ਸਿਆਟਲ- ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਕਰਵਾਏ ਜਾਣ ਵਾਲਾ ਅੰਤਰਰਾਸ਼ਟਰੀ ਪੱਧਰ ਦਾ ਸਲਾਨਾ ਖੇਡ ਮੇਲਾ ਜੋ 18 ਜੁਲਾਈ ਨੂੰ ਕੈਂਟ ਫੀਨਿਕਸ ਅਕੈਡਮੀ ਸਿਆਟਲ ਵਿਖੇ ਇਸ ਵਰੇ• ਖੱਟੀਆ ਮਿੱਠੀਆਂ ਯਾਦਾਂ ਛੱਡਦਾ ਧੂਮ ਧੜੱਕੇ ਨਾਲ ਸਮਾਪਤ ਹੋਇਆ। ਇਸ ਵਾਰ ਕਬੱਡੀ ਦੇ ਦੋਹਾਂ ਵਰਗਾਂ ਵਿੱਚ ਵੇਅ-ਏਰੀਆ ਕੈਲੇਫੋਰਨੀਆ ਦੀ ਚੜਤ ਰਹੀ।ਇਸ ਵਰੇ ਕਬੱਡੀਆਂ ਦੀਆਂ 8 ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਦੇ ਦਿਲਸਚਪ ਸੰਘਰਸ਼ਪੂਰਨ ਮੁਕਾਬਲੇ ਹੋਏ। ਸੀਨੀਅਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਵੇਅ-ਏਰੀਆ ਕੈਲੇਫੋਰਨੀਆ ਦੀ ਟੀਮ ਨੇ ਕਾਮਾਗਾਟਾ ਮਾਰੂ ਕਲੱਬ ਕਨੇਡਾ ਨੂੰ 32-27 ਨਾਲ ਹਰਾਇਆ। ਵੱਖ ਵੱਖ ਮੈਚਾਂ ਦੌਰਾਨ ਅਮਰੀਕਾ ਵਲੋਂ ਭਾਰਤ ਵਿੱਚ ਵਿਸ਼ਵ ਕੱਪ ਖੇਡੇ ਕਬੱਡੀ ਸਟਾਰ ਤੀਰਥ ਗਾਖਲ, ਅੰਕਿਤ ਦਿੱਲੀ, ਜੋਗੀ ਘੱਗੇਵਾਲਾ, ਭੂਰਾ ਘੜੂੰਆ, ਜੱਸਾ ਸਿੱਧਵਾਂ, ਸੇਠੀ ਹਰਖੋਵਾਲ, ਢੋਲਾ ਸਿਆਟਲ ਆਦਿ ਹੋਰ ਨਾਮੀ ਖਿਡਾਰੀਆਂ ਨੇ ਆਪਣੀ ਵਧੀਆ ਖੇਡ ਸਦਕਾ ਦਰਸ਼ਕਾਂ ਦੇ ਮਨ ਮੋਹੇ। ਅੰਡਰ 21 ਸਾਲ ਵਰਗ ਵਿੱਚ ਵੇਅ-ਏਰੀਆ ਕੈਲੇਫੋਰਨੀਆ ਨੇ ਗਦਰੀ ਬਾਬਾ ਸਟਾਕਟਨ ਨੂੰ 25-30 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ ਜਦਕਿ ਵਾਲੀਬਾਲ ਵਿੱਚ ਕਨੇਡਾ ਨੇ ਸਿਆਟਲ ਨੂੰ ਹਰਾ ਕੇ ਚੈਂਪੀਅਨ ਜਿੱਤ ਹਾਸਲ ਕੀਤੀ। ਫੁੱਟਬਾਲ ਦੇ ਵਿੱਚ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਦੀਆਂ ਟੀਮਾਂ ਦਾ ਜੇਤੂ ਦਬਦਬਾ ਰਿਹਾ। ਜਦਕਿ ਪਹਿਲਵਾਨਾਂ ਦੀਆਂ ਕੁਸ਼ਤੀਆ ਵਿੱਚ ਸਿਆਟਲ ਅਤੇ ਕੈਲੇਫੋਰਨੀਆ ਦੇ ਪਹਿਲਵਾਨ ਚੈਪੀਅਨ ਬਣੇ। ਇਨ•ਾਂ ਮੈਚਾਂ ਦੌਰਾਨ ਪ੍ਰੋ: ਮੱਖਣ ਸਿੰਘ ਹਕੀਮਪੁਰ ਅਤੇ ਆਪਣਾ ਪੰਜਾਬ ਹੋਵੇ ਗੀਤ ਵਾਲੇ ਗੀਤਕਾਰ ਮੱਖਣ ਬਰਾੜ ਨੇ ਆਪਣੇ ਨਿਵੇਕਲੇ ਅੰਦਾਜ਼ ਦੀ ਕੁਮੈਂਟਰੀ ਨਾਲ ਖੇਡ ਪ੍ਰੇਮੀਆਂ ਦੇ ਜਿਥੇ ਮਨ ਮੋਹੇ ਉਥੇ ਖੇਡਾਂ ਦੇ ਮਾਹੌਲ ਨੂੰ ਵੀ ਉਹ ਸੁਹਾਵਨਾ ਕੀਤਾ। ਕਬੱਡੀ ਮੈਚਾਂ ਦੇ ਮਨਮੋਹਨ ਜੋਧਾਂ ਅਤੇ ਕਰਨੈਲ ਕੈਲ ਨੇ ਕਨਵੀਨਰ ਵਜੋਂ ਆਪਣੀ ਡਿਊਟੀ ਬਾਖੂਬੀ ਨਿਭਾਈ ਜਦਕਿ ਫੁੱਟਬਾਲ ਮੈਚਾਂ ਦੇ ਜਗਦੇਵ ਸਿੰਘ ਸੰਧੂ ਅਤੇ ਜਸਵਿੰਦਰ ਸਿੰਘ ਨੇ ਨੇਪਰੇ ਚਾੜਿਆ। ਵਾਲੀਬਾਲ ਦੇ ਮੈਚਾਂ ਦੌਰਾਨ ਰਾਜ ਪੱਡਾ ਅਤੇ ਉਂਕਾਰ ਭੰਡਾਰ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਜਦਕਿ ਕੁਸ਼ਤੀਆਂ ਦੇ ਵਿੱਚ ਬਰਜਿੰਦਰ ਲਤਾਲਾ ਅਤੇ ਕੁਲਵੰਤ ਸ਼ਾਹ ਨੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ। ਮੇਲੇ ਦੇ ਸ਼ੁਰੂਆਤ ਸਮੇਂ ਸਿਆਟਲ ਮੇਲੇ ਦੇ ਮੁੱਖ ਪ੍ਰਬੰਧਕ ਕਰਨਵੀਰ ਸਿੰਘ ਸਿੱਧੂ ਜਿਨਾਂ ਦੇ ਪਿਤਾ ਐਡਵੋਕੇਟ ਹਰਦਮ ਸਿੰਘ ਸਿੱਧੂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨਾਂ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਜਲੀ ਭੇਂਟ ਕੀਤੀ ਗਈ ਅਤੇ ਫਿਰ ਪ੍ਰਬੰਧਕਾਂ ਵਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਖੇਡਾਂ ਦੇ ਫਾਈਨਲ ਸਮਾਰੋਹ ਤੇ ਕਨੇਡਾ ਦੇ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਅਤੇ ਉਘੇ ਸਾਹਿਤਕਾਰ ਪੱਤਰਕਾਰ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਖੇਡਾਂ ਦੇ ਫਾਈਨਲ ਮੌਕੇ ਸਿਆਟਲ ਦੇ ਵਿੱਚ ਸਮਾਜ ਸੇਵਾ ਦੇ ਪੁੰਜ ਵਜੋਂ ਜਾਣੇ ਜਾਂਦੇ ਡਾ. ਹਰਚੰਦ ਸਿੰਘ ਸੁਧਾਰ ਦਾ ਟੂਰਨਾਮੈਂਟ ਦੀ ਕਮੇਟੀ ਵਲੋਂ ਪੰਜਾਬੀਆਂ ਦੇ ਮਾਣ ਐਵਾਰਡ ਵਜੋਂ ਸਨਮਾਨਿਤ ਕੀਤਾ ਗਿਆ। ਜਦਕਿ ਟੂਰਨਾਮੈਂਟ ਦੇ ਡਾਇਮੰਡ ਸਪੋਂਸਰ ਜਸਮੇਲ ਸੰਘਾ, ਡੇਵਿਡ ਮਲਿਕ, ਅਮਰੀਕ ਘੱਗ, ਰਿੱਕੀ ਕਲੇਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸਿਆਟਲ ਦੇ ਮੇਅਰ ਸ੍ਰੀਮਤੀ ਸੂਜਟ ਕੁੱਕ ਨੇ ਸਿਆਟਲ ਖੇਡ ਮੇਲੇ ਦੇ ਬਾਗੋ ਬਾਗ ਹੁੰਦਿਆਂ ਸਮੂਹ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਜਿਨਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਖੇਡਾਂ ਦਾ ਮਹਾਂਕੁੰਭ ਕਰਵਾਇਆ। ਸੂਜਟ ਕੁੱਕ ਨੇ ਇਸ ਮੌਕੇ ਤੇ ਸਰਕਾਰ ਦੀ ਤਰਫੋਂ ਸਿਆਟਲ ਸਪੋਰਟਸ ਐਂਡ ਕਲਚਰਲ ਕਲੱਬ ਨੂੰ ਵਧਾਈ ਵਜੋਂ ਮਾਣ ਪੱਤਰ ਵੀ ਦਿੱਤਾ। ਖੇਡਾਂ ਦੇ ਫਾਈਨਲ ਸਮਾਰੋਹ ਉਘੇ ਲੋਕ ਗਾਇਕ ਗਿੱਲ ਹਰਦੀਪ, ਨਰਿੰਦਰ ਮਾਵੀ, ਜਸਵੰਤ ਸੰਦੀਲਾ, ਸਿਮਰਨ ਢੋਟ, ਰਾਜ ਬਰਾੜ, ਪ੍ਰੀਤ ਬਰਾੜ, ਆਦਿ ਹੋਰ ਕਲਕਾਰਾਂ ਨੇ ਆਪਣੇ ਚੋਣਵੇਂ ਗੀਤਾਂ ਨਾਲ ਦਰਸ਼ਕਾਂ ਦਾ ਲੰਬਾ ਸਮਾਂ ਮਨੋਰੰਜਨ ਕੀਤਾ। ਜਦਕਿ ਸਿਆਟਲ ਦੀ ਬੀਬੀ ਸ਼ੁੱਭ ਗਿੱਲ ਨੇ ਬੱਚਿਆਂ ਦੇ ਆਧਾਰਿਤ ਤਿਆਰ ਕੀਤਾ ਪੰਜਾਬੀ ਸੱਭਿਆਚਾਰ ਤੇ ਰੰਗਾਰੰਗ ਪ੍ਰੋਗਰਾਮ ਦਰਸ਼ਕਾਂ ਦਾ ਮਨ ਮੋਹ ਕੇ ਲੈ ਗਿਆ। ਇਸ ਮੌਕੇ ਸਿਆਟਲ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਕਾਲਾ ਟਰੇਸੀ, ਮਨਜੀਤ ਸਿੰਘ ਚਾਹਲ, ਮਨਮੋਹਨ ਸਿੰਘ ਜੋਧਾਂ, ਕਰਨੈਲ ਸਿੰਘ ਕੈਲ, ਕੁਲਵੰਤ ਮਿਨਹਾਸ, ਬਲਜੀਤ ਸਿੰਘ ਚੀਨਾ, ਜਸਵਿੰਦਰ ਸਿੰਘ ਸੋਹਲ, ਸੰਦੀਪ ਸਿੰਘ ਖਹਿਰਾ, ਅਮਰੀਕ ਸਿੰਘ ਘੱਗ, ਕਰਨਵੀਰ ਸਿੰਘ ਸਿੱਧੂ, ਸਨਮੋਹਨ ਸੋਢੀ, ਸਜਵੰਤ ਧਾਲੀਵਾਲ, ਜਗਦੇਵ ਸੰਧੂ, ਚਰਨ ਸਿੰਘ ਗਿੱਲ, ਪ੍ਰੀਤਮ ਗਰੇਵਾਲ, ਦੇਵ ਸਿੱਧੂ, ਬਰਜਿੰਦਰ ਸਿੰਘ ਲਤਾਲਾ, ਸੁਰਿੰਦਰ ਸ਼ਿੰਦਾ, ਅੰਤਰਰਾਸ਼ਟਰੀ ਬਾਕਸਰ ਗੁਰਮੀਤ ਸਿੰਘ ਮੇਜਰ, ਕੁਲਵੰਤ ਸ਼ਾਹ, ਬਲਜੀਤ ਸਿੰਘ ਸਹਿੰਬੀ, ਹਰਦੇਵ ਸਿੰਘ ਸਿੱਧੂ, ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰ ਆਦਿ ਹੋਰ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਇਸ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਤਨ-ਮਨ-ਧਨ ਸਹਾਇਤਾ ਕੀਤੀ, ਜਦਕਿ ਅੰਤ ਵਿੱਚ ਪ੍ਰਬੰਧਕ ਮਨਮੋਹਨ ਜੋਧਾਂ, ਮਨਜੀਤ ਚਾਹਲ ਆਦਿ ਹੋਰਨਾਂ ਕਮੇਟੀ ਮੈਂਬਰਾਂ ਨੇ ਮੇਲੇ ਵਿੱਚ ਆਏ ਖਿਡਾਰੀਆਂ, ਦਰਸ਼ਕਾਂ ਅਤੇ ਮੀਡੀਏ ਵਲੋਂ ਦਿੱਤੇ ਗਏ ਸਹਿਯੋਗ ਦਾ ਸਵਾਗਤ ਕਰਦਿਆਂ ਅਗਲੇ ਵਰੇ• ਫਿਰ ਮਿਲਣ ਦੇ ਵਾਅਦੇ ਨਾਲ ਕੋਟਿ ਕੋਟਿਨ ਧੰਨਵਾਦ ਕੀਤਾ।
ਫਤਿਹਗੜ ਸਾਹਿਬ, 19 ਜੁਲਾਈ (ਗੁਰਪ੍ਰੀਤ ਮਹਿਕ) :- ‘‘ਜਦੋਂ ਹੁਣ ਪੰਜਾਬ ਵਿੱਚ ਕੋਈ ਖਾੜਕੂ ਕਾਰਵਾਈ ਨਹੀਂ ਹੋ ਰਹੀ ਅਤੇ ਨਾ ਕੀ ਕੋਈ ਸਿੱਖ ਨੌਜਵਾਨ ਕਿਸੇ ਖਾੜਕੂ ਕਾਰਵਾਈ ਵਿੱਚ ਸ਼ਾਮਿਲ ਹੋ ਰਿਹਾ ਹੈ, ਉਦੋਂ ਸ: ਹਰਮਿੰਦਰ ਸਿੰਘ ਅਤੇ ਉਸਦੇ ਤਿੰਨ ਸਾਥੀਆਂ ਸ: ਗੁਰਜੰਟ ਸਿੰਘ ਜੰਗਪੁਰ (ਮੋਹਾਲੀ), ਸ: ਜਸਮਿੰਦਰ ਸਿੰਘ ਹੁਸੈਨਪੁਰ (ਪਟਿਆਲਾ), ਸ: ਮਨਜਿੰਦਰ ਸਿੰਘ ਰਾਗੀ ਹੁਸੈਨਪੁਰ (ਪਟਿਆਲਾ) ਇਨ•ਾ ਸਾਰੇ ਨੌਜਵਾਨਾਂ ਨੂੰ ਜਿਨਾ ਨੁੰ ਪੁਲਿਸ ਵੱਲੋ ਉਨ•ਾ ਦੇ ਘਰਾਂ ਤੋਂ ਸਵੇਰੇ ਚਾਰ ਵਜੇ ਚੁੱਕ ਕੇ ਲੈ ਗਈ ਸੀ, ਉਨਾ ਨੂੰ ਲੁਧਿਆਣਾ ਤੋਂ ਭਾਰੀ ਵਿਸਫੋਟਕ ਸਮੱਗਰੀ ਤਿੰਨ ਕਿਲੋ ਆਰ ਡੀ ਐਕਸ, ਚਾਰ ਡੋਟਨੇਟਰ, ਚਾਰ ਟਾਈਮਰ, ਇੱਕ ਏ ਕੇ 47, ਪੰਜਾਬ ਰੌਦ ਅਤੇ ਇੱਕ 30 ਬੋਰ ਦਾ ਪਿਸਟਲ ਅਤੇ 68 ਰੋਂਦ, 320 ਅਮਰੀਕੀ ਡਾਲਰ ਅਤੇ 57000 ਭਾਰਤੀ ਕਰੰਸੀ ਅਤੇ ਦੋ ਖਾਲੀ ਪਾਈਪਾਂ ਵਿਖਾ ਕੇ, ਇਸ ਕਹਾਣੀ ਨੂੰ ਸੱਚ ਸਾਬਿਤ ਕਰਨ ਲਈ ਬਣਾਇਆ ਗਿਆ ਡਰਾਮਾ ਕੇਵਲ ਤੇ ਕੇਵਲ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਇੱਕ ਡੂੰਘੀ ਸ਼ਾਜਿਸ ਹੈ।
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਪੁਲਿਸ ਵੱਲੋਂ ਫਿਰ ਤੋਂ ਕੇ ਪੀ ਐਸ ਗਿੱਲ ਅਤੇ ਇਜ਼ਹਾਰ ਆਲਮ ਸੈਨਾ ਦੇ ਬਣਾਏ ਪੰਜਾਬ ਅਤੇ ਸਿੱਖ ਵਿਰੋਧੀ ਫਾਰਮੂਲੇ ਨੂੰ ਲਾਗੂ ਕਰਕੇ ਪੰਜਾਬ ਵਿੱਚ ਫਿਰ ਤੋਂ ਦਹਿਸ਼ਤ ਪਾਉਣ ਅਤੇ ਸਿੱਖ ਨੌਜਵਾਨੀ ਨੂੰ ਨਿਸ਼ਾਨਾ ਬਣਾਉਣ ਦੇ ਅਪਣਾਏ ਜਾ ਰਹੇ ਸਮਾਜ ਅਤੇ ਪੰਜਾਬ ਵਿਰੋਧੀ ਹੱਥਕੰਡਿਆਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ (more…)
ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਸ਼ਮਿੰਦਰਪਾਲ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਜਿਲ੍ਹਾ ਮੁਕਤਸਰ ਦੇ ਬਲਾਕ ¦ਬੀ ਵਿਖੇ ਜਿਲ੍ਹੇ ਦੀ ਕੌਮੀ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਅੱਜ ਇੱਕ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਮਲੋਟ ਡੱਬਵਾਲੀ ਮੁੱਖ ਸੜ੍ਹਕ ਤੇ ਦੋ ਘੰਟੇ ਟ੍ਰੈਫਿਕ ਵੀ ਜਾਮ ਕੀਤਾ ਗਿਆ। ਆਂਗਣਵਾੜੀ ਵਰਕਰਾਂ ਨੇ ਇਸ ਸਮੇਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਵਿਰੁੱਧ ਜੋਰਦਾਰ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਤੇ ਬੋਲਦਿਆ ਸ੍ਰੀਮਤੀ ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੀਆਂ ਅਤੇ ਜਿੰਨਾ ਚਿਰ ਸਰਕਾਰ ਵੱਲੋਂ (more…)
ਫਤਿਹਗੜ ਸਾਹਿਬ, 19 ਜੁਲਾਈ ( ਗੁਰਪ੍ਰੀਤ ਮਹਿਕ ) :- ‘‘ਜ਼ਿਲਾ ਸਿੱਖਿਆ ਅਫਸਰ ਸ: ਸੁਰਿੰਦਰ ਸਿੰਘ ਬਨਾਮ ਇੱਕ ਅਧਿਆਪਿਕਾ ਦੇ ਜਿਨਸੀ ਸ਼ੋਸਣ ਦੇ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੇ ਪਾਰਟੀ ਸੂਤਰਾਂ ਰਾਹੀਂ ਜਾਂਚ ਪੜਤਾਲ ਕਰਨ ਉਪਰੰਤ ਇਹ ਸਾਹਮਣੇ ਆਇਆ ਹੈ ਕਿ ਇਸ ਮੁੱਦੇ ਨੂੰ ਕਿਸੇ ਵਿਸੇਮੰਦਭਾਵਨਾ ਅਧੀਨ ਜਾਣਬੁੱਝ ਕੇ ਰਾਜਸੀ ਰੰਗਿਤ ਦੇ ਕੇ ਮੀਡੀਏ ਅਤੇ ਅਖਬਾਰਾਂ ਵਿੱਚ ਉਛਾਲਿਆ ਜਾ ਰਿਹਾ ਹੈ। ਜਦੋਂ ਕਿ ਇਹ ਮੁੱਦਾ ਸਿੱਖਿਆ ਵਿਭਾਗ ਦੇ ਵਜ਼ੀਰ ਬੀਬੀ ਉਪਿੰਦਰਜੀਤ ਕੌਰ, ਡੀ ਜੀ ਐਸ ਸੀ, ਡੀ ਪੀ ਆਈ ਸਕੂਲ ਵੱਲੋਂ ਅਤਿ ਸੰਜੀਦਾ ਅਤੇ ਨਿਰਪੱਖ ਕਾਰਵਾਈ ਦੀ ਮੰਗ ਕਰਦਾ ਹੈ ਨਾ ਕਿ (more…)
ਜਗਰਾਉਂ, 19 ਜੁਲਾਈ (ਸੁਖਦੇਵ ਗਰਗ) : ਈ. ਟੀ. ਟੀ. ਕਰ ਰਹੇ ਪੰਜਾਬ ਭਰ ਦੇ ਈ. ਜੀ. ਐਸ. ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਰੰਭੇ ਗਏ ਸੰਘਰਸ਼ ਦੀ ਲੜੀ ਤਹਿਤ ਅੱਜ ਜਗਰਾਉਂ ਵਿਖੇ ਅਧਿਆਪਕਾਂ ਵੱਲੋਂ ਲੁਧਿਆਣਾ – ਫਿਰੋਜ਼ਪੁਰ ਮੁੱਖ ਮਾਰਗ ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਸਥਾਨਕ ਨੈਬ ਤਹਿਸੀਲਦਾਰ ਨੂੰ ਮੰਗ ਪੱਤਰ ਦੇਣ ਉਪਰੰਤ ਇਹ ਧਰਨਾ ਖਤਮ ਹੋਇਆ। ਧਰਨੇ ਕਾਰਨ ਟ੍ਰੈਫ਼ਿਕ ਕਾਫੀ ਪ੍ਰਭਾਵਿਤ ਹੋਇਆ ਅਤੇ ਜੀ. ਟੀ. ਰੋਡ ਦੇ ਦੋਵੇਂ ਪਾਸੇ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਸਥਾਨਕ ਡਾਇਟ ਤੋਂ ਅਧਿਆਪਕ ਇਕ ਮਾਰਚ ਦੀ ਝਲਕ ’ਚ ਸਥਾਨਕ ਐਸ. ਡੀ. ਐਮ. ਦਫ਼ਤਰ ਪੁੱਜੇ ਜਿੱਥੇ ਉਨਾਂ ਮੁੱਖ ਮਾਰਗ ਤੇ ਚੱਕਾ ਜਾਮ ਕਰ ਦਿੱਤਾ। ਇਸ ਸਮੇਂ ਅਧਿਆਪਕਾਂ ਦੀ ਅਗਵਾਈ ਈ. ਜੀ. ਐਸ. ਯੂਨੀਅਨ ਪੰਜਾਬ ਦੇ ਜ਼ਿਲਾ ਪ੍ਰਧਾਨ ਮਧੂ ਆਰੀਆ, ਫਿਰੋਜ਼ਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਮੱਲੀ, ਮੁਕਤਸਰ ਦੀ ਪ੍ਰਧਾਨ ਦਰਸ਼ਨਾਂ ਰਾਣੀ, ਮਾਨਸਾ ਜ਼ਿਲੇ• ਤੋਂ ਗੁਰਲਾਭ ਕੌਰ ਨੇ ਕੀਤੀ। ਉਨਾਂ ਇਸ ਮੌਕੇ ਕਿਹਾ ਕਿ ਸਾਡੀਆਂ ਮੰਗਾਂ ਨੂੰ ਜੇ ਸਰਕਾਰ ਨੇ ਪੂਰਾ ਨਾ ਕੀਤਾ ਤਾਂ ਈ. ਜੀ. ਐਸ. ਅਧਿਆਪਕ ਸਰਕਾਰ, ਡੀ. ਜੀ. ਐਸ. ਅਤੇ ਸਿੱਖਿਆ ਮੰਤਰੀ ਦੇ ਖ਼ਿਲਾਫ਼ ਚੱਲ ਰਿਹਾ ਰੋਸ ਜੋ 16 ਜੁਲਾਈ ਤੋਂ ਚੱਲ ਰਿਹਾ ਹੈ ਨੂੰ ਹੋਰ ਤੇਜ਼ ਕਰਦੇ ਹੋਏ ਆਰ ਜਾਂ ਪਾਰ ਦੀ ਲੜਾਈ ਲੜਨਗੇ। ਉਨਾਂ ਕਿਹਾ ਕਿ ਕਿਰਨਦੀਪ ਕੌਰ ਦੀ ਕੁਰਬਾਨੀ ਨੂੰ ਅਜਾਂਈ ਨਹੀਂ ਜਾਣ ਦਿੱਤਾ ਜਾਵੇਗਾ। (more…)
ਜਗਰਾਉਂ, 19 ਜੁਲਾਈ (ਸੁਖਦੇਵ ਗਰਗ) : ਕਾਫੀ ਕੋਸ਼ਿਸ਼ਾਂ ਅਤੇ ਲੋਕ ਸੰਘਰਸ਼ ਤੋਂ ਬਾਅਦ ਜਗਰਾਉਂ ਦੇ ਫਾਟਕਾਂ ਤੇ ਬਣੇ ਪੁਲ ਦੇ ਮੁਕੰਮਲ ਹੋ ਜਾਣ ਤੋਂ ਬਾਅਦ ਇਹ ਪੁਲ ਜਨਤਾ ਦੇ ਹਵਾਲੇ ਕਰਨ ’ਚ ਆਖਰ ਦੇਰੀ ਕਿਉਂ ਹੋ ਰਹੀ ਹੈ? ਪਿਛਲੇ ਦਿਨੀਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਜਦ ਆਪਣੇ ਸਾਥੀਆਂ ਨਾਲ ਇਸ ਪੁਲ ਦਾ ਨਿਰਮਾਣ ਕੀਤਾ ਸੀ ਤਾਂ ਉਸ ਸਮੇਂ ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਪੁਲ 20 ਜੁਲਾਈ ਨੂੰ ਜਨਤਾ ਦੇ ਹਵਾਲੇ ਕਰਨ ਦੀ ਗੱਲ ਕਹੀ ਸੀ ਪਰ 20 ਜੁਲਾਈ ਨੂੰ ਇਕ ਦਿਨ ਪਹਿਲਾਂ ਅਜਿਹੇ ਕੋਈ ਹਾਲਾਤ ਨਹੀਂ ਨਜ਼ਰ ਆ ਰਹੇ। ਜਿਸ ਤੋਂ ਇਹ ਜਾਪਦਾ ਹੋਵੇ ਕਿ 20 ਨੂੰ ਇਹ ਪੁਲ ਜਨਤਾ ਦੇ ਹਵਾਲੇ ਕਰ ਦਿੱਤਾ ਜਾਵੇਗਾ, ਹੋਰ ਤਾਂ (more…)