇ ’ਚ ਅਚਾਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 5 ਵਜੇ ਭਾਰੀ ਆਵਾਜਾਈ ਵਾਲੇ ਖੇਤਰ ਵਿੱਚ ਸਥਿਤ ਕੇਸਰੀ ਵੈਸ਼ਨੂੰ ਢਾਬੇ ’ਚ ਲੱਗੇ ਤਦੂੰਰ ਤੋਂ ਅੱਗ ਪੱਖੇ ਰਾਹੀਂ ਢਾਬੇ ’ਚ ਫੈਲ ਗਈ ਤੇ ਵੇਖਦੇ ਹੀ ਵੇਖਦੇ ਉ¤ਚੀਆਂ-ਉ¤ਚੀਆਂ ਲਾਟਾਂ ਤੇ ਧੂੰਆਂ ਨਿਕਲਣ ਲੱਗ ਪਿਆ। ਜਿਸ ਨੂੰ ਵੇਖਕੇ ਆਸਪਾਸ ਦੇ ਦੁਕਾਨਦਾਰਾਂ ਤੇ ਲੋਕਾਂ ’ਚ ਭਾਜੜਾਂ ਪੈ ਗਈਆਂ। ਢਾਬੇ ਦੇ ਮਾਲਿਕ ਪਵਨ ਕੁਮਾਰ ਨੇ ਦੱਸਿਆਂ ਕਿ ਅੱਗ ਵਾਲੀ ਥਾਂ ਕੋਲ ਉਨਾਂ ਦਾ ਇੱਕ ਭਰਿਆ ਕਮਰਸ਼ੀਅਲ ਸਿ¦ਡਰ ਪਿਆ ਸੀ ਜਿਸ ਕਾਰਨ ਭਾਰੀ (more…)
ਫ਼ਤਹਿਗੜਸਾਹਿਬ (ਗੁਰਪ੍ਰੀਤ ਮਹਿਕ) : ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਸ: ਬੀਰਦਵਿੰਦਰ ਸਿੰਘ ਨੇ ਇਕ ਨੌਜਵਾਨ ਲੜਕੀ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਨੂੰ ਜੋਰਦਾਰ ਢੰਗ ਨਾਲ ਉਠਾਉਣ ਤੋ ਬਾਅਦ ਸਿੱਖਿਆ ਵਿਭਾਗ ਨੇ ਫ਼ਤਹਿਗੜ ਸਾਹਿਬ ਦੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸੁਰਿੰਦਰ ਸਿੰਘ ਅਤੇ ਕਲਰਕ ਜਸਦੇਵ ਸਿੰਘ ਨੂੰ ਉਨਾਂ ਦੇ ਅਹੁਦੇ ਤੋ ਮੁਅੱਤਲ ਕਰ ਦਿੱਤਾ ਹੈ। ਫ਼ਤਹਿਗੜ ਸਾਹਿਬ ਦੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਜੇ ਪੀ ਸਿੰਘ ਜਿਨਾਂ ਨੂੰ ਡੀ ਈ ਓ ਐਲੀਮੈਂਟਰੀ ਦਾ ਚਾਰਜ ਵੀ ਦਿੱਤਾ ਗਿਆ ਹੈ, ਨੇ ਸਿੱਖਿਆ ਵਿਭਾਗ ਦੇ ਫੈਸਲੇ ਦੀ ਪੁਸ਼ਟੀ ਕੀਤੀ ਹੈ। ਭਾਵੇਂ ਇਹ ਇੱਕ ਬਹੁਤ ਹੀ ਮਹੱਤਵਪੂਰਨ ਮਸਲਾ ਸੀ ਪ੍ਰੰਤੂ (more…)
ਜਗਰਾਉਂ (ਸੁਖਦੇਵ ਗਰਗ) : ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਸੀ ਆਈ ਏ ਸਟਾਫ ਜਗਰਾਉਂ ਦੇ ਇੰਚਾਰਜ ਇੰਸਪੈਕਟਰ ਰਛਪਾਲ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਭੁੱਕੀ ਚੂਰਾ ਪੋਸਤ ਦੇ ਵੱਡੇ ਸਮਗਲਰ ਅਤੇ ਕਈ ਕੇਸਾਂ ਵਿਚ ਭਗੌੜੇ ਪਰਮਜੀਤ ਸਿੰਘ ਉਰਫ ਪੰਮਾ ਨੂੰ ਥਾਣਾ ਜੋਧਾਂ ਵਿੱਚ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤਾ ਹੈ। ਉਨਾਂ ਦੱਸਿਆ ਕਿ ਐਸ. ਆਈ. ਹਰਜਿੰਦਰ ਸਿੰਘ ਸੀ.ਆਈ ਏ ਸਟਾਫ਼ ਲੁਧਿਆਣਾ ਦਿਹਾਤੀ ਦੇ ਦੌਰਾ ਨੇ ਨਾਕਾਬੰਦੀ ਮਹਿਤਾਬ ਪੈਲੇਸ ਚੌਂਕ ਬਾਹਦ ਪਿੰਡ ਧੂਲਕੋਟ ਸਮੇਤ ਪੁਲਿਸ ਪਾਰਟੀ ਨਾਕਾ ਲਾਇਆ ਸੀ ਤਾਂ ਖ਼ੁਫ਼ੀਆ ਇਤਲਾਹ ਪਰ ਮੁਕਦਮਾ ਦਰਜ ਕਰਕੇ ਦੋਸੀ ਨੂੰ ਕਾਬੂ (more…)
ਟੋਰਾਂਟੋ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀਂ ਗਾਉਂਦਾ ਪੰਜਾਬ ਰੇਡੀਓ, ਟੈਲੀਵਿਜ਼ਨ ਅਤੇ ਹਿੰਦੁਸਤਾਨ ਪੋਸਟ ਅਖਬਾਰ ਦੇ ਸ: ਜੋਗਿੰਦਰ ਸਿੰਘ ਬਾਸੀ ਵੱਲੋਂ ਬਰਾੜ ਰਸ ਮਲਾਈ ਦੇ ਸਹਿਯੋਗ ਨਾਲ ਟੋਰਾਂਟੋ ਡਾਊਨ ਟਾਊਨ ਵਿਖੇ ਇਕ ਬਹੁਤ ਹੀ ਮਨਮੋਹਕ ਥਾਂ ‘ਓਨਟੇਰੀਓ ਪਲੇਸ’ ਵਿਖੇ ਝੀਲ ਦੀ ਹਿੱਕ ’ਤੇ ‘ਪੰਜਾਬ ਧਮਾਕਾ 2010’ ਨਾਂਅ ਦਾ ਇਕ ਸ਼ਾਨਦਾਰ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਜੋ ਕਿ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਯਾਦਾਂ ਛੱਡ ਗਿਆ। ਇਹ ਮੇਲਾ ਗਾਉਂਦਾ ਪੰਜਾਬ ਦੀ ਸਾਰੀ ਟੀਮ ਸ: ਕੁਲਦੀਪ ਸਿੰਘ ਬਾਸੀ, ਸ: ਚਮਕੌਰ ਸਿੰਘ, ਪੁਸ਼ਪਿੰਦਰ ਹੈਪੀ ਵੱਲੋਂ ਬੜੀ ਤਰਤੀਬ ਨਾਲ ਜਿਥੇ ਉਲੀਕਿਆ ਗਿਆ ਉਥੇ ਵੈਨਕੂਵਰ ਤੋਂ ਮਿਊਜ਼ਿਕ ਵੇਵਜ਼ ਦੇ ਸ: ਕੁਲਵਿੰਦਰ ਸੰਘੇੜਾ ਅਤੇ ਸੱਭਿਆਚਾਰਕ ਮੇਲਿਆਂ ਦੇ ਕੌਮਾਂਤਰੀ ਪ੍ਰਮੋਟਰ ਸ: ਸੁੱਖੀ ਨਿੱਝਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਸਟੇਜ ਸਕੱਤਰ ਦੀ ਭੂਮਿਕਾ ਸਟੇਜ ਦੇ ਧਨੀ ਅਤੇ ਲਫਜ਼ਾਂ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਸ਼ਾਹਨਾਜ਼ ਗੁਰਾਇਆ, ਅਵਤਾਰ ਸਿੰਘ ਉਪਲ ਅਤੇ ਜੱਸੀ ਢੰਡੀਆਂ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਦੂਤਾਵਾਸ (more…)
ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਪੰਜਾਬੀ ਬਾਗ਼ ਦੀ ਗਵਰਨਿੰਗ ਬਾਡੀ ਨੂੰ ਭੰਗ ਕਰ ਦਿੱਤਾ ਗਿਆ ਹੈ। ਇਸ ਇੰਸਟੀਚਿਊਟ ਦੇ ਸਾਰੇ ਪ੍ਰਬੰਧਕੀ ਅਧਿਕਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਆਪਣੇ ਕੋਲ ਰੱਖ ਲਏ ਹਨ।ਹੋਰ ਸਿੱਖਿਆ ਸੰਸਥਾਵਾਂ ਦੀਆਂ ਕਾਰਜਕਾਰੀ ਕਮੇਟੀਆਂ ’ਚ ਵੀ ਤਬਦੀਲੀ ਕੀਤੀ ਗਈ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਦੀ ਕਾਰਜਕਾਰਨੀ ’ਚ ਤਬਦੀਲੀ ਕਰਦੇ ਹੋਏ ਪਰਮਜੀਤ ਸਿੰਘ ਅਲੱਗ ਨੂੰ ਮੈਨੇਜਰ ਬਣਾ ਦਿੱਤਾ ਗਿਆ ਹੈ। ਸ੍ਰੀ ਅਲੱਗ ਪਰਮਜੀਤ ਸਿੰਘ ਸਰਨਾ ਦੇ ਕਰੀਬੀਆਂ ਵਿੱਚੋਂ ਹਨ। ਪ੍ਰਭਜੀਤ ਸਿੰਘ ਸਰਨਾ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੋਨੀ ਦੀ ਗਵਰਨਿੰਗ ਕਮੇਟੀ ’ਚ ਮੀਤ ਚੇਅਰਮੈਨ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਗੁਰੂ ਨਾਨਕ ਪਿਆਓ ਵਿਖੇ ਸਥਿਤ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਦੀ ਗਵਰਨਿੰਗ ਬਾਡੀ ’ਚ ਖ਼ਜ਼ਾਨਚੀ ਵਜੋਂ ਸ਼ਾਮਲ ਕੀਤਾ ਗਿਆ ਹੈ।ਇਨ੍ਹਾਂ ਤਬਦੀਲੀਆਂ ਨੂੰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਇਹ ਰੁਟੀਨ ਦੀ ਗੱਲ ਹੈ।

ਮੌਨਸੂਨ ਦੀ ਪਹਿਲੀ ਬਾਰਸ਼ ਨੇ ਪੰਜਾਬ, ਹਰਿਆਣਾ ਦੇ ਪੁਆਧ ਇਲਾਕੇ ਵਿਚ ਹਰ ਸਾਲ ਦੀ ਤਰ੍ਹਾਂ ਹੜ੍ਹਾਂ ਦੇ ਰੂਪ ਵਿਚ ਆਪਣਾ ਕਹਿਣ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਲਾਲੜੂ, ਡੇਰਾਬਸੀ ਬਨੂੜ ਤੋਂ ਲੈ ਕੇ ਘਨੌਰ, ਦੇਵੀਗੜ੍ਹ, ਪਾਤੜਾਂ, ਮੂਨਕ ਤੇ ਸਰਦੂਲਗੜ੍ਹ ਤਕ, ਜਿਥੇ ਵੀ ਕਿਤੇ ਘੱਗਰ ਲੰਘਿਆ, ਤਬਾਹੀ ਮਚਾਉਂਦਾ ਗਿਆ। ਹਰ ਪਾਸੇ ਹੀ ਪਾਣੀ। ਲੋਕੀਂ ਕੋਠਿਆਂ ’ਤੇ ਬੈਠ ਕੇ ਦਿਨ-ਰਾਤ ਪਾਣੀ ਦੇ ਘਟਣ ਦਾ ਇੰਤਜ਼ਾਰ ਕਰਦੇ ਰਹੇ। ਹਰਿਆਣਾ ਦਾ ਘੱਗਰ ਅਤੇ ਟਾਂਗਰੀ ਨਾਲ ਲੱਗਦਾ ਅੰਬਾਲਾ ਸ਼ਹਿਰ ਸਮੁੱਚਾ ਹੀ ਪਾਣੀ ਵਿਚ ਤੈਰਦਾ ਨਜ਼ਰ ਆਇਆ। ਸਮੇਂ ਦੇ ਹਾਕਮਾਂ, ਮੰਤਰੀਆਂ, ਮੁੱਖ ਮੰਤਰੀਆਂ ਦੇ ਹਵਾਈ ਦੌਰੇ, ਸੜਕਾਂ ’ਤੇ ਚੋਂ-ਚੋਂ ਕਰਦੀਆਂ ਕਾਰਾਂ ਦੇ ਕਾਫ਼ਲੇ, ਰਾਹਤ ਕਾਰਜਾਂ ਲਈ ਵੱਡੇ-ਵੱਡੇ ਦਿਸ਼ਾ ਨਿਰਦੇਸ਼ਾਂ ਦੇ ਅਖ਼ਬਾਰੀ ਬਿਆਨ, ਪਾਣੀ ਦੇ ਲਾਂਘਿਆਂ ਦੀ ਸਫਾਈ ਦੇ ਹੁਕਮ, ਰਾਹਤ ਰਾਸ਼ੀਆਂ ਦੇ ਐਲਾਨ, ਇਹੋ ਕੁਝ ਸੁਣਨ ਨੂੰ ਮਿਲਦਾ ਹੈ, ਹੜ੍ਹਾਂ ਦੇ ਵੇਲੇ। ਲੋਕ ਡੁੱਬ ਰਹੇ ਹੁੰਦੇ ਹਨ, ਤਬਾਹ ਹੋ ਰਹੇ ਹੁੰਦੇ ਹਨ ਤੇ ਕੁਝ ਦਿਨ ਬਾਅਦ ਸਾਰਾ ਕੁਝ ਸ਼ਾਂਤ। ਹਾਕਮ ਭੁੱਲ ਜਾਂਦੇ ਹਨ, ਲੋਕੀ ਭੁੱਲ ਜਾਂਦੇ ਹਨ ਇਹ ਸਾਰਾ ਕੁਝ। ਸਮੇਂ ਦੇ ਹਾਕਮ ਅਕਾਲੀ-ਕਾਂਗਰਸੀ ਹੜ੍ਹਾਂ ਦਾ ਸਾਰਾ ਦੋਸ਼ ਇਕ ਦੂਜੇ ਉਪਰ ਸੁੱਟਦੇ ਹਨ, ਪਰ ਪਰਨਾਲਾ ਉਥੇ ਦਾ ਉਥੇ। ਵੋਟਾਂ ਸਮੇਂ ਅਕਾਲੀ ਪਾਰਟੀ ਦਾ ਉਮੀਦਵਾਰ ਕਹਿੰਦਾ ਹੈ ਕਿ ਤੁਸੀਂ ਕਾਂਗਰਸ ਦੇ ਵਲ ਕੱਢ ਦਿਓ, ਮੈਂ ਘੱਗਰ ਦੇ ਕੱਢ ਦਿਆਂਗਾ। ਕਾਂਗਰਸ ਪਾਰਟੀ ਦਾ ਉਮੀਦਵਾਰ ਕਹਿੰਦਾ ਕਿ ਇਸ ਸਬੰਧੀ ਪ੍ਰਾਜੈਕਟ ਤਿਆਰ ਹੈ। ਬਰਸਾਤ ਤੋਂ ਪਹਿਲਾਂ-ਪਹਿਲਾਂ ਕੰਮ ਸ਼ੁਰੂ ਹੋ ਜਾਣਾ ਹੈ। ਉਪਰੋਕਤ ਬਿਆਨ ਸੱਤਾ ਤਬਦੀਲੀ ਦੇ ਨਾਲ ਹੀ ਬਿਲਕੁਲ ਉਲਟ ਹੋ ਜਾਂਦੇ ਹਨ। ਲੋਕੀ ਹਰ ਸਾਲ ਡੁੱਬਦੇ ਨੇ, ਫਸਲਾਂ ਤਬਾਹ ਹੁੰਦੀਆਂ ਹਨ, ਘਰ ਢਹਿੰਦੇ ਹਨ ਤੇ ਲੀਡਰਾਂ ਦੇ ਬਿਆਨ, ਹਰ ਸਾਲ ਹੜ੍ਹਾਂ ਦੇ ਵੇਲੇ ਇਹੀ ਕਹਾਣੀ ਦੁਹਰਾਈ ਜਾਂਦੀ ਹੈ। ਲੋੜ ਹੈ ਇਸ ਸਭ ਕਾਸੇ ਨੂੰ ਬਦਲਣ ਦੀ, ਹੜ੍ਹਾਂ ਦੀ ਰੋਕਥਾਮ ਲਈ ਬੁਨਿਆਦੀ ਢਾਂਚਾ ਉਸਾਰਨ ਦੀ, ਕੁਝ ਇਨਕਲਾਬੀ ਤਬਦੀਲੀਆਂ ਲਿਆਉਣ ਦੀ।ਭਾਵੇਂ ਇਹ ਇਕ ਕੁਦਰਤੀ ਕਰੋਪੀ ਹੈ, ਪਰ ਵਿਉਂਤਬੰਦੀ ਦੇ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਘੱਗਰ ਦਰਿਆ ਇਕ ਬਰਸਾਤੀ ਦਰਿਆ ਹੈ। ਸਭ ਤੋਂ ਪਹਿਲਾਂ ਇਸ ਦੇ ਵਿੰਗ-ਵਲ ਕੱਢ ਕੇ ਇਸ ਦੇ ਦੋਵੇਂ ਪਾਸੇ ਬੰਨ੍ਹਾਂ ਦੀ ਉਸਾਰੀ ਕੀਤੀ ਜਾਵੇ। ਇਸ ਦੇ ਨਾਲ ਨਾਲ ਜਿਵੇਂ ਪੰਚਕੂਲਾ ਕੋਲ ਡੈਮ ਦੀ ਉਸਾਰੀ ਕੀਤੀ ਗਈ ਹੈ, ਇਸੇ ਤਰ੍ਹਾਂ ਦੇ ਹੋਰ ਡੈਮ ਉਸਾਰ ਕੇ ਪਾਣੀ ਨੂੰ ਛੋਟੇ-ਛੋਟੇ ਸੂਇਆਂ, ਕੱਸੀਆਂ ਰਾਹੀਂ ਵੰਡਿਆ ਜਾਵੇ। ਕਈ ਵਾਰ ਅਜਿਹਾ ਹੁੰਦਾ ਹੈ ਕਿ ਉਪਰਲੇ ਪਾਸੇ ਮੀਂਹ ਪੈ ਜਾਂਦਾ ਹੈ ਤੇ ਇਹ ਪਾਣੀ ਸਾਰੇ ਪਾਸੇ ਅੱਗੇ ਤਕ ਤਬਾਹੀ ਮਚਾਉਂਦਾ ਹੈ। ਜਿਵੇਂ ਹੁਣ ਹੋਇਆ ਹੈ। ਭਾਵੇਂ ਸਰਦੂਲਗੜ੍ਹ ਇਲਾਕੇ ਵਿਚ ਬਾਰਸ਼ ਨਹੀਂ ਹੋਈ, ਪਰ ਘੱਗਰ ਦੇ ਪਾਣੀ ਨੇ ਉਥੇ ਤਬਾਹੀ ਮਚਾਈ ਹੋਈ ਹੈ। ਜੇਕਰ ਪਾਣੀ ਸੂਏ, ਨਹਿਰਾਂ ਕੱਸੀਆਂ ਰਾਹੀਂ ਚੈਨੇਲਾਈਜ਼ ਹੋਵੇਗਾ ਤਾਂ ਇਹ ਪਾਣੀ ਤਬਾਹੀ ਮਚਾਉਣ ਦੀ ਬਜਾਏ ਸਿੰਚਾਈ ਲਈ ਕੰਮ ਆ ਸਕਦਾ ਹੈ। ਘਨੌਰ ਇਲਾਕੇ ਵਿਚ ਘੱਗਰ ਸਤਲੁਜ-ਯਮੁਨਾ ਲਿੰਕ ਨਹਿਰ ਨਰਵਾਣਾ ਬਰਾਂਚ ਨਹਿਰ ਤੇ 25 ਦਰ੍ਹਾ ਚੋਅ ਇਕੱਠੇ ਹੋਣ ਕਰਕੇ ਕਿਸੇ ਇਕ ਦਾ ਬੰਨ੍ਹ ਟੁੱਟ ਕੇ ਤਬਾਹੀ ਮਚਾਉਂਦਾ ਹੈ ਤੇ ਇਸ ਪਾਣੀ ਦੀ ਟੱਕਰ ਨਰਵਾਣਾ ਬਰਾਂਚ ਨਹਿਰ ਨਾਲ ਲੱਗ ਕੇ ਪਾਣੀ ਰੁਕ ਜਾਂਦਾ ਹੈ। ਨਹਿਰ ਹੇਠਲੇ ਸਾਈਫਨ ਘੱਟ ਹੋਣ ਕਰਕੇ ਪਾਣੀ ਹੌਲੀ-ਹੌਲੀ ਨਿਕਲਦਾ ਹੈ। ਜਿਥੇ ਨਵੇਂ ਸਾਈਫਨ ਲਾਉਣ ਦੀ ਲੋੜ ਹੈ, ਉਥੇ ਬਰਸਾਤੀ ਨਾਲਿਆਂ ਤੇ ਸਾਈਫਨਾਂ ਦੀ ਸਫਾਈ ਦੀ ਬਹੁਤ ਲੋੜ ਹੈ।ਬੁਨਿਆਦੀ ਢਾਂਚੇ ਦੇ ਤੌਰ ’ਤੇ ਹਰ ਪਿੰਡ ਵਿਚ ਬੋਰ ਕਰਵਾ ਕੇ ਵਾਧੂ ਪਾਣੀ ਨੂੰ ਧਰਤੀ ਹੇਠ ਡਿਸਚਾਰਜ ਕਰਨ ਦਾ ਪ੍ਰਬੰਧ ਕੀਤਾ ਜਾਵੇ। ਇਸ ਲਈ ਸਰਕਾਰ ਵੱਲੋਂ ਪੰਚਾਇਤਾਂ ਨੂੰ ਲੋੜੀਂਦੀ ਗਰਾਂਟ ਮੁਹੱਈਆ ਕਰਾਈ ਜਾਵੇ। ਉਪਰੋਕਤ ਦੇ ਨਾਲ-ਨਾਲ ਸਰਕਾਰ ਹਰ ਕਿਸਾਨਾਂ ਨੂੰ ਪ੍ਰੇਰ ਕੇ ਹਰ ਖੇਤ ਵਿਚ ਇਕ ਛੋਟਾ ਜਿਹਾ ਛੱਪੜ ਬਣਵਾਵੇ, ਜਿਸ ਵਿਚ ਬਰਸਾਤੀ ਪਾਣੀ ਇਕੱਠਾ ਹੋਣ ’ਤੇ ਕਿਸਾਨ ਇਸ ਨੂੰ ਦੁਬਾਰਾ ਸਿੰਚਾਈ ਲਈ ਵਰਤ ਸਕੇ ਅਤੇ ਇਸ ਦੇ ਨਾਲ-ਨਾਲ ਇਸੇ ਛੱਪੜ ਵਿਚ ਬੋਰ ਕਰਕੇ ਵਾਧੂ ਪਾਣੀ ਨੂੰ ਧਰਤੀ ਹੇਠ ਡਿਸਚਾਰਜ ਕਰਨ ਦਾ ਪ੍ਰਬੰਧ ਕਰਾਏ।॥ ਇਸ ਸਭ ਕਾਸੇ ਲਈ ਸਰਕਾਰ ਕਿਸਾਨਾਂ ਨੂੰ ਸਬਸਿਡੀਆਂ ਮੁਹੱਈਆ ਕਰਾਵੇ।ਪਿੰਡਾਂ ਅਤੇ ਸ਼ਹਿਰਾਂ ਵਿਚ ਹਰ ਘਰ ਵਿਚ ਖੇਤਰਫਲ ਦੇ ਹਿਸਾਬ ਨਾਲ ਬੋਰ ਕਰਵਾ ਕੇ ਬਰਸਾਤੀ ਪਾਣੀ ਨੂੰ ਡਿਸਚਾਰਜ ਕਰਨ ਦਾ ਪ੍ਰਬੰਧ ਕਰਵਾਵੇ। ਉਪਰੋਕਤ ਪ੍ਰਬੰਧ ਨਾਲ ਜਿੱਥੇ ਹੜ੍ਹਾਂ ਉਤੇ ਰੋਕਥਾਮ ਲੱਗੇਗੀ ਉਥੇ ਧਰਤੀ ਹੇਠਲੇ ਘੱਟ ਰਹੇ ਪਾਣੀ ਦੇ ਪੱਧਰ ’ਤੇ ਵੀ ਰੋਕ ਲੱਗੇਗੀ।ਉਪਰੋਕਤ ਸਭ ਕੁਝ ਕਰਵਾਉਣ ਲਈ ਸਰਕਾਰ ਲੋਕਾਂ ਨੂੰ ਵਿਸ਼ੇਸ਼ ਸਬਸਿਡੀਆਂ ਦੇਵੇ, ਉਥੇ ਮੀਡੀਆ ਤੇ ਹੋਰ ਸਾਧਨਾਂ ਨਾਲ ਇਸ ਸਬੰਧੀ ਲੋਕ ਲਹਿਰ ਉਸਾਰਨ ਲਈ ਪ੍ਰਚਾਰ ਕਰੇ
««ਅਗਲਾ ਪੰਨਾ ---->>>> »
|
|
|
|