Punjab News

July 20, 2010

ਗੁਰਮਤਿ ਗਿਆਨ ਸਕੂਲ ਵੱਲੋਂ ਸਾਲਾਨਾ ਪਿਕਨਿਕ

ਬੇਕਰਸਫੀਲਡ (ਕੰਗ)- ਹਰ ਸਾਲ ਦੀ ਤਰਾਂ ਇਸ ਵਾਰੀ ਵੀ ਗੁਰਮਤਿ ਗਿਆਨ ਸਕੂਲ ਲੰਕਰਸ਼ਿਪ (ਲਾਸ ਏਂਜਲਸ) ਵੱਲੋਂ ਸਾਲਾਨਾ ਪਿਕਨਿਕ ਪ੍ਰੋਗਰਾਮ 24 ਜੁਲਾਈ ਦਿਨ ਸ਼ਨੀਵਾਰ ਨੂੰ ਲੇ ਬਲਬੋਆ ਪਾਰਕ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿਚ ਸਭ ਦੀ ਚਾਹਤ ਨੂੰ ਮੁੱਖ ਰੱਖਦਿਆਂ ਵੱਖ ਵੱਖ ਖੇਡਾਂ ਤੇ ਹੋਰ ਰੁਝੇਵਿਆਂ ਦਾ ਪ੍ਰੋਗਰਾਮ ਉਲਕਿਆ ਗਿਆ ਹੈ। ਇਸ ਮੌਕੇ ਤੇ ਵੱਖ ਵੱਖ ਇਨਾਮ ਵੀ ਕੱਢੇ ਜਾਣਗੇ। ਸਾਰੀ ਸੰਗਤ, ਪਰਿਵਾਰਾਂ ਤੇ ਪ੍ਰੋਗਰਾਮ ਪ੍ਰੇਮੀਆਂ ਨੂੰ ਹਾਜ਼ਰ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਖਾਣ ਪੀਣ ਦਾ ਸਮਾਨ ਪ੍ਰੋਗਰਾਮ ਦੇ ਦੌਰਾਨ ਵਰਤਦਾ ਰਹੇਗਾ। ਹੋਰ ਜਾਣਕਾਰੀ ਲਈ ਗੁਰਚਰਨ ਸਿੰਘ ਬੈਂਸ ਨਾਲ 661-406-7599 ਤੇ ਸੰਪਰਕ (more…)

ਕਿਸੇ ਵੀ ਬੇਵੱਸ ਪਰਿਵਾਰ ਨਾਲ ਕਿਸੇ ਕਿਸਮ ਦੀ ਵਧੀਕੀ ਨਹੀਂ ਹੋਣ ਦਿਆਂਗੇ=ਪੁਰਖਾਲਵੀ

ਮੁਹਾਲੀ 21 ਜੁਲਾਈ  -  ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਮੁੱਖ ਦਫ਼ਤਰ ਪੁੱਜਕੇ ਇੱਕ ਦਲਿਤ ਪਰਿਵਾਰ ਨੇ ਗੁਹਾਰ ਲਗਾਈ ਕਿ ਉਨ•ਾਂ ਦੇ ਪਰਿਵਾਰ ਦੀ ਸਾਂਝੀ ਪਿਤਾਪੁਰਖੀ ਜੱਦੀ ਕੋਠੀ ਉਤੇ ਨਾਜਾਇਜ ਕਬਜਾ ਕਰਨ ਵਾਲੇ ਉਨਾਂ ਦੇ ਆਪਣੇ ਭਰਾਵਾਂ ਵਿਰੁੱਧ ਢੁੱਕਵੀਂ ਕਾਨੂੰਨੀ ਕਾਰਵਾਈ ਕਰਨ ਲਈ ਉਨਾਂ ਦੀ ਢੁੱਕਵੀਂ ਇਮਦਾਦ ਕੀਤੀ ਜਾਵੇ।ਸੈਕਟਰ 70 ਸਥਿਤ ਜਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਮਾਨਵੀ ਸਹਿਯੋਗ ਲਈ ਆਪਣੀ ਪਤਨੀ ਜਸਵੀਰ ਕੌਰ ਨਾਲ ਪੁੱਜੇ ਸਥਾਨਕ ਫ਼ੇਜ 3ਏ ਦੇ ਨਿਵਾਸੀ ਵਿਜੇ ਕੁਮਾਰ ਜੋਕਿ ਚੰਡੀਗੜ• ਪ੍ਰਸ਼ਾਸ਼ਨ ਵਿੱਚ ਦਰਜਾ ਚਾਰ ਦੀ ਨੌਕਰੀ ਕਰਦੇ ਹਨ, ਨੇ ਮੰਚ ਦੀ ਸੂਬਾਈ ਪ੍ਰਧਾਨ ਸ਼ਮਸ਼ੇਰ (more…)

ਗਾਇਕ ਸਰਬਜੀਤ ਚੀਮਾ ਸਬੰਧੀ ਕੋਈ ਬਿਆਨ ਨਹੀਂ ਦਿਤਾ-ਚਰਨ ਸਿੰਘ ਜੱਜ

DSC_6178ਸੈਕਰਾਮੈਂਟੋ-ਪਿਛਲੇ ਹਫਤੇ ਦੇ ਅਖਬਾਰਾਂ ਵਿਚ ਉਘੇ ਗਾਇਕ ਸਰਬਜੀਤ ਸਿੰਘ ਚੀਮਾ ਬਾਰੇ ਗਦਰ ਮੈਮੋਰੀਅਲ ਸੰਸਥਾ ਦੇ ਪਰਧਾਨ ਵਲੋਂ ਇਕ ਬਿਆਨ ਪਰਕਾਸ਼ਤ ਹੋਇਆ ਸੀ ਜਿਸ ਸਬੰਧੀ ਸ਼ਪਸ਼ਟੀਕਰਨ ਦਿੰਦਿੰਆਂ ਸ: ਚਰਨ ਸਿੰਘ ਜੱਜ ਨੇ ਦਸਿਆ ਕਿ ਉਹਨਾਂ ਦਾ ਇਸ ਬਿਆਨ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਦਸਿਆ ਕਿ ਇਸ ਸਬੰਧੀ ਮਿਤੀ 18 ਜੁਲਾਈ ਦਿਨ ਐਤਵਾਰ ਨੂੰ ਗਦਰ ਮੈਮੋਰੀਅਲ ਫਾਊਂਡੇਸ਼ਨ ਆਫ ਅਮਰੀਕਾ ਦੀ ਹੰਗਾਮੀ ਮੀਟਿੰਗ ਚਰਨ ਸਿੰਘ ਜੱਜ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿਚ ਸਪਸ਼ਟ ਕੀਤਾ ਗਿਆ ਕਿ ਗਾਇਕ ਸਰਬਜੀਤ ਚੀਮਾ ਨੇ ਕਮੇਟੀ ਮੈਂਬਰਾਂ ਦੀ ਕਮਿਟਮੈਂਟ ਮੁਤਾਬਕ ਹੀ ਖਰਚ ਪਾਣੀ ਲਿਆ। ਬੱਗਾ ਮਿਊਜ਼ੀਸ਼ੀਅਨ ਅਤੇ ਉਸਦੀ ਪਾਰਟੀ ਵੀ ਕਮੇਟੀ ਮੈਂਬਰਾਂ ਨੇ ਹੀ ਬੁੱਕ ਕੀਤੀ ਸੀ। ਸਿਆਟਲ ਤੋਂ ਦੋ ਟਿਕਟਾਂ ਵੀ ਕਮੇਟੀ ਮੈਂਬਰਾਂ ਨੇ ਹੀ ਬੁੱਕ ਕੀਤੀਆਂ ਸਨ।ਮੀਟਿੰਗ ਤੋਂ ਬਾਅਦ ਪੰਜਾਬ ਨਿਊਜ ਨੂੰ ਫੈਕਸ ਰਾਹੀਂ ਭੇਜੀ ਗਈ ਜਾਣਕਾਰੀ ਵਿਚ ਦਸਿਆ ਗਿਆ ਕਿ ਗਾਇਕ ਸਰਬਜੀਤ ਚੀਮੇ ਸਬੰਧੀ ਪਹਿਲਾਂ ਦਿੱਤੀ ਖ਼ਬਰ ਚਰਨ ਸਿੰਘ ਜੱਜ ਦੇ ਦਸਤਖਤਾਂ ਹੇਠ ਜਾਰੀ ਨਹੀਂ ਸੀ ਹੋਈ।ਇਥੇ ਇਹ ਗਲ ਵਰਨਣਯੋਗ ਹੈ ਕਿ ਗਾਇਕ ਸਰਬਜੀਤ ਸਿੰਘ ਚੀਮੇ ਸਬੰਧੀ  ਇਹ ਖਬਰ ਆਪਣੇ ਆਪ ਨੂੰ ਗਦਰ ਮੈਮੋਰੀਅਲ ਸੰਸਥਾ ਦੇ ਚੇਅਰਮੈਨ ਕਹਾਉਣ ਵਾਲੇ ਕੁਲਦੀਪ ਸਿੰਘ ਧਾਲੀਵਾਲ ਨਾਮ ਦੇ ਵਿਅਕਤੀ ਵਲੋਂ ਭੇਜੀ ਗਈ ਸੀ ਜਿਹੜਾ ਕਿ ਪਹਿਲਾਂ ਵੀ ਇਸ ਸੰਸਥਾ ਦੀਆਂ ਸਰਗਰਮੀਆਂ ਬਾਰੇ ਖਬਰਾਂ ਭੇਜਦਾ ਰਹਿੰਦਾ ਸੀ ।

ਕਿਰਨ ਸੋਨੀ ਦੇ ਚਿੱਤਰਾਂ ਦੀ ਨੁਮਾਇਸ਼ ਸ਼ੁਰੂ

kiren-soniਲਡਨ (ਨਰਪਾਲ ਸਿੰਘ ਸ਼ੇਰਗਿੱਲ)-ਇਥੇ 8, ਸਾਊਥ ਆਡਲੀ ਸਟਰੀਟ ਸਥਿਤ ਨਹਿਰੂ ਕੇਂਦਰ ਵਿਖੇ 20 ਤੋਂ 30 ਜੁਲਾਈ ਤੱਕ ਭਾਰਤ ਦੀ ਪ੍ਰਸਿੱਧ ਚਿੱਤਰਕਾਰਾ ਕਿਰਨ ਸੋਨੀ ਦੇ ਚਿੱਤਰਾਂ ਦੀ ਨੁਮਾਇਸ਼ ਲੱਗ ਰਹੀ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਬਰਤਾਨੀਆ ਦੇ ਹਾਊਸ ਆਫ ਲਾਰਡਜ਼ ਦੇ ਸਾਬਕਾ ਡਿਪਟੀ ਸਪੀਕਰ ਅਤੇ ਇਥੇ ਵਸਦੇ ਸਭ ਤੋਂ ਵੱਡੇ ਪੰਜਾਬੀ ਉਦਯੋਗਪਤੀ ਲਾਰਡ ਸਵਰਾਜ ਪਾਲ ਵੱਲੋਂ ਕੀਤਾ ਗਿਆ। ਪਟਿਆਲਾ ਦੇ ਇਕ ਗੁਪਤਾ ਪਰਿਵਾਰ ਦੀ ਨੂੰਹ, ਸ੍ਰੀਮਤੀ ਕਿਰਨ ਸੋਨੀ ਗੁਪਤਾ, ਇਕ ਪ੍ਰਸਿੱਧ ਕਲਾਕਾਰ ਦੇ ਨਾਲ-ਨਾਲ ਭਾਰਤੀ ਪ੍ਰਸ਼ਾਸਨ ਸੇਵਾਵਾਂ ਨਾਲ ਸੰਬੰਧਿਤ ਹੋਣ ਨਾਤੇ ਰਾਜਸਥਾਨ ਵਿਚ ਇਸ ਵੇਲੇ ਜੈਪੁਰ ਦੀ ਡਵੀਜ਼ਨਲ ਕਮਿਸ਼ਨਰ ਅਤੇ ਉਥੋਂ ਦੀ ਸੰਸਕ੍ਰਿਤ ਯੂਨੀਵਰਸਿਟੀ ਦੀ ਉਪ ਕੁਲਪਤੀ ਦੀਆਂ ਜ਼ਿੰਮੇਵਾਰ ਉਚ ਪਦਵੀਆਂ ’ਤੇ ਸੇਵਾ ਨਿਭਾਅ ਰਹੀ ਹੈ। ¦ਡਨ ਦੀ ਇਹ ਨੁਮਾਇਸ਼ ਚਿੱਤਰਕਾਰਾ ਕਿਰਨ ਸੋਨੀ ਦੀ ਪਹਿਲੀ ਪ੍ਰਦਰਸ਼ਨੀ ਨਹੀਂ ਹੈ। ਇਸ ਤੋਂ ਪਹਿਲਾਂ ਇਸ ਚਿੱਤਰਕਾਰਾ ਦੀਆਂ ਦੁਰਲੱਭ ਕਲਾਕ੍ਰਿਤਾਂ ਦੀਆਂ ਪ੍ਰਦਰਸ਼ਨੀਆਂ ਅਮਰੀਕਾ ਵਿਚ ਕੈਲੀਫੋਰਨੀਆ, ਨਿਊਯਾਰਕ ਅਤੇ ਸ਼ਿਕਾਗੋ, ਕੈਨੇਡਾ ਵਿਚ ਓਟਾਵਾ ਅਤੇ ਟੋਰਾਂਟੋ, ਬਰਤਾਨੀਆ ਵਿਚ ¦ਦਨ ਤੇ ਕੈਂਬਰਿਜ ਦੇ ਨਾਲ-ਨਾਲ ਈਰਾਨ ਅਤੇ ਸ੍ਰੀ¦ਕਾ ਆਦਿ ਦੇਸ਼ਾਂ ਅਤੇ ਸ਼ਹਿਰਾਂ ਵਿਚ ਲੱਗ ਚੁੱਕੀਆਂ ਹਨ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਕੈਨੇਡੀ ਸਕੂਲ ਦੀ ‘ਮੇਸਨ ਫੈਲੋ’, ਸ੍ਰੀਮਤੀ ਕਿਰਨ ਸੋਨੀ ਦੀ ਇਸ ¦ਦਨ ਪ੍ਰਦਰਸ਼ਨੀ ਵਿਚ ਰਾਜਸਥਾਨੀ ਚਿੱਤਰਕਲਾ ਅਤੇ ਚਿੱਤਰਕਲਾ ਰਾਹੀਂ ਰਾਜਸਥਾਨੀ ਲੋਕਾਂ ਦੇ ਬਹੁਪੱਖੀ ਜੀਵਨ ਅਤ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਰਵਾਇਤਾਂ ਨੂੰ ਉਸ ਵੱਲੋਂ ਬੇਬਾਕੀ ਨਾਲ ਉਜਾਗਰ ਕੀਤਾ ਦੱਸਿਆ ਜਾਂਦਾ ਹੈ।

ਜੱਜ ਦੇ ਛੁੱਟੀ ਜਾਣ ਕਾਰਨ ਮਾਤਾ ਜਗਦੀਸ਼ ਕੌਰ ਦੇ ਬਿਆਨ ਦਰਜ ਨਾ ਹੋ ਸਕੇ

ਨਵੀਂ ਦਿੱਲੀ-ਨਵੰਬਰ ’84 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਤੇ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁੱਧ ਅੱਜ ਚਸ਼ਮਦੀਦ ਗਵਾਹ ਮਾਤਾ ਜਗਦੀਸ਼ ਕੌਰ ਦੇ ਬਿਆਨ ਦਰਜ ਨਹੀਂ ਹੋ ਸਕੇ। ਬੀਤੇ ਕੱਲ੍ਹ ਵੀ ਬਿਆਨ ਦਰਜ ਨਹੀਂ ਹੋਏ ਸਨ। ਅੱਜ ਮਾਣਯੋਗ ਜੱਜ ਸੁਨੀਤਾ ਗੁਪਤਾ ਵੱਲੋਂ ਕਿਸੇ ਜ਼ਰੂਰੀ ਕੰਮ ਲਈ ਛੁੱਟੀ ਜਾਣ ਕਾਰਨ ਬਿਆਨ ਦਰਜ ਨਹੀਂ ਹੋ ਸਕੇ। ਇਸ ਮੌਕੇ ਮਾਤਾ ਜਗਦੀਸ਼ ਕੌਰ ਅਤੇ ਸੀ. ਬੀ. ਆਈ. ਦੇ ਵਕੀਲ ਸ: ਆਰ. ਐਸ. ਚੀਮਾ (ਚੰਡੀਗੜ੍ਹ), ਸ: ਡੀ. ਪੀ. ਸਿੰਘ ਅਤੇ ਦੋਸ਼ੀ ਸੱਜਣ ਕੁਮਾਰ, ਕੈਪਟਨ ਭਾਗ ਮੱਲ, ਗਿਰਧਾਰੀ ਲਾਲ, ਮਹਿੰਦਰ ਯਾਦਵ, ਬਲਵਾਨ ਖੋਖਰ ਆਦਿ ਆਪਣੇ ਵਕੀਲ ਸ੍ਰੀ ਅਨਿਲ ਕੁਮਾਰ ਸ਼ਰਮਾ ਸਮੇਤ ਹਾਜ਼ਰ ਸਨ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ: ਕਰਨੈਲ ਸਿੰਘ ਪੀਰ ਮੁਹੰਮਦ ਤੇ ਬੀਬੀ ਨਿਰਪ੍ਰੀਤ ਕੌਰ ਵੀ ਇਸ ਮੌਕੇ ਮੌਜੂਦ ਸਨ। ਮਾਤਾ ਜਗਦੀਸ਼ ਕੌਰ ਨੇ ਦੱਸਿਆ ਕਿ ਸੱਜਣ ਕੁਮਾਰ ਬਾਰੇ ਕੱਲ੍ਹ ਦੇ ਹਾਈ ਕੋਰਟ ਦੇ ਫ਼ੈਸਲੇ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਘਰ ਦੇਰ ਹੈ, ਅੰਧੇਰ ਨਹੀਂ। ਮੈਨੂੰ ਪੂਰਾ ਭਰੋਸਾ ਹੈ ਕਿ ਕਾਨੂੰਨ ਮੈਨੂੰ ਇਕ ਦਿਨ ਜ਼ਰੂਰ ਇਨਸਾਫ਼ ਦਿਵਾਏਗਾ।

ਤਪਸ਼ ਤੇ ਹੁੰਮਸ ਤੋਂ ਮਿਲੀ ਰਾਹਤ-ਪੰਜਾਬ ’ਚ ਕਈ ਥਾਈਂ ਭਾਰੀ ਮੀਂਹ

ਚੰਡੀਗੜ੍ਹ -ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਪੈਣ ਦੀਆਂ ਰਿਪੋਰਟਾਂ ਹਨ। ਬਠਿੰਡਾ ਵਿਚ ਮਾਨੂਸਨ ਦੀ ਅੱਜ ਭਰਵੀਂ ਬਾਰਿਸ਼ ਪਈ। ਸਵੇਰੇ 11.30 ਵਜੇ ਤੋਂ 2 ਵਜੇ ਤੱਕ ਪਏ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਉਪਰ 4-4 ਫੁੱਟ ਪਾਣੀ ਖੜਾ ਹੋ ਗਿਆ। ਇਸ ਤੋਂ ਇਲਾਵਾ ਮੋਗਾ, ਫਿਰੋਜ਼ਪੁਰ, ਫ਼ਰੀਦਕੋਟ, ਮਾਨਸਾ, ਅਮਲੋਹ, ਤਪਾ ਮੰਡੀ, ਬੁਢਲਾਡਾ, ਸ਼ੇਰਪੁਰ, ਪਟਿਆਲਾ, ਗੁਰਦਾਸਪੁਰ, ਬਟਾਲਾ, ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਜਲੰਧਰ, ਨਕੋਦਰ, ਕਪੂਰਥਲਾ, ਹੁਸ਼ਿਆਰਪੁਰ, ਗੜ੍ਹਸ਼ੰਕਰ ਤੇ ਪੰਜਾਬ ਦੇ ਹੋਰ ਖੇਤਰਾਂ ਵਿਚ ਵੀ ਮੀਂਹ ਪੈਣ ਦੀਆਂ ਖ਼ਬਰਾਂ ਹਨ। ਮੀਂਹ ਪੈਣ ਨਾਲ ਤਾਪਮਾਨ ਘਟ ਗਿਆ ਤੇ ਪਿਛਲੇ ਇਕ ਹਫ਼ਤੇ ਤੋਂ ਤਪਸ਼ ਤੇ ਹੁੰਮਸ ਦੀ ਮਾਰ ਝ¤ਲ ਰਹੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਹਾਲਾਂ ਕਿ ਪੰਜਾਬ ਦੇ ਹੜ੍ਹ ਮਾਰੇ ਖੇਤਰ ਵਿਚ ਮੀਂਹ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਇਆ ਹੈ। ਹਰਿਆਣਾ ਦੇ ਹੜ੍ਹ ਨਾਲ ਬੁਰੀ ਤਰਾਂ ਝੰਬੇ ਫਤਹਿਬਾਦ ਜ਼ਿਲ੍ਹੇ ਵਿਚ 47 ਐਮ.ਐਮ ਜਦ ਕਿ ਰਿਵਾੜੀ ਵਿਚ 78 ਐਮ. ਐਮ. ਮੀਂਹ ਪਿਆ। ਇਸ ਤੋਂ ਇਲਾਵਾ ਨਾਰਨੌਲ, ਸੋਨੀਪਤ, ਟੋਹਾਣਾ, ਕਰਨਾਲ ਤੇ ਪਾਣੀਪਤ ਵਿਚ ਵੀ ਭਾਰੀ ਮੀਂਹ ਪਿਆ।ਅੱਜ ਸਵੇਰੇ ਜ¦ਧਰ ਤੇ ਆਲੇ-ਦੁਆਲੇ ਪਏ ਭਾਰੀ ਮੀਂਹ ਨਾਲ ਜਲ-ਥਲ ਹੋ ਗਈ ਜਿਸ ਕਾਰਨ ਸੜਕਾਂ ’ਤੇ ਖੜ੍ਹੇ ਪਾਣੀ ਵਿਚੋਂ ਕਾਰਾਂ, ਆਟੋ ਚਾਲਕਾਂ, ਸਕੂਟਰ ਤੇ ਮੋਟਰ ਸਾਈਕਲ ਸਵਾਰਾਂ ਨੂੰ ¦ਘਣ ਵਿਚ ਦਿੱਕਤ ਹੋਈ ਤੇ ਪੈਦਲ ਜਾਣ ਵਾਲੇ ਵੀ ਪ੍ਰੇਸ਼ਾਨ ਹੋਏ। ਡਿਪਟੀ ਕਮਿਸ਼ਨਰ ਦੇ ਦਫ਼ਤਰ ਅਤੇ ਤਹਿਸੀਲ ਤੋਂ ਇਲਾਵਾ ਪੁਰਾਣੀ ਰੇਲਵੇ ਰੋਡ, ਫਗਵਾੜਾ ਗੇਟ, ਮਾਡਲ ਟਾਊਨ ਅਤੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਖੜ੍ਹਾ ਹੋ ਗਿਆ।ਅੱਜ ਸਵੇਰ ਤੋਂ ਜ਼ਿਲ੍ਹਾ ਅੰਮ੍ਰਿਤਸਰ ’ਚ ਭਾਰੀ ਬਾਰਿਸ਼ ਪੈਣ ਨਾਲ ਜਿਥੇ ਗਰਮੀ ਤੋਂ ਅਥਾਹ ਰਾਹਤ ਲੋਕਾਂ ਨੂੰ ਮਿਲੀ ਉਥੇ ਕਿਸਾਨਾਂ ਸਮੇਤ ਹਰ ਵਰਗ ਵੱਲੋਂ ਮੀਂਹ ਦੀ ਖੁਸ਼ੀ ਮਨਾਈ ਗਈ। ਬੀਤੀ ਰਾਤ ਤੋਂ ਹੀ ਅਸਮਾਨ ’ਤੇ ਸੰਘਣੇ ਬੱਦਲ ਛਾਏ ਹੋਏ ਸਨ। ਅੱਜ ਸਵੇਰੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਨਾਲ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਚ ਪਾਣੀ ਹੀ ਪਾਣੀ ਹੋ ਗਿਆ। (more…)

ਬਾਬਾ ਮੱਖਣ ਸ਼ਾਹ ਲੁਬਾਣਾ ਗੁਰੂ ਘਰ ’ਚ ਜਥੇ: ਅਵਤਾਰ ਸਿੰਘ ਦਾ ਸਨਮਾਨ

  baba-makhan

ਨਿਊਯਾਰਕ, 20 ਜੁਲਾਈ (ਹਰਵਿੰਦਰ ਰਿਆੜ)–ਜਥੇ: ਅਵਤਾਰ ਸਿੰਘ ਪ੍ਰ²ਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰ੍ਯਮ੍ਰਿਤਸਰ ਅਮਰੀਕਾ ਫੇਰੀ ’ਤੇ ਸਨ। ਸਮਾਂ ਕੱਢਦੇ ਹੋਏ ਉਹ ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਥੇ ਪ੍ਰਧਾਨ ਜਰਨੈਲ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਕੁਲਬੀਰ ਸਿੰਘ ਆਲਮਪੁਰ ਜਨਰਲ ਸਕੱਤਰ, ਮਨਜੀਤ ਸਿੰਘ ਦਸੂਹਾ ਪ੍ਰਧਾਨ ਸ਼੍ਰ੍ਰੋਮਣੀ ਅਕਾਲੀ ਦਲ ਅਮਰੀਕਾ, ਰਘੁਬੀਰ ਸਿੰਘ ਸੁਭਾਨਪੁਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਿਊਯਾਰਕ, ਮਾਸਟਰ ਮਹਿੰਦਰ ਸਿੰਘ ਪ੍ਰਧਾਨ ਐਨ. ਆਰ. ਆਈ. ਸਭਾ ਨਿਊਯਾਰਕ, ਪ੍ਰੀਤਮ ਸਿੰਘ ਗਿਲਜੀਆਂ, ਹਿੰਮਤ ਸਿੰਘ ਸਰਪੰਚ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਦਿਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਵੀ ਉੁਨ੍ਹਾਂ ਦੇ ਨਾਲ ਸਨ। ਜਥੇਦਾਰ ਅਵਤਾਰ ਸਿੰਘ ਨੇ ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਧਾਰਮਿਕ ਗਤੀਵਿਧੀਆਂ ਦੀ ਸ਼ਲਾਘਾ ਕੀਤੀ।

ਭਾਖੜਾ ਨਹਿਰ ਵਿੱਚ ਡੁਬੇ ਇਕ ਨੌਜਵਾਨ ਦੀ ਲਾਸ਼ ਮਿਲੀ

ਫ਼ਤਹਿਗੜ ਸਾਹਿਬ, 20 ਜੁਲਾਈ (ਗੁਰਪ੍ਰੀਤ ਮਹਿਕ) : ਸ਼ਨੀਵਾਰ ਨੂੰ ਜੀ ਟੀ ਰੋਡ ਤੇ ਸਥਿਤ ਫਲੋਟਿੰਗ ਰੈਸਟੋਰੈਂਟ ਨੇੜੇ ਵਗਦੀ ਭਾਖੜਾ ਨਹਿਰ ਵਿੱਚ ਇਕ ਇੰਡੀਕਾ ਕਾਰ ਸਮੇਤ ਡੁੱਬੇ ਲੁਧਿਆਣਾ ਨਿਵਾਸੀ ਤਿੰਨ ਨੌਜਵਾਨਾਂ ਵਿੱਚੋ ਅੱਜ ਇਕ ਦੀ ਲਾਸ਼ ਰਾਜਪੁਰਾ ਨੇੜੇ ਸਥਿਤ ਪਿੰਡ ਹਰਪਾਲਪੁਰਾ ਮੰਡੋਲੀ ਕੋਲ ਮਿਲੀ ਹੈ। ਜਾਂਚ ਅਧਿਕਾਰੀ ਨਸੀਬ ਸਿੰਘ ਨੇ ਦੱਸਿਆ ਕਿ ਅੱਜ ਲੱਕੀ ਦੀ ਲਾਸ਼ 12 ਵਜੇ ਦੀ ਕਰੀਬ ਮਿਲੀ ਹੈ ਜਦੋ ਕਿ ਦੂਜੇ ਦੋ ਲਾਪਤਾ ਨੌਜਵਾਨਾਂ ਵਿੱਕੀ ਅਤੇ ਮਿੰਟੂ ਦੀਆਂ ਲਾਸ਼ਾਂ ਦੀ ਤਲਾਸ਼ ਜਾਰੀ ਹੈ। ਪੁਲਿਸ ਨੇ ਕਾਰ ਨੂੰ ਘਟਨਾ ਵਾਲੇ ਦਿਨ ਹੀ ਨਹਿਰ ਵਿੱਚੋ ਕੱਢ ਲਿਆ ਸੀ। ਕਾਰ ਡਰਾਇਰ ਵਰਿੰਦਰ ਅਤੇ ਉਸ ਦੀ ਨਾਲ ਦੀ ਸੀਟ ਤੇ (more…)



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO