ਕੁਰਾਲੀ-ਪਿੰਡ ਢਕੋਰਾਂ ਕਲਾਂ ਦੀ ਨਦੀ ਵਾਲੀ ਜ਼ਮੀਨ ਵਿਚ ਰੇਤਾ ਚੁੱਕਣ ਕਾਰਨ ਪਏ ਟੋਇਆਂ ਵਿਚ ਪਿੰਡ ਰਾਣੀ ਮਾਜਰਾ ਦੇ ਤਿੰਨ ਬੱਚਿਆਂ ਦੇ ਡੁੱਬਣ ਤੋਂ ਬਾਅਦ ਕੁਰਾਲੀ ਪੁਲੀਸ ਨੇ ਢਕੋਰਾਂ ਕਲਾਂ ਦੀ ਪੰਚਾਇਤ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਇਹ ਕਾਰਵਾਈ ਮਾਈਨਿੰਗ ਵਿਭਾਗ ਦੀ ਸ਼ਿਕਾਇਤ ਉਤੇ ਕੀਤੀ ਗਈ ਹੈ।ਬਲਾਕ ਦੀਆਂ ਨਦੀਆਂ ਵਿਚੋਂ ਰੇਤੇ ਦੀ ਨਾਜਾਇਜ਼ ਚੁਕਾਈ ਵਿਰੁੱਧ ਕਾਰਵਾਈ ਤੋਂ ਮੂੰਹ ਮੋੜਨ ਵਾਲੇ ਮਾਈਨਿੰਗ ਵਿਭਾਗ ਨੇ ਹੁਣ ਆਪਣਾ ਪੱਲਾ ਛੁਡਾਉਣ ਲਈ ਪੁਲੀਸ ਨੂੰ ਪੱਤਰ ਲਿਖਿਆ ਹੈ। ਵਿਭਾਗ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਪਿੰਡ ਰਾਣੀ ਮਾਜਰਾ ਦੇ ਤਿੰਨ ਬੱਚੇ ਨਦੀ ਦੇ ਜਿਸ ਹਿੱਸੇ ਵਿਚ (more…)
ਇਸਲਾਮਾਬਾਦ-ਪਾਕਿਸਤਾਨੀ ਜਨਤਾ ਨੂੰ ਜਦੋਂ ਰੋਜ਼ ਹੀ ਕਿਸੇ ਨਾ ਕਿਸੇ ਸਿਆਸਤਦਾਨ ਦੇ ਜਾਅਲੀ ਡਿਗਰੀ ਹਾਸਲ ਕਰਨ ਦੇ ਕਿੱਸੇ ਸੁਣਨ ਨੂੰ ਮਿਲ ਰਹੇ ਹਨ ਤਾਂ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਇਕ ਅਸਲ ਡਿਗਰੀ ਮਿਲ ਗਈ ਹੈ।ਸਾਬਕਾ ਪ੍ਰਧਾਨ ਮੰਤਰੀ ਮਰਹੂਮ ਬੇਨਜ਼ੀਰ ਭੁੱਟੋ ਦੇ 21 ਸਾਲਾ ਪੁੱਤਰ ਬਿਲਾਵਲ ਨੇ ਆਕਸਫੋਰਡ ਯੂਨੀਵਰਸਿਟੀ ਦੇ ਵਕਾਰੀ ਕ੍ਰਾਈਸਟ ਕਾਲਜ ਤੋਂ ਇਤਿਹਾਸ ਦੀ ਡਿਗਰੀ ਹਾਸਲ ਜਦਕਿ ਉਸ ਦੇ ਪਿਤਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਲੰਡਨ ਦੇ ਪੈਡਿੰਟਨ ਸਕੂਲ ਤੋਂ ਡਿਗਰੀ ਲੈਣ ਬਾਰੇ ਕਾਫੀ ਕੁਝ ਲਿਖਿਆ ਜਾ ਰਿਹਾ ਹੈ। ਬਿਲਾਵਲ ਦੀ ਛੋਟੀ ਭੈਣ ਬਖਤਾਵਰ ਨੇ ਟਵਿਟਰ ’ਤੇ ਲਿਖਿਆ ‘‘ਮੈਨੂੰ ਆਪਣੇ ਭਰਾ ’ਤੇ ਮਾਣ ਹੈ। ਬੇਮਿਸਾਲ ਨਤੀਜੇ ਹਾਸਲ ਕਰਨ ਅਤੇ ਸਾਡੀ ਮਾਂ ਦਾ ਸਿਰ ਉੱਚਾ ਕਰਨ ਬਦਲੇ ਵਧਾਈ। ਮੈਂ ਆਪਣੇ ਪਰਿਵਾਰ ਨੂੰ ਬੇਹੱਦ ਪਿਆਰ ਕਰਦੀ ਹਾਂ।’’ ਬਖਤਾਵਰ ਅਡਿਨਬਰਾ ਯੂਨੀਵਰਸਿਟੀ ਵਿਚ ਪੜ੍ਹਦੀ ਹੈ।ਪਿਛਲੇ ਮਹੀਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਿੱਖਿਆ ਬਾਰੇ ਸੰਸਦ ਦੀ ਸਥਾਈ ਕਮੇਟੀ ਦੇ ਉਚੇਰੀ ਸਿੱਖਿਆ ਕਮਿਸ਼ਨ ਨੂੰ ਹਦਾਇਤ ਕੀਤੀ ਸੀ ਕਿ ਪ੍ਰਾਂਤਕ ਅਤੇ ਕੌਮੀ ਅਸੈਂਬਲੀਆਂ ਦੇ ਮੈਂਬਰਾਂ ਦੀ ਵਿਦਿਅਕ ਯੋਗਤਾਵਾਂ ਦੀ ਪੜਤਾਲ ਕੀਤੀ ਜਾਵੇ ਕਿਉਂਕਿ ਦਰਜਨ ਤੋਂ ਵੱਧ ਕਾਨੂੰਨਸਾਜ਼ਾਂ ਕੋਲ ਜਾਅਲੀ ਡਿਗਰੀਆਂ ਹੋਣ ਬਾਰੇ ਪਤਾ ਲੱਗਿਆ ਸੀ। ਹੁਣ ਤੱਕ ਹੋਈ ਜਾਂਚ ਤੋਂ ਪਤਾ ਚੱਲਿਆ ਹੈ ਕਿ ਲਗਪਗ 30 ਕਾਨੂੰਨਸਾਜ਼ਾਂ ਨੇ 2008 ਦੀਆਂ ਚੋਣਾਂ ਵੇਲੇ ਨਾਮਜ਼ਦਗੀ ਕਾਗਜ਼ਾਂ ਵਿਚ ਜਾਅਲੀ ਡਿਗਰੀਆਂ ਦੇ ਵੇਰਵੇ ਭਰੇ
ਐਡਮਿੰਟਨ-ਪੰਜਾਬ ਸਰਕਾਰ ਦੇ ਚੀਫ ਪਾਰਲੀਮੈਂਟਰੀ ਸੈਕਟਰੀ ਖੇਤੀਬਾੜੀ ਵਿਭਾਗ ਸ. ਸੋਹਣ ਸਿੰਘ ਠੰਡਲ ਦਾ ਅਲਬਰਟਾ ਦੀ ਰਾਜਧਾਨੀ ਵਿਖੇ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸ. ਠੰਡਲ ਐਡਮਿੰਟਨ ਵਿਚ ਪੰਜਾਬੀ ਐਮ. ਐਲ. ਏ. ਪੀਟਰ ਸੰਧੂ ਦੇ ਦਫ਼ਤਰ ਵਿਚ ਪੁੱਜੇ, ਜਿਥੇ ਉਨ੍ਹਾਂ ਨੂੰ ਪੀਟਰ ਸੰਧੂ ਨੇ ਅਲਬਰਟਾ ਸਰਕਾਰ ਵੱਲੋਂ ਪਲੈਕ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸ. ਠੰਡਲ ਨੂੰ ਜੀ ਆਇਆਂ ਆਖਣ ਲਈ ਪੀਟਰ ਸੰਧੂ ਦੇ ਦਫ਼ਤਰ ਵਿਚ ਸਨੀ ਬੜੈਚ, ਮਨਮੋਹਨ ਧਾਲੀਵਾਲ, ਨਿਰਭੈ ਗਰੇਵਾਲ, ਜਰਨੈਲ ਸਿੰਘ ਧਾਮੀ, ਬੂਟਾ ਗਿੱਲ, ਨਿਰਮਲ ਗਰੇਵਾਲ, ਅਵਤਾਰ ਮੋਹੀ, ਜਸਮੇਲ ਗਰੇਵਾਲ, ਗੁਰਨਾਮ ਸਿੰਘ ਡੌਡ ਤੇ ਸ਼ਹਿਰ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਉਪਰੰਤ ਸ. ਠੰਡਲ , ਪੀਟਰ ਸੰਧੂ ਦੇ ਹਲਕੇ ਵਿਚ ਉਨ੍ਹਾਂ ਵੱਲੋਂ ਕਰਵਾਏ ਇਕ ਸੱਭਿਆਚਾਰਕ ਮੇਲੇ ਵਿਚ ਵੀ ਸ਼ਾਮਿਲ ਹੋਏ ਜਿਥੇ ਉਨ੍ਹਾਂ ਨੇ ਮੇਲੇ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ।
ਨਵੀਂ ਦਿੱਲੀ-ਪ੍ਰਸਿੱਧ ਅਦਾਕਾਰ ਅਤੇ ਸੰਸਦ ਮੈਂਬਰ ਰਹੇ ਸੁਨੀਲ ਦੱਤ ਨੂੰ ਮਰਨ ਉਪਰੰਤ ਇਸ ਸਾਲ ਦਾ ਕੌਮੀ ਸਦਭਾਵਨਾ ਪੁਰਸਕਾਰ ਦਿੱਤਾ ਜਾਵੇਗਾ। ਉਨ੍ਹਾਂ ਦੀ ਧੀ ਅਤੇ ਸੰਸਦ ਮੈਂਬਰ ਪ੍ਰਿਯਾ ਦੱਤ ਵਲੋਂ 30 ਜੁਲਾਈ ਨੂੰ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਤੋਂ ਇਹ ਪੁਰਸਕਾਰ ਪ੍ਰਾਪਤ ਕਰਨ ਦੀ ਸੰਭਾਵਨਾ ਹੈ। ਸਦਭਾਵਨਾ ਅਤੇ ਕੌਮੀ ਇਕਜੁਟਤਾ ਬਾਰੇ ਫਾਉਂਡੇਸ਼ਨ ਦੇ ਵੀ ਐਮ ਤ੍ਰੇਹਨ ਨੇ ਅੱਜ ਕਿਹਾ ਕਿ ਇਸ ਸਾਲ ਦਾ ਕੌਮੀ ਸਦਭਾਵਨਾ ਪੁਰਸਕਾਰ ਪਦਮ ਸ਼੍ਰੀ ਸੁਨੀਲ ਦੱਤ ਨੂੰ ਦਿੱਤਾ ਜਾ ਰਿਹਾ ਹੈ ਜਿਹੜੇ ਸੱਚੇ ਰਾਸ਼ਟਰਵਾਦੀ ਸਨ ਅਤੇ ਉਨ੍ਹਾਂ ਦੇ ਭਰਾਤਰੀਭਾਵ ਪੈਦਾ ਕਰਨ ਦੇ ਯਤਨਾਂ ਬਾਰੇ ਸਾਰੇ ਜਾਣੂੰ ਹਨ। ਇਸ ਤੋਂ ਪਹਿਲਾਂ ਇਹ (more…)
ਲੁਧਿਆਣਾ, 23 ਜੁਲਾਈ -ਲੁਧਿਆਣਾ ਪੁਲਿਸ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐਸ. ਆਈ ਦੇ ਇਕ ਏਜੰਟ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਭਾਰੀ ਗਿਣਤੀ ਵਿਚ ਗੁਪਤ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸ੍ਰੀ ਹਰਸ਼ ਬਾਂਸਲ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਏ. ਸੀ. ਪੀ. ਸ: ਪਰਮਜੀਤ ਸਿੰਘ ਪੰਨੂ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਦੇ ਐਸ. ਐਚ. ਓ. ਸ: ਮਨਜਿੰਦਰ ਸਿੰਘ ਨੇ ਅਮਲ ਵਿਚ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਨਿਜ਼ਾਮਬਖਸ਼ ਪੁੱਤਰ ਅੱਲਾ ਦਿੱਤਾ ਵਾਸੀ ਚੱਕ ਨੰਬਰ 114/10 ਆਰ, ਤਹਿਸੀਲ ਜਹਾਨਵੀਆ ਜ਼ਿਲ੍ਹਾ ਖਾਨੇਵਾਲ, ਮੁਲਤਾਨ ਪਾਕਿਸਤਾਨ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਿਛਲੇ ਪੰਜ ਸਾਲ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿ ਕੇ ਜਸੂਸੀ ਕਰ ਰਿਹਾ ਸੀ। ਇਹ ਕਥਿਤ ਦੋਸ਼ੀ ਦੁਬਈ ਸਥਿਤ ਖੁਫ਼ੀਆ ਏਜੰਸੀ ਦੇ ਅਫ਼ਸਰਾਂ ਨੂੰ ਫੌਜੀ ਟਿਕਾਣਿਆਂ ਅਤੇ ਹੋਰ ਅਹਿਮ ਥਾਵਾਂ ਸਬੰਧੀ ਜਾਣਕਾਰੀ ਭੇਜਦਾ ਸੀ ਅਤੇ ਦੁਬਈ ਤੋਂ ਇਹ ਜਾਣਕਾਰੀ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਪਾਸ ਪਹੁੰਚਾਈ ਜਾਂਦੀ ਸੀ। ਸ੍ਰੀ ਬਾਂਸਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਿਜ਼ਾਮਬਖਸ਼ ਦੇਸ਼ ਵਿਰੋਧੀ ਅਨਸਰਾਂ ਨਾਲ ਮਿਲਿਆ ਹੋਇਆ ਹੈ, ਜਿਸ ਕਰਕੇ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇਸ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਬੀਤੀ ਰਾਤ ਕਥਿਤ ਦੋਸ਼ੀ ਰੇਲਵੇ ਸਟੇਸ਼ਨ ਦੇ ਆਸ-ਪਾਸ ਸ਼ੱਕੀ ਹਾਲਾਤਾਂ ਵਿਚ ਘੁੰਮ ਰਿਹਾ ਸੀ ਅਤੇ ਪੁਲਿਸ ਨੇ ਇਸਨੂੰ ਕਾਬੂ ਕਰ ਲਿਆ। (more…)
ਲਾਸਵੈਨਸ(ਕੈਲੀਫੋਰਨੀਆ)-ਇਥੋਂ ਦੇ ਲੱਛਰ ਭਰਾਵਾਂ ਨੂੰ ਉਸ ਵਕਤ ਭਾਰੀ ਸੱਦਮਾ ਲਗਾ ਜਦ ਬੀਤੇ ਦਿਨੀਂ ਸੂਬੇਦਾਰ ਸਵਰਨ ਸਿੰਘ ਲਸ਼ਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਚੱਲ ਵੱਸੇ। ਉਹ ਪਿੱਛੋਂ ਪਿੰਡ ਕਬੂਲਪੁਰ, ਜ਼ਿਲ•ਾ ਜਲੰਧਰ ਪੰਜਾਬ ਦੇ ਜੰਮਪਲ ਸਨ। 1930 ਵਿਚ ਜਨਮੇ ਸੂਬੇਦਾਰ ਸਵਰਨ ਸਿੰਘ ਇਕ ਜ਼ਿੰਦਾਦਿਲ ਇਨਸਾਨ ਸਨ, ਜਿਹਨਾਂ ਨੇ ਆਪਣੀ ਜ਼ਿੰਦਗੀ ਦੇ ਦਿਨ ਬਹੁਤ ਵਧੀਆ ਗੁਜ਼ਾਰੇ। ਉਹ ਆਪਣੇ ਪਿੱਛੇ 4 ਭਰਾ ਅਤੇ ਦੋ ਭੈਣਾਂ ਛੱਡ ਗਏ। ਉਹਨਾਂ ਦੀ ਪਤਨੀ ਗੁਰਦੀਪ ਕੌਰ ਅਤੇ ਤਿੰਨ ਮੁੰਡੇ ਤਰਲੋਚਨ ਸਿੰਘ ਲੱਛਰ (ਟੀ ਭਾ ਜੀ), ਕੁਲਵੰਤ ਸਿੰਘ ਲੱਛਰ ਅਤੇ ਜਸਵਿੰਦਰ ਸਿੰਘ ਲਛਰ ਅਤੇ ਤਿੰਨ ਕੁੜੀਆਂ ਕਮਲਜੀਤ (more…)